• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਕੇਸ

dalvinder45

SPNer
Jul 22, 2023
866
37
79
ਕੇਸ

ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ


ਕੇਸ ਸਿੰਘ ਰਹਿਤ ਦਾ ਕਦਰੀ ਚਿੰਨ ਹੈ ।ਸਿਖ ਧਰਮ ਵਿਚ ਕੇਸ ਅੰਮ੍ਰਿਤਧਾਰੀ ਸਿੱਖਾਂ ਦਾ ਪਹਿਲਾ ਕਕਾਰ ਹੈ (ਮਹਾਨਕੋਸ਼ ਦੇਖੋ ਕੇਸ) ਜਿਸ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੈਸਾਖੀ 1699 ਨੂੰ ਅੰਮ੍ਰਿਤ ਛਕਾਇਆ ਉਸ ਥਾਂ ਦਾ ਨਾਂ ਕੇਸਗੜ ਇਸ ਲਈ ਰਖਿਆ ਗਿਆ ਕਿਉਂਕਿ ਕੇਸਾਂ ਨੂੰ ਸਿਖ ਧਰਮ ਵਿਚ ਮੁੱਖ ਸਥਾਨ ਦਿੱਤਾ ਗਿਆ ਹੈ । ਸਾਰੇ ਗੁਰੂ ਸਾਹਿਬਾਨ ਨੇ ਕੇਸ ਧਾਰੇ ਹੋਏ ਸਨ । ਕੇਸਾਂ ਦਾ ਮਹਤਵ ਵੇਖਕੇ ਹੀ ਗੁਰੂ ਸਾਹਿਬ ਨੇ ਸਿਖਾਂ ਦੀ ਵੱਖਰੀ ਪਹਿਚਾਣ ਬਨਾਣ ਲਈ ਸੰਮਤ 1752 ਦੀ ਵਿਸਾਖੀ ਨੂੰ (29 ਮਾਰਚ, 1695) ਦੇ ਦਿਨ ਅੰਨਦਪੁਰ ਸਾਹਿਬ ਵਿਖੇ ਆਈਆ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ, ਕੋਈ ਵੀ ਸਿੱਖ ਆਪਣੇ ਕੇਸ ਨਹੀਜ਼ ਕਟਵਾਏਗਾ, ਮਰਨੇ ਪਰਨੇ ਤੇ ਭੱਦਣ ਨਹੀ ਕਰੇਗਾ, ਬਚੇ ਦੇ ਕੇਸ ਜਮਾਂਦਰੂ ਰਖੇਗਾ ਅਤੇ ਸਜੇ ਹੱਥ ਵਿਚ ਕੜਾ ਪਹਿਨੇਗਾ । ਦਾੜੀ ਕੇਸਾਂਦਾ ਸਤਿਕਾਰ ਕਰੇਗਾ ।(ਗੁਰੂ ਦੀਆਂ ਸਾਖੀਆਂ ਪੰਨਾ 104)

ਸੰਮਤ 1754 (1697) ਦੀ ਦਿਵਾਲੀ ਨੂੰ ਆਈ ਸੰਗਤ ਨੂੰ ਸੰਬੋਧਨ ਕਰਦਿਆਂ ਗੁਰੂ ਜੀ ਨੇ ਕਿਹਾ, ਇਸ ਵਾਰ ਅੱਗੇ ਨਾਲੋਂ ਜ਼ਿਆਦਾ ਕੇਸਧਾਰੀ ਹਨ । ਪ੍ਰੰਤੂ ਅਗਲੀ ਵਿਸਾਖੀ ਨੂੰ ਜਿਨਾਂ ਨੇ ਕੇਸ ਧਾਰਨ ਨਹੀਂ ਕੀਤੇ ਉਨਾਂ ਸਭ ਨੂੰ ਵੀ ਕੇਸ ਧਾਰਨ ਕਰਕੇ ਆਉਣੇ ਚਾਹੀਦੇ ਹਨ ਅਤੇ ਸੱਜੇ ਹੱਥ ਵਿਚ ਸਰਬ ਲੋਹ ਦਾ ਕੜਾ ਪਾ ਕੇ ਆਉਣਾ ਚਾਹੀਦਾ ਹੈ । (ਗੁਰੂ ਦੀਆਂ ਸਾਖੀਆਂ ਪੰਨਾ 108)

1699 ਦੀ ਵਿਸਾਖੀ ਨੂੰ ਅੰਮ੍ਰਿਤ ਛਕਾਉਣ ਤੋ ਪਹਿਲਾਂ ਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਕੇਸੀ ਇਸ਼ਨਾਨ ਕਰਵਾਇਆ ਤੇ ਕੇਸ ਰੱਖਣ ਦੀ ਖਾਸ ਤਾਕੀਦ ਕੀਤੀ । ਉਦੋਂ ਦੀਆਂ ਲਿਖੀਆ ਭੱਟ ਵਹੀਆਂ ਵਿਚ ਇਸ ਦੇ ਰਿਕਾਰਡ ਮੌਜੂਦ ਹਨ ੑ ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮਾ, ਬੇਟਾ ਗੁਰੂ ਤੇਗ ਬਹਾਦਰ ਜੀ ਦਾ ਸਾਲ ਸਤਰਾਂ ਸੋ ਪਚਾਵਨ ਮੰਗਲਵਾਰ ਵੈਸਾਖੀ ਕੇ ਇਹੁ ਪਾਂਚ ਸਿੱਖੋ ਕੋ ਖਾਂਡੇ ਦੀ ਪਾਹੁਲ ਦੀ,, ਹੁੱਕਾ ਹਲਾਲ, ਹਜ਼ਾਮਤ, ਹਰਾਮ, ਟਿਕਾ, ਜੰਝੂ, ਧੋਤੀ ਦਾ ਤਿਆਰ ਕਰਵਾਇਆ । ਮੀਣੇ ਧੀਰਮਲੀਏ, ਰਾਮਰਾਈਏ, ਸਿਰਗੁੰਮੇ, ਮਸੰਦਾ ਕੀ ਵਰਤਨ ਬੰਦ ਕੀ। ਕੰਘਾ, ਕਰਦ, ਕੇਸਗੀ, ਕੜਾ, ਕਛਹਿਰਾ ਸਭ ਕੋ ਦੀਆ, ਸਭ ਕੇਸ਼ਾ ਧਾਰੀ ਕੀਏ । (ਭੱਟ ਵਹੀ ਭਾਦਸੋਂ ਪਰਗਣਾ ਥਾਨੇਸਰ)

ਗੁਰੂ ਜੀ ਦੇ ਦਰਬਾਰੀ ਕਵੀ ਸੈਨਾਪਤਿ ਨੇ ਗੁਰੂ ਸੋਭਾ ਵਿਚ ਕੇਸਾਂ ਬਾਰੇ ਇਉਂ ਲਿਖਿਆ ।

ਸਿਰ ਮੁੰਨੇ ਕੇ ਮੁਖ ਨਹੀਂ ਲਾਗੋ ।ਭਦਰ ਤਿਆਗ ਕਰੋ ਹੇ ਭਾਈ ।ਤਬ ਸਿਖਨ ਯਹ ਬਾਤ ਸੁਨਾਈ।
ਮਾਤਿ ਪਿਤਾ ਮਰੇ ਜੇ ਕੋਈ । ਤਉ ਭੀ ਕਰਤ ਨ ਭੱਦਰ ਹੋਈ । (ਸ੍ਰ ਗੁਰ ਸੋਭਾ ਪੰਨਾ 22)
ਹੁੱਕਾ ਨਾ ਪੀਵੈ, ਸੀਸ ਦਾੜੀ ਨਾ ਮੁੰਡਾਵੈ, ਸੋ ਤੋ ਵਾਹਿਗੁਰੂ ਗੁਰੂ ਜੀ ਦਾ ਖਾਲਸਾ ।(ਸ੍ਰੀ ਗੁਰੂ ਸੋਭਾ ਪੰਨਾ 24)

ਕੇਸ ਰੱਚਣ ਤੇ ਕੇਸਾਂ ਦੀ ਸਾਂਭ ਸੰਭਾਲ ਬਾਰੇ ਸ੍ਰੀ ਗੁਰੂ ਗ”ਬਿੰਦ ਸਿੰਘ ਜੀ ਦਾ ਕਾਬਲ ਦੀ ਸੰਗਤ ਦੇ ਨਾਮ ਲਿਖਿਆ ਹੁਕਮਨਾਮਾ ਬੜਾ ਹੀ ਮਹਤਵਪੂਰਨ ਹੈ।

» ਸਤਿਗੁਰ ਜੀ ਸਹਾਏ ।
ਸਰਬਤ ਸੰਗਤਿ ਕਾਬਲ ਗੁਰੂ ਰਖੇਗਾ । ਤੁਸਾਂ ਉਤੇ ਅਸਾਡੀ ਬਹੁਤ ਖੁਸ਼ੀ ਹੈ ।ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕੇਸ ਰਖਣੇ, ਇਹ ਅਸਾਡੀ ਮੋਹਰ ਹੈ ।ਕੱਛ ਕਿਰਪਾਨ ਦਾ ਵਿਸਾਹ ਕਰਨਾ ਨਾਹੀ । ਸਰਬ ਲੋਹ ਦਾ ਕੜਾ ਹਥ ਰਖਣਾ। ਦੋ ਵਕਤ ਕੇਸਾਂ ਦੀ ਪਾਲਣਾ ਕੰਘੇ ਸਿੳਂ ਕਰਨੀ ।(ਹੁਕਮਨਾਮਾ ਪਾਤਸ਼ਾਹੀ 10 ਜੇਠ 26 ਸੰਮਤ 1756 (25 ਮਈ 1699)

ਕੇਸਾਂ ਦੀ ਰਖਿਆ ਲਈ ਭਾਈ ਤਾਰੂ ਸਿੰਘ ਜੀ ਦੀ ਅਦੁਤੀ ਸ਼ਹੀਦੀ ਨੂੰ ਕੌਣ ਭੁੱਲ ਸਕਦਾ ਹੈ । ਭਾਈ ਰਤਨ ਸਿੰਘ ਭੰਗੂ ਸ਼ਹੀਦ ਜਿਨ੍ਹਾਂ ਨੇ ਉਸ ਸਮੇਂ ਇਸ ਘਟਨਾ ਨੂੰ ਸੁਣਿਆ ਦੇਖਿਆ ਪੰਥ ਪ੍ਰਕਾਸ਼ ਵਿਚ ਇਸ ਦਾ ਵਰਨਣ ਬਖੂਬੀ ਕਰਦੇ ਹਨ ।
ਤਾਰੂ ਸਿੰਘ ਦੀ ਸਾਖੀ ਜੋ ਸੁਨੋ, ਦੇਹਿ ਦੁੱਖ ਨਹਿ ਮਨ ਮੈਂ ਮੁਨੋ ।
ਮਰਨ ਕਾਲ ਨਹਿ ਕਾਲ ਸਹਾਵੈ, ਜਮ ਕਿੰਕਰ ਤਿਸ ਨਾਹਿ ਘਕਾਵੈ ।
ਸਾਸ ਜਾਹਿਜ਼ ਤਿਸ ਸਿੱਖ ਸੁਖਾਲੇ, ਸਿਖੀ ਨਿਬਹੈ ਕੇਸਨ ਨਾਲੇ ।
ਲਿਖੀ ਰਤਨ ਸਿੰਘ ਜੈਸੀ ਸੁਨੀ, ਪੜੋ ਸਵਾਰ ਆਗੇ ਤੁਮ ਸੁਨੀ ।
ਦੋਹਰਾ : ਠਾਗ ਸੋ ਦੋ ਊਪਰੈ ਸਾਲ ਜੁ ਬਿਕ੍ਰਮ ਰਾਇ ।
ਖਾਨ ਬਹਾਦਰ ਮਾਰਿੳ ਤਾਰੂ ਸਿੰਘ ਘਿਸਟਾਇ ।। (ਪੰਨਾ 383)
ਨਵਾਬ ਕਹੈ, ਤੂੰ ਹੋ ਮੁਸਲਮਾਨ, ਤਉ ਛਡਾਗਾਂ ਤੁਮਰੀ ਜਾਨ ।
ਸਿੰਘ ਕਹਯੋ, ਹਮ ਡਰ ਨਾ ਕਯਾ ਜਾਨੋਂ, ਹਮ ਹੋਵੈ ਕਿਸ ਮੁਸਲਮਾਨੋ ।
ਮੁਸਲਮਾਨ ਕਰ ਮਾਰੋ ਕਿ ਨਾਹੀਂ ਜੋ ਫਿਰ ਮਹੌ ਕਿਸ ਧਰਮ ਗਵਾਈ ।
ਚਹੀਏ ਨਵਾਬ ਤੇ ਧਰਮ ਰਖਾਯਾ, ਕੇਸੀ ਸਾਸੀ ਨਿਬਹੁ ਕਰਾਯਾ ।
ਤੁਬ ਨਵਾਬ ਬਹੁ ਗੁਸਾ ਖਾਯਾ, ਮੁਖ ਤੇ ਖੋਟਾ ਬਚਨ ਸੁਨਾਯਾ ।
ਜੂਤਕ ਸਾਥ ਕਰੋ ਬਾਲ ਦੂਰ, ਨਾਈਅਨ ਕਹਯੋ ਸਿਰ ਮੁੰਨਹੁੰ ਜਰੂਰ ।
ਦੋਹਰਾ
ਤਬ ਤਾਰੂ ਸਿੰਘ ਉਸ ਕਹਯੋ, ਵਹਿ ਜੂਤ ਤੁਮਾਹਿ ਪਾਹਿ ।
ਜੋ ਸਿੱਖ ਪੂਰੇ ਸਤਿਗੁਰੂ ਤਿਨ ਸਿਰ ਕੇਸ ਨਿਬਾਹਿ ।
ਚੌਪਈ
ਤਬ ਨਵਾਬ ਨੇ ਨਊਏ ਲਗਾਏ, ਉਨ ਕੇ ਸੰਦ ਖੁੰਡੇ ਹੋ ਆਏ ।
ਜਿਸ ਜਿਸ ਨਊਏ ਫੋਰ ਲਗਾਵੇਂ, ਤਿਸ ਤਿਸ ਉਨ ਹਥ ਭੈੜੇ ਪਾਵੈ ।
ਜਿਸ ਜਿਸ ਨਊਅਨ ਨਵਾਬ ਡਰਾਵੈ, ਤਿਸ ਤਿਸ ਨਊਅਨ ਹਠਾ ਕੰਪਾਵੈ ।
ਕਲਾ ਖਾਲਸੇ ਤਬ ਐਸੀ ਕਈ, ਨਊਅਨ ਤਿਸ ਤਿਸ ਮੰਦ ਤਬ ਭਈ ।
ਨਵਾਬ ਕਹਯੋ ਇਕ ਜਾਦੂ ਚਲਾਯਾ, ਕੋ ਨਊਅਨ ਕਛੁ ਲੱਬ ਦਿਵਾਯਾ ।
ਅਬ ਲਵਾਯੋ ਮੋਚੀ ਦੋ ਚਾਰ, ਖੋਪਰੀ ਸਾਥ ਦਿਹੁ ਬਾਲ ਉਹਾਰ ।
ਤਬ ਸਿੰਘ ਜੀ ਬਹੁ ਭਲੀ ਮਨਾਈ, ਸਾਥ ਕੇਸਨ ਕੇ ਖੋਪਰੀ ਜਾਈ ।
ਤੋਭੀ ਹਮਾਰੇ ਬਚਨ ਰਹਾਈ, ਸਿਖੀ ਕੀ ਗੁਰ ਪੈਜ ਰਖਾਈ ।
ਅਕਾਲੑਅਕਾਲ ਸਿੰਘ ਜਾਪ ਉਚਾਰੇ, ਸੁਨ ਨਵਾਬ ਮੂ਼ੰਦੇ ਕੰਨ ਸਾਰੇ ।
ਤਬ ਨਵਾਬ ਕੋ੍ ਰਸਿਹ ਭਰਾ, ਸੋਊ ਹੁਕਮ ਉਨ ਸੋਚੀਅਨ ਕਰਾ ।
ਇਸ ਕੀ ਖੋਪਰੀ ਸਾਥੇ ਬਾਲ, ਕਾਟ ਉਤਾਰੋ ਰੰਬੀ ਨਾਲ ।
ਤਬੈ ਕਸਾ ਇਕ ਵੈਸੀ ਕਰੀ, ਕਰ ਪੈਨੀ ਸਿਰ ਰੰਬੀ ਧਰੀ ।

ਦੋਹਰਾ
ਪੈਨੀ ਥੀ ਰੰਬੀ ਕਰੀ, ਧਰ ਮਥਯੋ ਦੀ ਦਬਾਇ ।
ਮੱਥੇ ਤੇ ਕੰਨਾ ਤਈ ਸਿਚੀਓ ਦਈ ਪੁਟਾਇ ।

ਚੋਪਈ
ਸਿੰਘ ਜੀ ਮੁਖਤੇ ਸੀ ਨਕਰੀ, ਧੀਨ ਧੰਨ ਗੁਰਮੁੱਖ ਕਹਾਣੀ ਸਰੀ ।
ਠਾਰਾਂ ਸੋ ਉਪਰ ਦੁਇ ਸਾਲ ਸਾਕਾ ਕੀਯੋ ਤਾਰੂ ਸਿੰਘ ਨਾਲ ।
ਸਤਾਰਾਂ ਸੋ ਇਕਾਨਵੇਂ ਸਾਲ, ਇਸ ਕਸਥੀ ਹਕੀਕਤ ਨਾਲ ।
ਦੋਹਰਾ
ਉਸ ਹੀ ਦਿਨ ਸੁ ਨਵਾਬ ਕੇ, ਪੁਛ ਭੇਜਯੋ ਸਿੰਘ ਜੀ ਪਾਹੁ ।
ਤੂੰ ਜੇ ਕਹਤ ਥੋ ਕੇਸ ਹਮ ਸੀਸ ਹੀ ਸਾਥ ਨਿਬਾਹੋ ।

ਚੋਪਈ :
ਯਹ ਤੁਮਾਰੀ ਭਈ ਝੂਠੀ ਗਲ, ਮਏ ਬਾਲ ਲੈ ਕੇ ਸਿਰ ਖੱਲ ।
ਬਿਨਾਂ ਬਾਲ ਸਿਰ ਦੇਹੀ ਨੀ, ਦੋਊ ਬਾਤ ਤੁਝ ਝੂਠੀ ਪਈ ।
ਤਬ ਸਿੰਘ ਨੇ ਯੌ ਬਾਨੀ ਕਹੀ, ਨਹਿ ਨਵਾਬ ਤੁਮ ਸਮਝੇ ਅਈ ।
ਰਹੇ ਕੇਸ ਹਮ ਖੋਪਰੀ ਨਾਲ, ਹੈ ਝੂਠੇ ਦੁਇ ਤੁਮਰੇ ਸਵਾਲ ।
ਸਵਾਲ ਰਖੇ ਹਨ ਇਸ ਕਰ ਦੇਹ, ਮਾਰ ਜੂਤ ਤੁਝ ਅਗੇ ਧਰ ਲੇਹਿੰ ।
ਉਸਤਾਦ ਮਿਲਯੌ ਤੁਧ ਅਗੇ ਨ ਕੋਇ, ਖੂਨ ਹਕੀਕਤ ਪਚ ਮਯੋ ਤੋਇ ।
ਮਾਰ ਜੂਤੀ ਧਰ ਲੇਉ ਆਗੇ, ਛੋਡਾ ਤੋਹਿ ਪਿਕੰਬਰ ਲਾਗੇ ।

ਪੁਰਾਣੇ ਜ਼਼ਮਾਨੇ ਵਿਚ ਸਾਰੇ ਧਰਮਾਤਮਾ, ਜਪੀ ਤਪੀ ਕੇਸਾਧਾਰੀ ਹੁੰਦੇ ਸਨ । ਸ੍ਰੀ ਰਾਮ, ਸ੍ਰੀ ਕ੍ਰਿਸ਼ਨ, ਮਹਾਤਮਾ ਬੁੱਧ, ਮਹਾਂਵੀਰ, ਈਸਾ ਮਸੀਹ ਸਾਰਿਆਂ ਦੇ ਹੀ ਕੇਸ ਰਖੇ ਹੋਏ ਸਨ । ਮਨੂੰ ਸਿਮ੍ਰਤੀ ਵਿਚ ਕੇਸ ਰੱਖਣ ਦਾ ਮਹਤਵ ਇੳਂ ਦਿਤਾ ਹੈ ੑ ਜੇ ਬ੍ਰਾਹਮਣ ਨੂੰ ਕਿਸੇ ਮੰਦੇ ਕਰਮ ਕਾਰਨ ਸਜ਼ਾ ਦੇਣੀ ਹੋਵੇ ਤਾਂ ਉਸਦਾ ਜੂੜਾ ਕੱਟ ਦੇਣਾ ਹੀ ਕਾਫੀ ਹੈ । ਜੇ ਕੋਈ ਯੋਧਾ ਮੁਕਾਬਲੇ ਵੇਲੇ ਕਿਸੇ ਦੇ ਕੇਸਾਂ ਦਾ ਅਪਮਾਨ ਕਰਦਾ ਹੈ ਤਾਂ ਰਾਜੇ ਨੂੰ ਚਾਹੀਦਾ ਹੈ ਕਿ ਉਹ ਉਸਦੇ ਹੱਥ ਕੱਟ ਛੱਡੇ (ਮਨੂ ਸਿਮ੍ਰਤੀ, ਅਧਿਆਇ 8, 379) ਵਿਧਵਾ ਦੇ ਕੇਸ ਕੱਟ ਦੇਣਾ ਉਸਦੇ ਜਿੰਦਗੀ ਪ੍ਰਤੀ ਲਗਾਓ ਕੱਟਣਾ ਮੰਨਿ਼ਆ ਗਿਆ:। ਜਿਨ੍ਹਾਂ ਨੂੰ ਗੁਨਾਹਾਂ ਕਾਰਨ ਸਮਾਜ ਵਿਚੋ ਪਤਿਤ (ਨੀਵੇਂ) ਕਰਕੇ ਛੇਕਣਾ ਹੋਵੇ ਉਸ ਦਾ ਕੇਸ ਦਾੜੀ ਮੁੰਨ ਦਿਤੇ ਜਾਂਦੇ ਸਨ । ਔਰਤਾਂ ਦਾ ਸੁਹਪਣ ਕੇਸਾਂ ਨਾਲ ਕਈ ਗੁਣਾ ਵੱਧ ਜਾਂਦਾ ਹੈ, ਤੇ ਕੇਸਾਂ ਬਿਨਾਂ ਖਤਮ ਹੀ ਹੋ ਜਾਂਦਾ ਹੈ । ਹਿੰਦੂ ਧਰਮ ਵਿਚ ਕੇਸ ਉਦੋਂ ਕੱਟੇ ਜਾਂਦੇ ਹਨ, ਜਦ ਸਰੀਰ ਦਾ ਮਹਤਵ ਖਤਮ ਹੋ ਜਾਂਦਾ ਹੈ ਜਾਂ ਵਡੇਰੇ ਦੀ ਮੌਤ ਹੋ ਜਾਂਦੀ ਹੈ।
ਚਕਿਤਸਾ ਵਿਗਿਆਨ ਵਿਚ ਤਾਂ ਕੇਸਾਂ ਦੀ ਸੁਰਖਿਅਤਾ ਦਾ ਖਾਸ ਮਹੱਤਵ ਦਿਤਾ ਹੈ
ਪਾਪੋ ਪਸਮਨੇ ਕੇਸ ਰੋਮਾਪ ਆਠ ਜਨਮੁ । (ਸੁਸਰਤ ਚਕਿਤਸਾ ਅਸਥਾਨ ਅਧਿਆਇ 24 ਸਲੋਕ 72)
(ਕੇਸ ਅਤੇ ਹੋਰ ਸਰੀਰ ਦੇ ਰੋਮਾਂ ਨੂੰ ਜੋ ਪੁਰ ਦੂਰ ਕਰਦਾ ਹੈ, ਉਹ ਪਾਪ ਕਰਦਾ ਹੈ । ਕੇਸ, ਨਹੁੰ, ਰੋਮ ਇਹ ਪੁਰ ਵਿਚ ਖੁਸ਼ੀ, ਹਲਕਾਪਨ, ਸੁੰਦਰਤਾ ਤੇ ਉਤਸ਼ਾਹ ਪੈਦਾ ਕਰਦੇ ਹਨ।)

ਵਾਯੂ ਆਦਿ ਦੋਸ਼ਾਂ ਨਾਲ ਅਥਵਾ ਕਪਾਲ ਵਿਚ ਸੱਟ ਲੱਗਣ ਨਾਲ ਨੱਕ ਵਿਚੋ ਗੰਧ ਨਿਕਲਣ ਲੱਗ ਪੈਂਦੀ ਹੈ, ਇਸ ਰੋਗ ਨੂੰ ਪੂਰਯਰਕਰ ਆਖਦੇ ਹਨ ।ਇਸ ਰੋਗ ਤੌਂ ਕੇਸ ਬਚਾਂਦੇ ਹਨ।(ਮਾਧਵ ਨੱਕ ਰੋਗ ਨਿਦਾਨ)
ਸੂਰਜ ਦੀ ਗਰਮੀ ਕਰਕੇ ਸਿਰ ਗਰਮ ਹੋਣ ਨਾਲ ਪਹਿਲੇ ਸੰਦਤ ਹੋਇਆ ਬਿਦਮਧ, ਮਾੜਾ, ਖਾਰੀ ਜੈਸਾ ਕੱਫ, ਨੱਕ ਵਿਚੋ ਡਿਗੇ ਇਸ ਰੋਗ ਨੂੰ ਭਰੰਥੂ ਆਖਦੇ ਹਨ । ਇਸ ਰੋਗ ਦਾ ਕਰਨ ਸੂਰਜ ਦੀ ਗਰਮੀ ਹੈ, ਇਸ ਤੋਜ਼ ਕੇਸ ਬਚਾਂਦੇ ਹਨ । (ਮਾਧਵ ਨਿਦਾਨ)
ਗਰਮੀ ਦੀ ਰੁੱਤ ਵਿਚ ਸਿਰ ਨੂੰ ਅਤਿਅੰਤ ਧੁੱਪ ਲੱਗਣ ਨਾਲ ਤੇ ਸਰਦੀਆਂ ਵਿਚ ਸਰਦੀ ਲਗੱਣ ਨਾਲ ਜ਼ੁ਼ਕਾਮ ਰੋਗ ਉਤਪੰਨ ਹੁੰਦਾ ਹੈ । ਇਸ ਗਰਮੀ ਤੇ ਸਰਦੀ ਤੇ ਕੇਸ ਸਿਰ ਨੂੰ ਬਚਾਂਦੇ ਹਨ । ਜਿਸ ਕਰਕੇ ਸਰਦੀ ਜੁਕਾਮ ਨਹੀਂ ਹੁੰਦਾ ।(ਸੁਸਰਤ, ਉਤਰ ਤ੍ਰੰਤ, ਮਾਪ ਵਦਕ ਰੋਗ ਨਿਧਾਨ)
ਸਿਰ ਦੇ ਧੁੱਪ ਨਾਲ ਤਪਣ ਕਰਕੇ ਕਈ ਪ੍ਰਕਾਰ ਅੱਖਾਂ ਦੇ ਰੋਗ ਉਤਪੰਨ ਹੁੰਦੇ ਹਨ । ਇਨਾਂ ਰੋਗਾਂ ਤੋਂ ਕੇਸ ਬਚਾਂਦੇ ਹਨ । (ਮਾਧਵ ਨੇਤਰ ਰੋਗ ਨਿਦਾਨ ਸਲੋਕ)

ਕੁਰਾਨ ਵਿਚ ਵੀ ਸੀਸ ਮੁੰਡਨ ਨਾ ਕਰਨ ਦੀ ਤਗੀਦ ਹੈ ਕਿਉਂਕਿ ਕੇਸਾਂ ਨਾਲ ਹੀ ਸੁਹਣਪ ਹੈ । ਕੇਸ ਸਰੀਰ ਦੀ ਸ਼ਾਨ ਹਨ । ਕੇਸ ਮਰਦਾਨਗੀ ਦੀ ਨਿਸ਼ਾਨੀ ਸਮਝੇ ਜਾਂਦੇ ਹਨ ।
ਅਜ ਦਾ ਇਹ ਕੇਸ ਰਹਿਤ ਸਭਿਆਚਾਰ ਭਾਰਤ ਉਪਰ ਵਿਦੇਸ਼ੀ ਗੁਲਾਮੀ ਦਾ ਪ੍ਰਤੀਕ ਹੈ ਜਿਸ ਨੂੰ ਪਹਿਲਾਂ ਮੁਸਲਮਾਨਾਂ-ਮੁਗਲਾਂ ਨੇ ਸਾਡੀ ਕਦਰ ਘਟਾ਼ਉਣ ਲਈ ਸਾਡੇ ਤੇ ਲਾਗੂ ਕੀਤਾ ਫਿਰ ਅੰਗ੍ਰੇਜ਼ਾਂਨੇ ਬਾਕੀ ਦੀ ਕਸਰ ਪੂਰੀ ਕਰ ਦਿਤੀ ।ਵਰਨਾ ਸੁਹਣੇ ਜੂੜੇ ਕੇਸਾਂ ਵਾਲੇ ਰਾਮ ਕ੍ਰਿਸ਼ਨ ਤੇ ਰਿਸ਼ੀਆਂ ਮੁਨੀਆਂ ਦੇ ਦੇਸ ਵਿਚ ਕੇਸ ਰਹਿਤ ਦਾ ਕੀ ਮਹੱਤਵ ਹੁੰਦਾ। ਇਸ ਲਈ ਕੇਸਾਂ ਦੀ ਸੁਰਖਿਅਤਾ ਹਰ ਸਿੰਘ ਦਾ ਹੀ ਨਹੀ ਸਾਰੇ ਭਾਰਤੀਆਂ ਦਾ ਹੀ ਨਹੀ, ਸਾਰੀ ਮਾਨਵ ਜਾਤੀ ਦਾ ਜ਼ਾਤੀ ਫਰਜ਼ ਹੈ ।
 
📌 For all latest updates, follow the Official Sikh Philosophy Network Whatsapp Channel:
Top