• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

dalvinder45

SPNer
Jul 22, 2023
901
37
79
ਲਿਖ ਕਵਿਤਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਲਿਖ ਕਵਿਤਾ ਜੋ ਲੋਕਾਂ ਦੇ ਵਿੱਚ ਪਿਆਰ ਵਧਾਵੇ ।
ਲਿਖ ਕਵਿਤਾ ਜੋ ਸਾਰੇ ਜੱਗ ਵਿੱਚ ਅਮਨ ਫੈਲਾਵੇ ।
ਲਿਖ ਕਵਿਤਾ ਜੋ ਦੂਈ ਦੈਤ ਨੂੰ ਜੜੋਂ ਮਿਟਾਵੇ।
ਲਿਖ ਕਵਿਤਾ ਜੋ ਵਿਛੜੇ ਹੋਏ ਆਣ ਮਿਲਾਵੇ ।
ਲਿਖ ਕਵਿਤਾ ਜੋ ਜਗ ਵਿਚ ਵੈਰ ਵਿਰੋਧ ਘਟਾਵੇ।
ਲਿਖ ਕਵਿਤਾ ਜੋ ਜੰਗਾਂ ਯੁਧਾਂ ਵਿੱਚ ਠਲ ਪਾਵੇ ।
ਲਿਖ ਕਵਿਤਾ ਜੋ ਆਤੰਕ ਨੂੰ ਜੜੋਂ ਮੁਕਾਵੇ ।
ਲਿਖ ਕਵਿਤਾ ਜੋ ਠੱਗੀ ਚੋਰੀ ਨੂੰ ਨੱਥ ਪਾਵੇ।
ਲਿਖ ਕਵਿਤਾ ਜੋ ਕਤਲੋ ਗਾਰਤ ਰੋਕ ਦਿਖਾਵੇ ।
ਲਿਖ ਕਵਿਤਾ ਜੋ ਨੰਗਾ ਕਰਦੀ ਝੂਠੇ ਦਾਵੇ ॥
ਲਿਖ ਕਵਿਤਾ ਜੋ ਹੱਕ, ਸੱਚ ਇਨਸਾਫ ਦਿਵਾਵੇ।
ਲਿਖ ਕਵਿਤਾ ਜੋ ਉੱਚਾ ਨੀਵਾ ਇਕ ਕਰਾਵੇ ।
ਲਿਖ ਕਵਿਤਾ ਜੋ ਸਾਰੇ ਜਗ ਨੂੰ ਇਕ ਬਣਾਵੇ ।
ਲਿਖ ਕਵਿਤਾ ਜੋ ਧਰਤੀ ਉੱਤੇ ਸੁਰਗ ਬਣਾਵੇ।
 

dalvinder45

SPNer
Jul 22, 2023
901
37
79
ਰੱਬ ਦੀ ਬਖਸ਼ਿਸ਼

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਲਿਖਣਾ ਕੀ ਸੀ ਲਿਖਿਆ ਕੀ ਗਿਆ, ਬਦਲੀ ਕਿਵੇਂ ਕਹਾਣੀ?
ਸੋਚਿਆ ਜੋ, ਨਾ ਲਿਖਣਾ ਓਹ ਹੈ, ਵਸ ਬੰਦੇ ਦੇ ਜਾਣੀ।
ਸੋਚ ਇਰਾਦੇ ਹਰ ਲੇਖਕ ਦੇ ਆਪੋ ਅਪਣੇ ਹੁੰਦੇ,
ਉਸ ਵਿੱਚ ਅਪਣੇ ਜੀਵਨ ਅਨੁਭਵ ਦੀ ਪੈਂਦੀ ਏ ਚਾਹਣੀ।
ਕਈ ਤੱਤਾਂ ਦੇ ਮੇਲ , ਪਤਾ ਨਾ ਕੀ ਤੱਤ ਭਾਰੂ ਹੋਏ,
ਕਿੱਧਰੋਂ ਉਲਝੇ, ਕਿੱਧਰੋਂ ਸੁਲਝੇ, ਇਹ ਜੀਵਨ ਦੀ ਤਾਣੀ।
ਚੁੱਕੋ ਕਲਮ ਤੇ ਉਸ ਦੇ ਹੱਥ ਦਿਉ, ਜੋ ਮਰਜ਼ੀ ਲਿਖਵਾਏ,
ਉਹ ਹੀ ਜਾਣ,ੇ ਕੀ ਤੱਤ ਪਾਉਣੇ, ਕਿੱਧਰ ਕਲਮ ਵਗਾਣੀ।
‘ਮੇਰੀ ਕਵਿਤਾ, ਮੇਰੀ ਰਚਨਾ’, ਨਾ ਇਹ ਕਹੋ ਕਹਾਣੀ।
ਇਹ ਤਾਂ ਹੈ ਸੱਭ ਰੱਬ ਦੀ ਬਖਸ਼ਿਸ਼, ਜੋ ਲੇਖਕ ਨੇ ਮਾਣੀ।
 

dalvinder45

SPNer
Jul 22, 2023
901
37
79
ਬੇਅੰਤ ਵਾਹਿਗੁਰੂ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
ਤੂੰ ਤਾਂ ਹੈਂ ਬੇਅੰਤ ਵਾਹਿਗੁਰੂ, ਤੂੰ ਤਾਂ ਹੈਂ ਬੇਅੰਤ।
ਲੱਖਾਂ ਧਰਤੀ, ਲੱਖਾਂ ਸੂਰਜ, ਲੱਖਾਂ ਚੰਦ ਸਿਤਾਰੇ,
ਲੱਖਾਂ ਅੰਬਰ, ਲੱਖਾਂ ਖਿਤਿਜਾਂ, ਭਉ ਵਿੱਚ ਘੁੰਮਦੇ ਸਾਰੇ।
ਰੂਪ ਨਵੇਂ ਨਿੱਤ ਧਾਰੀ ਜਾਂਦੇ, ਬਦਲਣ ਤੋਂ ਉਪਰੰਤ।
ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
ਤਿੰਨ ਚੁਥਾਈ ਸੂਖਮ ਮਾਦਾ, ਚੌਥਾ ਭਾਗ ਅਸਥੂਲ,
ਚਾਰ ਫੀ ਸਦੀ ਨਜ਼ਰ ਜੋ ਆਉਂਦਾ, ਏਸ ਵਿਸ਼ਵ ਦਾ ਮੂਲ।
ਗਿਣਤੀ ਮਿਣਤੀ ਕੌਣ ਕਰੇਗਾ, ਜੋ ਹੈ ਵਿਸ਼ਵ ਅਨੰਤ।
ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
ਕੁਦਰਤ ਦਾ ਫੈਲਾ ਹਰ ਥਾਂ ਤੇ, ਕੀਕੂੰ ਕਰਾਂ ਸ਼ੁਮਾਰ,
ਜੱਲ, ਥਲ, ਅੰਬਰ ਦੇ ਵਿੱਚ ਲੱਗੀ, ਜੀਵਨ ਦੀ ਭਰਮਾਰ,
ਦਿਸਦੇ ਅਣਦਿਸਦੇ ਵਿੱਚ ਵਸਦੇ, ਖਰਬਾਂ ਜੀਵ ਤੇ ਜੰਤ।
ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
ਰੰਗੀਂ ਰੰਗੀਂ ਭਾਂਤੀ ਭਾਂਤੀ, ਉਸਨੇ ਸਾਰੇ ਜੀਵ ਉਪਾਏ ।
ਕੋਈ ਨਾ ਕਿਸ ਹੀ ਜੇਹਾ ਸਭ ਵਿੱਚ ਨਵੀਂ ਕਲਾ ਵਰਤਾਏ।
ਸਾਰੇ ਧੰਦੇ ਲਾਏ, ਚਲਦੇ ਕਾਰਜ, ਕਰ ਉਪਰੰਤ ।
ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
ਜੋ ਜੀਵਾਏ, ਪਾਲੇਂ ਆਪੇ, ਖਾਣ ਪੀਣ ਪਹੁੰਚਾਵੇਂ।
ਸੱਭ ਦੇ ਦਿਲ ਦੀਆਂ ਜਾਣੇ ਹਰ ਪਲ, ਯਾਦ ਕਰੇ, ਪੁੱਜ ਜਾਵੇਂ।
ਨਾਮ ਤੇਰੇ ਨੂੰ ਜਪਣ ਲਈ ਨਾ ਚਾਹੀਦਾ ਕੋਈ ਮੰਤ।
ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
ਉਸ ਦੀ ਲੀਲਾ ਬੜੀ ਨਿਆਰੀ, ਕੁਦਰਤ ੳਸੁ ਦੇ ਭਾਣੇ,
ਹੁਕਮੋਂ ਬਾਹਰਾ ਕੋਈ ਨਾ, ਸੱਭ ਨੂੰ ੳਸਦੀ ਅੱਖ ਪਛਾਣੇ।
ਕਈ ਗਰੀਬ ਤੇ ਗੁਰਬੇ ਰੱਖੈ , ਕਈ ਕੀਤੇ ਧਨਵੰਤ।
ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
ਕਾਮ, ਕ੍ਰੋਧ, ਮੋਹ, ਲੋਭ ਦੇ ਜ਼ਰੀਏ ਹਉਮੈਂ ਰੋਗ ਹੈ ਲਾਉਂਦਾ।
ਮਾਇਆ ਮੋਹ ਦਾ ਜਾਲ ਵਿਛਾਕੇ, ਲੋੜੇ, ਕੰਮ ਕਰਵਾਉਂਦਾ।
ਅਪਣਾ ਅਪਣਾ ਰੋਲ ਨਿਭਾਕੇ, ਚਲਦ ਸਭ ਉਪਰੰਤ।
ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
ਗੁਣ ਤੇਰੇ ਸਾਰਾ ਜੱਗ ਗਾਉਂਦਾ, ਤੈਨੂੰ ਲਭਦੇ ਲੱਖਾਂ।
ਕਿਸੇ ਕਿਸੇ ਨੂੰ ਦੇਵੇਂ ਤੈਨੂੰ ਦੇਖਣ ਵਾਲੀਆਂ ਅੱਖਾਂ।
ਗਰੁ੍ਰਆਂ, ਭਗਤਾਂ ਵਾਂਗੂੰ ਪਹੁੰਚੇ ਹੋਏ ਟਾਂਵੇਂ ਸੰਤ।
ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
ਤੇਰੀ ਲੀਲਾ ਤੋਂ ਕੁਰਬਾਨ ਵਾਹਿਗੁਰੂ ਸਦਕੇ ਤੇਰੇ ਜਾਵਾਂ,
ਵਾਹ, ਵਾਹ, ਮੂਹੋਂ ਨਿਕਲੀ ਜਾਵੇ,ਕਵਿਤਾ ਜਦੋਂ ਬਣਾਵਾਂ।
ਸੋਈ ਲਿਖਿਆ, ਜੋ ਲਿਖਵਾਇਆ, ਵਾਧੂ ਨਾ ਕੋਈ ਛੰਤ।
ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
 

swarn bains

Poet
SPNer
Apr 8, 2012
891
190
your poem is very nice but i am putting my poem here advise


ਮੌਤ ਦਾ ਡਰ

ਜਾਨ ਕੱਢਣੀ ਕੰਮ ਫਰਿਸ਼ਤਿਆਂ ਦਾ, ਹਰ ਮੱਥੇ ਲਿਖਤ ਲਿਖੀ ਹੋਵੇ

ਉਹ ਅੱਖ ਜਰਾ ਨ ਝਮਕਦੇ ਈ, ਹਰ ਮੱਥੇ ਤੇ ਨਜਰ ਟਿਕੀ ਹੋਵੇ

ਜਾਨ ਛੁਪਾਈ ਮੁਰਸ਼ਦ ਨੇ ਮਨ ਅੰਦਰ, ਮੁਰਸ਼ਦ ਮਨ ਚ ਹਰਿ ਵਸੇ

ਡਰ ਕੇ ਫਰਿਸ਼ਤੇ ਦੂਰ ਭੱਜਣ, ਰਾਮ ਨਾਮ ਦੇ ਮੁਰਸ਼ਦ ਸੁਣਾਏ ਕਿੱਸੇ

ਥੋੜੀ ਜਿਹੀ ਸੱਟ ਜੇ ਵੱਜ ਜਾਵੇ, ਡਾਢਾ ਦਰਦ ਜੀਵ ਕੂ ਲਗਦਾ ਏ

ਜਾਨ ਕੱਢਣੀ ਸੱਟ ਬਹੁ ਵੱਡੀ ,ਇਸ ਲਈ ਮਰਨ ਤੋਂ ਡਰ ਲਗਦਾ ਏ

ਮੱਥੇ ਫਕੀਰਾਂ ਦੇ ਸਾਫ ਸੁਥਰੇ, ਛੁਪੀ ਜਿੰਦ ਨਜ਼ਰ ਨ ਆਉਂਦੀ ਏ

ਉਹ ਮੁੜ ਖੁਦਾ ਨੂੰ ਜਾ ਪੁੱਛਣ, ਦਸ ਅਸਾਂ ਕੂ ਸਮਝ ਨ ਆਉਂਦੀ ਏ

ਆਪੇ ਗੁਡੀ ਅਸਮਾਨ ਚੜ੍ਹਾ ਦੇਵੇਂ, ਫਿਰ ਦਮ ਦਮ ਖਿਚਦਾ ਏ ਡੋਰ

ਡੋਰ ਵਿਚ ਸਾਰਾ ਜੱਗ ਫੰਧਾ, ਹਰ ਜੀਅ ਤੂੰ ਵਸੇਂ ਤੇਰੇ ਜਿਹਾ ਨ ਕੋਈ ਹੋਰ

ਤੈਨੂੰ ਇਸ ਜੱਗ ਵਿਚ ਘੱਲਿਆ ਏ, ਸੱਚੇ ਰੱਬ ਨੂੰ ਮਨਾਉਣ ਵਾਸਤੇ

ਅਪਣਾ ਮਨ ਟਿਕਾ ਕੇ ਬੈਂਸ , ਦਿਨ ਰਾਤ ਰੱਬ ਨੂੰ ਪਾ ਵਾਸਤੇ

ਤੇਰੇ ਮੇਰੇ ਵਿਚ ਕੋਈ ਭੇਦ ਨਹੀਂ, ਮੇਰਾ ਮਨ ਏ ਤੇਰਾ ਸਿਰਨਾਵਾਂ

ਤੇਰੇ ਗੁਣਾ ਦੀ ਮੈਨੂੰ ਖ਼ਬਰ ਨਹੀਂ, ਮੈਂ ਅਪਣੇ ਗੁਣ ਤੈਨੂੰ ਦੱਸ ਪਾਵਾਂ

ਪੇਟ ਭਰਨ ਲਈ ਮੈਂ ਕੰਮ ਕਰਦਾ, ਮੈਨੂੰ ਦੱਸ ਭਲਾ ਤੂੰ ਕੀ ਕਰਦਾ

ਮੇਰੇ ਜਿਹਾ ਕਰਮ ਤੂੰ ਵਖਾ ਕਰਕੇ, ਤੇਰਾ ਮੇਰਾ ਇਕ ਹੋ ਜਾਏ ਦਰਜਾ

ਤੇਰੇ ਕੋਈ ਘਰ ਨਹੀਂ ਦਰ ਨਹੀਂ, ਫਿਰ ਦੱਸ ਤੇਰਾ ਕਿੱਥੇ ਵੇ ਠਿਕਾਣਾ

ਮੈਂ ਤੇਰੇ ਤਰਲੇ ਪਾਈ ਜਾਵਾਂ, ਭਲਾ ਕਿਉਂ ਨਹੀਂ ਤੂੰ ਮੇਰੇ ਘਰ ਆਉਣਾ

ਮੇਰਾ ਘਰ ਪਿੰਡ ਜਿੱਥੇ ਮੈਂ ਵਸਦਾ, ਜਲ ਥਲ ਛੁਪ ਕੇ ਤੂੰ ਵਸਦਾ

ਬੈਂਸ ਕਿਉਂ ਤੇਰਾ ਮੁਹਤਜ ਹੋਵੇ, ਦੱਸ ਕਿੰਞ ਤੇਰੇ ਗੁਣ ਸੁਣ ਸਕਦਾ

ਦੁਨੀਆਂ ਆਖਦੀ ਤੂੰ ਮੇਰਾ ਵੱਡ ਵਡੇਰਾ, ਸਾਰੇ ਜੱਗ ਤੇ ਰਾਜ ਤੇਰਾ

ਬਣਾ ਲੈ ਬੈਂਸ ਨੂੰ ਅਪਣਾ ਪੁੱਤ ਪੋਤਰਾ, ਭੁੱਲ ਜਾਵੇ ਉਸ ਮੇਰਾ ਤੇਰਾ
 
Last edited:

dalvinder45

SPNer
Jul 22, 2023
901
37
79
ਆਉਣਾ ਮੌਤ ਦਾ ਨਿਸ਼ਚਿਤ ਹੈ ਫੇਰ ਕਿਸ ਲਈ, ਇਸ ਤੋਂ ਡਰਨ ਦੀ ਲੋੜ ਕਿਉਂ ਅੜੀ ਹੋਈ ਏ।
ਰੱਬ ਰਚਦਾ ਜਦ, ਦਸਦਾ ਇਹ ਰੂਲ ਪਹਿਲਾਂ, ਬਦਲਣਹਾਰ ਹਰ ਜ਼ਿੰਦਗੀ ਘੜੀ ਹੋਈ ਏ।
ਅੱਜ ਨੇ ਹੋਰ ਤੇ ਕੱਲ੍ਹ ਨੂੰ ਹੋਰ ਹੋਣੇ ਹਰ ਇੱਕ ਜਿਸਮ ਵਿੱਚ ਅਣੂ ਜੋ ਪਾਏ ਹੋਏ
ਫਿਰ ਡਰਨ ਦੀ ਗੱਲ ਕਿਉਂ ਆ ਗਈ ਏ, ਐਵੇਂ ਫਿਕਰ ਨੇ ਜ਼ਿੰਦਗੀ ਫੜੀ ਹੋਈ ਏ।
ਲੈਣਾ ਰੱਬ ਦਾ ਨਾਮ ਤਾਂ ਹੁਕਮ ਉਸਦਾ, ਏਸ ਹੁਕਮ ਨੂੰ ਕਦੇ ਨਾ ਟਾਲਿਆ ਜੀ,
ਉਹ ਹੀ ਜ਼ਿੰਦਗੀ ਵਿੱਚ ਅਨੰਦ ਮਾਣੇ, ਜੀਹਨੂੰ ਨਾਮ ਖੁਮਾਰੀ ਜੋ ਚੜ੍ਹੀ ਹੋਈ ਏ।
 

dalvinder45

SPNer
Jul 22, 2023
901
37
79
ਮਿਲਦਾ ਜਦ ਕੋਈ ਹੱਲ ਨਹੀਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਮਿਲਦਾ ਜਦ ਕੋਈ ਹੱਲ ਨਹੀਂ [

ਰੱਬ ਤੁਹਾਡੇ ਵੱਲ ਨਹੀਂ [

ਮMਨ ਆਪਣੀ ਹਾਰ lਵੋ [

ਮਨ ਦੇ ਬਦਲ ਵਿਚਾਰ ਲਵੋ [

ਉਸ ਨੂੰ ਚਿੱਤ ਵਿੱਚ ਧਾਰ ਲਵੋ[

ਆਪੇ ਹੱਲ ਸਭ ਲਭ ਜਾਵੇਗਾ [

ਲਾਉਂਦਾ ਬਹੁਤੇ ਪਲ ਨਹੀਂ[

ਜਦ ਕੋਈ ਮਿਲਦਾ ਹੱਲ ਨਹੀਂ [

ਉਸ ਨੇ ਉਹ ਕਰਵਾਉਣਾ ਹੈ [

ਜੋ ਸਿਸਟਮ ਵਿੱਚ ਆਉਣਾ ਹੈ [

ਬੰਦਾ ਇੱਕ ਖਿਲਾਉਣਾ ਹੈ [

ਹੁਕਮ ਉਹਦੇ ਵਿੱਚ ਸ਼ਕਤੀ ਹੈ

ਉਸ ਤੋਂ ਬਾਹਰ ਗੱਲ ਨਹੀਂ [

ਜੇ ਕੋਈ ਮਿਲਦਾ ਹੱਲ ਨਹੀਂ[
 

dalvinder45

SPNer
Jul 22, 2023
901
37
79
ਵਾਹ! ਵਾਹ! ਦਾਤਾ ਤੇਰਾ ਖੇਲ੍ਹ।

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਵਾਹ! ਵਾਹ! ਦਾਤਾ ਤੇਰਾ ਖੇਲ੍ਹ।

ਤੈਨੂੰ ਕਰਦਾ ਯਾਦ ਸੋ ਪਾਸ,

ਭੁੱਲਿਆ ਤੈਨੂੰ ਹੋਇਆ ਫੇਲ੍ਹ ।

ਜਦ ਆਪਣੇ ਤੇ ਔਕੜ ਆਉਂਦੀ ।

ਕੋਈ ਨਸੀਹਤ ਚਿੱਤ ਨਾ ਭਾਉਂਦੀ ।

ਉਸ ਵੇਲੇ ਤੇਰੀ ਓਟ ਤਕਾਈਏ

ਗੱਡੀ ਅੜੀ ਨੂੰ ਦੇਵੇ ਠੇਲ੍ਹ ।

ਵਾਹ! ਵਾਹ! ਦਾਤਾ ਤੇਰਾ ਖੇਲ੍ਹ।

ਸਾਰਾ ਜੱਗ ਤੇਰੀ ਨਜ਼ਰ ਚ ਵੱਸਦਾ।

ਜੋ ਕਰਨਾ, ਅੰਦਰ ਤੋਂ ਦੱਸਦਾ ।

ਗਲਤ ਕਰਾਂ ਤਾਂ ਨਬਜ਼ਾਂ ਕਸਦਾ।

ਰਾਹ ਪਾ ਆਪ, ਚਲਾਵੇ ਰੇਲ ।

ਵਾਹ! ਵਾਹ! ਦਾਤਾ ਤੇਰਾ ਖੇਲ੍ਹ ।

ਤੇਰੇ ਹੁਕਮ ਚ ਚੱਲੀ ਜਾਵਾਂ ।

ਮਨ ਨਾ ਹੋਰ ਕਿਤੇ ਭਟਕਾਵਾਂ ।

ਤੁਧ ਸੰਗ ਜੁੜਿਆ ਵਕਤ ਲੰਘਾਵਾਂ।

ਭੁੱਲੇ ਨੂੰ ਆਪਣੇ ਸੰਗ ਮੇਲ ।

ਵਾਹ! ਵਾਹ! ਦਾਤਾ ਤੇਰਾ ਖੇਲ੍ਹ ।
 

dalvinder45

SPNer
Jul 22, 2023
901
37
79
ਦਿਸਦਾ ਤੂੰ ਹੀ ਤੂੰ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਅੰਦਰ ਦੇਖਾਂ, ਬਾਹਰ ਦੇਖਾਂ, ਹਰ ਥਾਂ ਦਿਸਦਾ ਤੂੰ ਹੀ ਤੂੰ ਏਂ।

ਜੋ ਵੀ ਤੇਰੀ ਹੋਂਦ ਨਾ ਮੰਨਦਾ, ਦਿਸਣਾ ਕਿੱਥੋਂ ਫਿਰ ਉਸ ਨੂੰ ਏਂ।

ਉਹਨਾਂ ਦੇ ਹੈਂ ਹੁੰਦਾ ਨੇੜੇ, ਅੰਦਰ ਹੈ ਵਿਸ਼ਵਾਸ ਜਿਨ੍ਹਾਂ ਦੇ ।

ਭੀੜ ਪਈ ਤੇ ਬਹੁੜੇਂ ਆਪੇ, ਕੋਈ ਕਸ਼ਟ ਨਾ ਪਾਸ ਉਨ੍ਹਾਂ ਦੇ ।

ਵਿਗੜੇ ਕੰਮ ਸਵਾਰੇਂ ਆਪੇ, ਬੋਲ ਉਨਾਂ ਦੇ, ਤੇਰਾ ਮੂੰਹ ਹੈ ।

ਅੰਦਰ ਦੇਖਾਂ, ਬਾਹਰ ਦੇਖਾਂ, ਹਰ ਥਾਂ ਦਿਸਦਾ ਤੂੰ ਹੀ ਤੂੰ ਏਂ।

ਲੱਖ ਕਰੋੜਾਂ ਜਪਦੇ ਤੁਰ ਗਏ, ਲੱਖਾਂ ਹੀ ਹੁਣ ਜਪਦੇ ਤੈਨੂੰ ।

ਲੱਖਾਂ ਤੈਨੂੰ ਭੁੱਲੀ ਬੈਠੇ, ਯਾਦ ਕਰਾਵੇਂ ਆਪੇ ਮੈਨੂੰ ।

ਸਾਢੇ ਤਿੰਨ ਜਗਾਉਨੈਂ ਆਪੇ, ਰੱਖਦਾ ਮੇਰੀ ਪੱਕੀ ਸੂੰਹ ਏਂ ।

ਬਾਹਰ ਦੇਖਾਂ, ਅੰਦਰ ਦੇਖਾਂ, ਹਰ ਥਾਂ ਦਿਖਦਾ ਤੂੰ ਹੀ ਤੂੰ ਏਂ।

ਸਭਨਾਂ ਜੀਆਂ ਵਿੱਚ ਤੂੰ ਵੱਸਦਾ, ਸਭਨਾਂ ਨੂੰ ਹੈ ਪਿਆਰ ਤੂੰ ਕਰਦਾ।

ਇੱਥੇ ਨਾ ਕੋਈ ਵੀ ਦੁਸ਼ਮਣ ਦਿਸਦਾ ਸਾਰਾ ਜਗ ਹੈ ਤੇਰਾ ਬਰਦਾ।

ਹਰ ਦਿਲ ਅੰਦਰ ਬੈਠਾ ਜੀਕੂੰ ਜਿਵੇਂ ਵੜੇਵਾਂ ਲੈ ਬੈਠੀ ਰੂੰ ਏਂ।

ਬਾਹਰ ਦੇਖਾਂ, ਅੰਦਰ ਦੇਖਾਂ, ਹਰ ਥਾਂ ਦਿਸਦਾ ਤੂੰ ਹੀ ਤੂੰ ਏਂ।

ਜਿਸ ਨੇ ਸੱਭ ਨੂੰ ਪਿਆਰ ਕਰ ਲਿਆ, ਉਹ ਹੁੰਦਾ ਹੈ ਰੱਬ ਦਾ ਪਿਆਰਾ ।

ਕਿਰਤ ਕਮਾਉਦਾ ਵੰਡ ਕੇ ਛਕਦਾ, ਸਮਝ ਕੇ ਜੱਗ ਨੂੰ ਭਾਈਚਾਰਾ।

ਨਾਮ ਜਪੋ ਜੋ ਜੱਗ ਵਿੱਚ ਚਮਕੇ, ਅੰਬਰ ਟਿਕਿਆ ਜਿਵੇਂ ਧਰੂ ਏਂ।

ਬਾਹਰ ਦੇਖਾਂ, ਅੰਦਰ ਦੇਖਾਂ, ਹਰ ਥਾਂ ਦਿਸਦਾ ਤੂੰ ਹੀ ਤੂੰ ਏਂ।
 

dalvinder45

SPNer
Jul 22, 2023
901
37
79
ਤੇਰਾ ਨਾਮ ਨਾ ਛੱਡਦਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਥੱਕ ਜਾਂਦਾ ਹਾਂ, ਅੱਕ ਜਾਂਦਾ ਹਾਂ, ਫਿਰ ਵੀ ਤੇਰਾ ਨਾਮ ਨਾ ਛੱਡਦਾ।

ਔਖਾ ਹੋਵਾਂ ਸੌਖਾ ਹੋਵਾਂ, ਮੂੰਹੋਂ ਤੇਰਾ ਨਾਮ ਨਾਂ ਕੱਢਦਾ ।

ਔੌਖ ਸੌਖ ਵਿੱਚ ਤੇਰਾ ਸਹਾਰਾ ਹੋਰ ਸਹਾਰੇ ਪਲ ਦੋ ਪਲਦੇ ।

ਜਿੰਨਾ ਕੋਲੋਂ ਮਦਦ ਮੰਗਾਂ ਉਹ ਵੀ ਅੰਦਰੋਂ ਦਿਸਦੇ ਬਲਦੇ ।

ਇੱਕ ਤੂੰ ਹੀ ਜੋ ਹਰ ਪਲ ਹਾਜ਼ਰ, ਹਰ ਥਾਂ ਆਪਣਾ ਝੰਡਾ ਕੱਢਦਾ

ਥੱਕ ਜਾਂਦਾ ਹਾਂ, ਅੱਕ ਜਾਂਦਾ ਹਾਂ, ਫਿਰ ਵੀ ਤੇਰਾ ਨਾਮ ਨਾ ਛੱਡਦਾ।

ਮਿਹਰ ਕਰੀਂ ਮੈਂ ਚੱਲੀ ਚੱਲਾਂ ਤੇਰੇ ਨਾਂ ਦਾ ਪੱਲਾ ਫੜ ਕੇ।

ਆਪ ਬਚਾਵੀਂ ਦਾਤਾ ਆ ਕੇ, ਜਦ ਵੀ ਨਾਮ ਤੋਂ ਹਿਰਦਾ ਅੜਕੇ

ਸੱਚ ਦੇ ਲੜ ਜਦ ਦਾ ਹਾਂ ਲੱਗ ਗਿਆ, ਝੂਠ ਹੈ ਮੈਨੂੰ ਡਾਢਾ ਵੱਢਦਾ

ਥੱਕ ਜਾਂਦਾ ਹਾਂ, ਅੱਕ ਜਾਂਦਾ ਹਾਂ, ਫਿਰ ਵੀ ਤੇਰਾ ਨਾਮ ਨਾ ਛੱਡਦਾ।

ਕਲਮ ਮੇਰੀ ਵਿੱਚ ਨਾਮ ਹੈ ਤੇਰਾ ਭਾਵੈ ਮੂਹੋਂ ਬੋਲ ਨ ਪਾਵਾਂ ।

ਹਰ ਅੱਖਰ ਵਿੱਚ ਤੇਰੀ ਰਹਿਮਤ, ਆਪਣੇ ਆਪ ਹੀ ਲਿਖਦਾ ਜਾਵਾਂ ।

ਜਿਉਂ ਜਿਉਂ ਤੇਰੇ ਰੰਗ ਮਾਣਦਾ ਹੋਰ ਤੇਰੇ ਵੱਲ ਜਾਂਦਾ ਵਧਦਾ ।

ਥੱਕ ਜਾਂਦਾ ਹਾਂ, ਅੱਕ ਜਾਂਦਾ ਹਾਂ, ਫਿਰ ਵੀ ਤੇਰਾ ਨਾਮ ਨਾ ਛੱਡਦਾ।
 

dalvinder45

SPNer
Jul 22, 2023
901
37
79
ਨਾਮ ਕਮਾਈ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਨਾਮ ਕਮਾਈ ਵਿੱਚ ਜੋ ਮਿਲਣਾ, ਠੂੰ ਠਾਂ ਕਰਕੇ ਕੀ ਮਿਲਣਾ।

ਪਿਆਰ ਹਲੀਮੀ ਨਾਲ ਜੋ ਮਿਲਣਾ, ਫੂੰ ਫਾਂ ਕਰਕੇ ਕੀ ਮਿਲਣਾ।

ਜੋ ਮਿਲਿਆ ਸੰਤੋਖ ਸਬਰ ਕਰ, ਉਸਦਾ ਸ਼ੁਕਰ ਗੁਜ਼ਾਰੀ ਜਾ,

ਜੇ ਕੁਝ ਹੱਥੋਂ ਜਾਂਦਾ ਦਿਸਦਾ, ਬੂੰ ਬਾਂ ਕਰਕੇ ਕੀ ਮਿਲਣਾ।

ਸੇਵਾ ਸਿਮਰਨ ਸੱਭ ਤੋਂ ਉੱਤਮ, ਮਾਇਆ ਪੈਰੀਂ ਪੈਂਦੀ ਹੈ,

ਹੱਸਣ ਖੇਡਣ ਮਨ ਕਾ ਚਾਓ, ਰੂੰ ਰਾਂ ਕਰਕੇ ਕੀ ਮਿਲਣਾ।

ਹਰਿ ਸੰਗ ਜੁੜ ਕੇ ਹੋ ਜਾ ਉਸਦਾ, ਮੈਂ ਮੈਂ ਛੱਡਕੇ, ਤੂੰ ਤੂੰ ਗਾ,

ਜੀ-ਹਜ਼ੂਰੀ, ਗੈਰ-ਗੁਲਾਮੀ, ਹੂੰ ਹਾਂ ਕਰਕੇ ਕੀ ਮਿਲਣਾ।

ਕ੍ਰਿਪਾ ਉਸਦੀ ਹੋ ਜਾਵੇ ਤਾਂ, ਕੁੱਲ ਨਿਆਮਤ ਮਿਲੀ ਸਮਝ,

ਹੁਕਮ ‘ਚ ਰਹਿ ਕੇ ਕਾਰ ਕਮਾਈਂ, ਚੂੰ ਚਾਂ ਕਰਕੇ ਕੀ ਮਿਲਣਾ।
 

dalvinder45

SPNer
Jul 22, 2023
901
37
79
ਕੰਧ ‘ਚ ਦੋ ਮਾਸੂਮ ਚਿਣੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਕੰਧ ‘ਚ ਦੋ ਮਾਸੂਮ ਚਿਣੇ ਜੋ।
ਮੁਗਲ ਰਾਜ ਦਾ ਅੰਤ ਬਣੇ ਉਹ।
ਸੋਚ ਰਿਹਾ ਸੀ ਇਹੋ ਵਜ਼ੀਰਾ,
ਗੁਰੂ ਗੋਬਿੰਦ ਸਿੰਘ ਵੱਡਾ ਖਤਰਾ।
ਖਾਨਦਾਨ ਜੇ ਉਸਦਾ ਮਿਟ ਜਾਏ,
ਰਾਜ ਨੂੰ ਹਰ ਖਤਰਾ ਮੁੱਕ ਜਾਏ।
ਦੋ ਫਰਜ਼ੰਦ ਗੜ੍ਹੀ ਚਮਕੌਰ,
ਦੋ ਸਰਹਿੰਦ ਸ਼ਹੀਦੀ ਦੌਰ।
ਕੀਤਾ ਗੁਰੂ ਜੀ ਇਹ ਫੁਰਮਾਣ,
ਚਾਰ ਮੁਏ ਨੇ, ਖਾਨਾਂ ਜਾਣ।
ਲਿਖਿਆ ਹੁਣ ਦੀਵਾਰ ਤੇ ਪੜ੍ਹ,
ਮੁਗਲ ਰਾਜ ਦੀ ਪੁੱਟੀ ਜੜ੍ਹ,
ਕਈ ਹਜ਼ਾਰਾਂ ਨੇ ਫਰਜ਼ੰਦ
ਮੇਟਣਗੇ ਮਿੱਟੀ ਸਰਹਿੰਦ।
ਜਾ ਨਾਦੇੜ ਇਹੋ ਕਰ ਉਮੀਦ।
ਕੀਤਾ ਗੁਰ ਗੋਬਿੰਦ ਸ਼ਹੀਦ ।
ਸਾਰਾ ਜਦ ਪਰਿਵਾਰ ਮੁਕਾਇਆ,
ਇੱਕ ਕਰਿਸ਼ਮਾ ਗੁਰੂ ਦਿਖਾਇਆ
ਬਾਬਾ ਬੰਦਾ ਸਿੱਖ ਬਣਾਇਆ।
ਪਹੁੰਚ ਪੰਜਾਬ ਚ ਪਾ ਤਰਥੱਲੀ।
ਸੀ ਸਰਹੰਦ ਖਾਕ ਉਸ ਘੱਲੀ।
ਜੜ੍ਹ ਮੁਗਲਾਂ ਦੀ ਹਿਲ ਗਈ ਸਾਰੀ।
ਸਿੱਖਾਂ ਕੀਤੀ ਰਾਜ ਤਿਆਰੀ।
ਮਿਸਲਾਂ ਨੇ ਅਬਦਾਲੀ ਢਾਹਿਆ।
ਫਿਰ ਰਣਜੀਤ ਨੇ ਰਾਜ ਚਲਾਇਆ।
ਸਿੱਕਾ ਨਾਨਕ ਗੋਬਿੰਦ ਚੱਲਿਆ।
ਗਰੂ ਕਿਹਾ ਆਖਰ ਸੱਚ ਹੋਇਆ।
 

dalvinder45

SPNer
Jul 22, 2023
901
37
79
ਜੋ ਜੋ ਵਾਹਿਗੁਰੂ ਚਾਹੁੰਦਾ ਹੈ

ਡਾ ਦਲਵਿੰਦਰ ਸਿੰਘ ਗ੍ਰੇਵਾਲ



ਜੋ ਜੋ ਵਾਹਿਗੁਰੂ ਚਾਹੁੰਦਾ ਹੈ।

ਮਨ ਵਿੱਚ ਊਹੋ ਆਉਂਦਾ ਹੈ।

ਸਭ ਨੂੰ ਧੰਦੇ ਲਾਇਆ ਹੈ,

ਜੋ ਚਾਹੁੰਦਾ ਕਰਵਾਉਂਦਾ ਹੈ,

ਜੋ ਕਹਿੰਦੈ, ਮੈਂ ਆਹ ਕੀਤਾ,

ਸੱਚ ਨਹੀਂ ਫੁਰਮਾਉਂਦਾ ਹੈ।

ਸਾਰੀ ਉਸ ਦੀ ਮਾਇਆ ਹੈ,

ਸਿਸਟਮ ਵਿੱਚ ਚਲਾਉਂਦਾ ਹੈ।

ਬੰਦਾ ਇੱਕ ਖਿਡਾਉਣਾ ਹੈ,

ਕਿਸ ਗੱਲ ਤੇ ਇਤਰਾਉਂਦਾ ਹੈ।

ਗ੍ਰੇਵਾਲ ਉਹ ਲਿਖਦਾ ਹੈ,

ਜੋ ਆਪੂੰ ਲਿਖਵਾਉਂਦਾ ਹੈ।

ਮਾਣ ਨਿਮਾਣਾ ਨਹੀਂ ਕਰਦਾ,

ਉਸ ਦੀ ਉਸਤਤ ਗਾਉਂਦਾ ਹੈ।
 

swarn bains

Poet
SPNer
Apr 8, 2012
891
190
doctor jee you are great
ਹਰਿ ਪ੍ਰਭ

ਜਿਨ ਹਰਿ ਪ੍ਰਭ ਜਾਨਿਆ, ਸਤਿਗੁਰ ਤਿਸ ਕਾ ਨਾਉਂ

ਹਰਿ ਪ੍ਰਭ ਤਿਸ ਮਨ ਵਸੈ, ਗੁਰ ਹਰਿ ਭੇਦ ਨ ਭਾਉ

ਮਨ ਮਹਿ ਸੋਚ ਵਿਚਾਰ ਕੈ, ਪ੍ਰਭ ਆਪ ਉਪਾਇਆ

ਮਨ ਮਹਿ ਪ੍ਰਭ ਵਸਦਾ, ਸਭ ਤੋਂ ਰਾਜ਼ ਛੁਪਾਇਆ

ਸੁੰਨ ਸਮਾਧ ਲਗਾਇ ਨਿਰਗੁਣ ਸਰਗੁਣ ਆਪ

ਕੋਈ ਕਿਸੇ ਨ ਦੋਸ਼ ਦੇ, ਹਰ ਜਾ ਹਰਿ ਕਾ ਪਰਤਾਪ

ਬਾਝ ਤੇਰੈ ਕੋਈ ਹੋਰ ਨਹੀਂ, ਕੋਇ ਨ ਕਿਸੈ ਵਿਆਖ

ਬੇਦ ਪੁਰਾਣ ਵਿਆਖਣ , ਤਿਸ ਕੋਇ ਨ ਮਾਈ ਬਾਪ

ਸੋਚ ਸੋਚ ਮਨ ਧਾਰ, ਪ੍ਰਭ ਪ੍ਰਗਟਾਈ ਮਾਈ ਮਾਇਆ

ਦੁਨੀਆਂ ਦੀ ਜੜ ਸਾਜ ਕੈ, ਫਿਰ ਜੱਗ ਪ੍ਰਗਟਾਇਆ

ਮਾਇਆ ਧੰਦੈ ਜੀਵ ਜੰਤ, ਜੱਗ ਚਲਤ ਚਲਾਇਆ

ਫਿਰ ਪ੍ਰਭ ਸੋਚ ਵਿਚਾਰ ਕਰ, ਵਕਤ ਚੱਕਰ ਪਾਇਆ

ਧਾਗਾ ਵਕਤ ਸਾਜ ਕੈ, ਸਭ ਜਗ ਬੰਧ ਚਲਾਇਆ

ਖਿੱਚ ਧਾਗਾ ਜੱਗ ਚਲਦਾ, ਜੱਗ ਤੇਰੈ ਵਸ ਰਾਇਆ

ਸਾਜ ਕੈ ਸਭ ਜੀਵ ਜੰਤ, ਫਿਰ ਤਿਨ ਮਨ ਭਰਮਿਆ

ਪਾਪ ਪੁੰਨ ਤਿਨ ਭਰਮਾਇ ਕੇ, ਸਭ ਜਗਤ ਡਰਾਇਆ

ਜੀਵ ਜੰਤ ਸਭ ਸਾਜਿ ਕੈ, ਪ੍ਰਭ ਐਸਾ ਖੇਲ੍ਹ ਰਚਾਇਆ

ਹਰ ਸ਼ੈ ਹਰਿ ਚੋਂ ਉਪਜੀ, ਹਰਿ ਸਭ ਮਾਹਿ ਸਮਾਇਆ

ਰੂਹ ਬਣ ਅੰਦਰ ਲੁਕ ਬੈਠਾ, ਕਿਸੇ ਭੇਦ ਨ ਪਾਇਆ

ਛੁਪ ਸਭ ਕਰਤੂਤਾਂ ਵੇਖਦਾ, ਕਿਸਮਤ ਬਣ ਪਾਇਆ

ਗੁਰ ਸਤਿਗੁਰ ਕੈ ਮਨ ਵਸੈ, ਗੁਰ ਵਚੋਲਾ ਬਣਾਇਆ

ਸਿੱਖੋ ਗੁਰੂ ਪਿਆਰਿਓ, ਬਿਨ ਗੁਰ ਕਿਸੈ ਭੇਦ ਨ ਪਾਇਆ

ਸਤਿਗੁਰ ਕੀ ਸਿਖਿ ਪਾਇ ਕੈ, ਗੁਰ ਸਬਦ ਕਮਾਇਆ

ਸਤਿਗੁਰ ਮੂਰਤ ਪ੍ਰਭ ਮੂਰਤ, ਸਿੱਖ ਸੰਗਤ ਮਨ ਵਸਾਇਆ

ਸਤਿਗੁਰ ਰੱਬ ਦੀ ਸਾਰ ਜਾਣਦਾ, ਗੁਰ ਪੂਜੋ ਚਿੱਤ ਲਾਇ

ਹਰਿ ਪ੍ਰਭ ਪਾਰਉਤਾਰਾ ਕਰਦਾ, ਰਾਮ ਜਪੋ ਹਰਿ ਮਨ ਵਸਾਇ

ਗੁਰ ਦਾਤਾ ਪੂਰਖ ਵਿਧਾਤਾ, ਗੁਰ ਹਰਿ ਭੇਦ ਨ ਪਾਵੈ

ਪੂਜ ਗੁਰੂ ਕੌ ਪ੍ਰਭ ਜਾਣ, ਗੁਰ ਮਨ ਮਹਿ ਪ੍ਰਭ ਪ੍ਰਗਟਾਵੈ
 

dalvinder45

SPNer
Jul 22, 2023
901
37
79
ਸਾਰੇ ਰੱਬ ਦੇ ਜਾਏ

ਡਾ ਦਲਵਿੰਦਰ ਸਿੰਘ ਗ੍ਰੇਵਾਲ




ਜਾਣੋ ਸਾਰੇ ਰੱਬ ਦੇ ਜਾਏ।

ਰੂਪ, ਰੰਗ ਵੱਖ ਭੇਸ ਬਣਾਏ।

ਸਭਨਾਂ ਨੂੰ ਧੰਦਿਆਂ ਵਿੱਚ ਪਾਇਆ।

ਜੋ ਉਸ ਚਾਹਿਆ ਸੋ ਕਰਵਾਇਆ ।

ਉਸਦਾ ਹੁਕਮ ਚਫੇਰੇ ਚੱਲਦਾ।

ਉਹ ਜਾਣੇ ਜੀ ਦੇ ਹਰ ਪਲ ਦਾ।

ਜੀਕਣ ਕੋਈ ਕਰਮ ਕਰੇਗਾ ।

ਵੈਸਾ ਹੀ ਉਹ ਫਲ ਭੁਗਤੇਗਾ ।

ਬੰਦੇ ਦੇ ਹੱਥ ਵਿੱਚ ਕੁਝ ਨਾਹੀ।

ਸਭ ਕੁਝ ਹੁੰਦਾ ਉਸ ਦੇ ਰਾਹੀਂ ।

ਉਹ ਚਾਹੇ ਸਭ ਹੁੰਦਾ ਪੂਰਾ ।

ਉਸਦਾ ਕੰਮ ਨਾ ਕਦੇ ਅਧੂਰਾ।

ਉਸਦੀ ਮਾਇਆ ਉਹ ਹੀ ਜਾਣੇ ।

ਜੋ ਮੰਨਦਾ ਹੈ ਉਸਦੇ ਭਾਣੇ ।

ਉਸਨੇ ਹੀ ਜੀਵਨ ਸੱਚ ਪਾਇਆ।

ਬਾਕੀ ਸਭ ਨੇ ਖੇਹ ਉਡਾਇਆ।

ਉਸਦਾ ਨਾਮ ਜਪੇ ਜੋ ਪਿਆਰਾ ।

ਉਹੀ ਜਗਤ ਤੋਂ ਰਹੇ ਨਿਆਰਾ

ਆਓ ਮਿਲ ਕੇ ਉਸ ਨੂੰ ਧਿਆਈੲ।ੇ

ਉਸ ਨੂੰ ਆਪਣੇ ਚਿੱਤ ਵਸਾਈਏ।
 
Top