• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

dalvinder45

SPNer
Jul 22, 2023
901
37
79
ਅਸੀਂ ਜਾਵਾਂਗੇ ਅਣਜਾਣ ਜਿਹੇ
ਦਲਵਿੰਦਰ ਸਿੰਘ ਗ੍ਰੇਵਾਲ

ਅਸੀਂ ਆਏ ਸੀ ਅਣਜਾਣ ਜਿਹੇ ਅਸੀਂ ਜਾਵਾਂਗੇ ਅਣਜਾਣ ਜਿਹੇ।
ਸਭ ਪਿੱਛੇ ਹੀ ਛੁੱਟ ਜਾਵਣਗੇ ਇਹ ਮਾਇਆ ਮਹਿਲ ਮਕਾਨ ਜਿਹੇ।
ਜੋ ਬਹੁਤਾ ਪਿਆਰ ਦਿਖਾਉਂਦੇ ਨੇ, ਦੋ ਹੰਝੂ ਦਿਖਾਵੇ ਸੁੱਟਣਗੇ।
ਫਿਰ ਰਿਸ਼ਤੇ ਨਾਤੇ ਵਾਲੇ ਵੀ ਕਰ ਨਾਈ ਧੋਈ ਚੁੱਕਣਗੇ ।
ਕੋਈ ਸਾੜਣਗੇ ਕੋਈ ਦਬਣਗੇ, ਜੋ ਰੀਤ ਰਿਵਾਜ ਬਣਾਣ ਜਿਹੇ।
ਅਸੀਂ ਆਏ ਸੀ ਅਣਜਾਣ ਜਿਹੇ ਅਸੀਂ ਜਾਵਾਂਗੇ ਅਣਜਾਣ ਜਿਹੇ।
ਜੋ ਭਾਉ ਭਗਤੀ ਕਰਦਾ ਏ ਹੋ ਜਾਂਦਾ ਪਾਰ ਉਤਾਰਾ ਏ।
ਮੁੱਕ ਜਾਦਾ ਆਵਾਗਮਨ ਉਦਾ, ਚਿੱਤ ਵਸਦਾ ਚੈਨ ਪਸਾਰਾ ਏ।
ਇਹ ਸਾਰੇ ਏਥੇ ਜੋਗੇ ਨੇ ਸੱਭ ਸ਼ੁਹਰਤ ਇਜ਼ਤ ਮਾਣ ਜਿਹੇ।
ਅਸੀਂ ਆਏ ਸੀ ਅਣਜਾਣ ਜਿਹੇ ਅਸੀਂ ਜਾਵਾਂਗੇ ਅਣਜਾਣ ਜਿਹੇ।
 
Last edited:

dalvinder45

SPNer
Jul 22, 2023
901
37
79
Pure Beings

Dr Dalvinder Singh Grewal


Pure beings belong to God, Who always wins,

He keeps them pure saving from all sins.

Pure beings recite His Name all the time

They don’t wander remaining sublime.

What they earn, with the needy they share

They are humble, compassionate and fair.

Do nothing wrong knowing He watches within

Their inner self stops them from doing any sin.

They consider all His men as brothers

All women are treated as sisters and mothers.

For them He created all hence all are kins.

Pure beings belong to God, Who always wins,
 

dalvinder45

SPNer
Jul 22, 2023
901
37
79
ਜੋ ਇੱਛਾ ਸੋ ਪਾਵੋ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਇੱਕ ਮੱਖੀ ਗੰਦੇ ਤੇ ਬੈਠੇ, ਇੱਕ ਬੈਠੇ ਫੁਲਾਂ ਤੇ।

ਇੱਕ ਦੇ ਮੂੰਹ ਤੇ ਨਿੰਦਾ ਚੁਗਲੀ, ਇੱਕ ਦੇ ਰੱਬ ਬੁਲ੍ਹਾਂ ਤੇ।

ਇਹ ਵਿਉਹਾਰ ਜੀਵ ਦੇ ਅਪਣੇ, ਜੋ ਇੱਛਾ ਸੋ ਪਾਵੇ,

ਜਿਸ ਦੀ ਜੋ ਜੋ ਫਿਤਰਤ ਹੋਵੇ, ਰੱਬ ਉਹ ਦੇਈ ਜਾਵੇ।
 

dalvinder45

SPNer
Jul 22, 2023
901
37
79
ਬੱਦਲ ਪਿੱਛੇ ਸੂਰਜ ਲੁਕਿਆ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਬੱਦਲ ਪਿੱਛੇ ਸੂਰਜ ਲੁਕਿਆ।

ਜਾਬਰ ਅੱਗੇ ਸਾਬਰ ਝੁਕਿਆ।

ਧਰਤੀ ਤੇ ਤਰਥੱਲੀ ਪਾ ਕੇ

ਅੰਬਰ ਉਤੇ ਜਾ ਕੇ ਟਿਕਿਆ।

ਧੁੱਪ ਵੀ ਨਹੀਂ ਬਰਾਬਰ ਵੰਡਦਾ,

ਜਿਉਂ ਸ਼ਾਹਾਂ ਹੱਥ ਨੌਕਰ ਵਿਕਿਆ।

ਤੇਜ ਰਾਤ ਨੂੰੰ ਤਾਹੀਓਂ ਮੁੱਕਿਆ।

ਬੱਦਲ ਪਿੱਛੇ ਸੂਰਜ ਲੁਕਿਆ।

ਸਭ ਨੂੰ ਰੋਸ਼ਨ ਕਰੇ ਬਰਾਬਰ,

ਕਿਉਂ ਫਿਰ ਹੋਵੇ ਕਿਸੇ ਦਾ ਨਾਬਰ।

ਜਾਵੇ ਫਿਰ ਅਹਿਸਾਨ ਨਾ ਚੁੱਕਿਆ।

ਬੱਦਲ ਪਿੱਛੇ ਸੂਰਜ ਲੁਕਿਆ।
 

dalvinder45

SPNer
Jul 22, 2023
901
37
79
ਕੁਦਰਤ ਦਾ ਕ੍ਰਿਸ਼ਮਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਾਵਣ ਰੁੱਤੇ ਧਰਤ ਸੁਹਾਵੀ, ਹਰਿਆਲੀ ਦਾ ਡੇਰਾ

ਵੇਖ ਵੇਖ ਕਾਦਰ ਦੀ ਕੁਦਰਤ, ਗਦ ਗਦ ਹੈ ਦਿਲ ਮੇਰਾ।

ਸਿਰ ਉਪਰ ਬੱਦਲ ਦੀ ਛਾਇਆ, ਠੰਢਕ ਰੂਹ ਵਿੱਚ ਪਾਵੇ,

ਬੱਦਲਾਂ ਵਿੱਚੋਂ ਝਾਕੇ ਸੂਰਜ, ਪੌਣ ਤੁਰ ਪਿਆ ਫੇਰਾ।

ਸੱਪ ਸਲੂੰਡੀ ਖੇਤੋਂ ਭੱਜੇ, ਬਾਹਰ ਨਿਕਲ ਗਏ ਚੂਹੇ।

ਬਗਲੇ ਲੱਭ ਲੱਭ ਡੱਡੀਆਂ ਖਾਦੇ ਫੜਦੇ ਚੁੰਝੀਂ ਢੂਹੇ।

ਸਾਹ ਮਿਲਿਆ ਏ ਟਿਊਬਵੈਲਾਂ ਨੂੰ, ਪਾਣੀ ਭੋਂ ਨਾ ਲੋੜੇ

ਬੰਦੇ ਨੂੰ ਪਰਵਾਹ ਨਾ ਜੱਗ ਦੀ ਰਬ ਖੁਦ ਨੱਕੇ ਛੋੜੇ।

ਬਿਜਲੀ ਦੀ ਵੀ ਖਪਤ ਘਟੀ ਹੈ, ਜੱਟ ਘਰਾਂ ਨੂੰ ਆਏ,

ਕਹਿੰਦੇ ਫਸਲ ਹੋਊ ਹੁਣ ਚੰਗੀ, ਧਾਨ ਖੂਬ ਹਰਿਆਏ।

ਰੱਬਾ ਤੇਰੇ ਰੰਗ ਨਿਆਰੇ ਜੱਗ ਚਲਾਈ ਜਾਨੈਂ।

ਜਿਸ ਦੀ ਲੋੜ ਹੈ ਜਿਸ ਨੂੰ, ਉਸਨੂੰ ਆਪ ਪੁਚਾਈ ਜਾਨੈ ।
 

dalvinder45

SPNer
Jul 22, 2023
901
37
79
ਜੋ ਦਿਨ ਲੰਘੇ ਓਹੀਓ ਚੰਗੇ

ਦਲਵਿੰਦਰ ਸਿੰਘ ਗ੍ਰੇਵਾਲ


ਜੋ ਦਿਨ ਲੰਘੇ ਓਹੀਓ ਚੰਗੇ।

ਨਿਤ ਨਿਤ ਵਧਦੇ ਜਾਂਦੇ ਪੰਗੇ।

ਬਿਜਲੀ ਹੈ ਨਾ ਪਾਣੀ ਹੈ ਨਾ।

ਨੀਂਦ ਕਦੇ ਰੱਜ ਮਾਣੀ ਹੈ ਨਾਂ

ਹੱਦਾਂ ਤੋੜ ਗਈ ਮਹਿੰਗਾਈ।

ਸੱਠ ਨੂੰ ਕਿਲੋ ਭਿੰਡੀ ਆਈ।

ਖਰਚਾਂ ਨੇ ਸੂਲੀ ਤੇ ਟੰਗੇ।

ਜੋ ਦਿਨ ਲੰਘੇ ਓਹੀਓ ਚੰਗੇ।

ਮੀਂਹ ਕਿਧਰੇ ਜਿਸ ਦਿਨ ਪੈ ਜਾਵੇ

ਜਲ ਥਲ ਸੜਕਾਂ, ਸੈਰ ਰਹਿ ਜਾਵੇ।

ਬਿਨਾ ਨੌਕਰੀ ਗਭਰੂ ਫਿਰਦੇ,

ਨਸ਼ਿਆਂ ਦੇ ਲਾ ਟੀਕੇ ਮਰਦੇ

ਲੁੱਟ-ਖੋਹ ਦਾ ਬਾਜ਼ਾਰ ਗਰਮ ਹੈ,

ਕੋਈ ਸੁਰਖਿਅਤ ਇੱਕ ਭਰਮ ਹੈ।

ਲਾਅ ਆਡਰ ਨੇ ਹੋ ਗਏ ਨੰਗੇ।

ਜੋ ਦਿਨ ਲੰਘੇ ਓਹੀਓ ਚੰਗੇ।

ਕਹਿੰਦੇ ਕਿਧਰੇ ਨਹੀਨ ਕੁਰਪਸ਼ਨ,

ਕੰਮ ਨਾ ਹੁੰਦੇ ਪਰ ਪੈਸੇ ਬਿਨ।

ਆਖਣ ਮਿਲਦੀਆਂ ਮੁਫਤ ਦਵਾਈਆਂ

ਹਸਪਤਾਲਾਂ ਚੀਕਾਂ ਕਢਵਾਈਆਂ।

ਜਿੱਥੇ ਝੂਠਾਂ ਦਾ ਪਰਚਾਰ

ਕਿਤਨੇ ਦਿਨ ਚੱਲੂ ਸਰਕਾਰ

ਖੂਨ ਚ ਹੱਥ ਲੀਡਰਾਂ ਰੰਗੇ।

ਜੋ ਦਿਨ ਲੰਘੇ ਓਹੀਓ ਚੰਗੇ।

ਕੰਧਾਂ ਨੂੰ ਨਾ ਟਕਰਾਂ ਮਾਰੋ

ਔਖੇ ਸੌਖੇ ਵਕਤ ਗੁਜ਼ਾਰੋ,

ਰੱਬ ਦਾ ਨਾ ਹੁਣ ਰਹਿ ਗਿਆ ਇੱਕੋ।

ਲੈ ਲਓ ਏਹੀ ਜੱਕੋ ਤਿੱਕੋ।

ਜਦ ਨਾ ਕੋਈ ਰਹੇ ਸਹਾਰਾ।

ਆ ਕੇ ਬਹੁੜੇ ਰੱਬ ਵਿਚਾਰਾ

ਮਦਦ ਕਰਨੋਂ ਕਦੇ ਨਾ ਸੰਗੇ।

ਜੋ ਦਿਨ ਲੰਘੇ ਓਹੀਓ ਚੰਗੇ।
 

dalvinder45

SPNer
Jul 22, 2023
901
37
79
ਓੂਹੋ ਇੱਕੋ ਰੱਬ ਸਭ ਥਾਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਓੂਹੋ ਇੱਕੋ ਰੱਬ ਸਭ ਥਾਂ। ਉਹ ਨੂੰ ਦੇ ਲਉ ਕੋਈ ਨਾਂ।

ਅੰਦਰ ਬਾਹਰ ਖਿਤਜੋਂ ਪਾਰ, ਹਰ ਥਾਂ ਓਹੀਓ ਏ ਕਰਤਾਰ॥

ਸ਼ਾਰੇ ਜੱਗ ਨੂੰ ਆਪ ਚਲਾਏ, ਜੋ ਉਹ ਚਾਹੇ ਉਹ ਹੋ ਜਾਏ।

ਪੱਤਾ ਉਸ ਬਿਨ ਕਦੇ ਨਾ ਹਿੱਲੇ, ਜੋ ਉਹ ਚਾਹੇ ਉਹ ਸਭ ਮਿਲੇ।

ਕਰਮ ਜੀਵ ਦੇ ਜੋ ਉਸ ਪਾਇਆ, ਚੰਗਾ ਮੰਦਾ ਉਸ ਕਰਵਾਇਆ।

ਉਸ ਦੇ ਹੁਕਮ ਚ ਸੂਰਜ ਤਾਰੇ, ਆਪੇ ਹੀ ਸੱਚ ਝੂਠ ਨਿਤਾਰੇ।

ਆਪੇ ਕਰਦਾ ਧੁੱਪ ਤੇ ਛਾਂ ਆਪੇ ਪਿਤਾ ਤੇ ਆਪੇ ਮਾਂ।

ਅੱਲਾ ਆਖੋ ਗਾਡ ਜਾਂ ਰਾਮ, ਰੱਬ ਵਾਹਿਗੁਰੂ ਉਸ ਦਾ ਨਾਮ।

ਊਹੋ ਇੱਕੋ ਰੱਬ ਸਭ ਥਾਂ, ਉਸ ਨੂੰ ਦੇ ਲਉ ਕੋਈ ਨਾਂ।
 

dalvinder45

SPNer
Jul 22, 2023
901
37
79
ਟੁੱਟਦੇ ਜਦ ਪਰਿਵਾਰ ਪੁਆੜੇ ਪੈ ਜਾਂਦੇ।

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਟੁੱਟਦੇ ਜਦ ਪਰਿਵਾਰ ਪੁਆੜੇ ਪੈ ਜਾਂਦੇ।

ਰੁਲ ਜਾਂਦੇ ਘਰ ਬਾਰ, ਪੁਆੜੇ ਪੈ ਜਾਂਦੇ।

ਜੋ ਗੱਲ ਸੋਥੇ ਦੀ ਏ ਹੁੰਦੀ। ਘਰ ਵਿੱਚ ਜਾਂਦੀ ਮੁੱਠੀ ਮੁੰਦੀ।

ਬਾਹਰ ਨਾ ਜਾਂਦੀ ਗੱਲ ਕੋਈ ਘਰ ਦੀ। ਨੂੰਹ ਧੀ ਹੁੰਦੀ ਮਾਂ ਤੋਂ ਡਰਦੀ।

ਬਣਿਆ ਰਹੇ ਆਦਰ ਸਤਿਕਾਰ, ਘਰ ਦੇ ਜੀਆਂ ਵਿੱਚ ਪਿਆਰ।

ਮੁਕਦਾ ਜਦੋਂ ਪਿਆਰ ਪੁਆੜੇ ਪੈ ਜਾਂਦੇ।

ਟੁੱਟਦੇ ਜਦ ਪਰਿਵਾਰ ਪੁਆੜੇ ਪੈ ਜਾਂਦੇ।

ਘਰ ਹੋਵੇ ਨਾ ਜਦੋਂ ਵਡਿਕਾ, ਜੋੜ ਪੈ ਜਾਂਦਾ ਸੁੱਕਾ ਫਿਕਾ।

ਫੋਨ ਤੇ ਵਹੁਟੀਆਂ ਮਾਂ ਨਾਲ ਪੱਕਾ। ਘਰ ਦਾ ਕੰਮ ਨਾ ਕਰਦੀਆਂ ਡੱਕਾ।

ਤੀਵੀਆਂ ਜਦ ਗੱਲਾਂ ਵਿੱਚ ਲਾ ਕੇ। ਰਖਦੀਆਂ ਮਰਦਾਂ ਨੂੰ ਭੜਕਾ ਕੇ।

ਖੰਭਾਂ ਦੀ ਜਦ ਬਣਦੀ ਡਾਰ, ਵੰਡ ਵੰਡਾਈ ਨੂੰ ਸੱਭ ਤਿਆਰ।

ਹੋ ਜਾਏ ਮਾਰੋ ਮਾਰ, ਪੁਆੜੇ ਪੈ ਜਾਂਦੇ।

ਟੁੱਟਦੇ ਜਦ ਪਰਿਵਾਰ ਪੁਆੜੇ ਪੈ ਜਾਂਦੇ।

ਜਿਸ ਘਰ ਵਿੱਚ ਸੱਭ ਮਿਲਕੇ ਰਹਿੰਦੇ, ਸੁਰਗ ਉਸੇ ਘਰ ਨੂੰ ਹੀ ਕਹਿੰਦੇ।

ਵੰਡ ਵੰਡ ਕੰਮ ਜਲਦੀ ਕਰ ਲੈਂਦੇ, ਸ਼ਾਮੀ ਸੱਭ ਕੱਠੇ ਹੋ ਬਹਿੰਦੇ।

ਦਾਦਾ ਦਾਦੀ ਕੋਲ ਸੱਭ ਬੱਚੇ, ਬਾਤਾਂ ਸੁਣਦੇ ਬਚਨ ਵੀ ਸੱਚੇ।

ਜੋ ਜੁੜਦੀ ਨਾ ਤਾਰ, ਪੁਆੜੇ ਪੈ ਜਾਂਦੇ।

ਟੁੱਟਦੇ ਜਦ ਪਰਿਵਾਰ ਪੁਆੜੇ ਪੈ ਜਾਂਦੇ।
 

swarn bains

Poet
SPNer
Apr 8, 2012
891
190
ਰਾਮ ਰਾਮ ਜਪੁ

ਰਾਮ ਨਾਮ ਨ ਚਿੱਤ ਚਿਤਾਰੈ, ਪਰ ਸੰਤ ਕਹਾਵਣ ਸਾਰੇ

ਭੇਸ ਬਣਾ ਸਾਰਾ ਜੱਗ ਭਉਂਦਾ, ਸਭ ਫਿਰਦੇ ਮਾਇਆ ਮਾਰੇ

ਭਗਤੀ ਦੀ ਸਾਰ ਸੋਈ ਜਾਣੈ, ਪ੍ਰਭ ਮਨ ਮਹਿ ਵਸਿਆ ਹੋਏ

ਸਤਿਗੁਰ ਦਾਤਾ ਸਾਰ ਜਾਣਦਾ, ਗੁਰ ਬਿਨ ਭਗਤੀ ਨ ਹੋਏ

ਮਨ ਮਾਰ ਕੈ ਜਨ ਮਨ ਮਰੈ, ਸਬਦ ਬਿਨ ਮਰਨ ਨ ਪਾਵੈ

ਕਰਮ ਧਰਮ ਸਭ ਧੰਦੇਬਾਜ਼ੀ, ਮਸਜਿਦ ਮੰਦਰ ਠੋਕਰ ਖਾਵੈ

ਤੂੰ ਸਾਰੇ ਜੱਗ ਦਾ ਵਾਰਸ, ਰਾਮ ਰਾਮ ਧਿਆ ਪੂਜਾਂ ਮੈਂ ਤੈਨੂੰ

ਜੇ ਮੇਰੇ ਅੰਦਰ ਗੁਨਾਹ ਨ ਹੁੰਦੇ, ਫਿਰ ਤੂੰ ਬਖਸੌਂਦਾ ਕਿਹਨੂੰ

ਤੂੰ ਮੇਰੇ ਵਿਚ ਮੈਂ ਤੇਰੇ ਵਿਚ, ਰੂਹ ਬਣ ਮੇਰੇ ਵਿਚ ਵਸਦਾ

ਖੱਟੀ ਵੱਟੀ ਸਭ ਲਿਖ ਲੈਂਦਾ, ਪਰ ਭੇਦ ਨ ਅਪਣਾ ਦੱਸਦਾ

ਜਨਮ ਪਾ ਕੈ ਮਾਇਆ ਲਪਟਿਆ, ਇੰਞ ਪਾਰ ਨ ਹੋਵੈ ਬੇੜਾ

ਜੇ ਮੇਰੇ ਵਿਚ ਔਗਣ ਨ ਹੁੰਦੇ, ਫਿਰ ਤੈਨੂੰ ਪੂਜਦਾ ਕਿਹੜਾ

ਹਰਿ ਨੇਤ ਨੇਤ ਨੇਤ ਪ੍ਰਭ, ਤੂੰ ਸਭ ਜੱਗ ਰਚਨ ਰਚਾਇਆ

ਜੀਵ ਜਨਮ ਦੇਣ ਤੋਂ ਪਹਿਲਾਂ, ਕਾਮ ਕ੍ਰੋਧ ਰਚੀ ਤੂੰ ਮਾਇਆ

ਜਨਮ ਤੋਂ ਪਹਿਲਾਂ ਮਾਇਆ ਧਾਰੀ, ਪਰ ਤੇਰਾ ਮਨ ਨ ਹੱਲੈ

ਮਾਇਆ ਮਾਈ ਜਗਤ ਵਿਆਈ, ਮਾਇਆ ਬਾਝੋੰ ਜੱਗ ਨ ਚੱਲੈ

ਤੂੰ ਕਿਸੈ ਨਜ਼ਰ ਨ ਆਵੈਂ, ਸਤਿਗੁਰ ਗਾਡੀ ਰਾਹ ਚਲਾਇਆ

ਸਤਿਗੁਰ ਬਾਝੋਂ ਤੂੰ ਨ ਮੰਨੈਂ, ਤੂੰ ਇਹ ਖੁਦ ਖੇਲ੍ਹ ਰਚਾਇਆ

ਗੁਰ ਸਤਿਗੁਰ ਪ੍ਰਭ ਭੇਦ ਨ ਜਾਣੋ, ਗੁਰ ਮੂਹਤ ਪ੍ਰਭੂ ਸਮਾਏ

ਸਤਿਗੁਰ ਦਾਤਾ ਰਾਹ ਵਖਾਏ, ਹਰਿ ਭਵਸਾਗਰ ਪਾਰ ਕਰਾਏ

ਹਰਿ ਹਰਿ ਨਾਮ ਧਿਆਇ ਬੈਂਸ, ਗੁਰ ਮੂਰਤ ਚਿੱਤ ਵਸਾਇ

ਸਤਿਗੁਰ ਦਾਤਾ ਪੁਰਖ ਵਿਧਾਤਾ, ਮਨ ਮਹਿ ਪ੍ਰਭ ਪ੍ਰਗਟਾਏ
 

swarn bains

Poet
SPNer
Apr 8, 2012
891
190
ਹਰਿ ਮਨ ਮਾਹਿ

ਪਾਕ ਪਵਿੱਤਰ ਮੇਰਾ ਰਾਮ, ਹਰ ਮਨ ਮਹਿ ਕਰੈ ਵਿਸਰਾਮ

ਅਪਣਾ ਮਨ ਸਾਫ ਕਰ ਬੰਦਿਆ, ਰੱਬ ਮਿਲਣ ਦਾ ਇਮਤਹਾਨ

ਹਰਿ ਨਾਮਾ ਜਪੁ ਗਾ ਪ੍ਰਭ ਰਾਗ, ਇਤ ਮਨ ਹੋ ਜਾਏ ਸਾਫ

ਸਾਫ ਮਨ ਮੇਰੇ ਪ੍ਰਭ ਭਾਵੈ, ਗੁਰ ਸਬਦ ਕਮਾ ਗੁਰ ਪਰਤਾਪ

ਰੱਬ ਕਿਧਰੋਂ ਨਹੀਂ ਆਉਂਦਾ ਜਾਂਦਾ, ਚਿੱਤ ਵਸੈ ਬਣ ਮਹਿਮਾਨ

ਪੂਜਾ ਅਰਚਾ ਕਮਾਵਣ ਬੰਦੇ, ਮਨ ਸਾਫ ਕਰਨ ਦੇ ਵੱਖਰੇ ਧੰਦੇ

ਇਹ ਆਖੈ ਖੋਈ ਉਹ ਆਖੈ, ਰੱਬ ਮਿਲਣ ਕੂ ਪੂਜਣ ਸਭ ਬੰਦੇ

ਰੱਬ ਇਕ ਉਹਦਾ ਬਿਰਦ ਇਕ, ਕਿਤ ਵਿਧ ਹੋਵੈ ਪ੍ਰਭ ਪਹਿਚਾਣ

ਜੋ ਜਨ ਹਰਿ ਨਾਮ ਧਿਆਵੈ, ਹਰਿ ਨਾਮਾ ਮਨ ਮਾਹਿ ਵਸਾਵੈ

ਹਰਿ ਨਾਮ ਜਪੁ ਮਨ ਸਾਫ ਕਰਾਵੈ, ਹਰਿ ਪ੍ਰਭ ਮਨ ਮਾਹਿ ਸਮਾਵੈ

ਹਰਿ ਹਰਿ ਨਾਮ ਜਪੈ ਇਨਸਾਨ, ਨਾਮ ਜਪੁ ਗੁਰੂ ਮਨ ਧਿਆਨ

ਮੇਰਾ ਰੱਬ ਮਨ ਮਹਿ ਵਸਦਾ, ਛੁਪ ਕੇ ਰਹਿੰਦਾ ਕਿਸੇ ਨਾ ਦੱਸਦਾ

ਜੋ ਜਨ ਮਨ ਸਿੱਧਾ ਕਰਦਾ, ਤਿਸ ਸੰਗ ਮੁਸਕੜੀਆਂ ਹਸਦਾ

ਹਰਿ ਹਰਿ ਕਰਤ ਹਰੇ ਹਰਿ ਹੋਵੈ, ਰਾਮ ਨਾਮ ਸੰਗ ਕਰ ਇਸ਼ਨਾਨ

ਜੋ ਜਨ ਹਰਿ ਹਰਿ ਨਾਮ ਧਿਆਵੈ, ਤਿਸ ਜਨ ਮਨ ਸਾਫ ਹੋ ਜਾਵੈ

ਆਪ ਜਪੈ ਸਦ ਹਰਿ ਹਰਿ ਨਾਮਾ, ਸੋ ਜਨ ਸੰਤ ਭਗਤ ਬਣ ਆਵੈ

ਸੰਤ ਪ੍ਰਭੂ ਮੈ ਭੇਦ ਨ ਕਾਈ, ਬੈਂਸ, ਮਨ ਮਹਿ ਸੰਤ ਪ੍ਰਭ ਏਕੋ ਜਾਣ

ਪ੍ਰਭ ਜੂ ਹਰ ਮਨ ਮਹਿ ਵਸਦਾ, ਅਪਣਾ ਭੇਦ ਕਿਸੇ ਨੀ ਦੱਸਦਾ

ਅਪਣਾ ਮਨ ਖੋਜਣਾ ਪੈਂਦਾ, ਰੂਹ ਬਣ ਰੱਬ ਮਨ ਮਹਿ ਵਸਦਾ

ਹਰ ਜਾ ਹਰ ਜਾਈ ਹਰਿ ਜੂ, ਜਪੁ ਨਾਮ ਪ੍ਰਗਟ ਹੋਏ ਮਨ ਰਾਮ

ਮੇਰਾ ਰਾਮ ਏ ਰੱਬ ਪਿਆਰਾ, ਜੋ ਜੱਗ ਦਾ ਸਾਜਿ ਕਰੈ ਨਿਸਤਾਰਾ

ਦੂਸਰ ਹੋਵੈ ਗੁਰੂ ਸਤਿਗੁਰੂ, ਜਿਨ ਸਿਖਿ ਸਿੱਖ ਹੋਵੈ ਨਿਸਤਾਰਾ

ਪੂਜੋ ਰਾਮ ਕਰੋ ਗੁਰ ਸੇਵਾ, ਸਾਧ ਸੰਤਨ ਮਹਿ ਵਸੈ ਭਗਵਾਨ

ਗੁਰ ਸਬਦ ਕਮਾਇ ਨਾਮ ਧਿਆਇ, ਮਨ ਮਹਿ ਰਾਮ ਵਸ ਜਾਏ

ਹਰਿ ਹਰਿ ਜਪਤੁ ਹਰੇ ਹਰਿ ਹੋਈਐ, ਨਾਮ ਜਪਤ ਜਨ ਰਾਮ ਸਮਾਏ

ਮਨ ਰਾਮ ਤਨ ਜਿਹਵਾ ਰਾਮ, ਰਾਮ ਰਾਮ ਜਪੁ ਮਨ ਪ੍ਰਗਟੈ ਰਾਮ
 

dalvinder45

SPNer
Jul 22, 2023
901
37
79
ਇਕ ਵਾਹਿਗੁਰੂ ਸੱਚਾ ਨਾਮ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਇਕ ਵਾਹਿਗੁਰੂ ਸੱਚਾ ਨਾਮ।

ਜਿਸ ਨੇ ਸਾਜੀ ਸ਼੍ਰਿਸ਼ਟ ਤਮਾਮ।

ਹੋਰ ਨਾ ਕੋਈ ਸਾਨੀ ਉਸਦਾ।

ਨਾਂ ਡਰਦਾ, ਨਾ ਵੈਰ ਕਿਸੇ ਦਾ।

ਮਰੇ ਕਦੇ ਨ, ਸਦਾ ਜਿਉਂਦਾ।

ਜੂਨਾਂ ਦੇ ਚੱਕਰ ਨਾ ਆਂਉਂਦਾ।

ਆਪੂੰ ਹੈ ਉਹ ਅਪਣਾ ਰਚਿਤਾ।

ਮਿਹਰ ਗੁਰੂ ਦੀ ਰਾਹੀਂ ਮਿਲਦਾ।

ਉਸ ਦਾ ਨਾ ਜਪੀਏ ਮਿਲ ਸਾਰੇ।

ਦਾਤਾ ਆਪੇ ਪਾਰ ਉਤਾਰੇ।

ਸ਼੍ਰਿਸ਼ਟ ਤੋਂ ਪਹਿਲਾਂ, ਜੁਗਾਂ ਤੋਂ ਪਹਿਲਾਂ।

ਹੁਣ ਵੀ ਸਤਿਗੁਰ,ਸਤਿਗੁਰ ਰਹਿਣਾ।

ਸੋਚੋਂ ਸਮਝੋਂ ਪਰੇ ਨਿਰਾਲਾ।

ਭੁੱਖ ਦਰਸ ਦੀ ਮਿਟੇ ਨਾ ਸ਼ਾਲਾ।

ਉਸ ਅੱਗੇ ਕੀ ਚਲੇ ਸਿਆਣਪ?

ਕਿੰਜ ਸਚਿਆਰਾ ਹੋਵੇ ਮਾਨਵ?

ਪਾਲ ਕੂੜ ਦੀ ਕੀਕੂੰ ਟੁੱਟੇ?

ਹੁਕਮ ਰਜ਼ਾ ਵਿਚ ਕੂੜ ਨਿਖੁਟੇ।

ਹੁਕਮ ‘ਚ ਨੇ ਆਕਾਰ ਮੁਕੰਮਲ।

ਹੁਕਮ ਏ ਕੀ? ਇਹ ਕਹਿਣਾ ਮੁਸ਼ਕਿਲ।

ਹੁਕਮੀ ਚੰਗਾ-ਮਾੜਾ, ਦੁਖ-ਸੁਖ।

ਹੁਕਮੀ ਭਟਕਣ, ਹੁਕਮੀ ਬਖਸ਼ਿਸ਼।

ਹੁਕਮ ‘ਚ ਸਾਰੇ ਬਾਹਰ ਨਾ ਕੋਈ।

ਉਸ ਨੂੰ ਸਮਝਿਆਂ ਹੳੇਮੈ ਖੋਈ।

ਗਾਉਂਦੇ ਗੁਣ ਸ਼ਕਤੀ ਦੇ ਜਿਹੜੇ।

ਪਹੁੰਚੇ ਉਸ ਸ਼ਕਤੀ ਤਕ ਕਿਹੜੇ?

ਕੋਈ ਗਾਉਂਦਾ ਉਸਦੀਆਂ ਦਾਤਾਂ।

ਕਰੇ ਨਿਸ਼ਾਣਾਂ ਦੀਆਂ ਕੋਈ ਬਾਤਾਂ।

ਵਡਿਆਈ ਆਚਾਰ ਕੋਈ ਗਾਏ।

ਔਖਾ ਉਸਦਾ ਗਿਆਨ ਬਤਾਏ।

ਲੀਲਾ੍ਹ ਜੀਣ-ਮਰਨ ਕੋਈ ਗਾਵੇ।

ਆਵਣ-ਜਾਣ ਅਚਰਜ ਫੁਰਮਾਵੇ।

ਦੂਰ ਕਿਸੇ ਨੂੰ ਨੇੜੇ ਜਾਪੇ।

ਜਿਤਨੀ ਸਮਝ ਉਸ ਤਰ੍ਹਾਂ ਅਲਾਪੇ।

ਕਿਤਨੇ ਗਾਉਂਦੇ ਗਿਣੇ ਨਾ ਜਾਂਦੇ।

ਖਰਬਾਂ ਉਸ ਦਾ ਨਾਮ ਧਿਆਂਦੇ।

ਏਨਾ ਦੇਵੇ ਲੈਂਦਾ ਥਕਦਾ।

ਭੋਜਨ ਦੇਵੇ ਜੁਗਾਂ ਤੋਂ ਜੱਗਦਾ।

ਹੁਕਮ ‘ਚ ਰੱਖ ਸਭ ਰਾਹ ਤੇ ਪਾਵੇ।

ਬੇਪਰਵਾਹ ਖੁਦ ਮੌਜ ਮਨਾਵੇ।

ਉਸਦੇ ਅਗੇ ਸਿਰ ਜਦ ਧਰੀਏ।

ਭੇਟਾ ਚੰਗੀ ਹੋਰ ਕੀ ਕਰੀਏ?

ਉਹ ਤਾਂ ਬੋਲੀ ਪਿਆਰ ਦੀ ਜਾਣੇ।

ਲਫਜ਼ਾਂ ਵਿਚ ਕੀ ਹੋਰ ਬਖਾਣੇ।

ਅੰਮ੍ਰਿਤ ਵੇਲੇ ਸੱਚਾ ਨਾਉਂ।

ਵਡਿਆਈ ਵੀਚਾਰੋ ਗਾਓ।

ਕਰਮਾਂ ਕਰਕੇ ਪਾਈ ਦੇਹੀ।

ਨਦਰ ਪਵੇ ਤਾਂ ਮਿਲਦੀ ਮੁਕਤੀ।

ਗੁਰੂਆਂ ਨੇ ਏਹੋ ਫੁਰਮਾਇਆ।

ਇਉਂ ਜਾਂਦਾ ਸਚਿਆਰ ਏ ਪਾਇਆ।

ਨਾ ਰਚਿਆ ਨਾ ਕਿਸੇ ਬਣਾਇਆ।

ਖੁਦ ਹੀ ਹੈ ਉਹ ਹੋਂਦ ‘ਚ ਆਇਆ।

ਉਸ ਨੂੰ ਧਿਆਉੇ ਮਾਣ ਵਧਾਓ।

ਗੁਣ-ਨਿਧਾਨ ਦੀ ਮਹਿਮਾ ਗਾਓ।

ਗਾਵੋ ਸੁਣੋ ਮਨ ਪ੍ਰੇਮ ਵਸਾਓ।

ਦੁਖ ਮਿਟਾ ਸੁਖ ਘਰ ਲੈ ਜਾਓ।

ਹਰ ਬੋਲੀਂ ਹਰ ਲਿਖਤੀਂ ਉਹ ਹੀ।

ਗੋਰਖ ਬ੍ਰਹਮਾ ਪਾਰਬਤੀ ਵੀ।

ਜੋ ਸਮਝੇ ਉਹ ਬਿਆਨ ਕਰੇ ਕੀ?

ਉਨੂੰ ਬਖਾਨਣ ਗੱਲ ਪਰੇ ਦੀ।

ਗੁਰੂਆਂ ਇਕੋ ਗੱਲ ਬੁਝਾਈ।

ਦਾਤਾ ਸਭ ਦਾ, ਭੁੱਲ ਨਾ ਰਾਈ।

ਉਸਨੂੰ ਭਾਵੇ ਤੀਰਥ ਨਾਵਾਂ।

ਉਹ ਨ ਚਾਹੇ, ਕੀ ਕਰ ਪਾਵਾਂ?

ਜਿਤਨੀ ਸਾਜੀ ਸ਼੍ਰਿਸ਼ਟੀ ਵੇਖਾਂ।

ਮਿਲਦੀ ਏ ਕਦ ਉਹ ਬਿਨ ਲੇਖਾਂ।

ਮਨ ਵਿਚ ਸਾਰੇ ਹੀਰੇ ਮੋਤੀ।

ਗੁਰ ਦੀ ਸਿਖਿਆ ਦੇਵੇ ਜੋਤੀ।

ਗੁਰੂਆਂ ਇਕੋ ਗੱਲ ਬੁਝਾਈ।

ਦਾਤਾ ਸਭ ਦਾ, ਭੁੱਲ ਨਾ ਭਾਈ।

ਜੇ ਚਹੁੰ ਜੁਗੋਂ ਵੀ ਉਮਰ ਵਡੇਰੀ ।

ਨੌਂ ਖੰਡ ਪੂਜਾ ਕਰਦੇ ਤੇਰੀ।

ਚੰਗਾ ਨਾਂ ਜੱਗ ਜਸ ਸਤਿਕਾਰ।

ਉਸਦੀ ਨਦਰ ਬਿਨਾ ਬੇਕਾਰ।

ਤਨ ਵਿਚ ਕੀੜੇ, ਦੋਸ਼ ਅਨੇਕਾਂ।

ਦੋਸ਼ ਬਣਨ ਗੁਣ, ਉਹ ਚਾਹੇ ਤਾਂ।

ਉਸ ਜੇਹਾ ਗੁਣਵਾਨ ਹੈ ਕਿਹੜਾ?

ਹੋਰ ਨਹੀਂ ਕੋਈ ਵੀ ਲੱਭਦਾ।

ਨਾਂ ਸੁਣ ਸੁਣ ਬਣ ਗਏ ਸਿੱਧ ਨਾਥ।

ਨਾਂ ਸੁਣ ਧਰਤ ਧਵਲ ਆਕਾਸ਼ ।

ਨਾਂ ਸੁਣ ਦੀਪ ਲੋਅ ਪਾਤਾਲ ।

ਨਾਂ ਸੁਣਿਆ, ਛੂਹ ਸਕੇ ਨਾਂ ਕਾਲ।

ਭਗਤ ਭਰੇ ਰਹਿੰਦੇ ਸਦ ਖੇੜੇ ।

ਨਾਂ ਸੁਣਿਆਂ ਦੁੱਖ ਪਾਪ ਨਿਖੇੜੇ।

ਨਾਂ ਸੁਣ ਬਣ ਗਏ ਬ੍ਰਹਮਾ ਇੰਦਰ।

ਨਾਂ ਸੁਣ ਨੀਚ ਬਣੇ ਇਜ਼ਤਵਰ।

ਨਾਂ ਸੁਣ ਜੋਗ ਜੁਗਤ ਤਨ ਜਾਣ।

ਵੇਦ ਸ਼ਾਸ਼ਤ੍ਰ ਸਿਮਰਿਤੀ ਗਿਆਨ।

ਭਗਤ ਭਰੇ ਰਹਿੰਦੇ ਸਦ ਖੇੜੇ ।

ਨਾਂ ਸੁਣਿਆਂ ਦੁੱਖ ਪਾਪ ਨਿਖੇੜੇ।

ਨਾਂ ਸੁਣ ਸਤ ਸੰਤੋਖ ਗਿਆਨ।

ਤੀਰਥ ਅਠਾਹਠ ਦਾ ਇਸ਼ਨਾਨ।

ਨਾਂ ਸੁਣ ਪੜ੍ਹ ਪੜ੍ਹ ਮਿਲਦਾ ਮਾਣ ।

ਨਾਂ ਸੁਣ ਲੱਗੇ ਸਹਿਜ ਧਿਆਨ।

ਭਗਤ ਭਰੇ ਰਹਿੰਦੇ ਸਦ ਖੇੜੇ ।

ਨਾਂ ਸੁਣਿਆਂ ਦੁੱਖ ਪਾਪ ਨਿਖੇੜੇ।

ਨਾਂ ਸੁਣ ਦੈਵੀ ਗੁਣਾਂ ਦਾ ਗਾਹ।

ਬਣ ਗਏ ਸ਼ੇਖ ਪੀਰ ਪਾਤਸ਼ਾਹ।

ਸੁਣ ਅਗਿਆਨੀ ਪਾਉਂਦਾ ਰਾਹ।

ਪੈਂਦੀ ਮਨ ਸਾਗਰ ਦੀ ਥਾਹ।

ਭਗਤ ਭਰੇ ਰਹਿੰਦੇ ਸਦ ਖੇੜੇ ।

ਨਾਂ ਸੁਣਿਆਂ ਦੁੱਖ ਪਾਪ ਨਿਖੇੜੇ।

ਮੰਨਣ ਮਹਿਮਾ ਕਹੀ ਨਾ ਜਾਂਏ।

ਕਹੇ ਜੋ ਉਹ ਪਿਛੋਂ ਪਛਤਾਏ।

ਕਾਗਜ਼ ਕਲਮ ਨਾਂ ਲਿਖਣਹਾਰਮ।

ਮੰਨਣਾ ਨਾਂ ਪੰਡਿਤ ਵੀਚਾਰ।

ਨਾਮ ਇਉਂ ਧੁਰ ਅੰਦਰ ਹੋਏ।

ਜੋ ਮੰਨੇ ਰਸ ਜਾਣੇ ਸੋਏ।

ਮੰਨੇ ਬੁਧ ਚੇਤਨ ਮਨ ਸੁਰਤ।

ਮੰਨੇ ਬ੍ਰਹਿਮੰਡ ਗਿਆਨ ਤਤ ਫੁਰਤ।

ਮੰਨੇ ਮੂੰਹ ਸਿਰ ਚੋਟ ਨਾ ਖਾਵੇ।

ਮੰਨੇ ਯਮ ਦੇ ਸਾਥ ਨਾ ਜਾਵੇ।

ਨਾਮ ਇਉਂ ਧੁਰ ਅੰਦਰ ਹੋਏ।

ਜੋ ਮੰਨੇ ਰਸ ਜਾਣੇ ਸੋਏ।

ਜੋ ਮੰਨਣ ਰਾਹ ਰੋਕ ਨਾ ਆਏ।

ਜਾਂਦੇ ਇਜ਼ਤ ਨਾਲ ਸਦਾਏ।

ਨਰਕ ਸੁਰਗ ਦੇ ਰਾਹ ਨਾਂ ਪਾਏ।

ਧਰਮਰਾਜ ਸੇਵਾ ਲਈ ਆਏ।

ਨਾਮ ਇਉਂ ਧੁਰ ਅੰਦਰ ਹੋਏ।

ਜੋ ਮੰਨੇ ਰਸ ਜਾਣੇ ਸੋਏ।

ਮੰਨਿਆਂ ਮਿਲਦਾ ਮੋਖ ਦੁਆਰ।

ਆਪ ਤਰੇ ਤਾਰੇ ਪਰਿਵਾਰ।

ਮੰਨਿਆਂ ਤਰੇ ਤਾਰੇ ਗੁਰਸਿੱਖ।

ਜੋ ਮੰਨਦਾ, ਨਹੀਂ ਮੰਗਦਾ ਭਿਖ।

ਨਾਮ ਇਉਂ ਧੁਰ ਅੰਦਰ ਹੋਏ।

ਜੋ ਮੰਨੇ ਰਸ ਜਾਣੇ ਸੋਏ।

ਸਤਿ, ਸੰਤੋਖ, ਧੀਰਜ, ਵੀਚਾਰ।

ਪੰਚਜਨਾ ਦਾ ਧਰਮ ਆਧਾਰ।

ਪੰਚ ਪਰਵਾਣ ਇਹ ਪੰਚ ਪਰਧਾਨ।

ਰੱਬ ਦੇ ਦਰਗਾਹ ਪਾਉਂਦੇ ਮਾਣ।

ਸੋਂਹਦੇ ਦਰ ਈਸ਼ਵਰ-ਰਾਜਾਨ ।

ਉਸ ਇਕੋ ਵਿਚ ਰਖਦੇ ਧਿਆਨ।

ਜੋ ਲੋਚੇ ਈਸ਼ਵਰ ਵੀਚਾਰ।

ਕਾਰਜ ਰੱਬ ਦੇ ਗਿਣਤੀਓਂ ਪਾਰ।

ਸਾਜ ਜਗਤ ਖੁਦ ਭਾਰ ੳਠਾਇਆ।

ਧਰਮ ਦਇਆ ਸੰਤੋਖ ਬੰਧਾਇਆ।

ਸਿਸਟਮ ਸਮਝੇ ਸੋ ਸਚਿਆਰਾ।

ਬੈਲ ਦੇ ਸਿਰ ਇਕ ਧਰਤ ਜੇ ਭਾਰਾ।

ਕਈ ਮੰਡਲਾਂ ਦਾ ਵਿਸ਼ਵ ਪਾਸਾਰਾ।

ਕਿਹੜੀ ਸ਼ਕਤੀ ਸਾਂਭੇ ਸਾਰਾ?

ਜੀਵ ਜੰਤ ਰੰਗ ਅਨਿਕ ਨਾਉਂ ਦੇ।

ਤਿੱਖੀ ਕਲਮੋਂ ਲੇਖ ਨੇ ਸਭ ਦੇ ।

ਕੌਣ ਲਿਖੇ ਸਭ ਏਨੇ ਲੇਖੇ !

ਕਿਹੜਾ ਸੱਭ ਹਿਸਾਬ ਇਹ ਦੇਖੇ?

ਕਿਤਨੀ ਸ਼ਕਤੀ ਸੁੰਦਰ ਸਰੂਪ?

ਦਾਤ ਗਿਣੇ ਜਾਂ ਤਾਣ ਅਨੂਪ ?

ਜੱਗ ਪਸਾਰਾ ਸ਼ਬਦ ਚੋਂ ਕਰਿਆ।

ਲਖਾਂ ਦਰਿਆ ਮਾਦਾ ਭਰਿਆ।

ਕੁਦਰਤ ਦਾ ਵੀਚਾਰ ਕਰਾਂ ਕਿੰਜ।

ਵਾਰੇ ਜਾਵੇ ਇਕ ਵਾਰ ਕਿੰਜ।

ਜੋ ਉਸ ਭਾਵੇ ਉਤਮ ਕਾਰ।

ਜੀਵੇ ਸਦਾ ਸਦਾ ਨਿਰੰਕਾਰ।
 

dalvinder45

SPNer
Jul 22, 2023
901
37
79
ਸਿਰਜਣ ਵਾਲੇ ਨੂੰ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਸਿਰਜਣ ਵਾਲਾ ਹੈਂ, ਵਾਹਿਗੁਰੂ ਪਾਲਣ ਵਾਲਾ ਹੈਂ।
ਪਲ ਪਲ ਬਦਲੇ ਹਾਲਾਤਾਂ ਵਿੱਚ ਢਾਲਣ ਵਾਲਾ ਹੈਂ।
ਰੱਖਣਹਾਰਾ ਆਪ ਤੇ ਆਪ ਬਚਾਵਣ ਵਾਲਾ ਹੈਂ,
ਹਰ ਮੁਸ਼ਕਿਲ ਦਾ ਹੱਲ ਤੂੰ ਆਪ ਸੁਝਾਵਣ ਵਾਲਾ ਹੈਂ।
ਹਰ ਦਿਲ ਦੇ ਵਿੱਚ ਵਸਦਾ ਸਭ ਦੀ ਜਾਨਣ ਵਾਲਾ ਹੈਂ।
ਸਿਰਜਣ ਵਾਲਾ ਹੈਂ, ਵਾਹਿਗੁਰੂ ਪਾਲਣ ਵਾਲਾ ਹੈਂ।
ਸਾਰੀ ਦੁਨੀਆਂ ਹੁਕਮ ਤੇਰੇ ਵਿਚ ਵੱਖ ਨਾ ਚੱਲੇ ਕੋਈ ।
ਸੁੱਖ ਸਦਾ ਹੀ ਮਾਣੇ ਤੇਰੀ ਰਜ਼ਾ ‘ਚ ਰਹਿੰਦਾ ਜੋਈ।
ਜਿਉਂ ਭਾਵੇ ਤੂੰ ਅਪਣੇ ਕੰਮ ਕਰਾਵਣ ਵਾਲਾ ਹੈਂੇ।
ਸਿਰਜਣ ਵਾਲਾ ਹੈਂ, ਵਾਹਿਗੁਰੂ ਪਾਲਣ ਵਾਲਾ ਹੈਂ।
ਸਿਸਟਮ ਤੇਰਾ ਬੜਾ ਨਿਆਰਾ ਜਿਸ ਵਿਚ ਦੁਨੀਆਂ ਢਾਲੀ ਏ,
ਕੁਦਰਤ ਦੇ ਕਾਨੂੰਨਾਂ ਦੀ ਤਾਂ ਚਾਲ ਨਿਰਾਲੀ ਏ॥
ਪੈਂਦੀ ਜਦੋਂ ਮੁਸੀਬਤ, ਆਪੇ ਟਾਲਣ ਵਾਲਾ ਹੈਂ॥
ਸਿਰਜਣ ਵਾਲਾ ਹੈਂ, ਵਾਹਿਗੁਰੂ ਪਾਲਣ ਵਾਲਾ ਹੈਂ।
ਸਦਕੇ ਜਾਵਾਂ ਤੇਰੇ, ਮੈਥੋਂ ਜੋ ਕਵਿਤਾ ਲਿਖਵਾਈ ਹੈ।
ਤੇਰੇ ਬਾਰੇ ਸੋਚਣ ਕਰਕੇ, ਮਨ ਵਿਚ ਆਈ ਹੈ।
ਸੋਚਾਂ ਆਪੇ ਘੜਦੈਂ ਆਪ ਮਿਟਾਵਣ ਵਾਲਾ ਹੈਂ।
ਸਿਰਜਣਵਾਲਾ ਹੈਂ, ਵਾਹਿਗੁਰੂ ਪਾਲਣਵਾਲਾ ਹੈਂ।
 

dalvinder45

SPNer
Jul 22, 2023
901
37
79
ਉੱਪਰ ਸੱਚ ਆਚਾਰ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਸੱਭ ਤੋਂ ਉਤਮ ਸੱਚ ਹੈ ਸੱਚ ਤੋਂ ਉੱਪਰ ਸੱਚ ਆਚਾਰ।

ਸੱਚ ਗਲ ਲਾਉ, ਸੱਚਾ ਪਾਉ, ਕਰ ਉੱਤਮ ਵਿਵਹਾਰ।

ਈਸ਼ਰ ਵਸਦਾ ਸਭਨੀਂ ਥਾਈਂ, ਸਭ ਦੇ ਸੰਗ ਹਰ ਵੇਲੇ।

ਫਿਰ ਵੀ ਅਨੁਭਵ ਹੁੰਦਾ ਹੈ ਨਾ, ਹੋਣ ਕਿਵੇਂ ਫਿਰ ਮੇਲੇ?

ਅਤਿ ਸੂਖਮ, ਉਹ ਪਾਕ ਪਵਿਤਰ, ਸਭ ਤੱਤਾਂ ਵਿਚਕਾਰ।

ਸੱਭ ਤੋਂ ਉਤਮ ਸੱਚ ਹੈ ਉਸ ਤੇ ਉਪਰ ਸੱਚ ਆਚਾਰ।

ਸੱਚ ਗਲ ਲਾਉ, ਸੱਚਾ ਪਾਉ, ਕਰ ਉਤਮ ਵਿਵਹਾਰ।

ਸੂਖਮ ਤੱਤ ਦਾ ਸੱਚ ਜਾਨਣ ਲਈ, ਉਸ ਦਾ ਸੰਗ ਮਾਨਣ ਲਈ।

ਤਨ, ਮਨ, ਬੁੱਧੀ ਕਰੋ ਪਵਿਤਰ, ਸੱਚ ਨੂੰ ਪਹਿਚਾਨਣ ਲਈ।

ਚੰਚਲ ਅਤੇ ਅਪਵਿਤਰ ਜੋ ਬੁੱਧ, ਪਾ ਨਾ ਸਕਦੀ ਸਾਰ।

ਸੱਭ ਤੋਂ ਉਤਮ ਸੱਚ ਹੈ ਉਸ ਤੇ ਉਪਰ ਸੱਚ ਆਚਾਰ।

ਸੱਚ ਗਲ ਲਾਉ, ਸੱਚਾ ਪਾਉ, ਕਰ ਉਤਮ ਵਿਵਹਾਰ।

ਸ਼ੁਧ ਕਰੋ ਤਨ, ਮਨ ਤੇ ਬੁੱਧੀ, ਰੱਖ ਕੇ ਸ਼ੁਧ ਅਚਾਰ,

ਸਤਿਸੰਗ ਕਰ, ਜਪ ਨਾ ਈਸ਼ਵਰ ਦਾ, ਮਾਰੋ ਸੱਭ ਵਿਚਾਰ।

ਧਿਆਨ ਧਰੋ ਅੰਤਰਮਨ ਹੋ ਕੇ, ਅੰਗ ਅੰਗ ਉਮਡੇ ਪਿਆਰ।

ਸੱਭ ਤੋਂ ਉਤਮ ਸੱਚ ਹੈ ਉਸ ਤੇ ਉਪਰ ਸੱਚ ਆਚਾਰ।

ਸੱਚ ਗਲ ਲਾਉ, ਸੱਚਾ ਪਾਉ, ਕਰ ਉਤਮ ਵਿਵਹਾਰ।

ਸੱਚਾ-ਸੁਚਾ ਤਨ-ਮਨ ਹੋਵੇ, ਸੱਚਾ ਕਰਦਾ ਵਾਸ।

ਆਨੰਦ, ਆਨੰਦ, ਜੀਵਨ ਜਾਪੇ, ਨਿਰਛਲ ਵਗਦੇ ਸਾਸ।

ਕਾਮ, ਕ੍ਰੋਧ, ਮੋਹ, ਲੋਭ ਮਿਟ ਜਾਂਦੇ, ਨਾ ਰਹਿੰਦਾ ਹੰਕਾਰ।

ਸੱਭ ਤੋਂ ਉਤਮ ਸੱਚ ਹੈ ਉਸ ਤੇ ਉਪਰ ਸੱਚ ਆਚਾਰ।

ਸੱਚ ਗਲ ਲਾਉ, ਸੱਚਾ ਪਾਉ, ਕਰ ਉਤਮ ਵਿਵਹਾਰ।

ਹੋਵੇ ਸ਼ੁਧ ਆਧਾਰ ਜੇ ਸੱਚ ਦਾ, ਹੋਵੇ ਸ਼ੁਧ ਆਚਾਰ,

ਈਸ਼ਰ ਵਿਚ ਸ਼ਰਧਾ ਰੱਖ ਪੱਕੀ, ਜੋ ਮਿਲਿਆ, ਸਵੀਕਾਰ।

ਮਨ ਸ਼ੁਧ, ਸੁੱਚ ਬੁੱਧ, ਆਨੰਦ, ਆਨੰਦ, ਸ਼ਕਤੀ ਦਾ ਸੰਚਾਰ।

ਸੱਭ ਤੋਂ ਉਤਮ ਸੱਚ ਹੈ ਉਸ ਤੇ ਉਪਰ ਸੱਚ ਆਚਾਰ।

ਸੱਚ ਗਲ ਲਾਉ, ਸੱਚਾ ਪਾਉ, ਕਰ ਉਤਮ ਵਿਵਹਾਰ।

ਕਾਰੋਬਾਰ, ਵਿਉਹਾਰ, ਆਚਾਰ ‘ਚ ਸੱਚੇ, ਸੋਈ ਪਾਰ।

ਸੱਚਾ ਕਾਰੋਬਾਰ ਸਦਾ ਸ਼ੁਭ, ਪਿਆਰ ਸੱਚਾ ਵਿਉਹਾਰ।

ਸਭ ਤੋਂ ਉਤਮ ਸੱਚ ਹੈ ਭਾਈ ਜੇ ਸੱਚਾ ਆਚਾਰ।

ਸੱਚ ਗਲ ਲਾਉ, ਸੱਚਾ ਪਾਉ, ਕਰ ਉੱਤਮ ਵਿਵਹਾਰ।
 

dalvinder45

SPNer
Jul 22, 2023
901
37
79
ਸੁੱਚ ਹੋਵੇ ਧੁਰ ਅੰਦਰ ਦੀ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਸੁੱਚ ਹੋਵੇ ਤਾਂ ਸੱਚੁ ਪਾਈਐ।ਫਿਰ ਸੁੱਚ ਕੀਕੂੰ ਅਪਨਾਈਐ।

ਸੁੱਚ ਤਨ ਦੀ, ਮਨ ਦੀ, ਰੂਹ ਦੀ। ਸੁੱਚ ਹੋਵੇ ਧੁਰ ਅੰਦਰ ਦੀ।

ਕੋਈ ਮੈਲ ਕਿਤੇ ਨਾ ਹੋਵੇ। ਹਰ ਅੰਗ ਰਗੜ ਕੇ ਧੋਵੇ।

ਜਿਉਂ ਦੁੱਧ ਲਈ ਬਰਤਨ ਮਾਂਜੇ। ਮਨ ਤਨ ਕਰ ਮੈਲੋਂ ਵਾਂਝੇ।

ਜਿਉਂ ਰਗੜ ਕੇ ਭਾਂਡਾ ਮਲੀਏ। ਤਿਉਂ ਅੰਦਰ ਦੀ ਮਲ ਧੋਈਏ।

ਇਹ ਤਨ ਪੰਜ ਤੱਤ ਸੰਗ ਰਚਿਆ। ਪੰਜ ਤੱਤਾਂ ਨਾਲ ਹੀ ਚਲਿਆ।

ਇਹ ਪਾਣੀ, ਪੌਣ ਤੇ ਖਾਣਾ।ਇਸ ਬਿਨ ਕਿੰਜ ਬਦਨ ਚਲਾਣਾ।

ਅਸੀਂ ਤਨ ਰੋਜ਼ਾਨਾ ਭਰਦੇ। ਫਿਰ ਰੋਜ਼ ਹੀ ਖਾਲੀ ਕਰਦੇ।

ਜੋ ਪਾਇਆ ਸੋ ਨਾ ਟਿਕਦਾ।ਮਲ ਬਣ ਫਿਰ ਭੋਇਂ ਮਿਲਦਾ।

ਨਿਤ ਤਾਕਤ ਇਸ ਤੋਂ ਭਰਦੇ। ਫਿਰ ਦੁਨਿਆਵੀ ਕੰਮ ਕਰਦੇ।

ਭੁਲ ਜਾਂਦੇ ਅਸਲੀ ਸ਼ਕਤੀ। ਜੋ ਨਾਮ ਤੋਂ ਸਾਨੂੰ ਮਿਲਦੀ।

ਜਦ ਨਾਮ ਨਾਲ ਜੁੜ ਜਾਈਏ। ਸ਼ਕਤੀ ਦਾ ਸਾਗਰ ਪਾਈਏ।

ਕੀ ਖਾਣਾ, ਪੀਣਾ ਪਾਣਾ।ਸਭ ਪਿਛੇ ਹੀ ਰਹਿ ਜਾਣਾ।

ਇਹ ਸ਼ਕਤੀ ਸਾਥ ਲੰਬੇਰਾ। ਜੋ ਪਾਰ ਲਗਾਵੇ ਤੇਰਾ।

ਨਿਤ ਨਿਤ ਦਾ ਜੰਮਣਾ ਮਰਨਾ। ਇਸ ਸ਼ਕਤੀ ਸੰਗ ਸਭ ਮਿਟਣਾ।

ਕੰਧ ਕੂੜ ਦੀ ਪਲ ਵਿਚ ਢਹਿੰਦੀ।ਸੁੱਚ ਅੰਦਰ ਦੀ ਸਦ ਰਹਿੰਦੀ।

ਸੁੱਚ ਹੋਵੇ ਤਾਂ ਸੱਚ ਪਾਈਐ। ਜਪ ਨਾਮ ਸੱਚ ਅਪਣਾਈਐ।
 

dalvinder45

SPNer
Jul 22, 2023
901
37
79
ਰੁਬਾਈਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ

1
ਵਾਹਿਗੁਰੂ ਲੜ ਗੁਰੂ ਦੇ ਲਾਵੇ, ਗੁਰ ਵਾਹਿਗੁਰ ਦਰਸਾਵੇ।
ਜਲ ਤੋਂ ਕੁੰਭ ਬਣੇ ਤੇ ਕੁੰਭ ਵਿੱਚ ਜੀਕੂੰ ਜਲ ਟਿਕ ਜਾਵੇ।
ਗੁਰ ਤੇਰਾ ਤਾਂ ਤੇਰੇ ਘਰ ਵਿਚ, ਲਭਣ ਕਿਥੋਂ ਜਾਣਾ।
ਉਠ ਜਾ ਮਿਲ ਸੰਗਤ ਨੂੰ ਜਿਹੜੀ ਤੈਂਨੂੰ ਗੁਰੂ ਮਿਲਾਵੇ।
2
ਵਾਹਿਗੁਰੂ ਵਾਹਿਗੁਰੂ ਕਰਦੇ ਜਾਈਂ।
ਰਾਤ ਦਿਨੇ ਸਿਮਰਨ ਵਿੱਚ ਜੁਟ ਜਾਈਂ, ਰਸਨਾ ਨਾਮ ਟਿਕਾਈਂ।
ਰਸਨਾ ਤੋਂ ਸਾਹ, ਸਾਹ ਤੋਂ ਅੰਗ ਅੰਗ, ਰੋਮੋ ਰੋਮ ਰਚਾਈਂ।
ਨਾਮ ਜੀਵਨ ਦੀ ਸੱਚੀ ਖੇਤੀ, ਸਿਮਰਨ ਨਾਲ ਕਮਾਈਂ।
ਵਾਹਿਗੁਰੂ ਵਾਹਿਗੁਰੂ ਕਰਦੇ ਜਾਈਂ।
3
ਉਹ ਜਿਉੜਾ ਹੀ ਪਰਮਗਤ ਪਾਵੇ।
ਜਿਹੜਾ ਅਪਣਾ ਆਪ ਗੁਆਵੇ, ਜਿੰਦ ਉਸ ਦੇ ਨਾ ਲਾਵੇ।
ਸੁਧ ਬੁਧ ਭੁਲਕੇ, ਉਸ ਵਿੱਚ ਖੋ ਜਾਏ, ਆਪਾ ਮਾਰ ਮੁਕਾਵੇ।
ਉਸਦਾ ਨਾਮ ਧਿਆਵੇ ਦਮ ਦਮ, ਪਲ ਵੀ ਨਹੀਂ ਭੁਲਾਵੇ।
ਉਹ ਜਿਉੜਾ ਹੀ ਪਰਮਗਤ ਪਾਵੇ।
 
Last edited:

dalvinder45

SPNer
Jul 22, 2023
901
37
79
ਰੁਬਾਈਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ

1
ਜਿਸ ਅੰਦਰ ਹਉਮੈ ਵਸੇ, ਤਿਸ ਅੰਦਰ ਉਹ ਨਾਂਹ।
ਹਉਮੈਂ ਕਿੱਥੇ ਛੱਡਦੀ, ਰੱਬ ਆਉਣ ਦੀ ਥਾਂ।
ਜੇ ਬੰਦਾ ਸਿਮਰਨ ਕਰੇ, ਹਉਮੈ ਹੋਵੇ ਦੂਰ।
ਖਾਲੀ ਥਾਂ ਉਹ ਆ ਭਰੇ, ਜਿਸ ਦਾ ਜਪੀਏ ਨਾਂ।
2
ਜਿਸ ਦੇ ਅੰਦਰ ਉਹ ਵਸੇ, ਉਸ ਦੇ ਮਨ ਭਉ ਕੀ?
ਸਭ ਥਾਂ ਵਸਦਾ ਵੇਖਦਾ, ਸੁਣਦਾ ਹੈ ਸਭ ਦੀ।
ਉਸ ਦਾ ਜੇਕਰ ਸੰਗ ਹੈ, ਫੇਰ ਇਕਲਪਣ ਕੀ?
ਉਸਦਾ ਜੇ ਸਿਮਰਨ ਕਰੇਂ, ਫਿਰ ਕੀ ਲੋੜ ਰਹੀ?
3
ਨਾਮ ਮਹਾਂਰਸ ਅੰਮ੍ਰਿਤ ਹੁੰਦਾ, ਜਿਸ ਨੂੰ ਗੁਰ ਤੇ ਪਾਈਏ।
ਹੁੰਦਾ ਕਰਮ-ਧਰਮ ਸਭ ਸਫਲਾ, ਜੇਕਰ ਨਾਮ ਧਿਆਈਏ।
ਨਾਮ ਧਿਆਈਏ ਲਾਹਾ ਪਾਈਏ, ਆਵਣ ਜਾਣ ਮੁਕਾਈਏ।
ਮੁਕਤੀ ਇਛਾ ਜੇ ਰੱਖੀ ਹੈ, ਲੜ ਗੁਰ ਦੇ ਲੱਗ ਜਾਈਏ।
4
ਜੋ ਤਪ ਬਾਬੇ ਨਾਨਕ ਕੀਤਾ, ਉਹ ਕਿਸ ਤੋਂ ਬਣ ਆਇਆ।
ਆਪ ਵੀ ਜੁੜਿਆ ਈਸ਼ਵਰ ਦੇ ਸੰਗ, ਜੱਗ ਨੂੰ ਵੀ ਰਾਹ ਪਾਇਆ।
ਹਥੀਂ ਕਰ, ਵੰਡ ਛਕਕੇ ਦਸਿਆ, ਨਾਲੇ ਨਾਮ ਜਪਾਇਆ।
ਧੰਨ ਕਮਾਈ ਤੇਰੀ ਬਾਬਾ, ਕੁਲ ਜੱਗ ਪੰਥ ਫੈਲਾਇਆ।

 
Last edited:

dalvinder45

SPNer
Jul 22, 2023
901
37
79
ਜਦ ਜੁੜਾਂ ਤੇਰੇ ਨਾਲ।
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਦ ਜੁੜਾਂ ਤੇਰੇ ਨਾਲ, ਹੁੰਦਾ ਬੜਾ ਈ ਕਮਾਲ।
ਚਾਰੇ ਪਾਸੇ ਖੇੜਾ ਖੇੜਾ, ਪਾਉਣ ਖੁਸ਼ੀਆਂ ਧਮਾਲ।
ਚਿੱਤ ਬੜਾ ਈ ਅਨੰਦ, ਸ਼ਾਂਤ ਸ਼ਾਂਤ ਕਾਇਨਾਤ।
ਸਾਰੇ ਲੱਗਦੇ ਪਿਆਰੇ, ਜਿਨੀ ਤੇਰੀ ਸਭ ਦਾਤ।
ਹੋਰ ਆਵੇ ਨਾ ਵਿਚਾਰ, ਬਸ ਤੇਰਾ ਹੀ ਖਿਆਲ।
ਜਦ ਜੁੜਾਂ ਤੇਰੇ ਨਾਲ, ਹੁੰਦਾ ਬੜਾ ਈ ਕਮਾਲ।
ਉੱਠੇ ਅੰਦਰੋਂ ਪ੍ਰੀਤ, ਤੇਰੇ ਲਿਖੀ ਜਾਵਾਂ ਗੀਤ।
ਪਤਾ ਲਗਦਾ ਨਾ ਕੋਈ, ਵੇਲਾ ਜਾਵੇ ਕਿਵੇਂ ਬੀਤ।
ਗਾਉਂਦੇ ਪੰਛੀਆਂ ਦੇ ਨਾਲ, ਮਿਲ ਜਾਂਦੀ ਸੁਰ ਤਾਲ।
ਜਦ ਜੁੜਾਂ ਤੇਰੇ ਨਾਲ, ਹੁੰਦਾ ਬੜਾ ਈ ਕਮਾਲ।
ਤੇਰਾ ਕਿਨਾ ਏਂ ਪਸਾਰ, ਕਿਨੇ ਰਚੇ ਨੇ ਆਕਾਰ!
ਰੋਜ਼ ਬਦਲਦੇ ਨੇ ਰੰਗ, ਤੈਨੂੰ ਚੜ੍ਹੇ ਨਿਤ ਵਾਰ।
ਵਾਹ ਕਿਆ ਪੱਤਿਆਂ ਦਾ ਨਾਚ, ਨੱਚੇ ਨਾਲ ਡਾਲ ਡਾਲ।
ਜਦ ਜੁੜਾਂ ਤੇਰੇ ਨਾਲ, ਹੁੰਦਾ ਬੜਾ ਈ ਕਮਾਲ।
ਜਦੋਂ ਵਿਹੜੇ ਖਿਲੇ ਧੁੱਪ, ਨ੍ਹੇਰਾ ਜਾਂਦਾ ਕਿਤੇ ਛੁੱਪ।
ਚੰਗੀ ਲਗਦੀ ਏ ਚੁੱਪ, ਆਉਂਦਾ ਤੇਰਾ ਹੀ ਖਿਆਲ।
ਜਦ ਜੁੜਾਂ ਤੇਰੇ ਨਾਲ, ਹੁੰਦਾ ਬੜਾ ਈ ਕਮਾਲ।
ਦਾਤਾ ਏਵੇਂ ਜੋੜੀ ਰੱਖ, ਕਰ ਪਲ ਵੀ ਨਾ ਵੱਖ,
ਤੇਰੇ ਵਿੱਚ ਰਹੇ ਚਿੱਤ, ਪਲ ਫਰਕੇ ਨਾ ਅੱਖ।
ਰੱਖ ਰਤਾ ਵੀ ਨਾ ਪਾਸੇ, ਏਵੇਂ ਅਪਣੇ `ਚ ਢਾਲ।
ਜਦ ਜੁੜਾਂ ਤੇਰੇ ਨਾਲ, ਹੁੰਦਾ ਬੜਾ ਈ ਕਮਾਲ।

 


Write your reply...
Top