• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

dalvinder45

SPNer
Jul 22, 2023
1,000
39
79
ਰਾਹ ਦੱਸ ਆਪ ਮਿਲਾਣੇ ਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਰੱਬ ਜੀ ਮਾਣ ਨਿਮਾਣੇ ਦਾ।
ਹੱਥ ਫੜ ਰੱਖ ਨਿਆਣੇ ਦਾ।
ਮੇਰੇ ਵਿੱਚ ਤਾਂ ਬਲ ਕੋਈ ਨਾ
ਤੂੰ ਹੀ ਤਾਣ ਨਿਤਾਣੇ ਦਾ ।
ਅਪਣੇ ਨਾਲ ਮਿਲਾ ਦਾਤਾ,
ਵਲ ਨਾ ਤੈਨੂੰ ਪਾਣੇ ਦਾ।
ਚਿੱਤ ਵਿੱਚ ਹੋਵੇਂ ਅੱਠ ਪਹਿਰ,
ਮਤਲਬ ਨਹੀਂ ਭੁਲਾਣੇ ਦਾ।
ਧਿਆਨ ਕਦੇ ਟੁੱਟ ਜਾਵੇ ਜੇ,
ਚੰਚਲ ਚਿੱਤ ਨਿਆਣੇ ਦਾ।
ਕ੍ਰਿਪਾ ਕਰਕੇ ਸਾਂਭ ਲਈਂ,
ਵਕਤ ਨਹੀਂ ਭਟਕਾਣੇ ਦਾ।
ਆਪੇ ਮੇਲ, ਨਾ ਵੱਖਰਾ ਰੱਖ,
ਰਾਹ ਦੱਸ ਆਪ ਮਿਲਾਣੇ ਦਾ।
 

dalvinder45

SPNer
Jul 22, 2023
1,000
39
79
ਰਾਹ ਗੁਰੂਆਂ ਦਰਸਾਇਆ ਹੈ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਰੱਬ ਦੀ ਸਾਰੀ ਮਾਇਆ ਹੈ ।
ਜਿਸ ਨੇ ਜਗਤ ਬਣਾਇਆ ਹੈ।
ਜੋ ਵੀ ਜਗ ਤੇ ਆਉਂਦਾ ਹੈ ,
ਉਸ ਨੂੰ ਜੀਣ ਸਿਖਾਇਆ ਹੈ।
ਓਸ ਲਈ ਸਭ ਇਕੋ ਨੇ ,
ਕੋਈ ਵੀ ਨਹੀਂ ਪਰਾਇਆ ਹੈ।
ਸਭ ਨੂੰ ਧੰਦੇ ਲਾਇਆ ਹੈ,
ਜੋ ਚਾਹੁੰਦਾ ਕਰਵਾਇਆ ਹੈ।
ਉਸ ਨੇ ਨਾਲ ਲਿਜਾਣਾ ਕੀ,
ਲੈ ਕੇ ਨਾ ਕੁਝ ਆਇਆ ਹੈ ।
ਉਸ ਦੇ ਹੁਕਮ ਚ ਚੱਲੀ ਚੱਲ,
ਸਿਸਟਮ ਓਸ ਬਣਾਇਆ ਹੈ।
ਉਹ ਹੀ ਜਾਣੇ ਹੋਣਾ ਕੀ,
ਬੰਦਾ ਸੋਚੀ ਪਾਇਆ ਹੈ।
ਹੋਈ ਉਸ ਦੀ ਮਿਹਰ ਜਦੋਂ,
ਜਾਣਾ ਉਦੋਂ ਮਿਲਾਇਆ ਹੈ।
ਚੇਤੇ ਰੱਖਿਆ ਕਰ ਉਸ ਨੂੰ,
ਰਾਹ ਗੁਰੂਆਂ ਦਰਸਾਇਆ ਹੈ।
 

dalvinder45

SPNer
Jul 22, 2023
1,000
39
79
Atom: The Great

Dr Dalvinder Singh Grewal



Atom is the smallest and indivisible,

The strongest of all so far feasible.

Part of each one and everything,

Causes changes in a continuous ring

Never stops its dancing even a bit.

Keeps each movement; so fine and fit.

In a system it moves universe,

It is all natural; it does not rehe{censored}.

It forms bodies, all in a different way.

No one is ever same, whatsoever it may.

Electrons roaming around it do this trick.

As to her mother a child loves to stick.

It is the earliest part; and last one too.

Without it, the universe cannot do.

Closest to the Creator; to its dearest God.

Serves Him the best and follows each nod.

Don’t say it smallest; it is the greatest of all.

It is because him you are big and tall.

If it is not there, you too do not exist.

Neither earth, nor sky nor even this mist.

Thank it, as it is the maintainer of all.

God’s great creation; though it is so small.
 

dalvinder45

SPNer
Jul 22, 2023
1,000
39
79
ਘਰ ਵਿੱਚ ਵਾੜੀ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਸਾਡੇ ਘਰ ਵਿੱਚ ਲੱਗੀ ਵਾੜੀ।

ਜਿਸ ਦੀ ਸਬਜ਼ੀ ਚੁੱਲੇ ਚਾੜ੍ਹੀ।

ਮਟਰ, ਬਤਾਊਂ, ਤਾਜ਼ੀ ਗੋਭੀ।

ਮੂਲੀ, ਗਾਜਰ ਟੱਬਰ ਜੋਗੀਙ।

ਲਾਲ ਟਮਾਟਰ ਵਾਹ ਚਮਕਾਏ।

ਧਨੀਆ ਅਤੇ ਪਦੀਨਾ ਲਾਏ।

ਸਰੋਂ ਦਾ ਸਾਗ ਖਾਣ ਨੂੰ ਮਿਲਦਾ।

ਤੱਕ ਫੁਲਵਾੜੀ ਦਿਲ ਹੈ ਖਿਲਦਾ।

ਆਲੂ, ਗੰਢੇ, ਲਸਣ ਬਥੇਰਾ।

ਕੰਧ ਤੇ ਲਾਇਆ ਤੋਰੀਆਂ ਡੇਰਾ।

ਫਲ, ਫਰੂਟ ਵੀ ਘਰ ਵਿੱਚ ਲਾਏ।

ਸੇਬ, ਅਮਰੂਦ, ਆੜੂ ਲਗਵਾਏ।

ਅੰਬਾਂ ਦੀ ਰੁਤ ਕੋਇਲ ਆਉਂਦੀ।

ਅੰਬ ਤੇ ਬਹਿ ਕੇ ਗੀਤ ਸੁਣਾਉਂਦੀ।

ਚਿੜੀਆਂ ਦਾ ਲੱਗਦਾ ਜਦ ਮੇਲਾ।

ਭੁੱਲ ਜਾਂਦਾ ਹਰ ਕਸ਼ਟ ਝਮੇਲਾ।

ਕੁਦਰਤ ਪੈਦਾਵਾਰ ਨਿਰਾਲੀ।

ਮੰਮੀ ਪਾਪਾ ਦੋਨੋਂ ਮਾਲੀ।

ਮੈਂ ਵੀ ਹੱਥ ਵੰਡਾ ਦਿੰਦਾ ਹਾਂ।

ਵਕਤ ਜੋ ਮਿਲਦਾ ਲਾ ਦਿੰਦਾ ਹਾਂ।

ਦੇਸੀ ਖਾਦ ਤੇ ਘਰ ਦਾ ਪਾਣੀ।

ਬਿਨਾਂ ਮਿਲਾਵਟ ਸਬਜ਼ੀ ਖਾਣੀ।

ਰੱਬ ਦਾ ਇਹ ਵਰਦਾਨ ਹੈ ਮਿਲਿਆ।

ਤਾਹੀਓ ਦਿਲ ਰਹਿੰਦਾ ਹੈ ਖਿਲਿਆ।

ਆਖਾਂ ਸਭ ਨੂੰ ਵਾੜੀ ਲਾਓ।

ਘਰ ਵਿੱਚ ਹੀ ਕੁਦਰਤ ਬਲਵਾਓ।
 

dalvinder45

SPNer
Jul 22, 2023
1,000
39
79
ਦਾਤਾ ਖੁਸ਼ ਦਿਸਦਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰਚ ਦੁਨੀਆ ਬਹੁ ਰੰਗੀ, ਦਾਤਾ ਖੁਸ਼ ਦਿਸਦਾ।

ਮੰਨ ਸਭ ਅਪਣੇ ਸੰਗੀ, ਦਾਤਾ ਖੁਸ਼ ਦਿਸਦਾ।

ਇੱਕ ਤੋਂ ਇੱਕ ਪਿਆਰੀ ਰਚਨਾ ।

ਫੁੱਲਾਂ ਭਰੀ ਕਿਆਰੀ ਰਚਨਾ।

ਹਰ ਫੁੱਲ ਦੀ ਖੁਸ਼ਬੂ ਹੈ ਵੱਖਰੀ,

ਇੱਕ ਦੂਜੇ ਤੋਂ ਨਿਆਰੀ ਰਚਨਾ।

ਜਿਵੇਂ ਪੀਂਘ ਸਤਰੰਗੀ, ਦਾਤਾ ਖੁਸ਼ ਦਿਸਦਾ।

ਰਚ ਦੁਨੀਆ ਬਹੁਰੰਗੀ, ਦਾਤਾ ਖੁਸ਼ ਦਿਸਦਾ।

ਉਸ ਦੀ ਰਚਨਾ ਉਸ ਦੀ ਮਾਇਆ ।

ਜੀ ਭਾਉਂਦਾ ਉਸ ਖੇਲ ਰਚਾਇਆ ।

ਕੋਈ ਬਣਾਇਆ ਕੋਈ ਮਿਟਾਇਆ ।

myਲ -ਵਿਛੋੜੇ ਜਗਤ ਚਲਾਇਆ।

ਕਿਤੇ ਖੁੱਲ ਕਿਤੇ ਤੰਗੀ, ਦਾਤਾ ਖੁਸ਼ ਦਿਸਦਾ ।

ਰਚ ਦੁਨੀਆ ਬਹੁਰੰਗੀ ਦਾਤਾ ਖੁਸ਼ ਦਿਸਦਾ।

ਉਸ ਦੀ ਦੁਨੀਆ ਉਹ ਹੀ ਜਾਣੇ।

ਉਸ ਬਿਨ ਰਚਨਾ ਕੌਣ ਵਖਾਣੈ ।

ਬਿਆਨ ਕਰਨ ਵੱਖ ਵੱਖ ਸਿਆਣੇ ।

ਜੋ ਹੋਵੈ ਸਭ ਉਸ ਦੇ ਭਾਣੇ।

ਉਸ ਭਾਵੇ ਸੋ ਚੰਗੀ, ਦਾਤਾ ਖੁਸ਼ ਦਿਸਦਾ।

ਰਚ ਦੁਨੀਆ ਬਹੁ ਰੰਗੀ, ਦਾਤਾ ਖੁਸ਼ ਦਿਸਦਾ।

ਉਸ ਦਾ ਹੁਕਮ ਵਜਾਉਂਦੇ ਜਾਓ।

ਦਿੱਤੀ ਕਾਰ ਨਿਭਾਉਂਦੇ ਜਾਓ ॥

ਖਾਣ ਨੂੰ ਦਿੰਦਾ ਪੀਣ ਨੂੰ ਦਿੰਦਾ,

ਉਸਦਾ ਸ਼ੁਕਰ ਮਨਾਉਂਦੇ ਜਾਓ ।

ਕਦੇ ਖੁੱਲ ਕਦੇ ਤੰਗੀ, ਦਾਤਾ ਖੁਸ਼ ਦਿਸਦਾ।

ਰਚ ਦੁਨੀਆ ਬਹੁ ਰੰਗੀ ਦਾਤਾ ਖੁਸ਼ ਦਿਸਦਾ।
 

dalvinder45

SPNer
Jul 22, 2023
1,000
39
79
ਨਾਮ ਬਿਨਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਨਾਮ ਬਿਨਾ ਰੱਬ ਨਾਲ ਤਾਂ ਜੁੜਨਾ ਔਖਾ ਹੈ।

ਦੁਨੀਆਂ ਦੇ ਖਲਜਗਣੋਂ ਨਿਕਲਣਾ ਔਖਾ ਹੈ।

ਮੋਹ ਮਾਇਆ ਦੇ ਜਾਲ ਫਸਾਇਆ ਜਗ ਸਾਰਾ ।

ਕਾਮ ਕ੍ਰੋਧ ਮੋਹ ਲੋਭ ਤੋਂ ਛੁਟਣਾ ਔਖਾ ਹੈ।

ਉਸ ਨੂੰ ਕਿਵੇਂ ਬਿਆਨ ਨਾ ਜਿਸ ਨੂੰ ਮਿਲਣਾ ਹੈ ।

ਕੀ ਕੀਕੂੰ ਤੇ ਕਿੱਥੇ ਕਹਿਣਾ ਔਖਾ ਹੈ।

ਮਨ ਵਿੱਚ ਪਾਉਣਾ ਅਤੇ ਸਮਾਉਣਾ ਧਾਰ ਲਿਆ।

ਜੁੜ ਜਾਈਏ ਫਿਰ ਕੁਝ ਨਾ ਰਹਿਣਾ ਔਖਾ ਹੈ।

ਉਹ ਚਾਹੇ ਤਾਂ ਪਲ ਵਿੱਚ ਆਪ ਮਿਲਾ ਲੈਂਦਾ ।

ਉਸਦੀ ਕਿਰਪਾ ਬਿਨ ਤਾਂ ਮਿਲਣਾ ਔਖਾ ਹੈ।

ਅੱਠੇ ਪਹਿਰ ਧਿਆਨ ਉਸੇ ਵਿੱਚ ਲਾਈ ਰੱਖ,

ਫਿਰ ਉਸ ਦਾ ਵੀ ਧਿਆਨ ਤਾਂ ਬਚਣਾ ਔਖਾ ਹੈ।
 

dalvinder45

SPNer
Jul 22, 2023
1,000
39
79
ਮੈਂ ਤਾਂ ਛੋਟਾ ਜਿਹਾ ਬਾਲ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਮੈਂ ਤਾਂ ਤੇਰਾ ਇੱਕ ਛੋਟਾ ਜਿਹਾ ਬਾਲ ਦਾਤਿਆ।

ਦੂਰ ਕਰ ਨਾ, ਤੇ ਰਖ ਸਦਾ ਨਾਲ ਦਾਤਿਆ ।

ਜਿਵੇਂ ‘ਮਾ, ਮਾਂ’ ਕਰੇ ਲੋੜ ਵੇਲੇ ਛੋਟਾ ਬਾਲ

ਮੈਂ ਵੀ ਯਾਦ ਕਰੀ ਜਾਵਾਂ ਹਰ ਹਾਲ ਦਾਤਿਆ।

ਮੈਨੂੰ ਪਤੈ ਤੇਰੀ ਅੱਖ ਰਹਿੰਦੀ ਸਦਾ ਮੇਰੇ ਵਿੱਚ

ਭੀੜ ਪਈ ਤਾਂ ਤੂੰ ਲਵੇਂਗਾ ਸੰਭਾਲ ਦਾਤਿਆ ।

ਮੇਰੇ ਦਿਲ ਵਿੱਚ ਤੇਰੇ ਉੱਤੇ ਪੱਕਾ ਏ ਯਕੀਨ ,

ਰਿਹਾ ਜੱਗ ਨੂੰ ਪਿਆਰ ਨਾਲ ਪਾਲ ਦਾਤਿਆ।

ਦਾਤ ਦੇ ਦੇ ਰੱਖਾਂ ਤੈਨੂੰ ਸਦਾ ਯਾਦ ਚਿੱਤ ਵਿੱਚ.

ਤੇਰੇ ਨਾਮ ਦੀ ਬਣਾਈ ਰੱਖਾਂ ਢਾਲ ਦਾਤਿਆ।
 

dalvinder45

SPNer
Jul 22, 2023
1,000
39
79
ਮਨ ਕਿਉਂ ਚਿੰਤਾ ਕਰਦਾ?
ਡਾ: ਦਲਵਿੰਦਰਸਿੰਘ ਗ੍ਰੇਵਾਲ


ਮਨ ਕਿਉਂ ਚਿੰਤਾ ਕਰਦਾ?
ਜੋ ਕਰਨਾ ਉਹ ਰੱਬ ਸੱਭ ਕਰਦਾ, ਬੰਦਾ ਉਸ ਦਾ ਬਰਦਾ।
ਚਿੰਤਾ ਤਾਂ ਤਨ ਖਾਵੇ, ਇਸ ਤੋਂ ਕਦੇ ਭਲਾ ਨਾ ਹੋਵੇ।
ਕੀਤਾ ਕਾਰਜ ਚਿੰਤਾ ਦੇ ਵਿੱਚ, ਸਿਖਰ ਕਦੇ ਨਾ ਛੋਹਵੇ।
ਜੀਵਨ ਸੱਚਾ, ਜਦੋਂ ਯਾਦ ਵਿੱਚ, ਬੰਦਾ ਹਰ ਦਮ ਭਰਦਾ।
ਮਨ ਕਿਉਂ ਚਿੰਤਾ ਕਰਦਾ?
ਜੇ ਦਿਲ ਆਵੇ ਕਰਦੇ ਜਾਵੋ, ਇੱਕ ਵਿਸ਼ਵਾਸ਼ ਬਣਾ ਕੇ।
ਉਸ ਦੇ ਹੁਕਮ ‘ਚ ਚਲਦੇ ਜਾਵੋ, ਠੀਕ ਕਰੂ ਖੁਦ ਆ ਕੇ।
ਉਸਦੇ ਹੁਕਮ ਤੇ ਮਿਹਨਤ ਕਰਕੇ, ਜੁੜ ਜਾਊ ਬਣਦਾ ਸਰਦਾ।
ਮਨ ਕਿਉਂ ਚਿੰਤਾ ਕਰਦਾ?
ਧਿਆਨ ਧਰੋ ਤੇ ਕਿਰਤ ਕਰੋ,ਤਾਂ ਘਾਟ ਕਦੇ ਨਾ ਹੋਣੀ।
ਨਾਮ ਕਿਰਤ ਵਿੱਚ ਬਰਕਤ ਪਾਉਂਦਾ, ਠਗੇ ਨਾ ਮਾਇਆ ਮੋਹਣੀ।
ਵੰਡ ਖਾਣ ਦੀ ਆਦਤ ਜਿਸ ਨੂੰ, ਭੁੱਖਾ ਕਦੇ ਨਾ ਮਰਦਾ।
ਮਨ ਕਿਉਂ ਚਿੰਤਾ ਕਰਦਾ?
ਉਸ ਸੰਗ ਪ੍ਰੀਤ ਲਗਾ ਕੇ ਜੀਣਾ, ਪਲ ਵੀ ਨਹੀਂ ਭੁੱਲਾਣਾ।
ਉਸ ਦੇ ਹੁਕਮ’ਚ ਸੱਭ ਕੁਝ ਚੰਗਾ, ਉਤਮ ਸੱਭ ਹੋ ਜਾਣਾ।
ਜੋ ਉਸ ਦੀਆਂ ਯਾਦਾਂ ਵਿੱਚ ਡੁੱਬਦਾ, ਆਖਰ ਨੂੰ ਉਹ ਤਰਦਾ।
ਮਨ ਕਿਉਂ ਚਿੰਤਾ ਕਰਦਾ?
 

dalvinder45

SPNer
Jul 22, 2023
1,000
39
79
ਸੰਗਤ ਸਦਾ ਸੋਚ ਕੇ ਕਰੀਏ।

ਡਾ: ਦਲਵਿੰਦਰਸਿੰਘ ਗ੍ਰੇਵਾਲ


ਸੰਗਤ ਸਦਾ ਸੋਚ ਕੇ ਕਰੀਏ।

ਚੰਗਿਆਂ ਦੀ ਸੰਗਤ ਵਿੱਚ ਜਾ ਕੇ ਸਦਾ ਹਾਜ਼ਰੀ ਭਰੀਏ।

ਬੁਰਿਆਂ ਕੋਲੋਂ ਪਾਸੇ ਰਹੀਏ ਪੁੱਠੀ ਮੱਤੋਂ ਡਰੀਏ।

ਸੱਚੇ ਵਿੱਚ ਵਿਸ਼ਵਾਸ ਬਣਾਈਏ, ਤਰੀਏ ਨਾਮ ਦੇ ਜਰੀਏ।

ਜੀਵਨ ਨੂੰ ਚੰਗੇ ਰਾਹ ਪਾਉਂਦੀ ਸੰਗਤ ਭਲਿਆਂ ਦੀ।

ਅੱਧ ਨਦੀ ਵਿੱਚ ਜਾ ਡੁਬੋਦੀ ਸੰਗਤ ਬੁਰਿਆਂ ਦੀ।

ਨਾਮ ਜਪਣ ਜੋ,ਉਹਨਾਂ ਦੀ ਸੰਗਤ ਕਰਕੇ ਭਵਜਲ ਤਰੀਏ।

ਸੰਗਤ ਸਦਾ ਸੋਚ ਕੇ ਕਰੀਏ।

ਸਾਧਸੰਗਤਿ ਹੈ ਜਿਥੇ, ਸਦ ਹੀ, ਗਲ ਈਸ਼ਵਰ ਦੀ ਹੋਵੇ।

ਉਸ ਸੰਗ ਜੁੜ ਕੇ ਆਪਣਾ ਆਪਾ ਰੱਬ ਦੇ ਵਿੱਚ ਸਮੋਵੇ।

ਜੋ ਰੱਬ ਦੀ ਥਾਂ ਮਾਇਆ ਜੋੜਨ ਉਨ੍ਹਾਂ ਨੂੰ ਮਿਲਣੋਂ ਡਰੀਏ ।

ਸੰਗਤ ਸਦਾ ਸੋਚ ਕੇ ਕਰੀਏ।

ਜਿੱਥੇ ਨਿੰਦਾ ਚੁਗਲੀ ਹੋਵੇ ਕਾਮ ਕ੍ਰੋਧ ਹੰਕਾਰੀ।

ਉਨਾਂ ਦਾ ਸੰਗ ਕਦੇ ਨਾ ਕਰੀਏ ਹੋਣ ਨਾ ਉਹ ਹਿਤਕਾਰੀ।

ਗੱਲ ਨਾਮ ਦੀ ਜਿੱਥੇ ਹੈ ਨਾ, ਉਹ ਚੌਕੀ ਨਾ ਭਰੀਏ ।

ਸੰਗਤ ਸਦਾ ਸੋਚ ਕੇ ਕਰੀਏ।

ਜਪਦੇ ਨਾਮ, ਜਪਾਵਣ ਸਭ ਨੂੰ, ਸੰਗ ਉਨ੍ਹਾਂ ਦਾ ਉੱਤਮ।

ਖੁੰਢਾਂ ਦੀ ਥਾਂ ਗੁਰੂ ਦੁਆਰੇ ਅੰਮ੍ਰਿਤ ਵਰਸੇ ਹਰਦਮ ।

ਜਿੱਥੇ ਸੱਚ ਤੇ ਨਾਮ ਦੀ ਮਹਿਮਾ ਚਿਤ ਉਸ ਥਾਂ ਜਾ ਧਰੀਏ।

ਸੰਗਤ ਸਦਾ ਸੋਚ ਕੇ ਕਰੀਏ।
 
📌 For all latest updates, follow the Official Sikh Philosophy Network Whatsapp Channel:
Top