• Welcome to all New Sikh Philosophy Network Forums!
    Explore Sikh Sikhi Sikhism...
    Sign up Log in

India ਪੰਥਕ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਦੇ ਜਥੇ&#259

Jan 6, 2005
3,450
3,762
Metro-Vancouver, B.C., Canada
August 7, 2012

ਪੰਥਕ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਬਾਈਕਾਟ ਐਲਾਨ

* ਕੋਈ ਵੀ ਸਿੱਖ ਜਥੇਬੰਦੀ, ਜਥੇਦਾਰ ਗੁਰਬਚਨ ਸਿੰਘ ਕੋਲ, ਕਿਸੇ ਪੰਥਕ ਮੁੱਦੇ ਲਈ ਕਦੇ ਨਹੀਂ ਜਾਵੇਗੀ

(ਜਸਬੀਰ ਸਿੰਘ ਪੱਟੀ 9356024684) : ਪੰਥਕ ਜੈਕਾਰਿਆਂ ਦੀ ਗੂੰਜ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਰਾਧਾ ਸੁਆਮੀਆਂ ਨੂੰ ਕਲੀਨ ਚਿੱਟ ਦੇਣ ਅਤੇ ਪੰਥਕ ਧਿਰਾਂ ਨੂੰ ਸ਼ਰਾਰਤੀ ਗਰਦਾਨਣ ਦਾ ਕੜਾ ਨੋਟਿਸ ਲੈਦਿਆਂ ਪੰਥਕ ਜਥੇਬੰਦੀਆਂ ਨੇ ਇੱਕ ਭਰਵੀ ਮੀਟਿੰਗ ਦੌਰਾਨ ਮੱਤਾ ਪਾਸ ਕਰਕੇ, ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਬਾਈਕਾਟ ਕਰਨ ਦਾ ਐਲਾਨ ਕਰਨ ਦੇ ਨਾਲ ਨਾਲ ਰਾਧਾ ਸੁਆਮੀਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਇੱਕ 20 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਦੀ ਪਲੇਠੀ ਮੀਟਿੰਗ ਅੱਠ ਅਗਸਤ ਨੂੰ ਲੁਧਿਆਣਾ ਵਿੱਚ ਰੱਖੀ ਗਈ ਹੈ।

ਖੂਹ ਬਾਬਾ ਕੂੰਮਾਂ ਸਿੰਘ ਗੁਰੂਦੁਆਰਾ ਨਵੀ ਅੰਤਰਜਾਮੀ ਕਲੌਨੀ ਅੰਮ੍ਰਿਤਸਰ ਵਿਖੇ ਪੰਥਕ ਧਿਰਾਂ ਦੀ ਹੋਈ ਭਰਵੀਂ ਮੀਟਿੰਗ ਦੌਰਾਨ ਪੰਥਕ ਸੇਵਾ ਲਹਿਰ ਦੇ ਮੁੱਖੀ ਤੇ ਖਾੜਕੂ ਸੁਰ ਰੱਖਣ ਵਾਲੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਪੰਜ ਮੱਤੇ ਪੇਸ਼ ਕੀਤੇ ਜਿਹਨਾਂ ਨੂੰ ਹਾਜ਼ਰ ਸੰਗਤਾਂ ਨੇ ਖਾਲਿਸਤਾਨੀ ਨਾਅਰਿਆਂ ਤੇ ਪੰਥਕ ਜੈਕਾਰਿਆ ਦੀ ਗੂੰਜ ਵਿੱਚ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ।

ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਪਹਿਲੇ ਮੱਤੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋ ਬਿਆਸ ਦਰਿਆ ਦੇ ਕੰਢੇ ਤੇ ਰਾਧਾ ਸੁਆਮੀਆ ਦੇ ਡੇਰੇ ਦੇ ਨਜ਼ਦੀਕ ਵੱਸੋ ਪਿੰਡ ਵੜੈਚ ਦੀ ਪੱਤੀ ਵੜੈਚ ਦੇ ਗੁਰੂਦੁਆਰੇ ਨੂੰ ਰਾਧਾ ਸੁਆਮੀਆਂ ਵੱਲੋਂ ਢਾਹੇ ਜਾਣ ਨੂੰ ਲੈ ਕੇ ਸਰਕਾਰੀ ਦਬਾ ਥੱਲੇ ਦਿੱਲੀ ਕਲੀਨ ਚਿੱਟ ਰੱਦ ਨੂੰ ਕੀਤਾ ਜਾਂਦਾ ਹੈ ਅਤੇ ਰਾਧਾ ਸੁਆਮੀਆਂ ਨੂੰ ਕਸੂਰਵਾਰ ਮੰਨਦਿਆਂ ਉਹਨਾਂ ਦੇ ਖਿਲਾਫ ਸੰਘਰਸ਼ ਦਾ ਬਿੱਗਲ ਵਜਾਉਣ ਦਾ ਐਲਾਨ ਕੀਤਾ ਗਿਆ।

ਦੂਜੇ ਮੱਤੇ ਨੂੰ ਇਸ ਮੱਤੇ ਦੇ ਨਾਲ ਹੀ ਜੋੜਦਿਆ ਉਹਨਾਂ ਕਿਹਾ ਕਿਸ ਇੱਕ ਪਾਸੇ ਰਾਧਾ ਸੁਆਮੀਆ ਨੂੰ ਕਲੀਨ ਚਿੱਟ ਦੇਣਾ ਤੇ ਦੂਸਰਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਪੰਥਕ ਜਥੇਬੰਦੀਆਂ ਨੂੰ ਸ਼ਰਾਰਤੀ ਅਨਸਰ ਕਹਿਣ ਦੀ ਵੀ ਨਿਖੇਧੀ ਕੀਤੀ ਗਈ ਅਤੇ ਜਥੇਦਾਰ ਵੱਲੋ ਵਰਤੀ ਗਈ ਭੱਦੀ ਭਾਸ਼ਾਂ ਨੂੰ ਮੱਦੇ ਨਜ਼ਰ ਰੱਖਦਿਆ ਪੰਥਕ ਜਥੇਬੰਦੀਆ ਗਿਆਨੀ ਗੁਰਬਚਨ ਸਿੰਘ ਦਾ ਬਾਈਕਾਟ ਕਰਨ ਦਾ ਐਲਾਨ ਕਰਦੀਆ ਹਨ ਅਤੇ ਕਿ ਭਵਿੱਖ ਵਿੱਚ ਜਥੇਬੰਦੀਆ ਗਿਆਨੀ ਗੁਰਬਚਨ ਸਿੰਘ ਕੋਲ ਕੋਈ ਵੀ ਪੰਥਕ ਮੁੱਦਾ ਨਹੀਂ ਲੈ ਕੇ ਜਾਣਗੀਆ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਅਕਾਲ ਤਖਤ ਤੋਂ ਬਾਗੀ ਨਹੀਂ ਸਗੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਣ ਸਨਮਾਨ ਕਰਦੀਆਂ ਰਹਿਣਗੀਆਂ।

ਤੀਸਰੇ ਮੱਤੇ ਰਾਹੀ ਉਹਨਾਂ ਕਿਹਾ ਕਿ ਰਾਧਾ ਸੁਆਮੀਆ ਵੱਲੋਂ ਸਿੱਖਾਂ ਦੇ ਢਾਹੇ ਜਾ ਰਹੇ ਗੁਰਦੁਆਰਿਆ ਦੀ ਵਿੱਢੀ ਗਈ ਮੁਹਿੰਮ ਤਹਿਤ ਇਨਸਾਫ ਲੈਣ ਦੀ ਪਹਿਲੀ ਪੌੜੀ ਚੜਦਿਆ ਉਹਨਾਂ ਪੰਥਕ ਜਥੇਬੰਦੀਆ ਦੇ ਨੁੰਮਾਇੰਦੇ ਪੰਜਾਬ ਦੇ 22 ਜਿਲਿਆ ਵਿੱਚ ਪੰਜਾਬ ਦੇ ਰਾਜਪਾਲ ਦੇ ਨਾਮ ਦੋਸ਼ੀਆ ਵਿਰੁੱਧ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਜਿਲੇ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣਗੇ।

ਚੌਥੇ ਮੱਤੇ ਰਾਹੀ ਉਹਨਾਂ ਕਿਹਾ ਕਿ ਦੋ ਸਤੰਬਰ ਨੂੰ ਪੰਥਕ ਜਥੇਬੰਦੀਆ ਰਾਧਾ ਸੁਆਮੀਆਂ ਵੱਲੋਂ ਬਾਬਾ ਜੀਵਨ ਸਿੰਘ ਦੇ ਗੁਰੂਦੁਆਰੇ ਨੂੰ ਢਾਹੁਣ ਦੀਆ ਰਚੀਆ ਜਾ ਰਹੀਆ ਸਾਜਿਸ਼ਾਂ ਦੇ ਵਿਰੁੱਧ ਮੌਕੇ ‘ਤੇ ਜਾ ਕੇ ਅਰਦਾਸ ਦਿਵਸ ਮਨਾਉਣਗੀਆਂ।

ਪੰਜਵੇਂ ਮੱਤੇ ਰਾਹੀ ਉਹਨਾਂ ਅਮਰੀਕਾ ਦੇ ਸ਼ਹਿਰ ਉਕ ਕਰੀਕ ਦੇ ਗੁਰੂਦਆਰਾ ਵਿਖੇ ਕੁਝ ਸ਼ਰਾਰਤੀਆਂ ਵੱਲੋਂ ਅੰਧਾ ਧੁੰਦ ਗੋਲੀਆਂ ਚਲਾ 6 ਸਿੱਖਾਂ ਨੂੰ ਮਾਰਨ ਤੋ ਦੋ ਦਰਜਨ ਦੇ ਕਰੀਬ ਨੂੰ ਗੰਭੀਰ ਰੂਪ ਵਿੱਚ ਜਖਮੀ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ, ਉਥੋਂ ਦੀ ਸਰਕਾਰ ਤੋ ਮੰਗ ਕੀਤੀ ਕਿ ਦੋਸ਼ੀਆ ਦੇ ਖਿਲਾਫ ਤੁਰੰਤ ਕੜੀ ਕਾਰਵਾਈ ਕੀਤੀ ਜਾਵੇ। ਉਹਨਾਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂਦੁਆਰਿਆਂ ਦੀ ਅਜ਼ਮਤ ਦੀ ਰਾਖੀ ਲਈ ਇਕੱਠੇ ਹੋਣ ਤਾਂ ਕਿ ਇੱਕ ਸ਼ਕਤੀ ਨਾਲ ਵਿਰੋਧੀਆ ਦੇ ਮੂੰਹ ਕੀਤੇ ਜਾ ਸਕਣ।

ਵੱਖ ਵੱਖ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪਰਕਾਸ਼ ਸਿੰਘ ਬਾਦਲ ਦਾ ਗੁਲਾਮ ਗਰਦਾਨਦਿਆ, ਕਿਹਾ ਕਿ ਗੁਲਾਮ ਦੇ ਹੈਸੀਅਤ ਸਿਰਫ ਆਪਣੇ ਮਾਲਕ ਨੂੰ ਖੁਸ਼ ਰੱਖਣ ਤੱਕ ਹੀ ਸੀਮਤ ਹੁੰਦੀ ਹੈ ਅਤੇ ਉਸ ਦੀ ਆਪਣੀ ਕੋਈ ਔਕਾਤ ਨਹੀਂ ਹੁੰਦੀ। ਉਹਨਾਂ ਕਿਹਾ ਕਿ ਰਾਧਾ ਸੁਆਮੀਆ ਤੋਂ ਇਲਾਵਾ ਹੋਰ ਗੁਰੂ ਡੰਮ ਸਿੱਖ ਪੰਥ ਨੂੰ ਘੁਣ ਵਾਂਗ ਖਾ ਰਹੇ ਹਨ ਅਤੇ ਸਮੇਂ ਸਮੇਂ ਦੀਆ ਸਰਕਾਰਾਂ ਇਹਨਾਂ ਪੰਥ ਵਿਰੋਧੀ ਸ਼ਕਤੀਆ ਦੀ ਪੁਸ਼ਤਪਨਾਹੀ ਕਰਦੀਆ ਰਹੀਆ ਹਨ ਜਿਹਨਾਂ ਵਿੱਚ ਬਾਦਲ ਦੀ ਅਕਾਲੀ ਸਰਕਾਰ ਵੀ ਸ਼ਾਮਲ ਹੈ। ਉਹਨਾਂ ਕਿਹਾ ਕਿ ਜਥੇਦਾਰ ਦੇ ਬਾਈਕਾਟ ਦੇ ਨਾਲ ਨਾਲ ਸਰਕਾਰ ਵਿਰੁੱਧ ਵੀ ਸੰਘਰਸ਼ ਵਿੱਢਣਾ ਪਵੇਗਾ। ਦਮਦਮੀ ਟਕਸਾਲ ਅਜਨਾਲਾ ਦੇ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਸੰਘਰਸ਼ ਜੰਗੀ ਪੱਧਰ ਤੇ ਵਿੱਢਿਆ ਜਾਵੇ ਪਰ ਪਹਿਲਾਂ ਹੀ ਸਿੱਖ ਪੰਥ ਦੀ ਜਵਾਨੀ ਦਾ ਬਹੁਤ ਘਾਣ ਹੋ ਚੁੱਕਾ ਹੈ , ਇਸ ਲਈ ਅਜਿਹਾ ਕੋਈ ਪ੍ਰੋਗਰਾਮ ਨਾ ਦਿੱਤਾ ਜਾਵੇ ਜਿਹੜਾ ਸਿੱਖ ਨੌਜਵਾਨਾਂ ਲਈ ਘਾਤਕ ਸਿੱਧ ਹੋਵੇ। ਸ੍ਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਾਨੂੰ ਇਸ ਸੰਘਰਸ਼ ਦੇ ਨਾਲ ਨਾਲ ਸਿੱਖਾਂ ਦੀ ਅਜ਼ਾਦੀ ਦੀ ਗੱਲ ਵੀ ਕਰਨੀ ਪਵੇਗੀ ਕਿਉਕਿ ਅਜਾਦੀ ਤੋਂ ਬਗੈਰ ਅਜਿਹੇ ਹਾਦਸੇ ਵਾਪਰਦੇ ਹੀ ਰਹਿਣਗੇ। ਸ੍ਰੀ ਗੁਰਤੇਜ ਸਿੰਘ ਆਈ. ਏ. ਐਸ ਨੇ ਕਿਹਾ ਕਿ ਸਦੀਆਂ ਤੋਂ ਗੁਰੂਦੁਆਰੇ ਢਹਿੰਦੇ ਆਏ ਹਨ ਅਤੇ ਸਿੱਖ ਸੰਘਰਸ਼ ਕਰਦੇ ਰਹੇ ਹਨ। ਉਹਨਾਂ ਕਿਹਾ ਕਿ ਸਿੱਖਾਂ ਦੀ ਸ਼ਕਤੀ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਰਾਧਾ ਸੁਆਮੀ ਅੱਜ ਹੀ ਨਹੀਂ ਸਗੋ ਲੰਮੇ ਸਮੋਂ ਤੋ ਸਿੱਖ ਵਿਰੋਧੀ ਗਤੀਵਿਧੀਆ ਕਰਦੇ ਰਹੇ ਹਨ। ਉਹਨਾਂ ਕਿਹਾ ਕਿ ਦਸ਼ਮੇਸ਼ ਪਿਤਾ ਦੇ ਪੰਥ ਨੂੰ ਖਤਮ ਕਰਦੀਆ ਕਈਆ ਦੀਆ ਆਪਣੀਆ ਨਸ਼ਲਾ ਖਤਮ ਹੋ ਗਈਆ ਹਨ ਪਰ ਸਿੱਖ ਪੰਥ ਨੂੰ ਅੱਜ ਵੀ ਕੋਈ ਖਤਰਾ ਸਿਰਫ ਲੋੜ ਹੈ ਇਕੱਠੇ ਹੋਣ।

ਇਸੇ ਤਰਾ ਦੋ ਕਮੇਟੀਆਂ ਦਾ ਵੀ ਗਠਨ ਕੀਤਾ ਗਿਆ ਜਿਹਨਾਂ ਵਿੱਚ ਇੱਕ 20 ਮੈਂਬਰੀ ਤੇ ਦੂਸਰੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। 20 ਮੈਂਬਰੀ ਕਮੇਟੀ ਨੂੰ ਸਾਰੇ ਸੰਘਰਸਮਈ ਪਰੋਗਰਾਮ ਉਲੀਕਣ ਦੀ ਜਿੰਮੇਵਾਰੀ ਸੌਂਪੀ ਗਈ ਹੈ ਜਿਸ ਵਿੱਚ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਮੀਤ ਪਰਧਾਨ ਭਾਈ ਧਿਆਨ ਸਿੰਘ ਮੰਡ, ਸਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਬਲਦੇਵ ਸਿੰਘ ਸਿਰਸਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਬਲਬੀਰ ਸਿੰਘ ਮੁੱਛਲ, ਦਮਦਮੀ ਟਕਸਾਲ ਅਜਨਾਲਾ ਦੇ ਮੁੱਖੀ ਭਾਈ ਅਮਰੀਕ ਸਿੰਘ, ਬਾਬਾ ਪਰਦੀਪ ਸਿੰਘ ਮੁੱਖੀ ਪੰਥਕ ਸੇਵਾ ਲਹਿਰ, ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ, ਸਰੋਮਣੀ ਕਮੇਟੀ ਮੈਂਬਰ ਕੁਲਬੀਰ ਸਿੰਘ ਬੜਾ ਪਿੰਡ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਦਲ ਖਾਲਸਾ ਵੱਲੋਂ ਸਰਬਜੀਤ ਸਿੰਘ ਘੁਮਾਣ, ਪਰਮਜੀਤ ਸਿੰਘ ਸਹੌਲੀ, ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ, ਸਤਨਾਮ ਸਿੰਘ ਮਨਾਵਾਂ, ਬਲਜੀਤ ਸਿੰਘ ਖਾਲਸਾ ਸੰਪਾਦਕ ਵੰਗਾਰ ਮੈਗਜ਼ੀਨ, ਗੁਰਤੇਜ ਸਿੰਘ ਆਈ.ਏ.ਐਸ, ਬਾਬਾ ਰਾਜਪਾਲ ਸਿੰਘ ਕਾਰ ਸੇਵਾ ਵਾਲੇ, ਬਾਬਾ ਸੂਰਤਾ ਸਿੰਘ, ਪ੍ਰੋ ਮਹਿੰਦਰਪਾਲ ਸਿੰਘ, ਸ੍ਰੋਮਣੀ ਪੰਥਕ ਕੌਸਲ ਦੇ ਮੁੱਖੀ ਮਨਜੀਤ ਸਿੰਘ ਕਲਕੱਤਾ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਦਫਤਰ ਸਕੱਤਰ ਸ੍ਰੀ ਹਰਬੀਰ ਸਿੰਘ ਸੰਧੂ ਨੂੰ ਸ਼ਾਮਲ ਕੀਤਾ ਗਿਆ ਹੈ।

ਇਸੇ ਤਰਾ ‘‘ਰਾਧਾ ਸੁਆਮੀਆਂ ਦੇ ਕਾਲੇ ਲੇਖ’’ ਲਿਖਣ ਵਾਲੀ ਇੱਕ ਤਿੰਨ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਹੜੀ ਹੁਣ ਤੱਕ ਰਾਧਾ ਸੁਆਮੀਆ ਵੱਲੋਂ ਪੰਥ ਵਿਰੋਧੀ ਕਾਰਵਾਈਆ ਦਾ ਕੱਚਾ ਚਿੱਠਾ ਤਿਆਰ ਕਰੇਗੀ। ਇਸ ਕਮੇਟੀ ਵਿੱਚ ਸ੍ਰੀ ਗੁਰਤੇਜ ਸਿੰਘ ਆਈ.ਏ.ਐਸ, ਸਰਬਜੀਤ ਸਿੰਘ ਘੁਮਾਣ ਅਤੇ ਬਲਜੀਤ ਸਿੰਘ ਖਾਲਸਾ ਸੰਪਾਦਕ ਵੰਗਾਰ ਨੂੰ ਸ਼ਾਮਲ ਕੀਤਾ ਗਿਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਉਹਨਾਂ ਦਾ ਬਾਈਕਾਟ ਸਿਰਫ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਹੈ ਜਦ ਕਿ ਬਾਕੀ ਤਖਤਾਂ ਦੇ ਜਥੇਦਾਰਾਂ ਦਾ ਉਹ ਸਤਿਕਾਰ ਕਰਦੇ ਰਹਿਣਗੇ ਅਤੇ ਲੋੜ ਪੈਣ ਤੇ ਉਹਨਾਂ ਦੀਆ ਸੇਵਾਵਾਂ ਵਾ ਲੈਦੇ ਰਹਿਣਗੇ।

ਸ਼੍ਰੋਮਣੀ ਕਮੇਟੀ ਪਰਧਾਨ ਅਵਤਾਰ ਸਿੰਘ ਮੱਕੜ ਨੇ ਪੰਥਕ ਜਥੇਬੰਦੀਆ ਵੱਲੋਂ ਲੈ ਗਏ ਜਥੇਦਾਰ ਦੇ ਬਾਈਕਾਟ ਦੇ ਫੈਸਲੇ ਨੂੰ ਮੰਦਭਾਗਾ ਤੇ ਹਾਸੋਹੀਣਾ ਕਰਾਰ ਦਿੰਦਿਆ ਕਿਹਾ ਕਿ ਇਹ ਜਥੇਬੰਦੀਆਂ ਪੰਥ ਨਹੀਂ ਹਨ, ਸਗੋਂ ਇਹ ਲੋਕਾਂ ਕੋਲੋ ਨਕਾਰੇ ਹੋਏ ਲੋਕ ਹਨ। ਉਹਨਾਂ ਕਿਹਾ ਕਿ ਜਿਸ ਤਰਾ ਕਾਂਵਾਂ ਦੇ ਕਾਵਾਰੌਲੀ ਪਾਉਣ ਨਾਲ ਢੋਲ ਨਹੀਂ ਪਾਟ ਜਾਂਦੇ, ਉਸੇ ਤਰ੍ਹਾਂ ਹੀ ਇਹਨਾਂ ਜਥੇਬੰਦੀਆਂ ਵੱਲੋਂ ਮੱਤੇ ਪਾਸ ਕਰਨ ਨਾਲ ਪੰਥ ਨੂੰ ਕੋਈ ਫਰਕ ਨਹੀਂ ਪਵੇਗਾ।
meeting2.jpg


source: http://www.khalsanews.org/newspics/... Aug 12 Panthic meeting boycotts Jathedar.htm





"
 
📌 For all latest updates, follow the Official Sikh Philosophy Network Whatsapp Channel:
Top