• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

dalvinder45

SPNer
Jul 22, 2023
826
37
79
God is not what a normal man thinks. God is total environment where individuals cannot be separated. Un;less one understand to live and love the entire environment it is difficult to understand him.
 

Don_Punjab

SPNer
Aug 6, 2023
60
2
34
Toronto Canada
Indeed!! Yet God cannot be understood!
People have already tried, if they could
If successful they become Budh

18 000 Different worlds manifested by 1
Over seeing the glory and beauty as 1

Imagine.. Living in all
even in the presence of A Gun!

A song to be given.
And a song to be sung!

All yet Hidding in manifestation-
As the invisible 1
 

dalvinder45

SPNer
Jul 22, 2023
826
37
79
ਤੇਰਾ ਸ਼ੁਕਰ ਗੁਜ਼ਾਰ ਹਾਂ ਰੱਬਾ।

ਡਾ: ਦਲਵਿੰਦਰ ਸਿੰਘ ਗ੍ਰੁਵਾਲ


ਨਾਮ ਲਿਆਂ ਸ਼ਰਸ਼ਾਰ ਹਾਂ ਰੱਬਾ।

ਤੇਰਾ ਸ਼ੁਕਰ ਗੁਜ਼ਾਰ ਹਾਂ ਰੱਬਾ।

ਖਾਣ ਪੀਣ ਨੂੰ ਦੇਵੇਂ ਚੰਗਾ,

ਜੋ ਚਾਹੀਏ ਮਿਲਦਾ ਮੂੰਹ-ਮੰਗਾ।

ਹੱਥ ਅੱਡਣ ਦੀ ਲੋੜ ਨਾ ਕੋਈ।

ਮਿਹਰ ਤੇਰੀ ਇਸ ਦਾਸ ਤੇ ਹੋਈ।

ਸੁੱਚ ਕਾਰ ਕਰ ਨਾਮ ਜਪੀਦਾ.

ਝੂੂਠ ਧੰਦੇ ਨਹੀਂ ਫਸੀਦਾ।

ਚਿੱਤ ਵਿੱਚ ਤੇਰਾ ਭਉ ਰੱਖੀਦਾ।

ਸਭ ਨੂੰ ਇੱਕੋ ਰੰਗ ਤੱਕੀ ਦਾ।

ਜੋ ਰਚਿਆ ਸੱਭ ਤੇਰਾ ਕੀਤਾ,

ਕੁੱਝ ਨਾ ਹੁੰਦਾ ਮੇਰਾ ਕੀਤਾ।

ਤੇਰੇ ਹੁਕਮ ‘ਚ ਖੁਸ਼ੀਆਂ ਪਾਵਾਂ,

ਜੀਕਣ ਚਾਹੇਂ ਕਰਦਾ ਜਾਵਾਂ।

ਸਮਝਾਂ ਤੇਰਾ ਸਦਾ ਇਸ਼ਾਰਾ,

ਸੱਚ-ਸੁੱਚ ਦਾ ਲਿਆ ਸਹਾਰਾ।

ਏਵੇਂ ਮਿਹਰਾਂ ਰੱਖੀਂ ਦਾਤਾ।

ਦੇਖਾਂ ਤੇਰੀ ਅੱਖੀਂ ਦਾਤਾ।

ਵੈਰ ਵਿਰੋਧ ਨਾ ਦੂਈ ਕੋਈ

ਜਾਪੇ ਤੇਰਾ ਰੂਪ ਹਰ ਕੋਈ।

ਘੁੱਗ ਵਸਦਾ ਪਰਿਵਾਰ ਹਾਂ ਰੱਬਾ।

ਤੇਰਾ ਸ਼ੁਕਰਗੁਜ਼ਾਰ ਹਾਂ ਰੱਬਾ।
 
Last edited:

dalvinder45

SPNer
Jul 22, 2023
826
37
79
ਰੱਬ ਨੂੰ ਵੇਖਣ ਵਾਲੀਆਂ ਅੱਖਾਂ।

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੱਭ ਦੇ ਅੰਦਰ ਦਿਤੀਆਂ ਅੱਖਾਂ।

ਰੱਬ ਨੂੰ ਵੇਖਣ ਵਾਲੀਆਂ ਅੱਖਾਂ।

ਇਹਨੀਂ ਅੱਖੀਂ ਦੇਖੇ ਕੋਈ,

ਜਿਸ ਤੇ ਉਸ ਦੀ ਮਿਹਰ ਏ ਹੋਈ।

ਹਰ ਜ਼ਰਰੇ ਵਿੱਚ, ਹਰ ਪੱਤੇ ਵਿੱਚ।

ਜਿਸ ਦਿਲ ਪੈਂਦੀ ਉਸ ਦੀ ਖਿੱਚ।

ਸਾਰੇ ਪਾਸੇ ਦਿਸਦਾ ਉਹ ਹੀ ।

ਹਰ ਰੂਹ ਦੇ ਵਿੱਚ ਵਸਦਾ ਉਹ ਹੀ।

ਜੋ ਕਹਿੰਦਾ ਹੈ ‘ਰੱਬ ਨਹੀਂ ਹੈ’

ਉਸਨੂੰ ਜੀਵਨ ਚੱਜ ਨਹੀਂ ਹੈ।

ਜੋ ਆਖੇ ਆਹ, ਅਹੁ ਮੈਂ ਕੀਤਾ,

‘ਮੈਂ, ਮੇਰੀ’ਨੇ ਉਹ ਫਾਹ ਲੀਤਾ।

ਕੀਤਾ ਸਭ ਉਸ ਦਾ ਹੀ ਹੋਇਆ।

ਉਸ ਤੋਂ ਜੰਮਿਆ ਉਸ ਵਿੱਚ ਮੋਇਆ।

ਬੀਜੇ, ਵੱਢੇ, ਮੂੰਹ ਵਿੱਚ ਪਾਏ।

ਸਾਰੇ ਜੱਗ ਨੂੰ ਆਪ ਖਲਾਏ।

ਹੋਵੇ ਉਹ ਜੋ ਉਹ ਖੁਦ ਚਾਹੇ।

ਉਸ ਦੀ ਮਰਜ਼ੀ ਪੁਗਦੀ ਜਾਏ।

ਉਸਦੀ ਮਰਜ਼ੀ ਮੋੜੇ ਜਿਹੜਾ,

ਅਪਣਾ ਕੀਤਾ ਲੋੜੇ ਜਿਹੜਾ,

ਉਸ ਨੂੰ ਫਲ ਨਾ ਪੈਂਦਾ ਤੱਕਿਆ।

ਕੁੱਝ ਵੀ ਚੱਜ ਦਾ ਕਰ ਨਾ ਸਕਿਆ।

ਜਦ ਸੱਭ ਉਸ ਨੇ ਹੀ ਕਰਵਾਣਾ,

ਬੰਦਾ ਫਿਰ ਕਰਦਾ ਕਿਸ ਦਾ ਮਾਣਾ।

ਉਸ ਦੀ ਰਜ਼ਾ ਵਿਚ ਰਹਿਣਾ ਜਾਣੋ।

ਚਿੰਤਾ ਛੱਡੋ, ਖੁਸ਼ੀਆਂ ਮਾਣੋ।

ਉਸਨੂੰ ਪਾਉਣਾ ਆਪ ਮਿਟਾਉਣਾ।

ਫਿਰ ਉਸਨੂੰ ਸਭ ਦੇ ਵਿੱਚ ਪਾਉਣਾ।

ਲੱਭੋ ਉਸ ਦੀਆਂ ਦਿਤੀਆਂ ਅੱਖਾਂ

ਰੱਬ ਨੂੰ ਵੇਖਣ ਵਾਲੀਆਂ ਅੱਖਾਂ।
 

dalvinder45

SPNer
Jul 22, 2023
826
37
79
ਕੀ ਤੂੰ ਲੈ ਕੇ ਜਾਣਾ ਹੈ ਜੋ ਤੂੰ ਲੈ ਕੇ ਆਇਆ ਸੀ।
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਕੀ ਤੂੰ ਲੈ ਕੇ ਜਾਣਾ ਹੈ ਜੋ ਤੂੰ ਲੈ ਕੇ ਆਇਆ ਸੀ।
ਜਿਸ ਵਿੱਚ ਰਿਹਾ ਉਲਝਿਆ ਤੂੰ ਉਹ ਤਾਂ ਰੱਬ ਦੀ ਮਾਇਆ ਸੀ।
ਪੈਸਾ ਪੈਸਾ ਕਰਦਾ ਹੈਂ, ਹੱਡ ਤੁੜਾਉਂਦਾ ਰਹਿੰਦਾ ਹੈਂ।
ਹੱਥਾਂ ਦੀ ਇਸ ਮੈਲ ਲਈ, ਚਿੱਤ ਖਪਾਉਂਦਾ ਰਹਿੰਦਾ ਹੈਂ।
ਤੈਨੂੰ ਇਸ ਨੇ ਚੱਟ ਲਿਆ ਹਉਮੈ ਰੋਗ ਜੋ ਲਾਇਆ ਸੀ।
ਕੀ ਤੂੰ ਲੈ ਕੇ ਜਾਣਾ ਹੈ ਜੋ ਤੂੰ ਲੈ ਕੇ ਆਇਆ ਸੀ।
ਜਿਸ ਢਿਡ ਖਾਤਰ ਲੜਦਾ ਹੈਂ ਉਹ ਨਾਂ ਕਦੇ ਵੀ ਭਰਿਆ ਏ।
ਨਾਲ ਸਵਾਦਾਂ ਖਾਂਦਾ ਜੋ, ਰੋਜ਼ ਉਹ ਖਾਲੀ ਕਰਿਆ ਏ।
ਇਹ ਤਾਂ ਢੇਰੀ ਮਿੱਟੀ ਦੀ ਜਿਸ ਤਨ ਮੋਹ ਵਧਾਇਆ ਸੀ,
ਕੀ ਤੂੰ ਲੈ ਕੇ ਜਾਣਾ ਹੈ ਜੋ ਤੂੰ ਲੈ ਕੇ ਆਇਆ ਸੀ।
ਜਿਹੜੇ ਦਫਤਰ-ਅਹੁਦੇ ਲਈ, ਅਪਣੀ ਜਾਨ ਲਗਾਉਂਦਾ ਏਂ।
ਹੋਇਆ ਜਦੋਂ ਰਿਟਾਇਰ ਕੋਈ ਪੁੱਛਣ ਵੀ ਨਾ ਆਉਂਦਾ ਏ।
ਦੋ ਕੁ ਪਲਾਂ ਦੀ ਠਾਠ ਨੇ ਜੋ ਤੈਨੂੰ ਇਉਂ ਏਨਾ ਭਰਮਾਇਆ ਸੀ।
ਕੀ ਤੂੰ ਲੈ ਕੇ ਜਾਣਾ ਹੈ ਜੋ ਤੂੰ ਲੈ ਕੇ ਆਇਆ ਸੀ।
ਉਹੀਓ ਲੇਖੇ ਲਗੂ ਜਿਹੜਾ ਹੋਰਾਂ ਖਾਤਰ ਕੀਤਾ ਏ।
ਦਰਦ ਕਿਸੇ ਦਾ ਵੰਡਿਆ ਏ ਜ਼ਖਮ ਕਿਸੇ ਦਾ ਸੀਤਾ ਏ।
ਸਭ ਨੂੰ ਅਪਣਾ ਸਮਝਿਆ ਸੀ ਨਾ ਕੋਈ ਦਿਸੇ ਪਰਾਇਆ ਸੀ।
 

dalvinder45

SPNer
Jul 22, 2023
826
37
79
ਮੈਨੂੰ ਚਰਨਾਂ ‘ਚ ਰੱਖ ਪ੍ਰਮਾਤਮਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਮੈਨੂੰ ਚਰਨਾਂ ‘ਚ ਰੱਖ ਪ੍ਰਮਾਤਮਾ, ਤੇਰੇ ਬਿਨਾ ਹੋਰ ਢੋਈ ਨਾ।

ਸਾਰੀ ਦੁਨੀਆਂ ਮਤਲਬਾਂ ਮਾਰੀ, ਸੱਚਾ-ਸੁੱਚਾ ਦਿਸੇ ਕੋਈ ਨਾ।

ਰੱਬ ਕਰਨ-ਕਰਾਵਣ ਹਾਰਾ, ‘ਮੇਰੀ-ਮੈਂ’ ਕਿਉਂ ਫੁੱਲੀ ਫਿਰਦੀ,

ਮੰਦਰ ਮਸਜਿਦ ਜਾਂ ਗੁਰਦੁਆਰੇ, ਰੂਹ ਕਿਉਂ ਐਵੇਂ ਭੁੱਲੀ ਫਿਰਦੀ,

ਤੇਰੇ ਹੁਕਮ ਜੋ ਸਾਰਿਆ ਤੇ ਚੱਲਦਾ, ਹੋਰ ਕੋਈ ਚਾਰਾ ਜੋਈ ਨਾ

ਮੈਨੂੰ ਚਰਨਾਂ ‘ਚ ਰੱਖ ਪ੍ਰਮਾਤਮਾ, ਤੇਰੇ ਬਿਨਾ ਹੋਰ ਢੋਈ ਨਾ।

ਮਨ ਭਟਕੇ ਨਾ ਪਾਸੇ ਤੇਰੀ ਯਾਦ ਤੋਂ, ਨਾਮ ਲਿਵ ਲਗਿਆ ਰਹੇ,

ਤੇਰੇ ਹੁਕਮ ‘ਚ ਸੌਖ ਬਥੇਰਾ, ਮਨ-ਚਿੱਤ ਟਿਕਿਆ ਰਹੇ।

ਆਪੇ ਨੂੰ ਮਿਟਾਵਾਂ ਨਾਮ ਵਿੱਚ, ਲਿਵ ਤੈਥੋਂ ਜਾਵੇ ਖੋਈ ਨਾ।

ਮੈਨੂੰ ਚਰਨਾਂ ‘ਚ ਰੱਖ ਪ੍ਰਮਾਤਮਾ, ਤੇਰੇ ਬਿਨਾ ਹੋਰ ਢੋਈ ਨਾ।
 

dalvinder45

SPNer
Jul 22, 2023
826
37
79
ਤੇਰਾ ਸ਼ੁਕਰ ਗੁਜ਼ਾਰ ਹਾਂ ਰੱਬਾ।

ਡਾ: ਦਲਵਿੰਦਰ ਸਿੰਘ ਗ੍ਰੁਵਾਲ

ਨਾਮ ਲਿਆਂ ਸ਼ਰਸ਼ਾਰ ਹਾਂ ਰੱਬਾ।

ਤੇਰਾ ਸ਼ੁਕਰ ਗੁਜ਼ਾਰ ਹਾਂ ਰੱਬਾ।

ਖਾਣ ਪੀਣ ਨੂੰ ਦੇਵੇਂ ਚੰਗਾ,

ਜੋ ਚਾਹੀਏ ਮਿਲਦਾ ਮੂੰਹ-ਮੰਗਾ।

ਹੱਥ ਅੱਡਣ ਦੀ ਲੋੜ ਨਾ ਕੋਈ।

ਮਿਹਰ ਤੇਰੀ ਇਸ ਦਾਸ ਤੇ ਹੋਈ।

ਸੁੱਚ ਕਾਰ ਕਰ ਨਾਮ ਜਪੀਦਾ.

ਝੂੂਠ ਧੰਦੇ ਨਹੀਂ ਫਸੀਦਾ।

ਚਿੱਤ ਵਿੱਚ ਤੇਰਾ ਭਉ ਰੱਖੀਦਾ।

ਸਭ ਨੂੰ ਇੱਕੋ ਰੰਗ ਤੱਕੀ ਦਾ।

ਜੋ ਰਚਿਆ ਸੱਭ ਤੇਰਾ ਕੀਤਾ,

ਕੁੱਝ ਨਾ ਹੁੰਦਾ ਮੇਰਾ ਕੀਤਾ।

ਤੇਰੇ ਹੁਕਮ ‘ਚ ਖੁਸ਼ੀਆਂ ਪਾਵਾਂ,

ਜੀਕਣ ਚਾਹੇਂ ਕਰਦਾ ਜਾਵਾਂ।

ਸਮਝਾਂ ਤੇਰਾ ਸਦਾ ਇਸ਼ਾਰਾ,

ਸੱਚ-ਸੁੱਚ ਦਾ ਲਿਆ ਸਹਾਰਾ।

ਏਵੇਂ ਮਿਹਰਾਂ ਰੱਖੀਂ ਦਾਤਾ।

ਦੇਖਾਂ ਤੇਰੀ ਅੱਖੀਂ ਦਾਤਾ।

ਵੈਰ ਵਿਰੋਧ ਨਾ ਦੂਈ ਕੋਈ

ਜਾਪੇ ਤੇਰਾ ਰੂਪ ਹਰ ਕੋਈ।

ਘੁੱਗ ਵਸਦਾ ਪਰਿਵਾਰ ਹਾਂ ਰੱਬਾ।

ਤੇਰਾ ਸ਼ੁਕਰਗੁਜ਼ਾਰ ਹਾਂ ਰੱਬਾ।
 

dalvinder45

SPNer
Jul 22, 2023
826
37
79
ਮਨ ਨੂੰ ਮੋਹ-ਮਾਇਆ ਤੋਂ ਮੋੜ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਭ ਦੀ ਆਪੋ ਅਪਣੀ ਲੋੜ।
ਰੱਬ ਨੇ ਪਾਈ ਸੱਭ ਨੂੰ ਥੋੜ।
ਸੱਭ ਨੂੰ ਧੰਦੇ ਲਾਇਆ ਉਸ ਨੇ,
ਭਜਦੇ ਸੱਭ ਜਿਉਂ ਪੈਰੀਂ ਰੋੜ।
ਨਾ ਲੈ ਆਇਆ ਨਾ ਲੈ ਜਾਣਾ,
ਲੱਗੀ ਜੋੜਣ ਦੀ ਕਿਉਂ ਹੋੜ?
ਆਖਰ ਨੂੰ ਕੁੱਝ ਰਹੇ ਨਾ ਪੱਲੇ,
ਬੰਦਾ ਕਿਤਨਾ ਰੱਖੇ ਜੋੜ।
ਦੁਨੀਆਂ ਤੋਂ ਲੈ ਜਾਣਾ ਕੀ ਏ?
ਮਨ ਨੂੰ ਮੋਹ-ਮਾਇਆ ਤੋਂ ਮੋੜ।
ਗ੍ਰੇਵਾਲ ਸੱਭ ਛੱਡ ਦੇ ਉਸ ਤੇ,
 

dalvinder45

SPNer
Jul 22, 2023
826
37
79
ਚਾਰੇ ਪਾਸੇ ਚੁਪ ਚਾਂ ਛਾਈ।
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਚਾਰੇ ਪਾਸੇ ਚੁਪ ਚਾਂ ਛਾਈ।
ਆ ਰੱਬ ਦਾ ਨਾ ਲਈਏ ਭਾਈ
ਨਾ ਗਰਮੀ ਨਾ ਸਰਦੀ ਕੋਈ,
ਤਨ ਤੇ ਮਾਇਆ ਇਹ ਸੱਭ ਹੋਈ,
ਤਨ ਨੂੰ ਛੱਡ ਸੱਭ ਮਨ ਨੁੰ ਮੋੜੋ,
ਚਿੰਤਾ ਛੱਡ ਸੱਭ ਉਸ ਸੰਗ ਜੋੜੋ,
ਫਿਕਰ ਮਿਟਾਈਏ, ਸੋਚਾਂ ਛੱਡੀਏ,
ਦੂਈ ਦਵੈਤ ਨੂੰ ਮਨ ਚੋਂ ਕੱਢੀਏ।
ਅੰਮ੍ਰਿਤ ਵੇਲਾ ਲੇਖੇ ਲਾਈਏ,
ਉਸ ਵਿੱਚ ਅਪਣਾ ਧਿਆਨ ਲਗਾਈਏ।
ਮੋਹ-ਮਾਇਆ ਦੀ ਖਿੱਚ ਹਟਾਈਏ,
ਚਾਰੇ ਪਾਸੇ ਉਸ ਨੂੰ ਪਾਈਏ।
ਅਦਰ ਤੱਕੀਏ ਬਾਹਰ ਤਕੀਏ,
ਉਸ ਦੀ ਹਰ ਥਾਂ ਠਾਹਰ ਤੱਕੀਏ,
ਚਾਰੇ ਪਾਸੇ ਊਹੋ ਹੀ ਏ,
ਉਸ ਦੇ ਬਿਨ ਫਿਰ ਹੋਰ ਵੀ ਕੀ ਏ।
ਦਿਲ ਵਿੱਚ ਉਸ ਦਾ ਭਉ ਉੋਪਜਾਈਏ,
ਹਉਮੈਂ ਸਾਰੀ ਮਨੋਂ ਹਟਾਈਏ
ਫਿਰ ਭਾਉ ਉਸਦਾ ਮਨ-ਚਿਤ ਪਾਈਏੇ।
ਉਸ ਦੇ ਨਾਮ ‘ਚ ਚਿੱਤ ਨੂੰ ਲਾਈਏ,
ਐਸਾ ਟਿਕੀਏ ਸੱਭ ਕੁਝ ਭੁੱਲੀਏ,
ਕਲੀਓਂ ਜੀਕੂ ਫੁੱਲ ਬਣ ਖਿਲੀਏ,
ਖੁਸ਼ਬੂ ਖੁਸ਼ਬੂ ਅੰਦਰ ਬਾਹਰ,
ਰੋਸ਼ਨ ਹੋਵੇ ਉਸਦੀ ਠਾਹਰ।
ਅਪਣੀ ਹੋਂਦ ਦਾ ਫਿਕਰ ਮਿਟਾਈਏ
ਆਪ ਗਵਾਈਏ ਤਾਂ ਉਸ ਪਾਈਏ
ਉਸ ਦਾ ਪਿਆਰ ਜਦੋਂ ਚਿੱਤ ਉਮਡੇ,
ਜੀਵਨ ਧਾਰਾ ਸਾਰੀ ਬਦਲੇ।
ਜਿਤਨਾ ਉਸ ਵਿੱਚ ਟਿਕ ਕੇ ਰਹੀਏ।
ਆਨੰਦ ਉਸਦਾ ਜੀ ਭਰ ਲਈਏ।
ਇਸ ਨੂੰ ਉਸ ਦੀ ਮਿਹਰ ਜਾਣੀਏ।
ਉਸ ਤੋਂ ਪਾਏ ਰੰਗ ਮਾਣੀਏ।
ਅੰਮ੍ਰਿਤ ਵੇਲਾ ਜਾਗੋ ਭਾਈ,
ਨਾਮ ਦੀ ਜਾਗ ਲਗਾਓ ਭਾਈ।
ਧੰਦੇ ਦੀ ਖਿੱਚ ਮਨੋ ਹਟਾਓ
ਅੰਦਰ ਬਾਹਰ ਨਾਮ ਵਸਾਓ।
ਅਪਣੀ ਹੋਂਦ ਰਹੇ ਨਾ ਰਾਈ।
ਆ ਰੱਬ ਦਾ ਨਾ ਲਈਏ ਭਾਈ।
 

dalvinder45

SPNer
Jul 22, 2023
826
37
79
ਕੀ ਚੰਗਾ, ਕੀ ਮਾੜਾ,
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਕੀ ਚੰਗਾ ਕੀ ਮਾੜਾ ਮੈਨੁੰ ਇਸਦੀ ਸਮਝ ਨਾ ਆਵੇ।
ਜੋ ਰੱਬ ਕਰਦਾ ਚੰਗਾ ਕਰਦਾ ਜੀਕੂੰ ਉਸਨੂੰ ਭਾਵੇ।
ਉਸ ਦਾ ਕੀਤਾ ਸੱਭ ਕੁੱਝ ਹੋਵੇ ਕਾਹਦੀ ਮੇਰੀ ਮੇਰੀ
ਸਾਹ ਵੀ ਤੇਰੇ ਦਿੱਤੇ ਰੱਬਾ, ਇਹ ਜਿੰਦੜੀ ਵੀ ਤੇਰੀ।
ਜੋ ਕਰਨਾ ਰੱਬ ਨੂੰ ਚਿੱਤ ਰੱਖ ਕੇ ਹੁਕਮ ਜੋ ਮਨ ਵਿੱਚ ਆਵੇ,
ਸੱਚਾ- ਸੁੱਚਾ ਦਿਲ ਜਦ ਹੋਵੇ, ਰਾਹੋਂ ਨਾ ਭਟਕਾਵੇ।
ਜਦ ਮਨ ਅੰਦਰ ਮੈਲ ਹੈ ਕੋਈ, ਦਿਸਦਾ ਸੱਭ ਕੁੱਝ ਝੌਲਾ,
ਸੋਚ ਵੀ ਪੁੱਠੀ, ਹੋਸ਼ ਵੀ ਪੁੱਠੀ, ਪੈਂਦਾ ਨਿਰਾ ਘਚੌਲਾ।
ਸੇਧ ਸਹੀ ਨਾ ਮਿਲਦੀ ਮਨ ਨੂੰ ਪੁੱਠੀਆਂ ਕਰਦਾ ਜਾਵੇ।
ਮਨਮੁੱਖ ਮਨ ਦੀਆਂ ਕਰਦਾ ਹੈ ਜਦ, ਵਿਛੁਢ ਚੋਟਾਂ ਖਾਵੇ।
ਗੁਰਮੁੱਖ ਉਹ ਜੋ ਮਨ ਗੁਰੂ ਦੀ ਨਾਮ ਨਾਲ ਜੁੜ ਜਾਂਦਾ,
ਮੋਹ ਮਾਇਆ ਤੋਂ ਪਾਸੇ ਹੋ ਕੇ ਵਾਹਿਗੁਰੂ ਚਿੱਤ ਧਿਆਂਦਾ।
ਇਕ ਓਅੰਕਾਰ, ਫੈਲਾਰਾ ਸਾਰਾ , ਜਿਸ ਨੂੰ ਸਮਝ ਇਹ ਆਈ
ਸੱਭ ਨੂੰ ਰੱਬ ਦਾ ਰੂਪ ਉਹ ਸਮਝੇ, ਦੂਈ ਦਵੈਤ ਨਾ ਰਾਈ।
ਉਹ ਫਿਰ ਕਦੇ ਨਾ ਥਕਦਾ, ਕਰਦਾ ਨਾਮੇ ਦੀ ਵਡਿਆਈ।
ਉਸ ਨੂੰ ਰੱਬ ਅੰਦਰੋਂ ਹੀ ਦਿਸਦਾ, ਮਿਹਰ ਜੋ ਉਸ ਦੀ ਪਾਈ।
ਜੁੜੇ ਨਾਮ ਸੰਗ, ਚੰਗਾ ਸੱਭ ਫਿਰ. ਗਲਤ ਨਾ ਕੁੱਝ ਵੀ ਹੋਵੇ।
ਫਿਰ ਹੋਵੇ ਇੱਛਾ ਹਰ ਪੂਰੀ, ਜੀਵ ਉਹੀ ਜੱਗ ਸੋਹਵੇ।
ਕੀ ਕਰਨਾ, ਕੀ ਹੋਣਾ, ਇਸਦੀ ਚਿੰਤਾ ਰਹੇ ਨਾ ਕੋਈ।
ਜੀਕਣ ਉਸਦਾ ਹੁਕਮ ਮਿਲੇ ਉਹ ਕਰਦਾ ਜਾਂਦਾ ਸੋਈ।
ਉਸ ਦੀ ਰਜ਼ਾ ‘ਚ ਚੱਲਣ ਵਾਲਾ, ਮਿਹਰਾਂ ਉਸ ਦੀਆਂ ਪਾਉਂਦਾ।
ਉਸ ਦੀ ਮਿਹਰ ਰਹੇ ਤਾਂ ਬੰਦਾ ਜੀਵਨ ਸੱਚਾ ਜਿਉਂਦਾ।
ਸੱਚਾ-ਸੁੱਚਾ ਜੀਵਨ ਜੀਣਾ, ਨਾਮ ਨਾਲ ਚਿੱਤ ਲਾਣਾ।
ਸਾਨੂੰ ਇਹੋ ਸਿਖਾਇਆ ਗੁਰੂਆਂ ਚਿੱਤ ਨਹੀਂ ਭਟਕਾਣਾ।
ਫਿਰ ਸਾਰਾ ਕੁੱਝ ਚੰਗਾ ਹੋਊ ਮਾੜਾ ਕੁੱਝ ਨਹੀ ਹੋਣਾ।
ਉਸ ਸੋਹਣੇ ਦਾ ਸੱਭ ਕੁੱਝ ਸੋਹਣਾ, ਕੀਤਾ ਵੀ ਸੱਭ ਸੋਹਣਾ।
 

dalvinder45

SPNer
Jul 22, 2023
826
37
79
ਜਗਦੀਆਂ ਜੋਤਾਂ ਦੀ ਇਹ ਦੁਨੀਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜਗਦੀਆਂ ਜੋਤਾਂ ਦੀ ਇਹ ਦੁਨੀਆਂ।
ਬੁਝਦੀਆਂ ਜੋ ਹੋ ਕੇ ਨਿਰਗੁਣੀਆਂ।
ਜਦ ਤੱਕ ਤੇਲ ਜਲੇਗੀ ਬੱਤੀ,
ਤਦ ਤੱਕ ਮਾਣ ਮਸਤ ਮਧੁਮੱਤੀ,
ਸੜ ਗਈ ਬੱਤੀ ਮੁੱਕ ਗਿਆ ਤੇਲ,
ਮੁੱਕ ਜਾਏ ਲੋਅ ਤੇ ਮੁੱਕ ਜਾਏ ਖੇਲ੍ਹ।
ਮਿੱਟੀ ਦੀਆਂ ਆਹਾਂ ਕਿਸ ਸੁਣੀਆਂ,
ਜਗ ਦੀਆਂ ਜੋਤਾਂ ਦੀ ਇਹ ਦੁਨੀਆਂ।
ਪੌਣ ਸਹਾਰੇ ਜਗਦੀਆਂ ਜੋਤਾਂ,
ਪੌਣ ਮਿਲੀ ਨਾਂ ਮਿਲੀਆਂ ਮੌਤਾਂ,
ਜਗਦੀ ਜੋਤ ਤਾਂ ਬੁਲੇ ਆਉਂਦੇ,
ਪਲ ਵਿੱਚ ਜਗਦੀ ਜੋਤ ਬੁਝਾਉਂਦੇ।
ਰਹਿ ਜਾਣ ਸੱਭ ਸਕੀਮਾਂ ਬੁਣੀਆਂ।
ਜਗਦੀਆਂ ਜੋਤਾਂ ਦੀ ਇਹ ਦੁਨੀਆਂ।
ਜੋਤਾਂ ਜੋਤਾਂ, ਚਾਰੇ ਪਾਸੇ,
ਹਰ ਇੱਕ ਨਾਰ ਸਲੋਣੀ ਭਾਸੇ।
ਵਧਣ ਘਟਣ ਊਰਜਾ ਸਦਕੇ,
ਜੋ ਅੱਜ ਉਹ ਰਹਿਣ ਨਾ ਭਲਕੇ।
ਮਿਲਣ ਓਸ ਵਿੱਚ ਜੋ ਉਸ ਚੁਣੀਆਂ।
ਜਗਦੀਆਂ ਜੋਤਾਂ ਦੀ ਇਹ ਦੁਨੀਆਂ।
ਜਿੱਸ ਜਗਾਈਆਂ ਵੇਖੇ ਉਹ ਹੀ,
ਤੇਲ ਜੋ ਪਾਵੇ ਲੋਅ ਵੀ ਉਹ ਹੀ
ਉਸ ਦੇ ਗੁਣ ਗਿਣੀਏ ਕਿੰਜ ਲੱਖਾਂ,
ਹਰ ਲੋਅ ਅਦਰ ਉਸ ਦੀਆਂ ਅੱਖਾਂ।
ਲਿਖਦਾ ਰਹਿ ਜੋ ਉਹ ਲਿਖਵਾਉਂਦਾ
ਉਸ ਦੀ ਮਰਜ਼ੀ ਬਿਨ ਕੀ ਆਉਂਦਾ?
ਜਦ ਤਕ ਚਾਹੇ ਜੋਤ ਜਗਾਏ।
ਜਦ ਚਾਹੇ ਉਹ ਜੋਤ ਬੁਝਾਏ।
ਉਹ ਗੁਣ ਦਾਤਾ ਉਹ ਨਿਰਗੁਣੀਆਂ।
ਜਗਦੀਆਂ ਜੋਤਾਂ ਦੀ ਇਹ ਦੁਨੀਆਂ।
 

dalvinder45

SPNer
Jul 22, 2023
826
37
79
ਕਰ ਦੇ ਦੂਰੀ ਦੂਰ ਵਾਹਿਗੁਰੂ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਕਰ ਦੇ ਦੂਰੀ ਦੂਰ ਵਾਹਿਗੁਰੂ।
ਤੇਰੇ ਰਹਾਂ ਹਜ਼ੂਰ ਵਾਹਿਗੁਰੂ।
ਤੂੰ ਹੀ ਤੂੰ ਦਿਸ ਆਵੇਂ ਹਰ ਥਾਂ
ਮੇਰੀ ਮੈਂ ਮਿਟ ਜਾਵੇ ਫਿਰ ਤਾਂ।
ਅੰਦਰ ਵਸ ਜਾਏ ਨੂਰ ਵਾਹਿਗੁਰੂ।
ਕਰ ਦੇ ਦੂਰੀ ਦੂਰ ਵਾਹਿਗੁਰੂ।
ਤੇਰੀ ਦੂਰੀ ਸਹਿ ਨਾ ਹੁੰਦੀ,
ਤੇਰੇ ਧਿਆਨ ‘ਚ ਅੱਖ ਹੈ ਮੁੰਦੀ,
ਅੰਦਰ ਹੈ ਮਖਮੂਰ ਵਾਹਿਗੁਰੂ।
ਕਰ ਦੇ ਦੂਰੀ ਦੂਰ ਵਾਹਿਗੁਰੂ।
ਚਾਰ ਦਿਹਾੜੇ ਜੀਣਾ ਜੱਗ ਤੇ
ਔਖਾ ਬੜਾ ਜੋ ਜੀਣ ਅਲਗ ਤੇ,
ਕਰ ਸੇਵਾ ਮਨਜ਼ੂਰ ਵਾਹਿਗੁਰੂ।
ਕਰ ਦੇ ਦੂਰੀ ਦੂਰ ਵਾਹਿਗੁਰੂ।
ਸਭ ਕੁੱਝ ਲਾਇਆ ਲੇਖੇ ਤੇਰੇ,
ਵੱਸ ਰਿਹਾ ਨਾ ਕੁੱਝ ਵੀ ਮੇਰੇ,
ਪਾ ਮਿਹਨਤ ਨੂੰ ਬੂਰ ਵਾਹਿਗੁਰੂ।
ਕਰ ਦੇ ਦੂਰੀ ਦੂਰ ਵਾਹਿਗੁਰੂ।
 

dalvinder45

SPNer
Jul 22, 2023
826
37
79
ਇੱਕ ਚਿੱਤ ਰੱਬ ਨੂੰ ਧਿਆਓ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਇੱਕ ਚਿੱਤ ਰੱਬ ਨੂੰ ਧਿਆਕੇ ਦੇਖ ਸੱਜਣਾਂ।
ਜਾਣੇ ਤੇਰੇ ਬਦਲ ਨੇ ਸਾਰੇ ਲੇਖ ਸੱਜਣਾਂ।
ਉਹਦੇ ਨਾਲ ਜੁੜੇਂਗਾ, ਜੇ ਜੱਗ ਨਾਲੋਂ ਟੁਟੇਂਗਾ,
ਮਾਇਆ ਨੇ ਫਸਾਈ ਮੇਖ ਤੇਰੀ ਰੇਖ ਸੱਜਣਾਂ।
ਉਹਦੇ ਨਾਲ ਜੁੜਿਆਂ ਤੇ ਦੁੱਖ ਟੁੱਟ ਜਾਂਦੇ ਨੇ।
ਹੋਵੇ ਜੇ ਮਿਹਰ, ਪੁਆੜੇ ਮੁੱਕ ਜਾਂਦੇ ਨੇ।
ਓਸ ਦੇ ਧਿਆਨ ਵਿੱਚ ਬੁਰਾ ਨਹੀਓਂ ਸੁੱਝਦਾ,
ਦਿਲ ਹੁੰਦਾ ਸੁੱਚਾ ਸਾਰੇ ਪਾਪ ਲੁੱਕ ਜਾਂਦੇ ਨੇ।
ਪੋਟਾ ਪੋਟਾ ਜਾਣਦਾ ਜੋ ਹਰ ਦਿਲ ਵਸਦਾ,
ਜੋ ਵੀ ਓਹ ਕਰਾਓਣਾ ਚਾਹੇ ਆਪ ਹੀ ਏ ਦਸਦਾ।‘
ਓਸ ਦੇ ਹੁਕਮ ਬਿਨ ਪੱਤਾ ਵੀ ਨਾ ਹਿਲਦਾ।
ਚਾਹੇ ਓਹ ਤਾਂ ਬੰਦਾ ਗੋਲੀ ਵਾਂਗੂ ਨਸਦਾ।
ਆਪੇ ਹੀ ਓਹ ਸਿਰਜਦਾ ਤੇ ਆਪੇ ਹੀ ਓਹ ਪਾਲਦਾ।
ਆਪੇ ਹੀ ਕਰਾਉਂਦਾ, ਹੋਵੇ ਜਿਵੇਂ ਉਹਦੀ ਮਰਜ਼ੀ
ਆਪ ਹੀ ਹਰਿਕ ਮਨ ਜੀਣ-ਜੋਤ ਢਾਲਦਾ
ਓਹਦੇ ਸਾਰੇ ਜੀਵ ਨੇ, ਪਿਆਰੇ ਓਹਨੂੰ ਸਾਰੇ ਨੇ।
ਜਿਹੜੇ ਕੰਮ ਲੈਣਾ ਓਸੇ ਖੇਤਰ ਉਤਾਰੇ ਨੇ।
ਚੰਗਾ ਨਾ ਕੋਈ ਮੰਦਾ, ਦਿੱਤਾ ਓਸ ਨੇ ਜੋ ਧੰਦਾ ਹੈ,
ਭਟਕਦੇ ਨੇ, ਸਮਝਦੇ ਨਾ ਭੇਦ, ਜੋ ਵਿਚਾਰੇ ਨੇ।
ਤੂੰ ਏਂ ਜਦੋਂ ਨਾਲ ਓਦੋਂ ਹੋਣ ਮਿਹਰਾਂ ਤੇਰੀਆਂ।
ਹੋਣੀਆਂ ਨੇ ਹੱਲ ਆਪੇ, ਮੁਸ਼ਕਲਾਂ ਜੋ ਮੇਰੀਆਂ,
ਤੇਰੇ ਤੇ ਭਰੋਸਾ ਹੈ ਧਿਆਵਾਂ ਤੇਰੇ ਨਾਮ ਨੂੰ,
ਚਿੱਤ ਰੱਖਾਂ ਜੋੜ ਭੁੱਲ ਜੱਗ ਦੀਆਂ ਘੇਰੀਆਂ।

 

dalvinder45

SPNer
Jul 22, 2023
826
37
79
ਰਿਸ਼ਤੇ:
ਗਜ਼ਲ- 1
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪਿਆਰ ‘ਚ ਪਾਉਣਾ ਸਿੱਖੋ ਰਿਸ਼ਤੇ।
ਲਾ ਕੇ ਨਿਭਾਉਣਾ ਸਿੱਖੋ ਰਿਸ਼ਤੇ।
ਲੋੜ ‘ਚ ਰਿਸ਼ਤੇ ਹੀ ਕੰਮ ਅਉਂਦੇ,
ਦਿਲ ਤੋਂ ਲਾਉਣਾ, ਸਿੱਖੋ ਰਿਸ਼ਤੇ।
ਬਿਨਾ ਰਿਸ਼ਤਿਆਂ ਨਿਰਾ ਇਕੱਲਪਣ,
ਫਰਕ ਘਟਾਉਣਾ ਸਿੱਖੋ ਰਿਸ਼ਤੇ।
ਜਿਉਂ ਜਿਉਂ ਘਟਦੇ ਜਾਂਦੇ ਰਿਸ਼ਤੇ,
ਨਵੇਂ ਬਣਾਉਣਾ ਸਿੱਖੋ ਰਿਸ਼ਤੇ।
ਸਭ ਤੋਂ ਗਹਿਰੇ ਖੂਨ ਦੇ ਰਿਸ਼ਤੇ,
ਖੂਨ ‘ਚ ਪਾਉਣਾ ਸਿੱਖੋ ਰਿਸ਼ਤੇ।
ਅਣਜਾਣਾਂ ਨੂੰ ਅਪਣਾ ਕਰ ਲਉ
ਰੋਜ਼ ਵਧਾਉਣਾ ਸਿਖੋ ਰਿਸ਼ਤੇ
ਰਿਸ਼ਤੇ ਕਰਦੇ ਜੀਵਨ ਸੌਖਾ,
ਜੇ ਅਪਣਾਉਣਾ ਸਿੱਖੋ ਰਿਸ਼ਤੇ।
ਜਦ ਜੜ੍ਹ ਵੱਢਣ ਲੱਗਣ ਰਿਸ਼ਤੇ
ਗਲ ਚੋਂ ਲਾਹੁਣਾ ਸਿੱਖੋ ਰਿਸ਼ਤੇ।
 

dalvinder45

SPNer
Jul 22, 2023
826
37
79
ਗਜ਼ਲ-2
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਦਿਲ ਦੇ ਰਿਸ਼ਤੇ, ਰਗ ਦੇ ਰਿਸ਼ਤੇ,
ਮਨ ਦੇ ਰਿਸ਼ਤੇ, ਜਗ ਦੇ ਰਿਸ਼ਤੇ।
ਜੱਫੀ ਜਦ ਪਾਉਂਦੇ ਨੇ ਘੁੱਟ ਕੇ,
ਅਸਲੋਂ ਅਪਣੇ ਲਗਦੇ ਰਿਸ਼ਤੇ।
ਪੋਤਾ ਜਦ ਦਾਦੇ ਦੀ ਗੋਦੀ,
ਸੂਸੂ ਕਰਦਾ, ਵਧਦੇ ਰਿਸ਼ਤੇ।
ਆ ਤੇਰੇ ਬਿਨ ਦਿਲ ਨਾ ਲਗਦਾ,
ਹੁਣ ਏਦਾਂ ਨਾਂ ਸਦਦੇ ਰਿਸ਼ਤੇ।
ਰਿਸ਼ਤੇ ਬਿਨ ਹਾਂ ਅੱਧੇ ਅਧੂਰੇ,
ਭਾਰੇ ਹੋ ਗਏ ਜਗ ਦੇ ਰਿਸ਼ਤੇ।
ਚਾਚਾ, ਤਾਇਆ, ਮਾਮਾ, ਫੁੱਫੜ,
ਅੰਕਲ ਬਣ ਗਏ ਸਭ ਦੇ ਰਿਸ਼ਤੇ।
ਚਾਚੀ, ਤਾਈ, ਭੂਆ, ਮਾਮੀ,
ਆਂਟੀ ਬਣ ਗਏ ਅੱਜ ਦੇ ਰਿਸ਼ਤੇ
ਢਾਰਸ ਦਿੰਦੇ, ਆਸ ਬੰਨਾਉਂਦੇ,
ਉਹ ਤਾਂ ਹੁਣ ਨਾ ਲੱਭਦੇ ਰਿਸ਼ਤੇ।
ਹੁਣ ਤਾਂ ਰਹਿ ਗਏ ਕੱਲਮੁਕੱਲੇ,
ਮੁੱਕ ਗਏ ਨੇ ਕਦ ਦੇ ਰਿਸ਼ਤੇ।
ਝੂਠੇ ਨੇ ਸਭ ਜਗ ਦੇ ਰਿਸ਼ਤੇ
ਸੱਚੇ ਸੁੱਚੇ ਰਬ ਦੇ ਰਿਸ਼ਤੇ,
 

dalvinder45

SPNer
Jul 22, 2023
826
37
79
ਕਰ ਦੇ ਦੂਰੀ ਦੂਰ ਵਾਹਿਗੁਰੂ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਰ ਦੇ ਦੂਰੀ ਦੂਰ ਵਾਹਿਗੁਰੂ।
ਤੇਰੇ ਰਹਾਂ ਹਜ਼ੂਰ ਵਾਹਿਗੁਰੂ।
ਤੂੰ ਹੀ ਤੂੰ ਦਿਸ ਆਵੇਂ ਹਰ ਥਾਂ
ਮੇਰੀ ਮੈਂ ਮਿਟ ਜਾਵੇ ਫਿਰ ਤਾਂ।
ਅੰਦਰ ਵਸ ਜਾਏ ਨੂਰ ਵਾਹਿਗੁਰੂ।
ਕਰ ਦੇ ਦੂਰੀ ਦੂਰ ਵਾਹਿਗੁਰੂ।
ਤੇਰੀ ਦੂਰੀ ਸਹਿ ਨਾ ਹੁੰਦੀ,
ਤੇਰੇ ਧਿਆਨ ‘ਚ ਅੱਖ ਹੈ ਮੁੰਦੀ,
ਅੰਦਰ ਹੈ ਮਖਮੂਰ ਵਾਹਿਗੁਰੂ।
ਕਰ ਦੇ ਦੂਰੀ ਦੂਰ ਵਾਹਿਗੁਰੂ।
ਚਾਰ ਦਿਹਾੜੇ ਜੀਣਾ ਜੱਗ ਤੇ
ਔਖਾ ਬੜਾ ਜੋ ਜੀਣ ਅਲਗ ਤੇ,
ਕਰ ਸੇਵਾ ਮਨਜ਼ੂਰ ਵਾਹਿਗੁਰੂ।
ਕਰ ਦੇ ਦੂਰੀ ਦੂਰ ਵਾਹਿਗੁਰੂ।
ਸਭ ਕੁੱਝ ਲਾਇਆ ਲੇਖੇ ਤੇਰੇ,
ਵੱਸ ਰਿਹਾ ਨਾ ਕੁੱਝ ਵੀ ਮੇਰੇ,
ਪਾ ਮਿਹਨਤ ਨੂੰ ਬੂਰ ਵਾਹਿਗੁਰੂ।
ਕਰ ਦੇ ਦੂਰੀ ਦੂਰ ਵਾਹਿਗੁਰੂ।
 

dalvinder45

SPNer
Jul 22, 2023
826
37
79
ਇੱਕ ਚਿੱਤ ਰੱਬ ਨੂੰ ਧਿਆਓ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਇੱਕ ਚਿੱਤ ਰੱਬ ਨੂੰ ਧਿਆਕੇ ਦੇਖ ਸੱਜਣਾਂ।
ਜਾਣੇ ਤੇਰੇ ਬਦਲ ਨੇ ਸਾਰੇ ਲੇਖ ਸੱਜਣਾਂ।
ਉਹਦੇ ਨਾਲ ਜੁੜੇਂਗਾ, ਜੇ ਜੱਗ ਨਾਲੋਂ ਟੁਟੇਂਗਾ,
ਮਾਇਆ ਨੇ ਫਸਾਈ ਮੇਖ ਤੇਰੀ ਰੇਖ ਸੱਜਣਾਂ।
ਉਹਦੇ ਨਾਲ ਜੁੜਿਆਂ ਤੇ ਦੁੱਖ ਟੁੱਟ ਜਾਂਦੇ ਨੇ।
ਹੋਵੇ ਜੇ ਮਿਹਰ, ਪੁਆੜੇ ਮੁੱਕ ਜਾਂਦੇ ਨੇ।
ਓਸ ਦੇ ਧਿਆਨ ਵਿੱਚ ਬੁਰਾ ਨਹੀਓਂ ਸੁੱਝਦਾ,
ਦਿਲ ਹੁੰਦਾ ਸੁੱਚਾ ਸਾਰੇ ਪਾਪ ਲੁੱਕ ਜਾਂਦੇ ਨੇ।
ਪੋਟਾ ਪੋਟਾ ਜਾਣਦਾ ਜੋ ਹਰ ਦਿਲ ਵਸਦਾ,
ਜੋ ਵੀ ਓਹ ਕਰਾਓਣਾ ਚਾਹੇ ਆਪ ਹੀ ਏ ਦਸਦਾ।‘
ਓਸ ਦੇ ਹੁਕਮ ਬਿਨ ਪੱਤਾ ਵੀ ਨਾ ਹਿਲਦਾ।
ਚਾਹੇ ਓਹ ਤਾਂ ਬੰਦਾ ਗੋਲੀ ਵਾਂਗੂ ਨਸਦਾ।
ਆਪੇ ਹੀ ਓਹ ਸਿਰਜਦਾ ਤੇ ਆਪੇ ਹੀ ਓਹ ਪਾਲਦਾ।
ਆਪੇ ਹੀ ਕਰਾਉਂਦਾ, ਹੋਵੇ ਜਿਵੇਂ ਉਹਦੀ ਮਰਜ਼ੀ
ਆਪ ਹੀ ਹਰਿਕ ਮਨ ਜੀਣ-ਜੋਤ ਢਾਲਦਾ
ਓਹਦੇ ਸਾਰੇ ਜੀਵ ਨੇ, ਪਿਆਰੇ ਓਹਨੂੰ ਸਾਰੇ ਨੇ।
ਜਿਹੜੇ ਕੰਮ ਲੈਣਾ ਓਸੇ ਖੇਤਰ ਉਤਾਰੇ ਨੇ।
ਚੰਗਾ ਨਾ ਕੋਈ ਮੰਦਾ, ਦਿੱਤਾ ਓਸ ਨੇ ਜੋ ਧੰਦਾ ਹੈ,
ਭਟਕਦੇ ਨੇ, ਸਮਝਦੇ ਨਾ ਭੇਦ, ਜੋ ਵਿਚਾਰੇ ਨੇ।
ਤੂੰ ਏਂ ਜਦੋਂ ਨਾਲ ਓਦੋਂ ਹੋਣ ਮਿਹਰਾਂ ਤੇਰੀਆਂ।
ਹੋਣੀਆਂ ਨੇ ਹੱਲ ਆਪੇ, ਮੁਸ਼ਕਲਾਂ ਜੋ ਮੇਰੀਆਂ,
ਤੇਰੇ ਤੇ ਭਰੋਸਾ ਹੈ ਧਿਆਵਾਂ ਤੇਰੇ ਨਾਮ ਨੂੰ,
ਚਿੱਤ ਰੱਖਾਂ ਜੋੜ ਭੁੱਲ ਜੱਗ ਦੀਆਂ ਘੇਰੀਆਂ।
 

dalvinder45

SPNer
Jul 22, 2023
826
37
79
ਤੈਨੂੰ ਰੱਖਿਆ ਏ ਚਿੱਤ ‘ਚ ਸੰਭਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤੈਨੂੰ ਰੱਖਿਆ ਏ ਚਿੱਤ ‘ਚ ਸੰਭਾਲ ਦਾਤਿਆ।
ਮੇਰੀ ਮੁੱਕੀ ਏ ਸਦਾ ਲਈ ਤੇਰੀ ਭਾਲ ਦਾਤਿਆ।
ਜਿਵੇਂ ਆਖਦਾ ਏਂ ਓਵੇਂ ਜਿਵੇਂ ਕਰੀ ਜਾਨਾ ਵਾਂ,
ਸੁੱਖ ਮਾਣਦਾ ਤੇ ਦੁੱਖ ਹੱਸ ਜਰੀ ਜਾਨਾਂ ਵਾਂ।
ਤੇਰੇ ਨਾਲ ਹੀ ਮਿਲਾਈ ਹੋਈ ਤਾਲ ਦਾਤਿਆ,
ਤੈਨੂੰ ਰੱਖਿਆ ਏ ਚਿੱਤ ‘ਚ ਸੰਭਾਲ ਦਾਤਿਆ।
ਆਵੇਂ ਯਾਦ ਨਾਂ ਤਾਂ ਦਿਲ ਨੂੰ ਨੇ ਖੋਹਾਂ ਪੈਂਦੀਆਂ,
ਬੜਾ ਭਟਕਾਂ ਜੇ ਤੇਰੀਆਂ ਨਾ ਸੋਆਂ ਪੈਂਦੀਆਂ,
ਹਰ ਪਲ ਉਦੋਂ ਲਗਦਾ ਏ ਸਾਲ ਦਾਤਿਆ,
ਤੈਨੂੰ ਰੱਖਿਆ ਏ ਚਿੱਤ ‘ਚ ਸੰਭਾਲ ਦਾਤਿਆ।
ਤੂੰ ਏਂ ਆਪਣਾ ਤਾਂ ਲੱਗਦਾ ਪਿਆਰਾ ਸਾਰਾ ਜੱਗ।
ਪੱਤੇ ਪੱਤੇ ਨਾਲ ਗਈ ਏ ਪ੍ਰੀਤ ਮੇਰੀ ਲੱਗ।
ਗੱਲਾਂ ਦਿਲ ਦੀਆਂ ਕਰਾਂ ਉਨ੍ਹਾਂ ਨਾਲ ਦਾਤਿਆ।
ਤੈਨੂੰ ਰੱਖਿਆ ਏ ਚਿੱਤ ‘ਚ ਸੰਭਾਲ ਦਾਤਿਆ।
ਤੇਰੀ ਮਿਹਰ ਤੋਂ ਬਿਨਾ ਨਾਂ ਮੇਰੀ ਹੋਰ ਕੋਈ ਲੋੜ,
ਤੇਰਾ ਦਿਤਾ ਸੱਭ ਕੁੱਝ, ਕਿਸੇ ਚੀਜ਼ ਦਾ ਨਾ ਥੋੜ,
ਛੱਡ ਦਿਤਾ ਤੈਨੂੰ ਪਾਉਣਾ ਏਂ ਸਵਾਲ ਦਾਤਿਆ।
ਤੈਨੂੰ ਰੱਖਿਆ ਏ ਚਿੱਤ ‘ਚ ਸੰਭਾਲ ਦਾਤਿਆ।
ਚੰਗਾ ਲੱਗਦਾ ਜੋ ਤੈਨੂੰ ਉਹ ਤੂੰ ਆਪ ਕਰਵਾਵੇਂ,
ਲੱਗ ਜਾਵਾਂ ਓਸ ਪਾਸੇ ਜਿਹੜੇ ਪਾਸੇ ਵੀ ਤੂੰ ਲਾਵੇਂ,
ਮੇਰੀ ਮਰਜ਼ੀ ਤਾਂ ਤੇਰੀ ਇਛਾ ਨਾਲ ਦਾਤਿਆ,
ਤੈਨੂੰ ਰੱਖਿਆ ਏ ਚਿੱਤ ‘ਚ ਸੰਭਾਲ ਦਾਤਿਆ।
ਤੇਰੀ ਰਚਨਾ ਵਿਸ਼ਾਲ ਵਾਹ ਵਾਹ ਆਖਾਂ ਵੇਖ ਵੇਖ,
ਇੱਕ ਬਿੰਦੂ ਹਾਂ ਮੈਂ ਬੱਸ, ਨਾ ਕੋਈ ਖਾਸ, ਨਾ ਵਿਸ਼ੇਸ਼,
ਤੇਰੇ ਸਦਕੇ ਇਹ ਇਜ਼ਤਾਂ! ਕਮਾਲ ਦਾਤਿਆ!
ਤੈਨੂੰ ਰੱਖਿਆ ਏ ਚਿੱਤ ‘ਚ ਸੰਭਾਲ ਦਾਤਿਆ।
ਕਰੀ ਜਾਵਾਂ ਲਾ ਕੇ ਚਿੱਤ ਸਾਰੇ ਦਿਤੇ ਤੇਰੇ ਕੰਮ,
ਨਾ ਕੋਈ ਮੌਤ ਦਾ ਏ ਡਰ, ਨਾ ਕੋਈ ਜੀਣ ‘ਚ ਏ ਗਮ,
ਪਈ ਰੇਵੀਏ ਏ ਜ਼ਿੰਦਗੀ ਦੀ ਚਾਲ ਦਾਤਿਆ।
ਤੈਨੂੰ ਰੱਖਿਆ ਏ ਚਿੱਤ ‘ਚ ਸੰਭਾਲ ਦਾਤਿਆ।
ਲੜ ਲਾਈ ਰੱਖ ਤੇ ਚਲਾਈ ਚੱਲ ਗੱਡੀ,
ਮੈਂ ਤਾਂ ਹਰ ਗੱਲ ਹੁਣ ਦਾਤਾ ਤੇਰੇ ਉਤੇ ਛੱਡੀ,
ਖਾਵਾਂ, ਪੀਵਾਂ, ਸੌਵਾਂ, ਚਿੱਤ ਤੇਰੇ ਨਾਲ ਦਾਤਿਆ।
ਤੈਨੂੰ ਰੱਖਿਆ ਏ ਚਿੱਤ ‘ਚ ਸੰਭਾਲ ਦਾਤਿਆ।
 

dalvinder45

SPNer
Jul 22, 2023
826
37
79
Early Morning

Dr Dalvinder Singh Grewal


Early morning when sleepily I rise

Keep your image dear in my eyes.

Everything looks so fresh and fair.

Beauty spread all iover, everywhere

Dancing flowers and chirping birds

In green farms, the grazing herds.

To enjoy all these you made me so wise

Early morning when sleepily I rise

Children next door do come and play,

We share joy and charm every way

There is nothing to worry about

Natural beauty is there to flout.

God is the greatest what I surmise

Early morning when sleepily I rise

I have no enemy but all friends

Free for mistakes and free to amends

All worries appear cut to size

Early morning when sleepily I rise

No ego, no pride, no greed, all love

Thanking always the God above,

He has given me so much to enjoy

As in a flowery bed roams young boy,

Nature is given to a man as prize

Early morning when sleepily I rise
 

dalvinder45

SPNer
Jul 22, 2023
826
37
79
ਜਦ ਉਠਦੀ ਹੱਕ ਦੀ ਅਵਾਜ਼

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜਦ ਉਠਦੀ ਹੱਕ ਦੀ ਅਵਾਜ਼

ਮਿਲ ਬਹਿੰਦੇ ਹੱਕ ਮਾਰਨ ਵਾਲੇ ਲੱਭਣ ਲਈ ਇਲਾਜ।

ਪਹਿਲਾਂ ਖੁਦ ਧਮਕਾਉਂਦੇ ਕਹਿੰਦੇ ਬੰਦ ਕਰੋ ਇਹ ਰਾਗ।

ਸਾਡੀ ਤਾਕਤ, ਸਾਡੀ ਕਿਸਮਤ, ਚੰਗੇ ਸਾਡੇ ਭਾਗ।

ਜਿਸ ਜੋਗੇ ਹੋ ਤੁਸੀਂ ਉਹੋ ਹੀ ਪਾਉਣਾ ਤੁਸੀਂ ਖਰਾਜ

ਜਦ ਉਠਦੀ ਹੱਕ ਦੀ ਅਵਾਜ਼

ਝੁਕਣ ਨਾ ਜਦ ਜਾਬਰ ਦੇ ਅੱਗੇ, ਕਰਦੇ ਬੋਲ ਬੁਲੰਦ

ਵਰਤਣ ਉਹ ਸਰਕਾਰੀ ਤੰਤਰ, ਜੇਲ੍ਹੀਂ ਕਰਦੇ ਬੰਦ।

ਜੇਲਾਂ ਚੋਂ ਵੀ ਬੋਲ ਜੇ ਗੂੰਜਣ ਲੱਭਣ ਹੋਰ ਇਲਾਜ।

ਜਦ ਉਠਦੀ ਹੱਕ ਦੀ ਅਵਾਜ਼।

ਟੱਬਰਾਂ ਦੇ ਟੱਬਰ ਫਿਰ ਉਜੜਣ, ਪਿੰਡ ਦੇ ਪਿੰਡ ਢਹਿੰਦੇ।

ਮਾਇਆ ਲੈ ਇੰਨਕਾਊਂਟਰ ਕਰਦੇ, ਜੋ ਵੀ ਬਾਕੀ ਰਹਿੰਦੇ।

ਕਹਿੰਦੇ ਹੁਣ ਨਾ ਬੋਲੂ ਕੋਈ, ਕੀਤਾ ਪੱਕਾ ਕਾਜ।

ਜਦ ਉਠਦੀ ਹੱਕ ਦੀ ਅਵਾਜ਼।

ਕਹਿੰਦੇ ਕਬਰਾਂ ਬੋਲਦੀਆਂ ਨੇ ਰਹਿਣ ਗੂੰਜਦੇ ਬੋਲ।

ਮੋਇਆਂ ਦੀਆਂ ਰੂਹਾਂ ਨਾ ਟਿਕਦੀਆਂ ਜਾਬਰ ਲੈਂਦੀਆ ਟੋਲ੍ਹ।

ਜੱਗ ਜਾਬਰ ਨੂੰ ਖਾਕ ਮਿਲਾਏ ਜਦ ਖੁਲ੍ਹਦੇ ਨੇ ਰਾਜ਼।

ਜਦ ਉਠਦੀ ਹੱਕ ਦੀ ਅਵਾਜ਼।
 
📌 For all latest updates, follow the Official Sikh Philosophy Network Whatsapp Channel:

Latest Activity

Top