• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

Dalvinder Singh Grewal

Writer
Historian
SPNer
Jan 3, 2010
1,254
423
79
ਚੱਲ ਆ ਸਜਣਾ ਗੱਲਾਂ ਕਰੀਏ!

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ

ਚੱਲ ਆ ਸਜਣਾ ਗੱਲਾਂ ਕਰੀਏ!

ਤੇਰੀ ਹੀ ਤੇਰੀ ਗੱਲ ਚੱਲੇ, ਹੋਰ ਵਿਸ਼ਾ ਨਾ ਫੜੀਏ।

ਦੁਨੀਆਂਦਾਰੀ ਖੇਲ੍ਹ ਹੈ ਸਾਰੀ, ਤੇਰੀ ਤੋਰੀ ਹੋਈ।

ਤੇਰੇ ਹੁਕਮ ਚ ਹਰ ਕੋਈ ਚੱਲੇ, ਉਲਟ ਨਾ ਚੱਲੇ ਕੋਈ।

ਜੀਕਣ ਚਾਹਵੇਂ ਉਵੇਂ ਚਲਾਵੇਂ, ਸਾਰਾ ਕੁੱਝ ਤੁਧ ਜਰੀਏ।

ਜੀਵ ਨਿਮਾਣਾ, ਫੁੱਲਿਆ ਫਿਰਦਾ, ਜੇ ਮਿਲ ਜਾਂਦਾ ਵਾਹਵਾ ।

ਜਿਸ ਨੇ ਰਚਿਆ, ਉਸਨੂੰ ਭੁੱਲਦਾ, ਜੱਗ ਤੇ ਕਰਦਾ ਦਾਅਵਾ।

ਕਰਤਾ ਇੱਕੋ, ਦਾਤਾ ਇਕੋ, ਚਿੱਤ ਸੱਚੇ ਨੂੰ ਧਰੀਏ।

ਚੱਲ ਆ ਸਜਣਾ ਗੱਲਾਂ ਕਰੀਏ!

ਤੇਰੀ ਹੀ ਤੇਰੀ ਗੱਲ ਚੱਲੇ, ਹੋਰ ਵਿਸ਼ਾ ਨਾ ਫੜੀਏ।

ਜਦ ਆਏ ਕੀ ਨਾਲ ਲਿਆਏ, ਜਾਣਾ, ਕੀ ਲੈ ਜਾਣਾ।

ਕੌਣ ਵਸਤ ਜੋ ਸਦਾ ਲਈ ਸਾਡੀ, ਜਿਸਦਾ ਕਰੀਏ ਮਾਣਾ,

ਅੰਤ ਟਿਕਾਣਾ ਤੂੰ ਹੀ ਹੈਂ ਜੇ, ਹੋਰ ਧਿਆਨ ਕਿਉਂ ਧਰੀਏ?

ਚੱਲ ਆ ਸਜਣਾ ਗੱਲਾਂ ਕਰੀਏ!

ਤੇਰੀ ਹੀ ਤੇਰੀ ਗੱਲ ਚੱਲੇ, ਹੋਰ ਵਿਸ਼ਾ ਨਾ ਫੜੀਏ।

ਬੂੰਦ ਸਵਾਂਤੀ ਲੋਚ ਬੰਬੀਹਾ, ਮਛਲੀ ਤੜਪੇ ਜਲ ਨੂੰ ।

ਏਵੇਂ ਤੇਰੇ ਦੀਦ ਲਈ ਤੜਪਣ ਹੁੰਦੀ ਹੈ ਹਰ ਪਲ ਨੂੰ।

ਤੜਪ ਹਟੇ ਤੁਧ ਮਿਲਿਆਂ ਸਾਰੀ, ਇਹੋ ਗੱਲ ਖਰੀ ਏ।

ਚੱਲ ਆ ਸਜਣਾ ਗੱਲਾਂ ਕਰੀਏ!

ਤੇਰੀ ਹੀ ਤੇਰੀ ਗੱਲ ਚੱਲੇ, ਹੋਰ ਵਿਸ਼ਾ ਨਾ ਫੜੀਏ।

ਨਾਮ ਜਪਾਂ ਪਲ ਪਲ ਮੈਂ ਤੇਰਾ ਮਿਲ ਸਕਣਾ ਹੈ ਤਾਂ ਹੀ।

ਹੋਰ ਵਿਚਾਰ ਲਿਆਵਾਂ ਕਿਉਂ ਕਰ, ਜਿਸਦਾ ਫਾਇਦਾ ਨਾਂ ਹੀ।

ਯਾਦ ਕਰਾਂ ਕੁਝ ਹੋਰ ਨਾ ਸੋਚਾਂ, ਨਾਮ ਸਹਾਰੇ ਤਰੀਏ।

ਚੱਲ ਆ ਸਜਣਾ ਗੱਲਾਂ ਕਰੀਏ!

ਤੇਰੀ ਹੀ ਤੇਰੀ ਗੱਲ ਚੱਲੇ, ਹੋਰ ਵਿਸ਼ਾ ਨਾ ਫੜੀਏ।
 

swarn bains

Poet
SPNer
Apr 8, 2012
891
190
ਜੱਗ ਸਪਨਾ

ਪਲਕ ਝਲਕ ਜੱਗ ਸਪਨਾ, ਜਨ ਕੌ ਮਨ ਦਿਖਲਾਏ

ਮੁਰਸ਼ਦ ਕੀ ਹੋਏ ਇਨਾਇਤ, ਮਨ ਮਹਿ ਪ੍ਰਭ ਪ੍ਰਗਟਾਏ



ਜ਼ਿੰਦਗੀ ਹੈ ਏਕ ਸਪਨਾ, ਮਨ ਮੇਂ ਅਫਸਾਨੇ ਛੁਪੇ ਹੂਏ

ਹੋ ਜਾਏ ਮੁਰਸ਼ਦ ਕੀ ਇਨਾਇਤ, ਪਲਕੇਂ ਝੁਕੇ ਹੂਏ

ਏਕ ਖੁਦਾ ਦੋਏ ਮੁਰਸ਼ਦ, ਪੂਜ ਕੈ ਮਨ ਵਸ ਆਏ

ਭੇਜਾ ਹੈ ਤੁਝੇ ਜਹਾਂ ਮੇਂ, ਦੇਖਨੇ ਕੋ ਜਹਾਂ ਕਾ ਨਜ਼ਾਰਾ

ਖੋ ਗਿਆ ਯਹਾਂ ਆ ਕਰ, ਉਲਫਤ ਨਹੀਂ ਗਵਾਰਾ

ਮਿਲੇ ਨ ਕੋਈ ਸਹਾਰਾ, ਜਬ ਮਨ ਬਹਿਕ ਜਾਏ

ਝੁਕਤੀ ਨਹੀਂ ਪਲਕੇਂ, ਅਗਰ ਮਨ ਨ ਕਰੇ ਇਸ਼ਾਰਾ

ਮਨ ਕਰੇ ਬੇਵਫਾਈ, ਦੇਖ ਕਰ ਜਹਾਂ ਕਾ ਨਜ਼ਾਰਾ

ਮਨ ਮਾਨੇ ਪਲਕੇਂ ਝੁਕੇਂ, ਇਤ ਮਨ ਕੋ ਮਨ ਸਮਝਾਏ

ਮਨ ਸੋਚੇ ਪਲਕ ਝਲਕੇ, ਦਿਲ ਦਿਮਾਗ ਕੋ ਚਲਾਏ

ਹੋ ਜਾਏ ਮਨ ਬੇਕਾਬੂ, ਗਲਤ ਰਾਸਤਾ ਦਿਖਲਾਏ

ਕੂਏ ਮੇਂ ਗਿਰਾਏ ਅਂਧਾ, ਬਚ ਜਾਏਂ ਜੋ ਆਂਖੇਂ ਖੁਲ੍ਹਾਏ

ਬਹਿਸ਼ਤ ਔਰ ਜਹੰਨਮ, ਮਝਬੋਂ ਕੀ ਬਨਾਈ ਰਵਾਇਤ

ਜਹਾਂ ਕੋ ਬਹਿਕਾਤੇ ਹੈਂ, ਕਰਤੇ ਹੈਂ ਖੁਦਾ ਸੇ ਸ਼ਕਾਇਤ

ਮਗਰ ਮਿਲਤਾ ਹੈ ਵਹੀ , ਜੋ ਮਿਹਨਤ ਸੇ ਜੀਵ ਕਮਾਏ

ਬੇਕਰਾਰ ਹੋ ਜਾਏ ਮਨ, ਦੇਖ ਸੂਖੇ ਪੱਤੇ ਔਰ ਫਲ ਫੂਲ

ਹੋਤਾ ਹੈ ਜੋ ਖੁਦਾ ਕੀ ਖੁਦਾਈ, ਮੇਰਾ ਖੁਦਾ ਹੈ ਖੁਦ ਰਸੂਲ

ਖਾਲੀ ਆਏ ਖਾਲੀ ਗਏ, ਸਾਥ ਜਾਏ ਹਰਿ ਨਾਮ ਕਮਾਏ

ਸਾਗਰ ਸੇ ਗਹਿਰਾ ਹੈ ਮਨ, ਮਨ ਮਹਿ ਛੁਪਾ ਹੈ ਖੁਦਾ

ਮਨ ਕਾ ਮਹਿਮਾਨ ਹੈ ਖੁਦਾ, ਬੈਂਸ, ਮਨ ਸੇ ਨਹੀਂ ਜੁਦਾ

ਜ਼ਹਿਰ ਹੋ ਜਾਏ ਮਨ ਮੇਂ, ਜਬ ਮੁਰਸ਼ਦ ਚਗਾਗ ਜਲਾਏ

ਹੋ ਜਾਏ ਮਨ ਕੀ ਸਫਾਈ, ਹੋ ਜਾਏ ਮੁਰਸ਼ਦ ਕੀ ਨਦਰ

ਮੁਰਸ਼ਦ ਖੁਦਾ ਕਾ ਮਸੀਹਾ, ਲੇ ਜਾਏ ਖੁਦਾਈ ਕੀ ਡਗਰ

ਬੈਂਸ, ਪੂਜ ਗੁਰੂ ਨੂੰ ਰੱਬ ਜਾਣ, ਤੇਰੇ ਮਨ ਪ੍ਰਭ ਪ੍ਰਗਟਾਏ
 

dalvinder45

SPNer
Jul 22, 2023
893
37
79
ਰੱਬ ਖੈਰ ਕਰੇ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਰੁਸ ਕੇ ਸਾਥੋਂ ਦੂਰ ਗਿਓਂ ਰੱਬ ਖੈਰ ਕਰੇ।

ਮੁੜ ਆ ਵਾਪਿਸ ਜਿਉਂ ਦਾ ਤਿਉਂ, ਰੱਬ ਖੈਰ ਕਰੇ।

ਬਾਹਰ ਕਮਾਉਣਾ ਸੌਖਾ ਨਾ ਬਸ ਧੱਕੇ ਹੀ ਧੱਕੇ,

ਵਰਿ੍ਹਆਂ ਬੱਧੀ ਰਹਿ ਕੇ ਵੀ ਨਾ ਹੁੰਦੇ ਪੱਕੇ,

ਫੇਰ ਵਿਛੋੜਾ ਅਪਣੇ ਤੋਂ ਰੱਬ ਖੈਰ ਕਰੇ।

ਰੁਸ ਕੇ ਸਾਥੋਂ ਦੂਰ ਗਿਓਂ ਰੱਬ ਖੈਰ ਕਰੇ।

ਦੋ ਡੰਗ ਜੋਗਾ ਮਿਲ ਕੇ ਅਸੀਂ ਕਮਾਉਂਦੇ ਸਾਂ,

ਮਿਲਕੇ ਸਬਰ ਚ ਜੀਵਨ ਖੁਸ਼ੀ ਹੰਢਾਉਂਦੇ ਸਾਂ,

ਹੁਣ ਕੰਮ ਹੋਰਾਂ ਅੱਗੇ ਨਿਉਂ, ਰੱਬ ਖੈਰ ਕਰੇ।

ਰੁਸ ਕੇ ਸਾਥੋਂ ਦੂਰ ਗਿਓਂ ਰੱਬ ਖੈਰ ਕਰੇ।

ਘਰ ਵਿੱਚ ਗੁੱਸੇ ਗਿੱਲੇ ਚਲਦੇ ਰਹਿੰਦੇ ਨੇ,

ਸ਼ਾਮੀ ਮਿਲ ਟੱਬਰ ਵਿੱਚ ਸਾਰੇ ਬਹਿੰਦੇ ਨੇ।

ਛੋਟੀ ਗੱਲ ਤੇ ਜਾਣਾ ਕਿਉਂ, ਰੱਬ ਖੈਰ ਕਰੇ।

ਰੁਸ ਕੇ ਸਾਥੋਂ ਦੂਰ ਗਿਓਂ ਰੱਬ ਖੈਰ ਕਰੇ।

ਮੁੜ ਆ, ਜਰਨਾ ਹੋਰ ਵਿਛੋੜਾ ਮੁਸ਼ਕਲ ਹੈ,

ਰੋਜ਼ ਰਾਤ ਨੂੰ ਰੋਂਦਿਆਂ ਕੱਟਣਾ ਮੁਸ਼ਕਲ ਹੈ।

ਹੋਰ ਨਾ ਲੀੜੇ ਹੋਰ ਭਿਉਂ ਰੱਬ ਖੈਰ ਕਰੇ।

ਰੁਸ ਕੇ ਸਾਥੋਂ ਦੂਰ ਗਿਓਂ ਰੱਬ ਖੈਰ ਕਰੇ।
 

dalvinder45

SPNer
Jul 22, 2023
893
37
79
ਤੈਨੂੰ ਕਰਕੇ ਯਾਦ

ਡਾ ਦਲਵਿੰਦਰ ਸਿੰਘ ਗ੍ਰੇਵਾਲ


ਤੈਨੂੰ ਕਰਕੇ ਯਾਦ ਬੜਾ ਹੀ ਆਨੰਦ ਆਉਂਦਾ ਹੈ।

ਉਛਲ ਉਛਲ ਕੇ ਪੈਂਦਾ ਦਿਲ ਮੰਦ ਮੰਦ ਮੁਸਕ੍ਰਾਉਂਦਾ ਹੈ।

ਤੇਨੂੰ ਕਰਕੇ ਪਿਆਰ ਜੋ ਖੱਟੀਆਂ ਖੱਟੀਆ ਨੇ,

ਤੇਰੇ ਬਾਝੋਂ ਹੋਰ ਨਾ ਕੋਈ ਕਰ ਦਿਖਲਾਉਂਦਾ ਹੈ।

ਤੇਰੀ ਮਰਜ਼ੀ ਵਿੱਚ ਚੱਲਣ ਦੀ ਆਦਤ ਬਣ ਗਈ ਹੈ

ਸਾਂਭ ਲਵੇਂਗਾ ਆਪ ਜਦੋਂ ਕੋਈ ਠੇਡਾ ਲਾਉਂਦਾ ਹੈ।

ਇੱਕ ਭਰੋਸੇ ਤੇਰੇ ਤੇ ਸਭ ਦੁਨੀਆਂ ਭੁੱਲ ਗਈ,

ਸਭ ਕੁੱਝ ਚੰਗਾ ਚੰਗਾ ਜੋ ਵੀ ਦਿਲ ਕਰਵਾਉਂਦਾ ਹੈ।

ਫਰਕ ਕੀ ਤੇਰਾ ਮੇਰਾ ਜਦ ਦਿਲ ਇੱਕ ਮਿਕ ਹੋ ਗਏ ਨੇ,

ਆਪਾ ਮਿਟਿਆ ਜਦ ਦਾ ਦਾ ਨਾ ਹੁਣ ਹਉਂ ਤੜਪਾਉਂਦਾ ਹੈ।

ਰੱਖੀਂ ਮਿਹਰ ਇੳਂ ਹੀ ਅਪਣੇ ਲੜ ਲਾ ਰੱਖ ਲਈਂ

ਕਦੇ ਕਦੇ ਮਨ ਆਪੇ ਤੋਂ ਹੋ ਬਾਹਰ ਭਜਾਉਂਦਾ ਹੈ।

ਮੇਰੇ ਵਸ ਕੀ ਕਵਿਤਾ ਇਹ ਸੱਭ ਤੇਰੀ ਮਹਿਮਾ ਹੈ

ਊਹੋ ਸ਼ਬਦ ਹੀ ਲਿਖਦਾਂ ਸੁੱਚੇ ਦਿਲ ਜੋ ਆਉਂਦਾ ਹੈ।
 

dalvinder45

SPNer
Jul 22, 2023
893
37
79
ਕਿਰਪਾ ਉਸਦੀ ਕਿਸਮਤ ਮੇਰੀ।

ਡਾ ਦਲਵਿੰਦਰ ਸਿੰਘ ਗ੍ਰੇਵਾਲ


ਮਰਜ਼ੀ ਰੱਬ ਦੀ, ਮਿਹਨਤ ਮੇਰੀ।

ਕਿਰਪਾ ਉਸਦੀ ਕਿਸਮਤ ਮੇਰੀ।

ਮਨ ਵਿੱਚ ਸੋਚ ਵਿਚਾਰ ਦਲੀਲਾਂ,

ਸੇਧ ਜੇ ਉਸਦੀ ਬਰਕਤ ਮੇਰੀ।

ਜੋ ਕਰਵਾਉਦਾ ਆਪ ਕਰਾਉਂਦਾ,

ਉਸ ਦੀ ਚਾਹਤ ਇਜ਼ਤ ਮੇਰੀ।

ਜੋ ਵੀ ਰਚਿਆ ਉਸ ਨੇ ਰਚਿਆ,

ਨਾ ਮਿੱਟੀ, ਨਾ ਦੌਲਤ ਮੇਰੀ।

ਉਹ ਹੀ ਹੁੰਦਾ ਜੋ ਉਹ ਚਾਹੁੰਦਾ

ਇਸ ਵਿੱਚ ਕੀ ਏ ਚਾਹਤ ਮੇਰੀ।

ਕੀ ਵਾਧਾ ਕੀ ਘਾਟਾ ਮੇਰਾ,

ਕੀ ੁਇਸ ਵਿੱਚ ਹੈ ਲਾਗਤ ਮੇਰੀ।

ਮਰਜ਼ੀ ਰੱਬ ਦੀ, ਮਿਹਨਤ ਮੇਰੀ।

ਕਿਰਪਾ ਉਸਦੀ ਕਿਸਮਤ ਮੇਰੀ।
 

dalvinder45

SPNer
Jul 22, 2023
893
37
79
ਤੈਨੂੰ ਰੱਖਿਆ ਏ ਚਿੱਤ ਚ ਸੰਭਾਲ ਦਾਤਿਆ।

ਡਾ: ਦਲਵਿੰਦਰ ਸਿੰਘ ਗ੍ਰੁਵਾਲ

ਪ੍ਰਫੈਸਰ ਅਮੈਰੀਟਸ

ਤੈਨੂੰ ਰੱਖਿਆ ਏ ਚਿੱਤ ਚ ਸੰਭਾਲ ਦਾਤਿਆ।

ਮੇਰੀ ਮੁੱਕ ਗਈ ਏ ਹੋਰ ਸਭ ਭਾਲ ਦਾਤਿਆ।

ਜਿਵੇਂ ਆਖਦਾ ਏਂ ਓਵੇਂ ਕਿਵੇਂ ਕਰੀ ਜਾਨਾਂ ਵਾਂ,

ਸੁੱਖ ਮਾਣਦਾ ਤੇ ਦੁੱਖ ਹੱਸ ਜਰੀ ਜਾਨਾਂ ਵਾਂ।

ਤੇਰੇ ਨਾਲ ਹੀ ਮਿਲਾਈ ਹੋਈ ਤਾਲ ਦਾਤਿਆ,

ਤੈਨੂੰ ਰੱਖਿਆ ਏ ਚਿੱਤ ਚ ਸੰਭਾਲ ਦਾਤਿਆ।

ਆਵੇਂ ਯਾਦ ਨਾਂ ਤਾਂ ਦਿਲ ਨੂੰ ਨੇ ਖੋਹਾਂ ਪੈਂਦੀਆਂ।

ਬੜਾ ਭਟਕਾਂ ਜੇ ਤੇਰੀਆਂ ਨਾ ਸੋਹਾਂ ਪੈਂਦੀਆਂ,

ਪਲ ਪਲ ਉਦੋਂ ਲਗਦਾ ਏ ਸਾਲ ਦਾਤਿਆ।

ਤੈਨੂੰ ਰੱਖਿਆ ਏ ਚਿੱਤ ਚ ਸੰਭਾਲ ਦਾਤਿਆ।

ਤੂੰੰ ਏਂ ਆਪਣਾ ਤਾਂ ਲਗਦਾ ਪਿਆਰਾ ਸਾਰਾ ਜੱਗ।

ਪਤੇ ਪੱਤੇ ਨਾਲ ਗਈ ਏ ਪ੍ਰੀਤ ਮੇਰੀ ਲੱਗ।

ਗੱਲਾਂ ਦਿਲ ਦੀਆਂ ਮੈਂ ਕਰਾਂ ਉਨ੍ਹਾਂ ਨਾਲ ਦਾਤਿਆ।

ਤੈਨੂੰ ਰੱਖਿਆ ਏ ਚਿੱਤ ਚ ਸੰਭਾਲ ਦਾਤਿਆ।

ਤੇਰੀ ਮਿਹਰ ਤੋਂ ਬਿਨਾ ਨਾ ਮੈਨੂੰ ਹੋਰ ਕੋਈ ਲੋੜ।

ਤੇਰਾ ਦਿੱਤਾ ਸੱਭ ਕੁੱਝ, ਕਿਸੇ ਚੀਜ਼ ਦੀ ਨਾ ਥੋੜ।

ਛੱਡ ਦਿੱਤੇ ਤੈਨੂੰ ਪਾਉਣੇ ਨੇ ਸਵਾਲ ਦਾਤਿਆ।

ਤੈਨੂੰ ਰੱਖਿਆ ਏ ਚਿੱਤ ਚ ਸੰਭਾਲ ਦਾਤਿਆ।

ਚੰਗਾ ਲਗਦਾ ਜੋ ਤੈਨੂੰ ਉਹ ਤੂੰ ਆਪ ਕਰਵਾਵੇਂ।

ਲੱਗ ਜਾਵਾਂ ਓਸ ਪਾਸੇ ਜਿਸ ਪਾਸੇ ਵੀ ਤੂੰ ਲਾਵੇਂ।

ਤੇਰੀ ਮਰਜ਼ੀ ‘ਚ ਮੁਕਦੇ ਸਵਾਲ ਦਾਤਿਆ॥

ਤੈਨੂੰ ਰੱਖਿਆ ਏ ਚਿੱਤ ਚ ਸੰਭਾਲ ਦਾਤਿਆ।

ਤੇਰੀ ਰਚਨਾ ਵਿਸ਼ਾਲ ਤੇਰਾ ਕੇਡਾ ਵੱਡਾ ਜੱਗ।

ਇੱਕ ਬਿੰਦੂ ਜੇਹਾ ਮੈਂ ਹਾਂ, ਜੋ ਨਾ ਕਿਸੇ ਤੋਂ ਅਲੱਗ।

ਤੇਰੇ ਕੀਤੇ ਤੇ ਨਾ ਉਜਰ ਰਵਾਲ ਦਾਤਿਆ।

ਤੈਨੂੰ ਰੱਖਿਆ ਏ ਚਿੱਤ ਚ ਸੰਭਾਲ ਦਾਤਿਆ।

ਕਰੀ ਜਾਵਾਂ ਲਾਕੇ ਚਿੱਤ ਤੇਰੇ ਦਿੱਤੇ ਸਾਰੇ ਕੰਮ।

ਨਾ ਕੋਈ ਜੀਣ ਵੇਲੇ ਗਮ ਨਾ ਹੀ ਮੌਤ ਦਾ ਏ ਗਮ।

ਪਈ ਰੇਵੀਏ ਇਹ ਜਿੰਦੜੀ ਕਮਾਲ ਦਾਤਿਆ।

ਤੈਨੂੰ ਰੱਖਿਆ ਏ ਚਿੱਤ ਚ ਸੰਭਾਲ ਦਾਤਿਆ।

ਲਾਈ ਰੱਖ ਲੜ ਏਵੇਂ ਤੇ ਚਲਾਈ ਚੱਲ ਗੱਡੀ।

ਮੈਂ ਤਾਂ ਹਰ ਗੱਲ ਹੁਣ ਦਾਤਾ ਤੇਰੇ ਉਤੇ ਛੱਡੀ।

ਖਾਵਾਂ, ਪੀਵਾਂ, ਸੌਵਾ ਚਿੱਤ ਤੇਰੇ ਨਾਲ ਦਾਤਿਆ।

ਤੈਨੂੰ ਰੱਖਿਆ ਏ ਚਿੱਤ ਚ ਸੰਭਾਲ ਦਾਤਿਆ।
 

dalvinder45

SPNer
Jul 22, 2023
893
37
79
ਉਸ ਸੰਗ ਮਿਲਕੇ ਖੇਡ ਸੰਪੂਰਨ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੀਵਨ ਨਿਰੀ ਡਰਾਮੇ ਬਾਜ਼ੀ। ਰੋਲ ਅਦਾ ਕਰ ਹੱਸ ਕੇ ਭਾਜੀ।

ਜਿੱਧਰ ਆਖੇ ਓਧਰ ਤੁਰ ਜਾ।ਜਿਉਂ ਜਿਉਂ ਹੁਕਮ ਤਿਵੇਂ ਤਿਵ ਮੁੜ ਜਾ।

ਹੁਕਮ ‘ਚ ਰਹਿ ਕੇ ਜੀਵਨ ਸੌਖਾ। ਮਨਮਰਜ਼ੀ ਦਾ ਜਿਉਣਾ ਔਖਾ।

ਉਸ ਨੇ ਜੋ ਹੈ ਖੇਲ੍ਹ ਰਚਾਇਆ। ਇਹ ਤਾਂ ਹੈ ਸਭ ਉਸ ਦੀ ਮਾਇਆ।

ਤਰ੍ਹਾਂ ਤਰ੍ਹਾਂ ਦੇ ਰੂਪ ਬਣਾਵੇ। ਰੰਗਾਂ ਦੇ ਸੰਗ ਆਪ ਸਜਾਵੇ।

ਗੋਰਾ, ਪੀਲਾ, ਚਿੱਟਾ, ਕਾਲਾ।ਖੂਨ ਲਾਲ ਜੋ ਸਭ ਦਾ ਆਹਲਾ।

ਮਨ ਸਭ ਦੇ ਪਰ ਖਿਆਲ ਵੀ ਵਖਰੇ। ਸੋਚਾਂ ਵੱਖ ਸਵਾਲ ਵੀ ਵਖਰੇ।

ਇਕੋ ਰੱਬ ਪਰ ਰਾਹ ਨੇ ਅੱਡਰੇ।ਰਾਹਾਂ ਨੂੰ ਲੈ ਕਰਦੇ ਝਗੜੇ।

ਦੇਖ ਰਿਹਾ ਸਭ ਸ਼ਾਂਤ ਉਹ ਬੈਠਾ। ਖੇਲੇ ਖੇਲ੍ਹ ਨਿਤਾਂਤ ਉਹ ਬੈਠਾ।

ਲਗਦਾ ਉਹ ਸ਼ਤਰੰਜ ਖਿਲਾੜੀ।ਮੁਹਰੇ ਕਰੇ ਅਗਾੜ ਪਿਛਾੜੀ।

ਕੁੱਝ ਜੀਵਾਵੇ ਕੁਝ ਨੂੰ ਮਾਰੇ। ਅਪਣੇ ਘਰ ਵਲ ਤਕਦੇ ਸਾਰੇ।

ਭਟਕਣ ਪੰiਡਿਤ ਮੁਲਾਂ ਕਾਜ਼ੀ। ਜਾਨਣ ਨਾ ਜਿਸ ਦੁਨੀਆਂ ਸਾਜੀ।

ਭਟਕਣ ਆਪ ਹੋਰ ਭਟਕਾਉਂਦੇ। ਖੁਦ ਨਾ ਜਾਨਣ ਰਾਹ ਕੀ ਪਾਉਂਦੇ।

ਜਿਸ ਨੂੰ ਘਰ ਦੀ ਸਮਝ ਆ ਜਾਵੇ।ਉਸਦੀ ਆਪ ਹੀ ਸੇਧ ਬਣਾਵੇ।

ਅਪਣੀ ਹੋਂਦ ਸਮਝਦਾ ਜਿਹੜਾ। ਉਸ ਤੇ ਵਰਸੇ ਮੀਂਹ ਦਾ ਮਿਹੜਾ।

ਉਸ ਨੂੰ ਜਿਹੜਾ ਦਿਲੋਂ ਚਿਤਾਰੇ।ਉਸ ਦੇ ਹੁੰਦੇ ਵਾਰੇ ਨਿਆਰੇ।

ਉਸ ਨੂੰ ਤਾਂ ਉਹ ਆਪ ਬੁਲਾਉਂਦਾ।ਪੂਰਾ ਉਸਦਾ ਸਫਰ ਕਰਾਉਂਦਾ।

ਨਿਜ ਘਰ ਜਾਕੇ ਸ਼ਾਂਤ ਪਵੇ ਮਨ।ਉਸ ਸੰਗ ਮਿਲਕੇ ਖੇਡ ਸੰਪੂਰਨ।

ਜੋ ਮਿਲਿਆ ਉਹ ਸੱਚਾ ਗਾਜ਼ੀ। ਬਾਕੀ ਸਭ ਡਰਾਮੇ ਬਾਜ਼ੀ।
 

dalvinder45

SPNer
Jul 22, 2023
893
37
79
ਵਿਸ਼ਵ ਰਚਨਾ

ਡਾ ਦਲਵਿੰਦਰ ਸਿੰਘ ਗ੍ਰੇਵਾਲ

ਕਿਸਨੇ ਕਿਉਂ ਇਹ ਦੁਨੀਆਂ ਸਾਜੀ?

ਕਿਹੜੇ ਵੇਲੇ ਧਰਤ ਨਿਵਾਜੀ?

ਸੋਚਣ ਤੇ ਵੀ ਸੋਚ ਨਾ ਹੋਵੇ।

ਹੋਰ ਨਵਾਂ ਆ ਪ੍ਰਸ਼ਨ ਖਲੋਵੇ,

ਸੂਰਜ, ਚੰਦ,ਸਿਤਾਰੇ, ਕੀਕੂੰ?

ਜੀਵ, ਜੰਤ ਹੋਏ ਸਾਰੇ ਕੀਕੂੰ?

ਕਿਉਂ ਨੇ ਰੁੱਖ,ਫਲ, ਫੁੱਲ ਉਗਾਏ?

ਕਿੰਜ ਹਰਿਆਵਲ ਬਿਸਤਰ ਲਾਏ?

ਪਰਬਤ, ਨਦੀਆਂ, ਨਾਲੇ ਕਿਉਂ ਨੇ?

ਸਾਗਰ ਜੀਵਾਂ ਵਾਲੇ ਕਿਉਂ ?

ਪੜ੍ਹ ਪੜ੍ਹ ਥੱਕਿਆ ਹੱਲ ਨਾ ਮਿਲਿਆ,

ਬਾਹਰੋਂ ਕੋਈ ਵੱਲ ਨਾ ਮਿਲਿਆ,

ਅੰਦਰ ਤਕਿਆ ਤਾਂ ਹੱਲ ਪਾਇਆ.

ਰੱਬ ਨੇ ਸਾਰਾ ਵਿਸ਼ਵ ਬਣਾਇਆ।

ਉਸ ਨੇ ਅਪਣਾ ਖੇਲ੍ਹ ਰਚਾਇਆ,

ਰਚ ਕੇ ਹਰ ਕੋਈ ਕਾਰੇ ਲਾਇਆ।

ਐਟਮ ਨੂੰ ਹੀ ਧੁਰਾ ਬਣਾਇਆ।

ਕਣ ਕਣ ਮਿਣਕੇ ਜਗਤ ਵਧਾਇਆ

ਬ੍ਰਿਹਮੰਡ ਰਚਿਆ ਆਪੂ ਖਾਸ.

ਪਉਣ, ਪਾਣੀ, ਅੱਗ, ਧਰਤ ਅਕਾਸ਼

ਤਾਰੇ, ਸੂਰਜ, ਚੰਦ, ਨਛੱਤਰ,

ਲੱਖ-ਕ੍ਰੋੜਾਂ ਵਸਣ ਵਿਸ਼ਵ ਭਰ।

ਗ੍ਰਹਿ ਸਭ ਤਾਰਿਆਂ ਚੋਂ ਉਪਜਾਏ।

ਮਾਨਵ, ਜੀਵ-ਜੰਤ ਉਪਜਾਏ।

ਸਭਨਾਂ ਨੂੰ ਏ ਧੰਦੇ ਲਾਇਆ।

ਤਾਰਿਆਂ ਅੰਬਰ ਨੂੰ ਰੁਸ਼ਨਾਇਆ।

ਸੂਰਜ ਚਾਨਣ ਵੰਡਦਾ ਆਇਆ।

ਗ੍ਰਹਿ ਧਰਤੀ ਆਵਾਸ ਬਣਾਇਆ।

ਜੀਵ-ਜੰਤ ਆਉਂਦੇ ਤੇ ਜਾਂਦੇ।

ਆਪੋ ਅਪਣਾ ਕਰਮ ਕਮਾਂਦੇ।

ਸਾਗਰ ਜਲ ਦਾ ਜੋ ਭੰਡਾਰਾ।

ਅਰਬਾਂ ਜੀਆਂ ਨੂੰ ਦਏ ਸਹਾਰਾ।

ਸੂਰਜ ਤਪਸ਼ ਚ ਭਾਫ ਬਣੇ ਜਲ

ਅੰਬਰ ਵਲ ਬਣ ਉਠਦਾ ਬੱਦਲ।

ਉਡਦੇ, ਪਰਬਤ ਸੰਗ ਟਕਰਾਂਦੇ।

ਧਰਤੀ ਤੇ ਫਿਰ ਮੀਂਹ ਵਰਸਾਂਦੇ।

ਘਰ ਘਰ ਨੀਰ ਦੀ ਛਹਿਬਰ ਲਾਂਦੇ,

ਨਦੀਆਂ ਨਾਲੇ ਭਰ ਭਰ ਜਾਂਦੇ।

ਆਖਰ ਸਾਗਰ ਵਿਚ ਸਮਾਂਦੇ।

ਜੀਵਨ ਚਕਰ ਇਉਂ ਪੁਗਾਂਦੇ।

ਇਹ ਸਭ ਚੱਕਰ ਰੱਬ ਚਲਾਇਆ,

ਸਭਨਾਂ ਨੂੰ ਇਉਂ ਕਾਰੇ ਲਾਇਆ।

ਰੱਬ ਦਾ ਇਹ ਹੈ ਖੇਡ ਰਚਾਇਆ।

ਸਭ ਨੂੰ ਅਚਰਜ ਦੇ ਵਿੱਚ ਪਾਇਆ।
 

dalvinder45

SPNer
Jul 22, 2023
893
37
79
ਰੂਹ ਬੰਦੇ ਦਾ ਸੱਚ ਹੈ

ਡਾ: ਦਲਵਿੰਦਰ ਸਿਘ ਗ੍ਰੇਵਾਲ

ਰੱਬ ਦਾ ਅੰਸ਼ ਇਹ ਰੂਹ ਹੈ, ਰੂਹ ਬੰਦੇ ਦਾ ਸੱਚ।

ਬਿਨਸਣਹਾਰ ਸਰੀਰ ਹੈ, ਰੂਹ ਜਿਸ ਵਿਚ ਗਈ ਰਚ।

ਰੱਬ ਦਾ ਅੰਸ਼ ਹੈ, ਇਸ ਲਈ ਗੁਣ ਰੱਬ ਦੇ ਇਸ ਕੋਲ।

ਜੀਕੂੰ ਕਿਰਨ ‘ਚ ਗੁਣ ਹਰਿਕ, ਸੂਰਜ ਦੇ ਅਣਮੋਲ।

ਰੱਬੀ ਗੁਣਾਂ ਨੂੰ ਵਰਤਣਾ, ਜੀਵ ਦਾ ਸੱਚ ਸੁਭਾ,

ਪਰ ਜਦ ਆਉਂਦਾ ਜਗਤ ਵਿੱਚ, ਬਦਲੇ ਅਪਣਾ ਰਾਹ।

ਦੁਨੀਆਂ ਮਾਇਆ ਜਾਲ ਹੈ, ਸਮਝ ਸਕੇ ਨਾ ਏਹ।

ਧਸਕੇ ਇਸ ਵਿੱਚ ਸਮਝਦਾ, ਰੂਹੋਂ ਪਿਆਰੀ ਦੇਹ।

ਕਾਮ, ਕ੍ਰੋਧ, ਮੋਹ, ਲੋਭ ਵਿੱਚ, ਭੁਲਿਆ ਅਸਲ ਸੁਭਾ,

ਬੇੜੇ ਚੜ੍ਹ ਅਹੰਕਾਰ ਦੇ, ਦਿਤਾ ਜੀਣ ਰੁਲਾ।

ਭੁੱਲ ਜਾਂਦਾ ਹੈ ਰੱਬ ਨੂੰ, ਜੋ ਜੱਗ ਸਿਰਜਣਹਾਰ।

ਨਾਮ ਬਿਨਾ ਨਾ ਥਾਹ ਮਿਲੇ, ਭਟਕੇ ਬਾਰੰਬਾਰ।

ਰੱਬੀ ਸ਼ਕਤੀ ਛੱਡਕੇ, ਜੱਗ ਦੀ ਸ਼ਕਤੀ ਮੋਹ।

ਜਦ ਹਰ ਪਾਸਿਓਂ ਹਾਰਦਾ, ਡਰਦਾ ਲੁਕਦਾ ਓਹ।

ਗੁੱਸਾ ਚੜ੍ਹੇ ਦਿਮਾਗ ਵਿੱਚ, ਪਾਉਂਦਾ ਰਹਿੰਦਾ ਵੈਰ।

ਅਪਣਾ ਹੀ ਸੱਭ ਲੋਚਦਾ, ਭੁਲਿਆ ਜੱਗ ਦੀ ਖੈਰ।

ਮਰਜ਼ੀ ਚੱਲਦੀ ਰੱਬ ਦੀ, ਉਹੀ ਕਰਾਉਂਦਾ ਕਾਰ।

ਬੰਦਾ ਸਮਝੇ ਕਰਾਂ ਮੈਂ, ‘ਮੈਂ, ਮੈਂ’ਵਿੱਚ ਅਹੰਕਾਰ।

ਰੱਬ ਦੀ ਰਚਨਾ ਸਮਝ ਕੇ ਕਰੇ ਨਾ ਸਭ ਨੂੰ ਪਿਆਰ।

ਸੱਭ ਬਰਾਬਰ ਰੱਬ ਨੂੰ, ਨਾ ਰਖਦਾ ਇਹ ਸਾਰ।

ਜਾਤਾਂ, ਗੋਤਾਂ, ਮਜ਼ਹਬਾਂ, ਦੀ ਵੰਡ ਪਾਈ ਜਹਾਨ।

ਕੋਠੀ, ਗਹਿਣੇ, ਧਨ ਅਨਿਕ, ਏਸੇ ਦਾ ਅਭਿਮਾਨ।

ਉਸ ਨੂੰ ਚੇਤੇ ਨਾ ਰਹੀ, ਮੰਜ਼ਿਲ ਨਾ ਤਕਦੀਰ ।

ਦੇਹ ਛੱਡ ਰੂਹ ਦਾ ਮਿਲਣ ਹੈ ਰੱਬ ਦੇ ਨਾਲ ਅਖੀਰ।

ਨਾਮ ਜਪੇ ਨਾ ਵੰਡ ਛਕੇ, ਸੁੱਚੀ ਕਿਰਤ ਨਾ ਕਾਰ।

ਪੱਲੇ ਬੰਨ੍ਹੇ ਪਾਪ ਜਦ, ਭਵਜਲ ਕੀਕੂੰ ਪਾਰ।

ਬੰਦਿਆ ਮਨ ਦੀ ਭੁੱਲਕੇ, ਰੂਹ ਦੀ ਗੱਲ ਚਲਾ।

ਰੂਹ ਨੂੰ ਜੋੜੀਂੇ ਰੱਬ ਸੰਗ, ਬੇੜਾ ਬੰਨੇ ਲਾ।
 

dalvinder45

SPNer
Jul 22, 2023
893
37
79
ਰੱਬ ਦੀ ਕ੍ਰਿਪਾ ਕੀਕੂੰ ਪਾਈਏ?

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੱਬ ਦੀ ਕ੍ਰਿਪਾ ਕੀਕੂੰ ਪਾਈਏ?

ਜੇ ਕਰ ਰੱਬ ਦਾ ਨਾਮ ਧਿਆਈਏ।

ਕੀਕੂੰ ਨਾਮ ‘ਚ ਚਿੱਤ ਟਿਕਾਈਏ?

ਜੇਕਰ ਧਿਆਨ ਓਸ ਵੱਲ ਲਾਈਏ।

ਕੀਕੂੰ ਅਪਣਾ ਧਿਆਨ ਟਿਕਾਈਏ?

ਅੰਦਰ ਸੁੱਚਾ ਸੱਚ ਸਮਾਈਏ।

ਮਨ ਮੰਦਿਰ ਵਿੱਚ ਰੱਬ ਬਿਠਾਈਏ।

ਸੁੱਚਾ ਸੱਚ ਕਿਸਤਰ੍ਹਾਂ ਪਾਈਏ?

ਕਿਰਤ ਕਰਮ ਚੋਂ ਖੋਟ ਹਟਾਈਏ ।

ਮੋਹ, ਮਾਇਆ ਤੋਂ ਚਿੱਤ ਛੁਡਾਈਏ।

ਕਾਮ,ਕ੍ਰੋਧ, ਅਹੰਕਾਰ ਮੁਕਾਈਏ।

ਨਿਰਮਲ ਚਿੱਤ ‘ਚ ਰੱਬ ਬੁਲਾਈਏ।

ਨਾਮ ਧਿਆਈਏ, ਅੰਗ ਸਮਾਈਏ।

ਏਦਾਂ ਉਸਦੀ ਕਿਰਪਾ ਪਾਈਏ।
 

dalvinder45

SPNer
Jul 22, 2023
893
37
79
ਅਕਥ ਕਥਾ

ਦਲਵਿੰਦਰ ਸਿੰਘ ਗਰੇਵਾਲ

ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।

ਕੀ, ਕੀਕੂੰ, ਕੇਹਾ ਹੈ, ਕਿੱਥੇ, ਉਸ ਬਿਨ ਕੌਣ ਬਖਾਣੇ।

ਕਦ ਦਾ ਉਦਗਮ, ਕਿਥੇ ਵਸਦਾ, ਕੀਕੂੰ ਹੋਂਦ ‘ਚ ਆਇਆ।

ਕੀਕੂੰ ਸ਼ਕਤੀ ਪੈਦਾ ਕੀਤੀ, ਕੀਕੂੰ ਵਿਸ਼ਵ ਰਚਾਇਆ।

ਕਿੰਜ ਜੀਵਾਂ ਦੀ ਹੋਂਦ ਬਣੀ ਤੇ ਕੀ ਕਾਰਜ ਕਰਵਾਣੇ।

ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।

ਇਤਨੇ ਬ੍ਰਹਿਮੰਡ, ਸੂਰਜ, ਚੰਦਾ, ਅੰਤ ਧਰਤੀਆਂ ਦਾ ਨਾ।

ਸਭ ਨੂੰ ਕਾਰੇ ਲਾਇਆ ਉਸ ਨੇ, ਜਾਣੇ ਜਗਤ ਚਲਾਣਾ।

ਮੈਂ ਅਣਜਾਣਾ ਸਾਰ ਕੀ ਜਾਣਾ, ਕਿਤਨੇ ਉਸ ਦੇ ਬਾਣੇ।

ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।

ਉਸ ਦੀ ਰਚਨਾ, ਅੰਤ ਨਾ ਕੋਈ, ਨਾ ਹੱਦਾਂ, ਨਾ ਬੰਨੇ।

ਉਹ ਹੀ ਸਮਝੇ, ਉਸ ਦੀਆਂ ਰਮਜ਼ਾਂ, ਜੋ ਅੰਦਰ ਤੋਂ ਮੰਨੇ।

ਕਥਨਾ ਕਹਿਣ ਨਾ ਜਾਈ, ਉਸ ਦੀ ਕੁਦਰਤ, ਉਸ ਦੇ ਭਾਣੇ।

ਅਕਥ ਕਥਾ ਕਿੰਜ ਕਹੀਏ, ਉਸ ਦੀਆਂ ਉਹ ਆਪੇ ਹੀ ਜਾਣੇ।

ਆਪੇ ਸਾਗਰ, ਆਪੇ ਮਛਲੀ, ਆਪੇ ਜੀ ਤੇ ਧਰਤੀ।

ਬਣ ਜਾਏ ਖਿਣ ਵਿਚ ਜੋ ਵੀ ਚਾਹੇ, ਪਲ ਹੋਵੇ ਜੁਗ-ਵਰਤੀ।

ਉਸ ਦੀ ਕਥਾ ਬਿਆਨੇ ਉਹ ਹੀ, ਨੇੜ ਜੋ ਉਸਦਾ ਮਾਣੇ।

ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।

ਉਸ ਨੂੰ ਤਾਂ ਜਾਣੇ ਉਸ ਜੇਹਾ, ਵਿਰਲਾ ਵੈਸਾ ਹੋਇਆ।

ਬਾਬੇ ਨਾਨਕ ਵਾਂਗੂੰ ਜਿਸਨੇ ਉਸ ਵਿਚ ਆਪਾ ਖੋਇਆ।

ਗ੍ਰੇਵਾਲ ਜਹੇ ਕਣ ਕੀ ਜਾਨਣ, ਉਸ ਦੇ ਚੋਜ ਸੁਹਾਣੇ।

ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।
 

dalvinder45

SPNer
Jul 22, 2023
893
37
79
ਅਕਥ ਕਥਾ

ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।

ਕੀ, ਕੀਕੂੰ, ਕੇਹਾ ਹੈ, ਕਿੱਥੇ, ਉਸ ਬਿਨ ਕੌਣ ਬਖਾਣੇ।

ਕਦ ਦਾ ਉਦਗਮ, ਕਿਥੇ ਵਸਦਾ, ਕੀਕੂੰ ਹੋਂਦ ‘ਚ ਆਇਆ।

ਕੀਕੂੰ ਸ਼ਕਤੀ ਪੈਦਾ ਕੀਤੀ, ਕੀਕੂੰ ਵਿਸ਼ਵ ਰਚਾਇਆ।

ਕਿੰਜ ਜੀਵਾਂ ਦੀ ਹੋਂਦ ਬਣੀ ਤੇ ਕੀ ਕਾਰਜ ਕਰਵਾਣੇ।

ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।

ਇਤਨੇ ਬ੍ਰਹਿਮੰਡ, ਸੂਰਜ, ਚੰਦਾ, ਅੰਤ ਧਰਤੀਆਂ ਦਾ ਨਾ।

ਸਭ ਨੂੰ ਕਾਰੇ ਲਾਇਆ ਉਸ ਨੇ, ਜਾਣੇ ਜਗਤ ਚਲਾਣਾ।

ਮੈਂ ਅਣਜਾਣਾ ਸਾਰ ਕੀ ਜਾਣਾ, ਕਿਤਨੇ ਉਸ ਦੇ ਬਾਣੇ।

ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।

ਉਸ ਦੀ ਰਚਨਾ, ਅੰਤ ਨਾ ਕੋਈ, ਨਾ ਹੱਦਾਂ, ਨਾ ਬੰਨੇ।

ਉਹ ਹੀ ਸਮਝੇ, ਉਸ ਦੀਆਂ ਰਮਜ਼ਾਂ, ਜੋ ਅੰਦਰ ਤੋਂ ਮੰਨੇ।

ਕਥਨਾ ਕਹਿਣ ਨਾ ਜਾਈ, ਉਸ ਦੀ ਕੁਦਰਤ, ਉਸ ਦੇ ਭਾਣੇ।

ਅਕਥ ਕਥਾ ਕਿੰਜ ਕਹੀਏ, ਉਸ ਦੀਆਂ ਉਹ ਆਪੇ ਹੀ ਜਾਣੇ।

ਆਪੇ ਸਾਗਰ, ਆਪੇ ਮਛਲੀ, ਆਪੇ ਜੀ ਤੇ ਧਰਤੀ।

ਬਣ ਜਾਏ ਖਿਣ ਵਿਚ ਜੋ ਵੀ ਚਾਹੇ, ਪਲ ਹੋਵੇ ਜੁਗ-ਵਰਤੀ।

ਉਸ ਦੀ ਕਥਾ ਬਿਆਨੇ ਉਹ ਹੀ, ਨੇੜ ਜੋ ਉਸਦਾ ਮਾਣੇ।

ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।

ਉਸ ਨੂੰ ਤਾਂ ਜਾਣੇ ਉਸ ਜੇਹਾ, ਵਿਰਲਾ ਵੈਸਾ ਹੋਇਆ।

ਬਾਬੇ ਨਾਨਕ ਵਾਂਗੂੰ ਜਿਸਨੇ ਉਸ ਵਿਚ ਆਪਾ ਖੋਇਆ।

ਗ੍ਰੇਵਾਲ ਜਹੇ ਕਣ ਕੀ ਜਾਨਣ, ਉਸ ਦੇ ਚੋਜ ਸੁਹਾਣੇ।

ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।

 

dalvinder45

SPNer
Jul 22, 2023
893
37
79
ਰਜ਼ਾ ‘ਚ ਰਹਿਣਾ

ਸੁੱਚੇ ਤਨ ਬਿਨ, ਸੁੱਚੇ ਮਨ ਬਿਨ, ਸੁੱਚੀ ਕਾਰ ਕਮਾਏ ਬਿਨ।

ਉਸ ਵਲ ਧਿਆਨ ਕਦੇ ਨਾ ਲਗਦਾ, ਉਸ ਦੀਆਂ ਮਿਹਰਾਂ ਪਾਏ ਬਿਨ।

ਜਗ ਵਿਚ ਰਹਿਕੇ, ਜਗ ਸੰਗ ਨਿਭਕੇ, ਸਭ ਦਾ ਭਲਾ ਮਨਾਏ ਬਿਨ।

ਉਸਦੀ ਰਚਨਾ ਵਿਚ ਲੱਭ ਉਸਨੂੰ, ਸਭ ਸੰਗ ਪਿਆਰ ਬਣਾਏ ਬਿਨ।

ਉਹ ਤਾਂ ਮਿਲਦਾ ਕਦੇ ਨਾ ਸੁਣਿਆ, ਆਪਾ ਆਪ ਗਵਾਏ ਬਿਨ।

ਉਹ ਤਾਂ ਸਦਾ ਹੈ ਉਹ ਹੀ ਰਹਿੰਦਾ, ਨਾ ਕੁਝ ਵਾਧ-ਘਟਾਏ ਬਿਨ।

ਰਾਹ ਉਸਦਾ ਤਾਂ ਲਭਦਾ ਹੈ ਨਾ, ਉਸਦੇ ਆਪ ਸੁਝਾਏ ਬਿਨ।

ਚਿਤ ਦਾ ਚੈਨ ਕਦੇ ਨਾ ਮਿਲਦਾ, ਉਸ ਵਿਚ ਆਪ ਮਿਲਾਏ ਬਿਨ।

ਖੁਸ਼ ਨਾ ਹੋਣਾ, ਉਸ ਨਾ ਮੰਨਣਾ, ਉਸ ਦਾ ਹੁਕਮ ਬਜਾਏ ਬਿਨ।

ਉਸ ਦੀ ਰਜ਼ਾ ਚ ਰਹਿਣਾ ਸਿੱਖ ਲੈ, ਅਪਣਾ ਆਪ ਜਤਾਏ ਬਿਨ।

ਹਰ ਪਲ ਯਾਦ ਉਸੇ ਨੂੰ ਕਰੀਏ, ਟਿਕੀਏ ਮਨ ਭਟਕਾਏ ਬਿਨ।
 

dalvinder45

SPNer
Jul 22, 2023
893
37
79
ਪੈਂਤੀ ਅੱਖਰੀ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਊੜਾ ਉਠਦਿਆਂ ਰੱਬ ਦਾ ਨਾਮ ਲਈਏ, ਆੜਾ ਆਸਰਾ ਓਸ ਦਾ ਭਾਲੀਏ ਜੀ।

ਈੜੀ ਇਸ਼ਟ ਨੂੰ ਚਿਤ ਵਿਚ ਧਾਰੀਏ ਜੀ, ਸੱਸਾ ਸਾਹਾਂ ਵਿਚ ਓਸ ਨੂੰ ਢਾਲੀਏ ਜੀ।

ਹਾਹਾ ਹੋਰ ਨਾ ਕੋਈ ਏ ਓਸ ਬਾਝੋਂ, ਕੱਕਾ ਕੌਲ ਕੀਤਾ ਉਸ ਸੰਗ ਪਾਲੀਏ ਜੀ।

ਖੱਖਾ ਖਾਣ ਤੇ ਪੀਣ ਤਾਂ ਜੀਣ ਖਾਤਰ, ਗੱਗਾ ਨਾਮ ਦੀ ਭੱਠੀ ਮਨ ਗਾਲੀਏ ਜੀ।

ਘੱਘਾ ਘੁੰਮਦੀ ਬਦਲਦੀ ਰਹੇ ਦੁਨੀਆਂ, ਙੰਙਾਂ ਤੰਙ ਕਸਿਆ ਬੰਦਾ ਖਪੀ ਜਾਵੇ।

ਚੱਚਾ ਚੱਲਣਾ ਜੱਗ ਦਾ ਭਾਗ ਧੁਰ ਤੋਂ, ਛੱਛਾ ਛੁੱਟਦਾ ਨਾਮ ਜੋ ਜਪੀ ਜਾਵੇ।

ਜੱਜਾ ਜਾਣ ਕੇ ਅਹੰ ਵਿਚ ਫਸਣ ਲੱਗੇ, ਝੱਝਾ ਪਾਣੀ ਦੀ ਝੱਗ ਤੇ ਮਟਕਣਾ ਕੀ?

ਞੰਞਾ ਜੰਞ ਜੋ ਪਾਪਾਂ ਦੀ ਚੜ੍ਹੀ ਫਿਰਦੀ, ਟੈਂਕਾ ਟੱਲ ਫਿਰ ਸੱਚ ਦਾ ਖੜਕਣਾ ਕੀ?

ਠੱਠਾ ਠੱਗ ਨੇ ਪੰਜ ਜੋ ਜੱਗ ਜੂਝੇ, ਡੱਡਾ ਡੋਲਦੇ ਜੋ ਮੰਜ਼ਿਲ ਪਹੁੰਚਣਾ ਕੀ?

ਢੱਢਾ ਢੋਲ ਲੈ ਨਾਮ ਦਾ ਲਾ ਡੱਗਾ, ਣਾਣਾ ਪੀਣਕ ਇਸ ਨਾਮ ਦਾ ਟੁੱਟਣਾ ਕੀ?

ਤੱਤਾ ਤਪ ਕਰ ਸੁਰਤ ਰੱਬ ਨਾਲ ਜੋੜੋ, ਥੱਥਾ ਥਾਲ ਦਿਲ ਦਾ ਮੋਤੀ ਨਾਮ ਭਰੀਏ।

ਦੱਦਾ ਦੁੱਖ ਦੀ ਥਾਂ ਤੇ ਸੁੱਖ ਪਾਈਏ, ਧੱਧਾ ਧਿਆਨ ਪ੍ਰਮਾਤਮਾ ਵੱਲ ਧਰੀਏ।

ਨੰਨਾ ਨਾਮ ਦੇ ਬਿਨਾ ਜੱਗ ਝੂਠ ਜਾਣੋ, ਪੱਪਾ ਪੀਓ ਅੰਮ੍ਰਿਤ ਸੱਚੇ ਨਾਮ ਦਾ ਜੀ।

ਫੱਫਾ ਫਿਕਰ ਕਰੀਏ, ਨਹੀਓਂ ਨਾਮ ਜਪਿਆ, ਬੱਬਾ ਬੋਲ ਸੱਚਾ ਸੱਚੇ ਦਾਮ ਦਾ ਜੀ।

ਭੱਭਾ ਭੁੱਲਕੇ ਰੱਬ ਨੂੰ, ਮਿਲੇ ਭਟਕਣ, ਮੰਮਾ ਮਨ ਸੱਚਾ ਉਹਨੂੰ ਪਾਂਵਦਾ ਜੀ।

ਯਯਾ ਯੱਗ ਅੰਮ੍ਰਿਤ ਸੱਭੇ ਮਿਹਰ ਉਸਦੀ, ਰਾਰਾ ਰਿਸ਼ਮ ਚਮਕੇ ਵੇਲਾ ਸ਼ਾਮ ਦਾ ਜੀ।

ਲੱਲਾ ਲੱਖ ਇਸ ਜੱਗ ਦਾ ਮੋਹ ਪਾਲੋ, ਵਾਵਾ ਵਕਤ ਇਸ ਜੱਗ ਨੇ ਖਾ ਲਿਆ ਜੀ।

ੜਾੜਾ ਜੋੜ ਉਨ੍ਹਾਂ ਪਲਾਂ ਨੂੰ ਰੱਬ ਲੇਖੇ, ਪੈਂਤੀ ਅੱਖਰੀ ਸ਼ਬਦ ਮੋਹ ਪਾਲਿਆ ਜੀ।

 

dalvinder45

SPNer
Jul 22, 2023
893
37
79
ਅੰਮ੍ਰਿਤ ਵੇਲਾ- ਨਾਮ ਦਾ ਵੇਲਾ।
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਾਹਵਾ ਅੰਮ੍ਰਿਤ ਵੇਲਾ ਤੇਰੇ ਨਾਮ ਲੈਣ ਦਾ ਵੇਲਾ।
ਨਾ ਕੋਈ ਰੌਲਾ ਰੱਪਾ ਕਿਧਰੇ, ਨਾ ਕੋਈ ਹੋਰ ਝਮੇਲਾ।
ਚੁਪ ਚਾਂ ਸਾਰੇ ਪਸਰੀ ਹੋਈ, ਜੱਗ ਦੀ ਹੋਂਦ ਨਾ ਦਿਸਦੀ।
ਤੂੰ ਹੀ ਤੂੰ ਹੀ ਚਾਰੇ ਪਾਸੇ, ਲੋੜ ਹੋਰ ਹੈ ਕਿਸਦੀ?
ਨੇੜਾ ਤੇਰਾ ਮਾਣਾ, ਹੋ ਜਾਏ, ਹੁਣ ਤੇਰੇ ਸੰਗ ਮੇਲਾ।
ਵਾਹਵਾ ਅੰਮ੍ਰਿਤ ਵੇਲਾ ਤੇਰੇ ਨਾਮ ਲੈਣ ਦਾ ਵੇਲਾ।
ਹੋਰ ਕਿਸੇ ਦੀ ਸੋਚ ਨਾ ਕੋਈ, ਤੇਰਾ ਨਾਮ ਧਿਆਵਾਂ।
ਏਸ ਖਲਾ ਵਿਚ ਅੰਦਰ ਬਾਹਰ, ਤੂਨੂੰ ਦਾਤਾ ਪਾਵਾਂ।
ਰਿਸ਼ਤੇ ਨਾਤੇ ਹੋਰ ਨਾ ਕੋਈ, ਤੂੰ ਹੀ ਬਸ ਅਕੇਲਾ।
ਵਾਹਵਾ ਅੰਮ੍ਰਿਤ ਵੇਲਾ ਤੇਰੇ ਨਾਮ ਲੈਣ ਦਾ ਵੇਲਾ।
ਨਾਮ ਲਵਾਂ ਆਨੰਦ ਬੜਾ ਹੈ ਅੰਮ੍ਰਿਤ ਵਰ੍ਹੇ ਚੌਫੇਰੇ।
ਵਾਤਾਵਰਨ ਸੁਗੰਧਿਤ ਹੋਇਆ ਭਾਗ ਖੁਲ੍ਹ ਗਏ ਮੇਰੇ।
ਤੇਰੀ ਹੋਂਦ ਜੋ ਪ੍ਰਗਟ ਹੋਈ, ਚਾਹੀਦਾ ਕਿਉਂ ਧੇਲਾ।
ਵਾਹਵਾ ਅੰਮ੍ਰਿਤ ਵੇਲਾ ਤੇਰੇ ਨਾਮ ਲੈਣ ਦਾ ਵੇਲਾ।
ਅਪਣੇ ਸੰਗ ਇਉਂ ਜੋੜੀ ਰੱਖੀਂ, ਮਿਹਰ ਕਰੀਂ ਮੇਰੇ ਸਾਈਂ।
ਤੁੱਧ ਬਿਨ ਕੁਝ ਚੰਗਾ ਨਾ ਲੱਗਦਾ, ਅਪਣੇ ਨਾਮ ਰਸਾਈਂ।
ਤੁੱਧ ਮਿਲਕੇ ਮਿਟ ਜਾਣਾ ਚੰਗਾ, ਏਹੋ ਵਕਤ ਸੁਹੇਲਾ।
ਵਾਹਵਾ ਅੰਮ੍ਰਿਤ ਵੇਲਾ ਤੇਰੇ ਨਾਮ ਲੈਣ ਦਾ ਵੇਲਾ।
 

dalvinder45

SPNer
Jul 22, 2023
893
37
79
ਤੇਰੇ ਰੰਗ ਵਾਹਿਗੁਰੂ

ਡਾ ਦਲਵਿੰਦਰ ਸਿੰਘ ਗੇਵਾਲ


ਸਾਡੀ ਸਮਝੋਂ ਬਾਹਰ ਨੇ, ਤੇਰੇ ਰੰਗ ਵਾਹਿਗੁਰੂ।

ਨਿੱਤ ਦੇ ਨਵੇਂ ਨਿਖਾਰ ਨੇ, ਤੇਰੇ ਰੰਗ ਵਾਹਿਗੁਰੂ।

ਸਾਵੇ ਸਾਵੇ ਪੱਤਰ ਸੋਹਣੇ ਲੱਗਦੇ ਨੇ।

ਜਦ ਇਹ ਪੀਲੇ ਪੈਣ ਭੋਇਂ ਤੇ ਡਿੱਗਦੇ ਨੇ।

ਬਦਲਣ ਦੇ ਵਿਵਹਾਰ ਨੇ, ਤੇਰੇ ਰੰਗ ਵਾਹਿਗੁਰੂ।

ਸਾਡੀ ਸਮਝੋਂ ਬਾਹਰ ਨੇ ਤੇਰੇ ਰੰਗ ਵਾਹਿਗੁਰੂ।

ਗੋਰਾ ਗੋਰਾ ਨਰਮ ਨਰਮ ਜੋ ਬਾਲ ਦਿਸੇ।

ਵਧਦਾ ਆਖਰ ਸੁੱਕੀ ਚਮੜੀ ਨਾਲ ਦਿਸੇ

ਹਰ ਪਲ ਨਵੇਂ ਆਕਾਰ ਨੇ, ਤੇਰੇ ਰੰਗ ਵਾਹਿਗੁਰੂ।

ਸਾਡੀ ਸਮਝੋਂ ਬਾਹਰ ਨੇ ਤੇਰੇ ਰੰਗ ਵਾਹਿਗੁਰੂ।

ਸੱਤ ਰੰਗ ਤੇਰੇ ਲੱਖਾਂ ਰੰਗ ਵਟਾਉਂਦੇ ਨੇ।

ਮਿਲ ਜਾਂਦੇ ਤਾਂ ਇਕੋ ਰੰਗ ਵਿਚ ਆਉਂਦੇ ਨੇ।

ਪਤਝੜ ਕਦੇ ਬਹਾਰ ਨੇ, ਤੇਰੇ ਰੰਗ ਵਾਹਿ ਗੁਰੂ।

ਸਾਡੀ ਸਮਝੋਂ ਬਾਹਰ ਨੇ ਤੇਰੇ ਰੰਗ ਵਾਹਿਗੁਰੂ।

ਰੱਬ ਦੇ ਰੰਗੀ ਰਚ ਕੇ ਜੀਣਾ ਸਿੱਖ ਲਵੋ।

ਕੁਦਰਤ ਕੋਲੋਂ ਅੰਮ੍ਰਿਤ ਪੀਣਾ ਸਿੱਖ ਲਵੋ।

ਸੁੱਖ ਸੱਚੇ ਦਰਬਾਰ ਨੇ, ਤੇਰੇ ਰੰਗ ਵਾਹਿਗੁਰੂ।

ਸਾਡੀ ਸਮਝੋਂ ਬਾਹਰ ਨੇ ਤੇਰੇ ਰੰਗ ਵਾਹਿਗੁਰੂ।



 

dalvinder45

SPNer
Jul 22, 2023
893
37
79
ਭਲਾ ਸਭਸ ਦਾ ਲੋਚੋ

ਡਾ ਦਲਵਿੰਦਰ ਸਿੰਘ ਗੇਵਾਲ


ਇੱਕ ਸੂਰਜ ਰੱਬ ਦਿਤਾ ਸਾਨੂੰ, ਹਰ ਥਾਂ ਜਿਸ ਦੀਆਂ ਕਿਰਨਾਂ।

ਇੱਕ ਚੰਦ ਸਾਗਰ ਸੱਤ ਹਿੰਡੋਲੇ, ਵੰਡੇ ਠੰਢੀਆਂ ਰਿਸ਼ਮਾਂ।

ਇੱਕ ਪਵਨ ਸਭ ਸਾਹੀਂ ਵਗਦੀ, ਖੇੜਾ ਖੁਸ਼ੀ ਖਿੰਡਾਏ।

ਇੱਕ ਪਾਣੀ ਹਰ ਖੂਨ ‘ਚ ਚਲਦਾ, ਸਭ ਦੀ ਪਿਆਸ ਬੁਝਾਏ।

ਇੱਕ ਭੋਂ ਵਿਚ ਸਭ ਦੀ ਜੜ੍ਹ ਲੱਗੀ, ਦੇਵੇ ਖਾਣਾ ਰਹਿਣਾ।

ਸੱਭ ਨੂੰ ਵੰਡੇ ਜੀਵਨ ਸ਼ਕਤੀ, ਚਲਣਾ, ਉਠਣਾ, ਬਹਿਣਾ।

ਇੱਕ ਰੰਗ ਖੂਨ ਵਹੇ ਹਰ ਨਾੜੀ, ਵਰਖਾ ਬਰਫ ਇਕ ਜੇਹੇ।

ਊਚ-ਨੀਚ, ਰੰਗ-ਵੰਨ, ਜ਼ਾਤ, ਲਿੰਗ, ਧਰਮ ਫਰਕ ਫਿਰ ਕੇਹੇ?

ਇੱਕ ਜੋਤ ਤੋਂ ਸਭਸ ਮੂਰਤਾਂ, ਭਲਾ ਸਭਸ ਦਾ ਲੋਚੋ।

ਗੁਣ ਗਾਓ, ਇਕੋ ਦੇ ਸਾਰੇ, ਬੁਰਾ ਕਦੇ ਨਾ ਸੋਚੋ।

ਸਦਾ ਰੱਖ ਮੈਨੂੰ ਚਰਨਾਂ ਦੇ ਕੋਲ ਦਾਤਿਆ।

ਸਦਾ ਰੱਖ ਮੈਨੂੰ ਚਰਨਾਂ ਦੇ ਕੋਲ ਦਾਤਿਆ।

ਪਾਸੇ ਹੋ ਕੇ ਕਿਤੇ ਜਾਵਾਂ ਨਾ ਮੈਂ ਡੋਲ ਦਾਤਿਆ।

ਤੇਰਾ ਨਾਮ ਮੇਰੀ ਰੂਹ ਦਾ ਰਹੇ ਖੇੜਾ ਬਣਕੇ।

ਤੇਰੀ ਨੇੜਤਾ ਖੁਮਾਰੀਆਂ ਦਾ ਵਿਹੜਾ ਬਣਕੇ।

ਤੈਨੂੰ ਮਿਲਿਆਂ ਤੇ ਮੁੱਕੇ ਸਾਰੀ ਟੋਲ ਦਾਤਿਆ।

ਸਦਾ ਰੱਖ ਮੈਨੂੰ ਚਰਨਾਂ ਦੇ ਕੋਲ ਦਾਤਿਆ।

ਕਿੱਥੇ ਵਸੇਂ, ਕਿਹੋ ਜਿਹੈਂ, ਤੇਰਾ ਕਿਤਨਾ ਪਸਾਰਾ।

ਕੀ ਏ ਰੰਗ ਵੰਨ, ਕੀ ਏ ਖੇਲ੍ਹ ਜਗ ਦਾ ਨਜ਼ਾਰਾ।

ਤੈਨੂੰ ਮਿਲਿਆਂ ਸਵਾਲ ਹੋ ਗਏ ਗੋਲ ਦਾਤਿਆ।

ਸਦਾ ਰੱਖ ਮੈਨੂੰ ਚਰਨਾਂ ਦੇ ਕੋਲ ਦਾਤਿਆ।

ਤੈਥੋਂ ਦੂਰ ਰਹਿਣਾ ਤਾਂ ਏਂ ਆਪਾ ਅਗਨ ਤਪਾਉਣਾ।

ਜੀਣ ਮਕਸਦ ਗਵਾਉਣਾ ਜਦੋਂ ਤੈਨੂੰ ਏਂ ਭੁਲਾਉਣਾ।

ਯਾਦ ਕਰਾਂ ਵਾਹਿਗੁਰੂ ਬੋਲ ਬੋਲ ਦਾਤਿਆ।

ਸਦਾ ਰੱਖ ਮੈਨੂੰ ਚਰਨਾਂ ਦੇ ਕੋਲ ਦਾਤਿਆ।

ਕੁੱਝ ਆਉਂਦਾ ਨਾ ਏਂ ਹੋਰ ਤੇਰੇ ਨਾਮ ਦੇ ਬਗੈਰ।

ਜਿਵੇਂ ਹੋਵਾਂ ਕੋਈ ਢੋਰ ਤੇਰੇ ਨਾਮ ਦੇ ਬਗੈਰ।

ਦੇ ਦੇ ਨਾਮ ਦੀ ਖੁਮਾਰੀ ਦਿਲ ਖੋਲ੍ਹ ਦਾਤਿਆ।

ਸਦਾ ਰੱਖ ਮੈਨੂੰ ਚਰਨਾਂ ਦੇ ਕੋਲ ਦਾਤਿਆ।

 

dalvinder45

SPNer
Jul 22, 2023
893
37
79
ਅਕਥ ਕਥਾ

ਡਾ ਦਲਵਿੰਦਰ ਸਿੰਘ ਗੇਵਾਲ


ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।

ਕੀ, ਕੀਕੂੰ, ਕੇਹਾ ਹੈ, ਕਿੱਥੇ, ਉਸ ਬਿਨ ਕੌਣ ਬਖਾਣੇ।

ਕਦ ਦਾ ਉਦਗਮ, ਕਿਥੇ ਵਸਦਾ, ਕੀਕੂੰ ਹੋਂਦ ‘ਚ ਆਇਆ।

ਕੀਕੂੰ ਸ਼ਕਤੀ ਪੈਦਾ ਕੀਤੀ, ਕੀਕੂੰ ਵਿਸ਼ਵ ਰਚਾਇਆ।

ਕਿੰਜ ਜੀਵਾਂ ਦੀ ਹੋਂਦ ਬਣੀ ਤੇ ਕੀ ਕਾਰਜ ਕਰਵਾਣੇ।

ਅਕਥ ਕਥਾ ਕਿੰਝ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।

ਇਤਨੇ ਬ੍ਰਹਿਮੰਡ, ਸੂਰਜ, ਚੰਦਾ, ਅੰਤ ਧਰਤੀਆਂ ਦਾ ਨਾ।

ਸਭ ਨੂੰ ਕਾਰੇ ਲਾਇਆ ਉਸ ਨੇ, ਜਾਣੇ ਜਗਤ ਚਲਾਣਾ।

ਮੈਂ ਅਣਜਾਣਾ ਸਾਰ ਕੀ ਜਾਣਾ, ਕਿਤਨੇ ਉਸ ਦੇ ਬਾਣੇ।

ਅਕਥ ਕਥਾ ਕਿੰਝ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।

ਉਸ ਦੀ ਰਚਨਾ, ਅੰਤ ਨਾ ਕੋਈ, ਨਾ ਹੱਦਾਂ, ਨਾ ਬੰਨੇ।

ਉਹ ਹੀ ਸਮਝੇ, ਉਸ ਦੀਆਂ ਰਮਜ਼ਾਂ, ਜੋ ਅੰਦਰ ਤੋਂ ਮੰਨੇ।

ਕਥਨਾ ਕਹਿਣ ਨਾ ਜਾਈ, ਉਸ ਦੀ ਕੁਦਰਤ, ਉਸ ਦੇ ਭਾਣੇ।

ਅਕਥ ਕਥਾ ਕਿੰਝ ਕਹੀਏ, ਉਸ ਦੀਆਂ ਉਹ ਆਪੇ ਹੀ ਜਾਣੇ।

ਆਪੇ ਸਾਗਰ, ਆਪੇ ਮਛਲੀ, ਆਪੇ ਜੀ ਤੇ ਧਰਤੀ।

ਬਣ ਜਾਏ ਖਿਣ ਵਿਚ ਜੋ ਵੀ ਚਾਹੇ, ਪਲ ਹੋਵੇ ਯੁਗ-ਵਰਤੀ।

ਉਸ ਦੀ ਕਥਾ ਬਿਆਨੇ ਉਹ ਹੀ, ਨੇੜ ਜੋ ਉਸਦਾ ਮਾਣੇ।

ਅਕਥ ਕਥਾ ਕਿੰਝ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।

ਉਸ ਨੂੰ ਤਾਂ ਜਾਣੇ ਉਸ ਜੇਹਾ, ਵਿਰਲਾ ਵੈਸਾ ਹੋਇਆ।

ਬਾਬੇ ਨਾਨਕ ਵਾਂਗੂੰ ਜਿਸਨੇ ਉਸ ਵਿਚ ਆਪਾ ਖੋਇਆ।

ਗ੍ਰੇਵਾਲ ਜਹੇ ਕਣ ਕੀ ਜਾਨਣ, ਉਸ ਦੇ ਚੋਜ ਸੁਹਾਣੇ।

ਅਕਥ ਕਥਾ ਕਿੰਝ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।
 
Top