• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

dalvinder45

SPNer
Jul 22, 2023
945
39
79
ਉਮਰ ਭਰ ਦਾ ਕੋਈ ਯਾਰਾਨਾ ਹੈ ਨਹੀਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਹੁਣ ਸ਼ਰਾਫਤ ਦਾ ਜ਼ਮਾਨਾ ਹੈ ਨਹੀਂ ।

ਉਮਰ ਭਰ ਦਾ ਕੋਈ ਯਾਰਾਨਾ ਹੈ ਨਹੀਂ ।

ਮੀਚ ਅੱਖ ਵਿਸ਼ਵਾਸ ਕਿਕੂੰ ਕਰ ਲਵਾਂ

ਆਖਦਾ ਹੈ ਉਹ ਜੋ ਉਹ ਦਾਨਾ ਹੈ ਨਹੀਂ।

ਲੀਡਰਾਂ ਦੇ ਲਾਰਿਆਂ ਤੋਂ ਕੀ ਬਣੂ,

ਝੂਠੇ ਵਾਅਦੇ ਲਾਰਿਆਂ ਦਾ ਮਾਨਾ ਹੈ ਨਹੀਂ।

ਮਿਹਨਤਾਂ ਦਾ ਮੁੱਲ ਹੁਣ ਪੈਂਦਾ ਨਹੀਂ,

ਮੰਗ ਖਾਣਾ ਵੀ ਤਾਂ ਹੁਣ ਤਾਨਾ ਨਹੀਂ।

ਵਕਤ ਤਾਂ ਗੇੜਾ ਸਦਾ ਦਿੰਦਾ ਰਿਹਾ,

ਤੋਰ ਅੱਗੇ ਆਦਮੀ ਫਾਨਾ ਨਹੀਂ।

ਕੱਟ ਲੈ ਜੀਕੂੰ ਹੈ ਤੇਰੀ ਚੱਲਦੀ ।

ਜਿੱਤ ਤੇਰੀ ਦਾ ਕੋਈ ਪੈਮਾਨਾ ਨਹੀਂ।
 

dalvinder45

SPNer
Jul 22, 2023
945
39
79
ਧਿਆਨ ਲਗਾਉਣਾ ਸਿੱਖੀਦਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਨਾ ਢਿੱਡ ਭਰਦਾ, ਨਾ ਚਾਹ ਮੁੱਕਦੀ, ਰੱਬ ਦੇ ਲਾਏ ਰੋਗ ਬੜੇ ।

ਹੱਸਣ ਖੇਡਣ ਭੁੱਲਿਆ ਹੋਇਆ, ਕਰਨ ਲਈ ਨੇ ਸੋਗ ਬੜੇ ।

ਵਡਿਆਈਆਂ ਦੀ ਖਿੱਚ ਦੀ ਖਾਤਰ. ਟੱਕਰ ਮਾਰੀ ਜਾਂਦੇ ਹਾਂ,

ਜੋ ਕਰਨਾ ਸੀ, ਉਹ ਨਾ ਕਰਦੇ, ਹੁੰਦੇ ਮਿਲਣ ਵਿਜੋਗ ਬੜੇ।

ਰੱਬ ਨੇ ਸਭ ਨੂੰ ਆਪੋ ਆਪਣਾ ਕਾਰਜ ਦਿੱਤਾ ਹੋਇਆ ਹੈ,

ਆਪੇ ਦੀ ਪਹਿਚਾਣ ਤੋਂ ਘੁੱਥੇ, ਮਾਨਣ ਜਗ ਤੇ ਭੋਗ ਬੜੇ ।

ਪੰਜ ਇੰਦਰੀਆਂ ਕਾਬੂ ਵਿੱਚ ਨਾ, ਜਗ ਨੂੰ ਕਾਬੂ ਕਰਨਾ ਕੀ?

ਇਹ ਬੰਦਾ ਤਰਕੀਬਾਂ ਲੱਭਦਾ, ਕਰਦਾ ਰਹਿੰਦਾ ਯੋਗ ਬੜੇ ।

ਪਲ ਵੀ ਟਿਕ ਕੇ ਰਹਿੰਦਾ ਨਾ ਕੋਈ, ਐਟਮ ਸਭ ਦਾ ਘੁੰਮਦਾ ਹੈ,

ਮਨ ਵਿੱਚ ਸੋਚਾਂ ਤਾਂ ਬੇਥਾਹ ਨੇ, ਹੁੰਦੇ ਰਹਿਣ ਸੰਯੋਗ ਬੜੇ।

ਚਿੱਤ ਨੂੰ ਚੈਨ ਮਿਲੂਗਾ ਜੁੜ ਕੇ, ਧਿਆਨ ਲਗਾਉਣਾ ਸਿੱਖੀ ਦਾ,

ਗ੍ਰੇਵਾਲ ਉਸ ਨੂੰ ਮਿਲਿਆਂ ਬਿਨ, ਭਟਕ ਰਹੇ ਨੇ ਲੋਗ ਬੜੇ।
 

dalvinder45

SPNer
Jul 22, 2023
945
39
79
ਜੀਣਾ ਸਿਖ ਲੈ ਸਚੋ ਸਚੁ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੇਕਰ ਸੱਚਾ ਪਾਉਣਾ ਹੈ ਤਾਂ ਜੀਣਾ ਸਿਖ ਲੈ ਸਚੋ ਸਚੁ ।

ਕਾਮ, ਕ੍ਰੋਧ, ਮੋਹ, ਲੋਭ, ਗਰਬ ਤੇ ਚੁਗਲੀ, ਨਿੰਦਾ, ਝੂਠ ਤੋਂ ਬਚ।

ਮਨ ਤੇ ਕਾਬੂ ਪਾਉਣਾ ਸਿੱਖ ਤੇ ਸੋਚਾਂ ਨੂੰ ਵੀ ਮਾਰਨ ਸਿੱਖ,

ਮਾਣ ਵਧਣ ਦਾ ਕਰਨਾ ਕਾਹਦਾ, ਇੱਕ ਦਿਨ ਇਹ ਟੁੱਟ ਜਾਣਾ ਕੱਚ।

ਆਪਣੀ ਛੱਡ ਕੇ ਸਭ ਦੀ ਸੋਚੀਂ, ਸਾਰੇ ਹੀ ਹਨ ਉਸਦੇ ਜੀ,

ਭਲਾ ਕਰੇਂਗਾ, ਭਲਾ ਹੋਊਗਾ, ਸੋਚ ਸਮਝ ਦੀ ਨੀਤੀ ਰਚ ।

ਸੂਚੀ ਕਿਰਤ ਕਮਾਈ ਕਰਨੀ, ਤੇ ਉਹ ਵੀ ਵੰਡ ਖਾਣੀ ਸਿੱਖ,

ਜੇ ਰੱਬ ਦਿੰਦਾ ਖਾਣ ਨੂੰ ਖੁੱਲ ਕੇ, ਬਹੁਤ ਨਾ ਖਾ ਨਾ ਹੋਣਾ ਪਚ।

ਜੇਕਰ ਸੱਚਾ ਪਾਉਣਾ ਹੈ ਤਾਂ ਜੀਣਾ ਸਿਖ ਲੈ ਸਚੋ ਸਚੁ ।
 

dalvinder45

SPNer
Jul 22, 2023
945
39
79
ਸੁਚੇ ਮਨ ਵਿੱਚ ਸੱਚ ਵਸਾ ਲੈ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮਨ ਵਿੱਚ ਭਰਿਆ ਕੂੜ ਕਬਾੜ।

ਲੱਭਦਾ ਫਿਰਦਾ ਰੱਬ ਦੀ ਆੜ।

ਰੱਬ ਪਾਉਣਾ ਤਾਂ ਮਨ ਕਰ ਸੁੱਚਾ,

ਕਾਮ ਕ੍ਰੋਧ ਮੋਹ ਲੋਭ ਪਛਾੜ।

ਸੁਚੇ ਮਨ ਵਿੱਚ ਸੱਚ ਵਸਾ ਲੈ,

ਚੁਗਲੀ ਨਿੰਦਾ ਝੂਠ ਪਛਾੜ।

ਆਪਣੀ ਛੱਡ ਕੇ ਜਗ ਦੀ ਸੋਚੀਂ,

ਭਲਾ ਸਭਸ ਦਾ ਚਿਤ ਉਘਾੜ ।

ਮੰਨ ਸਭਨੂੰ ਇੱਕ ਰੱਬ ਦੀ ਰਚਨਾ

ਦੂਈ ਦਵੈਤ ਨੂੰ ਮਨੋਂ ਉਖਾੜ।

ਪ੍ਰੇਮ ਨਾਲ ਸਭ ਨੂੰ ਗਲ ਲਾ ਲੈ

ਵੈਰ ਵਿਰੋਧ ਨੂੰ ਛਿੱਕੇ ਚਾੜ੍ਹ।

ਤਨ ਸੁੱਚਾ ਮਨ ਸੁੱਚਾ ਕਰਕੇ

ਈਸ਼ਰ ਦੇ ਸੰਗ ਜੋੜ ਜੁਗਾੜ।

ਨਾਮ ਜਪੀ ਚਲ ਧਿਆਨ ਲਗਾ ਕੇ

ਦੁੱਧ ਨਾਮ ਦਾ, ਤਪ ਸੰਗ ਕਾੜ੍ਹ ।

ਆਪੇ ਅੱਗੇ ਹੋ ਮਿਲ ਜਾਊ

ਰੱਬ ਭਗਤਾਂ ਦੀ ਸਮਝੇ ਨਾੜ।
 

dalvinder45

SPNer
Jul 22, 2023
945
39
79
ਤੇਰੇ ਨੇੜੇ ਹੋ ਕੇ ਰੱਬਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਤੇਰੇ ਨੇੜੇ ਹੋ ਕੇ ਰੱਬਾ ।

ਮਾਣਾਂ ਸ਼ੀਤਲ ਝੋਕੇ ਰੱਬਾ।

ਤੇਰੀ ਪਸਰੀ ਕਾਇਨਾਤ ਵਿੱਚ,

ਸੋਚਾਂ ਤੋਂ ਮਨ ਰੋਕੇ ਰੱਬਾ ।

ਤੂੰ ਹੀ ਲੱਗਦਾ ਚਾਰ ਚੁਫੇਰੇ,

ਤੱਕਿਆ ਵਿੱਚ ਖਲੋ ਕੇ ਰੱਬਾ ।

ਵਾਤਾਵਰਨ ਸੁਹਾਣਾ ਰਚਿਆ

ਸੁੱਚ ਵਿੱਚ ਸੱਚ ਸਮੋ ਕੇ ਰੱਬਾ ।

ਜੀਵ ਜੰਤ ਤੇਰੀ ਗੋਦ ਚ ਸੁੱਤੇ,

ਜਾਗਣ ਨੇੜੇ ਹੋ ਕੇ ਰੱਬਾ ।

ਨਾਮ ਜਪਾਂ ਤੇ ਧਿਆਨ ਲਗਾਵਾਂ,

ਮਨ ਦੀਆਂ ਮੈਲਾਂ ਧੋ ਕੇ ਰੱਬਾ ।

ਮਿਹਰ ਤੇਰੀ ਜਦ ਹੋ ਜਾਵੇਗੀ,

ਪੀਵਾਂ ਅੰਮ੍ਰਿਤ ਚੋ ਕੇ ਰੱਬਾ ।

ਭੁੱਲ ਜਾਵਾਂ ਖੁਦ ਹੋਂਦ ਮਿਟਾਵਾਂ,

ਤੁੱਧ ਪਾਵਾਂ ਖੁਦ ਖੋ ਕੇ ਰੱਬਾ।
 

dalvinder45

SPNer
Jul 22, 2023
945
39
79
ਗੁਰ-ਸਿਖਿਆ ਵਿੱਚ ਜੀਵਨ ਢਾਲੋ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਗੁਰ-ਸਿਖਿਆ ਵਿੱਚ ਜੀਵਨ ਢਾਲੋ ।

ਫਿਰ ਪ੍ਰਕਾਸ਼ ਅੰਦਰ ਹੀ ਪਾ ਲਓ ।

ਗੁਰਮਤ ਰਹਿਣੀ ਬਹਿਣੀ ਜੀਉ,

ਗੁਰਮਤਿ ਜਿਉਂ ਜੀਵਨ ਨੂੰ ਢਾਲੋ ।

ਸਾਰਾ ਵਿਸ਼ਵ ਉਸੇ ਦਾ ਰਚਿਆ,

ਵਿਸ਼ਵ ਪਿਆਰ ਦੀਆਂ ਜੋਤਾਂ ਬਾਲੋ।

ਚਿੱਤ ਸਾਫ ਤਾਂ ਚਿੰਤਾ ਕਾਹਦੀ?

ਚਿੰਤਾ ਵਿੱਚ ਨਾ ਦੇਹੀ ਗਾਲੋ।

ਪ੍ਰੇਮ ਵੰਡਾਉ,ਸੱਭ ਗਲ ਲਾਓ,

ਰੱਬ ਜੀਆਂ ਵਿੱਚ ਰੱਬ ਨੂੰ ਪਾ ਲੋ।
 

dalvinder45

SPNer
Jul 22, 2023
945
39
79
ਤੈਨੂੰ ਕਰੀਦਾ ਹੈ ਯਾਦ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਤੈਨੂੰ ਕਰੀਦਾ ਹੈ ਯਾਦ ਦਿਨ ਰਾਤ ਦਾਤਿਆ।

ਤੇਰੇ ਹੁੰਦੇ ਸਾਨੂੰ ਦੇਊ ਕੌਣ ਮਾਤ ਦਾਤਿਆ।

ਅਸੀਂ ਭੱਜਦੇ ਹਮੇਸ਼ਾ ਰਹੇ ਤੇਰੇ ਹੀ ਸਹਾਰੇ ।

ਤੇਰੀ ਊਰਜਾ ਦੇ ਸਦਕੇ ਨਾ ਅਸੀਂ ਕਦੇ ਹਾਰੇ ।

ਸੋਹਣਾ ਜੀਵਨ ਜੋ ਦਿੱਤਾ ਇਹ ਤੂੰ ਦਾਤ ਦਾਤਿਆ

ਤੈਨੂੰ ਕਰੀਦਾ ਹੈ ਯਾਦ ਦਿਨ ਰਾਤ ਦਾਤਿਆ।

ਨਾ ਕੋਈ ਲਾਲਚ ਨਾ ਮੋਹ, ਨਾ ਕੋਈ ਦੁਨਿਆਵੀ ਖਿੱਚ।

ਬਸ ਰੱਖਦੇ ਧਿਆਨ ਅਸੀਂ ਸਦਾ ਤੇਰੇ ਵਿੱਚ।

ਦਿਲ ਖੋਲ ਕੇ ਮਾਣੀਦੀ ਕਾਇਨਾਤ ਦਾਤਿਆ ।

ਤੈਨੂੰ ਕਰੀਦਾ ਹੈ ਯਾਦ ਦਿਨ ਰਾਤ ਦਾਤਿਆ ।

ਤੇਰਾ ਕਿੱਡਾ ਇਹ ਪਸਾਰਾ, ਤੱਕ ਮਾਣੀਏ ਨਜ਼ਾਰਾ,

ਸਾਰਾ ਵਿਸ਼ਵ ਨਿਆਰਾ, ਬੜਾ ਲੱਗਦਾ ਪਿਆਰਾ ।

ਚਾਰ ਪਾਸੇ ਲੱਗੀ ਚਾਵਾਂ ਦੀ ਬਰਾਤ ਦਾਤਿਆ ।

ਤੈਨੂੰ ਕਰੀਦਾ ਹੈ ਯਾਦ ਦਿਨ ਰਾਤ ਦਾਤਿਆ।

ਤੇਰਾ ਖੁੱਲਾ ਏ ਭੰਡਾਰਾ, ਤੈਥੋਂ ਮੰਗਣਾ ਕੀ ਹੋਰ ।

ਹੱਥ ਤੇਰੇ ਵਿੱਚ ਛੱਡੀ ਹੋਈ ਅਪਣੀ ਤਾਂ ਡੋਰ।

ਤੇਰੀ ਕ੍ਰਿਪਾ ਤੇ ਦੁੱਖਾਂ ਤੋਂ ਨਜਾਤ ਦਾਤਿਆ ।
ਤੈਨੂੰ ਕਰੀਦਾ ਹੈ ਯਾਦ ਦਿਨ ਰਾਤ ਦਾਤਿਆ।

ਹੁਣ ਮਿਲ ਕੇ ਮਿਟਾ ਦੇ, ਮੇਰੀ ਮੈਂ ਨੂੰ ਤੂੰ ਬਣਾ ਦੇ,

ਸੁੰਨੋ ਸੁੰਨ ਹੀ ਹੋ ਜਾਵੇ, ਮਨ ਚਿਤ ਨੂੰ ਸੁਲਾ ਦੇ।

ਪਾ ਦੇ ਕ੍ਰਿਪਾ ਦੀ ਝੋਲੀ ਚ ਖੈਰਾਤ ਦਾਤਿਆ ।

ਤੈਨੂੰ ਕਰੀਦਾ ਹੈ ਯਾਦ ਦਿਨ ਰਾਤ ਦਾਤਿਆ।
 

dalvinder45

SPNer
Jul 22, 2023
945
39
79
ਰੱਬ ਨੇ ਘੜਿਆ ਪਿਆਰਾ ਜੀਵ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਰੱਬ ਨੇ ਘੜਿਆ ਪਿਆਰਾ ਜੀਵ ।

ਕਹੀਏ ਕਿਉਂ ਵਿਚਾਰਾ ਜੀਵ?

ਮਾਇਆ ਮੋਹ ਵਿੱਚ ਜਦ ਫਸ ਜਾਂਦਾ,

ਫਿਰ ਫਿਕਰਾਂ ਦਾ ਮਾਰਾ ਜੀਵ ।

ਸੋਚੇ ਅਪਣੀ, ਮੈਂ ਹੀ ਮੈਂ ਵਿੱਚ,

ਜੀਵਨ ਕਰੇ ਗੁਜ਼ਾਰਾ ਜੀਵ।

ਸਭ ਨਾਲ ਮਿਲ ਕੇ ਚਲਣਾ ਭੁੱਲਿਆ,

ਛੱਡ ਗਿਆ ਜੀਵਨ ਧਾਰਾ ਜੀਵ ।

ਆਪਸ ਵਿੱਚ ਜੇ ਘੁਲ ਮਿਲ ਜਾਵੇ,

ਦੇਵੇ, ਲਵੇ, ਸਹਾਰਾ ਜੀਵ।

ਸਾਂਝਾਂ ਦੇ ਵਿੱਚ ਜੀਣ ਸੁਖਾਲਾ

ਮਾਣੇ ਜੀਣ ਹੁਲਾਰਾ ਜੀਵ।

ਢੋਲਾਂ ਤੇ ਹੁਣ ਲਾਓ ਡੱਗੇ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੋ ਕਾਲੇ ਦਿਲ ਵਾਲੇ ਬੱਗੇ ।

ਦੇਸ਼ ਨੂੰ ਮਿਲ ਕੇ ਲੁੱਟਣ ਲੱਗੇ।

ਤਾਕਤ ਪੈਸਾ ਮਤਲਬ ਰੱਖਦੇ,

ਕਰਨ ਦਿਖਾਵਾ ਆ ਕੇ ਅੱਗੇ ।

ਲੋਟੂ ਲਾਣਾ ਕਿਤੇ ਨਾ ਟਿਕਣਾ,

ਇਨਕਲਾਬ ਦਾ ਦੀਵਾ ਜੱਗੇ।

ਵਲਵਲਿਆਂ ਦਾ ਹੱੜ ਆਏਗਾ,

ਜਦੋਂ ਨੀਂਦ ਤੋਂ ਲੋਕੀ ਜੱਗੇ।

ਤੂੰ ਤੇ ਮੈਂ ਸਭ ਮਿਲ ਜਾਵਾਂਗੇ,

ਢੋਲਾਂ ਤੇ ਹੁਣ ਲਾਓ ਡੱਗੇ।
 

dalvinder45

SPNer
Jul 22, 2023
945
39
79
ਨਾਨਕ ਸਾਡਾ ਵੱਡਾ ਬਾਬਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਨਾਨਕ ਸਾਡਾ ਵੱਡਾ ਬਾਬਾ, ਪੁੱਤਰ ਅਸੀਂ ਗੋਬਿੰਦ ਦੇ।

ਸਭ ਦੇ ਨਾਲ ਮੁਹੱਬਤ ਕਰੀਏ ਨਹੀਂ ਕਿਸੇ ਨੂੰ ਨਿੰਦਦੇ।

ਹੱਕ, ਸੱਚ, ਇਨਸਾਫ ਲੋਚਦੇ, ਕਰ ਸੁਕਿਰਤ ਵੰਡ ਖਾਂਦੇ

ਜ਼ੁਲਮਾਂ ਅੱਗੇ ਡਟਣਾ ਸਿਖਿਆ, ਫਿਕਰ ਨਾ ਕਰਦੇ ਜਿੰਦ ਦੇ।

ਉਸ ਦੇ ਘੱਲੇ ਜੱਗ ਤੇ ਆਏ, ਉਹ ਸੱਦੇ ਉੱਠ ਜਾਣਾ,

ਮੇਰੀ ਮੇਰੀ ਕਰਨੀ ਕਿਸ ਲਈ, ਨਹੀਂ ਭਰੋਸੇ ਬਿੰਦ ਦੇ।

ਸਭਨਾਂ ਜੀਆਂ ਦਾ ਇਕੁ ਦਾਤਾ, ਸਾਰੇ ਉਸਦੀ ਰਚਨਾ,

ਪਿਆਰ ਹਰਿਕ ਨੂੰ ਕਰਨਾ ਸਿੱਖੋ, ਫਲ ਪਾਓ ਮਨ ਚਿੰਦ ਦੇ।
 

dalvinder45

SPNer
Jul 22, 2023
945
39
79
ਹੁਣ ਸ਼ਰਾਫਤ ਦਾ ਜ਼ਮਾਨਾ ਹੈ ਨਹੀਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਹੁਣ ਸ਼ਰਾਫਤ ਦਾ ਜ਼ਮਾਨਾ ਹੈ ਨਹੀਂ ।

ਉਮਰ ਭਰ ਦਾ ਕੋਈ ਯਾਰਾਨਾ ਹੈ ਨਹੀਂ।

ਮੀਚ ਅੱਖ ਵਿਸ਼ਵਾਸ ਕਿਕੂੰ ਕਰ ਲਵਾਂ

ਆਖਦਾ ਹੈ ਉਹ ਜੋ ਉਹ ਦਾਨਾ ਹੈ ਨਹੀਂ।

ਲੀਡਰਾਂ ਦੇ ਲਾਰਿਆਂ ਤੋਂ ਕੀ ਬਣੂ,

ਝੂਠੇ ਵਾਅਦੇ ਲਾਰਿਆਂ ਦਾ ਮਾਨਾ ਹੈ ਨਹੀਂ।

ਮਿਹਨਤਾਂ ਦਾ ਮੁੱਲ ਹੁਣ ਪੈਂਦਾ ਨਹੀਂ,

ਮੰਗ ਖਾਣਾ ਵੀ ਤਾਂ ਹੁਣ ਤਾਨਾ ਨਹੀਂ।

ਵਕਤ ਤਾਂ ਗੇੜਾ ਸਦਾ ਦਿੰਦਾ ਰਿਹਾ,

ਤੋਰ ਅੱਗੇ ਆਦਮੀ ਫਾਨਾ ਨਹੀਂ।

ਕੱਟ ਲੈ ਜੀਕੂੰ ਹੈ ਤੇਰੀ ਚੱਲਦੀ ।

ਜਿੱਤ ਤੇਰੀ ਦਾ ਕੋਈ ਪੈਮਾਨਾ ਨਹੀਂ।
 

dalvinder45

SPNer
Jul 22, 2023
945
39
79
ਧਿਆਨ ਲਗਾਉਣਾ ਸਿੱਖੀਦਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਨਾ ਢਿੱਡ ਭਰਦਾ, ਨਾ ਚਾਹ ਮੁੱਕਦੀ, ਰੱਬ ਦੇ ਲਾਏ ਰੋਗ ਬੜੇ ।

ਹੱਸਣ ਖੇਡਣ ਭੁੱਲਿਆ ਹੋਇਆ, ਕਰਨ ਲਈ ਨੇ ਸੋਗ ਬੜੇ ।

ਵਡਿਆਈਆਂ ਦੀ ਖਿੱਚ ਦੀ ਖਾਤਰ. ਟੱਕਰ ਮਾਰੀ ਜਾਂਦੇ ਹਾਂ,

ਜੋ ਕਰਨਾ ਸੀ, ਉਹ ਨਾ ਕਰਦੇ, ਹੁੰਦੇ ਮਿਲਣ ਵਿਜੋਗ ਬੜੇ।

ਰੱਬ ਨੇ ਸਭ ਨੂੰ ਆਪੋ ਆਪਣਾ ਕਾਰਜ ਦਿੱਤਾ ਹੋਇਆ ਹੈ,

ਆਪੇ ਦੀ ਪਹਿਚਾਣ ਤੋਂ ਘੁੱਥੇ, ਮਾਨਣ ਜਗ ਤੇ ਭੋਗ ਬੜੇ ।

ਪੰਜ ਇੰਦਰੀਆਂ ਕਾਬੂ ਵਿੱਚ ਨਾ, ਜਗ ਨੂੰ ਕਾਬੂ ਕਰਨਾ ਕੀ?

ਇਹ ਬੰਦਾ ਤਰਕੀਬਾਂ ਲੱਭਦਾ, ਕਰਦਾ ਰਹਿੰਦਾ ਯੋਗ ਬੜੇ ।

ਪਲ ਵੀ ਟਿਕ ਕੇ ਰਹਿੰਦਾ ਨਾ ਕੋਈ, ਐਟਮ ਸਭ ਦਾ ਘੁੰਮਦਾ ਹੈ,

ਮਨ ਵਿੱਚ ਸੋਚਾਂ ਤਾਂ ਬੇਥਾਹ ਨੇ, ਹੁੰਦੇ ਰਹਿਣ ਸੰਯੋਗ ਬੜੇ।

ਚਿੱਤ ਨੂੰ ਚੈਨ ਮਿਲੂਗਾ ਜੁੜ ਕੇ, ਧਿਆਨ ਲਗਾਉਣਾ ਸਿੱਖੀ ਦਾ,

ਗ੍ਰੇਵਾਲ ਉਸ ਨੂੰ ਮਿਲਿਆਂ ਬਿਨ, ਭਟਕ ਰਹੇ ਨੇ ਲੋਗ ਬੜੇ।
 

dalvinder45

SPNer
Jul 22, 2023
945
39
79
ਪੁੱਠੀ ਵੀ ਸਿੱਧੀ ਪੈਂਦੀ, ਦਾਤੇ ਦੀ ਮਿਹਰ ਹੋਵੇ।

ਨਾ ਘਰ ਚ ਘਾਟ ਰਹਿੰਦੀ, ਦਾਤੇ ਦੀ ਮਿਹਰ ਹੋਵੇ ।

ਜੋ ਨਾਮ ਵਾਲਾ ਹੋਵੇ, ਜੀਵਨ ਸੁਖਾਲਾ ਹੋਵੇ,

ਦੁਨੀਆਂ ਵੀ ਚੰਗਾ ਕਹਿੰਦੀ, ਦਾਤੇ ਦੀ ਮਿਹਰ ਹੋਵੇ।
 

dalvinder45

SPNer
Jul 22, 2023
945
39
79
ਰੱਬ ਕਰਦਾ ਕੋਈ ਫਰਕ ਨਹੀਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਕੋਈ ਵੱਡਾ ਹੈ ਜਾਂ ਛੋਟਾ ਹੈ, ਰੱਬ ਕਰਦਾ ਕੋਈ ਫਰਕ ਨਹੀਂ।

ਰੱਬ ਉਸ ਨੂੰ ਦਿੰਦਾ, ਮੈਨੂੰ ਨਾਂ, ਇਸ ਦਾ ਤਾਂ ਕੋਈ ਤਰਕ ਨਹੀਂ।

ਉਹ ਸੱਭ ਦਾ ਲੇਖਾ ਰੱਖਦਾ ਹੈ , ਜੋ ਬਣਦਾ ਦੇਈ ਜਾਂਦਾ ਹੈ,

ਉਹ ਖੁਦ ਹੀ ਸੱਚਾ ਧਰਮ ਰਾਜ, ਕੋਈ ਦਫਤਰ ਨਹੀਂ, ਕਲਰਕ ਨਹੀਂ।

ਉਹ ਸੱਭ ਦੇ ਅੰਦਰ ਵਸਦਾ ਹੈ ਤੇ ਸੱਭ ਦੀ ਕਰਨੀ ਤਕਦਾ ਹੈ,

ਜੋ ਚਾਹੁੰਦਾ ਹੈ ਝੱਟ ਕਰ ਦਿੰਦਾ, ਉਸ ਵਰਗਾ ਕੋਈ ਸਤੱਰਕ ਨਹੀਂ।

ਉਹ ਦਿੰਦਾ ਸਭ ਨੂੰ ਖਰਾ ਖਰਾ, ਕਿਧਰੇ ਵੀ ਕੋਈ ਖੋਟ ਨਹੀਂ।

ਉਹ ਬਹੁਤੀਆਂ ਖਿੱਚਾਂ ਪਾਉਣ ਲਈ, ਕੋਈ ਲਾਉਂਦਾ ਚਾਂਦੀ ਵਰਕ ਨਹੀਂ।

ਜੋ ਉਸ ਦੀ ਰਚਨਾਂ ਵਿੱਚ ਰਚਦਾ, ਸੱਭ ਜੀਵਾਂ ਨੂੰ ਜੋ ਪਿਆਰ ਕਰੇ,

ਹੈ ਸੇਵਾ ਉਸ ਦੀ ਸਰਵੋਤਮ , ਉਸ ਵਿੱਚ ਕੋਈ ਝੂਠੀ ਲਰਕ ਲਰਕ ਨਹੀਂ।

ਜੋ ਰਖਦੇ ਉਸ ਨੂੰ ਚੇਤੇ ਨੇ ਤੇ ਧਿਆਨ ਉਸੇ ਵਿੱਚ ਰਖਦੇ ਨੇ,

ਉਹ ਪੁੱਠੇ ਕੰਮੀੰ ਪੈਂਦੇ ਨਈਂ, ਕੋਈ ਵੈਲ ਨਹੀਂ, ਕੋਈ ਠਰਕ ਨਹੀਂ।

ਜੋ ਕਰਦਾ ਨੇ ਸੋ ਫਲ ਪਾਉਂਦੇ, ਜੋ ਕਰਮ ਕਮਾਉਂਦੇ ਜੀਵ ਜਿਉਂ,

ਸੱਭ ਏਥੇ ਭੁਗਤ ਕੇ ਜਾਂਦੇ ਨੇ, ਕੋਈ ਸੁਰਗ ਜਾਂ ਕੋਈ ਨਰਕ ਨਹੀਂ।
 
📌 For all latest updates, follow the Official Sikh Philosophy Network Whatsapp Channel:
Top