• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

swarn bains

Poet
SPNer
Apr 8, 2012
891
190
ਅਸਾਂ ਕਰਨਾ ਆਉਂਦਾ ਪਿਆਰ ਨਹੀਂ, ਇਸ ਲਈ ਮੰਨਦਾ ਮੇਰਾ ਯਾਰ ਨਹੀਂ
 

dalvinder45

SPNer
Jul 22, 2023
899
37
79
ਬਿਨ ਰੱਬ ਦੇ ਹੋਰ ਤੋਂ ਡਰੀਏ ਨਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਮਿਲ ਰਹੀਏ ਸੱਭ ਸੰਗ ਪਿਆਰ ਨਾਲ, ਬਿਨ ਰੱਬ ਦੇ ਹੋਰ ਤੋਂ ਡਰੀਏ ਨਾਂ।
ਜੋ ਖੋਟਾ ਹੋਵੇ ਅੰਦਰ ਤੋਂ, ਗੱਲ ਉਸ ਸੰਗ ਦਿਲ ਦੀ ਕਰੀਏ ਨਾ।
ਦੁਨੀਆਂ ਦੇ ਰੰਗ ਅਣਗਿਣਤ ਦਿਸਣ, ਗਿਣਿਆਂ ਤੇ ਗਿਣ ਨਾਂ ਹੁੰਦੇ ਨੇ,
ਜਦ ਜਾਚ ਕਲਾ ਦੀ ਹੋਵੇ ਨਾ, ਰੰਗ ਪੁੱਠ ਸਿੱਧੇ ਭਰੀਏ ਨਾ।
ਇਹ ਦੁਨੀਆਂ ਇੱਕ ਪੜਾ ਵਰਗੀ, ਸੱਭ ਰੁਕ ਰੁਕ ਚਲਦੇ ਬਣਦੇ ਨੇ,
ਬਣ ਮਾਲਿਕ ਰਹਿੰਦਾ ਕੋਈ ਨਾ,ਇਉਂ ਮੇਰੀ ਮੇਰੀ ਕਰੀਏ ਨਾ।
ਇਸ ਚਾਰ ਦਿਨਾਂ ਦੇ ਮੇਲੇ ਨੂੰ,ਭਲਿਆਂ ਸੰਗ ਮਿਣ ਕੇ ਮਾਣ ਲਵੋ,
ਮਾਇਆ ਵਿੱਚ ਖਪਦੇ ਰਹੀਏ ਨਾ, ਜੀਂਦੇ ਜੀ ਪਲ ਪਲ ਮਰੀਏ ਨਾ।
ਸਭ ਕਰਨ ਕਰਾਵਣ ਦਾਤਾ ਹੈ, ਰਹਿ ੳਸਦੇ ਹੁਕਮ ਚ ਜੀਓ ਜੀ
ਇਸ ਵਗਦੀ ਨਦ ਦੇ ਵਹਿਣ ਚ ਤਾਂ, ਉਲਟੇ ਰੁਖ ਕਦੇ ਵੀ ਤਰੀਏ ਨਾ।
ਜਿਸ ਰਚਿਆ ਉਸ ਨੂੰ ਯਾਦ ਕਰੋ, ਜੋ ਪਾਵੋ, ਉਸ ਦੀਆਂ ਮਿਹਰਾਂ ਨੇ,
ਦਾਤੇ ਦੀ ਦਾਤ ਦਾ ਸ਼ੁਕਰ ਕਰੋ, ਉਸ ਬਿਨ ਦਿਲ ਕਿਤੇ ਵੀ ਧਰੀਏ ਨਾ।
 

dalvinder45

SPNer
Jul 22, 2023
899
37
79
ਅਸਾਂ ਕਰਨਾ ਆਉਂਦਾ ਪਿਆਰ ਨਹੀਂ, ਇਸ ਲਈ ਮੰਨਦਾ ਮੇਰਾ ਯਾਰ ਨਹੀਂ
ਕੋਈ ਕਸਰਤ ਨਹੀ ਮੁਹੱਬਤ ਲਈ, ਕੁਦਰਤ ਹੀ ਸਬੱਬ ਬਣਾਂਦੀ ਹੈ।

ਜਦ ਉੱਠਣ ਤਰੰਗਾਂ ਹਿਰਦੇ ਚੋਂ, ਰੂਹ ਰੱਬ ਸੰਗ ਜੁੜਦੀ ਜਾਂਦੀ ਹੈ।

ਸ਼ਰਧਾ ਤੇ ਸਿਦਕ ਸਬੂਰੀ ਸੰਗ, ਮਨ ਜੱਗ ਤੋਂ ਰੱਬ ਵੱਲ ਮੋੜ ਲਵੋ,

ਜਦ ਧਿਆਨ ਜੁੜੇ, ਖੁਦ ਆਣ ਮਿਲੇ, ਰੂਹ ਅੰਮ੍ਰਿਤ ਵਿੱਚ ਨਹਾਂਦੀ ਹੈ।

 

swarn bains

Poet
SPNer
Apr 8, 2012
891
190
ਪਿਆਰ ਮਨ ਦੀ ਤਾਂਘ ਏ, ਮਨ ਸਿੱਧਾ ਆਪ ਕਰਾ ਦੇਵੇ
ਜੁੜ ਜਾਵੇ ਮਨ ਮਾਹੀ ਸੰਗ, ਆਪੇ ਲਗਨ ਲਗਾ ਦੇਵੇ
ਤੁਸੀਂ ਗ੍ਰੇਟ ਹੋਂ, ਇੰਨਾ ਵਕਤ ਹਰ ਰੌਜ਼ ਕਢ ਕੇ ਮਨ ਲਾ ਲਿਖੀ ਜਾਂਦੇ ਹੋ ਧੰਨ ਧੰਨ ਹਰਿ ਨਿਰੰਕਾਰ
 

dalvinder45

SPNer
Jul 22, 2023
899
37
79
ਸਭ ਦਾ ਦਾਤਾ ਇੱਕ ਕਰਤਾਰ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਸਭ ਦਾ ਦਾਤਾ ਇੱਕ ਕਰਤਾਰ।

ਉਸ ਦੇ ਦਾਤਾਂ ਦੇ ਭੰਡਾਰ।

ਦਿੰਦਾ ਸਭ ਨੂੰ ਜੀਵਨ ਦਾਨ।

ਤਨ, ਮਨ, ਦਿੰਦਾ ਜੀਉ ਪ੍ਰਾਣ।

ਹੋਰ ਕਿਸੇ ਤੋਂ ਮੰਗਣਾ ਕੀ?

ਉਸ ਤੋਂ ਹੀ ਸੱਭ ਪਾਉਂਦੇ ਜੀ।

ਸੱਭ ਦਾ ਦਾਤਾ ਸੱਭ ਦਾ ਵਾਲੀ।

ਹੋਵੇ ਨਹੀਂ ਖਜ਼ਾਨਾ ਖਾਲੀ।

ਉਸ ਸੱਚੇ ਦੀ ਸੱਚੀ ਰੀਤ।

ਸੱਚੇ ਮਨ ਜੋ ਲਾਵੇ ਪ੍ਰੀਤ।

ਜੋ ਜੀ ਚਾਹੇ ਸੋਈ ਪਾਵੇ।

ਜੇਕਰ ਉਹ ਉਸ ਦਾ ਹੋ ਜਾਵੇ।

ਉਸ ਨੂੰ ਧਿਆਉਣਾ, ਤਾਂ ਹੀ ਪਾਉਣਾ।

ਬਿਨ ਧਿਆਏ ਦਿਲ ਵਿੱਚ ਕਿੰਜ ਆਉਣਾ।

ਦਿਲ ਵਿੱਚ ਆਇਆ ਪਿਆਰ ਵਧਾਇਆ।

ਤੋਟਾ ਉਸ ਨੂੰ ਕਦੇ ਨਾ ਆਇਆ।

ਜੋ ਰੱਖਦਾ ਦਿਲ ਦੇ ਵਿੱਚ ਖੋਟ।

ਉਸ ਨੂੰ ਆਈ ਰਹਿੰਦੀ ਤੋਟ।

ਉਸ ਦੇ ਭਉ ਚੋਂ ਉਗਦਾ ਭਾਉ।

ਉਸ ਦਾ ਭਾਉ ਮਨ ਦਾ ਚਾਉ।

ਉਸ ਵਲ ਲਾ ਕੇ ਰੱਖ ਧਿਆਨ।

ਸਭ ਦਾ ਦਾਤਾ ਇੱਕ ਭਗਵਾਨ।
 

dalvinder45

SPNer
Jul 22, 2023
899
37
79
ਮੰਨੇ ਹੁਕਮ ਸੋਈ ਸੁੱਖ ਪਾਵੇ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਜਦ ਸਾਨੂੰ ਕੁੱਝ ਸਮਝ ਨਾ ਆਵੇ।

ਮਨ ਵਿੱਚ ਆ ਕੇ ਰਾਹ ਦਿਖਲਾਵੇ।

ਭਟਕਣ ਸਾਰੀ ਦੁਰ ਕਰਾਵੇ,

ਜੋ ਭਾਵੇ ਸੋਈ ਕਰਵਾਵੇ।

ਉਸ ਨੇ ਜੋ ਦਸਤੂਰ ਬਣਾਏ,

ਉਨ੍ਹਾਂ ਤੇ ਹੀ ਵਿਸ਼ਵ ਚਲਾਵੇ।

ਪੱਥਰ ਤੇ ਜਿਉਂ ਹੋਣ ਲਕੀਰਾਂ,

ਪੱਕਾ ਅਪਣਾ ਹੁਕਮ ਸੁਣਾਵੇ।

ਉਸ ਦੇ ਹੁਕਮੋਂ ਬਾਹਰ ਨਾ ਕੋਈ,

ਮੰਨੇ ਹੁਕਮ ਸੋਈ ਸੁੱਖ ਪਾਵੇ।
 

dalvinder45

SPNer
Jul 22, 2023
899
37
79
ਰੱਬ ਜੀਓ! ਤੇਰਾ ਬਾਲ ਅੰਞਾਣਾ।

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਰੱਬ ਜੀਓ! ਤੇਰਾ ਬਾਲ ਅੰਞਾਣਾ।

ਕੀਕੂੰ ਵਿਚਰਾਂ! ਕੀਕੂੰ ਜੁੜ ਜਾਂ, ਇਸਦੀ ਸਾਰ ਨਾ ਜਾਣਾ।

ਬੌਰਿਆਂ ਵਰਗੀਆਂ ਸੋਚਾਂ ਨੂੰ ਮੈਂ ਵੱਸ ਵਿੱਚ ਕੀਕੂੰ ਕਰਨਾ।

ਜੱਗ ਭਵਜਲ ਵਿੱਚ ਗੋਤੇ ਖਾਵਾਂ, ਆਉਂਦਾ ਨਾ ਏਂ ਤਰਨਾਂ।

ਉਂਗਲ ਫੜਾ ਦੇ, ਪਾਰ ਲਗਾ ਦੇ, ਨਿੱਘ ਗੋਦ ਦਾ ਮਾਣਾ।

ਰੱਬ ਜੀਓ! ਤੇਰਾ ਬਾਲ ਅੰਞਾਣਾ।

ਯਾਦ ਜੋ ਆਵੇਂ ਟੇਕ ਬਣਾਵੇਂ, ਪਲ ਨਾ ਦੂਰ ਖੁੰਝਾਵਾਂ।

ਆਪ ਮਿਟਾ ਕੇ ਸਿਫਰ ਹੋ ਜਾਵਾਂ, ਸਿਫਰੋਂ ਤੈਨੂਮ ਪਾਵਾਂ।

ਇੱਕ ਲਗਿਆਂ, ਦਸ ਬਣ ਜਾਵਾਂ, ਹੋਵੇ ਮੇਲ ਸੁਹਾਣਾ।

ਰੱਬ ਜੀਓ! ਤੇਰਾ ਬਾਲ ਅੰਞਾਣਾ।
 

dalvinder45

SPNer
Jul 22, 2023
899
37
79
ਨਾਮ ਬਿਨਾ ਨਈਂ ਸਰਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਨਾਮ ਬਿਨਾ ਨਈਂ ਸਰਦਾ ਵਾਹਿਗੁਰੂ , ਨਾਮ ਬਿਨਾ ਨਈਂ ਸਰਦਾ।
ਨਾਮ ਤੋਂ ਟੁੱਟਿਆਂ ਹਿਰਦਾ ਮੇਰਾ, ਟੁੱਟ-ਜੂੰ ਟੁੱਟ-ਜੂੰ ਕਰਦਾ।
ਨਸ਼ਾ ਨਾਮ ਦਾ ਚੜ੍ਹਿਆ ਐਸਾ, ਜੱਗ ਦੀ ਹੋਸ਼ ਭੁਲਾਈ।
ਨਾਮ ਜਪਦਿਆ ਕਾਰਜ ਹੁੰਦੇ, ਰੁਕਦਾ ਕੰਮ ਨਾ ਰਾਈ।
ਨਾਮ ਸਹਾਰਾ, ਸੁਰਗ ਨਜ਼ਾਰਾ, ਵਿਛੜਣ ਤੋਂ ਚਿਤ ਡਰਦਾ।
ਨਾਮ ਬਿਨਾ ਨਈਂ ਸਰਦਾ ਵਾਹਿਗੁਰੂ , ਨਾਮ ਬਿਨਾ ਨਈਂ ਸਰਦਾ।
ਨਾਮ ਬਿਨਾ ਹਾਂ ਹੀਣਾ ਹੀਣਾ, ਨਾਮ ਬਿਨਾ ਕੀ ਜੀਣਾ।
ਨਾਮ ਜਪਦਿਆਂ ਫਰਜ਼ ਨਿਭਾਉਣੇ, ਨਾਮ ‘ਚ ਮਰਨਾ ਥੀਣਾ।
ਦੂਰ ਰਹਿਣ ਤੇ ਚਿੱਤ ਉਦਾਸਾ, ਯਾਦ ‘ਚ ਹੌਕੇ ਭਰਦਾ।
ਨਾਮ ਬਿਨਾ ਨਈਂ ਸਰਦਾ ਵਾਹਿਗੁਰੂ , ਨਾਮ ਬਿਨਾ ਨਈਂ ਸਰਦਾ।
ਨਾਮ ਹੀ ਤਾਕਤ, ਨਾਮ ਹੀ ਹਿੰਮਤ, ਨਾਮ ਹੀ ਜਿੰਦੜੀ ਮੇਰੀ।
ਨਾਮ ਤੋਂ ਘੁਥਿਆਂ ਇਉਂ ਲਗਦਾ ਜਿਉਂ, ਹਿੰਮਤ ਹੋ ਗਈ ਢੇਰੀ।
ਨਾਮ ਲਿਆਂ ਸਭ ਸ਼ਰਮਾਂ ਮਰੀਆਂ, ਤੂੰ ਤੇ ਮੈਂ ਕੀ ਪਰਦਾ।
ਨਾਮ ਬਿਨਾ ਨਈਂ ਸਰਦਾ ਵਾਹਿਗੁਰੂ , ਨਾਮ ਬਿਨਾ ਨਈਂ ਸਰਦਾ।
ਮਾਇਆ ਨਾਲੋਂ ਮੋਹ ਮੁੱਕ ਚੁੱਕਾ, ਜਦ ਦਾ ਨਾਮ ਪਿਆਰਾ।
ਰੱਬ ਦਾ ਹੁਕਮ ਵਜਾਉਂਦੇ, ਕਰਦੇ ਰੱਬ ਦਾ ਕੰਮ ਵੀ ਸਾਰਾ।
ਕਾਰ ‘ਚ ਤਨ ਤੇ ਮੀਤ ‘ਚ ਮਨ ਫਿਰ, ਮਨ ਕਿਉਂ ਮਰਨੋਂ ਡਰਦਾ?
ਨਾਮ ਬਿਨਾ ਨਈਂ ਸਰਦਾ ਵਾਹਿਗੁਰੂ , ਨਾਮ ਬਿਨਾਨਈਂ ਸਰਦਾ।
 

dalvinder45

SPNer
Jul 22, 2023
899
37
79
ਤੇਰਾ ਸ਼ੁਕਰ ਕਰਾਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਦਾਤਾ ਦਿਤੀਆਂ ਦਾਤਾਂ ਮਾਣਾ, ਤੇਰਾ ਸ਼ੁਕਰ ਕਰਾਂ।

ਤੇਰੀ ਥਾਹ ਮੈਂ ਕੀਕੂੰ ਜਾਣਾ, ਤੇਰਾ ਸ਼ੁਕਰ ਕਰਾਂ।

ਤਨ ਦਿੱਤਾ, ਹੱਥ ਪੈਰ ਨੇ ਦਿੱਤੇ, ਡਟ ਕੇ ਕਰਾਂ ਕਮਾਈ।

ਅੱਖਾਂ, ਨੱਕ, ਕੰਨ ਨੇ ਲਾਏ, ਜੱਗ ਸੰਗ ਰਹਿੰਦੇ ਲਾਈ।

ਕੁਦਰਤ ਦਾ ਇਹ ਰੂਪ ਸੁਹਾਣਾ, ਤੇਰਾ ਸ਼ੁਕਰ ਕਰਾਂ

ਦਾਤਾ ਦਿਤੀਆਂ ਦਾਤਾਂ ਮਾਣਾ, ਤੇਰਾ ਸ਼ੁਕਰ ਕਰਾਂ।

ਭਰਵਾਂ ਪਿਆਰ ਦੇ ਰਿਹਾ ਮੈਨੂੰ ਘੁੱਗ ਵਸਦਾ ਪਰਿਵਾਰ।

ਚੰਗਾ ਖਾਣਾ, ਪੀਣਾ, ਪਹਿਨਣ, ਚਲਦਾ ਕਾਰੋਬਾਰ।

ਦੁੱਖ-ਸੁੱਖ ਮੰਨਦਾ ਤੇਰਾ ਭਾਣਾ, ਤੇਰਾ ਸ਼ੁਕਰ ਕਰਾਂ।

ਦਾਤਾ ਦਿਤੀਆਂ ਦਾਤਾਂ ਮਾਣਾ, ਤੇਰਾ ਸ਼ੁਕਰ ਕਰਾਂ।

ਤੇਰਾ ਦੇਣ ਦਾ ਅੰੰਤ ਨਾ ਕੋਈ, ਮੇਰਾ ਲੈਣ ਦਾ ਨਾ ਅੰਤ।

ਥਾਹ ਤੇਰੀ ਮਂੈ ਤੇਰੀ ਕੀਕੂੰ ਪਾਵਾਂ, ਤੂੰ ਤਾਂ ਹੈਂ ਬੇਅੰਤ।

ਦਿਲ ਤੋਂ ਤੈਨੂੰ ਸਦਾ ਧਿਆਣਾ, ਤੇਰਾ ਸ਼ੁਕਰ ਕਰਾਂ।

ਦਾਤਾ ਦਿਤੀਆਂ ਦਾਤਾਂ ਮਾਣਾ, ਤੇਰਾ ਸ਼ੁਕਰ ਕਰਾਂ।

ਗੁਰੂਆਂ ਤੋਂ ਪਾਇਆ ਏ ਤੈਨੂੰ ਮਿਲਣੇ ਦਾ ਇਹ ਗਿਆਨ।

ਜਦ ਵੀ ਤੇਰੀ ਮਿਹਰ ਹੈ ਹੁੰਦੀ ਲੱਗ ਜਾਂਦਾ ਏ ਧਿਆਨ।

ਚਾਹ ਹੈ ਪਾਉਣਾ ਅਤੇ ਸਮਾਣਾ, ਤੇਰਾ ਸ਼ੁਕਰ ਕਰਾਂ।

ਦਾਤਾ ਦਿਤੀਆਂ ਦਾਤਾਂ ਮਾਣਾ, ਤੇਰਾ ਸ਼ੁਕਰ ਕਰਾਂ।
 

dalvinder45

SPNer
Jul 22, 2023
899
37
79
ਹੋਵੇ ਤੇਰੇ ਵਿੱਚ ਆਖਰ ਸਮਾਈ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਤੈਥੋਂ ਵਿਛੜਿਆਂ ਉਮਰ ਲੰਘਾਈ, ਵੇ ਮੈਂ ਤਾਂ ਤੇਰਾ ਨਾਂ ਭੁੱਲ ਗਈ।

ਯਾਦ ਤੇਰੀ ਹੁਣ ਆਖਰ ਤੇ ਆਈ, ਵੇ ਮੈਂ ਤਾਂ ਤੇਰਾ ਨਾਮ ਭੁੱਲ ਗਈ।

ਧੰਦਿਆਂ ‘ਚ ਫਸੀ ਹੋਈ ਨੇ ਦਿਨ ਸਾਰੇ ਕੱਟ ਲਏ।

ਤੈਨੂੰ ਤਾਂ ਭੁਲਾਕੇ ਜਗੋਂ ਵਾਹਵਾ ਸ਼ਾਵਾ ਖੱਟ ਲਏ।

ਮੱਤ ਚੌਧਰਾਂ ਨੇ ਰੱਖੀ ਮੇਰੀ ਮਾਰੀ, ਵੇ ਮੈਂ ਤੇਰਾ ਨਾਂ ਭੁੱਲ ਗਈ।

ਤੈਥੋਂ ਵਿਛੜਿਆਂ ਉਮਰ ਲੰਘਾਈ, ਵੇ ਮੈਂ ਤਾਂ ਤੇਰਾ ਨਾਂ ਭੁੱਲ ਗਈ।

ਜੀਹਨੂੰ ਯਾਦ ਕਰਨਾਂ ਸੀ ਉਹਨੂੰ ਯਾਦ ਕੀਤਾ ਨਾਂ,

ਦਿਲ ਦੀ ਡੂੰਘਾਈ ਵਿੱਚੋਂ ਨਾਮ ਤੇਰਾ ਲੀਤਾ ਨਾਂ।

ਬੈਠ ਰਹੀ ਬਣ ਵਸਤ ਪਰਾਈ, ਵੇ ਮੈਂ ਤੇਰਾ ਨਾ ਭੂੱਲ ਗਈ।

ਤੈਥੋਂ ਵਿਛੜਿਆਂ ਉਮਰ ਲੰਘਾਈ, ਵੇ ਮੈਂ ਤਾਂ ਤੇਰਾ ਨਾਂ ਭੁੱਲ ਗਈ।

ਵਿਛੜਿਆਂ ਮੇਲੇ ਹੁਣ ਦਸ ਕਿਵੇਂ ਹੋਣਗੇ?

ਉਮਰਾਂ ਦੇ ਭੇਤ ਕਿਵੇਂ ਹੋਠ ਹੁਣ ਛੋਹਣਗੇ।

ਬਿਨ ਸਮਝੋਂ ਸੱਭ ਕੀਤੀ ਏ ਕਮਾਈ, ਵੇ ਮੈਂ ਤਾਂ ਤੇਰਾ ਨਾਂ ਭੁੱਲ ਗਈ।

ਤੈਥੋਂ ਵਿਛੜਿਆਂ ਉਮਰ ਲੰਘਾਈ, ਵੇ ਮੈਂ ਤਾਂ ਤੇਰਾ ਨਾਂ ਭੁੱਲ ਗਈ।

ਆਣ ਮਿਲ ਆਪ ਚੇਤਾ ਆਪ ਕਰਵਾ ਦੇ ਵੇ,

ਵਿਛੜੇ ਨੂੰ ਆ ਕੇ ਹੁਣ ਆਪ ਹੀ ਮਿਲਾ ਦੇ ਵੇ।

ਹੋਵੇ ਤੇਰੇ ਵਿੱਚ ਆਖਰ ਸਮਾਈ, ਵੇ ਮੈਨ ਤੇਰਾ ਨਾਂ ਭੁੱਲ ਗਈ।

ਤੈਥੋਂ ਵਿਛੜਿਆਂ ਉਮਰ ਲੰਘਾਈ, ਵੇ ਮੈਂ ਤਾਂ ਤੇਰਾ ਨਾਂ ਭੁੱਲ ਗਈ।

 

dalvinder45

SPNer
Jul 22, 2023
899
37
79
ਤੇਰੀਆਂ ਨਜ਼ਰਾਂ ਦੇ ਕਰਜ਼ਾਈ।

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਤੇਰੀਆਂ ਨਜ਼ਰਾਂ ਦੇ ਕਰਜ਼ਾਈ।

ਜਦ ਮਿਲੀਆਂ, ਅਸੀਂ ਮਿਲ ਕੇ ਰਹਿ ਗਏ, ਮੱਕੀ ਗੰਢ ਪਵਾਈ।

ਨਜ਼ਰੋ-ਨਜ਼ਰੀ ਗੱਲਾਂ ਹੋਈਆਂ, ਨਜ਼ਰਾਂ ਰਾਹ, ਦਿਲ ਮਿਲ ਗਏ।

ਦਿਲ ਮਿਲਿਆਂ ਦਾ ਮੇਲਾ, ਵਾਹ ਵਾ. ਭਦਲੇ ਦੋਨੋਂ ਦਿਲ ਗਏ।

ਇੱਕ ਦੂਜੇ ਦੇ ਐਸੇ ਹੋ ਗਏ, ਫਰਕ ਰਿਹਾ ਨਾ ਰਾਈ।

ਤੇਰੀਆਂ ਨਜ਼ਰਾਂ ਦੇ ਕਰਜ਼ਾਈ।

ਇਹ ਕਰਜ਼ਾ ਹੁਣ ਲਹਿਣਾ ਨਾਹੀਂ, ਮੂਲ ਵਿਆਜੋਂ ਹੌਲਾ,

ਵਧਦੀ ਖੇਡ ‘ਚ ਇਉਂ ਗੁਆਚੇ, ਜਿਉਂ ਜਗ ਰਚ ਕੇ ਮੌਲਾ।

ਰਿਸ਼ਤਿਆਂ ਦਾ ਇਹ ਤਾਣਾ ਬਾਣਾ, ਜਾਂਦਾ ਪ੍ਰੇਮ ਵਧਾਈ।

ਤੇਰੀਆਂ ਨਜ਼ਰਾਂ ਦੇ ਕਰਜ਼ਾਈ

ਚਾਹੀਏ ਵੀ, ਅੱਡ ਹੋ ਨਾ ਸਕਦੇ, ਗੰਢ ਅਜੇਹੀ ਪੱਕੀ।

ਸੱਤ ਜਨਮ ਦੀਆਂ ਗੱਲਾਂ ਚੱਲੀਆਂ, ਪਰ ਅਗਲੀ ਕਿਸ ਤੱਕੀ।

ਨਿਭ ਜਾਏ ਏਵੇਂ, ਏਹੋ ਇੱਛਾ, ਜਾਈਏ ਗੱਡ ਚਲਾਈ।

ਤੇਰੀਆਂ ਨਜ਼ਰਾਂ ਦੇ ਕਰਜ਼ਾਈ।

ਇਹ ਕਰਜ਼ਾ ਹੁਣ ਕਦੇ ਨਾ ਲਹਿਣਾ, ਕਰਜ਼ਾਈ ਤੁਰ ਜਾਣਾ।

ਜਿਤਨਾ ਚਿਰ ਅਸੀਂ ਮਿਲ ਕੇ ਰਹੀਏ, ਉਹੀਓ ਵਕਤ ਸੁਹਾਣਾ।

ਜੀਵਨ ਦੀ ਇਹ ਖੇਡ ਨਿਰਾਲੀ, ਰੱਬ ਨੇ ਆਪ ਬਣਾਈ।

ਤੇਰੀਆਂ ਨਜ਼ਰਾਂ ਦੇ ਕਰਜ਼ਾਈ।
 

dalvinder45

SPNer
Jul 22, 2023
899
37
79
ਇਹ ਸੱਭ ਮਾੜਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਮਾੜੀ ਮਾਰੀ ਬਿਨ ਗਲਤੀ ਦੇ, ਬੱਚੇ ਦੇ ਮੂੰਹ ਝੰਡ।

ਮਾੜੀ ਚੁਗਲੀ ਕਰ ਕਰਵਾਈ, ਭਾਈਆਂ ਦੇ ਵਿੱਚ ਵੰਡ।

ਸਖੀਏ ਕਰ ਨਾ ਵਿਆਹ" ਇਹ ਰਾਏ, ਮਾੜੀ ਦੇਵੇ ਰੰਡ’।

ਉਸ ਤੇ ਸਾਰੇ ਲੋਕੀ ਹੱਸਦੇ, ਜੋ ਢਹਿ ਲਾਉਂਦਾ ਡੰਡ।

ਉਸ ਨੇੜੇ ਨਾ ਲੱਗਦਾ ਕੋਈ, ਜਿਸ ਸਿਰ ਰੋਹ ਦੀ ਪੰਡ।

ਮਰਗ ਦੇ ਘਰ ਵਿੱਚ ਮੰਗਣ ਆਇਆ, ਮਾੜਾ ਲੱਗਦਾ ਭੰਡ;

ਮਾੜਾ ਜੋ ਸ਼ਮਸ਼ੇਰ ਕਹਾਵੇ, ਜੰਗ ‘ਚ ਦੇ ਕੇ ਕੰਡ।

ਬਰਫਾਂ ਦੇ ਵਿੱਚ ਗਰਮੀ ਮਾੜੀ, ਗਰਮੀ ਦੇ ਵਿੱਚ ਠੰਡ।
 

dalvinder45

SPNer
Jul 22, 2023
899
37
79
ਸੱਚੇ ਪਰਮੇਸ਼ਰ ਸੰਗ ਜੋੜ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਤਨ ਤੋਂ ਮਨ ਵੱਲ ਮੋੜ, ਸੋਚ ਨੂੰ ਤਨ ਤੋਂ ਮਨ ਵੱਲ ਮੋੜ।

ਮੋਹ ਮਾਇਆ ਤੋਂ ਤੋੜ ਤੇ ਸੱਚੇ ਪਰਮੇਸ਼ਰ ਸੰਗ ਜੋੜ।

ਤਨ ਭਾਂਡਾ, ਮਨ ਪੌਣ ਨਿਆਰੀ।ਭਾਂਡਾ ਫੁੱਟਿਆ ਪੌਣ ਉਡਾਰੀ।

ਨਾ ਕੋਈ ਆਪਣਾ ਨਹੀਂ ਪਰਾਇਆ, ਨਾ ਕੋਈ ਇੱਛਾ ਲੋੜ।

ਤਨ ਤੋਂ ਮਨ ਵੱਲ ਮੋੜ ਸੋਚ ਨੂੰ ਤਨ ਤੋਂ ਮਨ ਵੱਲ ਮੋੜ।

ਪਰਮੇਸ਼ਰ ਨੇ ਖੇਡ ਰਚਾਇਆ, ਸਾਰੇ ਜੱਗ ਨੂੰ ਧੰਦੇ ਲਾਇਆ।

ਹੁਕਮ ਚਲਾਇਆ, ਉਹ ਕਰਵਾਇਆ, ਜੋ ਸੀ ਖੇਡ ਦੀ ਲੋੜ।

ਮੋਹ ਮਾਇਆ ਤੋਂ ਤੋੜ ਤੇ ਸੱਚੇ ਪਰਮੇਸ਼ਰ ਸੰਗ ਜੋੜ।

ਤਨ ਘੋੜਾ ਮਨ ਕਰੇ ਸਵਾਰੀ। ਹੁਕਮ ਤਾਂ ਚੱਲਦਾ ਇੱਕ ਕਰਤਾਰੀ।

ਹੁਕਮ ਵਜਾ ਮਨ ਪਾਸੇ ਹੋਵੇ, ਹੁੰਦਾ ਤੋੜ ਵਿਛੋੜ।

ਮੋਹ ਮਾਇਆ ਤੋਂ ਮੋੜ ਤੇ ਖੁਦ ਨੂੰ ਪਰਮੇਸ਼ਰ ਸੰਗ ਜੋੜ।
 

dalvinder45

SPNer
Jul 22, 2023
899
37
79
ਹੁਕਮ ਚ ਰਾਹ ਸੌਖੇਰਾ

ਡਾਕਟਰ ਦਲਵਿੰਦਰ ਸਿੰਘ ਗਰੇਵਾਲ


ਈਸ਼ਰ ਤਾਂ ਬ੍ਰਹਿਮੰਡ ਚਲਾਵੇ, ਕਿਣਕੇ ਵਿਚ ਕੀ ਜੇਰਾ ।

ਹੁਕਮੋ ਬਾਹਰ ਚਲਨਾ ਔਖਾ ਹੁਕਮ ਚ ਰਾਹ ਸੌਖੇਰਾ।

ਇਹ ਕਿਣਕਾ ਤਾਂ ਇਹ ਨਾ ਜਾਣੇ ਜੀਵਨ ਮਕਸਦ ਕੀ ਏ ।

ਖੁਦ ਨੂੰ ਸਮਝ ਨਾ ਸਕਦਾ ਜਿਹੜਾ, ਕਿਣਕਾ ਤਾਂ ਉਹ ਜੀ ਏ।

ਜਿਸ ਦਾ ਖੁਦ ਤੇ ਹੈ ਨਾ ਕਾਬੂ, ਕਿਉਂ ਆਖੇ ਜੱਗ ਮੇਰਾ?

ਹੁਕਮੋ ਬਾਹਰ ਚਲਨਾ ਔਖਾ ਹੁਕਮ ਚ ਰਾਹ ਸੌਖੇਰਾ।

ਬੁੱਲਾ ਆਏ ਰੋੜ੍ਹ ਲੈ ਜਾਏ, ਸੂਰਜ ਤਪਸ ਤਪਾਏ ।

ਹਵਾ ਨਾਲ ਅੰਬਰ ਉੱਡ ਜਾਏ, ਜਲ ਦੇ ਵਿੱਚ ਡੁੱਬ ਜਾਏ।

ਆਪਣੀ ਹੋਂਦ ਮਮੂਲੀ ਜਿਸ ਦੀ, ਕਿਵੇਂ ਬਣਾਵੇ ਘੇਰਾ ?

ਉਹ ਤਾਂ ਸਭ ਬ੍ਰਹਿਮੰਡ ਚਲਾਵੇ ਕਿਣਕੇ ਵਿਚ ਕੀ ਜੇਰਾ?

ਜੀਕੂੰ ਰੱਬ ਰਜ਼ਾ ਵਿੱਚ ਰੱਖੇ, ਕਿਣਕਾ ਕਰਦਾ ਜਾਵੇ ।

ਉਸਦੇ ਰੋਜ਼ਾਨਾ ਜੀਵਨ ਵਿੱਚ, ਰੋਕ ਨ ਕੋਈ ਆਵੇ ।

ਈਸ਼ਰ ਦੀਆਂ ਨਜ਼ਰਾਂ ਵਿੱਚ ਉਸਦਾ ਹੋ ਜਾਓ ਕੱਦ ਉਚੇਰਾ ।

ਹੁਕਮੋਂ ਬਾਹਰ ਚਲਣਾ ਔਖਾ, ਹੁਕਮ ਚ ਰਾਹ ਸੋਖੇਰਾ ।
 

dalvinder45

SPNer
Jul 22, 2023
899
37
79
ਨਾ ਵਿਸਰੀਂ ਨਾ ਵਿਸਰੀਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਨਾ ਵਿਸਰੀਂ ਨਾ ਵਿਸਰੀਂ ਬੰਦੇ, ਨਾ ਵਿਸਰੀਂ ਜੀਅ ਦਾਤਾ ।

ਉਸਨੂੰ ਭੁੱਲਿਆਂ ਜੀਣ ਵਿਅਰਥਾ, ਠੋਕਰ ਖਾ ਕੇ ਜਾਤਾ।

ਸੋ ਸੁਖੀਆ, ਜੋ ਉਸ ਸੰਗ ਜੁੜਿਆ, ਦੁਖੀਆ ਫਿਰੇ ਭੁਲਾਇਆ ।

ਰੱਬ ਵੀ ਖੋਇਆ, ਜਗ ਵੀ ਖੋਇਆ, ਉਸਨੇ ਕੁਝ ਨਾ ਪਾਇਆ।

ਜੋ ਚਾਹੇ, ਉਹ ਹੀ ਉਹ ਪਾਵੈ, ਜਿਸ ਦਾ ਉਸ ਸੰਗ ਨਾਤਾ ।

ਨਾ ਵਿਸਰੀਂ ਨਾ ਵਿਸਰੀਂ ਬੰਦੇ ਨਾ ਵਿਸਰੀਂ ਜੀਅ ਦਾਤਾ।

ਬੰਦਗੀਆਂ ਦੇ ਵੇਲੇ ਬੰਦੇ ਮਾਇਆ ਨੇ ਲਲਚਾਇਆ

ਇੱਛਾਵਾਂ ਨੂੰ ਇਉਂ ਵਧਾਇਆ, ਚਿੱਤਦਾ ਚੈਨ ਗਵਾਇਆ ।

ਜੋ ਵਸਦਾ ਏ ਅੰਦਰ ਤੇਰੇ ਉਸਨੂੰ ਨਹੀਂ ਪਛਾਤਾ ।

ਰੱਖੇਗਾ ਜੋ ਵਿਸ਼ਵਾਸ਼ ਤੇਰੇ ਤੇ, ਔਕੜ ਕਦੇ ਨਾ ਹੋਣੀ ।

ਉਸ ਸੰਗ ਜੁੜ ਕੇ ਸ਼ਾਂਤ ਰਹੂ ਮਨ, ਸਿੱਖ ਲੈ ਸੇਵ ਕਮਾਉਣੀ।

ਜੱਗ ਨੂੰ ਛੱਡ, ਹੁਣ ਉਸਨੂੰ ਸਮਝੀ, ਰਿਸ਼ਤੇਦਾਰ ਭਰਾਤਾ ।

ਨਾ ਵਿਸਰੀਂ ਨਾ ਵਿਸਰੀਂ ਬੰਦੇ ਨਾ ਵਿਸਰੀਂ ਜੀਅ ਦਾਤਾ।
 

dalvinder45

SPNer
Jul 22, 2023
899
37
79
ਸੱਭ ਰੱਬ ਦੇ ਭਰੋਸੇ ਉੱਤੇ ਛੱਡਿਆ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਸੱਭ ਰੱਬ ਦੇ ਭਰੋਸੇ ਉੱਤੇ ਛੱਡਿਆ ।

ਹੱਥ ਕਦੇ ਨਾ ਕਿਸੇ ਦੇ ਅੱਗੇ ਅੱਡਿਆ ।

ਅਸੀਂ ਚਾਹਿਆ ਪਿੱਛੋਂ , ਪਹਿਲਾਂ ਪੂਰਾ ਹੋ ਗਿਆ।

ਕਦੇ ਚਿੰਤਾ ਨਾ ਕੀਤੀ ਕੀ ਏ ਖੋ ਗਿਆ ।

ਜੋ ਨਾ ਆਪਣਾ ਸੀ ਉਹਨੂੰ ਮਨੋ ਕੱਢਿਆ ।

ਸੱਭ ਰੱਬ ਦੇ ਭਰੋਸੇ ਉੱਤੇ ਛੱਡਿਆ ।

ਜਿਹੜਾ ਆਇਆ, ਇੱਕ ਦਿਨ ਤੁਰ ਜਾਣਾ ਏ।

ਜੱਗ ਸੱਭ ਲਈ ਚਹੁੰ ਦਿਨਾਂ ਦਾ ਟਿਕਾਣਾ ਏਂ।

ਕਦੇ ਕਿਸੇ ਨੇ ਨਾ ਪੱਕਾ ਝੰਡਾ ਗੱਡਿਆ ।

ਸ਼ੱਭ ਰੱਬ ਦੇ ਭਰੋਸੇ ਉੱਤੇ ਛੱਡਿਆ ।

ਜਦ ਆਇਆ ਸੀ, ਲਿਆਇਆ ਕੁਝ ਨਾਲ ਨਾ ।

ਜਾਂਦੇ ਹੋਏ ਵੀ ਲਿਜਾਣਾ ਇੱਕ ਡਾਲ ਨਾ ।

ਐਵੇਂ ਰੱਖਦਾ ਕਿਉਂ ਮੂੰਹ ਆਪਣਾ ਮੈਂ ਅੱਡਿਆ ।

ਸੱਭ ਰੱਬ ਦੇ ਭਰੋਸੇ ਉੱਤੇ ਛੱਡਿਆ।
 

dalvinder45

SPNer
Jul 22, 2023
899
37
79
ਕੀ ਪ੍ਰਭ ਵਰਗਾ ਹੋਰ ਵੀ ਕੋਈ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਕੀ ਪ੍ਰਭ ਵਰਗਾ ਹੋਰ ਵੀ ਕੋਈ, ਜੋ ਬ੍ਰਹਮੰਡ ਚਲਾਵੇ ?

ਸੋਚੋਂ ਸਮਝੋਂ ਬਾਹਰਾ ਕੋਈ ਮੇਰੇ ਮਨ ਨਾ ਆਵੇ।

ਇੰਜ ਬ੍ਰਹਮੰਡ ਨੂੰ ਇੱਕ ਇਕੱਲਾ ਕਾਬੂ ਕਿੰਜ ਕਰ ਸਕਦਾ।

ਹਰ ਪਲ ਸਭ ਦੀ ਖਬਰ ਹੈ ਰਖਦਾ, ਸਭ ਦੇ ਅੰਦਰ ਤੱਕਦਾ।

ਯਾਦ ਕਰੇ ਕੋਈ, ਇਕਦਮ ਬਹੁੜੇ, ਪਲ ਵੀ ਦੇਰ ਨਾ ਲਾਵੇ।

ਕੀ ਪ੍ਰਭ ਵਰਗਾ ਹੋਰ ਵੀ ਕੋਈ, ਜੋ ਬ੍ਰਹਮੰਡ ਚਲਾਵੇ?

ਚਾਰੇ ਪਾਸੇ ਉਹ ਹੀ ਦਿਖਦਾ ਹੋਰ ਨਾ ਦਿਸਦਾ ਕੋਈ ਏ।

ਕੁਦਰਤ ਦੇ ਵਿੱਚ, ਜੀਵਾਂ ਦੇ ਵਿੱਚ, ਜਲ ਥਲ ਦੇ ਵਿੱਚ ਸੋਈ ਏ।

ਜੋ ਜੋ ਉਸ ਨੂੰ ਚੇਤੇ ਰੱਖਦਾ, ਉਸ ਨੂੰ ਆਪਣੇ ਗਲੇ ਲਗਾਵੇ।

ਕੀ ਪ੍ਰਭ ਵਰਗਾ ਹੋਰ ਵੀ ਕੋਈ, ਜੋ ਬ੍ਰਹਮੰਡ ਚਲਾਵੇ?

ੀੲਤਨਾ ਤਾਂ ਹੁਣ ਜਾਣ ਲਿਆ ਮੈਂ ਉਸ ਦਾ ਨਾ ਕੋਈ ਸਾਨੀ ਏਂ।

ਸ਼ਾਰੇ ਵਿਸ਼ਵ ਦਾ ਰਚਿਤਾ ਉਹ ਹੀ ਹੋਰ ਨਾ ਕੋਈ ਬਾਨੀ ਏਂ ।

ਉੁਸ ਸੰਗ ਜੁੜੀਏ, ਜੱਗ ਭਵ ਸਾਗਰ ਉਹ ਹੀ ਪਾਰ ਤਰਾਵੇ।

ਕੀ ਪ੍ਰਭ ਵਰਗਾ ਹੋਰ ਵੀ ਕੋਈ, ਜੋ ਬ੍ਰਹਮੰਡ ਚਲਾਵੇ?
 

dalvinder45

SPNer
Jul 22, 2023
899
37
79
ਕੁਝ ਚੰਗੇ ਕੁਝ ਮੰਦੇ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਇਸ ਜਗ ਅੰਦਰ ਬੰਦੇ।

ਕੁਝ ਚੰਗੇ ਕੁਝ ਮੰਦੇ ।

ਹਾਂ-ਪੱਖੀ ਸੋ ਚੰਗੇ,

ਨਾ ਪੱਖੀ ਸੋ ਮੰਦੇ।

ਚੰਗੇ ਸਭ ਦਾ ਭਲਾ ਲੋਚਦੇ।

ਚੰਗੀ ਗੱਲ ਨੇ ਸਦਾ ਸੋਚਦੇ।

ਮੰਦਿਆਂ ਦੀ ਤਾਂ ਸੋਚ ਵੀ ਗੰਦੀ।

ਕੰਮ ਵੀ ਕਰਦੇ ਗੰਦੇ।

ਕੁਝ ਚੰਗੇ ਕੁਝ ਮੰਦੇ।

ਇਸ ਜਗ ਅੰਦਰ ਬੰਦੇ।
 

dalvinder45

SPNer
Jul 22, 2023
899
37
79
ਦੁਨੀਆਂ ਬਹੁਰੰਗੀ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਸਾਜ ਕੇ ਕੁਲ ਬ੍ਰਹਿਮੰਡ ਨੂੰ, ਕਾਰਜ ਵਿੱਚ ਲਾਇਆ।

ਹਰ ਪਲ ਬਦਲੀ ਹੋ ਰਹੀ, ਰੰਗ ਨਵਾਂ ਵਿਖਾਇਆ।

ਇੱਕ ਦੂਜੇ ਤੋਂ ਵੱਖਰੇ, ਸੱਭ ਸਮਝ ਨਾ ਪਾਵਾਂ।

ਰੱਬ ਦੇ ਰੰਗ ਨਾ ਗਿਣ ਸਕਾਂ, ਮੈਂ ਗਿਣਦਾ ਜਾਵਾਂ।

ਸ਼ਾਂਤ ਜੇ ਵਾਤਾਵਰਨ ਤਾਂ ਕਿਧਰੇ ਤੂਫਾਨੀ ।

ਕਿਧਰੇ ਲਾਵੇ ਉਬਲਦੇ ਜਾਂ ਭੋਂ ਬਰਫਾਨੀ ।

ਕਿਤੇ ਨੇ ਲੂਆਂ ਲੂੰਹਦੀਆਂ, ਕਿਤੇ ਸੀਤ ਹਵਾਵਾਂ ।

ਰੱਬ ਦੇ ਰੰਗ ਨਾ ਗਿਣ ਸਕਾਂ, ਮੈਂ ਗਿਣਦਾ ਜਾਵਾਂ।

ਕਿਧਰੇ ਫਸਲਾਂ ਝੂਲੀਆਂ, ਕਿਧਰੇ ਹੈ ਸੋਕਾ ।

ਰੱਜੀਆਂ ਪੁੱਜੀਆਂ ਮੱਝੀਆਂ, ਕਿਤੇ ਭੁੱਖਾ ਡੋਕਾ ।

ਕਿਧਰੇ ਜੰਗਲ ਸੰਘਣੇ, ਰੁੱਖ ਕਿਧਰੇ ਟਾਵਾਂ ।

ਰੱਬ ਦੇ ਰੰਗ ਨਾ ਗਿਣ ਸਕਾਂ, ਮੈਂ ਗਿਣਦਾ ਜਾਵਾਂ।

ਕਿਧਰੇ ਸਜੀਆਂ ਕੋਠੀਆਂ, ਕਿਤੇ ਸੁੰਨੀ ਕੁੱਲੀ ।

ਕੋਈ ਗੱਦਿਆਂ ਦੀ ਨਿਘ ਮਾਣਦਾ, ਕੋਈ ਲੈ ਸੁੱਤਾ ਜੁੱਲੀ।

ਇੱਕ ਅਖਬਾਰ ਲੇਟ ਕੇ, ਸੌਂ ਗਿਆ ਨਥਾਵਾਂ।

ਰੱਬ ਦੇ ਰੰਗ ਨਾ ਗਿਣ ਸਕਾਂ, ਮੈਂ ਗਿਣਦਾ ਜਾਵਾਂ।

ਕੋਈ ਰਾਜੇ ਰਾਜ ਕਮਾਂਵਦੇ,ਕੋਈ ਕਰਨ ਗੁਲਾਮੀ ।

ਕੋਈ ਲੁਟਦਾ ਧਰਮ ਸਥਾਨ ਨੂੰ, ਕੋਈ ਵੰਡਦਾ ਬੇਨਾਮੀ ।

ਕੋਈ ਠੱਗ ਚੋਰ ਬਦਮਾਸ਼ ਨੇ, ਕੋਈ ਸੇਵਕ ਸਾਵਾਂ ।

ਰੱਬ ਦੇ ਰੰਗ ਨਾ iਗਣ ਸਕਾ ਮੈ ਗਿਣਦਾ ਜਾਵਾਂ ।

ਕੋਈ ਪਿਆਰ ‘ਚ ਅੰਨਾਂ ਹੋ ਗਿਆ, ਕੋਈ ਹਵਸ ‘ਚ ਅੰਨਾ

ਕੋਈ ਦੁਸ਼ਮਣ ਮਾਰੇ ਹੱਦ ਤੇ, ਕੋਈ ਖੜਾ ਚੁਕੰਨਾ

ਕੋਈ ਕਰਦਾ ਕਤਲ ਭਰਾ ਦਾ, ਕੋਈ ਮਾਰੇ ਮਾਂਵਾਂ।

ਰੱਬ ਦੇ ਰੰਗ ਨਾ ਗਿਣ ਸਕਾਂ, ਮੈਂ ਗਿਣਦਾ ਜਾਵਾਂ।

ਕੋਈ ਬੀਆਬਾਨ ‘ਚ ਤਪ ਕਰੇ, ਕੋਈ ਪਰਬਤ ਭਟਕੇ।

ਕੋਈ ਰੱਬ ਨੂੰ ਪਾਉਣਾ ਲੋਚਦਾ ਹੋ ਉਲਟਾ ਲਟਕੇ ।

ਕੋਈ ਧੂਣੇ ਲਾ ਕੇ ਬਹਿ ਗਿਆ ਸਿਵਿਆਂ ਦੀ ਥਾਂਵਾਂ।

ਰੱਬ ਦੇ ਰੰਗ ਨਾ ਗਿਣ ਸਕਾਂ, ਮੈਂ ਗਿਣਦਾ ਜਾਵਾਂ ।

ਕਿਧਰੇਂ ਤਾਂ ਉਹ ਫੁੱਲ ਬਣ ਵਾੜੀ ਮਹਕਾਵੇ।

ਕਿਧਰੇ ਭੌਰਾ ਬਣ ਗਿਆ ਫੁੱਲਾਂ ਤੇ ਆ ਗਾਵੇਂ।

ਬਹੁਰੰਗੇ ਇਸ ਜਗਤ ਦੇ ਕੀ ਹਾਲ ਸੁਣਾਵਾਂ।

ਰੱਬ ਦੇ ਰੰਗ ਨਾ ਗਿਣ ਸਕਾਂ, ਮੈਂ ਗਿਣਦਾ ਜਾਵਾਂ ।

ਚਿੜੀਆਂ ਚੀਂ ਚੀਂ ਗਾਉਂਦੀਆਂ, ਉੱਠ ਖੜ੍ਹੀ ਕਿਸਾਨੀ।

ਰਿੜਕਣ ਦੁੱਧ ਸਵਾਣੀਆਂ ਤੇ ਪੜ੍ਹਦੀਆਂ ਬਾਣੀ।

ਮਿਹਰਾਂ ਲਹਿਰਾਂ ਰੱਭ ਦੀਆਂ ਜੋ ਦੇਵੇ ਖਾਵਾਂ।

ਰੱਬ ਦੇ ਰੰਗ ਨਾ ਗਿਣ ਸਕਾ ਮੈਂ ਗਿਣਦਾ ਜਾਵਾਂ।
 
📌 For all latest updates, follow the Official Sikh Philosophy Network Whatsapp Channel:
Top