- Jan 3, 2010
- 1,254
- 424
- 80
ਗੁਰਦਵਾਰਾ ਗੁਰਡਾਂਗਮਾਰ ਦੀ ਮਰਿਆਦਾ ਬਹਾਲੀ ਤੇ ਯਾਤਰਾ ਤੇ ਸਵਾਲ
Dr Dalvinder Singh Grewal
ਲੇਖਕ 27 ਮਾਰਚ ਤੋਂ ਤੀਹ ਮਾਰਚ ਤਕ ਗੁਰਦਵਾਰਾ ਗੁਰੂਡਾਂਗਮਾਰ ਦੇ ਕੇਸ ਦੀ ਸੁਣਵਾਈ ਵਲੋਂ ਸਿਕਿਮ ਗਿਆ ਸੀ। ਉਸਨੂੰ ਗੰਗਟੌਕ ਤੋਂ ਚੁੰਗਥਾਂਗ ਜਾਣ ਦੀ ਮਨਜ਼ੂਰੀ ਤਾਂ ਮਿਲ ਗਈ ਪਰ ਮਨਜ਼ੂਰੀ ਨਾ ਹੋਣ ਕਰਕੇ ਗੁਰੂਡਾਂਗਮਾਰ ਨਾ ਜਾ ਸਕੇ। ਮੰਗਨ ਮਨਜ਼ੂਰੀ ਲੈਣ ਭੇਜੇ ਯੁਵਕ ਨੇ ਦੱਸਿਆ ਕਿ ਸਿੱਖ ਯਾਤਰੂਆਂ ਨੂੰ ਮਨਜ਼ੂਰੀ ਦੇਣ ਵਿਚ ਜਾਣ ਬੁਝ ਕੇ ਦੇਰੀ ਕੀਤੀ ਜਾਂਦੀ ਹੈ ਤੇ ਇਕ ਦਫਤਰ ਤੋਂ ਦੂਜੇ ਦਫਤਰ ਤਕ ਖਾਹਮਖਾਹ ਭਟਕਾਇਆਜਾਂਦਾ ਹੈ ਜਿਸ ਵਿਚ 5-6 ਘੰਟੇ ਤਾਂ ਆਮ ਜਿਹੀ ਗੱਲ ਹੈ ਜਿਸ ਕਰਕੇ ਇਕ ਦਿਨ ਤਾਂ ਖਰਾਬ ਹੋ ਹੀ ਜਾਂਦਾ ਹੈ।ਆਮ ਯਾਤਰੂ ਨੂੰ ਇਹ ਮਨਜ਼ੂਰੀ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿਚ ਮਿਲ ਜਾਂਦੀ ਹੈ। ਇਕ ਦਿਨ ਖਰਾਬ ਹੋਣ ਕਰਕੇ ਸਾਡਾ ਗੁਰੂਡਾਂਗਮਾਰ ਦੀ ਯਾਤਰਾ ਦਾ ਪ੍ਰੋਗ੍ਰਾਮ ਰਹਿ ਗਿਆ ਕਿਉਂਕਿ ਅਸੀਂ ਅਗਲੇ ਦਿਨ ਹਾਈ ਕੋਰਟ ਵਿਚ ਵੀ ਜਾਣਾ ਸੀ।ਗੁਰੂਡਾਂਗਮਾਰ ਗਏ ਯਾਤਰੂਆਂ ਨਾਲ ਤੇ ਡਰਾਈਵਰਾਂ ਨਾਲ ਚੁਗੰਥਾਂਗ ਵਿਚ ਗੱਲਬਾਤ ਕੀਤੀ ਤਾਂ ਉਨ੍ਹਾ ਦੱਸਿਆ ਕਿ ਉਨ੍ਹਾਂ ਨੇ ਲਾਚਿਨ ਇਕ ਹੋਟਲ ਵਿਚ ਰਾਤ ਰਹਿਣ ਲਈ ਬੁਕਿੰਗ ਕਰਵਾਈ ਸੀ ਪਰ ਉਨ੍ਹਾਂ ਨੂੰ ਲਾਚਿਨ ਨਹੀਂ ਰਹਿਣ ਦਿਤਾ ਗਿਆ। ਡਰਾਈਵਰ ਨੇ ਦਸਿਆ ਕਿ ਉਸ ਨੂੰ ਲਾਚਿਨ ਵਾਲਿਆਂ ਨੇ ਧਮਕਾਇਆ ਕਿ ਜੇ ਉਹ ਮੁੜ ਕੇ ਸਿੱਖ ਯਾਤਰੀ ਲੈ ਕੇ ਆਵੇਗਾ ਤਾਂ ਉਸ ਦੀ ਖੈਰ ਨਹੀਂ। ਪੁਲਿਸ ਬਾਰੇ ਵੀ ਹਰ ਡਰਾਈਵਰ ਨੂੰ ਕਹਿੰਦੇ ਹਨ ਕਿ ਉਹ ਸਿੱਖ ਯਾਤਰੀਆਂ ਨੁੰ ਲਾਚਿਨ ਤੇ ਗੁਰੂਡਾਂਗਮਾਰ ਨਾ ਲੈ ਕੇ ਆਉਣ।ਲੇਖਕ ਕੋਲ ਇਸ ਬਾਰੇ ਡਰਾਈਵਰ ਤੇ ਯਾਤਰੂਆਂ ਸਿਖਾਂ ਦੀਆਂ ਰਿਕਰਡਡ ਵਿਡੀਓ ਹਨ।
ਇਸ ਤੋਂ ਪਹਿਲਾਂ ਜਦ ਪੈਟੀਸ਼ਨਰ ਵਕੀਲ ਗੁਰਪ੍ਰੀਤ ਸਿੰਘ ਖਾਲਸਾ ਹਾਈ ਕੋਰਟ ਦੇ ਹੁਕਮ ਲੈ ਕੇ ਗੁਰੂਡਾਂਗਮਾਰ ਦੀ ਯਾਤਰਾ ਲਈ ਲਾਚਿਨ ਵਿਚੋਂ ਦੀ ਲੰਘ ਰਹੇ ਸਨ ਤਾਂ ਡਰਾਈਵਰ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ ਸੀ ਤੇ ਗੁਰਪ੍ਰੀਤ ਸਿੰਘ ਖਾਲਸਾ ਨੂੰ ਵੀ ਬੁਰੀ ਤਰ੍ਹਾਂ ਧਮਕਇਆ ਗਿਆ ਸੀ ਜਿਸ ਬਾਰੇ ਉਸ ਨੇ ਹਾਈ ਕੋਰਟ ਦੀ ਸੁਣਵਾਈ ਸਮੇਂ ਚੀਫ ਜਸਟਿਸ ਨੂੰ ਇਸ ਲੇਖਕ ਸਾਹਮਣੇ ਦੱਸਿਆ ਸੀ ਜਿਸ ਪਿਛੋਂ ਚੀਫ ਜਸਟਿਸ ਨੇ ਸਿਕਿਮ ਸਰਕਾਰ ਨੂੰ ਕਰੜੀ ਹਿਦਾਇਤ ਕੀਤੀ ਸੀ ਕਿ ਉਹ ਸਿੱਖ ਯਾਤਰੂਆਂ ਦਾ ਗੁਰੂਡਾਂਗਮਾਰ ਜਾਣਾ ਸੁਰਖਿਅਤ ਤੇ ਸੁਖੈਨ ਬਣਾੳੇਣ ਪਰ ਹੋਇਆ ਇਸ ਦੇ ਉਲਟ ਹੀ।
ਇਸ ਬਾਰੇ ਪੱਛਮੀ ਬੰਗਾਲ ਤੋਂ ਛਪਦੇ ਅਖਬਾਰ ਪਰਭਾਤ ਵਿਚ 4 ਅਪ੍ਰੈਲ 2018 ਨੂੰ ਸਿਲੀਗੁੜੀ ਟੂਰ ਅਪਰੇਟਰਾਂ ਦੇ ਸੰਗਠਨ ਏਤਵਾ ਦਾ ਬਿਆਨ ਛਪਿਆ ਹੈ ਕਿ ਸਿਲੀਗੁੜੀ ਰਾਹੀਂ ਗੁਰੂਡਾਂਗਮਾਰ, ਲਾਚਿਨ ਤੇ ਲਾਚੁੰਗ ਤਕਰੀਬਨ ਡੇਢ ਤੋਂ ਦੋ ਲੱਖ ਯਾਤਰੂ ਜਾਂਦੇ ਹਨ ਜਿਨ੍ਹਾਂ ਵਿਚੋਂ ਘੱਟੋ ਘੱਟ 30,000 ਦੇ ਕਰੀਬ ਸਿੱਖ ਯਾਤਰੀ ਹੁੰਦੇ ਹਨ।ਪਰ ਸਿਕਿਮ ਸਰਕਾਰ ਨੇ ਸਿੱਖ ਯਾਤਰੀਆਂ ਦੇ ਜਾਣ ਤੇ ਅਘੋਸ਼ਿਤ ਰੋਕ ਲਗਾ ਰੱਖੀ ਹੈ ਜਿਸ ਕਰਕੇ ਸਿੱਖ ਯਾਤਰੀ ਬਹੁਤ ਪ੍ਰੇਸ਼ਾਨ ਹਨ ਤੇ ਸਿਲੀਗੁੜੀ ਟੂਰ ਅਪਰੇਟਰਾਂ ਨੂੰ ਵੀ ਵੱਡਾ ਘਾਟਾ ਪੈ ਰਿਹਾ ਹੈ।
ਪਿਛਲੇ ਸਾਲ ਇਸ ਲੇਖਕ ਨੇ ਗੁਰੂੀਡਾਂਗਮਾਰ ਲਈ ਇਕ ਐਸ ਯੂ ਵੀ 11000/- ਰੁਪੈ ਵਿਚ ਭਾੜੇ ਤੇ ਲਈ ਸੀ ਪਰ ਇਸ ਵਾਰ ਇਸ ਦਾ ਰੇਟ 21000/- ਕਰ ਦਿਤਾ ਗਿਆ ਹੈ ਜਿਸ ਕਰਕੇ ਇਸ ਲੇਖਕ ਦੇ ਸਾਹਮਣੇ 30-03-2017 ਨੂੰ ਦੋ ਜੱਥੇ ਗੁਰੂਡਾਂਗਮਾਰ ਨਹੀਂ ਜਾ ਸਕੇ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਤਾਂ ਮੱਧਵਰਗੀ ਪਰਿਵਾਰ ਤੋਂ ਹਨ ਤੇ ਇਤਨਾ ਖਰਚਾ ਨਹੀਂ ਝੱਲ ਸਕਦੇ। ਦੂਜਾ ਹੁਣ ਸਿਕਿਮ ਵਿਚ ਸਿਖ ਸੁਰਖਿਅਤ ਨਹੀਂ ਹਨ ਇਸ ਲਈ ਉਹ ਬਚਿਆਂ ਨਾਲ ਉਥੇ ਜਾਣ ਦਾ ਖਤਰਾ ਮੁੱਲ ਨਹੀਂ ਲੈ ਸਕਦੇ। ਉਧਰ ਸਿਲੀਗੁੜੀ ਟੂਰ ਅਪਰੇਟਰਾਂ ਦਾ ਕਹਿਣਾ ਹੈ ਕਿ ਖਤਰੇ ਵਿਚ ਸਫਰ ਕਰਨ ਲਈ ਡਰਾੲਵਿਰ ਤਿਆਰ ਨਹੀਂ ਹੁੰਦੇ ਇਸ ਲਈ ਜ਼ਿਆਦਾ ਭਾੜਾ ਉਗਰਾਹੁੰਦੇ ਹਨ।
ਹਾਈ ਕੋਰਟ ਜਾ ਕੇ ਹੀ ਪਤਾ ਲਗਿਆ ਕਿ 29 ਮਾਰਚ ਦੀ ਛੁੱਟੀ ਹੋ ਗਈ ਹੈ ਤੇ ਨਵੀਂ ਤਰੀਕ ਬਾਦ ਵਿਚ ਮਿਲੇਗੀ।ਕੋਰਟ ਵਿਚ ਤਰੀਕਾਂ ਤੇ ਤਰੀਕਾਂ ਪੈਣ ਕਰਕੇ ਇਸ ਸਾਫ ਕੇਸ ਵਿਚ ਲਗਾਤਾਰ ਦੇਰੀ ਹੋ ਰਹੀ ਹੈ ।ਇਸ ਪਿਛੇ ਕੀ ਕਾਰਨ ਹਨ ਇਸ ਦਾ ਪਤਾ ਨਹੀਂ ਸ਼ਾਇਦ ਸਿਆਸੀ ਹੋਣ ਜਾਂ ਸਿਕਿਮ ਸਰਕਾਰ ਦਾ ਲਗਾਤਾਰ ਦਬਾ ਹੋਵੇ। ਜਿਸ ਤਰ੍ਹਾਂ ਸਰਕਾਰ ਨੇ ਅਪਣੇ ਵੱਡੇ ਤੋਂ ਵੱਡੇ ਵਕੀਲ ਇਸ ਕੇਸ ਵਿਚ ਲਾ ਰੱਖੇ ਹਨ ਇਸ ਤੋਂ ਸਾਫ ਜ਼ਾਹਿਰ ਹੈ ਕਿ ਸਰਕਾਰ ਕੁਝ ਲਾਮਾ ਲੋਕਾਂ ਦੇ ਪ੍ਰਭਾਵ ਥਲੇ ਇਸ ਕੇਸ ਨੂੰ ਕਿਸੇ ਤਰ੍ਹਾਂ ਵੀ ਹਾਰਿਆ ਹੋਇਆ ਨਹੀਂ ਦੇਖਣਾ ਚਾਹੁੰਦੀ।ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਿਕਿਮ ਸਰਕਾਰ ਸਿੱਖਾਂ ਦਾ ਪੱਖ ਜਾਨਣਾ ਹੀ ਨਹੀ ਚਾਹੁੰਦੀ ਜਿਸ ਕਰਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਭੇਜੇ ਸਿੱਖਾਂ ਦੇ ਤਿੰਨ ਡੈਲੀਗੇਸ਼ਨਾਂ ਨੂੰ ਮੁਖ ਮੰਤ੍ਰੀ ਜਾਂ ਮੁਖ ਸਕਤਰ ਨੇ ਮਿਲਣ ਤਕ ਦਾ ਸਮਾਂ ਨਹੀਂ ਦਿਤਾ ਤੇ ਨਾਂ ਹੀ ਦਲਾਈ ਲਾਮਾ ਗਲ ਬਾਤ ਕਰਨ ਲਈ ਤਿਆਰ ਹੋਏ।। ਸ: ਅਹਲੂਵਾਲੀਆ ਜੋ ਬੀਜੇਪੀ ਸਰਕਾਰ ਵਿਚ ਮਨਿਸਟਰ ਹਨ ਤੇ ਦਾਰਜੀਲਿੰਗ ਤੋਂ ਐਮ ਪੀ ਹਨ ਨੂੰ ਇਸ ਲੇਖਕ ਤੇ ਪ੍ਰਧਾਨ ਸਿਲੀਗੁੜੀ ਗੁਰਦਵਾਰਾ ਸਿੰਘ ਸਭਾ ਨੇ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਨੂੰ ਸੁਲਝਾਉਣ ਵਿਚ ਮਦਦ ਦੇਣ ਪਰ ਉਨ੍ਹਾਂ ਦਾ ਉਤਰ ਵੀ ਨਕਾਰਾਤਮਕ ਰਿਹਾ।
ਗੁਰੂ ਡਾਂਗਮਾਰ ਗਏ ਯਾਤਰੂਆਂ ਨੇ ਦਸਿਆ ਹਾਲਾਂ ਕਿ ਕੋਰਟ ਵਲੋਂ ਸਟਟਸ ਕੁਓ ਦਾ ਹੁਕਮ ਮਿਲਿਆਹੋਇਆ ਹੈ ਪਰ ਸਿਕਿਮ ਸਰਕਾਰ ਨੇ ਲੋਕਲ ਲੋਕਾਂ ਨੂੰ ਗੁਰਦਵਾਰਾ ਪਰਿਸਰ ਵਿਚ ਇਕ ਦੁਕਾਨ ਖੋਲ੍ਹਣ ਦੀ ਇਜ਼ਾਜ਼ਤ ਦਿਤੀ ਹੋਈ ਜਿਸ ਵਿਚ ਵਰਜਿਤ ਵਸਤਾਂ ਦੀ ਵਿਕਰੀ ਵੀ ਕੀਤੀ ਜਾਂਦੀ ਹੈ।
ਲ਼ਾਲ ਡੋਰੇ ਵਿਚ ਨਵਾਂ ਬਣਿਆ ਸ਼ੈਡ ਜਿਸ ਨੂੰ ਦੁਕਾਨ ਵਜੋਂ ਇਸਤੇਮਾਲ ਕਰਨ ਦੀ ਸੂਚਨਾ
ਇਸ ਤੋਂ ਬਿਨਾ ਚੁੰਗਥਾਂਗ ਗੁਰਦਵਾਰੇ ਵਿਚ ਲੇਖਕ ਨੇ ਹੇਠ ਲਿਖੀਆਂ ਤਬਦੀਲ਼ੀਸ਼ਆਂ ਨੋਟ ਕਤਿੀਆਂ ਜੋ ਉਸਦੀ 2015 ਦੀ ਯਾਤਰਾ ਵੇਲੇ ਨਹੀਂ ਸਨ:
1. ਮੁੱਖ ਦੁਆਰ ਗੁਰਦਵਾਰਾ ਨਾਨਕ ਲਾਮਾ ਦੀ ਥਾਂ ਨਵਾਂ ਗੇਟ ਜਿਸ ਉਪਰ ਪਦਮਾਸੰਭਵ ਗੇਟ ਲਿਖਿਆਗਿਆ ਹੈ।
2. ਗੇਟ ਤੋਂ ਪੱਥਰ ਸਾਹਿਬ ਤਕ ਦੋਨੋਂ ਪਾਸੇ ਲਗਾਤਾਰ ਬੋਧ ਝੰਡੇ ਲਾਏ ਗਏ ਹਨ।
3. ਦੋ ਨਵੇਂ ਵੱਡੇ ਬੋਰਡ ਪਥਰ ਸਾਹਿਬ ਦੇ ਦਵਾਰ ਤੇ ਲਾਏ ਗਏ ਹਨ ਜਿਨ੍ਹਾਂ ਉਪਰ ਪਦਮਾਸੰਭਵ ਦਾ ਚੁੰਗਥਾਂਗ ਵਿਚ ਆਉਣ ਦਾ ਕਿਸਾ ਬਿਆਨਿਆ ਗਿਆ ਹੈ ਜਿਸ ਦੀ ਸ਼ਾਹਦੀ ਕਿਤੇ ਵੀ ਨਹੀਂ
4. ਪਥਰ ਸਾਹਿਬ ਉਪਰ ਜਿੱਥੇ ਪਹਿਲਾਂ ਨਿਸ਼ਾਨ ਸਾਹਿ ਹੁੰਦਾ ਸੀ ਹੁਣ ਵੱਦਾ ਬੋਰਡ ਲਾਇਆ ਗਿਆ ਹੈ ਜੋ ਪਦਮਸੰਭਵ ਦੇ ਏਥੇ ਆਉਣ ਨੂੰ ਦਰਸਾਉਂਦਾ ਹੈ।
5. ਗੁਰਦਵਾਰਾ ਸਾਹਿਬ ਨੂੰ ਅਗਿਓਂ ਢਕਣ ਲਈ ਇਕ ਵੱਡਾ ਮੱਠ ਬਣਾਇਆ ਜਾ ਰਿਹਾ ਹੈ ਤੇ ਪਿਛੇ ਇਕ ਬਹੁਤ ਉਚਾ ਟਾਵਰ ਖੜਾ ਕਰ ਦਿਤਾ ਗਿਆ ਹੈ।
6. ਚਸ਼ਮੇ ਉਪਰ ਬੁਧ ਦੀ ਮੂਰਤੀ ਰੱਖ ਦਿਤੀ ਗਈ ਹੈ।
7. ਚਾਵਲਾਂ ਦੀ ਖੇਤੀ ਉਦਾਲੇ ਦੀਵਾਰ ਬਣਾਉਣ ਕਰਕੇ ਸਿਖ ਯਾਤਰੀਆਂ ਲਈ ਚਾਵਲ ਦੀ ਖੇਤੀ ਤਕ ਜਾਣ ਉਤੇ ਰੋਕ ਲੱਗ ਗਈ ਹੈ।
8. ਗੁਰੂ ਨਾਨਕ ਦੇਵ ਜੀ ਦੀਆ ਨਿਸ਼ਾਨੀਆਂ ਉਪਰ ਬੋਧੀਆਂ ਨੂੰ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ ਤੇ ਇਸ ਨੂੰ ਪਦਮਾਸੰਭਵ ਦੀਆਂ ਨਿਸ਼ਾਨੀਆਂ ਬਣਾ ਦਿਤਾ ਹੈ
ਲੋਖਕ ਨੇ ਸਿਕਿਮ ਦੇ ਲੋਕਲ ਲੋਕਾਂ ਦਾ ਪੱਖ ਵੀ ਜਾਨਣ ਦੀ ਕੋਸ਼ਿਸ਼ ਕੀਤੀ ਜਿਸ ਪਿਛੋਂ ਪਤਾ ਲੱਗਿਆ ਕਿ ਇਸ ਗੱਲ ਨੂੰ ਚੁਕਣ ਵਾਲਿਆਂ ਵਿਚ ਥੋੜੇ ਹੀ ਲੋਕ ਹਨ ਜਿਨ੍ਹਾਂ ਵਿਚ ਚੁੰਗਥਾਂਗ ਦਾ ਐਸ ਡੀ ਐਮ, ਅਲੌਂਗ ਦਾ ਡੀ ਸੀ ਤੇ ਲਾਚਿਨ ਦਾ ਨਵਾਂ ਮੁਖ ਲਾਮਾ ਪ੍ਰਮੁਖ ਹਨ ਜੋ ਇਸ ਬਾਰੇ ਕੋਰਟ ਕੇਸ ਵਿਚ ਪਾਰਟੀ ਹਨ।ਇਸ ਤੋਂ ਬਿਨਾ ਇਥੋਂ ਦੇ ਐਸ ਡੀ ਐਫ ਪਾਰਟੀ ਦੇ ਰਾਜ ਸਭਾ ਵਿਚ ਐਮ ਪੀ ਤੇ ਤਿੰਨ ਲੋਕਲ ਮਨਿਸਟਰ ਵੀ ਸਿੱਧੇ ਜਾਂ ਅਸਿਧੇ ਤੌਰ ਤੇ ਸ਼ਾਮਿਲ ਹਨ। ਐਸ ਡੀ ਐਫ ਪਾਰਟੀ ਦਾ ਰਾਜ ਹੈ ਜਿਸ ਦੀ ਮਦਦ ਤੇ ਬੀ ਜੇ ਪੀ ਹੈ ਜਿਸ ਕਰਕੇ ਕੇਂਦਰੀ ਸਰਕਾਰ ਵੀ ਕੋਈ ਕਦਮ ਨਹੀਂ ਚੁੱਕ ਰਹੀਂ ।ਇਸੇ ਕਰਕੇ ਇਸ ਇਲਾਕੇ ਵਿਚ ਸਿਖਾਂ ਨੂੰ ਇਸ ਤਰ੍ਹਾਂ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ।
ਦੋਨਾਂ ਪੱਖਾਂ ਵਿਚਕਾਰ ਕੋਈ ਸਾਰਥਕ ਗਲ ਨਾ ਹੋਣ ਕਰਕੇ ਮਾਮਲਾ ਉਲਝਦਾ ਹੀ ਜਾ ਰਿਹਾ ਹੈ ਤੇ ਦੋ ਕੌਮਾਂ ਵਿਚ ਤਨਾਉ ਵੀ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਲਈ ਨਾਂ ਹੀ ਦਲਾਈ ਲਾਮਾ ਤੇ ਨਾ ਹੀ ਸਿਕਿਮ ਸਰਕਾਰ ਕੁਝ ਕਰਨ ਦੀ ਉਤਸੁਕ ਲਗਦੀ ਹੈ। ਕੇਂਦਰ ਸਰਕਾਰ ਵਲੋਂ ਵੀ ਕੋਈ ਯੋਗ ਕਦਮ ਨਹੀਂ ਚੁਕਿਆ ਗਿਆ ਜਦ ਕਿ ਦਿਲ਼ੀ ਸਿੱਖ ਗੁਰਦਵਾਰਾ ਬੋਰਡ ਦੈ ਪ੍ਰਧਾਨ ਤੇ ਸਕਤਰ ਸਮੇਤ ਕਈ ਡੈਲੀਗੇਸ਼ਨ ਪੀ ਐਮ ਓ ਵਿਚ ਵਜ਼ੀਰ ਸ੍ਰੀ ਜਤਿੰਦਰ ਸਿੰਘ, ਹੋਮ ਮਨਿਸਟਰ ਤੇ ਰਾਸ਼ਟਰਪਤੀ ਨੂੰ ਵੀ ਮਿਲ ਚੁੱਕੇ ਹਨ । ਕੀ ਕੋਈ ਅਣਸੁਖਾਵੀਂ ਗੱਲ ਵਾਪਰਨ ਤਕ ਕੇਂਦਰ ਸਰਕਾਰ ਉਡੀਕ ਕਰਦੀ ਰਹੇਗੀ?