ਰਿਵਾਲਸਰ
ਗੁਰਦੁਆਰਾ ਰਿਵਾਲਸਰ ਸਾਹਿਬ
ਗੁਰਦੁਆਰਾ ਰਿਵਾਲਸਰ ਸਾਹਿਬ
ਰਿਵਾਲਸਰ ਹਿੰਦੂਆਂ, ਸਿੱਖਾਂ ਅਤੇ ਬੋਧੀਆਂ ਲਈ ਇੱਕ ਮਹੱਤਵਪੂਰਨ ਧਾਰਮਿਕ ਸਥਾਨ ਹੈ। ਰਿਵਾਲਸਰ ਦੀ ਕੁਦਰਤੀ ਝੀਲ ਆਪਣੇ ਤੈਰਦੇ ਰੀਡ ਟਾਪੂਆਂ ਅਤੇ ਮੱਛੀਆਂ ਲਈ ਮਸ਼ਹੂਰ ਹੈ। ਝੀਲ ਦੇ ਚਾਰੇ ਪਾਸੇ ਹਿੰਦੂ, ਬੋਧੀ ਅਤੇ ਸਿੱਖ ਧਰਮ ਅਸਥਾਨ ਮੌਜੂਦ ਹਨ। ਦੰਤਕਥਾ ਹੈ ਕਿ ਮਹਾਨ ਵਿਦਵਾਨ ਪਦਮਸੰਭਵ ਨੇ ਰਿਵਾਲਸਰ ਤੋਂ ਤਿੱਬਤ ਲਈ ਉਡਾਣ ਭਰਨ ਲਈ ਆਪਣੀਆਂ ਵਿਸ਼ਾਲ ਸ਼ਕਤੀਆਂ ਦੀ ਵਰਤੋਂ ਕੀਤੀ। ਇਹ ਮੰਨਿਆ ਜਾਂਦਾ ਹੈ ਕਿ ਰਿਵਾਲਸਰ ਝੀਲ ਵਿੱਚ ਤੈਰਦੇ ਹੋਏ ਰੀਡ ਦੇ ਛੋਟੇ ਟਾਪੂਆਂ ਵਿੱਚ ਪਦਮ ਸਭਾ ਦੀ ਭਾਵਨਾ ਹੈ। ਰੇਵਾਲਸਰ ਵਿੱਚ ਪਦਮਸੰਭਵ ਦੀ ਇੱਕ ਸ਼ਾਨਦਾਰ ਮੂਰਤੀ ਵੀ ਬਣਾਈ ਗਈ ਹੈ। ਮੰਨਿਆ ਜਾਂਦਾ ਹੈ ਕਿ ਇਸ ਸਥਾਨ 'ਤੇ ਲੋਮਸ ਨੇ ਭਗਵਾਨ ਸ਼ਿਵ ਨੂੰ ਪ੍ਰਸੰਨ ਕਰਨ ਲਈ ਆਪਣੀ ਤਪੱਸਿਆ ਕੀਤੀ ਸੀ। ਗੁਰਦੁਆਰਾ ਸ਼੍ਰੀ ਰਿਵਾਲਸਰ ਸਾਹਿਬ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਹੈ, ਜਿਨ੍ਹਾਂ ਨੇ ਪਹਾੜੀ ਰਾਜਿਆਂ ਨੂੰ ਮੁਗਲਾਂ ਵਿਰੁੱਧ ਲੜਾਈ ਵਿਚ ਇਕਜੁੱਟ ਹੋਣ ਦਾ ਸੱਦਾ ਦਿੱਤਾ ਸੀ। ਵਿਸਾਖੀ ਮੌਕੇ ਸਾਰੇ ਧਰਮਾਂ ਦੇ ਲੋਕ ਪਵਿੱਤਰ ਇਸ਼ਨਾਨ ਲਈ ਰੇਵਾਲਸਰ ਆਉਂਦੇ ਹਨ। ਰਿਵਾਲਸਰ ਵਿਖੇ ਤਿੰਨ ਬੋਧੀ ਮੱਠ ਹਨ। ਇਸ ਵਿੱਚ ਇੱਕ ਗੁਰਦੁਆਰਾ ਹੈ ਜੋ 1930 ਵਿੱਚ ਮੰਡੀ ਦੇ ਰਾਜਾ ਜੋਗਿੰਦਰ ਸੇਨ ਦੁਆਰਾ ਬਣਾਇਆ ਗਿਆ ਸੀ। ਝੀਲ ਦੇ ਨਾਲ-ਨਾਲ ਇੱਥੇ ਹਿੰਦੂ ਮੰਦਰ ਹਨ ਜੋ ਭਗਵਾਨ ਕ੍ਰਿਸ਼ਨ, ਭਗਵਾਨ ਸ਼ਿਵ ਅਤੇ ਰਿਸ਼ੀ ਲੋਮਸ ਨੂੰ ਸਮਰਪਿਤ ਹਨ। ਨੈਣਾ ਦੇਵੀ ਜੀ ਮੰਦਿਰ: ਰੇਵਾਲਸਰ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਸਥਿਤ, ਇੱਕ ਪਹਾੜੀ ਦੀ ਚੋਟੀ 'ਤੇ ਨੈਣਾ ਮਾਤਾ ਦਾ ਮੰਦਰ ਮੌਜੂਦ ਹੈ। ਇਹ ਮੰਨਿਆ ਜਾਂਦਾ ਹੈ ਕਿ ਸਤੀ ਦੀ ਅੱਖ ਇਸ ਸਥਾਨ 'ਤੇ ਪਈ ਸੀ ਅਤੇ ਇਸ ਪਵਿੱਤਰ ਸਥਾਨ 'ਤੇ ਨੈਣਾ ਦੇਵੀ ਦਾ ਮੰਦਰ ਬਣਾਇਆ ਗਿਆ ਸੀ। ਰਾਜ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਸਾਲ ਭਰ ਮੰਦਰ ਦੇ ਦਰਸ਼ਨ ਕਰਦੇ ਹਨ। ਇਹ ਸਥਾਨ ਪਾਈਨ ਦੇ ਰੁੱਖਾਂ ਨਾਲ ਘਿਰਿਆ ਹੋਇਆ ਹੈ ਅਤੇ ਬਲਹ ਅਤੇ ਸਰਕਾਘਾਟ ਘਾਟੀਆਂ ਦਾ ਇੱਕ ਸ਼ਾਨਦਾਰ ਦ੍ਰਿਸ਼ ਪੇਸ਼ ਕਰਦਾ ਹੈ। ਲੋਕ ਰੇਵਾਲਸਰ ਤੋਂ ਵੀ ਇਸ ਥਾਂ ਦੀ ਸੈਰ ਕਰਨਾ ਪਸੰਦ ਕਰਦੇ ਹਨ। ਨੈਣਾ ਦੇਵੀ ਮੰਦਿਰ ਦੇ ਰਸਤੇ 'ਤੇ ਅਸੀਂ ਇਕ ਹੋਰ ਝੀਲ ਦੇ ਪਾਰ ਆਉਂਦੇ ਹਾਂ ਜਿਸ ਨੂੰ ਕੁੰਤ ਭਯੋ ਕਿਹਾ ਜਾਂਦਾ ਹੈ, ਜਿਸ ਦਾ ਨਾਂ ਪਾਂਡਵਾਂ ਦੀ ਮਾਂ ਕੁੰਤੀ ਦੇ ਨਾਂ 'ਤੇ ਰੱਖਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਅਰਜੁਨ ਨੇ ਆਪਣੀ ਮਾਂ ਦੀ ਪਿਆਸ ਬੁਝਾਉਣ ਲਈ ਝੀਲ ਬਣਾਈ ਸੀ। ਇਸ ਖੇਤਰ ਵਿੱਚ ਸਥਾਨਕ ਤੌਰ 'ਤੇ "ਸਾਰ" ਵਜੋਂ ਜਾਣੇ ਜਾਂਦੇ ਦੰਤਕਥਾ ਦੀਆਂ ਛੇ ਹੋਰ ਝੀਲਾਂ ਮੌਜੂਦ ਹਨ। ਇਨ੍ਹਾਂ ਝੀਲਾਂ ਦਾ ਜ਼ਿਆਦਾਤਰ ਪਾਣੀ ਬਰਸਾਤ ਦੇ ਮੌਸਮ ਦੌਰਾਨ ਇਕੱਠਾ ਹੁੰਦਾ ਹੈ।
ਗੁਰਦੁਆਰਾ ਰਿਵਾਲਸਰ ਸਾਹਿਬ
ਇਤਿਹਾਸ
ਗੁਰਦੁਆਰਾ ਰਿਵਾਲਸਰ ਸਾਹਿਬ
ਰਿਵਾਲਸਰ ਹਿੰਦੂਆਂ, ਸਿੱਖਾਂ ਅਤੇ ਬੋਧੀਆਂ ਲਈ ਇੱਕ ਮਹੱਤਵਪੂਰਨ ਧਾਰਮਿਕ ਸਥਾਨ ਹੈ। ਰਿਵਾਲਸਰ ਦੀ ਕੁਦਰਤੀ ਝੀਲ ਆਪਣੇ ਤੈਰਦੇ ਟਾਪੂਆਂ ਅਤੇ ਮੱਛੀਆਂ ਲਈ ਮਸ਼ਹੂਰ ਹੈ। ਝੀਲ ਦੇ ਚਾਰੇ ਪਾਸੇ ਹਿੰਦੂ, ਬੋਧੀ ਅਤੇ ਸਿੱਖ ਧਰਮ ਅਸਥਾਨ ਮੌਜੂਦ ਹਨ। ਦੰਤਕਥਾ ਹੈ ਕਿ ਮਹਾਨ ਅਧਿਆਪਕ ਅਤੇ ਵਿਦਵਾਨ ਪਦਮਸੰਭਵ ਨੇ ਰਿਵਾਲਸਰ ਤੋਂ ਤਿੱਬਤ ਲਈ ਜਾਣ ਖਾਤਰ ਆਪਣੀਆਂ ਵਿਸ਼ਾਲ ਸ਼ਕਤੀਆਂ ਦੀ ਵਰਤੋਂ ਕੀਤੀ। ਇਹ ਮੰਨਿਆ ਜਾਂਦਾ ਹੈ ਕਿ ਰਵਾਲਸੇਰ ਝੀਲ ਵਿੱਚ ਤੈਰਦੇ ਹੋਏ ਛੋਟੇ ਟਾਪੂਆਂ ਵਿੱਚ ਪਦਮ ਸੰਭਵ ਦੀ ਭਾਵਨਾ ਹੈ। ਰਿਵਾਲਸਰ ਵਿੱਚ ਪਦਮਸੰਭਵ ਦੀ ਇੱਕ ਸ਼ਾਨਦਾਰ ਮੂਰਤੀ ਵੀ ਬਣਾਈ ਗਈ ਹੈ। ਮੰਨਿਆ ਜਾਂਦਾ ਹੈ ਕਿ ਇਸ ਸਥਾਨ 'ਤੇ ਲੋਮਸ ਨੇ ਭਗਵਾਨ ਸ਼ਿਵ ਨੂੰ ਪ੍ਰਸੰਨ ਕਰਨ ਲਈ ਆਪਣੀ ਤਪੱਸਿਆ ਕੀਤੀ ਸੀ।
ਬੁੱਧ ਧਰਮ ਦੀ ਧਰਤੀ ਅਤੇ ਸੁੰਦਰ, ਸ਼ਾਂਤ ਲੈਂਡਸਕੇਪ, ਮੰਡੀ ਵਿੱਚ ਰਿਵਾਲਸਰ ਸਾਹਿਬ ਗੁਰਦੁਆਰੇ ਦੀ ਹੋਂਦ ਲੋਕਾਂ ਨੂੰ ਇਹ ਯਕੀਨੀ ਬਣਾਉਣ ਲਈ ਨੇੜਿਓਂ ਦੇਖਣ ਲਈ ਕਿ ਉਹ ਸਹੀ ਦੇਖ ਰਹੇ ਹਨ।
ਰਿਵਾਲਸਰ ਸਾਹਿਬ ਸਿੱਖ ਧਰਮ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਸਨਮਾਨ ਵਿੱਚ ਬਣਾਇਆ ਗਿਆ ਇੱਕ ਛੋਟਾ ਜਿਹਾ ਗੁਰਦੁਆਰਾ ਹੈ। ਗੁਰਦੁਆਰੇ ਦੇ ਆਲੇ ਦੁਆਲੇ ਦੇ ਖੇਤਰ ਇੱਕ ਜਾਦੂ ਬਣਾਉਂਦੇ ਹਨ ਜੋ ਦੁਨੀਆ ਭਰ ਦੇ ਸ਼ਰਧਾਲੂਆਂ ਨੂੰ ਸੱਦਾ ਦਿੰਦਾ ਹੈ। ਕਥਾਵਾਂ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਇਸ ਸਥਾਨ 'ਤੇ ਠਹਿਰੇ ਸਨ ਜਿੱਥੇ ਇਸ ਸਮੇਂ ਗੁਰਦੁਆਰਾ ਸਥਿਤ ਹੈ। ਜਦੋਂ ਗੁਰੂ ਜੀ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਵਿਰੁੱਧ ਲੜ ਰਹੇ ਸਨ, ਤਾਂ ਉਹਨਾਂ ਨੇ ਆਪਣੀ ਲੜਾਈ ਲਈ ਸਮਰਥਨ ਇਕੱਠਾ ਕਰਨ ਲਈ ਵੱਖ-ਵੱਖ ਪਹਾੜੀ ਰਾਜਾਂ ਦੇ ਰਾਜਿਆਂ ਨਾਲ ਮਿਲਣ ਲਈ ਰੇਵਾਲਸਰ ਦੀ ਚੋਣ ਕੀਤੀ। ਸਿੱਖ ਗੁਰੂ ਦੀ ਫੇਰੀ ਦੀ ਯਾਦ ਵਿੱਚ, ਮੰਡੀ ਦੇ ਰਾਜਾ ਜੋਗਿੰਦਰ ਸੇਨ ਦੁਆਰਾ 1930 ਵਿੱਚ ਇੱਕ ਗੁਰਦੁਆਰਾ ਬਣਾਇਆ ਗਿਆ ਸੀ।
ਪਹਾੜੀ ਦੀ ਚੋਟੀ 'ਤੇ ਸਥਿਤ, ਗੁਰਦੁਆਰੇ ਨੂੰ ਇਸਦੇ ਪੁਰਾਣੇ ਨੀਲੇ ਰੰਗ ਅਤੇ ਵਿਸ਼ਾਲ ਗੁੰਬਦਾਂ ਕਾਰਨ ਬਹੁਤ ਦੂਰੀ ਤੋਂ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ। ਇਸ ਪਵਿੱਤਰ ਸਥਾਨ 'ਤੇ ਜਾਣ ਲਈ ਸੈਲਾਨੀਆਂ ਨੂੰ 108 ਪੌੜੀਆਂ ਚੜ੍ਹਨੀਆਂ ਪੈਣਗੀਆਂ। ਗੁਰਦੁਆਰੇ ਦੇ ਅੱਗੇ ਪਾਣੀ ਦੀ ਟੈਂਕੀ ਹੈ; ਇੱਥੇ ਇਸ਼ਨਾਨ ਕਰਨਾ ਇੱਕ ਪਵਿੱਤਰ ਅਭਿਆਸ ਹੈ ਅਤੇ ਲੋਕਾਂ ਨੂੰ ਸਾਰੀਆਂ ਬਿਮਾਰੀਆਂ ਤੋਂ ਮੁਕਤ ਕਰ ਸਕਦਾ ਹੈ ਅਤੇ ਖੁਸ਼ਕਿਸਮਤ ਮੰਨਿਆ ਜਾਂਦਾ ਹੈ। ਅਸਲ ਵਿੱਚ, ਰਿਵਾਲਸਰ ਸਾਹਿਬ ਗੁਰਦੁਆਰਾ ਬੋਧੀਆਂ ਦੁਆਰਾ ਸਤਿਕਾਰਿਆ ਜਾਂਦਾ ਹੈ ਜੋ ਉਸਨੂੰ ਇੱਕ ਸੰਤ ਮੰਨਦੇ ਹਨ।
ਇਹ ਗੁਰਦੁਆਰਾ ਨਾਮਧਾਰੀ ਸਿੱਖਾਂ ਲਈ ਵਿਸ਼ੇਸ਼ ਤੌਰ 'ਤੇ ਪਵਿੱਤਰ ਹੈ ਕਿਉਂਕਿ ਇਸ ਦਾ ਜ਼ਿਕਰ ਸੌ ਸਾਖੀ (ਗੁਰੂ ਗੋਬਿੰਦ ਸਿੰਘ ਬਾਰੇ ਕਹਾਣੀਆਂ) ਵਿੱਚ ਲੋੜਵੰਦ ਲੋਕਾਂ ਲਈ ਬ੍ਰਹਮ ਆਸਰਾ ਵਜੋਂ ਕੀਤਾ ਗਿਆ ਹੈ। ਹਰ ਧਰਮ ਦੇ ਲੋਕ ਇਸ ਅਸਥਾਨ ਦੇ ਦਰਸ਼ਨ ਕਰਨ ਲਈ ਬ੍ਰਹਮ ਦੇਵਤਾ ਦੀ ਤਸੱਲੀ ਅਤੇ ਆਸ਼ੀਰਵਾਦ ਪ੍ਰਾਪਤ ਕਰਦੇ ਹਨ।
ਗੁਰਦੁਆਰਾ ਰਿਵਾਲਸਰ ਸਾਹਿਬ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਹੈ, ਜਿਨ੍ਹਾਂ ਨੇ ਪਹਾੜੀ ਰਾਜਿਆਂ ਨੂੰ ਮੁਗਲਾਂ ਵਿਰੁੱਧ ਲੜਾਈ ਵਿਚ ਇਕਜੁੱਟ ਹੋਣ ਦਾ ਸੱਦਾ ਦਿੱਤਾ ਸੀ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਵਿਰੁੱਧ ਸਮਰਥਨ ਦੀ ਮੰਗ ਕਰਨ ਲਈ ਪਹਾੜੀ ਰਾਜਾਂ ਦੇ ਰਾਜਿਆਂ ਨਾਲ ਸਲਾਹ ਕਰਨ ਲਈ ਰੇਵਾਲਸਰ ਦਾ ਦੌਰਾ ਕੀਤਾ। ਉਹ ਇੱਕ ਮਹੀਨਾ ਰਿਵਾਲਸਰ ਵਿੱਚ ਰਿਹਾ। ਮੰਡੀ ਦੇ ਰਾਜਾ ਜੋਗਿੰਦਰ ਸੇਨ ਨੇ ਗੁਰੂ ਜੀ ਦੀ ਯਾਤਰਾ ਦੀ ਯਾਦ ਵਿੱਚ 1930 ਵਿੱਚ ਰੇਵਾਲਸਰ ਵਿਖੇ ਇੱਕ ਗੁਰਦੁਆਰਾ ਬਣਵਾਇਆ। ਇਹ ਸਥਾਨ ਨਾਮਧਾਰੀ ਸਿੱਖਾਂ ਲਈ ਵਿਸ਼ੇਸ਼ ਤੌਰ 'ਤੇ ਪਵਿੱਤਰ ਹੈ ਕਿਉਂਕਿ ਸੌ ਸਾਖੀ ਵਿਚ ਇਸ ਦਾ ਜ਼ਿਕਰ ਇਕ ਅਸਥਾਨ ਵਜੋਂ ਕੀਤਾ ਗਿਆ ਹੈ। ਇਸ ਵਿੱਚ ਇੱਕ ਗੁਰਦੁਆਰਾ ਹੈ ਜੋ 1930 ਵਿੱਚ ਮੰਡੀ ਦੇ ਰਾਜਾ ਜੋਗਿੰਦਰ ਸੇਨ ਦੁਆਰਾ ਬਣਾਇਆ ਗਿਆ ਸੀ।
ਵਿਸਾਖੀ ਮੌਕੇ ਸਾਰੇ ਧਰਮਾਂ ਦੇ ਲੋਕ ਪਵਿੱਤਰ ਇਸ਼ਨਾਨ ਲਈ ਰਿਵਾਲਸਰ ਆਉਂਦੇ ਹਨ। ਰਵਾਲਸਰ ਵਿਖੇ ਤਿੰਨ ਬੋਧੀ ਮੱਠ ਹਨ। ਝੀਲ ਦੇ ਨਾਲ-ਨਾਲ ਇੱਥੇ ਹਿੰਦੂ ਮੰਦਰ ਹਨ ਜੋ ਭਗਵਾਨ ਕ੍ਰਿਸ਼ਨ, ਭਗਵਾਨ ਸ਼ਿਵ ਅਤੇ ਰਿਸ਼ੀ ਲੋਮਸ ਨੂੰ ਸਮਰਪਿਤ ਹਨ। ਇਸ ਖੇਤਰ ਵਿੱਚ ਸਥਾਨਕ ਤੌਰ 'ਤੇ "ਸਾਰ" ਵਜੋਂ ਜਾਣੇ ਜਾਂਦੇ ਦੰਤਕਥਾ ਦੀਆਂ ਛੇ ਹੋਰ ਝੀਲਾਂ ਮੌਜੂਦ ਹਨ। ਇਨ੍ਹਾਂ ਝੀਲਾਂ ਦਾ ਜ਼ਿਆਦਾਤਰ ਪਾਣੀ ਬਰਸਾਤ ਦੇ ਮੌਸਮ ਦੌਰਾਨ ਇਕੱਠਾ ਹੁੰਦਾ ਹੈ।
ਭੁੰਤਰ- (ਭੁਇਅੰਤਰ)
ਭੁੰਤਰ ਕੁਲੂ ਜ਼ਿਲੇ ਵਿੱਚ ਬਿਆਸ ਤੇ ਪਾਰਵਤੀ ਨਦੀਆਂ ਦੇ ਸੰਗਮ ਤੇ ਇਕ ਬਹੁਤ ਹੀ ਮਨਮੋਹਕ ਸਥਾਨ ਹੈ। ਬਿਆਸ ਕੁਲੂ-ਮਨਾਲੀ ਵਲੋਂ ਆਉਂਦਾ ਹੈ ਤੇ ਖੀਰਗੰਗਾ/ਪਾਰਵਤੀ ਮਨੀਕਰਨ ਵਲੋਂ ਆਉਂਦੀ ਹੈ। ਦਰਿਆ ਬਿਆਸ ਤੇ ਦਰਿਆ ਖੀਰ ਗੰਗਾ ਦੋਨਾਂ ਦਾ ਮਿਲਾਪ ਹੋ ਕੇ ਫਿਰ ਬਿਆਸ ਕਹਾਉਂਦਾ ਹੈ। ਸੰਗਮ ਦੇ ਨੇੜੇ ਗੁਰੂ ਜੀ ਦੀ ਯਾਦ ਵਿਚ ਨਵਾਂ ਬਣਾਇਆ ਸੁੰਦਰ ਗੁਰਦੁਆਰਾ ਹੈ ਜਿਥੇ ਲੰਗਰ ਤੇ ਰਹਾਇਸ਼ ਦਾ ਪ੍ਰਬੰਧ ਹੈ । ਏਥੋਂ ਅੱਗੇ ਗੁਰੂ ਜੀ ਮਨੀਕਰਨ ਗਏ ਸਨ। ਜਿਸ ਸਥਾਨ ਤੇ ਗੁਰੂ ਜੀ ਰੁਕੇ ਸਨ ਗਰਦੁਆਰਾ ਸਾਹਿਬ ਸ਼ੁਸ਼ੋਭਿਤ ਹੈ।ਗੁਰਦੁਆਰਾ ਸਾਹਿਬ ਬੇਹਦ ਸੁੰਦਰ ਹੈ।
ਬਿਆਸ ਤੇ ਪਾਰਵਤੀ (ਖੀਰ ਗੰਗਾ) ਨਦੀ ਦਾ ਸੰਗਮ
ਸ਼ਹਿਰ ਭੁਇਅੰਤਰ ਦੇ ਉੱਤਰ ਦੀ ਤਰਫ ਪਾਸ ਹੀ ਦਰਿਆ ਬਿਆਸਾ ਦੇ ਕੰਢੇ ਤੇ ਜੋ ਮਨੀਕਰਨ ਨੂੰ ਛੇ ਫੁੱਟੀ ਸੜਕ ਜਾਂਦੀ ਹੈ ਸੜਕ ਦੇ ਤੇ ਦਰਿਆ ਦੇ ਉੱਤੇ ਸਿੰਘ ਸਭਾ ਗੁਰਦੁਆਰਾ ਹੈ ਭੁਇਅੰਤਰ ਤੋਂ ਕੁੱਲੂ ਸ਼ਹਿਰ ਛੇ ਮੀਲ ਤੇ ਹੈ। ਭੁਇਅੰਤਰ ਵਿਖੇ ਜੋ ਗੁਰਦੁਆਰਾ ਹੈ ਇਹ ਗੁਰਦੁਆਰਾ ਭਾਈ ਈਸ਼ਰ ਸਿੰਘ ਜੀ ਘੁਮਿਆਰ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੇ ਨੇ ਪ੍ਰੇਮ ਦੇ ਨਾਲ ਸੰਗਤਾਂ ਦੇ ਠਹਿਰਨ ਵਾਸਤੇ ਬਣਾਇਆ ਹੋਇਆ ਹੈ ਇਸ ਭਾਈ ਸਾਹਿਬ ਦੀ ਪਰਚੂਨ ਦੀ ਦੁਕਾਨ ਸੀ ਇਹਨਾਂ ਨੂੰ ਇਸ ਜਗ੍ਹਾ ਦੁਕਾਨਦਾਰੀ ਕਰਦਿਆਂ 35-40 ਸਾਲ ਹੋ ਗਏ (ਧੰਨਾ ਸਿੰਘ ਚਹਿਲ ਪੰਨਾ 681)
ਭੁੰਤਰ ਵਿਚ ਵੀ ਗੁਰੂ ਜੀ ਦੇ ਪਹੁੰਚਣ ਬਾਰੇ ਇਤਿਹਾਸ ਵਿਚ ਦਰਜ ਹੈ। ਗੁਰੂ ਨਾਨਕ ਦੇਵ ਜੀ ਤ੍ਰਿਲੋਕਨਾਥ ਤੋਂ ਹੁੰਦੇ ਹੋਏ ਭੁੰਤਰ ਪਹੁੰਚੇ ਸਨ । ਗੁਰੂ ਨਾਨਕ ਦੇਵ ਜੀ ਏਥੇ ਕੁਲੂ ਦੇ ਰਾਜੇ ਨੂੰ ਮਿਲੇ ਤੇ ਉਨ੍ਹਾਂ ਨੂੰ ਇਕ ਪ੍ਰਮਾਤਮਾਂ ਦੇ ਸੱਚੇ ਨਾਮ ਨਾਲ ਜੋੜਿਆ।
ਗੁਰਦੁਆਰਾ ਪਹਿਲੀ ਪਾਤਸ਼ਾਹੀ, ਭੁੰਤਰ
ਮੁਲਾ੍ਣਾ
ਜੌਹਰੀ ਪੜਾਓ ਮਨੀਕਰਨ ਦੇ ਤੇ ਭੁਅੰਤਰ ਦੇ ਵਿਚਕਾਰ ਹੈ। ਇਸ ਜੋਹਰੀ ਪੜਾਓ ਦੇ ਨੌ ਮੀਲ ਤੇ ਮੁਲਾ੍ਣਾ ਕੋਠੀ ਪਿੰਡ ਹੈ ਤੇ ਇਲਾਕੇ ਨੂੰ ਵੀ ਮੁਲ੍ਹਾਣਾ ਕੋਠੀ ਕਹਿੰਦੇ ਹਨ। ਇਸ ਇਲਾਕੇ ਦੇ ਲੋਕ ਆਕੀ ਹਨ ਮਾਲੀਆ ਜਾਂ ਟੈਕਸ ਵਗੈਰਾ ਕਿਸੇ ਨੂੰ ਵੀ ਨਹੀਂ ਦਿੰਦੇ ਹਨ ਆਪਣੀ ਕਮਾਈ ਆਪ ਖਾਂਦੇ ਹਨ ਪਿੰਡ ਮੁਲਾਣਾ ਕੋਠੀ ਵਿਖੇ ਪਰਸਰਾਮ ਦੇ ਪਿਤਾ ਜੰਮਦਾਗਿਨ ਜੀ ਦਾ ਮੰਦਿਰ ਹੈ। ਇਸ ਮੰਦਰ ਦਾ ਪੁਜਾਰੀ ਜਿਮੀਦਾਰ ਹੈ । ਜਿਸ ਵਕਤ ਇਸ ਇਲਾਕੇ ਦੇ ਲੋਕਾਂ ਦਾ ਆਪਸ ਵਿੱਚ ਕੋਈ ਝਗੜਾ ਵਗੈਰਾ ਹੋ ਜਾਂਦਾ ਹੈ। ਤਾਂ ਮੰਦਰ ਦਾ ਪੁਜਾਰੀ ਖੇਡਦਾ ਹੈ ਤੇ ਖੇਡਦਾ ਖੇਡਦਾ ਝਗੜੇ ਦਾ ਇਨਸਾਫ ਕਰਦਾ ਹੈ ਲੋਕ ਸਮਝ ਲੈਂਦੇ ਹਨ ਕਿ ਸਾਡੇ ਦੇਵਤਾ ਨੇ ਫੈਸਲਾ ਕਰ ਦਿੱਤਾ ਹੈ। ਇਸੇ ਕਰਕੇ ਦੇਵਤਾ ਪਾਸੋਂ ਆਪਣੇ ਦੁੱਖ ਸੁੱਖ ਰੋਕ ਕੇ ਫੈਸਲਾ ਕਰਾ ਲੈਂਦੇ ਹਨ ਸਰਕਾਰੀ ਨਹੀਂ ਜਾਂਦੇ ਹਨ।
ਜੇ ਕੋਈ ਗੌਰਮੈਂਟ ਦਾ ਆਦਮੀ ਭੱਜ ਕੇ ਇਹਨਾਂ ਦੇ ਇਲਾਕੇ ਦੇ ਵਿੱਚ ਚਲਾ ਜਾਵੇ ਤਾਂ ਇਹ ਸਮਝ ਲੈਂਦੇ ਹਨ ਕਿ ਸਾਡੇ ਦੇਵਤਾ ਦੀ ਸ਼ਰਨ ਵਿੱਚ ਆ ਗਿਆ ਹੈ ।ਜੇ ਅਸੀਂ ਵਾਪਸ ਦੇ ਦਿੱਤਾ ਤਾਂ ਕਿਤੇ ਸਾਡਾ ਦੇਵਤਾ ਗੁੱਸੇ ਨਾ ਹੋ ਜਾਵੇ ਇਸ ਕਰਕੇ ਨਹੀਂ ਦਿੰਦੇ ਹਨ ।ਤਹਿਸੀਲ ਕੁੱਲੂ ਹੈ ਤੇ ਜਿਲਾ ਕਾਂਗੜਾ ਹੈ।(ਧੰਨਾ ਸਿੰਘ ਚਹਿਲ ਪੰਨਾ 681)
ਮਲਾਣਾ ਜਿਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਦਸੇ ਜਾਂਦੇ ਹਨ
ਲੇਖਕ ਮਲਾਣਾ ਬਿਜਲੀ ਘਰ ਦੇ ਸਾਹਮਣੇ
ਏਥੋਂ ਕੁਲੂ-ਮਨਾਲੀ ਲਈ ਵੱਖ ਤੇ ਮਨੀਕਰਨ ਲਈ ਵੱਖ ਸੜਕਾਂ ਜਾਂਦੀਆ ਹਨ। ਕੁਲੂ ਵਾਦੀ ਵਿਚ ਦਰਿਆ ਦੇ ਕਿਨਾਰੇ ਹੀ ਭੁੰਤਰ ਹਵਾਈ ਅੱਡਾ ਬਣਿਆ ਹੋਇਆ ਹੈ। ਮਨੀਕਰਨ-ਭੁੰਤਰ ਸੜਕ ਤੋਂ ਥੋੜਾ ਹਟਕੇ ਉਚਾਈ ਉਤੇ ਮਲਾਣਾ ਪਿੰਡ ਪੈਂਦਾ ਹੈ ਜਿਥੇ ਗੁਰੂ ਨਾਨਕ ਦੇਵ ਜੀ ਗਏ ਦੱਸੇ ਜਾਂਦੇ ਹਨ। ਪਰ ਪੁੱਛ ਗਿੱਛ ਪਿਛੋਂ ਉਸ ਥਾਂ ਦਾ ਪਤਾ ਨਾ ਮਿਲ ਸਕਿਆ ਜਿਥੇ ਗੁਰੂ ਨਾਨਕ ਦੇਵ ਜੀ ਠਹਿਰੇ ਸਨ। ਗੁਰੂ ਜੀ ਦੀ ਯਾਦ ਵਿਚ ਕੋਈ ਗੁਰਅਸਥਾਨ ਵੀ ਨਹੀਂ।
ਮਨੀਕਰਨ
ਮਨੀਕਰਨ ਭੁੰਤਰ ਤੋਂ 35 ਕਿਲੋਮੀਟਰ ਦੂਰ ਹੈ ਜਿਥੇ ਗੁਰੂ ਨਾਨਕ ਦੇਵ ਜੀ ਦੀ ਯਾਦ ਦਿਵਾਉਂਦਾ ਸੁੰਦਰ ਗੁਰਦਵਾਰਾ ਬਣਿਆ ਹੋਇਆ ਹੈ।ਮਨੀਕਰਨ ਵਿਚ ਤੱਤੇ ਪਾਣੀ ਦੇ ਝਰਨੇ ਹਨ ਜੋ ਸ਼ਿਵ ਜੀ ਨਾਲ ਸੰਬੰਧਿਤ ਦੱਸੇ ਜਾਂਦੇ ਹਨ। ਏਥੇ ਗੁਰੂ ਦੀ ਯਾਦ ਵਿਚ ਹਰਿੰਦਰਗਿਰੀ ਪਹਾੜੀ ਦੇ ਥੱਲੇ ਪਾਰਵਤੀ ਨਦੀ ਦੇ ਕੰਢੇ ਗੁਰੂ ਜੀ ਦੀ ਯਾਦ ਵਿਚ ਅਸਥਾਨ ਹੈ।ਗੁਰੂ ਜੀ ਏਥੋਂ ਹੀ ਨੇੜੇ ਦੇ ਇਕ ਪਿੰਡ ਮਲਾਣਾ ਵੀ ਗਏ, ਜਿੱਥੇ ਦੀ ਲੋਕ-ਗਾਥਾ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਨਾਮ ਭਗਤੀ ਨਾਲ ਜੋੜਿਆ।ਉਦੋਂ ਕੁਲੂ ਦਾ ਮੇਲਾ ਵੀ ਭਰਿਆ ਹੋਇਆ ਸੀ ਸੋ ਗੁਰੂ ਜੀ ਕੁਲੂ ਵਿਖੇ ਪੰਡਿਤਾਂ ਤੇ ਯਾਤਰੂਆਂ ਨੂੰ ਮਿਲੇ ਤੇ ਮੂਰਤੀ ਪੂਜਾ ਦਾ ਖੰਡਨ ਕਰਕੇ ਇਕ ਈਸ਼ਵਰ ਦੀ ਭਗਤੀ ਵਿਚ ਲੀਨ ਹੋਣ ਦਾ ਸੰਦੇਸ਼ ਦਿਤਾ।
ਗੁਰਦੁਆਰਾ ਕੰਪਲੈਕਸ ਮਨੀਕਰਨ ਸਾਹਿਬ
ਲੇਹ ਲਈ ਸਾਡੀ ਰਵਾਨਗੀ ਮਨੀਕਰਨ ਤੋਂ ਸੀ ਜਿਥੇ ਅਸੀਂ ਰਾਤ ਠਹਿਰੇ ਸਾਂ।ਮਨੀਕਰਨ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਵਿਚ ਸਥਿਤ ਹੈ। ਮਨੀਕਰਨ ਤੋਂ ਭੁੰਤਰ (35 ਕਿਲੋਮੀਟਰ) ਭੁੰਤਰ ਤੋਂ ਕੁੱਲੂ (10 ਕਿਲੋਮੀਟਰ) ਕੁਲੂ ਤੋਂ ਮਨਾਲੀ 40 ਕਿਲੋਮੀਟਰ ਦੂਰ ਹੈ । ਇਸ ਤਰ੍ਹਾਂ ਮਨੀਕਰਨ ਤੋਂ ਮਨਾਲੀ ਲਗਭਗ 85 ਕਿਲੋਮੀਟਰ ਦੀ ਦੂਰੀ 'ਤੇ ਹੈ । ਮਨੀਕਰਨ ਕੁਦਰਤੀ ਗਰਮ ਚਸ਼ਮੇ ਲਈ ਮਸ਼ਹੂਰ ਹੈ। ਗਰਮ ਚਸ਼ਮੇ ਦੇ ਪਾਣੀ ਵਿਚ ਰੋਗ ਨਿਵਾਰਕ ਤੇ ਉਪਚਾਰਕ ਸ਼ਕਤੀਆਂ ਮੰਨੀਆਂ ਜਾਂਦੀਆਂ ਹਨ। ਬਹੁਤ ਸਾਰੇ ਸ਼ਰਧਾਲੂ ਆਪਣੇ ਪਾਪਾਂ ਨੂੰ ਧੋਣ ਲਈ ਪਵਿੱਤਰ ਪਾਣੀ ਵਿੱਚ ਡੁੱਬਕੀਆਂ ਲਾਉਂਦੇ ਹਨ । ਹਿੰਦੂ ਅਤੇ ਸਿੱਖ ਦੋਵੇਂ ਇਸ ਸਥਾਨ ਨੂੰ ਪਵਿੱਤਰ ਮੰਨਦੇ ਹਨ।ਇਹ ਸਥਾਨ ਸਮੁੰਦਰ ਦੇ ਪੱਧਰ ਤੋਂ ਲਗਭਗ 5,700 ਫੁੱਟ ਉਚਾਈ ਤੇ ਪਾਰਵਤੀ ਨਦੀ ਦੇ ਕੰਢੇ ਤੇ ਸਥਿਤ ਹੈ। ਇਸ ਨਦੀ ਦਾ ਨਾਮ ਮਿਥਿਹਾਸਕ ਕਥਾਵਾਂ ਤੋਂ ਮਿਲਦਾ ਹੈ ਜੋ ਇਸਨੂੰ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਨਾਲ ਜੋੜਦੀਆਂ ਹਨ।
ਮਨੀਕਰਨ ਦਾ ਨਾਮ ਕਿਵੇਂ ਪਿਆ?
ਮਨੀਕਰਨ ਵਿਖੇ ਪਹਿਲੇ ਜੰਗਲ ਹੁੰਦਾ ਸੀ । ਇਕ ਮਿਥਿਹਾਸਿਕ ਗਾਥਾ ਅਨੁਸਾਰ ਇਸ ਜਗ੍ਹਾ ਦਰਿਆ ਖੀਰ ਗੰਗਾ ਦੇ ਕੰਢੇ ਤੇ ਸ਼ਿਵਜੀ ਤੇ ਪਾਰਵਤੀ ਬੈਠੇ ਤਪ ਕਰਦੇ ਸਨ। ਪਾਰਵਤੀ ਦੇ ਕੰਨਾਂ ਵਿੱਚ ਮਨੀ ਪਾਈ ਹੋਈ ਸੀ ਜੋ ਸ਼ੇਸ਼ਨਾਗ ਦੇ ਸਿਰ ਵਿੱਚ ਹੁੰਦੀ ਹੈ। ਪਾਰਵਤੀ ਦੇ ਤਪ ਕਰਦਿਆਂ ਕਰਦਿਆਂ ਕੰਨ ਵਿੱਚੋਂ ਮਣੀ ਡਿੱਗ ਪਈ ਤੇ ਉਹ ਜ਼ਮੀਨ ਤੇ ਡਿੱਗਣ ਨਾਲ ਜ਼ਮੀਨ ਵਿੱਚ ਹੀ ਨਿਗਲੀ ਗਈ । ਹੇਠਾਂ ਪਤਾਲ ਵਿੱਚ ਬੈਠਾ ਸ਼ੇਸ਼ਨਾਗ ਤਪ ਕਰਦਾ ਸੀ ਜਦ ਮਨੀ ਸ਼ੇਸ਼ਨਾਗ ਪਾਸ ਪਹੁੰਚੀ ਤਾਂ ਸ਼ੇਸ਼ ਨਾਗ ਨੇ ਮਨੀ ਆਪਣੇ ਕਾਬੂ ਕੀਤੀ । ਅਖੀਰ ਸ਼ਿਵ ਜੀ ਦੀ ਭਗਤੀ ਖੁੱਲੀ ਤਾਂ ਆਪਣੀ ਪਾਰਵਤੀ ਦੇ ਕੰਨ ਖਾਲੀ ਦੇਖਦਾ ਹੈ ਤੇ ਪਾਰਵਤੀ ਨੂੰ ਪੁੱਛਦਾ ਕਿ ਮਨੀ ਕਿੱਥੇ ਗਈ ਤਾਂ ਅੱਗੋਂ ਜਵਾਬ ਮਿਲਿਆ ਕਿ ਮੈਨੂੰ ਕੁਝ ਪਤਾ ਨਹੀਂ ਕਿੱਧਰ ਗਈ । ਅਖੀਰ ਸ਼ਿਵ ਜੀ ਨੇ ਸਾਰੇ ਬ੍ਰਾਹਮੰਡ ਚ ਦੇਖੀ ਦਾ ਪਤਾ ਨਾ ਲੱਗਾ ਅਖੀਰ ਪਤਾਲ ਵਿੱਚ ਗਿਆ ਤੇ ਸ਼ੇਸ਼ਨਾਗ ਨੂੰ ਜਾ ਕੇ ਪੁੱਛਣ ਲੱਗਾ ਕਿ ਆਪ ਜੀ ਦੇ ਪਾਸ ਪਰਵਤੀ ਦੀ ਮਨੀ ਤਾਂ ਨਹੀਂ ਆਈ ਹੈ ਤਾਂ ਸ਼ੇਸ਼ਨਾਗ ਨੇ ਜਵਾਬ ਦਿੱਤਾ ਕਿ ਆਈ ਹੈ । ਆਪ ਜਾਵੋ ਮਨੀ ਆਪ ਪਾਸ ਪਹੁੰਚ ਜਾਵੇਗੀ। ਤਾਂ ਜਿਸ ਵਕਤ ਸ਼ਿਵਜੀ ਪਾਰਵਤੀ ਪਾਸ ਆਏ ਤੇ ਸ਼ੇਸ਼ਨਾਗ ਨੇ ਫੁੰਕਾਰਾ ਮਾਰਿਆ ਜੋ ਜਮੀਨ ਵਿੱਚੋਂ ਦੋ ਧਾਰਾ ਗਰਮ ਜਲ ਦੀਆਂ ਨਿਕਲੀਆਂ ਕਿਉਂਕਿ ਸ਼ੇਸ਼ਨਾਗ ਦੇ ਨਾਸਾਂ ਵਿੱਚੋਂ ਗਰਮ ਜਲ ਨਿਕਲਿਆ ਸੀ ਇਹ ਨਾਸਾਂ ਦੇ ਰਸਤੇ ਹੀ ਸ਼ੇਸ਼ਨਾਗ ਦੇ ਸਿਰ ਵਿੱਚੋਂ ਮਨੀ ਆਈ ਤੇ ਪਾਰਵਤੀ ਦੇ ਮੂਹਰੇ ਆਣ ਪਈ ਤੇ ਸ਼ਿਵ-ਪਾਰਵਤੀ ਦੀ ਜੋੜੀ ਮਣੀ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਈ।
ਸੋ ਅੱਜ ਤਾਂਈ ਉਸੇ ਜਗ੍ਹਾ ਗਰਮ ਜਲ ਦਾ ਕੁੰਡ ਬਣਿਆ ਹੋਇਆ ਹੈ । ਪਾਰਵਤੀ ਦਾ ਮੰਦਰ ਵੀ ਬਣਿਆ ਹੋਇਆ ਹੈ। ਜਿਸ ਵਕਤ ਸ਼ੇਸ਼ਨਾਗ ਨੇ ਫੁੰਕਾਰਾ ਮਾਰ ਕੇ ਮਣੀ ਭੇਜੀ ਸੀ ਤਾਂ ਉਸ ਫੁੰਕਾਰੇ ਵਿੱਚ ਬਹੁਤ ਸਾਰੀਆਂ ਮਣੀਆਂ ਆਈਆਂ ਸਨ। ਸ਼ਿਵਜੀ ਨੇ ਪਾਰਵਤੀ ਨੂੰ ਕਿਹਾ ਸੀ ਕਿ ਪਾਰਵਤੀ ਹੋਰ ਮਨੀ ਨਾ ਛੇੜੀ ਆਪਣੀ ਹੀ ਮਨੀ ਨੂੰ ਹੱਥ ਲਾਈ, ਤਾਂ ਬਾਕੀ ਦੀ ਮਣੀਾਂ ਨੂੰ ਸ਼ਿਵਜੀ ਨੇ ਸਰਾਪ ਦੇ ਕੇ ਪੱਥਰ ਬਣਾ ਦਿੱਤਾ ਸੀ ।ਅੱਜ ਕੱਲ ਉਹੀ ਛੋਟੇ ਛੋਟੇ ਪੱਥਰ ਮਿਲਦੇ ਹਨ ਜਿਨਾਂ ਨੂੰ ਮਣੀਆਂ ਹੀ ਕਿਹਾ ਜਾਂਦਾ ਹੈ ਤੇ ਪੁਜਾਰੀ ਪਾਂਡੇ ਪ੍ਰਸਾਦ ਤੌਰ ਤੇ ਯਾਤਰੀਆਂ ਨੂੰ ਵੀ ਦਿੰਦੇ ਹਨਙ ਮਨੀ ਦੇ ਖੋਣ ਤੇ ਮਿਲਣ ਕਰਕੇ ਇਸ ਕਰਕੇ ਹੀ ਇਸ ਦਾ ਜਗ੍ਹਾ ਦਾ ਨਾਂ ਮਨੀਕਰਨ ਪਿਆ ਹੈ।
ਲੋਕ ਇਹ ਵੀ ਦੱਸਦੇ ਹਨ ਕਿ ਇਸ ਜਗ੍ਹਾ ਪਾਰਵਤੀ ਦੀ ਮਨੀ ਜਦ ਰੁੜ੍ਹ ਗਈ ਤਾਂ ਮੱਛੀ ਖਾ ਗਈ ਤੇ ਫਿਰ ਸ਼ਿਵ ਜੀ ਨੇ ਮੱਛੀ ਦਾ ਪੇਟ ਪਾੜ ਕੇ ਮਨੀ ਕੱਢੀ ਤੇ ਪਾਰਵਤੀ ਨੂੰ ਖੁਸ਼ ਕੀਤਾ। ਗਰਮ ਪਾਣੀ ਹੋਣ ਦੀ ਇਹ ਸਾਖੀ ਸ਼ਿਵ ਜੀ ਤੇ ਪਾਰਵਤੀ ਦੇ ਪਿੱਛੋਂ ਜੋ ਸੰਤ ਮਹਾਤਮਾ ਅਤੇ ਰਿਖੀ ਮੁਨੀ ਜੀ ਤਪ ਕਰਦੇ ਕਰਦੇ ਆਏ ਤੇ ਸੇਵਾ ਦੀ ਜਗ੍ਹਾ ਸਮਝ ਕੇ ਸਮਾਧੀਆਂ ਲਾ ਕੇ ਬੈਠ ਗਏ । ਸੰਤ ਇੱਕ ਪਾਸੇ ਸਮਾਧੀਆਂ ਤੇ ਧੂਣਾ ਲਾ ਕੇ ਬੈਠ ਗਏ ਤੇ ਇੱਕ ਪਾਸੇ ਕਪਲ ਮੁਨੀ ਆਪਣੇ ਚੇਲੇ ਬਾਲਕਾਂ ਨੂੰ ਲੈ ਕੇ ਸਮਾਧੀ ਲਾ ਕੇ ਬੈਠ ਗਏ ਤਾਂ ਕਪਲ ਕਪਲ ਮੁਨੀ ਨੇ ਆਪਣਾ ਚੇਲਾ ਬਦਾਗਨ ਰਿਖੀ ਅੱਗ ਲੈਣ ਵਾਸਤੇ 360 ਸੰਤਾਂ ਦੇ ਧੂਣੇ ਤੇ ਭੇਜਿਆ । ਜਦ ਰਿਖੀ ਜੀ ਅੱਗ ਲੈਣ ਗਏ ਤਾਂ ਇਕ ਸੰਤ ਦੀ ਸਮਾਧੀ ਖੁੱਲ ਗਈ ਤਾਂ ਰਿਖੀ ਨੇ ਉਸ ਤੋਂ ਅੱਗ ਮੰਗੀ । ਸੰਤ ਜੀ ਨੇ ਚਿਮਟੇ ਨਾਲ ਚੁੱਕ ਕੇ ਅੱਗ ਦਿੱਤੀ ਤੇ ਬਦਾਗਨ ਰਿਖੀ ਨੇ ਅੱਗ ਹਥੇਲੀ ਪੁਰ ਲੈ ਲਈ ਤਾਂ ਸੰਤ ਨੇ ਸੋਚਿਆ ਕਿ ਕੱਲ ਦਾ ਛੋਕਰਾ ਹੈ ਜੋ ਅੱਜ ਤੋਂ ਹੀ ਹੱਥਾਂ ਪੁਰ ਅੱਗ ਪਕੜਣ ਲੱਗ ਪਿਆ ਹੈ, ਵੱਡਾ ਹੋ ਕੇ ਖਬਰੇ ਕੀ ਕੁਝ ਕਰੇਗਾ । ਇਤਨਾ ਸੋਚ ਕੇ ਸੰਤ ਜੀ ਨੇ ਸਣੇ ਅੱਗ ਬਦਾਗਣ ਰਿਖੀ ਨੂੰ ਆਪਣੇ ਅੰਦਰ ਭਸਮ ਕਰ ਲਿਆ ਤਾਂ ਇਨੇ ਨੂੰ ਕਪਲ ਮੁਨੀ ਦੀ ਹਾਕਾ ਮਾਰਦੇ ਮਾਰਦੇ ਆਏ ਜਾ ਦੂਸਰੀ ਹਾਕ ਮਾਰੀ ਤਾਂ ਬਦਾਗਨ ਰਿਖੀ ਸੰਤ ਜੀ ਦੇ ਪੇਟ ਵਿੱਚ ਬੋਲੇ ਤਾਂ ਕਪਲ ਮੁਨੀ ਜੀ ਨੇ ਆਵਾਜ਼ ਦਿੱਤੀ ਕਿ ਚੇਲਿਆ ਤੀਸਰੀ ਹਾਕ ਮਾਰੀ ਤੋਂ ਸਿਰ ਪਾੜ ਕੇ ਸੰਤਾਂ ਤੋਂ ਬਾਹਰ ਨਿਕਲ ਆਵੀਂ ਤਾਂ ਜਦ ਕਪਲ ਮੁਨੀ ਜੀ ਨੇ ਤੀਸਰੀ ਹਾਕ ਮਾਰੀ ਤਾਂ ਬਦਾਗਣ ਰਿਖੀ ਜੀ ਸੰਤ ਦੇ ਸਿਰ ਨੂੰ ਪਾੜ ਕੇ ਬਾਹਰ ਨਿਕਲ ਆਏ ਬਾਕੀ 360 ਸੰਤਾਂ ਦੇ ਵੀ ਸਿਰ ਫਟ ਗਏ ਤੇ ਸੰਤ ਜੀ ਸਾਰੇ ਦੇ ਸਾਰੇ ਗੁਰਪੁਰੀ ਨੂੰ ਸੁਧਾਰ ਗਏ ।ਜਿਸ ਜਗਾ ਸੰਤ ਬੈਠੇ ਸਨ ਉਥੋਂ ਗਰਮ ਪਾਣੀ ਨਿਕਲ ਆਇਆ ਜੋ ਹੌਲੀ ਹੌਲੀ ਜਲ ਦਾ ਬੜਾ ਭਾਰੀ ਸਰੋਵਰ ਬਣ ਗਿਆ । ਫਿਰ ਕੁਝ ਚਿਰ ਬਾਅਦ ਹੇਰ ਇੰਦਰ ਰਿਸ਼ੀ ਨੇ ਆ ਕੇ ਆਪਣਾ ਖੱਬਾ ਪੈਰ ਸਰੋਵਰ ਦੇ ਉੱਤੇ ਰੱਖ ਦਿੱਤਾ ਤੇ ਸਰੋਵਰ ਬੰਦ ਕਰ ਦਿੱਤਾ । ਉਸੇ ਪੈਰ ਦਾ ਸਰੋਵਰ ਦੇ ਉੱਤੇ ਪਰਬਤ ਬਣ ਗਿਆ ਜੋ ਅੱਜ ਕੱਲ ਹੇਰ ਇੰਦਰ ਪਰਬਤ ਦੇ ਨਾਮ ਪਰ ਮਸ਼ਹੂਰ ਹੈ ।
ਅੱਜ ਕੱਲ ਹੇਰ ਇੰਦਰ ਪਰਬਤ ਦੇ ਵਿੱਚੋਂ ਹੀ ਗਰਮ ਜਲ ਨਿਕਲਦਾ ਪਿਆ ਹੈ ਜੋ ਤਿੰਨ ਮੀਲ ਲੰਬਾਈ ਤੱਕ ਪਹਾੜ ਹੇਠੋਂ ਗਰਮ ਜਲ ਨਿਕਲਦਾ ਹੈ ਜੋ ਵਿਸ਼ਨੂ ਕੁੰਡ ਤੋਂ ਲੈ ਕੇ ਬ੍ਰਹਮ ਨਾਲੀ ਤੱਕ ਜਲ ਗਰਮ ਮਿਲਦਾ ਹੈ ਤੇ ਪੰਜ ਛੇ ਜਗ੍ਹਾ ਉਬਲ ਕੇ ਜਲ ਨਿਕਲਦਾ ਹੈ ਤੇ ਪੰਜ ਜਾਂ ਛੇ ਜਗਾ ਉਬਲ ਕੇ ਜਲ ਨਿਕਲਦਾ ਹੈ ਜਿਸ ਵਿੱਚੋਂ ਚੌਲ ਤੇ ਦਾਲ ਰਿੱਝ ਜਾਂਦੇ ਹਨ ਤੇ ਰੋਟੀ ਪੱਕ ਜਾਂਦੀ ਹੈ। ਪਰ ਰੋਟੀ ਗਿੱਲੀ ਹੋਣ ਦੇ ਕਾਰਨ ਗਿਜ ਗਿਜੀ ਰਹਿੰਦੀ ਹੈ। ਜਿਸ ਜਗ੍ਹਾ ਚੌਲ ਉਬਲਦੇ ਹਨ ਉਸ ਜਗਾ ਦਰਿਆ ਦੇ ਕੰਢੇ ਤੇ ਹੈ। ਪਿੰਡ ਦੇ ਦੱਖਣ ਦੀ ਗੁੱਠ ਵਿੱਚ ਪਾਸ ਹੀ ਹੈ ਸਾਰਾ ਪਿੰਡ ਚੌਲ ਤੇ ਦਾਲ ਵਗੈਰਾ ਦੋਨੋਂ ਵਕਤ ਇਸੀ ਜਗ੍ਹਾ ਰਿੰਨ੍ਹਦਾ ਹੈ। ਆਪੋ ਆਪਣੇ ਮਿੱਟੀ ਦੇ ਬਰਤਨਾ ਵਿੱਚ ਦਾਲ ਜਾਂ ਚੌਲ ਪਾ ਕੇ ਰੱਖ ਜਾਂਦੇ ਹਨ ਤੇ ਰਿੱਝੀ ਤੇ ਘਰੀਂ ਲੈਜਾ ਕੇ ਛੱਕ ਛੱਡਦੇ ਹਨ।
ਇਸ ਜਗ੍ਹਾ ਜਲ ਉਬਲਦਾ ਹੈ । ਇਹ ਜਲ ਕੋਈ ਗਿੱਠ ਤੋਂ ਡੇਢ ਗਿੱਠ ਡੂੰਘਾ ਜਲ ਹੈ । ਦਾਲ ਜਾਂ ਚੌਲ ਰਿੰਨ੍ਹ ਕੇ ਬਰਰਤਣ ਦੇ ਉੱਤੇ ਪੱਥਰ ਰੱਖਣਾ ਪੈਂਦਾ ਹੈ । ਹੋਰ ਦੋ ਤਿੰਨ ਚਸ਼ਮੇ ਗਰਮ ਜਲ ਦੇ ਬਣਾਏ ਹੋਏ ਹਨ ਜਿਨਾਂ ਵਿੱਚ ਯਾਤਰੂ ਇਸ਼ਨਾਨ ਕਰਦੇ ਹਨ । ਇਹ ਪਿੰਡ ਸਾਰਾ ਪੰਡਤਾਂ ਦਾ ਹੀ ਹੈ । 15-20 ਘਰ ਪਾਂਡਿਆਂ ਦੇ ਹਨ । ਇਹਨਾਂ ਨੇ ਜਿਲੇ ਆਪੋ ਆਪਣੇ ਹਿੱਸਿਆਂ ਵਿੱਚ ਵੰਡੇ ਹੋਏ ਹਨ ਤੇ ਆਪਣੇ ਪੁਰੋਹਤ ਨੂੰ ਆਪਣੇ ਘਰ ਲੈ ਜਾਂਦੇ ਹਨ ਠਹਿਰਨ ਵਾਸਤੇ ਜਗਾ ਕੱਪੜਾ ਤੇ ਰੋਟੀ ਵੀ ਖਿਲਾਉਂਦੇ ਹਨ ਤੇ ਜਾਂਦੇ ਤੋਂ ਦੱਛਣਾ ਵੀ ਮੰਗਦੇ ਹਨ। ਜੋ ਅਗਲੇ ਦਾ ਸਰਦਾ ਬਣਦਾ ਹੈ, ਦੇ ਜਾਂਦੇ ਹਨ। ਇਸ਼ਨਾਨ ਕਰਾਉਣ ਵਾਸਤੇ ਵੀ ਦੱਛਣਾ ਲੈਂਦੇ ਹਨਙ ਇਹ ਸਾਰਾ ਪਹਾੜ ਗੰਧਕ ਦਾ ਹੈ ਤਾਂ ਕਰਕੇ ਗਰਮ ਪਾਣੀ ਨਿਕਲਦਾ ਹੈ ਪਾਣੀ ਵਿੱਚੋਂ ਰੋਟੀ ਪਕੀ ਵਿੱਚੋਂ ਗੰਧਕ ਦੀ ਮੁਸ਼ਕ ਆਉਂਦੀ ਹੈ। (ਧੰਨਾ ਸਿੰਘ ਚਹਿਲ, ਗੁਰ ਤੀਰਥ ਸਾਈਕਲ ਯਾਤਰਾ, ਪੰਨਾ 680-681)
ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਖਾਲਸਾ ਪੰਨਾ 194 ਤੇ ਲਿਖਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪੰਜਾਬ ਤੋਂ ਤੀਸਰੀ ਉਦਾਸੀ ਵਿੱਚ ਭਾਈ ਬਾਲਾ ਮਰਦਾਨਾ ਨਾਲ ਗੁਰਦਾਸਪੁਰ, ਦਸੂਹੇ, ਕੋਟਲੇ ਤ੍ਰਲੋਕਨਾਥ, ਪਾਲਮਪੁਰ, ਪਿੰਡ ਢੋਆਸ ਘੁੰਮੇ ਸਨ। ਕਾਂਗੜਾ ਜਵਾਲਾ ਜੀ ਤੇ ਰਵਾਲਸਰ ਬਿਜਲੀਆਂ ਮਹਾਦੇਵ ਹੁੰਦੇ ਹੋਏ ਮਨੀਕਰਨ ਪਹੁੰਚੇ ਸਨ ਫਿਰ ਇਸ ਜਗ੍ਹਾ ਤੋਂ ਮਲਾਣਾ ਕੋਠੀ ਹੁੰਦੇ ਹੋਏ ਸ਼ਿਮਲਾ ਵਗੈਰਾ ਹੁੰਦੇ ਹੋਏ ਰਿਆਸਤ ਪਟਿਆਲਾ ਵਿੱਚ ਪੰਜੌਰ ਤੇ ਜੌਹੜ ਜੀ ਪਹੁੰਚੇ ਸਨ। ਸੋ ਇਹਨਾਂ ਥਾਵਾਂ ਤੇ ਗੁਰੂ ਜੀ ਆਏ ਜਰੂਰ ਸਨ ਪਰ ਸਿਵਾਏ ਜਵਾਲਾ ਜੀ ਪਿੰਡ ਢੂਆਂਸ ਪਿੰਜੌਰ ਤੇ ਜੌਹੜ ਜੀ ਤੋਂ ਸਵਾਏ ਗੁਰੂ ਜੀ ਦਾ ਸਥਾਨ ਹੋਰ ਕਿਤੇ ਵੀ ਨਹੀਂ ਬਣਿਆ ਹੋਇਆ ਹੈ। ਪਰ ਕਾਂਗੜਾ ਮਨੀਕਰਨ ਰਵਾਲਸਰ ਇਤਿਆਦਿਕ ਥਾਵਾਂ ਦੇ ਲੋਕ ਮੰਨਦੇ ਜਰੂਰ ਹਨ ਕਿ ਬਾਬਾ ਗੁਰੂ ਨਾਨਕ ਦੇਵ ਜੀ ਇੱਥੇ ਆਏ ਹਨ ਪਰ ਜਗ੍ਹਾ ਕੋਈ ਨਹੀਂ ਹੈ । ਮਨੀਕਰਨ ਵਿਖੇ ਗੁਰੂ ਜੀ ਆਏ ਹਨ ਇਸ ਨੂੰ ਸਭ ਮੰਨਦੇ ਹਨ। ਹਿਮਾਚਲ ਇਲਾਕੇ ਨੂੰ ਫਤਿਹ ਕਰਦਾ ਕਰਦਾ ਬਾਬਾ ਬੰਦਾ ਸਿੰਘ ਬਹਾਦਰ ਸਿੰਘਾਂ ਸਮੇਤ ਮਨੀਕਰਨ ਵਿਖੇ ਆਇਆ ਸੀ ਜੋ ਮਨੀਕਰਨ ਦੇ ਉੱਤੇ ਪਹਾੜ ਜਿਸ ਵਿੱਚੋਂ ਗਰਮ ਜਲ ਨਿਕਲਦਾ ਹੈ ਜਿਸਦਾ ਨਾਮ ਹੇਰ ਇੰਦਰ ਪਰਬਤ ਹੈ ਇਸ ਪਹਾੜ ਦੇ ਉੱਤੇ ਸਿੱਖਾਂ ਦਾ ਕਿਲ੍ਹਾ ਹੁੰਦਾ ਸੀ ਜਿਸ ਦੇ ਨਿਸ਼ਾਨ ਪੱਥਰਾਂ ਦੇ ਅੱਜ ਤੱਕ ਖੜੇ ਹਨ, ਮਸ਼ਹੂਰ ਹੈ ਕਿ ਇਹ ਜਗ੍ਹਾ ਸਿੱਖਾਂ ਦੇ ਕਿਲੇ੍ਹ ਦੀ ਹੈ ਸਿੱਖ ਇਸ ਜਗ੍ਹਾ ਤੋਂ 50 ਮੀਲ ਚੜ੍ਦੇ ਦੀ ਤਰਫ ਤੱਕ ਪਹੁੰਚੇ ਸਨ। ਕੀਰ ਗੰਗਾ ਤੇ ਸਰੋਵਰ ਮਾਨ ਤਲਾਈ ਤੱਕ ਸਿੱਖ ਫਤਿਹ ਕਰਦੇ ਕਰਦੇ ਪੁੱਜੇ ਸਨ। ਅੱਜ ਕੱਲ ਸਿੱਖਾਂ ਦੀ ਯਾਦਗਾਰ ਕੋਈ ਨਹੀਂ ਦਿਖਾਈ ਦਿੰਦੀ ਹੈ। (ਧੰਨਾ ਸਿੰਘ ਚਹਿਲ ਪੰਨਾ 681)
ਗੁਰੂ ਨਾਨਕ ਦੇਵ ਜੀ ਨੇ ਵੀ ਇਸ ਅਸਥਾਨ ਦੀ ਯਾਤਰਾ ਕੀਤੀ ਜਿਸ ਦੀ ਯਾਦ ਦਿਵਾਉਂਦਾ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਹੈ।ਗੁਰਦਵਾਰੇ ਵਿਚ ਰਹਿਣ ਲਈ ਸਰਾਂ ਤੇ ਭੋਜਨ ਲਈ ਲੰਗਰ ਹੈ। ਅਸੀਂ ਰਾਤੀਂ ਇਥੇ ਸਰਾਂ ਵਿਚ ਠਹਿਰੇ ਸਾਂ । ਸੁਵਖਤੇ ਜਲਦੀ ਉਠ ਕੇ ਗਰਮ ਪਾਣੀ ਦੇ ਚਸ਼ਮੇ ਵਿਚ ਇਸ਼ਨਾਨ ਕੀਤਾ, ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ, ਲੰਗਰ ਵਿਚ ਨਾਸ਼ਤਾ ਕੀਤਾ ਤੇ ਕੁਲੂ ਮਨਾਲੀ ਵਲ ਚੱਲ ਪਏ।
ਮਨੀਕਰਨ ਤੋਂ ਲੇਹ ਲਈ ਰਵਾਨਗੀ
ਮਨੀਕਰਨ ਤੱਕ ਦੀ ਯਾਤਰਾ ਅਸੀਂ ਭਾਰੀ ਬਾਰਿਸ਼, ਜੰਗਲੀ ਜਾਨਵਰਾਂ ਦੇ ਭੈ ਅਤੇ ਰਾਹਾਂ ਦੀਆਂ ਭੁੱਲ ਭੁਲਈਆਂ ਨਾਲ ਨਿਪਟਦੇ ਹੋਏ ਲਗਭੱਗ ਤਹਿ ਸਮੇਂ ਅਨੁਸਾਰ ਹੀ ਕਰ ਲਿਆ ਸੀ। mnIkrn qoN vwpsI qy ਅਗੇ ਭੁੰਤਰ ਗੁਰਦੁਆਰਾ ਸ੍ਰੀ ਗ੍ਰੰਥ ਸਾਹਿਬ ਵਿਚ ਮੱਥਾ ਟੇਕ ਕੁਲੂ ਵਲ ਵਧੇ।
ਬਿਜਲੀਆਂ ਮਹਾਂਦੇਵ ਮੰਦਿਰ
ਭੁੰਤਰ ਤੋਂ ਕੁਲੂ ਜਾਂਦੇ ਵੇਲੇ ਭੁੰਤਰ–ਕੁਲੂ ਸੜਕ ਤੋਂ ਹਟਕੇ ਭੁੰਤਰ ਤੋਂ ਉਤਰ ਪੂਰਬ ਵਲ ਅਤੇ ਕੁਲੂ ਤੋਂ ਦੱਖਣ ਪੱਛਮ ਵੱਲ ਦੋਨਾਂ ਤੋਂ 10 ਕਿਲੋਮੀਟਰ ਦੀ ਦੂਰੀ ਉਤੇ ਉੱਚੀ ਪਹਾੜੀ ਉਤੇ ਬਿਜਲੀਆਂ ਮਹਾਂ ਦੇਵ ਦਾ ਮੰਦਿਰ ਹੈ ਜਿੱਥੇ ਸ਼ਿਵ ਜੀ ਨੇ ਤਪਸਿਆ ਕੀਤੀ ਦਸੀ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦੇ ਚਰਨ ਚਿੰਨ ਏਥੇ ਹੋਣ ਬਾਰੇ ਧੰਨਾ ਸਿੰਘ ਚਹਿਲ (ਗੁਰ ਤੀਰਥ ਸਾਈਕਲ ਯਾਤਰਾ ਪੰਨਾ 682-683) ਉਤੇ ਵਰਨਣ ਕੀਤਾ ਹੈ। ਪਰ ਉਸ ਥਾਂ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਕੋਈ ਗੁਰਦੁਆਰਾ ਸਾਹਿਬ ਵੱਖ ਨਹੀਂ। ਹਾਂ ਏਥੇ ਕੁਲੂ ਦੇ ਰਾਜਾ ਦਾ ਬੰਦਾ ਸਿੰਘ ਬਹਾਦੁਰ ਨੂੰ ਕੈਦ ਰੱਖਣ ਬਾਰੇ ਜ਼ਿਕਰ ਜ਼ਰੂਰ ਹੈ ਜਿਸ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੀ ਤੇ ਇਸੇ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਪਾਤਸ਼ਾਹੀ ਪਹਿਲੀ ਅਤੇ ਬੰਦਾ ਸਿੰਘ ਬਹਾਦੁਰ ਦੇ ਨਾਮ ਤੇ ਜਾਣਿਆ ਜਾਂਦਾ ਹੈ।
ਬਿਜਲੀਆਂ ਮਹਾਂਦੇਵ ਮੰਦਿਰ