• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi:ਗੁਰੂ ਨਾਨਕ ਦੇਵ ਜੀ ਨੇ ਪ੍ਰਚਾਰ ਮੰਜੀਆਂ ਥਾਪੀਆਂ

dalvinder45

SPNer
Jul 22, 2023
918
38
79
ਗੁਰੂ ਨਾਨਕ ਦੇਵ ਜੀ ਨੇ ਪ੍ਰਚਾਰ ਮੰਜੀਆਂ ਥਾਪੀਆਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਗੁਰੂ ਨਾਨਕ ਦੇਵ ਜੀ ਜਗਤ ਪ੍ਰਚਾਰ ਵੇਲੇ ਨਾਲੋ ਨਾਲ ਪ੍ਰਚਾਰ ਮੰਜੀਆਂ ਵੀ ਥਾਪਦੇ ਰਹੇ। ਜਨਮ ਸਾਖੀ ਭਾਈ ਬਾਲਾ ਸੰਪਾਦਿਤ ਡਾ: ਸੁਰਿੰਦਰ ਸਿੰਘ ਕੋਹਲੀ) ਵਿੱਚ ਪੰਜ ਮੰਜੀਆਂ ਥਾਂਪਣ ਦਾ ਜ਼ਿਕਰ ਮਿਲਦਾ ਹੈ 1. ਤੁਲੰਭੇ ਸੱਜਣ ਦੀ ਮੰਜੀ (ਪੰਨਾ 119) 2.ਰਾਜਾ ਸਿਉਨਾਭ ਨੂੰ ਮੰਜੀ (ਪੰਨਾ 156) 3. ਮੱਧ ਭਾਰਤ ਵਿੱਚ ਕੌਡੇ ਭੀਲ ਨੂੰ ਮੰਜੀ (ਪੰਨੇ 157-158) 4. ਪਟਨੇ ਸਾਲਸਰਾਇ ਅਤੇ ਅਧਰਕਾ ਦੀ ਮੰਜੀ (ਪੰਨਾ 164) 5. ਪੂਰਬ ਵਿੱਚ ਝੰਢੇ ਬਾਢੀ ਨੂੰ ਮੰਜੀ (ਪੰਨਾ 175)
ਡਾਕਟਰ ਸੁਰਿੰਦਰ ਸਿੰਘ ਕੋਹਲੀ ਦੁਆਰਾ ਸੰਪਾਦਿਤ ਜਨਮ ਸਾਖੀ ਭਾਈ ਬਾਲਾ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਧਰਮ ਸਾਲ ਸੱਜਣ ਠੱਗ ਨੂੰ ਸੁਧਾਰਨ ਤੋਂ ਬਾਅਦ ਤੁਲੰਬੇ ਵਿੱਚ ਸਥਾਪਿਤ ਕੀਤੀ । (ਪੰਨਾ 119)

ਰਾਜਾ ਸਿਉਨਾਭ ਨੂੰ ਮੰਜੀ{ ਤਾ ਰਾਜਾ ਸਿਉਨਾਭ ਗੁਰੂ ਨਾਨਕ ਦਾ ਸਿਖ ਹੋਇਆਂ। ਲਾਗਾ ਗੁਰੂ ਨਿਰੰਕਾਰੁ ਜਪਣ ਅਤੇ ਲਗਾ ਰਈਅਤ ਨੂੰ ਜਪਾਵਣ ।ਤਿਥੇ ਗੁਰੂ ਪ੍ਰਾਨ ਸੰਗਲੀ ਉਚਾਰੀ ਇਕ ਸਉ ਅਤੇ ਤੇਰਾ ਅਧਿਆਉ ਬੋਲੇ। ਦੁਇ ਵਰੇ ਅਤੇ ਪੰਜ ਮਹੀਨੇ ਗੇਰੂ ਨਾਨਕ ਜੀ ਉਥੇ ਰਹੇ (ਪੰਨਾ 156)

ਕੌਡੇ ਨੂੰ ਮੰਜੀ ਤੇ ਥਾਪਣਾ: “ਤਾਂ ਗੁਰੂ ਨਾਨਕ ਕਹਿਆਂ,”ਭਾਈ ਬਾਲਾ! ਕਰਤਾਰ ਜੋ ਸਾਨੂੰ ਇਸ ਧਰਤੀ ਤੇ ਭੇਜਿਆ ਹੈ ਸੋ ਇਸ ਵਾਸਤੇ ਭੇਜਿਆ ਹੈ । ਰੰਗ ਤਮਾਸੇ ਦੇਖਦਾ ਜਾਏ । ਬਾਲੇ ਆਖਿਆ “ਜੀ ਜੋ ਕਰਤਾਰ ਦਿਖਾਏ ਸੋ ਦੇਖਣਾ।“ ਤਾ ਸੱਤ ਦਿਨ ਗੁਰੂ ਨਾਨਕ ਕੌਡੇ ਪਾਸ ਰਹੇ ਸੱਤਵੇਂ ਦਿਨ ਚੱਲਣ ਹੋਇਆ ਕੌਡੇ ਰਾਖਸ਼ ਨੂੰ ਮੰਜੀ ਬਹਾਇਆ ।(ਪੰਨਾ 158)

ਸਾਲਸਰਾਇ ਅਤੇ ਅਧਰਕੇ ਨੂੰ ਮੰਜੀ: “ਫਿਰ ਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਬਿਸੰਬਰਪੁਰ ਵਿੱਚ ਸਾਲਸਰਾਏ ਜੌਹਰੀ ਅਤੇ ਅਧਰਕੇ ਗੁਲਾਮ ਉੱਤੇ ਮਿਹਰਬਾਨਗੀ ਕੀਤੀ ਅਤੇ ਉਨਾਂ ਨੂੰ ਮੰਜੀ ਤੇ ਬਹਾਲਿਆ। ਆਖਿਆ, “ਸੁਣ ਸਾਲਸਰਾਏ ਜਿਚਰ ਤੂੰ ਜੀਵਦਾ ਹੈ ਤਿਚਰ ਮੰਜੀ ਤੇਰੀ ਹੈ ਅਤੇ ਜਾਂ ਤੇਰੀ ਦੇਹ ਛੁੱਟੇਗੀ ਤਾਂ ਆਧਾਰ ਕਾ ਬਹੇਗਾ ।ਹੋਰ ਤੇਰੀ ਔਲਾਦ ਦਾ ਹੁਕਮ ਨਾ ਹੀ। ਪਹਿਲੇ ਹੀ ਮੰਜੀ ਇਸ ਦੀ ਆਹੀ ਪਰ ਅਸਾਂ ਤੇਰਾ ਭਾਰ ਰੱਖਿਆ ਹੈ ਕਿਉਂ ਜੋ ਤੂੰ ਇਸ ਦਾ ਸੰਸਾਰੀ ਸੂਤਰ ਧਾਰ ਸਾਹਿਬ ਹੈ ਅਤੇ ਤੇਰੇ ਦਿਨ ਵੀ ਥੋੜੇ ਆਏ ਰਹੇ ਹਨ; ਦੋਏ ਵਰੇ ਅਤੇ ਸੱਤ ਮਹੀਨੇ ਜੀਵਣਾ ਹੈ ਫਿਰ ਤੇਰੀ ਦੇਹ ਛੁੱਟੇਗੀ ਇਸ ਵਾਸਤੇ ਤੈਨੂੰ ਪਹਿਲੇ ਹੀ ਮੰਜੀ ਬਿਠਾਇਆ ਹੈ।“ (ਪੰਨਾ 164)

ਝੰਡੇ ਬਾਢੀ ਨੂੰ ਮੰਜੀ : “ਤਾਂ ਗੁਰੂ ਨਾਨਕ ਜੀ ਗਾਇਆ ਭਾਈ ਝੰਡਾ ਅਸਾਂ ਤੈਨੂੰ ਮੰਜੀ ਬਹਾਵਨਾ ਹੈ ।ਤਾਂ ਫਿਰ ਝੰਡੇ ਆਖਿਆ ਜੀ ਜਿਉ ਤੁਹਾਡੀ ਰਜਾਇ ।ਤਾਂ ਗੁਰੂ ਨਾਨਕ ਜੀ ਨੇ ਝੰਡੇ ਵਾਢੀ ਨੂੰ ਮੰਜੀ ਸੌਂਪੀ ਤਾਂ ਰਾਜੇ ਸੁਧਰ ਸੈਨ ਨੂੰ ਖਬਰ ਹੋਈ ਜੋ ਮੇਰੇ ਨਗਰ ਵਿੱਚ ਤਪਾ ਆਇਆ ਹੈ ਉਹ ਝੰਡੇ ਬਾਡੀ ਨੂੰ ਮੰਜੀ ਸੌਂਪੀ ਹੈ।“ (ਪੰਨਾ 175)।

ਕੌਡਾ ਭੀਲ ਸੀ ਜੋ ਮੱਧ ਭਾਰਤ ਦੇ ਜੰਗਲਾਂ ਦਾ ਵਾਸੀ ਸੀ। ਉਸਨੂੰ ਤਾਰਨ ਦੀ ਕਹੲਣੀ ਅਤੇ ਫਿਰ ਇਕ ਸਿੱਖ ਪ੍ਰਚਾਰਕ ਅਤੇ ਭੀਲਾਂ ਦੇ ਆਗੂ ਬਣਨ ਦੀ ਗਾਥਾ ਵੀ ਬੜੀ ਦਿਲਚਸਪ ਹੈ ਜਿਸ ਦਾ ਵਰਨਣ ਜਨਮਸਾਖੀ ਵਿੱਚ ਕੁੱਝ ਇਸ ਤਰ੍ਹਾਂ ਹੈ:

“ਤਾਂ ਇੱਕ ਵਿਲਾਇਤ ਅਸਰਾ ਪਨਾਹ ਰਾਜੇ ਦੀ ਆਹੀ ਉਸ ਵਿਲਾਇਤ ਗੁਰੂ ਨਾਨਕ ਦੇਵ ਜੀ ਚੱਲਿਆ ਰਾਜੇ ਨੂੰ ਮੰਜੀਏ ਬਿਠਾਏ ਕਿ ਫਿਰ ਗੁਰੂ ਜੀ ਅਸਰਾਪਨਾਹ ਨੂੰ ਚੱਲੇ ਜਿੱਥੇ ਝੰਡਾ ਬਾਡੀ ਦੀ ਮੰਜੀ ਹੈ। ਸਮੁੰਦਰ ਦੇ ਟਾਪੂ ਵਿੱਚ ਮਰਦਾਨਾ ਵਿਟਰ ਖੜਾ ਹੋਇਆ ਅਤੇ ਗੁਰੂ ਨਾਨਕ ਨੂੰ ਰੀਝ ਤਾਰਨ ਦੀ ਆਹੀ । ਤੇ ਮਰਦਾਨਾ ਆਖੇ “ਜੀ ਮੈਂ ਅੱਗੇ ਨਹੀਂ ਜਾਂਦਾ, ਮੈਨੂੰ ਵਿਦਾ ਦੇਹੋ ।“ ਗੁਰੂ ਨਾਨਕ ਆਖਿਆ “ਮਰਦਾਨਿਆ 1 ਆਗੇ ਰਾਹ ਵਿੱਚ ਬੁਲਾਈ ਹੈ ਤੂੰ ਜਾਣਦਾ ਨਾਹੀਂ। ਇਹ ਤੂੰ ਅਸਾਂ ਨਾਲ ਹੀ ਰਹੋ। ਮਰਦਾਨੇ ਰਹੇ ਨੲਹੀ॥ ਗੁਰੂ ਨਾਨਕ ਨੇ ਬਾਲੇ ਨੂੰ ਆਖਿਆ, “ਮਰਦਾਨਾ ਸਾਡੇ ਆਖੇ ਲੱਗਦਾ ਨਾਹੀ।“ ਬਾਲੇ ਮਰਦਾਨੇ ਨੂੰ ਆਖਿਆ, “ ਗੁਰੂ ਨਾਨਕ ਨਿਰੰਕਾਰੀ ਹੈ ਈ, ਤੂੰ ਸੰਭਾਲ”।ਪਰ ਮਰਦਾਨੇ ਨੂੰ ਜੇ (ਜਿਵੇਂ) ਕੋਈ ਭੂਤਨਾ ਲੱਗਾ ਮਰਦਾਨਾ ਰੁਕੇ ਰਹੇ ਰਾਹੀਂ। ਆਖ ਰਹੇ ਮਰਦਾਨੇ ਨੂੰ । ਮਰਦਾਨਾ ਗੁਰੂ ਨਾਨਕ ਜੀ ਪਾਸੋਂ ਵਿਦਿਆ ਲੀਤੀ । ਗਇਆ ਪਿੱਛੇ ਨੂੰ । ਗੁਰੂ ਨਾਨਕ ਭਾਈ ਬਾਲੇ ਨੂੰ ਪੁੱਛਿਆ, “ਬਾਲੇ !ਕਿਆ ਕਰੀਏ”। ਤਾਂ ਬਾਲੇ ਗੁਰੂ ਨਾਨਕ ਦੇਵ ਜੀ ਨੂੰ ਆਖਿਆ , “ਜਿਤ ਤੁਸਾਡੇ ਜੀ ਆਵੇ ਸੋ ਕਰੀਏ”। ਤਾਂ ਗੁਰੂ ਨਾਨਕ ਦੇਵ ਜੀ ਉਹ ਦਿਨ ਜੰਗਲ ਵਿੱਚ ਹੀ ਰਹੇ ; ਅੱਗੇ ਜਾਵੇ ਨਹੀਂ । ਦੂਜੇ ਦਿਨ ਦੋਏ ਪਹਿਰ ਗੁਜਰੇ ਤਾਂ ਗੁਰੂ ਨਾਨਕ ਜੀ ਬੋਲਿਆ, “ਭਾਈ ਬਾਲਾ ਮਰਦਾਨੇ ਨੂੰ ਰਾਕਸ਼ ਪਕੜਿਆ ਹੈ, ਕੜਾਹੇ ਵਿੱਚ ਤਲਦਾ ਹੈ”। ਤਾਂ ਬਾਲੇ ਗੁਰੂ ਨਾਨਕ ਜੀ ਨੂੰ ਆਖਿਆ , “ਤਲiਣ ਦੇਹੁ। ਉਹ ਤਾਂ ਆਖੇ ਨਹੀਂ ਸੀ ਲੱਗਦਾ”। ਤਾਂ ਗੁਰੂ ਨਾਨਕ ਉੱਠ ਖੜਾ ਹੋਇਆ, ਆਖਣ ਲੱਗਾ, “ਭਾਈ ਬਾਲਾ! ਨਾਲ ਰਹੇ ਦੀ ਸ਼ਰਮ ਹੁੰਦੀ ਹੈ ਅਤੇ (ਮਰਦਾਨਾ) ਸਾਡਾ ਕੰਮ ਦਾ ਹੈ”। ਤਾਂ ਬਾਲੇ ਗੁਰੂ ਨਾਨਕ ਜੀ ਨੂੰ ਪੁੱਛਿਆ, “ਕਿਡੀ ਕੁ ਦੂਰ ਹੈ॥” “ਕਹਿਆ ਭਾਈ ਬਾਲਾ ਕੋਹਾ ਨਵਾਂ ਤੇ ਹੈ”। ਤਾਂ ਬਾਲੇ ਆਖਿਆ, “ਜੀ !ਅਸਾਂ ਜਾਂਦਿਆਂ ਨੂੰ ਤਾਂ ਖਾਇ ਲਵੇਗਾ”। ਤਾਂ ਗੁਰੂ ਨਾਨਕ ਬਾਲੇ ਦਾ ਹੱਥ ਪਕੜਿਆ ਤੇ ਉੱਥੇ ਆਏ ਨਿਕਲੇ ਇਹ ਪਲਕ ਵੀ ਨਾ ਲੱਗੀ। ਜਾਪੇ ਨਾਹੀ ਜੋ ਇੱਥੇ ਆਏ ਜਾਂ ਉੱਥੇ ਆਹਿ । ਤਾਂ ਗੁਰੂ ਨਾਨਕ ਹੱਸਿਆ, ਹੱਸ ਕੇ ਲੱਗਾ ਪੁੱਛਣ, “ਕਿਉਂ ਮਰਦਾਨਾ! ਸ਼ਰਮਿੰਦਾ ਹੋਏ ਗਇਓਂ”। ਤਾਂ ਗੁਰੂ ਨਾਨਕ ਆਖਿਆ , “ ਭਾਈ ਬਾਲਾ ! ਇਹ ਜੋ ਕੜਾਹਾ ਜੋ ਤਪਦਾ ਹੈ ਸੋ ਮਰਦਾਨੇ ਦੇ ਤਲਣ ਵਾਸਤੇ । ਰਾਕਸ਼ ਤੜਕੇ ਖਾਵੇ ਔਰ ਅਸੀਂ ਛੱਪ ਖਲੋਈਏ”। ਤਾਂ ਗੁਰੂ ਨਾਨਕ ਬਾਲੇ ਨੂੰ ਆਖਿਆ, “ ਦੇਖ ਭਾਈ ਬਾਲਾ ਕਰਤਾਰ ਦੇ ਤਮਾਸੇ; ਕਿਆ ਕਰਦਾ ਹੈ”। ਤਾਂ ਗੁਰੂ ਨਾਨਕ ਤੇ ਬਾਲਾ ਛਪ ਖੜੇ ਹੋਏ । ਅਤੇ ਜਿਉ ਕੜਾਹਾ ਤਲ ਕੇ ਕਲਕਿਆ ਤਾਂ ਰਾਖਸ ਮਰਦਾਨੇ ਨੂੰ ਪਕੜ ਕੇ ਵਿੱਚ ਪਾਇਆ ਗੁੱਸੇ ਹੋਏ ਕੇ ।ਤਾਂ ਕੜਾਹਾ ਜਿਹਾ ਠੰਡਾ ਹੋ ਗਇਆ, ਜਿਉ ਪੋਹ ਮਾਹ ਦਾ ਕਕਰ ਜੰਮਦਾ ਹੈ, ਹੇਠੋਂ ਅਗਨ ਬੁਝ ਗਈ ,ਰਾਖਸ਼ ਹੈਰਾਨ ਹੋਇ ਗਇਆ । ਤਾਂ ਗੁਰੂ ਨਾਨਕ ਸਾਵਧਾਨ ਹੋਏ ਕੇ ਦਿਖਾਈ ਦਿੱਤੀ । ਤਾਂ ਰਾਕਸ ਬੋਲਿਆ, “ ਤੂੰ ਕੌਣ ਹੈ ?ਸੱਚ ਬੋਲ; ਜੋ ਤੇਰੇ ਆਏ ਤੇ ਮੇਰਾ ਤਪਦਾ ਕੜਾਹਾ ਸੀਤਲ ਹੋਇ ਗਇਆ ਹੈ ਅਤੇ ਅਗਨ ਬੁਝ ਗਈ ਹੈ “। ਤਾਂ ਗੁਰੂ ਨਾਨਕ ਬੋਲਿਆ, “ਕਉਡਾ ਰਾਖਸ! ਇਸ ਤਾਈ ਖਾਂਦਾ ਕਿਉਂ ਨਹੀਂ ; ਕਿਉਂ ਰੱਖਿਆ ਹਈ”।ਰਾਖਸ ਬੋਲਿਆ , “ਅਰੇ ਤੂੰ ਮੇਰਾ ਨਾਉ ਕਿਉ ਕਰਿ ਜਾਣਦਾ ਹੈ; ਮੈਨੂੰ ਤਾਂ ਹੈਰਾਨਗੀ ਲੱਗੀ ਹੈ। ਤੂੰ ਕਿਧਰੋਂ ਪੈਦਾ ਹੋਇਆ ਹੈਂ। ਸੱਚ ਆਖ ਤਾਂ”

ਗੁਰੂ ਨਾਨਕ ਰਾਗ ਮਾਰੂ ਵਿੱਚ ਸ਼ਬਦੁ ਬੋਲਿਆ

ਭਾਰ ਚੁਕਾ ਕਰਮ ਕਾ ਹੋਇ ਨਿਹ ਕਰਮਾ

ਸਾਗਰ ਤੇ ਕੰਧੀ ਚੜੇ ਗੁਰ ਕੀਨੇ ਧਰਮਾ

ਬਾਬਾ ਮੇਰਾ ਆਵਣ ਜਾਣਾ ਰਹਿਆਂ।

ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦੀਆ ।(ਰਹਾਉ)

ਅੰਡਾ ਫੂਟਾ ਭਰਮ ਕਾ ਗੁਰ ਰਿਦੇ ਕੀਆ ਪ੍ਰਗਾਸ ।

ਕਾਟੀ ਬੇੜੀ ਪਗਹੁ ਤੇ ਗੁਰ ਕੀਨੀ ਬੰਦ ਖਲਾਸ।

ਜਬ ਕਾ ਸਾਧੂ ਸੰਗਿ ਭਇਆ ਛੋਡਿ ਗਏ ਨਿਗਹਾਰ।

ਜਿਸ ਕੀ ਅਟਕ ਤਿਸ ਤੇ ਛੂਟੇ ਕਹਾ ਕਰੈ ਕੋਟਿਵਾਰ।

ਸਚੁ ਥਾਉ ਸਚੁ ਬੈਸ ਕਾ ਸਚੁ ਸੁਆਉ ਬਣਾਇਆ ।

ਸਚੁ ਪੂੰਜੀ ਸਚੁ ਵਖਰਿ ਵੱਖਰੋ ਨਾਨਕ ਘਰ ਪਾਇਆ ।

ਤਾਂ ਕਉਡਾ ਰਾਖਸ ਗੁਰੂ ਨਾਨਕ ਦੇਵ ਪੈਰਾਂ ਤੇ ਢਹਿ ਪਿਆ ; ਉੱਠੇ ਨਾਹੀ, ਆਖੇ, “ ਜੀ ਮੈਂ ਵੱਡੇ ਪਾਪ ਕੀਏ ਹੈ, ਮੈਨੂੰ ਬਖਸ਼ੀਏ ਜੀ “। ਤਾਂ ਗੁਰੂ ਨਾਨਕ ਕਹਿਆ, “ਕੌਡਾ! ਤੇਰਾ ਰਾਮਦਾਸ ਮਰਦਾਨਾ ਰਬਾਬੀ ਹਈ। ਇਸ ਤਾਈ ਮੰਨੇਗਾ ਤਾਂ ਤੇਰੀ ਗਤ ਹੋਏਗੀ । ਕਿਉਂ ਜੋ ਤੂੰ ਇਸਦੇ ਪ੍ਰਸੰਗ ਛੂਟੇ”। ਤਾਂ ਕੌਡੇ ਰਾਖਸ ਆਖਿਆ ਜੀ, “ ਇਹ ਵੀ ਮੇਰੇ ਸਿਰ ਤੇ ਅਤੇ ਹੋਰ ਕੋਈ ਆਖੋ ਸੋ ਵੀ ਮੇਰੇ ਸਿਰ ਤੇ। ਪਰ ਤੂੰ ਮੈਨੂੰ ਸੱਟ ਨਾਹੀ। ਤਾਂ ਗੁਰੂ ਨਾਨਕ ਜੀ ਹੱਸਿਆ, ਆਖਿਓ, “ ਕਿਉਂ ਭਾਈ ਬਾਲਾ”। ਤਾਂ ਭਾਈ ਬਾਲੇ ਆਖਿਆ, “ ਜੀ ਤੇਰੀ ਤੂੰ ਹੈ ਜਾਣੇ।“ ਤਾਂ ਗੁਰੂ ਨਾਨਕ ਨੂੰ ਕੌਡੇ ਆਖਿਆ, “ਜੀ ਮੈਨੂੰ ਕੁਝ ਹੁਕਮ ਕੀਚੈ”। ਤਾਂ ਗੁਰੂ ਨਾਨਕ ਕੌਡੇ ਨੂੰ ਆਖਿਆ ਜੋ, “ਕੌਡਾ! ਮਰਦਾਨੇ ਦੇ ਖਾਵਣੇ ਵਾਸਤੇ ਕੁਝ ਲੈ ਆਓ, ਮਰਦਾਨਾ ਭੁੱਖਾ ਹੈ” ।

ਕੌਡਾ ਰਾਕਸ ਦੌੜਦਾ ਜੰਗਲ ਨੂੰ ਜਾਏ ਕਿ ਐਸਾ ਮੇਵਾ ਲੈ ਆਇਆ ਜੋ ਤ੍ਰੈ ਖੁਸ਼ੀ ਹੋਏ ਆਣ । ਗੁਰੂ ਨਾਨਕ ਦੇ ਆਗੇ ਖੜਾ ਹੋਇਆ ਅਤੇ ਮੇਵਾ ਅੱਗੇ ਰੱਖਿਓ ਤਾਂ ਗੁਰੂ ਨਾਨਕ ਆਖਿਆ, “ਮਰਦਾਨਿਆ ਖਾਹਿ “। ਮਰਦਾਨੇ ਆਖਿਆ “ਜੀ ਮੈਂ ਸਭੋ ਕੁਝ ਖਾਧਾ ਹੈ। ਤੂੰ ਮੈਨੂੰ ਖੁਸ਼ੀ ਕਰਕੇ ਕਰ (ਮੈਨੂੰ ਨਾ ਦੇਹ) ਮੈਂ ਤੇਰਾ ਆਖਿਆ ਨਹੀਂ ਮੰਨਿਆ” ।ਤਾਂ ਗੁਰੂ ਨਾਨਕ ਆਖਿਆ, “ਮਰਦਾਨਿਆ! ਅਸੀਂ ਤੇਰੇ ਉੱਤੇ ਰਾਜ਼ੀ ਹੋਏ ਹਾਂ। ਤੂੰ ਮੇਵਾ ਖਾਏ । ਮਰਦਾਨੇ ਆਖਿਆ, “ਜੀ ਜੇਹਾ ਬਾਟਾ (ਖਾਣਾ) ਆਵੈ, ਤੇਹਾ ਦੇਹੋ”। ਤਾਂ ਗੁਰੂ ਨਾਨਕ ਜੀ ਬਾਲੇ ਨੂੰ ਆਖਿਆ, “ਭਾਈ ਬਾਲਾ ਤ੍ਰੈ ਹਿੱਸੇ ਕਰ ਅਤੇ ਵੰਡ ਦੇਹੁ”। ਬਾਲੇ ਤ੍ਰੈ ਵੱਖਰੇ ਕੀਤੇ : ਇੱਕ ਮਰਦਾਨੇ ਨੂੰ ਦਿੱਤਾ, ਇੱਕ ਆਪ ਲੀਤੋਸ, ਇਕ ਗੁਰੂ ਨਾਨਕ ਦੇ ਆਗੇ ਰੱਖਿਓ, ਤਾਂ ਲੱਗੇ ਖਾਵਣ। ਗੁਰੂ ਨਾਨਕ ਜੀ ਨੇ ਆਪਣਾ ਹਿੱਸਾ ਕੌਡੇ ਰਾਖਸ਼ ਨੂੰ ਦਿੱਤਾ ਤਾਂ ਕੌਡੇ ਅੱਗੋਂ ਨਾਂਹ ਨਾ ਕੀਤੀ । ਕੌਡੇ ਲੈਂਦਿਆਂ ਹੀ ਮੂੰਹ ਪਾ ਲਿਆ । ਕੌਡੇ ਦੇ ਖਾਂਦਿਆਂ ਹੀ ਕਪਾਟ ਖੁੱਲ ਗਏ । ਕੌਡਾ ਹੋਰ ਸਰੂਪ ਹੋਏਗਾ। ਜਾਂ ਬਾਲਾ ਤੇ ਮਰਦਾਨਾ ਦੇਖਣ ਤਾਂ ਕਿਆ ਦੇਖਣ ਜੋ ‘ਕੌਡਾ ਅਸਾਂ ਥੀ ਫਤਿਹ ਲੈ ਗਿਆ ਹੈ’। ਤਾਂ ਬਾਲੇ ਪੁੱਛਿਆ, “ਜੀ ਇਹ ਕਿਹਾ ਭਇਆ?” ਗੁਰੂ ਨਾਨਕ ਆਇਆ, “ਭਾਈ ਬਾਲਾ! ਦੇਖ ਰੰਗ ਤਮਾਸੇ ਕਰਤਾਰ ਦੇ “। ਫੇਰ ਬਾਲੇ ਪੁੱਛਿਆ , “ਜੀ ਸਾਨੂੰ ਤਾਂ ਵੱਡੀ ਹੈਰਾਨਗੀ ਲੱਗੀ ਹੈ”। ਤਾਂ ਗੁਰੂ ਨਾਨਕ ਆਖਿਆ, “ ਭਾਈ ਬਾਲਾ! ਕਰਤਾਰ ਜੋ ਸਾਨੂੰ ਇਸ ਧਰਤੀ ਤੇ ਭੇਜਿਆ ਹੈ ਸੋ ਇਸ ਵਾਸਤੇ ਭੇਜਿਆ ਹੈ । ਰੰਗ ਤਮਾਸੇ ਦੇਖਦਾ ਜਾਏ । ਬਾਲੇ ਆਖਿਆ ਜੀ “ਜੋ ਕਰਤਾਰ ਦਿਖਾਏ, ਸੋ ਦੇਖਣਾ “। ਤਾਂ ਸੱਤ ਦਿਨ ਗੁਰੂ ਨਾਨਕ ਕੌਡੇ ਪਾਸ ਰਹੇ; ਉੱਥੇ ਜਿਤਨੇ ਰਾਕਸ ਸੇ ਸਭ ਸੰਗਤ ਹੋਈ; ਸੱਤਵੇਂ ਦਿਨ ਚੱਲਣ ਹੋਇਆ ਕੌਡੇ ਰਾਕਸ਼ ਨੂੰ ਮੰਜੀ ਬਹਾਇਆ ਅੱਗੇ 47 ਦਿਨਾਂ ਦਾ ਰਾਹ ਸੀ ਜਿੱਥੇ ਜਾਣਾ ਸੀ ਉਥੋਂ ਟੁਰੇ ਬੋਲੋ ਭਾਈ ਜੀ ਵਾਹਿਗੁਰੂ (ਪੰਨਾ 157 158)

ਕੌਡਾ ਗੁਰੂ ਨਾਨਕ ਦੇਵ ਜੀ ਦਾ ਸੱਚਾ ਸਿੱਖ ਬਣ ਕੇ ਵੱਡਾ ਪ੍ਰਚਾਰਕ ਹੋਇਆ ਅਤੇ ਉਸ ਨੇ ਭੀਲਾਂ ਵਿੱਚ ਸਿੱਖ ਧਰਮ ਫੈਲਾਇਆ। ਕਈ ਪਿੰਡਾਂ ਦੇ ਨਾਮ ਸਿੱਖ ਜਾਂ ਖਾਲਸਾ ਜਾਂ ਲੋਹ ਗੜ੍ਹ ਦੇ ਨਾ ਤੇ ਹਨ ਜੋ ਦਸਦੇ ਹਨ ਕਿ ਇਸ ਇਲਾਕੇ ਵਿੱਚ ਸਿੱਖੀ ਬੜੇ ਜ਼ੋਰਾਂ ਤੇ ਸੀ।​
 
📌 For all latest updates, follow the Official Sikh Philosophy Network Whatsapp Channel:
Top