• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi & English Poems on Coronvirus

Dalvinder Singh Grewal

Writer
Historian
SPNer
Jan 3, 2010
1,254
422
79
ਕਰੋਨਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਜੋ ਫੈਲਾਇਆ ਚੀਨ ਨੇ ਰੋਗ।

ਇਸ ਨੂੰ ਸਮਝੋ ਨਾ ਸੰਯੋਗ।

ਕਾਬੂ ਕਰਨ ਲਈ ਪ੍ਰਦਰਸ਼ਨ,

ਲੱਭਿਆ ਸੀ ਜੀਵਾਣੂ ਰੋਗ।

ਪਰ ਹੋਇਆ ਕਾਬੂ ਤੋਂ ਬਾਹਰ,

ਕਿਤਨੇ ਹੀ ਮਰਵਾ ਲਏ ਲੋਗ।

ਜੋ ਵੀ ਬਚੇ, ਜੀਣ ਨੂੰ ਤਰਸਣ

ਕੌਣ ਕਰੇ ਮਰਿਆਂ ਦਾ ਸੋਗ।

ਘਰ ਹੀ ਕੈਦੀ ਬਣ ਕੇ ਬੈਠੇ

ਬੰਦ ਕਮਰੇ ਵਿਚ ਸਹਿਣ ਵਿਯੋਗ।

ਨੇੜੇ ਆਉਂਣੋਂ, ਹੱਥ ਮਿਲਾਉਣੋਂ,

ਦੁਨੀਆਂ ਦੇ ਸਭ ਡਰਦੇ ਲੋਗ।

ਮਿਲ ਕੇ ਦਰਦ ਵੰਡਾਉਣਾ ਭੁਲਾ,

ਕੱਠੇ ਮਿਲ ਬਹਿਣਾ ਨਾ ਯੋਗ।

ਬੋਤਲ ਵਿੱਚੋਂ ਦਿਉ ਨਿਕਲਿਆ,

ਵੱਡੇ ਵੱਡੇ ਦਾ ਪਾਉਂਦਾ ਭੋਗ।

ਵਿਸ਼ਵ-ਵਿਆਪੀ ਰੋਗ ਹੋ ਗਿਆ,

ਵੱਸੋਂ ਬਾਹਰ ਕਰੋਨਾ ਰੋਗ।

ਕਾਰਗਾਰ ਨਾ ਕੋਈ ਦਵਾਈ,

ਹੋਏ ਨੇ ਡਾਢੇ ਪ੍ਰਯੋਗ

ਸੈਰ ਸਪਾਟੇ, ਖੇਡਾਂ ਖੇਲੇ,

ਰੋਕ ਲਾਉਣ ਲਈ ਬਣੇ ਆਯੋਗ।

ਭੁੱਖੇ ਮਰਦੇ ਕਿਰਤੀ ਕਾਮੇ,

ਹੋ ਚੱਲੇ ਬੰਦ ਸਭ ਉਦਯੋਗ।

ਬੰਦੇ ਦੇ ਹੁਣ ਵਸ ਤੋਂ ਬਾਹਰ

ਉਹ ਆਪੇ ਹੀ ਕਰੂ ਅਰੋਗ।

ਹੁਣ ਦੁਨੀਆਂ ਦਾ ਰੱਬ ਹੀ ਰਾਖਾ,

ਕਰ ਅਰਦਾਸਾਂ, ਲਾਈਏ ਭੋਗ॥


ਡਰ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਆਦਮੀ ਦੇ ਮਨ,

ਵਾਇਰਸ ਦਾ ਡਰ ਪਾ,

ਕੁਦਰਤ ਨੇ ਫਿਰ,

ਅੰਗੜਾਈ ਲਈ ਹੈ।

ਰੁੱਖੀਂ ਹਰਿਆਵਲ,

ਫੂਲਵਾੜੀ ਫੁੱਲ,

ਡਾਲੀ ਚਿੜੀਆਂ

ਛੱਤੀਂ ਮੋਰ

ਸੜਕੀਂ ਤੇ ਹਿਰਨ,

ਬਸਤੀਏਂ ਚੀਤੇ

ਘੁੰਮਦੇ ਬੇਡਰ,

ਡਰ ਕੁਦਰਤ ਨੇ,

ਅਪਣੇ ਤੋਂ ਮਨੁਖੀ ਮਨ

ਵਿਚ ਬਦਲ ਦਿਤਾ ਹੈ।

ਦਿਖਾ ਦਿਤਾ ਹੈ,

ਕੁਦਰਤ ਇਨਸਾਨ ਤੋਂ

ਕਿਤੇ ਤਾਕਤਵਰ ਹੈ।




We At Last Are Now Together


Dr Dalvinder Singh Grewal



After a long separation ever,

We two have now come together.

We now sit, gossip and joke,

Laughing it out, making some poke.

We missed real life frozen like frost,

All these years having been lost,

In the world of office and school,

We often fought when lost our cool,

We had no time to reconcile,

Remained cut off for days futile

No talking or walking together,

We never found for us a cool weather

Tired from work to home we returned,

Bathed, ate and slept interned.

Home was no home but a resting place,

No happiness, no charm and no grace.

Now as we are in a lockdown,

No office, no school, no going to town

No sounds of vehicles passing by,

Clear is the air and clear is the sky

We sit in our lawn with a morning tea,

We watch, on flowers the busy bee,

We watch the birds have returned again

Sky is clear no smoke in vain,

We listen to the cuckoo’s lilting song,

We enjoy the breeze passing along.

Peace has spread giving feeling for a talk,

Hand in hand as we walk

In our grassy lawn, wet with dew,

We take out shoes; feel it fresh and new.

Sweetly we talk of our past days,

Why we lived our life in tough ways

Lost in the world we lost our charm,

Now we shall enjoy the life in full form

We thank God for bringing us together,

We now feel as light as a feather.
 

Attachments

  • COVID-19.jpg
    COVID-19.jpg
    165.6 KB · Reads: 963

swarn bains

Poet
SPNer
Apr 8, 2012
842
189
Corona virus



Nobody can stop from dyeing, do whatever you want

Devil of death came as corona virus, hide if you can

Devil of death came as corona virus, with a letter from destiny

It waits for 14 days and then will take you with him

Devil put tight hands to you, will not let go, cry as much as you want

The entire world is weighed on one scale, does not spare creed or race

Whoever got corona virus has left the world and gone

Be nice weigh everyone equal, forget high or low status O Bains

The corona virus has been sent because the world has forgotten faith and good deeds

Forgetting good people run for the bad , as much they run that much more they tangle

Still there is time change your mind, and console with your mind

Once the mind agrees it follows the correct path, and escapes from corona virus

The mind forgets the worldly ill deeds and cleanses itself

O Bains if you want to escape from corona virus, put a mask on your face (burka)

Nobody came with you in the world, nor will anyone go with you on departure

They take you to the graveyard and cremate when your time in the world ended

If you do not want to come back in the world, recite the name of God whole heartedly

Birth and death is the nature of the world, he who is born has to die

Recite the name of God O Bains, if you do not want to come back in the world
He who sent you in the world ; enshrine him or her in the mind and merge with him
 

swarn bains

Poet
SPNer
Apr 8, 2012
842
189
ਕਰੋਨਾ
ਆਈ ਕੋਈ ਨੀ ਰੋਕ ਸਕਦਾ, ਜਿੰਨਾ ਲਗਦਾ ਜ਼ੋਰ ਲਗਾ ਲੈ ਤੂੰ
ਕਰੋਨਾ ਬਣ ਧਾੜਵੀ ਆ ਖਲੋਤੇ, ਜਿੱਥੇ ਮਰਜ਼ੀ ਆਪ ਛੁਪਾ ਲੈ ਤੂੰ
ਕਰੋਨਾ ਵਾਇਰਸ ਜਮ ਬਣ ਆਇਆ, ਧਰਮਰਾਜ ਦਾ ਖਤ ਲੈ ਕੇ
ਚੌਦਾਂ ਦਿਨ ਬੈਠ ਉਡੀਕ ਕਰਦਾ, ਤੈਨੂੰ ਜਾਵੇਗਾ ਆਪਣੇ ਸੰਗ ਲੈ ਕੇ
ਹੱਥ ਖਿੱਚ ਕੇ ਜਮਾੰ ਨੇ ਪਾ ਘੱਤੇ, ਨਹੀੰ ਛੱਡਣਾ ਜਿੰਨਾ ਕੁਰਲਾ ਲੈ ਤੂੰ
ਇਕ ਤੱਕੜੀ ਤੇ ਸਾਰਾ ਜੱਗ ਤੁਲੈ, ਉਹ ਜ਼ਾਤ ਪਾਤ ਨੀ ਵੇਖਦਾ ਈ
ਜਿਹਨੂੰ ਲੱਗ ਗਿਆ ਛੱਡ ਜੱਗ ਗਿਆ, ਭੇਦ ਨੀ ਰੇਖ ਤੇ ਮੇਖ ਦਾ ਈ
ਇਕ ਸਾਰ ਜਾਣ ਪਸੂ ਪੰਛੀਆਂ ਕੂ, ਬੈਂਸ ਊਚ ਨੀਚ ਦਿਲੋਂ ਭੁਲਾ ਲੈ ਤੂੰ
ਇਸ ਲਈ ਕਰੋਨਾ ਘੱਲਿਆ ਈ, ਜੱਗ ਕਰਮ ਧਰਮ ਤੋਂ ਦੂਰ ਨੱਸੈ
ਚੰਗੇ ਛੱਡ ਕੇ ਬੁਰੇ ਵੱਲ ਮਨ ਧਾਵੈ, ਜੰਨਾ ਨੱਸੈ ਉਨਾਂ ਹੀ ਹੋਰ ਫਸੈ
ਵੇਲਾ ਈ ਅਜੇ ਵੀ ਮੋੜ ਮਹਾਰਾਂ, ਬੈਂਸ ਅਪਣਾ ਮਨ ਸਮਝਾ ਲੈ ਤੂੰ
ਮਨ ਸਮਝ ਜਾਵੇ ਦਿਲ ਠਾਹਰ ਪਾਵੇ, ਭੈ ਕਰੋਨੇ ਦਾ ਭੁੱਲ ਜਾਵੇ
ਮਨ ਇਸ਼ਕ ਮਜਾਜ਼ੀ ਛੱਡ ਝਾਕ, ਹਕੀਕੀ ਇਸ਼ਕ ਤੇ ਡੁਲ੍ਹ ਜਾਵੇ
ਕਰੋਨੇ ਵਾਰਸ ਤੋਂ ਜੇ ਬਚਣਾ ਈ, ਬੁਰਕਾ ਮੁੱਖ ਤੇ ਪਾ ਲੈ ਤੂੰ
ਜੱਗ ਚ ਕੋਈ ਨੀ ਤੇਰੇ ਸੰਗ ਆਇਆ ਨਾ ਹੀ ਕਿਸੇ ਨੇ ਸੰਗ ਜਾਣਾ
ਮੜ੍ਹੀਆਂ ਚ ਜਾ ਲਾਉਣ ਲਾਂਬੂ, ਜਦੋਂ ਮੁੱਕ ਗਿਆ ਤੇਰਾ ਅੰਨ ਦਾਣਾ
ਜੇ ਮੜ ਕੇ ਜੱਗ ਤੇ ਨਹੀਂ ਆਉਣਾ, ਸੱਚੇ ਰੱਬ ਨੂੰ ਦਿਲੋਂ ਧਿਆ ਲੈ ਤੂੰ
ਜੰਮਣ ਮਰਨਾ ਏ ਦੁਨੀਆਂਬਾਜ਼ੀ, ਜੋ ਜੰਮਿਆਂ ਉਸ ਨੇ ਮਰ ਜਾਣਾ
ਨਿੱਤ ਰੱਬ ਦਾ ਨਾਮ ਧਿਆ ਬੈਂਸ, ਜੇ ਮੁੜ ਜੱਗ ਤੇ ਨਹੀਂ ਆਉਣਾ
ਜਿਸ ਜਨਮਿਆਂ ਚਿੱਤ ਵਸਾ ਉਹਨੂੰ, ਜਾਇ ਉਸੇ ਵਿਚ ਸਮਾ ਲੈ ਤੂੰ
please share it if u like it, God bless all
above english poem is the translation this poem



https://www.facebook.com/ufi/reacti...s6MjAzNzI2NDgyOTc1MzYzMg==&av=100004104036076
 

Dalvinder Singh Grewal

Writer
Historian
SPNer
Jan 3, 2010
1,254
422
79
He alone knows:

Dr Dalvinder Singh Grewal



The scientists have been studying more

How the universe came into existence.

I rarely find anyone discussing the fact

How and when will be the end of subsistence?

Big bang or natural change is the origin?

Big blast or natural change will be the end?

Man will create its weapon of death?

Or some calamity, God himself will send?

I rarely find anyone discussing the fact

To end his greatness in a blink instead!

The weapon of jealousy will be most deadly,

God will make the egoistic man to tread.

Will not allow the man even to know,

His Own Supremacy to Create and Annihilate,

Understanding Him or His ways is not easy

But it is sure; man does not write his fate.

Pray, o man and realise the sole truth

Love Him and His nature to realise,

He is the Only Creator of the entire universe,

When comes the end, it is a real surprise.

The man should understand that he is the cause,

Of the end of the universe; or creating any pause!
 

Dalvinder Singh Grewal

Writer
Historian
SPNer
Jan 3, 2010
1,254
422
79
ਹੱਡ-ਗੋਡੇ ਜੁੜ ਚੱਲੇ, ਨਿੱਤ ਦੀ ਸੈਰ ਬਿਨਾ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹੱਡ-ਗੋਡੇ ਜੁੜ ਚੱਲੇ, ਨਿੱਤ ਦੀ ਸੈਰ ਬਿਨਾ।
ਢਿੱਡ ਵਧਣੋਂ ਨਾ ਠੱਲੇ੍ਹ, ਨਿੱਤ ਦੀ ਸੈਰ ਬਿਨਾ।
ਜਦ ਦਾ ਸ਼ਹਿਰ ਕਰੋਨਾ ਆਇਆ,
ਸਭ ਨੂੰ ਇਸ ਨੇ ਕੈਦ ਕਰਾਇਆ,
ਲਾਹਿਆ ਬੰਦਾ ਥੱਲੇ, ਨਿੱਤ ਦੀ ਸੈਰ ਬਿਨਾ।
ਹੱਡ-ਗੋਡੇ ਜੁੜ ਚੱਲੇ, ਨਿੱਤ ਦੀ ਸੈਰ ਬਿਨਾ।
ਸ਼ਾਮ ਦਾ ਛਕਿਆ, ਠੀਕ ਨਾ ਪਚਦਾ,
ਖਾਣਾ ਢਿਡ ਵਿਚ ਰਾਤ ਨੂੰ ਨਚਦਾ,
ਪੈਂਦੇ ਗੈਸ ਦੇ ਹੱਲੇ, ਨਿੱਤ ਦੀ ਸੈਰ ਬਿਨਾ।
ਹੱਡ-ਗੋਡੇ ਜੁੜ ਚੱਲੇ, ਨਿੱਤ ਦੀ ਸੈਰ ਬਿਨਾ।
ਸਿਹਤ ਏ ਢਿੱਲੀ ਢਿੱਲੀ ਲਗਦੀ,
ਸੈਰ ਬਿਨਾ ਨਾ ਬਾਡੀ ਮਘਦੀ,
ਬਲਗਮ ਗੱਲੇ ਗੱਲੇ, ਨਿੱਤ ਦੀ ਸੈਰ ਬਿਨਾ।
ਹੱਡ-ਗੋਡੇ ਜੁੜ ਚੱਲੇ, ਨਿੱਤ ਦੀ ਸੈਰ ਬਿਨਾ।
ਦੋਸਤ ਨਾ ਮਿਲ ਬੈਠਣ ਜੁੜਕੇ,
ਮਜਲਿਸ ਨਾ ਹੁਣ ਲਗਦੀ ਮੁੜਕੇ,
ਕੀਤੇ ਯਾਰ ਇਕੱਲੇ, ਨਿੱਤ ਦੀ ਸੈਰ ਬਿਨਾ,
ਹੱਡ-ਗੋਡੇ ਜੁੜ ਚੱਲੇ, ਨਿੱਤ ਦੀ ਸੈਰ ਬਿਨਾ।
ਰੱਬਾ ! ਸਭ ਕੁਝ ਠੀਕ ਕਰਾਦੇ,
ਇਸ ਵਾਇਰਸ ਨੂੰ ਗੁੱਠੇ ਲਾ ਦੇ,
ਜੋਸ਼ ਰਿਹਾ ਨਾ ਪੱਲੇ, ਨਿੱਤ ਦੀ ਸੈਰ ਬਿਨਾ
ਹੱਡ-ਗੋਡੇ ਜੁੜ ਚੱਲੇ, ਨਿੱਤ ਦੀ ਸੈਰ ਬਿਨਾ।
 

Dalvinder Singh Grewal

Writer
Historian
SPNer
Jan 3, 2010
1,254
422
79
ਅਰਦਾਸ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਸੁੱਖ-ਦੁੱਖ, ਸੰਕਟ-ਕਸ਼ਟ ਜੇ ਹੋਵੇ, ਖੁਸ਼ੀ-ਗਮੀ ਜਦ ਆਵੇ।
ਭੁੱਲ ਹੋਵੇ, ਅਪਰਾਧ ਜੇ ਹੋਵੇ, ਮਾਫੀ ਮੰਗਣੀ ਚਾਹਵੇ।
ਹਉਮੈਂ ਤਿਆਗ, ਹਲੀਮੀਂ ਚਿੱਤ ਵਿਚ, ਹੱਥ ਜੋੜ ਜੁੜ ਜਾਵੇ,
ਸੱਚੇ ਮਨ ਕਰ ਆਪ-ਸਮਰਪਣ, ਅਪਣਾ ਆਪ ਮਿਟਾਵੇ।
ਸੱਚੇ ਮਨ, ਸੱਚੇ ਨੂੰ ਪਾਵੇ, ਉਸ ਵਿਚ ਆਪ ਸਮਾਵੇ।
ਬੋਲਣ ਦੀ ਵੀ ਲੋੜ ਨਾ ਰਹਿੰਦੀ, ਆਪੇ ਸਭ ਹੋ ਜਾਵੇ
 

swarn bains

Poet
SPNer
Apr 8, 2012
842
189
Forgive me for my ill thoughtover remarks. it appears that religion and spirituality are two different subjects. such as ਚਾਪ ਤਿਲਕ ਸਭ ਛੀਨੀ, ਮੋ ਸੇ ਨੈਨਾ ਮਿਲਾਇ ਕੈ
 

Dalvinder Singh Grewal

Writer
Historian
SPNer
Jan 3, 2010
1,254
422
79
Religion and spirituality are different in the sense that spirituality deals with soul's link with God while religion deals soul + body's link with society and God.
 

Dalvinder Singh Grewal

Writer
Historian
SPNer
Jan 3, 2010
1,254
422
79
Living Naturally
Dr Dalvinder Singh Grewal

Living naturally, in the house, like a tree.
From all world knots and businesses, free.
Living one’s own, with no burden at all,
No work, no job, no function, no ball
Bother no one, no stress, no worry
Peace and calm prevail; no hurry.
Still, we pray for corona to go. all-days,
Singing on branches the birds enjoy
Flowers blossom, dancing in joy
No office, no going, no walk, no talk,
Watching the neighbour from windows like a hawk
No cars, no trucks, no aircraft or rail,
No travel, no ticketing, no posts or mail,
No pants, no shirts, no socks, no shoes,
No meat, no chicken, no eggs, no booze
No hostel, no cinema, no shopping, no mall,
Enjoying at home with family members all
No work, all leisure and enjoying the play,
Ludo or tennis or carom at home all-day
No test, no exam no interview, no job,
Enjoying the free period the children throb
Enjoying with the family now after long
Misunderstandings gone; join all in a song
Love is increasing within us now as such,
Never had seen good days; so much.
Still, we pray for corona to go.
The world should be healthy without death row.
 

swarn bains

Poet
SPNer
Apr 8, 2012
842
189
ਕਰਮ ਕਰੋਨਾ

ਜੋ ਆਇਆ ਸੋ ਸਰਪਰ ਜਾਸੀ,ਨਾਰੀ ਮਰਦ ਸਭ ਅਯਾਣਾ ਸਿਆਣਾ

ਜੋ ਖੱਟ ਕਮਾਇਆ ਮੱਥੇ ਲਿਖ ਪਾਇਆ, ਖਾ ਕੇ ਜਾਣਾ ਦਾਣਾ ਦਾਣਾ



ਤੂੰ ਜੇ ਖੱਟਿਆ ਵੱਟਿਆ, ਮਾਲਕ ਤੇਰੇ ਖਾਤੇ ਵਿਚ ਛੁਪਾਇਆ

ਮਰਨਾ ਜੰਮਣ ਪਹਿਲਾਂ ਲਿਖਿਆ, ਸਮਾਂ ਤਾੜ ਸਾਹਮਣੇ ਆਇਆ

ਜਾਣ ਸਮੇਂ ਬਹੀ ਖੁਲ੍ਹ ਜਾਣੀ, ਗਿਣਿਆ ਜਾਣਾ ਦਾਣਾ ਦਾਣਾ



ਸਮਾ ਜਾਣ ਦਾ ਰਹੇ ਛੁਪਿਆ, ਜੰਮਣ ਤੋਂ ਪਹਿਲਾਂ ਹੋਵੇ ਲਿਖਿਆ

ਉਹ ਆਪ ਛੁਪਾ ਕੇ ਰੱਖੈ, ਬੈਂਸ ਕਰਮ ਧਰਮ ਨ ਦੇਣ ਸਿਖਿਆ

ਲਿਖਿਆ ਪੜ੍ਹ ਕੇ ਮੱਥੇ ਲਕੀਰਾਂ, ਪਕੜ ਜਮਾਂ ਤੈਨੂੰ ਲੈ ਜਾਣਾ



ਦੁਨੀਆਂ ਸਾਰੀ ਇੰਞ ਬਣਾਈ, ਇਕ ਆਉਂਦਾ ਇਕ ਜਾਂਦਾ ਏ

ਜੇ ਕਦੀ ਹਿਸਾਬ ਗਲਤ ਹੋ ਜਾਵੇ, ਕਰੋਨਾ ਬਣ ਕੇ ਆਉਂਦਾ ਏ

ਜੋ ਜੰਮਿਆਂ ਉਸ ਮਰਨਾ, ਫਿਰ ਤੂੰ ਬੰਦਿਆ ਕਿਉਂ ਘਬਰਾਉਣਾ



ਉਮਰ ਬੰਦੇ ਦੀ ਆਣੂ ਗਿਣ ਹੋਵੇ, ਸਾਰੇ ਆਣੂ ਸੰਗ ਸੰਗ ਪਰੋਵੇ

ਜੇ ਕਿਧਰੇ ਆਣੂ ਛਾਲ ਮਾਰ ਜਾਣ, ਫਿਰਮਾ ਫੋੜਾ ਬਣ ਖਲੋਵੇ

ਜਿਸ ਦਾ ਕੋਈ ਇਲਾਜ ਨਹੀਂ, ਕਰੋਨਾ ਵਾਇਰਸ ਉਸ ਬਣ ਆਉਣਾ



ਜੱਗ ਤੇ ਕਾਬੂ ਪਾਉਣ ਲਈ, ਕਰੋਨਾ ਵਾਇਰਸ ਉਸ ਨੇ ਘੱਲਿਆ

ਜੱਗ ਰੱਬ ਦੇ ਕਾਬੂ ਤੋਂ ਬਾਹਰ, ਸਮਝਾਉਣ ਲਈ ਕਰੋਨਾ ਘੱਲਿਆ

ਮਿਆਦ ਕਰੋਨਾ ਜਦੋਂ ਮੁੱਕ ਗਈ, ਜੱਗ ਛੱਡ ਉਸ ਨੇ ਟੁਰ ਜਾਣਾ



ਘੱਲਣ ਵਾਲਾ ਹੀ ਖੁਦ ਜਾਣੈ, ਉਸ ਦਾ ਕੋਈ ਜਵਾਬ ਨਹੀਂ

ਪਹਿਲਾਂ ਦੁਨੀਆਂ ਦੀਆਂ ਲੜਾਈਆਂ, ਹੁਣ ਕਰੋਨਾ ਇਲਾਜ ਨਹੀਂ

ਕਰੋਨਾ ਜੱਗ ਕੂ ਲਤੜ ਪਛਾੜੈ, ਆਈ ਜਿਸ ਦੀ ਉਸ ਮਰ ਜਾਣਾ



ਜੇ ਕਰੋਨਾ ਕੋਲੋਂ ਬਚਣਾ ਏ, ਬੈਂਸ ਤੂੰ ਛੁਪ ਕੇ ਬੈਠਾ ਰਹਿ

ਮਰਨ ਵਾਲੇ ਕੂ ਕੋਈ ਨ ਮੋੜੈ, ਪਰ ਤੂੰ ਕਿਸੇ ਕੁਝ ਨ ਕਹਿ

ਮੌਤ ਦੇ ਆਹੂ ਲਾਹੁਣ ਮਗਰੋਂ, ਇਲਾਜ ਕਰੋਨਾ ਦਾ ਲੱਭ ਜਾਣਾ



ਡਰਦੇ ਮਰਦੇ, ਮਰਦੇ ਡਰਦੇ, ਇਲਾਜ ਲੱਭਣ ਕੂ ਦੁਨੀਆਂ ਰੁੱਝੀ

ਝੱਬ ਦੇਣੇ ਇਲਾਜ ਨ ਮਿਲਣਾ, ਕਰੋਨਾ ਬਿਮਾਰੀ ਏ ਬੜੀ ਗੁੱਝੀ

ਹਰ ਸੁਆਲ ਦਾ ਜੁਆਬ ਬੈਂਸ, ਇਲਾਜ ਕਰੋਨਾ ਦਾ ਲੱਭ ਜਾਣਾ
 

Dalvinder Singh Grewal

Writer
Historian
SPNer
Jan 3, 2010
1,254
422
79
Play His Game

Dr Dalvinder Singh Grewal

Life is not short if all moments lived well.

Worrying corona will make your life hell.

God loves His creation and cares for all

Love and enjoy nature, you won’t feel small.

Feeling locked; worrying the global curfew

Takes your joy; which is real and true.

Enjoy all roses and lilies in dance

Singing cuckoo and chirping sparrow askance.

Play with kids and chat with wife

Within your family lies the real life

Don’t go against the wave, it will take you away

No one can save you when you go astray.

What God does, no one can ever change

Accept the truth and play His game.
 

Dalvinder Singh Grewal

Writer
Historian
SPNer
Jan 3, 2010
1,254
422
79
ਤੇਰੀ ਕੀ ਔਕਾਤ ਹੈ ਬੰਦਿਆ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਤੇਰੀ ਕੀ ਔਕਾਤ ਹੈ ਬੰਦਿਆ, ਦਿੱਤੀ ਦੱਸ ਕਰੋਨਾ ਨੇ।
ਸਾਰੀ ਦੁਨੀਆਂ ਹਿਲਣੋਂ ਹਾਰੀ, ਕੀਤੀ ਵੱਸ ਕਰੋਨਾ ਨੇ।
ਚੀਨੀ ਚਮਗਿੱਦੜ ਦਾ ਜੰਮਿਆਂ, ਚੀਨ ਨੂੰ ਹੀ ਲਾ ਸੇਕ ਗਿਆ,
ਤਾਕਤਵਰ ਅਮਰੀਕਾ ਇਸ ਦੇ, ਅੱਗੇ ਗੋਡੇ ਟੇਕ ਗਿਆ।
ਯੂਰਪ ਵਿਚ ਵੀ ਲੱਖਾਂ ਦੇ ਵਿੱਚ, ਦਿੱਤੇ ਡੱਸ ਕਰੋਨਾ ਨੇ।
ਤੇਰੀ ਕੀ ਔਕਾਤ ਹੈ ਬੰਦਿਆ, ਦਿੱਤੀ ਦੱਸ ਕਰੋਨਾ ਨੇ।
ਕਾਰਾਂ, ਗੱਡੀਆਂ, ਉੜਣ-ਖਟੋਲੇ, ਸਾਰੇ ਬੰਦ ਕਰਾ ਦਿੱਤੇ,
ਸ਼ਿਪ-ਕਿਸ਼ਤੀਆਂ, ਪਣਡੁਬੀਆਂ ਨੂੰ ਇਸ ਨੇ ਜਿੰਦਰੇ ਲਾ ਦਿੱਤੇ।
ਕੋਈ ਯਾਤਰੂ ਹੋਣ ਨਾ ਦਿਤਾ, ਟੱਸ ਤੋਂ ਮੱਸ ਕਰੋਨਾ ਨੇ।
ਤੇਰੀ ਕੀ ਔਕਾਤ ਹੈ ਬੰਦਿਆ, ਦਿੱਤੀ ਦੱਸ ਕਰੋਨਾ ਨੇ।
ਘਰ ਵਿੱਚ ਕੀਤੇ ਬੰਦ ਸੱਭ ਲੋਕੀ, ਬਾਹਰ ਨਾ ਕੋਈ ਆਇਓ ਜੀ।
ਮਿਲਣਾ ਜੇ ਤਾਂ ਰੱਖ ਫਾਸਲਾ, ਮੂੰਹ ਤੇ ਪੱਟੀ ਪਾਇਓ ਜੀ।
ਜਿਵੇਂ ਸ਼ਿਕੰਜੇ ਵਿੱਚ ਕਸੀ ਦਾ, ਦਿੱਤਾ ਕਸ ਕਰੋਨਾ ਨੇ।
ਤੇਰੀ ਕੀ ਔਕਾਤ ਹੈ ਬੰਦਿਆ, ਦਿੱਤੀ ਦੱਸ ਕਰੋਨਾ ਨੇ।
ਬੁੱਢੇ ਪਹਿਲਾਂ, ਬੱਚੇ ਪਿੱਛੋਂ, ਵਾਰੀ ਫੇਰ ਅੱਧਖੜਾਂ ਦੀ।
ਗਲੀਆਂ ਵਿੱਚ ਨਿਕਲਦੀ ਫਿਰ ਵੀ, ਟੋਲੀ ਕਿਤੇ ਅਣਪੜ੍ਹਾਂ ਦੀ।
ਪਤਾ ਨਹੀਂ ਕਦ, ਕਿਸਦਾ ਪੀਣਾ, ਜੀਵਨ ਰਸ ਕਰੋਨਾ ਨੇ।
ਤੇਰੀ ਕੀ ਔਕਾਤ ਹੈ ਬੰਦਿਆ, ਦਿੱਤੀ ਦੱਸ ਕਰੋਨਾ ਨੇ।
ਮੱਛੀ-ਮੀਟ ਤੇ ਮੁਰਗ-ਮੁਸਲਮ, ਸਭ ਕੁਝ ਛੁੱਟ ਗਿਆ ਹੁਣ ਤਾਂ,
ਕੱਲ ਲਈ ਆਟਾ, ਦਾਲ ਜਾਂ ਸਬਜ਼ੀ, ਇਸ ਦਾ ਫਿਕਰ ਪਿਆ ਹੁਣ ਤਾਂ।
ਸਾਰੇ ਸ਼ੌਕ ਤੇ ਅਸ਼ਨੇ-ਪਸ਼ਨੇ, ਮਾਰੇ ਝੱਸ ਕਰੋਨਾ ਨੇ।
ਤੇਰੀ ਕੀ ਔਕਾਤ ਹੈ ਬੰਦਿਆ, ਦਿੱਤੀ ਦੱਸ ਕਰੋਨਾ ਨੇ।
ਇਸ ਦਾ ਕੋਈ ਇਲਾਜ ਨਾ ਲਭਦਾ, ਸਾਇੰਸਦਾਨ ਵੀ ਹਾਰ ਗਏ।
ਹਸਪਤਾਲ ਵਿਚ ਡਾਕਟਰ ਨਰਸਾਂ ਵੀ ਖੁਦ ਹੋ ਬੀਮਾਰ ਗਏ।
ਲਾ ਲੈ ਵਾਹ ਜੋ ਲਾਉਣੀ ਬੰਦਿਆ ਕਿਹਾ ਇਹ ਹੱਸ ਕਰੋਨਾ ਨੇ।
ਤੇਰੀ ਕੀ ਔਕਾਤ ਹੈ ਬੰਦਿਆ, ਦਿੱਤੀ ਦੱਸ ਕਰੋਨਾ ਨੇ।
ਕੋਠੀ ਬੰਗਲੇ ਬਣ ਗਏ ਜੇਲ੍ਹਾਂ, ਹਰ ਕੋਈ ਕੈਦ ‘ਚ ਫਸਿਆ ਹੈ।
ਪਤਾ ਨਹੀਂ ਕਿਥੋਂ ਆ ਜਾਣਾ, ਡਰ ਹਰ ਦਿਲ ਵਿਚ ਵਸਿਆ ਹੈ।
ਭੱਜਣ ਲਈ ਨਾ ਰਾਹ ਬੰਦੇ ਨੂੰ, ਦੇਣ ਨਾ ਨੱਸ ਕਰੋਨਾ ਨੇ।
ਤੇਰੀ ਕੀ ਔਕਾਤ ਹੈ ਬੰਦਿਆ, ਦਿੱਤੀ ਦੱਸ ਕਰੋਨਾ ਨੇ।
ਕੁਦਰਤ ਦਾ ਇਹ ਖੇਲ੍ਹ ਨਿਆਰਾ, ਸਮਝ ਤੇਰੀ ਤੋਂ ਬਾਹਰ ਹੈ।
ਹੋਰ ਸਹਾਰਾ ਹੈ ਨਾ ਕੋਈ, ਰੱਬ ਦਾ ਡਰ ਹੀ ਠਾਹਰ ਹੈ
ਤੇਰਾ ਹਰ ਇਕ ਹੀਲਾ ਚਾਰਾ ਕੀਤਾ ਵੱਸ ਕਰੋਨਾ ਨੇ।
ਤੇਰੀ ਕੀ ਔਕਾਤ ਹੈ ਬੰਦਿਆ, ਦਿੱਤੀ ਦੱਸ ਕਰੋਨਾ ਨੇ।
ਹੁਣ ਤਾਂ ਰੱਬ ਦਾ ਨਾਮ ਲਈ ਜਾ, ਹੋਰ ਰਿਹਾ ਕੋਈ ਚਾਰਾ ਨਾ,
ਮਨ ਨੂੰ ਉਸ ਸੰਗ ਜੋੜਣ ਤੋਂ ਬਿਨ, ਤੇਰਾ ਹੋਰ ਗੁਜ਼ਾਰਾ ਨਾ।
ਅਪਣੇ ਆਪ ਹੀ ਚਲਦਾ ਬਣਨਾ, ਸੁਣ ਰੱਬ ਜਸ, ਕਰੋਨਾ ਨੇ।
ਤੇਰੀ ਕੀ ਔਕਾਤ ਹੈ ਬੰਦਿਆ, ਦਿੱਤੀ ਦੱਸ ਕਰੋਨਾ ਨੇ।
 

swarn bains

Poet
SPNer
Apr 8, 2012
842
189
ਕਰੋਨਾ ਜਮ

ਜਦੋਂ ਤੱਗ ਜੱਗ ਦਾ ਟੁੱਟਿਆ, ਸਮਾਂ ਕਹਿਰ ਦਾ ਆਇਆ

ਪਹਿਲੀ ਜੰਗ ਦੂਜੀ ਜੰਗ, ਕਰੋਨਾ ਹੁਣ ਜਮ ਬਣਾਇਆ



ਜੱਗ ਰੱਬ ਇਤ ਸਾਜਿਆ, ਸੋਚ ਸਮਝ ਕੇ ਕਰ ਵਿਚਾਰ

ਕਿਸੇ ਬੁਰਾ ਨਹੀਂ ਤੱਕਿਆ, ਜੱਗ ਸਾਰਾ ਹਰਿ ਪਰਵਾਰ

ਜੋ ਜੰਮਿਆਂ ਸੋ ਮਰ ਜਾਣਾ, ਇਤ ਵਿਧ ਰਚਨ ਰਚਾਇਆ



ਰੱਬ ਜਨਮ ਨਹੀਂ ਲੈਂਦਾ, ਜੋ ਜੰਮਦਾ ਨਹੀਂ ਸੋ ਮਰਦਾ ਨਹੀਂ

ਜੰਮਣ ਮਰਨ ਕਿੱਸਾ ਰਚਿਆ, ਮੌਤ ਕੋਈ ਚਿੱਤ ਧਰਦਾ ਨਹੀਂ

ਲੱਖ ਚਰਾਸੀ ਜੂਨਾਂ ਚੱਲ, ਮੁੜ ਜਨਮ ਬੰਦੇ ਦਾ ਪਾਇਆ



ਬੰਦਿਆ, ਹਾਲ ਜ਼ਮਾਨੇ ਦਾ ਵੇਖ, ਉਤੋਂ ਲਿਖੇ ਸਾਈਂ ਨੇ ਲੇਖ

ਵਾਇਰਸ ਕਰੋਨਾ ਬਣ ਜਮ ਆਇਆ, ਬਚੈ ਨ ਮੁੱਲਾਂ ਸੇਖ

ਖੁਫੀਆ ਰੱਖਿਆ ਭੇਦ ਬੰਦੇ ਤੋਂ, ਜੋ ਖੱਟਿਆ ਬੰਦੇ ਪਾਇਆ



ਬੰਦਿਆ ਐਸਾ ਕਰਮ ਕਮਾ, ਇਸ ਮੌਤ ਦਾ ਨਹੀਂ ਵਸਾਹ

ਕਰੋਨਾ ਕਿਸੇ ਲਿਹਾਜ ਨੀ ਕਰਦਾ, ਤੂੰ ਅਪਣਾ ਮੁੱਖ ਛੁਪਾ

ਰਾਹ ਮੜ੍ਹੀਆਂ ਦੇ ਘੱਲ ਦਵੇ, ਜਦੋਂ ਬੈਂਸ ਸਾਹ ਨਾ ਆਇਆ



ਗਿਣ ਕੇ ਸਭ ਕੂ ਸਾਹ ਬਖਸੈ, ਹਿਸਾਬ ਸਭ ਦਾ ਰੱਖੈ

ਮੌਤ ਜੰਮਣ ਤੋਂ ਪਹਿਲਾਂ ਲਿਖੀ, ਪਰ ਕਿਸੇ ਨਾ ਦੱਸੈ

ਅੰਤ ਸਮੇ ਜਲਾਦਾਂ ਘੱਲਦਾ, ਰਹੈ ਨਾ ਕੋਈ ਛੁਪਾਇਆ



ਬੰਦੇ ਕੂ ਸਮਝਾਵਣ ਲਈ, ਘੱਲਿਆ ਵਾਇਰਸ ਕਰੋਨਾ

ਤੂੰ ਰੱਬ ਦਾ ਨਾਮ ਧਿਆ ਬੈਂਸ, ਛੱਡ ਰੱਬ ਤੇ ਜੋ ਹੋਣਾ

ਜੋ ਜੱਗ ਤੋਂ ਟੁਰ ਗਿਆ, ਮੁੜ ਕੇ ਜੱਗ ਨਹੀਂ ਆਇਆ
 
📌 For all latest updates, follow the Official Sikh Philosophy Network Whatsapp Channel:
Top