• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਗੁਰੂ ਨਾਨਕ ਦੇਵ ਜੀ ਉਤਰਾਖੰਡ ਵਿਚ

dalvinder45

SPNer
Jul 22, 2023
757
37
79
ਗੁਰੂ ਨਾਨਕ ਦੇਵ ਜੀ ਉਤਰਾਖੰਡ ਵਿਚ

ਡਾ: ਦਲਵਿੰਦਰ ਸਿੰਘ ਗ੍ਰੇਵਾਲ
1729676176135.png

ਪੁਰਾਣੇ ੳੈੱਤਰ ਪ੍ਰਦੇਸ਼ ਦੇ ਉੱਤਰੀ ਭਾਗ ਦੇ ਅੱਠ ਪਰਬਤੀ ਜ਼ਿਲਿਆਂ ਅਲਮੋੜਾ, ਚਮੋਲੀ, ਦੇਹਰਾਦੂਨ, ਨੈਨੀਤਾਲ, ਪੌੜੀ ਗੜ੍ਹਵਾਲ, ਪਿਥੌਰਾਗੜ੍ਹ ਅਤੇ ਉੱਤਰ ਕਾਂਸ਼ੀ ਦਾ ਇਲਾਕਾ ਹੁਣ ਉਤਰਾਖੰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਸ ਦੀ ਸ਼ੋਭਾ ਉਤਰੀ ਹੱਦ ਦੇ ਬਰਫੀਲੇ ਪਹਾੜਾਂ ਵਿੱਚੋਂ ਵਗਦੀਆਂ ਕਲ ਕਲ ਕਰਦੀਆਂ ਪਰਬਤੀ ਨਦੀਆਂ, ਗੰਗੋਤਰੀ, ਯਮਨੋਤਰੀ, ਬਦਰੀਨਾਥ, ਤਪੋਬਨ, ਹੇਮਕੁੰਡ ਵਰਗੇ ਜਗਤ ਧੁਰੋਂ ਵਰੋਸਾਏ ਧਾਰਮਿਕ ਸਥਾਨ, ਫਲਾ ਫੁਲਾਂ ਨਾਲ ਲੱਦੀਆਂ ਹਰੀਆਂ ਭਰੀਆ ਵਾਦੀਆਂ, ਛੋਟੇ ਪਹਾੜਾਂ ਦੀਆਂ ਢਲਾਣਾ ਤੇ ਸੀੜ੍ਹੀਨੁਮਾ ਖੇਤ ਤੇ ਚਾਰੇ ਪਾਸੇ ਬੇਸ਼ੁਮਾਰ ਹਰਿਆਵਲ ਵਿਚ ਵਸਦੇ ਭੋਲੇ ਭਾਲੇ ਪਹਾੜੀਏ ਜਿਵੇਂ ਵਾਹਿਗੁਰੂ ਦੀ ਆਪ ਬਣਾਈ ਧਰਤੀ ਵਿਚ ਵਸਦੇ ਹੋਣ।(1) ਇਹ ਭੂਮੀ ਸਿੱਧਾਂ, ਸੰਤਾਂ, ਯੋਗੀਆਂ ਦੀ ਸਾਧਨਾ ਭੂਮੀ ਤਾਂ ਯੁੱਗਾਂ ਤੋਂ ਹੈ ਹੀ ਪਰ ਮੁਸਲਿਮ ਤੇ ਮੁਗਲ ਕਾਲ ਦੇ ਸਮੇਂ ਅਤਿਆਚਾਰਾਂ ਤੋਂ ਕੰਨੀ ਕੱਟ ਕੇ ਸਿੱਧ ਸੰਤ ਭਾਰੀ ਗਿਣਤੀ ਵਿਚ ਇਨ੍ਹਾਂ ਸਥਾਨਾਂ ਤੇ ਸੁਰਖਿਆ ਲਈ ਆ ਵਸੇ ਸਨ ਤੇ ਮੁਗਲ ਕਾਲ ਦੀ ਹਨੇਰ-ਗਰਦੀ ਸਮੇਂ ਗੁਰੂ ਨਾਨਕ ਦੇਵ ਜੀ ਇਨ੍ਹਾਂ ਸਾਧਾਂ-ਸੰਤਾਂ-ਯੋਗੀਆਂ ਨੂੰ ਸੁਨੇਹਾ ਦੇਣ ਪਹੁੰਚੇ ਕਿ ਉਨ੍ਹਾਂ ਨੂੰ ਦੁਖਾਂ ਨਾਲ ਨਪੀੜੀ ਜੰਤਾ ਦਾ ਦੁਖ ਦੇਖਣਾ, ਵੰਡਾਉਣਾ ਤੇ ਹੱਲ ਸੁਝਾਉਣਾ ਫਰਜ਼ ਹੈ ਨਾ ਕਿ ਪਹਾੜਾਂ ਵਿਚ ਗੁਫਾਵਾਂ ਵਿਚ ਸੁਰੀਖਅਤ ਹੋ ਕੇ ਤਪਸਿਆ ਕਰਨਾ।

ਹਿਮਾਚਲ ਪ੍ਰਦੇਸ ਤੋਂ ਗੜ੍ਹਵਾਲ ਪਹਾੜੀਆਂ ਵਿਚੋਂ ਦੀ ਗੁਰੂ ਜੀ ਚਕਰਾਤਾ, ਮਸੂਰੀ ਤੇ ਦੇਹਰਾਦੂਨ ਹੁੰਦੇ ਹੋਏ ਹਰਦੁਵਾਰ ਪਹੁੰਚੇ।(2)

ਹਰਦੁਵਾਰ-

ਜਦ ਹਰਿਦਵਾਰ ਗੰਗਾ ਕਿਨਾਰੇ ਪਹੁੰਚੇ ਤਾਂ ਉਸ ਵੇਲੇ ਗੰਗਾ ਵਿਚ ਇਸ਼ਨਾਨ ਜਾਰੀ ਸੀ । ਮਰਦਾਨੇ ਨੇ ਉਤਸੁਕਤਾ ਵੱਸ ਪੁਛਿਆ, “ਗੁਰੂ ਬਾਬਾ ਜੀ! ਇਤਨੇ ਲੋਕ ਗੰਗਾ ਤੀਰਥ ਆਏ ਹਨ ਤੇ ਨਹਾਤੇ ਕੀ ਇਹ ਖਰੇ ਹੋ ਗਏ ਹਨ? ਕੀ ਇਹ ਖੋਟੇ ਸਨ ਜੋ ਏਥੇ ਇਸ਼ਨਾਨ ਕਰਕੇ ਖਰੇ ਹੋਣ ਆਏ ਹਨ?” (3) ਗੁਰੂ ਜੀ ਨੇ ਹੱਸਕੇ ਰਬਾਬ ਛੇੜਣ ਲਈ ਕਿਹਾ। ਸ਼ਬਦ ਉਚਾਰਿਆ:

ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥
ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ ॥ 1 ॥ ਮਃ 1 ॥
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥ 2 ॥
ਪਉੜੀ ॥ ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥
ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥
ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ ॥
ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥
ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥ 12 ॥(ਪੰਨਾ 789) (4)

ਵਿਸਾਖੀ ਦਾ ਪੁਰਬ ਸੀ, ਲੋਕ ਭਾਰਤ ਦੇ ਚਾਰਕੁੰਟ ਤੋਂ ਜੁੜੇ ਹੋਏ ਸਨ। ਬਾਬਾ ਜੀ ਗੰਗਾ ਕਿਨਾਰੇ ਜਾ ਬੈਠੇ।ਗੁਰੂ ਜੀ ਨੇ ਏਥੇ ਪਾਂਡਿਆਂ ਨੂੰ ਪਿਤਰੀ ਪੂਜਾ ਕਰਦੇ ਵੇਖਿਆ ਤਾਂ ਇਸ ਦਾ ਖੰਡਨ ਕਰਨ ਲਈ ਅਨੋਖਾ ਢੰਗ ਸੋਚਿਆ। ਪਾਂਡਿਆਂ ਨੇ ਦਾਨ ਦੱਛਣਾ ਲੈ ਕੇ ਲੋਕਾਂ ਨੂੰ ਸੂਰਜ ਵੱਲ ਗੰਗਾ ਦਾ ਪਾਣੀ ਸੁੱਟਣ ਲਈ ਕਿਹਾ ਹੋਇਆ ਸੀ। ਸੂਰਜ ਵੱਲ ਪਾਣੀ ਸੁੱਟਦੇ ਲੋਕਾਂ ਨੂੰ ਵੇਖ ਗੁਰੂ ਜੀ ਨੇ ਦੂਸਰੀ ਦਿਸ਼ਾ ਨੂੰ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਇਸ ਤੇ ਸਾਰੇ ਪਾਂਡੇ ਗੁਰੂ ਜੀ ਉਦਾਲੇ ਆ ਇਕੱਠੇ ਹੋਏ ਤੇ ਲੱਗੇ ਪੁੱਛਣ, ‘‘ਤੁਸੀਂ ਸੂਰਜ ਤੋਂ ਹੋਰ ਪਾਸੇ ਪਾਣੀ ਕਿਉਂ ਸੁੱਟਦੇ ਹੋ?’’ ਅੱਗੋਂ ਗੁਰੂ ਜੀ ਨੇ ਸਵਾਲ ਪਾਇਆ, ‘‘ਤੁਸੀਂ ਸੂਰਜ ਵੱਲ ਪਾਣੀ ਕਿਉਂ ਸੁੱਟਦੇ ਹੋ?’’ ਪਾਂਡਿਆਂ ਆਖਿਆ, ‘‘ਅਸੀਂ ਤਾਂ ਆਪਣੇ ਪਿੱਤਰਾਂ ਨੂੰ ਪਾਣੀ ਦੇਂਦੇ ਹਾਂ।’ ਗੁਰੂ ਜੀ ਨੇ ਸੁਭਾਇਕੀ ਜਵਾਬ ਦਿੱਤਾ, ‘‘ਅਸੀਂ ਆਪਣੀ ਖੇਤੀ ਨੂੰ ਪਾਣੀ ਦਿੰਦੇ ਹਾਂ।’

‘ਖੇਤੀ ਨੂੰ? ਭਲਾ ਏਸ ਤਰ੍ਹਾਂ ਖੇਤਾਂ ਵਿਚ ਪਾਣੀ ਪਹੁੰਚ ਸਕਦਾ ਹੈ?’’

‘ਜੇ ਤੁਸੀਂ ਸੂਰਜ ਤੱਕ ਪਿਤਰਾਂ ਨੂੰ ਪਾਣੀ ਪਹੁੰਚਾ ਸਕਦੇ ਹੋ ਤਾਂ ਮੈਂ ਕਰਤਾਰਪੁਰ ਆਪਣੀ ਖੇਤੀ ਨੂੰ ਨਹੀਂ ਪਹੁੰਚਾ ਸਕਦਾ ਜੋ ਏਥੋਂ ਕਿਤੇ ਨੇੜੇ ਹੈ?’’

ਪੰਡਿਆਂ ਨੂੰ ਕੋਈ ਜਵਾਬ ਨਾ ਔੜਿਆ। ਪਾਂਡਿਆਂ ਦਾ ਆਗੂ ਕਰਮਾਂ ਪਾਂਡਾ ਗੁਰੂ ਜੀ ਦੇ ਚਰਨੀਂ ਆ ਲੱਗਾ।(5)

ਗੁਰੂ ਜੀ ਨੇ ਸ਼ਬਦ ਗਾਂਵਿਆਂ :

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥ 1 ॥
ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥
ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥
ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥ 2 ॥(ਪੰਨਾ 472) (6)

ਮਰਦਾਨੇ ਨੇ ਪੁਛਿਆ ਇਹ ਚੁਲੀਆਂ ਕਿਉਂ ਭਰ ਰਹੇ ਹਨ? ਕੀ ਇਨ੍ਹਾਂ ਨਾਲ ਇਹ ਅਪਣਾ ਕੁਝ ਸੰਵਾਰ ਸਕਣਗੇ?

ਗੁਰੂ ਜੀ ਨੇ ਹੋਰ ਸ਼ਬਦ ਛੇੜਿਆ।

ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥
ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥
ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥
ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥
ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥ 2 ॥
ਪਉੜੀ ॥ ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ ॥
ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ ॥
ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ ॥
ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ ॥
ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ । (ਪੰਨਾ 1240) (7)

ਸਤਿਗੁਰ ਜੀ ਨੇ ਗੰਗਾ ਕਿਨਾਰੇ ਡੇਰਾ ਲਾਇਆ। ਨੇੜੇ ਹੀ ਇਕ ਵੈਸ਼ਨਵ ਸਾਧੂ ਵੀ ਆ ਟਿਕਿਆ ਸੀ। ਇਕ ਦਿਨ ਸਵੇਰੇ ਉੱਠ ਕੇ ਸਾਧੂ ਨੇ ਚੌਂਕਾ ਬਣਾ ਕੇ ਪੋਚਾ ਫੇਰਿਆ ਤੇ ਰੋਟੀ ਪਕਾਉਣ ਅੱਗ ਬਾਲੀ। ਭਾਈ ਮਰਦਾਨੇ ਨੇ ਵੀ ਖਾਣਾ ਪਕਾਉਣਾ ਸੀ ਸੋ ਉਹ ਵੈਸ਼ਨਵ ਤੋਂ ਅੱਗ ਮੰਗਣ ਚਲਾ ਗਿਆ।ਮਰਦਾਨੇ ਦਾ ਪਰਛਾਵਾਂ ਜਦ ਚੌਂਕੇ ਤੇ ਜਾ ਪਿਆ ਤਾਂ ਵੈਸ਼ਨਵ ਭੜਕ ਗਿਆ। ਉਸ ਨੂੰ ਪਤਾ ਸੀ ਕਿ ਮਰਦਾਨਾ ਮੁਸਲਮਾਨ ਹੈ ਜਿਸ ਨੇ ਉਸ ਦਾ ਚੌਂਕਾ ਭਿੱਟ ਦਿਤਾ ਹੈ। “ਚੌਂਕਾ ਭਿੱਟ ਦਿਤਾ,” ਕੂਕਦਾ ਹੋਇਆ ਉਹ ਲੋਹ ਲਾਖਾ ਹੋਇਆ ਬਲਦੀ ਲਕੜੀ ਲੈ ਕੇ ਮਰਦਾਨੇ ਨੂੰ ਮਾਰਨ ਜਾ ਪਿਆ।ਮਰਦਾਨਾ ਦੌੜ ਕੇ ਗੁਰੂ ਜੀ ਪਾਸ ਪਹੁੰਚਿਆ। ਸਾਧੂ ਵੀ ਪਿੱਛੇ ਪਿੱਛੇ।ਗੁਰੂ ਜੀ ਨੇ ਸਾਧੂ ਨੂੰ ਪੁਛਿਆ, “ ਤੂੰ ਇਸ ਭਲੇਮਾਣਸ ਦੇ ਪਿੱਛੇ ਕਿਉਂ ਪਿਆ ਹੈਂ?” ਸਾਧੂ ਨੇ ਕਿਹਾ, “ਇਸ ਨੇ ਮੇਰਾ ਚੌਕਾ ਭਿੱਟ ਦਿਤਾ ਹੈ” (8) ਗੁਰੂ ਜੀ ਨੇ ਉਸਨੂੰ ਸ਼ਬਦ ਰਾਹੀਂ ਸਮਝਾਇਆ:

ਦੇ ਕੈ ਚਉਕਾ ਕਢੀ ਕਾਰ ॥ ਉਪਰਿ ਆਇ ਬੈਠੇ ਕੂੜਿਆਰ ॥
ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥
ਤਨਿ ਫਿਟੈ ਫੇੜ ਕਰੇਨਿ ॥ ਮਨਿ ਜੂਠੈ ਚੁਲੀ ਭਰੇਨਿ ॥
ਕਹੁ ਨਾਨਕ ਸਚੁ ਧਿਆਈਐ ॥ ਸੁਚਿ ਹੋਵੈ ਤਾ ਸਚੁ ਪਾਈਐ ॥ 2 ॥(ਪੰਨਾ 471-472) (9)

ਉਹ ਗੁਰੂ ਨਾਨਕ ਦੇਵ ਜੀ ਦੇ ਪੈਰੀਂ ਪੈ ਗਿਆ ਤੇ ਗੁਰੂ ਜੀ ਨੂੰ ਖਾਣੇ ਲਈ ਨਿਉਤਾ ਦਿਤਾ। ਗੁਰੂ ਜੀ ਨੇ ਨਿਉਤਾ ਸਵੀਕਾਰ ਕੀਤਾ ਪਰ ਖਾਣੇ ਤੇ ਮਰਦਾਨੇ ਨੂੰ ਵੀ ਲੈ ਗਏ। ਮਰਦਾਨੇ ਨੂੰ ਨਾਲ ਆਇਆ ਵੇਖ ਕੇ ਉਸ ਨੂੰ ਫਿਰ ਚੰਦਾਲ ਚੜ੍ਹ ਗਿਆ ਤਾਂ ਗੁਰੂ ਜੀ ਨੇ ਸ਼ਬਦ ਛੇੜਿਆ:

ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕੋਧਿ ਚੰਡਾਲਿ ॥
ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥
ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥
ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥ 1 ॥ (ਪੰਨਾ 91) (10)

ਉਸ ਨੇ ਅਪਣੇ ਅੰਦਰ ਦੀਆਂ ਬੁਰਾਈਆਂ ਨੂੰ ਸਮਝ ਲਿਆ ਪਰ ਫਿਰ ਵੀ ਉਸ ਦੇ ਮਨ ਵਿਚ ਸਵਾਲ ਸੀ , “ਤੁਸੀਂਂ ਤਾਂ ਖੱਤਰੀ ਹੋ ਕੀ ਤੁਸੀਂ ਇਸ ਦੇ ਭਿੱਟੇ ਜਾਂ ਜੂਠੇ ਕੀਤੇ ਭੋਜਨ ਖਾ ਸਕਦੇ ਹੋ”। ਤਾਂ ਗੁਰੂ ਨਾਨਕ ਜੀ ਨੇ ਸਮਝਾਇਆ।

ਜੂਠਿ ਨ ਰਾਗੀ ਜੂਠਿ ਨ ਵੇਦੀ ॥ ਜੂਠਿ ਨ ਚੰਦ ਸੂਰਜ ਕੀ ਭੇਦੀ ॥
ਜੂਠਿ ਨ ਅੰਨੀ ਜੂਠਿ ਨ ਨਾਈ ॥ ਜੂਠਿ ਨ ਮੀਹੁ ਵਰਿਐ ਸਭ ਥਾਈ ॥
ਜੂਠਿ ਨ ਧਰਤੀ ਜੂਠਿ ਨ ਪਾਣੀ ॥ ਜੂਠਿ ਨ ਪਉਣੈ ਮਾਹਿ ਸਮਾਣੀ ॥
ਨਾਨਕ ਨਿਗੁਰਿਆ ਗੁਣੁ ਨਾਹੀ ਕੋਇ ॥ ਮੁਹਿ ਫੇਰਿਐ ਮੁਹੁ ਜੂਠਾ ਹੋਇ ॥ 1 ॥ (ਪੰਨਾ 1240) (11)

ਸਤਿਗੁਰੂ ਜੀ ਨੇ ਉਸ ਸਾਧੂ ਨੂੰ ਸਮਝਾਇਆ ਕਿ ਪਰਮਾਤਮਾ ਇਨ੍ਹਾਂ ਬਾਹਰਲੇ ਚੌਂਕਿਆ ਉਪਰ ਨਹੀਂ ਰੀਝਦਾ। ਉਹ ਤਾਂ ਹਰ ਮਨੁੱਖ ਦੇ ਹਿਰਦੇ ਵਿਚ ਵਸਦਾ ਹੈ। ਜੇ ਹਿਰਦੇ ਵਿਚ ਨਿਰਦਇਤਾ ਹੈ , ਨਫਰਤ ਹੈ, ਪਰਾਈ ਨਿਂਦਾ ਹੈ, ਕ੍ਰੋਧ ਆਦਿ ਵਿਕਾਰ ਹਨ ਤਾਂ ਅਜਿਹੇ ਮੈਲੇ ਹਿਰਦੇ ਵਿਚ ਪਰਮਾਤਮਾ ਭਲਾ ਕਿਵੇਂ ਖੁਸ਼ ਰਹਿ ਸਕਦਾ ਹੈ? ਉਸ ਲਈ ਤਾਂ ਸਭ ਬਰਾਬਰ ਨਹੀਂ ਕੋਈ ਊਚ ਨੀਚ ਨਹੀਂ ਕੋਈ ਜਾਤ ਪਾਤ ਨਹੀਂ ਸਾਰੀ ਖਲਕਤ ਵਿਚ ਉਸ ਨੂੰ ਵੇਖੋ ।ਕਿਸੇ ਬੰਦੇ ਨੂੰ ਭੀ ਨੀਂਵੀ ਜਾਤ ਦਾ ਸਮਝ ਕੇ ਉਸ ਨੂੰ ਨਫਰਤ ਨਾ ਕਰੋ।ਗੁਰਾਂ ਜੀ ਨੇ ਸ਼ਬਦ ਛੇੜਿਆ:

ਸਾਧੂ ਨੇ ਪੁਛਿਆ, “ ਉਸ ਦੀ ਪ੍ਰਾਪਤੀ ਲਈ ਸੁੱਚ ਕਿਵੇਂ ਹੋਵੇ?”

ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ ॥
ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ ॥
ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ ॥
ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ ॥
ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥
ਤਾ ਹੋਆ ਪਾਕੁ ਪਵਿਤੁ ॥ ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ ॥
ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ ॥
ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥ 1 ॥ (ਪੰਨਾ 473) (12)

ਪ੍ਰਮਾਤਮਾ ਪਰਾਪਤੀ ਲਈ ਪਹਿਲਾਂ ਤੁਹਾਨੂੰ ਅਪਣਾ ਅੰਦਰ ਸਾਫ ਕਰਨਾ ਪਵੇਗਾ। ਜੇ ਅੰਦਰ ਸਾਫ ਨਹੀਂ ਤਾਂ ਉਹ ਵੀ ਅੰਦਰ ਨਹੀਂ ਵਸੇਗਾ ਉਸੇ ਤਰ੍ਹਾਂ ਜਿਵੇਂ ਜੇ ਭਾਂਡਾ ਅੱਛਾ ਨਾ ਹੋਵੇ ਤਾਂ ਵਿਚ ਪਾਈ ਵਸਤ ਵੀ ਮਲੀਣ ਹੋ ਜਾਂਦੀ ਹੈ।

ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥ ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥
ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥
ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥
ਜੇਹੇ ਕਰਮ ਕਮਾਇ ਤੇਹਾ ਹੋਇਸੀ ॥ ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥
ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥ ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥
ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥ 1 ॥ (ਪੰਨਾ 730) (13)

ਗੁਰੂ ਜੀ ਦਾ ਸ਼ਬਦ ਸੁਣ ਕੇ ਵੱਡੀ ਗਿਣਤੀ ਵਿਚ ਪੰਡੇ, ਸਾਧੂ, ਯੋਗੀ ਤੇ ਯਾਤਰੀ ਗੁਰੂ ਜੀ ਉਦਾਲੇ ਆ ਇਕੱਠੇ ਹੋਏ। ਗੁਰੂ ਜੀ ਨੇ ਵਜਦ ਵਿਚ ਆ ਕੇ ਹੋਰ ਸ਼ਬਦ ਛੇੜਿਆ

ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥
ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥ 1 ॥
ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥ 1 ॥ ਰਹਾਉ ॥
ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ ॥
ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ ॥ 2 ॥
ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥
ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥ 3 ॥
ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮੑਾਲੇ ॥
ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੇ ॥ 4 ॥ 1 ॥(ਪੰਨਾ 489) (14)

ਇਕ ਯੋਗੀ ਨੇ ਪ੍ਰਸ਼ਨ ਕੀਤਾ, “ਮੈਂ ਸੱਠਾਂ ਸਾਲਾਂ ਤੋਂ ਉਸ ਦੀ ਪੂਜਾ ਪਾਠ ਵਿਚ ਲੱਗਆ ਹੋਇਆ ਹਾਂ। ਜਿਸ ਆਦਮੀ ਨੇ ਕਦੇ ਕੋਈ ਪੂਜਾ ਨਹੀਂ ਕੀਤੀ ਉਹ ਪ੍ਰਮਾਤਮਾ ਪ੍ਰਾਪਤੀ ਦਾ ਮੈਥੋਂ ਵੱਡਾ ਅਧਿਕਾਰੀ ਕਿਵੇਂ ਹੋ ਸਕਦਾ ਹੈ?”

ਹਉਮੈ ਕਰਤਿਆ ਨਹ ਸੁਖੁ ਹੋਇ ॥ ਮਨਮਤਿ ਝੂਠੀ ਸਚਾ ਸੋਇ ॥
ਸਗਲ ਬਿਗੂਤੇ ਭਾਵੈ ਦੋਇ ॥ ਸੋ ਕਮਾਵੈ ਧੁਰਿ ਲਿਖਿਆ ਹੋਇ ॥ 1 ॥
ਐਸਾ ਜਗੁ ਦੇਖਿਆ ਜੂਆਰੀ ॥ ਸਭਿ ਸੁਖ ਮਾਗੈ ਨਾਮੁ ਬਿਸਾਰੀ ॥ 1 ॥ ਰਹਾਉ ॥
ਅਦਿਸਟੁ ਦਿਸੈ ਤਾ ਕਹਿਆ ਜਾਇ ॥ ਬਿਨੁ ਦੇਖੇ ਕਹਣਾ ਬਿਰਥਾ ਜਾਇ ॥
ਗੁਰਮੁਖਿ ਦੀਸੈ ਸਹਜਿ ਸੁਭਾਇ ॥ ਸੇਵਾ ਸੁਰਤਿ ਏਕ ਲਿਵ ਲਾਇ ॥ 2 ॥
ਸੁਖੁ ਮਾਂਗਤ ਦੁਖੁ ਆਗਲ ਹੋਇ ॥ ਸਗਲ ਵਿਕਾਰੀ ਹਾਰੁ ਪਰੋਇ ॥
ਏਕ ਬਿਨਾ ਝੂਠੇ ਮੁਕਤਿ ਨ ਹੋਇ ॥ ਕਰਿ ਕਰਿ ਕਰਤਾ ਦੇਖੈ ਸੋਇ ॥ 3 ॥
ਤ੍ਰਿਸਨਾ ਅਗਨਿ ਸਬਦਿ ਬੁਝਾਏ ॥ ਦੂਜਾ ਭਰਮੁ ਸਹਜਿ ਸੁਭਾਏ ॥
ਗੁਰਮਤੀ ਨਾਮੁ ਰਿਦੈ ਵਸਾਏ ॥ ਸਾਚੀ ਬਾਣੀ ਹਰਿ ਗੁਣ ਗਾਏ ॥ 4 ॥
ਤਨ ਮਹਿ ਸਾਚੋ ਗੁਰਮੁਖਿ ਭਾਉ ॥ ਨਾਮ ਬਿਨਾ ਨਾਹੀ ਨਿਜ ਠਾਉ ॥
ਪ੍ਰੇਮ ਪਰਾਇਣ ਪ੍ਰੀਤਮ ਰਾਉ ॥ ਨਦਰਿ ਕਰੈ ਤਾ ਬੂਝੈ ਨਾਉ ॥ 5 ॥
ਮਾਇਆ ਮੋਹੁ ਸਰਬ ਜੰਜਾਲਾ ॥ ਮਨਮੁਖ ਕੁਚੀਲ ਕੁਛਿਤ ਬਿਕਰਾਲਾ ॥
ਸਤਿਗੁਰੁ ਸੇਵੇ ਚੂਕੈ ਜੰਜਾਲਾ ॥ ਅੰਮ੍ਰਿਤ ਨਾਮੁ ਸਦਾ ਸੁਖੁ ਨਾਲਾ ॥ 6 ॥
ਗੁਰਮੁਖਿ ਬੂਝੈ ਏਕ ਲਿਵ ਲਾਏ ॥ ਨਿਜ ਘਰਿ ਵਾਸੈ ਸਾਚਿ ਸਮਾਏ ॥
ਜੰਮਣੁ ਮਰਣਾ ਠਾਕਿ ਰਹਾਏ ॥ ਪੂਰੈ ਗੁਰ ਤੇ ਇਹ ਮਤਿ ਪਾਏ ॥ 1 ॥
ਕਥਨੀ ਕਥਉ ਨ ਆਵੈ ਓਰੁ ॥ ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ ॥
ਦੁਖੁ ਸੁਖੁ ਭਾਣੈ ਤਿਸੈ ਰਜਾਇ ॥ ਨਾਨਕੁ ਨੀਚੁ ਕਹੈ ਲਿਵ ਲਾਇ ॥ 8 ॥ 4 ॥(ਪੰਨਾ 222-223) (15)

ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸਾਧੂਆਂ ਸੰਤਾਂ ਪੰਡਿਤਾਂ ਤੇ ਯਾਤਰੂਆਂ ਨੇ ਹਰਿਦਵਾਰ ਵਿਚ ਲੰਬੇ ਬਚਨ ਬਿਲਾਸ ਕੀਤੇ ਜਾਤ ਪਾਤ ਨੂੰ ਭੁੱਲ ਸਭ ਨੂੰ ਇੱਕ ਬਰਾਬਰ ਸਮਝਣ ਤੇ ਸੁੱਚ-ਭਿੱਟ ਦਾ ਅਸਲੀ ਭੇਦ ਸਮਝਾਉਂਦਿਆ ਤੇ ਇਕ ਈਸ਼ਵਰ ਭਗਤੀ ਨਾਲ ਤੇ ਇਕ ਨਾਮ ਨਾਲ ਜੋੜਿਆ।

ਹਰਦੁਵਾਰ ਦੇ ਤੀਰਥ ਤੇ ਲੋਕਾਂ ਨੂੰ ਸਿੱਧੇ ਰਾਹ ਪਾ ਕੇ ਗੁਰੂ ਜੀ ਕੇਦਾਰ ਨਾਥ ਤੀਰਥ ਵੱਲ ਚੱਲ ਪਏ। ਰਿਸ਼ੀਕੇਸ਼ ਤੋਂ ਟੀਹਰੀ ਪਹੁੰਚੇ ਜਿਥੇ ਗੁਰੂ ਜੀ ਦੀ ਯਾਦ ਵਿਚ ਧਰਮਸ਼ਾਲਾ ਸਥਾਪਿਤ ਹੈ। ਇਸ ਤੋਂ ਅੱਗੇ ਗੰਗੋਤ੍ਰੀ-ਯਮਨੋਤ੍ਰੀ ਨੂੰ ਜਾਣ ਵਾਲੇ ਧਰਾਸੂ ਚੁਰਾਹੇ ਤੋਂ ਉਤਰਕਾਸ਼ੀ ਹੁੰਦੇ ਹੋਏ ਗੰਗੋਤ੍ਰੀ ਪਹੁੰਚੇ। ਗੰਗੋਤਰੀ ਤੋਂ ਹੀ ਪਰਬਤ ਪਾਰ ਕਰਕੇ ਆਪ ਮਾਨਸਰੋਵਰ ਪਹੁੰਚੇ ਤੇ ਫਿਰ ਕੈਲਾਸ਼ ਪਰਬਤ ਤੇ ਪਹੁੰਚ ਸਿੱਧਾਂ ਨਾਲ ਗੋਸ਼ਟ ਕੀਤੀ।

ਸ੍ਰੀ ਨਗਰ (ਪੌੜੀ ਗੜ੍ਹਵਾਲ)- ਏਥੇ ਸੱਚਖੰਡ ਤੋਂ ਆਉਂਦਿਆ ਹੋਇਆ ਸੰਗਤ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ।(16) ਏਥੇ ਵੀ ਗੁਰੂ ਜੀ ਦੇ ਚਰਨ ਪਦ ਉੱਕਰੇ ਹੋਏ ਦੱਸੇ ਜਾਂਦੇ ਹਨ। ਏਥੇ ਗੁਰੂ ਜੀ ਨੇ ਇਕ ਅਭਿਮਾਨੀ ਪੰਡਿਤ ਨੂੰ ਸੋਧ ਕੇ ਰਾਹ ਪਾਇਆ।

ਸ੍ਰੀ ਨਗਰ ਤੋਂ ਗੁਰੂ ਜੀ ਬਦਰੀਨਾਥ ਗਏ।(17) ਜਿਥੇ ਗੁਰੂ ਜੀ ਦੀ ਯਾਦ ਵਿਚ ਧਰਮਸ਼ਾਲਾ ਸਥਾਪਿਤ ਹੋਈ। ਬਦਰੀਨਾਥ ਤੋਂ ਗੁਰੂ ਜੀ ਬਾਸੂਧਰ ਤੇ ਹੇਮਕੁੰਟ ਗਏ।ਹੇਮਕੁੰਟ 7672 ਫੁੱਟ ਉਚੀ ਚੋਟੀ ਦੀ ਛਾਇਆ ਵਿਚ ਵਿਸ਼ਾਲ ਮੈਦਾਨ ਹੈ ਜਿੱਥੇ ਛੇ ਮਹੀਨੇ ਬਰਫ ਪੈਂਦੀ ਹੈ।ਗੁਰੂ ਜੀ ਨੇ ਵਜਦ ਵਿਚ ਆਕੇ ਸ਼ਬਦ ਗਾਂਵਿਆ

ਮੇਰੀ ਸਖੀ ਸਹੇਲੀ ਸੁਨਹੁ ਭਾਇ ॥ ਮੇਰਾ ਪਿਰੁ ਰੀਸਾਲੂ ਸੰਗਿ ਸਾਇ ॥
ਓਹੁ ਅਲਖੁ ਨ ਲਖੀਐ ਕਹਹੁ ਕਾਇ ॥ ਗੁਰਿ ਸੰਗਿ ਦਿਖਾਇਓ ਰਾਮ ਰਾਇ ॥ 1 ॥
ਮਿਲੁ ਸਖੀ ਸਹੇਲੀ ਹਰਿ ਗੁਨ ਬਨੇ ॥
ਹਰਿ ਪ੍ਰਭ ਸੰਗਿ ਖੇਲਹਿ ਵਰ ਕਾਮਨਿ ਗੁਰਮੁਖਿ ਖੋਜਤ ਮਨ ਮਨੇ ॥ 1 ॥ ਰਹਾਉ ॥
ਮਨਮੁਖੀ ਦੁਹਾਗਣਿ ਨਾਹਿ ਭੇਉ ॥ ਓਹੁ ਘਟਿ ਘਟਿ ਰਾਵੈ ਸਰਬ ਪ੍ਰੇਉ ॥
ਗੁਰਮੁਖਿ ਥਿਰੁ ਚੀਨੈ ਸੰਗਿ ਦੇਉ ॥ ਗੁਰਿ ਨਾਮੁ ਦ੍ਰਿੜਾਇਆ ਜਪੁ ਜਪੇਉ ॥ 2 ॥
ਬਿਨੁ ਗੁਰ ਭਗਤਿ ਭਾਉ ਹੋਇ ॥ ਬਿਨੁ ਗੁਰ ਸੰਤ ਨ ਸੰਗੁ ਦੇਇ ॥
ਬਿਨੁ ਗੁਰ ਅੰਧੁਲੇ ਧੰਧੁ ਰੋਇ ॥ ਮਨੁ ਗੁਰਮੁਖਿ ਨਿਰਮਲੁ ਮਲੁ ਸਬਦਿ ਖੋਇ ॥ 3 ॥
ਗੁਰਿ ਮਨੁ ਮਾਰਿਓ ਕਰਿ ਸੰਜੋਗੁ ॥ ਅਹਿਨਿਸਿ ਰਾਵੇ ਭਗਤਿ ਜੋਗੁ ॥
ਗੁਰ ਸੰਤ ਸਭਾ ਦੁਖ ਮਿਟੈ ਰੋਗੁ ॥ ਜਨ ਨਾਨਕ ਹਰਿ ਵਰੁ ਸਹਜ ਜੋਗੁ ॥ 4 ॥ 6 ॥ (ਪੰਨਾ 1169-1170) (16)

ਤਾਂ ਹਾਜ਼ਰ ਸਾਧੂ ਸੰਤ ਆ ਇਕੱਠੇ ਹੋਏ ਤੇ ਮੰਤਰ ਮੁਗਧ ਹੋ ਧੁਨਾਂ ਦੇ ਵਹਾ ਵਿਚ ਵਹਿ ਗਏ।ਉਸ ਤੋਂ ਅਗੇ ਗੁਰੂ ਜੀ ਕੈਲਾਸ਼ ਮਾਨ ਸਰੋਵਰ ਜਾ ਪਹੁੰਚੇ ਜਿੱਥੇ ਸਿਧਾਂ ਨਾਲ ਸੰਵਾਦ ਹੋਏ।
1729676563816.png


ਕੈਲਾਸ਼ ਮਾਨ ਸਰੋਵਰ ਤੋਂ ਵਾਪਸੀ ਤੇ ਗੁਰੂ ਜੀ ਤਕਲਾਕੋਟ, ਲਿਪੂਲੇਖ, ਸੰਗਚੂਰ, ਕਾਲਾਪਾਣੀ, ਨਿਰਪੈਣ, ਤਿਥਿਲਾ, ਧਾਰਚੂਲਾ, ਬਲਬਕੋਟ ਅਤੇ ਪਿਥੋਰਾਗੜ੍ਹ ਪਹੁੰਚੇ।ਕਈ ਪਰਬਤ ਪਾਰ ਕਰ ਉਥੋਂ ਦੇ ਯੋਗੀਆਂ-ਸਿੱਧਾਂ ਨਾਲ ਵਚਨ ਬਿਲਾਸ ਕਰ ਸਹਿਜ-ਯੋਗ ਦੇ ਰਸਤੇ ਪਾ ਅਲਮੋੜਾ ਜ਼ਿਲ੍ਹੇ ਦੇ ਬਾਗੇਸ਼ਵਰ ਦੀ ਥਾਂ ਆ ਗਏ।(18)

ਬਾਗੇਸ਼ਵਰ (16)

ਬਾਗੇਸ਼ਵਰ ਵਿਚ ਇਕ ਚੰਦਰਵੰਸ਼ੀ ਰਾਜਾ ਰਾਜ ਕਰਦਾ ਸੀ ਜਿਸ ਦੇ ਕੋਈ ਪੁੱਤਰ ਨਹੀਂ ਸੀ ਪੈਦਾ ਹੋਇਆ।ਪੁਤਰ ਪ੍ਰਾਪਤੀ ਲੲ ਤਾਂਤ੍ਰਿਕਾਂ ਨੇ ਉਸ ਨੂੰ ਨਰ ਬਲੀ ਦੇਣ ਦੀ ਸਲਾਹ ਦਿਤੀ। ਦੇਵੀ ਨੂੰ ਖੁਸ਼ ਕਰਨ ਲਈ ਉਹ ਲੋਕਾਂ ਦੀ ਲਗਾਤਾਰ ਬਲੀ ਚੜ੍ਹਾਉਣ ਲਗਾ ਰਹਿੰਦਾ। ਜਿਥੋਂ ਤਕ ਹੁੰਦਾ ਉਹ ਬਾਹਰਲੇ ਲੋਕਾਂ ਨੂੰ ਪਕੜਵਾ ਕੇ ਬਲੀ ਚੜ੍ਹਵਾਉਂਦਾ। ਗੁਰੂ ਜੀ ਤੇ ਉਸ ਦੇ ਸਾਥੀਆਂ ਬਾਰੇ ਜਦ ਉਸ ਦੇ ਸਿਪਾਹੀਆਂ ਨੇ ਅਪਣੇ ਰਾਜ ਵਿਚ ਹੋਣ ਦੀ ਸੂਚਨਾ ਦਿਤੀ ਤਾਂ ਰਾਜੇ ਨੇ ਉਨ੍ਹਾਂ ਨੂੰ ਪਕੜ ਮੰਗਵਾਇਆ ਤਾਂ ਕਿ ਉਨ੍ਹਾਂ ਨੂੰ ਬਲੀ ਦਿਤੀ ਜਾ ਸਕੇ।
1729676606225.png

ਗੁਰੂ ਨਾਨਕ ਬਾਗੇਸ਼ਵਰ ਦੇ ਰਾਜੇ ਨੂੰ ਸਾਰੀ ਪਰਜਾ ਇਕ ਸਮਾਨ ਸਮਝਣ ਦਾ ਉਪਦੇਸ਼ ਦਿੰਦੇ ਹੋਏ

1729676662729.png

ਜਦ ਗੁਰੂ ਜੀ ਨੂੰ ਉਸ ਨੇ ਸਾਹਮਣੇ ਵੇਖਿਆ ਤਾਂ ਗੁਰੂ ਨਾਨਕ ਦੇਵ ਜੀ ਦੇ ਉਜਲੇ ਮੁੱਖ ਦੀ ਉਸ ਤੋਂ ਝਾਲ ਨਾ ਝੱਲੀ ਗਈ। ਉਹ ਸਮਝ ਗਿਆ ਕਿ ਇਹ ਇਕ ਬਹੁਤ ਮਹਾਨ ਹਸਤੀ ਹੈ। ਉਹ ਇਹ ਵੀ ਸਮਝ ਗਿਆ ਕਿ ਉਸ ਦਾ ਜੋ ਦੁੱਖ ਤਾਂਤ੍ਰਿਕ ਨਹੀਂ ਦੂਰ ਕਰ ਸਕੇ ਉਹ ਇਸ ਮਹਾਂਪੁਰਸ਼ ਤੋਂ ਜ਼ਰੂਰ ਹੋ ਜਾਣਗੇ। ਉਸ ਨੇ ਗੁਰੂ ਜੀ ਨਾਲ ਬਚਨ ਬਿਲਾਸ ਤੋਰਿਆ ਤਾਂ ਗੁਰੂ ਜੀ ਨੇ ਉਸ ਤੋਂ ਪੁਛਿਆ, “ਤੂੰ ਇਤਨੀਆਂ ਨਰ-ਬਲੀਆਂ ਕਿਉਂ ਕਰ ਰਿਹਾ ਹੈਂ?’” “ਪੁਤਰ ਪ੍ਰਾਪਤੀ ਲਈ। ਪਰ ਇਤਨੀਆਂ ਨਰ ਬਲੀਆਂ ਪਿਛੋਂ ਵੀ ਕੋਈ ਪੁਤਰ ਪ੍ਰਾਪਤੀ ਨਹੀਂ ਹੋਈ।ਮੇਰਾ ਕੋਈ ਵਾਰਿਸ ਨਹੀਂ।“ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ, “ਜਿਸ ਦੇਵੀ ਨੂੰ ਤੂੰ ਖੁਸ਼ ਕਰਨ ਦੀ ਗੱਲ ਕਰਦਾ ਹੈਂ ਉਹ ਤਾਂ ਪੱਥਰ ਦਾ ਬੁੱਤ ਹੇ ਉਸ ਨੇ ਕੀ ਖੁਸ਼ ਹੋਣਾ ਹੈ। ਭਲਾ ਪੱਥਰਾਂ ਵਿਚ ਵੀ ਭਾਵਨਾਵਾਂ ਹੋਇਆ ਕਰਦੀਆਂ ਹਨ? ਖੁਸ਼ ਕਰਨਾ ਹੈ ਤਾਂ ਉਸ ਪਰਮਪੁਰਸ਼ ਪ੍ਰਮਾਤਮਾ ਨੂੰ ਕਰ ਜੋ ਸਾਰੇ ਜਗ ਦਾ ਰਚਣਹਾਰਾ ਤੇ ਸਭ ਕੁਝ ਦੇਣਹਾਰਾ ਹੈ।ਸਾਰਾ ਜੱਗ ਸਿਰਫ ਉਸੇ ਦਾ ਦਿਤਾ ਹੀ ਪ੍ਰਾਪਤ ਕਰਦਾ ਹੈ।ਉਸ ਇਕੋ ਇਕ ਪ੍ਰਮਾਤਮਾ ਨੂੰ ਧਿਆ ਜੋ ਸਾਰੇ ਜੱਗ ਵਾਂਗ ਤੇਰੇ ਤੇ ਵੀ ਤੁੱਠ ਸਕਦਾ ਹੈ। ਇਹ ਨਰਬਲੀ ਛੱਡ। ਇਹ ਨਰਬਲੀ ਤਾਂ ਪਾਪ ਹੈ। ਤੂੰ ਪ੍ਰਮਾਤਮਾ ਦਾ ਦਿਲ ਦੁਖਾਉਂਦਾ ਹੈਂ ਕਿਉਂਕਿ ਤੂੰ ਉਸ ਦੇ ਜੀਵਾਂ ਦਾ ਕਤਲ ਕਰਦਾ ਹਾਂ ਜਿਸ ਕਰਕੇ ਉਹ ਖੁਸ਼ ਨਹੀਂ ਤੇਰੇ ਤੋਂ ਲਗਾਤਾਰ ਗੁੱਸੇ ਹੋ ਰਿਹਾ ਹੈ।ਹੁਣ ਤੇਰਾ ਛੁਟਕਾਰਾ ਤੇ ਤੇਰਾ ਭਲਾ ਤਾਂ ਬਸ ਉਹ ਹੀ ਕਰ ਸਕਦਾ ਹੈ”। ਇਸਤਰ੍ਹਾਂ ਗੁਰੂ ਜੀ ਨੇ ਬਲੀ ਦੇਣਾ ਗਲਤ ਦਰਸਾਇਆ ਤੇ ਮਰਦਾਨੇ ਨੂੰ ਬਲੀ ਚਾੜ੍ਹਣ ਤੋਂ ਤਾਂ ਬਚਾਇਆ ਹੀ ਸਗੋਂ ਅੱਗੇ ਨੂੰ ਵੀ ਬਲੀ ਪ੍ਰਥਾ ਖਤਮ ਕੀਤੀ ਤੇ ਬੜੇ ਲੋਕਾਂ ਦਾ ਉਧਾਰ ਕੀਤਾ। ਰਾਜਾ ਗੁਰੂ ਜੀ ਦਾ ਸਿੱਖ ਹੋਇਆ।

ਏਥੇ ਬਾਗੇਸ਼ਵਰ ਨੇੜੇ ਇਕ ਥੜ੍ਹਾ ਹੈ ਜਿਸ ਉਪਰ ਗੁਰੂ ਜੀ ਦੀ ਯਾਤਰਾ ਦਰਸਾਉਂਦੀ ਲਿਖਤ ਹੈ ਤੇ ਨਿਸ਼ਾਨ ਸਾਹਿਬ ਵੀ। ਅਲਮੋੜਾ ਦੀ ਸੰਗਤ ਗੁਰੂ ਜੀ ਦੀ ਯਾਦ ਨੂੰ ਬੜੀ ਧੂਮ-ਧਾਮ ਨਾਲ ਮਨਾਉਂਦੀ ਹੈ।

ਅਲਮੋੜਾ-

ਏਥੇ ਗੁਰੂ ਜੀ ਨੇ ਸਾਧੂਆਂ-ਤਪੀਆਂ-ਯੋਗੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜੋ ਗੁਰੂ ਜੀ ਦੇ ਸਿੱਖ ਬਣੇ।ਏਥੇ ਗੁਰਦੁਆਰਾ ਸਾਹਿਬ ਕਾਇਮ ਹੈ।(19)

ਨੈਨੀਤਾਲ-

ਅਲਮੋੜਾ ਤੋਂ ਹੀ ਗੁਰੂ ਜੀ ਨੈਨੀਤਾਲ ਜ਼ਿਲ੍ਹੇ ਵਿਚ ਦਾਖਲ ਹੋਏ ਤੇ ਫਿਰ ਗੜ੍ਹ ਮੁਕਤੇਸ਼ਵਰ ਦੇ ਨੇੜੇ ਵੀ ਗਏ। ਨੈਨੀਤਾਲ ਤੋਂ ਦੋ ਮੀਲ ਦੂਰ ਗੁਰਦੁਆਰਾ ਝਰਨਾ ਸਾਹਿਬ ਹੈ ਜਿਥੇ ਪਹਿਲਾਂ ਥੜ੍ਹਾ ਹੁੰਦਾ ਸੀ। ਨੈਨੀਤਾਲ ਜ਼ਿਲ੍ਹੇ ਵਿਚ ਹੀ ਕਾਸ਼ੀਪੁਰ ਨਾਂ ਦੀ ਥਾਂ ਤੇ ਇਕ ਨਵਾਂ ਗੁਰਦੁਆਰਾ ਉਸਾਰਿਆ ਗਿਆ ਜਿਸ ਦਾ ਨਾਮ ਨਨਕਾਣਾ ਸਾਹਿਬ ਹੈ। ਇਥੇ ਗੁਰੂ ਜੀ ਕੁਝ ਚਿਰ ਰੁਕੇ ਦੱਸੇ ਜਾਂਦੇ ਹਨ।(20)

ਹਲਦਵਾਨੀ-ਚੱਲਦੇ ਚਲਾਂਦੇ ਗੁਰੂ ਜੀ ਹਲਦਵਾਨੀ ਪਹੁੰਚੇ ਜਿਥੇ ਇਕ ਬੇਰੀ ਦੀ ਛਾਵੇਂ ਗੁਰੂ ਜੀ ਨੇ ਰੁਕ ਕੇ ਆਰਾਮ ਕੀਤਾ। ਇਸੇ ਯਾਦ ਵਿਚ ਗੁਰਦਵਾਰਾ ਸਾਹਿਬ ਸਥਿਤ ਹੈ।(21)

ਨਾਨਕ ਮਤਾ-

ਹਲਦਵਾਨੀ ਤੋਂ ਗੁਰੂ ਨਾਨਕ ਦੇਵ ਜੀ ਗੋਰਖ ਮਤਾ ਗਏ ਜਿਸ ਤੋਂ ਪਿੱਛੋਂ ਗੁਰੂ ਜੀ ਦੀ ਯਾਦ ਵਿਚ ਨਾਨਕ ਮਤਾ ਜਾਣਿਆ ਜਾਣ ਲੱਗ ਪਿਆ। ਗੁਰੂ ਜੀ ਸਿੱਧੇ ਯੋਗੀਆਂ ਦੇ ਨਿਵਾਸ ਸਥਾਨਾਂ ਤੇ ਗਏ ਤੇ ਬਾਹਰ ਇਕ ਸੁੱਕੇ ਪਿੱਪਲ ਦੇ ਥੱਲੇ ਜਾ ਬੈਠੇ ਜੋ ਗੁਰੂ ਜੀ ਦੀ ਚਰਨ ਛੂਹ ਨਾਲ ਹੀ ਹਰਾ ਹੋ ਗਿਆ। ਰਾਤ ਨੂੰ ਬੜੀ ਠੰਢ ਪਈ। ਗੁਰੂ ਜੀ ਦਾ ਇਕ ਸਾਥੀ ਯੋਗੀਆਂ ਤੋਂ ਥੋੜ੍ਹੀ ਅੱਗ ਲੈਣ ਗਿਆ ਤਾਂ ਉਨ੍ਹਾਂ ਅੱਗੋਂ ਇਨਕਾਰ ਕਰ ਦਿੱਤਾ ਤੇ ਝਾੜਦਿਆਂ ਕਿਹਾ, ‘‘ਜੇ ਤੇਰੇ ਗੁਰੂ ਵਿਚ ਸ਼ਕਤੀ ਹੈ ਤਾਂ ਉਹ ਅੱਗ ਆਪਣੇ ਆਪ ਹੀ ਕਿਉਂ ਨਹੀਂ ਜਗਾ ਲੈਂਦਾ।’’ ਗੁਰੂ ਜੀ ਨੂੰ ਸੰਗੀ ਨੇ ਸਾਰੀ ਗੱਲ ਆ ਸੁਣਾਈ। ਰੱਬ ਦੀ ਕਰਨੀ ਕਿ ਇਕ ਝੱਖੜ ਅਜਿਹਾ ਆਇਆ ਜਿਸ ਨੇ ਯੋਗੀਆਂ ਦੀਆਂ ਸਾਰੀਆਂ ਅੱਗਾਂ ਬੁਝਾ ਦਿੱਤੀਆਂ ਤੇ ਇਕ ਅਗਨ ਗੁਰੂ ਨਾਨਕ ਦੇਵ ਜੀ ਅੱਗੇ ਆ ਬਲੀ। ਠੰਢ ਦੇ ਮਾਰੇ ਯੋਗੀ ਗੁਰੂ ਜੀ ਅੱਗੇ ਅੱਗ ਮੰਗਣ ਲਈ ਮੁਖਾਤਿਬ ਹੋਏ। ਗੁਰੂ ਜੀ ਨੇ ਉਨ੍ਹਾਂ ਦੇ ਗੁਰੂ ਦੀਆਂ ਕੰਨਾਂ ਦੀਆਂ ਮੁੰਦਰਾਂ ਅਤੇ ਖੜਾਵਾਂ ਰਖਵਾ ਲਈਆਂ ਤੇ ਅੱਗ ਦੇ ਦਿੱਤੀ। ਦੂਜੇ ਦਿਨ ਸਵੇਰੇ ਦਿਨ ਚੜ੍ਹਦੇ ਸਾਰ ਸਾਰੇ ਸਿੱਧ ਯੋਗੀ ਗੁਰੂ ਜੀ ਕੋਲ ਬਹਿਸ-ਮੁਬਾਹਿਸੇ ਲਈ ਆ ਜੁੜੇ। ਉਨ੍ਹਾਂ ਨੇ ਆਪਣੀਆਂ ਕਰਾਮਾਤਾਂ ਵਿਖਾ ਕੇ ਗੁਰੂ ਜੀ ਨੂੰ ਪਰਭਾਵਿਤ ਕਰਨਾ ਚਾਹਿਆ। ਇਸੇ ਲਈ ਉਨ੍ਹਾਂ ਨੇ ਆਪਣੇ ਤੰਤਰਾਂ-ਮੰਤਰਾਂ ਦੀ ਸ਼ਕਤੀ ਨਾਲ ਉਸ ਪਿੱਪਲ ਨੂੰ ਜਿਸ ਥੱਲੇ ਗੁਰੂ ਜੀ ਬੈਠੇ ਸਨ, ਹਵਾ ਵਿਚ ਉਡਾਉਣਾ ਸ਼ੁਰੂ ਕਰ ਦਿੱਤਾ। ਜੜ੍ਹਾਂ ਧਰਤੀ ਤੋਂ ਪੰਜ-ਛੇ ਫੁੱਟ ਉੱਚੀਆਂ ਹੀ ਗਈਆਂ ਹੋਣਗੀਆਂ ਤਾਂ ਗੁਰੂ ਜੀ ਨੇ ਰੁੱਖ ਵਲ ਇਸ਼ਾਰਾ ਕੀਤਾ। ਪਿੱਪਲ ਉਥੇ ਦਾ ਉਥੇ ਹੀ ਰੁਕ ਗਿਆ। ਦਰਖਤ ਤਾਂ ਉਥੇ ਹੀ ਰੁਕਿਆ ਰਿਹਾ ਪਰ ਪਿੱਛੋਂ ਜੜ੍ਹਾਂ ਵਧ ਕੇ ਧਰਤੀ ਨਾਲ ਆ ਜੁੜੀਆਂ ਜਿਨ੍ਹਾਂ ਦੁਆਲੇ ਇਕ ਥੜ੍ਹਾ ਉਸਾਰਿਆ ਜਾ ਚੁੱਕਾ ਹੈ ਉਥੋਂ ਦੇ ਮੂਲ ਨਿਵਾਸੀ ਇਸ ਸਥਾਨ ਨੂੰ ‘ਪੰਜਾ ਜੀ’ ਦੇ ਨਾਮ ਨਾਲ ਯਾਦ ਕਰਦੇ ਹਨ ਉਨ੍ਹਾਂ ਦਾ ਕਹਿਣਾ ਹੈ ਗੁਰੂ ਜੀ ਨੇ ਉਡਦੇ ਪਿੱਪਲ ਤੇ ਪੰਜਾ ਲਾਇਆ ਸੀ।

ਉਪਰੋਕਤ ਘਟਨਾ ਪਿੱਛੋਂ ਕੁਝ ਯੋਗੀ ਤਾਂ ਆਪਣੇ ਆਪ ਨੂੰ ਹਾਰਿਆ ਮੰਨਣ ਲੱਗੇ ਪਰ ਉਹ ਆਪਣੇ ਤੰਤਰ-ਮੰਤਰ ਦਿਖਾਉਣੋਂ ਬਾਜ ਨਾ ਆਏ ਜਿਨ੍ਹਾਂ ਦਾ ਇਰਾਦਾ ਗੁਰੂ ਜੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਨੀਵਾਂ ਦਿਖਾਉਣਾ ਜਾਂ ਚਿੜਾਉਣਾ ਸੀ। ਗੁਰੂ ਜੀ ਸ਼ਾਂਤ ਚਿੱਤ ਰਹੇ ਪਰ ਜਦ ਯੋਗੀ ਹੱਦੋਂ ਵਧ ਗਏ ਤਾਂ ਗੁਰੂ ਜੀ ਨੇ ਆਪਣੀਆਂ ਖੜਾਵਾਂ ਹਵਾ ਵਿਚ ਉਛਾਲੀਆਂ। ਖੜਾਵਾਂ ਨੇ ਉਨ੍ਹਾਂ ਯੋਗੀਆਂ ਨੂੰ ਬੁਰੀ ਤਰ੍ਹਾਂ ਮਾਰਿਆ ਤਾਂ ਯੋਗੀ ਗੁਰੂ ਜੀ ਦੇ ਕਦਮੀਂ ਆ ਪਏ। ਗੁਰੂ ਜੀ ਨੇ ਉਨ੍ਹਾਂ ਨੂੰ ਤੰਤਰ-ਮੰਤਰ ਛੱਡਣ ਦੀ ਸਿੱਖਿਆ ਦਿੱਤੀ। ਗੁਰੂ ਜੀ ਨੇ ਸਮਝਾਇਆ ਕਿ ਤੰਤਰ-ਮੰਤਰ ਵਾਹਿਗੁਰੂ ਦੀ ਰਜ਼ਾ ਦੇ ਖਿਲਾਫ ਹਨ ਤੇ ਰੂਹਾਨੀ- ਵਧਾਰੇ ਵਿਚ ਰੋਕਾਂ ਹਨ। ਕੁਝ ਯੋਗੀ ਤਾਂ ਅਜੇ ਆਪਣੇ ਮਨ ਵਿਚ ਅੜੀ ਰੱਖੀ ਬੈਠੇ ਸਨ। ਇਕ ਯੋਗੀ ਨੇ ਤਾਂ ਸਾਰੇ ਖੂਹਾਂ ਦੇ ਪਾਣੀ ਸੁਕਾ ਦਿੱਤੇ ਤੇ ਗੁਰੂ ਜੀ ਨੂੰ ਇਸ਼ਨਾਨ ਲਈ ਪਾਣੀ ਦੇਣ ਦੀ ਮੰਗ ਕੀਤੀ। ਗੁਰੂ ਜੀ ਨੇ ਆਪਣੀ ਸੋਟੀ ਮਰਦਾਨੇ ਨੂੰ ਦਿੱਤੀ ਤੇ ਨੇੜੇ ਦੇ ਦਰਿਆ ਵਲ ਭੇਜਦਿਆਂ ਕਿਹਾ ‘‘ਮਰਦਾਨਿਆ, ਦਰਿਆ ਦੇ ਕੰਢੇ ਤੋਂ ਸੋਟੀ ਨਾਲ ਲੀਕ ਵਾਹੁੰਦਾ ਏਥੇ ਤਕ ਲੈਂਦਾ ਆਵੀਂ ਦਰਿਆ ਆਪੇ ਪਿੱਛੇ ਪਿੱਛੇ ਆ ਜਾਏਗਾ। ਪਰ ਦੇਖੀਂ ਕਿਤੇ ਪਿੱਛੇ ਮੁੜ ਕੇ ਨਾ ਵੇਖ ਲਵੀਂ’ ਮਰਦਾਨਾ ਸੋਟੀ ਨਾਲ ਲਕੀਰ ਵਾਹੁੰਦਾ ਆਇਆ ਤੇ ਦਰਿਆ ਪਿੱਛੇ ਪਿੱਛੇ ਚਲਦਾ ਆਇਆ, ਪਰ ਅਜੇ ਉਹ ਗੁਰੂ ਜੀ ਤੋਂ ਤਕਰੀਬਨ ਦੋ ਫਰਲਾਂਗ ਦੂਰ ਹੀ ਸੀ ਕਿ ਮਰਦਾਨੇ ਦੇ ਚੰਚਲ ਮਨ ਨੇ ਪਿੱਛੇ ਮੁੜ ਕੇ ਵੇਖਣ ਲਈ ਉਤਸੁਕਤਾ ਪੈਦਾ ਕਰ ਦਿੱਤੀ।(22)

ਰੱਬ ਦੀ ਮਰਜ਼ੀ, ਮਰਦਾਨੇ ਦਾ ਪਿੱਛੇ ਮੁੜ ਕੇ ਵੇਖਣਾ ਹੀ ਸੀ ਕਿ ਪਿੱਛੇ ਲਕੀਰ ਦੀਆਂ ਪੈੜਾਂ ਛੂੰਹਦਾ ਵੱਧਦੀ ਦਰਿਆ ਥਾਏਂ ਰੁਕ ਗਿਆ। ਗੁਰੂ ਜੀ ਤੇ ਸਾਰੇ ਯੋਗੀ ਕੌਤਕ ਵੇਖ ਰਹੇ ਸਨ। ਗੁਰੂ ਜੀ ਨੇ ਯੋਗੀਆਂ ਨੂੰ ਆਖਿਆ, ‘‘ਹੁਣ ਇਹ ਫਰਲਾਂਗ ਭਰ ਤੱਕ ਦਰਿਆ ਨੂੰ ਵਧਾ ਕੇ ਤੁਸੀਂ ਏਥੇ ਲੇ ਆਓ।’’ ਯੋਗੀਆਂ ਨੇ ਬਥੇਰੀਆਂ ਸਮਾਧੀਆਂ ਲਾਈਆਂ, ਤੰਤਰ ਮੰਤਰ ਚਲਾਏ ਪਰ ਦਰਿਆ ਨਾ ਚਲਣਾ ਸੀ ਤੇ ਨਾ ਹੀ ਚਲਿਆ। ਗੁਰੂ ਜੀ ਨੇ ਉਨ੍ਹਾਂ ਨੂੰ ਅਸਹਾਇ ਵੇਖਿਆ ਤਾਂ ਆਖਿਆ, ‘‘ਜਾਓ ਜਾ ਕੇ ਆਪਣੇ ਖੂਹ ਵਿਚ ਆਇਆ ਜਲ ਵੇਖੋ।’’ ਯੋਗੀਆਂ ਜਦ ਆਪਣੇ ਖੂਹ ਜਲ ਨਾਲ ਭਰੇ ਵੇਖੇ ਤਾਂ ਵਿਸਮਯ ਵਿਚ ਖੋ ਗਏ।ਸਾਰੇ ਯੋਗੀ ਗੁਰੂ ਜੀ ਦੀ ਸ਼ਖਸ਼ੀਅਤ ਤੋਂ ਪ੍ਰਭਾਵਿਤ ਹੋਏ ਤੇ ਪੁੱਛਣ ਲੱਗੇ, “ਤੁਹਾਡਾ ਗੁਰੂ ਕੌਣ ਹੈ? ਤੁਸੀਂ ਕਿਸ ਤੋਂ ਦੀਖਿਆ ਲਈ ਹੈ? (23) ਗੁਰੂ ਜੀ ਨੇ ੳੱਤਰ ਵਿੱਚ ਇਹ ਸ਼ਬਦ ਉਚਾਰਿਆ:

ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ ॥
ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ ॥ 1 ॥
ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥
ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥ 1 ॥ ਰਹਾਉ ॥
ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ ॥
ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ ॥ 2 ॥
ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥
ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥ 3 ॥
ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ ॥
ਤਾ ਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੂੜਾ ਪਾਵੈ ॥ 4 ॥ (ਪੰਨਾ 730-731) (24)

ਜੋਗੀ ਤਾਂ ਬਾਹਰਲੇ ਭੇਖਾਂ ਵਿਚ ਹੀ ਉਲਝੇ ਹੋਏ ਸਨ, ਉਨ੍ਹਾ ਦਾ ਅੰਦਰਲਾ ਅਨੁਭਵ ਨਾਮਾਤਰ ਹੀ ਸੀ। ਉਹ ਚਾਹੁੰਦੇ ਸਨ ਕਿ ਗੁਰੂ ਜੀ ਉਨ੍ਹਾਂ ਜਿਹਾ ਭੇਸ ਕਰਕੇ ਯੋਗੀ ਕਿਉਂ ਨਹੀਂ ਬਣਦੇ?ਇਸ ਤੇ ਗੁਰੂ ਜੀ ਨੇ ਸ਼ਬਦ ਰਾਹੀਂ ਸਮਝਾਇਆ:

ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥
ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿਙੰØੀ ਵਾਈਐ ॥
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥ 1 ॥
ਗਲੀ ਜੋਗੁ ਨ ਹੋਈ ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥ 1 ॥ ਰਹਾਉ ॥
ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥
ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥ 2 ॥
ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥
ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥ 3 ॥
ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥
ਵਾਜੇ ਬਾਝਹੁ ਸਿਙੰੀ ਵਾਜੈ ਤਉ ਨਿਰਭਉ ਪਦੁ ਪਾਈਐ ॥
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥ (ਪੰਨਾ 730)

ਯੋਗੀਆਂ ਹੋਸਵਾਲ ਪਾਇਆ: “ਯੋਗੀ ਤੇ ਭੋਗੀ ਵਿਚ ਕੀ ਫਰਕ ਹੋਇਆ?”

ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥
ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ ॥ 1 ॥
ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥ 1 ॥ ਰਹਾਉ ॥
ਜੈਸਾ ਬੀਜੈ ਸੋ ਲੁਣੇ ਜੋ ਖਟੇ ਸੋੁ ਖਾਇ ॥
ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ॥ 2 ॥
ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ॥
ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ ॥ 3 ॥
ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥
ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥ 4 ॥(ਪੰਨਾ 730) (25)

ਇਸ ਤਰ੍ਹਾਂ ਯੋਗੀਆਂ ਨੂੰ ਜੰਗਲ ਜੰਗਲ ਥਾਂ ਥਾਂ ਭਟਕਣ ਦੀ ਥਾਂ ਦੁਨੀਆਂ ਵਿਚ ਹੀ ਰਹਿ ਕੇ ਸੱਚੇ ਦਿਲ ਨਾਲ ਨਾਮ ਜਪਣ, ਧਿਆਨ ਧਰਨ ਤੇ ਇਕ ਪਰਮ ਪਿਤਾ ਪ੍ਰਮਾਤਮਾ ਨਾਲ ਜੁੜਣ ਦਾ ਵਲ ਦਸਿਆ ਜਿਸ ਨਾਲ ਸਾਰੋ ਯੋਗੀ ਸ਼ੰਤੁਸ਼ਟ ਹੋਏ ਤੇ ਗੁਰੂ ਜੀ ਦੇ ਪੈਰੋਕਾਰ ਹੋਏ।

ਦਰਿਆ ਦੀ ਉਹ ਸ਼ਾਖਾ ਜੋ ਨਾਨਕ ਮਤਾ ਵਲ ਲਿਆਂਦੀ ਗਈ ਸੀ ਹੁਣ ਗੁਰੂ ਨਾਨਕ ਸਾਗਰ ਦਾ ਮੁੱਖ ਭਾਗ ਹੈ। ਗੁਰੂ ਨਾਨਕ ਦੇਵ ਜੀ ਦੇ ਟਿਕਣ ਵਾਲੇ ਸਥਾਨ ਦੇ ਨੇੜੇ ਵਾਲੇ ਖੂਹ ਨੂੰ ਬਾਅਦ ਵਿਚ ਬਾਓਲੀ ਬਣਾ ਦਿੱਤਾ ਗਿਆ ਤੇ ਨਾਨਕ ਸਾਗਰ ਨਾਲ ਜੋੜ ਦਿੱਤਾ ਗਿਆ।

ਪਿੱਪਲ, ਜਿਸ ਦੀਆਂ ਜੜ੍ਹਾਂ ਜੋਗੀਆਂ ਉਖਾੜੀਆਂ ਸਨ ਜਦ ਗੁਰੂ ਜੀ ਨੇ ਉਸ ਉਪਰ ਜਲ ਛਿੜਕਿਆ ਤਾਂ ਫਿਰ ਹਰਾ ਭਰਾ ਹੋ ਗਿਆ । ਜਲ ਨਾਲ ਗੁਰੂ ਜੀ ਨੇ ਸੰਧੂਰ ਵੀ ਛਿੜਕਿਆ ਜਿਸ ਦੇ ਨਿਸ਼ਾਨ ਉਸ ਪਿੱਪਲ ਦੇ ਪੱਤਿਆਂ ਉਪਰ ਦੱਸੇ ਜਾਂਦੇ ਹਨ। ਸਿੱਖਾਂ ਨੇ ਏਥੇ ਬੜਾ ਪਿਆਰਾ ਗੁਰਦੁਆਰਾ ਬਣਾਇਆ ਜਿਸ ਦਾ ਨਾਮ ਗੁਰੂ ਨਾਨਕ ਮਤਾ ਰੱਖਿਆ ਗਿਆ। ਆਸ ਪਾਸ ਦੇ ਲੋਕੀ ਇਸ ਸਥਾਨ ਤੇ ਪੂਜਾ ਪਾਠ ਕਰ ਏਥੋਂ ਦੀ ਰਾਖ ਲੈ ਜਾਂਦੇ ਹਨ ਜਿਸ ਨੂੰ ਤਵੀਤ ਵਿਚ ਮੜ੍ਹਕੇ ਗਲੀਂ ਪਾਉਂਦੇ ਹਨ ਜੋ ਸਭ ਮਨਮਤ ਹੈ।
1729676778722.png

1729686745886.png
1729686787194.png





1729676762392.png

ਪਵਿਤਰ ਪਿਪਲ ਸਾਹਿਬ :ਬਾਉਲੀ ਸਾਹਿਬ
ਆਸ ਪਾਸ ਦੇ ਲੋਕੀ ਇਸ ਸਥਾਨ ਤੇ ਪੂਜਾ ਪਾਠ ਕਰ ਏਥੋਂ ਦੀ ਰਾਖ ਲੈ ਜਾਂਦੇ ਹਨ ਜਿਸ ਨੂੰ ਤਵੀਤ ਵਿਚ ਮੜ੍ਹਕੇ ਗਲੀਂ ਪਾਉਂਦੇ ਹਨ ਜੋ ਸਭ ਮਨਮਤ ਹੈ।
1729686855672.png

1729686906046.png

ਗੁਰਦਵਾਰਾ ਨਾਨਕ ਮਤਾ ਮੁੱਖ ਦਵਾਰ: ਗੁਰਦਵਾਰਾ ਨਾਨਕ ਮਤਾ:

1729687101255.png

1729687123286.png
ਭੋਰਾ ਸਾਹਿਬ ਭੋਰਾ ਸਾਹਿਬ ਬੋਰਡ
http://www.nanakmattasahib.com/NS_HP_GS_Main.htm
1729687182053.png 1729687214523.png1729687230348.png
ਦੁੱਧ ਵਾਲਾ ਖੂਹ ਗੁਰਦਵਾਰਾ ਛੇਵੀਂ ਪਾਤਸ਼ਾਹੀ ਗੁਰਦਵਾਰਾ ਅਲਮਸਤ ਸਾਹਿਬ
 
Last edited:
📌 For all latest updates, follow the Official Sikh Philosophy Network Whatsapp Channel:
Top