all above is not understood to me and is beyond my thinking. but i will put one poem which i wrote today about concept i follow.
ਗੁਰੂਦੁਆਰ
ਗੁਰੂਦੁਆਰ ਪ੍ਰਭ ਪਾਠਸਾਲ, ਗਿਆਨੀ ਵਿਖਿਆਤਾ
,ਸਤਿਗੁਰ ਸੱਚਾ ਪਾਤਸਾਹ, ਪੜ੍ਹ ਸੁਣ ਗੁਰ ਸਬਦ ਪਛਾਤਾ
ਗੁਰ ਸਤਿਗੁਰ ਕਾ ਸਬਦ, ਹਰਿ ਆਪ ਧਿਆਇਆ, ਬਾਵਨ ਜੁਗ ਬੈਠ ਹਨ੍ਹੇਰੇ, ਧਿਆਇ ਜ਼ਾਹਰ ਹੋਇ ਆਇਆ
ਸਤਿਗੁਰ ਹਰਿ ਪ੍ਰਭ ਬਿਧ ਜਾਣੈ, ਹਰਿ ਗੁਰੂ ਵਚੋਲਾ ਤਾ ਕਾ,
ਹਰਿ ਸਤਿਗੁਰ ਮਾਹਿ ਸਮਾਇ, ਸਤਿਗੁਰ ਹਰਿ ਨਾਮ ਧਿਆਇ, ਸੱਚਾ ਬਿਰਦ ਗੁਰ ਸਤਿਗੁਰੈ ਸਿੱਖਨ ਹਰਿ ਨਾਮ ਜਪਾਇ
ਆਪ ਜਪੈ ਨਾਮ ਨਿੱਤ, ਸਿੱਖਨ ਸੇਵਣ ਨਾਮ ਜਪਾਤਾ
ਰੱਬ ਇੱਕ ਹਰਿ ਮਾਰਗ ਇੱਕ, ਸਾ ਸਤਿਗੁਰ ਜਾਣੈ, ਕਰਮ ਧਰਮ ਪਵਿੱਤ ਸੱਚ ਸੁੱਚ, ਰਾਮ ਨਾਮ ਵਖਾਣੈ
ਗੁਰੂ ਬਾਝੋਂ ਗਤਿ ਨਹੀਂ, ਗੁਰ ਹਰਿ ਨਾਮ ਕਾ ਦਾਤਾ,
ਸਤਿਗੁਰ ਰੁੱਖ ਗੁਰ ਪਾਰਜਾਤ, ਸਾ ਸੱਚੇ ਫਲ ਲਾਵੈ, ਚਿੱਤ ਲਾਇ ਸਬਦ ਕਮਾਇ, ਗੁਰੂ ਚਿੱਤ ਵਸ ਜਾਵੈ,
ਚਿੱਤ ਲਾਇ ਸਬਦ ਕਮਾਇ, ਨਿਰਭੌ ਪੁਰਖ ਵਿਧਾਤਾ
ਗੁਰ ਸਤਿਗੁਰ ਮਲਿਆਗਰ, ਮਹਿਕ ਭਰੇ ਸੁਖ ਸਾਗਰ, ਹਰਿ ਧਿਆਇ ਚਿੱਤ ਲਾਇ, ਕਰ ਕੈ ਚਿੱਤ ਇਕਾਗਰ
ਗੁਰ ਕਿਰਪਾ ਹਰਿ ਮਨ ਵਸੈ, ਮਨ ਮਹਿ ਪ੍ਰਗਟਾਸਾ
ਗੁਰ ਪਾਰਸ ਮਲ ਹਰਨ, ਸਾ ਸੰਗ ਲੋਹ ਬਣੈ ਸਵਰਨ, ਗੁਰ ਸੇਵਾ ਹਰਿ ਸੇਵਣ, ਗੁਰ ਸਬਦ ਜੀ ਚਿੱਤ ਧਰਨ
ਚਿੱਤ ਲਾਇ ਹਰਿ ਨਾਮ ਧਿਆਇ, ਹਰਿ ਮਾਰਗ ਜਾਤਾ
ਚੰਦ ਚਕੋਰ ਪ੍ਰੀਤ ਜਿਉਂ, ਸਾਈ ਸੇਵਕ ਗੁਰੂ ਪ੍ਰੀਤ, ਆਪ ਮਰੈ ਮਨ ਮਾਰ, ਸਤਿਗੁਰ ਸੇਵਕ ਹੋਇ ਮੀਤ
ਸਤਿਗੁਰ ਸੰਗ ਹਰਿ ਸੰਗਤ, ਪ੍ਰਭੂ ਸੰਗ ਮਨ ਰਾਤਾ
ਘਨ ਘੋਰ ਬੱਦਲ ਛਾਏ, ਚਾਤ੍ਰਿਕ ਚਿਰਤ ਕੁਰਲਾਏ, ਪਾਵੈ ਜੋ ਕਰਮਾਂ ਲਿਖਿਆ, ਮੁੱਖ ਇਕ ਬੂੰਦ ਨ ਪਾਏ
ਕਰਮ ਕਮਾਵੈ ਫਲ ਲਾਵੈ, ਖਾਇ ਭੁੰਚੈ ਕਰਮ ਕਮਾਤਾ
ਗੁਰ ਹਰਿ ਵਕਾਸ ਵਖਾਵੈ, ਸੇਵਕ ਸਾ ਮਾਰਗ ਜਾਵੈ, ਮਾਰਗ ਧਾਵੈ ਚਿੱਤ ਲਾਵੈ, ਜੋ ਕਮਾਵੈ ਸਾ ਫਲ ਪਾਵੈ
ਸਤਿਗੁਰ ਗਾਵੈ ਸਿੱਖ ਕਮਾਵੈ, ਗੁਰੂ ਚਰਨ ਧਰ ਮਾਥਾ
ਸਤਿਗੁਰ ਹਰਿ ਮਾਰਗ ਜਾਣੈ, ਸਿੱਖਨ ਹਰਿ ਨਾਮ ਵਖਾਣੈ, ਸਿੱਖ ਸਖਾ ਸਾ ਮਾਰਗ ਪਾਵੈ, ਸਤਿਗੁਰ ਸਰਣ ਸਮਾਣੈ
ਬੈਂਸ ਗੁਰ ਹਰਿ ਪ੍ਰਭ ਭੇਦ ਨਹਿੰ, ਹਰਿ ਗੁਰੂ ਵਿਧਾਤਾ