Sirīrāg mahal 1.
Siree Raag, First Mehl:
ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥
धातु मिलै फुनि धातु कउ सिफती सिफति समाइ ॥
Ḏẖāṯ milai fun ḏẖāṯ kao sifṯī sifaṯ samāė.
As metal merges with metal, those who chant the Praises of the Lord are absorbed into the Praiseworthy Lord.
ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥
लालु गुलालु गहबरा सचा रंगु चड़ाउ ॥
Lāl gulāl gahbarā sacẖā rang cẖaṛāo.
Like the poppies, they are dyed in the deep crimson color of Truthfulness.
ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥੧॥
सचु मिलै संतोखीआ हरि जपि एकै भाइ ॥१॥
Sacẖ milai sanṯokẖīā har jap ėkai bẖāė. ||1||
Those contented souls who meditate on the Lord with single-minded love, meet the True Lord. ||1||
ਸਿਰੀਰਾਗੁ ਮਹਲੁ ੧॥ ਗੁਰੂ ਗ੍ਰੰਥ ਸਾਹਿਬ, ਪੰਨਾ ੧੮॥ ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ॥ ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ॥ ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ॥ ੧॥
ਅਰਥ: ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਜਿਵੇਂ ਧਾਤ ਫਿਰ ਧਾਤ ਵਿੱਚ ਮਿਲ ਜਾਂਦੀ ਹੈ, ਤਿਵੇਂ ਹੀ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਨਾ ਵਾਲਾ ਗੁਰਮੁੱਖ ਪ੍ਰਾਣੀ, ਸੱਚੇ ਨਾਮ ਦੇ ਸਿਮਰਨ ਵਿੱਚ ਲੀਨ ਹੋ ਜਾਂਦਾ ਹੈ। ਗੁਲਾਲ ਦੇ ਰੰਗ ਵਾਂਗ ਐਸਾ ਭਗਤੀ ਕਰਨ ਵਾਲਾ ਪ੍ਰਾਣੀ ਭੀ ਸੱਚੇ ਨਾਮ ਵਿੱਚ ਹੀ ਰੰਗਿਆ ਰਹਿੰਦਾ ਹੈ। ਇਸ ਤਰ੍ਹਾਂ, ਸੰਤੁਸ਼ਟ ਪ੍ਰਾਣੀ, ਅਕਾਲ ਪੁਰਖ ਦੇ ਨਾਮ ਦੀ ਕਮਾਈ ਕਰਨ ਵਿੱਚ ਹੀ ਮਸਤ ਰਹਿੰਦਾ ਹੈ। (੧)
By citing an example, Guru Sahib advises us that as the metal again merges in the metal, in the same way, by reciting God’s True Naam, the person gets absorbed. In fact, like the red flower such a devotee has his mind illumined by God’s devotion. Thus, the contended person remains imbued with the true devotion of the Almighty God. (1)
--------------------------------------------------------------------------------------------------
ਭਾਈ ਰੇ ਸੰਤ ਜਨਾ ਕੀ ਰੇਣੁ ॥
भाई रे संत जना की रेणु ॥
Bẖāī rė sanṯ janā kī rėṇ.
O Siblings of Destiny, become the dust of the feet of the humble Saints.
ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥
संत सभा गुरु पाईऐ मुकति पदारथु धेणु ॥१॥ रहाउ ॥
Sanṯ sabẖā gur pāīai mukaṯ paḏārath ḏẖėṇ. ||1|| rahāo.
In the Society of the Saints, the Guru is found. He is the Treasure of Liberation, the Source of all good fortune. ||1||Pause||
ਭਾਈ ਰੇ ਸੰਤ ਜਨਾ ਕੀ ਰੇਣੁ॥ ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ॥ ੧॥ ਰਹਾਉ॥
ਅਰਥ: ਹੇ ਭਾਈ! ਤੂੰ ਸਦਾ ਨਿਮ੍ਰਤਾ ਸਹਿਤ ਅਕਾਲ ਪੁਰਖ ਦੇ ਸੱਚੇ ਭਗਤਾਂ ਦੀ ਸੰਗਤ ਕਰਿਆ ਕਰ ਕਿਉਂਕਿ ਨਾਮ ਸਿਮਰਨ ਕਰਨੇ ਵਾਲੇ ਗੁਰਸਿੱਖਾਂ ਦੀ ਸੰਗਤ ਦੁਆਰਾ ਹੀ ਗੁਰ-ਉਪਦੇਸ਼ ਗ੍ਰਹਿਣ ਕੀਤਾ ਜਾ ਸਕਦਾ ਹੈ ਜਿਸ ਸਦਕਾ ਇਨਸਾਨ ਦੁਨਿਆਵੀਂ ਪਦਾਰਥਾਂ ਦੇ ਮੋਹ ਤੋਂ ਛੁਟਕਾਰਾ ਪਾ ਸਕਦਾ ਹੈ। (੧ - ਰਹਾਉ)
O Brother! Always participate in the company of God’s true devotees with humility. Divine Enlightenment could then be attained through Guru’s teachings. Thus the person could achieve emancipation in life by getting rid of greed for the worldly possessions. (1-Pause)
----------------------------------------------------------------------------------------------------
ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥
ऊचउ थानु सुहावणा ऊपरि महलु मुरारि ॥
Ūcẖao thān suhāvaṇā ūpar mahal murār.
Upon that Highest Plane of Sublime Beauty, stands the Mansion of the Lord.
ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥
सचु करणी दे पाईऐ दरु घरु महलु पिआरि ॥
Sacẖ karṇī ḏė pāīai ḏar gẖar mahal piār.
By true actions, this human body is obtained, and the door within ourselves which leads to the Mansion of the Beloved, is found.
ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥੨॥
गुरमुखि मनु समझाईऐ आतम रामु बीचारि ॥२॥
Gurmukẖ man samjāīai āṯam rām bīcẖār. ||2||
The Gurmukhs train their minds to contemplate the Lord, the Supreme Soul. ||2||
ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ ॥
ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ॥ ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ॥ ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ॥ ੨॥
ਅਰਥ: ਇੱਕ ਅਕਾਲ ਪੁਰਖ ਦੀ ਹੋਂਦ ਹੀ ਸੱਭ ਤੋਂ ਉੱਚੀ ਹੈ ਪਰ, ਇਸ ਦੀ ਸੋਝੀ ਤਾਂ ਹੀ ਪ੍ਰਾਪਤ ਹੋ ਸਕਦੀ ਹੈ ਜੇ ਇਸ ਜਨਮ ਵਿੱਚ ਹੀ ਸੱਚੇ ਨਾਮ ਦੀ ਕਮਾਈ ਕੀਤੀ ਜਾਵੇ। ਇੰਜ, ਆਪਣੇ ਮਨ ਨੂੰ ਅਕਾਲ ਪੁਰਖ ਦੇ ਰੂਹਾਨੀ ਗਿਆਨ ਦੀ ਵੀਚਾਰ ਦੁਆਰਾ ਸਮਝਾਉਣਾ ਚਾਹੀਦਾ ਹੈ (੨)
In reality, God’s True Entity is the Supreme Authority but this could only be realized if truthful actions are performed in this life. We need to make our mind understand by inculcating the Guru’s teachings in our heart and meditating on God’s True Naam. (2)
-------------------------------------------------------------------------------------------------
ਤ੍ਰਿਬਿਧਿ ਕਰਮ ਕਮਾਈਅਹਿ
ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ ॥
त्रिबिधि करम कमाईअहि आस अंदेसा होइ ॥
Ŧaribaḏẖ karam kamāīahi ās anḏėsā hoė.
By actions committed under the influence of the three qualities, hope and anxiety are produced.
ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ ॥
किउ गुर बिनु त्रिकुटी छुटसी सहजि मिलिऐ सुखु होइ ॥
Kio gur bin ṯarikutī cẖẖutsī sahj miliai sukẖ hoė.
Without the Guru, how can anyone be released from these three qualities? Through intuitive wisdom, we meet with Him and find peace.
ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ ॥੩॥
निज घरि महलु पछाणीऐ नदरि करे मलु धोइ ॥३॥
Nij gẖar mahal pacẖẖāṇīai naḏar karė mal ḏẖoė. ||3||
Within the home of the self, the Mansion of His Presence is realized when He bestows His Glance of Grace and washes away our pollution. ||3||
ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ॥ ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ॥ ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ॥ ੩॥
ਅਰਥ: ਤਿੰਨ ਪ੍ਰਕਾਰ ਦੇ ਗੁਣਾਂ ਦੁਆਰਾ (ਭਾਵ ਰਜੋ, ਤਮੋ, ਸਤੋ), ਇਨਸਾਨ ਦੀਆਂ ਇੱਛਾ ਅਤੇ ਚਿੰਤਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ। ਗੁਰੂ ਦੇ ਉਪਦੇਸ਼ ਤੋਂ ਬਿਨਾ, ਇਨ੍ਹਾਂ ਤਿੰਨਾਂ-ਗੁਣਾਂ ਤੋਂ ਕਿਵੇਂ ਛੁਟਕਾਰਾ ਮਿਲ ਸਕਦਾ ਹੈ ਤਾਂਜੋ ਸਹਿਜ ਅਵਸਥਾ ਵਿੱਚ ਰਹਿ ਕੇ ਆਨੰਦ-ਮਈ ਜੀਵਨ ਬਤੀਤ ਕੀਤਾ ਜਾ ਸਕੇ? ਐਸੀ ਸਹਿਜ ਅਵਸਥਾ ਤਾਂ ਹੀ ਪ੍ਰਾਪਤ ਹੋ ਸਕਦੀ ਹੈ ਜੇ ਅਕਾਲ ਪੁਰਖ ਦੀ ਕ੍ਰਿਪਾ-ਦ੍ਰਿਸ਼ਟੀ ਹੋ ਜਾਵੇ ਅਤੇ ਸਾਡਾ ਆਪਣੇ ਹਿਰਦੇ ਵਿੱਚ ਪ੍ਰਭੂ ਲਈ ਪਿਆਰ ਹੋ ਜਾਏ। (੩)
We are always busy in false worldly attachments due to our three-pronged longings (power, anger and egoism), which lead to false hope and anxiety. Without the Guru’s teachings, how could we get rid of such desires so that we may start leading satiated life? The realization of Equipoise could only be attained by virtue of God’s Grace with love and humility. (3)
---------------------------------------------------------------------------------------------
ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ ॥
बिनु गुर मैलु न उतरै बिनु हरि किउ घर वासु ॥
Bin gur mail na uṯrai bin har kio gẖar vās.
Without the Guru, this pollution is not removed. Without the Lord, how can there be any homecoming?
ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ ॥
एको सबदु वीचारीऐ अवर तिआगै आस ॥
Ėko sabaḏ vīcẖārīai avar ṯiāgai ās.
Contemplate the One Word of the Shabad, and abandon other hopes.
ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥੪॥੧੨॥
नानक देखि दिखाईऐ हउ सद बलिहारै जासु ॥४॥१२॥
Nānak ḏėkẖ ḏikẖāīai hao saḏ balihārai jās. ||4||12||
O Nanak, I am forever a sacrifice to the one who beholds, and inspires others to behold Him. ||4||12||
ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ॥ ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ॥ ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ॥ ੪॥ ੧੨॥
ਅਰਥ: ਗੁਰੂ ਦੇ ਉਪਦੇਸ਼ ਅਤੇ ਅਕਾਲ ਪੁਰਖ ਦੇ ਨਾਮ ਦੀ ਕਮਾਈ ਤੋਂ ਬਿਨਾ, ਪ੍ਰਾਣੀ ਆਪਣੇ ਬੁਰੇ ਕਰਮਾਂ ਤੋਂ ਛੁਟਕਾਰਾ ਨਹੀਂ ਪਾ ਸਕਦਾ। ਇਸ ਦਾ ਇੱਕ ਹੀ ਉਪਾਏ ਹੈ ਕਿ ਪ੍ਰਾਣੀ ਨੂੰ ਬਾਕੀ ਸਾਰੀਆਂ ਆਸਾਂ ਤਿਆਗ ਕੇ, ਇੱਕ ਗੁਰ-ਸ਼ਬਦ ਦੀ ਹੀ ਵੀਚਾਰ ਗ੍ਰਹਿਣ ਕਰਨੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਮੈਂ ਐਸੇ ਸੰਤੋਖੀ ਇਨਸਾਨ ਤੋਂ ਕੁਰਬਾਨ ਜਾਂਦਾ ਹਾਂ ਜੇਹੜਾ ਆਪ ਅਕਾਲ ਪੁਰਖ ਦਾ ਨਾਮ ਜੱਪਦਾ ਹੈ ਅਤੇ ਦੂਸਰਿਆਂ ਨੂੰ ਭੀ ਅਕਾਲ ਪੁਰਖ ਨਾਲ ਜੋੜਦਾ ਹੈ (੪/੧੨)
Without God’s Grace and Guru’s guidance, one cannot get rid of ones vicious thoughts and evil actions. There is only one remedy if we start comprehending the Divine Word by leaving aside all hopes and false support of others. Guru Nanak Sahib says that he highly appreciates those Guru-minded persons, who themselves recite God’s True Naam and also assist others as well to realize God’s Glory and Virtues. (4 / 12) Shared by: Gurmit Singh (Sydney-Australia): Sunday, 6th January 2008
GURBANI SHABAD
Sri Granth: Sri Guru Granth Sahib