• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

dalvinder45

SPNer
Jul 22, 2023
807
37
79
ਲਿਖ ਕਵਿਤਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਲਿਖ ਕਵਿਤਾ ਜੋ ਲੋਕਾਂ ਦੇ ਵਿੱਚ ਪਿਆਰ ਵਧਾਵੇ ।
ਲਿਖ ਕਵਿਤਾ ਜੋ ਸਾਰੇ ਜੱਗ ਵਿੱਚ ਅਮਨ ਫੈਲਾਵੇ ।
ਲਿਖ ਕਵਿਤਾ ਜੋ ਦੂਈ ਦੈਤ ਨੂੰ ਜੜੋਂ ਮਿਟਾਵੇ।
ਲਿਖ ਕਵਿਤਾ ਜੋ ਵਿਛੜੇ ਹੋਏ ਆਣ ਮਿਲਾਵੇ ।
ਲਿਖ ਕਵਿਤਾ ਜੋ ਜਗ ਵਿਚ ਵੈਰ ਵਿਰੋਧ ਘਟਾਵੇ।
ਲਿਖ ਕਵਿਤਾ ਜੋ ਜੰਗਾਂ ਯੁਧਾਂ ਵਿੱਚ ਠਲ ਪਾਵੇ ।
ਲਿਖ ਕਵਿਤਾ ਜੋ ਆਤੰਕ ਨੂੰ ਜੜੋਂ ਮੁਕਾਵੇ ।
ਲਿਖ ਕਵਿਤਾ ਜੋ ਠੱਗੀ ਚੋਰੀ ਨੂੰ ਨੱਥ ਪਾਵੇ।
ਲਿਖ ਕਵਿਤਾ ਜੋ ਕਤਲੋ ਗਾਰਤ ਰੋਕ ਦਿਖਾਵੇ ।
ਲਿਖ ਕਵਿਤਾ ਜੋ ਨੰਗਾ ਕਰਦੀ ਝੂਠੇ ਦਾਵੇ ॥
ਲਿਖ ਕਵਿਤਾ ਜੋ ਹੱਕ, ਸੱਚ ਇਨਸਾਫ ਦਿਵਾਵੇ।
ਲਿਖ ਕਵਿਤਾ ਜੋ ਉੱਚਾ ਨੀਵਾ ਇਕ ਕਰਾਵੇ ।
ਲਿਖ ਕਵਿਤਾ ਜੋ ਸਾਰੇ ਜਗ ਨੂੰ ਇਕ ਬਣਾਵੇ ।
ਲਿਖ ਕਵਿਤਾ ਜੋ ਧਰਤੀ ਉੱਤੇ ਸੁਰਗ ਬਣਾਵੇ।
 

dalvinder45

SPNer
Jul 22, 2023
807
37
79
ਰੱਬ ਦੀ ਬਖਸ਼ਿਸ਼

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਲਿਖਣਾ ਕੀ ਸੀ ਲਿਖਿਆ ਕੀ ਗਿਆ, ਬਦਲੀ ਕਿਵੇਂ ਕਹਾਣੀ?
ਸੋਚਿਆ ਜੋ, ਨਾ ਲਿਖਣਾ ਓਹ ਹੈ, ਵਸ ਬੰਦੇ ਦੇ ਜਾਣੀ।
ਸੋਚ ਇਰਾਦੇ ਹਰ ਲੇਖਕ ਦੇ ਆਪੋ ਅਪਣੇ ਹੁੰਦੇ,
ਉਸ ਵਿੱਚ ਅਪਣੇ ਜੀਵਨ ਅਨੁਭਵ ਦੀ ਪੈਂਦੀ ਏ ਚਾਹਣੀ।
ਕਈ ਤੱਤਾਂ ਦੇ ਮੇਲ , ਪਤਾ ਨਾ ਕੀ ਤੱਤ ਭਾਰੂ ਹੋਏ,
ਕਿੱਧਰੋਂ ਉਲਝੇ, ਕਿੱਧਰੋਂ ਸੁਲਝੇ, ਇਹ ਜੀਵਨ ਦੀ ਤਾਣੀ।
ਚੁੱਕੋ ਕਲਮ ਤੇ ਉਸ ਦੇ ਹੱਥ ਦਿਉ, ਜੋ ਮਰਜ਼ੀ ਲਿਖਵਾਏ,
ਉਹ ਹੀ ਜਾਣ,ੇ ਕੀ ਤੱਤ ਪਾਉਣੇ, ਕਿੱਧਰ ਕਲਮ ਵਗਾਣੀ।
‘ਮੇਰੀ ਕਵਿਤਾ, ਮੇਰੀ ਰਚਨਾ’, ਨਾ ਇਹ ਕਹੋ ਕਹਾਣੀ।
ਇਹ ਤਾਂ ਹੈ ਸੱਭ ਰੱਬ ਦੀ ਬਖਸ਼ਿਸ਼, ਜੋ ਲੇਖਕ ਨੇ ਮਾਣੀ।
 
📌 For all latest updates, follow the Official Sikh Philosophy Network Whatsapp Channel:

Latest Activity

Top