• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi Poem: Kiven niklade din Krona

Dalvinder Singh Grewal

Writer
Historian
SPNer
Jan 3, 2010
1,254
422
79
ਰੂਹ ਹੈ ਹਿੱਸਾ ਰੱਬ ਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੂਹ ਹੈ ਹਿੱਸਾ ਰੱਬ ਦਾ, ਰੂਹ ਬੰਦੇ ਦਾ ਸੱਚ।
ਬਿਨਸਣਹਾਰ ਸਰੀਰ ਸੰਗ, ਰੂਹ ਦਿਤੀ ਰੱਬ ਰਚ।
ਰੱਬ ਦਾ ਅੰਸ਼ ਹੈ ਇਸ ਲਈ, ਗੁਣ ਰੱਬ ਦੇ ਇਸ ਕੋਲ।
ਜੀਕੂੰ ਕਿਰਨ ‘ਚ ਗੁਣ ਹਰਿਕ, ਸੂਰਜ ਦੇ ਅਣਮੋਲ।
ਰੱਬੀ ਗੁਣ ਅਪਣਾਉਣਾ, ਜੀਵ ਦਾ ਸੱਚ ਸੁਭਾਅ।
ਪਰ ਜਦ ਆਉਂਦਾ ਜਗਤ ਵਿੱਚ, ਮਾਨਵ ਬਦਲੇ ਭਾਅ।
ਦੁਨੀਆਂ ਮਾਇਆ ਜਾਲ ਹੈ, ਸਮਝ ਸਕੇ ਨਾ ਇਹ।
ਧਸਦਾ ਜਾਂਦਾ ਏਸ ਵਿੱਚ, ਰੂਹ ਤੋਂ ਪਿਆਰੀ ਦੇਹ।
ਕਾਮ, ਕ੍ਰੋਧ ਮੋਹ, ਲੋਭ ਕਰ, ਵਧਦਾ ਹੈ ਅਹੰਕਾਰ।
ਭੁਲੇ ਅਪਣੀ ਅੰਸ਼ ਨੂੰ, ਨਾ ਚੇਤੇ ਕਰਤਾਰ।
ਬੰਦਾ ਆਖੇ, ਮੈਂ ਹੀ ਮੈਂ, ਕੌਣ ਮੈਂ ਜਿਹਾ ਹੋਰ
ਸਭ ਹਥਿਆਉਣਾ ਲੋਚਦਾ, ਲਾ ਦੁਨਿਆਬੀ ਜ਼ੋਰ।
ਜਾਤਾਂ, ਗੋਤਾਂ,ਰੰਗ, ਵੰਨ, ਪਾਵੇ ਵੰਡ ਜਹਾਨ।
ਕੋਠੀ, ਗਹਿਣੇ, ਧਨ-ਮਾਲ ਦਾ, ਕਰਦਾ ਹੈ ਅਭਿਮਾਨ।
ਮੰਜ਼ਿਲ ਅਸਲੀ ਭੁੱਲ ਗਈ, ਭਟਕੇ ਅੱਧ-ਵਿਚਕਾਰ।
ਯਾਦ ਨਾ ਕੀਤਾ ਓਸ ਨੂੰ, ਕਿਵੇਂ ਮਿਲੇ ਕਰਤਾਰ।
ਨਾਮ ਜਪੇ, ਨਾ ਵੰਡ ਛਕੇ, ਸੁੱਚੀ ਕਰੇ ਨਾ ਕਾਰ।
ਵੈਰ ਵਧਾਇਆ ਨਾ ਕਰੇ, ਹਰ ਇਕ ਨਾਲ ਪਿਆਰ।
ਰੱਬੀ-ਸ਼ਕਤੀ ਛੱਡ ਕੇ, ਜੱਗ ਦੀ ਤਾਕਤ ਮੋਹ।
ਸਭ ਵੰਨਿਓ ਜਦ ਹਾਰਦਾ, ਡਰਦਾ ਛੁਪਦਾ ਓਹ।
ਚਲਦਾ ਰੱਬ ਦਾ ਹੁਕਮ ਹੈ, ਕਰੇ-ਕਰਾਵੇ ਜੋ।
ਉਸ ਬਿਨ ਡਾਲ ਨਾ ਹਿਲਦੀ, ਜਿਉਂ ਭਾਵੇ ਸਿਓਂ ਹੋ।
ਰੱਬ ਦੀ ਰਚਨਾ ਜਾਣ ਸਭ, ਜੇ ਕਰ ਕਰੇ ਪਿਆਰ,
ਵੈਰ-ਭਾਵ, ਡਰ-ਭਉ ਹਟੇ,ਖੁਸ਼ ਹੋਵੇ ਕਰਤਾਰ।
ਬੰਦਿਆ, ਮਨ ਦੀਆਂ ਛੱਡਕੇ, ਰੂਹ ਦੇ ਪਿੱਛੇ ਚੱਲ।
ਰੱਬ ਸੰਗ ਰੂਹ ਨੂੰ ਜੋੜ ਲੈ, ਤੁਰ ਨਾਂ ਜਪਣ ਦੇ ਵੱਲ।
 

Dalvinder Singh Grewal

Writer
Historian
SPNer
Jan 3, 2010
1,254
422
79
ਰੱਬ ਦੀ ਕ੍ਰਿਪਾ ਕੀਕੂੰ ਪਾਈਏ?

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੱਬ ਦੀ ਕ੍ਰਿਪਾ ਕੀਕੂੰ ਪਾਈਏ?
ਜੇ ਕਰ ਰੱਬ ਦਾ ਨਾਮ ਧਿਆਈਏ।
ਕੀਕੂੰ ਨਾਮ ‘ਚ ਚਿੱਤ ਟਿਕਾਈਏ?
ਜੇਕਰ ਧਿਆਨ ਓਸ ਵੱਲ ਲਾਈਏ।
ਕੀਕੂੰ ਅਪਣਾ ਧਿਆਨ ਟਿਕਾਈਏ?
ਅੰਦਰ ਸੁੱਚਾ ਸੱਚ ਸਮਾਈਏ।
ਮਨ ਮੰਦਿਰ ਵਿੱਚ ਰੱਬ ਬਿਠਾਈਏ।
ਸੁੱਚਾ ਸੱਚ ਕਿਸਤਰ੍ਹਾਂ ਪਾਈਏ?
ਕਿਰਤ ਕਰਮ ਚੋਂ ਖੋਟ ਹਟਾਈਏ ।
ਮੋਹ, ਮਾਇਆ ਤੋਂ ਚਿੱਤ ਛੁਡਾਈਏ।
ਕਾਮ,ਕ੍ਰੋਧ, ਅਹੰਕਾਰ ਮੁਕਾਈਏ।
ਨਿਰਮਲ ਚਿੱਤ ‘ਚ ਰੱਬ ਬੁਲਾਈਏ।
ਨਾਮ ਧਿਆਈਏ, ਅੰਗ ਸਮਾਈਏ।
ਏਦਾਂ ਉਸਦੀ ਕਿਰਪਾ ਪਾਈਏ।
 
📌 For all latest updates, follow the Official Sikh Philosophy Network Whatsapp Channel:
Top