ਸੰਯੁਕਤ ਰਾਸ਼ਟਰ ਵਿੱਚ 152 ਦੇਸ਼ਾਂ ਨੇ ਗਾਜ਼ਾ ਵਿੱਚ ਜੰਗਬੰਦੀ ਲਈ ਵੋਟ ਦਿੱਤੀ
ਡਾ ਦਲਵਿੰਦਰ ਸਿੰਘ ਗਰੇਵਾਲ 13 ਦਸੰਬਰ, 2023
ਅੱਜ ਮੈਂ ਸਾਊਦੀ ਅਰਬ ਵਿੱਚ ਹਾਂ । ਜਦ ਮੈਂ ਸਾਊਦੀ ਅਰਬ ਦੀ ਅਖਬਾਰਾਂ ਵਿੱਚ ਅਤੲ ਆਮ ਲੋਕ ਵਿੱਚ ਭਾਵਨਾ ਨੂੰ ਦੇਖਿਆ ਤਾਂ ਮੈਂ ਉਨ੍ਹਾਂ ਨੂੰ ਹਮਾਸ ਨੂੰ ਸਮਰਥਨ ਦੇਣ ਬਾਰੇ ਦੁਚਿੱਤੀ ਵਿੱਚ ਵੇਖਿਆ। ਉਹ ਮਹਿਸੂਸ ਕਰਦੇ ਹਨ ਕਿ ਹਮਾਸ ਇਜ਼ਰਾਈਲ ਦੀ ਵਲੋਂ ਖੜੀ ਖਿਤੀ ਜੱਥੇਬੰਦੀ ਸੀ ਜੋ ਇਜ਼ਰਾਈਲ ਦੇ ਗਾਜ਼ਾ ਉਤੇ 1976 ਤੋਂ 2005 ਤੱਕ 38 ਸਾਲਾਂ ਤੱਕ ਆਪਣੇ ਕਬਜ਼ੇ ਦੌਰਾਨ ਤਾਂ ਖੜੀ ਕੀਤੀ ਗਈ ਸੀ ਕਿ ਫਲਤਸੀਨੀਆਂ ਵਿੱਚ ਪਾੜ ਪਾ ਸਕੇ ਅਤੇ ਅਤੇ ਗਾਜ਼ਾ ਦੇ ਫਲਸਤੀਨੀਆਂ ਨੂੰ ਗਾਜ਼ਾ ਤੋਂ ਖਤਮ ਕਰਕੇ ਪੂਰੇ ਗਾਜ਼ਾ ਖੇਤਰ 'ਤੇ ਕਬਜ਼ਾ ਕੀਤਾ ਜਾ ਸਕੇ। ਉਹ ਮਹਿਸੂਸ ਕਰਦੇ ਹਨ ਕਿ ਇਹ ਨਸਲਕੁਸ਼ੀ ਅਤੇ ਗਾਜ਼ਾ ਦੀ ਤਬਾਹੀ ਵੀ ਇਸੇ ਉਦੇਸ਼ ਨਾਲ ਕੀਤੀ ਜਾ ਰਹੀ ਹੈ ਜਿਸ ਵਿਚ ਉਹ ਅਮਰੀਕਾ ਦੀ ਮਦਦ ਨਾਲ ਸਫਲ ਹੁੰਦੇ ਜਾਪਦੇ ਹਨ। ਇਜ਼ਰਾਈਲ ਦੁਆਰਾ 23 ਲੱਖ ਗਾਜ਼ਾ ਵਾਸੀਆਂ ਨੂੰ ਉਜਾੜਣ ਦੀ ਪ੍ਰਕਿਰਿਆ ਇਸ ਯੋਜਨਾ ਦਾ ਹਿੱਸਾ ਹੈ। ਇਜ਼ਰਾਈਲ ਦੇ ਮੁਖੀ ਨੇਤਿਆਨਾਹੂ ਦਾ ਗਾਜ਼ਾ ਨੂੰ ਗੈਰ-ਸੈਨਿਕੀ ਕਰਨ ਅਤੇ ਗਾਜ਼ਾ ਨੂੰ ਖਾਲੀ ਕਰਨ 'ਤੇ ਜ਼ੋਰ ਦੇਣਾ ਇਸੇ ਯੋਜਨਾ ਦਾ ਹਿੱਸਾ ਹੈ।ਗਾਜ਼ਾ ਵਿੱਚ ਸਿਹਤ ਮੰਤਰਾਲੇ ਦੇ ਅਨੁਸਾਰ, ਹੁਣ ਤੱਕ ਘੱਟੋ-ਘੱਟ 18,205 ਫਲਸਤੀਨੀ ਮਾਰੇ ਗਏ ਹਨ। ਗਾਜ਼ਾ ਵਿੱਚ, ਲਗਭਗ 70 ਪ੍ਰਤੀਸ਼ਤ ਔਰਤਾਂ ਅਤੇ ਬੱਚੇ ਦੱਸੇ ਜਾਂਦੇ ਹਨ, ਅਤੇ ਲਗਭਗ 49,645 ਜ਼ਖਮੀ ਹੋਏ ਹਨ, ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਦਫਤਰ ਨੇ ਕਿਹਾ ਕਿ ਅਜੋਕੀ ਸਥਿਤੀ ਇਹ ਹੈ, ਕਿ ਤਿੰਨ ਮਹੀਨਿਆਂ ਦੇ ਹਮਲੇ ਵਿੱਚ ਮਾਰੇ ਗਏ 18,205 ਮਾਰੇ ਗਏ, 7,800 ਲਾਪਤਾ ਅਤੇ 46,000 ਤੋਂ ਵੱਧ ਜ਼ਖਮੀ ਗਾਜ਼ਾ ਵਾਸੀਆਂ ਨੂੰ ਡਰਾਉਣ ਭਜਾਉਣ ਅਤੇ ਮਿਸਰ ਵਿੱਚ ਧੱਕਣ ਦੀ ਕਿਰਿਆ ਦਾ ਹਿੱਸਾ ਹੈ ਜਿੱਸ ਵਿੱਚ ਉਨ੍ਹਾਂ ਨੇ ਗਾਜ਼ਾ ਵਾਸੀਆਂ ਦੀਆਂ 98,000 ਇਮਾਰਤਾਂ ਤਬਾਹ ਕਰ ਦਿਤੀਆਂ ਹਨ ਅਤੇ ਖਾਣਾ ਦਾਣਾ, ਪਾਣੀ, ਤੇਲ, ਦਵਾਈ, ਇਲਾਜ ਸਭ ਉਤੇ ਪਾਬੰਦੀਆਂ ਲਾਈਆਂ ਹੋਈਆਂ ਹਨ। ਗਾਜ਼ਾ ਦੇ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਅਧਿਕਾਰੀਆਂ ਨੇ ਦੋਸ਼ ਲਗਾਇਆ ਹੈ ਕਿ "ਹਸਪਤਾਲਾਂ ਅਤੇ ਐਬੂਲੈਸਾਂ ਦੇ ਵਿਰੁੱਧ ਜੰਗ" ਮੈਡੀਕਲ ਸਹੂਲਤਾਂ ਖਤਮ ਕਰਨ ਲਈ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਗਾਜ਼ਾ ਵਾਸੀ ਖਤਮ ਹੋਣ।ਫਲਸਤੀਨੀ ਭੁੱਖ, ਪਿਆਸ, ਠੰਡ, ਲਗਾਤਾਰ ਬੰਬਾਰੀ ਅਤੇ ਦਵਾਈਆਂ ਦੀ ਘਾਟ ਅਤੇ ਜ਼ਖਮੀਆਂ ਦੇ ਇਲਾਜ ਦੀ ਘਾਟ ਕਰਕੇ ਮਰ ਰਹੇ ਹਨ ਜਿਨ੍ਹਾਂ ਵਿੱਚ ਮਰਨ ਵਾਲੇ 70% ਮੌਤਾਂ ਔਰਤਾਂ ਅਤੇ ਬੱਚੇ ਹਨ।
ਇਜ਼ਰਾਈਲ ਦੀ ਗਾਜ਼ਾ ਨੂੰ ਹਥਿਆਰ ਰਹਿਤ ਕਰਨ ਦਾ ਮਤਲਬ ਹੈ ਕਿ ਉਸਨੂੰ ਪੂਰੇ 365 ਵਰਗ ਕਿਲੋਮੀਟਰ ਖੇਤਰ ਨੂੰ ਜ਼ਮੀਨ ਵਿੱਚ ਮਿਲਾਉਣਾ ਪਏਗਾ ਅਤੇ ਸਾਰੀ ਆਬਾਦੀ ਨੂੰ ਖਾਲੀ ਕਰਨਾ ਪਏਗਾ, ਪਰ ਅਜਿਹੀ ਫੌਜੀ ਕਾਰਵਾਈ ਲਈ ਮੌਕੇ ਦੀ ਖਿੜਕੀ ਬੰਦ ਹੋ ਰਹੀ ਹੈ”।
ਜੂਨ 1967 ਦੀ ਜੰਗ ਪਿੱਛੋਂ ਗਾਜ਼ਾ ਉੱਤੇ ਇਜ਼ਰਾਈਲ ਦਾ ਕਬਜ਼ਾ ਹੋਇਆ ਤਾਂ ਗਾਜ਼ਾ ਦਾ ਹਰ ਵਾਸੀ ਹਰ ਗਲੀ ਦੇ ਹਰ ਕੋਨੇ ਵਿੱਚ ਇਜ਼ਰਾਈਲੀ ਫੌਜ ਨਾਲ ਲੜਦਾ ਰਿਹਾ ਜਿਸ ਕਰਕੇ ਇਜ਼ਰਾਈਲ ਨੂੰ ਗਾਜ਼ਾ ਛੱਡਣਾ ਪਿਆ," ਇਸ ਲਈ ਡਿਮਿਲਿਟਰਾਈਜ਼ੇਸ਼ਨ ਇੱਕ ਅਸੰਭਵ ਕੰਮ ਸੀ। ਉਸ ਸਮੇਂ, ਗਾਜ਼ਾ ਵਾਲੇ ਆਪਣੀ ਮੌਜੂਦਾ ਫੌਜੀ ਸਮਰੱਥਾ ਦੇ ਮੁਕਾਬਲੇ ਬਹੁਤ ਘੱਟ ਸਾਧਨਾਂ ਨਾਲ ਲੜੇ ਸਨ , ਤੇ ਸ਼ੈਰੋਂ ਨੂੰ ਪਤਾ ਲੱਗ ਗਿਆ ਸੀ ਕਿ ਉਹ ਗਾਜ਼ਾ ਵਿੱਚ ਜਿੱਤ ਨਹੀਂ ਸਕਦਾ, ਇਸ ਤਰ੍ਹਾਂ ਉਸ ਨੇ ਫੌਜ ਨੂੰ ਪਿੱਛੇ ਹਟਣ, ਜਾਂ 'ਮੁੜ ਤੈਨਾਤੀ' ਕਰਨ ਦਾ ਹੁਕਮ ਦਿਤਾ।""ਇਜ਼ਰਾਈਲ ਨੂੰ ਅਪਣੇ ਮਰਹੂਮ ਪ੍ਰਧਾਨ ਮੰਤਰੀ ਏਰੀਅਲ ਸ਼ੈਰੋਨ" ਤੋਂ ਸਿੱਖਣਾ ਚਾਹੀਦਾ ਹੈ ਜਿੱਸ ਨੇ 38 ਸਾਲਾਂ ਦੇ ਕਬਜ਼ੇ ਤੋਂ ਬਾਅਦ ਗਾਜ਼ਾ ਤੋਂ 2005 ਵਿੱਚ ਇਜ਼ਰਾਈਲ਼ ਨੂੰ ਗਾਜ਼ਾ ਤੋਂ ਬਾਹਰ ਕੱਢ ਲਿਆ ਸੀ ਤੇ ਗਾਜ਼ਾ ਲੋਕਾਂ ਦੀ ਅਪਣੀ ਸਰਕਾਰ ਬਣਵਾਈ ਸੀ ਜਿਸ ਵਿੱਚ ਹਮਾਸ ਬਹੁਮੱਤ ਨਾਲ ਸਰਕਾਰ ਵਿੱਚ ਆਇਆ।" ਪਰ ਇਜ਼ਰਾਈਲ ਅਪਣੀਆਂ ਹਰਕਤਾਂ ਤੋਂ ਬਾਜ਼ ਨਾ ਅਇਆ ਤੇ ਆਨੇ ਬਹਾਨੇ ਗਾਜ਼ਾ ਉਤੇ ਜ਼ੁਲਮ ਢਾਉਂਦਾ ਰਿਹਾ ਤੇ ਵੱਡੀ ਗਿਣਤੀ ਵਿੱਚ ਛੋਟੇ ਛੋਟੇ ਜੁਰਮਾਂ ਤੇ ਗਾਜ਼ਾ ਵਾਸੀਆਂ ਨੂੰ ਜੇਲ੍ਹਾ ਵਿੱਚ ਭਰਦਾ ਰਿਹਾ ਜਿਨ੍ਹਾਂ ਨੂੰ ਛੁਡਾਉਣ ਅਤੇ ਇਜ਼ਰਾਈਲ ਦੇ ਵਧਦੇ ਆਤੰਕ ਨੂੰ ਰੋਕਣ ਲਈ ਹਮਾਸ ਉਤੇ ਆਤਮਘਾਤੀ ਹਮਲਾ ਕੀਤਾ।
ਦਰਅਸਲ 193 ਮੈਂਬਰੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਮੰਗਲਵਾਰ ਨੂੰ ਐਮਰਜੈਂਸੀ ਵਿਸ਼ੇਸ਼ ਸੈਸ਼ਨ ਦੌਰਾਨ ਮਿਸਰ ਦੁਆਰਾ ਜੰਗਬੰਦੀ ਲਈ ਪੇਸ਼ ਕੀਤੇ ਗਏ ਡਰਾਫਟ ਮਤੇ ਨੂੰ ਅਪਣਾਇਆ ਜਿਸ ਨੂੰ 153 ਵੋਟਾਂ ਨਾਲ ਪਾਸ ਕੀਤਾ ਗਿਆ। 23 ਮੁਲਕ ਗੈਰ ਹਾਜ਼ਰ ਰਹੇ ਅਤੇ ਸਿਰਫ 10 ਨੇ ਮਤੇ ਦੇ ਵਿਰੋਧ ਵਿੱਚ ਵੋਟ ਪਾਈ। ਜਿਸ ਵਿੱਚ ਇਜ਼ਰਾਈਲ-ਹਮਾਸ ਸੰਘਰਸ਼ ਵਿੱਚ ਤੁਰੰਤ ਮਾਨਵਤਾਵਾਦੀ ਜੰਗਬੰਦੀ ਦੇ ਨਾਲ-ਨਾਲ ਸਾਰੇ ਬੰਧਕਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਗਈ ਹੈ। ਇਸ ਨੇ "ਸਾਰੇ ਬੰਧਕਾਂ ਦੀ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਈ ਦੇ ਨਾਲ-ਨਾਲ ਮਾਨਵਤਾਵਾਦੀ ਸਹਾਇਤਾ ਪਹੁੰਚ ਨੂੰ ਯਕੀਨੀ ਬਣਾਉਣ" ਦੀ ਮੰਗ ਵੀ ਹੈ।ਭਾਰਤ ਨੇ ਇਸ ਮਤੇ ਦੇ ਹੱਕ ਵਿੱਚ ਵੋਟ ਦਿੱਤਾ।
ਪਿਛਲੇ ਹਫਤੇ 15 ਮੈਬਰੀ ਰਾਸ਼ਟਰੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ 13 ਮੈਬਰਾਂ ਦੇ ਹੱਕ ਵਿੱਚ ਵੋਟ ਪਾਉਣ ਪਿੱਛੋਂ ਇਜ਼ਰਾਈਲ-ਹਮਾਸ ਸੰਘਰਸ਼ 'ਤੇ ਅਮਰੀਕਾ ਦੁਆਰਾ ਵੀਟੋ ਕਰਨ ਤੋਂ ਬਾਅਦ ਮਾਨਵਤਾਵਾਦੀ ਸਸਹਾਇਤਾ ਦੇ ਪ੍ਰਸਤਾਵ ਨੂੰ ਅਪਣਾਉਣ ਵਿੱਚ ਹੋਈ ਵੋਟਿੰਗ ਵਿੱਚ ਅਸਫਲ ਰਹਿਣ ਦੇ ਕੁਝ ਦਿਨ ਬਾਅਦ ਆਈ ਇਸ ਯੁਐਨ ਓ ਦੀ ਵੋਟਿੰਗ ਨਾਲ ਜੰਗਬੰਦੀ ਦੀਆਂ ਸੰਭਾਨਾਵਾਂ ਜ਼ਰੂਰ ਹਨ।