• Welcome to all New Sikh Philosophy Network Forums!
    Explore Sikh Sikhi Sikhism...
    Sign up Log in

Is The Soul Our Inner Guru Or God?

Ambarsaria

ੴ / Ik▫oaʼnkār
Writer
SPNer
Dec 21, 2010
3,387
5,690
I came across the following and it perhaps applies to the topic here,

ਤ੍ਰੈ ਗੁਣ ਮੇਟੈ ਸਬਦੁ ਵਸਾਏ ਤਾ ਮਨਿ ਚੂਕੈ ਅਹੰਕਾਰੋ ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੋ
Ŧarai guṇ metai sabaḏ vasā▫e ṯā man cẖūkai ahankāro. Anṯar bāhar eko jāṇai ṯā har nām lagai pi▫āro.
One erasing of the three influences, embedding the wisdom so removes egotism from the mind. Recognizing one to be inside and out, then the creator’s understanding is loved.

http://www.sikhphilosophy.net/sidh-gosht/38884-si-gosht-sabad-49-60-73-a.html

I also share the following with Bhai Manmohan Singh, Dr. Sant Singh Khalsa and Professor Sahib Singh ji's translation of the complete Shabad,
ਤ੍ਰੈ ਸਤ ਅੰਗੁਲ ਵਾਈ ਅਉਧੂ ਸੁੰਨ ਸਚੁ ਆਹਾਰੋ

त्रै सत अंगुल वाई अउधू सुंन सचु आहारो ॥

Ŧarai saṯ angul vā▫ī a▫oḏẖū sunn sacẖ āhāro.

O reclusive hermit, the True, Absolute Lord is the support of the exhaled breath, which extends out ten finger lengths.

ਉ. 69: ਹੇ ਯੋਗੀ! ਬਾਹਰ ਕੱਢੇ ਹੋਏ ਸੁਆਸ ਦਾ, ਜੋ ਨਾਸਾਂ ਤੋਂ ਦਸ ਉਂਗਲਾਂ ਪਰੇ ਚਲਿਆ ਜਾਂਦਾ ਹੈ, ਸੱਚਾ ਸੁਆਮੀ ਹੀ ਭੋਜਨ (ਆਸਰਾ) ਹੈ।

ਅਉਧੂ = ਹੇ ਜੋਗੀ! ਆਹਾਰੋ = ਖ਼ੁਰਾਕ, ਆਸਰਾ।
(ਉੱਤਰ:) ਹੇ ਜੋਗੀ! ਦਸ-ਉਂਗਲ-ਪ੍ਰਮਾਣ ਪ੍ਰਾਣਾਂ ਦੀ ਖ਼ੁਰਾਕ ਅਫੁਰ ਸੱਚਾ ਪ੍ਰਭੂ ਹੈ (ਭਾਵ, ਸੁਆਸ ਸੁਆਸ ਪ੍ਰਭੂ ਦਾ ਨਾਮ ਹੀ ਜਪਣਾ ਹੈ, ਪ੍ਰਭੂ ਦਾ ਨਾਮ ਹੀ ਪ੍ਰਾਣਾਂ ਦਾ ਆਸਰਾ ਹੈ)।


ਗੁਰਮੁਖਿ ਬੋਲੈ ਤਤੁ ਬਿਰੋਲੈ ਚੀਨੈ ਅਲਖ ਅਪਾਰੋ

गुरमुखि बोलै ततु बिरोलै चीनै अलख अपारो ॥

Gurmukẖ bolai ṯaṯ birolai cẖīnai alakẖ apāro.

The Gurmukh speaks and churns the essence of reality, and realizes the unseen, infinite Lord.

ਗੁਰੂ-ਸਮਰਪਨ ਅਸਲੀਅਤ ਨੂੰ ਹੀ ਉਚਾਰਦਾ ਅਤੇ ਰਿੜਕਦਾ ਹੈ, ਅਤੇ ਅਦ੍ਰਿਸ਼ਟ ਤੇ ਅਨੰਤ ਪ੍ਰਭੂ ਨੂੰ ਅਨੁਭਵ ਕਰਦਾ ਹੈ।

ਬੋਲੈ = ਜਪਦਾ ਹੈ। ਤਤੁ = ਅਸਲੀਅਤ। ਵਿਰੋਲੈ = ਰਿੜਕਦਾ ਹੈ।
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰ ਕੇ (ਸੁਆਸ ਸੁਆਸ ਪ੍ਰਭੂ ਦਾ ਨਾਮ) ਜਪਦਾ ਹੈ, ਉਹ ਅਸਲੀਅਤ (ਭਾਵ, ਜਗਤ ਦਾ ਮੂਲ) ਹਾਸਲ ਕਰ ਲੈਂਦਾ ਹੈ, ਉਹ ਅਲੱਖ ਤੇ ਅਪਾਰ ਪ੍ਰਭੂ ਨੂੰ ਪਛਾਣ ਲੈਂਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ)।


ਤ੍ਰੈ ਗੁਣ ਮੇਟੈ ਸਬਦੁ ਵਸਾਏ ਤਾ ਮਨਿ ਚੂਕੈ ਅਹੰਕਾਰੋ

त्रै गुण मेटै सबदु वसाए ता मनि चूकै अहंकारो ॥

Ŧarai guṇ metai sabaḏ vasā▫e ṯā man cẖūkai ahankāro.

Eradicating the three qualities, he enshrines the Shabad within, and then, his mind is rid of egotism.

ਉ. 70: ਜਦ ਇਨਸਾਨ ਤਿੰਨਾਂ ਹੀ ਅਵਸਥਾਵਾਂ ਨੂੰ ਮੇਟ ਦਿੰਦਾ ਹੈ ਅਤੇ ਨਾਮ ਨੂੰ ਅੰਦਰ ਟਿਕਾ ਲੈਂਦਾ ਹੈ ਤਦ ਉਸ ਦੀ ਹਉਮੈਂ ਦੂਰ ਹੋ ਜਾਂਦੀ ਹੈ ਅਤੇ ਮਨ ਨਿਹਚਲ ਥੀ ਵੰਝਦਾ ਹੈ।

ਚੂਕੈ = ਮੁੱਕ ਜਾਂਦਾ ਹੈ
ਜਦੋਂ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ (ਸ਼ਬਦ ਦੀ ਬਰਕਤਿ ਨਾਲ ਮਾਇਆ ਦਾ) ਤ੍ਰੈ-ਗੁਣੀ ਪ੍ਰਭਾਵ ਮਿਟਾ ਲੈਂਦਾ ਹੈ, ਤਾਂ ਉਸ ਦੇ ਮਨ ਵਿਚੋਂ ਅਹੰਕਾਰ ਨਾਸ ਹੋ ਜਾਂਦਾ ਹੈ।


ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੋ

अंतरि बाहरि एको जाणै ता हरि नामि लगै पिआरो ॥

Anṯar bāhar eko jāṇai ṯā har nām lagai pi▫āro.

Inside and out, he knows the One Lord alone; he is in love with the Name of the Lord.

ਜੇਕਰ ਅੰਦਰ ਅਤੇ ਬਾਹਰ ਉਹ ਕੇਵਲ ਇੱਕ ਨੂੰ ਹੀ ਜਾਣ, ਕੇਵਲ ਤਦ ਹੀ ਉਸ ਦੀ ਪ੍ਰਭੂ ਦੇ ਨਾਮ ਨਾਲ ਪ੍ਰੀਤ ਪੈਂਦੀ ਹੈ।

xxx
(ਇਸ ਤਰ੍ਹਾਂ) ਜਦੋਂ ਉਹ ਆਪਣੇ ਅੰਦਰ ਤੇ ਬਾਹਰ (ਜਗਤ ਵਿਚ) ਇੱਕ ਪ੍ਰਭੂ ਨੂੰ ਹੀ ਵੇਖਦਾ ਹੈ, ਤਾਂ ਉਸ ਦਾ ਪਿਆਰ ਪ੍ਰਭੂ ਦੇ ਨਾਮ ਵਿਚ ਬਣ ਜਾਂਦਾ ਹੈ।


ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ

सुखमना इड़ा पिंगुला बूझै जा आपे अलखु लखाए ॥

Sukẖmanā iṛā pingulā būjẖai jā āpe alakẖ lakẖā▫e.

He understands the Sushmana, Ida and Pingala, when the unseen Lord reveals Himself.

ਜਦ ਅਦ੍ਰਿਸ਼ਟ ਪ੍ਰਭੂ ਆਪਣੇ ਆਪ ਨੂੰ, ਬੰਦੇ ਨੂੰ ਦਰਸਾਉਂਦਾ ਹੈ, ਤਦ ਉਸ ਨੂੰ ਉਸ ਗਿਆਨ ਦੀ ਦਾਤ ਮਿਲਦੀ ਹੈ ਜੋ ਯੋਗੀਆਂ ਦਾ ਖ਼ਿਆਲ ਹੈ ਕਿ ਉਨ੍ਹਾਂ ਨੂੰ ਵਿਚਕਾਰਲੀ, ਖੱਬੀ ਤੇ ਸੱਜੀ ਨਾੜੀਆਂ ਵਿੱਚ ਪ੍ਰਾਣਾਯਾਮ ਕਰਨ ਰਾਹੀਂ ਪ੍ਰਾਪਤ ਹੁੰਦਾ ਹੈ।

ਇੜਾ = ਖੱਬੀ ਨਾਸ ਦੀ ਨਾੜੀ। ਪਿੰਗੁਲਾ = ਸੱਜੀ ਨਾਸ ਦੀ ਨਾੜੀ। ਸੁਖਮਨਾ = ਵਿਚਕਾਰਲੀ ਨਾੜੀ ਜਿਥੇ ਪ੍ਰਾਣਾਯਾਮ ਵੇਲੇ ਸੁਆਸ ਟਿਕਾਈਦੇ ਹਨ।
ਹੇ ਨਾਨਕ! ਜਦੋਂ ਅਲੱਖ ਪ੍ਰਭੂ ਆਪਣਾ ਆਪ ਲਖਾਂਦਾ ਹੈ (ਆਪਣੇ ਸਰੂਪ ਦੀ ਸਮਝ ਬਖ਼ਸ਼ਦਾ ਹੈ), ਤਦੋਂ ਗੁਰਮੁਖ ਇੜਾ ਪਿੰਗੁਲਾ ਸੁਖਮਨਾ ਨੂੰ ਸਮਝ ਲੈਂਦਾ ਹੈ,


ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ ॥੬੦॥

नानक तिहु ते ऊपरि साचा सतिगुर सबदि समाए ॥६०॥

Nānak ṯihu ṯe ūpar sācẖā saṯgur sabaḏ samā▫e. ||60||

O Nanak, the True Lord is above these three energy channels. Through the Word, the Shabad of the True Guru, one merges with Him. ||60||

ਨਾਨਕ ਸੱਚਾ ਸੁਆਮੀ ਪ੍ਰਾਣਾ-ਯਾਮ ਦੇ ਤਿੰਨਾਂ ਸਾਧਨਾਂ ਤੋਂ ਉਚੇਰਾ ਹੈ। ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਉਸ ਵਿੱਚ ਲੀਨ ਹੋ ਜਾਂਦਾ ਹੈ।

ਤਿਹੁ ਤੇ = ਤਿਨ੍ਹਾਂ ਤੋਂ, ਇੜਾ ਪਿੰਗੁਲਾ ਸੁਖਮਨਾ ਦੇ ਅੱਭਿਆਸ ਤੋਂ, ਪ੍ਰਾਣਾਯਾਮ ਤੋਂ। ਮਨਿ = ਮਨ ਵਿਚੋਂ। ॥੬੦॥
(ਭਾਵ, ਗੁਰਮੁਖਿ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਇੜਾ ਪਿੰਗੁਲਾ ਸੁਖਮਨਾ ਦੇ ਅੱਭਿਆਸ ਤੋਂ ਉਤਾਂਹ ਹੈ, ਉਸ ਵਿਚ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਸਮਾਈਦਾ ਹੈ ॥੬੦॥
http://www.srigranth.org/servlet/gurbani.gurbani?Action=Page&Param=944&g=1&h=1&r=1&t=1&p=1&fb=0&k=1
Sat Sri Akal.
 
Last edited by a moderator:
📌 For all latest updates, follow the Official Sikh Philosophy Network Whatsapp Channel:

Latest Activity

Top