ਆਰਤੀ
ਇਕ ਪਾਹਣ ਪੱਥਰ ਪੂਜਦੇ, ਦੋਇ ਪੂਜੈ ਬੁੱਤ ਬਣਾਇ
ਡਾਲੀਓਂ ਫੁੱਤ ਤੋੜ ਕੈ ਮਾਲਣ, ਜਾਇ ਬਾਜ਼ਾਰ ਵਿਕਾਇ
ਬੁੱਤ ਪਾਖੰਡੀ ਪੂਜਦੇ, ਹਾਰ ਬਣਾਇ ਮੋਇ ਗਲ ਪਾਇ
ਜੀਵਤ ਮਾਰੈ ਮੁਰਦੇ ਪੂਜੈ, ਸਾ ਪੂਜਾ ਪ੍ਰਭ ਨਹਿੰ ਭਾਇ
ਚਿੱਤ ਚੈਨ ਟੋਲੈ ਬੁੱਤ ਨ ਬੋਲੈ, ਸਾ ਘਾਲ ਬਿਰਥਾ ਜਾਇ
ਰਾਤੀਂ ਦੀਵੇ ਬਾਲੀਅਨ, ਥਾਲੀ ਵਿਚ ਚਰਾਗ ਜਲਾਇ
ਧੂਪ ਦੀਪ ਸੰਗ ਲਾਇ ਕੈ, ਹਰਿ ਪ੍ਰਭ ਆਰਤੀ ਚੜ੍ਹਾਇ
ਸਭ ਜੱਗ ਸਾਜ ਨਿਵਾਜ ਕੈ, ਹਰਿ ਛੁਪਿਆ ਹਰ ਜਾਇ
ਜਨ ਮਨ ਜੋ ਹਰਿ ਧਿਆਇ, ਸੋਈ ਆਰਤੀ ਕਹਾਇ
ਮਨ ਯਾਦ ਕਰੈ ਫਰਿਆਦ ਕਰੈ, ਸਾਈ ਸਤਿਗੁਰ ਭਾਇ
ਬੂਟੇ ਰੁੱਖ ਬਿਰਖ ਉਗਾਇ, ਫਲ ਫੁੱਲ ਜੱਗ ਮਹਿਕਾਇ
ਪੌਣ ਵਗਾਇ ਮਹਿਕ ਉੜਾਇ, ਹਰਿ ਚਰਨੀ ਆਇ ਚੜ੍ਹਾਇ
ਸਾ ਆਰਤੀ ਮੇਰੇ ਪ੍ਰਭ ਭਾਇ, ਅਪਣੀ ਆਰਤੀ ਆਪ ਕਰਾਇ
ਧਰਤੀ ਧਾਵੈ ਨਿੱਤ ਚੱਕਰ ਲਾਵੈ, ਮੁੜ ਮੁੜ ਸੀਸ ਝੁਕਾਇ
ਦਿਨ ਚਾਨਣ ਰਾਤ ਹਨ੍ਹੇਰਾ, ਸ਼ਾਮ ਸਵੇਰ ਮਿਲ ਸੰਧ ਮਿਲਾਇ
ਰਵਿ ਸਸਿ ਮਿਲ ਕਰਨ ਜੋਦੜੀ, ਚੱਕਰ ਲਾਇ ਨਾਮ ਧਿਆਇ
ਦਿਨ ਦਿਨੇਸ਼ ਸਸਿ ਚੜ੍ਹੈ ਰਾਤਰੀ, ਤੇਰੈ ਦੁਆਰੈ ਚੱਕਰ ਲਾਇ
ਹਰਦਮ ਤੇਰੀ ਕਰਨ ਆਰਤੀ, ਹਰਿ ਹਰਿ ਨਾਮ ਅਲਾਇ
ਹਰਿ ਸੇਵਣ ਨਾਮ ਧਿਆਵਣ, ਇਤ ਵਿਧ ਭਗਤੀ ਕਰਾਇ
ਤੂੰ ਦਾਤਾ ਜੀਆਂ ਸਭਨਾ ਦਾ, ਹਰਿ ਹਰ ਜਾ ਰਿਹਾ ਸਮਾਇ
ਹਰ ਮਨ ਮਹਿ ਮੇਰਾ ਹਰਿ ਵਸੈ, ਕੋਇ ਬਣ ਖੋਜਣ ਜਾਇ
ਤੋਹਿ ਮਿਲਣ ਕੌ ਸਾਹਿਬਾ, ਜਨ ਗਨ ਬਹੁ ਭੇਸ ਬਣਾਇ
ਹਰਿ ਹਰ ਜਾ ਹਰ ਜਾਇ, ਤੂੰ ਬੈਂਸ ਕਿਉਂ ਮਨ ਭਰਮਾਇ
ਨਾਮ ਧਿਆਇ ਹਰਿ ਗੁਣ ਗਾਇ, ਮਨ ਮਹਿ ਪ੍ਰਭੂ ਸਮਾਇ
ਮਨ ਨਾਮਾ ਭਜੁ ਹਰੀ ਨਾਮਾ, ਮਨ ਮਹਿ ਪਰਚਾ ਲਾਇ
ਹਰਿ ਹਰਿ ਨਾਮ ਜਪੰਦਿਆਂ, ਮਨ ਸਿੱਧਾ ਹੋਇ ਆਇ
ਨਾਮ ਧਿਆਇ ਗੁਰ ਸਰਣਾਇ, ਹਰੀ ਨਾਮ ਮਨ ਭਾਇ
ਕਰਨ ਸੁਣੈ ਮਨ ਬੋਲੈ ਰਾਮ, ਮਨ ਦੁਬਿਧਾ ਮਿਟ ਜਾਇ
ਮਨ ਰਾਮ ਬੋਲੈ ਚਿੱਤ ਵਰੋਲੈ, ਬੋਲੈ ਸਹਿਜ ਸੁਭਾਇ
ਦਿੜ੍ਹ ਕਰ ਨਾਮ ਧਿਆਇ, ਗੁਰ ਮੂਰਤ ਚਿੱਤ ਵਸਾਇ
ਗੁਕ ਸਬਦ ਸੁਣਾਇ ਮਨ ਗਾਇ, ਗਹੈ ਸਤਿਗੁਰ ਸਰਣਾਇ
ਹਰਿ ਨਾਮਾ ਹਰਿ ਰੰਗ ਹੈ, ਮਨ ਧਿਆਵੈ ਜਿਹਵਾ ਅਲਾਇ
ਨਾਮ ਤੇਰਾ ਤੇਰੀ ਆਰਤੀ, ਬੈਂਸ ਗਾਵੈ ਸਹਿਜ ਸੁਭਾਇ
ਸਵਰਨ ਨਿੱਤ ਕਰੈ ਜੋਦੜੀ, ਪ੍ਰਭ ਭਾਇ ਨਾਮ ਧਿਆਇ
ਬੈਂਸ ਗੁਰ ਸੇਵਾ ਹਰਿ ਸੇਵਣਾ, ਮਨ ਮਹਿ ਗੁਰੂ ਵਸਾਇ
ਗੁਰ ਸੇਵਣ ਹਰਿ ਸੇਵਣਾ, ਸਾ ਆਰਤੀ ਪ੍ਰਭ ਕੋ ਭਾਇ
ਤੋਹਿ ਭਾਇ ਬੈਂਸ ਨਾਮ ਧਿਆਇ, ਸਵਰਨ ਆਰਤੀ ਗਾਇ
ਤੇਰੀ ਬਖਸ ਚਲੈ ਇਹ ਸਾਸਾ, ਭਜੁ ਹਰਿ ਗੁਰ ਸਰਣਾਇ
ਤੇਰਾ ਦੀਆ ਤੋਹੇ ਚੜ੍ਹਾਵੈ, ਕਿਉਂ ਕਰ ਆਰਤੀ ਬਣ ਪਾਇ
ਬੈਂਸ ਪੇ ਸਾਕੀਆ ਕਰਮ ਕਰਦੇ, ਸਾਸ ਸਾਸ ਹਰਿ ਧਿਆਇ
ਹਰਿ ਨਾਮਾ ਹਰਿ ਫੂਲ ਮਾਲਾ, ਗੁਰ ਸਤਿਗੁਰ ਦਰ ਚੜ੍ਹਇ
ਸਵਰਨ ਯਾਦ ਕਰੈ ਫਰਿਆਦ ਕਰੈ, ਗੁਰ ਮੂਰਤ ਚਿੱਤ ਵਸਾਇ
ਨਾਮ ਧਿਆਵੈ ਗੁਰ ਸਬਦ ਕਮਾਵੈ, ਮੋਹਿ ਤੋਹਿ ਸੇਵਾ ਹਰਿ ਭਇ
ਪੌਣ ਪਾਣੀ ਬੈਸੰਤਰ ਪਾਇ, ਸੂਰਜ ਚੰਨ ਧਰ ਘੁੰਮ ਪੂਜਾ ਲਾਇ
ਹਰਿ ਹਰਿ ਨਾਮ ਧਿਆਇ ਬੈਂਸ, ਸਾ ਆਰਤੀ ਮੇਰੇ ਪ੍ਰਭ ਭਾਇ