• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

dalvinder45

SPNer
Jul 22, 2023
908
38
79
ਖੋਇਆ ਵਾਇਰਸ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਇਕ ਵਾਇਰਸ ਲੱਭਿਆਂ ਲੱਭਦਾ ਨਹੀਂ
ਸੰਸਾਰ ਗਵਾਚਾ ਫਿਰਦਾ ਹੈ ।
ਇਕ ਸਹਿਮ ਹਰ ਗਲੀ ਘੁੰਮ ਰਿਹਾ
ਇਕ ਪਿਆਰ ਗਵਾਚਾ ਫਿਰਦਾ ਹੈ।
ਡਰ ਸਭ ਤੋਂ ਵੱਧ ਅਣਦਿਸਦੇ ਦਾ
ਹਥਿਆਰ ਗਵਾਚਾ ਫਿਰਦਾ ਹੈ ।
ਖਦ ਜਾਏਗਾ ਕੋਈ ਪਤਾ ਨਹੀਂ
ਇਕ ਫਿਕਰ ਨਵਾਂ ਹਰ ਘਰ ਦਾ ਹੈ।
 

dalvinder45

SPNer
Jul 22, 2023
908
38
79
ਗਜ਼ਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਵਾਹ! ਕਿਤਨੇ ਹਸੀਨ ਲੱਗਦੇ ਨੇ ।
ਪਾਰਲਰ ਦੇ ਸ਼ਕੀਨ ਲੱਗਦੇ ਨੇ ।
ਬੋਤਲ ਤੇ ਵਿਕੇ ਫਿਰਦੇ ਨੇ
ਬੰਦੇ ਰੰਗੀਨ ਲੱਗਦੇ ਨੇ ।
ਪੈਸਾ ਹੈ ਮੈਲ ਹੱਥਾਂ ਦੀ,
ਖੋ ਕੇ ਗਮਗੀਨ ਲਗਦੇ ਨੇ ।
ਸਿੰਜਣ ਤੇ ਉਗਦੇ ਕਿਉਂ ਨਾ ਉਹ
ਬੰਜਰ ਗ਼ਮੀਨ ਲੱਗਦੇ ਨੇ ।
ਲਿਖਿਆ ਹੈ ਲੇਖ ਕੁਦਰਤ ਨੇ,
ਸਮਝੋਂ ਵਿਹੀਨ ਲਗਦੇ ਨੇ
ਖੁਦ ਦੀ ਵੀ ਕੋਈ ਹੋਸ਼ ਨਹੀਂ
ਬੰਦੇ ਜ਼ਹੀਨ ਲਗਦੇ ਨੇ।
 

dalvinder45

SPNer
Jul 22, 2023
908
38
79
ਸਮਝੇ ਨਾ ਸਮਝਾਇਆ ਬੰਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਸਮਝੇ ਨਾ ਸਮਝਾਇਆ ਬੰਦਾ ।
ਰੱਬ ਨੇ ਵਾਹਣੀ ਪਾਇਆ ਬੰਦਾ ।
ਜਿਸ ਨੇ ਸਭ ਜਗ ਅੱਗੇ ਲਾਇਆ
ਵਾਇਰਸ ਅੱਗੇ ਲਾਇਆ ਬੰਦਾ
ਅਪਣੀ ਖੋਦੇ ਕਬਰ ਆਪ ਹੀ
ਰੱਬ ਦਾ ਦੂਣ ਸਵਾਇਆ ਬੰਦਾ ।
ਇਨੀ ਪਰਲੋ ਦੇਖੀ ਨਾ ਸੀ
ਜਿਤਨਾ ਹੁਣ ਮਰਵਾਇਆ ਬੰਦਾ।
ਜਿਸ ਨੇ ਜੱਗ ਖਿੰਡਾਇਆ ਵਾਇਰਸ
ਰੱਬ ਨੂੰ ਫਿਰੇ ਭੁਲਾਇਆ ਬੰਦਾ।
ਸਾਇੰਸਦਾਨ ਨਾ ਮੰਨਦੇ ਜਿਸ ਨੂੰ
ਨਾਮ ਜਪਣ ਹੁਣ ਲਾਇਆ ਬੰਦਾ ।
ਵੱਡੇ ਕਣ ਨੂੰ ਛੋਟੇ ਕਣ ਨੇ
ਅਕਲਾਂ ਵਿੱਚ ਹਰਾਇਆ ਬੰਦਾ ।
ਖੋਦੀ ਆਪਣੀ ਕਬਰ ਆਪ ਹੀ
ਰੱਬ ਨੇ ਦੂਤ ਬਣਾਇਆ ਬੰਦਾ
ਬੇਅਕਲੇ ਨੇ ਅਕਲਾਂ ਵਾਲਾ
ਅਕਲੋਂ ਪਰੇ ਹਰਾਇਆ ਬੰਦਾ।
 

dalvinder45

SPNer
Jul 22, 2023
908
38
79
ਘਰ ਘਰ ਦੇ ਵਿੱਚ ਫੇਰ ਦੇ ਜਾਗੋ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਉਸ ਦਾ ਕੀ ਕਰੀਏ ਪਰਤਾਵਾ

ਜਿਸ ਦੇ ਅੰਦਰ ਬਾਹਰ ਛਲਾਵਾ।

ਬਣਿਆ ਹੋਇਆ ਸਾਡਾ ਆਗੂ

ਜਿਸ ਦਾ ਮੁਗਲ ਜਿਹਾ ਵਰਤਾਵਾ।

ਪੈਰੀ ਪੈ ਪੈ ਵੋਟਾਂ ਮੰਗੀਆਂ

ਘਾਟੇ ਪੂਰੂੰੰ, ਉਸਦਾ ਦਾਵਾ।

ਵਾਅਦੇ ਕਰ ਕਰ ਘਰ ਭਰਦਾ ਹੈ

ਜੋ ਕਰਦਾ, ਸੋ ਨਿਰਾ ਦਿਖਾਵਾ।

ਰਾਜਨੀਤੀ ਦਾ ਮਤਲਬ ਲੁੱਟਣਾ

ਕਾਲੇ ਅੰਦਰ ਚਿੱਟ ਪਹਿਨਾਵਾ।

ਇਸ ਦੇਸ਼ ਦਾ ਸੁਧਰੂਗਾ ਕੁਝ?

ਇਹ ਤਾਂ ਸਾਡਾ ਨਿਰਾ ਭੁਲਾਵਾ।

ਕੁੱਲੀ ਗੁੱਲੀ ਹੋ ਗਏ ਮਹਿੰਗੇ

ਔਖਾ ਕਟਣਾ ਬੜਾ ਭਰਾਵਾ।

ਇਸ ਸਿਸਟਮ ਨੂੰ ਬਦਲਣ ਖਾਤਰ

ਤਕੜਾ ਹੋ ਕੇ ਜੂਝ ਭਰਾਵਾ।

ਘਰ ਘਰ ਦੇ ਵਿੱਚ ਫੇਰ ਦੇ ਜਾਗੋ

ਸੱਚ ਦਾ ਹੋ ਜਾਏ ਕੂੜ ਤੇ ਧਾਵਾ ।

 

dalvinder45

SPNer
Jul 22, 2023
908
38
79
ਬੰਦਿਆ ਕਿਸ ਖਲਜਗਣ ‘ਚ ਖੋਇਆ ?
ਡਾ ਦਲਵਿੰਦਰ ਸਿੰਘ ਗੇਵਾਲ


ਬੰਦਿਆ ਕਿਸ ਖਲਜਗਣ ‘ਚ ਖੋਇਆ ?
ਆਪਣਾ ਆਪ ਪਛਾਣ ਲੈ ਪਹਿਲਾਂ ਜਾਗਣ ਰੁੱਤੇ ਸੋਇਆ।
ਜਾਣਾ ਉਸ ਘਰ ਜਿਸ ਚੋਂ ਆਇਆ, ਇਤਨੀ ਸਮਝ ਨਾ ਆਈ ।
ਜੱਗ ਬਾਜ਼ਾਰ ਦੀ ਚਕਾ- ਚੌਂਧ ਵਿੱਚ, ਆਪਣੀ ਹੋਸ਼ ਗਵਾਈ।
ਹੋਰ ਕਿਸੇ ਦਾ ਕੀ ਹੋਵੇਂਗਾ ਆਪਣਾ ਹੀ ਨਾ ਹੋਇਆ ।
ਬੰਦਿਆ ਕਿਸ ਖਲਜਗਣ ‘ਚ ਖੋਇਆ ?
ਮੰਜ਼ਿਲ ਭੁੱਲਿਆ, ਰਾਹ ਵੀ ਭੁੱਲਿਆ, ਭਟਕਣ ਇਹ ਕੀ ਲਾਈ ?
ਰਾਹ ਪੈ ਸੱਚੇ ਝੂਠੀ ਖੇਡ ਚ ਫਿਰਦੈਂ ਰੀਝ ਲਗਾਈ ?
ਕੀਕੂੰ ਦਾਖ ਬਜਉਰੀ ਮਿਲਣੀ ਜੇਕਰ ਅੱਕ ਹੈ ਬੋਇਆ।
ਬੰਦਿਆ ਕਿਸ ਖਲਜਗਣ ‘ਚ ਖੋਇਆ ??
ਜਿਸ ਨੇ ਰਚਿਆ ਵੱਡਾ ਕੀਤਾ ਉਸ ਘਰ ਤੇਰਾ ਟਿਕਾਣਾ
ਉਥੋਂ ਹੀ ਸੀ ਆਇਆ ਜਿੱਥੇ ਆਖਰ ਨੂੰ ਹੈ ਜਾਣਾ ।
ਉਸ ਨੂੰ ਯਾਦ ਕਰੇਂ ਤਾਂ ਖੁਲੂ ਜੋ ਦਰਵਾਜ਼ਾ ਢੋਇਆ।
ਬੰਦਿਆ ਕਿਸ ਖਲਜਗਣ ‘ਚ ਖੋਇਆ ?
ਉਸ ਦਾ ਨਾਂ ਹੀ ਪਾਰ ਲੰਘਾਉ ਉਹ ਹੀ ਮੰਜ਼ਿਲ ਤੇਰੀ ।
ਵਾਹਿਗੁਰੂ ਵਾਹਿਗੁਰੂ ਕਰਕੇ ਲੰਘੂ ਤੇਰੀ ਵਾਟ ਲਮੇਰੀ ।
ਉਸ ਵਿੱਚ ਮਿਲ ਕੇ ਚੈਨ ਮਿਲੂਗਾ,ਫੜ ਰਾਹ ਖੋਇਆ ਹੋਇਆ।
ਬੰਦਿਆ ਕਿਸ ਖਲਜਗਣ ‘ਚ ਖੋਇਆ ?
 

dalvinder45

SPNer
Jul 22, 2023
908
38
79

ਕਿਉਂ ਪਾਲੀ ਖੁਦਗਰਜ਼ੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਸੌਣ ਨੂੰ ਮੰਜੀ ਖਾਣ ਨੂੰ ਰੋਟੀ ਨਾਲ ਦਾਲ ਜਾਂ ਸਬਜ਼ੀ ।
ਬਹੁਤ ਇਕੱਠਾ ਕੀ ਕਰਨਾ ਕਿਉਂ ਪਾਲ ਰਿਹੈਂ ਖੁਦਗਰਜ਼ੀ ?
ਨਾਲ ਲਿਆਂਦਾ ਕੁਝ ਵੀ ਨਹੀਂ ਸੀ, ਕੁਝ ਵੀ ਨਾਲ ਨਾ ਜਾਣਾ ।
ਆਹ ਵੀ ਮਿਲ ਜਾਏ, ਅਹੁ ਵੀ ਮਿਲ ਜਾਏ, ਕਿਉਂ ਕਰਦਾ ਅਣਜਾਣਾ॥
ਪਾਉਣੇ ਕੋਰੇ ਆਖਰ ਅਣਸੀਤੇ, ਸਿਉਂਦਾ ਕਦ ਕੋਈ ਦਰਜੀ ?
ਬਹੁਤ ਇਕੱਠਾ ਕੀ ਕਰਨਾ ਕਿਉਂ ਪਾਲ ਰਿਹੈਂ ਖੁਦਗਰਜ਼ੀ ?
ਪੁੱਤ ਪੋਤਰੇ ਧੀਆਂ ੇਰੇ ਹੁਣ ਪਰਿਵਾਰ ਬਥੇਰਾ ।
ਪਿਆਰ ਮੁਹੱਬਤ ਨਾਲ ਰਹੀ ਚੱਲ, ਸ਼ਾਂਤ ਰਹੂ ਮਨ ਤੇਰਾ।
ਕਹਿ ਜੀ ਸਭ ਨੂੰ, ਜੀ ਅਖਵਾਈ ਮਿਠਾ ਬੋਲ ਰੱਖ ਲਫਜ਼ੀਙ
ਬਹੁਤ ਇਕੱਠਾ ਕੀ ਕਰਨਾ ਕਿਉਂ ਪਾਲ ਰਿਹੈਂ ਖੁਦਗਰਜ਼ੀ ?
ਮਿਹਨਤ ਨਾਲ ਕਮਾਏ ਨੂੰ ਵੀ ਵੰਡ ਕੇ ਸਿੱਖ ਲੈ ਖਾਣਾ ।
ਸ਼ੁਕਰ ਕਰੀ ਚਲ ਜਿਸ ਨੇ ਤੈਨੂੰ ਦਿੱਤਾ ਖਾਣਾ ਦਾਣਾ ।
ਧਨ ਮਾਲ ਨਾ ਪਾਰ ਲੰਘਾਉ, ਨਾ ਕਰ ਗੱਲਾਂ ਫਰਜ਼ੀ।
ਬਹੁਤ ਇਕੱਠਾ ਕੀ ਕਰਨਾ, ਕਿਉਂ ਪਾਲ ਰਿਹੈਂ ਖੁਦਗਰਜ਼ੀ
 
📌 For all latest updates, follow the Official Sikh Philosophy Network Whatsapp Channel:

Latest Activity

Top