- Jan 3, 2010
- 1,254
- 422
- 79
ਗੁਰੂ ਨਾਨਕ ਦੇਵ ਜੀ ਬਿਹਾਰ ਵਿਚ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਾਸਾਰਾਮ:
ਗੁਰੂ ਨਾਨਕ ਦੇਵ ਜੀ ਉਤਰਪ੍ਰਦੇਸ਼ ਦੇ ਚੰਦੌਲੀ ਅਤੇ ਸਈਅਦ ਰਾਜਾ ਕਸਬਾ ਤੋਂ ਬਿਹਾਰ ਦੇ ਸ਼ਹਿਰ ਸਾਸਾਰਾਮ ਪਹੁੰਚੇ। ਸਾਸਾਰਾਮ ਵਿਚ ਚਾਰ ਇਤਿਹਾਸੀ ਗੁਰਦੁਆਰੇ: ਟਕਸਾਲੀ, ਪੁਰਾਨੀ ਸੰਗਤ, ਚਾਚਾ ਫਗੂ ਤੇ ਗੁਰੂ ਕਾ ਬਾਗ ਹਨ ਹਨ ਜੋ ਨੌਵੀਂ ਪਾਤਸ਼ਾਹੀ ਨਾਲ ਸਬੰਧਤ ਦੱਸੇ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕੋਈ ਗੁਰਦੁਆਰਾ ਨਹੀਂ। ਬੋਧ ਗਯਾ ਸਾਸਾਰਾਮ ਤੋਂ ਗੁਰੂ ਜੀ ਸ਼ਾਹ ਮਾਰਗ ਤੇ ਬੋਧ ਗਯਾ ਪਹੁੰਚੇ ਜਿਥੇ ਮਹਾਤਮਾ ਬੁੱਧ ਨੂੰ ਗਿਆਨ ਹੋਇਆ। ਬੋਧੀਆਂ ਨਾਲ ਬਚਨ-ਬਿਲਾਸ ਹੋਏ ਤੇ ਗੁਰੂ ਜੀ ਨੂੰ ਸ਼ਬਦ ਗਾਇਨ ਰਾਹੀਂ ਸਮਝਾਇਆ: “ਇਨਸਾਨ ਨੂੰ ਆਪਣੀਆਂ ਖਾਹਿਸ਼ਾਂ ਉਪਰ ਕਾਬੂ ਰੱਖਣਾ ਚਾਹੀਦਾ ਤੇ ਨਾਮ ਸਹਾਰੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਮਿਟਾ ਦੇਣਾ ਚਾਹੀਦਾ ਹੈ”। ਉਨ੍ਹਾਂ ਦੀਆਂ ਸਿਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਉਥੋਂ ਦਾ ਵੱਡਾ ਮਹੰਤ ਮਹੰਤ ਦੇਵਗਿਰੀ ਗੁਰੂ ਨਾਨਕ ਦੇਵ ਜੀ ਦਾ ਪੱਕਾ ਸਿੱਖ ਬਣ ਗਿਆ । ਉਸ ਦੀ ਗੱਦੀ ਤੇ ਤੀਸਰੇ ਥਾਂ ਭਗਤਗਿਰੀ ਜੋ ਭਗਤ ਭਗਵਾਨ ਦੇ ਨਾਮ ਨਾਲ ਬੜਾ ਮਸ਼ਹੁਰ ਹੋਇਆ। ਅਪਣੇ ਵੱਡੇ ਗੁਰੂ ਦੀਆਂ ਲੀਹਾਂ ਤੇ ਚੱਲ ਕੇ ਇਸ ਇਲਾਕੇ ਵਿਚ ਸਿੱਖੀ ਫੈਲਾਉਣ ਕਰਕੇ ਜਾਣਿਆਂ ਜਾਂਦਾ ਹੈ।ਉਸ ਦੇ ਪ੍ਰਭਾਵ ਵਿਚ ਬਿਹਾਰ, ਬੰਗਾਲ ਤੇ ਉੜੀਸਾ ਵਿਚ ਸਿੱਖ ਸੰਗਤਾਂ ਸਥਾਪਤ ਹੋਈਆਂ ਤੇ ਸਮਾਂ ਆਇਆ ਜਦ ਅੱਧਾ ਬਿਹਾਰ ਨਾਨਕਪੰਥੀ ਬਣ ਗਿਆ ਸੀ ਤੇ ਹਰ ਸ਼ਹਿਰ ਕਸਬੇ ਤੇ ਪਿੰਡ ਵਿਚ ਸੰਗਤਾਂ ਕਾਇਮ ਹੋ ਗਈਆਂ ਜਿਸ ਤਰ੍ਹਾਂ ਅੱਜ ਕੱਲ ਪੰਜਾਬ ਵਿਚ ਗੁਰਦੁਆਰੇ ਬਣੇ ਹੋਏ ਹਨ।
ਗਯਾ:
ਬੋਧ ਗਯਾ ਤੋਂ ਗੁਰੂ ਨਾਨਕ ਦੇਵ ਜੀ ਫਲਗੂ ਨਦੀ ਦੇ ਕੰਢੇ ਵਿਸ਼ਨੂ ਪਦ ਮੰਦਿਰ ਪਹੁੰਚੇ। ਉਥੋਂ ਦੇ ਪਾਂਡੇ ਗੁਰੂ ਜੀ ਨੂੰ ‘ਪਿੰਡ ਭਰਾਈ’ ਤੇ ਦੀਵੇ ਜਗਾਉਣ ਦੀਆਂ ਰਸਮਾਂ ਕਰਵਾਉਣ ਲਈ ਕਹਿਣ ਲੱਗੇ । ਗੁਰੂ ਜੀ ਨੇ ਜਵਾਬ ਦਿਤਾ ਕਿ ਉਹ ਤਾਂ ਅਨਜਾਣਾ ਦੇ ਦਿਮਾਗਾਂ ਨੂੰ ਰੌਸ਼ਨ ਕਰਨ ਦੀ ਰਸਮ ਨਿਭਾਉਂਦੇ ਹਨ । ਸਵਰਗ ਅਤੇ ਨਰਕ ਅਨਜਾਣ ਇਨਸਾਨਾˆ ਨੂ ਲੁੱਟਣ ਲਈ ਬਣਾਏ ਢਕਵੰਜ ਹਨ । ਜੋ ਪ੍ਰਮਾਤਮਾਂ ਦੇ ਨਾਮ ਨਾਲ ਅਸਲੀ ਗਿਆਨ ਦਾ ਦੀਵਾ ਬਾਲ ਲੈਦੇ ਹਨ ਉਹ ਆਵਾਗਮਨ ਦੇ ਚੱਕਰਾਂ ਤੋਂ ਮੁਕਤ ਹੋ ਜਾਂਦੇ ਹਨ। ਉਨ੍ਹਾ ਨੇ ਪੰਡਿਤਾਂ ਨੂੰ ਇਹ ਸਭ ਸਮਝਾਉਣ ਲਈ ਸ਼ਬਦ ਉਚਾਰਨ ਕੀਤਾ: “ਦੀਵਾ ਮੇਰਾ ਏਕੁ ਨਾਮੁ ਦੁੱਖੁ ਵਿਚਿ ਪਾਇਆ ਤੇਲੁ। ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ।(ਪੰਨਾ 358) (ਪ੍ਰਮਾਤਮਾਂ ਦਾ ਨਾਮ ਮੇਰਾ ਦੀਵਾ ਹੈ ਜਿਸ ਵਿੱਚ ਮੈਂ ਅਪਣੇ ਦੁੱਖਾਂ ਦਾ ਤੇਲ ਪਾਇਆ ਹੈ । ਉਸ ਦੀ ਲੋਅ ਨੇ ਉਸ ਤੇਲ ਨੂੰ ਸੁੱਕਾ ਦਿਤਾ ਹੈ ਇਸ ਤਰ੍ਹਾ ਮੈ ਮੌਤ ਦੇ ਦੂਤ ਨੂੰ ਮਿਲਣ ਤੋ ਅਪਣੇ ਆਪ ਨੂੰ ਬੱਚਾ ਲਿਆ ਹੈ ।) ਇਹ ਸੁਣ ਕੇ ਪੰਡਿਤ ਸਚਾਈ ਸਮਝ ਗਏ ਅਤੇ ਪਣੀ ਕੀਤੇ ਤੇ ਸ਼ਰਮ ਮਹਿਸੂਸ ਕਰਨ ਲੱਗੇ। ਗੁਰੂ ਜੀ ਨੇ ਸਮਝਾਇਆ ਕਿ ਇਹ ‘ਪਿੰਡ ਭਰਾਈ’ ਵਿੱਚ ਪਾਂਡੇ ਤੁਹਾਡੇ ਕੋਲੋਂ ਦਾਨ ਦਛਣਾ ਦੇ ਨਾਮ ਤੇ ਪੈਸੇ ਤੇ ਗ੍ਰਾਹਕ ਇਸ ਲਈ ਲੈਂਦੇ ਹਨ ਕਿ ਇਹ ਸਭ ਤੁਹਾਡੇ ਪਿਤਰਾਂ ਤਕ ਇਹ ਦਾਨ ਦਛਣਾ ਦਾ ਸਮਾਨ ਵੀ ਪਹੁੰਚਾ ਦੇਣਗੇ ਤੇ ਮੁਕਤ ਵੀ ਕਰਵਾ ਦੇਣਗੇ ਤੇ ਪਿਤਰਾਂ ਦੀ ਮੁਕਤੀ ਵੀ ਕਰਵਾ ਦੇਣਗੇ । ਪੰਡਿਤ ਆਪ ਤਾਂ ਕੁਝ ਨਾਲ ਲਿਜਾ ਨਹੀਂ ਸਕਦੇ ਸੋ ਉਹ ਏਨਾ ਸਮਾਨ ਜੋ ਇਨ੍ਹਾਂ ਨੇ ਜਜਮਾਨਾਂ ਤੋਂ ਇਕਠਾ ਕੀਤਾ ਹੈ ਕਿਵੇਂ ਨਾਲ ਲਿਜਾ ਸਕਣਗੇ । ਅਸਲ ਵਿਚ ਤਾਂ ਇਨ੍ਹਾਂ ਪੰਡਿਤਾਂ ਨੇ ਉਸ ਸਮਾਨ ਤੇ ਪੈਸਿਆਂ ਨੂੰ ਅਪਣੇ ਨਿਜੀ ਕੰਮ ਲਈ ਵਰਤ ਲੈਣਾ ਹੈ ।ਤੁਹਾਡੇ ਪਿਤਰਾਂ ਦਾ ਇਨ੍ਹਾਂ ਨੇ ਕੀ ਸੰਵਾਰ ਲੈਣਾ ਜਿਨ੍ਹਾਂ ਕੋਲ ਇਤਨੀ ਸ਼ਕਤੀ ਨਹੀਂ ਕਿ ਉਹ ਉਨ੍ਹਾਂ ਤਕ ਪਹੁੰਚ ਸਕਣ ਜਾਂ ਉਨ੍ਹਾਂ ਨੂੰ ਪਛਾਣ ਵੀ ਸਕਣ । ਨਾਲ ਤਾਂ ਸਿਰਫ ਅਪਣੇ ਚੰਗ-ਮੰਦੇ ਕਰਮਾ ਹੀ ਜਾਣਾ ਹੈ।ਬਾਕੀ ਇਹ ਪੰਡਿਤ ਅਪਣੀ ਮੁਕਤੀ ਤਾਂ ਕਰਵਾ ਨਹੀਂ ਸਕਦੇ ਪਿਤਰਾਂ ਦੀ ਮੁਕਤੀ ਕੀ ਕਰਵਾਉਣਗੇ। ਮੁਕਤੀ ਤਾਂ ਇਕ ਪ੍ਰਮਾਤਮਾ ਦਾ ਨਾਮ ਧਿਆਉਣ ਨਾਲ ਹੀ ਹੋਣੀ ਹੈ। ਸੋ ਇਕ ਪ੍ਰਮਾਤਮਾਂ ਦਾ ਨਾਮ ਜਪੋ ਤੇ ਚੰਗੇ ਕਰਮ ਕਰੋ ਜੋ ਪ੍ਰਮਾਤਮਾਂ ਦੀ ਸਾਜੀ ਦੁਨੀਆਂ ਦਾ ਕੁਝ ਸੰਵਾਰ ਸਕਣ। ਪੰਡਿਤ ਇਹ ਸਭ ਸੁਣ ਕੇ ਲੱਜਿਤ ਹੋਏ ਤੇ ਯਾਤਰੀ ਵੀ ਸਾਰਾ ਢਕਵੰਜ ਸਮਝ ਗਏ। ਉਨ੍ਹਾਂ ਨੇ ਵੀ ਅਪਣੇ ਕੀਤੇ ਕਰਮਾˆ ਦੀ ਵਿਅਰਥਤਾ ਬਾਰੇ ਸਮਝ ਆ ਗਈ । ਏਥੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਦਿਉ ਘਾਟ ਹੈ ਜੋ ਕਿ ਵਿਸ਼ਨੂ ਪਦ ਮੰਦਿਰ ਦੇ ਨੇੜੇ ਹੈ ਅਤੇ ਫਲਗੂ ਨਦੀ ਦੇ ਕਿਨਾਰੇ ਤੇ ਹੈ । ਅਲਮਸਤ ਨੇ ਗੁਰੂ ਹਰਗਬਿੰਦ ਸਾਹਿਬ ਜੀ ਦੇ ਗੁਰਆਈ ਸਮੇ ਵਿਖੇ ਇਸ ਸਥਾਨ ਨੂੰ ਬਣਵਾਇਆ । ਭਾਈ ਅਲਮਸਤ ਦੀ ਮੋਹਰ ਹੁਣ ਵੀ ਉਥੇ ਮੌਜੂਦ ਹੈ ਜਿਸ ਉਪਰ ਲਿਖਿਆ ਹੋਇਆ ਹੈ:
ਸ੍ਰੀ ਵਾਹਿਗੁਰੂ ਕਰਤਾਰ, ਨਾਨਕ ਅਲਮਸਤ॥ ਰਾਜ ਗੁਰੂ ਤਖਤ॥ਨਾਨਕ ਸਤਿ
ਨੌਵੇਂ ਗੁਰੂ ਜੀ ਦਾ ਇਕ ਹੁਕਮਨਾਮਾ ਵੀ ਹੈ ਜੋ ਗੁਰੂ ਜੀ ਨੇ ਉਸ ਥਾਂ ਦੇ ਹਜ਼ੂਰੀ ਮਹੰਤ ਨੂੰ ਦਿਤਾ ਸੀ।ਕੁਝ ਸਾਲ ਪਹਿਲਾਂ ਇਹ ਲਿਖਾਰੀ ਨੇ ਇਸ ਸਥਾਨ ਦੇ ਦਰਸ਼ਨ ਕੀਤੇ ਤਾਂ ਬਾਬਾ ਰਾਮ ਦਾਸ ਉਦਾਸੀ ਮਹੰਤ ਸੀ ਜੋ ਉਸ ਸਥਾਨ ਦਾ ਪ੍ਰਬੰਧ ਸੰਭਾਲਦਾ ਸੀ । ਹੁਣ ਉਸ ਦੀ ਮ੍ਰਿਤੂ ਪਿਛੋਂ ਉਸਦਾ ਪੁਤਰ ਦੇਖ ਭਾਲ ਕਰਦਾ ਹੈ ।ਬਿਲਡਿੰਗ ਦੇ ਸੈਟਰਲ ਹਾਲ ਵਿਖੇ ਇਸ ਵੱਡੇ ਥੱੜੇ ਉਤੇ ਹਿੰਦੀ ਭਾਸ਼ਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਥਾਪਤ ਹੈ ।ਹੁਣ ਗੁਰਦੁਆਰਾ ਸਾਹਿਬ ਦੀ ਇਮਾਰਤ ਠੀਕ ਹਾਲਤ ਵਿਚ ਨਹੀਂ ਤੇ ਸਾਂਭ ਸੰਭਾਲ ਵੀ ਠੀਕ ਨਹੀਂ ।
ਰਾਜੌਲੀ
ਗਯਾ ਤੋਂ ਅੱਗੇ ਗੁਰੂ ਜੀ ਰਾਜੌਲੀ ਪਹੁੰਚੇ ।ਰਾਜੌਲੀ ਕਸਬੇ ਵਿੱਚ ਪਟਨਾ–ਰਾਚੀ ਰੋਡ ਤੇ ਇੱਕ ਫਕੀਰ ਕਲਿਆਣ ਸ਼ਾਹ ਦਾ ਧੂਣਾ ਸੀ ਜਿਥੇ ਉਹ ਫਕੀਰ ਲੰਬੇ ਸਮੇ ਤੋ ਭਗਤੀ ਵਿੱਚ ਲੀਨ ਸੀ। ਗੁਰੂ ਨਾਨਕ ਦੇਵ ਜੀ ਨੇ ਵੀ ਨੇੜੇ ਹੀ ਡੇਰਾ ਲਾ ਲਿਆ ਤੇ ਹੋਈਆ ਹਨ ਅਤੇ ਗੁਰੂ ਸਾਹਿਬ ਅੱਗੇ ਨਤਮਸਤਕ ਹੋਇਆ। ਗੁਰੂ ਜੀ ਨੇ ਉਸ ਨੂੰ ਸੱਚੇ ਨਾਮ ਨਾਲ ਦੀ ਮਹਿਮਾ ਸਮਝਾਈ। ਭਾਈ ਵੀਰ ਸਿੰਘ ਲਿਖਿਤ ਗੁਰੂ ਨਾਨਕ ਚਮਤਕਾਰ ਅਨੁਸਾਰ ਰਾਜੋਲੀ ਵਿਖੇ ਦੋ ਯਾਦਗਾਰਾਂ ਬਣੀਆਂ ਹੋਈਆਂ ਹਨ ਜਿਨ੍ਹਾਂ ਵਿਚੋ ਇਕ ਫਕੀਰ ਦੀ ਯਾਦ ਵਿਚ ਅਤੇ ਦੂਜੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਹੈ। ਹੁਣ ਮਹੰਤ ਰਾਮ ਰਤਨ ਬੱਖਸ ਦਾਸ ਸੰਗਤ ਦੀ ਸਾˆਭ ਸੰਭਾਲ ਕਰਦੇ ਹਨ । ਚਾਰ ਏਕੜ ਵਿਚ ਗੁਰੂ ਨਾਨਕ ਦੇਵ ਜੀ ਦੀ ਬੜੀ ਸੰਗਤ ਹੈ ਜਿਸ ਨਾਲ ਇਕ ਬਗੀਚਾ, ਅਤੇ ਪੰਜਾਹ ਤੋ ਉਪਰ ਰਿਹਾਇਸ਼ੀ ਕਮਰੇ ਹਨ । ਏਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 100 ਸਾਲ ਪੁਰਾਣਾ ਸਰੂਪ ਸੰਭਾਲ ਕੇ ਰੱਖਿਆ ਹੋਇਆ ਹੈ । ਇਸ ਸੰਗਤ ਦੀ ਇੱਕ ਹੋਰ ਸ਼ਾਖਾ ਅਕਬਰਪੁਰ ਵਿੱਚ ਹੈ ਜੋ ਕਿ 50 ਕਿਲਮੀਟਰ ਦੀ ਦੂਰੀ ਤੇ ਹੈ ।
ਗੁਰਦੁਆਰਾ ਸਾਹਿਬ ਸੀਤਲ ਕੁੰਡ, ਰਾਜਗੀਰ ਸੀਤਲ ਕੁੰਡ, ਰਾਜਗੀਰ
ਰਾਜਗੀਰ ਗਯਾ ਤੋ 40 ਕਿਲੋਮੀਟਰ ਦੀ ਦੂਰੀ ਤੇ ਭਾਰਤ ਦਾ ਇਕ ਪੁਰਾਣਾ ਸ਼ਹਿਰ ਹੈ ਜੋ ਕਦੇ ਜਰਾਸੰਧ ਦੀ ਰਾਜਧਾਨੀ ਵੀ ਹੈ । ਇਹ ਸ਼ਹਿਰ ਦਾ ਸਬੰਧ ਭਗਵਾਨ ਬੁੱਧ ਅਤੇ ਭਗਵਾਨ ਮਹਾਵੀਰ ਨਾਲ ਹੋਣ ਕਰਕੇ ਬੜਾ ਪਵਿਤਰ ਮੰਨਿਆਂ ਜਾਦਾ ਹੈ ਕਿਉਕਿ ਇਸ ਹੈ ।ਰਾਜੌਲੀ ਤੋਂ ਗੁਰੂ ਨਾਨਕ ਦੇਵ ਜੀ ਰਾਜਗੀਰ ਆਏ । ਇਸ ਸ਼ਹਿਰ ਵਿਖੇ ਸੂਰਜ ਕੁੰਡ, ਬ੍ਰਹਮ ਕੁੰਡ, ਸੀਤਾ ਕੁੰਡ, ਗਨੇਸ਼ ਕੁੰਡ ਆਦਿ ਗਰਮ ਪਾਣੀ ਦੇ ਕਈ ਕੁੰਡ ਹਨ ਪਰ ਠੰਢਾ ਪਾਣੀ ਪੀਣ ਲਈ ਕੋਈ ਕੁੰਡ ਨਹੀਂ ਸੀ । ਗੁਰੂ ਜੀ ਨੇ ਲੋਕਾਂ ਨੂੰ ਇਕ ਸਥਾਨ ਨੂੰ ਪੁਟੱਣ ਲਈ ਕਿਹਾ ਜਿਥੋਂ ਠੰਢੇ ਪਾਣੀ ਦਾ ਫੁਹਾਰਾ ਉਮਡਿਆ ਤੇ ਇਕ ਨਵਾਂ ਕੁੰਡ ਉਜਾਗਰ ਹੋਇਆ । ਉਹ ਇਤਿਹਾਸਕ ਕੁੰਡ ਜਿਸਦਾ ਪਾਣੀ ਹਮੇਸ਼ਾ ਠੰਢਾ ਹੋਦਾ ਹੈ ਸੀਤਲ ਕੁੰਡ ਰਾਜਗੀਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਗੁਰੂ ਜੀ ਨੇ ਏਥੇ ਬੋਧੀਆਂ ਅਤੇ ਜੈਨੀਆਂ ਨਾਲ ਵੀ ਧਾਰਮਿਕ ਵਿਚਾਰਾਂ ਕੀਤੀਆਂ ਅਤੇ ਇੱਕ ਸਰਬਸ਼ਕਤੀਮਾਨ, ਵਿਸ਼ਵ ਰਚਤਾ ਪ੍ਰਮਾਤਮਾਂ ਦੇ ਮਹੱਤਵ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ । ਪਟਨਾ ਗਜ਼ਟ ਇਸ ਕੁੰਡ ਬਾਰੇ ਲਿਖਦਾ ਹੈ: ‘ਇਹ ਉਸ ਤਰ੍ਹਾ ਹੈ ਜਿਸ ਤਰ੍ਹਾ ਇਕ ਤਲਾਬ ਵਿਚ ਕਮਲ ਦਾ ਫੁੱਲ’। ਸਿੱਖ ਗੁਰਦੁਆਰੇ ਬਾਰੇ ਬਿਆਨ ਕਰਦਾ ਹੈ “ਮਾਲੀ ਦਸਤਾਵੇਜ਼ਾ ਅਨੁਸਾਰ ਖਾਤਾ ਨੂੰ 332 ਅਤੇ ਖਤੌਨੀ ਨੂੰ 7690 ਮੌਜਾ ਰਾਜਗੀਰ ਜ਼ਿਲ੍ਹਾ ਨਾਲੰਦਾ ਵਿਚ ਇਹ ਗੁਰਦੁਆਰਾ ਤੇ ਕੁੰਡ ਹਨ”।ਪਟਨਾ ਸਾਹਿਬ ਅਤੇ ਹਾਜੀਪੁਰ
ਗੁਰਦੁਆਰਾ ਗੁਰੂ ਨਾਨਕ ਦੇਵ ਜੀ ਹਾਜੀਪੁਰ
ਏਥੋਂ ਅੱਗੇ ਗੁਰੂ ਜੀ ਹਾਜੀਪੁਰ ਤੇ ਪਟਨਾ ਪਹੁੰਚੇ। ਪਟਨਾ ਸ਼ਹਿਰ ਬਿਹਾਰ ਦੀ ਰਾਜਧਾਨੀ ਹੈ ਅਤੇ ਸਿਖਾਂ ਦੇ ਪਵਿਤਰ ਸਥਾਨ ਹੈ ਜਿਥੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ।ਪਟਨਾ ਸਾਹਿਬ ਤਖਤ ਦੇ ਨਾਮ ਨਾਲ ਵੀ ਜਾਣਿਆ ਜਾˆਦਾ ਹੈ। ਗੰਗਾ ਨਦੀ ਨੂੰ ਪਾਰ ਕਰਕੇ ਗੁਰੂ ਨਾਨਕ ਦੇਵ ਜੀ ਹਾਜੀਪੁਰ ਪਹੰਚੇ ਜਿਥੇ ਹੁਣ ਨਾਨਕ ਸ਼ਾਹੀ ਗੁਰਦੁਆਰਾ ਸਥਿਤ ਹੈ ਜੋ ਕਿ ਹਰੀਹਰ ਕਲੋਨੀ ਦੇ ਰਾਮ ਚੌਰਾ ਮੁਹੱਲੇ ਵਿੱਚ ਹੈ । ਹਾਜੀਪੁਰ ਵਿਚ ਮਰਦਾਨੇ ਨੂੰ ਭਖ ਮਹਿਸੂਸ ਹੋਈ। ਗੁਰੂ ਨਾਨਕ ਦੇਵ ਜੀ ਨੇ ਇਕ ਪੱਥਰ ਚੁਕਿਆ ਤਾਂ ਧਰਤੀ ਵਿੱਚੋਂ ਇਕ ਹੀਰਾ ਮਿਲਿਆ ਜਿਸ ਨੂੰ ਉਨ੍ਹਾ ਨੇ ਮਰਦਾਨੇ ਨੂੰ ਬਜ਼ਾਰ ਵਿਚ ਵੇਚ ਕੇ ਅਪਣੇ ਖਾਣ ਲਈ ਸਮਾਨ ਲੈ ਕੇ ਆਉਣ ਲਈ ਕਿਹਾ । ਮਰਦਾਨਾ ਸ਼ਹਿਰ ਦੇ ਜੌਹਰੀਆਂ ਕੋਲ ਇਸ ਨੂੰ ਵੇਚਣ ਲਈ ਗਿਆ ਪਰ ਜੋ ਵੀ ਇਸ ਹੀਰੇ ਨੂੰ ਵੇਖਦਾ ਅਚੰਭਿਤ ਹੋ ਜਾਂਦਾ ਤੇ ਇਸ ਬੇਸ਼ਕੀਮਤੀ ਹੀਰੇ ਨੂੰ ਖਰੀਦਣ ਤੋਂ ਅਸਮਰਥਤਾ ਵਿਖਾਉਂਦਾ।ਕੋਈ ਵੀ ਜੌਹਰੀ ਇਤਨੇ ਮਹਿੰਗੇ ਹੀਰੇ ਨੂੰ ਖਰੀਦਣ ਬਾਰੇ ਸੋਚ ਵੀ ਨਹੀਂ ਸਕਦਾ ਸੀ । ਕਿਸੇ ਜੌਹਰੀ ਨੇ ਮਰਦਾਨੇ ਨੂੰ ਸ਼ਹਿਰ ਦੇ ਸਭ ਤੋਂ ਵੱਡੇ ਜੌਹਰੀ ਸਾਲਸ ਰਾਇ ਕੋਲ ਇਹ ਹੀਰਾ ਲੈ ਜਾਣ ਲਈ ਕਿਹਾ। ਸਾਲਸ ਰਾਇ ਨੇ ਜਦ ਇਹ ਹੀਰਾ ਵੇਖਿਆ ਤਾਂ ਖਰੀਦਣ ਤੋਂ ਅਸਮਰਥਤਾ ਦਸਦਿਆ ਮਰਦਾਨੇ ਨੂੰ ਦਰਸ਼ਨੀ ਭੇਟਾ ਵਜੋਂ 100 ਰੁਪਏ ਦਿਤੇ । ਮਰਦਾਨਾ ਗੁਰੂ ਜੀ ਕੋਲ ਵਾਪਿਸ ਗਿਆ ਤੇ 100 ਰੁਪਏ ਦਰਸ਼ਨੀ ਭੇਟਾ ਦੀ ਕਹਾਣੀ ਦੱਸੀ। ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਪੈਸੇ ਵਾਪਸ ਕਰਨ ਲਈ ਕਿਹਾ ।
ਸਾਲਸ ਰਾਏ ਜੌਹਰੀ ਅਧਰਕਾ ਨੂੰ ਨਾਲ ਲੈਕੇ ਵਧੀਆ ਖਾਣਾ ਗੁਰੂ ਜੀ ਦੀ ਭੇਟ ਕਰਦੇ ਹੋਏ
ਸਾਲਸਰਾਏ ਨੇ 100 ਰੁਪਏ ਵਾਪਸ ਲੈਣ ਤਂੋ ਇਨਕਾਰ ਕਰ ਦਿਤਾ ਪਰ ਉਸਨੂੰ ਗੁਰੂ ਜੀ ਵਿੱਚ ਕਝ ਵਖਰਾ ਲੱਗਿਆ ਤਾਂ ਉਸ ਨੇ ਅਪਣੇ ਨੌਕਰ ਅਧਰਕਾ ਨੂੰ ਨਾਲ ਲੈਕੇ ਵਧੀਆ ਖਾਣਾ ਗੁਰੂ ਜੀ ਦੀ ਭੇਟ ਕੀਤਾ ਤੇ ਗੁਰੂ ਜੀ ਨੂੰ ਦਸਿਆ ਕਿ ‘ਹੀਰਾ ਇਤਨਾ ਕੀਮਤੀ ਹੈ ਕਿ ਮੇਰੀ ਖਰੀਦਣ ਦੀ ਪਹੁੰਚ ਤੋ ਬਾਹਰ ਹੈ’। ਭਾਈ ਸੰਤੋਖ ਸਿੰਘ ਅਨੁਸਾਰ ਗੁਰੂ ਜੀ ਨੇ ਉਸਨੂੰ ਸਮਝਾਂਦਿਆ ਕਿਹਾ ਕਿ ਮਨੁੱਖਾ ਜਨਮ ਤਾਂ ਇਸ ਤੋਂ ਵੀ ਕੀਮਤੀ ਹੀਰਾ ਹੈ । ਜੋ ਪ੍ਰਮਾਤਮਾਂ ਦੀ ਇਸ ਅਮੁਲੀ ਦਾਤ ਦੀ ਕੀਮਤ ਜਾਣਦੇ ਹਨ ਉਹ ਇਸਦੀ ਕਦਰ ਕਰਦੇ ਹਨ ਅਤੇ ਉਨ੍ਹਾਂ ਨੂੰ ਪ੍ਰਮਾਤਮਾਂ ਦੀ ਅੰਸ, ਅੰਤਰ ਆਤਮੇ ਦੀ ਸਮਝ ਆ ਜਾਦੀ ਹੈ । ਜੋ ਇਹ ਨਹੀਂ ਸਮਝਦੇ ਉਹ ਅਪਣੇ ਜੀਵਨ ਦਾ ਮਕਸਦ ਵੀ ਭੁੱਲ ਜਾਂਦੇ ਹਨ ਤੇ ਮਾਇਕ ਸੰਸਾਰ ਵਿਚ ਰੁਲ ਕੇ ਰਹਿ ਜਾਦੇ ਹਨ । ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ: ‘ਬਿਮਲ ਮਝਾਰਿ ਬਸਿਸ ਨਿਰਮਲ ਜਲ ਪਦਮਨਿ ਜਾਵਲ ਰੇ’ ।।(ਪੰਨਾ 990) ਸਾਲਸ ਰਾਏ ਨੂੰ ਬਾਣੀ ਸੁਣਕੇ ਬੜੀ ਅੰਤਰ ਸ਼ਾˆਤੀ ਮਿਲੀ । ਉਸਨੇ ਕਿਹਾ,“ਮੈ ਤੁਹਾਨੂੰ ਇਕ ਅਮੁੱਲ ਅਸਲੀ ਹੀਰੇ ਦੇ ਰੂਪ ਵਿਚ ਵੇਖ ਰਿਹਾ ਹਾਂ ਜਿਸਦੀ ਮੈਂ ਸਾਰੀ ਉਮਰ ਭਾਲ ਕਰਦਾ ਰਿਹਾ ਹਾਂ ।ਮੈ ਆਪ ਜੀ ਨੂੰ ਸ਼ਰਧਾ ਦੇ ਫੂਲ ਭੇਟ ਕਰਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਆਪ ਜੀ ਇਸ ਨੂੰ ਸਵੀਕਾਰ ਕਰੋ” । ਗੁਰੂ ਜੀ ਨੇ ਪੈਸੇ ਲੈਣੋਂ ਇਨਕਾਰ ਕਰ ਦਿਤਾ ਪਰ ਭੋਜਨ ਲੈ ਲਿਆ ।ਸਾਲਸ ਰਾਏ ਧਾਰਮਿਕ ਖਿਆਲਾਂ ਦਾ ਸੀ । ਗੁਰੂ ਜੀ ਨੂੰ ਉਸਦੇ ਨੌਕਰ ਅਧਰਕਾ ਦਾ ਸੰਤ ਸੁਭਾ ਬੜਾ ਚੰਗਾ ਲੱਗਿਆ। । ਸਾਲਸ ਰਾਏ ਨੇ ਕਿਸੇ ਪ੍ਰਕਾਰ ਦੀ ਸੇਵਾ ਲਈ ਅਰਜ਼ੋਈ ਕੀਤੀ । ਗੁਰੂ ਸਾਹਿਬ ਨੇ ਸੁਝਾਉ ਦਿਤਾ ਕਿ ‘ਕਿਸੇ ਨੂੰ ਅਪਣੇ ਸਮਾਜਿਕ ਉੱਚੇ ਅਹੁਦੇ ਦਾ ਘੁਮੰਡ ਨਹੀਂ ਕਰਨਾ ਚਾਹੀਦਾ । ਨਾਮ ਦਾ ਸਾਂਸਰਿਕ ਅਹੁਦੇ ਨਾਲ ਕੋਈ ਵਾਸਤਾ ਨਹੀਂ ਹੈ ।ਇਹ ਤਾ ਇਕ ਅੰਦੁਰਨੀ ਸਬੰਧ ਹੈ ' । ਗੁਰੂ ਸਾਹਿਬ ਨੇ ਕਿਹਾ ਕਿ ਉਸਦਾ ਸਾਥੀ ਅਧਰਕਾ ਪ੍ਰਮਾਤਮਾਂ ਦੇ ਦੱਸੇ ਰਸਤੇ ਤੇ ਤੁਰ ਰਿਹਾ ਹੈ ਅਤੇ ਅਧਿਆਤਮਿਕ ਰੂਪ ਵਿਚ ਉਸਤੋਂ ਕਿਤੇ ਉੱਚਾ ਹੈ ਜਦ ਕਿ ਸਮਾਜਿਕ ਜੀਵਨ ਵਿਚ ਉਸਦਾ ਸਾਥੀ ਹੈ। ਇਸ ਲਈ ਉਹ ਸਹੀ ਮਾਇਨੇ ਵਿਚ ਜ਼ਿਆਦਾ ਮਾਣ ਸਤਿਕਾਰ ਦਾ ਹੱਕਦਾਰ ਹੈ । ਗੁਰੂ ਸਾਹਿਬ ਜੀ ਦੇ ਬਚਨ ਸਾਲਸ ਰਾਏ ਦੇ ਦਿਲ ਨੂੰ ਛੂਹ ਗਏ । ਊਹ ਗੁਰੂ ਸਾਹਿਬ ਦਾ ਸੇਵਕ ਬਣ ਗਿਆ ਅਤੇ ਗੁਰੂ ਜੀ ਨੂੰ ਅਪਣੇ ਘਰ ਲੈ ਆਇਆ । ਇਸ ਤਰ੍ਹਾˆ ਉਸਦੇ ਘਰ ਵਿਚ ਛੋਟੀ ਸੰਗਤ ਬਣ ਗਈ । ਗੁਰੂ ਸਾਹਿਬ ਉਥੇ ਕੁਝ ਮਹੀਨੇ ਰੁਕੇ । ਭਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਅਤੇ ਸਾਲਸ ਰਾਏ ਵਿਚ ਹੋਏ ਬਚਨ ਬਿਲਾਸਾਂ ਨੂੰ ਵਿਸਥਾਰ ਨਾਲ ਬਿਆਨ ਕੀਤਾ ਹੈ ਉਸਨੇ ਅਪਣੇ ਘਰ ਨੂੰ ਗੁਰੂ ਨਾਨਕ ਧਰਮਸਾਲਾ ਦਾ ਰੂਪ ਦੇ ਦਿਤਾ । ਗੁਰੂ ਸਾਹਿਬ ਨੇ ਉਸਦੇ ਘਰ ਨੂੰ ਮੰਜੀ ਦਾ ਦਰਜਾ ਦਿਤਾ ਅਤੇ ਸਾਲਸ ਰਾਏ ਨੂੰ ਸਿੱਖ ਪ੍ਰਚਾਰਕ ਦਾ ਅਹੁਦਾ ਦੇ ਦਿਤਾ ਅਤੇ ਕਿਹਾ ਕਿ ਸਾਲਸ ਰਾਏ ਤੋਂ ਬਾਅਦ ਉਸਦਾ ਨੌਕਰ ਉਸਦਾ ਉਤਰਾਧਿਕਾਰੀ ਹੋਵੇਗਾ ।ਇਹ ਸਥਾਨ ਪਿਛੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਫੇਰੀ ਅਤੇ ਗੁਰੂ ਗਬਿੰਦ ਸਿੰਘ ਜੀ ਦੇ ਜਨਮ ਸਥਾਨ ਕਰਕੇ ਹੋਰ ਪਵਿਤਰ ਹੋ ਗਿਆ ।ਅਧੱਰਕੇ ਦਾ ਪੋਤਾ ਘਨਸ਼ਿਆਮ, ਸਾਲਸ ਰਾਏ ਦੀ ਪੀੜ੍ਹੀ ਦਾ ਚੌਥਾ ਉਤਰਾਧਿਕਾਰੀ ਬਣਿਆ ਜਿਸ ਨੇ ਨੌਵੇਂ ਗੁਰੂ ਜੀ ਤੋਂ ਅਸਿਰਵਾਦ ਪ੍ਰਾਪਤ ਕੀਤੀ ।
ਡਾ ਸੁਰਿੰਦਰ ਸਿੰਘ ਕੋਹਲੀ ਨੇ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਏਥੋਂ ਹਰੀਹਰ ਖੇਤਰ ਦੇ ਮੇਲੇ ਤੇ ਵੀ ਗਏ ਜੋ ਕਿ ਪਟਨਾ ਤੋਂ ਤਿੰਨ ਮੀਲ ਦੀ ਦੂਰੀ ਤੇ ਗੰਗਾ ਦੇ ਉੱਤਰੀ ਕਿਨਾਰੇ ਤੇ ਹੈ । ਏਥੇ ਲੋਕਾਂ ਨੂੰ ਪ੍ਰਮਾਤਮਾਂ, ਸੱਚ, ਉੱਚ ਆਚਰਨ ਤੇ ਸੇਵਾ ਬਾਰੇ ਸੰਦੇਸ਼ ਦਿਤੇ । ਇਕ ਦਿਨ ਵਿਸ਼ਨੂੰ ਦਾ ਇਕ ਭਗਤ ਗੁਰੂ ਜੀ ਕੋਲ ਆਇਆ ਅਤੇ ਸਵਾਲ ਕੀਤਾ, “ਦਿਮਾਗ ਸੰਸਾਰਕ ਧਨ ਚਾਹੁੰਦਾ ਹੈ ਪਰ ਇਹ ਸੰਸਾਰਿਕ ਧਨ ਖਾਹਿਸ਼ ਤੋਂ ਬਿਨਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਖਾਹਿਸ਼ਾਂ ਇਨਸਾਨ ਨੂੰ ਪ੍ਰਮਾਤਮਾਂ ਤੋਂ ਦੂਰ ਲੈ ਜਾ ਜਾਂਦੀਆਂ ਹਨ । ਇਸ ਹਾਲਤ ਵਿਚ ਕੋਈ ਪ੍ਰਮਾਤਮਾਂ ਨੂੰ ਕਿਸ ਤਰਾਂ ਮਿਲ ਸਕਦਾ ਹੈ” ? ਗੁਰੂ ਜੀ ਨੇ ਸ਼ਬਦ ਉਚਾਰਨ ਕਰਕੇ ਸਮਝਾਇਆ ਕਿ ‘ਜਦ ਸਰੀਰ ਮਰ ਜਾਂਦਾ ਹੈ ਤਾਂ ਇਹ ਧਨ ਕਿਸ ਦਾ ਹੁੰਦਾ ਹੈ? ਗੁਰੂ ਜੀ ਤੋਂ ਸਹੀ ਗਿਆਨ ਪ੍ਰਾਪਤ ਕੀਤੇ ਬਿਨਾਂ ਕੋਈ ਪ੍ਰਮਾਤਮਾਂ ਨੂੰ ਕਿਸ ਤਰਾਂ ਪ੍ਰਾਪਤ ਕਰ ਸਕਦਾ ਹੈ”? ਪ੍ਰਮਾਤਮਾਂ ਦਾ ਨਾਮ ਹੀ ਸਾਥੀ ਅਤੇ ਮਦਦਗਾਰ ਹੈ ।ਉਸ ਨੂੰ ਜਪੋ ਤਾਂ ਉਹ ਅਪਣੇ ਆਪ ਤੁਹਾਨੂੰ ਅਪਣੇ ਵਲ ਬੁਲਾਵੇਗਾ”। ਉਸਨੂੰ ਉੱਤਰ ਮਿਲ ਗਿਆ ਅਤੇ ਉਹ ਗੁਰੂ ਜੀ ਦੇ ਚਰਨਾਂ ਤੇ ਡਿਗ ਗਿਆ ।
ਹਾਜੀਪੂਰ ਤੋਂ ਗੁਰੂ ਨਾਨਕ ਦੇਵ ਜੀ ਬਿਸ਼ੰਬਰਪੂਰ ਆ ਗਏ ਜਿਥੇ ਪਟਨਾ ਦੀ ਪੱਛਮੀ ਦਿਸ਼ਾ ਵੱਲ ਗੰਗਾ ਦੇ ਦੱਖਣ ਵਲ ਜੈਤਾ ਸੇਠ ਦਾ ਘਰ ਸਥਿਤ ਸੀ । ਡਾ ਕੋਹਲੀ ਨੇ ਇਸ ਸਥਾਨ ਨੂੰ ਪੱਛਮੀ ਦਰਵਾਜ਼ਾ ਸੰਗਤ ਦਾ ਨਾਮ ਦਿਤਾ ਜਿਥੇ ਗੁਰੂ ਜੀ ਕੁਝ ਸਮਂ ਲਈ ਰੁਕੇ । ਇਸ ਨੂੰ ਗੁਰਦੁਆਰਾ ਪਹਿਲਾ ਬਾੜਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੋ ਕਿ ਗੁਰੂ ਨਾਨਕ ਦੇਵ ਸਾਹਿਬ ਨੂੰ ਸਮਰਪਿਤ ਹੈ । ਭਾਈ ਜੈਤਾ ਇਕ ਪਵਿਤਰ ਆਤਮਾ ਗੁਰੂ ਸਾਹਿਬ ਦੇ ਚੇਲੇ ਬਣ ਗਏ ਅਤੇ ਬਾਅਦ ਵਿੱਚ ਅਪਣੇ ਘਰ ਨੂੰ ਇਕ ਧਰਮਸਾਲਾ ਦਾ ਰੂਪ ਦੇ ਦਿਤਾ ਜਿਸਨੂੰ ਹੁਣ ਗੁਰਦੁਆਰਾ ‘ਗਉ ਘਾਟ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ ।
ਗੁਰਦੁਆਰਾ ‘ਗਉ ਘਾਟ’
ਇਥੇ ਇਹ ਕਹਿਣਾ ਬਣਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਪਟਨੇ ਵਿਚ ਮੰਜੀ ਥਾਪ ਕੇ ਸਾਲਸ ਰਾਇ ਦੀ ਹਵੇਲੀ ਵਿਚੋਂ ਸਿੱਖੀ ਦੀਆਂ ਬਿਹਾਰ ਵਿਚ ਜੜਾਂ ਪੱਕੀਆਂ ਕਰ ਦਿਤੀਆਂ।‘ਭਰਾਤਰੀ ਪਿਆਰ,ਇਨਸਾਨੀ ਹਮਦਰਦੀ. ਅਮਨ-ਸ਼ਾਂਤੀ ਅਤੇ ਇਕਈਸ਼ਵਰਵਾਦ ਦੀ ਮਾਨਤਾ ਰਾਹੀਂ ਸਿੱਖੀ-ਫੁੱਲ ਖਿੜਣ ਦਾ ਰਾਹ ਪੱਧਰਾ ਕਰ ਦਿਤਾ । ਮੰਜੀ ਹੁਣ ਤਖਤ ਬਣ ਗਈ ਹੳੇ ਤੇ ਸਮੁਚੇ ਪੂਰਬ ਦੀ ਸਿੱਖੀ ਦੀ ਰਾਹਨੁਮਾ ਵੀ।
ਬਾੜ
ਗੁਰੂ ਨਾਨਕ ਦੇਵ ਜੀ ਪਟਨਾ ਤੋਂ 65 ਕਿਲੋਮੀਟਰ ਦੂਰ, ਭਾਗਲਪੁਰ ਤੋਂ ਮੁੰਘੇਰ ਦੇ ਰਸਤੇ ਤੇ ਮੁਕਾਮਾ ਦੇ ਨੇੜੇ ਬਾੜ ਨਾਂ ਦੀ ਥਾਂ ਪਹੁੰਚੇ ਜਿਥੇ ਪਿਛੋਂ ਗੁਰੂ ਤੇਗ ਬਹਾਦਰ ਜੀ ਵੀ ਗਏੇ।ਪਹਿਲੀ ਤੇ ਨੌਵੀਂ ਪਾਤਸ਼ਾਹੀ ਦੀ ਯਾਦ ਵਿਚ ਏਥੇ ਗੁਰਦੁਆਰਾ ਨਾਨਕਬਾੜੀ ਦੇ ਨਾਮ ਨਾਲ ਜਾਣਿਆਂ ਜਾਦਾ ਸੀ ਜਿਸ ਦੀ ਆਮਦਨੀ ਬਹੁਤ ਸੀ ਤੇ ਸ਼ਿਉਨਾਰ ਦਾ ਅੱਧਾ ਪਿੰਡ ਗੁਰਦੁਆਰੇ ਦੇ ਨਾਮ ਸੀ ਜਿਸਨੂੰ 1930 ਦੇ ਨੇੜੇ ਤੇੜੇ ਉਦਾਸੀ ਮਹੰਤ ਗੋਵਰਧਨ ਵੇਚ ਕੇ ਖਾ ਗਿਆ ਤੇ ਗੁਰਦੁਆਰੇ ਦੀ ਥਾਂ ਤੇ ਲੋਕਾਂ ਨੇ ਪੈਲੀਆਂ ਬਣਾ ਲਈਆਂ । ਏਥੇ ਕਦੇ ਚਾਰ ਸੰਗਤਾਂ ਹੁੰਦੀਆਂ ਸਨ ਜੋ ਸਾਧਾਂ ਨੇ ਬਣਾਈਆਂ ਸਨ ਜੋ ਸਮੇਂ ਦਾ ਸ਼ਿਕਾਰ ਹੋ ਗਈਆਂ । ਇਸ ਸਥਾਨ ਦੀ ਦੇਖ ਭਾਲ ਤੇ ਸੰਭਾਲਣ ਦੀ ਬਹੁਤ ਜ਼ਰੂਰਤ ਹੈ।
ਮੁੰਘੇਰ
ਗੁਰੂ ਨਾਨਕ ਸਾਹਿਬ ਗੁਰਦੁਆਰਾ, ਮੁੰਘੇਰ ਗੁਰਦੁਆਰਾ ਲਾਲ ਗੰਜ
ਅੱਗੇ ਗੁਰੂ ਨਾਨਕ ਸਾਹਿਬ ਕਿਸ਼ਤੀ ਦੁਆਰਾ ਮੁੰਘੇਰ ਪਹੁੰਚੇ ਜੋ ਹਣ ਜਿਲ੍ਹਾ ਹੈ ਤੇ ਪਟਨਾ ਸਾਹਿਬ ਦੇ ਪੂਰਬ ਵਿੱਚ 170 ਕਿਲਮੀਟਰ ਦੀ ਦੂਰੀ ਤੇ ਸਥਿਤ ਹੈ ।ਬੇਲਣ ਬਜ਼ਾਰ ਵਿੱਚ ਕਿਲੇ ਦੇ ਨੇੜੇ ਗੁਰਦੁਆਰਾ ਪੱਕੀ ਸੰਗਤ ਹੈ । ਗੁਰੂ ਤੇਗ ਬਹਾਦੁਰ ਸਾਹਿਬ ਵੀ ਮੁੰਘੇਰ ਅਤੇ ਲਾਲ ਗੰਜ ਆਏ ਸਨ ਤੇ ਹੁਣ ਗੁਰਦੁਆਰਾ ਦੋਨੋਂ ਗੁਰੂ ਸਾਹਿਬਾਨ ਦਾ ਸਾਂਝਾ ਹੈ। ਇਸ ਗੁਰਦੂਆਰਾ ਸਾਹਿਬ ਵਿਚ ਤਿੰਨ ਹੱਥ ਲਿਖਤ ਬੀੜਾਂ ਸਨ ਜਿਨ੍ਹਾਂ ਵਿਚ ਦੋ ਆਦਿ ਗ੍ਰੰਥ ਸਾਹਿਬ ਤੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੈ । ਉਹ ਪਲੰਘ ਵੀ ਹੈ ਜਿਸ ਤੇ ਗੁਰੂ ਤੇਗ ਬਹਾਦਰ ਜੀ ਨੇ ਆਰਾਮ ਕੀਤਾ ਸੀ।ਇਹ ਗੁਰਦੁਆਰਾ ਉਦਾਸੀਆਂ ਕੋਲ ਸੀ । ਜ਼ਮੀਨ ਹੜਪਣ ਕਰਕੇ ਇਨ੍ਹਾਂ ਨੇ ਗੁਰਦੁਆਰਾ ਸਾਹਿਬ ਵਲ ਜ਼ਿਆਦਾ ਧਿਆਨ ਨਹੀਂ ਦਿਤਾ। ਹੁਣ ਗੁਰਦੁਆਰਾ ਸਾਹਿਬ ਸਿੱਖ ਸੰਗਤ ਪਾਸ ਹੈ।
ਭਾਗਲਪੁਰ
ਗੁਰਦੁਆਰਾ ਬੜੀ ਸੰਗਤ ਭਾਗਲਪੁਰ
ਪੂਰਬ ਵਿਖੇ ਮਗਰ ਤੋ 63 ਕਿਲਮੀਟਰ ਦੀ ਯਾਤਰਾ ਕਰਦੇ ਹੋਏ ਗੁਰੂ ਨਾਨਕ ਦੇਵ ਸਾਹਿਬ ਭਾਗਲਪੁਰ ਪਹੁੰਚੇ ਜੋ ਕਿ ਗੰਗਾ ਦੇ ਸੱਜੇ ਕਿਨਾਰੇ ਤੇ ਹੈ । ਉਹ ਭੂਤਨਾਥ ਮੰਦਿਰ ਦੇ ਨੇੜੇ ਰੁਕੇ ਜੋ ਕਿ ਜੋਗਸਰ ਇਲਾਕੇ ਵਿਚ ਹੈ ਜਿਥੇ ਕਿ ਇਕ ਯਾਦਗਾਰ ਬਣਾਈ ਗਈ ਜਿਸ ਦਾ ਪ੍ਰਬੰਧ ਲਛਮੀ ਦੇਵੀ ਦੇਖਦੇ ਸਨ ਜੋ ਕਿ ਸੰਤ ਸਰਨਦਾਸ ਦੀ ਵਿਧਵਾ ਸੀ । ਇਕ ਪੁਰਾਣੀ ਹੱਥਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਾਪੀ ਜੋ ਕਿ ਪਹਿਲਾਂ ਗੁਰਦੁਆਰਾ ਬੜੀ ਸੰਗਤ ਵਿਚ ਸ਼ੁਸ਼ੋਭਿਤ ਸੀ ਜੋ ਕਿ ਉਸ ਸਥਾਨ ਦੇ ਪੁਰਾਣੇ ਪੁਰੋਹਿਤ ਦੁਆਰਾ ਪ੍ਰਾਪਤ ਕੀਤੀ ਗਈ ਸੀ ਅਤੇ ਗੁਰਦੁਆਰਾ ਸਿੰਘ ਸਭਾ ਵਿਖੇ ਸ਼ੁਸ਼ੋਭਿਤ ਕੀਤੀ ਗਈ ਸੀ । ਗੁਰਦੁਆਰਾ ਸਾਹਿਬ ਦੇ ਨਾਮ ਵੱਡੀ ਜਗੀਰ ਸੀ ਜੋ ਉਦਾਸੀ ਮਹੰਤ ਸ਼ਿਆਮ ਸ਼ਾਹ ਨੇ ਹੜਪ ਲਈ ਤੇ ਗੁਰਦੁਆਰੇ ਦਾ ਵੀ ਕੋਈ ਧਿਆਨ ਨਾ ਕੀਤਾ। ਇਸੇ ਦੇ ਕੋਲ ਕਾਹਲਗਾਓਂ ਦਾ ਗੁਰਦਵਾਰਾ ਵੀ ਸੀ ਜਿਥੇ ਗੁਰੂ ਜੀ ਨੇ ਚਰਨ ਪਾਏ ਸਨ ਪਰ ਇਸ ਗੁਰਦੁਆਰੇ ਦੀ ਜ਼ਮੀਨ ਵੀ ਇਸ ਨੇ ਹੜਪ ਲਈ । ਹੁਣ ਸੰਗਤ ਵਲੋਂ ਦੋ ਮੰਜਿਲਾਂ ਗੁਰਦੁਆਰਾ ਸਾਹਿਬ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਰਖਿਆ ਗਿਆ ਹੈ ਅਤੇ ਸਥਾਨਕ ਸਿੱਖਾਂ ਦੁਆਰਾ ਇਸ ਦੀ ਦੇਖਭਾਲ ਕੀਤੀ ਜਾਦੀ ਹੈ ।
ਵੈਦਿਆਨਾਥ ਧਾਮ
ਡਾ ਵੇਦ ਪ੍ਰਕਾਸ ਅਤੇ ਡਾ ਕੋਹਲੀ ਨੇ ਗੁਰੂ ਨਾਨਕ ਦੇਵ ਜੀ ਦੀ ਵੈਦਿਆਨਾਥ ਧਾਮ ਦੀ ਯਾਤਰਾ ਬਾਰੇ ਲਿਖਿਆ ਹੈ ਜੋ ਕਿ ਦੇਉਗੜ੍ਹ ਜ਼ਿਲੇ੍ ਵਿੱਚ ਹੈ ਤੇ ਭਾਗਲਪੁਰ ਤੋ 117 ਕਿਲਮੀਟਰ ਦੀ ਦੂਰੀ ਤੇ ਹੈ । ਵੈਦਿਆਨਾਥ ਜਿਉਤਰਲਿੰਗ ਮੰਦਿਰ ਵੈਦਿਆਨਾਥ ਧਾਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੋ ਕਿ 12 ਵਾਂ ਜਿਉਤਰਲਿੰਗ ਹੈ।ਇਸ ਤੋ ਅੱਗੇ ਗੁਰੂ ਜੀ ਪਛੱਮੀ ਬੰਗਾਲ ਵਿੱਚ ਮਾਲਦਾ ਗਏ।