Piaare Jio
Sikh Spokesman's news portal will be off the air for a few days. On days when the daily e-paper has fresh news I will post it. For now, let's take a look at a great Canadian e-paper, Khalsanews. Thank you for your patience.
ਪ੍ਰੋ. ਦਰਸ਼ਨ ਸਿੰਘ ਖਾਲਸਾ “ਨਿੱਕੀ ਕਹਾਣੀ" ਸੀਰਿਸ ਉੱਦਮ ਨੂੰ ਅਸੀਸ ਦਿੰਦੇ ਹੋਏ, ਅੱਗੇ ਵੀ ਸੇਵਾ ਵਿਚ ਜੁੜੇ ਰਹਿਣ ਲਈ ਪ੍ਰੇਰਣਾ ਕੀਤੀ
ਨਵੀਂ ਦਿੱਲੀ : ਬਲਵਿੰਦਰ ਸਿੰਘ ਬਾਈਸਨ ਦੀਆਂ “ਧਰਮ ਅੱਤੇ ਸਦਾਚਾਰ" ਵਿਸ਼ੇ 'ਤੇ ਲਿਖੀ ਜਾ ਰਹੀਆਂ “ਨਿੱਕੀ ਕਹਾਣੀ" ਸੀਰਿਸ ਨੇ ਇੱਕ ਕਦਮ ਅੱਗੇ ਵਧਾਉਂਦੇ ਹੋਏ ਮੋਬਾਇਲ ਦੀ ਦੁਨੀਆਂ ਵਿਚ ਵੀ ਕਦਮ ਰਖ ਦਿੱਤਾ । ਇੱਕ ਨਿੱਕੇ ਜਿਹੇ ਇਕਠ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁਖ-ਸੇਵਾਦਾਰ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਨੇ “ਨਿੱਕੀ ਕਹਾਣੀ" ਸੀਰਿਸ ਉੱਦਮ ਨੂੰ ਅਸੀਸ ਦਿੰਦੇ ਹੋਏ ਅੱਗੇ ਵੀ ਸੇਵਾ ਵਿਚ ਜੁੜੇ ਰਹਿਣ ਲਈ ਪ੍ਰੇਰਣਾ ਕੀਤੀ।
ਲਿਖਾਰੀ ਦਾ ਉਤਸਾਹ ਵਧਾਉਂਦੇ ਹੋਏ ਉਨ੍ਹਾਂ ਨੇ ਕਿਹਾ ਕੀ "ਮੈਂ ਅਕਸਰ ਇਹ ਨਿੱਕੀਆਂ ਕਹਾਣੀਆਂ ਪੜਦਾ ਹਾਂ।" ਇਸ ਮੌਕੇ 'ਤੇ ਨਵੀਂ ਦਿੱਲੀ ਦੀ ਸੰਸਥਾ "ਸਾਹਿਬ ਫ਼ਾਉਂਡੇਸ਼ਨ" ਤੋਂ ਸ. ਜੇਤਿੰਦਰ ਸਿੰਘ ਸੋਨੂੰ, ਸ. ਹਰਜੋਤ ਸ਼ਾਹ ਸਿੰਘ, ਸ. ਬਲਜੀਤ ਸਿੰਘ, ਸ. ਕੁਲਬੀਰ ਸਿੰਘ, ਸ. ਰਣਜੀਤ ਸਿੰਘ, ਅਰ੍ਸ਼੍ਮੀਤ ਸ਼ਾਹ ਸਿੰਘ ਅੱਤੇ ਸ. ਸੁਖਦੀਪ ਸਿੰਘ ਜੀ ਹਾਜਿਰ ਸਨ । ਸ. ਜੇਤਿੰਦਰ ਸਿੰਘ ਸੋਨੂੰ ਨੇ ਇਸ ਉੱਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ, ਕੀ ਨਿੱਕੀ ਕਹਾਣੀ ਲਿਖਤੀ ਰੂਪ ਦੇ ਨਾਲ ਨਾਲ ਵੀਡੀਓ ਅੱਤੇ ਮੋਬਾਇਲ ਏਪ੍ਲੀਕੇਸ਼ਨ ਰਾਹੀਂ ਵਧ ਤੋਂ ਵਧ ਲੋਕਾਈ ਤਕ ਪਹੁੰਚਣੀ ਚਾਹੀਦੀ ਹੈ ।
ਬਲਵਿੰਦਰ ਸਿੰਘ ਬਾਈਸਨ ਅਨੁਸਾਰ ਸੰਗਤਾਂ (ਪਾਠਕਾਂ) ਦੇ ਪਿਆਰ ਨੇ ਸਹਿਜੇ ਸਹਿਜੇ ਪ੍ਰੇਰਣਾ ਕੀਤੀ, ਕਿ ਨਿੱਕੀ ਕਹਾਣੀ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤਕ ਪਹੁੰਚਾਇਆ ਜਾ ਸਕੇ । ਅੱਜ ਦੁਨੀਆਂ ਭਰ ਵਿਚ ਇਸਤੇਮਾਲ ਹੋ ਰਹੇ 108 ਕਰੋੜ ਸਮਾਰਟ ਫੋਨਾਂ ਵਿਚੋਂ ਤਕਰੀਬਨ 47% ਏੰਡਰੋਇਡ (Android) ਉੱਤੇ ਅਧਾਰਿਤ ਹਨ । ਇਨ੍ਹਾਂ ਵਿੱਚ ਤਕਰੀਬਨ 62% ਸਮਾਰਟਫੋਨ ਇਸਤੇਮਾਲ ਕਰਨ ਵਾਲੇ 25 ਤੋਂ 34 ਸਾਲ ਦੀ ਉਮਰ ਦੇ ਹਨ । ਇਹ ਇੱਕ ਨਿਮਾਣੀ ਜਿਹੀ ਕੋਸ਼ਿਸ਼ ਹੈ ਕਿ ਗੁਰਮਤਿ ਦਾ ਸੰਦੇਸ਼ ਨਿੱਕੀ ਨਿੱਕੀ ਕਹਾਣੀਆਂ ਰਾਹੀਂ, ਨੌਜਵਾਨਾਂ ਵਿਚ ਫੈਲਾਇਆ ਜਾਵੇ, ਤਾਂ ਜੋਂ ਓਹ “ਧਰਮ ਅੱਤੇ ਸਦਾਚਾਰ" ਦੇ ਰਾਹ 'ਤੇ ਚਲ ਕੇ ਆਪਣੇ ਕੀਮਤੀ ਵਿਰਸੇ ਤੋਂ ਜਾਣੂੰ ਹੋ ਸਕਣ । ਇਹ ਨਿੱਕੀਆਂ ਨਿੱਕੀਆਂ ਕਹਾਣੀਆਂ ਨਿੱਕੇ ਨਿੱਕੇ ਕਦਮਾਂ ਵਾਂਗ ਹਨ ਤੇ ਵੱਡੇ ਰਾਹ ਪਾਰ ਕਰਨ ਲਈ ਜੇਕਰ ਨਿੱਕੇ ਨਿੱਕੇ ਕਦਮ ਲਗਾਤਾਰ ਪੁੱਟੇ ਜਾਣ ਤਾਂ ਸਹਿਜੇ ਹੀ ਓਹ ਰਾਹ ਪਾਰ ਹੋ ਸਕਦਾ ਹੈ ।
Apps ਬਾਰੇ ਵਧੇਰੇ ਜਾਣਕਾਰੀ ਲਈ ਅੱਗੇ ਦਿੱਤੇ ਗਏ ਲਿੰਕ 'ਤੇ ਕਲਿਕ ਕਰ ਕੇ ਹਾਸਿਲ ਕੀਤੀ ਜਾ ਸਕਦੀ ਹੈ :
https://play.google.com/store/apps/details?id=com.NikkiKahani&hl=en
ਏੰਡਰੋਇਡ ਫੋਨ (Android Phone) ਉੱਤੇ ਐਪ ਲੋਡ ਕਰਣ ਲਈ Google Play ਦੇ ਆਪਸ਼ਨ 'ਤੇ ਜਾ ਕੇ Nikki Kahani ਲਭੋ ਤੇ ਇੰਸਟਾਲ Install ਕਰ ਲਵੋ ।
http://www.khalsanews.org/articles/...launched by Prof Darshan Singh - BS Bison.htm