- Jan 3, 2010
- 1,254
- 423
- 79
Dr Dalvinder Singh Grewal (Ludhiana, India)
ਚੰਗਾ ਲਗਦਾ ਘਰ ਵਿੱਚ ਬਹਿਣਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਚੰਗਾ ਲਗਦਾ ਘਰ ਵਿੱਚ ਬਹਿਣਾ।
ਖੱਪ-ਖਾਨੇ ਤੋਂ ਪਾਸੇ ਰਹਿਣਾ।
…………………………
ਉੱਠ ਫਟਾ ਫਟ, ਜਲਦ ਨਹਾਉਣਾ।
ਝੱਟ-ਪਟ ਲੀੜੇ-ਲੱਤੇ ਪਾਉਣਾ।
ਜੋ ਬਣਿਆ ਸੋ ਗਪ-ਗਪ ਖਾਣਾ।
ਚੁੱਕ ਸਕੂਟਰ ਦਫਤਰ ਜਾਣਾ।
ਸਾਰਾ ਦਿਨ ਫਾਈਲਾਂ ਵਿਚ ਰੁਲਣਾ।
ਝਿੜਕਾਂ ਖਾ ਕੇ ਚਿੱਤ ਸੁਲਗਣਾ।
ਥੱਕੇ ਟੁੱਟੇ ਘਰ ਨੂੰ ਆਉਣਾ।
ਪਤਨੀ ਉਤੇ ਗੁੱਸਾ ਲਾਹੁਣਾ।
ਲਗਦੈ ਉਸ ਨੇ ਹੋਰ ਨਾ ਸਹਿਣਾ।
ਚੰਗਾ ਲਗਦਾ ਘਰ ਵਿੱਚ ਬਹਿਣਾ।
ਖੱਪ-ਖਾਨੇ ਤੋਂ ਪਾਸੇ ਰਹਿਣਾ।
ਪਤਨੀ ਨੇ ਫਿਰ ਰਾਗ ਅਲਾਉਣਾ।।
ਦਿਨ ਦਾ ਕਿੱਸਾ ਖੋਲ੍ਹ ਸੁਣਾਉਣਾ।
“ਉੱਠ ਸਵੇਰੇ ਲੰਗਰ ਲਾਹਵਾਂ।
ਕੱਲੇ ਕੱਲੇ ਦੇ ਮੂੰਹ ਪਾਵਾਂ।
ਫਿਰ ਬੱਚਿਆਂ ਦੀ ਵਰਦੀ ਪਾਵਾਂ।
ਸਭਨੀਂ ਹੱਥੀਂ ਟਿਫਨ ਫੜਾਵਾਂ।
ਇੱਕ ਇੱਕ ਨੂੰ ਫਿਰ ਬੱਸ ਬਹਾਵਾਂ।
ਭੱਜ ਨੱਠ ਵਿੱਚ ਟੁੱਟਦੀ ਜਾਵਾਂ।
ਫਿਰ ਘਰ ਦੀ ਸਭ ਸਾਫ ਸਫਾਈ।
ਇੱਕ ਘੜੀ ਨਾ ਚੈਨ ਦੀ ਆਈ।
ਲੰਚ ਦੀ ਮੈਂ ਫਿਰ ਕਰਾਂ ਤਿਆਰੀ।
ਬਣਦੀ ਰੋਟੀ ਤੇ ਤਰਕਾਰੀ।
ਬੱਚਿਆਂ ਦਾ ਘਰ ਮੁੜਣਾ ਹੋਇਆ।
ਜਲਦੀ ਜਲਦੀ ਹੱਥ ਮੂੰਹ ਧੋਇਆ।
ਇੱਕ ਇੱਕ ਨੂੰ ਘਰ ਲੈ ਆਵਾਂ।
ਫਿਰ ਮੂੰਹ ਸਭ ਦੇ ਰੋਟੀ ਪਾਵਾਂ।
ਬਚਿਆ ਖੁਚਿਆ ਮੈਂ ਵੀ ਖਾਵਾਂ।
ਫਿਰ ਕੰਮ ਅਗਲੇ ਮੈਂ ਲੱਗ ਜਾਵਾਂ।
ਹੋਮ-ਵਰਕ ਬਚਿਆਂ ਦਾ ਦੇਖਾਂ।
ਕਾਪੀ ਵਿਚ ਕੀ ਲਿਖਿਆ ਸਮਝਾਂ।
ਕੰਮ ਸਭ ਦਾ ਪੂਰਾ ਹੋ ਜਾਵੇ।
ਫਿਰ ਨਹਾਉਣ ਦਾ ਵੇਲਾ ਆਵੇ।
ਨ੍ਹਾ ਕੇ ਲਾਹਵਾਂ ਸ਼ਾਮ ਦਾ ਖਾਣਾ।
ਏਨੇ ਨੂੰ ਫਿਰ ਤੁਸਾਂ ਨੇ ਆਣਾ।
ਆਕੇ ਬੁੱਘ-ਬੁਘਾਹਟ ਕੱਢਣੀ।
ਥੱਲੇ ਲਾਉਣ ਦੀ ਕਸਰ ਨਾ ਛੱਡਣੀ।
ਦੱਸੋ ਤੁਸੀਂ, ਮੈਂ ਕਿੱਥੇ ਜਾਵਾਂ।
ਕਿਸ ਨੂੰ ਅਪਣਾ ਹਾਲ ਸੁਣਾਵਾਂ?”
………..
ਰੋਂਦੀ ਨੂੰ ਫਿਰ ਮੈਂ ਕੀ ਕਹਿਣਾ।
ਚੰਗਾ ਲਗਦਾ ਘਰ ਵਿੱਚ ਬਹਿਣਾ।
ਖੱਪ ਖਾਨੇ ਤੋਂ ਪਾਸੇ ਰਹਿਣਾ।
ਨਾ ਦਫਤਰ ਹੁਣ ਨਾ ਵਿਦਿਆਲੇ।
ਦਿਨ ਆਏ ਘਰ ਰੌਣਕ ਵਾਲੇ।
ਬੱਚਿਆਂ ਦਾ ਘਰ ਰੌਣਕ ਮੇਲਾ।
ਵਹੁਟੀ ਦੇ ਸੰਗ ਹਾਸਾ ਖੇਲ੍ਹਾ।
ਪੌਦਿਆਂ ਨੂੰ ਮੈਂ ਲਾਵਾਂ ਪਾਣੀ।
ਫੁਲਵਾੜੀ ਨੂੰ ਚੜ੍ਹੀ ਜਵਾਨੀ।
ਰੰਗਾ ਰੰਗ ਤਿਤਲੀਆਂ, ਵਾਹ! ਵਾਹ!
ਫੁੱਲੀਂ ਪਾਉਣ ਕਿਕਲੀਆਂ, ਵਾਹ! ਵਾਹ!
ਪੌਣਾਂ ਵਿਚ ਰੁੱਖ ਝੂਮਣ, ਵਾਹ!ਵਾਹ!
ਪੰਛੀ ਟਾਹਣੀ ਝੂਲਣ, ਵਾਹ! ਵਾਹ!
ਕੋਇਲ ਗਾਉਂਦੀ ਗੀਤ ਸੁਹਾਣੇ।
ਘਰ ਦੀ ਰੌਣਕ ਦਿਲ ਅਜ ਮਾਣੇ।
ਨਾ ਕੋਈ ਚਿੰਤਾ, ਨਾ ਕੋਈ ਟੈਂਸ਼ਨ।
ਸਭ ਨੂੰ ਮਿਲਿਆ ਫੁੱਲ ਅਟੈਂਸ਼ਨ।
ਬੱਚਿਆਂ ਨਾਲ ਲੁੱਡੋ ਦੀ ਬਾਜ਼ੀ।
ਹਰ ਇੱਕ ਖੁਸ਼ ਹੈ ਹਰ ਇੱਕ ਰਾਜ਼ੀ।
ਸਮਝੇ ਹਾਂ ਹੁਣ ਪਿਆਰ ਕੀ ਗਹਿਣਾ।
ਚੰਗਾ ਲਗਦਾ ਘਰ ਵਿੱਚ ਬਹਿਣਾ।
ਉਸ ਦੇ ਸੰਗ ਮੈਂ ਜੋੜ ਕੇ ਤਾਰਾਂ।
ਰੱਬ ਦਾ ਨਿੱਤ ਮੈਂ ਸ਼ੁਕਰ ਗੁਜ਼ਾਰਾਂ।
ਆਖਾਂ ! ਰੱਬਾ ਤੂੰ ਵੀ ਧੰਨ ਏਂ।
ਲਾ ਦਿਤਾ ਦੁਨੀਆਂ ਨੂੰ ਬੰਨ੍ਹ ਏਂ।
ਭੇਜ ਕੇ ਵਾਇਰਸ ਜੋ ਅਣਦਿਸਦਾ।
ਹੱਲ ਨਾ ਲਭਦਾ ਦਿਸਦਾ ਇਸਦਾ।
ਸ਼ਹਿਰੋ-ਸ਼ਹਿਰ ਨੇ ਸਥਰ ਵਿਛਾਏ।
ਵੱਡੇ ਵੱਡੇ ਗੁੱਠੇ ਲਾਏ।
ਘਰ ਘਰ ਬੰਦ ਬਿਠਾਈ ਦੁਨੀਆਂ।
ਧੰਦਿਆਂ ਤੋਂ ਛੁਡਵਾਈ ਦੁਨੀਆਂ।
ਨਾਂ ਗੱਡੀਆਂ ਨਾ ਚਲਦੀਆਂ ਕਾਰਾਂ।
ਨਾਂ ਫੈਕਟਰੀਆਂ ਧੂੰਏਂ ਦੀਆਂ ਮਾਰਾਂ।
ਸਾਫ ਹਵਾ ਹੁਣ, ਸਾਫ ਹੈ ਪਾਣੀ।
ਰੱਬ ਦਾ ਸ਼ੁਕਰ ਕਰੇ ਹਰ ਪ੍ਰਾਣੀ।
ਸਿੱਧੇ ਸਾਰੇ ਕਰ ਦਿੱਤੇ ਨੇ।
ਡਰ ਹਰ ਦਿਲ ਦੇ ਵਿੱਚ ਭਰ ਦਿਤੇ ਨੇ।
ਇਸ ਵਾਇਰਸ ਦੀ ਸਮਝ ਨਾ ਆਵੇ।
ਸਭ ਕਹਿੰਦੇ ਇੱਕ ਰੱਬ ਬਚਾਵੇ।
ਜੀਵਨ ਦਾ ਏ ਸੱਚ ਸਮਝਾਇਆ।
ਕੁਦਰਤ ਦਾ ਏ ਅਸਲ ਵਿਖਾਇਆ।
ਸਭ ਪਾਸੇ ਚੁਪ ਚਾਂ ਏ ਹੋਈ ।
ਟਾਹਰਾਂ ਮਾਰੇ ਨਾ ਹੁਣ ਕੋਈ।
ਰੱਬਾ ਤੇਰੀ ਬਾਤ ਨਿਰਾਲੀ।
ਜੱਗ ਨੂੰ ਏਂ ਔਕਾਤ ਵਿਖਾਲੀ।
ਬੰਦਿਆ! ਛੱਡ ਰੱਬ ਨਾਲ ਤੂੰ ਖਹਿਣਾ।
ਚੰਗਾ ਲਗਦਾ ਏ ਘਰ ਬਹਿਣਾ।
ਖੱਪ ਖਾਨੇ ਤੋਂ ਪਾਸੇ ਰਹਿਣਾ।
ਚੰਗਾ ਲਗਦਾ ਘਰ ਵਿੱਚ ਬਹਿਣਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਚੰਗਾ ਲਗਦਾ ਘਰ ਵਿੱਚ ਬਹਿਣਾ।
ਖੱਪ-ਖਾਨੇ ਤੋਂ ਪਾਸੇ ਰਹਿਣਾ।
…………………………
ਉੱਠ ਫਟਾ ਫਟ, ਜਲਦ ਨਹਾਉਣਾ।
ਝੱਟ-ਪਟ ਲੀੜੇ-ਲੱਤੇ ਪਾਉਣਾ।
ਜੋ ਬਣਿਆ ਸੋ ਗਪ-ਗਪ ਖਾਣਾ।
ਚੁੱਕ ਸਕੂਟਰ ਦਫਤਰ ਜਾਣਾ।
ਸਾਰਾ ਦਿਨ ਫਾਈਲਾਂ ਵਿਚ ਰੁਲਣਾ।
ਝਿੜਕਾਂ ਖਾ ਕੇ ਚਿੱਤ ਸੁਲਗਣਾ।
ਥੱਕੇ ਟੁੱਟੇ ਘਰ ਨੂੰ ਆਉਣਾ।
ਪਤਨੀ ਉਤੇ ਗੁੱਸਾ ਲਾਹੁਣਾ।
ਲਗਦੈ ਉਸ ਨੇ ਹੋਰ ਨਾ ਸਹਿਣਾ।
ਚੰਗਾ ਲਗਦਾ ਘਰ ਵਿੱਚ ਬਹਿਣਾ।
ਖੱਪ-ਖਾਨੇ ਤੋਂ ਪਾਸੇ ਰਹਿਣਾ।
ਪਤਨੀ ਨੇ ਫਿਰ ਰਾਗ ਅਲਾਉਣਾ।।
ਦਿਨ ਦਾ ਕਿੱਸਾ ਖੋਲ੍ਹ ਸੁਣਾਉਣਾ।
“ਉੱਠ ਸਵੇਰੇ ਲੰਗਰ ਲਾਹਵਾਂ।
ਕੱਲੇ ਕੱਲੇ ਦੇ ਮੂੰਹ ਪਾਵਾਂ।
ਫਿਰ ਬੱਚਿਆਂ ਦੀ ਵਰਦੀ ਪਾਵਾਂ।
ਸਭਨੀਂ ਹੱਥੀਂ ਟਿਫਨ ਫੜਾਵਾਂ।
ਇੱਕ ਇੱਕ ਨੂੰ ਫਿਰ ਬੱਸ ਬਹਾਵਾਂ।
ਭੱਜ ਨੱਠ ਵਿੱਚ ਟੁੱਟਦੀ ਜਾਵਾਂ।
ਫਿਰ ਘਰ ਦੀ ਸਭ ਸਾਫ ਸਫਾਈ।
ਇੱਕ ਘੜੀ ਨਾ ਚੈਨ ਦੀ ਆਈ।
ਲੰਚ ਦੀ ਮੈਂ ਫਿਰ ਕਰਾਂ ਤਿਆਰੀ।
ਬਣਦੀ ਰੋਟੀ ਤੇ ਤਰਕਾਰੀ।
ਬੱਚਿਆਂ ਦਾ ਘਰ ਮੁੜਣਾ ਹੋਇਆ।
ਜਲਦੀ ਜਲਦੀ ਹੱਥ ਮੂੰਹ ਧੋਇਆ।
ਇੱਕ ਇੱਕ ਨੂੰ ਘਰ ਲੈ ਆਵਾਂ।
ਫਿਰ ਮੂੰਹ ਸਭ ਦੇ ਰੋਟੀ ਪਾਵਾਂ।
ਬਚਿਆ ਖੁਚਿਆ ਮੈਂ ਵੀ ਖਾਵਾਂ।
ਫਿਰ ਕੰਮ ਅਗਲੇ ਮੈਂ ਲੱਗ ਜਾਵਾਂ।
ਹੋਮ-ਵਰਕ ਬਚਿਆਂ ਦਾ ਦੇਖਾਂ।
ਕਾਪੀ ਵਿਚ ਕੀ ਲਿਖਿਆ ਸਮਝਾਂ।
ਕੰਮ ਸਭ ਦਾ ਪੂਰਾ ਹੋ ਜਾਵੇ।
ਫਿਰ ਨਹਾਉਣ ਦਾ ਵੇਲਾ ਆਵੇ।
ਨ੍ਹਾ ਕੇ ਲਾਹਵਾਂ ਸ਼ਾਮ ਦਾ ਖਾਣਾ।
ਏਨੇ ਨੂੰ ਫਿਰ ਤੁਸਾਂ ਨੇ ਆਣਾ।
ਆਕੇ ਬੁੱਘ-ਬੁਘਾਹਟ ਕੱਢਣੀ।
ਥੱਲੇ ਲਾਉਣ ਦੀ ਕਸਰ ਨਾ ਛੱਡਣੀ।
ਦੱਸੋ ਤੁਸੀਂ, ਮੈਂ ਕਿੱਥੇ ਜਾਵਾਂ।
ਕਿਸ ਨੂੰ ਅਪਣਾ ਹਾਲ ਸੁਣਾਵਾਂ?”
………..
ਰੋਂਦੀ ਨੂੰ ਫਿਰ ਮੈਂ ਕੀ ਕਹਿਣਾ।
ਚੰਗਾ ਲਗਦਾ ਘਰ ਵਿੱਚ ਬਹਿਣਾ।
ਖੱਪ ਖਾਨੇ ਤੋਂ ਪਾਸੇ ਰਹਿਣਾ।
ਨਾ ਦਫਤਰ ਹੁਣ ਨਾ ਵਿਦਿਆਲੇ।
ਦਿਨ ਆਏ ਘਰ ਰੌਣਕ ਵਾਲੇ।
ਬੱਚਿਆਂ ਦਾ ਘਰ ਰੌਣਕ ਮੇਲਾ।
ਵਹੁਟੀ ਦੇ ਸੰਗ ਹਾਸਾ ਖੇਲ੍ਹਾ।
ਪੌਦਿਆਂ ਨੂੰ ਮੈਂ ਲਾਵਾਂ ਪਾਣੀ।
ਫੁਲਵਾੜੀ ਨੂੰ ਚੜ੍ਹੀ ਜਵਾਨੀ।
ਰੰਗਾ ਰੰਗ ਤਿਤਲੀਆਂ, ਵਾਹ! ਵਾਹ!
ਫੁੱਲੀਂ ਪਾਉਣ ਕਿਕਲੀਆਂ, ਵਾਹ! ਵਾਹ!
ਪੌਣਾਂ ਵਿਚ ਰੁੱਖ ਝੂਮਣ, ਵਾਹ!ਵਾਹ!
ਪੰਛੀ ਟਾਹਣੀ ਝੂਲਣ, ਵਾਹ! ਵਾਹ!
ਕੋਇਲ ਗਾਉਂਦੀ ਗੀਤ ਸੁਹਾਣੇ।
ਘਰ ਦੀ ਰੌਣਕ ਦਿਲ ਅਜ ਮਾਣੇ।
ਨਾ ਕੋਈ ਚਿੰਤਾ, ਨਾ ਕੋਈ ਟੈਂਸ਼ਨ।
ਸਭ ਨੂੰ ਮਿਲਿਆ ਫੁੱਲ ਅਟੈਂਸ਼ਨ।
ਬੱਚਿਆਂ ਨਾਲ ਲੁੱਡੋ ਦੀ ਬਾਜ਼ੀ।
ਹਰ ਇੱਕ ਖੁਸ਼ ਹੈ ਹਰ ਇੱਕ ਰਾਜ਼ੀ।
ਸਮਝੇ ਹਾਂ ਹੁਣ ਪਿਆਰ ਕੀ ਗਹਿਣਾ।
ਚੰਗਾ ਲਗਦਾ ਘਰ ਵਿੱਚ ਬਹਿਣਾ।
ਉਸ ਦੇ ਸੰਗ ਮੈਂ ਜੋੜ ਕੇ ਤਾਰਾਂ।
ਰੱਬ ਦਾ ਨਿੱਤ ਮੈਂ ਸ਼ੁਕਰ ਗੁਜ਼ਾਰਾਂ।
ਆਖਾਂ ! ਰੱਬਾ ਤੂੰ ਵੀ ਧੰਨ ਏਂ।
ਲਾ ਦਿਤਾ ਦੁਨੀਆਂ ਨੂੰ ਬੰਨ੍ਹ ਏਂ।
ਭੇਜ ਕੇ ਵਾਇਰਸ ਜੋ ਅਣਦਿਸਦਾ।
ਹੱਲ ਨਾ ਲਭਦਾ ਦਿਸਦਾ ਇਸਦਾ।
ਸ਼ਹਿਰੋ-ਸ਼ਹਿਰ ਨੇ ਸਥਰ ਵਿਛਾਏ।
ਵੱਡੇ ਵੱਡੇ ਗੁੱਠੇ ਲਾਏ।
ਘਰ ਘਰ ਬੰਦ ਬਿਠਾਈ ਦੁਨੀਆਂ।
ਧੰਦਿਆਂ ਤੋਂ ਛੁਡਵਾਈ ਦੁਨੀਆਂ।
ਨਾਂ ਗੱਡੀਆਂ ਨਾ ਚਲਦੀਆਂ ਕਾਰਾਂ।
ਨਾਂ ਫੈਕਟਰੀਆਂ ਧੂੰਏਂ ਦੀਆਂ ਮਾਰਾਂ।
ਸਾਫ ਹਵਾ ਹੁਣ, ਸਾਫ ਹੈ ਪਾਣੀ।
ਰੱਬ ਦਾ ਸ਼ੁਕਰ ਕਰੇ ਹਰ ਪ੍ਰਾਣੀ।
ਸਿੱਧੇ ਸਾਰੇ ਕਰ ਦਿੱਤੇ ਨੇ।
ਡਰ ਹਰ ਦਿਲ ਦੇ ਵਿੱਚ ਭਰ ਦਿਤੇ ਨੇ।
ਇਸ ਵਾਇਰਸ ਦੀ ਸਮਝ ਨਾ ਆਵੇ।
ਸਭ ਕਹਿੰਦੇ ਇੱਕ ਰੱਬ ਬਚਾਵੇ।
ਜੀਵਨ ਦਾ ਏ ਸੱਚ ਸਮਝਾਇਆ।
ਕੁਦਰਤ ਦਾ ਏ ਅਸਲ ਵਿਖਾਇਆ।
ਸਭ ਪਾਸੇ ਚੁਪ ਚਾਂ ਏ ਹੋਈ ।
ਟਾਹਰਾਂ ਮਾਰੇ ਨਾ ਹੁਣ ਕੋਈ।
ਰੱਬਾ ਤੇਰੀ ਬਾਤ ਨਿਰਾਲੀ।
ਜੱਗ ਨੂੰ ਏਂ ਔਕਾਤ ਵਿਖਾਲੀ।
ਬੰਦਿਆ! ਛੱਡ ਰੱਬ ਨਾਲ ਤੂੰ ਖਹਿਣਾ।
ਚੰਗਾ ਲਗਦਾ ਏ ਘਰ ਬਹਿਣਾ।
ਖੱਪ ਖਾਨੇ ਤੋਂ ਪਾਸੇ ਰਹਿਣਾ।