• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

dalvinder45

SPNer
Jul 22, 2023
1,065
41
80
ਤੈਨੂੰ ਕਿਉਂ ਭੁੱਲ ਜਾਨਾਂ?

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਹੋਰ ਤਾਂ ਸਭ ਕੁਝ ਚੇਤੇ ਰਹਿੰਦਾ ਤੈਨੂੰ ਕਿਉਂ ਭੁੱਲ ਜਾਨਾਂ?

ਹਰ ਪਾਸੇ ਜਦ ਦੇਖਾਂ ਤੈਨੂੰ, ਚਿੱਤ ਕਿਉਂ ਨਾ ਲਾਨਾਂ?

ਅੰਦਰ ਬਾਹਰ ਹਰ ਥਾਂ ਤੂੰ ਹੀ ਇਹ ਤਾਂ ਪੜਿਆ ਗੁੜਿਆ।

ਪਰ ਦੁਨੀਆਂ ਤੋਂ ਟੁੱਟ ਨਾ ਸਕਿਆ, ਤੇਰੇ ਨਾਲ ਨਾ ਜੁੜਿਆ ।

ਕਾਮ, ਕ੍ਰੋਧ, ਮੋਹ, ਲੋਭ, ਤੋਂ ਕਿਉਂ ਨਾ, ਪਿੱਛਾ ਕਦੇ ਹਟਾਨਾ ?

ਹੋਰ ਤਾਂ ਸਭ ਕੁਝ ਚੇਤੇ ਰਹਿੰਦਾ ਤੈਨੂੰ ਕਿਉਂ ਭੁੱਲ ਜਾਨਾ?

ਮੇਰੀ ਮੈਂ ਨਾ ਛੱਡਦੀ ਮੈਨੂੰ ਤੂੰ ਕੀਕੂੰ ਬਣ ਜਾਵਾਂ?

ਤੂੰ ਤਾਂ ਤਾਹੀਂ ਹੋ ਸਕਦਾ ਜੇ, ਹਰ ਪਲ ਤੈਨੂੰ ਧਿਆਵਾਂ ।

ਨਾਮ ਰਸੋਂ ਮੈ ਵਾਂਝਾ ਹੋਇਆ, ਬਣਿਆ ਸੁੱਕਾ ਕਾਨਾ ।

ਹੋਰ ਤਾਂ ਸਭ ਕੁਝ ਚੇਤੇ ਰਹਿੰਦਾ, ਤੈਨੂੰ ਕਿਉਂ ਭੁੱਲ ਜਾਨਾ ?

ਮੋਹ ਮਾਇਆ ਵਿੱਚ ਫਸਿਆਂ ਹੋਇਆ, ਧੰਦੇ ਪਿੱਟੀ ਜਾਵਾਂ ।

ਸਤਿਨਾਮ ਦੀ ਖੇਤੀ ਕਿਉਂ ਨਾ ਆਪਣੇ ਆਪਣੇ ਆਪ ਕਮਾਵਾਂ ।

ਦਾਤਾ ਕਰਦੇ ਕਿਰਪਾ, ਭਰਦੇ, ਮਨ ਚ ਨਾਮ ਦਾ ਖਾਨਾ ।

ਹੋਰ ਤਾਂ ਸਭ ਕੁਝ ਚੇਤੇ ਰਹਿੰਦਾ ਤੈਨੂੰ ਕਿਉਂ ਭੁੱਲ ਜਾਨਾ ?

ਮਿਹਰਾਂ ਕਰਦਾ ਆਇਆ ਦਾਤਾ ਮਿਹਰ ਦਾਸ ਦੇ ਕਰਦੇ ।

ਮਾਇਆ ਮੋਹ ਤੋਂ ਪਾਸੇ ਕਰਕੇ ਨਾਮ ਦੀ ਪੱਟੀ ਭਰ ਦੇ ।

ਨਾਮੋ ਘੁਥਾ ਮਨਮੁਖ ਹੁੰਦਾ ਨਾਮ ਜੁੜੇ ਤਾ ਦਾਨਾ ।

ਹੋਰ ਤਾਂ ਸਭ ਕੁਝ ਚੇਤੇ ਰਹਿੰਦਾ, ਤੈਨੂੰ ਕਿਉਂ ਭੁੱਲ ਜਾਨਾ?
 

dalvinder45

SPNer
Jul 22, 2023
1,065
41
80
ਚਾਰੇ ਪਾਸੇ ਤੂੰ ਹੀ ਤੂੰ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਚਾਰੇ ਪਾਸੇ ਤੂੰ ਹੀ ਤੂੰ।

ਹੁਕਮ ਬਿਨਾ ਨਾ ਚੱਲੇ ਜੂੰ।

ਤੂੰ ਬੋਲੇਂ ਤਾਂ ਹਲਚਲ ਸਾਰੇ।

ਘੁੱਗੀ ਕਰਦੀ ਘੁੱਘੂ ਘੂੰ।

ਨਾ ਚਾਹੇਂ ਸੱਭ ਸੁੰਨਮ ਸੁੰਨਾ ।

ਨਾਂ ਭੂੰ ਭੂੰ ਤੇ ਨਾਂ ਚੂੰ ਚੂੰ ।

ਜਿਸ ਤੇ ਤੇਰੀ ਕਿਰਪਾ ਹੋਵੇ

ਭਾਗ ਨੇ ਲੱਗਦੇ ਉਸੇ ਨੂੰ ।

ਤੇਰੇ ਨਾਮ ਤੋਂ ਵਾਂਝਾ ਜਿਹੜਾ,

ਮਨਮੁਖ ਡਿਗਦਾ ਮੂਧੇ ਮੂੰਹ ।

ਕਿਰਪਾ ਕਰਕੇ ਨਾਮ ਰਸ ਦੇ ਦੇ

ਜੋੜ ਦਾਸ ਨੂੰ ਆਪਣੇ ਕੂੰ।
 

dalvinder45

SPNer
Jul 22, 2023
1,065
41
80
ਰੱਬਾ ਤੇਰੀ ਕੈਸੀ ਮਾਇਆ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਰੱਬਾ ਤੇਰੀ ਕੈਸੀ ਮਾਇਆ?

ਕਿਉਂ ਜਗ ਚੱਕਰ ਦੇ ਵਿੱਚ ਪਾਇਆ?

ਕਿਸ ਨੇ ਘੜਿਆ ਇਹ ਨਾ ਪੜਿਆ।

ਦੁਨਿਆਵੀ ਧੰਦੇ ਦੇ ਵਿੱਚ ਅੜਿਆ ।

ਜੀਵ ਹੈ ਕੀ ਇਹ ਸਮਝ ਨਾ ਆਇਆ।

ਰੱਬਾ ਇਹ ਕੀ ਤੇਰੀ ਮਾਇਆ?

ਚਾਰ ਦਿਨਾਂ ਦਾ ਜੀਵਨ ਜੀਅ ਕੇ

ਜਾਣ ਵੇਲੇ ਕਿਉਂ ਅੰਦਰੋਂ ਚੀਕੇ?

ਖਾਲੀ ਜਾਂਦਾ, ਖਾਲੀ ਆਇਆ ।

ਰੱਬਾ ਕੈਸੀ ਤੇਰੀ ਮਾਇਆ।

ਥੋੜੇ ਨੇ ਜੋ ਖੁਦ ਪਹਿਚਾਨਣ।

ਤੇਰੇ ਨਾਮ ਦਾ ਰਸ ਜੋ ਮਾਨਣ।

ਮਨ iਚੱਤ ਤੇਰੇ ਸੰਗ ਹੀ ਲਾਇਆ।

ਰੱਬਾ ਤੇਰੀ ਕੈਸੀ ਮਾਇਆ ਮਾਇਆ।

ਤੂੰ ਚਾਹੇ ਤਾ ਨਾਮੁ ਜਪਾਵੇਂ।

ਕਿਰਪਾ ਕਰੇਂ ਤਾਂ ਚੇਤੇ ਆਵੇਂ।

ਮੁਕਤੀ ਜੁਗਤੀ ਦੇ ਰਾਹ ਪਾਇਆ।

ਰੱਬਾ ਤੇਰੀ ਕੈਸੀ ਮਾਇਆ ਮਾਇਆ।

ਮਾਇਆ ਚੋਂ ਕੱਢ ਗਲ ਅਪਣੇ ਲਾ ਲੈ

ਅੱਠ ਪਹਿਰ ਸਤਿਨਾਮ ਜਪਾ ਲੈ ।

ਆਵਾਗਵਨ ਤੋਂ ਦਿਲ ਘਬਰਾਇਆ।

ਰੱਬਾ ਤੇਰੀ ਕੈਸੀ ਮਾਇਆ?
 

dalvinder45

SPNer
Jul 22, 2023
1,065
41
80
ਚਿੱਤ ਵਿੱਚ ਨਾਮ ਹੀ ਗੂੰਜੇ ਹਰਦਮ

ਡਾ: ਦਲਵਿੰਦਰ ਸਿੰਘ ਗਰੇਵਾਲ



ਚਿੱਤ ਵਿੱਚ ਨਾਮ ਹੀ ਗੂੰਜੇ ਹਰਦਮ, ਇਹ ਇੱਛਾ ਹੈ ਮੇਰੀ।

ਪੂਰੀ ਕਰਦੇ ਚਾਹਤ ਇਕੋ ਕਿਰਪਾ ਹੋਵੇ ਤੇਰੀ।

ਨਾਮ ਲਵਾਂ ਤਾ ਚਿਤ ਠਰ ਜਾਵੇ, ਚਿਤ ਸ਼ਾਂਤ ਹੋ ਜਾਵੇ।

ਮਾਇਆ ਮੋਹ ਦੀ ਸਾਰ ਰਹੇ ਨਾ, ਹਰ ਅੰਗ ਨਾਮ ਸਮਾਵੇ ।

ਕਾਮ, ਕ੍ਰੋਧ, ਅਹੰਕਾਰ, ਲੋਭ, ਦੀ ਮੁੱਕ ਜਾਏ ਚੜੀ ਹਨੇਰੀ ।

ਚਿੱਤ ਵਿੱਚ ਨਾਮ ਹੀ ਗੂੰਜੇ ਹਰਦਮ ਇਹ ਇੱਛਾ ਹੈ ਮੇਰੀ ।

ਮਾਨਸ ਦੇਹੀ ਨਾਮ ਲੈਣ ਨੂੰ ਜੇ ਦਿੱਤੀ ਹੈ ਦਾਤਾ।

ਨਾ ਅੰਞਾਈ ਵੇਲਾ ਜਾਵੇ, ਜੁੜੇ ਤੁਧ ਸੰਗ ਨਾਤਾ।

ਮੇਲ ਲਉ ਕਰ ਕਿਰਪਾ ਆਪਣੀ, ਪਵੇ ਨ ਮੁੜ ਮੁੜ ਫੇਰੀ।

ਮਨ ਵਿਚ ਨਾਮ ਹੀ ਗੂੰਜੇ ਹਰਦਮ ਇਹ ਇੱਛਾ ਹੈ ਮੇਰੀ।

ਬੋਲ ਤੇਰੇ ਮੇਰੇ ਮਨ ਵਿੱਚ ਗੂੰਜਣ, ਧਨ ਭਾਗ ਹੋ ਜਾਵਣ।

ਤੁਧ ਮਿਲਿਆਂ ਤੇ ਸਫਲ ਹੋ ਸਕਦਾ, ਮੇਰਾ ਜਗ ਤੇ ਆਵਣ।

ਨਿਜ ਥਾਨ ਪਹੁੰਚਣ ਦੀ ਇੱਛਾ, ਦਾਸ ਦੀ ਆਸ ਘਨੇਰੀ।

ਮਨ ਵਿੱਚ ਨਾਮ ਹੀ ਗੂੰਜੇ ਹਰਦਮ, ਇਹ ਇੱਛਾ ਹੈ ਮੇਰੀ ।

ਮੈਂ ਕਿਣਕਾ, ਤੂੰ ਬ੍ਰਹਿਮੰਡ ਦਾ ਮਾਲਕ, ਵੱਸ ਵਿਸ਼ਵ ਸਭ ਤੇਰੇ।

ਇਸ ਅਣਦਿਸਦੇ ਜੀਵ ਲਈ ਤਾਂ ਮਿਹਰ ਦੇ ਦਈਂ ਸਵੇਰੇ ।

ਜੱਗ ਤੇ ਰੱਬ ਵਿੱਚ ਫਸੀ ਜੋ ਜਿੰਦੜੀ ਰਹੇ ਨਾ ਹੋਰ ਵਧੇਰੀ ।

ਮਨ ਵਿੱਚ ਨਾਮ ਹੀ ਗੂੰਜੇ ਹਰਦਮ ਇਹ ਇੱਛਾ ਹੈ ਮੇਰੀ।
 

dalvinder45

SPNer
Jul 22, 2023
1,065
41
80
ਜੀਵਨ ਤਾਂ ਇੱਕ ਅਚਰਜ ਸਪਨਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜੀਵਨ ਤਾਂ ਇੱਕ ਅਚਰਜ ਸਪਨਾ।

ਸਾਰੀ ਦੁਨੀਆ ਆਪਣੀ ਸਮਝੇ,

ਪਰ ਕੁਝ ਵੀ ਨਾ ਆਪਣਾ ।

ਮਾਇਆ ਦੀ ਇਹ ਖੇਡ ਨਿਆਰੀ ।

ਬੰਦੇ ਨੂੰ ਜੋ ਲੱਗਦੀ ਪਿਆਰੀ ।

ਅੱਖ ਖੁੱਲੀ ਤਾਂ ਹੱਥ ਵਿੱਚ ਕੁਝ ਨਹੀਂ,

ਸਾਰੀ ਉਮਰ ਦਾ ਖਪਣਾ ।

ਜੀਵਨ ਤਾਂ ਇੱਕ ਲੰਬਾ ਸਪਨਾ।

ਹਰ ਹਰ ਕੋਈ ਕਿਰਦਾਰ ਨਿਭਾਉਂਦਾ ।

ਕਰਦਾ ਧੰਦਾ ਜੋ ਰੱਬ ਲਾਉਂਦਾ ।

ਸਭ ਕੁਝ ਛਾਂ ਦੇ ਵਾਂਗੂੰ ਰੁਕਦਾ ,

ਜੋ ਵੀ ਮਿਹਨਤ ਨਾਲ ਬਣਾਉਂਦਾ।

ਇੱਕ ਡਾਢੇ ਦੀ ਇਹ ਸਭ ਰਚਨਾ।

ਜੀਵਨ ਤਾਂ ਇੱਕ ਅਚਰਜ ਸਪਨਾ।

ਜਿਸ ਨੇ ਰੱਬ ਵੱਲ ਧਿਆਨ ਲਗਾਇਆ।

ਉਸਨੇ ਸੁਪਨਾ ਸੱਚ ਬਣਾਇਆ ।

ਜੀਂਦੇ ਜੀ ਜੋ ਰੱਬ ਸੰਗ ਜੁੜਿਆ,

ਉਸਨੇ ਜੀਵਨ ਲੇਖੇ ਲਾਇਆ ।

ਅੱਠ ਪਹਿਰ ਹੀ ਉਸਨੂੰ ਜਪਣਾ ।

ਜੀਵਨ ਤਾਂ ਇੱਕ ਅਚਰਜ ਸਪਨਾ।
 
📌 For all latest updates, follow the Official Sikh Philosophy Network Whatsapp Channel:
Top