Guru Arjan Dev Ji in Raag Aasaa :
ਆਸਾ ਮਹਲਾ ੫ ॥ ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ ॥ ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥
Āsā mėhlā 5. Apune sevak kī āpe rākẖai āpe nām japāvai. Jah jah kāj kiraṯ sevak kī ṯahā ṯahā uṯẖ ḏẖāvai. ||1||
Aasaa, Fifth Mehl: He Himself preserves His servants; He causes them to chant His Name. Wherever the business and affairs of His servants are, there the Lord hurries to be. ||1||
ਰਾਖੈ = ਰੱਖ ਲੈਂਦਾ ਹੈ, ਇੱਜ਼ਤ ਰੱਖਦਾ ਹੈ। ਆਪੇ = ਆਪ ਹੀ। ਜਹ ਜਹ = ਜਿੱਥੇ ਜਿੱਥੇ। ਕਾਜ ਕਿਰਤਿ = ਕੰਮ-ਕਾਰ। ਉਠਿ ਧਾਵੈ = ਉੱਠ ਕੇ ਦੌੜ ਪੈਂਦਾ ਹੈ, ਛੇਤੀ ਪਹੁੰਚ ਜਾਂਦਾ ਹੈ।੧।
ਹੇ ਭਾਈ! ਪਰਮਾਤਮਾ ਆਪਣੇ ਸੇਵਕ ਦੀ ਆਪ ਹੀ (ਹਰ ਥਾਂ) ਇੱਜ਼ਤ ਰੱਖਦਾ ਹੈ, ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਾਂਦਾ ਹੈ। ਸੇਵਕ ਨੂੰ ਜਿਥੇ ਜਿਥੇ ਕੋਈ ਕੰਮ-ਕਾਰ ਪਏ, ਉਥੇ ਉਥੇ ਪਰਮਾਤਮਾ (ਉਸ ਦਾ ਕੰਮ ਸਵਾਰਨ ਲਈ) ਉਸੇ ਵੇਲੇ ਜਾ ਪਹੁੰਚਦਾ ਹੈ।੧।
ਸੇਵਕ ਕਉ ਨਿਕਟੀ ਹੋਇ ਦਿਖਾਵੈ ॥ ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥੧॥ ਰਹਾਉ ॥
Sevak ka▫o niktī ho▫e ḏikẖāvai. Jo jo kahai ṯẖākur pėh sevak ṯaṯkāl ho▫e āvai. ||1|| rahā▫o.
The Lord appears near at hand to His servant. Whatever the servant asks of his Lord and Master, immediately comes to pass. ||1||Pause||
ਕਉ = ਨੂੰ। ਦਿਖਾਵੈ = ਆਪਣਾ ਆਪ ਵਿਖਾਂਦਾ ਹੈ। ਨਿਕਟੀ = ਨਿਕਟ-ਵਰਤੀ, ਅੰਗ-ਸੰਗ ਰਹਿਣ ਵਾਲਾ। ਠਾਕੁਰ ਪਹਿ = ਮਾਲਕ-ਪ੍ਰਭੂ ਪਾਸ। ਕਹੈ = ਆਖਦਾ ਹੈ। ਤਤਕਾਲ = ਤੁਰਤ, ਉਸੇ ਵੇਲੇ।੧।ਰਹਾਉ।
ਹੇ ਭਾਈ! ਪਰਮਾਤਮਾ ਆਪਣੇ ਸੇਵਕ ਨੂੰ (ਉਸ ਦਾ) ਨਿਕਟ-ਵਰਤੀ ਹੋ ਕੇ ਵਿਖਾ ਦੇਂਦਾ ਹੈ (ਪਰਮਾਤਮਾ ਆਪਣੇ ਸੇਵਕ ਨੂੰ ਵਿਖਾ ਦੇਂਦਾ ਹੈ ਕਿ ਮੈਂ ਹਰ ਵੇਲੇ ਤੇਰੇ ਅੰਗ-ਸੰਗ ਰਹਿੰਦਾ ਹਾਂ, ਕਿਉਂਕਿ) ਜੋ ਕੁਝ ਸੇਵਕ ਪਰਮਾਤਮਾ ਪਾਸੋਂ ਮੰਗਦਾ ਹੈ ਉਹ ਮੰਗ ਉਸੇ ਵੇਲੇ ਪੂਰੀ ਹੋ ਜਾਂਦੀ ਹੈ।੧।ਰਹਾਉ।
ਤਿਸੁ ਸੇਵਕ ਕੈ ਹਉ ਬਲਿਹਾਰੀ ਜੋ ਅਪਨੇ ਪ੍ਰਭ ਭਾਵੈ ॥ ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਣਿ ਆਵੈ ॥੨॥੭॥੧੨੯॥
Ŧis sevak kai ha▫o balihārī jo apne parabẖ bẖāvai. Ŧis kī so▫e suṇī man hari▫ā ṯis Nānak parsaṇ āvai. ||2||7||129||
I am a sacrifice to that servant, who is pleasing to his God. Hearing of his glory, the mind is rejuvenated; Nanak comes to touch his feet. ||2||7||129||
ਹਉ = ਮੈਂ। ਬਲਿਹਾਰੀ = ਸਦਕੇ। ਪ੍ਰਭ ਭਾਵੈ = ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਤਿਸ ਕੀ = {ਲਫ਼ਜ਼ 'ਤਿਸ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}। ਸੁਣੀ = ਸੁਣਿਆਂ। ਪਰਸਣਿ = ਛੁਹਣ ਲਈ।੨।
ਹੇ ਨਾਨਕ! (ਆਖ-) ਜੇਹੜਾ ਸੇਵਕ ਆਪਣੇ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ। ਉਸ (ਸੇਵਕ) ਦੀ ਸੋਭਾ ਸੁਣ ਕੇ (ਸੁਣਨ ਵਾਲੇ ਦਾ) ਮਨ ਖਿੜ ਆਉਂਦਾ ਹੈ (ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ ਤੇ ਉਹ) ਉਸ ਸੇਵਕ ਦੇ ਚਰਨ ਛੁਹਣ ਲਈ ਆਉਂਦਾ ਹੈ।੨।੭।੧੨੯।
listen to the Shabad here ji :
http://www.sikhroots.com/audio/Keertani%20-%20International/Bhai%20Dharam%20Singh%20Zakhmi%20%28pz024%29/Sewak%20Ko%20Nikti%20Hoae%20Dikhaweh.mp3

Last edited by a moderator: