- Jan 3, 2010
- 1,254
- 424
- 80
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਲੇਹ-ਲਦਾਖ ਦੀ ਯਾਤਰਾ-9
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਲਾਚੁਲੁੰਗ ਲਾ
ਲਾਚੁਲੁੰਗ ਲਾ ਦਰਰਾ 5079 ਮੀਟਰ(16000 ਹਜ਼ਾਰ ਫੁੱਟ) ਦੀ ਉਚਾਈ ਤੇ ਹੈ।ਅੱਗੇ ਪਾਂਗ ਲਈ ਰਸਤਾ ਛੋਟੀ ਨਦੀ ਦੇ ਨਾਲ ਨਾਲ ਹੈ।ਏਥੋਂ ਉਪਸ਼ੀ 150 ਕਿਲੋਮੀਟਰ ਹੈ। ਬਰਫ ਨਾ ਮਾਤਰ ਹੀ ਹੈ ਪਰ ਸਾਹ ਦੀ ਦਿੱਕਤ ਜ਼ਰੂਰ ਹੁੰਦੀ ਹੈ।।ਇਸ ਦਰਰੇ ਤੇ ਚੜ੍ਹਦਿਆਂ ਸਾਹ ਵੀ ਬੜਾ ਚੜ੍ਹਣ ਲੱਗ ਜਾਂਦਾ ਹੈ।ਖਾਸ ਕਰਕੇ ਜੋ ਪਹਿਲੀ ਵਾਰ ਇਤਨੀਆਂ ਉਚਾਈਆਂ ਤੇ ਆਏ ਹੋਣ ਉਨ੍ਹਾਂ ਲਈ ਕੁਝ ਔਖਿਆਈ ਦਾ ਸਬੱਬ ਬਣ ਸਕਦਾ ਹੈ।ਪਰ ਜਦ ਉਦਾਲੇ ਉੱਚੇ ਬਰਫੀਲੇ ਪਰਬਤਾਂ ਤੇ ਥੱਲੇ ਵਾਦੀਆਂ ਤੇ ਵਗਦੇ ਨਦੀਆਂ ਨਾਲਿਆਂ ਦਾ ਦ੍ਰਿਸ਼ ਵੇਖੀਦਾ ਹੈ ਤਾਂ ਸੁਖਦ ਅਨੁਭਵ ਹੁੰਦਾ ਹੈ।ਇੱਥੋਂ ਤੁਸੀਂ ਆਪਣੀਆਂ ਅੱਖਾਂ ਦੀ ਝਲਕ ਨਾਲ ਪੂਰੇ ਲੱਦਾਖ ਪਠਾਰ ਨੂੰ ਵੇਖ ਸਕਦੇ ਹੋ। ਸਰਚੂ ਤੋਂ 54 ਕਿਲੋਮੀਟਰ ਦੀ ਦੂਰੀ 'ਤੇ ਸਥਿਤ, ਇਹ ਪਹਾੜੀ ਰਾਹ ਲੰਘਣ ਲਈ ਮੁਕਾਬਲਤਨ ਅਸਾਨ ਰਸਤਾ ਮੰਨਿਆ ਜਾਂਦਾ ਹੈ।ਇੱਥੋਂ ਅੱਗੇ ਇੱਕ ਨਾਲੇ ਦੇ ਨਾਲ ਨਾਲ ਚੱਲਕੇ ਇਸ ਦਰੇ ਨੂੰ ਪਾਰ ਕੀਤਾ ਜਾਂਦਾ ਹੈ। ਲਾਚੁਲੁੰਗ ਲਾ ਨੂੰ ਪਾਰ ਕਰਨ ਤੋਂ ਬਾਅਦ, ਸਾਰਾ ਨਕਸ਼ਾ ਹੀ ਬਦਲ ਜਾਂਦਾ ਹੈ ਜਿੱਥੇ ਸੜਕ ਇੱਕ ਘਾਟੀ ਵਿੱਚੋਂ ਲੰਘਦੀ ਹੈ।
ਪਾਂਗ
ਪਾਂਗ ਮਨਾਲੀ ਤੋਂ 299 ਕਿਲੋਮੀਟਰ ਦੂਰ ਹੈ।ਇਥੇ ਸਭ ਤੋਂ ਉੱਚਾ ਆਰਮੀ ਟ੍ਰਾਂਜ਼ਿਟ ਕੈਂਪ ਹੈ। ਰਵਾਇਤੀ ਤੌਰ ਤੇ ਸੈਨਿਕਾਂ ਅਤੇ ਸੈਲਾਨੀਆਂ ਲਈ ਇੱਕ ਪੜਾ। ਇਸ ਸਥਾਨ ਦਾ ਨਜ਼ਾਰਾ ਵਿਲੱਖਣ ਹੈ। ਆਲੇ ਦੁਆਲੇ ਦੇ ਖੂਬਸੂਰਤ ਦ੍ਰਿਸ਼ਾਂ ਨਾਲ ਜੁੜੀ ਇਸ ਜਗ੍ਹਾ ਦੀ ਉਚਾਈ ਪਾਂਗ ਨੂੰ ਇਥੇ ਠਹਿਰਨ ਲਈ ਖਿਚ ਦਾ ਸਥਾਨ ਬਣਾਉਂਦੀ ਹੈ ਤੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਲੈਣ ਦਾ ਮੌਕਾ ਮਿਲਦਾ ਹੈ।
ਪਾਂਗ ਚੈਕ ਪੋਸਟ ਤੇ ਅਸੀਂ ਰੁਕਣ ਲਈ ਜਦ ਛੋਟੇ ਛੋਟੇ ਝੁਗੀ ਨੁਮਾ ਹੋਸਟਲਾਂ ਦੀ ਦਸ਼ਾ, ਸਹੂਲਤਾਂ ਦੀ ਘਾਟ ਅਤੇ ਮਹਿੰਗੇ ਭਾਅ ਦੇਖੇ ਤਾਂ ਕਿਸੇ ਨੇ ਨੇੜੇ ਦੇ ਸੈਨਿਕ ਟ੍ਰਾਜ਼ਿਟ ਕੈਂਪ ਦੀ ਦੱਸ ਪਾਈ ਤਾਂ ਅਸੀਂ ਦੁਨੀਆਂ ਦੇ ਸਭ ਤੋਂ ਉੱਚੇ ਆਰਮੀ ਟ੍ਰਾਂਜ਼ਿਟ ਕੈਂਪ ਤੇ ਟਿਕਾਣਾ ਕਰਨ ਦੀ ਸੋਚੀ।ਇਹ ਸਥਾਨ 4600 ਮੀਟਰ ਦੀ ਉਚਾਈ 'ਤੇ ਦੁਨੀਆਂ ਦਾ ਸਭ ਤੋਂ ਉੱਚਾ ਫੌਜੀ ਆਵਾਜਾਈ ਕੈਂਪ ਹੈ। ਘੱਟ ਆਕਸੀਜਨ ਅਤੇ ਤਾਪਮਾਨ ਵਿੱਚ ਭਾਰੀ ਗਿਰਾਵਟ ਦੇ ਕਾਰਨ ਰਾਤ ਰਹਿਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਪਰ ਜਦ ਸਮੱਸਿਆ ਦਾ ਸਾਹਮਣਾ ਕਰਨਾ ਪਵੇ ਤਾਂ ਫੌਜ ਦੀ ਇਸ ਸਹੂਲਤ ਹੀ ਇਕੋ ਇਕ ਮੁਕਤੀਦਾਤਾ ਹੈ।
ਟ੍ਰਾਂਜ਼ਿਟ ਕੈਂਪ ਦੇ ਸੀ.ਓ. ਨੂੰ ਆਪਣੀ ਜਾਣਕਾਰੀ ਤੇ ਮਕਸਦ ਦੱਸਿਆ ਤਾਂ ਉਸ ਨੇ ਸਾਡਾ ਇਸ ਕੈਂਪ ਵਿਚ ਰਹਿਣਾ ਸਵੀਕਾਰ ਕਰ ਲਿਆ। ਟ੍ਰਾਂਜ਼ਿਟ ਕੈਂਪ ਵਿਚ ਸਹੂਲਤਾਂ ਪੂਰੀਆਂ ਸਨ ਜੋ ਇਸ ਉਚਾਈ ਤੇ ਰਹਿਣ ਲਈ ਚਾਹੀਦੀਆਂ ਸਨ। ਸਾਡਾ ਖਿਆਲ ਵੀ ਬੜਾ ਰੱਖਿਆ ਗਿਆ ਤੇ ਡਾਕਟਰ ਨੇ ਸਾਡਾ ਚੈਕ ਅਪ ਵੀ ਵਧੀਆ ਢੰਗ ਨਾਲ ਕੀਤਾ। ਇਹੋ ਜਿਹੇ ਇਲਾਕੇ ਵਿਚ ਇਤਨੀਆਂ ਸਹੂਲਤਾਂ ਮਿਲ ਜਾਣਾ ਰੱਬੀ ਦੇਣ ਹੀ ਮੰਨੀਆਂ ਜਾ ਸਕਦੀਆਂ ਹਨ ਕਿਉਂਕਿ ਜੇ ਅਸੀਂ ਝੋਪੜੀਆਂ ਵਿਚ ਰਹਿੰਦੇ ਤਾਂ ਠੰਢ ਨਾਲ ਠੁਰ ਠੁਰ ਕਰਦਿਆਂ ਨੇ ਰਾਤ ਕੱਟਣੀ ਸੀ ਤੇ ਬਿਮਾਰ ਹੋ ਜਾਣ ਦਾ ਅੱਡ ਖਤਰਾ ਸੀ।ਟ੍ਰਾਂਜ਼ਿਟ ਕੈਂਪ ਦੇ ਅਮਲੇ ਦਾ ਧੰਨਵਾਦ ਕਰਕੇ ਅਪਣੇ ਅਗਲੇ ਸਫਰ ਤੇ ਚੱਲ ਪਏ।ਅੱਗੇ ਦਾ ਰਸਤਾ ਬਿਨਾ ਕਿਸੇ ਹਰਿਆਵਲ ਦੇ ਹੈ। ਅਸੀਂ ਕੋਈ 15 ਕਿਲੋਮੀਟਰ ਅੱਗੇ ਗਏ ਹੋਵਾਂਗੇ ਕਿ ਇਕ ਕਾਰ ਪਾਸ ਖਲੋਤੇ ਜੋੜੇ ਨੇ ਸਾਨੂੰ ਰੁਕਣ ਦਾ ਇਸ਼ਾਰਾ ਕੀਤਾ।ਕਾਰ ਰੋਕ ਕੇ ਅਸੀਂ ਉਨ੍ਹਾਂ ਤੋਂ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਖਰਾਬ ਹੋ ਗਈ ਹੈ ਤੇ ਉਨ੍ਹਾਂ ਨੂੰ ਹੋਰ ਕੋਈ ਸਾਧਨ ਨਹੀਂ ਮਿਲਿਆ ਜਿਸ ਨਾਲ ਉਹ ਕਾਰ ਨੂੰ ਕਿਸੇ ਟਿਕਾਣੇ ਤੇ ਲਾ ਕੇ ਕਾਰ ਮਾਲਕਾਂ ਨੂੰ ਇਤਲਾਹ ਦੇ ਸਕਣ ਅਤੇ ਰਾਤ ਕੱਟਣ ਦਾ ਇੰਤਜ਼ਾਮ ਕਰ ਸਕਣ।
ਅਸੀਂ ਉਨ੍ਹਾਂ ਦੀ ਕਾਰ ਦੀ ਖਰਾਬੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਅਸਮਰਥ ਰਹੇ। ਹੁਣ ਚਾਰਾ ਇਹੋ ਸੀ ਕਿ ਅਸੀਂ ਇਸ ਕਾਰ ਨੂੰ ਟੋਅ ਕਰਕੇ ਚਾਂਗ ਚੈਕ ਪੋਸਟ ਤਕ ਲੈ ਜਾ ਜਾਂਦੇ ਤੇ ਉਥੇ ਕਾਰ ਮਾਲਕਾਂ ਨੂੰ ਕਾਰ ਦੀ ਖਰਾਬੀ ਬਾਰੇ ਇਤਲਾਹ ਕਰਦੇ ਤਾਂ ਕਿ ਉਹ ਅਪਣੀ ਕਾਰ ਲੈ ਜਾਂਦੇ। ਅਸਲ ਵਿਚ ਇਸ ਯੂਰੋਪੀਅਨ ਜੋੜੇ ਨੇ ਇਹ ਕਾਰ ਮਨਾਲੀ ਤੋਂ ਕਿਰਾਏ ਤੇ ਲਈ ਸੀ ਤੇ ਨਾਲ ਸ਼ਰਤ ਇਹ ਸੀ ਕਿ ਜੇ ਕਿਤੇ ਖਰਾਬ ਹੋ ਜਾਵੇ ਤਾਂ ਕਾਰ ਨੂੰ ਵਾਪਿਸ ਲੈ ਜਾਣ ਦੀ ਜ਼ਿਮੇਵਾਰੀ ਉਨ੍ਹਾਂ ਦੀ ਹੋਵੇਗੀ। ਵੈਸੇ ਇਹਨਾਂ ਸੁੰਨ ਸਾਨ ਰਸਤਿਆਂ ਵਿਚ ਕੱਲੇ ਦੁਕੱਲੇ ਦੀ ਕਾਰ ਖਰਾਬ ਹੋ ਜਾਣਾ ਜਾਨ ਲੇਵਾ ਵੀ ਹੋ ਸਕਦਾ ਹੈ ਕਿਉਂਕਿ ਇਥੇ ਟ੍ਰੈਫਿਕ ਬੜੀ ਘੱਟ ਹੁੰਦੀ ਹੈ। ਜੇ ਬਰਫ ਪੈਣ ਲੱਗ ਜਾਵੇ ਤਾਂ ਬਰਫ ਵਿਚ ਹੀ ਦਬ ਸਕਦੇ ਹਾਂ ਜਾਂ ਉਚਾਈ ਹੋਣ ਕਰਕੇ ਸਾਹ ਨਾਲ ਜੁੜੀਆਂ ਬਿਮਾਰੀਆਂ ਪਲਮਿਨਊਰੀ ਓਡੀਮਾ ਆਦਿ ਵੀ ਹੋ ਸਕਦੀਆਂ ਹਨ। ਇਸ ਲਈ ਚੰਗਾ ਇਹੋ ਹੈ ਕਿ ਘੱਟੋ ਘੱਟ ਦੋ ਕਾਰਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ।
ਅਸੀਂ ਅਜੇ ਉਧੇੜ ਬੁਣ ਵਿਚ ਹੀ ਸਾਂ ਕਿ ਕੀ ਕੀਤਾ ਜਾਵੇ ਕਿ ਇਤਨੇ ਨੂੰ ਇਕ ਫੌਜੀ ਕਾਨਵਾਈ ਆ ਗਈ। ਮੈਂ ਰੋਕ ਕੇ ਕਾਨਵਾਈ ਕਮਾਂਡਰ ਨੂੰ ਅਪਣੀ ਜਾਣਕਾਰੀ ਦਿਤੀ ਤੇ ਬਿਨੈ ਕੀਤੀ ਕਿ ਉਹ ਇਸ ਕਾਰ ਨੂੰ ਪਾਂਗ ਚੈਕ ਪੋਸਟ ਤਕ ਪਹੁੰਚਾ ਦੇਣ।ਉਹ ਮੰਨ ਗਿਆ ਤਾਂ ਅਸੀ ਕਾਰ ਟੋਅ ਕਰਕੇ ਪਾਂਗ ਤਕ ਪੁਚਾਈ ਤੇ ਫਿਰ ਉਨ੍ਹਾਂ ਦੀ ਅਰਜ਼ ਤੇ ਦੋਨੋਂ ਯੂਰੋਪੀਅਨ ਮੀਆਂ ਬੀਵੀ ਨੂੰ ਅਪਣੀਆਂ ਕਾਰਾਂ ਵਿਚ ਬਿਠਾ ਕੇ ਲੇਹ ਵੱਲ ਮੁੜ ਪਏ।
ਤਾਂਗਲੰਗ ਲਾ:
5328 ਮੀਟਰ ਜਾਂ 17852 ਫੁੱਟ ਦੀ ਉਚਾਈ ਤੇ ਇਹ ਸਭ ਤੋਂ ਉੱਚਾ ਦਰਰਾ ਹੈ।ਤਾਂਗਲੰਗ ਲਾ ਦੇ ਸਿਖਰ 'ਤੇ ਦ੍ਰਿਸ਼ ਬੜਾ ਹੀ ਮਨਮੋਹਕ ਸੀ! ਸਾਰਾ ਦਰਰਾ ਸਾਡੇ ਸਾਹਮਣੇ ਫੈਲਿਆ ਹੋਇਆ ਸੀ ਜਿਸ ਦੇ ਆਲੇ ਦੁਆਲੇ ਬਰਫ ਨਾਲ ਢਕੀਆਂ ਚੋਟੀਆਂ ਵੇਖ ਵੇਖ ਮਨ ਉਚੀਆਂ ਪਹਾੜੀਆਂ ਛੂਹਣ ਨੂੰ ਦਿਲ ਲੁੱਛਦਾ ਸੀ। ਦੁਆਲੇ ਬੋਧੀਆਂ ਦੀ ਪ੍ਰਾਰਥਨਾ ਦੇ ਰੰਗਦਾਰ ਝੰਡੇ ਲੱਗੇ ਹੋਏ ਸਨ ਜਿਸ ਤੋਂ ਜ਼ਾਹਿਰ ਸੀ ਕਿ ਅਸੀਂ ਬੋਧੀਆਂ ਦੀ ਦੁਨੀਆ ਵਿਚ ਆ ਗਏ ਹਾਂ। ਲੱਗੇ ਸਾਈਨ ਬੋਰਡ ਤੇ ਇਹ ਐਲਾਨ ਸੀ ਕਿ ਅਸੀਂ ਸੱਚਮੁੱਚ ਮਨਾਲੀ ਲੇਹ ਹਾਈਵੇ ਦੇ ਸਭ ਤੋਂ ਉੱਚੇ ਸਥਾਨ ਤੇ ਸੀ। ਅਸੀਂ ਅਪਣੇ ਆਪ ਨੂੰ ਦੁਨੀਆਂ ਦੇ ਸਿਖਰ 'ਤੇ ਖੜ੍ਹਾ ਮਹਿਸੂਸ ਕੀਤਾ! ਨਜ਼ਾਰਾ ਤਾਂ ਬੜਾ ਪਿਆਰਾ ਹੈ ਪਰ ਇਥੇ ਰੁਕਣਾ ਖਤਰਿਆਂ ਤੋਂ ਖਾਲੀ ਨਹੀਂ ਕਿਉਂਕਿ ਇਥੇ ਦੁਪਹਿਰ ਪਿਛੋਂ ਮੌਸਮ ਜਲਦੀ ਨਾਲ ਬਦਲਦਾ ਹੈ ਤੇ ਬਰਫਾਨੀ ਤੂਫਾਨ ਜਾਂ ਬਰਫ ਪੈਣ ਲੱਗ ਪੈਂਦੀ ਹੈ। ਸਾਡੇ ਨਾਲ ਵੀ ਕੁਝ ਇਵੇਂ ਹੋਇਆ ਜਦ ਬਰਫ ਦੀ ਵਧਦੀ ਤਾਦਾਦ ਨੇ ਸਾਨੂੰ ਫੋਟੋ/ਵਿਡੀਓ ਸ਼ੈਸ਼ਨ ਰੱਦ ਕਰਨਾ ਪਿਆ।ਤਾਂਗਲਾਂਗ ਲਾ ਤਕ ਪਹੁੰਚਣ ਤੋਂ ਪਹਿਲਾਂ ਅਸੀਂ ਪ੍ਰਿਥਵੀ ਦੇ ਬਦਲਦੇ ਰੂਪ ਵੇਖਦੇ ਹਾਂ। ਰੇਤੀਲੇ ਪਰਬਤਾਂ ਦੀਆਂ ਤਿਖੀਆਂ ਨੋਕਾਂ ਸੂਈਆਂ ਵਰਗੀਆਂ ਲਗਦੀਆਂ ਹਨ ਜੋ ਤੇਜ਼ ਹਵਾਵਾਂ ਨੇ ਵਕਤਾਂ ਨਾਲ ਘੜੀਆਂ ਹਨ।
ਕੁਦਰਤ ਦੇ ਇਹ ਕ੍ਰਿਸ਼ਮੇ ਵੇਖ ਵੇਖ ਦੰਗ ਰਹਿ ਜਾਈਦਾ ਹੈ ਤੇ ਬਚਪਨ ਵਿਚ ਰੇਤ ਦੇ ਬਣਾਏ ਕਿਲ੍ਹੇ ਯਾਦ ਆਉਂਦੇ ਹਨ ਜਿਨ੍ਹਾਂ ਨੂੰ ਉਮਰ ਦੇ ਲਿਹਾਜ ਨਾਲ ਜੇ ਵੱਡਾ ਵੀ ਕਰ ਲਈਏ ਤਾਂ ਵੀ ਇਨ੍ਹਾਂ ਪਰਬਤਾਂ ਦੀ ਵਿਸ਼ਾਲਤਾ ਤੇ ਮਹਾਨਤਾ ਨੂੰ ਛੂਹ ਨਹੀਂ ਸਕਦੀਆਂ। ਇਸੇ ਲਈ ਤਾਂ ਇਹ ਪਰਬਤ ਗ੍ਰੇਟਰ ਹਿਮਾਲਿਆ ਦੇ ਨਾਮ ਨਾਲ ਜਾਂਦੇ ਹਨ।
ਲ਼ੇਹ ਮਨਾਲੀ ਸੜਕ ਦਰਿਆ ਦੇ ਨਾਲ ਨਾਲ ਨਜ਼ਾਰੇ
ਲੇਹ ਲੱਦਾਖ ਖੇਤਰ ਦੇ ਸਭ ਤੋਂ ਉੱਚੇ ਪਹਾੜੀ ਦਰਰਿਆ ਵਿੱਚੋਂ ਇੱਕ, ਤੰਗਲਾਂਗ ਲਾ ਪਾਸ ਮਨਾਲੀ - ਲੇਹ ਰਸਤੇ ਉੱਤੇ ਤਾਜ ਦੇ ਗਹਿਣੇ ਦੀ ਤਰ੍ਹਾਂ ਹੈ ਤੇ ਪ੍ਰਿਥਵੀ ਗ੍ਰਹਿ 'ਤੇ ਦੂਜਾ ਸਭ ਤੋਂ ਉੱਚਾ ਪਹਾੜੀ ਰਸਤਾ ਹੈ। ਇੱਥੋਂ ਚੜ੍ਹਾਈ ਨਿਰੰਤਰ ਉੱਪਰ ਵੱਲ ਹੈ ਤੇ ਬੱਦਲਾਂ ਦਾ ਨੇੜਾ ਜਾਪਦਾ ਹੈ । ਇਉਂ ਲਗਦਾ ਹੈ ਜਿਵੇਂ ਬੱਦਲਾਂ ਵੱਲ ਗੱਡੀ ਚਲਾ ਰਹੇ ਹੋਈਏ । ਰਸਤੇ ਵਿੱਚ, ਬਰਫ਼ ਨਾਲ ਢਕੇ ਪਹਾੜ ਤੁਹਾਨੂੰ ਬੜੇ ਹੀ ਮਨਮੋਹਕ ਜਾਪਣਗੇ।

Attachments
-
Sharpened top muntsais near Pang.jpg304.4 KB · Reads: 305
-
Sharpened tops of sandy mountains by winds.jpg183.4 KB · Reads: 302
-
17382 feet Tanglang La .jpg119.5 KB · Reads: 295
-
Temple near Tanglang La.jpg118.3 KB · Reads: 301
-
Tanglang La.jpg104.3 KB · Reads: 306
-
Chang La Pass.jpg14.9 KB · Reads: 296
-
Sandy Mountains near Pang.jpg304.4 KB · Reads: 300
-
Snow fall on road Sarchu Tanglamg la Road 3.jpg102.3 KB · Reads: 295
-
Avalances and Landslides on Manali Leh Road.jpg259.8 KB · Reads: 315
-
Road along sandy hills.jpg49 KB · Reads: 310
-
Tanglang Pass.jpg137.1 KB · Reads: 300