• Welcome to all New Sikh Philosophy Network Forums!
    Explore Sikh Sikhi Sikhism...
    Sign up Log in

Meharvaan Sahib Meharvaan

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,708
14,381
75
KUALA LUMPUR MALAYSIA
Kiram Ji,
Gurfateh.

One of Satguru Jis "qualities" ( a common word for such great personalities..but limited due to vocabulary !!) is that HE..passes on His Wadaiyees on His SERVANTS and Dasses.

Humans prefer to "collect points".and " feel GOOD"..(haumaii)....But the ...Satgur prefers to pass these on to His Servants... Thats why when He does something..he makes it look like his servants did it..ref Baba budha Ji..I know that Its Akal Purakh through Guur Ji Himself that is granting the Boon for the Son to be born to Mata ganga Ji...BUT Guru ji so humbly gives ALL CREDIT to His servant baba Budha Ji...all "wadaiyee" goes to Dass Baba Budha Ji...as "giver of Boons..!!....

So it feels very satisfying to see that He is working through YOU...to bring us these wonderful Gifts...
Keep In Chardeekalla always..and go on "providing".... us these gifts from Him...:happy::happy::happy: we are all enjoying this sewa thoroughly ( although we may be able to find these shabads ourselves...BUT the "SWAAD" of someone else "pros the thaal" and offer it to one is beyond description...if you get what i mean Ji...the joy of opening the Page..and seeing the Gift all ready to be savoured..just cannot be described..Thank You.:welcome::welcome::welcome:
 

kiram

SPNer
Jan 26, 2008
278
338
Guru Arjan Dev Ji in Raag Sorath :

ਸੋਰਠਿ ਮਹਲਾ ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥੧॥
Soraṯẖ mėhlā 5. Kot barahmand ko ṯẖākur su▫āmī sarab jī▫ā kā ḏāṯā re. Paraṯipālai niṯ sār samālai ik gun nahī mūrakẖ jāṯā re. ||1||


Sorath 5th Guru. The Lord is the Master of millions of universes and He is the Donor of all the creatures. He ever cherishes, and takes care of all but the fool appreciates not even one goodness of His.


ਬ੍ਰਹਮੰਡ = ਸ੍ਰਿਸ਼ਟੀ। ਕੋ = ਦਾ। ਠਾਕੁਰੁ = ਪਾਲਣਹਾਰ। ਰੇ = ਹੇ ਭਾਈ! ਸਾਰਿ = ਸਾਰ ਲੈ ਕੇ। ਸਮਾਲੈ = ਸੰਭਾਲ ਕਰਦਾ ਹੈ। ਮੂਰਖਿ = ਮੂਰਖ ਨੇ।੧।

ਹੇ ਭਾਈ! ਮੈਂ ਮੂਰਖ ਨੇ ਉਸ ਪਰਮਾਤਮਾ ਦਾ ਇੱਕ ਭੀ ਉਪਕਾਰ ਨਹੀਂ ਸਮਝਿਆ, ਜੇਹੜਾ ਕ੍ਰੋੜਾਂ ਬ੍ਰਹਮੰਡਾਂ ਦਾ ਪਾਲਣਹਾਰ ਮਾਲਕ ਹੈ, ਜੇਹੜਾ ਸਾਰੇ ਜੀਵਾਂ ਨੂੰ (ਰਿਜ਼ਕ ਆਦਿਕ) ਦਾਤਾਂ ਦੇਣ ਵਾਲਾ ਹੈ, ਜੇਹੜਾ (ਸਭ ਜੀਵਾਂ ਨੂੰ) ਪਾਲਦਾ ਹੈ, ਸਦਾ (ਸਭ ਦੀ) ਸਾਰ ਲੈ ਕੇ ਸੰਭਾਲ ਕਰਦਾ ਹੈ।੧।

ਹਰਿ ਆਰਾਧਿ ਜਾਨਾ ਰੇ ਹਰਿ ਹਰਿ ਗੁਰੁ ਗੁਰੁ ਕਰਤਾ ਰੇ ਹਰਿ ਜੀਉ ਨਾਮੁ ਪਰਿਓ ਰਾਮਦਾਸੁ ਰਹਾਉ
Har ārāḏẖ na jānā re. Har har gur gur karṯā re. Har jī▫o nām pari▫o Rāmḏās. Rahā▫o.


I know not how to meditate on God. I only repeat "God, God, Guru, Guru". O Sir God, I go by the Name of Lord's slave. Pause.


ਆਰਾਧਿ ਨ ਜਾਨਾ = (ਮੈਂ) ਆਰਾਧਨਾ ਕਰਨੀ ਨਹੀਂ ਸਮਝੀ। ਕਰਤਾ = ਕਰਦਾ ਹਾਂ। ਰੇ = ਹੇ ਭਾਈ! ਹਰਿ ਜੀਉ = ਹੇ ਪ੍ਰਭੂ ਜੀ! ਪਰਿਓ = ਪੈ ਗਿਆ ਹੈ। ਰਾਮ ਦਾਸੁ = ਰਾਮ ਦਾ ਦਾਸ।ਰਹਾਉ।

ਹੇ ਭਾਈ! ਮੈਨੂੰ ਪਰਮਾਤਮਾ ਦਾ ਸਿਮਰਨ ਕਰਨ ਦੀ ਜਾਚ ਨਹੀਂ। ਮੈਂ (ਤਾਂ ਜ਼ਬਾਨੀ ਜ਼ਬਾਨੀ ਹੀ) 'ਹਰੀ ਹਰੀ', 'ਗੁਰੂ ਗੁਰੂ' ਕਰਦਾ ਰਹਿੰਦਾ ਹਾਂ। ਹੇ ਪ੍ਰਭੂ ਜੀ! ਮੇਰਾ ਨਾਮ "ਰਾਮ ਦਾ ਦਾਸ" ਪੈ ਗਿਆ ਹੈ (ਹੁਣ ਤੂੰ ਹੀ ਮੇਰੀ ਲਾਜ ਰੱਖ, ਤੇ, ਭਗਤੀ ਦੀ ਦਾਤਿ ਦੇਹ)।ਰਹਾਉ।

ਦੀਨ ਦਇਆਲ ਕ੍ਰਿਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥
Ḏīn ḏa▫i▫āl kirpāl sukẖ sāgar sarab gẖatā bẖarpūrī re. Pekẖaṯ sunaṯ saḏā hai sange mai mūrakẖ jāni▫ā ḏūrī re. ||2||


The Merciful Master is compassionate to the meek is like Ocean of peace and fills all the hearts. He sees, hears, and is ever with me, but I, a fool, deem Him to be distant.


ਸੁਖ ਸਾਗਰ = ਸੁਖਾਂ ਦਾ ਸਮੁੰਦਰ। ਭਰਪੂਰੀ = ਵਿਆਪਕ। ਸਰਬ ਘਟਾ = ਸਾਰੇ ਸਰੀਰਾਂ ਵਿਚ। ਸੰਗੇ = ਨਾਲ ਹੀ।੨।

ਹੇ ਭਾਈ! ਮੈਂ ਮੂਰਖ ਉਸ ਪਰਮਾਤਮਾ ਨੂੰ ਕਿਤੇ ਦੂਰ-ਵੱਸਦਾ ਸਮਝ ਰਿਹਾ ਹਾਂ ਜੇਹੜਾ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, ਜੇਹੜਾ ਦਇਆ ਦਾ ਘਰ ਹੈ, ਜੇਹੜਾ ਸੁਖਾਂ ਦਾ ਸਮੁੰਦਰ ਹੈ, ਜੇਹੜਾ ਸਾਰੇ ਸਰੀਰਾਂ ਵਿਚ ਹਰ ਥਾਂ ਮੌਜੂਦ ਹੈ, ਜੇਹੜਾ ਸਭ ਜੀਵਾਂ ਦੇ ਅੰਗ-ਸੰਗ ਰਹਿ ਕੇ ਸਭਨਾਂ ਦੇ ਕਰਮ ਵੇਖਦਾ ਹੈ ਤੇ (ਸਭ ਦੀਆਂ ਅਰਜ਼ੋਈਆਂ) ਸੁਣਦਾ ਰਹਿੰਦਾ ਹੈ।੨।

ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ ॥੩॥
Har bi▫anṯ ha▫o miṯ kar varna▫o ki▫ā jānā ho▫e kaiso re. Kara▫o benṯī saṯgur apune mai mūrakẖ ḏeh upḏeso re. ||3||


The Lord is limitless but I can only describe Him within limits. What do I know, as to what is He like. I, supplicate to my True Guru, to instruct me, the stupid.


ਹਉ = ਮੈਂ। ਮਿਤਿ = ਹੱਦ-ਬੰਦੀ। ਕਰਿ = ਕਰ ਕੇ। ਵਰਨਉ = ਵਰਨਉਂ, ਮੈਂ ਬਿਆਨ ਕਰਦਾ ਹਾਂ। ਕਿਆ ਜਾਨਾ = ਮੈਂ ਕੀਹ ਜਾਣਦਾ ਹਾਂ? ਕਰਉ = ਕਰਉਂ। ਮੈ ਮੂਰਖ = ਮੈਨੂੰ ਮੂਰਖ ਨੂੰ।੩।

ਹੇ ਭਾਈ! ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਰ ਮੈਂ ਉਸ ਦੇ ਗੁਣਾਂ ਨੂੰ ਹੱਦ-ਬੰਦੀ ਵਿਚ ਲਿਆ ਕੇ ਬਿਆਨ ਕਰਦਾ ਹਾਂ। ਮੈਂ ਕੀਹ ਜਾਣ ਸਕਦਾ ਹਾਂ ਕਿ ਉਹ ਪਰਮਾਤਮਾ ਕਿਹੋ ਜਿਹਾ ਹੈ? ਹੇ ਭਾਈ! ਮੈਂ ਆਪਣੇ ਗੁਰੂ ਦੇ ਪਾਸ ਬੇਨਤੀ ਕਰਦਾ ਹਾਂ ਕਿ ਮੈਨੂੰ ਮੂਰਖ ਨੂੰ ਸਿੱਖਿਆ ਦੇਵੇ।੩।

ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਪਰਿਆ ਰੇ ॥੪॥੨॥੧੩॥
Mai mūrakẖ kī keṯak bāṯ hai kot parāḏẖī ṯari▫ā re. Gur Nānak jin suṇi▫ā pekẖi▫ā se fir garbẖās na pari▫ā re. ||4||2||13||


What to say of a silly fellow like me, millions of sinners have been saved by Guru's instruction. They, who have heard, and seen Guru Nanak, fall not, again, into the womb.


ਕੇਤਕ ਬਾਤ ਹੈ = ਕੋਈ ਵੱਡੀ ਗੱਲ ਨਹੀਂ। ਕੋਟਿ = ਕ੍ਰੋੜਾਂ। ਜਿਨ = ਜਿਨ੍ਹਾਂ ਨੇ। ਗਰਭਾਸਿ = ਗਰਭ-ਆਸ਼ੈ ਵਿਚ, ਗਰਭ-ਜੋਨਿ ਵਿਚ।੪।

ਹੇ ਭਾਈ! ਮੈਨੂੰ ਮੂਰਖ ਨੂੰ ਪਾਰ ਲੰਘਾਣਾ (ਗੁਰੂ ਵਾਸਤੇ) ਕੋਈ ਵੱਡੀ ਗੱਲ ਨਹੀਂ (ਉਸ ਦੇ ਦਰ ਤੇ ਆ ਕੇ ਤਾਂ) ਕ੍ਰੋੜਾਂ ਪਾਪੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਰਹੇ ਹਨ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਨਕ (ਦੇ ਉਪਦੇਸ਼) ਨੂੰ ਸੁਣਿਆ ਹੈ ਗੁਰੂ ਨਾਨਕ ਦਾ ਦਰਸ਼ਨ ਕੀਤਾ ਹੈ, ਉਹ ਮੁੜ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ।੪।੨।੧੩।


Ang. 612



YouTube - Bhai Nirmal Singh Nagpuri - Karou Benanti Satgur Apne
 
Last edited by a moderator:

kiram

SPNer
Jan 26, 2008
278
338
Guru Arjan Dev Ji in Raag Bilaawal :


ਬਿਲਾਵਲੁ ਮਹਲਾ ਰਾਖੁ ਸਦਾ ਪ੍ਰਭ ਅਪਨੈ ਸਾਥ ਤੂ ਹਮਰੋ ਪ੍ਰੀਤਮੁ ਮਨਮੋਹਨੁ ਤੁਝ ਬਿਨੁ ਜੀਵਨੁ ਸਗਲ ਅਕਾਥ ॥੧॥ ਰਹਾਉ
Bilāval mėhlā 5. Rākẖ saḏā parabẖ apnai sāth. Ŧū hamro parīṯam manmohan ṯujẖ bin jīvan sagal akāth. ||1|| rahā▫o.

Bilawal 5th Guru. O Lord, keep me Thou ever with Thee. Thou art my soul-captivating Beloved. Without Thee my life is all vain. Pause.

ਅਪਨੈ ਸਾਥ = ਆਪਣੇ ਨਾਲ, ਆਪਣੇ ਚਰਨਾਂ ਵਿਚ। ਪ੍ਰਭ = ਹੇ ਪ੍ਰਭੂ! ਹਮਰੋ = ਅਸਾਡਾ। ਮਨ ਮੋਹਨੁ = ਮਨ ਨੂੰ ਮੋਹਣ ਵਾਲਾ। ਸਗਲ = ਸਾਰਾ। ਅਕਾਥ = ਅਕਾਰਥ।੧।ਰਹਾਉ।

ਹੇ ਪ੍ਰਭੂ! ਸਾਨੂੰ ਤੂੰ ਸਦਾ ਆਪਣੇ ਚਰਨਾਂ ਵਿਚ ਟਿਕਾਈ ਰੱਖ। ਤੂੰ ਸਾਡਾ ਪਿਆਰਾ ਹੈਂ, ਤੂੰ ਸਾਡੇ ਮਨ ਨੂੰ ਖਿੱਚ ਪਾਣ ਵਾਲਾ ਹੈਂ। ਤੈਥੋਂ ਵਿਛੁੜ ਕੇ (ਅਸਾਂ ਜੀਵਾਂ ਦੀ) ਸਾਰੀ ਹੀ ਜ਼ਿੰਦਗੀ ਵਿਅਰਥ ਹੈ।੧।ਰਹਾਉ।


ਰੰਕ ਤੇ ਰਾਉ ਕਰਤ ਖਿਨ ਭੀਤਰਿ ਪ੍ਰਭੁ ਮੇਰੋ ਅਨਾਥ ਕੋ ਨਾਥ ਜਲਤ ਅਗਨਿ ਮਹਿ ਜਨ ਆਪਿ ਉਧਾਰੇ ਕਰਿ ਅਪੁਨੇ ਦੇ ਰਾਖੇ ਹਾਥ ॥੧॥
Rank ṯe rā▫o karaṯ kẖin bẖīṯar parabẖ mero anāth ko nāth. Jalaṯ agan mėh jan āp uḏẖāre kar apune ḏe rākẖe hāth. ||1||

From a pauper, Thou makest a King in a trice, Thou, O my Lord, art the Patron of the patronless. Thy slaves, Thou makest Thy own, and savest them from the burning fire, Giving Thy hand Thou protectest them.

ਰੰਕ = ਕੰਗਾਲ। ਤੇ = ਤੋਂ। ਰਾਉ = ਰਾਜਾ। ਭੀਤਰਿ = ਵਿਚ। ਕੋ = ਦਾ। ਨਾਥ = ਖਸਮ। ਜਲਤ = ਸੜਦਿਆਂ ਨੂੰ। ਉਧਾਰੇ = ਬਚਾ ਲੈਂਦਾ ਹੈ। ਕਰਿ = ਬਣਾ ਕੇ। ਦੇ ਹਾਥ = ਹੱਥ ਦੇ ਕੇ।੧।

ਹੇ ਭਾਈ! ਮੇਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ, ਇਕ ਖਿਨ ਵਿਚ ਕੰਗਾਲ ਨੂੰ ਰਾਜਾ ਬਣਾ ਦੇਂਦਾ ਹੈ (ਤ੍ਰਿਸ਼ਨਾ ਦੀ) ਅੱਗ ਵਿਚ ਸੜਦਿਆਂ ਨੂੰ ਸੇਵਕ ਬਣਾ ਕੇ ਆਪ ਬਚਾ ਲੈਂਦਾ ਹੈ, ਆਪਣੇ ਬਣਾ ਕੇ ਹੱਥ ਦੇ ਕੇ, ਉਹਨਾਂ ਦੀ ਰੱਖਿਆ ਕਰਦਾ ਹੈ।੧।


ਸੀਤਲ ਸੁਖੁ ਪਾਇਓ ਮਨ ਤ੍ਰਿਪਤੇ ਹਰਿ ਸਿਮਰਤ ਸ੍ਰਮ ਸਗਲੇ ਲਾਥ ਨਿਧਿ ਨਿਧਾਨ ਨਾਨਕ ਹਰਿ ਸੇਵਾ ਅਵਰ ਸਿਆਨਪ ਸਗਲ ਅਕਾਥ ॥੨॥੬॥੧੨੨॥
Sīṯal sukẖ pā▫i▫o man ṯaripṯai har simraṯ saram sagle lāth. Niḏẖ niḏẖān Nānak har sevā avar si▫ānap sagal akāth.

Meditating on God, all my troubles are ended, I have obtained coolness and peace and my soul is satiated. God's service, O Nanak, is the treasure of riches, fruitless are all other clevernesses.

ਸੀਤਲ = ਠੰਢ ਦੇਣ ਵਾਲਾ, ਸ਼ਾਂਤੀ ਦੇਣ ਵਾਲਾ। ਤ੍ਰਿਪਤੇ = ਰੱਜ ਜਾਂਦੇ ਹਨ। ਸਿਮਰਤ = ਸਿਮਰਦਿਆਂ। ਸ੍ਰਮ = ਥਕੇਵੇਂ, ਦੌੜ-ਭੱਜਾਂ, ਭਟਕਣਾ। ਸਗਲੇ = ਸਾਰੇ। ਨਿਧਿ ਨਿਧਾਨ = ਖ਼ਜ਼ਾਨਿਆਂ ਦਾ ਖ਼ਜ਼ਾਨਾ। ਸੇਵਾ = ਭਗਤੀ। ਅਵਰ = ਹੋਰ। ਸਿਆਨਪ = ਚਤੁਰਾਈ।੨।

ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸ਼ਾਂਤੀ ਦੇਣ ਵਾਲਾ ਆਨੰਦ ਮਿਲ ਜਾਂਦਾ ਹੈ, ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ, (ਮਾਇਆ ਦੀ ਖ਼ਾਤਰ) ਸਾਰੀਆਂ ਭਟਕਣਾਂ ਮੁੱਕ ਜਾਂਦੀਆਂ ਹਨ। ਹੇ ਨਾਨਕ! ਪਰਮਾਤਮਾ ਦੀ ਸੇਵਾ-ਭਗਤੀ ਹੀ ਸਾਰੇ ਖ਼ਜ਼ਾਨਿਆਂ ਦਾ ਖ਼ਜ਼ਾਨਾ ਹੈ। (ਮਾਇਆ ਦੀ ਖ਼ਾਤਰ ਵਰਤੀ ਹੋਈ) ਹੋਰ ਸਾਰੀ ਚਤੁਰਾਈ (ਪ੍ਰਭੂ ਦੀ ਸੇਵਾ-ਭਗਤੀ ਦੇ ਸਾਹਮਣੇ) ਵਿਅਰਥ ਹੈ।੨।੬।੧੨੨।




Ang. 828

http://sikhroots.com/zina/Keertani%20-%20International/Bhai%20Nirmal%20Singh%20Nagpuri%20%28Hazuri%20Raagi%20-%20Sri%20Darbar%20Sahib%20Amritsar%29/Live%20at%20Glen%20Cove/02%20Raakh%20Sadaa%20Prabh.mp3?l=8&m=1
 
Last edited by a moderator:

kiram

SPNer
Jan 26, 2008
278
338
Bhagat Kabeer Ji in Raag Gauree :

ਗਉੜੀ ਕਬੀਰ ਜੀ ਜੋ ਜਨ ਲੇਹਿ ਖਸਮ ਕਾ ਨਾਉ ਤਿਨ ਕੈ ਸਦ ਬਲਿਹਾਰੈ ਜਾਉ ॥੧॥
Ga▫oṛī Kabīr jī. Jo jan lehi kẖasam kā nā▫o. Ŧin kai saḏ balihārai jā▫o. ||1||


Gauri Kabir Ji. I am ever a sacrifice unto the men, who recite the Master's Name.
ਲੇਹਿ = ਲੈਂਦੇ ਹਨ। ਸਦ = ਸਦਾ। ਬਲਿਹਾਰੈ ਜਾਉ = ਮੈਂ ਸਦਕੇ ਜਾਂਦਾ ਹਾਂ।੧।

ਜੋ ਮਨੁੱਖ ਮਾਲਕ ਪ੍ਰਭੂ ਦਾ ਨਾਮ ਜਪਦੇ ਹਨ, ਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ।੧।

ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ ਸੋ ਭਾਈ ਮੇਰੈ ਮਨਿ ਭਾਵੈ ॥੧॥ ਰਹਾਉ
So nirmal nirmal har gun gāvai. So bẖā▫ī merai man bẖāvai. ||1|| rahā▫o.


He is pure, who sings the pure praise of God, he is my brother and dear to my heart. Pause.


ਨਿਰਮਲੁ = ਪਵਿੱਤਰ। ਭਾਈ = ਭਰਾ, ਵੀਰ। ਭਾਵੈ = ਪਿਆਰਾ ਲੱਗਦਾ ਹੈ।੧।ਰਹਾਉ।

ਜੋ ਵੀਰ ਪ੍ਰਭੂ ਦੇ ਸੁਹਣੇ (ਨਿਰਮਲ) ਗੁਣ ਗਾਂਦਾ ਹੈ, ਉਹ ਪਵਿੱਤਰ ਹੈ, ਤੇ ਉਹ ਮੇਰੇ ਮਨ ਵਿਚ ਪਿਆਰਾ ਲੱਗਦਾ ਹੈ।੧।ਰਹਾਉ।

ਜਿਹ ਘਟ ਰਾਮੁ ਰਹਿਆ ਭਰਪੂਰਿ ਤਿਨ ਕੀ ਪਗ ਪੰਕਜ ਹਮ ਧੂਰਿ ॥੨॥
Jih gẖat rām rahi▫ā bẖarpūr. Ŧin kī pag pankaj ham ḏẖūr. ||2||


Whose hearts are filled with the Pervading God, I am the dust of the lotus like feet of those.


ਜਿਹ ਘਟ = ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ। ਰਹਿਆ ਭਰਪੂਰਿ = ਨਕਾ-ਨਕ ਭਰਿਆ ਹੋਇਆ ਹੈ, ਪਰਗਟ ਹੋ ਪਿਆ ਹੈ। ਪਗ = ਪੈਰ। ਪੰਕਜ = {ਪੰਕ = ਚਿੱਕੜ। ਜ = ਜੰਮਿਆ ਹੋਇਆ। ਪੰਕਜ = ਚਿੱਕੜ ਵਿਚੋਂ ਜੰਮਿਆ ਹੋਇਆ} ਕਉਲ ਫੁੱਲ। ਧੂਰਿ = ਧੂੜ।੨।

ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ ਪ੍ਰਭੂ ਪਰਗਟ ਹੋ ਗਿਆ ਹੈ, ਉਹਨਾਂ ਦੇ ਕੌਲ ਫੁੱਲ ਵਰਗੇ (ਸੁਹਣੇ) ਚਰਨਾਂ ਦੀ ਅਸੀਂ ਧੂੜ ਹਾਂ (ਭਾਵ, ਚਰਨਾਂ ਤੋਂ ਸਦਕੇ ਹਾਂ)।੨।

ਜਾਤਿ ਜੁਲਾਹਾ ਮਤਿ ਕਾ ਧੀਰੁ ਸਹਜਿ ਸਹਜਿ ਗੁਣ ਰਮੈ ਕਬੀਰੁ ॥੩॥੨੬॥
Jāṯ julāhā maṯ kā ḏẖīr. Sahj sahj guṇ ramai Kabīr. ||3||26||


I am a weaver by caste and patient by nature. Slowly and steadily Kabir utters the Lord's excellences.


ਧੀਰੁ = ਧੀਰਜ ਵਾਲਾ। ਸਹਜਿ = ਸਹਿਜ ਵਿਚ, ਅਡੋਲ ਅਵਸਥਾ ਵਿਚ ਰਹਿ ਕੇ। ਰਮੈ = ਸਿਮਰਦਾ ਹੈ।੩।

ਕਬੀਰ ਭਾਵੇਂ ਜਾਤ ਦਾ ਜੁਲਾਹ ਹੈ, ਪਰ ਮੱਤ ਦਾ ਧੀਰਜ ਵਾਲਾ ਹੈ (ਕਿਉਂਕਿ) ਅਡੋਲਤਾ ਵਿਚ ਰਹਿ ਕੇ (ਪ੍ਰਭੂ ਦੇ) ਗੁਣ ਗਾਂਦਾ ਹੈ।੩।੨੬। ❁ ਸ਼ਬਦ ਦਾ ਭਾਵ: ਕਿਸੇ ਭੀ ਜਾਤ ਦਾ ਹੋਵੇ, ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ।੨੬।

Ang. 328

http://www.ikirtan.com/Bhai_Harjind...Sri_Nagar_Wale)%20Jo_Jan_Ke_Khasam_Ka_Nao.mp3
 

kiram

SPNer
Jan 26, 2008
278
338
Guru Arjan Dev Ji in Raag Sorath :

ਸੋਰਠਿ ਮਹਲਾ ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥
Soraṯẖ mėhlā 5. Abẖināsī jī▫an ko ḏāṯā simraṯ sabẖ mal kẖo▫ī. Guṇ niḏẖān bẖagṯan ka▫o barṯan birlā pāvai ko▫ī. ||1||


Sorath 5th Guru. Imperishable and Benefactor of The beings is the Lord, remember whom all the filth is removed. The Lord, the Treasure of virtues, is for saints use. but rare is the person who obtains Him.


ਜੀਅਨ ਕੋ = ਸਭ ਜੀਵਾਂ ਦਾ। ਸਭ ਮਲੁ = ਸਾਰੀ ਮੈਲ {ਲਫ਼ਜ਼ 'ਮਲੁ' ਸ਼ਕਲੋਂ ਪੁਲਿੰਗ ਦਿੱਸਦਾ ਹੈ, ਪਰ ਹੈ ਇਹ ਇਸਤ੍ਰੀ-ਲਿੰਗ। ਵੇਖੋ 'ਗੁਰਬਾਣੀ ਵਿਆਕਰਣ'}। ਨਿਧਾਨ = ਖ਼ਜ਼ਾਨਾ। ਕਉ = ਵਾਸਤੇ। ਬਰਤਨਿ = ਹਰ ਵੇਲੇ ਕੰਮ ਆਉਣ ਵਾਲੀ ਚੀਜ਼।੧।

ਹੇ ਭਾਈ! ਉਸ ਪਰਮਾਤਮਾ ਦਾ ਸਿਮਰਨ ਕੀਤਿਆਂ (ਮਨ ਤੋਂ ਵਿਕਾਰਾਂ ਦੀ) ਸਾਰੀ ਮੈਲ ਲਹਿ ਜਾਂਦੀ ਹੈ ਜੋ ਨਾਸ-ਰਹਿਤ ਹੈ, ਤੇ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਉਹ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ। ਪਰ ਕੋਈ ਵਿਰਲਾ ਮਨੁੱਖ ਉਸ ਦਾ ਮਿਲਾਪ ਹਾਸਲ ਕਰਦਾ ਹੈ।੧।

ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਹੋਈ ॥੧॥ ਰਹਾਉ
Mere man jap gur gopāl parabẖ so▫ī. Jā kī saraṇ pa▫i▫āʼn sukẖ pā▫ī▫ai bāhuṛ ḏūkẖ na ho▫ī. ||1|| rahā▫o.


O my soul, contemplate thou on that Lord, the Great Cherisher of the World, Seeking whose shelter man obtains peace and suffers not agony, again. Pause.


ਬਾਹੁੜਿ = ਫਿਰ, ਮੁੜ।੧।ਰਹਾਉ।

ਹੇ ਮੇਰੇ ਮਨ! ਉਸ ਪ੍ਰਭੂ ਨੂੰ ਜਪਿਆ ਕਰੋ ਜੋ ਸਭ ਤੋਂ ਵੱਡਾ ਹੈ, ਜੋ ਸ੍ਰਿਸ਼ਟੀ ਦਾ ਪਾਲਣ ਵਾਲਾ ਹੈ, ਤੇ, ਜਿਸ ਦਾ ਆਸਰਾ ਲਿਆਂ ਸੁਖ ਪ੍ਰਾਪਤ ਕਰ ਲਈਦਾ ਹੈ, ਫਿਰ ਕਦੇ ਦੁੱਖ ਨਹੀਂ ਵਿਆਪਦਾ।੧।ਰਹਾਉ।

ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥
vadbẖāgī sāḏẖsang parāpaṯ ṯin bẖetaṯ ḏurmaṯ kẖo▫ī. Ŧin kī ḏẖūr Nānak ḏās bācẖẖai jin har nām riḏai paro▫ī. ||2||5||33||


By Good fortune the saints society is obtained, by meeting which, the evil-thought is dispelled. Slave Nanak craves for the dust of their feet, who have stringed the Lord's Name into their heart.

ਸਾਧ ਸੰਗੁ = ਭਲੇ ਮਨੁੱਖਾਂ ਦੀ ਸੰਗਤਿ। ਤਿਨ ਭੇਟਤ = ਉਹਨਾਂ ਨੂੰ ਮਿਲਿਆਂ। ਦੁਰਮਤਿ = ਖੋਟੀ ਮਤਿ। ਬਾਂਛੈ = ਮੰਗਦਾ ਹੈ, ਚਾਹੁੰਦਾ ਹੈ। ਜਿਨ = ਜਿਨ੍ਹਾਂ ਨੇ। ਰਿਦੈ = ਹਿਰਦੈ ਵਿਚ।੨।

ਹੇ ਭਾਈ! ਵੱਡੀ ਕਿਸਮਤਿ ਨਾਲ ਭਲੇ ਮਨੁੱਖਾਂ ਦੀ ਸੰਗਤਿ ਹਾਸਲ ਹੁੰਦੀ ਹੈ, ਉਹਨਾਂ ਨੂੰ ਮਿਲਿਆਂ ਖੋਟੀ ਬੁੱਧ ਨਾਸ ਹੋ ਜਾਂਦੀ ਹੈ। ਦਾਸ ਨਾਨਕ (ਭੀ) ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖਿਆ ਹੈ।੨।੫।੩੩।


Ang. 617

http://sikhroots.com/zina/Keertani ...Track No04_Mere Man Jap Gur Gopal.mp3?l=8&m=1
 

pk70

Writer
SPNer
Feb 25, 2008
1,582
627
USA
ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ [/FONT]॥[/FONT]ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਹੋਈ ॥[/FONT]॥[/FONT] ਰਹਾਉ [/FONT]॥[/FONT]
Mere man jap gur gopāl parabẖ so▫ī.Jā kī saraṇ pa▫i▫āʼn sukẖ pā▫ī▫ai bāhuṛ ḏūkẖ na ho▫ī. ||1|| rahā▫o.[/FONT]

[/FONT]

O my soul, contemplate thou on that Lord, the Great Cherisher of the World,Seeking whose shelter man obtains peace and suffers not agony, again. Pause.[/FONT]


ਬਾਹੁੜਿ = [/FONT]ਫਿਰ, [/FONT]ਮੁੜ।[/FONT]।[/FONT]ਰਹਾਉ।[/FONT]

ਹੇ [/FONT]ਮੇਰੇ [/FONT]ਮਨ! [/FONT]ਉਸ [/FONT]ਪ੍ਰਭੂ [/FONT]ਨੂੰ [/FONT]ਜਪਿਆ [/FONT]ਕਰੋ [/FONT]ਜੋ [/FONT]ਸਭ [/FONT]ਤੋਂ [/FONT]ਵੱਡਾ [/FONT]ਹੈ, [/FONT]ਜੋ [/FONT]ਸ੍ਰਿਸ਼ਟੀ [/FONT]ਦਾ [/FONT]ਪਾਲਣ [/FONT]ਵਾਲਾ [/FONT]ਹੈ, [/FONT]ਤੇ, [/FONT]ਜਿਸ [/FONT]ਦਾ [/FONT]ਆਸਰਾ [/FONT]ਲਿਆਂ [/FONT]ਸੁਖ [/FONT]ਪ੍ਰਾਪਤ [/FONT]ਕਰ [/FONT]ਲਈਦਾ [/FONT]ਹੈ, [/FONT]ਫਿਰ [/FONT]ਕਦੇ [/FONT]ਦੁੱਖ [/FONT]ਨਹੀਂ [/FONT]ਵਿਆਪਦਾ।[/FONT]।[/FONT]ਰਹਾਉ।[/FONT]
Talking to mind into His love, very soothing, thanks Kiram[/FONT] jI:happy:[/FONT]
 

kiram

SPNer
Jan 26, 2008
278
338
Guru Arjan Dev Ji in Raag Maajh :

ਰਾਗੁ ਮਾਝ ਮਹਲਾ ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥੧॥
Rāg mājẖ mėhlā 5. Sā ruṯ suhāvī jiṯ ṯuḏẖ samālī. So kamm suhelā jo ṯerī gẖālī. So riḏā suhelā jiṯ riḏai ṯūʼn vuṯẖā sabẖnā ke ḏāṯārā jī▫o. ||1||


Majh Rag, Fifth Guru. Pleasant is the season when I remember Thee, O Lord. Sublime is the work which is dome is Thy service. illustrious is the heart in which Thou dwellest, O Lord! the giver of all.


ਰੁਤਿ = {ऋतु} ਮੌਸਮ। ਸੁਹਾਵੀ = ਸੁਖਦਾਈ। ਜਿਤੁ = ਜਿਸ (ਰੁੱਤ) ਵਿਚ। ਸਮਾਲੀ = ਮੈਂ ਸੰਭਾਲਦਾ ਹਾਂ, ਹਿਰਦੇ ਵਿਚ ਵਸਾਂਦਾ ਹਾਂ। ਸੁਹੇਲਾ = ਸੁਖਦਾਈ। ਘਾਲੀ = ਸੇਵਾ ਵਿਚ। ਰਿਦਾ = ਹਿਰਦਾ। ਸੁਹੇਲਾ = ਸ਼ਾਂਤ। ਵੁਠਾ = ਵੱਸਿਆ।੧।

ਹੇ ਸਭ ਜੀਵਾਂ ਦੇ ਦਾਤੇ! ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿਚ ਵਸਾਂਦਾ ਹਾਂ, ਉਹ ਸਮਾ ਮੈਨੂੰ ਸੁਖਦਾਈ ਜਾਪਦਾ ਹੈ। ਹੇ ਪ੍ਰਭੂ! ਜੇਹੜਾ ਕੰਮ ਮੈਂ ਤੇਰੀ ਸੇਵਾ ਵਾਸਤੇ ਕਰਦਾ ਹਾਂ, ਉਹ ਕੰਮ ਮੈਨੂੰ ਸੁਖਾਵਾਂ ਲੱਗਦਾ ਹੈ। ਹੇ ਦਾਤਾਰ! ਜਿਸ ਹਿਰਦੇ ਵਿਚ ਤੂੰ ਵੱਸਦਾ ਹੈਂ, ਉਹ ਹਿਰਦਾ ਠੰਢਾ-ਠਾਰ ਰਹਿੰਦਾ ਹੈ।੧।

ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ਨਉ ਨਿਧਿ ਤੇਰੈ ਅਖੁਟ ਭੰਡਾਰਾ ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥੨॥
Ŧūʼn sājẖā sāhib bāp hamārā. Na▫o niḏẖ ṯerai akẖut bẖandārā. Jis ṯūʼn ḏėh so ṯaripaṯ agẖāvai so▫ī bẖagaṯ ṯumārā jī▫o. ||2||


Thou art the joint father of us all, O Lord. Thine are the nine treasures and inexhaustible storehouse. He, whom Thou givest is sated and satiated. He alone is the devotee of Thine.

ਨਉ ਨਿਧਿ = (ਦੁਨੀਆ ਦੇ) ਨੌ ਹੀ ਖ਼ਜ਼ਾਨੇ। ਅਖੁਟ = ਕਦੇ ਨਾਹ ਮੁੱਕਣ ਵਾਲੇ। ਅਘਾਵੈ = ਰੱਜ ਜਾਂਦਾ ਹੈ।੨।

ਹੇ ਦਾਤਾਰ! ਤੂੰ ਸਾਡਾ ਸਭਨਾਂ ਜੀਵਾਂ ਦਾ ਪਿਉ ਹੈਂ (ਤੇ ਸਭ ਨੂੰ ਹੀ ਦਾਤਾਂ ਬਖ਼ਸ਼ਦਾ ਹੈਂ)। ਤੇਰੇ ਘਰ ਵਿਚ (ਜਗਤ ਦੇ ਸਾਰੇ) ਨੌ ਹੀ ਖ਼ਜ਼ਾਨੇ ਮੌਜੂਦ ਹਨ, ਤੇਰੇ ਖ਼ਜ਼ਾਨਿਆਂ ਵਿਚ ਕਦੇ ਤੋਟ ਨਹੀਂ ਆਉਂਦੀ। (ਪਰ) ਜਿਸ ਨੂੰ (ਤੂੰ ਆਪਣੇ ਨਾਮ ਦੀ ਦਾਤਿ) ਦੇਂਦਾ ਹੈਂ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਤੇ, ਹੇ ਪ੍ਰਭੂ! ਉਹੀ ਤੇਰਾ ਭਗਤ (ਅਖਵਾ ਸਕਦਾ) ਹੈ।੨।

ਸਭੁ ਕੋ ਆਸੈ ਤੇਰੀ ਬੈਠਾ ਘਟ ਘਟ ਅੰਤਰਿ ਤੂੰਹੈ ਵੁਠਾ ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਦਿਸਹਿ ਬਾਹਰਾ ਜੀਉ ॥੩॥
Sabẖ ko āsai ṯerī baiṯẖā. Gẖat gẖat anṯar ṯūʼnhai vuṯẖā. Sabẖe sājẖīvāl saḏā▫in ṯūʼn kisai na ḏisėh bāhrā jī▫o. ||3||


All sit in Thy hope, O my Master! In all hearts, Thou abidest. All are called partners in Thy grace. Thou art seen alien to none.


ਸਭੁ ਕੋ = ਹਰੇਕ ਜੀਵ। ਸਾਝੀਵਾਲ = ਤੇਰੇ ਨਾਲ ਸਾਂਝ ਰੱਖਣ ਵਾਲੇ। ਸਦਾਇਨਿ = ਅਖਵਾਂਦੇ ਹਨ। ਕਿਸੈ = ਕਿਸੇ ਤੋਂ। ਬਾਹਰਾ = ਵੱਖਰਾ।੩।

ਹੇ ਦਾਤਾਰ! ਹਰੇਕ ਜੀਵ ਤੇਰੀ! (ਬਖ਼ਸ਼ਸ਼ ਦੀ) ਆਸ ਰੱਖੀ ਬੈਠਾ ਹੈ, ਹਰੇਕ ਸਰੀਰ ਵਿਚ ਤੂੰ ਆਪ ਹੀ ਵੱਸ ਰਿਹਾ ਹੈਂ। (ਦੁਨੀਆ ਦੇ) ਸਾਰੇ ਜੀਅ ਜੰਤ ਤੇਰੇ ਨਾਲ ਹੀ ਸਾਂਝ ਰੱਖਣ ਵਾਲੇ ਅਖਵਾਂਦੇ ਹਨ। ਕੋਈ ਜੀਵ ਐਸਾ ਨਹੀਂ ਦਿੱਸਦਾ, ਜੋ ਤੈਥੋਂ ਵੱਖਰਾ ਹੋਵੇ (ਜਿਸ ਵਿਚ ਤੂੰ ਨਾਹ ਹੋਵੇਂ)।੩।

ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥੪॥੨॥੯॥
Ŧūʼn āpe gurmukẖ mukaṯ karā▫ihi. Ŧūʼn āpe manmukẖ janam bẖavā▫ihi. Nānak ḏās ṯerai balihārai sabẖ ṯerā kẖel ḏasāhrā jī▫o. ||4||2||9||


To the Guruwards Thou Thyself emancipatest. To the self-willed Thou Thyself goadest into births and deaths. Serf Nanak is a sacrifice unto Thee. Obviously manifest is Thine entire play, O my Master.


ਗੁਰਮੁਖਿ = ਗੁਰੂ ਦੀ ਸਰਨ ਪਾ ਕੇ। ਮਨਮੁਖਿ = ਮਨ ਦਾ ਗ਼ੁਲਾਮ ਬਣਾ ਕੇ। ਜਨਮਿ = ਜਨਮ (ਮਰਨ ਦੇ ਗੇੜ) ਵਿਚ। ਦਸਾਹਰਾ = ਪਰਗਟ।੪।

ਹੇ ਦਾਤਾਰ! ਤੂੰ ਆਪ ਹੀ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਕਰਾ ਦੇਂਦਾ ਹੈਂ, ਤੂੰ ਆਪ ਹੀ ਜੀਵਾਂ ਨੂੰ ਮਨ ਦਾ ਗ਼ੁਲਾਮ ਬਣਾ ਕੇ ਜਨਮ ਮਰਨ ਦੇ ਗੇੜ ਵਿਚ ਭਵਾਂਦਾ ਹੈਂ। ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਹਾਂ, ਇਹ ਸਾਰੀ ਜਗਤ-ਰਚਨਾ ਤੇਰਾ ਹੀ ਪ੍ਰਤੱਖ ਤਮਾਸ਼ਾ ਹੈ।੪।੨।੯। ❁ ਵੇਰਵਾ: ਅੰਕ ੨ ਦਾ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਦਾ ਦੂਜਾ ਸ਼ਬਦ ਹੈ। ਅੰਕ ੯ ਹੁਣ ਤਕ ਦੇ ਸਾਰੇ ਸ਼ਬਦਾਂ ਦਾ ਜੋੜ ਦੱਸਦਾ ਹੈ: ਗੁਰੂ ਰਾਮ ਦਾਸ ਜੀ = ੭। ਗੁਰੂ ਅਰਜਨ ਸਾਹਿਬ = ੨। = ਜੋੜ = ੯।

Ang. 97

http://sikhroots.com/zina/Keertani ...Ekas Ke Hum Barak/Tu Sanjha Sahib.mp3?l=8&m=1
 

kiram

SPNer
Jan 26, 2008
278
338
Guru Arjan Dev Ji in Raag Ramkalee :

ਰਾਗੁ ਰਾਮਕਲੀ ਮਹਲਾ ਘਰੁ
Rāg rāmkalī mėhlā 5 gẖar 1

Ram Ramkali 5th Guru.

ਰਾਗ ਰਾਮਕਲੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਸਤਿਗੁਰ ਪ੍ਰਸਾਦਿ
Ik▫oaʼnkār saṯgur parsāḏ.

There is but One True God. By Guru's grace, He is obtained.

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਬੀਚਾਰਹੁ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ ਗਤਿ ਏਹੀ ॥੧॥
Kirpā karahu ḏīn ke ḏāṯe merā guṇ avgaṇ na bīcẖārahu ko▫ī.Mātī kā ki▫ā ḏẖopai su▫āmī māṇas kī gaṯ ehī. ||1||

Have mercy on me, O Beneficent to the meek and consider not at all my merits and demerits.How can the dust, be washed? Such is the state of the man, O my Lord.

ਦੀਨ = ਗ਼ਰੀਬ, ਕੰਗਾਲ। ਦਾਤੇ = ਹੇ ਦਾਤਾਂ ਦੇਣ ਵਾਲੇ! ਕਿਆ ਧੋਪੈ = ਕੀਹ ਧੁਪ ਸਕਦਾ ਹੈ? (ਮਿੱਟੀ ਦਾ ਮੈਲਾ-ਪਨ) ਕਦੇ ਨਹੀਂ ਧੁਪ ਸਕਦਾ। ਸੁਆਮੀ = ਹੇ ਮਾਲਕ! ਗਤਿ = ਹਾਲਤ, ਦਸ਼ਾ।੧।
ਹੇ ਗ਼ਰੀਬਾਂ ਉਤੇ ਬਖ਼ਸ਼ਸ਼ਾਂ ਕਰਨ ਵਾਲੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੇਰਾ ਕੋਈ ਗੁਣ ਨਾਹ ਵਿਚਾਰੀਂ, ਮੇਰਾ ਕੋਈ ਔਗੁਣ ਨਾਹ ਵਿਚਾਰੀਂ (ਮੇਰੇ ਅੰਦਰ ਤਾਂ ਔਗੁਣ ਹੀ ਔਗੁਣ ਹਨ)। (ਜਿਵੇਂ ਪਾਣੀ ਨਾਲ ਧੋਤਿਆਂ) ਮਿੱਟੀ ਦਾ ਮੈਲਾ-ਪਨ ਕਦੇ ਧੁਪ ਨਹੀਂ ਸਕਦਾ, ਹੇ ਮਾਲਕ-ਪ੍ਰਭੂ! ਅਸਾਂ ਜੀਵਾਂ ਦੀ ਭੀ ਇਹੀ ਹਾਲਤ ਹੈ।੧।

ਮੇਰੇ ਮਨ ਸਤਿਗੁਰੁ ਸੇਵਿ ਸੁਖੁ ਹੋਈ ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਦੂਖੁ ਵਿਆਪੈ ਕੋਈ ॥੧॥ ਰਹਾਉ
Mere man saṯgur sev sukẖ ho▫ī.Jo icẖẖahu so▫ī fal pāvhu fir ḏūkẖ na vi▫āpai ko▫ī. ||1|| rahā▫o.

O my soul, serve thou the True Guru, that thou mayest obtain peace.Whatever thou desirest, those fruits thou shalt obtain and no calamity shall befall thee again. Pause.

ਮਨ = ਹੇ ਮਨ! ਸੇਵਿ = ਸਰਨ ਪਿਆ ਰਹੁ। ਇਛਹੁ = ਮੰਗੇਂਗਾ। ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ।੧।ਰਹਾਉ।
ਹੇ ਮੇਰੇ ਮਨ! ਗੁਰੂ ਦੀ ਸਰਨ ਪਿਆ ਰਹੁ (ਗੁਰੂ ਦੇ ਦਰ ਤੇ ਰਿਹਾਂ ਹੀ) ਆਨੰਦ ਮਿਲਦਾ ਹੈ। (ਗੁਰੂ ਦੇ ਦਰ ਤੇ ਰਹਿ ਕੇ) ਜੇਹੜੀ ਕਾਮਨਾ ਚਿਤਵੇਂਗਾ, ਉਹੀ ਫਲ ਹਾਸਲ ਕਰ ਲਏਂਗਾ। (ਇਸ ਤਰ੍ਹਾਂ) ਕੋਈ ਦੁੱਖ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ।੧।ਰਹਾਉ।

ਕਾਚੇ ਭਾਡੇ ਸਾਜਿ ਨਿਵਾਜੇ ਅੰਤਰਿ ਜੋਤਿ ਸਮਾਈ ਜੈਸਾ ਲਿਖਤੁ ਲਿਖਿਆ ਧੁਰਿ ਕਰਤੈ ਹਮ ਤੈਸੀ ਕਿਰਤਿ ਕਮਾਈ ॥੨॥
Kācẖe bẖāde sāj nivāje anṯar joṯ samā▫ī.Jaisā likẖaṯ likẖi▫ā ḏẖur karṯai ham ṯaisī kiraṯ kamā▫ī. ||2||

God creates and adorns the earthen vessels and within them diffuses His Light.As is the pre-destined writ of the creator, so are the deeds we do.

ਕਾਚੇ ਭਾਂਡੇ = ਨਾਸਵੰਤ ਸਰੀਰ। ਸਾਜਿ = ਬਣਾ ਕੇ। ਨਿਵਾਜੇ = ਵਡਿਆਈ ਦਿੱਤੀ ਹੈ। ਸਮਾਈ = ਟਿਕੀ ਹੋਈ ਹੈ। ਲਿਖਤੁ = ਲੇਖ। ਧੁਰਿ = ਧੁਰ ਦਰਗਾਹ ਤੋਂ। ਕਰਤੈ = ਕਰਤਾਰ ਨੇ। ਕਿਰਤਿ = ਕਾਰ।੨।
ਹੇ ਭਾਈ! (ਸਾਡੇ ਇਹ) ਨਾਸਵੰਤ ਸਰੀਰ ਬਣਾ ਕੇ (ਪਰਮਾਤਮਾ ਨੇ ਹੀ ਇਹਨਾਂ ਨੂੰ) ਵਡਿਆਈ ਦਿੱਤੀ ਹੋਈ ਹੈ (ਕਿਉਂਕਿ ਇਹਨਾਂ ਨਾਸਵੰਤ ਸਰੀਰਾਂ ਦੇ) ਅੰਦਰ ਉਸ ਦੀ ਜੋਤ ਟਿਕੀ ਹੋਈ ਹੈ। ਹੇ ਭਾਈ! (ਸਾਡੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਧੁਰ ਦਰਗਾਹ ਤੋਂ ਜਿਹੋ ਜਿਹਾ (ਸੰਸਕਾਰਾਂ ਦਾ) ਲੇਖ (ਸਾਡੇ ਅੰਦਰ) ਲਿਖ ਦਿੱਤਾ ਹੈ, ਅਸੀਂ ਜੀਵ (ਹੁਣ ਭੀ) ਉਹੋ ਜਿਹੇ ਕਰਮਾਂ ਦੀ ਕਮਾਈ ਕਰੀ ਜਾਂਦੇ ਹਾਂ।੨।

ਮਨੁ ਤਨੁ ਥਾਪਿ ਕੀਆ ਸਭੁ ਅਪਨਾ ਏਹੋ ਆਵਣ ਜਾਣਾ ਜਿਨਿ ਦੀਆ ਸੋ ਚਿਤਿ ਆਵੈ ਮੋਹਿ ਅੰਧੁ ਲਪਟਾਣਾ ॥੩॥
Man ṯan thāp kī▫ā sabẖ apnā eho āvaṇ jāṇā.Jin ḏī▫ā so cẖiṯ na āvai mohi anḏẖ laptāṇā. ||3||

Man deems his soul and body to be all his own and this is the cause of his coming and going.He, who has blessed him with these, Him he remembers not. The blind man is entangled in their love.

ਥਾਪਿ ਕੀਆ = ਮਿਥ ਲਿਆ, ਸਮਝ ਲਿਆ। ਏਹੋ = ਇਹ ਮਿਥ ਹੀ, ਇਹ ਅਪਣੱਤ ਹੀ। ਜਿਨਿ = ਜਿਸ (ਪਰਮਾਤਮਾ) ਨੇ। ਚਿਤਿ = ਚਿੱਤ ਵਿਚ। ਮੋਹ = (ਇਸ ਜਿੰਦ ਤੇ ਸਰੀਰ ਦੇ) ਮੋਹ ਵਿਚ। ਮਨੁ = ਜਿੰਦ। ਅੰਧੁ = ਅੰਨ੍ਹਾ ਮਨੁੱਖ।੩।
ਹੇ ਭਾਈ! ਮਨੁੱਖ ਇਸ ਜਿੰਦ ਨੂੰ ਇਸ ਸਰੀਰ ਨੂੰ ਸਦਾ ਆਪਣਾ ਮਿਥੀ ਰੱਖਦਾ ਹੈ, ਇਹ ਅਪਣੱਤ ਹੀ (ਮਨੁੱਖ ਵਾਸਤੇ) ਜਨਮ ਮਰਨ (ਦੇ ਗੇੜ ਦਾ ਕਾਰਨ ਬਣੀ ਰਹਿੰਦੀ) ਹੈ। ਜਿਸ ਪਰਮਾਤਮਾ ਨੇ ਇਹ ਜਿੰਦ ਦਿੱਤੀ ਹੈ ਇਹ ਸਰੀਰ ਦਿੱਤਾ ਹੈ ਉਹ ਇਸ ਦੇ ਚਿੱਤ ਵਿਚ (ਕਦੇ) ਨਹੀਂ ਵੱਸਦਾ, ਅੰਨ੍ਹਾ ਮਨੁੱਖ (ਜਿੰਦ ਤੇ ਸਰੀਰ ਦੇ) ਮੋਹ ਵਿਚ ਫਸਿਆ ਰਹਿੰਦਾ ਹੈ।੩।

ਜਿਨਿ ਕੀਆ ਸੋਈ ਪ੍ਰਭੁ ਜਾਣੈ ਹਰਿ ਕਾ ਮਹਲੁ ਅਪਾਰਾ ਭਗਤਿ ਕਰੀ ਹਰਿ ਕੇ ਗੁਣ ਗਾਵਾ ਨਾਨਕ ਦਾਸੁ ਤੁਮਾਰਾ ॥੪॥੧॥
Jin kī▫ā so▫ī parabẖ jāṇai har kā mahal apārā.Bẖagaṯ karī har ke guṇ gāvā Nānak ḏās ṯumārā. ||4||1||

He who realises that Lord, who made him, reaches the Lord's peerless palace.O Lord! Nanak Thy slave meditates on Thee and hymns Thine praise.

ਜਿਨਿ = ਜਿਸ (ਪ੍ਰਭੂ) ਨੇ। ਸੇਈ = ਉਹ (ਪ੍ਰਭੂ) ਹੀ। ਮਹਲੁ = ਟਿਕਾਣਾ, ਉੱਚਾ ਆਸਣ। ਅਪਾਰਾ = ਬੇਅੰਤ, ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਕਰੀ = ਕਰੀਂ, ਮੈਂ ਕਰਾਂ। ਗਾਵਾ = ਗਾਵਾਂ, ਮੈਂ ਗਾਂਦਾ ਰਹਾਂ।੪।
ਹੇ ਭਾਈ! ਜਿਸ ਪਰਮਾਤਮਾ ਨੇ (ਇਹ ਖੇਲ) ਬਣਾਇਆ ਹੈ ਉਹੀ (ਇਸ ਨੂੰ ਚਲਾਣਾ) ਜਾਣਦਾ ਹੈ, ਉਸ ਪਰਮਾਤਮਾ ਦਾ ਟਿਕਾਣਾ ਅਪਹੁੰਚ ਹੈ (ਜੀਵ ਉਸ ਪਰਮਾਤਮਾ ਦੀ ਰਜ਼ਾ ਨੂੰ ਸਮਝ ਨਹੀਂ ਸਕਦਾ)। ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਤੇਰਾ ਦਾਸ ਹਾਂ (ਮੇਹਰ ਕਰ) ਮੈਂ ਤੇਰੀ ਭਗਤੀ ਕਰਦਾ ਰਹਾਂ, ਮੈਂ ਤੇਰੇ ਗੁਣ ਗਾਂਦਾ ਰਹਾਂ।੪।੧।


Ang. 882-883


http://sikhroots.com/zina/Keertani ...te/Track No05_Kirpa Karho Deen Ke.mp3?l=8&m=1
 
📌 For all latest updates, follow the Official Sikh Philosophy Network Whatsapp Channel:
Top