Note SPN will celebrate Parkash Guru Nanak according to the Nanakshai Calendar (2003, Purewal) on April 14
ਸਤਿਗੁਰ ਨਾਨਕ ਆ ਜਾ…!
-: ਤਰਲੋਚਨ ਸਿੰਘ ‘ਦੁਪਾਲਪੁਰ’
tdupalpuri@yahoo.com 001-408-915-1268
ਟੇਪਾਂ ਸੀਡੀਆਂ ਦੇ ਯੁੱਗ ਤੋਂ ਪਹਿਲਾਂ ਜਦੋਂ ਪਿੰਡਾਂ ਵਿੱਚ ਕੋਠਿਆਂ ਦੇ ਬਨੇਰਿਆਂ ‘ਤੇ ਰੱਖ ਕੇ ਲਾਊਡ-ਸਪੀਕਰ ਵਜਾਇਆ ਜਾਂਦਾ ਸੀ ਤਾਂ ਸਭ ਤੋਂ ਪਹਿਲਾਂ ਇਹੀ ਧਾਰਮਿਕ ਗੀਤ ਫਿਜ਼ਾ ਵਿੱਚ ਗੂੰਜ ਪਾਉਂਦਾ ਹੁੰਦਾ ਸੀ- ‘ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰਦੀ, ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ!’
ਸਾਡੇ ਘਰਾਂ ਦੇ ਅੰਦਰ ਕੰਧਾਂ ਉੱਪਰ ਬਾਬਾ ਗੁਰੂ ਨਾਨਕ ਜੀ ਦੇ ਕਈ ਕਈ ਕੈਲੰਡਰ ਲੱਗੇ ਹੁੰਦੇ ਸਨ। ਕਿਸੇ ਉੱਪਰ ਗੁਰੂ ਨਾਨਕ ਜੀ ਦੇ ਚਿਹਰੇ ਉੱਪਰ ਸੱਪ ਵਲੋਂ ਛਾਂ ਕੀਤੀ ਗਈ ਦਿਖਾਈ ਹੁੰਦੀ ਸੀ। ਕਿਸੇ ਉੱਪਰ ਉਨ੍ਹਾਂ ਦੇ ਹੱਥਾਂ ਵਿੱਚ ਫੜੀਆਂ ਹੋਈਆਂ ਰੋਟੀਆਂ ਵਿੱਚੋਂ ਦੁੱਧ ਅਤੇ ਲਹੂ ਚੋਂਦਾ ਦਿਖਾਇਆਂ ਹੁੰਦਾ ਸੀ। ਕਿਸੇ ਕੈਲੰਡਰ ਉੱਪਰ ਉਨ੍ਹਾਂ ਵਲੋਂ ਕੀਤੇ ਗਏ ‘ਸੱਚੇ ਸੌਦੇ’ ਵਾਲ਼ਾ ਦ੍ਰਿਸ਼ ਛਪਿਆ ਹੁੰਦਾ ਸੀ। ਜਦੋਂ ਅਸੀਂ ‘ਯਮਲੇ’ ਦੀ ਅਵਾਜ਼ ਵਿੱਚ ਉਪਰੋਕਤ ਗੀਤ ਸੁਣਦੇ ਹੁੰਦੇ ਸਾਂ, ਤਾਂ ਸਾਡੇ ਜ਼ਿਹਨ ਵਿੱਚ ਉਨ੍ਹਾਂ ਕੈਲੰਡਰਾਂ ‘ਤੇ ਦਿਖਾਏ ਬਾਬਾ ਨਾਨਕ ਜੀ ਦੇ ‘ਕੌਤਕ ਦ੍ਰਿਸ਼’ ਨਾਲੋਂ ਨਾਲ਼ ਘੁੰਮਦੇ ਰਹਿੰਦੇ ਸਨ। ਇਹ ਗੀਤ ਸਾਨੂੰ ਬੜਾ ਈ ਚੰਗਾ ਚੰਗਾ ਲੱਗਣਾ ਕਿ ‘ਸਾਡੇ ਗੁਰੂ ਜੀ’ ਨੂੰ ਦੁਨੀਆਂ ਵਿੱਚ ਫੇਰਾ ਮਾਰਨ ਲਈ ਮੁੜ ਸੱਦਿਆ ਜਾ ਰਿਹਾ ਹੈ।
ਪਰ ਜਿਉਂ ਜਿਉਂ ਵੱਡੇ ਹੁੰਦਿਆਂ ਗੁਰੂ ਨਾਨਕ ਦਾ ਫਲਸਫਾ ਪੜ੍ਹਦੇ ਗਏ ਅਤੇ ਇਸ ਗੱਲ ਦਾ ਗਿਆਨ ਹੋਇਆ ਕਿ ਸਰੀਰ ‘ਥਿਰ’ ਰਹਿਣ ਵਾਲ਼ੀ ਸ਼ੈਅ ਨਹੀਂ ਹੈ। ਸਗੋਂ ਸਰੀਰ ਦੇ ਥਾਂ ਕਿਸੇ ਰਹਿਬਰ ਦੀ ਵਿਚਾਰਧਾਰਾ, ਉਸਦੀ ਰਚੀ ਹੋਈ ਬਾਣੀ ਸਦਾ ਅਮਰ ਰਹਿੰਦੀ ਹੈ। ਤਾਂ ਉਕਤ ਗੀਤ ‘ਸਤਿਗੁਰ ਨਾਨਕ ਆ ਜਾ’ ਸਾਨੂੰ ਅਗਿਆਨਤਾ ਦਾ ਸੂਚਕ ਜਾਪਣ ਲੱਗ ਪਿਆ। ਗੁਰਮਤਿ ਦੀ ਸਟੱਡੀ ਕਰਦਿਆਂ ‘ਜੋਤ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ’ ਦੀ ਵਿਆਖਿਆ ਤੋਂ ਜਾਣੂੰ ਹੋਏ ਅਤੇ ਇਸ ‘ਗੁਹਜ-ਭੇਦ’ ਦਾ ਅਰਥ ਜਾਣਿਆ ਕਿ ਗੁਰੂ ਨਾਨਕ ਦੀ ਜੋਤਿ, ਦਸ ਜਾਮਿਆਂ ਥਾਣੀਂ ਕਿਵੇਂ ਵਿਗਸਦੀ ਹੋਈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ ਹੋ ਗਈ ਹੈ। ‘ਬਾਣੀ ਗੁਰੂ ਗੁਰੂ ਹੈ ਬਾਣੀ’ ਅਨੁਸਾਰ ਸਾਡੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਗੁਰੂ ਨਾਨਕ ਜੀ ਹੀ ਨਹੀਂ ਸਗੋਂ ਦਸਾਂ ਗੁਰੂਆਂ ਦਾ ਹੀ ਰੂਪ ਹਨ।
ਇੰਨਾਂ ਕੁ ਬੁੱਧੀ-ਵਿਕਾਸ ਹੋਣ ‘ਤੇ ਬਾਲ –ਮਨ ‘ਚ ਵਸਿਆ ਹੋਇਆ ਇਹ ਗੀਤ, ਨਿਰੀਆਂ ਕਾਲਪਨਿਕ ਉਡਾਰੀਆਂ ਹੀ ਜਾਪਣ ਲੱਗਿਆ। ਸੋਚ ਆਈ ਕਿ ‘ਆ ਜਾ’ ਤਾਂ ਕਿਸੇ ‘ਚਲੇ ਗਏ’ ਨੂੰ ਕਿਹਾ ਜਾਂਦਾ ਹੈ। ਜਦ ‘ਪ੍ਰਗਟ ਗੁਰਾਂ ਕੀ ਦੇਹ’ ਸ਼ਬਦ –ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗਰੂ ਨਾਨਕ ਜੀ ਦੀ ਪਾਵਨ ਬਾਣੀ, ਜੋ ਸਾਡੇ ਲੋਕ-ਪ੍ਰਲੋਕ ਸੁਹੇਲੇ ਕਰਨ ਦੇ ਸਮਰੱਥ ਹੈ, ਤਾਂ ਕਿਉਂ ਅਸੀਂ ਗੁਰੂ ਦੇ ‘ਸਰੀਰ’ ਨੂੰ ਵਾਜਾਂ ਮਾਰਦੇ ਹਾਂ। ਮੇਰੀ ਜਾਚੇ ਅਜਿਹਾ ਕਰਨਾ ਸਗੋਂ ਗੁਰੂ ਨਾਨਕ ਸਿਧਾਂਤ ਨੂੰ ਪਿੱਠ ਦਿਖਾਉਣ ਦੇ ਬਰਾਬਰ ਹੀ ਹੈ। ‘ਜੋ ਪ੍ਰਭ ਕਉ ਮਿਲਬੋ ਚਹੈ ਖੋਜ ਸ਼ਬਦ ਮਹਿ ਲੇਹ’ ਜਿਹਾ ਸਿੱਧਾ ਸਪੱਸ਼ਟ ਹੁਕਮ ਹੋਣ ਦੇ ਬਾਵਜੂਦ ਵੀ ਅਸੀਂ ‘ਸਰੀਰਕ ਰੂਪ’ ਨੂੰ ਫਿਰ ਮੁੜ ਆਉਣ ਲਈ ਅਰਜ਼ੋਈਆਂ ਕਰਨੀਆਂ ਹਨ ਤਾਂ ਸਾਡੇ ਵਰਗਾ ਅਗਿਆਨੀਂ ਕੋਈ ਨਹੀਂ ਹੋਣਾ।
ਵਰਤਮਾਨ ਸਮੇਂ ਆਪਣੇ ਆਪ ਨੂੰ ਗੁਰੂ ਨਾਨਕ ਦੇ ਪੈਰੋਕਾਰ ਸਦਾਉਣ ਵਾਲ਼ੇ ਉਹ ਸ਼ਰਧਾਲੂ ਮਾਈ ਭਾਈ, ਜਿਹੜੇ ਗੁਰੂ ਸ਼ਬਦ ਦੀ ਥਾਂ ਡੇਰਵਾਦੀਆਂ ‘ਦਰਸ਼ਨ ਅਭਿਲਾਸ਼ੀ’ ਬਣਨ ਨੂੰ ਤਰਜੀਹ ਦਿੰਦੇ ਹਨ, ਉਨ੍ਹਾਂ ਦੀ ਸੰਤੁਸ਼ਟੀ ਲਈ ਇਸਲਾਮੀ ਤਵਾਰੀਖ ਦਾ ਇੱਕ ਵਾਕਿਆ ਲਿਖਣ ਜਾ ਰਿਹਾ ਹਾਂ। ਜਿਨ੍ਹਾਂ ਦਿਨਾਂ ਵਿੱਚ ਹਜ਼ਰਤ ਮੁਹੰਮਦ ਸਾਹਿਬ ਮਦੀਨੇ ਵਿਖੇ ਨਿਵਾਸ ਰੱਖਦੇ ਸਨ, ਉਨ੍ਹਾਂ ਦੇ ਕੁੱਝ ਸ਼ਰਧਾਂਲੂ ਅਰਬ ਦੇ ਕਿਸੇ ਦੂਰ-ਦੁਰਾਡੇ ਇਲਾਕੇ ਤੋਂ ਆਪ ਜੀ ਦੇ ਦਰਸ਼ਨਾਂ ਲਈ ਤੁਰ ਪਏ। ਪੈਦਲ ਚਲਦਿਆਂ ਕਈ ਹਫਤਿਆਂ ਬਾਅਦ ਜਦੋਂ ਉਹ ਮਦੀਨੇ ਪਹੁੰਚੇ ਉਦੋਂ ਤੱਕ ਨਬੀ ਜੀ ਫੌਤ ਹੋ ਚੁੱਕੇ ਸਨ। ਉਨ੍ਹਾਂ ਬੜੀ ਆਜਜ਼ੀ ਨਾਲ਼ ਮੁਹੰਮਦ ਸਾਹਿਬ ਦੀ ਵਿਧਵਾ ਬੀਬੀ ਆਇਸ਼ਾ ਨੂੰ ਆਖਿਆ ਕਿ ਸਾਨੂੰ ਸਾਡੇ ਪਿਆਰੇ ਨਬੀ ਦੇ ਚਿਹਨ-ਚੱਕਰ ਜਾਂ ਚਿਹਰੇ ਮੁਹਰੇ ਬਾਰੇ ਦੱਸਣ ਦੀ ਕਿਰਪਾ ਕਰੋਂ ਤਾਂ ਕਿ ਸਾਡੇ ਦਿਲਾਂ ਨੂੰ ਧੀਰਜ ਆ ਜਾਏ। ਅਸੀਂ ਉਨ੍ਹਾਂ ਦੀ ਸੂਰਤ ਦਿਲ ਦਿਮਾਗ ਵਿੱਚ ਵਸਾ ਲਈਏ । ਕਹਿੰਦੇ ਨੇ ਬੀਬੀ ਆਇਸ਼ਾ ਬੜੇ ਅਦਬ ‘ਚ ਆ ਕੇ ਬੋਲੇ, ‘ਪਾਕ ਨਬੀ ਦਾ ਚਿਹਰਾ ਮੋਹਰਾ ਉਨ੍ਹਾਂ ਵਲੋਂ ਉਚਾਰੀਆਂ ਆਇਤਾਂ ਵਰਗਾ ਹੀ ਸੀ, ਤੁਸੀਂ ਉਨ੍ਹਾਂ ਦੀ ਸੂਰਤ ਆਇਤਾਂ ਵਿੱਚ ਦੇਖ ਸਕਦੇ ਹੋ !!!” ਇਸੇ ਕਰਕੇ ਅੱਜ ਤੱਕ ਇਸਲਾਮੀ ਜਗਤ ਵਿੱਚ ਹਜ਼ਰਤ ਮੁਹੰਮਦ ਜੀ ਦੀ ਤਸਵੀਰ ਛਾਪਣ ਜਾਂ ਬਣਾਉਣ ‘ਤੇ ਸਖਤ ਪਾਬੰਦੀ ਹੈ। ਨਾ ਹੀ ਮੁਸਲਮਾਨ ਭਰਾ ਆਪਣੇ ਨਬੀ ਨੂੰ ‘ਮੁੜ ਫੇਰਾ ਪਾ ਜਾਣ’ ਦੇ ਗੀਤਾਂ ਰਾਹੀਂ ਅਵਾਜ਼ਾਂ ਮਾਰਦੇ ਹਨ ‘ ਆਪਣੇ ਗੁਰੂ ਸਾਹਿਬਾਨ ਦੇ ਸਰੀਰਾਂ ਦੀ ਤਸਵੀਰਾਂ ਦੀ ਸਿੱਕ ਸਾਨੂੰ ਸਿੱਖਾਂ ਨੂੰ ਹੀ ਲੱਗੀ ਰਹਿੰਦੀ ਹੈ, ਕਿਉਂਕਿ ਅਸੀਂ ਸ਼ਬਦ ਨੂੰ ਗੁਰੂ ਸਮਝਦੇ ਹੀ ਨਹੀਂ।
‘ਚਾਰ ਚੱਕ ਤਾਰਨਹਾਰੇ’ ਬਾਬਾ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆਂ ਆਪਾਂ ਜੇ ਅੰਤਰ-ਆਤਮੇ ਝਾਤੀ ਮਾਰੀਏ ਤਾਂ ਸਾਨੂੰ ਸ਼ਰਮਿੰਦਗੀ ਆਵੇਗੀ ਕਿ ਅਸੀਂ ਉਨ੍ਹਾ ਨੂੰ ਕਿਸ ਮੂੰਹ ਨਾਲ ਦੁਨੀਆਂ ‘ਤੇ ਮੁੜ ਆਉਣ ਲਈ ਸੱਦ ਰਹੇ ਹਾਂ? ਮੰਨ ਲਉ, ਬ੍ਰਹਿਮੰਡ ਦਾ ਕਰਤਾ ਪੁਰਖ ਜੇ ਕੋਈ ਕਲਾ ਵਰਤਾ ਵੀ ਦੇਵੇ ਕਿ ਗੁਰੂ ਬਾਬਾ ਜੀ ਸਰੀਰਕ ਰੂਪ ਵਿੱਚ ਆ ਜਾਣ, ਤਾਂ ਸੋਚੋ ਕਿ ਉਹ ਆਪਣੇ ਪੈਰੋਕਾਰਾਂ ਦੇ ‘ਲੱਛਣ’ ਦੇਖ ਕੇ ਕਿਵੇਂ ਮਹਿਸੂਸ ਕਰਨਗੇ। ਉਨ੍ਹਾਂ ਨੂੰ ਇਹ ਦੇਖਕੇ ਕਿਤਨੀਂ ਹੈਰਾਨੀਂ ਹੋਵੇਗੀ ਕਿ ਜਿਹਨਾਂ ਕਰਮ-ਕਾਂਡਾਂ, ਪਖੰਡਾਂ, ਥੋਥੀਆਂ ਰਵਾਇਤਾਂ, ਮਿੱਥਾਂ ਮਨੌਤਾਂ, ਸੁੱਚਾਂ-ਭਿੱਟਾਂ, ਊਚ ਨੀਚ ਦੇ ਬਰਖਿਲਾਫ ਉਹ ਇਸਲਾਮ ਅਤੇ ਹਿੰਦੂ ਮੱਤ ਦੇ ਕੇਂਦਰਾਂ ਵਿੱਚ ਗਏ। ਉਹ ਸਾਰੀਆਂ ਬੁਰਾਈਆਂ ਅੱਜ ਉਨ੍ਹਾਂ ਦੇ ਪੈਰੋਕਾਰਾਂ ਨੇ ਅਪਣਾਈਆਂ ਹੋਈਆਂ ਹਨ। ਜਿਸ ਕਰਮ-ਕਾਂਡੀ ਆਰਤੀ ਦਾ ਖੰਡਨ ਕਰਦਿਆਂ ਉਨ੍ਹਾਂ ਜਗਨਨਾਥ ਦੇ ਪੁਜਾਰੀਆਂ ਨੂੰ ‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ’ ਦੀ ਸੋਝੀ ਕਰਵਾਈ ਸੀ, ਅੱਜ ਉਹੀ ਕੁੱਝ ‘ਸਿੱਖ ਪੁਜਾਰੀ’ ਕਰਨ ਲੱਗੇ ਹੋਏ ਹਨ। ਗੁਰੂ ਬਾਬਾ ਜੀ ਦੇ ਮੁਖਾਰਬਿੰਦ ਤੋਂ ‘ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥’ ਵਾਲ਼ਾ ਸ਼ਬਦ, ਇੱਕੋ ਵਾਰ ਸੁਣ ਕੇ ਸੱਜਣ ‘ਠੱਗ’ ਸੱਚੇ ਅਰਥਾਂ ਵਿੱਚ ‘ਸੱਜਣ’ ਬਣ ਗਿਆ ਸੀ। ਉਸਦਾ ‘ਠੱਗਪੁਣਾ’ ਦੂਰ ਹੋ ਗਿਆ ਸੀ। ਅਸੀਂ ਇਹ ਸ਼ਬਦ ਮਾਡਰਨ ਰਾਗੀਆਂ ਵਲੋਂ ਮਧੁਰ ਧੁਨਾਂ ਵਿੱਚ ਗਾਇਆ ਹੋਇਆ, ਇੱਕ ਵਾਰ ਨਹੀਂ, ਕਈ ਕਈ ਵਾਰ ਝੂਮ ਝੂਮ ਕੇ ਸੁਣਿਆਂ ਹੈ। ਪਰ ਫਿਰ ਵੀ ਸਾਡੇ ‘ਚੋਂ ਠੱਗਾਂ ਵਾਲ਼ੀ ਕਰਤੂਤ ਨਹੀਂ ਜਾਂਦੀ!
ਬਾਬਾ ਜੀ ਦੇ ਸਾਹਵੇਂ ਜਿਨ੍ਹਾਂ ਵਿਚਾਰੇ ਨਿਮਾਣੇ ਤੇ ਨਿਤਾਣੇ ਲੋਕਾਂ ਨੂੰ ‘ਨੀਚ’ ਕਹਿ ਕੇ ਦੁਰਕਾਰਿਆ ਗਿਆ ਸੀ, ਦਇਆਲੂ ਕ੍ਰਿਪਾਲੂ ਦਾਤਾ ਜੀ ਨੇ ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥’ ਆਖਦਿਆਂ ਉਨ੍ਹਾਂ ਨੂੰ ਗਲ਼ ਨਾਲ਼ ਲਾਇਆ ਸੀ।---ਤੇ ਅੱਜ ਗੁਰੂ ਨਾਨਕ ਜੀ ਆ ਕੇ ਵੱਖ ਵੱਖ ਜਾਤਾਂ–ਸ਼੍ਰੇਣੀਆਂ ਦੇ ਅਲੱਗ ਅਲੱਗ ਬਣੇ ਹੋਏ ਗੁਰਦੁਆਰੇ ਦੇਖ ਕੇ ਕਿੰਨੇ ਕੁ ਖੁਸ਼ ਹੋਣਗੇ? ਹੋਰ ਤਾਂ ਹੋਰ, ਅਸੀਂ ‘ਆਏ ਹੋਏ’ ਗੁਰੂ ਨਾਨਕ ਜੀ ਨਾਲ਼ ਰਬਾਬੀ ਦੇ ਤੌਰ ਤੇ ਕਿਸੇ ‘ਮਰਦਾਨੇ’ ਨੂੰ ਨਾਲ਼ ਨਹੀਂ ਤੁਰਨ ਦੇਣਾ! ਸ਼ਾਇਦ ਸਾਡੇ ‘ਚੋਂ ਬਹੁਤੇ ‘ਉੱਚੀ ਸੁਸਾਇਟੀ’ ਨਾਲ਼ ਸਬੰਧ ਰੱਖਣ ਵਾਲ਼ੇ ਗੁਰੂਕੇ ਸਿੱਖ, ਬਾਬਾ ਜੀ ਨੂੰ ਕਹਿ ਦੇਣਗੇ-
“ਜੀ ਸੱਚੇ ਪਾਤਸ਼ਾਹ, ਕੋਈ ‘ਸਟੇਟਸ’ ਵਾਲ਼ਾ ਸਾਜੀ ਨਾਲ਼ ਲੈ ਲਉ! ਅਹਿ ਮਰਦਾਨਾ ਆਪ ਜੀ ਨਾਲ਼ ‘ਜਚਦਾ’ ਨਹੀਂ ਹੈਗਾ!”
ਇਹ ਵੀ ਹੋ ਸਕਦਾ ਹੈ ਕਿ ‘ਮੂਲ-ਮੰਤਰ’ ਕਿੱਥੋਂ ਤੱਕ ਹੈ? ਦੇ ‘ਸਵਾਲ’ ਤੇ ਲੜ ਝਗੜ ਰਹੇ ‘ਗੁਰਸਿੱਖਾਂ’ ਨੂੰ, ਜੇ ਗੁਰੂ ਜੀ ਆ ਕੇ ਸਪੱਸ਼ਟ ਦੱਸ ਦੇਣ ਕਿ ਭਾਈ ਸਿੱਖੋ ਮੂਲ-ਮੰਤਰ ‘ਗੁਰ-ਪ੍ਰਸਾਦਿ’ ਤੱਕ ਹੀ ਹੈ। ਤਾਂ ਮੂਲ-ਮੰਤਰ ਨੂੰ ‘ਨਾਨਕ ਹੋਸੀ ਭਿ ਸਚ’ ਤੱਕ ਬਣਾਉਣ ਵਾਲ਼ਿਆਂ ਨੇ ਉੱਚੀ –ੳੱਚੀ ਰੌਲ਼ਾ ਪਾ ਕੇ, ਬਾਬਾ ਜੀ ਦਾ ਹੁਕਮ ਮੰਨਣ ਤੋਂ ਇਹ ਕਹਿਕੇ ਇਨਕਾਰ ਕਰ ਦੇਣਾ ਹੈ- “ਸਾਡੇ ‘ਮਹਾਂ-ਪੁਰਖ’ ------ਸਾਡੇ ਸੰਤ ਮਹਾਰਾਜ ‘ਹੋਸੀ ਭਿ ਸਚ’ ਤੱਕ ‘ਫੁਰਮਾ’ ਗਏ ਹਨ –ਜੋ ਮਰਜ਼ੀ ਹੋ ਜਾਏ, ਅਸੀਂ ਤਾਂ ਆਪਣੇ ਸੰਤਾਂ’ ਦਾ ਹੁਕਮ ਮੰਨਦਿਆਂ ‘ਪੂਰਾ’ ਮੂਲ-ਮੰਤਰ ਹੀ ਪੜ੍ਹਾਂਗੇ!” ਦਰਅਸਲ ਗੁਰੂ ਬਾਬਾ ਜੀ ਵਲੋਂ ਮੁੜ ਫੇਰਾ ਮਾਰਨ ‘ਤੇ ਸਾਨੂੰ ਸਿੱਖਾਂ ਨੂੰ ਹੀ ਸਭ ਤੋਂ ਵੱਧ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਜਾਏਗਾ !
ਜ਼ਰਾ ਸੋਚੀਏ, ਉਨ੍ਹਾਂ ਮਲਿਕ ਭਾਗੋ ਦੇ ਘਰ ਦਾ ਅੰਨ-ਜਲ ਤਾਂ ਹਰਗਿਜ਼ ਨਹੀਂ ਛਕਣਾ! ਸੋ, ਉਹ ਭਾਲ਼ ਕਰਨਗੇ ਆਪਣੇ ਕਿਰਤੀ ਸਿੱਖ ਭਾਈ ਲਾਲੋ ਦੀ !---ਐਸ ਜ਼ਮਾਨੇ ਵਿੱਚ ਭਾਈ ਲਾਲੋ?---ਮੰਨ ਲਉ, ਸਰਬ ਕਲਾ ਸਮਰੱਥ ਦਾਤਾਰ ਜੀ ਨੇ, ਜੇ ਕਿਸੇ ਭਾਈ ਲਾਲੋ ਦੀ ਭਾਲ਼ ਕਰ ਹੀ ਲਈ, ਤਾਂ ਆਪਣੀਂ ਅੰਨੀਂ ਕਮਾਈ ਵਿੱਚੋਂ ਵੱਡੇ ਵੱਡੇ ਚੈੱਕ ਦੇ ਕੇ ਖੁਦ ਨੂੰ ‘ਸਿਰਮੌਰ ਸਿੱਖ’ ਸਦਾਉਣ ਵਾਲ਼ੇ ਮਲਿਕ ਭਾਗੋਆਂ ਨੇ, ਬਾਬਾ ਜੀ ਨੂੰ ਭਾਈ ਲਾਲੋ ਦੇ ਘਰ ਨਹੀਂ ਜੇ ਜਾਣ ਦੇਣਾ! ਇਨ੍ਹਾਂ ‘ਮਾਡਰਨ ਮਲਿਕ ਭਾਗੋਆਂ’ ਨੇ ਦਲੀਲਾਂ ਦੇ ਦੇ ਕੇ ਇਹ ਸਿੱਧ ਕਰ ਦੇਣਾ ਹੈ ਕਿ ਜਗਦ ਗੁਰੂ ਜੀ, ਅਸੀਂ ਹੀ ਤੇਰੇ ‘ਸੱਚੇ ਸਿੱਖ’ ਹਾਂ। ਇਸ ਕੰਮ ਲਈ ਅਜਿਹੇ ਭੱਦਰ ਪੁਰਸ਼ ਅਖਬਾਰਾਂ ਵਿੱਚ ਛਪਦੀ ਆਪਣੀ ‘ਇਸ਼ਤਿਹਾਰਬਾਜ਼ੀ’ ਵੀ ਗੁਰੂ ਬਾਬਾ ਜੀ ਅੱਗੇ ਪੇਸ਼ ਕਰਕੇ ‘ ਸਰਬੋਤਮ’ ਹੋਣ ਦੀ ਦੁਹਾਈ ਦੇਣਗੇ!
ਇਹ ਸੋਚ ਕੇ ਤਾਂ ਪਾਪ ਕੰਬ ਜਾਂਦੇ ਹਨ ਕਿ ਜੇ ਸਰੀਰਕ ਜਾਮੇ ਵਿੱਚ ਆਏ ਹੋਏ ਗੁਰੂ ਨਾਨਕ ਜੀ ਦੀ ਨਜ਼ਰ ਸਾਡੇ ਸੱਭਿਆਚਾਰ ਪ੍ਰੋਗਰਾਮਾਂ ‘ਤੇ ਪੈ ਜਾਏ, ਫਿਰ ਸਾਡਾ ਕੀ ‘ਹਸ਼ਰ’ ਹੋਵੇਗਾ ! ਹੋ ਸਕਦਾ ਹੈ ਕਿ ਸਾਡੇ ਅਜਿਹੇ ਰੰਗਾ-ਰੰਗ ਮੇਲਿਆਂ ਦੇ ਤੌਰ ਤਰੀਕੇ ਦੇਖ ਕੇ, ਸ੍ਰੀ ਸਤਿਗੁਰ ਜੀ ਆਪਣੇ ਪਿਆਰੇ ਸਿੱਖ ਭਾਈ ਲਾਲੋ ਨੂੰ ਮੁਖਾਤਿਬ ਹੋ ਕੇ ਵੈਰਾਗ-ਮਈ ਗਾਇਨ ਕਰਨ ਲੱਗ ਪੈਣ-
‘ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥’
ਇਹ ਸੋਚਦਿਆਂ ਹੋਰ ਵੀ ਖੌਫ ਆਉਂਦਾ ਹੈ ਕਿ ਗੁਰੂ ਨਾਨਕ ਜੀ ਅੱਜਕੱਲ੍ਹ ਆਪਣੇ ਸਿੱਖਾਂ ਦੇ ਵਿਆਹ-ਸ਼ਾਦੀਆਂ ਨੂੰ ਦੇਖਦਿਆਂ ਸਾਨੂੰ ਕਿਹੋ ਜਿਹੇ ਰੂਪ ‘ਚ ਚਿਤਵਨੀਆਂ ਦੇਣਗੇ? ਆਪੇ ਹੀ ਕਿਆਸ ਲਾਈਏ ਕਿ ਉਹ ‘ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥’ ਵਾਲ਼ੇ ਸ਼ਬਦ ਨੂੰ ਹੁਣ ਕਿਹੜੇ ਰਾਗ ਵਿੱਚ ਗਾਉਣਗੇ? ਅਜੋਕੇ ਸਿੱਖਾਂ ਦੇ ਵਿਆਹਾਂ ਵਿੱਚ ਹੁੰਦਾ ਭੰਗੜ-ਖਾਨਾ, ਨੱਚ-ਨਚੱਈਆ, ਟੱਪ-ਟਪੱਈਆ ਤੱਕ ਕੇ, ਗੁਰੂ ਬਾਬਾ ਜੀ ਸੋਚਣਗੇ ਕਿ ਮੈਂ ਤਾਂ ਲੰਕਾ ਦੇ ਰਾਜੇ ਸ਼ਿਵ ਨਾਭ ਦੀਆਂ ਭੇਜੀਆਂ ਹੋਈਆਂ ਨ੍ਰਤਕੀਆਂ ਨੂੰ ‘ਗਾਛਹੁ ਪੁਤ੍ਰੀ ਰਾਜ ਕੁਆਰ॥ ਨਾਮੁ ਭਣਹੁ ਸਚੁ ਦੋਤੁ ਸਵਾਰਿ॥’ ਦਾ ਉਪਦੇਸ਼ ਦੇ ਕੇ ਨੱਚਣੋਂ ਵਰਜ ਦਿੱਤਾ ਸੀ। ਜਿਸ ਨੂੰ ਸੁਣਦਿਆਂ ਸਾਰ ਉਨ੍ਹਾਂ ਆਪਣਾ ਨਾਚ’ ਬੰਦ ਕਰ ਦਿੱਤਾ ਸੀ! ਫੇਰ ਇੱਥੇ ਤਾਂ ਕੋਈ ਕਿਸੇ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੈ। ‘ਹੋਛੇ ਮਦੁ’ ਦੀ ਖੁੱਲ੍ਹੀ ਵਰਤੋਂ ਵੇਖਦਿਆਂ ਬਾਬਾ ਜੀ ਹੈਰਾਨ-ਕੁੰਨ ਹੁੰਦਿਆਂ ਸ਼ਾਇਦ ਮਰਦਾਨੇ ਨੂੰ ਪੁੱਛ ਹੀ ਲੈਣ –“ਭਾਈ ਮਰਦਾਨਿਆਂ, ਭਲਾ ਇਹ ਸਿੱਖ ਘਰਾਣਿਆਂ ਦੇ ਹੀ ਵਿਆਹ ਹੋ ਰਹੇ ਹਨ ?”
ਇਹ ਵੀ ਮੁਮਕਿਨ ਹੈ ਕਿ ਸਰੀਰਕ ਜਾਮੇ ਵਿੱਚ ਵਿਚਰਦਿਆਂ ਹੋਇਆਂ ਗੁਰੂ ਬਾਬਾ ਜੀ ਆਪਣੇ ਨਾਂ ਤੇ ਚੱਲਦੇ ਸਕੂਲ ਕਾਲਜ, ਹਸਪਤਾਲ, ਦੁਕਾਨਾਂ ਅਤੇ ਵਿਉਪਾਰਕ ਅਦਾਰਿਆਂ ਦੀ ਕਾਰਗੁਜ਼ਾਰੀ ਦੇਖ ਕੇ ਭਾਈ ਮਰਦਾਨੇ ਨੂੰ ਉਨ੍ਹਾਂ ਦੀ ਪੁੱਛ-ਪੜਤਾਲ ਕਰਨ ਲਈ ਉਨਾਂ ਦੇ ਅੰਦਰ ਭੇਜ ਦੇਣ! ‘ਅੰਦਰਲੀ ਰਿਪੋਰਟ’ ਸੁਣ ਕੇ ਗੁਰੂ ਪਾਤਸ਼ਾਹ ਭਲਾ ਕਿਤਨੇ ਕੁ ਪ੍ਰਸੰਨ ਹੋਣਗੇ? ਉਹ ਮਰਦਾਨੇ ਨੂੰ ਜ਼ਰੂਰ ਕਹਿਣਗੇ-“ਭਾਈ, ਜੇ ਇਨ੍ਹਾਂ ਨੇ ਕੰਮ ‘ਮਲਿਕ ਭਾਗੋਆਂ’ ਵਾਲ਼ੇ ਹੀ ਕਰਨੇ ਹਨ ਤਾਂ ਆਹ ਬਾਹਰ ਨਾਨਕ ਨਾਮ ਦੇ ਫੱਟੇ ਕਾਹਨੂੰ ਟੰਗੇ ਹੋਏ ਹਨ? ਮਨੁੱਖਤਾ ਨੂੰ ‘ਗਾਡੀ ਰਾਹ’ ਦਿਖਾਉਣ ਵਾਲ਼ੀ ਇਨਕਲਾਬੀ ਗੁਰਬਾਣੀਂ ਦੀਆਂ ਥਾਂ ਥਾਂ ਚਲਦੀਆਂ ਲੜੀਆਂ ਤੇ ‘ਕੋਤਰੀਆਂ ਦੇਖ ਕੇ ਉਹ ਆਪਣੇ ਮਨ ਵਿੱਚ ਜ਼ਰੂਰ ਸੋਚਣਗੇ ਕਿ – “ਪੜਿ ਪੜਿ ਗਡੀ ਲਦੀਅਹਿ” ਵਾਲ਼ੇ ਸ਼ਬਦ ਨੂੰ ਇਨ੍ਹਾਂ ਭੋਲ਼ੇ ਸਿੱਖਾਂ ਨੇ ਸਿਰਫ ਪੜ੍ਹਿਆ ਤੇ ਗਾਇਆ ਈ ਹੈ-ਵਿਚਾਰਿਆ ਭੋਰਾ ਵੀ ਨਹੀਂ ਜਾਪਦਾ! ਸਰੀਰਕ ਲੋੜਾਂ ਤੋਂ ਰਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੂਹਰੇ ਅਰਦਾਸ ਕਰਨ ਵਾਲ਼ੇ ਮੂੰਹੋਂ ‘ਹੁਣਿ ਲਾਵਹੁ ਭੋਗੁ ਹਰਿ ਰਾਏ’ ਵਾਲ਼ੀ ਤੁਕ ਸੁਣ ਕੇ, ਗੁਰੂ ਪਾਤਸ਼ਾਹ, ਸਿੱਖਾਂ ਦੀ ਸੋਚ ‘ਤੇ ਤਰਸ ਹੀ ਖਾਣਗੇ!
ਗੁਰ-ਉਪਦੇਸ਼ਾਂ ਨੂੰ ਤਿਲਾਂਜਲੀ ਦੇ ਕੇ ਮਨ-ਮਰਜ਼ੀਆਂ ਕਰ ਰਹੇ, ਅੰਧ ਵਿਸ਼ਵਾਸ਼ਾਂ ਵਿੱ ਜਕੜੇ ਹੋਏ, ਸ਼ਬਦ ਦੀ ਥਾਂ ‘ਦੇਹੀ’ ਨੂੰ ਪੂਜਦੇ, ਸਿਰਫ ਬਾਹਰੀ ਦਿਖਾਵੇ ਦੀ ਸਿੱਖੀ ਧਾਰਨ ਕਰੀ ਫਿਰਦੇ, ‘ਇੱਕ ਪੰਥ’ ਹੁੰਦੇ ਹੋਏ ਆਪਸ ਵਿੱਚ ਯੁੱਧ ਮਚਾ ਰਹੇ, ਸਿਦਕ ਤੇ ਸਿਰੜ ਤੋਂ ਕੋਹਾਂ ਦੂਰ ਜਾ ਰਹੇ ਅਤੇ ਨਾਮ-ਸਿਮਰਨ ਤੋਂ ਟੁੱਟ ਚੁੱਕੇ ਆਪਣੇ ਪੈਰੋਕਾਰਾਂ ਨੂੰ ‘ਜ਼ਾਹਰ ਪੀਰ ਜਗਤ ਗੁਰ ਬਾਬਾ ਜੀ’ ਜ਼ਰੂਰ ਪੁੱਛਣਗੇ-
“ਭਾਈ ਸਿੱਖੋ, ਆਹ ਕੁੱਝ ਦਿਖਾਉਣ ਲਈ ਤੁਸੀਂ ਉੱਚੀ ਉੱਚੀ ਗੀਤ ਗਾ ਰਹੇ ਸੀ ਕਿ- ਸਤਿਗੁਰ ਨਾਨਕ ਆ ਜਾ!”
http://www.khalsanews.org/newspics/... Nov 13 Satguru Nanak aaja - TS Dupalpuri.htm