- Jan 3, 2010
- 1,254
- 424
- 79
ਮੋਦੀ ਤਿੰਨ ਕਨੂੰਨ ਕਿਉਂ ਵਾਪਿਸ ਨਹੀਂ ਲੈਂਦਾ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਚਾਲੀ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਦੇ 26 ਸਿਤੰਬਰ ਦੇ ਬੜੇ ਪ੍ਰਭਾਵਿਤ ਬੰਧ ਨੇ ਇਹ ਵਿਖਾ ਦਿਤਾ ਹੈ ਕਿ ਕਿਰਸਾਨਾਂ ਨੇ ਦਿਖਾ ਦਿਤਾ ਤੇ ਸਾਲ ਦਾ ਨੇੜਾ ਹੋ ਚੱਲਿਆ ਹੈ ਪਰ ਕਿਸਾਨ ਜਥੇਬੰਦੀਆਂ ਵਿਚ ਊਹੋ ਜੋਸ਼-ਖਰੋਸ਼ ਹੈ ਤੇ ਕਿਰਸਾਨਾਂ ਵਿੱਚ ਤਿੰਨ ਕਨੂੰਨਾਂ ਵਿਰੁਧ ਭਾਰੀ ਰੋਸ ਹੈ ਸਾਰੀਆਂ ਵਿਰੋਧੀ ਪਾਰਟੀਆਂ ਵੀ ਕਿਰਸਾਨਾਂ ਦੇ ਨਾਲ ਹਨ। ਬਸ ਇਕ ਭਾਰਤੀ ਜਨਤਾ ਪਾਰਟੀ ਹੀ ਹੈ ਜੋ ਮੋਦੀ ਨਾਲ ਖੜ੍ਹੀ ਹੈ।
ਸਾਰੀ ਦੁਨੀਆਂ ਵਿਚ ਇਹੋ ਚਰਚਾ ਹੋ ਰਹੀ ਹੈ ਕਿ ਇਹ ਕਿਹੜੀ ਵਜ੍ਹਾ ਹੈ ਜਿਸ ਲਈ ਤਿੰਨ ਕਨੂੰਨਾਂ ਨੂੰ ਨਾ ਰੱਦ ਕਰਨ ਲਈ ਮੋਦੀ ਇਸ ਤਰ੍ਹਾਂ ਕਿਉਂ ਅੜਿਆ ਹੋਇਆ ਹੈ।ਮੋਦੀ ਅਤੇ ਉਸਦੇ ਖੇਤੀ ਮੰਤਰੀ ਦੀਆਂ ਦਲੀਲਾਂ ਸੁਣੀਏ ਤਾਂ ਉਨ੍ਹਾਂ ਦਾ ਜਵਾਬ ਇਹੋ ਹੁੰਦਾ ਹੈ ਕਿ ਇਹ ਕਨੂੰਨ ਕਿਰਸਾਨਾਂ ਲਈ ਲਾਹੇਵੰਦੇ ਹਨ ਤੇ ਕਿਸਾਨ ਬਿਲਾ-ਵਜ੍ਹਾ ਵਿਰੋਧੀ ਪਾਰਟੀਆਂ ਦੇ ਚੁਕੇ ਹੋਏ ਮੋਰਚਾ ਲਾਈ ਬੈਠੇ ਹਨ। ਅੱਗੋਂ ਕਿਰਸਾਨ ਕਹਿੰਦੇ ਹਨ ਕਿ ਇਹ ਬਿਲ ਤਾਂ ਕਿਰਸਾਨੀ ਦਾ ਤੇ ਮੰਡੀਕਰਨ ਦਾ ਖਾਤਮਾ ਕਰਕੇ ਗਿਣੇ ਚੁਣੇ ਵੱਡੇ ਕਾਰਪੋਰੇਟਾਂ ਦੇ ਹੱਥ ਖੇਤੀ ਦੇਣ ਲਈ ਹਨ, ਕਿਰਸਾਨਾਂ ਦੇ ਭਲੇ ਲਈ ਨਹੀਂ। ਸੰਵਿਧਾਨ ਅਨੁਸਾਰ ਜੋ ਵੀ ਕਨੂੰਨ ਬਣਨ ਲੋਕ-ਹਿਤ ਅਨੁਸਾਰ ਹੀ ਹੋਣ ਪਰ ਇਹ ਕਨੂੰਨ ਤਾਂ ਦੋ-ਚਾਰ ਕਾਰਪੋਰੇਟਾਂ ਦੀ ਭਲਾਈ ਲਈ ਹਨ, ਜ਼ਖੀਰਾਦੋਜ਼ੀ, ਏਕਾਧਿਕਾਰ ਅਤੇ ਨਿਜੀਕਰਨ ਵਧਾਉਂਦੇ ਹਨ ਇਸ ਲਈ ਕਿਰਸਾਨਾਂ ਦੇ ਫਾਇਦੇ ਦੇ ਨਹੀਂ। ਜੋ ਸਾਡੇ ਫਾਇਦੇ ਦੇ ਨਹੀਂ, ਸਾਡੇ ਉਤੇ ਥੋਪੇ ਕਿਉਂ ਜਾ ਰਹੇ ਹਨ?ਡਾ: ਦਲਵਿੰਦਰ ਸਿੰਘ ਗ੍ਰੇਵਾਲ
ਚਾਲੀ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਦੇ 26 ਸਿਤੰਬਰ ਦੇ ਬੜੇ ਪ੍ਰਭਾਵਿਤ ਬੰਧ ਨੇ ਇਹ ਵਿਖਾ ਦਿਤਾ ਹੈ ਕਿ ਕਿਰਸਾਨਾਂ ਨੇ ਦਿਖਾ ਦਿਤਾ ਤੇ ਸਾਲ ਦਾ ਨੇੜਾ ਹੋ ਚੱਲਿਆ ਹੈ ਪਰ ਕਿਸਾਨ ਜਥੇਬੰਦੀਆਂ ਵਿਚ ਊਹੋ ਜੋਸ਼-ਖਰੋਸ਼ ਹੈ ਤੇ ਕਿਰਸਾਨਾਂ ਵਿੱਚ ਤਿੰਨ ਕਨੂੰਨਾਂ ਵਿਰੁਧ ਭਾਰੀ ਰੋਸ ਹੈ ਸਾਰੀਆਂ ਵਿਰੋਧੀ ਪਾਰਟੀਆਂ ਵੀ ਕਿਰਸਾਨਾਂ ਦੇ ਨਾਲ ਹਨ। ਬਸ ਇਕ ਭਾਰਤੀ ਜਨਤਾ ਪਾਰਟੀ ਹੀ ਹੈ ਜੋ ਮੋਦੀ ਨਾਲ ਖੜ੍ਹੀ ਹੈ।
ਗੰਭੀਰਤਾ ਨਾਲ ਸੋਚਿਆਂ ਇਸ ਦਾ ਇਕੋ ਵੱਡਾ ਕਾਰਣ ਨਜ਼ਰ ਆਉਂਦਾ ਹੈ ਜੋ ਹੈ ਮੋਦੀ ਦਾ ਅੜੀਅਲ ਰਵਈਆ ਤੇ 56 ਇੰਚੀ ਛਾਤੀ ਦਾ ਪ੍ਰਭਾਵ ਬਣਾ ਕੇ ਰੱਖਣ ਦੀ ਲੋੜ ਜੋ ਕੁਝ ਕਰਾਪੋਰੇਟਾਂ ਦਾ ਭਲੇ ਲਈ ਹੈ।
ਜੇ ਪਿਛੋਕੜ ਵੇਖੀਏ ਤਾਂ ਸਾਲ ਪਹਿਲਾਂ ਕਰੋਨਾ ਦੇ ਦਿਨੀਂ ਜਦੋਂ ਸਾਰੇ ਲੋਕ ਘਰਾਂ ਅੰਦਰ ਬੰਦ ਸਨ ਤਾਂ ਮੋਦੀ ਨੇ ਇਸ ਮੁਸੀਬਤ ਦੇ ਵਕਤ ਦਾ ਫਾਇਦਾ ਉਠਾਉਂਦੇ ਹੋਏ ਇਹ ਤਿੰਨ ਕਨੂੰਨ ਬਿਨਾਂ ਬਹਿਸ ਪਾਸ ਕੀਤੇ।ਇਨ੍ਹਾਂ ਕਨੂੰਨਾਂ ਨੂੰ ਜੂਨ 2020 ਵਿਚ ਆਤਮਨਿਰਭਰ ਪੈਕੇਜ ਅਧੀਨ ਆਰਡੀਨੈਂਸ ਜਾਰੀ ਕੀਤਾ ਗਿਆ ਅਤੇ ਬਿਨਾਂ ਬਹਿਸ ਬਿਨਾ ਵੋਟ ਪਾਰਲੀਮੈਟ ਵਿਚ ਪਾਸ ਕਰ ਦਿਤਾ ਗਿਆ ਜਿਨ੍ਹਾਂ ਦੇ ਵਿਰੁਧ ਹੁਣ ਦੁਨੀਆਂ ਦਾ ਸਭ ਤੋਂ ਲੰਬਾ ਸ਼ਾਂਤੀ ਨਾਲ ਚਲਾਇਆ ਜਾਣ ਵਾਲਾ ਸਾਮੂਹਿਕ ਸੰਘਰਸ਼ ਬਣ ਗਿਆ ਹੈ ਜਿਸ ਨੂੰ ਸਰਕਾਰ ਹਰ ਹਾਲਤ ਵਿਚ ਕੁਚਲਣ ਦੇ ਉਪਰਾਲੇ ਕਰ ਰਹੀ ਹੈ। ਕਦੇ ਤਾਂ ਦਿੱਲੀ ਜਾਣ ਤੋਂ ਰੋਕਣ ਲਈ ਸੜਕਾਂ ਤੇ ਵੱਡੇ ਵੱਡੇ ਪੱਥਰ ਲਾਉਂਦੀ ਹੈ, ਕਦੇ ਕਿਲਾਂ ਗੱਡਦੀ ਹੈ। ਜੇ ਕਿਸਾਨਾਂ ਦਿੱਲੀ ਲਾਲ ਕਿਲ੍ਹੇ ਤੇ ਧਾਰਮਿਕ ਜਾਂ ਕਿਸਾਨੀ ਝੰਡਾ ਝੁਲਾਉਂਦੇ ਹਨ ਤਾਂ ਗੋਲੀਆਂ ਚਲਾਉਂਦੀ ਹੈ, ਜੇਲ੍ਹਾਂ ਵਿਚ ਡਕਦੀ ਹੈ ਤੇ ਸੰਗੀਨ ਜ਼ੁਰਮਾਂ ਵਾਲੀਆਂ ਧਾਰਾਵਾਂ ਲਾਉਂਦੀ ਹੈ। ਕੁੱਟ ਮਾਰ, ਪਾਣੀ ਦੀਆਂ ਬੁਛਾਰਾਂ ਤਾਂ ਆਮ ਗੱਲ ਹੈ। ਕਦੇ ਹਰਿਆਣੇ ਦਾ ਮੁੱਖ ਮੰਤਰੀ ‘ਜੈਸੇ ਕੋ ਤੈਸੇ’ ਦੀ ਤੇ ਡਾਂਗਾਂ ਚਲਾਉਣ ਦੀ ਗੱਲ ਕਰਦਾ ਹੈ ਤੇ ਉਸ ਦਾ ਐਸ ਡੀ ਐਮ ਸਿਰ ਪਾੜਣ ਤਕ ਦੇ ਹੁਕਮ ਦੇ ਦਿੰਦਾ ਹੈ । ਉਧਰੋਂ ਭਾਰਤ ਦੇ ਮਨਿਸਟਰ ਆਫ ਸਟੇਟ ਦਾ ਬੇਟਾ ਤਾਂ ਕਿਰਸਾਨਾਂ ਉਪਰ ਅਪਣੀਆਂ ਐਸ ਯੂ ਵੀਆਂ ਚੜ੍ਹਵਾ ਕੇ ਪੰਜ ਕਿਸਾਨਾਂ ਨੂੰ ਸ਼ਹੀਦ ਕਰ ਦਿੰਦਾ ਹੈ । ਇਸ ਤਰ੍ਹਾਂ ਮੋਰਚੇ ਵਿਚ ਸ਼ਹੀਦ ਹੋਏ ਕਿਰਸਾਨਾਂ ਦੀ ਗਿਣਤੀ ਸੱਤ ਸੌ ਤੋਂ ਉਪਰ ਹੋ ਗਈ ਹੈ ਜੋ ਦੁਨੀਆਂ ਦੇ ਕਿਸੇ ਵੀ ਮੋਰਚੇ ਵਿੱਚ ਹੋਏ ਸ਼ਹੀਦਾਂ ਤੋਂ ਕਿਤੇ ਵੱਧ ਹੈ ਜਦ ਕਿ ਕਿਰਸਾਨ ਤਾਂ ਸ਼ਾਂਤੀ ਨਾਲ ਸਭ ਸਹੀ ਜਾਂਦੇ ਹਨ।
ਇਨ੍ਹਾਂ ਕਨੂੰਨਾਂ ਦੇ ਵਿਰੁਧ ਸਭ ਤੋਂ ਪਹਿਲਾਂ ਪੰਜਾਬ ਦੇ ਕਿਸਾਨ ਆਗੂਆਂ ਨੇ ਅਵਾਜ਼ ਉਠਾਈ ਜਿਨ੍ਹਾਂ ਵਿਚ ਰਾਜੇਵਾਲ, ਉਗਰਾਹਾਂ ਅਤੇ ਤੀਹ ਹੋਰ ਜਥੇਬੰਦੀਆਂ ਦੇ ਲੀਡਰਾਂ ਨੇ ਮਿਲ ਕੇ ਬਿੱਲ ਵਾਪਸੀ ਦੀ ਮੁਹਿੰਮ ਚਲਾਈ।ਸਭ ਤੋਂ ਪਹਿਲਾਂ ਕਿਰਸਾਨਾਂ ਦੀਆਂ: ਅੱਠ ਮੁੱਖ ਮੰਗਾਂ ਸਨ।
ਪਹਿਲੀ ਮੰਗ: ਬਿਨ ਟੈਕਸ ਮੰਡੀਓਂ ਬਾਹਰ ਖੇਤੀ ਉਪਜ ਨੂੰ ਆਜ਼ਾਦ ਤੌਰ ਵੇਚਣ-ਖਰੀਦਣ ਦੀ ਖੁਲ੍ਹ, ਅਤੇ ਕਰਪੋਰੇਟਾਂ ਦੀ ਖੇਤੀ-ਉਪਜ ਖੇਤਰ ਵਿਚ ਦਾਖਲੇ ਦੀ ਖੁਲ੍ਹ ਨੂੰ ਰੋਕਣਾ ਅਤੇ ਘਟੋ-ਘੱਟ-ਕੀਮਤ (ਐਮ ਐਸ ਪੀ) ਦੀ ਗਰੰਟੀ ਦੇਣਾ।ਦੂਜੀ: ਠੇਕੇ (ਕੰਟ੍ਰੈਕਟ) ਖੇਤੀ ਦੇ ਕਨੂੰਨਾਂ ਨੂੰ ਰੱਦ ਕਰਨਾ। ਤੀਜੀ: ਸੰਨ 1955 ਦੇ ਜ਼ਰੂਰੀ ਵਸਤਾਂ ਦੇ ਕਨੂੰਨ ਦੀ ਸੋਧ ਜੋ ਖੇਤੀ ਉਪਜ ਦੀ ਜਮਾਂਖੋਰੀ ਵਧਾਉਂਦੀ ਹੈ, ਨੂੰ ਰੱਦ ਕਰਨਾ। ਚੌਥੀ: ਬਿਜਲੀ ਆਰਡੀਨੈਂਸ 2020 ਰਾਹੀਂ ਲਿਆਂਦੀਆਂ ਜਾ ਰਹੀਆ ਸੋਧਾਂ ਨੂੰ ਰੱਦ ਕਰਨਾ ਜਿਨ੍ਹਾਂ ਰਾਹੀਂ ਬਿਜਲੀ ਸਬਸਿਡੀ ਨੂੰ ਨਕਦ ਭੁਗਤਾਨ ਨਾਲ ਬਦਲਣਾ। ਪੰਜਵੀ : ਪਟ੍ਰੋਲ ਅਤੇ ਡੀਜ਼ਲ ਉਪਰ ਸਰਕਾਰ ਵਲੋਂ ਟੈਕਸ ਇਸ ਲਈ ਲਾਉਣਾ ਤਾਂ ਕਿ ਵਿਸ਼ਵ ਦੇ ਕੱਚੇ ਤੇਲ ਦੀਆਂ ਕੀਮਤਾਂ ਨਾਲ ਜੋੜਣ ਨੂੰ ਰੱਦ ਕਰਨਾ। ਛੇਵੀਂ: ਪਰਾਲੀ ਪ੍ਰਦੂਸ਼ਣ ਆਰਡੀਨੈਂਸ 2020 ਜੋ ਪਰਾਲੀ ਜਲਾਉਣ ਨੂੰ ਗੈਰਕਨੂੰਨੀ ਬਣਾਉਂਦਾ ਹੈ, ਨੂੰ ਰੱਦ ਕਰਨਾ। ਸੱਤਵੀਂ: ਸੂਬਿਆਂ ਦੇ ਅਧਿਕਾਰਾਂ ਵਿਚ ਕੇਂਦਰ ਦਾ ਦਖਲ ਕਰਕੇ ਕਨੂੰਨ ਬਣਾਉਣੇ ਬੰਦ ਕਰਨੇ।ਅੱਠਵੀਂ: ਭੀਮਾ ਕੋਰੇਗਾਓਂ ਅਤੇ ਕ੍ਰਿਮੀਨਲ ਐਕਟੀਵਿਟੀ ਐਕਟ (ਸੀ ਏ ਏ) ਵਿਰੁਧ ਰੋਸ ਪ੍ਰਦਰਸ਼ਨਾਂ ਵਿਚ ਜੇਲਾਂ ਵਿਚ ਭੇਜੇ ਗਏ ਲੋਕਾਂ ਨੂੰ ਰਿਹਾ ਕਰਨਾ।
ਤੀਹ ਦਿਸੰਬਰ 2020 ਨੂੰ ਮੋਦੀ ਸਰਕਾਰ ਨੇ ਚੌਥੀ ਮੰਗ (ਬਿਜਲੀ ਆਰਡੀਨੈਂਸ) ਅਤੇ ਛੇਵੀਂ ਮੰਗ ਪਰਾਲੀ ਜਲਾਉਣ ਉਤੇ ਭਾਰੀ ਜੁਰਮਾਨਾ ਲਾਉਣ ਵਾਲਾ ਬਿੱਲ ਵਾਪਿਸ ਲੈਣਾ ਮੰਨ ਲਿਆ। ਇਸ ਸਾਲ 12 ਜਨਵਰੀ ਨੂੰ ਸੁਪਰੀਮ ਕੋਰਟ ਨੇ ਤਿੰਨ ਕਨੂੰਨ ਲਾਗੂ ਕੀਤੇ ਜਾਣ ਤੇ ਕੁਝ ਸਮੇਂ ਲਈ ਰੋਕ ਲਾ ਦਿਤੀ।ਜਿਸ ਵਿਚ ਪਹਿਲੇ, ਦੂਜੇ ਅਤੇ ਤੀਜੇ ਕਨੂੰਨ ਵਿਰੁਧ ਕੁਝ ਸਮੇਂ ਲਈ ਰਾਹਤ ਮਿਲ ਗਈ। ਸੁਪਰੀਮ ਕੋਰਟ ਨੇ ਚਾਰ ਮੈਬਰਾਂ ਦੀ ਕਮੇਟੀ ਬਣਾਈ ਜਿਸ ਨੇ ਕਿਸਾਨਾਂ ਅਤੇ ਸਰਕਾਰ ਨਾਲ ਗੱਲਬਾਤ ਕਰਕੇ ਅਪਣੀਆਂ ਸਿਫਾਰਸ਼ਾਂ ਪੇਸ਼ ਕਰਨ।
ਇਨ੍ਹਾਂ ਵਿਚੋਂ ਇਕ ਮੈਂਬਰ ਭੁਪਿੰਦਰ ਸਿੰਘ ਮਾਨ ਨੇ ਕਿਰਸਾਨਾਂ ਦੇ ਹੱਕ ਵਿਚ ਅਪਣਾ ਨਾਮ ਵਾਪਿਸ ਲੈ ਲਿਆ। ਬਾਕੀ ਤਿੰਨਾਂ ਵਿਚੋਂ ਦੋ ਉਹ ਸਨ ਜੋ ਇਨ੍ਹਾਂ ਕਨੂੰਨਾਂ ਦੇ ਅਤੇ ਸਰਕਾਰ ਦੇ ਹੱਕ ਵਿੱਚ ਲਗਾਤਾਰ ਲਿਖਦੇ ਰਹਿੰਦੇ ਸਨ ਜਿਸ ਲਈ ਕਿਰਸਾਨਾਂ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿਤਾ । ਪਰ ਮਾਰਚ 2021 ਵਿਚ ਇਸ ਤਿੰਨ ਮੈਬਰੀ ਕਮੇਟੀ ਨੇ ਅਪਣੀਆਂ ਸਿਫਾਰਿਸ਼ਾਂ ਸੁਪਰੀਮ ਕੋਰਟ ਨੂੰ ਬੰਦ ਲਿਫਾਫੇ ਵਿਚ ਦੇ ਦਿਤੀਆਂ।ਪਿਛਲੇ ਮਹੀਨੇ ਕਮੇਟੀ ਦੇ ਇਕ ਮੈਂਬਰ ਨੇ ਅਪਣੀਆਂ ਸਿਫਾਰਿਸ਼ਾ ਨੂੰ ਲਿਫਾਫੇ ਵਿਚ ਬੰਦ ਰੱਖੇ ਜਾਣ ਤੇ ਅਫਸੋਸ ਜਤਾਇਆ ਹੈ। ਇਨ੍ਹਾਂ ਮੈਬਰਾਂ ਨੂੰ ਇਹ ਵੀ ਖਦਸ਼ਾ ਹੈ ਕਿ ਜੇ ਇਨ੍ਹਾਂ ਸਿਫਾਰਿਸ਼ਾਂ ਨੂੰ ਜੰਤਕ ਕੀਤਾ ਗਿਆ ਤਾਂ ਸਰਕਾਰ ਨੂੰ ਕਨੂੰਨੀ ਅਵਸਥਾ ਬਣਾਈ ਰੱਖਣ ਲਈ ਪ੍ਰਬੰਧ ਕਰਨੇ ਪੈਣਗੇ ਜਿਸ ਤੋਂ ਸਾਫ ਹੈ ਕਿ ਇਹ ਰਿਪੋਰਟ ਤਿੰਨ ਕਨੂੰਨ ਵਾਪਿਸ ਲੈਣ ਦੇ ਹੱਕ ਵਿੱਚ ਨਹੀਂ। ਹਾਂ! ਇਕ ਮੈਬਰ ਗਨਾਵਤ ਨੇ ਮੰਨਿਆਂ ਹੈ ਕਿ ਤਿੰਨਾਂ ਕਨੂੰਨਾਂ ਵਿਚ ਕਈ ਗਲਤੀਆਂ ਹਨ।
ਪਹਿਲੀ ਦੂਜੀ ਤੇ ਤੀਜੀ ਮੰਗ ਲਈ ਤੇ ਸੂਬੇ ਦੇ ਕਨੂੰਨ ਬਣਾਉਣ ਦੇ ਅਧਿਕਾਰ ਨੂੰ ਬਚਾਉਣ ਲਈ ਤਿੰਨ ਰਿਆਸਤਾਂ ਪੰਜਾਬ, ਰਾਜਿਸਥਾਨ ਅਤੇ ਛਤੀਸਗੜ੍ਹ ਦੀਆਂ ਵਿਧਾਨ ਸਭਾਵਾਂ ਨੇ ਤਿੰਨ ਕਨੂੰਨਾਂ ਵਿਰੁਧ ਬਿਲ ਵਿਧਾਨ ਸਭਾਵਾਂ ਵਿੱਚ ਸਰਬ ਸੰਮਤੀਆਂ ਨਾਲ ਮਨਜ਼ੂਰ ਕਰ ਦਿਤੇ ਪਰ ਤਿੰਨੇ ਗਵਰਨਰਾਂ ਨੇ ਇਹ ਕਨੂੰਨ ਅਪਣੇ ਕੋਲ ਰੋਕ ਰੱਖੇ ਤੇ ਰਾਸ਼ਟਰਪਤੀ ਨੂੰ ਨਹੀਂ ਭੇਜੇ ਸੋ ਉਹ ਕਨੂੰਨ ਬਣਨੋਂ ਰਹਿ ਗਏ।
ਚਾਰ ਜੁਲਾਈ 2021 ਨੂੰ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਜਮਾਂਖੋਰੀ ਰੋਕਣ ਲਈ ਸਾਰੇ ਵਿਉਪਾਰੀਆਂ ਲਈ ਥੋਕ ਤੇ ਜ਼ਖੀਰਾ ਜਮਾਂ ਕਰਨ ਦੀ ਹੱਦ 200 ਟਨ ਅਤੇ ਪ੍ਰਚੂਨ ਦੀ ਹੱਦ ਪੰਜ ਟਨ ਰੱਖ ਦਿਤੀ । ਇਸ ਵਿਚ ਮੂੰਗ ਸ਼ਾਮਿਲ ਨਹੀਂ। ਇਹ ਇਸ ਲਈ ਕੀਤਾ ਗਿਆ ਕਿਉਂਕਿ ਵਸਤਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਸਨ ਤੇ ਸਰਕਾਰ ਜ਼ਰੂਰੀ ਵਸਤਾਂ ਜਮਾਖੋਰੀ ਅਧਿਨਿਯਮ (ਅਸੈਂਸਲ ਕਮਾਡਿਟੀ ਐਕਟ) ਵਿੱਚ ਕੀਤੀਆਂ ਸੋਧਾਂ ਨੂੰ ਵਾਪਿਸ ਲੈਣ ਲਈ ਤਿਆਰ ਨਹੀਂ ਸੀ।
ਭਾਵੇਂ ਕਿ ਸਰਕਾਰ ਨੇ ਕੁਝ ਮੰਗਾਂ ਮੰਨ ਲਈਆਂ ਹਨ ਪਰ ਦੋ ਮੁੱਖ ਮੰਗਾਂ ‘ਤਿੰਨ ਕਨੂੰਨ ਰੱਦ ਕਰਨੇ’ ਤੇ ਘੱਟੋ-ਘੱਟ ਕੀਮਤਾਂ’ ਲਾਜ਼ਮੀ ਕਰਨ ਦਾ ਕਨੂੰਨ ਬਣਾੳੇੁਣਾ ਅਜੇ ਤਕ ਮੰਨਿਆਂ ਨਹੀਂ ਗਿਆ ਭਾਵੇਂ ਕਿ ਸੁਪਰੀਮ ਕੋਰਟ ਨੇ ਇਹ ਕਨੂੰਨਾਂ ਤੇ ਕੁਝ ਸਮੇਂ ਲਈ ਰੋਕ ਲਾਈ ਹੈ ਤੇ ਸਰਕਾਰ ਕਹਿੰਦੀ ਹੈ ਕਿ ਸਰਕਾਰ ਅਗਲੇ 18 ਮਹੀਨੇ ਇਨਾਂ ਕਨੂੰਨਾਂ ਨੂੰ ਲਾਗੂ ਨਹੀਂ ਕਰੇਗੀ । ਸਰਕਾਰ ਵਾਰ ਵਾਰ ਇਹ ਵੀ ਕਹਿੰਦੀ ਹੈ ਕਿ ਜਿਣਸਾਂ ਉਪਰ ਘੱਟੋ ਘੱਟ ਕੀਮਤ ਸਦਾ ਲਾਗੂ ਰਹੇਗੀ।
ਜਦ ਇਹ ਗੱਲ ਹੈ ਤਾਂ ਸਰਕਾਰ ਇਹ ਤਿੰਨ ਕਨੂਨ ਰੱਦ ਕਿਉਂ ਕਰਦੀ ਜਦ ਕਿ ਕੋਈ ਵੀ ਕਿਰਸਾਨ ਜਥੇਬੰਦੀ ਇਹਨਾਂ ਕਨੂਨਾਂ ਨੂੰ ਨਹੀਂ ਚਾਹੁੰਦੀ।ਸਰਕਾਰ ਉਤੇ ਕਨੂਨ ਲਾਗੂ ਕਰਨ ਲਈ ਦਬਾ ਵੀ ਕੋਈ ਨਹੀਂ ਤੇ ਹੁਣ ਇਹ ਕਨੂੰਨ ਠੰਢੇ ਬਸਤੇ ਵਿਚ ਪਏ ਹਨ। ਲਗਦਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਕਿਰਸਾਨ ਥੱਕ ਜਾਣ, ਅੱਕ ਜਾਣ ਜਾਂ ਆਪਸ ਵਿਚ ਪਾੜਾ ਪੈਣ ਪਿਛੋਂ ਇਹ ਮੋਰਚਾ ਛੱਡ ਜਾਣ। ਪਰ ਮੋਰਚੇ ਦੀ ਰੂਹ ਵਿਚ ਇਹੋ ਜਿਹੀ ਕੋਈ ਗੱਲ ਲਗਦੀ ਨਹੀਂ। ਫਿਰ ਵੀ ਸਰਕਾਰ ਕਿਰਸਾਨਾਂ ਦੀਆਂ ਮੰਗਾਂ ਨਾ ਮੰਨ ਕੇ ਇਹ ਮਾਮਲਾ ਲਟਕਾ ਕਿਉਂ ਰਹੀ ਹੈ, ਭੜਕਾ ਕਿਉਂ ਰਹੀ ਹੈ ਤੇ ਦੇਸ਼ ਵਿਚ ਅਸ਼ਾਂਤੀ ਵਧਾਈ ਕਿਉਂ ਰਹੀ ਹੈ ਤੇ ਦੇਸ਼ ਨੂੰ ਅਜਿਹੀ ਹਾਲਤ ਵਿਚ ਲਿਆ ਖੜ੍ਹਾ ਕੀਤਾ ਜਿਥੇ ਇਕ ਚਿੰਗਾਰੀ ਵੀ ਭਾਂਬੜ ਬਣ ਸਕਦੀ ਹੈ। ਉਹ ਕਿਸਾਨ ਜੋ ਸਾਰੇ ਦੇਸ਼ ਨੂੰ ਅੰਨ ਦਿੰਦੇ ਹਨ ਤੇ ਦੇਸ਼ ਦੀ ਸੁਰਖਿਆ ਲਈ ਸੈਨਿਕ ਦਿੰਦੇ ਹਨ ਇਕ ਅਨਿਸ਼ਚਿਤ ਵਾਰਤਾਵਰਣ ਕਿਉਂ ਖੜ੍ਹਾ ਕਰ ਰਹੀ ਹੈ।
ਕੀ 56 ਇੰਚ ਦੀ ਛਾਤੀ ਅਪਣੇ ਦੇਸ਼ ਦੀ ਭਲਾਈ ਲਈ ਅਪਣੀ ਜ਼ਿਦ ਨਹੀਂ ਛਡ ਸਕਦੀ? ਕੀ ਜਿਸ ਸੰਵਿਧਾਨ ਨੇ ਉਸ ਨੂੰ ਦੇਸ਼ ਦਾ ਸਭ ਤੋਂ ਤਾਕਤਵਰ ਬਣਨ ਦਾ ਮੌਕਾ ਦਿਤਾ ਹੈ ਉਸ ਸੰਵਿਧਾਨ ਦੇ ਮੁਢਲੇ ਸ਼ਬਦ ਨਹੀਂ ਪੜ੍ਹੇ ਜਿਸ ਵਿਚ ਇਹ ਸਾਫ ਹੈ ਕਿ ਇਹ ਸੰਵਿਧਾਨ ਲੋਕਾਂ ਨੇ, ਲੋਕਾਂ ਲਈ ਹੀ ਬਣਾਇਆ ਹੈ ਕਿਸੇ ਨੂੰ ਅਪਣੀ ਲੀਡਰੀ ਚਮਕਾਉਣ ਵਧਾਉਣ ਲਈ ਨਹੀਂ।