- Jan 3, 2010
- 1,254
- 422
- 79
ਪੁੱਛਦੇ ਨੇ ਹੁਣ ਪੁੱਤਰ ਦੱਸ ਤੂੰ ਕੀਤਾ ਕੀ ਹੈ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪੁੱਤਾਂ ਲਈ ਕਮਾਉਂਦੇ ਕਰੜੀ ਜਿੰਦੜੀ ਜੀ ਹੈ।
ਪੁੱਛਦੇ ਨੇ ਹੁਣ ਪੁੱਤਰ ਦੱਸ ਤੂੰ ਕੀਤਾ ਕੀ ਹੈ?
ਪਾਲ ਪੋਸ ਪੜ੍ਹਾ ਕੇ ਚੰਗੇ ਕਿਤੇ ਪਾਇਆ,
ਕਿੱਲੇ ਕੋਠੀ ਨਵੇਂ ਵਧਾਕੇ ਘਰ ਰੁਸ਼ਨਾਇਆ,
ਘਰ ਚੋਂ ਮੁਕਣ ਦਿਤਾ ਨਾ ਦੁੱਧ, ਮੱਖਣ, ਘੀ ਹੈ।
ਪੁੱਛਦੇ ਨੇ ਹੁਣ ਪੁੱਤਰ ਦੱਸ ਤੂੰ ਕੀਤਾ ਕੀ ਹੈ?
ਚੰਗੇ ਘਰੀਂ ਵਿਆਹੇ, ਵਾਹਵਾ ਖਰਚਾ ਕਰਕੇ,
ਸਭ ਦਾ ਖਾਣਾ ਦਾਣਾ ਰੱਖਿਆ ਜੇਭੋਂ ਭਰਕੇ,
ਪੀਤਾ ਅਪਣਾ ਦਰਦ ਕਦੇ ਨਾ ਵੱਟੀ ਸੀ ਹੈ।
ਪੁੱਛਦੇ ਨੇ ਹੁਣ ਪੁੱਤਰ ਦੱਸ ਤੂੰ ਕੀਤਾ ਕੀ ਹੈ?
ਹੁਣ ਬੁੱਢੇ ਹੱਡ ਹੋਏੇ, ਜਦ ਤਨ ਹਿੱਲਣੋਂ ਰੁਕਿਆ,
ਪੁੱਤਾਂ ਬਾਹਰ ਵਰਾਂਡੇ ਪਾਇਆ, ਮੰਜਾ ਚੁੱਕਿਆ।
ਬਣੇ ਪਰਾਏ ਸਾਰੇ ਅਪਣਾ ਨਾ ਕੋਈ ਜੀ ਹੈ
ਪੁੱਛਦੇ ਨੇ ਹੁਣ ਪੁੱਤਰ ਦੱਸ ਤੂੰ ਕੀਤਾ ਕੀ ਹੈ?
ਪਾਣੀ ਵੀ ਮੰਗੇ ਨਾ ਮਿਲਦਾ, ਰੋਟੀ ਵੀ ਸੁੱਕੀ,
ਦੰਦ ਗਏ, ਹੁਣ ਜਾਂਦੀ ਨਾ ਬੁਰਕੀ ਵੀ ਟੁੱਕੀ,
ਕਿਵੇਂ ਪਲੋਸਾਂ ਢਿੱਡ ਜਦੋਂ ਭੁੱਖ ਸਦ ਰਹਿੰਦੀ ਹੈ।
ਪੁੱਛਦੇ ਨੇ ਹੁਣ ਪੁੱਤਰ ਦੱਸ ਤੂੰ ਕੀਤਾ ਕੀ ਹੈ?
ਠੰਢ ਲੱਗੀ ਤੇ ਖਊਂ ਖਊਂ ਕਰਦਾ ਮੰਗਾਂ ਜਦੋਂ ਦਵਾਈ।
ਕਹਿਣ 'ਪਾਲਣੇ ਬੱਚੇ ਤੇਰੇ ਖਾਤਰ ਖਰਚਾ ਨਾਂ ਰਾਈ।'
'ਬਿਰਧ ਆਸ਼ਰਮ ਛੱਡੋ' ਕਹਿੰਦੀ ਨੂੰਹ ਰਾਹ ਇਹ ਹੀ ਹੈ।
ਪੁੱਛਦੇ ਨੇ ਹੁਣ ਪੁੱਤਰ ਦੱਸ ਤੂੰ ਕੀਤਾ ਕੀ ਹੈ?
ਜਾਗੋ! ਸੋਚੋ! ਕੱਲ ਤੁਸੀਂ ਵੀ ਬੁੱਢੇ ਹੋਣਾ।
ਏਸੇ ਤਰ੍ਹਾਂ ਤੁਹਾਨੂੰ ਵੀ ਪੈ ਸਕਦਾ ਹੈ ਰੋਣਾ।
ਮਾਪਿਆਂ ਦੀ ਸੇਵਾ ਦਾ ਤਾਂ ਫਰਜ਼ ਜ਼ਰੂਰੀ ਹੈ।
ਪੁੱਛਣਗੇ ਫਿਰ ਪੁੱਤਰ ਦੱਸ ਤੂੰ ਕੀਤਾ ਕੀ ਹੈ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪੁੱਤਾਂ ਲਈ ਕਮਾਉਂਦੇ ਕਰੜੀ ਜਿੰਦੜੀ ਜੀ ਹੈ।
ਪੁੱਛਦੇ ਨੇ ਹੁਣ ਪੁੱਤਰ ਦੱਸ ਤੂੰ ਕੀਤਾ ਕੀ ਹੈ?
ਪਾਲ ਪੋਸ ਪੜ੍ਹਾ ਕੇ ਚੰਗੇ ਕਿਤੇ ਪਾਇਆ,
ਕਿੱਲੇ ਕੋਠੀ ਨਵੇਂ ਵਧਾਕੇ ਘਰ ਰੁਸ਼ਨਾਇਆ,
ਘਰ ਚੋਂ ਮੁਕਣ ਦਿਤਾ ਨਾ ਦੁੱਧ, ਮੱਖਣ, ਘੀ ਹੈ।
ਪੁੱਛਦੇ ਨੇ ਹੁਣ ਪੁੱਤਰ ਦੱਸ ਤੂੰ ਕੀਤਾ ਕੀ ਹੈ?
ਚੰਗੇ ਘਰੀਂ ਵਿਆਹੇ, ਵਾਹਵਾ ਖਰਚਾ ਕਰਕੇ,
ਸਭ ਦਾ ਖਾਣਾ ਦਾਣਾ ਰੱਖਿਆ ਜੇਭੋਂ ਭਰਕੇ,
ਪੀਤਾ ਅਪਣਾ ਦਰਦ ਕਦੇ ਨਾ ਵੱਟੀ ਸੀ ਹੈ।
ਪੁੱਛਦੇ ਨੇ ਹੁਣ ਪੁੱਤਰ ਦੱਸ ਤੂੰ ਕੀਤਾ ਕੀ ਹੈ?
ਹੁਣ ਬੁੱਢੇ ਹੱਡ ਹੋਏੇ, ਜਦ ਤਨ ਹਿੱਲਣੋਂ ਰੁਕਿਆ,
ਪੁੱਤਾਂ ਬਾਹਰ ਵਰਾਂਡੇ ਪਾਇਆ, ਮੰਜਾ ਚੁੱਕਿਆ।
ਬਣੇ ਪਰਾਏ ਸਾਰੇ ਅਪਣਾ ਨਾ ਕੋਈ ਜੀ ਹੈ
ਪੁੱਛਦੇ ਨੇ ਹੁਣ ਪੁੱਤਰ ਦੱਸ ਤੂੰ ਕੀਤਾ ਕੀ ਹੈ?
ਪਾਣੀ ਵੀ ਮੰਗੇ ਨਾ ਮਿਲਦਾ, ਰੋਟੀ ਵੀ ਸੁੱਕੀ,
ਦੰਦ ਗਏ, ਹੁਣ ਜਾਂਦੀ ਨਾ ਬੁਰਕੀ ਵੀ ਟੁੱਕੀ,
ਕਿਵੇਂ ਪਲੋਸਾਂ ਢਿੱਡ ਜਦੋਂ ਭੁੱਖ ਸਦ ਰਹਿੰਦੀ ਹੈ।
ਪੁੱਛਦੇ ਨੇ ਹੁਣ ਪੁੱਤਰ ਦੱਸ ਤੂੰ ਕੀਤਾ ਕੀ ਹੈ?
ਠੰਢ ਲੱਗੀ ਤੇ ਖਊਂ ਖਊਂ ਕਰਦਾ ਮੰਗਾਂ ਜਦੋਂ ਦਵਾਈ।
ਕਹਿਣ 'ਪਾਲਣੇ ਬੱਚੇ ਤੇਰੇ ਖਾਤਰ ਖਰਚਾ ਨਾਂ ਰਾਈ।'
'ਬਿਰਧ ਆਸ਼ਰਮ ਛੱਡੋ' ਕਹਿੰਦੀ ਨੂੰਹ ਰਾਹ ਇਹ ਹੀ ਹੈ।
ਪੁੱਛਦੇ ਨੇ ਹੁਣ ਪੁੱਤਰ ਦੱਸ ਤੂੰ ਕੀਤਾ ਕੀ ਹੈ?
ਜਾਗੋ! ਸੋਚੋ! ਕੱਲ ਤੁਸੀਂ ਵੀ ਬੁੱਢੇ ਹੋਣਾ।
ਏਸੇ ਤਰ੍ਹਾਂ ਤੁਹਾਨੂੰ ਵੀ ਪੈ ਸਕਦਾ ਹੈ ਰੋਣਾ।
ਮਾਪਿਆਂ ਦੀ ਸੇਵਾ ਦਾ ਤਾਂ ਫਰਜ਼ ਜ਼ਰੂਰੀ ਹੈ।
ਪੁੱਛਣਗੇ ਫਿਰ ਪੁੱਤਰ ਦੱਸ ਤੂੰ ਕੀਤਾ ਕੀ ਹੈ?