Taranjeet singh
SPNer
Following is 'Tripadas' by Kabeer ji. The translation by Sant Singh Khalsa appears to be entirely different from from Prof. Sahib singh. I am giving below both Translations. The sabad is all Greek to me as Sahib Singh has assigned meanings that do not appear to be very meaningful either.
Shall be grateful if you can put the sabad in perspective so that meaning is clear and the message contained in Sabad is extracted.
.
ਗਉੜੀ ਬੈਰਾਗਣਿ ਤਿਪਦੇ ॥
Gauree Bairaagan, Ti-Padas:
xxx
XXX
1.ਉਲਟਤ ਪਵਨ ਚਕ੍ਰ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ ॥
I turned my breath inwards, and pierced through the six chakras of the body, and my awareness was centered on the Primal Void of the Absolute Lord.
ਉਲਟਤ = ਉਲਟਾਂਦਿਆਂ ਹੀ, ਪਰਤਾਂਦਿਆਂ ਹੀ। ਪਵਨ = ਹਵਾ, (ਮਨ ਦੀ) ਹਵਾ, ਮਨ ਦੀ ਚੰਚਲਤਾ, ਭਟਕਣਾ, ਵਿਕਾਰਾਂ ਵਲ ਦੌੜ। ਖਟੁ = ਛੇ। ਚਕ੍ਰ ਖਟੁ = ਛੇ ਚੱਕਰ {ਜੋਗੀ ਲੋਕ ਸਰੀਰ ਵਿਚ ਛੇ ਚੱਕ੍ਰ ਮੰਨਦੇ ਹਨ: (੧) ਮੂਲਾਧਾਰ (ਗੁਦਾ ਮੰਡਲ ਦਾ ਚੱਕਰ), (੨) ਸ੍ਵਾਧਿਸ਼ਠਾਨ (ਲਿੰਗ ਦੀ ਜੜ੍ਹ ਵਿਚ), (੩) ਮਣਿਪੁਰ ਚੱਕ੍ਰ (ਧੁੰਨੀ ਦੇ ਕੋਲ), (੪) ਅਨਾਹਤ ਚੱਕ੍ਰ (ਹਿਰਦੇ ਵਿਚ), (੫) ਵਿਸ਼ੁੱਧ ਚੱਕ੍ਰ (ਗਲੇ ਵਿਚ), (੬) ਆਗਿਆ ਚੱਕ੍ਰ (ਭਰਵੱਟਿਆਂ ਦੇ ਵਿਚਕਾਰ)। ਜਦੋਂ ਜੋਗੀ ਲੋਕ ਸਮਾਧੀ ਲਾਣ ਲੱਗਦੇ ਹਨ, ਤਾਂ ਪ੍ਰਾਣਾਯਾਮ ਨਾਲ ਸੁੱਧ ਕੀਤੀ ਹੋਈ ਪੌਣ ਨੂੰ ਗੁਦਾ ਦੇ ਨੇੜੇ ਇਕ ਕੁੰਡਲਨੀ ਨਾੜੀ ਵਿਚ ਚੜ੍ਹਾਉਂਦੇ ਹਨ, ਉਹ ਨਾੜੀ ਗੁਦਾ ਦੇ ਚੱਕ੍ਰ ਤੋਂ ਲੈ ਕੇ ਦਸਮ-ਦੁਆਰ ਤਕ ਅਪੜਦੀ ਹੈ। ਵਿਚਕਾਰਲੇ ਚੱਕ੍ਰਾਂ ਨਾਲ ਭੀ ਉਸ ਨਾੜੀ ਦਾ ਮੇਲ ਹੁੰਦਾ ਹੈ। ਸੋ, ਜੋਗੀ ਪਵਣ ਨੂੰ ਮੂਲਾਧਾਰ ਚੱਕ੍ਰ ਤੋਂ ਖਿੱਚ ਕੇ, ਵਿਚਕਾਰਲੇ ਚੱਕ੍ਰਾਂ ਵਿਚੋਂ ਦੀ ਲੰਘਾ ਦੇ ਦਸਮ-ਦੁਆਰ ਵਿਚ ਲੈ ਜਾਂਦੇ ਹਨ ਅਤੇ ਉੱਥੇ ਰੋਕ ਲੈਂਦੇ ਹਨ। ਜਿਤਨਾ ਚਿਰ ਸਮਾਧੀ ਲਾਈ ਰੱਖਣੀ ਹੋਵੇ, ਉਤਨਾ ਚਿਰ ਪ੍ਰਾਣਾਂ ਨੂੰ ਹੇਠ ਉਤਰਨ ਨਹੀਂ ਦੇਂਦੇ।} ਭੇਦੇ = ਵਿੰਨ੍ਹੇ ਜਾਂਦੇ ਹਨ। ਸੁੰਨ = ਸੁੰਞ, ਅਫੁਰ ਅਵਸਥਾ, ਮਨ ਦੀ ਉਹ ਹਾਲਤ ਜਿੱਥੇ ਇਸ ਵਿਚ ਕੋਈ ਮਾਇਕ ਫੁਰਨਾ ਨਹੀਂ ਉਠਦਾ। ਅਨੁਰਾਗੀ = ਅਨੁਰਾਗ ਕਰਨ ਵਾਲਾ, ਪ੍ਰੇਮ ਕਰਨ ਵਾਲਾ, ਪ੍ਰੇਮੀ, ਆਸ਼ਿਕ। ਸੁੰਨ ਅਨੁਰਾਗੀ = ਸੁੰਨ ਦਾ ਪ੍ਰੇਮੀ, ਅਫੁਰ ਅਵਸਥਾ ਦਾ ਪ੍ਰੇਮੀ।
ਮਨ ਦੀ ਭਟਕਣਾ ਨੂੰ ਪਰਤਾਂਦਿਆਂ ਹੀ, (ਮਾਨੋ,) (ਜੋਗੀਆਂ ਦੇ ਦੱਸੇ ਹੋਏ) ਛੇ ਹੀ ਚੱਕ੍ਰ (ਇਕੱਠੇ ਹੀ) ਵਿੱਝ ਜਾਂਦੇ ਹਨ, ਅਤੇ ਸੁਰਤੀ ਉਸ ਅਵਸਥਾ ਦੀ ਆਸ਼ਿਕ ਹੋ ਜਾਂਦੀ ਹੈ ਜਿੱਥੇ ਵਿਕਾਰਾਂ ਦਾ ਕੋਈ ਫੁਰਨਾ ਪੈਦਾ ਹੀ ਨਹੀਂ ਹੁੰਦਾ।
2.ਆਵੈ ਨ ਜਾਇ ਮਰੈ ਨ ਜੀਵੈ ਤਾਸੁ ਖੋਜੁ ਬੈਰਾਗੀ ॥੧॥
Search for the One who does not come or go, who does not die and is not born, O renunciate. ||1||
ਜੀਵੈ = ਜੰਮਦਾ। ਤਾਸੁ = ਉਸ (ਪ੍ਰਭੂ) ਨੂੰ। ਖੋਜੁ = ਲੱਭ। ਬੈਰਾਗੀ = ਵੈਰਾਗਵਾਨ (ਹੋ ਕੇ), ਵਿਕਾਰਾਂ ਵਲੋਂ ਉਪਰਾਮ ਹੋ ਕੇ, ਨਫ਼ਸਾਨੀ ਖ਼ਾਹਸ਼ਾਂ ਵਲੋਂ ਹਟ ਕੇ ॥੧॥
(ਹੇ ਭਾਈ! ਵੈਰਾਗੀ ਹੋ ਕੇ) ਮਾਇਆ ਵਲੋਂ ਉਪਰਾਮ ਹੋ ਕੇ ਉਸ ਪ੍ਰਭੂ ਨੂੰ ਲੱਭ, ਜੋ ਨਾਹ ਆਉਂਦਾ ਹੈ ਨਾਹ ਜਾਂਦਾ ਹੈ, ਨਾਹ ਮਰਦਾ ਹੈ, ਨਾਹ ਜੰਮਦਾ ਹੈ ॥੧॥
3.ਮੇਰੇ ਮਨ ਮਨ ਹੀ ਉਲਟਿ ਸਮਾਨਾ ॥
My mind has turned away from the world, and is absorbed in the Mind of God.
ਮੇਰੇ ਮਨ = ਹੇ ਮੇਰੇ ਮਨ! ਮਨ ਹੀ ਉਲਟਿ = ਮਨ (ਦੀ ਪਵਨ) ਨੂੰ ਉਲਟਾ ਕੇ ਹੀ, ਮਨ ਦੀ ਵਿਕਾਰਾਂ ਵਲ ਦੀ ਦੌੜ ਨੂੰ ਪਰਤਾ ਕੇ ਹੀ। ਸਮਾਨਾ = (ਪ੍ਰਭੂ ਵਿਚ) ਲੀਨ ਹੋ ਸਕੀਦਾ ਹੈ।
ਹੇ ਮੇਰੇ ਮਨ! ਜੀਵ ਪਹਿਲਾਂ ਤਾਂ ਪ੍ਰਭੂ ਤੋਂ ਓਪਰਾ ਓਪਰਾ ਰਹਿੰਦਾ ਹੈ (ਭਾਵ, ਪਰਮਾਤਮਾ ਬਾਰੇ ਇਸ ਨੂੰ ਕੋਈ ਸੂਝ ਨਹੀਂ ਹੁੰਦੀ; ਪਰ)
4.ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ ॥੧॥ ਰਹਾਉ ॥
By Guru's Grace, my understanding has been changed; otherwise, I was totally ignorant. ||1||Pause||
ਪਰਸਾਦਿ = ਕਿਰਪਾ ਨਾਲ। ਭਈ ਅਵਰੈ = ਹੋਰ ਹੋ ਜਾਂਦੀ ਹੈ, ਬਦਲ ਜਾਂਦੀ ਹੈ। ਨਾਤਰੁ = ਨਹੀਂ ਤਾਂ, ਇਸ ਤੋਂ ਪਹਿਲਾਂ ਤਾਂ। ਥਾ = ਸੀ। ਬੇਗਾਨਾ = ਬਿਗਾਨਾ, ਓਪਰਾ, ਨਾਵਾਕਿਫ਼, (ਪ੍ਰਭੂ ਤੋਂ) ਵੱਖਰਾ ॥੧॥ ਰਹਾਉ ॥
ਸਤਿਗੁਰੂ ਦੀ ਕਿਰਪਾ ਨਾਲ ਜਿਸ ਦੀ ਸਮਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ, ਉਹ ਮਨ ਦੀ ਵਿਕਾਰਾਂ ਵਲ ਦੀ ਦੌੜ ਨੂੰ ਹੀ ਪਰਤਾ ਕੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੧॥ ਰਹਾਉ ॥
5.[SIZE="3"[COLOR="Blue"]]ਨਿਵਰੈ ਦੂਰਿ ਦੂਰਿ ਫੁਨਿ ਨਿਵਰੈ ਜਿਨਿ ਜੈਸਾ ਕਰਿ ਮਾਨਿਆ [/COLOR]॥[/SIZE]
That which was near has become distant, and again, that which was distant is near, for those who realize the Lord as He is.
ਨਿਵਰੈ = ਨਿਅਰੈ, ਨੇੜੇ। ਜਿਨਿ = ਜਿਸ ਮਨੁੱਖ ਨੇ। ਜੈਸਾ ਕਰਿ = ਜਿਉਂ ਕਾ ਤਿਉਂ ਸਮਝ ਕੇ, ਸਹੀ ਤਰੀਕੇ ਨਾਲ, ਅਸਲ ਸਰੂਪ ਨੂੰ।
(ਇਸ ਤਰ੍ਹਾਂ) ਜਿਸ ਮਨੁੱਖ ਨੇ ਪ੍ਰਭੂ ਨੂੰ ਸਹੀ ਸਰੂਪ ਵਿਚ ਸਮਝ ਲਿਆ ਹੈ, ਉਸ ਤੋਂ (ਉਹ ਕਾਮਾਦਿਕ) ਜੋ ਪਹਿਲਾਂ ਨੇੜੇ ਸਨ, ਦੂਰ ਹੋ ਜਾਂਦੇ ਹਨ, ਤੇ ਜੋ ਪ੍ਰਭੂ ਪਹਿਲਾਂ ਕਿਤੇ ਦੂਰ ਸੀ (ਭਾਵ, ਕਦੇ ਚੇਤੇ ਹੀ ਨਹੀਂ ਸੀ ਆਉਂਦਾ) ਹੁਣ ਅੰਗ-ਸੰਗ ਜਾਪਦਾ ਹੈ।
6.ਅਲਉਤੀ ਕਾ ਜੈਸੇ ਭਇਆ ਬਰੇਡਾ ਜਿਨਿ ਪੀਆ ਤਿਨਿ ਜਾਨਿਆ ॥੨॥
It is like the sugar water made from the candy; only one who drinks it knows its taste. ||2||
ਅਲਉਤੀ = ਮਿਸਰੀ। ਬਰੇਡਾ = ਸ਼ਰਬਤ ॥੨॥
(ਪਰ ਇਹ ਇਕ ਐਸਾ ਅਨੁਭਵ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ, ਸਿਰਫ਼ ਮਾਣਿਆ ਹੀ ਜਾ ਸਕਦਾ ਹੈ) ਜਿਵੇਂ ਮਿਸਰੀ ਦਾ ਸ਼ਰਬਤ ਹੋਵੇ, ਉਸ ਦਾ ਆਨੰਦ ਉਸੇ ਮਨੁੱਖ ਨੇ ਜਾਣਿਆ ਹੈ ਜਿਸ ਨੇ (ਉਹ ਸ਼ਰਬਤ) ਪੀਤਾ ਹੈ ॥੨॥
7.ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ ॥
Unto whom should I speak Your speech, O Lord; it is beyond the three qualities. Is there anyone with such discerning wisdom?
ਨਿਰਗੁਨ ਕਥਾ = ਉਸ ਸਰੂਪ (ਦੇ ਦੀਦਾਰ) ਦਾ ਬਿਆਨ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ; ਉਸ ਸਰੂਪ ਦਾ ਜ਼ਿਕਰ ਜਿਸ ਦੀ ਉਪਮਾ ਮਾਇਕ ਜਗਤ ਵਿਚੋਂ ਕਿਸੇ ਚੀਜ਼ ਨਾਲ ਦਿੱਤੀ ਨਾਹ ਜਾ ਸਕੇ। ਕਾਇ ਸਿਉ = ਕਿਸ ਬੰਦੇ ਨਾਲ? ਕੋਇ = ਕੋਈ ਵਿਰਲਾ। ਬਿਬੇਕੀ = ਵਿਚਾਰਵਾਨ।
(ਹੇ ਪ੍ਰਭੂ!) ਤੇਰੇ ਉਸ ਸਰੂਪ ਦੀਆਂ ਗੱਲਾਂ ਕਿਸ ਨਾਲ ਕੀਤੀਆਂ ਜਾਣ ਜਿਸ (ਸਰੂਪ) ਵਰਗਾ ਕਿਤੇ ਕੁਝ ਹੈ ਹੀ ਨਹੀਂ? (ਕਿਉਂਕਿ ਇੱਕ ਤਾਂ) ਕੋਈ ਵਿਰਲਾ ਹੀ ਅਜਿਹਾ ਵਿਚਾਰਵਾਨ ਹੈ (ਜੋ ਤੇਰੀਆਂ ਅਜਿਹੀਆਂ ਗੱਲਾਂ ਸੁਣਨ ਦਾ ਚਾਹਵਾਨ ਹੋਵੇ, ਤੇ ਦੂਜੇ, ਇਹ ਅਨੰਦ ਮਾਣਿਆ ਹੀ ਜਾ ਸਕਦਾ ਹੈ, ਬਿਆਨ ਤੋਂ ਪਰੇ ਹੈ)
8.ਕਹੁ ਕਬੀਰ ਜਿਨਿ ਦੀਆ ਪਲੀਤਾ ਤਿਨਿ ਤੈਸੀ ਝਲ ਦੇਖੀ ॥੩॥੩॥੪੭॥
Says Kabeer, as is the fuse which you apply, so is the flash you will see. ||3||3||47||
ਜਿਨਿ = ਜਿਸ ਮਨੁੱਖ ਨੇ। ਪਲੀਤਾ = (ਪ੍ਰੇਮ ਦਾ) ਪਲੀਤਾ। ਤਿਨਿ = ਉਸੇ ਮਨੁੱਖ ਨੇ। ਝਲ = ਝਲਕ, ਚਮਤਕਾਰ ॥੩॥੩॥੪੭॥
ਹੇ ਕਬੀਰ! ਆਖ-ਜਿਸ ਨੇ (ਜਿਤਨਾ ਕੁ) ਪ੍ਰੇਮ ਦਾ ਪਲੀਤਾ ਲਾਇਆ ਹੈ ਉਸੇ ਨੇ ਹੀ ਉਤਨੀ ਕੁ ਉਸ ਦੀ ਝਲਕ ਵੇਖੀ ਹੈ ॥੩॥੩॥੪੭॥Ang -333