- Jan 3, 2010
- 1,254
- 424
- 80
ਗੁਰੂ ਨਾਨਕ ਦੇਵ ਜੀ ਦੀਆਂ ਪੰਜਾਬ ਵਿਚ ਯਾਤਰਾਵਾਂ-3
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅਮੀਂ ਸ਼ਾਹ
ਖਾਲੜਾ ਦੇ ਨਜ਼ਦੀਕ ਗੁਰੂ ਨਾਨਕ ਦੇਵ ਜੀ ਅਮੀਂ ਸ਼ਾਹ ਗਏ ਜਿਥੇ ਦਾ ਗੁਰਦੁਆਰਾ ਪਹਿਲੀ ਪਾਤਸ਼ਾਹੀ ਗੁਰੂ ਸਾਹਿਬ ਦੀ ਫੇਰੀ ਦੀ ਯਾਦ ਕਰਵਾਉˆਦਾ ਹੈ । 25 ਬਿਘੇ ਜ਼ਮੀਨ ਇਸ ਗੁਰਦਵਾਰੇ ਦੇ ਨਾਂ ਹੈ ਜਿਸ ਦੀ ਦੇਖਭਾਲ ਇਕ ਉਦਾਸੀ ਕਰਦਾ ਹੈ। ਏਥੇ ਦੇ ਲੋਕਾਂ ਨੇ ਗੁਰੂ ਸਾਹਿਬ ਦੀ ਬੜੀ ਸੇਵਾ ਕੀਤੀ ਤੋਂੇ ਗੁਰੂ ਸਾਹਿਬ ਦਾ ਅਸ਼ੀਰਵਾਦ ਪਰਾਪਤ ਕੀਤਾ।
ਘਵਿੰਡੀ
ਏਥੋਂ ਅੱਗੇ ਗੁਰੂ ਸਾਹਿਬ ਘਵਿੰਡੀ ਗਏ। ਇਹ ਪਿੰਡ ਲਾਹੌਰ ਦੇ ਬਰਕੀ ਪiੁਲਸ ਸਰਕਲ ਵਿਚ ਪੈਂਦਾ ਹੈ ਤੇ ਭਾਰਤ-ਪਾਕ ਹੱਦ ਤੋਂ ਇੱਕ ਕਿਲਮੀਟਰ ਦੀ ਦੂਰੀ ਉਤੇ ਹੈ ।ਇਹ ਭਾਰਤ ਦੇ ਖਾਲੜਾ ਚੈਕ ਪੋਸਟ ਤੋਂ ਉਲਟੀ ਦਿਸ਼ਾ ਵਿਚ ਹੈ ਜਿਥੇ ਗੁਰੂ ਸਾਹਿਬ ਲਹੁੂੜੇ ਦੇ ਦਰਖਤ ਥਲੇ ਰੁਕੇ ਸਨ । ਗੁਰਦੁਆਰਾ ਲਹੂੜਾ ਸਾਹਿਬ, ਜਿਥੇ ਗੁਰੂ ਸਾਹਿਬ ਨੇ ਫੇਰੀ ਪਾਈ, ਘਵਿੰਡੀ ਤੋ 2 ਕਿਲਮੀਟਰ ਦੀ ਦੂਰੀ ਤੇ ਹੈ । ਏਥੇ ਉਸ ਵੇਲੇ ਵਣਜਾਰਿਆਂ ਦੇ ਪਰਿਵਾਰ ਵਿਚ ਇਕ ਬੱਚੇ ਦਾ ਜਨਮ ਹੋਇਆ ਸੀ ਜਿਸ ਦੀਆਂ ਖੁਸ਼ੀਆˆ ਮਨਾਈਆਂ ਜਾ ਰਹੀਆਂ ਸਨ । ਮਰਦਾਨਾ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, “ਪਾਤਸ਼ਾਹ! ਮਂੈ ਦੋ ਦਿਨ ਤੋਂ ਭੁੱਖਾ ਹਾˆ । ਜੇ ਤੁਸੀ ਇਜ਼ਾਜ਼ਤ ਦੇਵੋ ਤਾ ਮੈ ਬਸਤੀ ਵਚ ਜਾ ਕੇ ਕੁਝ ਖਾ ਆਵਾˆ” ? ਗੁਰੂ ਜੀ ਨੇ ਕਿਹਾ, “ਮਰਦਾਨੇ ! ਜਾਣ ਨੂੰ ਤਾਂ ਖੁਸ਼ੀ ਜਾ, ਪਰ ਮੰਗਣਾ ਕੁਝ ਨਹੀਂ। ਅਸੀਂ ਮੰਗ ਖਾਣੇ ਸਾਧੂ ਨਹੀਂ। ਜੋ ਪ੍ਰਮਾਤਮਾਂ ਦਿੰਦਾ ਹੈ ਉਸੇ ਵਿਚ ਸਬਰ ਕਰ ਲੈਂਦੇ ਹਾਂ”। ਮਰਦਾਨਾ ਉਸ ਘਰ ਵਿਚ ਗਿਆ ਜਿਸ ਘਰ ਵਿਚ ਜਸ਼ਨ ਮਨਾਇਆ ਜਾ ਰਿਹਾ ਸੀ । ਉਹ ਵਣਜਾਰੇ ਆਪਣੀ ਖੁਸ਼ੀ ਇਤਨੇ ਮਗਨ ਸਨ ਕਿ ਉਨ੍ਹਾਂ ਨੇ ਮਰਦਾਨੇ ਵੱਲ ਕੋਈ ਧਿਆਨ ਹੀ ਨਹੀਂ ਦਿਤਾ ਤਾਂ ਮਰਦਾਨਾ ਭੁੱਖਾ ਹੀ ਮੁੜ ਆਇਆ। ਪ੍ਰਮਾਤਮਾਂ ਦੀ ਮਰਜ਼ੀ; ਉਸ ਨਵ-ਜਨਮੇਂ ਬੱਚੇ ਦੀ ਮੌਤ ਹੋ ਗਈ ਤੇ ਸਭ ਸੋਗ ਵਿਚ ਡੁੱਬ ਗਏ । ਦੁੱਖ ਵਿਚ ਉਹ ਗੁਰੂ ਸਾਹਿਬ ਕੋਲ ਆਏ । ਗੁਰੂ ਸਾਹਿਬ ਨੇ ਉਨ੍ਹਾਂ ਨੂੰ ਪ੍ਰਮਾਤਮਾਂ ਦਾ ਭਾਣਾ ਮੰਨਣ ਨੂੰ ਕਿਹਾ ਅਤੇ ਸ੍ਰੀ ਰਾਗ ਵਿਚ ਸ਼ਬਦ ਗਾਇਨ ਕੀਤਾ। ਏਥੇ ਪਿਛੋਂ ਸਿੱਖਾˆ ਨੇ ਗੁਰੂ ਸਾਹਿਬ ਦੇ ਫੇਰੀ ਦੀ ਯਾਦ ਵਿਚ ਗੁਰਦੁਆਰਾ ਲੂਹੜਾ ਸਾਹਿਬ ਬਣਵਾਇਆ ਜਿਸਨੂੰ 20 ਬਿਘੇ ਜ਼ਮੀਨ ਅਲਾਟ ਹੈ ।
ਜਾਹਮਣ
ਗੁਰਦੁਆਰਾ ਰੋੜੀ ਸਾਹਿਬ, ਜਾਹਮਣ
ਇਸ ਤੋ ਅੱਗੇ ਗੁਰੂ ਜੀ ਜਾਹਮਣ ਪਹੁੰਚੇ ਜੋ ਲਾਹੌਰ ਤੋ 25 ਕਿਲਮੀਟਰ ਦੀ ਦੂਰੀ ਤੇ ਹੈ ।ਗੁਰੂ ਜੀ ਅਪਣੇ ਨਾਨਕੇ ਪਿੰਡ ਡੇਰਾ ਚਹਿਲ ਜਾਣ ਵੇਲੇ ਇਸ ਸਥਾਨ ਤੇ ਗਏ । ਗੁਰੂ ਸਾਹਿਬ ਦੀ ਯਾਦ ਵਿਚ ਗੁਰਦਵਾਰਾ ਪਿੰਡ ਤੋਂ ਅੱਧਾ ਕਿਲਮੀਟਰ ਦੀ ਦੂਰੀ ਦੇ ਸਥਿਤ ਹੈ ।ਜੈਨ ਭਵ ਦਾਸ ਨੇ ਗੁਰੂ ਦੁਆਰਾ ਦੱਸੀ ਸਿਖਿਆ ਨੂੰੂ ਅਪਣਾਇਆ । ਗੁਰੂਦੁਆਰਾ ਸਾਹਿਬ ਦੀ ਢਾਈ ਮੰਜ਼ਿਲਾ ਬਿਲਡਿੰਗ ਹੈ ਤੇ ਇਸ ਦੇ ਨਾਮ ਤੇ 100 ਬਿਘੇ ਜ਼ਮੀਨ ਹੈ ਜੋ ਅੰਤਰਰਾਸਟਰੀ ਬਾਰਡਰ ਤੋ ਇਕ-ਅੱਧੇ ਕਿਲਮੀਟਰ ਦੀ ਦੂਰੀ ਤੇ ਹੈ ।ਜਾਹਮਣ ਦੇ ਗੁਰੂ ਦੇ ਇਕ ਸਿੱਖ ਨਰੀਆ ਨੇ ਛੋਟੇ ਜਿਹੇ ਤਲਾਬ ਨੂੰ ਵੱਧਾ ਕੇ ਇਕ ਵਡੇ ਸਰੋਵਰ ਦਾ ਰੂਪ ਦੇ ਦਿਤਾ । ਗੁਰੂਦੁਆਰੇ ਸਾਹਿਬ ਨੂੰ 1965 ਦੀ ਜੰਗ ਵੇਲੇ ਭਾਰੀ ਨੁਕਸਾਨ ਹੋਇਆ ਅਤੇ ਹੁਣ ਇਹ ਖੰਡਰਾਤ ਤੇ ਰੂਪ ਵਿਚ ਹੈ ।
ਚਹਿਲ
ਗੁਰਦੁਆਰਾ ਜਨਮਅਸਥਾਨ ਬੇਬੇ ਨਾਨਕੀ, ਚਾਹਲ
ਚਹਿਲ ਨੂੰ ਡੇਰਾ ਚਹਿਲ ਵੀ ਕਿਹਾ ਜਾˆਦਾ ਹੈ ਜੋ ਲਹੌਰ ਜ਼ਿਲੇ ਵਿਚ ਪੈਂਦਾ ਹੈ।ਇਹ ਗੁਰੂ ਸਾਹਿਬ ਜੀ ਦੀ ਮਾਤਾ ਤ੍ਰਿਪਤਾ ਜੀ ਦਾ ਪੇਕਾ ਪਿੰਡ ਸੀ ਅਤੇ ਬੇਬੀ ਨਾਨਕੀ ਜੀ ਦਾ ਜਨਮ ਸਥਾਨ ਵੀ। ਗੁਰੂ ਸਾਹਿਬ ਇਥੇ ਆਉਂਦੇ ਰਹਿੰਦੇ ਸਨ । ਇਥੇ ਦਾ ਸਥਾਨ ਜਨਮ ਅਸਥਾਨ ਬੇਬੀ ਨਾਨਕੀ, ਚਹਿਲ ਦੇ ਨਾਮ ਨਾਲ ਜਾਣਿਆ ਜਾˆਦਾ ਹੈ। ਇਸ ਗੁਰਦੁਆਰਾ ਸਾਹਿਬ ਦੇ ਨਾਮ 100 ਏਕੜ ਜ਼ਮੀਨ ਹੈ ।
ਲਹੌਰ
ਗੁਰਦੁਆਰਾ ਸ੍ਰੀ ਨਾਨਕ ਗੜ੍ਹ• ਬਦਾਮੀ ਬਾਗ, ਲਹੌਰ
ਲਹੌਰ ਸ਼ਹਿਰ ਦੇ ਦਿਲੀ ਗੇਟ ਦੇ ਅੰਦਰਲੇ ਪਾਸੇ ਸਿਰੀਆਂ ਵਾਲਾ ਯਾਂ ਛੋਟਾ ਜਵਾਹਰ ਮੱਲ ਬਜ਼ਾਰ ਵਿਚ ਗੁਰੂ ਨਾਨਕ ਮੁੱਹਲਾ ਛੋਟਾ ਮੁਫਤੀ ਬਕਰ ਸਥਿਤ ਹੈ।ਜਿਸ ਦਿਨ ਗੁਰੂ ਨਾਨਕ ਦੇਵ ਜੀ ਲਹੌਰ ਪਹੁੰਚੇ ਉਸ ਦਿਨ ਸ਼ਹਿਰ ਦਾ ਇਕ ਇਸ ਮੁਹੱਲੇ ਵਿਚ ਅਮੀਰ ਦੁਨੀ ਚੰਦ ਅਪਣੇ ਪਿਤਾ ਦੇ ਨਮਿਤ ਸ਼ਰਾਧ ਕਰਵਾ ਰਿਹਾ ਸੀ, ਜਿਸ ਵਿਚ ਉਹ ਬ੍ਰਾਹਮਣਾਂ ਨੂੰ ਚੰਗਾ ਭੋਜ ਦੇ ਕੇ ਕਪੜੇ ਅਤੇ ਧਨ ਦਾਨ -ਦਛਣਾਂ ਦੇ ਰੂਪ ਵਿੱਚ ਦੇ ਰਿਹਾ ਸੀ ।ਗੁਰੂ ਜੀ ਦੇ ਪੁੱਛਣ ਤੇ ਉਸ ਨੇ ਦੱਸਿਆ ਕਿ ਉਸ ਨੂੰ ਬ੍ਰਾਹਮਣਾਂ ਨੇ ਯਕੀਨ ਦਿਵਾਇਆ ਹੋਇਆ ਸੀ ਕਿ ‘ਬ੍ਰਾਹਮਣਾਂ ਨੂੰ ਦਿਤੀ ਸਭ ਦਾਨ-ਦਛਣਾਂ ਉਸ ਦੇ ਮ੍ਰਿਤ ਪਿਤਾ ਨੂੰ ਪਹੁੰਚ ਰਹੀ ਹੈ’। ਗੁਰੂ ਸਾਹਿਬ ਹੱਸੇ ਤੇ ਆਖਣ ਲੱਗੇ, “ਬ੍ਰਾਹਮਣਾਂ ਨੇ ਭੋਜਨ ਖਾ ਲਿਆ ਅਤੇ ਕਪੜੇ ਵੇਚ ਦੇਣਗੇ ।ਮੈਨੂੰ ਇਹ ਸਮਝ ਨਹੀ ਆ ਰਿਹਾ ਕਿ ਇਹ ਤੇਰੇ ਮ੍ਰਿਤ ਪਿਤਾ ਜੀ ਪਾਸ ਕਿਸ ਤਰ੍ਹਾਂ ਪਹੁੰਚਣਗੇ’। ਦੁਨੀ ਚੰਦ ਨੇ ਕਿਹਾ ‘ਬਾ੍ਰਹਮਣਾਂ ਤਾਂ ਇਹੋ ਹੀ ਕਹਿੰਦੇ ਹਨ’ ।ਗੁਰੂ ਸਾਹਿਬ ਨੇ ਕਿਹਾ,“ਇਹ ਲਵੋ ਸੂਈ ।ਜਦੋਂ ਆਪਾਂ ਅਗਲੇ ਜਨਮ ਵਿਚ ਮਿਲਾਂਗੇ ਤਾਂ ਇਹ ਮੈਨੂੰ ਉਥੇ ਦੇ ਦੇਣਾ”। ਹੈਰਾਨ ਦੁਨੀ ਚੰਦ ਨੇ ਕਿਹਾ,“ਮੈ ਜਦ ਮਰਾਗਾਂ ਤਾਂ ਇਹ ਸੂਈ ਕਿਸ ਤਰ੍ਹਾਂ ਲੈ ਕੇ ਜਾਵਾਗਾਂ ।ਖਾਲੀ ਹੱਥ ਆਇਆ ਸੀ ਤੇ ਖਾਲੀ ਹੱਥ ਹੀ ਜਾਵਾਂਗਾ”। “ਇਨ੍ਹਾਂ ਬ੍ਰਾਹਮਣਾਂ ਨੇ ਤਾਂ ਕਿਤਨਿਆਂ ਤੋਂ ਹੀ ਭੋਜ ਖਾਧਾ ਹੈ ਤੇ ਲੀੜੇ ਲੱਤੇ ਤੇ ਪੈਸੇ ਦਾਨ-ਦਛਣਾਂ ਵਿਚ ਲਏ ਹਨ ਇਹ ਏਡਾ ਬੋਝਾ ਅੰਤ ਵੇਲੇ ਕਿਵੇਂ ਲਿਜਾਣਗੇ? ਕਿਵੇਂ ਉਹ ਸਾਰੇ ਮ੍ਰਿਤ ਬਜ਼ੁਰਗਾਂ ਨੂੰ ਪਛਾਨਣਗੇ ਤੇ ਫਿਰ ਕਿਵੇਂ ਉਨ੍ਹਾਂ ਵਿਚ ਏਨਾ ਕੁਝ ਵੰਡਣਗੇ?ਇਕ ਸੂਈ ਤਕ ਤਾਂ ਅੱਗੇ ਲਿਜਾਈ ਨਹੀਂ ਜਾ ਸਕਦੀ”।ਇਹ ਸੁਣ ਕੇ ਉਥੇ ਹਾਜ਼ਰ ਸਭ ਲੋਕ ਬ੍ਰਾਹਮਣਾਂ ਦੇ ਇਸ ਢੌਂਗ ਨੂੰ ਸਮਝ ਗਏ।ਗੁਰੂ ਸਾਹਿਬ ਨੇ ਕਿਹਾ, “ਦਸਾਂ-ਨਹੁੰਆਂ ਦੀ ਮੇਹਨਤ ਕਰੋ, ਇਸ ਵਿਚੋਂ ਹੀ ਲੋੜਵੰਦਾਂ ਦੀ ਮਦਦ ਕਰੋ ਅਤੇ ਉਸ ਪ੍ਰਮਾਤਮਾਂ ਨੂੰ ਯਾਦ ਕਰੋ ਜਿਸ ਨੇ ਤੁਹਾਨੂੰ ਰਚਿਆ ਹੈ। ਅਪਣੇ ਮਰੇ ਹੋਏ ਬਜ਼ੁਰਗਾਂ ਦੀ ਚਿੰਤਾ ਨਹੀ ਕਰਨੀ ਚਾਹਦੀ।ਸਭ ਨੂੰ ਵੇਖਣ ਵਾਲਾ ਆਪ ਪ੍ਰਮਾਤਮਾਂ ਹੈ” ।ਲਹੌਰ ਰੇਲਵੇ ਸਟੇਸ਼ਨ ਤੋ 2 ਕਿਲਮੀਟਰ ਦੀ ਦੂਰੀ ਤੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਲਹੌਰ ਗੁਰੂ ਸਾਹਿਬ ਦੀ ਇਸ ਫੇਰੀ ਦੀ ਯਾਦ ਕਰਵਾਉˆਦੀ ਹੈ ਜੋ ਇਟਾਂ-ਚੂਨੇ ਦੀ ਬਣੀ ਵਡੀ ਇਮਾਰਤ ਸੀ । ਬਣੇ ਹਾਲ ਵਿਚ ਸੰਗਮਰਮਰ ਲੱਗਿਆ ਹੋਇਆ ਸੀ । ਪਰ ਇਹ ਸਥਾਨ 1947 ਤੋਂ ਰਹਾਇਸ਼ ਵਿਚ ਬਦਲ ਦਿਤਾ ਗਿਆ ਜੋ ਹੁਣ ਦੇਖ-ਰੇਖ ਦੀ ਘਾਟ ਸਦਕਾ ਵੀਰਾਨਾ ਲਗਦਾ ਹੈ । ਗੁਰਦੁਆਰਾ ਵਕਫ ਬੋਰਡ ਦੇ ਪ੍ਰਬੰਧ ਅਧੀਨ ਹੈ ਪਰ ਇਸ ਦੀ ਵਰਤੋਂ ਹੁਣ ਵਸਣ ਲਈ ਕੀਤੀ ਜਾਂਦੀ ਹੈ । ਏਥੇ ਰਹਿਣ ਵਾਲਿਆ ਨੇ ਪ੍ਰਕਾਸ਼ ਸਥਾਨ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਇਕ ਤਸਵੀਰ ਰੱਖੀ ਹੋਈ ਹੈ ਅਤੇ ਯਾਤਰੂਆਂ ਨੂੰ ਇਸੇ ਦੇ ਹੀ ਦਰਸ਼ਨ ਕਰਵਾੳˆਦੇ ਹਨ ।