• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਾਲ ਦਾ ਸੰਕਲਪ

dalvinder45

SPNer
Jul 22, 2023
908
38
79
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਾਲ ਦਾ ਸੰਕਲਪ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਾਲ ਦਾ ਸੰਕਲਪ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਮਹਾਨਕੋਸ਼ ਅਨੁਸਾਰ ਕਾਲ ਦਾ ਅਰਥ ਸਮਾਂ, ਵੇਲਾ (ਮਹਾਨ ਕੋਸ਼, ਪੰਨਾ 323) ਮੌਤ, ਯਮ (ਪੰਨਾ 323) ਹੈ ਤੇ ਵਿਆਕਰਨ ਅਨੁਸਾਰ ਕਿਰਿਆ ਦੇ ਵਾਪਰਨ ਦਾ ਸਮਾਂ: ਭੂਤ, ਵਰਤਮਾਨ, ਭਵਿਖਤ (ਪੰਨਾ 323)ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਕਾਲ ਨੂੰ ਤਿੰਨ ਵੱਖ ਵੱਖ ਸੰਦਰਭਾਂ ਵਿੱਚ ਲਿਆ ਗਿਆ ਹੈ: ਇਕ ਸਮੇਂ-ਵੇਲੇ ਦੇ ਸੰਦਰਭ ਵਿਚ, ਦੂਸਰੇ ਸ਼੍ਰਿਸ਼ਟੀ ਦੀ ਹੋਂਦ ਵੇਲੇ ਦੇ ਸੰਦਰਭ ਵਿਚ ਤੇ ਇੱਕ ਮੌਤ ਦੇ ਸੰਦਰਭ ਵਿਚ। ਤਿੰਨੇ ਸੰਦਰਭ ਇੱਕ ਦੂਸਰੇ ਤੋਂ ਮੂਲੋਂ ਹੀ ਵੱਖ ਤਰ੍ਹਾਂ ਦੇ ਹੋਣ ਕਰਕੇ ਇਨ੍ਹਾਂ ਸੰਦਰਭਾਂ ਦੀ ਵਿਆਖਿਆ ਲੇਖ ਦੇ ਤਿੰਨ ਵੱਖ ਭਾਗਾਂ ਵਿੱਚ ਕੀਤੀ ਗਈ ਹੈ।

(1) ਕਾਲ ਸਮੇਂ-ਵੇਲੇ ਦੇ ਸੰਦਰਭ ਵਿਚ

(2) ਕਾਲ ਸ਼੍ਰਿਸ਼ਟੀ ਸਿਰਜਣ ਦੇ ਸੰਦਰਭ ਵਿਚ

(3) ਕਾਲ ਮੌਤ ਦੇ ਸੰਦਰਭ ਵਿਚ

ਭਾਗ-1

ਕਾਲ ਸਮੇਂ-ਵੇਲੇ ਦੇ ਸੰਦਰਭ ਵਿਚ:



ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮੇਂ ਨੂੰ ਵੇਲਾ, ਵਖਤੁ, ਥਿਤਿ, ਵਾਰ, ਰੁਤੀ, ਮਾਹੁ[1] ; ਵਿਸੁਏ, ਚਸਿਆ, ਘੜੀਆ, ਪਹਰਾ[2], ਦਿਨ, ਰੈਣ, ਘੜੀ, ਚਸਾ[3] , ਪਲ[4] , ਨਿਮਖ,[5] ਬਿੰਦ[6], ਮੁਹਤ[7] , ਕਾਲ[8], ਸੰਬਤ[9], ਜੁਗ[10], ਆਦਿ, ਜੁਗਾਦਿ[11], ਆਦਿ ਵਜੋਂ ਲਿਆ ਗਿਆ ਹੈ।ਉਪਰੋਕਤ ਸ਼ਬਦਾਂ ਦੀ ਵਿਆਖਿਆ ਮਹਾਨ ਕੋਸ਼ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦ੍ਰਭ ਵਿੱਚ ਇਸ ਤਰ੍ਹਾਂ ਹੈ:

1. ਵੇਲਾ: ਕਵਣੁ ਸੁ ਵੇਲਾ (ਮ:1 ਪੰਨਾ 4, ਜਪੁਜੀ ਸਮਾਂ (ਮਹਾਨ ਕੋਸ਼, ਪੰਨਾ 1079) ਵੇਲ ਨ ਪਾਇਆ ਪੰਡਤੀ…(ਮ:1 ਪੰਨਾ 4,ਜਪੁਜੀ) ਵੇਲਾ ਪੰਡਤਾਂ (ਹਿੰਦੂ ਮੱਤ) ਨੂੰ ਸੰਬੋਧਨ ਕਰਨ ਲਈ ਵਰਤਿਆ ਗਿਆ ਹੈ।(ਮਹਾਨ ਕੋਸ਼, ਪੰਨਾ 1079)

2. ਵਖਤ: ਵਖਤ ਦਾ ਭਾਵ ਵਕਤ, ਵਖਤੁ ਕਵਣੁ (ਮ:1 ਪੰਨਾ 4,ਜਪੁਜੀ) ਵਖਤ ਦਾ ਭਾਵ ਵਕਤ, ਸਮਾਂ (ਮਹਾਨ ਕੋਸ਼, ਪੰਨਾ 1079): ਵਖਤੁ ਨ ਪਾਇਓ ਕਾਦੀਆ ((ਮ:1 ਪੰਨਾ 4,ਜਪੁਜੀ) ਵਖਤੁ ਕਾਜ਼ੀਆਂ (ਇਸਲਾਮ ਮੱਤ) ਨੂੰ ਸੰਬੋਧਨ ਕਰਨ ਲਈ ਵਰਤਿਆ ਗਿਆ ਹੈ।(ਮਹਾਨ ਕੋਸ਼, ਪੰਨਾ 1079)

3. ਵੇਲਾ-ਵਖਤ: ਸਮੇਂ ਬਾਰੇ ਸੰਬੋਧਨ ਜਿੱਥੇ ਇਹ ਹਿੰਦੂਆਂ ਤੇ ਮੁਸਲਮਾਨਾਂ ਦੋਨਾਂ ਨੂੰ ਸੰਬੋਧਨ ਕਰਦਾ ਹੈ

4. ਬਿੰਦ: ਥੋੜਾ ਕਾਲ, ਖਿਣ ਭਰ (ਮਹਾਨਕੋਸ਼ ਪੰਨਾ 869)

5. ਨਿਮਖ: ਇੱਕ ਲਘੂ ਅੱਖਰ ਦੇ ਬੋਲਣ ਵਿਚ ਜੋ ਸਮਾਂ ਲੱਗੇ: ਵਿਸ਼ਣੂਪੁਰਾਣ-ਨਿਮੇਸ਼ (ਮਹਾਨਕੋਸ਼, ਪੰਨਾ 324)

6. ਵਿਸੁਏ: 15 ਨਿਮਖ ਦਾ ਇਕ ਵਿਸਾ (ਮਹਾਨ ਕੋਸ਼, ਪੰਨਾ 324: ਜੋਤਿਸ਼ ਪ੍ਰਭਾਕਰ)

7. ਚਸਾ: 15 ਵਿਸੇ ਦਾ ਇੱਕ ਚਸਾ (ਮਹਾਨਕੋਸ਼ 324, ਜੋਤਿਸ਼ ਪ੍ਰਭਾਕਰ)

8. ਪਲ: ਤਿੰਨ ਚਸੇ ਦਾ ਇੱਕ ਪਲ (ਮਹਾਨਕੋਸ਼ 324, ਜੋਤਿਸ਼ ਪ੍ਰਭਾਕਰ)

9. ਘੜੀ: 60 ਪਲਾਂ ਦੀ ਇੱਕ ਘੜੀ (ਮਹਾਨਕੋਸ਼ 324, ਜੋਤਿਸ਼ ਪ੍ਰਭਾਕਰ)

10. ਪਹਿਰ: 8 ਘੜੀ ਜਾਂ ਤਿੰਨ ਘੰਟੇ ਦਾ ਇੱਕ ਪਹਿਰ (ਮਹਾਨਕੋਸ਼ 324, ਜੋਤਿਸ਼ ਪ੍ਰਭਾਕਰ)

11. ਦਿਨ: ਸੂਰਜ ਦੇ ਚੜ੍ਹਣ ਤੋਂ ਛਿਪਣ ਤੱਕ ਦਾ ਵੇਲਾ- 12 ਘੰਟੇ

12. ਰੈਣ: ਸੂਰਜ ਦੇ ਛਿਪਣ ਤੋਂ ਸੂਰਜ ਚੜ੍ਹਣ ਤਕ ਦਾ ਸਮਾਂ- 12 ਘੰਟੇ

13. ਦਿਨ-ਰਾਤ: 8 ਪਹਿਰ ਜਾਂ 60 ਘੜੀਆਂ ਦਾ ਇੱਕ ਦਿਨ-ਰਾਤ-24 ਘੰਟੇ) (ਮਹਾਨਕੋਸ਼ 324, ਜੋਤਿਸ਼ ਪ੍ਰਭਾਕਰ)

14. ਮੁਹਤ: ਦੋ ਘੜੀ ਦਾ ਸਮਾਂ, 48 ਮਿੰਟਾਂ ਦਾ ਵੇਲਾ, ਛਿਣ: ਘੜੀ ਨ ਮੁਹਤੁ ਚਸਾ ਤਿਸੁ ਬਿਨੁ ਨਾ ਸਰੈ ਮਃ 5,

ਪੰਨਾ 958, ਸਤਰ 3 (ਮਹਾਨ ਕੋਸ਼, ਸ੍ਰੀ ਗੁ ਗ੍ਰੰ ਸਾ ਪੰਨਾ 958)

15. ਥਿਤਿ: ਕਵਣੁ ਥਿਤ (ਮ:1 ਪੰਨਾ 4, ਜਪੁਜੀ)

16. ਵਾਰ: ਕਵਣੁ ਵਾਰ (ਮ:1 ਪੰਨਾ 4, ਜਪੁਜੀ)

17. ਮਾਹੁ[12]: ਮਹੀਨਾ ਬਾਰਾਂ-ਮਾਹ ਵਿੱਚ ਮਹੀਨਿਆਂ ਦਾ ਵਰਨਣ

18. ਰੁਤਿ[13]: ਮੌਸਮ, ਰੁੱਤ ਰਾਮਕਲੀ ਮ:5 ਵਿੱਚ ਰੁਤਾਂ ਦਾ ਵਰਨਣ

19. ਸੰਬਤ: ਸੰਮਤ (ਬਿਕ੍ਰਮੀ ਸਾਲ), ਸਾਲ, ਵਰ੍ਹਾ, ਸੰਨ (ਮਹਾਨਕੋਸ਼: ਪੰਨਾ 248)

20. ਜੁਗ: ਯੁਗ (ਮਹਾਨ ਕੋਸ਼, ਪੰਨਾ 528): ਸਤਿਯੁਗ (4800 ਦੇਵ-ਵਰ੍ਹੇ), ਤ੍ਰੇਤਾ 3600 ਸਾਲ), ਦਵਾਪਰ (2400 ਤੇ ਕਲਯੁਗ 1200 ਦੇਵ ਵਰ੍ਹੇ) ਕੁੱਲ=12000 iੱੲੱਕ ਦੇਵ ਵਰ੍ਹਾ =360 ਵਰ੍ਹੇ। 12000 ਦੇਵ ਵਰੇ੍ਹ=4320000 ਚਾਰ ਯੁਗ= 4320000 ਵਰ੍ਹੇ, ਯੁਗਾਂ ਦੇ ਇੱਕ ਚੱਕਰ ਦਾ ਨਾਮ ਮਹਾਂਯੁਗ ਹੈ।36 ਯੁਗ 36/4ਣ4320000= 3,88,80000 ਵਰ੍ਹੇ

21. ਜੁਗਾਦਿ: ਯੁਗਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ

22. ਆਦਿ: ਮੁਢਲਾ



ਇਨ੍ਹਾਂ ਵਿਚੋਂ ਸਮੇਂ ਦੇ ਅਰਥਾਂ ਵਿਚ ਸਭ ਤੋਂ ਨੇੜੇ ਵੇਲਾ/ਵਖਤੁ ਹੈ। ਹਿੰਦੂ ਧਰਮ ਨਾਲ ਸਬੰਧਤ ਗੱਲ ਕਰਦੇ ਸਮੇਂ ਵੇਲਾ ਤੇ ਮੁਸਲਮਾਨ ਲਈ ਵਖਤ ਵਰਤਿਆ ਗਿਆ ਹੈ।ਵੇਲ ਨ ਪਾਇਆ ਪੰਡਤੀ…. ਵਖਤੁ ਨ ਪਾਇਓ ਕਾਦੀਆ (ਜਪੁਜੀ)। ਦੋਨਾਂ ਨੂੰ ਇਕੱਠਿਆਂ ਸੰਬੋਧਨ ਕਰਦੇ ਵੇਲੇ ਵੇਲਾ-ਵਖਤ ਇਕੱਠੇ ਵਰਤਿਆ ਗਿਆ ਹੈ। “ਜੇ ਵੇਲਾ ਵਖਤ ਵੀਚਾਰੀਐ ਤਾਂ ਕਿਤੁ ਵੇਲਾ ਭਗਤਿ ਹੋਇ? (ਸ੍ਰੀ ਰਾਗ ਮ:3) ਭਾਵ ਸੰਧਿਆ ਅਤੇ ਨਮਾਜ਼ ਦਾ ਸਮਾਂ।(ਪੰਨਾ 1109) ਵਖਤ ਦਾ ਭਾਵ ਵਕਤ, ਸਮਾਂ (ਪੰਨਾ 1079)।ਹਿੰਦੂ ਤੇ ਇਸਲਾਮ ਧਰਮ ਦੀਆਂ ਰਵਾਇਤਾਂ ਵਿਚ ਵੀ ਵੇਲੇ ਤੇ ਵਖਤੁ ਨੂੰ ਵੱਖਰੀ ਭਾਂਤ ਨਾਲ ਜੋੜਿਆ ਗਿਆ ਹੈ:



ਇਸਲਾਮ ਧਰਮ ਵਿਚ ਵਕਤ



(ੳ) ਹਲੁ ਹਲੇਮੀ ਹਾਲੀ ਚਿਤੁਚੇਤਾ ਵਤ੍ਰ ਵਖਤ ਸੰਜੋਗੁ ॥ (ਮਃ 1 ਪੰਨਾ 955, ਸਤਰ 6 )

(ਅ) ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥੭੦॥ (ਸੇਖ ਫਰੀਦ ਜੀ, ਪੰਨਾ 1381, ਸਤਰ 12)

(ੲ) ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥ (ਮਃ 1, ਪੰਨਾ 4, ਸਤਰ 18)

(ਸ) ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ ॥੯॥ ਮਃ 5, ਪੰਨਾ 1084, ਸਤਰ 5

(ਹ) ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ ॥ (ਮਃ 1, ਪੰਨਾ 24, ਸਤਰ 11)

(ਕ) ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ (ਮਃ 1, ਪੰਨਾ 141, ਸਤਰ 3)

(ਖ) ਮੋ ਕਉ ਦੋਨਉ ਵਖਤ ਜਿਵਾਲੇ ॥੨॥ ਭਗਤ ਕਬੀਰ ਜੀ, ਪੰਨਾ 656, ਸਤਰ 15

(ਗ) ਵਖਤੁ ਵੀਚਾਰੇ ਸੁ ਬੰਦਾ ਹੋਇ ॥ (ਮਃ 1, ਪੰਨਾ 84, ਸਤਰ 1)



ਜਿੱਥੇ ਦੋਨਾਂ ਧਰਮਾਂ ਲਈ ਵੇਲਾ ਤੇ ਵਖਤ ਇਕੱਠਿਆਂ ਵਰਤਿਆ ਗਿਆ ਹੈ।



(ੳ) ਵੇਲਾ ਵਖਤ ਸਭਿ ਸੁਹਾਇਆ ॥ ਮਃ 3ਪੰਨਾ 115, ਸਤਰ 13

(ਅ) ਸਭੇ ਵਖਤ ਸਭੇ ਕਰਿ ਵੇਲਾ ॥ ਮਃ 5ਪੰਨਾ 1084, ਸਤਰ 2

(ੲ) ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥ ਮਃ 1, ਪੰਨਾ- 4, ਸਤਰ 16

(ਸ) ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ ॥ ਮਃ 1 ਪੰਨਾ 146, ਸਤਰ 3

(ਹ) ਇਕਨਾ ਵਖਤ ਖੁਆਈਅਹਿ ਇਕਨ੍ਹ੍ਹਾ ਪੂਜਾ ਜਾਇ ॥ ਮਃ 1ਪੰਨਾ 417, ਸਤਰ 10

(ਕ) ਤੇਰਾ ਵਖਤੁ ਸੁਹਾਵਾ ਅੰਮ੍ਰਿਤੁ ਤੇਰੀ ਬਾਣੀ ॥ ਮਃ 1 ਪੰਨਾ 566, ਸਤਰ 17



‘ਵਖਤ, ਵਕਤ ਜਾਂ ਵੇਲਾ’ ਸਮੇਂ ਦੇ ਭਾਵ ਅਰਥ ਵਿਚ ਸਭ ਤੋਂ ਸਹੀ ਬੈਠਦਾ ਹੈ। ਬਾਕੀ ਸਾਰੇ ਸ਼ਬਦ ਨਿਮਖ, ਬਿੰਦ, ਮੁਹਤ, ਵਿਸੁਏ, ਚਸੇ, ਪਲ, ਘੜੀ, ਪਹਰ, ਦਿਨ, ਰੈਣ, ਵਾਰ, ਥਿਤਿ, ਮਾਹੁ; ਰੁਤੀ, ਸੰਬਤ, ਜੁਗ, ਜੁਗਾਦਿ, ਆਦਿ ਸਮੇਂ ਦੀ ਔਧ ਤੇ ਵੰਡ ਨਾਲ ਸਬੰਧਤ ਹਨ।ਵਿਆਕਰਣ ਅਨੁਸਾਰ ਕਿਰਿਆ ਦੇ ਵਾਪਰਨ ਦਾ ਸਮਾਂ ਵਰਤਮਾਨ, ਭੂਤ, ਭਵਿਖਤ ਆਦਿ ਹੈ ।(ਪੰਨਾ 323) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮੇਂ ਦੀ ਵੰਡ ਇਸ ਪ੍ਰਕਾਰ ਹੈ ਆਦਿ, ਜੁਗਾਦਿ (ਭੂਤ), ਹੈ (ਵਰਤਮਾਨ), ਹੋਸੀ (ਭਵਿਖਤ) (ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥(ਜਪੁਜੀ, ਸਲੋਕ, ਪੰਨਾ 1).

ਕਾਲ = ਸਮਾਂ

ਰਾਜਸ ਤਾਮਸ ਸਤ ਕਾਲ ਸਮਾਵੈ ॥ (ਮਃ 1, ਪੰਨਾ 840, ਸਤਰ 13)



ਸਮੇਂ ਦੇ ਅਰਥਾਂ ਵਿਚ ਕਾਲ ਦੇ ਤਦਭਵ ਰੂਪ



ਪ੍ਰਾਤਹਕਾਲ (ਸਵੇਰ ਵੇਲੇ)


ਲਾਗਉ ਜਨ ਚਰਨੀ ਨਿਸ ਬਾਸੁਰ ਦਰਸੁ ਪਾਵਉ ॥ (ਮਃ 5,ਪੰਨਾ 533, ਸਤਰ 10)

ਅੰਤ ਕਾਲ (ਅਖੀਰੀ ਵੇਲਾ)

ਹਰਿ ਹਰਿ ਨਾਮੁ ਸਮਾਲਿ ਤੂੰ ਹਰਿ ਮੁਕਤਿ ਕਰੇ ਅੰਤ ਕਾiਲ॥੬॥ ਮਃ 4, ਪੰਨਾ 235, ਸਤਰ 3

ਸੁਕਾਲ (ਚੰਗਾ ਸਮਾ)

ਅੰਨੈ ਬਿਨਾ ਨ ਹੋਇ ਸੁਕਾਲੁ ॥ (ਭਗਤ ਕਬੀਰ ਜੀ ਪੰਨਾ 873, ਸਤਰ 5)

ਤਤਕਾਲ (ਝਟਪਟ)

ਅਪਨੀ ਬਿਰਥਾ ਕਹਹੁ ਹਰਿ ਅਪੁਨੇ ਸੁਆਮੀ ਪਹਿ ਜੋ ਤੁਮ੍ਹ੍ਹਰੇ ਦੂਖ ਤਤਕਾਲ ਕਟਾਸਾ ॥(ਮਃ 4 ਪੰਨਾ 860, ਸਤਰ 7)

ਹਸਤ ਪੁਨੀਤ ਹੋਹਿ ਤਤਕਾਲ ॥ (ਮਃ 5, ਪੰਨਾ 185, ਸਤਰ 3)

ਚਿਰੰਕਾਲ (ਲੰਮੇ ਸਮੇਂ ਤਕ)

ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ (ਮਃ 5, ਪੰਨਾ 176, ਸਤਰ 12)



(2) ਕਾਲ ਸ਼੍ਰਿਸ਼ਟੀ ਸਿਰਜਣ ਦੇ ਸੰਦਰਭ ਵਿਚ

ਆਦਿ ਜੁਗਾਦਿ

ਆਦਿ ਕਾਲ ਦਾ ਸੰਦਰਭ ਉਸ ਸਮੇਂ ਨਾਲ ਹੈ ਜਦ ਸ਼੍ਰਿਸ਼ਟੀ ਦੀ ਰਚਨਾ ਨਹੀਂ ਹੋਈ ਸੀ ਤੇ ਪ੍ਰਮਾਤਮਾ ਗੁਪਤ ਰਿਹਾ, ਫਿਰ ਸੁੰਨ ਅਵਸਥਾ ਵਿਚ ਆਇਆ, ਕਾਫੀ ਸਮਾਂ ਧੁੰਧੂਕਾਰਾ ਅਵਸਥਾ ਵਿਚ ਰਹਿਣ ਪਿੱਛੋਂ ਪ੍ਰਗਟ ਹੋਇਆ।

ਕੇਤੜਿਆ ਦਿਨ ਗੁਪਤੁ ਰਹਾਇਆ॥ ਕੇਤੜਿਆ ਦਿਨ ਸੁੰਨਿ ਸਮਾਇਆ॥ ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ॥ 12 ॥ (ਪੰਨਾ 1081)

ਪ੍ਰਮਾਤਮਾ ਨੂੰ ਨਿਰਗੁਣ ਸਰਗੁਣ ਦੋਨਾਂ ਰੂਪਾਂ ਵਿਚ ਮੰਨਿਆਂ ਗਿਆ ਹੈ

ਨਿਰਗੁਣ-ਸਰਗੁਣ ਨਿਰੰਕਾਰ ਸੁੰਨ ਸਮਾਧੀ ਆਪੁ।

ਸਾਇੰਸ ਦੀ ਸਟੈਂਡਰਡ ਮਾਡਲ ਥਿਊਰੀ ਤੇ ਬਿਗ ਬੈਂਗ ਥਿਊਰੀ ਪ੍ਰਮਤਮਾ ਦੀ ਹੋਂਦ ਬਾਰੇ ਵੀ ਚੁੱਪ ਹੈ ਤੇ ਉਸ ਦੇ ਦੋ ਸਰੂਪਾਂ ਨੂੰ ਤਾਂ ਉਕਾ ਹੀ ਨਹੀਂ ਮੰਨਦੀ। ਪ੍ਰਮਾਤਮਾ ਦਾ ਨਿਰੰਕਾਰ ਰੂਪ ਵਿਚ ਸੁੰਨ ਸਮਾਧੀ ਵਿਚ ਹੋਣਾ ਸਾਇੰਸ ਦੀ ਲਾਜਿਕ ਤੋਂ ਬਾਹਰ ਹੈ।ਭਾਰਤ ਦੇ ਪੁਰਾਣੇ ਰਿਸਿ ਮੁਨੀ ਇਸ ਬਾਰੇ ਜੋ ਲਿਖਦੇ ਹਨ ਉਸ ਅਨੁਸਾਰ ਸੁੰਨ ਸਮਾਧ ਵਿਚ ਨਿਰਗੁਣ ਸਰੂਪ ਸਮੇਂ ਅਨੁਸਾਰ 4.32 ਬਿਲੀਅਨ ਸਾਲ ਤੇ ਸਰਗੁਣ ਸਰੂਪ ਵੀ 4.32 ਬਿਲੀਅਨ ਸਾਲ ਰਹਿੰਦੇ ਹਨ ਜਿਸ ਸਮੇਂ ਨੂੰ ਚਾਰ ਦੇਵ ਯੁਗਾਂ ਵਿਚ ਵੰਡਿਆ ਗਿਆ ਹੈ ਸਤਿਯੁਗ, ਤ੍ਰੇਤਾ ਦੂਆਪਰ ਤੇ ਕਲਿਯੁਗ ਜਿਸ ਦਾ ਕੁਲ ਸਮਾਂ 4.32 ਬਿਲੀਅਨ ਸਾਲ ਬਣਦਾ ਹੈ।ਜੇ ਅਸੀਂ ਹਿਗਜ਼ ਬੋਸੋਨ ਨੂੰ ਨਿਰਗੁਣ ਕਾਲ ਨਾਲ ਸਬੰਧਤ ਕਰ ਸਕਦੇ ਹਾਂ।



ਆਦਿ-ਜੁਗਾਦਿ ਦਾ ਸੰਕਲਪ ਸਮੇਂ ਦੇ ਮੁੱਢਲੇ ਸਮੇਂ ਨਾਲ ਜਾਂ ਸ਼੍ਰਿਸ਼ਟੀ-ਸਿਰਜਣ ਦੇ ਕਾਲ ਤੋਂ ਪਹਿਲਾਂ ਤੇ ਸਿਰਜਣ ਕਿਰਿਆ ਨਾਲ ਸਬੰਧਿਤ ਹੈ ਜਿਸ ਦੀ ਹੋਰ ਵਿਆਖਿਆ ਗੁਰੂ ਨਾਨਕ ਦੇਵ ਜੀ ਨੇ ਪੰਨਾ 1035-1038 ਤੱਕ ਬਖੂਬੀ ਕੀਤੀ ਹੈ।

(ੳ) ਮਾਰੂ ਮਹਲਾ 1 ॥ ਆਦਿ ਜੁਗਾਦੀ ਅਪਰ ਅਪਾਰੇ ॥ ਆਦਿ ਨਿਰੰਜਨ ਖਸਮ ਹਮਾਰੇ ॥ ਸਾਚੇ ਜੋਗ ਜੁਗਤਿ ਵੀਚਾਰੀ ਸਾਚੇ ਤਾੜੀ ਲਾਈ ਹੇ ॥ 1 ॥ ਕੇਤੜਿਆ ਜੁਗ ਧੁੰਧੂਕਾਰੈ ॥ ਤਾੜੀ ਲਾਈ ਸਿਰਜਣਹਾਰੈ ॥ ਸਚੁ ਨਾਮੁ ਸਚੀ ਵਡਿਆਈ ਸਾਚੈ ਤਖਤਿ ਵਡਾਈ ਹੇ ॥ 2 ॥ (ਪੰਨਾ 1023)

(ਅ) ਆਦਿ ਜੁਗਾਦਿ ਅਨਾਹਦਿ ਅਨਦਿਨੁ ਘਟਿ ਘਟਿ ਸਬਦੁ ਰਜਾਈ ਹੇ ॥ 7 ॥(ਪੰਨਾ 1020)



ਪ੍ਰਮਾਤਮਾ ਦੀ ਗੁਪਤ ਅਵਸਥਾ ਦਾ ਸਮਾਂ


ਪ੍ਰਮਾਤਮਾਂ ਦੀ ਗੁਪਤ ਅਵਸਥਾ ਦਾ ਉਹ ਸਮਾਂ ਜਦ ਉਹ ਕਿਸੇ ਦੀ ਪਹੁੰਚ ਜਾਂ ਦਿੱਖ ਤੋਂ ਦੂਰ ਸੀ ਤੇ ਜਿਸ ਦੀ ਹੋਂਦ ਦਾ ਕੋਈ ਪ੍ਰਗਟਾਵਾ ਨਹੀਂ ਸੀ।

(ੳ) ਨਾ ਤਿਸੁ ਭੈਣ ਨ ਭਰਾਉ ਕਮਾਇਆ ॥ ਨਾ ਤਿਸੁ ਓਪਤਿ ਖਪਤਿ ਕੁਲ ਜਾਤੀ ਓਹੁ ਅਜਰਾਵਰੁ ਮਨਿ ਭਾਇਆ ॥ 2 ॥ ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥ ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥ ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ ॥ 3 ॥ (ਪੰਨਾ 1038)

(ਅ) ਗੁਪਤੇ ਬੂਝਹੁ ਜੁਗ ਚਤੁਆਰੇ ॥ ਘਟਿ ਘਟਿ ਵਰਤੈ ਉਦਰ ਮਝਾਰੇ ॥ ਜੁਗੁ ਜੁਗੁ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵੀਚਾਰਾ ਹੇ ॥ 3 ॥



ਤਾੜੀ ਅਵਸਥਾ


ਖੰਡੀ ਬ੍ਰਹਮੰਡੀ ਪਾਤਾਲੀ ਪੁਰੀਈ ਤ੍ਰਿਭਵਣ ਤਾੜੀ ਲਾਈ ਹੇ ॥ 10 ॥(ਪੰਨਾ 1023)



ਸੁੰਨ ਅਵਸਥਾ ਦਾ ਸਮਾਂ


ਸੁੰਨ ਦਾ ਭਾਵ ਸੁੰਨਾ, ਖਾਲੀ, ਜੜ੍ਹ ਚੇਤਨਤਾ ਰਹਿਤ, ਮਹਾਪ੍ਰਲੈ ਦੀ ਉਹ ਦਸ਼ਾ ਜਦ ਕੁਝ ਰਚਨਾ ਨਹੀਂ ਸੀ (ਮਹਾਨਕੋਸ਼ ਪੰਨਾ 2140। (ਸੁੰਨੈ ਵਰਤੈ ਜਗਤ ਸਭਾਏ: ਪੰਨਾ 1037:13) ) ਸੁੰਨੈ ਅਲਖ ਅਪਾਰ (ਪੰਨਾ 1037:16)। ਸ਼੍ਰਿਸ਼ਟੀ ਕੲਾੀ ਵਾਰ ਸਿਰਜੀ ਤੇ ਕਈ ਵਾਰ ਗੋਈ ਭਾਵ ਮਥੀ ਗਈ ਤੇ ਫਿਰ ਹੋਂਦ ਵਿਚ ਲਿਆਦੀ ਗਈ।ਸ਼੍ਰਿਸ਼ਟi ਦi ਅਣਹੋਂਦ ਤੇ iਵਿਚਲਾ ਸਮਾਂ ਸੁੰਨ ਅਵਸਥਾ ਦਾ ਸਮਾਂ ਹੈ। ਇਹ ਸਭ ਆਦਿ ਕਾਲ ਵਿਚ ਹੀ ਹੋਇਆ । ਊੁਰਜਾ ਉਪਜਣ ਤੇ ਸਮੇਟਣ ਤੋਂ ਅੱਗੇ ਪਿਛੇ ਦਾ ਕਾਲ ਸੁੰਨ ਅਵਸਥਾ ਦਾ ਕਾਲ ਹੈ । ਪ੍ਰਮਾਤਮਾ ਸੁੰਨ ਕਲਾ ਧਾਰ ਕੇ ਤਾੜੀ ਲਾ ਕੇ ਆਪੇ-ਆਪ ਹੀ ਸਭ ਕੁਝ ਹੋ ਗਿਆ।

(ੳ) ਸੁੰਨ ਕਲਾ ਅਪਰੰਪਰਿ ਧਾਰੀ ॥ ਆਪਿ ਨਿਰਾਲਮੁ ਅਪਰ ਅਪਾਰੀ ॥ {ਪੰਨਾ 1036)

(ਅ) ਮਾਰੂ ਮਹਲਾ 1 ॥ ਕੇਤੇ ਜੁਗ ਵਰਤੇ ਗੁਬਾਰੈ ॥ ਤਾੜੀ ਲਾਈ ਅਪਰ ਅਪਾਰੈ ॥ ਧੁੰਧੂਕਾਰਿ ਨਿਰਾਲਮੁ ਬੈਠਾ ਨਾ ਤਦਿ ਧੰਧੁ ਪਸਾਰਾ ਹੇ ॥ 1 ॥ ਜੁਗ ਛਤੀਹ ਤਿਨੈ ਵਰਤਾਏ ॥ ਜਿਉ ਤਿਸੁ ਭਾਣਾ ਤਿਵੈ ਚਲਾਏ ॥ ਤਿਸਹਿ ਸਰੀਕੁ ਨ ਦੀਸੈ ਕੋਈ ਆਪੇ ਅਪਰ ਅਪਾਰਾ ਹੇ ॥ 2 ॥



ਧੁੰਧੂਕਾਰ ਦਾ ਸਮਾਂ


ਧੁੰਧੂਕਾਰ ਦਾ ਭਾਵ ਅੰਧਕਾਰ, ਹਨੇਰਾ, ਜਗਤਰਚਨਾ ਦਾ ਉਹ ਸਮਾਂ, ਜਦ ਚੰਦ੍ਰ ਸੂਰਜ ਆਦਿ ਦੀ ਰੋਸਨੀ ਨਹੀਂ ਸੀ। (ਮਹਾਨਕੋਸ਼ ਪੰਨਾ 669)

(ੳ) ਜੁਗ ਛਤੀਹ ਕੀਓ ਗੁਬਾਰਾ ॥ਮ’3, ਪੰਨਾ 1061, ਸਤਰ 15

(ਅ) ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ ॥(ਪੰਨਾ 949)

(ੲ) ਜੁਗ ਛਤੀਹ ਗੁਬਾਰੁ ਤਿਸ ਹੀ ਭਾਇਆ ॥ (ਮਃ 1, ਪੰਨਾ 1282, ਸਤਰ 10)

ਛੱਤੀ ਯੁਗ ਗੁਬਾਰ ਅਵਸਥਾ ਰਹੀ। ਮਹਾਨਕੋਸ਼ ਅਨੁਸਾਰ 36 ਯੁਗ ਦੇ ਕਾਲ ਦਾ ਪ੍ਰਮਾਣ, ਅਰਥਾਤ ਚਾਰ ਯੁਗਾਂ ਦੀਆਂ ਨੌਂ ਚੌਕੜੀਆਂ।ਛੱਤੀ ਦੇਵਯੁਗ ਦਾ ਸਮਾਂ 3,88,80000 ਵਰ੍ਹੇ ਬਣਦਾ ਹੈ। ਭਾਈ ਕਾਹਨ ਸਿੰਘ ਨਾਭਾ ਧੁੰਧੂਕਾਰ ਦਾ ਸਮਾਂ ਬਿਆਨੋ ਬਾਹਰਾ ਕਥਨੋਂ ਬਾਹਰਾ (ਮਹਾਨਕੋਸ਼ ਪੰਨਾ 684) ਮੰਨਦੇ ਹਨ।ਵਿਦਵਾਨਾਂ ਦੀ ਇਹ ਕਲਪਣਾ ਹੈ ਕਿ ਪ੍ਰਲੈ ਹੋਣ ਪਿੱਛੋਂ ਛਤੀਹ ਯੁਗ ਦੇ ਸਮੇਂ ਤੀਕ ਸੁੰਨਦਸ਼ਾ ਰਹਿੰਦੀ ਹੈ। (ਪੰਨਾ 485)



ਉਸ ਵੇਲੇ ਨਾ ਧਰਤੀ, ਸੂਰਜ, ਚੰਦ, ਨਾ ਖੰਡ, ਨਾ ਬ੍ਰਹਿਮੰਡ ਸੀ, ਨਾ ਸਾਗਰ, ਨਾ ਪਾਤਾਲ, ਨਾ ਕੋਈ ਜੀਵ ਜੰਤੂ ਜਾ ਮਾਨਵ ਸੀ। ਜਦ ਜੀਵ ਹੀ ਨਹੀਂ ਸਨ ਤਾਂ ਫਿਰ ਜੀਵਣ-ਮਰਨਾ ਕਿਹਾ?



ਮਾਰੂ ਮਹਲਾ 1 ॥ ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥ 1 ॥ ਖਾਣੀ ਨ ਬਾਣੀ ਪਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ ॥ ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥ 2 ॥ ਨਾ ਤਦਿ ਸੁਰਗੁ ਮਛੁ ਪਇਆਲਾ ॥ ਦੋਜਕੁ ਭਿਸਤੁ ਨਹੀ ਖੈ ਕਾਲਾ ॥ ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥ 3 ॥ ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥ ਅਵਰੁ ਨ ਦੀਸੈ ਏਕੋ ਸੋਈ ॥ ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥ 4 ॥ (ਪੰਨਾ 1035)



ਪ੍ਰਗਟ ਹੋਣ ਦਾ ਸਮਾਂ


ਪ੍ਰਮਾਤਮਾ ਛੱਤੀ ਯੁਗ ਸੁੰਨ ਜਾਂ ਬਿਆਨੋ ਬਾਹਰ ਸਮੇਂ ਤਕ ਅਵਸਥਾ ਵਿਚ ਰਹਿਣ ਪਿੱਛੋਂ ਆਪੇ ਪਰਗਟ ਹੋਏ ਤਾਂ ਚੁਫੇਰੇ ਚਾਨਣ ਹੋ ਗਿਆ।

ਅੰਧੇਰਾ ਚਾਨਣੁ ਆਪੇ ਕੀਆ ॥(ਪੰਨਾ 1045)



ਸ਼੍ਰਿਸ਼ਟੀ ਸਾਜਣ ਕਾਲ


ਜਿਸ ਵੇਲੇ ਹੋਰ ਦੂਜਾ ਕੋਈ ਨਹੀਂ ਸੀ ਤਾਂ ਪਰਮਾਤਮਾ ਨੇ ਜਗਤ ਸਿਰਜਣਾ ਤੇ ਵਿਗਸਣਾ ਸ਼ੁਰੂ ਕਰ ਦਿਤਾ।

ਨਾ ਕੋ ਆਖਿ ਵਖਾਣੈ ਦੂਜਾ॥ ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ॥ 6 ॥(1036)

ਇਹ ਉਦੋਂ ਹੋਇਆ ਜਦੋਂ ਉਸ ਨੂੰ ਲੱਗਿਆ ਕਿ ਹੁਣ ਸ਼੍ਰਿਸ਼ਟੀ ਰਚਨਾ ਕਰਨੀ ਚਾਹੀਦੀ ਹੈ, ਕਿਸੇ ਤੋਂ ਦੱਸੇ- ਪੁੱਛੈ ਤੋਂ ਨਹੀਂ। ਬਿਨਾ ਥੰਮਾਂ ਦੇ ਉਸ ਨੇ ਅੰਬਰ ਦੀ ਛੱਤ ਖੜੀ ਕਰ ਦਿਤੀ।

ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ॥ ਬਾਝੁ ਕਲਾ ਆਡਾਣੁ ਰਹਾਇਆ ॥ (1036)

ਪ੍ਰਮਾਤਮਾ ਨੇ ਸ਼੍ਰਿਸ਼ਟੀ ਅਪਣੇ ਹੁਕਮ ਅਨੁਸਾਰ ਸਹਿਜੇ ਹੀ ਰਚੀ। ਇਸ ਅਨੁਸਾਰ ਸ਼੍ਰਿਸ਼ਟੀ ਕਿਸੇ ਮਹਾਂ-ਧਮਾਕੇ ਕਰਕੇ ਹੋਂਦ ਵਿੱਚ ਨਹੀਂ ਆਈ ।ਹੁਕਮੀ ਸਹਜੇ ਸ੍ਰਿਸਟਿ ਉਪਾਈ ॥ (ਮ:3, ਪੰਨਾ 1043)



ਜੁਗਾਦਿ ਕਾਲ

ਸ਼੍ਰਿਸ਼ਟੀ ਸਾਜਣ ਨਾਲ ਯੁਗਾਂ ਦਾ ਅਰੰਭ ਹੋ ਗਿਆ


ਓਅੰਕਾਰਿ ਉਤਪਾਤੀ ॥ ਕੀਆ ਦਿਨਸੁ ਸਭ ਰਾਤੀ ॥ ਵਣੁ ਤ੍ਰਿਣੁ ਤ੍ਰਿਭਵਣ ਪਾਣੀ ॥ ਚਾਰਿ ਬੇਦ ਚਾਰੇ ਖਾਣੀ ॥ ਖੰਡ ਦੀਪ ਸਭਿ ਲੋਆ ॥ ਏਕ ਕਵਾਵੈ ਤੇ ਸਭਿ ਹੋਆ ॥ 1 ॥ ਕਰਣੈਹਾਰਾ ਬੂਝਹੁ ਰੇ ॥ ਸਤਿਗੁਰੁ ਮਿਲੈ ਤ ਸੂਝੈ ਰੇ ॥ 1 ॥ ਰਹਾਉ ॥ ਤ੍ਰੈ ਗੁਣ ਕੀਆ ਪਸਾਰਾ ॥ ਨਰਕ ਸੁਰਗ ਅਵਤਾਰਾ ॥ ਹਉਮੈ ਆਵੈ ਜਾਈ ॥ ਮਨੁ ਟਿਕਣੁ ਨ ਪਾਵੈ ਰਾਈ ॥ ਬਾਝੁ ਗੁਰੂ ਗੁਬਾਰਾ ॥ ਮਿਲਿ ਸਤਿਗੁਰ ਨਿਸਤਾਰਾ ॥ 2 ॥ (ਪੰਨਾ 1003-1004)

ਪ੍ਰਮਾਤਮਾ ਨੇ ਆਪੇ ਸਾਰੀ ਕੁਦਰਤ ਰਚੀ, ਸੁੰਨ ਵਿਚੋਂ ਸਾਰੀ ਰਚਨਾ ਰਚਦਾ ਰਿਹਾ।ਪਹਿਲਾਂ ਪੌਣ ਤੇ ਪਾਣੀ ਸੁੰਨ ਵਿਚੋਂ ਸਾਜੇ।ਫਿਰ ਸ਼੍ਰਿਸਟੀ ਸਿਰਜੀ ਜਿਸ ਉਪਰ ਜੀਵਾਂ ਦੇ ਕਿਲ੍ਹਾ ਰੂਪੀ ਸਰੀਰ ਬਣਾਏ।ਇਨ੍ਹਾਂ ਹਵਾ-ਪਾਣੀ ਅਗਨੀ ਵਿਚ ਅਪਣੀ ਜੋਤ ਰੂਪੀ ਜਿੰਦ ਪਾਈ। ਸੁੰਨ ਤੋਂ ਹੀ ਸਤ ਸਰੋਵਰ, ਸੂਰਜ, ਧਰਤੀ ਚੰਦ੍ਰਮਾ ਆਕਾਸ਼ ਤੇ ਤੱਤਾਂ ਤੋਂ ਵੱਖ ਵੱਖ ਰੂਪ ਬਣਾਉਣ, ਸੰਭਾਲਣ ਤੇ ਮੇਟਣ (ਬ੍ਰਹਮਾਂ, ਵਿਸ਼ਣੂ, ਮਹੇਸ਼) ਵਾਲੇ ਬਣਾਏ।ਤੇ ਆਪ ਸੁੰਨ ਵਿਚ ਫਿਰ ਤਾੜੀ ਲਾ ਕੇ ਬੈਠ ਗਿਆ ਤੇ ਹਰ ਜੀਵ ਵਿਚ ਜੋਤ ਬਣ ਕੇ ਵੀ ਉਤਰ ਗਿਆ।ਸਾਰੇ ਕਿਸਮ ਦੇ ਜੀਵ ਭਾਂਤ ਭਾਂਤ ਤਰੀਕੇ ਨਾਲ ਰਚ, ਦਿਨ-ਰਾਤ ਵੀ ਸ਼ੁਰੂ ਹੋਏ ਜਿਸ ਦਾ ਭਾਵ ਸਮੇਂ ਦੀ ਸ਼ੁਰੂਆਤ ਦਿਨ-ਰਾਤ ਬਣਨ ਨਾਲ ਹੋਈ। ਇਹ ਦਿਨ-ਰਾਤ ਸੂਰਜ ਦੀ ਹੋਂਦ ਕਰਕੇ ਬਣੇ ਜਿਸ ਕਰਕੇ ਅਜੋਕੇ ਸਮੇਂ ਦਾ ਮੁੱਢ ਸੂਰਜ ਦੀ ਹੋਂਦ ਨਾਲ ਮੰਨਿਆ ਜਾ ਸਕਦਾ ਹੈ।



ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ॥ 1 ॥ ਪਉਣੁ ਪਾਣੀ ਸੁੰਨੈ ਤੇ ਸਾਜੇ ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ ॥ ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥ 2 ॥ ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ ॥ ਸੁੰਨੇ ਵਰਤੇ ਜੁਗ ਸਬਾਏ ॥ ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ ॥ 3 ॥ ਸੁੰਨਹੁ ਸਪਤ ਸਰੋਵਰ ਥਾਪੇ ॥ ਜਿਨਿ ਸਾਜੇ ਵੀਚਾਰੇ ਆਪੇ ॥ ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ ॥ 4 ॥ ਸੁੰਨਹੁ ਚੰਦੁ ਸੂਰਜੁ ਗੈਣਾਰੇ ॥ ਤਿਸ ਕੀ ਜੋਤਿ ਤ੍ਰਿਭਵਣ ਸਾਰੇ ॥ ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ ॥ 5 ॥ ਸੁੰਨਹੁ ਧਰਤਿ ਅਕਾਸੁ ਉਪਾਏ ॥ ਬਿਨੁ ਥੰਮਾ ਰਾਖੇ ਸਚੁ ਕਲ ਪਾਏ ॥ ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ ॥ 6 ॥ ਸੁੰਨਹੁ ਖਾਣੀ ਸੁੰਨਹੁ ਬਾਣੀ ਸੁੰਨਹੁ ਉਪਜੀ ਸੁੰਨਿ ਸਮਾਣੀ ॥ ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ ॥ 7 ॥ ਸੁੰਨਹੁ ਰਾਤਿ ਦਿਨਸੁ ਦੁਇ ਕੀਏ ॥ ਓਪਤਿ ਖਪਤਿ ਸੁਖਾ ਦੁਖ ਦੀਏ ॥ ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ ਨਿਜ ਘਰੁ ਪਾਇਦਾ ॥ 8 ।। (ਪੰਨਾ 1037-38)



ਸਾਰੀ ਸ਼੍ਰਿਸ਼ਟੀ ਸਾਜ ਕੇ ਅਪਣੇ ਹੁਕਮ ਨਾਲ ਵੱਖ ਵੱਖ ਧੰਧਿਆਂ ਵਿਚ ਲਾ ਦਿਤੀ ਤੇ ਮਾਇਆ ਨਾਲ ਲਿਪਟਾਕੇ ਦੁਨੀਆਂ ਦੇ ਨਾਲ ਮੋਹ ਪੈਦਾ ਕਰ ਦਿਤਾ।



ਗੁਰਮੁਖਿ ਹੋਇ ਸੁ ਹੁਕਮੁ ਪਛਾਣੈ ਮਾਨੈ ਹੁਕਮੁ ਸਮਾਇਦਾ ॥ 9 ॥ ਹੁਕਮੇ ਆਇਆ ਹੁਕਮਿ ਸਮਾਇਆ ॥ ਹੁਕਮੇ ਦੀਸੈ ਜਗਤੁ ਉਪਾਇਆ ॥ ਹੁਕਮੇ ਸੁਰਗੁ ਮਛੁ ਪਇਆਲਾ ਹੁਕਮੇ ਕਲਾ ਰਹਾਇਦਾ ॥ 10 ॥ ਹੁਕਮੇ ਧਰਤੀ ਧਉਲ ਸਿਰਿ ਭਾਰੰ ॥ ਹੁਕਮੇ ਪਉਣ ਪਾਣੀ ਗੈਣਾਰੰ ॥ ਹੁਕਮੇ ਸਿਵ ਸਕਤੀ ਘਰਿ ਵਾਸਾ ਹੁਕਮੇ ਖੇਲ ਖੇਲਾਇਦਾ ॥ 11 ॥ ਹੁਕਮੇ ਆਡਾਣੇ ਆਗਾਸੀ ॥ ਹੁਕਮੇ ਜਲ ਥਲ ਤ੍ਰਿਭਵਣ ਵਾਸੀ ॥ ਹੁਕਮੇ ਸਾਸ ਗਿਰਾਸ ਸਦਾ ਫੁਨਿ ਹੁਕਮੇ ਦੇਖਿ ਦਿਖਾਇਦਾ ॥ 12 ॥ ਹੁਕਮਿ ਉਪਾਏ ਦਸ ਅਉਤਾਰਾ ॥ ਦੇਵ ਦਾਨਵ ਅਗਣਤ ਅਪਾਰਾ ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ ॥ 13 ॥



ਜੁਗ ਸ਼੍ਰਿਸ਼ਟੀ ਦੇ ਸਿਰਜੇ ਜਾਣ ਤੇ ਜੀਵਾਂ ਦੇ ਪੈਦਾ ਹੋਣ ਨਾਲ ਯੁਗ ਸ਼ੁਰੂ ਹੋਏ।ਪ੍ਰਮਾਤਮਾ ਜੀਵ ਪੈਦਾ ਕਰ ਉਨ੍ਹਾਂ ਵਿਚ ਖੁਦ ਵੀ ਸਥਾਪਤ ਹੋਇਆ।



(ੳ) ਨਵ ਖੰਡ ਪ੍ਰਿਥਮੀ ਸਾਜਿ ਹਰਿ ਰੰਗ ਸਵਾਰਿਆ॥ ਵੇਕੀ ਜੰਤ ਉਪਾਇ ਅੰਤਰਿ ਕਲ ਧਾਰਿਆ ॥(ਪੰਨਾ 1094)



(ਅ) ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ ॥ 15 ॥ ਤਾ ਕਾ ਅੰਤੁ ਨ ਜਾਣੈ ਕੋਈ ॥ ਪੂਰੇ ਗੁਰ ਤੇ ਸੋਝੀ ਹੋਈ॥ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ ॥ 16 ॥ 3 ॥ 15 ॥ ਮਾਰੂ ਮਹਲਾ 1 ॥ ਆਪੇ ਆਪੁ ਉਪਾਇ ਨਿਰਾਲਾ ॥ ਸਾਚਾ ਥਾਨੁ ਕੀਓ ਦਇਆਲਾ॥ ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ ॥ 1 ॥ ਨਉ ਘਰੁ ਥਾਪੇ ਥਾਪਣਹਾਰੈ ॥ ਦਸਵੈ ਵਾਸਾ ਅਲਖ ਅਪਾਰੈ ॥ ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥ 2 ॥ (ਪੰਨਾ 1036)



(ੲ) ਜਗਤੁ ਉਪਾਇ ਖੇਲੁ ਰਚਾਇਆ ॥ ਪਵਣੈ ਪਾਣੀ ਅਗਨੀ ਜੀਉ ਪਾਇਆ ॥ ਦੇਹੀ ਨਗਰੀ ਨਉ ਦਰਵਾਜੇ ਸੋ ਦਸਵਾ ਗੁਪਤੁ ਰਹਾਤਾ ਹੇ ॥ 4 ॥ ਚਾਰਿ ਨਦੀ ਅਗਨੀ ਅਸਰਾਲਾ ॥ ਕੋਈ ਗੁਰਮੁਖਿ ਬੂਝੈ ਸਬਦਿ ਨਿਰਾਲਾ ॥ ਸਾਕਤ ਦੁਰਮਤਿ ਡੂਬਹਿ ਦਾਝਹਿ ਗੁਰਿ ਰਾਖੇ ਹਰਿ ਲਿਵ ਰਾਤਾ ਹੇ ॥ 5 ॥ ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ ॥ ਤਿਨ ਮਹਿ ਪੰਚ ਤਤੁ ਘਰਿ ਵਾਸਾ ॥ ਸਤਿਗੁਰ ਸਬਦਿ ਰਹਹਿ ਰੰਗਿ ਰਾਤਾ ਤਜਿ ਮਾਇਆ ਹਉਮੈ ਭ੍ਰਾਤਾ ਹੇ ॥ 6 ॥(ਪੰਨਾ 1031)

(ਸ) ਪੰਚ ਤਤੁ ਮਿਲਿ ਕਾਇਆ ਕੀਨੀ ॥ ਤਿਸ ਮਹਿ ਰਾਮ ਰਤਨੁ ਲੈ ਚੀਨੀ ॥ ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ ॥ ਪੰਨਾ



(ਹ) ਕਾਇਆ ਨਗਰੁ ਨਗਰ ਗੜ ਅੰਦਰਿ ॥ ਸਾਚਾ ਵਾਸਾ ਪੁਰਿ ਗਗਨੰਦਰਿ ॥ ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ ॥ 1 ॥ ਅੰਦਰਿ ਕੋਟ ਛਜੇ ਹਟਨਾਲੇ ॥ ਆਪੇ ਲੇਵੈ ਵਸਤੁ ਸਮਾਲੇ ॥ ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ ॥ 2 ॥ ਭੀਤਰਿ ਕੋਟ ਗੁਫਾ ਘਰ ਜਾਈ ॥ ਨਉ ਘਰ ਥਾਪੇ ਹੁਕਮਿ ਰਜਾਈ ॥ ਦਸਵੈ ਪੁਰਖੁ ਅਲੇਖੁ ਅਪਾਰੀ ਆਪੇ ਅਲਖੁ ਲਖਾਇਦਾ ॥ 3 ॥ ਪਉਣ ਪਾਣੀ ਅਗਨੀ ਇਕ ਵਾਸਾ ॥ ਆਪੇ ਕੀਤੋ ਖੇਲੁ ਤਮਾਸਾ ॥ ਬਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲ ਨਿਧਿ ਪਾਇਦਾ ॥ 4 ॥ ਧਰਤਿ ਉਪਾਇ ਧਰੀ ਧਰਮ ਸਾਲਾ॥ ਉਤਪਤਿ ਪਰਲਉ ਆਪਿ ਨਿਰਾਲਾ ॥ ਪਵਣੈ ਖੇਲੁ ਕੀਆ ਸਭ ਥਾਈ ਕਲਾ ਖਿੰਚਿ ਢਾਹਾਇਦਾ ।।(1033-1034)



ਜੀਵਾਂ ਦੇ ਸਾਜਣ ਨਾਲ ਯੁਗਾਂ ਦਾ ਅਰੰਭ ਹੋਇਆ, ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਿਯੁਗ ਚਾਰ ਯੁਗਾਂ ਦਾ ਸਮਾਂ ਅਰੰਭ ਹੋਇਆ। ਹੁਣ ਤਕ ਪਹਿਲੇ ਤਿੰਨ ਯੁਗ ਭਾਵ ਸਤਿਯੁਗ, ਤ੍ਰੇਤਾ ਤੇ ਦੁਆਪਰ ਨਿਕਲ ਚੁੱਕੇ ਹਨ ਤੇ ਹੁਣ ਕਲਯੁਗ ਹੈ। ਸਤਿਯੁਗ ਵੇਲੇ ਸਾਰੇ ਜੀਆਂ ਵਿਚ ਸਤਿ ਤੇ ਸੰਤੋਖ ਸੀ।ਹਰ ਪਾਸੇ ਸੱਚ ਦਾ ਰਾਜ ਸੀ।ਸੱਚੇ ਪ੍ਰਮਾਤਮਾ ਦਾ ਹੁਕਮ ਚਲਦਾ ਸੀ ਤੇ ਸਭ ਕੁਝ ਸੱਚੋ-ਸੱਚ ਵਰਤਦਾ ਸੀ।ਜੋ ਗੁਰੂ ਦਾ ਸ਼ਬਦ ਮੰਨਦਾ ਸੀ ਤੇ ਰੱਬੀ ਹੁਕਮ ਅਨੁਸਾਰ ਚਲਦਾ ਸੀ ਉਸ ਦਾ ਸੱਚੇ ਦੀ ਦਰਗਹ ਵਿਚ ਨਿਵਾਸ ਹੁੰਦਾ ਸੀ; ਦਾ ਪਾਰ ਉਤਾਰਾ ਹੋ ਜਾਂਦਾ ਸੀ ਤੇ ਜੀਣ ਮਰਨ ਦਾ ਚੱਕਰ ਖਤਮ ਹੋ ਜਾਂਦਾ ਸੀ।ਤ੍ਰੇਤੇ ਯੁਗ ਦੇ ਸ਼ੁਰੂ ਹੋਣ ਨਾਲ ਸੱਚ ਸਿਰਫ ਗੁਰਮੁਖਾਂ ਪੱਲੇ ਹੀ ਰਹਿ ਗਿਆ।ਮਨਮੁੱਖ ਰੱਬ ਦੇ ਘਰ ਜਾਣੋਂ ਹਟ ਗੲ ਤੇ ਸ਼ਬਦ ਤੌਂ ਵਿਛੜ ਗਏੇ।ਦੁਆਪਰ ਵਿਚ ਦਇਆ ਅੱਧੀ ਹੋੲ ਗਈ।ਰਾਮ ਨਾਮ ਦਾ ਆਸਰਾ ਸਿਰਫ ਕੋਈ ਕੋਈ ਹੀ ਲੈਣ ਲੱਗ ਪਿਆ ਹੈ।ਪਰ ਕਲਯੁਗ ਵਿਚ ਕੂੜ ਪ੍ਰਧਾਨ ਹੋ ਗਿਆਂ। ਬਿਨਾ ਗੁਰੂ ਦੇ ਗਿਆਨ ਅਸੰਭਵ ਹੋ ਗਿਆ ਤੇ ਮੁਕਤੀ ਪ੍ਰਾਪਤ ਕਰਨਾ ੳਾਮ-ਖਾਸ ਦੇ ਵਸੋਂ ਬਾਹਰਾ।



(ੳ) ਸਤਜੁਗਿ ਸਤੁ ਸੰਤੋਖੁ ਸਰੀਰਾ ॥ ਸਤਿ ਸਤਿ ਵਰਤੈ ਗਹਿਰ ਗੰਭੀਰਾ ॥ ਸਚਾ ਸਾਹਿਬੁ ਸਚੁ ਪਰਖੈ ਸਾਚੈ ਹੁਕਮਿ ਚਲਾਈ ਹੇ ॥ 3 ॥ ਸਤ ਸੰਤੋਖੀ ਸਤਿਗੁਰੁ ਪੂਰਾ ॥ ਗੁਰ ਕਾ ਸਬਦੁ ਮਨੇ ਸੋ ਸੂਰਾ ॥ ਸਾਚੀ ਦਰਗਹ ਸਾਚੁ ਨਿਵਾਸਾ ਮਾਨੈ ਹੁਕਮੁ ਰਜਾਈ ਹੇ ॥ 4 ॥ ਸਤਜੁਗਿ ਸਾਚੁ ਕਹੈ ਸਭੁ ਕੋਈ ॥ ਸਚਿ ਵਰਤੈ ਸਾਚਾ ਸੋਈ ॥ ਮਨਿ ਮੁਖਿ ਸਾਚੁ ਭਰਮ ਭਉ ਭੰਜਨੁ ਗੁਰਮੁਖਿ ਸਾਚੁ ਸਖਾਈ ਹੇ ॥ 5 ॥ ਤ੍ਰੇਤੈ ਧਰਮ ਕਲਾ ਇਕ ਚੂਕੀ ॥ ਤੀਨਿ ਚਰਣ ਇਕ ਦੁਬਿਧਾ ਸੂਕੀ ॥ ਗੁਰਮੁਖਿ ਹੋਵੈ ਸੁ ਸਾਚੁ ਵਖਾਣੈ ਮਨਮੁਖਿ ਪਚੈ ਅਵਾਈ ਹੇ ॥ 6 ॥ ਮਨਮੁਖਿ ਕਦੇ ਨ ਦਰਗਹ ਸੀਝੈ ॥ ਬਿਨੁ ਸਬਦੈ ਕਿਉ ਅੰਤਰੁ ਰੀਝੈ ॥ ਬਾਧੇ ਆਵਹਿ ਬਾਧੇ ਜਾਵਹਿ ਸੋਝੀ ਬੂਝ ਨ ਕਾਈ ਹੇ ॥ 7 ॥ ਦਇਆ ਦੁਆਪੁਰਿ ਅਧੀ ਹੋਈ ॥ ਗੁਰਮੁਖਿ ਵਿਰਲਾ ਚੀਨੈ ਕੋਈ ॥ ਦੁਇ ਪਗ ਧਰਮੁ ਧਰੇ ਧਰਣੀਧਰ ਗੁਰਮੁਖਿ ਸਾਚੁ ਤਿਥਾਈ ਹੇ ॥ 8 ॥ ਰਾਜੇ ਧਰਮੁ ਕਰਹਿ ਪਰਥਾਏ ॥ ਆਸਾ ਬੰਧੇ ਦਾਨੁ ਕਰਾਏ ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ਥਾਕੇ ਕਰਮ ਕਮਾਈ ਹੇ ॥ 9 ॥ਕਰਮ ਧਰਮ ਕਰਿ ਮੁਕਤਿ ਮੰਗਾਹੀ ॥ ਮੁਕਤਿ ਪਦਾਰਥੁ ਸਬਦਿ ਸਲਾਹੀ ॥ ਬਿਨੁ ਗੁਰ ਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ ॥ 10 ॥ ਮਾਇਆ ਮਮਤਾ ਛੋਡੀ ਨ ਜਾਈ ॥ ਸੇ ਛੂਟੇ ਸਚੁ ਕਾਰ ਕਮਾਈ ॥ ਅਹਿਨਿਸਿ ਭਗਤਿ ਰਤੇ ਵੀਚਾਰੀ ਠਾਕੁਰ ਸਿਉ ਬਣਿ ਆਈ ਹੇ ॥ 11 ॥ ਇਕਿ ਜਪ ਤਪ ਕਰਿ ਕਰਿ ਤੀਰਥ ਨਾਵਹਿ ॥ ਜਿਉ ਤੁਧੁ ਭਾਵੈ ਤਿਵੈ ਚਲਾਵਹਿ ॥ ਹਠਿ ਨਿਗ੍ਰਹਿ ਅਪਤੀਜੁ ਨ ਭੀਜੈ ਬਿਨੁ ਹਰਿ ਗੁਰ ਕਿਨਿ ਪਤਿ ਪਾਈ ਹੇ ॥ 12 ॥ਕਲੀ ਕਾਲ ਮਹਿ ਇਕ ਕਲ ਰਾਖੀ ॥ ਬਿਨੁ ਗੁਰ ਪੂਰੇ ਕਿਨੈ ਨ ਭਾਖੀ ॥ ਮਨਮੁਖਿ ਕੂੜੁ ਵਰਤੈ ਵਰਤਾਰਾ ਬਿਨੁ ਸਤਿਗੁਰ ਭਰਮੁ ਨ ਜਾਈ ਹੇ ॥ 13 ॥ ਸਤਿਗੁਰੁ ਵੇਪਰਵਾਹੁ ਸਿਰੰਦਾ ॥ ਨਾ ਜਮ ਕਾਣਿ ਨ ਛੰਦਾ ਬੰਦਾ ॥ ਜੋ ਤਿਸੁ ਸੇਵੇ ਸੋ ਅਬਿਨਾਸੀ ਨਾ ਤਿਸੁ ਕਾਲੁ ਸੰਤਾਈ ਹੇ ॥ 14 ॥ ਗੁਰ ਮਹਿ ਆਪੁ ਰਖਿਆ ਕਰਤਾਰੇ ॥ ਗੁਰਮੁਖਿ ਕੋਟਿ ਅਸੰਖ ਉਧਾਰੇ ॥ ਸਰਬ ਜੀਆ ਜਗਜੀਵਨੁ ਦਾਤਾ ਨਿਰਭਉ ਮੈਲੁ ਨ ਕਾਈ ਹੇ ॥ 15 ॥ ਸਗਲੇ ਜਾਚਹਿ ਗੁਰ ਭੰਡਾਰੀ ॥ ਆਪਿ ਨਿਰੰਜਨੁ ਅਲਖ ਅਪਾਰੀ ॥ ਨਾਨਕੁ ਸਾਚੁ ਕਹੈ ਪ੍ਰਭ ਜਾਚੈ ਮੈ ਦੀਜੈ ਸਾਚੁ ਰਜਾਈ ਹੇ ॥ 16 ॥ 4 ॥



(ਅ) ਆਪੇ ਦੇਖਿ ਦਿਖਾਵੈ ਆਪੇ॥ ਆਪੇ ਥਾਪਿ ਉਥਾਪੇ ਆਪੇ॥ ਆਪੇ ਜੋੜਿ ਵਿਛੋੜੇ ਕਰਤਾ ਆਪੇ ਮਾਰਿ

ਜੀਵਾਇਦਾ॥ 15॥ (ਪੰਨਾ 1034)



(ੲ) ਆਠ ਪਹਰ ਜਿਨਿ ਖਸਮੁ ਧਿਆਇਆ ॥ ਤਿਸੁ ਜਨ ਕੈ ਸੰਗਿ ਤਰੈ ਸਭੁ ਕੋਈ ਸੋ ਪਰਵਾਰ

ਸਧਾਰਣਾ ॥ 15 ॥ ਇਹ ਬਖਸੀਸ ਖਸਮ ਤੇ ਪਾਵਾ ॥ ਆਠ ਪਹਰ ਕਰ ਜੋੜਿ ਧਿਆਵਾ ॥ ਨਾਮੁ ਜਪੀ ਨਾਮਿ

ਸਹਜਿ ਸਮਾਵਾ ਨਾਮੁ ਨਾਨਕ ਮਿਲੈ ਉਚਾਰਣਾ ॥ 16 ॥ 1 ॥ 6 ॥ ਮਾਰੂ ਮਹਲਾ 5 ॥ ਸੂਰਤਿ ਦੇਖਿ ਨ ਭੂਲੁ

ਗਵਾਰਾ ॥(1077)



(ਸ) ਕੰਟਕੁ ਕਾਲੁ ਏਕੁ ਹੈ ਹੋਰੁ ਕੰਟਕੁ ਨ ਸੂਝੈ॥ ਅਫਰਿਓ ਜਗ ਮਹਿ ਵਰਤਦਾ ਪਾਪੀ ਸਿਉ ਲੂਝੈ ॥ ਗੁਰ ਸਬਦੀ ਹਰਿ ਭੇਦੀਐ ਹਰਿ ਜਪਿ ਹਰਿ ਬੂਝੈ ॥ ਸੋ ਹਰਿ ਸਰਣਾਈ ਛੁਟੀਐ ਜੋ ਮਨ ਸਿਉ ਜੂਝੈ ॥ ਮਨਿ ਵੀਚਾਰਿ ਹਰਿ ਜਪੁ ਕਰੇ ਹਰਿ ਦਰਗਹ ਸੀਝੈ ॥ 11 ॥

(ਹ) ਸਲੋਕੁ ਮਃ 1 ॥ ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥ ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥

ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥ ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥ 1 ॥ ਮਃ 1 ॥

ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ ॥ ਹੀਰੈ ਹੀਰਾ ਬੇਧਿਆ ਨਾਨਕ ਕੰਠਿ ਸੁਭਾਇ ॥ 2 ॥ ਪਉੜੀ ॥

ਮਨਮੁਖ ਕਾਲੁ ਵਿਆਪਦਾ ਮੋਹਿ ਮਾਇਆ ਲਾਗੇ ॥ ਖਿਨ ਮਹਿ ਮਾਰਿ ਪਛਾੜਸੀ ਭਾਇ ਦੂਜੈ ਠਾਗੇ ॥ ਫਿਰਿ ਵੇਲਾ

ਹਥਿ ਨ ਆਵਈ ਜਮ ਕਾ ਡੰਡੁ ਲਾਗੇ ॥ ਤਿਨ ਜਮ ਡੰਡੁ ਨ ਲਗਈ ਜੋ ਹਰਿ ਲਿਵ ਜਾਗੇ ॥ ਸਭ ਤੇਰੀ ਤੁਧੁ ਛਡਾਵਣੀ

ਸਭ ਤੁਧੈ ਲਾਗੇ ॥ 12 ॥(1091)

(ਕ) ਕਾਲੁ ਬਿਕਾਲੁ ਸਦਾ ਸਿਰਿ ਤੇਰੈ ਬਿਨੁ ਨਾਵੈ ਗਲਿ ਫੰਧਾ ॥ (ਪੰਨਾ 1126)



ਜੀਵਨ ਉਪਾਰਜਨ



(ੳ) ਬਿੰਦੁ ਰਕਤੁ ਮਿਲਿ ਪਿੰਡੁ ਸਰੀਆ ॥ ਪਉਣੁ ਪਾਣੀ ਅਗਨੀ ਮਿਲਿ ਜੀਆ ॥ ਆਪੇ ਚੋਜ ਕਰੇ ਰੰਗ ਮਹਲੀ ਹੋਰ ਮਾਇਆ ਮੋਹ ਪਸਾਰਾ ਹੇ ॥ 4 ॥ ਗਰਭ ਕੁੰਡਲ ਮਹਿ ਉਰਧ ਧਿਆਨੀ ॥ ਆਪੇ ਜਾਣੈ ਅੰਤਰਜਾਮੀ ॥ ਸਾਸਿ ਸਾਸਿ ਸਚੁ ਨਾਮੁ ਸਮਾਲੇ ਅੰਤਰਿ ਉਦਰ ਮਝਾਰਾ ਹੇ ॥ 5 ॥ ਚਾਰਿ ਪਦਾਰਥ ਲੈ ਜਗਿ ਆਇਆ ॥ ਸਿਵ ਸਕਤੀ ਘਰਿ ਵਾਸਾ ਪਾਇਆ ॥ ਏਕੁ ਵਿਸਾਰੇ ਤਾ ਪਿੜ ਹਾਰੇ ਅੰਧੁਲੈ ਨਾਮੁ ਵਿਸਾਰਾ ਹੇ ॥ 6 ॥ ਬਾਲਕੁ ਮਰੈ ਬਾਲਕ ਕੀ ਲੀਲਾ ॥ ਕਹਿ ਕਹਿ ਰੋਵਹਿ ਬਾਲੁ ਰੰਗੀਲਾ ॥ ਜਿਸ ਕਾ ਸਾ ਸੋ ਤਿਨ ਹੀ ਲੀਆ ਭੂਲਾ ਰੋਵਣਹਾਰਾ ਹੇ ॥ 7 ॥ ਭਰਿ ਜੋਬਨਿ ਮਰਿ ਜਾਹਿ ਕਿ ਕੀਜੈ ॥ ਮੇਰਾ ਮੇਰਾ ਕਰਿ ਰੋਵੀਜੈ ॥ ਮਾਇਆ ਕਾਰਣਿ ਰੋਇ ਵਿਗੂਚਹਿ ਧ੍ਰਿਗੁ ਜੀਵਣੁ ਸੰਸਾਰਾ ਹੇ ॥ 8 ॥ ਕਾਲੀ ਹੂ ਫੁਨਿ ਧਉਲੇ ਆਏ ॥ ਵਿਣੁ ਨਾਵੈ ਗਥੁ ਗਇਆ ਗਵਾਏ ॥ ਦੁਰਮਤਿ ਅੰਧੁਲਾ ਬਿਨਸਿ ਬਿਨਾਸੈ ਮੂਠੇ ਰੋਇ ਪੂਕਾਰਾ ਹੇ ॥ 9 ॥ ਆਪੁ ਵੀਚਾਰਿ ਨ ਰੋਵੈ ਕੋਈ ॥ ਸਤਿਗੁਰੁ ਮਿਲੈ ਤ ਸੋਝੀ ਹੋਈ ॥ ਬਿਨੁ ਗੁਰ ਬਜਰ ਕਪਾਟ ਨ ਖੂਲਹਿ ਸਬਦਿ ਮਿਲੈ ਨਿਸਤਾਰਾ ਹੇ ॥ 10 ॥ ਬਿਰਧਿ ਭਇਆ ਤਨੁ ਛੀਜੈ ਦੇਹੀ ॥ ਰਾਮੁ ਨ ਜਪਈ ਅੰਤਿ ਸਨੇਹੀ ॥ ਨਾਮੁ ਵਿਸਰਿ ਚਲੈ ਮੁਹਿ ਕਾਲੈ ਦਰਗਹ ਝੂਠੁ ਖੁਆਰਾ ਹੇ ॥ 11 ॥ ਨਾਮੁ ਵਿਸਾਰਿ ਚਲੈ ਕੂੜਿਆਰੋ ॥ ਆਵਤ ਜਾਤ ਪੜੈ ਸਿਰਿ ਛਾਰੋ ॥ ਸਾਹੁਰੜੈ ਘਰਿ ਵਾਸੁ ਨ ਪਾਏ ਪੇਈਅੜੈ ਸਿਰਿ ਮਾਰਾ ਹੇ ॥ 12 ॥ ਖਾਜੈ ਪੈਝੈ ਰਲੀ ਕਰੀਜੈ ॥ ਬਿਨੁ ਅਭ ਭਗਤੀ ਬਾਦਿ ਮਰੀਜੈ ॥ ਸਰ ਅਪਸਰ ਕੀ ਸਾਰ ਨ ਜਾਣੈ ਜਮੁ ਮਾਰੇ ਕਿਆ ਚਾਰਾ ਹੇ ॥ 13 ॥ ਪਰਵਿਰਤੀ ਨਰਵਿਰਤਿ ਪਛਾਣੈ ॥ ਗੁਰ ਕੈ ਸੰਗਿ ਸਬਦਿ ਘਰੁ ਜਾਣੈ ॥ ਕਿਸ ਹੀ ਮੰਦਾ ਆਖਿ ਨ ਚਲੈ ਸਚਿ ਖਰਾ ਸਚਿਆਰਾ ਹੇ ॥ 14 ॥ ਸਾਚ ਬਿਨਾ ਦਰਿ ਸਿਝੈ ਨ ਕੋਈ ॥ ਸਾਰ ਸਬਦਿ ਪੈਝੈ ਪਤਿ ਹੋਈ ॥ ਆਪੇ ਬਖਸਿ ਲਏ ਤਿਸੁ ਭਾਵੈ ਹਉਮੈ ਗਰਬੁ ਨਿਵਾਰਾ ਹੇ ॥ 15 ॥ ਗੁਰ ਕਿਰਪਾ ਤੇ ਹੁਕਮੁ ਪਛਾਣੈ ॥ ਜੁਗਹ ਜੁਗੰਤਰ ਕੀ ਬਿਧਿ ਜਾਣੈ ॥ ਨਾਨਕ ਨਾਮੁ ਜਪਹੁ ਤਰੁ ਤਾਰੀ ਸਚੁ ਤਾਰੇ ਤਾਰਣਹਾਰਾ ਹੇ ॥ 16 ॥ 1 ॥ 7 ॥



(ਅ) ਮਾਰੂ ਮਹਲਾ 1 ॥ ਹਰਿ ਸਾ ਮੀਤੁ ਨਾਹੀ ਮੈ ਕੋਈ ॥ ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ ॥ ਸਰਬ ਜੀਆ ਪ੍ਰਤਿਪਾਲਿ ਸਮਾਲੇ ਸੋ ਅੰਤਰਿ ਦਾਨਾ ਬੀਨਾ ਹੇ ॥ 1 ॥ ਗੁਰੁ ਸਰਵਰੁ ਹਮ ਹੰਸ ਪਿਆਰੇ ॥ ਸਾਗਰ ਮਹਿ ਰਤਨ ਲਾਲ ਬਹੁ ਸਾਰੇ ॥ ਮੋਤੀ ਮਾਣਕ ਹੀਰਾ ਹਰਿ ਜਸੁ ਗਾਵਤ ਮਨੁ ਤਨੁ ਭੀਨਾ ਹੇ ॥ 2 ॥ ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥ ਹਰਿ ਅੰਤੁ ਨ ਪਾਈਐ ਗੁਰ ਗੋਪਾਲਾ ॥ ਸਤਿਗੁਰ ਮਤਿ ਤਾਰੇ ਤਾਰਣਹਾਰਾ ਮੇਲਿ ਲਏ ਰੰਗਿ ਲੀਨਾ ਹੇ ॥ 3 ॥ ਸਤਿਗੁਰ ਬਾਝਹੁ ਮੁਕਤਿ ਕਿਨੇਹੀ ॥ ਓਹੁ ਆਦਿ ਜੁਗਾਦੀ ਰਾਮ ਸਨੇਹੀ ॥ ਦਰਗਹ ਮੁਕਤਿ ਕਰੇ ਕਰਿ ਕਿਰਪਾ ਬਖਸੇ ਅਵਗੁਣ ਕੀਨਾ ਹੇ ॥ 4 ॥ ਸਤਿਗੁਰੁ ਦਾਤਾ ਮੁਕਤਿ ਕਰਾਏ ॥ ਸਭਿ ਰੋਗ ਗਵਾਏ ਅੰਮ੍ਰਿਤ ਰਸੁ ਪਾਏ ॥ ਜਮੁ ਜਾਗਾਤਿ ਨਾਹੀ ਕਰੁ ਲਾਗੈ ਜਿਸੁ ਅਗਨਿ ਬੁਝੀ ਠਰੁ ਸੀਨਾ ਹੇ ॥ 5 ॥ ਕਾਇਆ ਹੰਸ ਪ੍ਰੀਤਿ ਬਹੁ ਧਾਰੀ ॥ਓਹੁ ਜੋਗੀ ਪੁਰਖੁ ਓਹ ਸੁੰਦਰਿ ਨਾਰੀ ॥ ਅਹਿਨਿਸਿ ਭੋਗੈ ਚੋਜ ਬਿਨੋਦੀ ਉਠਿ ਚਲਤੈ ਮਤਾ ਨ ਕੀਨਾ ਹੇ ॥ 6 ॥



(ੲ) ਸ੍ਰਿਸਟਿ ਉਪਾਇ ਰਹੇ ਪ੍ਰਭ ਛਾਜੈ ॥ ਪਉਣ ਪਾਣੀ ਬੈਸੰਤਰੁ ਗਾਜੈ ॥ ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ ॥ 7 ॥ ਨਾਮੁ ਵਿਸਾਰਿ ਦੋਖ ਦੁਖ ਸਹੀਐ ॥ ਹੁਕਮੁ ਭਇਆ ਚਲਣਾ ਕਿਉ ਰਹੀਐ ॥ ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨਾ ਹੇ ॥ 8 ॥ ਚਉਰਾਸੀਹ ਨਰਕ ਸਾਕਤੁ ਭੋਗਾਈਐ ॥ ਜੈਸਾ ਕੀਚੈ ਤੈਸੋ ਪਾਈਐ ॥ ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ ॥ 9 ॥ ਖੰਡੇ ਧਾਰ ਗਲੀ ਅਤਿ ਭੀੜੀ ॥ ਲੇਖਾ ਲੀਜੈ ਤਿਲ ਜਿਉ ਪੀੜੀ ॥ ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ ॥ 10 ॥ ਮੀਤ ਸਖੇ ਕੇਤੇ ਜਗ ਮਾਹੀ ॥ ਬਿਨੁ ਗੁਰ ਪਰਮੇਸਰ ਕੋਈ ਨਾਹੀ ॥ ਗੁਰ ਕੀ ਸੇਵਾ ਮੁਕਤਿ ਪਰਾਇਣਿ ਅਨਦਿਨੁ ਕੀਰਤਨੁ ਕੀਨਾ ਹੇ ॥ 11 ॥ ਕੂੜੁ ਛੋਡਿ ਸਾਚੇ ਕਉ ਧਾਵਹੁ ॥ ਜੋ ਇਛਹੁ ਸੋਈ ਫਲੁ ਪਾਵਹੁ ॥ ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ ॥ 12 ॥ ਹਰਿ ਹਰਿ ਨਾਮੁ ਵਖਰੁ ਲੈ ਚਲਹੁ ॥ ਦਰਸਨੁ ਪਾਵਹੁ ਸਹਜਿ ਮਹਲਹੁ ॥ ਗੁਰਮੁਖਿ ਖੋਜਿ ਲਹਹਿ ਜਨ ਪੂਰੇ ਇਉ ਸਮਦਰਸੀ ਚੀਨਾ ਹੇ ॥ 13 ॥ ਪ੍ਰਭ ਬੇਅੰਤ ਗੁਰਮਤਿ ਕੋ ਪਾਵਹਿ ॥ ਗੁਰ ਕੈ ਸਬਦਿ ਮਨ ਕਉ ਸਮਝਾਵਹਿ ॥ ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ ॥ 14 ॥ ਨਾਰਦ ਸਾਰਦ ਸੇਵਕ ਤੇਰੇ ॥ ਤ੍ਰਿਭਵਣਿ ਸੇਵਕ ਵਡਹੁ ਵਡੇਰੇ ॥ ਸਭ ਤੇਰੀ ਕੁਦਰਤਿ ਤੂ ਸਿਰਿ ਸਿਰਿ ਦਾਤਾ ਸਭੁ ਤੇਰੋ ਕਾਰਣੁ ਕੀਨਾ ਹੇ ॥ 15 ॥ ਇਕਿ ਦਰਿ ਸੇਵਹਿ ਦਰਦੁ ਵਞਾਏ ॥ ਓਇ ਦਰਗਹ ਪੈਧੇ ਸਤਿਗੁਰੂ ਛਡਾਏ ॥ ਹਉਮੈ ਬੰਧਨ ਸਤਿਗੁਰਿ ਤੋੜੇ ਚਿਤੁ ਚੰਚਲੁ ਚਲਣਿ ਨ ਦੀਨਾ ਹੇ ॥ 16 ॥ ਸਤਿਗੁਰ ਮਿਲਹੁ ਚੀਨਹੁ ਬਿਧਿ ਸਾਈ ॥ ਜਿਤੁ ਪ੍ਰਭੁ ਪਾਵਹੁ ਗਣਤ ਨ ਕਾਈ ॥ ਹਉਮੈ ਮਾਰਿ ਕਰਹੁ ਗੁਰ ਸੇਵਾ ਜਨ ਨਾਨਕ ਹਰਿ ਰੰਗਿ ਭੀਨਾ ਹੇ ॥ 17 ॥ 2 ॥ 8 ॥ ਮਾਰੂ ਮਹਲਾ 1 ॥ ਅਸੁਰ ਸਘਾਰਣ ਰਾਮੁ ਹਮਾਰਾ ॥ ਘਟਿ ਘਟਿ ਰਮਈਆ ਰਾਮੁ ਪਿਆਰਾ ॥ ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ ॥ 1 ॥ ਗੁਰਮੁਖਿ ਸਾਧੂ ਸਰਣਿ ਤੁਮਾਰੀ ॥ ਕਰਿ ਕਿਰਪਾ ਪ੍ਰਭਿ ਪਾਰਿ ਉਤਾਰੀ ॥ ਅਗਨਿ ਪਾਣੀ ਸਾਗਰੁ ਅਤਿ ਗਹਰਾ ਗੁਰੁ ਸਤਿਗੁਰੁ ਪਾਰਿ ਉਤਾਰਾ ਹੇ ॥ 2 ॥ ਮਨਮੁਖ ਅੰਧੁਲੇ ਸੋਝੀ ਨਾਹੀ ॥ ਆਵਹਿ ਜਾਹਿ ਮਰਹਿ ਮਰਿ ਜਾਹੀ ॥ ਪੂਰਬਿ ਲਿਖਿਆ ਲੇਖੁ ਨ ਮਿਟਈ ਜਮ ਦਰਿ ਅੰਧੁ ਖੁਆਰਾ ਹੇ ॥ 3 ॥ ਇਕਿ ਆਵਹਿ ਜਾਵਹਿ ਘਰਿ ਵਾਸੁ ਨ ਪਾਵਹਿ ॥ ਕਿਰਤ ਕੇ ਬਾਧੇ ਪਾਪ ਕਮਾਵਹਿ ॥ ਅੰਧੁਲੇ ਸੋਝੀ ਬੂਝ ਨ ਕਾਈ ਲੋਭੁ ਬੁਰਾ ਅਹੰਕਾਰਾ ਹੇ ॥ 4 ॥ ਪਿਰ ਬਿਨੁ ਕਿਆ ਤਿਸੁ ਧਨ ਸੀਗਾਰਾ ॥ ਪਰ ਪਿਰ ਰਾਤੀ ਖਸਮੁ ਵਿਸਾਰਾ ॥ ਜਿਉ ਬੇਸੁਆ ਪੂਤ ਬਾਪੁ ਕੋ ਕਹੀਐ ਤਿਉ ਫੋਕਟ ਕਾਰ ਵਿਕਾਰਾ ਹੇ ॥ 5 ॥ ਪ੍ਰੇਤ ਪਿੰਜਰ ਮਹਿ ਦੂਖ ਘਨੇਰੇ ॥ ਨਰਕਿ ਪਚਹਿ ਅਗਿਆਨ ਅੰਧੇਰੇ ॥ ਧਰਮ ਰਾਇ ਕੀ ਬਾਕੀ ਲੀਜੈ ਜਿਨਿ ਹਰਿ ਕਾ ਨਾਮੁ ਵਿਸਾਰਾ ਹੇ ॥ 6 ॥ ਸੂਰਜੁ ਤਪੈ ਅਗਨਿ ਬਿਖੁ ਝਾਲਾ ॥ ਅਪਤੁ ਪਸੂ ਮਨਮੁਖੁ ਬੇਤਾਲਾ ॥ ਆਸਾ ਮਨਸਾ ਕੂੜੁ ਕਮਾਵਹਿ ਰੋਗੁ ਬੁਰਾ ਬੁਰਿਆਰਾ ਹੇ ॥ 7 ॥ ਮਸਤਕਿ ਭਾਰੁ ਕਲਰ ਸਿਰਿ ਭਾਰਾ ॥ ਕਿਉ ਕਰਿ ਭਵਜਲੁ ਲੰਘਸਿ ਪਾਰਾ ॥ ਸਤਿਗੁਰੁ ਬੋਹਿਥੁ ਆਦਿ ਜੁਗਾਦੀ ਰਾਮ ਨਾਮਿ ਨਿਸਤਾਰਾ ਹੇ ॥ 8 ॥ ਪੁਤ੍ਰ ਕਲਤ੍ਰ ਜਗਿ ਹੇਤੁ ਪਿਆਰਾ ॥ ਮਾਇਆ ਮੋਹੁ ਪਸਰਿਆ ਪਾਸਾਰਾ ॥ ਜਮ ਕੇ ਫਾਹੇ ਸਤਿਗੁਰਿ ਤੋੜੇ ਗੁਰਮੁਖਿ ਤਤੁ ਬੀਚਾਰਾ ਹੇ ॥ 9 ॥ ਕੂੜਿ ਮੁਠੀ ਚਾਲੈ ਬਹੁ ਰਾਹੀ ॥ ਮਨਮੁਖੁ ਦਾਝੈ ਪੜਿ ਪੜਿ ਭਾਹੀ ॥ ਅੰਮ੍ਰਿਤ ਨਾਮੁ ਗੁਰੂ ਵਡ ਦਾਣਾ ਨਾਮੁ ਜਪਹੁ ਸੁਖ ਸਾਰਾ ਹੇ ॥ 10 ॥ ਸਤਿਗੁਰੁ ਤੁਠਾ ਸਚੁ ਦ੍ਰਿੜਾਏ ॥ ਸਭਿ ਦੁਖ ਮੇਟੇ ਮਾਰਗਿ ਪਾਏ ॥ ਕੰਡਾ ਪਾਇ ਨ ਗਡਈ ਮੂਲੇ ਜਿਸੁ ਸਤਿਗੁਰੁ ਰਾਖਣਹਾਰਾ ਹੇ ॥ 11 ॥ ਖੇਹੂ ਖੇਹ ਰਲੈ ਤਨੁ ਛੀਜੈ ॥ ਮਨਮੁਖੁ ਪਾਥਰੁ ਸੈਲੁ ਨ ਭੀਜੈ ॥ ਕਰਣ ਪਲਾਵ ਕਰੇ ਬਹੁਤੇਰੇ ਨਰਕਿ ਸੁਰਗਿ ਅਵਤਾਰਾ ਹੇ ॥ 12 ॥ ਮਾਇਆ ਬਿਖੁ ਭੁਇਅੰਗਮ ਨਾਲੇ ॥ ਇਨਿ ਦੁਬਿਧਾ ਘਰ ਬਹੁਤੇ ਗਾਲੇ ॥ ਸਤਿਗੁਰ ਬਾਝਹੁ ਪ੍ਰੀਤਿ ਨ ਉਪਜੈ ਭਗਤਿ ਰਤੇ ਪਤੀਆਰਾ ਹੇ ॥ 13 ॥ ਸਾਕਤ ਮਾਇਆ ਕਉ ਬਹੁ ਧਾਵਹਿ ॥ ਨਾਮੁ ਵਿਸਾਰਿ ਕਹਾ ਸੁਖੁ ਪਾਵਹਿ ॥ ਤ੍ਰਿਹੁ ਗੁਣ ਅੰਤਰਿ ਖਪਹਿ ਖਪਾਵਹਿ ਨਾਹੀ ਪਾਰਿ ਉਤਾਰਾ ਹੇ ॥ 14 ॥ ਕੂਕਰ ਸੂਕਰ ਕਹੀਅਹਿ ਕੂੜਿਆਰਾ ॥ ਭਉਕਿ ਮਰਹਿ ਭਉ ਭਉ ਭਉ ਹਾਰਾ ॥ ਮਨਿ ਤਨਿ ਝੂਠੇ ਕੂੜੁ ਕਮਾਵਹਿ ਦੁਰਮਤਿ ਦਰਗਹ ਹਾਰਾ ਹੇ ॥ 15 ॥ ਸਤਿਗੁਰੁ ਮਿਲੈ ਤ ਮਨੂਆ ਟੇਕੈ ॥ ਰਾਮ ਨਾਮੁ ਦੇ ਸਰਣਿ ਪਰੇਕੈ ॥ ਹਰਿ ਧਨੁ ਨਾਮੁ ਅਮੋਲਕੁ ਦੇਵੈ ਹਰਿ ਜਸੁ ਦਰਗਹ ਪਿਆਰਾ ਹੇ ॥ 16 ॥ਰਾਮ ਨਾਮੁ ਸਾਧੂ ਸਰਣਾਈ ॥ ਸਤਿਗੁਰ ਬਚਨੀ ਗਤਿ ਮਿਤਿ ਪਾਈ ॥ ਨਾਨਕ ਹਰਿ ਜਪਿ ਹਰਿ ਮਨ ਮੇਰੇ ਹਰਿ ਮੇਲੇ ਮੇਲਣਹਾਰਾ ਹੇ ॥ 17 ॥ 3 ॥ 9 ॥ ਮਾਰੂ ਮਹਲਾ 1 ॥ ਘਰਿ ਰਹੁ ਰੇ ਮਨ ਮੁਗਧ ਇਆਨੇ ॥ ਰਾਮੁ ਜਪਹੁ ਅੰਤਰਗਤਿ ਧਿਆਨੇ ॥ ਲਾਲਚ ਛੋਡਿ ਰਚਹੁ ਅਪਰੰਪਰਿ ਇਉ ਪਾਵਹੁ ਮੁਕਤਿ ਦੁਆਰਾ ਹੇ ॥ 1 ॥ ਜਿਸੁ ਬਿਸਰਿਐ ਜਮੁ ਜੋਹਣਿ ਲਾਗੈ ॥ ਸਭਿ ਸੁਖ ਜਾਹਿ ਦੁਖਾ ਫੁਨਿ ਆਗੈ ॥ ਰਾਮ ਨਾਮੁ ਜਪਿ ਗੁਰਮੁਖਿ ਜੀਅੜੇ ਏਹੁ ਪਰਮ ਤਤੁ ਵੀਚਾਰਾ ਹੇ (1029-1030)



(ਸ) ਹੁਕਮੇ ਜੁਗ ਛਤੀਹ ਗੁਦਾਰੇ ॥ ਹੁਕਮੇ ਸਿਧ ਸਾਧਿਕ ਵੀਚਾਰੇ ॥ ਆਪਿ ਨਾਥੁ ਨਾਥੀ ਸਭ ਜਾ ਕੀ ਬਖਸੇ ਮੁਕਤਿ ਕਰਾਇਦਾ ॥ 14 ॥ ਕਾਇਆ ਕੋਟੁ ਗੜੈ ਮਹਿ ਰਾਜਾ ॥ ਨੇਬ ਖਵਾਸ ਭਲਾ ਦਰਵਾਜਾ ॥ ਮਿਥਿਆ ਲੋਭੁ ਨਾਹੀ ਘਰਿ ਵਾਸਾ ਲਬਿ ਪਾਪਿ ਪਛੁਤਾਇਦਾ ॥ 15 ॥ਸਤੁ ਸੰਤੋਖੁ ਨਗਰ ਮਹਿ ਕਾਰੀ ॥ ਜਤੁ ਸਤੁ ਸੰਜਮੁ ਸਰਣਿ ਮੁਰਾਰੀ ॥ ਨਾਨਕ ਸਹਜਿ ਮਿਲੈ ਜਗਜੀਵਨੁ ਗੁਰ ਸਬਦੀ ਪਤਿ ਪਾਇਦਾ ॥ 16 ॥ 4 ॥ 16



ਆਪੇ ਸ੍ਰਿਸਟਿ ਸਭ ਸਾਜੀਅਨੁ ਆਪਿ ਮਤਿ ਦੀਨੀ ॥ ਸਿਮ੍ਰਿਤਿ ਸਾਸਤ ਸਾਜਿਅਨੁ ਪਾਪ ਪੁੰਨ ਗਣਤ ਗਣੀਨੀ ॥ ਜਿਸੁ ਬੁਝਾਏ ਸੋ ਬੁਝਸੀ ਸਚੈ ਸਬਦਿ ਪਤੀਨੀ ॥ ਸਭੁ ਆਪੇ ਆਪਿ ਵਰਤਦਾ ਆਪੇ ਬਖਸਿ ਮਿਲਾਈ ॥ 7 ॥ (ਪੰਨਾ 949)



ਸਟੀਫਨ ਹਾਕਿੰਗਜ਼ ਨੇ ਸਮੇਂ ਦੀ ਸ਼ੁਰੂਆਤ ਸ਼੍ਰਿਸ਼ਟੀ ਸਾਜਣ ਨਾਲ ਮੰਨੀ ਹੈ।ਜਪੁਜੀ ਦੀ “ਪਉੜੀ ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥ ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥ ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥(ਮ:1, ਪੰਨਾ 4)” ਵਿੱਚ ਸਮੇਂ ਦਾ ਸਬੰਧ ਸ਼੍ਰਿਸ਼ਟੀ ਦੇ ਸਾਜਣ ਨਾਲ ਹੈ ਤੇ ਇਹ ਸਵੀਕਾਰ ਕੀਤਾ ਗਿਆ ਹੈ ਸ਼੍ਰਿਸ਼ਟੀ ਸਾਜਣ ਦੇ ਸਮੇਂ ਬਾਰੇ ਸਿਰਫ ਪ੍ਰਮਾਤਮਾ ਹੀ ਜਾਣਦਾ ਹੈ, ਹੋਰ ਕੋਈ ਨਹੀਂ।



ਇਸਾਈ ਧਰਮ ਗ੍ਰੰਥ ਬਾਈਬਲ ਵਿਚ ਸਮੇਂ ਦੀ ਸ਼ੁਰੂਆਤ ਇਸ ਤਰ੍ਹਾਂ ਦਰਜ ਹੈ

ਸ਼ੁਰੂਆਤ ਵਿਚ ਰੱਬ ਨੇ ਸਵਰਗ ਅਤੇ ਧਰਤੀ ਬਣਾਏ। ਧਰਤੀ ਬਿਨਾਂ ਕਿਸੇ ਆਕਾਰ ਜਾਂ ਖਲਾ ਦੇ ਸੀ।



‘In the beginning, God created the heaven and the earth, ’the earth was without form and void’; ‘darkness was upon the face of the deep’; ‘the spirit of God moved upon the face of waters’. ‘God said, let there be light and there was light.’ ‘God divided the light from the darkness.’ God called the light Day, and the darkness He called night.’ ‘The evening and morning were the first day.’’ Second day, God made the firmament, and divided the waters which were under the firmament. From the waters which were above the firmament. God called the firmament Heaven. Waters under the heaven gathered together unto one place, and the dry land appeared.’ ‘God called the dry land the earth and the gathering together of the waters called the Seas’ ‘The grass, the herb yielding seed, and the fruit tree yielding fruit were created on third day’. ‘Seasons and stars were created on fourth day.’ [14]

About the time of origin also there are many guesses, stories and legends. Many Hindu scholars guessed that in 1928, the period of creation of the universe was for 10 billion 9 millions 68 lakhs, 53 thousand and 28 years. According to Christian Scholars the world was created 4004 years before the Christ on 23 October.. Below is another guessed geological time line of all the main events in the history o f the universe based on the study of fossils.



15 Billion Years ago: Macrocosmos- Field Radiation Particles-Electron Positron Interactions-Higgs Fields- False Vacuum Inflation- Spontaneous Symmetry Breaking Cosmos- Universe Big Bang- Proton-Neutron- Nuclear Fusion- Alpha Particles -Beta Radioactivity- Atom Cosmic- Background Radiation-Gas Gravity- Electric Charge Expansion of the Universe

13 Billion Years ago :Clusters of Galaxies-Galaxies- Globular Star Cluster- Disc of Galaxy

12 Billion Years ago :Spiral Arms- Birth of a Star- Open Star Clusters- Milky Way Galaxy - -Binary Stars

11 Billion Years ago :Red Giant White Dwarf Star -Nova- Supernova- Neutron Star -Black Holes -Cosmic Dust -Molecules- HONC Atoms- Water- Hydrogen- Bond Ice

4.7 Billion Years ago :Sun- Solar Disc- Planets- Solar System- Earth

4.5 Billion Years ago :Earth Structure -Volcanoes

4 Billion Years ago :Meteorite Era -Early Atmosphere- Liquid Water- Rain Weathering of Rock- Continental Drift -Sunlight- Greenhouse Effect- Weather- Climate -Ice Ages-

According to another theory the vertical time axis is not linear in order to show early events on a reasonable scale. The temperature rises as we go backwards in time towards the Big Bang and physical processes happen more rapidly. Many of the transitions and events may be unfamiliar to newcomers; we shall explain these in subsequent pages. The following diagram illustrates the main events occurring in the history of our Universe.



The timescales and temperatures indicated on this diagram span an enormous range. A cosmologist has first to get the order of magnitude (or the power of ten) correct. Quantities which are given as 10 to some power 6 (say) are simply 1 followed by 6 zeros, that is, in this case 1,000,000 (one million). Quantities which are given as 10 to some minus power -6 (say) have 1 in the 6th place after the decimal point, that is, 0.000001 (one millionth). At extremely high temperatures we tend to use gigaelectron volts (GeV) instead of degrees Kelvin. One GeV is equivalent to about 10,000,000,000,000K.

All these theories have been built on guesses as no one has seen the origin, originator or time of origin. This in itself proves that these theories are not scientifically proved; nor they likely are to be proved in near future at least not in our life time.

ਸਟੀਫਨ ਹਾਕਿੰਗਜ਼ ਸ਼੍ਰਿਸ਼ਟੀ ਦੀ ਰਚਨਾ ‘ਵਿਸ਼ਾਲ ਧਮਾਕੇ’ ਤੋਂ ਹੋਈ ਦੱਸੀ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼੍ਰਿਸ਼ਟੀ ਕਿਸੇ ਧਮਾਕੇ ਨਾਲ ਨਹੀਂ ਪਰ ਸਹਿਜੇ ਹੀ ਉਪਜੀ ਹੈ:

ਹੁਕਮੀ ਸਹਜੇ ਸ੍ਰਿਸਟਿ ਉਪਾਈ ॥ (ਮ:3, ਪੰਨਾ 1043)

ਇਸ ਤਰ੍ਹਾਂ ਸਟੀਫਨ ਹਾਕਿੰਗਜ਼ ਦਾ ਸਮੇਂ ਦਾ ਮੁੱਢ ਲਭਣ ਦਾ ਆਧਾਰ ਹੀ ਗ਼ਲਤ ਧਾਰਣਾ ਤੇ ਬੱਝਿਆ ਹੋਇਆ ਹੈ ਸੋ ਜੇ ਉਹ ਕਿਸੇ ਤਰ੍ਹਾਂ ਸ਼੍ਰਿਸ਼ਟੀ ਸਾਜਣ ਦੀ ਸ਼ੁਰੂਆਤ ਦੀ ਕਿਆਸਰਾਈ ਵੀ ਕਰਦਾ ਹੈ ਤਾਂ ਉਹ ਗਲਤ ਧਾਰਨਾ ਤੇ ਨਿਰਭਰ ਹੈ।

ਸਮਾਂ ਕੋਈ ਨਿਸਚਿਤ ਆਧਾਰ ਵੀ ਨਹੀਂ।ਇਹ ਤਾਂ ਮਾਨਵ ਦੇ ਦਿਮਾਗ ਦੀ ਉਪਜ ਹੈ ਕੋਈ ਠੋਸ ਹਕੀਕਤ ਵੀ ਨਹੀਂ।ਸਟੀਫਨ ਹਾਕਿੰਗਜ਼ ਕੋਲ ਤਾਂ ਇਹ ਵੀ ਜਵਾਬ ਨਹੀਂ ਕਿ ਇਹ ਵਿਸ਼ਾਲ ਧਮਾਕਾ, ਕਿਸ ਨੇ ਕਿੱਥੇ, ਕਿਵੇਂ ਤੇ ਕਦੋਂ ਕੀਤਾ। ਸੋ ਕਿਆਸਾਰਾਈਆਂ ਤੇ ਸਾਇੰਸ ਨੂੰ ਆਧਾਰ ਬਣਾ ਲੈਣਾ ਸਰਾਸਰ ਗ਼ਲਤ ਹੈ।

ਸਮਾਂ ਇਨਸਾਨੀ ਦਿਮਾਗ ਦੀ ਇਕ ਖਿਆਲੀ ਬਣਤਰ ਹੈ ਜੋ ਕਿਸੇ ਘਟਨਾ ਜਾਂ ਹਾਲਾਤ ਤੇ ਨਿਰਭਰ ਹੁੰਦੀ ਹੈ। ਅਪਣੇ ਆਪ ਵਿਚ ਸਮੇਂ ਦੀ ਕੋਈ ਹੋਂਦ ਨਹੀਂ।ਪਰੰਤੂ ਇਸ ਨੂੰ ਇੱਕ ਅਟੱਲ ਸਚਾਈ ਮੰਨ ਕੇ ਹਰ ਘਟਨਾ ਨਾਲ ਜੋੜਿਆ ਜਾ ਰਿਹਾ ਹੈ।ਇਹੋ ਸਮੇਂ ਦੇ ਸੱਚ ਦੀ ਤ੍ਰਾਸਦੀ ਹੈ।ਅਸੀ ਸਮੇਂ ਨੂੰ ਜਨਮ, ਵਿਕਾਸ, ਖੜੋਤ, ਘਟਾਉ ਤੇ ਨਾਸ਼ਮਾਨਤਾ ਦੇ ਚੱਕਰ ਨਾਲ ਜੋੜ ਦਿਤਾ ਹੈ ਜਿਸ ਨੇ ਇਨਸਾਨ ਦੇ ਮਨ ਵਿਚ ਅਜੀਬ ਦੁਬਿਧਾ, ਦੁਚਿੱਤੀ ਤੇ ਅਸੁਰਖਿਅਤਾ ਪੈਦਾ ਕਰ ਦਿਤੀ ਹੈ।ਇਹੋ ਕਾਲਚੱਕਰ ਵਿਸ਼ਵ ਧਰਮਾਂ ਦੀ ਸਮੇਂ ਬਾਰੇ ਸੋਚ ਦਾ ਮੂਲ ਸਰੋਤ ਬਣ ਗਿਆ।

ਸਰੀਰ ਦੇ ਚਾਰ ਅੰਸ਼ ਆਤਮਾ, ਮਨ, ਸ਼ਕਤੀ ਤੇ ਤਨ ਮੰਨੇ ਜਾਂਦੇ ਹਨ ਜਿਨ੍ਹਾਂ ਨੂੰ ਮਾਇਆ, ਧਰਮ, ਅਧਰਮ, ਸਮਾਂ ਤੇ ਸਥਾਨ ਨਾਲ ਜੋੜ ਦਿਤਾ ਗਿਆ ਹੈ।ਸਮਾਂ ਕੀ ਹੈ ਇਸ ਬਾਰੇ ਵੱਖ ਵੱਖ ਮਤਾਂ ਦੀ ਵੱਖ ਵੱਖ ਰਾਇ ਹੈ।

ਸਾਰਾ ਵਿਸ਼ਵ ਊਰਜਾ ਤੋਂ ਉਤਪੰਨ ਹੋਇਆ ਹੈ । ਊਰਜਾ ਨਿਰੰਤਰ ਹੈ, ਨਾ ਵਧਦੀ ਨਾ ਘਟਦੀ ਹੈ ਤੇ ਲਗਾਤਾਰ ਆਕਾਰ ਬਦਲਦੀ ਹੈ ।ਊੁਰਜਾ ਦੀ ਨਿਰੰਤਰਤਾ ਦਰਸਾਉਂਦੀ ਹੈ ਕਿ ਹਰ ਕਣ ੳਾਸੇ ਪਾਸੇ ਅਣਗਿਣਤ ਕਣਾ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਉਪਰ ਇਹ ਕਣ ਬਦਲੀ ਤੋਂ ਉਤਪੰਨ ਪ੍ਰਭਾਵ ਅੱਗੇ ਪਾਉਂਦਾ ਰਹਿੰਦਾ ਹੈ ਤੇ ਦੂਸਰੇ ਕਣਾਂ ਦੇ ਪ੍ਰਭਾਵਾਂ ਦਾ ਅਸਰ ਲਗਾਤਾਰ ਕਬੂਲਦਾ ਰਹਿੰਦਾ ਹੈ ਜਿਸ ਕਰਕੇ ਹਰ ਕਣ ਇਕੱਲੇ ਅਪਣੇ ਪ੍ਰਭਾਵ ਹੀ ਨਹੀਂ ਰਖਦਾ ਸਗੋਂ ਲਗਾਤਾਰ ਬਦਲ ਰਹੇ ਬਾਹਰੀ ਪ੍ਰਭਾਵਾਂ ਦਾ ਅਸਰ ਵੀ ਰੱਖਦਾ ਹੈ।ਇਸ ਦਾ ਅਰਥ ਇਹ ਵੀ ਹੋਇਆ ਕਿ ਕਣਾਂ ਦੇ ਨਿਰੰਤਰਤਾ ਤਕ ਜੁੜੇ ਹੋਣ ਕਰਕੇ ਤੇ ਲਗਤਾਰ ਬਦਲਣਸ਼ੀਲ ਹੋਣ ਕਰਕੇ ਹਰ ਕਣ ਦਾ ਪ੍ਰਭਾਵ ਅਨੰਤ ਤਕ ਫੈਲਦਾ ਹੈ।ਸ਼ਾਇਦ ਇਹੋ ਤਰਕ ਲੈ ਕੇ ਜੋਤਿਸ਼ ਗ੍ਰਹਿਆਂ ਦਾ ਅਸਰ ਹਰ ਪ੍ਰਾਣੀ ਉਪਰ ਲਗਾਤਾਰ ਹੁੰਦਾ ਮੰਨਦੀ ਹੈ ਤੇ ਇਹ ਅਸਰ ਲਗਾਤਾਰ ਬਦਲਣਹਾਰਾ ਹੈ।



ਕਣਾਂ ਉਪਰ ਇਹੋ ਪ੍ਰਭਾਵ ਇਨਸਾਨ ਦੇ ਕਾਲ ਚਕ੍ਰ ਨੂੰ ਪ੍ਰਭਾਸ਼ਿਤ ਕਰਨ ਲਈ ਵਰਤੇ ਜਾ ਸਕਦੇ ਹਨ।ਆਕਾਰ ਬਦਲੀ ਇਸੇ ਦਾ ਨਤੀਜਾ ਹੋਣ ਕਰਕੇ, ਜਨਮ, ਬਚਪਨ, ਜਵਾਨੀ, ਬੁਢਾਪਾ ਤੇ ਮੌਤ ਦਾ ਕਾਲਚਕ੍ਰ ਵੀ ਇਨ੍ਹਾਂ ਪ੍ਰਭਾਵਾਂ ਸਦਕਾ ਹੀ ਮੰਨਿਆ ਜਾ ਸਕਦਾ ਹੈ।

ਕਾਲ ਦੀ ਵੀ ਕੁਝ ਥਾਂਈਂ ਵਰਤੋਂ ਹੋਈ ਹੈ ਪਰ ਇਹ ਜ਼ਿਆਦਾ ਤੌਰ ਤੇ ਮੌਤ ਜਾਂ ਯਮ ਦੇ ਸਬੰਧ ਵਿਚ ਹੋਣ ਕਰਕੇ ਸਮੇਂ ਨੂੰ ਪੂਰੀ ਤਰ੍ਹਾਂ ਪਰਭਾਸ਼ਿਤ ਨਹੀਂ ਕਰਦਾ ਇਸ ਲਈ ਕਾਲ ਸ਼ਬਦ ਦੀ ਵਰਤੋਂ ਢੁਕਵੀਂ ਹੋਣ ਤੇ ਲੋੜ ਅਨੁਸਾਰ ਹੀ ਵਰਤੋਂ ਕੀਤੀ ਗਈ ਹੈ।

(ੳ) ਏਕ ਘੜੀ ਆਧੀ ਘੜੀ, ਆਧੀ ਹੂ ਤੇ ਆਧ”।(ਭਗਤ ਕਬੀਰ) ਸਮਾਂ ਮਾਪਣ ਵਾਲੇ ਯੰਤਰ ਦੇ ਰੂਪ ਵਿਚ ਵੀ ਲਿਆ ਗਿਆ ਹੈ। (ਪੰਨਾ 442)

(ਅ) ਜਿਨਿ ਸਿਰਜੀ ਤਿਨ ਹੀ ਫੁਨਿ ਗੋਈ ॥(ਪੰਨਾ 1020)

(3) ਕਾਲ ਮੌਤ ਦੇ ਸੰਦਰਭ ਵਿਚ

ਕਾਲ= ਮ੍ਰਿਤੂ ਗੁਰਬਾਣੀ ਵਿਚ ਕਾਲ ਮ੍ਰਿਤੂ ਦੇ ਭਾਵ ਅਰਥ ਵਿਚ ਸਭ ਤੋਂ ਵੱਧ ਵਰਤਿਆ ਗਿਆ ਹੈ।

(ੳ) ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾiਲ॥ (ਮਃ 1, ਪੰਨਾ 15, ਸਤਰ 5)

(ਅ) ਜੋ ਦੀਸੈ ਸਭ ਆਵਣ ਜਾਣੀ ॥ (ਪੰਨਾ 1021)

(ੲ) ਗੁਰ ਪਰਚੈ ਤਿਸੁ ਕਾਲੁ ਨ ਖਾਇ ॥(ਮਃ 1, ਪੰਨਾ 840, ਸਤਰ 8)

(ਸ) ਸੁਣਿਐ ਪੋਹਿ ਨ ਸਕੈ ਕਾਲੁ ॥(ਮਃ 1, ਪੰਨਾ 2, ਸਤਰ 17)

(ਹ) ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲ ਸਾਰੈ ॥ (ਮਃ 1, ਪੰਨਾ 23, ਸਤਰ 18)

(ਕ) ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥(ਮਃ 1, ਪੰਨਾ 6, ਸਤਰ 16)

(ਖ) ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥ (ਮਃ 4, ਪੰਨਾ 40, ਸਤਰ 8)

(ਗ) ਕਾਲੁ ਜਾਲੁ ਜਮੁ ਜੋਹਿ ਨ ਸਾਕੈ ਭਾਇ ਭਗਤਿ ਭੈ ਤਰਣਾ ॥ (ਮਃ 1, ਪੰਨਾ 76, ਸਤਰ 9)

ਜੋ ਆਇਆ ਉਸਨੇ ਜਾਣਾ ਹੈ ਜੋ ਜਨਮਿਆ ਹੈ ਉਸ ਨੇ ਮਰਨਾ ਹੈ।ਇਸੇ ਲਈ ਦੁਨੀਆਂ ਆਵਾਗਮਨ ਦਾ ਸਥਾਨ ਹੈ।

(ੳ) ਜੋ ਦੀਸੈ ਸਭ ਆਵਣ ਜਾਣੀ (ਮਾਰੂ ਮ:1 ਪੰਨਾ 1021)

(ਅ) ਜੋ ਦੀਸੈ ਸੋ ਕਾਲਹਿ ਖਰਨਾ ॥੨॥ ਮਃ 5 ਪੰਨਾ 740, ਸਤਰ 3

(ੲ) ਕਾਲ ਕੇ ਬਨਾਇ ਸਭੈ ਕਾਲ ਹੀ ਚਬਾਹਿਂਗੇ (ਪਾ: 10)

(ਸ) ਪਰ ਇਹ ਆਉਣਾ ਜਾਣਾ ਉਸ ਦੇ ਹੁਕਮ ਅਨੁਸਾਰ ਹੀ ਹੈ

(ਹ) ਹੁਕਮੇ ਆਵੈ ਹੁਕਮੇ ਜਾਇ (ਗਉੜੀ ਮ: 1 ਪੰਨਾ 151)

(ਕ) ਸਾਰੇ ਜੀਵ ਤਾਂ ਆਕਾਰ ਹੀ ਹਨ ਜੋ ਉਸ ਦੇ ਹੁਕਮ ਨਾਲ ਹੀ ਬਣਦੇ ਹਨ।

(ਖ) ਹੁਕਮੀ ਹੋਵਨਿ ਆਕਾਰ (ਜਪੁਜੀ ਮ:1, ਪੰਨਾ 1)

(ਗ) ਜੋ ਆਂਜੈ ਸੋ ਦੀਸੈ ਕਾiਲ ॥ਮ:1, ਪੰਨਾ 831, ਸਤਰ 14

ਕਾਲ ਦਾ ਤਦਭਵ ਰੂਪ ਜਮਕਾਲ ਵੀ ਕਈ ਥਾਂਈਂ ਵਰਤਿਆ ਗਿਆ ਹੈ:

ਜਮਕਾਲ-ਯਮ (ਮੌਤ ਦਾ ਫਰਿਸ਼ਤਾ)

(ੳ) ਸਿਰਿ ਜਮਕਾਲੁ ਸਿ ਚੋਟਾ ਖਾਹਿ ॥ਮ 1, ਪੰਨਾ 839, ਸਤਰ 3

(ਅ) ਬਾਝਹੁ ਗੁਰੂ ਅਚੇਤੁ ਹੈ ਸਭ ਬਧੀ ਜਮਕਾਲਿ ॥ ਮਃ 3, ਪੰਨਾ 30, ਸਤਰ 12

(ੲ) ਅੰਧੀ ਨਾਮੁ ਨ ਚੇਤਈ ਸਭ ਬਾਧੀ ਜਮਕਾਲਿ ॥ ਮਃ 3 ਪੰਨਾ 32, ਸਤਰ 1

(ਸ) ਨਿੰਦਕ ਨਿੰਦਾ ਕਰਿ ਪਚੇ ਜਮਕਾiਲ ਗ੍ਰਸੀਏ ॥੧॥ ਰਹਾਉ ॥ ਮਃ 5 ਪੰਨਾ 815, ਸਤਰ 3

(ਹ) ਖਾਵੈ ਭੋਗੈ ਸੁਣਿ ਸੁਣਿ ਦੇਖੈ ਪਹਿਰਿ ਦਿਖਾਵੈ ਕਾਲ ਘਰੇ॥ ਬਿਨੁ ਗੁਰ ਸਬਦ ਨ ਆਪੁ ਪਛਾਣੈ ਬਿਨੁ

ਹਰਿ ਨਾਮ ਨ ਕਾਲੁ ਟਰੇ ॥ (ਪੰਨਾ 1034)



ਸਾਰੀ ਦੁਨੀਆ ਵਿਚ ਇਕੋ ਦਾ ਹੁਕਮ ਚਲਦਾ ਹੈ ਜਿਸ ਤੋਂ ਇਹ ਸਾਰੀ ਸ਼੍ਰਿਸ਼ਟੀ ਉਤਪੰਨ ਹੋਈ ਹੈ:



ਏਕੋ ਹੁਕਮ ਵਰਤੈ ਸਭ ਲੋਈ, ਏਕਸੁ ਤੇ ਸਭ ਓਪਤਿ ਹੋਈ। (ਗਉੜੀ ਮ:1, ਪੰਨਾ 223)



ਉਸ ਨੇ ਸਾਰੀ ਸ਼੍ਰਿਸ਼ਟੀ ਸਾਜੀ ਤੇ ਦੁਬਾਰਾ ਕਈ ਵਾਰ ਢਾਹ ਕੇ ਬਣਾਈ



(ੳ) ਜਿਨਿ ਸਿਰਿ ਸਾਜਿ ਤਿਨਿ ਫੁਨਿ ਗੋਈ ( ਆਸਾ ਮ:1 ਪੰਨਾ 355)

(ਅ) ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੇ ਸਿਉ ਲਿਵ ਲਾਈ ਹੇ ॥ 4 ।(ਪੰਨਾ 1020)



ਕਾਲ ਨੂੰ ਸਿਰਜਣਹਾਰਾ ਤਾਂ ਸਿਰਫ ਅਕਾਲ ਹੈ ਜਿਸ ਨੂੰ ਕਾਲ ਨਹੀਂ ਛੋਂਹਦਾ।ਕਾਲ ਦਾ ਖੰਡਨ ਕਰਨ ਵਾਲਾ ਅਕਾਲ ਹੈ, ਜਿਸ ਅੱਗੇ ਕਾਲ ਦਾ ਵੀ ਕਾਲ ਹੈ।ਅਕਾਲ ਪੁਰਖ ਨਾ ਜਨਮਦਾ ਹੈ ਨਾ ਮਰਦਾ ਹੈ, ਨਾ ਹੀ ਆਉਣ ਜਾਣ ਦੇ ਚਕਰਾਂ ਵਿਚ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ ਅਜੂਨੀ ਸੈਭੰ ਹੈ ਕਿਉਂਕਿ ਉਹ ਤਾਂ ਅਪਣੇ ਆਪ ਤੋਂ ਹੋਇਆ ਹੈ।

(ੳ) ਨਹ ਕਿਛੁ ਜਨਮੈ ਨਹ ਕਿਛi ਮਰੈ। (ਗਉੜੀ ਸੁਖਮਨੀ ਮ:5, ਪੰਨਾ 281)

(ਅ) ਸਰਬ ਜੀਆ ਜਗਿ ਜੋਤਿ ਤੁਮਾਰੀ ਜੈਸੀ ਪ੍ਰਭਿ ਫੁਰਮਾਈ ਹੇ॥ (ਪੰਨਾ 1021)

ਅਕਾਲ

ਕਾਲ ਦਾ ਵਿਰੋਧ ਰੂਪ ਅਕਾਲ ਵੀ ਵਰਤਿਆ ਗਿਆ ਹੈ ਜੋ ਸਿਰਫ ਪਰਮਾਤਮਾ ਨੂੰ ਹੀ ਸੰਬੋਧਿਤ ਹੈ ਕਿੳਂਕਿ ਸਿਰਫ ਅਕਾਲ ਪੁਰਖ ਹੀ ਹੈ ਜੋ ਕਾਲ ਰਹਿਤ ਹੈ ਬਾਕੀ ਸਭਨਾ ਦi ਮ੍ਰਿਤੂ ਨਿਸ਼ਚਿਤ ਹੈ।

(ੳ) ਅਕਾਲ ਪੁਰਖ ਅਗਾਧਿ ਬੋਧ ॥ (ਮਃ 5, ਪੰਨਾ 212, ਸਤਰ 15)

(ਅ) ੴਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥(ਮ 1,ਪੰਨਾ1)

(ੲ) ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ ॥ (ਮਃ 4,ਪੰਨਾ 78, ਸਤਰ 13)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਵੱਧ ਕਾਲ ਦਾ ਮਤਲਬ ਮੌਤ ਦੇ ਭਾਵ-ਅਰਥਾਂ ਵਿਚ ਲਿਆ ਗਿਆ ਹੈ।ਦੂਜੇ ਨੰਬਰ ਤੇ ਜਮਕਾਲ, ਤੀਜੇ ਨੰਬਰ ਤੇ ਅਕਾਲ ਤੇ ਚੌਥੇ ਨੰਬਰ ਤੇ ਕਾਲ ਦੇ ਹੋਰ ਵੱਖ ਵੱਖ ਰੂਪਾਂ ਵਿਚ ਵਰਤੋਂ ਕੀਤਾ ਗਿਆ ਹੈ।

ਕਾਲ ਚਕ੍ਰ ਅਨੁਸਾਰ ਸਮੇਂ ਦੇ ਸੰਦਰਭ ਵਿਚ ਸਮਾਂ ਚੌਥੀ ਭੁਜਾ ਹੈ ਜਿਸ ਵਿਚ ਘਟਨਾਵਾਂ ਭੂਤ ਤੋਂ ਭਵਿਖਤ ਵਲ ਵਰਤਮਾਨ ਰਾਹੀਂ ਸਿਸਟਮ-ਬੱਧ ਕੀਤੀਆਂ ਜਾਂਦੀਆਂ ਹਨ ਤੇ ੳਨ੍ਹਾਂ ਘਟਨਾਵਾਂ ਦਾ ਸਮਾਂ ਤੇ ਵਕਫਾ ਮਿਣਿਆ ਜਾਂਦਾ ਹੈ। ਕਾਲ ਲੰਮੇ ਸਮੇਂ ਤੋਂ ਧਰਮ, ਫਲਸਫੇ ਅਤੇ ਵਿਗਿਆਨ ਦਾ ਚਰਚਿਤ ਵਿਸ਼ਾ ਰਿਹਾ ਹੈ ਪਰ ਇਸ ਦੀ ਪ੍ਰੀਭਾਸ਼ਾ ਤੇ ਵਿਆਖਿਆ ਨੇ ਵਿਦਵਾਨਾਂ ਨੂੰ ਚੱਕਰ ਵਿਚ ਹੀ ਪਾਈ ਰੱਖਿਆ ਹੈ। ਹਰ ਮੁੱਖ ਵਿਸ਼ੇ ਵਿਚ ਕਾਲ ਦਾ ਅਪਣਾ ਮਹਤਵ ਹੈ ਤੇ ਹਰ ਵਿਸ਼ੇ ਵਿਚ ਇਸ ਦੀ ਅਪਣੀ ਅਪਣੀ ਪ੍ਰੀਭਾਸ਼ਾ ਤੇ ਵਿਆਖਿਆ ਹੁੰਦੀ ਰਹੀ ਹੈ ਮਿਸਾਲ ਵਜੋਂ “ਕਲਾਕ ਤੇ ਹੁਣ ਕੀ ਵਕਤ ਹੈ?”, “ਤੁਹਾਨੂੰ ਦਿੱਲੀ ਜਾਣ ਲਈ ਕਿਤਨਾ ਕੁ ਸਮਾਂ ਲੱਗੇਗਾ?” “ਮੰਗਲਯਾਨ ਨੇ ਮਾਰਸ ਦੇ ਘੇਰੇ ਵਿਚ ਪਹੁੰਚਣ ਲਈ ਕਿਤਨਾ ਸਮਾਂ ਲਿਆ?” “ਸਮੇਂ ਨਾਲ ਘਰ ਪਹੁੰਚੋ”।“ਸਮਾਂ ਲਗਾਤਾਰ ਬਦਲਣਹਾਰ ਹੈ”। “ਸਮਾਂ ਕਿਸੇ ਦੀ ਨਹੀਂ ਮੰਨਦਾ” “ਸਮਾਂ ਕਦੇ ਨਹੀਂ ਰੁਕਦਾ/ ਉਡੀਕਦਾ”। ਆਦਿ ਆਦਿ

ਕੁਝ ਕੁ ਸਵਾਲ ਅਜੇ ਵੀ ਉਲਝਣ ਭਰੇ ਹਨ: “ਕੀ ਸਮਾਂ ਸ਼੍ਰਿਸ਼ਟੀ ਦੇ ਮੂਲ ਬਣਤਰ ਦਾ ਹਿਸਾ ਹੈ ਜੋ ਘਟਨਾਵਾਂ ਨਾਲ ਜੁੜਿਆ ਨਹੀ?” ਇਸ ਤੋਂ ਉਲਟ ਦੂਸਰਾ ਵਿਚਾਰ ਹੈ ਕਿ ਸਮਾਂ ਨਾ ਤਾਂ ਕੋਈ ਘਟਨਾ ਹੈ ਨਾ ਕੋਈ ਵਸਤੂ, ਇਹ ਤਾਂ ਇਕ ਖਿਆਲ ਹੈ ਜੋ ਨਾਂ ਤਾਂ ਨਾਪਿਆ ਹੀ ਜਾ ਸਕਦਾ ਹੈ ਤੇ ਨਾ ਹੀ ਇਸ ਦੇ ਨਾਲ ਚੱਲਿਆ ਜਾ ਸਕਦਾ ਹੈ। ਭਾਈ ਵੀਰ ਸਿੰਘ ਅਨੁਸਾਰ ਸਮਾਂ ਕਿਸੇ ਦੀ ਨਹੀਂ ਮੰਨਦਾ ਤੇ ਅਪਣੀ ਤੋਰੇ ਤੁਰਿਆ ਜਾ ਰਿਹਾ ਹੈ । “ਰਹੀ ਵਾਸਤੇ ਘਤ ਸਮੇਂ ਨੇ ਇਕ ਨਾ ਮੰਨੀ”।

ਆਮ ਤੌਰ ਤੇ ਅਸੀਂ ਸਮੇਂ ਨੂੰ ਘੜੀ ਦੇਖ ਕੇ ਤਹਿ ਕਰਦੇ ਹਾਂ।



[1] ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥ ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥ ਵਖਤੁ ਨ
ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥ ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥(ਮ:1 ਪੰਨਾ 4)
[2] ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥ ਮਃ 1 ਪੰਨਾ 12, ਸਤਰ 18
ਬੇਦਸ ਮਾਹ, ਰੁਤੀ, ਥਿਤੀ, ਵਾਰ ਭਲੇ, ਘੜੀ, ਮੁਹਤ, ਪਲ ਸਾਚੇ, ਆਏ ਸਹਿਜ ਮਿਲੇ। (ਮ:1 ਪੰਨਾ 1109)
[3] ਦਿਨੁ ਰੈਣਿ ਘੜੀ ਨ ਚਸਾ ਵਿਸਰੈ ਸਾਸਿ ਸਾਸਿ ਨਿਰੰਜਨੋ ॥ ਮਃ 1, ਪੰਨਾ 843, ਸਤਰ 13
[4] ਸਿਮਰਹਿ ਘੜੀ ਮੂਰਤ ਪਲ ਨਿਮਖਾ ॥ ਮਃ 5, ਪੰਨਾ 1079, ਸਤਰ 7
[5] ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ ॥੧॥ ਮਃ 4, ਪੰਨਾ 849, ਸਤਰ 5
[6]ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥ ਮਃ 5, ਪੰਨਾ 1097, ਸਤਰ 15
[7] ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ ॥ ਮਃ 5 ਪੰਨਾ 43, ਸਤਰ 8
[8] ਹਰਿ ਸਿਮਰਤ ਭਾਵੈ ਸੋ ਕਾਲ (ਆਸਾ ਮ: 5) ਕਾਲੁ ਬਿਕਾਲੁ ਸਦਾ ਸਿਰਿ ਤੇਰੈ ਬਿਨੁ ਨਾਵੈ ਗਲਿ ਫੰਧਾ ॥ (ਪੰਨਾ
1126) ਜੀਵਨ ਮਰਨਣਾ ਜਾਇ ਕੈ ਏਥੈ ਖਾਜੈ ਕਾਲਿ।।(ਪੰਨਾ 15
[9] ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲੁ (ਪੰਨਾ 12)
[10] ਜੁਗ ਜੁਗ ਭਗਤ ਉਪਾਇਆ
[11] ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥(ਜਪੁਜੀ, ਸਲੋਕ, ਪੰਨਾ 1).
[12] ਮਾਹੁ ਪਖੁ ਕਿਹੁ ਚਲੈ ਨਾਹੀ (ਮ:1, ਵਾਰ)
[13] ਸੂਰਜ ਏਕੋ ਰੁੱਤ ਅਨੇਕ (ਮ:1 ਪੰਨਾ)
[14] Holy Bible, ‘Genesis’, Gideons International, USA, 1961 pp.1-3
 
📌 For all latest updates, follow the Official Sikh Philosophy Network Whatsapp Channel:
Top