dalvinder45
SPNer
- Jul 22, 2023
- 896
- 37
- 79
ਲਹੌਰ ਸ਼ਹਿਰ
ਡਾ ਦਲਵਿੰਦਰ ਸਿੰਘ ਗ੍ਰੇਵਾਲ
17 ਨਵੰਬਰ 2016 ਨੂੰ ਸਾਡੀ ਰੇਲ ਗੱਡੀ ਪੰਜਾ ਸਾਹਿਬ ਤੋਂ ਲਾਹੌਰ ਲਈ ਸ਼ੁਰੂ ਹੋਈ। ਉਹ ਹੀ ਪੁਰਾਣੀ ਟੁੱਟੀ ਗੱਡੀ ਤੇ ਉਹ ਹੀ ਲੱਕੜ ਦੇ ਫੱਟਿਆਂ ਉਤੇ ਸਾਰੀ ਰਾਤ ਦਾ ਸਫਰ।ਨੰਬਰ 1 ਰੇਲ ਗੱਡੀ ਰੇਲ ਨੰਬਰ 2 ਨਾਲੋਂ ਕਿਤੇ ਚੰਗੀ ਅਤੇ ਸਾਫ਼ ਸੀ। ਪਰ ਮੇਰੇ ਕੋਲ ਤਾਂ ਪੱਕੀ ਅਲਾਟ ਕੀਤੀ ਸੀਟ ਸੀ।ਬਦਕਿਸਮਤI ਨਾਲ ਮੇਰੀ ਸੀਟ ਪਲੇਟਫਾਰਮ ਵਾਲੇ ਪਾਸੇ ਸੀ ਜਿਸ ਦੇ ਪਿਛਲੇ ਪਾਸੇ ਇਕ ਡੰਡਾ ਟੁੱਟਿਆ ਹੋਇਆ ਸੀ ਤੇ ਥੱਲਿਓਂ ਲੋਹੇ ਦਾ ਢਾਂਚਾ ਗਾਇਬ ਸੀ। ਠੰਢ ਬੜੀ ਵਧ ਗਈ ਸੀ ਤੇ ਥੱਲਿਓਂ ਫਰਨ ਫਰਨ ਆਉਂਦੀ ਹਵਾ ਨੂੰ ਨਾਲ ਲਿਆਂਦਾ ਇਕ ਕੰਬਲ ਰੋਕਣੋਂ ਅਸਮਰਥ ਸੀ। ਚੰਗੀ ਤਰ੍ਹਾਂ ਆਰਾਮ ਕਿਸ ਤਰ੍ਹਾਂ ਹੋਣਾ ਸੀ।ਇਸ ਸਭ ਸਹਿਣ ਬਿਨਾ ਮੇਰੇ ਕੋਲ ਕੋਈ ਚਾਰਾ ਨਹੀਂ ਸੀ।ਮੈਂ ਆਪਣਾ ਧਿਆਨ ਉਸ ਕਠਿਨ ਹਾਲਤ ਵੱਚ ਲੈ ਗਿਆ ਜਿਸ ਵਿੱਚ ਅਣਮਨੁਖੀ ਤਸੀਹੇ ਦੇ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ । ‘ਤੇਰਾ ਭਾਣਾ ਮੀਠਾ ਲਾਗੇ। ਨਾਨਕ ਨਾਮ ਪਦਾਰਥ ਮਾਗੇ’ ਅਨੁਸਾਰ ਮੈਂ ਵੀ ਆਪਣਾ ਧਿਆਨ ਪਾਠ ਵਲ ਜੋੜ ਲਿਆ ਜਿਸ ਵਿਚ ਮੇਰੇ ਸਾਥੀ ਵੀ ਜੁੜ ਗਏ। ਰੇਲਗੱਡੀ ਸ਼ਾਮ 5 ਵਜੇ ਸ਼ੁਰੂ ਹੋਈ ਅਤੇ ਅਸੀਂ 18 ਨਵੰਬਰ ਨੂੰ ਸਵੇਰੇ 2 ਵਜੇ ਲਾਹੌਰ ਪਹੁੰਚ ਗਏ।
ਲਹੌਰ ਸ਼ਹਿਰ, ਗੁਰੂ ਸਾਹਿਬਾਨ ਤੇ ਸਿੱਖ
ਲਹੌਰ ਸ਼ਹਿਰ ਦਾ ਗੁਰੂ ਸਾਹਿਬਾਨ ਅਤੇ ਸਿੱਖਾਂ ਨਾਲ Kws ਰਿਸ਼ਤਾ ਹੈ। ਏਥੇ ਗੁਰੂ ਨਾਨਕ ਦੇਵ ਜੀ ਕਈ ਵਾਰ ਏਥੇ ਆਏ।ਗੁਰੂ ਰਾਮਦਾਸ ਜੀ ਦਾ ਤਾਂ ਜਨਮ ਹੀ ਇਸ ਥਾਂ ਹੋਇਆ ਤੇ ੳਨ੍ਹਾਂ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੀ ਇਸੇ ਥਾਂ ਹੋਈ ਜਿਸ ਪਿਛੋਂ ਸਿੱਖ ਇਤਿਹਾਸ ਦਾ ਸ਼ਹੀਦੀਆਂ ਦਾ ਦੌਰ ਚੱਲਿਆ। ਇਸੇ ਸ਼ਹਿਰ ਵਿੱਚ ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟ ਗਏ ਤੇ ਭਾਈ ਤਾਰੂ ਸਿੰਘ ਜੀ ਨੇ ਕੇਸ ਕਟਵਾਉਣ ਦੀ ਥਾਂ ਖੋਪੜੀ ਲਹਾਉਣੀ ਮਨਜ਼ੂਰ ਕੀਤੀ।ਏਥੇ ਹੀ ਭਾਈ ਮਨੀ ਸਿੰਘ ਦੀ ਸਿੰਘਣੀ ਨਾਲ ਹੋਰ ਬਹੁਤ ਸਿੰਘਣੀਆਂ ਨੇ ਸ਼ਹੀਦੀ ਹੀ ਪ੍ਰਾਪਤ ਨਹੀਂ ਕੀਤੀ ਸਗੋਂ ਬਾਲਾਂ ਦੇ ਹੋਏ ਟੋਟੇ ਗਲੀਂ ਪਵਾਏ ਚੱਕੀਅਆਂ ਤੇ ਸਵਾ ਸਵਾ ਮਣ ਪੀਸਣਾ ਪੀਸਿਆ ਤੇ ਖੰਨੀ ਖੰਨੀ ਤੇ ਗੁਜ਼ਾਰਾ ਕੀਤਾ।ਇਥੇ ਹੀ ਦੋਨੋਂ ਪਿਉ ਪੁੱਤ ਮਹਿਤਾਬ ਸਿੰਘ ਅਤੇ ਸ਼ਤਾਬ ਸਿੰਘ ਚਰਖੜੀਆਂ ਤੇ ਚੜ੍ਹੇ।ਜਦ ਅਸੀਂ ਅਰਦਾਸ ਕਰਦੇ ਹਾਂ ਕਿ ‘ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ….. ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ! ਬੋਲੋ ਜੀ ਵਾਹਿਗੁਰੂ!ਮਿਸਲਾਂ ਨੇ ਇਸ ਜ਼ੁਲਮਾਂ ਦੀ ਲੀਹ ਨੂੰ ਤੋੜ ਕੇ ਲਾਹੌਰ ਅਪਣੇ ਕਬਜ਼ੇ ਵਿੱਚ ਲੈ ਲਿਆ ਤੇ ਫਿਰ ਸ਼ੁਕਰਚੱਕੀਆ ਮਿਸਲ ਦਾ ਆਗੂ ਰਣਜੀਤ ਸਿੰਘ ਮਹਾਰਾਜਾ ਬਣਿਆ ਜਿਸ ਦਾ ਰਾਜ ਖੈਬਰ ਤੋਂ ਲੈ ਕੇ ਅਜੋਕੇ ਭਾਰਤੀ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਲੇਹ ਲਦਾਖ ਦੇ ਇਲਾਕੇ ਤਕ ਫੈਲਿਆ ਹੋਇਆ ਸੀ।ਇਹ ਸਿੱਖ ਰਾਜ 1849 ਈ ਤੱਕ ਚੱਲਿਆ ਜਿਸ ਨੂੰ ਅੰਗ੍ਰੇਜ਼ਾਂ ਨੇ ਛਲ ਕਰਕੇ ਹਥਿਆ ਲਿਆ। ਪਰ ਜੋ ਰਾਜ ਮਹਾਰਾਜਾ ਰਣਜੀਤ ਸਿੰਘ ਕਰ ਗਿਆ ਉਸ ਦੀ ਮਿਸਾਲ ਦੁਨੀਆਂ ਵਿਚ ਨਹੀਂ।
ਗੁਰਦੁਆਰਾ ਪਹਿਲੀ ਪਾਤਸ਼ਾਹੀ, ਬਦਾਮੀ ਬਾਗ
ਲਹੌਰ ਸ਼ਹਿਰ ਦੇ ਦਿਲੀ ਗੇਟ ਦੇ ਅੰਦਰਲੇ ਪਾਸੇ ਸਿਰੀਆਂ ਵਾਲਾ ਜਾਂ ਛੋਟਾ ਜਵਾਹਰ ਮੱਲ ਬਜ਼ਾਰ ਵਿਚ ਗੁਰੂ ਨਾਨਕ ਮੁੱਹਲਾ ਛੋਟਾ ਮੁਫਤੀ ਬਕਰ ਸਥਿੱਤ ਹੈ।ਜਿਸ ਦਿਨ ਗੁਰੂ ਨਾਨਕ ਦੇਵ ਜੀ ਲਹੌਰ ਪਹੁੰਚੇ ਉਸ ਦਿਨ ਸ਼ਹਿਰ ਦਾ ਇਸ ਮੁਹੱਲੇ ਵਿਚ ਇੱਕ ਅਮੀਰ ਦੁਨੀ ਚੰਦ ਅਪਣੇ ਪਿਤਾ ਦੇ ਨਮਿਤ ਸ਼ਰਾਧ ਕਰਵਾ ਰਿਹਾ ਸੀ, ਜਿਸ ਵਿਚ ਉਹ ਬ੍ਰਾਹਮਣਾਂ ਨੂੰ ਚੰਗਾ ਭੋਜ ਦੇ ਕੇ ਕਪੜੇ ਅਤੇ ਧਨ ਦਾਨ-ਦੱਛਣਾਂ ਦੇ ਰੂਪ ਵਿੱਚ ਦੇ ਰਿਹਾ ਸੀ।ਉਹ ਰਿਸ਼ੀਆਂ-ਮੁਨੀਆਂ ਨੂੰ ਵੀ ਸੱਦਾ ਦੇਣ ਗਿਆ ਤਾਂ ਉਥੇ ਗੁਰੂ ਨਾਨਕ ਦੇਵ ਜੀ ਵੀ ਸਨ ਜਿਨ੍ਹਾਂ ਨੂੰ ਵੀ ਉਸ ਨੇ ਸਾਦਰ ਨਿਉਤਾ ਦਿਤਾ।ਦੂਜੇ ਸਾਧੂ ਸੰਤਾਂ ਨਾਲ ਗੁਰੂ ਜੀ ਵੀ ਦੁਨੀ ਚੰਦ ਦੇ ਘਰ ਪਹੁੰਚ ਗਏ। ਗੁਰੂ ਜੀ ਦੇ ਪੁੱਛਣ ਤੇ ਉਸ ਨੇ ਦੱਸਿਆ ਕਿ ਉਸ ਨੂੰ ਬ੍ਰਾਹਮਣਾਂ ਨੇ ਯਕੀਨ ਦਿਵਾਇਆ ਹੋਇਆ ਸੀ ਕਿ ‘ਬ੍ਰਾਹਮਣਾਂ ਨੂੰ ਦਿਤੀ ਸਭ ਦਾਨ-ਦੱਛਣਾਂ ਉਸ ਦੇ ਮ੍ਰਿਤ ਪਿਤਾ ਨੂੰ ਪਹੁੰਚ ਜਾਵੇਗੀ”। ਗੁਰੂ ਸਾਹਿਬ ਹੱਸੇ ਤੇ ਆਖਣ ਲੱਗੇ, “ਬ੍ਰਾਹਮਣਾਂ ਨੇ ਭੋਜਨ ਖਾ ਲਿਆ ਅਤੇ ਕਪੜੇ ਵੇਚ ਦੇਣਗੇ ।ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਹ ਤੇਰੇ ਮ੍ਰਿਤ ਪਿਤਾ ਜੀ ਪਾਸ ਕਿਸ ਤਰ੍ਹਾਂ ਪਹੁੰਚਣਗੇ’। ਦੁਨੀ ਚੰਦ ਨੇ ਕਿਹਾ ‘ਬ੍ਰਾਹਮਣਾਂ ਤਾਂ ਇਹੋ ਹੀ ਕਹਿੰਦੇ ਹਨ’ ।ਗੁਰੂ ਸਾਹਿਬ ਨੇ ਕਿਹਾ,“ਇਹ ਲਵੋ ਸੂਈ ।ਜਦੋਂ ਆਪਾਂ ਅਗਲੇ ਜਨਮ ਵਿਚ ਮਿਲਾਂਗੇ ਤਾਂ ਇਹ ਮੈਨੂੰ ਉਥੇ ਦੇ ਦੇਣਾ”। ਹੈਰਾਨ ਦੁਨੀ ਚੰਦ ਨੇ ਕਿਹਾ,“ਮੈ ਜਦ ਮਰਾਂਗਾ ਤਾਂ ਇਹ ਸੂਈ ਕਿਸ ਤਰ੍ਹਾਂ ਲੈ ਕੇ ਜਾਵਾਗਾਂ ।ਖਾਲੀ ਹੱਥ ਆਇਆ ਸੀ ਤੇ ਖਾਲੀ ਹੱਥ ਹੀ ਜਾਵਾਂਗਾ”। “ਇਨ੍ਹਾਂ ਬ੍ਰਾਹਮਣਾਂ ਨੇ ਤਾਂ ਕਿਤਨਿਆਂ ਤੋਂ ਹੀ ਭੋਜ ਖਾਧਾ ਹੈ ਤੇ ਲੀੜੇ-ਲੱਤੇ ਤੇ ਪੈਸੇ ਦਾਨ-ਦੱਛਣਾਂ ਵਿਚ ਲਏ ਹਨ ਇਹ ਏਡਾ ਬੋਝਾ ਅੰਤ ਵੇਲੇ ਕਿਵੇਂ ਲਿਜਾਣਗੇ? ਕਿਵੇਂ ਉਹ ਸਾਰੇ ਮ੍ਰਿਤ ਬਜ਼ੁਰਗਾਂ ਨੂੰ ਪਛਾਨਣਗੇ ਤੇ ਫਿਰ ਕਿਵੇਂ ਉਨ੍ਹਾਂ ਵਿਚ ਏਨਾ ਕੁਝ ਵੰਡਣਗੇ?ਇਕ ਸੂਈ ਤਕ ਤਾਂ ਅੱਗੇ ਲਿਜਾਈ ਨਹੀਂ ਜਾ ਸਕਦੀ”।ਇਹ ਸੁਣ ਕੇ ਉਥੇ ਹਾਜ਼ਰ ਸਭ ਲੋਕ ਬ੍ਰਾਹਮਣਾਂ ਦੇ ਇਸ ਢੌਂਗ ਨੂੰ ਸਮਝ ਗਏ।ਗੁਰੂ ਸਾਹਿਬ ਨੇ ਕਿਹਾ, “ਦਸਾਂ-ਨਹੁੰਆਂ ਦੀ ਮਿਹਨਤ ਕਰੋ, ਇਸ ਵਿਚੋਂ ਹੀ ਲੋੜਵੰਦਾਂ ਦੀ ਮਦਦ ਕਰੋ ਅਤੇ ਉਸ ਪ੍ਰਮਾਤਮਾਂ ਨੂੰ ਯਾਦ ਕਰੋ ਜਿਸ ਨੇ ਤੁਹਾਨੂੰ ਰਚਿਆ ਹੈ। ਅਪਣੇ ਮਰੇ ਹੋਏ ਬਜ਼ੁਰਗਾਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ।ਸਭ ਨੂੰ ਵੇਖਣ ਵਾਲਾ ਆਪ ਪ੍ਰਮਾਤਮਾਂ ਹੈ” ।ਲਹੌਰ ਆ ਕੇ ਗੁਰੂ ਜੀ ਨੇ ਦੁਨੀ ਚੰਦ ਦੇ ਪਿਤਾ ਦੀ ਬਘਿਆੜ ਜੂਨ ਤੋਂ ਛੁਟਕਾਰਾ ਕੀਤਾ ਸੀ ਤੇ ਆਪ ਸੀਤ ਪ੍ਰਸਾਦ ਖਲਾਕੇ ਕਲਿਆਣ ਕੀਤਾ ਸੀ ।(ਧੰਨਾ ਸਿੰਘ ਚਹਿਲ, ਪੰਨਾ 389-392) ਲਹੌਰ ਰੇਲਵੇ ਸਟੇਸ਼ਨ ਤੋ 2 ਕਿਲਮੀਟਰ ਦੀ ਦੂਰੀ ਤੇ ਦੁਨੀ ਚੰਦ ਦੇ ਘਰ ਗੁਰਦੁਆਰਾ ਪਹਿਲੀ ਪਾਤਸ਼ਾਹੀ, ਲਹੌਰ ਗੁਰੂ ਸਾਹਿਬ ਦੀ ਇਸ ਫੇਰੀ ਦੀ ਯਾਦ ਕਰਵਾਉˆਦਾ ਹੈ ਜੋ 1947 ਤੋਂ ਪਹਿਲਾਂ ਇੱਟਾਂ-ਚੂਨੇ ਦੀ ਬਣੀ ਵਡੀ ਇਮਾਰਤ ਸੀ । ਬਣੇ ਹਾਲ ਵਿਚ ਸੰਗਮਰਮਰ ਲੱਗਿਆ ਹੋਇਆ ਸੀ । ਪਰ ਹੁਣ ਇਹ ਸਥਾਨ ਰਹਾਇਸ਼ ਵਿਚ ਬਦਲ ਦਿਤਾ ਗਿਆ ਜੋ ਹੁਣ ਦੇਖ-ਰੇਖ ਦੀ ਘਾਟ ਸਦਕਾ ਵੀਰਾਨਾ ਲਗਦਾ ਹੈ। ਗੁਰਦੁਆਰਾ ਵਕਫ ਬੋਰਡ ਦੇ ਪ੍ਰਬੰਧ ਅਧੀਨ ਹੈ ਪਰ ਇਸ ਦੀ ਵਰਤੋਂ ਹੁਣ ਵਸਣ ਲਈ ਕੀਤੀ ਜਾਂਦੀ ਹੈ । ਏਥੇ ਰਹਿਣ ਵਾਲਿਆਂ ਨੇ ਪ੍ਰਕਾਸ਼ ਸਥਾਨ ਤੇ ਗੁਰੂ ਨਾਨਕ ਦੇਵ ਜੀ ਦੀ ਇਕ ਤਸਵੀਰ ਰੱਖੀ ਹੋਈ ਹੈ ਅਤੇ ਯਾਤਰੂਆਂ ਨੂੰ ਇਸੇ ਦੇ ਹੀ ਦਰਸ਼ਨ ਕਰਵਾਉਂਦੇ ਹਨ ।
ਲਹੌਰ ਗੁਰੂ ਨਾਨਕ ਦੇਵ ਜੀ ਕਈ ਵਾਰ ਆਏ ਕਿਉਂਕਿ ਸੁਲਤਾਨਪੁਰ ਲੋਧੀ ਜਾਂ ਬਟਾਲੇ ਤੋਂ ਤਲਵੰਡੀ ਰਾਇ ਭੋਇ ਨੂੰ ਜਾਣ ਦਾ ਰਸਤਾ ਲਹੌਰ ਵਿਚ ਦੀ ਹੋ ਕੇ ਜਾਂਦਾ ਸੀ।ਜਦ ਗੁਰੂ ਜੀ ਦੂਜੀ ਵਾਰ ਆਏ ਤਾਂ ਸਿਰੀਆਂ ਵਾਲੇ ਬਾਜ਼ਾਰ ਦੇ ਵਿਚ ਦੀ ਲੰਘਣ ਲੱਗੇ ਜਿੱਥੇ ਕਸਾਈਆਂ ਦੀਆਂ ਹੱਟਾਂ ਸਨ ਤੇ ਹੁਣ ਵੀ ਹਨ । ਗੁਰੂ ਜੀ ਨੇ ਸੰਗਤ ਨੂੰ ਪੁੱਛਿਆ ਕਿ “ਭਾਈ! ਕੀ ਕਾਰਨ ਹੈ ਜੋ ਬੁਚੜਖਾਨਾ ਸ਼ਹਿਰ ਵਿਚ ਹੀ ਬਣਾ ਰਖਿਆ ਹੈ?” ਤਾਂ ਲਾਹੌਰ ਦੀ ਸੰਗਤ ਨੇ ਅਰਜ਼ ਕੀਤੀ: “ਗੁਰੂ ਜੀ! ਇਸ ਸ਼ਹਿਰ ਵਿਚ ਤਾਂ ਸਾਰਾ ਦਿਨ ਇਹੋ ਹਾਲ ਰਹਿੰਦਾ ਹੈ”। ਤਾਂ ਉਸ ਵਕਤ ਪਹਿਲੀ ਪਾਤਸ਼ਾਹੀ ਨੇ ਏਹ ਸ਼ਬਦ ਉਚਾਰਨ ਕੀਤਾ ਸੀ ।

ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ॥ (ਅੰਗ 1412)
ਇਤਨਾ ਕਹਿ ਕੇ ਗੁਰੂ ਜੀ ਤੁਰਦੇ ਹੋਏ।ਜਿਸ ਵਕਤ ਗੁਰੂ ਜੀ ਇਸ ਜਗ੍ਹਾ ਆਏ ਸਨ ਤਾਂ ਉਸ ਵਕਤ ਲਹੌਰ ਸ਼ਹਿਰ ਦਾ ਹਾਕਮ ਹਰੇਕ ਮੁਹੱਲੇ ਦਾ ਚੌਧਰੀ ਹੁੰਦਾ ਸੀ ।ਹੋਰ ਕੋਈ ਹਾਕਮ ਨਹੀਂ ਸੀ।ਜਿਸ ਵਕਤ ਗੁਰੂ ਜੀ ਇਹ ਕਹਿ ਕੇ ਚਲੇ ਗਏ ਤਾਂ ਪਿੱਛੋਂ ਧਾੜਵੀਆਂ ਵਲੋਂ ਹਮੇਸ਼ਾ ਸਵਾ ਪਹਿਰ ਕਹਿਰ ਰਹਿਣ ਲੱਗ ਪਿਆ।ਹਰ ਰੋਜ਼ ਸਵੇਰੇ ਹਾਕਮਾਂ ਤੇ ਹਮਲਾਵਰਾਂ ਦਾ ਡੰਡਾ ਖੜਕਣ ਲੱਗ ਗਿਆ।ਜਦ ਲੋਕ ਉਜੜ-ਉਜੜ ਕੇ ਤੁਰਨ ਲੱਗੇ ਤਾਂ ਸਿਆਣੇ–ਸਿਆਣੇ ਲੋਕਾਂ ਨੇ ਬੈਠ ਕੇ ਇਸ ਦੇ ਕਾਰਨ ਬਾਰੇ ਵਿਚਾਰ ਕੀਤੀ। ਕਿਸੇ ਸਿਆਣੇ ਨੇ ਕਿਹਾ ਕਿ ‘ਇਹ ਪਹਿਲੀ ਪਾਤਸ਼ਾਹੀ ਦਾ ਕੀਤਾ ਵਚਨ ਹੈ।ਅਜ ਕਲ ਉਨ੍ਹਾਂ ਦੀ ਗੱਦੀ ਉਤੇ ਤੀਜੀ ਪਾਤਸ਼ਾਹੀ ਗੁਰੂ ਅਮਰ ਦਾਸ ਜੀ ਹਨ’। ਤਾਂ ਇਹ ਲੋਕ ਗੁਰੂ ਜੀ ਦੇ ਸ਼ਬਦ ਬਦਲਵਾਉਣ ਗੋਇੰਦਵਾਲ ਵਿਚ ਤੀਜੇ ਗੁਰੂ ਜੀ ਪਾਸ ਆਏ ।ਅਗੋਂ ਤੀਜੇ ਗੁਰੂ ਜੀ ਨੇ ਏਹ ਵਚਨ ਕੀਤੇ ਕਿ “ਭਾਈ! ਹੁਣ ਜੋ ਗੁਰੂ ਨਾਨਕ ਦੇਵ ਜੀ ਕਹਿ ਗਏ ਹਨ ਉਹ ਤਾਂ ਮੈਂ ਬਦਲ ਨਹੀਂ ਸਕਦਾ।ਅੱਛਾ! ਗੁਰੂ ਭਲਾ ਕਰੇਗਾ।ਉਚਾਰਿਆ:‘ਲਾਹੌਰ ਸਹਰੁ ਅੰਮ੍ਰਿਤਸਰ ਸਿਫਤੀ ਦਾ ਘਰੁ’॥(ਅੰਗ 1412)
ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ,
ਗੁਰਦੁਆਰਾ ਜਨਮ ਅਸਥਾਨ ਗੁਰੂ ਰਾਮਦਾਸ ਲਾਹੌਰ, ਪਾਕਿਸਤਾਨ ਚੌਥੇ ਸਿੱਖ ਗੁਰੂ, ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਅਤੇ ਬਚਪਨ ਦਾ ਸਥਾਨ ਮੰਨਿਆ ਜਾਂਦਾ ਸੀ[ਗੁਰੂ ਰਾਮਦਾਸ ਜੀ ਦਾ ਜਨਮ ਲਾਹੌਰ ਦੇ ਚੂਨਾ ਮੰਡੀ ਬਾਜ਼ਾਰ ਵਿੱਚ 1534 ਈਸਵੀ ਵਿੱਚ ਹੋਇਆ ਸੀ। ([2) ਇਹ ਗੁਰਦੁਆਰਾ ਲਾਹੌਰ ਦੇ ਕਿਲ੍ਹੇ ਲਾਗੇ ਲਾਹੌਰ ਦੇ ਚੂਨਾ ਮੰਡੀ ਬਾਜ਼ਾਰ ਅਤੇ ਬੇਗਮ ਸ਼ਾਹੀ ਮਸਜਿਦ ਵਿਚਾਲੇ ਸਥਿਤ ਹੈ। ਇਹ ਅਸਥਾਨ ਸ਼ਾਹੀ ਗੁਜ਼ਰਗਾਹ ਜਾਂ “ਸ਼ਾਹੀ ਬਸੇਰਾ” ਜੋ ਕਿ ਦਿੱਲੀ ਗੇਟ ਤੋਂ ਸ਼ੁਰੂ ਹੋਕੇ ਲਾਹੌਰ ਦੇ ਕਿਲ੍ਹੇ ਤੇ ਸਮਾਪਤ ਹੁੰਦਾ ਹੈ, ਦੇ ਨਾਲ ਲਗਦਾ ਹੈ
ਜਨਮ ਅਸਥਾਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਕ ਮੌਜੂਦ ਸੀ, ਜਿਸ ਨੂੰ 1801 ਵਿਚ ਖੜਕ ਸਿੰਘ ਦੇ ਜਨਮ ਸਮਾਰੋਹ ਦੌਰਾਨ ਇਸ ਜਗ੍ਹਾ 'ਤੇ ਇਕ ਨਵਾਂ ਅਸਥਾਨ ਬਣਾਉਣ ਲਈ ਕਿਹਾ ਗਿਆ ਸੀ। (1) ਰਣਜੀਤ ਸਿੰਘ ਇਸ ਬੇਨਤੀ ਨਾਲ ਸਹਿਮਤ ਹੋ ਗਿਆ, ਅਤੇ ਇਕ ਨਵਾਂ ਗੁਰਦੁਆਰਾ ਬਣਾਉਣ ਲਈ ਜਗ੍ਹਾ ਦੇ ਆਸ ਪਾਸ ਜ਼ਮੀਨ ਹਾਸਲ ਕਰ ਲਈ। (1) ਬਾਹਰੀ ਗਲੀਆਂ ਤੋਂ ਉੱਚੇ ਪੱਧਰ ਤੇ ਕਈ ਪੌੜੀਆਂ ਉਪਰ ਇਹ ਅਸਥਾਨ ਚਿੱਟੇ ਸੰਗਮਰਮਰ ਦਾ ਬਣਾਇਆ ਗਿਆ ਸੀ (1) ਇਹ ਅਸਥਾਨ ਘੇਰਾ 122 ਫੁੱਟ 6 ਇੰਚ ਤੋਂ 97 ਫੁੱਟ 6 ਇੰਚ ਹੈ. ਇਸ ਅਸਥਾਨ ਦੇ ਪੱਛਮ ਵੱਲ ਇਕ ਖੁੱਲਾ ਵਿਹੜਾ ਹੈ, ਜਿਸ ਦੇ ਦੁਆਲੇ ਦੋ ਮੰਜ਼ਿਲਾ ਇਮਾਰਤ ਹੈ।
ਇਸ ਅਸਥਾਨ ਦਾ ਪ੍ਰਬੰਧ ਪਾਕਿਸਤਾਨ ਸਰਕਾਰ ਦੇ ਇਵੈਕੁਈ ਟਰੱਸਟ ਵਿਭਾਗ ਦੁਆਰਾ ਕੀਤਾ ਜਾਂਦਾ ਹੈ। (1) ਗੁਰੂ ਗ੍ਰੰਥ ਸਾਹਿਬ ਦੇ ਪਾਠ ਹਰ ਰੋਜ਼ ਅਸਥਾਨ 'ਤੇ ਕੀਤੇ ਜਾਂਦੇ ਹਨ। (3) 1947 ਦੀ ਵੰਡ ਵੇਲੇ ਹੋਏ ਫਿਰਕੂ ਦੰਗਿਆਂ ਦੌਰਾਨ 18 ਸਿੱਖ ਗੁਰਦੁਆਰੇ ਦੇ ਅਹਾਤੇ ਵਿਚ ਮਾਰੇ ਗਏ ਸਨ। (1)

ਹਵਾਲੇ
1 ਕੁਰੈਸ਼ੀ, ਤਾਨੀਆ (17 ਜੁਲਾਈ 2016) "ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ", ਪਾਕਿਸਤਾਨ 5 ਅਕਤੂਬਰ 2017 ਨੂੰ ਪ੍ਰਾਪਤ ।
2 ਜੀ ਐਸ ਮਨਸੁਖਾਨੀ, "ਰਾਮ ਦਾਸ, ਗੁਰੂ (1534-1581)", ਸਿੱਖ ਧਰਮ ਦਾ ਐਨਸਾਈਕਲੋਪੀਡੀਆ, ਪੰਜਾਬ ਯੂਨੀਵਰਸਿਟੀ ਪਟਿਆਲਾ, 6 ਅਕਤੂਬਰ 2017 ਨੂੰ ਪ੍ਰਾਪਤ।
3 ਦਾਰ, ਨਦੀਮ, (23 ਜਨਵਰੀ 2016), "ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ". ਪਾਕਿਸਤਾਨ ਅੱਜ 5 ਅਕਤੂਬਰ 2017 ਨੂੰ ਪ੍ਰਾਪਤ।
ਗੁਰਦੁਆਰਾ ਡੇਰਾ ਸਾਹਿਬ ਲਾਹੌਰ
ਗੁਰਦੁਆਰਾ ਡੇਰਾ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਸਥਾਨ ਹੈ। ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਕਿਲ੍ਹੇ ਦੇ ਬਿਲਕੁਲ ਸਾਹਮਣੇ ਸਥਿਤ ਹੈ। ਕਿਲ੍ਹੇ ਦੇ ਬਿਲਕੁਲ ਸਾਹਮਣੇ ਨਾਲ ਲੱਗਦੀ ਬਾਦਸ਼ਾਹੀ ਮਸਜਿਦ ਹੈ। ਇਹ ਉਹ ਥਾਂ ਸੀ ਜਿਥੇ ਚੰਦੂ ਨੇ 30 ਮਈ 1606 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਉੱਤੇ ਗਰਮ ਲੋਹੇ ਦੀ ਤਵੀ ਉੱਤੇ ਬੈਠਣ ਲਈ ਕਿਹਾ ਜਿਸਦੇ ਥੱਲੇ ਅੱਗ ਬਾਲੀ ਹੋਈ ਸੀ । ਮਹੀਨਾ ਹਾੜ ਦਾ ਸੀ ਪੂਰਾ ਤਪਿਆ ਹੋਇਆ। ਉਪਰੋਂ ਗਰਮ ਰੇਤ ਗੁਰੂ ਜੀ ਦੇ ਸੀਸ ਉਤੇ ਪਾਈ ਗਈ। ਗੁਰੂ ਅਰਜਨ ਦੇਵ ਜੀ ਨੇ ਇਹ ਸਾਰੇ ਅੱਤਿਆਚਾਰ ‘ਤੇਰਾ ਭਾਣਾ ਮੀਠਾ ਲਾਗੇ। ਨਾਨਕ ਨਾਮ ਪਦਾਰਥ ਮਾਗੇ’ ਸ਼ਬਦ ਉਚਾਰਦਿਆ ਉਸ ਸੱਚੇ ਨਾਲ ਜੋੜ ਕੇ ਬਿਨਾਂ ਕਿਸੇ ਉਜਰ ਦੇ ਸਹਿਣ ਕੀਤੇ। ਜਦੋਂ ਮਹਾਨ ਮੁਸਲਮਾਨ ਫਕੀਰ ਮੀਆਂ ਮੀਰ ਨੇ ਇਹ ਵੇਖਿਆ ਤਾਂ ਉਹ ਗੁੱਸੇ ਵਿੱਚ ਆ ਗਿਆ ਤੇ ਅਤੇ ਦੋਸ਼ੀਆਂ ਨੂੰ ਨਸ਼ਟ ਕਰਨਾ ਚਾਹੁੰਦਾ ਸੀ ਪਰ ਗੁਰੂ ਅਰਜਨ ਦੇਵ ਜੀ ਨੇ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਚੁੱਪ-ਚਾਪ ਸ਼ਬਦ ਉਚਾiਰਆ, “ਤੇਰਾ ਕਿਆ ਮੀਠਾ ਲਗੇ। ਹਰਿ ਨਾਮ ਪਦਾਰਥ ਨਾਨਕ ਮੰਗੇ ’। ਇਸ ਜ਼ਾਲਮ ਸ਼ਾਸ਼ਨ ਨੂੰ ਖਤਮ ਕਰਨ ਦਾ ਸਰਾਫ ਦੇਣ ਹੀ ਲੱਗਾ ਸੀ ਕਿ ਗੁਰੂ ਜੀ ਨੇ ਰੋਕ ਦਿਤਾ।ਆਪ ਸਾਰੇ ਤਸੀਹੇ ਜਰਦਿਆਂ ਸ਼ਹੀਦੀ ਪਾਈ।ਗੁਰਦੁਆਰਾ ਡੇਰਾ ਸਾਹਿਬ ਇਸ ਮਹਾਨ ਸ਼ਹੀਦੀ ਦੀ ਯਾਦ ਵਿੱਚ ਸੀ। ਏਥੇ ਗੁਰੂ ਹਰਗੋਬਿੰਦ ਜੀ ਨੇ 1619 ਈ ਵਿਚ ਲਾਹੌਰ ਦੀ ਯਾਤਰਾ ਵੇਲੇ ਸ਼ਹਾਦਤ ਦੇ ਵਾਲੇ ਸਥਾਨ 'ਤੇ ਇਕ ਥੜਾ ਸਾਹਿਬ ਬਣਵਾਇਆ । ਪਿੱਛੋਂ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਦੀ ਇਕ ਛੋਟੀ ਜਿਹੀ ਇਮਾਰਤ ਬਣਵਾਈ। 1909 ਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਲਈ ਪ੍ਰਕਾਸ਼ ਅਸਥਾਨ ਮੰਜੀ ਸਾਹਿਬ ਦੀ ਉਸਾਰੀ ਕੀਤੀ ਗਈ ਸੀ। ਰੋਜ਼ਾਨਾ ਦੀਵਾਨ ਲਈ ਪ੍ਰਬੰਧ ਕੀਤੇ ਗਏ ਅਤੇ ਗੁਰਦੁਆਰਾ ਸੁਧਾਰ ਲਹਿਰ ਵੇਲੇ ਸ਼ਰਧਾਲੂਆਂ ਦੀ ਰਿਹਾਇਸ਼ ਲਈ ਇਕ ਸਰਾਇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਵਾਈ ਸੀ। 1927 ਵਿਚ ਕਮੇਟੀ ਨੇ ਗੁਰਦੁਆਰੇ ਦਾ ਪ੍ਰਬੰਧ ਸੰਭਾਲ ਲਿਆ ਅਤੇ 21 ਅਪ੍ਰੈਲ 1930 ਈ: ਨੂੰ ਗੁਰਦੁਆਰੇ ਦੀ ਉਸਾਰੀ ਦੁਬਾਰਾ ਸ਼ੁਰੂ ਕੀਤੀ ਅਤੇ 8 ਸਤੰਬਰ 1934 ਈ. ਨੂੰ ਇਸ ਨੂੰ ਪੂਰਾ ਕੀਤਾ। ਇਸ ਦੇ ਗੁੰਬਦ ਤੇ ਸੋਨੇ ਦੇ ਪਤਰੇ ਲਾਏ ਗਏ।। ਫਰਸ਼ ਸੀਮਿੰਟ ਦਾ ਬਣਾਇਆ ਗਿਆ ਕੀਤੀਆਂ ਗਈਆਂ ਸਨ ਅਤੇ ਗੁਰਦੁਆਰੇ ਦਾ ਅਗਲਾ ਹਿੱਸਾ ਸੰਗਮਰਮਰ ਨਾਲ ਬਣਾਇਆ ਗਿਆ ਸੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਰ ਰੋਜ਼ ਹੁੰਦਾ ਹੈ। ਇਵੈਕਯੂ ਟਰੱਸਟ ਪ੍ਰਾਪਰਟੀ ਬੋਰਡ ਨੇ ਦੋ ਗਰੰਥੀ ਨਿਯੁਕਤ ਕੀਤੇ ਹੋਏ ਹਨ। ਵਿਸ਼ਵ ਭਰ ਦੀ ਸੰਗਤ ਹਰ ਸਾਲ ਸ਼ਹੀਦੀ ਜੋੜ ਮੇਲੇ, ਵਿਸਾਖੀ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਅਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਏਥੈ ਦਰਸ਼ਨ ਕਰਨ ਆਉਂਦੀ ਹੈ। ਨਵੰਬਰ 1996 ਵਿੱਚ, ਸਰਕਾਰ ਨੇ ਮਹਿਮਾਨਾਂ ਲਈ 47 ਕਮਰੇ ਦਾ ਮੀਆਂ ਮੀਰ ਰਿਹਾਇਸ਼ੀ ਬਲਾਕ ਬਣਾਇਆ, ਪਰ ਇਹ 3000 ਜਾਂ ਵਧੇਰੇ ਸੰਗਤ ਲਈ ਕਾਫ਼ੀ ਨਹੀਂ ਹੈ ਜੋ ਇਹਨਾਂ ਸਾਲਾਨਾ ਪ੍ਰੋਗਰਾਮਾਂ ਵਿੱਚ ਹਰੇਕ ਵਾਰ ਯਾਤ੍ਰਾ ਕਰਦੇ ਹਨ। ਗੁਰੂ ਦਾ ਲੰਗਰ ਚੌਵੀ ਘੰਟੇ ਵਰਤਾਇਆ ਜਾਂਦਾ ਹੈ।
ਗੁਰਦੁਆਰਾ ਛੇਵੀਂ ਪਾਤਸ਼ਾਹੀ
ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਮੋਜ਼ੰਗ ਦੇ ਮੁੱਖ ਮਾਰਗ ਮੰਦਰ ਰੋਡ 'ਤੇ ਸਥਿਤ ਹੈ। ਇਹ ਦੋ ਮੰਜ਼ਲੀ ਇਮਾਰਤ ਹੈ ਜਿਸ ਵਿਚ ਗੁੰਬਦ ਨਹੀਂ। ਪੌੜੀਆਂ ਚੜ੍ਹ ਕੇ ਅਸੀਂ ਇਕ ਤਾਲਾਬੰਦ ਦਰਵਾਜ਼ੇ ਵੱਲ ਜਾਂਦੇ ਹਾਂ ਜਿਸ ਦੇ ਅੰਦਰ ਇਕ ਖੁੱਲ੍ਹਾ ਵਿਹੜਾ ਹੈ, ਇਕ ਪਾਸੇ ਦਰਬਾਰ ਹਾਲ ਹੈ ਤੇ ਦੂਸਰੇ ਪਾਸੇ ਅਕਾਫ ਬੋਰਡ ਦੁਆਰਾ ਨਿਯੁਕਤ ਕੀਤਾ ਗਿਆ ਨਿਗਰਾਨ ਇਕ ਕਮਰੇ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ।ਸਾਡੇ ਗਲ ਵਿੱਚ ਲਟਕੇ ਸਿੱਖ ਪਛਾਣ ਪਤਰ ਸਦਕਾ ਅਸੀਂ ਅੰਦਰ ਜਾ ਸਕੇ ਪਰ ਦਰਬਾਰ ਹਾਲ ਦੇ ਹੀ ਦਰਸ਼ਨ ਕਰ ਸਕੇ।

ਬਾਉਲੀ ਸਾਹਿਬ ਗੁਰਦਵਾਰਾ, ਲਾਹੌਰ
ਬਾਉਲੀ ਸਾਹਿਬ ਗੁਰਦਵਾਰਾ, ਲਾਹੌਰ
ਬਾਉਲੀ ਸਾਹਿਬ ਗੁਰੂਦਵਾਰਾ ਲਾਹੌਰ ਸ਼ਹਿਰ ਦੇ ਵਿਚਾਲੇ ਮਸ਼ਹੂਰ ਡੱਬੀ ਬਾਜ਼ਾਰ ਵਿਚ ਸਥਿਤ ਹੈ। ਇਸ ਗੁਰਦੁਆਰੇ ਦਾ ਇਕ ਪਾਸਾ ਡੱਬੀ ਬਾਜ਼ਾਰ ਦੇ ਨਾਲ ਲੱਗਿਆ ਹੋਇਆ ਹੈ, ਦੂਜਾ ਲਾਹਾ ਬਾਜ਼ਾਰ ਦੇ ਨਾਲ ਲੱਗਿਆ ਹੋਇਆ ਹੈ, ਤੀਸਰਾ ਕੇਸਰ ਬਾਜ਼ਾਰ ਅਤੇ ਚੌਥੇ ਬਾਹਰ ਵੱਲ ਖੁੱਲ੍ਹਿਆ ਹੈ ਉਥੇ ਠਹਿਰਨ ਲਈ. ਗੁਰੂ ਜੀ ਨੇ ਉਥੇ ਇਕ ਬਾਉਲੀ ਬਣਾਈ। ਸੰਨ 1599 ਵਿਚ, ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਆਏ ਤਾਂ ਭਾਈ ਛੱਜੂ ਭਗਤ ਗੁਰੂ ਜੀ ਦਾ ਆਦਰ ਕਰਨ ਲਈ ਆਏ ਅਤੇ 282 ਮੋਹਰਾਂ ਵਾਲਾ ਇਕ ਥੈਲਾ ਕੀਤਾ ਤੇ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਉਹ ਵੀ ਉਚਿਤ ਧਾਰਮਿਕ ਕਾਰਜਾਂ ਲਈ ਵਰਤਿਆ ਜਾਵੇ। ਗੁਰੂ ਜੀ ਨੇ ਪੁੱਛਿਆ ਕਿ ਇਹ ਪੈਸਾ ਕਿੱਥੋਂ ਆਇਆ ਹੈ? ਇਸ ਤੇ ਭਗਤ ਨੇ ਕਹਾਣੀ ਸੁਣਾਈ: “ਮੇਰੇ ਪਠਾਣ ਮਿੱਤਰ ਨੇ ਮੈਨੂੰ ਇਹ ਝੋਲਾ ਸੁਰੱਖਿਅਤ ਹਿਰਾਸਤ ਵਿਚ ਰੱਖਣ ਲਈ ਦੇ ਦਿੱਤਾ ਪਰ ਮੇਰਾ ਮੁਨੀਮ ਇਹ ਪੈਸਾ ਉਸ ਦੇ ਵਹੀ-ਖਾਤੇ ਵਿਚ ਦਰਜ ਕਰਨਾ ਭੁੱਲ ਗਿਆ।ਸਮਾਂ ਬੀਤਣ ਤੇ ਮੈਂ ਵੀ, ਇਸ ਬਾਰੇ ਸਭ ਭੁੱਲ ਗਿਆ। ਜਦੋਂ ਪਠਾਣ ਮੈਥੋਂ ਪੈਸੇ ਮੰਗਣ ਆਇਆ ਤਾਂ ਮੈਂ ਪੈਸਾ ਦੇਣੋਂ ਇਨਕਾਰ ਕਰ ਦਿਤਾ ਕਿਉਂਕਿ ਇਹ ਵਹੀ ਖਾਤੇ ਵਿੱਚ ਦਰਜ ਨਹੀਂ ਸੀ। ਮੁਕੱਦਮਾ ਹਾਕਮ ਕੋਲ ਗਿਆ ਜਿੱਥੇ ਪਠਾਣ ਆਪਣਾ ਪੱਖ ਸਿੱਧ ਨਾ ਕਰ ਸਕਿਆ ਤੇ ਮੁਕੱਦਮਾ ਹਾਰ ਗਿਆ।
ਪਰ ਦੀਵਾਲੀ ਤੋਂ ਪਹਿਲਾਂ ਦੁਕਾਨ ਦੀ ਸਫਾਈ ਕਰਦਿਆਂ ਮੈਨੂੰ ਇਹ ਝੋਲਾ ਮਿਲ ਗਿਆ। ਮੈਂ ਇਸ ਵਿਚ 100 ਰੁਪਏ ਵਾਧੂ ਪਾ ਦਿੱਤੇ ਅਤੇ ਆਪਣੇ ਦੋਸਤ ਨੂੰ ਮੁਆਫੀ ਮੰਗ ਕੇ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਪਰ ਪਠਾਣ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਮੁਕੱਦਮਾ ਹਾਰ ਚੁੱਕਾ ਸੀ। ਉਸ ਨੇ ਇਸ ਪੈਸੇ ਨੂੰ ਆਪਣਾ ਨਾਂ ਮੰਨਿਆ ਅਤੇ ਨਾ ਹੀ ਉਹ ਇਹ ਮੇਰੇ ਵਲੋਂ ਲੈ ਸਕਿਆ। ਇਸ ਲਈ ਅਸੀਂ ਇਹ ਰਕਮ ਗੁਰੂ ਦਰਬਾਰ ਵਿਚ ਲੈ ਕੇ ਆਏ ਹਾਂ। ਗੁਰੂ ਜੀ ਨੇ ਉਨ੍ਹਾਂ ਦੀ ਸੱਚਾਈ ਦੀ ਸ਼ਲਾਘਾ ਕੀਤੀ ਅਤੇ ਇਸ ਜਗ੍ਹਾ 'ਤੇ ਉਸ ਪੈਸੇ ਨਾਲ ਇਕ ਬਾਉਲੀ ਬਣਾਉਣੀ ਅਰੰਭ ਕਰ ਦਿੱਤੀ। ਦੀਵਾਨ ਜਸਪਤ ਰਾਏ ਦੇ ਭੜਕਾਉਣ ਤੇ, ਇਸ ਪਵਿੱਤਰ ਅਸਥਾਨ ਨੂੰ ਲਾਹੌਰ ਦੇ ਨਵਾਬ, ਯਾਹਯਾ ਖਾਨ ਨੇ ਢਾਹ ਦਿੱਤਾ ਅਤੇ ਰਿਹਾਇਸ਼ੀ ਮਕਾਨਾਂ ਵਿਚ ਬਦਲ ਦਿੱਤਾ।
ਮਹਾਰਾਜਾ ਰਣਜੀਤ ਸਿੰਘ ਨੇ 1834 ਈ ਵਿਚ ਇਸ ਅਸਥਾਨ ਦੀ ਸੇਵਾ ਕੀਤੀ ਅਤੇ ਇਕ ਨਵੀਂ ਇਮਾਰਤ ਉਸਾਰੀ ਗਈ ਅਤੇ ਇਕ ਸਰੋਵਰ ਖੁਦਵਾਇਆ। ਇਸ ਅਸਥਾਨ ਦੇ ਪ੍ਰਬੰਧ ਦੇ ਖਰਚ ਲਈ ਹਰ ਪਾਸੇ ਦੁਕਾਨਾਂ ਬਣਾਈਆਂ ਗਈਆਂ । ਭਾਈ ਨਿਹਾਲ ਸਿੰਘ ਨੂੰ ਇਸ ਅਸਥਾਨ ਦੀ ਸੇਵਾ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। 1903 ਈ. ਵਿਚ ਸ੍ਰੀ ਗੁਰੂ ਸਿੰਘ ਸਭਾ, ਲਾਹੌਰ ਨੇ ਇਥੇ ਹਫ਼ਤਾਵਾਰੀ ਦੀਵਾਨ ਸ਼ੁਰੂ ਕਰ ਦਿਤੇ। ਜਦੋਂ ਸੰਨ 1911 ਈ. ਵਿੱਚ ਸੰਤ ਅਤਰ ਸਿੰਘ ਨੇ ਇਸ ਅਸਥਾਨ ਦੇ ਦਰਸ਼ਨ ਕੀਤੇ, ਤਾਂ ਉਨ੍ਹਾਂ ਨੇ ਆਸਾ ਦੀ ਵਾਰ ਦਾ ਰੋਜ਼ਾਨਾ ਪਾਠ ਕਰਨਾ ਅਰੰਭ ਕੀਤਾ। 1927 ਈ: ਵਿਚ, ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਆ ਗਿਆ, ਪਰ ਗੁਰਪੁਰਬ ਸਮੇਂ ਦੀਵਾਨ ਸਿੰਘ ਸਭਾ ਲਾਹੌਰ ਹੀ ਲਗਵਾਉਂਦੀ ਸੀ। ਵੰਡ ਵੇਲੇ ਭਾਈ ਦਲੀਪ ਸਿੰਘ ਨੂੰ 11 ਅਗਸਤ, 1947 ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਸੰਨ 1947 ਪਿੱਛੋਨ ਇਹ ਗੁਰਦੁਆਰਾ ਵਕਫ ਬੋਰਡ ਅਧੀਨ ਚਲਾ ਗਿਆ
ਗੁਰਦਵਾਰਾ ਭਾਈ ਬੁੱਧੂ ਦਾ ਆਵਾ
ਇਹ ਸਥਾਨ ਗੁਲਾਬੀ ਗੇਟ ਦੇ ਕੋਲ ਸ਼ਾਲੀਮਾਰ ਰੋਡ 'ਤੇ ਸਥਿਤ ਹੈ ਜਿਥੇ ਸਿੱਖ ਨੈਸ਼ਨਲ ਕਾਲਜ ਹੈ। ਇਹ ਪਹਿਲਾਂ ਭਾਈ ਬੁੱਧੂ ਦਾ ਇੱਟਾਂ ਦਾ ਆਵਾ ਸੀ। ਭਾਈ ਬੁਧੂ ਨੇ ਸਾਧਾਂ ਸੰਤਾਂ ਨੂੰ ਭੋਜਨ ਕੀਤਾ ਪਰ ਕਮਲੀਆ ਨੂੰ ਉਸ ਦੇ ਨੌਕਰ ਨੇ ਅੰਦਰ ਨਾ ਆਉਣ ਦਿਤਾ।ਜਦ ਬੁਧੂ ਨੇ ਹਾਜ਼ਰ ਸੰਤਾਂ ਨੂੰ ਪ੍ਰਾਰਥਨਾ ਕਰਨ ਲਈ ਕਿਹਾ ਕਿ ਆਵੇ ਦੀਆਂ ਇੱਟਾਂ ਚੰਗੀ ਤਰ੍ਹਾ ਪੱਕ ਜਾਣ ਤਾਂ ਕਮਲੀਆ ਨੇ ਕਿਹਾ ਇਹ ਇੱਟਾਂ ਕੱਚੀਆਂ ਹੀ ਰਹਿਣਗੀਆਂ। ਉਸ ਦੇ ਇਨ੍ਹਾਂ ਵਚਨਾਂ ਸਦਕਾ ਇਹ ਇੱਟਾਂ ਕੱਚੀਆਂ ਹੀ ਰਹੀਆਂ। ਜਦੋਂ ਭਾਈ ਬੁੱਧੂ ਨੇ ਗੁਰੂ ਅਰਜਨ ਦੇਵ ਜੀ ਨੂੰ ਸਾਰੀ ਗੱਲ ਦੱਸੀ ਤੇ ਪੁਛਿਆ ਕੀ ਕਰਨਾ ਹੈ, ਤਾਂ ਗੁਰੂ ਜੀ ਨੇ ਕਿਹਾ ਕਿ ਸ਼ਰਧਾਲੂ ਸਿੱਖ ਕਮਾਲੀਆਂ ਦਾ ਕਿਹਾ ਮੋੜਿਆ ਨਹੀਂ ਜਾ ਸਕਦਾ ਪਰ ਸਿੱਖ ਬੁਧੂ ਨੂੰ ਭਰੋਸਾ ਰੱਖਣਾ ਚਾਹੀਦਾ ਹੳੇ ਕਿ ਇਹ ਕੱਚੀਆ ਇੱਟਾਂ ਪੱਕੀਆਂ ਦੇ ਮੁੱਲ 'ਤੇ ਹੀ ਵਿਕਣਗੀਆਂ। ਰੱਬ ਦਾ ਭਾਣਾ ਕਿ ਮੀਂਹ ਬੜੇ ਪਏ ਤਾਂ ਇੱਟਾਂ ਦੀ ਇੰਨੀ ਮੰਗ ਵਧੀ ਕਿ ਸਾਰੀਆਂ ਕੱਚੀਆਂ ਇੱਟਾਂ ਵੀ ਪੱਕੀਆ ਦੇ ਭਾ ਵਿਕ ਗਈਆਂ। ਗੁਰੂ ਜੀ ਦਾ ਸ਼ੁਕਰ ਕਰਨ ਲਈ, ਭਾਈ ਬੁੱਧੂ ਨੇ ਗੁਰੂ ਘਰ ਵਿਚ ਇਕ ਗੁਰਦੁਆਰਾ ਬਣਾਇਆ ਜਿਸ ਦਾ ਪ੍ਰਬੰਧ ਸਤਲਾਨੀ ਦੇ ਮਹੰਤਾਂ ਦੇ ਹੱਥ ਸੀ । 1927 ਈ ਵਿਚ, ਜਦੋਂ ਸਿੱਖ ਨੈਸ਼ਨਲ ਕਾਲਜ ਦੀ ਸਥਾਪਨਾ ਕੀਤੀ ਗਈ, ਤਾਂ ਇਸ ਗੁਰਦੁਆਰੇ ਦੀ ਇਕ ਸ਼ਾਨਦਾਰ ਇਮਾਰਤ ਵੀ ਬਣਾਈ ਗਈ ਸੀ। ਪਰ ਸੰਨ 1947 ਤੋਂ ਬਾਦ ਇਸ ਜਗ੍ਹਾ ਨੂੰ ਪੁਰਾਲੇਖ ਵਿਭਾਗ ਨੇ ਆਪਣੇ ਕਬਜ਼ੇ ਵਿਚ ਲੈ ਲਿਆ ।
ਗੁਰਦੁਆਰਾ ਭਾਈ ਫੇਰੂ
ਭਾਈ ਫੇਰੂ, ਗੁਰਦੁਆਰਾ (ਜਿਸ ਨੂੰ ਗੁਰਦੁਆਰਾ ਸੰਗਤ ਸਾਹਿਬ ਵੀ ਕਿਹਾ ਜਾਂਦਾ ਹੈ), ਜਿਸਦਾ ਨਾਮ ਸੰਸਥਾਪਕ ਉੱਦਾਸੀ ਸਿੱਖ ਪ੍ਰਚਾਰਕ ਭਾਈ ਫੇਰੀ (1640-1706) ਦੇ ਨਾਂ ਤੇ ਰੱਖਿਆ ਗਿਆ ਹੈ, ਇਹ ਪਾਕਿਸਤਾਨ ਦੇ ਲਾਹੌਰ ਜ਼ਿਲੇ ਦੀ ਚੁਨਾਰੀ ਤਹਿਸੀਲ, ਮੀਨ ਕੀ ਮੌੜ ਵਿਖੇ ਸਥਿਤ ਹੈ। ਸਿੱਖ ਸਮੇਂ, ਲਗਭਗ 2,750 ਏਕੜ ਜ਼ਮੀਨ ਵਿਚ ਵੱਡੇ ਦਾਨ ਅਸਥਾਨ ਨੂੰ ਦਰਸਾਏ ਗਏ ਸਨ ਜਿਸਦਾ ਪ੍ਰਬੰਧ ਉਦਾਸੀ ਸਿੱਖਾਂ ਦੇ ਸੰਗਤ ਸਾਹਿਬ ਕੇ ਸੰਪਰਦਾ ਨਾਲ ਸੰਬੰਧਿਤ ਪੁਜਾਰੀਆਂ ਦੁਆਰਾ ਕੀਤਾ ਗਿਆ ਸੀ। ਸਿੱਖ ਧਰਮ ਅਸਥਾਨਾਂ ਨੂੰ ਕੇਂਦਰੀ ਸੰਸਥਾ ਦੇ ਪ੍ਰਬੰਧ ਅਧੀਨ ਲਿਆਉਣ ਦੀ ਮੁਹਿੰਮ ਵਜੋਂ, 1920 ਵਿਚ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਫੇਰੂ ਗੁਰਦੁਆਰੇ ਅਤੇ ਇਸ ਨਾਲ ਜੁੜੀ ਜ਼ਮੀਨ ਜਾਇਦਾਦ ਦੇ ਤਬਾਦਲੇ ਲਈ ਮਹੰਤ ਜਾਂ ਰਖਵਾਲੇ ਨਾਲ ਗੱਲਬਾਤ ਸ਼ੁਰੂ ਕੀਤੀ ਗਈ। ਇਸ ਨੂੰ.
ਮਹੰਤ, ਕਿਸ਼ਨ ਦਾਸ, 400 ਰੁਪਏ ਮਾਸਿਕ ਪੈਨਸ਼ਨ ਅਤੇ ਉਮਰ ਕੈਦ ਲਈ ਮੁਫਤ ਰਾਸ਼ਨ ਦੇ ਵਿਚਾਰ ਵਿੱਚ ਸਹਿਮਤ ਹੋਏ। ਸ਼੍ਰੋਮਣੀ ਕਮੇਟੀ ਨੇ 28 ਦਸੰਬਰ 1922 ਨੂੰ ਇਸ ਗੁਰਦੁਆਰੇ ਦਾ ਕਬਜ਼ਾ ਲੈ ਲਿਆ। ਪਰੰਤੂ ਬਾਅਦ ਵਿਚ ਮਹੰਤ ਨੇ ਸਮਝੌਤੇ ਦੀ ਉਲੰਘਣਾ ਕਰਦਿਆਂ, ਪੁਲਿਸ ਨੂੰ ਮੈਨੇਜਰ ਜਗਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੁਆਰਾ ਨਿਯੁਕਤ ਕੀਤੇ ਗਏ ਹੋਰ ਸਟਾਫ ਵਿਰੁੱਧ ਗੁੰਡਾਗਰਦੀ ਦੀ ਸ਼ਿਕਾਇਤ ਦਰਜ ਕਰਵਾਈ। 7 ਦਸੰਬਰ 1923 ਨੂੰ ਪੁਲਿਸ ਨੇ ਜਗਤ ਸਿੰਘ ਅਤੇ ਦਸ ਹੋਰ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ। 2 ਜਨਵਰੀ 1924 ਨੂੰ ਚਾਲੀ ਹੋਰ ਗ੍ਰਿਫ਼ਤਾਰੀਆਂ ਹੋਈਆਂ ਸਨ। ਇਸ ਕਾਰਨ ਸ਼੍ਰੋਮਣੀ ਕਮੇਟੀ ਮੋਰਚਾ ਲਾਉਣ ਲੱਗੀ।
5 ਅਕਤੂਬਰ 1924 ਤੋਂ ਬਾਅਦ ਅਕਾਲੀ ਵਲੰਟੀਅਰਾਂ ਦੇ ਸਮੂਹਾਂ ਨੇ ਰੋਜ਼ਾਨਾ ਗ੍ਰਿਫਤਾਰੀ ਦਾ ਕੰਮ ਸ਼ੁਰੂ ਕੀਤਾ। ਮੋਰਚਾ ਨੂੰ ਅਹਿੰਸਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਹਰ ਰੋਜ਼ ਵਾਲੰਟੀਅਰ ਆਪਣੇ ਆਪ ਨੂੰ ਗ੍ਰਿਫਤਾਰ ਕਰਨ ਲਈ ਪੇਸ਼ ਕਰਦੇ ਸਨ. ਇਹ 21 ਮਹੀਨਿਆਂ ਦੀ ਮਿਆਦ ਲਈ ਚਲਦਾ ਰਿਹਾ. 20 ਸਤੰਬਰ 1925 ਨੂੰ ਹਿੰਸਾ ਦੀ ਇਕ ਘਟਨਾ ਵਾਪਰੀ ਜਿਸ ਤੇ ਸ਼੍ਰੋਮਣੀ ਕਮੇਟੀ ਨੇ ਅੰਦੋਲਨ ਬੰਦ ਕਰ ਦਿੱਤਾ। 9 ਜੁਲਾਈ 1925 ਨੂੰ, ਪੰਜਾਬ ਸਰਕਾਰ ਨੇ ਸਿੱਖ ਗੁਰਦੁਆਰਿਆਂ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਦੇ ਨਿਯੰਤਰਣ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਬਦੀਲ ਕਰਨ ਲਈ ਮੁਹੱਈਆ ਕਰਵਾਏ ਗਏ ਸਿੱਖ ਗੁਰਦੁਆਰਾ ਐਕਟ ਨੂੰ ਅਪਣਾਇਆ, ਪਰ ਭਾਈ ਫੇਰੂ ਗੁਰਦੁਆਰਾ ਅਤੇ ਇਸ ਦੀਆਂ ਜਾਇਦਾਦਾਂ ਦਾ ਮਾਮਲਾ ਉਸ ਸਮੇਂ ਅਦਾਲਤ ਵਿਚ ਸੀ।
ਇਸ ਕੇਸ ਦਾ ਅੰਤ ਆਖਿਰਕਾਰ 19 ਜੂਨ 1931 ਨੂੰ ਸੁਧਾਰਕਾਂ ਦੇ ਹੱਕ ਵਿੱਚ ਫੈਸਲਾ ਕੀਤਾ ਗਿਆ ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਅਸਥਾਨ ਅਤੇ ਜ਼ਮੀਨ ਦਾ ਕਬਜ਼ਾ ਲੈਣ ਦੇ ਯੋਗ ਬਣਾਇਆ ਗਿਆ। 1947 ਵਿਚ ਪੰਜਾਬ ਦੀ ਵੰਡ ਤੋਂ ਬਾਅਦ ਵੱਡੇ ਪੱਧਰ 'ਤੇ ਪਰਵਾਸ ਦੇ ਸਮੇਂ ਇਸ ਗੁਰਦੁਆਰੇ ਨੂੰ ਤਿਆਗ ਦਿੱਤਾ ਗਿਆ ਸੀ। ਉਸ ਸਮੇਂ ਤੋਂ ਇਸ ਨੂੰ ਪਾਕਿਸਤਾਨ ਵਕਫ਼ ਬੋਰਡ ਦੁਆਰਾ ਚਲਾਇਆ ਜਾਣਾ ਮੰਨਿਆ ਜਾਂਦਾ ਹੈ।
ਹਵਾਲੇ
2. ਅਸ਼ੋਕ, ਸ਼ਮਸ਼ੇਰ ਸਿੰਘ, ਸ਼ਰੋਮਣੀ ਕਮੇਟੀ ਦਾ ਪੰਜਾ ਸਾਲਾ ਇਤੀਹਾਸ, ਅੰਮ੍ਰਿਤਸਰ, 1982
3. ਜੋਸ਼, ਸੋਹਨ ਸਿੰਘ, ਅਕਾਲੀ ਮੋਰਚੀਆਂ ਦਾ ਇਤੀਹਾਸ, ਦਿੱਲੀ, 1972
4. ਪ੍ਰਤਾਪ ਸਿੰਘ, ਗਿਆਨੀ, ਗੁਰਦੁਆਰਾ ਸੁਧਰ ਆਰਥਟ ਅਕਾਲੀ ਲਹਿਰ [ਮੁੜ ਪ੍ਰਿੰਟ, ਅੰਮ੍ਰਿਤਸਰ, 1975
5. ਮਹਿੰਦਰ ਸਿੰਘ, ਦਿ ਅਕਾਲੀ ਮੂਵਮੈਂਟ ਦਿੱਲੀ, 1978
ਗੁਰਦੁਆਰਾ ਡੇਰਾ ਸਾਹਿਬ
ਸਵੇਰੇ 5 ਵਜੇ ਪੰਜ ਬਾਣੀਆਂ ਦਾ ਪਾਠ ਸ਼ੁਰੂ ਹੋਇਆ। ਅਸੀਂ ਉੱਠੇ, ਆਪਣਾ ਰੋਜ਼ਾਨਾ ਦਾ ਸ਼ੌਚ- ਇਸ਼ਨਾਨ ਕੀਤਾ ਅਤੇ ਪੰਜ ਬਾਣੀਆਂ ਦੇ ਪਾਠ ਕਰਨ ਵਿੱਚ ਜੁਟ ਗਏ। ਅਰਦਾਸ ਅਤੇ ਹੁਕਮਨਾਮਾ ਸੁਣਨ ਤੋਂ ਬਾਅਦ ਅਸੀਂ ਜਲਦੀ ਚਾਹ ਪੀ ਲਈ ਅਤੇ ਹੋਰ ਦੋ ਘੰਟੇ ਸੌਂ ਗਏ। ਨਾਸ਼ਤੇ ਤੋਂ ਬਾਅਦ ਅਸੀਂ ਗੁਰਦੁਆਰਾ ਡੇਰਾ ਸਾਹਿਬ ਵਿਖੇ ਮੱਥਾ ਟੇਕਣ ਗਏ।
ਉਸ ਦਿਨ ਗੁਰਦੁਆਰੇ ਵਿਚ ਕੀਰਤਨ ਭਾਈ ਮਰਦਾਨਾ ਦੇ ਵੰਸ਼ ਵਿਚੋਂ ਭਾਈ ਅਖਤਰ ਨੇ ਕੀਤਾ।ਪਿਛੋੰ ਅਸੀਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਜਿਸ ਵਿੱਚ ਉਨ੍ਹਾਂ ਨੇ ਭਾਈਮਰਦਾਨਾ ਪਰਿਵਾਰ ਦੇ ਇਤਿਹਾਸ, ਰਬਾਬ ਦੀ ਕਥਾ ਅਤੇ ਮਰਦਾਨਾ ਪਰਿਵਾਰ ਦੁਆਰਾ ਜਾਰੀ ਕੀਰਤਨ ਪਰੰਪਰਾ ਬਾਰੇ ਵਿਚਾਰ ਵਟਾਂਦਰੇ ਕੀਤੇ। ਭਾਈ ਲਾਲ (ਭਾਈ ਅਖਤਰ ਦੇ ਭਰਾ) ਤੋਂ ਪਿਛੋਂ ਹੁਣ ਭਾਈ ਲਾਲ ਦਾ ਇਕ ਪੁੱਤਰ ਇਸ ਪਰੰਪਰਾ ਨੂੰ ਜਾਰੀ ਰੱਖ ਰਿਹਾ ਹੈ ਹਾਲਾਂਕਿ ਭਾਈ ਅਖਤਰ ਵੀ ਉਨ੍ਹਾਂ ਦੇ ਨਾਲ ਕੀਰਤਨ ਕਰਦੇ ਹਨ।
1. ਨਵਾਂ ਗੁਰਦੁਆਰਾ ਡੇਰਾ ਸਾਹਿਬ
2, 3 ਪੁਰਾਣਾ ਗੁਰਦੁਆਰਾ ਡੇਰਾ ਸਾਹਿਬ
4. ਨਵਾਂ ਗੁਰਦੁਆਰਾ ਡੇਰਾ ਸਾਹਿਬ
5. ਗੁਰਦੁਆਰਾ ਡੇਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼
2, 3 ਪੁਰਾਣਾ ਗੁਰਦੁਆਰਾ ਡੇਰਾ ਸਾਹਿਬ
4. ਨਵਾਂ ਗੁਰਦੁਆਰਾ ਡੇਰਾ ਸਾਹਿਬ
5. ਗੁਰਦੁਆਰਾ ਡੇਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼
6. ਗੁਰਦੁਆਰਾ ਡੇਰਾ ਸਾਹਿਬ ਵਿੱਚ ਕੀਰਤਨ ਪਰਵਾਹ
7 ਭਾਈ ਅਖਤਰ ਨਾਲ ਸਾਡਾ ਸਾਥੀ ਸ. ਮੇਵਾ ਸਿੰਘ
ਲਹੌਰ ਦੇ ਹੋਰ ਅਸਥਾਨਾਂ ਦੇ ਦਰਸ਼ਨ
ਲਹੌਰ ਸ਼ਹਿਰ ਵਿੱਚ ਅਸੀਂ ਗੁਰੂ ਅਰਜਨ ਦੇਵ ਜੀ ਦਾ ਸਥਾਨ ਦੇ ਦਰਸ਼ਨ ਤਾਂ ਕਰ ਲਏ ਸਨ। ਹੁਣ ਬਾਕੀ ਸਿੱਖ ਇਤਿਹਾਸਿਕ ਯਾਦਗਾਰਾਂ ਦੇ ਦਰਸ਼ਨ ਬਾਕੀ ਸਨ।ਜਿਸ ਲਈ ਦੁਪਹਿਰ ਦੇ ਲੰਗਰ ਛਕਣ ਤੋਂ ਬਾਦ ਦਾ ਪ੍ਰੋਗ੍ਰਾਮ ਸੀ।ਪ੍ਰਬੰਧਕਾਂ ਅਨੁਸਾਰ ਭਾਈ ਮਨੀ ਸਿੰਘ ਜੀ ਦਾ ਜਨਮ ਅਸਥਾਨ ਜਿੱਥੇ ਉਨ੍ਹਾ ਦਾ ਬੰਦ ਬੰਦ ਕੱਟਿਆ ਗਿਆ ਅਤੇ ਭਾਈ ਤਾਰੂ ਸਿੰਘ ਦੇ ਸ਼ਹੀਦੀ ਸਥਾਨ ਜਿਥੇ ਕੇਸ ਕਟਵਾਉਣ ਤੋਂ ਇਨਕਾਰੀ ਹੋਏ ਭਾਈ ਤਾਰੂ ਸਿੰਘ ਦੀ ਖੋਪੜੀ ਅਲੱਗ ਕਰ ਦਿਤੀ ਗਈ ਤੇ ਤੜਪ ਤੜਪ ਮਰਨ ਲਈ ਛੱਡ ਦਿਤਾ ਗਿਆ ਅਤੇ ਸ਼ਹੀਦ ਸਿੰਘਣੀਆਂ ਦੇ ਅਸਥਾਨ ਦੀ ਯਾਤ੍ਰਾ ਕਰਨੀ ਸੀ ਜਿੱਥੇ ਸਾਰੇ ਪੰਜਾਬ ਤੋਂ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਸਿੰਘਣੀਆਂ ਅਤੇ ਉਨ੍ਹਾਂ ਦੀ ਗੋਦੀ ਦੇ ਬਾਲ ਜੇਲ੍ਹ ਵਿੱਚ ਬੰਦ ਕੀਤੇ ਗਏ, ਇਸਲਾਮ ਧਰਮ ਵਿੱਚ ਲਿਆਉਣ ਲਈ ਅਣਗਿਣਤ ਤਸੀਹੇ ਦਿਤੇ ਗਏ ਤੇ ਬਾਲਾਂ ਨੂੰ ਉਪਰ ਉਛਾਲ ਕੇ ਨੇਜ਼ਿਆਂ ਤੇ ਟੰਗਿਆ ਗਿਆ ਤੇ ਟੋਟੇ ਟੋਟੇ ਕਰਕੇ ਹਾਰ ਬਣਾਕੇ ਮਾਈਆਂ ਦੇ ਗਲਾਂ ਵਿਚ ਹਾਰ ਬਣਾਕੇ ਲਟਕਾਏ ਗਏ।ਇਨ੍ਹਾਂ ਸਭ ਥਾਈਂ ਏਥੋਂ ਪੈਦਲ ਹੀ ਜਾਇਆ ਜਾ ਸਕਦਾ ਸੀ।