Veer Tejwant Singh ji and Prakash.S.Bagga ji I took the opportunity in this dialog to post another sabad in Gurmat Vichhar I hope you can comment and review at your leisure. It has reference to Onkaar as well.
http://www.sikhphilosophy.net/gurmat-vichaar/37723-man-har-rang-r-g-vaigo.html
Some interesting Mahan Kosh dialog on
ਓਅੰ below,
~~~~~~~~~~~~~~~~~~~~~~~~~~~~~~~~~~~~~~~~~~~~~~~~~~~
[SIZE=-1]Mahan Kosh Encyclopedia[/SIZE] [SIZE=+0]ਸੰ. ओम्. ਇਸ ਸ਼ਬਦ ਦਾ ਮੂਲ ਅਵ (श्रव्) ਧਾਤੁ ਹੈ, ਜਿਸ ਦਾ ਅਰਥ ਹੈ ਰਖ੍ਯਾ (ਰਕਾ) ਕਰਨਾ, ਬਚਾਉਣਾ, ਤ੍ਰਿਪਤ ਹੋਣਾ, ਫੈਲਨਾ ਆਦਿ। 'ਓਅੰ' ਸ਼ਬਦ ਸਭ ਦੀ ਰਖ੍ਯਾ ਕਰਨ ਵਾਲੇ ਕਰਤਾਰ ਦਾ ਬੋਧਕ ਹੈ. "ਓਅੰ ਸਾਧ ਸਤਿਗੁਰ ਨਮਸਕਾਰੰ". (ਬਾਵਨ) "ਓਅੰ ਪ੍ਰਿਯ ਪ੍ਰੀਤਿ ਚੀਤਿ". (ਸਾਰ ਮਃ ੫) ਇਸ ਦੇ ਪਰ੍*ਯਾਂਯ ਸ਼ਬਦ- "ਪ੍ਰਣਵ" ਅਤੇ "ਉਦਗੀਥ" ਭੀ ਹਨ. ਓਅੰਕਾਰ ਸ਼ਬਦ ਦਾ ਅਰਥ ਹੈ- ਓਅੰ ਧੁਨਿ (ਓਅੰ ਦਾ ਉੱਚਾਰਣ) "ਪ੍ਰਿਥਮ ਕਾਲ ਜਬ ਕਰਾ ਪਸਾਰਾ। ਓਅੰਕਾਰ ਤੇ ਸ੍ਰਿਸ੍ਟਿ ਉਪਾਰਾ". (ਵਿਚਿਤ੍ਰ) ਕਈ ਥਾਈਂ "ਓਅੰਕਾਰ" ਸ਼ਬਦ ਕਰਤਾਰ ਦਾ ਬੋਧਕ ਭੀ ਦੇਖੀਦਾ ਹੈ. "ਓਅੰਕਾਰ ਏਕੋ ਰਵਿ ਰਹਿਆ". (ਕਾਨ ਮਃ ੪) "ਓਅੰਕਾਰ ਅਕਾਰ ਕਰਿ ਪਵਣ ਪਾਣੀ ਬੈਸੰਤਰ ਸਾਜੇ". (ਭਾਗੁ) ਸੰਸਕ੍ਰਿਤ ਦੇ ਵਿਦਵਾਨਾਂ ਨੇ ੳ ਅ ਮ ਤਿੰਨ ਅੱਖਰਾਂ ਨੂੰ ਬ੍ਰਹਮਾ ਵਿਸਨੂ ਸ਼ਿਵ ਮੰਨਕੇ ਓਅੰ ਨੂੰ ਤਿੰਨ ਦੇਵ ਰੂਪ ਕਲਪਿਆ ਹੈ, ਪਰ ਗੁਰੁਮਤ ਵਿੱਚ ਓਅੰ ਦੇ ਮੁੱਢ ਏਕਾ ਅੰਗ ਲਿਖਕੇ ਸਿੱਧ ਕੀਤਾ ਹੈ ਕਿ ਕਰਤਾਰ ਇੱਕ ਹੈ. "ਏਕਾ ਏਕੰਕਾਰ ਲਿਖਿ ਵੇਖਾਲਿਆ। ਊੜਾ ਓਅੰਕਾਰ ਪਾਸਿ ਬਹਾਲਿਆ". (ਭਾਗੁ)। (2) ਮੱਧ ਭਾਰਤ ਦੇ ਜਿਲੇ ਨੀਮਾੜ ਵਿੱਚ ਨਰਮਦਾ ਨਦੀ ਦੇ ਮਾਂਧਾਤਾ ਟਾਪੂ (ਦ੍ਵੀਪ) ਵਿੱਚ ਉਸ ਨਾਉਂ ਦਾ ਇੱਕ ਵੱਡਾ ਪ੍ਰਸਿੱਧ ਹਿੰਦੂ ਮੰਦਿਰ ਹੈ, ਸਤਿਗੁਰੂ ਨਾਨਕ ਦੇਵ ਜੀ ਨੇ ਇਸੇ ਥਾਂ 'ਦੱਖਣੀ ਓਅੰਕਾਰ' ਉੱਚਾਰਣ ਕੀਤਾ ਹੈ। ¹ ੩. ਵ੍ਯ- ਹਾਂ। (4) ਸਤ੍ਯ. ਯਥਾਰਥ. ਠੀਕ. [¹ਰਾਵਲਪਿੰਡੀ ਭਾਈ ਬੂਟਾ ਸਿੰਘ ਹਕੀਮ ਦੀ ਧਰਮਸਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਬਹੁਤ ਪੁਰਾਣੀ ਲਿਖਤ ਦੀ ਬੀੜ ਹੈ, ਜਿਸ ਵਿੱਚ ਰਾਮਕਲੀ ਰਾਗ ਦੇ ਦੱਖਣੀ ਓਅੰਕਾਰ ਤੋਂ ਇਲਾਵਾ, ਇੱਕ ਹੋਰ ੮੭ ਪਦਾਂ (ਪੌੜੀਆਂ) ਦੀ ਓਅੰਕਾਰ ਬਾਣੀ ਹੈ, ਜਿਸ ਦਾ ਅਰੰਭ ਇਉਂ ਹੁੰਦਾ ਹੈ:- ਓਅੰਕਾਰ ਮਃ ੧. (ਪੰਨਾ ੧੩੧੫) ਓਅੰਕਾਰ ਨਿਰਮਲ ਸਭ ਥਾਨਿ। ਤਾਤੇ ਹੋਈ ਸਗਲੀ ਖਾਨਿ। ਖਾਣਿ ਖਾਣਿ ਮਹਿ ਬਹੁ ਬਿਸਥਾਰਾ। ਆਪੇ ਜਾਣੈ ਸਿਰਜਣਹਾਰਾ। ਸਿਰਜਨਹਾਰ ਕੇ ਕੇਤੇ ਭੇਖ। ਭੇਖ ਭੇਖ ਮਹਿ ਰਹੈ ਅਲੇਖ. (੧) *** ਭਉ ਭਾਗਾ ਨਿਰਭਉ ਘਰਿ ਆਇਆ। ਤਬ ਇਹ ਚਰਨ ਪਖਾਲੈ ਮਾਇਆ। ਮਾਇਆਧੀਨ ਸੇਵਿਕ ਦਰਿ ਠਾਢੀ। ਜਾਕੇ ਚਰਨਕਵਲ ਰੁਚਿ ਬਾਢੀ। ਦ੍ਰਿਸਟਿ ਮਾਇ ਸਾਰਾ ਜਗ ਦੇਖੈ। ਆਪਿ ਅਲੇਖੀ ਅਉਰ ਸਭ ਲੇਖੈ। ੮੧.] [/SIZE]
[SIZE=-1]Mahan Kosh data provided by Bhai Baljinder Singh (RaraSahib Wale); See
http://www.ik13.com[/SIZE] ~~~~~~~~~~~~~~~~~~~~~~~~~~~~~~~~~~~~~~~~~~~~~~~~~~~
Sat Sri Akal.