- Jan 3, 2010
- 1,254
- 422
- 79
ਸਮਾਜਿਕ ਅਗਵਾਈ ਲਈ ਇਕਾਈਆਂ ਸਿਰਜਣ ਬਾਰੇ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਤੇ ਅਮਲੀ ਕਰਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਦੇਸ਼ ਭਗਤ ਯੂਨੀਵਰਸਿਟੀ
ਗੁਰੂ ਨਾਨਕ ਦੇਵ ਜੀ ਦੇ ਵੇਲੇ ਦੇਸ਼ ਦੀ ਹਾਲਤ
ਰਾਜੇ ਪਾਪ ਕਮਾਉਂਦੇ ਸਨ, ਵਜ਼ੀਰ ਦਰਬਾਰੀ ਮੁਸੱਦੀ ਲੁਟਦੇ ਸਨ, ਸਿਪਾਹੀ ਖੋਂਹਦੇ ਸਨ ਇਜ਼ਤਾਂ ਲੁਟਦੇ ਸਨ, ਕਾਜ਼ੀ ਨਿਆਂ ਨਹੀਂ ਸਨ ਦਿੰਦੇ; ਵੱਡਿਆਂ ਨੂੰ ਖੁਸ਼ ਕਰਨ ਲਈ ਗਰੀਬ ਮਾਰ ਕਰਦੇ ਸਨ,ਪੰਡਿਤ-ਮੁਲਾਂ ਰੀਤੀ ਰਿਵਾਜ਼ਾਂ ਨਾਲ ਲੋਕਾਂ ਨੂੰ ਧਰਮ ਵਿਚ ਵੰਡ ਕੇ ਰੱਖਦੇ ਸਨ ਤੇ ਵਹਿਮਾਂ ਭਰਮਾਂ ਵਿਚ ਰੱਖਕੇ ਅਪਣੀਆਂ ਜੇਭਾਂ ਭਰਦੇ ਸਨ।ਜਬਰ ਜ਼ੁਲਮ ਦਾ ਇੰਤਹਾ ਸੀ।ਸਮਾਜ ਖਖੜੀਆਂ ਖਖੜੀਆਂ ਸੀ, ਨਾ ਵਿਸ਼ਵਾਸ਼ ਸੀ, ਨਾ ਪਿਆਰ, ਨਾ ਸੁੱਖ ਸੀ ਨਾਂ ਸ਼ਾਂਤੀ।
ਗੁਰੁ ਨਾਨਕ ਦੇਵ ਜੀ ਦੇ ਸ਼ਬਦਾਂ ਵਿਚ ਹਾਲਾਤ
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥
ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥
ਵਿਚਿ ਹਉਮੈ ਕਰਿ ਦੁਖੁ ਰੋਈ॥ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥(ਮਾਝ146)
ਕਾਦੀ ਕੂੜੁ ਬੋਲਿ ਮਲੁ ਖਾਇ॥ਬ੍ਰਾਹਮਣੁ ਨਾਵੈ ਜੀਆ ਖਾਇ।
ਜੋਗੀ ਜੁਗਤਿ ਨ ਜੲਣੈ ਅੰਧੁ॥ ਤੀਨੇ ਉਜਾੜੇ ਕਾ ਬੰਧੁ। (ਧਨਾਸਰੀ 662)
ਮਾਣਸ ਖਾਣੇ ਕਰਹਿ ਨਿਵਾਜ, ਛੁਰੀ ਵਗਾਇਨਿ ਤਿਨ ਗਲ ਤਾਗ॥ (ਆਸਾ, 471)
ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦੁ ਨ ਆਇਆ॥ (ਆਸਾ 360)
ਸਰਮੁ ਧਰਮੁ ਦੋਇ ਛਪਿ ਖਲੋਏ ਕੂੜ ਫਿਰੇ ਪਰਧਾਨ ਵੇ ਲਾਲੋ॥ (ਤਿਲੰਗ 722)
ਸਰਮ ਧਰਮ ਕਾ ਡੇਰਾ ਦੂਰਿ: ਨਾਨਕ ਖੂੜ ਰਹਿਆ ਭਰਪੂਰਿ।(ਆਸਾ 471)
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ। (ਤਿਲੰਗ 722)
ਆਗੂ
ਕੂੜੁ ਬੋਲਿ ਮੁਰਦਾਰੁ ਖਾਇ ॥ ਅਵਰੀ ਨੋ ਸਮਝਾਵਣਿ ਜਾਇ ॥ ਮੁਠਾ ਆਪਿ ਮੁਹਾਏ ਸਾਥੈ ॥ ਨਾਨਕ ਐਸਾ ਆਗੂ ਜਾਪੈ ॥ 1 ॥(ਮਾਝ 139-140)
ਸੁਲਤਾਨ ਖਾਨ ਬਾਦਿਸਾਹ ਨਹੀ ਰਹਨਾ ॥ ਨਾਮਹੁ ਭੂਲੈ ਜਮ ਕਾ ਦੁਖੁ ਸਹਨਾ ॥ ਮੈ ਧਰ ਨਾਮੁ ਜਿਉ ਰਾਖਹੁ ਰਹਨਾ ॥ 3 ॥ ਚਉਧਰੀ ਰਾਜੇ ਨਹੀ ਕਿਸੈ ਮੁਕਾਮੁ ॥ ਸਾਹ ਮਰਹਿ ਸੰਚਹਿ ਮਾਇਆ ਦਾਮ॥ਮੈ ਧਨੁ ਦੀਜੈ ਹਰਿ ਅੰਮ੍ਰਿਤ ਨਾਮੁ॥4॥ਰਯਤਿ ਮਹਰ ਮੁਕਦਮ ਸਿਕਦਾਰੈ ॥ ਨਿਹਚਲੁ ਕੋਇ ਨ ਦਿਸੈ ਸੰਸਾਰੈ ॥ਅਫਰਿਉ ਕਾਲੁ ਕੂੜੁ ਸਿਰਿ ਮਾਰੈ ॥ 5 ॥(ਗਉੜੀ 227)
ਕਾਜ਼ੀ, ਮੁਲਾਂ, ਪੰਡਿਤ
ਕਲਿ ਕਲਵਾਲੀ ਸਰਾ ਨਿਬੇੜੀ, ਕਾਜੀ ਕ੍ਰਿਸਨਾ ਹੋਆ। (ਰਾਮਕਲੀ, 903)
ਮਥੈ ਟਿਕਾ, ਤੇੜਿ ਧੋਤੀ ਕਖਾਈ, ਹਥਿ ਛੁਰੀ ਜਗਤ ਕਸਾਈ॥ (ਆਸਾ 471)
ਆਮ ਲੋਕ
ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ॥ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥
ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ॥(ਸਾਰੰਗ, 1243)
ਮਾਣਸ ਮੂਰਤਿ ਨਾਨਕੁ ਨਾਮੁ। ਕਰਣੀ ਕੁਤ, ਦਰਿ ਫੁਰਮਾਨੁ। (ਆਸਾ 350)
ਸਮੇਂ ਦੀ ਲੋੜ
ਜਬਰ ਜ਼ੁਲਮ ਦਾ ਖਾਤਮਾ, ਸਮਾਜ ਵਿਚ ਇਕਮੁਠਤਾ, ਭਰਾਤਰੀ ਪ੍ਰੇਮ, ਸ਼ਹਿਨਸ਼ੀਲਤਾ, ਹਮਦਰਦੀ, ਵਿਸ਼ਵਾਸ਼, ਸੁੱਖ, ਸ਼ਾਂਤੀ।
ਕਿਵੇਂ ਹੋਵੇ
ਗੁਰੂ ਨਾਨਕ ਦੇਵ ਜੀ ਨੇ ਸੰਸਾਰ ਸੋਧਣ ਦਾ ਬੀੜਾ ਚੁਕਿਆ: ‘ਚੜ੍ਹਿਆ ਸੋਧਣ ਧਰਤ ਲੁਕਾਈ’। ਇਸ ਲਈ ਗੁਰੂ ਜੀ ਨੇ ਤਿੰਨ ਮੁੱਖ ਤਰੀਕੇ ਵਰਤੇ:
ੳ) ਹਾਲਾਤ ਦਾ ਜ਼ਾਇਜ਼ਾ ਲੈਣਾ
(ਅ) ਵਿਚਾਰਧਾਰਾ ਬਣਾਉਣੀ
(ੲ) ਅਮਲੀ ਕਰਨ ਕਰਨਾ
ਵਿਚਾਰਧਾਰਾ
ਗੁਰੂ ਨਾਨਕ ਦੇਵ ਜੀ ਬੜੇ ਡੂੰਘੀ ਅੱਖ ਦੇ ਪਾਰਖੂ ਸਨ ਤੇ ਹਾਲਾਤ ਨੂੰ ਭਾਂਪ ਕੇ ਇਕ ਦਮ ਨਤੀਜਾ ਕੱਢ ਲੈਂਦੇ ਸਨ।ਉਨ੍ਹਾਂ ਨੇ ਅਪਣੇ ਮੁਢਲੇ ਕਾਲ ਵਿਚ ਹੀ ਸਾਰੀ ਵਿਸ਼ਵ ਸਥਿਤੀ ਨੂੰ ਘੋਖ ਲਿਆ ਸੀ ਤੇ ਜਾਣਿਆ ਕਿ ਇਸ ਵਕਤ ਸੰਸਾਰ ਨੂੰ ਇਕ ਰੱਬ ਨਾਲ ਜੋੜਕੇ ਸਰਬ ਸਾਂਝ ਬਣਾਉਣ ਦੀ ਜ਼ਰੂਰਤ ਹੈ, ਉਚੇ-ਨੀਵੇਂ, ਵੱਡੇ ਛੋਟੇ, ਅਮੀਰ-ਗਰੀਬ, ਤਕੜੇ-ਮਾੜੇ ਸਭ ਨੂੰ ਇਕ ਧਰਾਤਲ ਤੇ ਲਿਆਣ ਲਈ ਸਾਰਿਆਂ ਵਿਚ ਸਾਂਝ ਇਕ ਰਬ ਦੀ ਹੈ।ਦੂਸਰੇ ਜੋ ਰਾਜੇ, ਵਜ਼ੀਰ, ਦਰਬਾਰੀ, ਮੁਸਦੀ, ਸਿਪਾਹੀ ਪ੍ਰਬੰਧਕ ਹਨ ਤੇ ਰਾਜਾ ਤੇ ਕਾਜ਼ੀ ਨਿਆਂ ਕਰਦੇ ਹਨ ਉਨ੍ਹਾਂ ਨੂੰ ਇਹ ਸਮਝਾਉਣਾ ਪਵੇਗਾ ਕਿ ਉਹ ਰਬ ਨੇ ਲੋਕਾਂ ਦੀ ਮਦਦ ਲਈ ਭੇਜੇ ਹਨ ਉਨ੍ਹਾ ਉਪਰ ਕਾਬਜ਼ ਹੋਣ ਲਈ। ਸਾਰੇ ਇਕ ਪ੍ਰਮਾਤਮਾਂ ਦੇ ਰਚੇ ਹੋਏ ਹੋਣ ਕਰਕੇ ਸਾਰਿਆ ਦੇ ਸਬੰਧ ਭਰਾਤਰੀ ਪਣ ਤੇ ਬਰਾਬਰੀ ਦੇ ਹਨ ਨਾ ਕਿ ਕਿਸੇ ਦੁਸ਼ਮਣ ਜਾਂ ਗੁਲਾਮ ਦੇ। ਸਭ ਰਬ ਦੇ ਰਚੇ ਹਨ ਜੋ ਥੋੜ ਚਿਰੇ ਹਨ ੳਪਣਾ ਫਰਜ਼ ਨਿਭਾ ਕੇ ਤੁਰਦੇ ਬਣਨਗੇ। ਲੁਟ ਖੋਹ, ਜ਼ੋਰ ਜ਼ਬਰ ਉਨ੍ਹਾਂ ਉਤੇ ਉਹ ਧੱਬੇ ਹੋਣਗੇ ਜੋ ਕਦੇ ਨਹੀਂ ਮਿਟਣੇ। ਸ਼ੁਭ ਕਰਮ ਤੇ ਰਬ ਦਾ ਨਾਂ ਹੀ ਉਨ੍ਹਾਂ ਨੂੰ ਮੁਕਤੀ ਦਿਵਾਉਣਗੇ। ਸ਼ੁਭ ਕਰਮ ਜੋ ਸਭ ਦੇ ਭਲੇ ਦੇ ਹਨ। ਜੋ ਵੀ ਆਗੂ ਜਿਸ ਥਾ ਤੇ ਹੈ ਉਸ ਨੂੰ ਲੋਕਾਂ ਦਾ ਭਲਾ ਕਰਨਾ ਚਾਹੀਦਾ ਹੈ ।ਇਸਤਰਾਂ ਪ੍ਰਮੁਖ ਆਗੂਆ ਨੂੰ ਚੰਗੇ ਰਾਹ ਪਾਕੇ ਲੋਕ ਹਿਤ ਲਈ ਮੋੜਣ ਦਾ ਵਿਚਾਰ ਬਣਾਇਆ। ਦੂਸਰਾ ਵਿਚਾਰ ਅਪਣੇ ਸਥਾਨ ਮੰਜੀਆਂ ਕਾਇਮ ਕਰਨ ਦਾ ਸੀ ਜਿਥੇ ਚੰਗੀ ਸੰਗਤ ਰਾਹੀਂ ਚੰਗੇ ਲੋਕ ਤੇ ਆਗੂ ਬਣ ਸਕਣ। ਅਪਣੀ ਵਿਚਾਰਧਾਰਾ ਫੇਲਾਉਣ ਗੁਰੂ ਜੀ ਨੇ ਬਾਤਚੀਤ, ਗੋਸ਼ਟੀਆਂ, ਪਰਵਚਨ, ਸੰਗੀਤਕ ਸ਼ਬਦ ਦੀ ਵਰਤੋਂ ਕੀਤੀ ਤੇ ਲੰਬੇ ਸਫਰਾਂ ਤੇ ਜਾ ਦੇਸ਼ਾਂ ਵਿਦੇਸ਼ਾ ਦੇ ਵਡੇ ਇਕਠਾ ਮੇਲਿਆਂ ਤੇ ਜਾ ਕੇ ਵਧ ਤੋਂ ਵਧ ਨੂੰ ਮਿਲਣ ਦਾ ਵਿਚਾਰ ਬਣਾਇਆ।
ਅਮਲ
ਇਲਾਕੇ ਦੇ ਮੁੱਖ ਮੋਹਰੀਆਂ ਨੂੰ ਸੋਧਣਾ ਤੇ ਲੋਕ-ਹਿਤਾਂ ਲਈ ਲਾਉਣਾ। ਇਨ੍ਹਾਂ ਵਿਚ ਰਾਇ ਬੁਲਾਰ, ਦੌਲਤ ਖਾਨ, ਸਿਕੰਦਰ ਲੋਧੀ, ਕੌਡਾ, ਨੂਰ ਸ਼ਾਹ, ਦੇਵਲੂਤ, ਸਜਣ, ਰਾਜਾ ਸ਼ਿਵਨਾਭ, ਰਾਜਾ ਸਲੀਮ, ਵਲੀ ਕੰਧਾਰੀ, ਪਾਂਧੇ, ਪੰਡਿਤ, ਮੁਲਾਂ, ਕਾਜ਼ੀ, ਸ਼ੇਖ, ਰਾਜੇ, ਸਿੱਧ, ਬਹੁਰੂਪੀਏ, ਅਵਧੂਤ ਆਦਿ ਸਨ ਜਿਨ੍ਹਾਂ ਦੀਆਂ ਕਮਜ਼ੋਰੀਆਂ ਸਾਹਮਣੇ ਲਿਆਉਣੀਆਂ ਤੇ ਫਿਰ ਸੱਚੇ ਮਾਰਗ ਪਾਉਣਾ ਜੋ ਲੋਕ ਭਲਾਈ ਦਾ ਹੋਵੇ।
ਮੰਜੀਆਂ ਥਾਪਣਾ:
ਸੱਜਣ, ਸਾਲਸ ਰਾਇ ਜੌਹਰੀ, ਅਧਰਕਾ, ਝੰਡਾ ਬਾਢੀ, ਰਾਜਾ ਸ਼ਿਵਨਾਭ
ਲੰਬੀਆਂ ਯਾਤਰਾਂਵਾਂ:
ਤਕਰੀਬਨ ਸਾਰਾ ਵਿਸ਼ਵ ਭ੍ਰਮਿਆ ਤੇ ਸਨਮੁਖ ਹੋ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ।
ਗੁਰਮੁਖਿ ਖੋਜਤ ਭਏ ਉਦਾਸੀ, ਦਰਸਨ ਕੇ ਤਾਈ ਭੇਖ ਨਿਵਾਸੀ।ਸਾਚ ਵਖਰ ਕੇ ਹਮ ਵਣਜਾਰੇ, ਨਾਨਕ ਗੁਰਮੁਖਿ ਉਤਰਸਿ ਪਾਰੇ।(ਰਾਮਕਲੀ 939)
ਵੱਧ ਤੋਂ ਵੱਧ ਲੋਕਾਂ ਕੋਲ ਸੁਨੇਹਾ ਪਹੁੰਚਾਉਣਾ
ਇਸ ਲਈ ੳਹ ਦੇਸ਼ ਵਿਦੇਸ਼ ਘੁੰਮੇ ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲ। ਉਹ ਉਨ੍ਹੀ ਥਾਈਂ ਪਹੁੰਚਦੇ ਜਿਥੇ ਵਡੇ ਇਕਠ ਹੁੰਦੇ।
ਵਿਚਾਰਧਾਰਾ ਦੀ ਲੜੀ ਅੱਗੇ ਤੋਰਨਾ
ਉਦਾਸੀਆਂ
ਪਹਿਲੀ ਉਦਾਸੀ ਵਿੱਚ ਉਹ ਸੁਲਤਾਨਪੁਰ ਲੋਧੀ ਤੋਂ ਚਲ ਕੇ ਪੰਜਾਬ ਗਾਹ ਕੇ ਅਜੋਕੇ ਹਰਿਆਣਾ, ਦਿੱਲੀ, ਉਤਰ ਪਰਦੇਸ਼, ਬਿਹਾਰ, ਬੰਗਾਲ ਸਮੇਤ ਅਜੋਕਾ ਬੰਗਲਾ ਦੇਸ਼, ਆਸਾਮ ਤੇ ਫਿਰ ਪੂਰਬੀ ਏਸ਼ੀਆ ਦੇ ਦੀਪਾਂ ਵਿਚੋਂ ਦੀ ਵਿਚਰਦੇ ਹੋਏ ਮੁੜ ਬੰਗਾਲ ਰਾਹੀਂ ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਪੱਛਮੀ ਯੂ ਪੀ, ਤੇ ਹਰਿਆਣਾ ਹੁੰਦੇ ਹੋਏ ਸੁਲਤਾਨਪੁਰ ਲੋਧੀ ਪੰਜਾਬ ਪਰਤੇ। ਦੂਜੀ ਉਦਾਸੀ ਵੀ ਸੁਲਤਾਨਪੁਰੋਂ ਸ਼ੁਰੁ ਕਰ ਕੇ ਰਾਜਿਸਥਾਨ, ਪੱਛਮੀ ਮਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ, ਤਮਿਲਨਾਡ, ਸ੍ਰੀ ਲੰਕਾ, ਪਹੁੰਚੇ ਜਿਥੋਂ ਕੇਰਲ, ਕਰਨਾਟਕ, ਪੱਛਮੀ ਮਹਾਰਾਸ਼ਟਰ, ਗੁਜਰਾਤ ਹੁੰਦੇ ਹੋਏ ਸਿੰਧ ਰਾਹੀਂ ਪੰਜਾਬ ਪਹੁੰਚੇ ਤੇ ਕਰਤਾਰਪੁਰ ਵਸਾਇਆ। ਤੀਜੀ ਉਦਾਸੀ ਕਰਤਾਰਪੁਰੋਂ ਚੱਲ ਕੇ ਹਿਮਾਚਲ, ਉਤਰਾਂਚਲ, ਮਾਨਸਰੋਵਰ, ਨੇਪਾਲ, ਸਿਕਿਮ, ਭੁਟਾਨ, ਤਿੱਬਤ, ਅਰੁਣਾਚਲ ਪ੍ਰਦੇਸ਼ ਹੁੰਦੇ ਹੋਏ ਚੀਨ, ਉਤਰੀ ਤਿੱਬਤ ਰਾਹੀਂ ਲਦਾਖ, ਕਸ਼ਮੀਰ ਜੰਮੂ ਹੁੰਦੇ ਹੋਏ ਕਰਤਾਰਪੁਰ ਪਹੁੰਚੇ।ਚੌਥੀ ਉਦਾਸੀ ਪੰਜਾਬ ਵਿੱਚੋਂ ਦੀ ਸਿੰਧ ਹੁੰਦੇ ਹੋਏ ਸਮੁੰਦਰੀ ਜਹਾਜ਼ ਰਾਹੀਂ ਯਮਨ, ਯੂਗੰਡਾ, ਮਿਸਰ, ਸਉਦੀ ਅਰਬ, ਇਜ਼ਰਾਈਲ, ਸੀਰੀਆ, ਤੁਰਕੀ, ਗਰੀਸ ਹੁੰਦੇ ਹੋਏ ਇਟਲੀ ਰੋਮ ਪਹੁੰਚੇ ਤੇ ਵਾਪਸੀ ਤੇ ਆਜ਼ਰਬਾਇਜਾਨ ਰਾਹੀਂ ਇਰਾਕ, ਇਰਾਨ ਤੇ ਮਧ ਪੂਰਬ ਏਸ਼ੀਆ ਦੀਆਂ ਰਿਆਸਤਾਂ ਵਿਚੋਂ ਦੀ ਅਫਗਾਨਿਸਤਾਨ ਹੁੰਦੇ ਹੋਏ ਕਰਤਾਰਪੁਰ ਪਹੁੰਚੇ। ਅਖੀਰਲੀਆਂ ਉਦਾਸੀਆਂ ਦੱਖਣੀ ਤੇ ਪੂਰਬੀ ਅਫਗਾਨਿਸਤਾਨ ਦੀਆਂ ਹਨ।ਗੁਰੂ ਜੀ ਨੇ ਲੱਖਾਂ ਮੀਲਾਂ ਦਾ ਸਫਰ ਕੀਤਾ, ਬਹੁਤਾ ਬਹੁਤ ਪੈਦਲ ਤੇ ਕੁਝ ਸਮੁੰਦਰੀ ਜਹਾਜ਼ਾਂ ਤੇ ਹੋਰ ਸਾਧਨਾਂ ਰਾਹੀਂ ਕੀਤਾ।
ਸੁਨੇਹੇ
ਸਭ ਮਹਿ ਏਕੁ ਨਿਰੰਜਨੁ ਸੋਈ। (ਗਉੜੀ 223)
ਸਭਨਾ ਜੀਆ ਕਾ ਏਕੁ ਦਾਤਾ ਸੋ ਮੈ ਵਿਸਰੁ ਨ ਜਾਈ। (ਜਪੁ,4)
ਕਲਿ ਮਹਿ ਰਾਮ ਨਾਮੁ ਸਾਰੁ॥ (ਧਨਾਸਰੀ 662)
ਛੁਟੈ ਸਬਦਿ ਕਮਾਇ। (ਸਿਰੀ 62)
ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਇ। (ਰਾਮਕਲੀ 935) ਸਾਚੀ ਬਾਣੀ ਸਿਉ ਧਰੇ ਪਿਆਰੁ; ਤਾ ਕੋ ਪਾਵੈ ਮੋਖ ਦੁਆਰੁ। (ਧਨਾਸਰੀ, 661)
ਏਹਾ ਮਤਿ ਸਬਦੇ ਹੈ ਸਾਰੁ॥ (ਪ੍ਰਭਾਤੀ, 1343)
ਦਰਿ ਕਰ, ਤਾ ਸਿਮਰਿਆ ਜਾਇ। (ਧਨਾਸਰੀ, 661)
ਸੇਵ ਕੀਤੀ ਸੰਤੋਖੀਈ, ਜਿਨ ਸਚੋ ਸਚੁ ਧਿਆਇਆ;
ਓਨੀ ਮੰਦੈ ਪੈਰੁ ਨ ਰਖਿਓ, ਕਰਿ ਸੁਕ੍ਰਿਤੁ ਧਰਮੁ ਕਮਾਇਆ।
ਓਨੀ ਦੁਨੀਆ ਤੋੜੇ ਬੰਧਨਾ, ਅਮਨੁ ਪਾਣੀ ਥੋੜਾ ਖਾਇਆ। (ਆਸਾ 466-67)
ਅਖੀ ਸੂਤਕੁ ਵੇਖਣਾ, ਪਰਤ੍ਰਿਆ, ਪਰਧਨ, ਰੂਪੁ। (ਆਸਾ 472)
ਮੁਲਾਂ ਨੂੰ
ਕੀ ਹਨ | ਕੀ ਹੋਣਾ ਚਾਹੀਦਾ ਹੈ |
ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ ॥ ਨਾਨਕੁ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ ॥4॥ 28॥ | ਮਰਣਾ ਮੁਲਾ ਮਰਣਾ॥ਭੀ ਕਰਤਾਰਹੁ ਡਰਣਾ ॥ 1॥ ਰਹਾਉ॥ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ॥ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ ਪਾਈ ਸਿਰੀ 24) |
ਕਾਜ਼ੀ ਨੂੰ
ਕੀ ਹਨ | ਕੀ ਹੋਣਾ ਚਾਹੀਦਾ ਹੈ |
ਕਾਦੀ ਕੂੜੁ ਬੋਲਿ ਮਲੁ ਖਾਇ (ਧਨਾਸਰੀ 662) ਕਾਜੀ ਸੇਖ ਭੇਖ ਫਕੀਰਾ ॥ ਵਡੇ ਕਹਾਵਹਿ ਹਉਮੈ ਤਨਿ ਪੀਰਾ ॥ ਕਾਲੁ ਨ ਛੋਡੈ ਬਿਨੁ ਸਤਿਗੁਰ ਕੀ ਧੀਰਾ ॥ 1 ॥ (ਗਉੜੀ 227) ਕਾਜੀ ਮੁਲਾਂ ਹੋਵਹਿ ਸੇਖ ॥ ਜੋਗੀ ਜੰਗਮ ਭਗਵੇ ਭੇਖ॥ ਕੋ ਗਿਰਹੀ ਕਰਮਾ ਕੀ ਸੰਧਿ॥ ਬਿਨੁ ਬੂਝੇ ਸਭ ਖੜੀਅਸਿ ਬੰਧਿ॥3॥ (ਬਸੰਤ 1169) | ਕਾਜੀ ਸੋ ਜੋ ਉਲਟੀ ਕਰੈ ॥ (ਧਨਾਸਰੀ 662) ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ ॥ ਹੈ ਭੀ ਹੋਸੀ ਜਾਇ ਨ ਜਾਸੀ ਸਚਾ ਸਿਰਜਣਹਾਰੋ ॥3 ॥(ਸਿਰੀ 24) |
ਮੁਸਲਮਾਨਾਂ ਨੂੰ
ਕੀ ਹਨ | ਕੀ ਹੋਣਾ ਚਾਹੀਦਾ ਹੈ |
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥ ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ॥ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥ ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ॥ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥1॥ ਮੁਸਲਮਾਨ ਕਰੇ ਵਡਿਆਈ। ਵਿਣੁ ਗੁਰ ੋੀਰੇ ਕੋ ਥਾਇ ਨ ਪਾਈ॥ ਰਾਹੁ ਦਸਾਇ ਓਥੈ ਕੋ ਜਾਇ। ਕਰਣੀ ਬਾਝਹੁ ਭਿਸਤਿ ਨ ਜਾਇ। (ਰਾਮਕਲੀ 952) | ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥ ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥ ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥1॥(ਮਾਝ 140) ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥ ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥ ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥2॥ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ॥ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥ (ਮਾਝ 141) ਮੁਸਲਮਾਣੁ ਸੋਈ ਮਲੁ ਖੋਵੈ ॥ (ਧਨਾਸਰੀ 662) |
ਪੰਡਿਤ ਨੂੰ
ਕੀ ਹਨ | ਕੀ ਹੋਣਾ ਚਾਹੀਦਾ ਹੈ |
ਸੁਣਿ ਪੰਡਿਤ ਕਰਮਾ ਕਾਰੀ॥ਜਿਤੁ ਕਰਮੁ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ ॥ ਰਹਾਉ ॥ ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ॥ ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ ॥ ਇਨ ਬਿਧਿ ਡੂਬੀ ਮਾਕੁਰੀ ਭਾਈ ਊਂਡੀ ਸਿਰ ਕੈ ਭਾਰੀ ॥2॥(ਸੋਰਠਿ 635) ਸਾਲ ਗ੍ਰਾਮ ਬਿਪ ਪੂਜਿ ਮਨਾਵਹੁ ਸੁਕਿ®ਤੁ ਤੁਲਸੀ ਮਾਲਾ ॥ ਰਾਮ ਨਾਮੁ ਜਪਿ ਬੇੜਾ ਬਾਂਧਹੁ ਦਇਆ ਕਰਹੁ ਦਇਆਲਾ ॥ 1 ॥ ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ ॥ ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ॥1॥ (ਹਿੰਡੋਲ, 1170-71) | ਦੁਰਮਤਿ ਘਣੀ ਵਿਗੂਤੀ ਭਾਈ ਦੂਜੈ ਭਾਇ ਖੁਆਈ॥ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ ਬਿਨੁ ਨਾਮੈ ਭਰਮੁ ਨ ਜਾਈ ॥ ਸਤਿਗੁਰੁ ਸੇਵੇ ਤਾ ਸੁਖੁ ਪਾਏ ਭਾਈ ਆਵਣੁ ਜਾਣੁ ਰਹਾਈ॥3॥ਸਾਚੁ ਸਹਜੁ ਗੁਰ ਤੇ ਊਪਜੈ ਭਾਈ ਮਨੁ ਨਿਰਮਲੁ ਸਾਚਿ ਸਮਾਈ ॥ ਗੁਰੁ ਸੇਵੇ ਸੋ ਬੂਝੈ ਭਾਈ ਗੁਰ ਬਿਨੁ ਮਗੁ ਨ ਪਾਈ ॥ ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ ਭਾਈ ਕੂੜੁ ਬੋਲਿ ਬਿਖੁ ਖਾਈ॥4॥ ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ॥ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ ॥ ਗੁਰ ਬਿਨੁ ਭਰਮਿ ਵਿਗੂਚੀਐ ਭਾਈ ਘਟਿ ਘਟਿ ਦੇਉ ਅਲਖੁ ॥ 5 ॥(ਸੋਰਠਿ 635) ॥ ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ ਨਾਵਾ ॥ ਪ੍ਰਣਵਤਿ ਨਾਨਕੁ ਏਕੁ ਲੰਘਾਏ ਜੇ ਕਰਿ ਸਚਿ ਸਮਾਵਾਂ ॥ 3 ॥(1172) |
ਬ੍ਰਾਹਮਣ ਨੂੰ
ਕੀ ਹਨ | ਕੀ ਹੋਣਾ ਚਾਹੀਦਾ ਹੈ |
ਮਾਣਸ ਖਾਣੇ ਕਰਹਿ ਨਿਵਾਜ। ਛੁਰੀ ਵਗਾਇਨਿ ਤਿਨ ਗਲ ਤਾਗ॥ (ਆਸਾ 471)ਮਥੈ ਟਿਕਾ ਤੇੜਿ ਧੋਤੀ ਕਾਖਾਈ ਹਥਿ ਛੁਰੀ ਜਗਤ ਕਸਾਈ॥ (ਆਸਾ 471) ਕੂਜਾ ਬਾਂਗ ਨਿਵਾਜ ਮੁਸਲਾ, ਨੀਲ ਰੂਪ ਬਨਵਾਰੀ। (ਬਸੰਤੁ, 1191) ਅਭਾਖਿਆ ਕਾ ਕੁਠਾ ਬਕਰਾ ਖਾਣਾ, ਚਉਕੇ ਉਪਰਿ ਕਿਸੇ ਨ ਜਾਣਾ॥ (ਆਸਾ 472) | ਸੋ ਬ੍ਰਾਹਮਣ ਜੋ ਬ੍ਰਹਮ ਬੀਚਾਰੈ। ਆਪਿ ਤਰੈ ਸਗਲੈ ਕੁਲ ਤਾਰੈ॥ (ਧਨਾਸਰੀ 662) ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ। ਜਪੁ ਤਪੁ ਸੰਜਮੁ ਕਮਾਵੈ ਕਰਮੁ।ਸੀਲ ਸੰਤੋਖ ਕਾ ਰਖੈ ਧਰਮੁ॥ ..(ਸਲੋਕ 1411) ਜੋ ਜਾਣਸਿ ਬ੍ਰਹਮੰ ਕਰਮੰ ਸਭਿ ਫੋਕਟ ਨਿਸਚਉ ਕਰਮੰ। (ਆਸਾ 470) |
ਭੇਖੀਆਂ ਨੂੰ
ਕੀ ਹਨ | ਕੀ ਹੋਣਾ ਚਾਹੀਦਾ ਹੈ |
ਭਸਮ ਚੜਾਇ ਕਰਹਿ ਪਾਖੰਡੁ॥ਮਾਇਆ ਮੋਹਿ ਸਹਹਿ ਜਮ ਡੰਡੁ॥ਫੂਟੈ ਖਾਪਰੁ ਭੀਖ ਨ ਭਾਇ॥ਬੰਧਨਿ ਬਾਧਿਆ ਆਵੈ ਜਾਇ॥ 3॥ਬਿੰਦੁ ਨ ਰਾਖਹਿ ਜਤੀ ਕਹਾਵਹਿ॥ ਮਾਈ ਮਾਗਤ ਤ੍ਰੈ ਲੋਭਾਵਹਿ॥ਨਿਰਦਇਆ ਨਹੀ ਜੋਤਿ ਉਜਾਲਾ॥ਬੂਡਤ ਬੂਡੇ ਸਰਬ ਜੰਜਾਲਾ ॥4॥ਭੇਖ ਕਰਹਿ ਖਿੰਥਾ ਬਹੁ ਥਟੂਆ॥ਝੂਠੋ ਖੇਲੁ ਖੇਲੈ ਬਹੁ ਨਟੂਆ ॥ ਅੰਤਰਿ ਅਗਨਿ ਚਿੰਤਾ ਬਹੁ ਜਾਰੇ॥ ਵਿਣੁ ਕਰਮਾ ਕੈਸੇ ਉਤਰਸਿ ਪਾਰੇ ॥5॥ ਮੁੰਦ੍ਰਾ ਫਟਕ ਬਨਾਈ ਕਾਨਿ॥ ਮੁਕਤਿ ਨਹੀ ਬਿਦਿਆ ਬਿਗਿਆਨਿ ॥ ਜਿਹਵਾ ਇੰਦ੍ਰੀ ਸਾਦਿ ਲੁੋਭਾਨਾ॥ਪਸੂ ਭਏ ਨਹੀ ਮਿਟੈ ਨਿਸਾਨਾ ॥ 6 ॥ (ਰਾਮਕਲੀ, 903) | ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ ॥ ਸਬਦੁ ਵੀਚਾਰੈ ਚੂਕਸਿ ਸੋਗਾ ॥ ਊਜਲੁ ਸਾਚੁ ਸੁ ਸਬਦੁ ਹੋਇ ॥ ਜੋਗੀ ਜੁਗਤਿ ਵੀਚਾਰੇ ਸੋਇ ॥7॥(ਰਾਮਕਲੀ 903) ਖਟੁ ਮਟੁ ਦੇਹੀ ਮਨੁ ਬੈਰਾਗੀ॥ ਸੁਰਤਿ ਸਬਦੁ ਧੁਨਿ ਅੰਤਰਿ ਜਾਗੀ॥ਵਾਜੈ ਅਨਹਦੁ ਮੇਰਾ ਮਨੁ ਲੀਣਾ॥ਗੁਰ ਬਚਨੀ ਸਚਿ ਨਾਮਿ ਪਤੀਣਾ॥1॥ਪ੍ਰਾਣੀ ਰਾਮ ਭਗਤਿ ਸੁਖੁ ਪਾਈਐ॥ਗੁਰਮੁਖਿ ਹਰਿ ਹਰਿ ਮੀਠਾ ਲਾਗੈ ਹਰਿ ਹਰਿ ਨਾਮਿ ਸਮਾਈਐ ॥ 1 ॥(ਪੰਨਾ 904) |
ਯੋਗੀਆਂ ਨੂੰ
ਕੀ ਹਨ | ਕੀ ਹੋਣਾ ਚਾਹੀਦਾ ਹੈ |
ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥ ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿਙੰØੀ ਵਾਈਐ ॥ (ਸੂਹੀ 730) ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥ ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥(ਸੂਹੀ, 730)ਗਲੀ ਜੋਗ ਨ ਹੋਈ।(ਸੂਹੀ 730) ਨਾਨਕ ਬਿਨੁ ਨਾਵੈ ਜੋਗੁ ਕਦੇ ਨ ਹੋਵੈ। (ਰਾਮਕਲੀ 946) | ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥ ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ॥ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ॥ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ॥ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ॥(ਰਾਮਕਲੀ 946) ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ॥(ਸੂਹੀ 730) ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ। (ਸੂਹੀ, 730)ਨਾਨਕ ਜੀਵਤਿਆ ਮਰ ਰਹੀਐ ਅੇਸਾ ਜੋਗੁ ਕਮਾਈਐ॥(ਸੂਹੀ 730) |
ਸਿੱਧਾਂ ਨੂੰ
ਕੀ ਹਨ | ਕੀ ਹੋਣਾ ਚਾਹੀਦਾ ਹੈ |
ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥ ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ ॥ ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ ॥ ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥4॥ (ਰਾਮਕਲੀ 938) | ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ ॥ ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥ ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥ 5 ॥(ਰਾਮਕਲੀ 938) |
ਰਾਜ ਦਰਬਾਰੀਆਂ ਨੂੰ
ਕੀ ਹਨ | ਕੀ ਹੋਣਾ ਚਾਹੀਦਾ ਹੈ |
ਰਾਜੇ ਸੀਹ ਮੁਕਦਮ ਕੁਤੇ: ਜਾਇ ਜਗਾਇਨਿ ਬੈਠੈ ਸੁਤੇ॥ਨਚਾਕਰ ਨਹਦਾ ਪਾਇਨਿ ਘਾਉ ਰਤੁ ਪਿਤੁ ਕੁਤਿਹੋ ਜਾਹੁ॥ (ਮਲਾਰ, 1288) ਸਾਹਾ ਸੁਰਤਿ ਗਵਾਈਆ ਰੰਗਿ ਤਮਾਸੇ ਚਾਇ; ਬਾਬਰਵਾਣੀ ਫਿਰਿ ਗਈ ਕੁਇਰੁ ਨ ਟੁਕਰੁ ਖਾਇ। (ਆਸਾ 417) ਰਾਜਾ ਨਿਆਉ ਕਰੇ, ਹਥਿ ਹੋਇ; ਕਰੇ ਖੁਦਾਇ ਨ ਮਾਨੈ ਕੋਇ।(ਆਸਾ, 350) ਲ਼ਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ। ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ॥ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥ (ਅਸਾਸ 468-9) | ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥ ਹਟ ਪਟਣ ਬਾਜਾਰ ਹੁਕਮੀ ਢਹਸੀਓ॥ ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ॥ ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ॥ਤਾਜੀ ਰਥ ਤੁਖਾਰ ਹਾਥੀ ਪਾਖਰੇ॥ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ॥ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ ॥ ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥ 8 ॥ (141) ਰਾਜੁ ਮਾਲੁ ਜੋਬਨੁ ਸਭੁ ਛਾਂਵ ਰਥਿ ਫਿਰੰਦੈ ਦੀਸਹਿ ਥਾਵ॥ ਦੇਹ ਨ ਨਾਉ ਨ ਹੋਵੈ ਜਾਤਿ॥ ਓਥੈ ਦਿਹੁ ਐਥੈ ਸਭ ਰਾਤਿ ॥ (ਪੰਨਾ 1257) ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ॥ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ॥(ਮਲਾਰ, 1288) |
ਆਮ ਲੋਕਾਂ ਨੂੰ
ਕੀ ਹਨ | ਕੀ ਹੋਣਾ ਚਾਹੀਦਾ ਹੈ |
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥ 2 ॥ (ਮਾਝ 141) ਜੇ ਜੀਵੈ ਪਤਿ ਲਥੀ ਜਾਇ॥ਸਭੁ ਹਰਾਮੁ ਜੇਤਾ ਕਿਛੁ ਖਾਇ ॥ ਰਾਜਿ ਰੰਗੁ ਮਾਲਿ ਰੰਗੁ ॥ ਰੰਗਿ ਰਤਾ ਨਚੈ ਨੰਗੁ ॥ ਨਾਨਕ ਠਗਿਆ ਮੁਠਾ ਜਾਇ ॥ ਵਿਣੁ ਨਾਵੈ ਪਤਿ ਗਇਆ ਗਵਾਇ ॥ 1 ॥ (ਮਾਝ 143) | ਪ੍ਰਾਣੀ ਤੂੰ ਆਇਆ ਲਾਹਾ ਲੈਣ। ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥ (ਸਿਰੀ 43) ਮੂਰਖ ਮਨ ਕਾਹੇ ਕਰਸਹਿ ਮਾਣਾ।ਉਠਿ ਚਲਚਾ ਖਸਮੇ ਭਾਣਾ। (ਮਾਰੂ 989) ਨਾਨਕ ਕਹੈ ਸਹੇਲੀਓ ਸਹੁ ਖਰਾ ਪਿਆਰਾ।ਹਮ ਸਰ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ॥(ਸੂਹੀ 729) ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ ॥ ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥ ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ ॥ (ਮਾਝ 146) |
ਨਾ ਕੋ ਹਿੰਦੂ ਨਾ ਮੁਸਲਮਾਨ।(ਜਨਮਸਾਖੀ ਮਿਹਰਬਾਨ, 93)
ਏਥੈ ਜਾਣੈ ਸੁ ਜਾਇ ਸਿਞਾਣੈ॥ਹੋਰੁ ਫਕੜੁ ਹਿੰਦੂ ਮੁਸਲਮਾਣੈ ॥ਸਭਨਾ ਕਾ ਦਰਿ ਲੇਖਾ ਹੋਇ॥ਕਰਣੀ ਬਾਝਹੁ ਤਰੈ ਨ ਕੋਇ ॥(ਰਾਮਕਲੀ 952)
ਭੇਖ ਵਰਨ ਦੀਸਹਿ ਸਭਿ ਖੇਹ। (ਆਸਾ 352)
ਫਕੜ ਜਾਤੀ ਫਕੜ ਨਾਉ। ਸਭਨਾ ਜੀਆ ਇਕਾ ਛਾਉ। (ਸਿਰੀ 83)
ਪਰਿਵਾਰਿਕ ਪੁਰਸ਼ ਪ੍ਰਤੀ
ਸੋ ਗਿਰਹੀ ਜੋ ਨਿਗ੍ਰਹ ਕਰੈ; ਜਪੁ ਤਪੁ ਸੰਜਮ ਭੀਖਿਆ ਕਰੈ। (ਰਾਮਕਲੀ 952)
ਪੁੰਨ ਦਾਨ ਕਾ ਕਰੇ ਸਰੀਰ; ਸੋ ਗਿਰਹੀ ਗੰਗਾ ਕਾ ਨੀਰੁ। (ਰਾਮਕਲੀ 952)
ਸਚਿ ਸਿਮਰੀਐ ਹੋਵੈ ਪਰਗਾਸੁ। ਤਾ ਤੇ ਬਿਖਿਆ ਮਹਿ ਰਹਿ ਉਦਾਸੁ। ਸਤਿਗੁਰ ਕੀ ਐਸੀ ਵਡਿਆਈ ; ਪੁਤ੍ਰ ਕਲਤ੍ਰ ਵਿਚੇ ਗਤਿ ਪਾਈ ।(ਧਨਾਸਰੀ, 661)
ਜਿਸ ਤੇ ਹੋਆ ਸੋਈ ਕਰਿ ਮਾਨਿਆ; ਨਾਨਕ ਗਿਰਹੀ ਉਦਾਸੀ ਸੇ ਪਰਵਾਣ। (ਪ੍ਰਭਾਤੀ, 1329)
ਮੰਜੀਆਂ ਥਾਪੀਆਂ
ਡਾ: ਕਿਰਪਾਲ ਸਿੰਘ (ਸੰ) ਜਨਮਸਾਖੀ ਪਰੰਪਰਾ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1969 ਵਿਚ ਵਖ ਵਖ ਜਨਮਸਾਖੀਆਂ ਵਿਚ ਮੰਜੀਆਂ ਥਾਪਣ ਬਾਰੇ ਇਉਂ ਦਰਜ ਹੈ:
1. ਤਬਿ ਸੇਖ ਸਜਨਿ ਹੁਕਮੁ ਮੰਨਿਆ, ਬਸਤ੍ਰ ਲੇ ਆਇਆ। ਖੁਦਾਇਕੇ ਨਾਇ ਲੁਟਾਈ। ਗੁਰੂ ਗੁਰੂ ਲਗਾ ਜਪਣਿ। ਨਾਉ ਧਰੀਕ ਸਿਖ ਹੋਆ।ਪਹਿਲੀ ਧਰਮਸਾਲ ਉਥੇ ਬਧੀ। (ਵਲਾਇਤ ਵਾਲੀ ਜਨਮਸਾਖੀ, 13)
2. ਰਾਜੇ ਸਿਉਨਾਭਿ ਜੋਗੁ ਇਕ ਮੰਜੀ ਮਿਲੀ। ਰਾਜੇ ਸਿਵਨਾਭਿ ਜੋਗੁ ਗੁਰੂ ਦੀ ਖੁਸੀ ਹੋਈ।(ਵਲਾਇਤ ਵਾਲੀ ਜਨਮਸਾਖੀ, 48)
3. ਤਾਂ ਗੁਰੂ ਨਾਨਕ ਸਤ ਦਿਨ ਕੌਡੇ ਰਾਕਸ਼ ਪਾਸ ਰਹਿਆ। ਸਤਵੇਂ ਦਿਨ ਚਲਦਾ ਹੋਇਆ ਮੰਜੀ ਬਹਾਇ ਚਲਿਆ। (ਬਾਲੇ ਵਾਲੀ ਜਨਮਸਾਖੀ, 260)
4. ਤਾਂ ਗੁਰੂ ਨਾਨਕ ਬਿਸੰਬਰਪੁਰ ਵਿਚਿ ਅਧਰਕਾ ਗਲਾਮ ਨੂੰ ਤੇ ਸਾਲਸਿ ਜਉਹਰੀ ਦੁਹਾਂ ਨੂੰ ਸਤਿਗੁਰੁ ਵਡੀ ਮਿਹਰਵਾਨਗੀ ਕੀਤੀ।ਉਹ ਨੂੰ ਮੰਜੀ ਬਹਾਇਆ ਆਖਿਓਸ ਸੁਣਿ ਸਾਲਸਿ ਰਾਇ ਜਿਚਰੁ ਤੂੰ ਜੀਵੈ ਤਿਚਰ ਤੇਰੀ ਮੰਜੀ ਅਤੇ ਜਾਂ ਤੇਰੀ ਦੇਹ ਛੁਟੇ ਤਾਂ ਅਧਰਕਾ ਬਹੈ ਹੋਰ ਤੇਰੀ ਅਉਲਾਦ ਦਾ ਕੰਮ ਨਾਹੀ । (ਬਾਲੇ ਵਾਲੀ ਜਨਮਸਾਖੀ, 264)
5. ਤਾਂ ਗੁਰੂ ਨਾਨਕ ਆਖਿਆ:ਭਾਈ ਝੰਡਾ ਅਸਾਂ ਤੈਨੂੰ ਮੰਜੀ ਬਹਾਵਣਾ ਹੈ । ਤਾਂ ਝੰਡੇ ਆਖਿਆ ਜੀ ਜੋ ਤੇਰੀ ਰਜਾਇ। ਤਾਂ ਗੁਰੂ ਨਾਨਕ ਝੰਡੇ ਬਾਢੀ ਨੂੰ ਮੰਜੀ ਸਉਂਪੀ।। (ਬਾਲੇ ਵਾਲੀ ਜਨਮਸਾਖੀ, 269)
6.ਤਾਂ ਗੁਰੂ ਨਾਨਕ ਕਹਿਆ: ਇਥੇ (ਖੁਰਮ ਸਹਰ) ਮਰਦਾਨੇ ਅਤੇ ਤੇਰੀ ਮੰਜੀ ਹੋਵੇਗੀ। (ਬਾਲੇ ਵਾਲੀ ਜਨਮਸਾਖੀ, 305)
ਮਸੰਦ ਥਾਪੇ
ਰਾਜੇ ਦੇਵਲੂਤ ਨੂੰ ਮਸੰਦ ਥਾਪਿਆ: ਤਾਂ ਗੁਰੂ ਨਾਨਕ ਕਹਿਆ, ਰਾਜੇ ਦੇਵਲੂਤ ਤੈਨੂੰ ਏਥੋਂ ਦਾ ਮਸੰਦ ਕੀਤਾ ਅਤੇ ਤੇਰਾ ਵਜ਼ੀਰ ਤੇਰਾ ਟਹਲੀਆਂ ਕੀਤਾ। ਤੂੰ ਨਿਰੰਕਾਰ ਹੀ ਜਪੁ ਅਤੇ ਕਿਸੇ ਜੀਅ ਦਾ ਬੁਰਾ ਨਾ ਮੰਗ। ਕਿਸੇ ਜੀਅ ਦਾ ਘਾਤ ਨ ਕਰੁ। ਤੂੰ iਾਧਾ ਖਾਜੁ ਹੀ ਖਾਹ।…ਤਾਂ ਗੁਰੂ ਓਤੇ ਦੇਵਾਂ ਦi ਸੰਗਤ ਕੀਤੀ ਦੇਵਾ ਨਿਰੰਕਾਰ ਹੀ ਜਪਦਾ ਹੈ। ਨਉ ਮਹੀਨੇ ਓਥੇ ਰਹੇ।(ਬਾਲੇ ਵਾਲੀ ਜਨਮਸਾਖੀ, 274)
ਤਾਂ ਗੁਰੂ ਨਾਨਕ ਕਹਿਆ: ਤੁਮ ਸੋ ਯਹ ਕਉਲ ਤੂੰ ਦਾਵਾ ਦੂਰ ਕਰਿ ਸੁੰਨੀ ਅਰ ਰਾਫਜ਼ੀ ਕਾ। ਜੇਤੇ ਫਿਰਕੇ ਹੈਂ ਸਭ ਖੁਦਾਇ ਕੇ ਕੀਏ ਹੈਂ। ਯਉ ਜਾਣੋ ਫਕੀਰੀ ਕੀ ਰੌਸ ਹੈ।ਤਾਂ ਵਲੀ ਕੰਧਾਰੀ ਕਹਿਆ: ਪੀਰ ਜੀ ਜਬ ਕਾ ਤੁਮਾਰਾ ਦੀਦਾਰ ਪਾਇਆ ਹੈ ਤਬ ਕਾ ਯਹ ਦਾਵਾ ਹਮ ਸਿਉ ਉਠ ਗਇਆ। ਤਾਂ ਗੁਰੂ ਕਹਿਆ: ਖੁਦਾਏ ਸਰਫਰਾਜ਼ ਹੂਆ ਭਲਾ ਹੂਆ। ਤੇ ਫੇਰ ਵਲੀ ਕੰਧਾਰੀ ਕਹਿਆ: ਪੀਰ ਜੀ ਹਮ ਕੋ ਤੁਮ ਸਾਥ ਲੈ ਚਲੋ ਤਾਂ ਫਿਰ ਗੁਰੂ ਨਾਨਕ ਕਹਿਆ: ਵਲੀ ਤੇਰੇ ਤਾਈ ਹਮੋਂ ਈਹਾਂ ਰਖਣਾ ਹੈ। ਤਾਂ ਵਲੀ ਕਹਿਆ ਰਜਾਇ ਸ਼ੁਮਾ। (ਬਾਲੇ ਵਾਲੀ ਜਨਮਸਾਖੀ, 307)
ਪ੍ਰਭਾਵ
ਗੁਰੂ ਨਾਨਕ ਦੇਵ ਜੀ ਨੇ iਜ਼ਆਦਾ ਤਰ ਪਰਚਾਰ ਸੰਗੀਤਕ ਸ਼ਬਦਾਂ ਨਾਲ ਕੀਤਾ iਜਸ iਵਚ ਭਾਈ ਮਰਦਾਨਾ ਉਸ ਨਾਲ ਰਬਾਬ ਨਾਲ ਸੰਗਤ ਕਰਦੇ ਸਨ। ਸ਼ਬਦ iਸਧੇ ਸ਼ਪਸਟ ਰੂਹਾਂ ਝੰਝੋੜ ਦੇਣ ਵਾਲੇ ਸਨ । ਉਨ੍ਹਾਂ ਦੇ ਇਹ ਸਾਰੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾiਹਬ iਵਚ ਦਰਜ ਹਨ।
ਗੁਰੂ ਨਾਨਕ ਦੇਵ ਜੀ ਆਮ ਲੋਕਾਂ ਵਿਚ ਵਿਚਰਦੇ ਹੋਏ, ਧਰਮ-ਅਸਥਾਨਾਂ ਵਿਚ ਗਏ ਤੇ ਧਾਰਮਕਿ ਆਗੂਆਂ ਨਾਲ ਬਹਿਸ ਤੇ ਗੋਸ਼ਟਾਂ ਕੀਤੀਆਂ ਤੇ ਰਾਜਧਾਨੀਆਂ ਵਿਚ ਰਾਜਿਆਂ, ਵਜ਼ੀਰਾਂ, ਮੁਸੱਦੀਆਂ ਨਾਲ ਵੀ ਗੱਲ ਬਾਤ ਰਾਹੀਂ ਸੱਚ ਦਾ ਸੁਨੇਹਾ ਦਿਤਾ।
ਹੁਣ ਗੁਰੂ ਨਾਨਕ ਜੀ ਦੇ ਨਾਮ ਲੇਵਾ ਸਾਰੀ ਦੁਨੀਆਂ ਵਿਚ ਫੈਲੇ ਹੋਏ ਹਨ।ਸਿੱਖਾਂ ਤੋਂ ਇਲਾਵਾ ਸਿੰਧੀ, ਨਿਰੰਕਾਰੀ, ਸਿਕਲੀਗਰ, ਵਣਜਾਰੇ, ਜੌਹਰੀ, ਸਤਿਨਾਮੀਏ, ਲਾਮੇ, ਅਮਰੀਕੀ, ਅਫਰੀਕੀ, ਯੁਰੋਪੀਅਨ ਗੁਰੂ ਨਾਨਕ ਜੀ ਨੂੰ ਮੰਨਦੇ ਹਨ ਭਾਵੇਂ ਕੁਝ ਗੁਰੁ ਨਾਨਕ ਦੇਵ ਜੀ ਨੂੰ ਵੱਖਰੇ ਵੱਖਰੇ ਨਾਵਾਂ ਨਾਲ ਪੁਕਾਰਦੇ ਹਨ ਜਿਵੇਂ ਕਿ ਲਾਮਿਆ ਵਿਚ ਨਾਨਕ ਲਾਮਾ ਜਾਂ ਗੁਰੂ iਰੰਪੋਸ਼, ਸ੍ਰੀ ਲੰਕਾ ਵਿਚ ਨੰਨਾ ਬੁਧਾ, ਨੇਪਾਲ ਵਿਚ ਨਾਨਕ ਰਿਸ਼ੀ, ਜੱਦਾ ਤੇ ਮੱਕੇ ਵਿਚ ਨਾਨਕ ਪੀਰ ਤੇ ਵਲੀ ਹਿੰਦ, ਮਿਸਰ ਵਿਚ ਨਾਨਕ ਵਲੀ ਤੇ ਨਾਨਕ ਵਲੀ ਹਿੰਦ ਤੁਰਕਿਸਤਾਨ ਵਿਚ, ਬਗਦਾਦ ਤੇ ਅਲਕੂਤ ਵਿਚ ਬਾਬਾ ਨਾਨਕ ਤੇ ਬਾਬਾ ਨਾਨਾ, ਬੁਖਾਰਾ ਵਿਚ ਨਾਨਕ ਕਦਮਦਾਰ, ਮਜ਼ਹਰ ਸ਼ਰੀਫ ਵਿਚ ਬਾਲਗਦਾਨ ਤੇ ਚੀ ਨ ਵਿਚ ਬਾਬਾ ਫੂਸਾ ਆਦਿ ਦੇ ਨਾਮ ਨਾਲ ਮੰਨੇ ਜਾਂਦੇ ਹਨ।
ਹਕ, ਸਚ, ਇਨਸਾਫ, ਬਰਾਬਰੀ, ਭਾਈਵਾਲਤਾ ਸ਼ਾਂਤੀ, ਪ੍ਰੇਮ ਦੀ ਇਸ iਫਲਾਸਫੀ ਦੇ ਪਰਚਾਰ ਪ੍ਰਸਾਰ ਲਈ ਗੁਰੂ ਨਾਨਕ ਦੇਵ ਜੀ ਨੇ ਲਗਭਗ ਸਾਰੇ iਵਸ਼ਵ ਦੀ ਯਾਤਰਾ ਕੀਤੀ ਤੇ ਹਰ ਵਰਗ ਰਾਜੇ, ਵਜ਼ੀਰ, ਮੁਕੱਦਮ, ਮੌਲਵੀ, ਮੁਲਾਂ, ਬ੍ਰਾਹਮਣ. ਪੰiਡਤ, ਹਰ ਧਰਮ ਤੇ ਹਰ ਵਰਗ ਆਮ ਲੋਕ ਸਭਨਾਂ ਨੂੰ ਮੁਖਾਤਬ ਹੋਏ ਤੇ ਉਨ੍ਹਾਂ ਦੀ ਸਥਤੀ ਅਨੁਸਾਰ ਉਨ੍ਹਾਂ ਨੂੰ ਇਸ ਵੀਚਾਰ ਧਾਰਾ ਤੋ ਜਾਣੂ ਕਰਵਾ ਕੇ ਸੱਚ ਨਾਲ ਜੋiੜਆ ਤੇ ਕੂੜ ਕੁਸਤ ਤੋਂ ਮੋੜਿਆ। ਉਨ੍ਹਾਂ ਦੀਆਂ ਯਾਤਰਾਵਾਂ ਤੇ ਸੰਵਾਦਾਂ ਰਾਹੀ ਸੰਦੇਸ਼ਿਆਂ ਸਦਕਾ ਗੁਰੁ ਨਾਨਕ ਦੇਵ ਜੀ ਦਾ ਨਾਮ ਹੁਣ ਦੁਨੀਆ ਦੇ ਹਰ ਕੋਨੇ ਤਕ ਫੈਲ ਗਿਆ ਹੈ।