- Jan 3, 2010
- 1,254
- 424
- 79
ਲਦਾਖ ਵਿਚ ਚੀਨੀ ਮਸ਼ਕਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੰਨ 2020 ਵਿਚ ਚੀਨ ਨੇ ਤਿਬਤ ਵਿੱਚ ਮਸ਼ਕਾਂ ਕੀਤੀਆਂ ਤੇ ਉਸੇ ਸਾਲ ਅਪ੍ਰੈਲ ਵਿਚ ਲਦਾਖ ਵਿਚ ਸਾਰਾ ਨੋ ਮੈਨਜ਼ ਲੈਂਡ ਦਾ ਇਲਾਕਾ ਦਬਾ ਲਿਆ ਜਿਸ ਨੂੰ ਖਾਲੀ ਕਰਨ ਲਈ ਭਾਰਤੀ ਸੈਨਾ ਹਾਲੀ ਵੀ ਜੂਝ ਰਹੀ ਹੈ ਤੇ ਵਿਦੇਸ਼ੀ ਵਿਭਾਗ ਚੀਨ ਦੀਆਂ ਲੇਲੜੀਆਂ ਕੱਢ ਰਿਹਾ ਹੈ ਪਰ ਚੀਨ ਨੇ ਟੱਸ ਤੋਂ ਮੱਸ ਤਾਂ ਕੀ ਹੋਣਾ ਸੀ ਹੁਣ ਫਿਰ ਉਸੇ ਤਰ੍ਹਾਂ ਦੀਆਂ ਮਸ਼ਕਾਂ ਕਰ ਰਿਹਾ ਹੈ।ਉਸਦਾ ਅਗਲਾ ਇਰਾਦਾ ਕੀ ਹੈ ਇਸ ਬਾਰੇ ਕੋਈ ਉਘ ਸੁੱਘ ਨਹੀਂ ਮਿਲ ਰਿਹਾ। ਹਾਂ ਇਹ ਤਾਂ ਸਾਫ ਹੈ ਕਿ ਉਸਦੇ ਇਰਾਦੇ ਨੇਕ ਨਹੀਂ। ਉਸਨੇ ਪਹਿਲੀਆਂ ਗੱਲਾਂ ਬਾਤਾਂ ਰਾਹੀਂ ਆਪ ਪੇਗਾਂਗ ਝੀਲ ਦਾ ਉਤਰੀ ਇਲਾਕਾ ਤਾਂ ਖਾਲੀ ਕੀਤਾ ਸੀ ਕਿ ਭਾਰਤ ਤੋਂ ਉਸੇ ਦੱਖਣੀ ਪੇਗਾਂਗ ਵਾਲੇ ਇਲਾਕੇ ਖਾਲੀ ਕਰਵਾ ਸਕੇ। ਜਦ ਝੀਲ ਦਾ ਦੱਖਣੀ ਇਲਾਕਾ ਸਾਡੇ ਕਬਜ਼ੇ ਵਿੱਚ ਸੀ ਤਾਂ ਸਾਡੇ ਕੋਲ ਚੀਨ ਨਾਲ ਪੱਕੇ ਪੈਰੀਂ ਗੱਲਬਾਤ ਕਰਨ ਲਈ ਹੱਥ ਉਤੇ ਸੀ ਪਰ ਹੁਣ ਜਦ ਦਿਪਸਾਂਗ-ਹਾਟ ਸਪਰਿੰਗ ਦੇ ਮਹਤਵਪੂਰਨ ਇਲਾਕੇ ਨੂੰ ਖਾਲੀ ਕਰਵਾਉਣਾ ਸੀ ਚੀਨ ਟੱਸ ਤੋਂ ਮੱਸ ਨਹੀਂ ਹੋ ਰਿਹਾ ਕਿਉਂਕਿ ਉਸ ਨੂੰ ਪਤਾ ਹੈ ਕਿ ਭਾਰਤ ਨੇ ਗਲਬਾਤ ਲਈ ਅਪਣੇ ਤਕੜੇ ਹੋਣ ਵਾਲੀ ਸਥਿਤੀ ਨੂੰ ਗੁਆ ਦਿਤਾ ਹੈ।
ਹੁਣ ਦੀਆਂ ਮਸ਼ਕਾਂ ਬਾਰੇ ਸੀ ਐਨ ਐਨ ਨੇ ਜਦੋਂ ਭਾਰਤੀ ਫੌਜ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ, “ਹੁਣ ਤਕ ਤਾਂ ਚੀਨ ਦਾ ਅਪ੍ਰੈਲ 2020 ਵਾਲੇ ਇਲਾਕੇ ਵਿੱਚ ਵਾਪਸੀ ਬੜੇ ਸੁਹਿਰਦ ਵਾਤਾਵਰਣ ਵਿੱਚ ਹੋਈ ਹੈ । ਹੁਣ ਜੋ ਭਰੋਸਾ ਟੁੱਟਿਆ ਹੈ ਉਸ ਨੂੰ ਬਣਾਉਣ ਵਿੱਚ ਕੁਝ ਸਮਾਂ ਲਗੇਗਾ। ਜੋ ਮਸ਼ਕ ਹੁਣ ਚੀਨ ਕਰ ਰਿਹਾ ਹੈ ਉਹ ਆਮ ਮਸ਼ਕ ਹੈ ਜੋ ਹਰ ਦੇਸ਼ ਅਪਣੀ ਫੌਜ ਨੂੰ ਚੁਸਤ-ਦਰੁਸਤ ਕਰਨ ਲਈ ਕਰਦਾ ਹੈ। ਅਸੀਂ ਵੀ ਏਵੇਂ ਹੀ ਕਰਦੇ ਹਾਂ।ਚੀਨ ਦੀਆ ਮਸ਼ਕਾਂ ਸਾਡੀਆਂ ਹੱਦਾਂ ਤੋਂ ਪਰੇ ਹਨ ਤੇ ਸਾਡੇ ਇਲਾਕੇ ਤੇ ਅਜੇ ਕੋਈ ਖਤਰਾ ਨਹੀ। ਅਸੀਂ ਲਗਾਤਾਰ ਉਨ੍ਹਾਂ ਤੇ ਅੱਖ ਰੱਖ ਰਹੇ ਹਾਂ”। ਜੋ ਗੱਲਾਂ ਧਿਆਨ ਯੋਗ ਹਨ ਉਹ ਇਹ ਹਨ ਕਿ ਭਾਰਤ ਦਿਪਸਾਂਗ-ਹਾਟ ਸਪਰਿੰਗ ਦਾ ਇਲਾਕਾ ਖਾਲੀ ਕਰਵਾਉਣ ਲਈ ਚੀਨ ਦੇ ਭਰੋਸੇ ਦੀ ਉਡੀਕ ਕਰ ਰਿਹਾ ਹੈ। ਇਹ ਵੀ ਸ਼ਪਸ਼ਟ ਹੈ ਕਿ ਭਾਰਤ ਦਾ ਪੇਗਾਂਗ ਝੀਲ ਦਾ ਦੱਖਣੀ ਇਲਾਕਾ ਬਿਨਾ ਚੀਨ ਦੇ ਕਬਜ਼ਾਏ ਇਲਾਕੇ ਤੋਂ ਖਾਲੀ ਕਰਵਾਏ ਤੋਂ ਖਾਲੀ ਕਰਨਾ ਇਕ ਵੱਡੀ ਗਲਤੀ ਸੀ ਕਿਉਂਕਿ ਭਾਰਤ ਕੋਲ ਠੋਸ ਗਲਬਾਤ ਵਿੱਚ ਅਪਣੇ ਪੱਖ ਵਿਚ ਦਬਾ ਪਾਉਣ ਲਈ ਹੁਣ ਕੋਈ ਮੁਦਾ ਨਹੀਂ ਰਹਿ ਗਿਆ ਜਿਸ ਲਈ ਉਹ ਸਿਰਫ ਚੀਨ ਦੇ ਦੁਬਾਰੇ ਭਰੋਸੇ ਦੀ ਉਡੀਕ ਵਿੱਚ ਹੈ। ਇਹ ਵੀ ਪਤਾ ਨਹੀਂ ਕਿ ਚੀਨ ਦੀਆਂ ਇਨ੍ਹਾਂ ਮਸ਼ਕਾਂ ਦਾ ਕੀ ਇਰਾਦਾ ਹੈ।ਇਤਨੇ ਔਖੇ ਇਲਾਕੇ ਵਿੱਚ ਮਸ਼ਕਾਂ ਕਰਨੀਆਂ ਆਸਾਨ ਨਹੀਂ ਹੁੰਦੀਆਂ ਤੇ ਕਿਸੇ ਵੀ ਦੇਸ਼ ਲਈ ਬਹੁਤ ਮਹਿੰਗੀਆਂ ਹੁੰਦੀਆਂ ਹਨ ਤੇ ਆਮ ਤੌਰ ਤੇ ਇਨ੍ਹਾਂ ਪਿੱਛੇ ਕੋਈ ਨਾ ਕੋਈ ਹੋਰ ਯੋਜਨਾ ਜ਼ਰੂਰ ਜੁੜੀ ਹੁੰਦੀ ਹੈ।ਇਸ ਤੋਂ ਇਹ ਵੀ ਜ਼ਾਹਿਰ ਹੈ ਕਿ ਚੀਨੀ ਦੇਪਸਾਂਗ-ਗੋਗੜਾ-ਹਾਟ-ਸਪਰਿੰਗ ਇਲਾਕੇ ਤੋਂ ਕਿਸੇ ਵੀ ਹਾਲਤ ਵਿੱਚ ਪਿਛੇ ਨਹੀਂ ਹਟਣ ਵਾਲੀ।
ਇਹ ਮਸ਼ਕਾਂ ਤਾਂ ਭਾਰੀ ਸੈਨਿਕ ਜਮਾਵੜੇ ਨਾਲ ਕੀਤੀਆਂ ਜਾ ਰਹੀਆਂ ਹਨ। ਪਿਛਲੀਆਂ ਮਸ਼ਕਾਂ ਵੇਲੇ ਤਾਂ ਉਸ ਨੇ ਲਦਾਖ ਵਿਚ ਨੋ ਮੈਨਜ਼ ਲੈਂਡ ਦਾ ਸਾਰਾ ਇਲਾਕਾ ਦੱਬ ਲਿਆ ਸੀ ਜਿਸ ਵਿੱਚੋਂ ਉਸ ਨੇ ਉਤਰ-ਪੂਰਬੀ ਇਲਾਕਾ ਹਾਲੇ ਤਕ ਖਾਲੀ ਨਹੀਂ ਕੀਤਾ। ਕੀ ਇਹ ਨਹੀਂ ਹੋ ਸਕਦਾ ਕਿ ਉਹ ਆਪਣੀ ਪਾਕਿਸਤਾਨ ਅਤੇ ਮੱਧਏਸ਼ੀਆ ਨੂੰ ਪਹੁੰਚ ਹੋਰ ਸੁਰਖਿਅਤ ਬਣਾਉਣ ਲਈ ਭਾਰਤ ਦਾ ਹੋਰ ਇਲਾਕਾ ਦੱਬਣ ਦੀ ਫਿਰਾਕ ਵਿੱਚ ਹੋਵੇ ਜਾਂ ਫਿਰ ਭਾਰਤ ਨੂੰ ਡਰਾਉਣ ਦੇ ਇਰਾਦੇ ਨਾਲ ਕੀਤੀ ਗਈ ਹੋਵੇ ਕਿ ‘ਭਾਈ ਹੁਣ ਦਿਪਸਾਂਗ-ਹਾਟ ਸਪਰਿੰਗ ਦੇ ਇਲਾਕੇ ਬਾਰੇ ਹੋਰ ਗੱਲ ਕਰਨੀ ਭੁੱਲ ਜਾਉ”।ਇਹ ਮਸ਼ਕਾਂ ਵੀ ਉਨ੍ਹਾਂ ਇਲਾਕਿਆਂ ਵਿੱਚ ਕੀਤੀਆ ਜਾ ਰਹੀਆਂ ਹਨ ਜਿਥੋਂ ਕੁਝ ਹੀ ਘੰਟਿਆਂ ਵਿਚ ਹੱਦ ਤੇ ਪਹੁੰਚ ਕੇ ਕੋਈ ਵੀ ਐਕਸ਼ਨ ਹੋ ਸਕਦਾ ਹੈ।ਅਕਸਾਈ ਚਿਨ–ਰੁਡੌਕ ਇਲਾਕੇ ਵਿੱਚ ਜਿਨਜ਼ਿਆਂਗ-ਤਿਬਤ ਹਾਈਵੇ ਜੀ 219 ਤੇ ਜਿਸ ਤਰ੍ਹਾਂ ਪੱਕੇ ਟਿਕਾਣੇ ਬਣਾ ਲਏ ਹਨ ਜੋ ਹਰ ਮੌਸਮ ਲਈ ਵਰਤੇ ਜਾ ਸਕਦੇ ਹਨ । ਇਸ ਤੋਂ ਜ਼ਾਹਿਰ ਹੈ ਕਿ ਉਸ ਲਈ ਪਾਕਿਸਤਾਨ-ਮੱਧਪੂਰਬ ਤੱਕ ਪਹੁੰਚ ਸੁਰਖਿਅਤ ਰੱਖਣ ਬਹੁਤ ਮਹਤਵਪੂਰਨ ਹੈ।
ਇਸ ਵਿੱਚ ਸ਼ਕ ਨਹੀਂ ਕਿ ਚੀਨ ਦੇ ਮਾਪ ਦੰਡ ਦੋਹਰੇ ਹਨ। ਹੁਣ ਜਦ ਅਮਰੀਕੀ ਬੇੜਾ ਤੈਵਾਨ ਦੇ ਪਾਣੀਆਂ ਵਿਚ ਮਸ਼ਕ ਕਰ ਰਿਹਾ ਹੈ ਤਾਂ ਚੀਨ ਪਿੱਟ ਰਿਹਾ ਹੈ ਪਰ ਉਹ ਆਪ ਭਾਰਤ ਦੀਆਂ ਹੱਦਾਂ ਦੇ ਬਿਲਕੁਲ ਨੇੜੇ ਮਸ਼ਕਾਂ ਕਰ ਰਿਹਾ ਹੈ ਉਸ ਬਾਰੇ ਉਹ ਚੁੱਪ ਹੈ । ਭਾਰਤ ਨੂੰ ਇਸ ਬਾਰੇ ਰੌਲਾ ਜ਼ਰੂਰ ਪਾਉਣਾ ਚਾਹੀਦਾ ਹੈ ਤੇ ਅੰਤਰਰਾਸ਼ਟਰੀ ਪੱਧਰ ਤੇ ਗੱਲ ਉਠਾਉਣੀ ਚਾਹੀਦੀ ਸੀ ਕਿ ਚੀਨ ਨੇ ਹਾਲੇ ਦਿਪਸਾਂਗ ਹਾਟਸਪਰਿੰਗ ਦਾ ਖਾਲੀ ਨਹੀਂ ਕੀਤਾ ਅਤੇ ਦੋਨਾਂ ਦੇਸ਼ਾਂ ਵਿਚ ਇਨ੍ਹਾਂ ਮਸ਼ਕਾਂ ਕਾਰਨ ਤਨਾਉ ਹੈ ਤੇ ਕੋਈ ਹੋਰ ਅਣਸੁਖਾਵੀਂ ਘਟਨਾ ਹੋ ਸਕਦੀ ਹੈ ਕਿਉਂਕਿ ਚੀਨ ਭਰੋਸੇ ਲਾਇਕ ਨਹੀਂ ਪਰ ਭਾਰਤ ਵਲੋਂ ਇਸ ਬਾਰੇ ਸਾਫ ਪੋਚਾ ਮਾਰਨਾ ਕੀ ਸਿਆਣਪ ਭਰਿਆ ਕਦਮ ਹੈ? ਇਸ ਵਿਚ ਕੋਈ ਸ਼ਕ ਨਹੀਂ ਕਿ ਚੀਨ ਦੇ ਇਰਾਦੇ ਨੇਕ ਨਹੀਂ ਤੇ ਉਹ ਕੁਝ ਵੀ ਕਰ ਸਕਦਾ ਹੈ ਇਸ ਲਈ ਸਹੀ ਹੋਵੇਗਾ ਕਿ ਭਾਰਤੀ ਆਪਣੀਆਂ ਸੈਨਾਂਵਾਂ ਵੱਡੀ ਤਾਦਾਦ ਵਿਚ ਹੱਦ ਦੇ ਨੇੜੇ ਰੱਖੇ ਤੇ ਚੀਨ ਦਾ ਦੇਪਸਾਂਗ-ਗੋਗੜਾ-ਹਾਟ ਸਪਰਿੰਗ ਦਾ ਖਾਲੀ ਨਾ ਕਰਨ ਦਾ ਇਲਾਕਾ ਵਿਸ਼ਵ ਸੰਸਥਾਵਾਂ ਵਿਚ ਉਠਾਵੇ।