• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

dalvinder45

SPNer
Jul 22, 2023
901
37
79
ਮੈਂ ਕੀ ਜਾਣਾ

ਡਾ ਦਲਵਿੰਦਰ ਸਿੰਘ ਗ੍ਰੇਵਾਲ


ਕੌਣ ਹੈ ਉਹ? ਇਹ ਮੈਂ ਕੀ ਜਾਣਾ ।

ਮੈਂ ਤਾਂ ਹਾਂ ਇੱਕ ਬਾਲ ਇੰਞਾਣਾ ।

ਯੁਗਾਂ ਤੋਂ ਪਹਿਲੀ ਉਸਦੀ ਆਯੂ ।

ਪੈਦਾ ਕੀਤੇ ਜਲ, ਥਲ, ਵਾਯੂ ।

ਬਾਹਰ ਗਿਣਤੀਓਂ ਉਹਦਾ ਪਸਾਰਾ ।

ਜੀਵ ਜੰਤ ਗਿਣਤੀਓਂ ਬਾਹਰਾ ।

ਕੁਦਰਤ ਉਸਦੀ, ਉਹ ਕੀ ਜਾਣੇ ।

ਉਹੀ ਹਰ ਪਲ ਆਪੂ ਮਾਣੇ ।

ਕਣ ਤੋਂ ਵੀ ਛੋਟਾ ਜੀ ਹਾਂ।

ਮੈਂ ਨਾ ਜਾਣਾ ਮੈਂ ਹੀ ਕੀ ਹਾਂ ।

ਸਮਝੋ ਦੂਰ ਸਭ ਤਾਣਾ ਬਾਣਾ ।

ਕੌਣ ਹੈ ਉਹ ਇਹ ਮੈਂ ਕੀ ਜਾਣਾਙ

ਉਸ ਜਿਹਾ ਹੀ ਉਸਨੂੰ ਜਾਣੇ ।

ਜੋ ਉਸਦੇ ਰੰਗ ਰੂਪ ਪਛਾਣੇ ।

ਆਪ ਗੁਆ ਉਸ ਜੇਹਾ ਹੋਣਾ।

ਵਸ ਜੀਵ ਦੇ ਜਿਉਂਦਾ ਮੋਣਾ ।

ਅੱਠੇ ਪਹਿਰ ਜੋ ਉਸਨੂੰ ਧਿਆਵੇ।

ਉਸ ਵਿੱਚ ਆਪਣੀ ਹੋਂਦ ਮਿਟਾਵੇ।

ਉਸ ਵਿੱਚ ਮਿਲ ਜੲਰੇ, ਉਸਨੂੰ ਜਾਣੇ ।

ਉਸਦੇ ਹਰ ਰੰਗ ਰੱਜ ਕੇ ਮਾਣੇ॥

ਉਸ ਵਰਗਾ ਹੋਣਾ ਹੈ ਮੁਸ਼ਕਿਲ॥

ਕੋਸ਼ਿਸ਼ ਕਰਿਆਂ ਮਿਲ ਜਾਵੇ ਹੱਲ॥

ਲ਼ੱਭ ਲਏ ਅੰਦਰਪਤਾ ਟਿਕਾਣਾ ॥

ਕੌਣ ਹੈ ਉਹ ?ਮੈਂ ਕੀ ਜਾਣਾ।
 

dalvinder45

SPNer
Jul 22, 2023
901
37
79
ਤੇਰੀਆਂ ਤੂੰ ਜਾਣੇ

ਡਾ ਦਲਵਿੰਦਰ ਸਿੰਘ ਗ੍ਰੇਵਾਲ


ਤੇਰੀਆਂ ਤੂੰ ਹੀ ਜਾਣੇ ਰੱਬਾ ।

ਤੁਧ ਬਿਨ ਕੌਣ ਵਖਾਣੇ ਰੱਬਾ।

ਦਿਸਦੀ ਚਾਰ ਫੀਸਦੀ ਰਚਨਾ।

ਕੋਈ ਸਮਝ ਨਾ ਸਕਿਆ ਇਤਨਾ।

ਬੜੇ ਫਿਲਾਸਫਰ ਤੇ ਵਿਗਿਆਨੀ ।

ਸੋਚਣ, ਖੋਜਣ ਤੇਰੀ ਨਿਸ਼ਾਨੀ।

ਤੇਰੀ ਥਾਂ ਤਾਂ ਪਾ ਨਾ ਹੋਈ ।

ਤੁਧੁ ਜਾਣੇ, ਤੁਧ ਜੈਸਾ ਸੋਈ।

ਤੇਰੇ ਹੱਥ ਜੋ ਦੇਵੇ ਡੋਰੀ।

ਆਪ ਮਿਟਾਵੇ ਪੋਰੀ ਪੋਰੀ।

ਹਰ ਪਲ ਧਿਆਵੇ ਜੁੜਦਾ ਜਾਵੇ ।

ਆਪ ਮਿਟਾਵੇ ਉਸਨੂੰਪਾਵੇ ।

ਮਿਲ ਤੈਨੂੰ ਰੰਗ ਆਪ ਮਾਣੇ ਰੱਬਾ।

ਉਹ ਕੁੱਝ ਤੈਨੂੰ ਜਾਣੇ ਰੱਬਾ।

 

swarn bains

Poet
SPNer
Apr 8, 2012
891
190
ਜਦੋਂ ਮਨ ਜੁੜ ਜਾਂਦਾ ਹੈ ਮਨ ਗੌਣ ਲੱਗ ਜਾਂਦਾ ਹੈ ਤੂੰ ਹੀ ਤੂੰ ਨ ਮੈਂ ਨ ਮੂੰ
 

dalvinder45

SPNer
Jul 22, 2023
901
37
79
ਮਨ ਜੁੜਿਆਂ ਤੇ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਮਨ ਜੁੜ ਜਾਏ, ਜੱਗ ਭੁੱਲ ਜਾਏ।

ਮਿਲ-ਵੇਲੇ ਦਾ ਦਰ ਖੁਲ੍ਹ ਜਾਏ ।

ਜਪਦਾ ਹਰ ਪਲ ਜੋ ਰਹੇ ਵਾਹਿਗੁਰੂ

ਉਸ ਬੋਲੀਂ ਅਮ੍ਰਿੰਤ ਘੁਲ ਜਾਏ।

ਸੱਚੇ ਦਾ ਸੱਚ ਵਾਸ ਚੁਫੇਰੇ,

ਝੂਠ ਕੁਫਰ ਮਿੱਟੀ ਰੁਲ ਜਾਏ।

ਦਿਵਸ ਰਾਤ ਜਦ ਤੂੰ ਹੀ ਤੂੰ ਹੀ,

ਹਉਂ ਦੀ ਜ਼ਹਿਰ ਆਪ ਡੁਲ੍ਹ ਜਾਏ।

ਉਸ ਮਿਲਿਆਂ ਭਵ ਸਾਗਰ ਤਰਨਾ,

ਖੁਦ ਸੰਗ ਪਾਰ ਸਗਲ ਕੁੱਲ ਜਾਏ।
 

swarn bains

Poet
SPNer
Apr 8, 2012
891
190
ਮੈਂ ਨਹੀਂ ਕੁਛ ਹੌਂ ਨਹੀਂ ਕੁਛ ਆਹੇ ਨ ਮੋਰਾ ਅਉਸਰ ਲੱਜਾ ਰੱਖ ਲੈ ਦਲਵਿੰਦਰ ਜਨ ਤੋਰਾ
 

dalvinder45

SPNer
Jul 22, 2023
901
37
79
ਰੱਖਣਹਾਰਾ ਖੁਦ ਕਰਤਾਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਰੱਖਣਹਾਰਾ ਖੁਦ ਕਰਤਾਰ।
ਜਿਸਦੇ ਹੁਕਮ ਚ ਕੁੱਲ ਸੰਸਾਰ।
ਕਰਦਾ ਹੈ ਵਾਧੂ ਤਕਰਾਰ
ਜਿਸ ਦੇ ਮਨਮੱਤ ਹੋਣ ਵਿਚਾਰ।
ਜਿਸ ਦੇ ਅੰਦਰ ਮੈਂ ਵਸ ਜਾਵੇ,
ਉਸ ਦਾ ਜੀਵਨ ਹੈ ਬੇਕਾਰ।
ਜੋ ਵੀ ਹੁਕਮੋਂ ਆਕੀ ਹੋਵੇ,
ਆਖਰ ਜਾਂਦਾ ਬਾਜ਼ੀ ਹਾਰ।
ਜਿਸ ਤੇ ਕ੍ਰਿਪਾ ਉਸ ਦੀ ਹੋਵੇ,
ਉਸਦੇ ਸਿਰ ਸਜਦੇ ਸ਼ਿੰਗਾਰ।
 

dalvinder45

SPNer
Jul 22, 2023
901
37
79
ਪੜ੍ਹ ਬਾਣੀ ਲਿਖ ਈਸ਼ਵਰ ਗਾਓ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਪੜ੍ਹਣਾ ਲਿਖਣਾ ਮਨ ਦਾ ਚਾਓ।
ਪੜ੍ਹ ਬਾਣੀ ਲਿਖ ਈਸ਼ਵਰ ਗਾਓ।
ਆਪਾ ਅਪਣਾ ਇਓਂ ਬਣਾਓ,
ਸੁਣੀਏ, ਮੰਨੀਏ, ਮਨ ਰਖੀਏ ਭਾਓ।
ਸੱਚਾ ਰਾਹ ਤਾਂ ਉਸ ਵਲ ਵਧਣਾ,
ਨਾਮ ਜਪਣ ਦਾ ਰਾਹ ਅਪਣਾਓ।
ਜੱਗ ਸੰਗ ਜੁੜਿਆਂ ਭਟਕਣ ਮਿਲਦੀ,
ਨਾਮ ਜੁੜੋ ਤੇ ਮੁਕਤੀ ਪਾਓ।
ਸੱਭ ਤੋਂ ਉੱਤਮ ਨਾਮ ਖੁਮਾਰੀ,
ਮਨ ਵਿੱਚ ਇਹੋ ਆਨੰਦ ਬਣਾਓ।
 

dalvinder45

SPNer
Jul 22, 2023
901
37
79
ਵਾਹਿਗੁਰੂ ਭਲੀ ਕਰੇਗਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਨਾਮ ਖੁਮਾਰੀ ਖੱਟ, ਵਾਹਿਗੁਰੂ ਭਲੀ ਕਰੇਗਾ।

ਮੋਹ ਮਾਇਆ ਤੋਂ ਹਟ, ਵਾਹਿਗੁਰੂ ਭਲੀ ਕਰੇਗਾ।

ਗਿਲਾ, ਈਰਖਾ, ਕ੍ਰੋਧ ਹਟਾ ਦੇ,

ਈਸ਼ਵਰ ਦਾ ਨਾ ਮਨ ਵਿੱਚ ਪਾ ਦੇ।

ਸਦਾ ਵਾਹਿਗੁਰੂ ਰੱਟ, ਵਾਹਿੁਰੂ ਭਲੀ ਕਰੇਗਾ।‘

ਨਾਮ ਖੁਮਾਰੀ ਖੱਟ, ਵਾਹਿਗੁਰੂ ਭਲੀ ਕਰੇਗਾ।

ਸਾਰੇ ਜੀਅ ਨੇ ਰੱਬ ਦੇ ਜਾਏ,

ਕੋਈ ਵੀ ਜੀਅ ਨਹੀਂ ਪਰਾਏ,

ਨਾ ਲਾ, ਨਾ ਖਾਹ ਫੱਟ, ਵਾਹਿਗੁਰੂ ਭਲੀ ਕਰੇਗਾ।

ਨਾਮ ਖੁਮਾਰੀ ਖੱਟ, ਵਾਹਿਗੁਰੂ ਭਲੀ ਕਰੇਗਾ।

ਬੁਰਿਆਂ ਨੂੰ ਮਿਲਦੀ ਬੁਰਿਆਈ,

ਪਰ ਜਿਤਦੀ ਆਖਰ ਚੰਗਿਆਈ,

ਚੰਗਿਆਈ ਲਈ ਡਟ, ਵਾਹਿਗੁਰੂ ਭਲੀ ਕਰੇਗਾ।

ਨਾਮ ਖੁਮਾਰੀ ਖੱਟ, ਵਾਹਿਗੁਰੂ ਭਲੀ ਕਰੇਗਾ।

ਸੱਚ ਕਮਾ ਸੁੱਚ ਰਹਿਣੀ ਸਿੱਖ,

ਸਤਸੰਗਤ ਵਿੱਚ ਬਹਿਣਾ ਸਿੱਖ।

ਝੂਠ ਨੂੰ ਮਨ-ਛੱਜ ਛੱਟ, ਵਾਹਿਗੁਰੂ ਭਲੀ ਕਰੇਗਾ।

ਨਾਮ ਖੁਮਾਰੀ ਖੱਟ, ਵਾਹਿਗੁਰੂ ਭਲੀ ਕਰੇਗਾ।
 

dalvinder45

SPNer
Jul 22, 2023
901
37
79
ਜੋ ਉਹ ਕਰਦਾ ਭਲਾ ਹੈ ਕਰਦਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਦੁਨੀਆਂ ਰੱਬ ਦੀ ਰਚੀ ਹੈ ਹੋਈ।
ਨਾ ਮਿੱਤਰ ਨਾ ਦੁਸ਼ਮਣ ਕੋਈ।
ਜੋ ਉਹ ਕਰਦਾ ਭਲਾ ਹੈ ਕਰਦਾ।
ਚੰਗਾ-ਮੰਦਾ, ਉਸ ਦਾ ਸੋਈ।
ਉਸ ਦੀ ਰਜ਼ਾ ‘ਚ ਰਹਿ ਕੇ ਜੀਓ,
ਉ ਦੇਵੇਗਾ ਆਪੇ ਢੋਈ।
ਉਸ ਦਾ ਜੀਵਨ ਸੌਖਾ ਹੋਵੇ,
ਜਿਸ ਦੀ ਮੋਹ-ਮਾਇਆ ਏ ਮੋਈ।
ਜਦ ਸੱਭ ਉਸਦਾ ‘ਮੈ, ਮੈਂ’ ਕਿਸਦੀ,
ਨਾਮ ਨਾਲ ਜੁੜ ਸੋਝੀ ਹੋਈ।
ਸਾਰੇ ਉਸਦੇ ਹੁਕਮ ‘ਚ ਚਲਦੇ,
ਮਾਲਾ ਜਗ ਦੀ ਰੱਬ ਪਰੋਈ।
ਸੱਚਾ ਘਰ ਤਾਂ ਗੋਦ ਹੈ ਉਸਦੀ,
ਹਰ ਜਨ ਦੀ ਇਹ ਮੰਜ਼ਿਲ ਸੋਈ।
ਕ੍ਰਿਪਾ ਕਰ ਇਹ ਵਿੱਥ ਮਿਟਾਦੇ,
ਮੇਲ ਲੈ ਰੱਬਾ ਇਹ ਅਰਜ਼ੋਈ।
 

dalvinder45

SPNer
Jul 22, 2023
901
37
79
ਦਾਤਾ ਜੀ ਸਭ ਤੇਰੀਆਂ ਦਾਤਾਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਦਾਤਾ ਜੀ ਸਭ ਤੇਰੀਆਂ ਦਾਤਾਂ।

ਕੰਮ ਲਈ ਦਿਨ ਤੇ ਸੌਣ ਲਈ ਰਾਤਾਂ।

ਇੱਕ ਤੋਂ ਇੱਕ ਵੱਧ ਰੰਗ ਨਿਆਰੇ,

ਵਾਹ!ਕੁਦਰਤ ਦੇ ਨਵੇਂ ਨਜ਼ਾਰੇ ।

ਚਾਰੇ ਪਾਸੇ ਤੂੰ ਹੀ ਤੂੰ ਹੀ।

ਹਰ ਥਾਂ ਦੇਖ ਰਿਹਾਂ ਤੈਨੂੰ ਹੀ

ਰੁੱਖਾਂ ਦੇ ਵਿੱਚ, ਪਤਿਆਂ ਦੇ ਵਿੱਚ

ਫੁੱਲਾਂ ਦੇ ਵਿੱਚ, ਕਲੀਆਂ ਦੇ ਵਿੱਚ।

ਭੌਰੇ ਦੇ ਵਿੱਚ, ਤਿਤਲੀ ਦੇ ਵਿੱਚ,

ਘੂੰ ਘੂੰ ਕਰਦੀ ਘੁੱਗੀ ਦੇ ਵਿੱਚ,

ਟਪਦੀ ਦੇਖ ਗੁਲਹਿਰੀ ਦੇ ਵਿੱਚ

ਰਾਖੀ ਡਟੀ ਟਟੀਹਰੀ ਦੇ ਵਿੱਚ,

ਕੋਇਲ ਦੇ ਗੀਤਾਂ ਦੀ ਮਿਸ਼ਰੀ,

ਭੌਣਾਂ ਦੇ ਏਕੇ ਵਿੱਚ ਵਸਦੀ

ਕਿੰਜ ਗਿਣਾਂ ਬੇਅੰਤ ਪਸਾਰਾ।

ਜਿਸ ਚੋਂ ਤੇਰਾ ਮਿਲੇ ਨਜ਼ਾਰਾ।

ਵੱਖ ਅੱਖਾਂ ਜੋ ਤੈਨੂੰ ਤੱਕਣ।

ਤੇਰੇ ਗੁਣ ਬਿਆਨ ਕਰ ਸੱਕਣ।

ਜਿਸ ਵੀ ਤੱਕਿਆ ਵਾਹ! ਵਾਹ! ਕਰਦਾ

ਆਨੰਦ ਚ ਖੋ, ਤੇਰਾ ਹੋਇਆ ਬਰਦਾ

ਤੇਰੇ ਲਈ ਸੱਭ ਇੱਕੋ ਸਾਰੇ।

ਤੈਨੂੰ ਸਾਰੇ ਲੱਗਣ ਪਿਆਰੇ,

ਵੈਰ ਵਿਰੋਧ ਨ ਦਿਸਦਾ ਕੋਈ।

ਭਲਾ ਸੋਚਦਾ ਸੱਭ ਦਾ ਸੋਈ।

ਜੋ ਤੇਰਾ ਏ ਪਿਆਰ ਵੰਡਾਉਂਦਾ।

ਉਹ ਹੀ ਤੇਰੀ ਕ੍ਰਿਪਾ ਪਾਉਂਦਾ।

ਤੇਰੀ ਕ੍ਰਿਪਾ ਜਦ ਹੋ ਜਾਵੇ।

ਤਾਂ ਹੀ ਸਫਲ ਜੀਵਨ ਹੋ ਜਾਵੇ।

ਦਾਤਾ ਜੀ ਸੱਭ ਤੇਰੀਆਂ ਦਾਤਾਂ।

ਗੁਣ ਮੁਕਦੇ ਨਾ ਮੁੱਕਣ ਬਾਤਾਂ।
 

dalvinder45

SPNer
Jul 22, 2023
901
37
79
ਪਰਦੂਸ਼ਤ ਵਾਤਾਵਰਣ

ਡਾ: ਦਲਵਿੰਦਰ ਸਿੰਘ ਗ੍ਰਵਾਲ


ਪੌਣ ਹੋਈ ਪਰਦੂਸ਼ਿਤ ਹੁਣ ਤਾਂ, ਸੁੱਚਾ ਰਿਹਾ ਨਾ ਪਾਣੀ।

ਜ਼ਹਿਰਾਂ ਭਰਿਆ ਮਾਨਵ ਹੋਇਆ, ਉਲਝ ਗਈ ਏ ਤਾਣੀ।

ਚਿੱਤ ਵਿਸ਼ੈਲੇ, ਸੋਚਾਂ ਦੂਸ਼ਿਤ, ਦੂਈ ਦਵੈਤ ਦਾ ਘੇਰਾ,

ਪਿਆਰ ਮੁੱਹਬਤ ਖੋ ਗਈ ਕਿਧਰੇ, ਵਧਿਆ ਕ੍ਰੋਧ ਬਥੇਰਾ।

ਨਸ਼ਿਆਂ ਦੇ ਇਸ ਦੌਰ ‘ਚ ਆਕੇ ਨਜ਼ਰਾਂ ਅੰਨ੍ਹੀਆਂ ਹੋਈਆਂ,

ਮੌਤ ਲਗਾਉਂਦੇ ਗਲ ਜਦ ਗਭਰੂ, ਇਜ਼ਤ ਅਕਲਾਂ ਖੋਈਆ।

ਵਿਸ਼ਵਾਸ਼ਾਂ ਦੀਆ ਗਲਾਂ ਮੁੱਕੀਆਂ, ਹਰ ਕੋਈ ਦੁਸ਼ਮਣ ਜਾਪੇ।

ਭੈਣ ਭਰਾ ਹੁਣ ਬਣੇ ਪਰਾਏ, ਦੁਸ਼ਮਣ ਜਾਪਣ ਮਾਪੇ।‘

ਲੁੱਟ ਖੋਹਾਂ ਦੀ ਲੜੀ ਭਿਆਨਕ, ਕਤਲ ਨੇ ਅੰਨ੍ਹੇ ਵਾਹੀ।

ਜਾਬਰ ਬਣ ਗਏ ਲੀਡਰ ਜਦ ਦੇ, ਸ਼ਾਸ਼ਨ ਬੇਪਰਵਾਹੀ।

ਇਸ ਅੰਧੇਰ ਯੁਗ ਲੜ ਲੜ ਮਰਦੇ ਆਪਸ ਦੇ ਵਿੱਚ ਲੋਕੀ।

ਮਾਇਆ ਦੇ ਮੋਹ ਵਧੀ ਕੁਰਪਸ਼ਨ, ਭੁੱਖ ਸ਼ੁਹਰਤ ਦੀ ਫੋਕੀ।

ਇਸ ਨੂੰ ਕਲਯੁਗ ਠੀਕ ਹੀ ਕਹਿੰਦੇ, ਸਾਰਾ ਕੁੱਝ ਹੁਣ ਕਾਲਾ।

ਉਹ ਹੀ ਏਥੋਂ ਬਚ ਸਕਦਾ ਹੈ, ਜਿਸ ਦਾ ਰੱਬ ਰਖਵਾਲਾ।

ਉਸ ਨੂੰ ਜਪਿਆਂ ਤੇ ਗੁਣ ਗਾਇਆਂ, ਪਾਰ ਉਤਾਰਾ ਹੋਣਾ।

ਜੋ ਲੜ ਉਸ ਦੇ ਲਗਦਾ ਨਾਹੀਂ, ਉਸ ਨੇ ਰਹਿੰਦੇ ਰੋਣਾ।

ਨਾਮ ਜਪੋ, ਜੀਵਨ ਰਸ ਪਾਓ, ਕਲਯੁਗ ਤੋਂ ਛੁੱਟ ਜਾਓ।

ਹਰ ਪਲ ਉਸ ਨੂੰ ਦਿਲ ਵਿੱਚ ਰੱਖੋ, ਵਾਹਿਗੁਰੂ ਧਿਆਓ।
 

swarn bains

Poet
SPNer
Apr 8, 2012
891
190
ਨਾਮ ਧਿਆਓ ਮਨ ਸਮਝਾਓ, ਸਤਿਗੁਰ ਮੂਰਤ ਚਿੱਤ ਵਸਾਓ. ਗੁਰ ਗੁਰ ਕਰਤ ਗੁਰੈ ਗੁਰ ਹੁੋਈਐ, ਹਰਿ ਪ੍ਰਭ ਮਾਹਿ ਜਾਇ ਸਮਾਵੋ
ਡਰ ਸਾਹਿਬ ਬਹੁਤ ਵਧੀਆ ਤੁਸੀਂ ਲਿਖੋ ਅਸੀਂ ਪੜ੍ਹੀਏ
 

dalvinder45

SPNer
Jul 22, 2023
901
37
79
ਗਹਿਰ
ਡਾ ਦਲਵਿੰਦਰ ਸਿੰਘ ਗ੍ਰੇਵਾਲ


ਚਾਰੇ ਪਾਸੇ ਛਾਈ ਗਹਿਰ।
ਪਿੰਡ ਲਪੇਟੇ, ਢਕ ਲਏ ਸ਼ਹਿਰ।
ਸਾੜ ਪਰਾਲੀ ਜੱਟਾਂ ਕੀਤਾ,
ਲੱਖਾਂ ਜੀਵਾਂ ਉਪਰ ਕਹਿਰ।
ਧਰਤੀ ਦੀ ਸ਼ਕਤੀ ਵੀ ਘਟ ਗਈ,
ਭੋਂ ਤੇ ਫਿਰੀ ਤਾਪ ਦੀ ਲਹਿਰ।
ਅਰਬਾਂ ਦੀ ਸੀ ਖਾਦ ਪਰਾਲੀ,
ਬਣ ਧੂਆਂ ਗਈ ਅੰਬਰ ਠਹਿਰ।
ਮੀਲਾਂ ਤਕ ਗਿਆ ਫੈਲ ਚੁਫੇਰੇ,
ਦਹਿਲ ਗਿਆ ਏ ਦਿੱਲੀ ਸ਼ਹਿਰ।
ਡਰਦਾ ਡਰਦਾ ਸੂਰਜ ਚੜ੍ਹਦਾ,
ਦਿਸੇ ਨਾ ਕੁਝ ਵੀ, ਚੜ੍ਹੀ ਦੁਪਹਿਰ।
ਛਾਇਆ ਹੈ ਹਰ ਤਰਫ ਧੁੰਧਲਕਾ,
ਨਾਲੇ ਚਲ ਪਈ ਜ਼ਹਿਰੀ ਲਹਿਰ।
ਘਰ ਵਿਚ ਧੂਆਂ, ਸੜਕ ਤੇ ਗਹਿਰ
ਇਧਰ ਖਾਈ ਉਧਰ ਨਹਿਰ।
ਗਿੱਡ ਅੱਖਾਂ ਵਿਚ, ਨਜ਼ਲਾ ਨੱਕ ਤੇ,
ਘਰ ਘਰ ਖੰਘ, ਬੁਖਾਰ ਦਾ ਕਹਿਰ।
ਸਾਹ ਲੈਣੇ ਵੀ ਔਖੇ ਹੋਏ,
ਕਾਲਾ ਧੂਆਂ ਬਣਿਆ ਜ਼ਹਿਰ।
ਹਾੜਾ ਵੀਰੋ, ਸਾੜ ਪਰਾਲੀ,
ਦੇਸ਼ ਤੇ ਨਾ ਢਾਵੋ ਇਹ ਕਹਿਰ।
 

dalvinder45

SPNer
Jul 22, 2023
901
37
79
ਕੁਝ ਸਵਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੇ ਵਸਦਾ ਮੇਰੇ ਅੰਦਰ ਹੈਂ ਤਾਂ, ਬਾਹਰ ਕਿਉਂ ਤੈਨੂੰ ਟੋਲਾਂ?
ਜੇ ਸਮਝ ਗਿਐਂ ਚੁਪ ਮੇਰੀ ਨੂੰ, ਤਾਂ ਬੋਲ ਕੋਈ ਕਿਉਂ ਬੋਲਾਂ?
ਜੇ ਸਭ ਕੁਝ ਸੁਣ ਤੇ ਵੇਖ ਰਿਹੈਂ, ਤਾਂ ਮੈਂ ਕਿਉਂ ਕਰਾਂ ਵਿਖਾਵੇ?
ਜੇ ਸਭਦੀ ਰੱਖਿਆ ਕਰਦਾ ਏਂ, ਡਰ ਮੈਨੂੰ ਕਿਸਦਾ ਆਵੇ?
ਜੇ ਸਭ ਨੂੰ ਖਾਣ ਨੂੰ ਦੇਂਦਾ ਏਂ, ਜਿੰਦ ਮਿੱਟੀ ਵਿਚ ਕਿਉਂ ਰੋਲਾਂ?
ਜੇ ਵਸਦਾ ਮੇਰੇ ਅੰਦਰ ਹੈਂ ਤਾਂ, ਬਾਹਰ ਕਿਉਂ ਤੈਨੂੰ ਟੋਲਾਂ?
ਦਿਲ ਸਭ ਦਾ ਜੇਕਰ ਪੜ੍ਹਦਾ ਏਂ, ਕਿਉਂ ਕਵਿਤਾ ਹਾਂ ਮੈਂ ਲਿਖਦਾ?
ਝੇ ਪੌਣ ਗੁਰੂ ਹੈ ਮੇਰੀ ਤਾਂ, ਤਾਂ ਮੈਂ ਪੌਣ ਤੋਂ ਰਾਹ ਨਹੀਂ ਸਿਖਦਾ?
ਕਿਉਂ ਏਨੀ ਵਿਦਿਆ ਪਾ ਕੇ ਵੀ, ਹਾਂ ਗਿਆਨ ਖੁਣੋਂ ਹਾਂ ਭੋਲਾਂ?
ਜੇ ਵਸਦਾ ਮੇਰੇ ਅੰਦਰ ਹੈਂ ਤਾਂ, ਬਾਹਰ ਕਿਉਂ ਤੈਨੂੰ ਟੋਲਾਂ?
ਜੇ ਸਭ ਥਾਂ ਤੂੰ ਹੀ ਵਸਦਾ ਏਂ, ਕਿਉਂ ਢੂੰਡਾਂ ਜੰਗਲ ਬੇਲੇ?
ਕੀ ਮੰਦਰ ਮਸਜਿਦ ਲਭਦਾਂ ਜੇ, ਨਹੀਂ ਹੋਣੇ ਤੁਧ ਸੰਗ ਮੇਲੇ?
ਜੇ ਸੁਖ ਦੁਖ ਤੇਰੇ ਦਿਤੇ ਨੇ, ਕਿਉਂ ਦਰਦ ਮੈਂ ਅਪਣੇ ਫੋਲਾਂ?
ਜੇ ਵਸਦਾ ਮੇਰੇ ਅੰਦਰ ਹੈਂ ਤਾਂ, ਬਾਹਰ ਕਿਉਂ ਤੈਨੂੰ ਟੋਲਾਂ?
ਜੇ ਮੰਜ਼ਿਲ ਆਖਰ ਤੂੰ ਹੀ ਏਂ, ਕਿਉਂ ਭਟਕ ਰਿਹਾਂ ਚੌਫੇਰੇ?
ਤੁਧ ਮਿਲਣਾ ਆਖਰ ਮੰਜ਼ਿਲ ਜੇ, ਕਿਉਂ ਪਾਏ ਵਿਛੋੜੇ ਮੇਰੇ?
ਜੇ ਰੋਸ਼ਨ ਅੰਦਰੋਂ ਹੋਣਾ ਹੈ, ਤਾਂ ਅੱਖਾਂ ਮੈਂ ਕਿਉਂ ਖੋਲ੍ਹਾਂ?
ਜੇ ਵਸਦਾ ਮੇਰੇ ਅੰਦਰ ਹੈਂ ਤਾਂ, ਬਾਹਰ ਕਿਉਂ ਤੈਨੂੰ ਟੋਲਾਂ?
 

dalvinder45

SPNer
Jul 22, 2023
901
37
79
ਨਾਮ ਬਿਨਾਂ ਨਾ ਸਰਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਨਾਮ ਬਿਨਾਂ ਨਾ ਸਰਦਾ ਵਾਹਿਗੁਰੂ , ਨਾਮ ਬਿਨਾਂ ਨਾ ਸਰਦਾ ।
ਨਾਮ ਤੋਂ ਟੁੱਟਿਆਂ ਹਿਰਦਾ ਮੇਰਾ, ਟੁੱਟ-ਜੂੰ ਟੁੱਟ-ਜੂੰ ਕਰਦਾ।
ਨਸ਼ਾ ਨਾਮ ਦਾ ਚੜ੍ਹਿਆ ਐਸਾ, ਜੱਗ ਦੀ ਹੋਸ਼ ਭੁਲਾਈ।
ਨਾਮ ਜਪਦਿਆ ਕਾਰਜ ਹੁੰਦੇ, ਰੁਕਦਾ ਕੰਮ ਨਾ ਰਾਈ।
ਨਾਮ ਸਹਾਰਾ, ਸੁਰਗ ਨਜ਼ਾਰਾ, ਵਿਛੜਣ ਤੋਂ ਚਿਤ ਡਰਦਾ।
ਨਾਮ ਬਿਨਾਂ ਨਾ ਸਰਦਾ ਵਾਹਿਗੁਰੂ , ਨਾਮ ਬਿਨਾਂ ਨਾ ਸਰਦਾ ।
ਨਾਮ ਬਿਨਾ ਹਾਂ ਹੀਣਾ ਹੀਣਾ, ਨਾਮ ਬਿਨਾ ਕੀ ਜੀਣਾ।
ਨਾਮ ਜਪਦਿਆਂ ਫਰਜ਼ ਨਿਭਾਉਣੇ, ਨਾਮ ‘ਚ ਮਰਨਾ ਥੀਣਾ।
ਦੂਰ ਰਹਿਣ ਤੇ ਚਿੱਤ ਉਦਾਸਾ, ਯਾਦ ‘ਚ ਹੌਕੇ ਭਰਦਾ।
ਨਾਮ ਬਿਨਾਂ ਨਾ ਸਰਦਾ ਵਾਹਿਗੁਰੂ , ਨਾਮ ਬਿਨਾਂ ਨਾ ਸਰਦਾ ।
ਨਾਮ ਹੀ ਤਾਕਤ, ਨਾਮ ਹੀ ਹਿੰਮਤ, ਨਾਮ ਹੀ ਜਿੰਦੜੀ ਮੇਰੀ।
ਨਾਮ ਤੋਂ ਘੁਥਿਆਂ ਇਉਂ ਲਗਦਾ ਜਿਉਂ, ਹਿੰਮਤ ਹੋ ਗਈ ਢੇਰੀ।
ਨਾਮ ਲਿਆਂ ਸਭ ਸ਼ਰਮਾਂ ਮਰੀਆਂ, ਤੂੰ ਤੇ ਮੈਂ ਕੀ ਪਰਦਾ।
ਨਾਮ ਬਿਨਾਂ ਨਾ ਸਰਦਾ ਵਾਹਿਗੁਰੂ , ਨਾਮ ਬਿਨਾਂ ਨਾ ਸਰਦਾ ।
ਮਾਇਆ ਨਾਲੋਂ ਮੋਹ ਮੁੱਕ ਚੁੱਕਾ, ਜਦ ਦਾ ਨਾਮ ਪਿਆਰਾ।
ਰੱਬ ਦਾ ਹੁਕਮ ਵਜਾਉਂਦੇ, ਕਰਦੇ ਰੱਬ ਦਾ ਕੰਮ ਵੀ ਸਾਰਾ।
ਕਾਰ ‘ਚ ਤਨ ਤੇ ਮੀਤ ‘ਚ ਮਨ ਫਿਰ, ਮਨ ਕਿਉਂ ਮਰਨੋਂ ਡਰਦਾ?
ਨਾਮ ਬਿਨਾਂ ਨਾ ਸਰਦਾ ਵਾਹਿਗੁਰੂ , ਨਾਮ ਬਿਨਾਂ ਨਾ ਸਰਦਾ ।
 

dalvinder45

SPNer
Jul 22, 2023
901
37
79
ਸੋਚ
ਡਾ ਦਲਵਿੰਦਰ ਸਿੰਘ ਗ੍ਰੇਵਾਲ


ਉੱਚਾ ਕਰਦੀ ਉੱਚੀ ਸੋਚ।
ਥੱਲੇ ਲਾਉਂਦੀ ਟੁੱਚੀ ਸੋਚ।
ਉਸ ਨੂੰ ਸਭ ਵਿਚ ਰੱਬ ਦਿਸਦਾ,
ਜਿਸਦੀ ਹੁੰਦੀ ਸੁੱਚੀ ਸੋਚ।
ਉਸ ਨੂੰ ਲਗਦੇ ਸਾਰੇ ਦੁਸ਼ਮਣ,
ਜਿਸਨੇ ਰੱਖੀ ਲੁੱਚੀ ਸੋਚ।
ਚੰਗੀ ਪ੍ਰੇਮ ‘ਚ ਗੁੱਚੀ ਸੋਚ।
ਖੁਦ ਨੂੰ ਖਾਂਦੀ ਬੁੱਚੀ ਸੋਚ।
ਸੱਚੇ ਦੇ ਸੰਗ ਜੋੜੇ ਉਹ,
ਹੋਵੇ ਪ੍ਰੇਮ-ਪਰੁਚੀ ਸੋਚ।
ਸੋਚ ਸੋਚ ਕੇ ਰੋਗ ਨਾ ਲਾ,
ਚਿੰਤਾ ਨਾਗ ਸਮੁੱਚੀ ਸੋਚ।
ਸੋਚਾਂ ਮਾਰ ਨਾਮ ਸੰਗ ਜੁੜਜਾ,
ਵਕਤ ਵਿਹਾਵੇ ਬੁੱਚੀ ਸੋਚ।
 

dalvinder45

SPNer
Jul 22, 2023
901
37
79
ਜ਼ਹਿਰ ਦਾ ਧੰਦਾ ਬੰਦ ਕਰੋ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜ਼ਹਿਰ ਦਾ ਧੰਦਾ ਬੰਦ ਕਰੋ।
ਮਿਲ ਆਵਾਜ਼ ਬੁਲੰਦ ਕਰੋ॥
ਰੰਗ ਦੀ ਫੈਕਟਰੀ ਲਾਉਂਦੇ ਹੋ।
ਜਲ ਵਿੱਚ ਜ਼ਹਿਰ ਮਿਲਾਉਂਦੇ ਹੋ।
ਟਾਇਰ ਫੈਕਟਰੀ ਲਾਉਂਦੇ ਹੋ।
ਪੌਣ ‘ਚ ਜ਼ਹਿਰ ਮਿਲਾਉਂਦੇ ਹੋ।
ਘਰ ਘਰ ਕੈਂਸਰ ਘਲਦੇ ਹੋ
ਹੋਰ ਵੀ ਰੋਗ ਫੈਲਾਉਂਦੇ ਹੋ।
ਅਪਣਾ ਫਾਇਦਾ ਲੈਣ ਲਈ,
ਮੌਤ ਦਾ ਨਾਚ ਨਚਾਉਂਦੇ ਹੋ।
ਜਗ ਜੀਵਨ ਨਾ ਗੰਦ ਕਰੋ।
ਮਿਲ ਆਵਾਜ਼ ਬੁਲੰਦ ਕਰੋ।
ਜ਼ਹਿਰ ਦਾ ਧੰਦਾ ਬੰਦ ਕਰੋ॥
 

swarn bains

Poet
SPNer
Apr 8, 2012
891
190
ਹਰਿ ਵਸਦਾ ਮੇੇਰੇ ਅੰਦਰ, ਮੇਰੇ ਮਨ ਵਿਚ ਹਰਿ ਮੰਦਰ
ਮਨ ਸਾਫ ਕਰਾਂ ਅਰਦਾਸ ਕਰਾਂ, ਪਾਵਾਂ ਹਰਿ ਮਨ ਅੰਦਰ
 

dalvinder45

SPNer
Jul 22, 2023
901
37
79
ਰੱਬ ਦੇ ਵਰਗਾ ਹੋਰ ਨਾ ਕੋਈ
ਡਾ: ਦਲਵਿੰਦਰ ਸਿੰਘ ਗਰੇਵਾਲ


ਰੱਬ ਦੇ ਵਰਗਾ ਹੋਰ ਨਾ ਕੋਈ ।
ਜਿਸ ਤੇ ਚੱਲਦਾ ਜ਼ੋਰ ਨਾ ਕੋਈ।
ਜੋ ਵੀ ਲੋੜੋ, ਉਸ ਤੋਂ ਮੰਗੋ
ਹੱਥ ਜੋੜ ਕੇ ਕਰ ਅਰਜ਼ੋਈ।
ਜੋ ਹੁੰਦਾ ਸਭ ਉਸ ਦੇ ਹੁਕਮ ਚ
ਜੋ ਉਹ ਚਾਹੇ ਕਰੀਏ ਸੋਈ।
‘ਆਹ ਕੀਤਾ ਮੈਂ ਅਹੁ ਕੀਤਾ ਹੈ’,
ਝੂਠੀ ਹੈਂਕੜ ਝੂਠ ਬਗੋਈ।
ਉੁਸ ਦੇ ਅੱਗੇ ਝੁਕ ਗਰੇਵਾਲਾ,
ਚਲਦੀ ਨਾ ਜਦ ਚਾਰਾਜੋਈ।
 
Top