dalvinder45
SPNer
- Jul 22, 2023
- 872
- 37
- 79
ਗੁਰਮੁਖੀ ਦੀ ਪੈਂਤੀ ਅੱਖਰੀ ਦਾ ਮੁੱਢ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪੰਜਾਹਵਿਆਂ ਵਿੱਚ ਅਸੀਂ ਅਪਣੀ ੳ, ਅ, ੲ ਦੀ ਲਿਖਾਈ ਫੱਟੀਆਂ ਉੱਤੇ ਲਿਖਣਾ ਸਿਖਦੇ ਸੀ। ਸ਼ਾਇਦ ਇਸੇ ਤਰ੍ਹਾਂ ਗੁਰੂ ਨਾਨਕ ਕਾਲ ਵਿੱਚ ਵੀ ਸਕੂਲਾਂ ਵਿੱਚ ਲਿਖਾਈ ਫੱਟੀਆ ਜਿਨ੍ਹਾਂ ਨੂੰ ਪੱਟੀਆਂ ਵੀ ਉਚਾਰਿਆ ਜਾਂਦਾ ਹੈ, ਉੱਤੇ ਹੀ ਹੁੰਦੀ ਹੋਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੀ ਰਚੀ ਬਾਣੀ ‘ਪੱਟੀ’ ਵੀ ਇਸੇ ਧਾਰਨਾ ਨਾਲ ਸਬੰਧਿਤ ਜਾਪਦੀ ਹੈ ਕਿਉਂਕਿ ਇਹ ਗੁਰਮੁੱਖੀ ਦੇ ਪੈੱਤੀ ਅੱਖਰਾਂ ਤੇ ਨਿਰਧਾਰਿਤ ਹੈ। ਅਸਲ ਵਿੱਚ ਸਾਨੂੰ ਗੁਰਮੁਖੀ ਦੇ ਪੈਂਤੀ ਅੱਖਰਾਂ ਦਾ ਸਭ ਤੋਂ ਪਹਿਲਾ ਪ੍ਰਮਾਣ ਵੀ ਇਸੇ ‘ਪੱਟੀ’ ਬਾਣੀ ਵਿੱਚੋਂ ਮਿਲਦਾ ਹੈ। ਇਸ ਪੱਟੀ ਬਾਣੀ ਵਿੱਚ ਪੈਂਤੀ ਅਖਰੀ ਦਾ ਅੱਖਰ ਕ੍ਰਮ ਹੇਠ ਲਿਖਿਆ ਹੈ:
1 2 3 4 5
ਸ ੲ ੳ ਙ
ਕ ਖ ਗ ਘ
ਚ ਛ ਜ ਝ ਞ
ਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
ਹ ਅ
ਅਜੋਕੀ ਪੈਂਤੀ ਅੱਖਰੀ ਦਾ ਅੱਖਰ ਕ੍ਰਮ ਹੇਠ ਲਿਖਿਆ ਹੈ:
1 2 3 4 5
ੳ ਅ ੲ ਸ ਹ
ਕ ਖ ਗ ਘ ਙ
ਚ ਛ ਜ ਝ ਞ
ਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
ਦੋਨਾਂ ਪੈਂਤੀ ਅੱਖਰੀ ਦੇ ਅੱਖਰ ਕ੍ਰਮ ਵਿੱਚ ਅੱਖਰ ਤਾਂ ਪੈਂਤੀ ਹੀ ਹਨ ਤੇ ਹਨ ਵੀ ਉਹ ਹੀ ਪਰ ਅੱਖਰ ਕ੍ਰਮ ਵਖਰਾ ਹੈ। ਪਹਿਲੀ, ਦੂਸਰੀ ਅਤੇ ਅਖੀਰਲੀ ਪੰਕਤੀ ਵਿੱਚ ਅੱਖਰ ਕ੍ਰਮ ਵੱਖਰਾ ਹੈ ਜਿਸ ਕਰਕੇ ਅਜੋਕੀ ਪੈੱਤੀ ਅਖਰੀ 5-5 ਅਖਰਾਂ ਦੀਆਂ 7 ਪੰਕਤੀਆਂ ਵਿੱਚ ਹੈ ਜਦ ਕਿ ਗੁਰੂ ਨਾਨਕ ਦੇਵ ਜੀ ਦੁਆਰ ਰਚੀ ਗਈ ਪੈਂਤੀ ਅਖਰੀ 8 ਪੰਕਤੀਆਂ ਵਿੱਚ ਹੈ।8 ਪੰਕਤੀ ਵਿੱਚ ਹ ਅਤੇ ਅ ਅਜੋਕੀ ਪੈਂਤੀ ਅੱਖਰੀ ਦੀ ਪਹਿਲੀ ਪੈਂਤੀ ਅਖਰੀ ਦੇ ਹੀ ਅਖਰ ਹਨ ਅਤੇ ਪਹਿਲੀ ਪੰਕਤੀ ਦਾ ਚੌਥਾ ਤੇ ਅਖੀਰਲਾ ਅੱਖਰ ਙ ਅਜੋਕੀ ਪੈਂਤੀ ਅੱਖਰੀ ਦੀ ਦੂਸਰੀ ਪੰਕਤੀ ਦਾ ਅਖੀਰਲਾ ਅੱਖਰ ਹੈ। ਇਸੇ ਤਰ੍ਹਾਂ ਪਹਿਲੀ ਪੰਕਤੀ ਦਾ ਅੱਖਰ ਕ੍ਰਮ ਵੀ ਬਦਲਿਆ ਹੋਇਆ ਹੈ ਜਿਸ ਵਿੱਚ ਅਜੋਕੀ ਗੁਰਮੁਖੀ ਦੇ ੳ ਅ ੲ ਸ ਹ ਦੀ ਥਾਂ ਸ ੲ ੳ ਹੈ ਜਦ ਕਿ ਪਹਿਲੀ ਪੰਕਤੀ ਦੇ ਅ ਅਤੇ ਹ ਅੱਠਵੀਂ ਪੰਕਤੀ ਬਣ ਗਏ ਹਨ ਤੇ ਕ੍ਰਮ ਵੀ ਬਦਲਿਆ ਹੈ।ਸੋ ਵੱਡਾ ਪਰਕ ਸਿਰਫ ਅੱਖਰ ਕ੍ਰਮਾਂ ਦਾ ਹੈ ਪਰ ਮੂਲ ਵਿੱਚ ਕੋਈ ਬਦਲੀ ਨਹੀਂ ਹੋਈ।
ਇਸ ਲਈ ਇਹ ਬਿਨਾ ਸ਼ਕ ਕਿਹਾ ਜਾ ਸਕਦਾ ਹੈ ਕਿ ਗੁਰਮੁਖੀ ਮੂਲ ਪੈਂਤੀ ਅੱਖਰੀ ਗੁਰੂ ਨਾਨਕ ਦੇਵ ਜੀ ਨੇ ਹੀ ਦਿੱਤੀ ਤੇ ਇਸ ਨੂੰ ਬਾਣੀ ਪੱਟੀ ਵਿੱਚ ਬਖੂਬੀ ਵਰਤਿਆ।