• Welcome to all New Sikh Philosophy Network Forums!
    Explore Sikh Sikhi Sikhism...
    Sign up Log in

(In Punjabi/ਪੰਜਾਬੀ) Punjabi-ਗੁਰੂ ਨਾਨਕ ਦੇਵ ਜੀ ਜੀਵਨ ਯਾਤਰਾ ਦਾ ਸਾਰ-3

Dalvinder Singh Grewal

Writer
Historian
SPNer
Jan 3, 2010
1,254
424
80
Punjabi-ਗੁਰੂ ਨਾਨਕ ਦੇਵ ਜੀ ਜੀਵਨ ਯਾਤਰਾ ਦਾ ਸਾਰ-3
ਸੱਚਾ ਵਪਾਰ (ਸੱਚਾ ਸੌਦਾ)

ਇਕ ਗੁਆਂਢੀ ਨੇ ਮਹਿਤਾ ਕਾਲੂ ਨੂੰ ਕਿਹਾ: “ਤੁਹਾਡਾ ਬੇਟਾ ਹੁਣ ਮੀਰਾਸੀ ਦਾਨੇ ਦੀ ਸੰਗਤ ਵਿਚ ਪੈ ਗਿਆ ਹੈ।” ਦਾਨੇ ਦੇ ਇਸ ਸੰਗਤ ਨੇ ਪਿਤਾ ਨੂੰ ਚਿੰਤਤ ਕਰ ਦਿਤਾ । ਹੈਰਾਨ ਹੋ ਕੇ ਮਹਿਤਾ ਕਾਲੂ ਨੇ ਉਸ ਨੂੰ ਕਿਸੇ ਪੇਸ਼ੇ ਵਿਚ ਲਾਉਣ ਬਾਰੇ ਸੋਚਿਆ। ਉਸ ਨੇ ਨਵੀਂ ਦੁਕਾਨ ਖੋਲ੍ਹਣ ਦਾ ਇਰਾਦਾ ਬਣਾਲਿਆ ਜਿਸ ਲਈ ਸਾਮਾਨ ਖਰੀਦਣ ਵਾਸਤੇ ਉਸ ਨੂੰ 20 ਰੁਪਏ ਦਿੱਤੇ ਤੇ ਕਿਹਾ, “ਨਾਨਕ ਵੇਖੀਂ ! ਸੌਦਾ ਸੱਚਾ ਹੋਵੇ, ਖਰਾ ਹੋਵੇ, ਮੁਨਾਫੇ ਵਾਲਾ ਹੋਵੇ”।

ਰਾਹ ਵਿਚ ਭੁਖੇ ਸਾਧੂ ਵੇਖੇ ਤਾਂ ਨਵੀਂ ਦੁਕਾਨ ਲਈ ਸਮਾਨ ਖਰੀਦਣ ਦੀ ਥਾਂ ਉਨ੍ਹਾਂ ਨੇ ਸਾਰਾ ਧਨ ਭੁਖੇ ਸਾਧੂਆਂ ਨੂੰ ਭੋਜਨ ਖੁਆਣ ਤੇ ਖਰਚ ਕਰ ਦਿਤਾ।ਵਾਪਸੀ ਤੇ ਉਹਨਾ ਦੇ ਪਿਤਾ ਨੇ ਖਰੀਦ ਬਾਰੇ ਸਵਾਲ ਤਾਂ ਨਾਨਕ ਜੀ ਨੇ ਕਿਹਾ, “ਮੈ ਸੱਚਾ ਸੌਦਾ ਕੀਤਾ ਹੈ ਤੇ ਭੁiਖਆ ਨੂੰ ਭੋਜਨ ਖਿਲਾਇਆ ਹੈ”। ਇਹ ਸੁਣ ਕੇ ਮਹਿਤਾ ਕਾਲੂ ਬਹੁਤ ਗੁੱਸੇ ਹੋਇਆ ਪਰ ਬੇਬੇ ਨਾਨਕੀ ਨੇ ਉਸ ਦਾ ਬਚਾ ਕੀਤਾ। ਰਾਏ ਬੁਲਾਰ ਨੂੰ ਪਤਾ ਲੱਗਾ ਤਾਂ ਉਸ ਨੇ ਮਹਿਤਾ ਕਾਲੂ ਨੂੰ ਝਿੜਕਿਆ। ਮਹਿਤਾ ਕਾਲੂ ਨੇ ਸਫਾਈ ਦਿਤੀ, “ਰਾਇ ਸਾਹਿਬ! ਜੇ ਇਕੋ ਇੱਕ ਪੁਤਰ ਹੋਵੇ ਜੋ ਕੁਝ ਕਰਨ ਦੀ ਥਾਂ ਪੈਸੇ ਲੋਕਾਂ ਉਤੇ ਖਰਚ ਕਰਦਾ ਫਿਰੇ ਤਾਂ ਮੈਂ ਗੁਸੇ ਨਾ ਹੋਵਾਂ ਤਾਂ ਕੀ ਕਰਾਂ?” ਰਾਇ ਬੁਲਾਰ ਨੇ ਕਿਹਾ, “ਜੇ ਇਹ ਗੱਲ ਹੈ ਤਾਂ ਇਸ ਨੂੰ ਨਵਾਬ ਦੌਲਤ ਖਾਨ ਕੋਲ ਭੇਜਦੇ ਹਾਂ ਉਥੇ ਜੈ ਰਾਮ ਉਚੇ ਅਹੁਦੇ ਤੇ ਹੈ। ਮੈ ਵੀ ਨਵਾਬ ਨੂੰ ਲਿਖ ਦਿੰਦਾ ਹਾਂ । ਬੀਬੀ ਨਾਨਕੀ ਵੀ ਆਈ ਹੋਈ ਹੈ, ਨਾਲ ਹੀ ਲੈ ਜਾਵੇਗੀ”।
1575169573265.png



ਗੁਰਦਵਾਰਾ ਸੱਚਾ ਸੌਦਾ ਸਾਹਿਬ, ਚੂਹੜਕਾਣਾ, ਜ਼ਿਲਾ ਸ਼ੇਖੂਪੁਰਾ
 
📌 For all latest updates, follow the Official Sikh Philosophy Network Whatsapp Channel:
Top