• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1

dalvinder45

SPNer
Jul 22, 2023
602
36
79
ਗੁਰਦੁਆਰਾ ਗੁਰੂ ਨਾਨਕ ਸਾਹਿਬ ਬੀਜ ਬਿਹਾੜਾ

ਬੀਜ ਬਿਹਾੜਾ ਅਨੰਤ ਨਾਗ ਤੋਂ ਛੇ ਕਿਲੋਮੀਟਰ ਤੇ ਆਵਾਂਤੀਪੁਰਾ ਤੋਂ 13 ਕਿਲੋਮੀਟਰ ਹੈ। ਇੱਥੇ ਗੁਰੂ ਜੀ ਪੰਡਿਤ ਬ੍ਰਹਮਦਾਸ ਦੀ ਬਿਨਤੀ ਕਿ ‘ਮੇਰੇ ਪਾਸ ਆ ਕੇ ਦਰਸ਼ਨ ਦਿਓ’ ਤੇ ਬ੍ਰਹਮਦਾਸ ਦੇ ਘਰ ਰਹੇ ਸਨ ਗੁਰਦੁਆਰਾ ਜੇਹਲਮ ਦਰਿਆ ਦੇ ਕੰਢੇ ਤੇ ਹੈ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੰਤਨਾਗ ਇਸ ਦੀ ਦੇਖ ਰੇਖ ਕਰਦੀ ਹੈ।

1713748281013.png


ਗੁਰਦੁਆਰਾ ਗੁਰੂ ਨਾਨਕ ਸਾਹਿਬ ਬੀਜ ਬਿਹਾੜਾ
1713748313022.png

ਗੁਰਦੁਆਰਾ ਗੁਰੂ ਨਾਨਕ ਸਾਹਿਬ ਬੀਜ ਬਿਹਾੜਾ ਪ੍ਰਕਾਸ਼ ਅਸਥਾਨ

ਬੀਜ ਬਿਹਾੜਾ ਬ੍ਰਹਮ ਦੱਤ ਦਾ ਸਥਾਨ ਸੀ ਜਿਸ ਨਾਲ ਗੁਰੂ ਨਾਨਕ ਦੇਵ ਜੀ ਨੇ ਮਟਨ 'ਤੇ ਚਰਚਾ ਕੀਤੀ ਸੀ। ਉਹ ਕੁਝ ਦਿਨ ਉਸ ਕੋਲ ਰਿਹਾ। ਉਸ ਦੀ ਮੁਲਾਕਾਤ ਇੱਕ ਧਰਮੀ ਇਸਤਰੀ ਗੋਪੀ ਦੇਈ ਨਾਲ ਵੀ ਹੋਈ ਜਿਸ ਨਾਲ ਉਸ ਨੇ ਗੱਲਬਾਤ ਕੀਤੀ। ਬਿਜ ਬਿਹਾੜਾ ਵਿਖੇ। ਉਹ ਇੱਕ ਧਰਮੀ ਇਸਤਰੀ ਗੋਪੀ ਦੇਈ ਨੂੰ ਵੀ ਮਿਲਿਆ ਅਤੇ ਉਸਨੂੰ ਮੁਕਤੀ ਲਈ ਸਹੀ ਮਾਰਗ 'ਤੇ ਚਲਾਇਆ। ਗੁਰਦੁਆਰਾ ਬੀਜ ਬਿਹਾੜਾ ਇਨ੍ਹਾਂ ਸਮਾਗਮਾਂ ਦੀ ਯਾਦ ਦਿਵਾਉਂਦਾ ਹੈ। ਗੁਰਦੁਆਰਾ ਨੈਸ਼ਨਲ ਹਾਈਵੇਅ 44 'ਤੇ ਹੈ। ਸਾਡੇ ਗੁਰਦੁਆਰੇ ਦੀ ਫੇਰੀ ਦੌਰਾਨ ਦੱਸਿਆ ਗਿਆ ਕਿ ਗ੍ਰੰਥੀ ਤੋਂ ਇਲਾਵਾ ਕੋਈ ਵੀ ਸਿੱਖ ਉਥੇ ਨਹੀਂ ਰਹਿੰਦਾ, ਜਿਵੇਂ ਕਿ ਤਸਵੀਰ ਵਿਚ ਦੇਖਿਆ ਜਾ ਸਕਦਾ ਹੈ; ਉਹ ਵੀ ਅੱਤਵਾਦੀਆਂ ਅਤੇ ਸਥਾਨਕ ਚੋਰਾਂ ਆਦਿ ਦੇ ਖਤਰੇ ਕਾਰਨ ਗੁਰਦੁਆਰੇ ਨੂੰ ਅੰਦਰੋਂ ਬੰਦ ਰੱਖਦਾ ਹੈ।​
 

dalvinder45

SPNer
Jul 22, 2023
602
36
79
ਅਨੰਤਨਾਗ

ਅਨੰਤਨਾਗ ਨੂੰ ਇਸਲਾਮਾਬਾਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਸਦੇ ਨਾਵਾਂ ਦਾ ਪਿਛੋਕੜ ਵੱਖਰਾ ਹੈ। ਸੰਸਕ੍ਰਿਤ ਵਿੱਚ ‘ਅਨੰਤ’ ਦਾ ਅਰਥ ਹੈ ‘ਅਨੰਤ’ ਅਤੇ ਕਸ਼ਮੀਰੀ ਵਿੱਚ ‘ਨਾਗ’ ਦਾ ਅਰਥ ਹੈ ‘ਪਾਣੀ ਦਾ ਝਰਨਾ’ ਇਹ ਦਰਸਾਉਂਦਾ ਹੈ ਕਿ ਇਸ ਸ਼ਹਿਰ ਵਿੱਚ ਬਹੁਤ ਸਾਰੇ ਝਰਨੇ ਹਨ। ਇਸਲਾਮਾਬਾਦ ਮੁਗਲ ਗਵਰਨਰ ਇਸਲਾਮ ਖਾਨ ਤੋਂ ਆਇਆ ਸੀ ਜਿਸ ਨੇ ਇਸ ਸ਼ਹਿਰ ਵਿਚ ਬਗੀਚਿਆਂ ਦੀ ਗਿਣਤੀ ਕੀਤੀ ਸੀ। ਇਹ ਉਸੇ ਨਾਮ ਦਾ ਜ਼ਿਲ੍ਹਾ ਹੈੱਡਕੁਆਰਟਰ ਹੈ ਅਤੇ NH 44 'ਤੇ ਸ਼੍ਰੀਨਗਰ ਤੋਂ 53 ਕਿਲੋਮੀਟਰ ਦੂਰ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਇਸਦੀ ਆਬਾਦੀ 109433 ਹੈ।

ਗੁਰੂ ਨਾਨਕ ਦੇਵ ਜੀ ਇੱਥੇ ਦੋ ਵਾਰ ਆਏ ਸਨ; ਇੱਕ ਵਾਰ ਅਮਰਨਾਥ ਤੋਂ ਮੱਟਨ ਰਾਹੀਂ ਵਾਪਸ ਆਉਂਦੇ ਸਮੇਂ ਅਤੇ ਦੂਜੀ ਵਾਰ ਸਿਰੀਨਗਰ ਤੋਂ ਆਉਂਦੇ ਸਮੇਂ ਅਤੇ ਚਨੈਨੀ ਰਾਹੀਂ ਜੰਮੂ ਜਾਂਦੇ ਸਮੇਂ। ਇੱਥੇ ਆ ਕੇ ਕੁਝ ਸਮਾਂ ਆਰਾਮ ਕੀਤਾ। ਉnHW ਦੀ ਯਾਤਰਾ ਦੀ ਯਾਦ ਵਿਚ ਇਕ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ।

1713748803381.png

ਗੁਰਦੁਆਰਾ ਨਾਨਕ ਅਸਥਾਨ ਅਨੰਤ ਨਾਗ

ਗੁਰਦੁਆਰਾ ਨਾਨਕ ਅਸਥਾਨ ਅਨੰਤ ਨਾਗ ਵਿੱਚ ਗੁਰੂ ਜੀ ਤੀਜੀ ਯਾਤਰਾ ਵੇਲੇ ਗਏ ਸਨ ਤੇ ਅਨੰਤ ਨਾਗ ਦੇ ਬਾਹਰ ਨਾਗਵਲ ਦੇ ਚਸ਼ਮੇ ਦੇ ਕੰਢੇ ਬੈਠੇ ਸਨ। ਉਸ ਗੁਰਦੁਆਰੇ ਦੀ ਨੀਂਹ ਸਿੱਖ ਰਾਜ ਵੇਲੇ ਰੱਖੀ ਗਈ ਸੀ ਜਿਹਦੇ ਨਾਲ ਬਹੁਤ ਵੱਡੀ ਜਗੀਰ ਵੀ ਲਗਾਈ ਗਈ ਸੀ[
 

dalvinder45

SPNer
Jul 22, 2023
602
36
79
ਮਟਨ
1713837860062.png

ਗੁਰਦੁਆਰਾ ਗੁਰੂ ਨਾਨਕ ਦੇਵ ਜੀ - ਮਟਨ ਸਾਹਿਬ (ਅਨੰਤਨਾਗ)

ਮਟਨ ਸਾਹਿਬ ਦਾ ਪਹਿਲਾ ਨਾਮ ਮੱਛ ਭਵਨ ਸੀ ਤੇ ਦੂਜਾ ਨਾਮ ਮਾਰਤੰਡ ਤੀਰਥ ਦੇ ਨਾਮ ਪਰ ਮਸ਼ਹੂਰ ਸੀ । ਗੁਰੂ ਨਾਨਕ ਦੇਵ ਜੀ ਦੇ ਆਉਣ ਤੇ ਮਟਨ ਸਾਹਿਬ ਦਾ ਨਾਮ ਪਿਆ ਸੀ ਇਸ ਕਰਕੇ ਇਹ ਤਿੰਨ ਨਾਵਾਂ ਨਾਲ ਮਸ਼ਹੂਰ ਹੈ । ਗੁਰੂ ਨਾਨਕ ਦੇਵ ਜੀ ਦੇ ਆਉਣ ਤੇ ਮਟਨ ਸਾਹਿਬ ਸਭ ਤੋਂ ਮਸ਼ਹੂਰ ਹੋ ਗਿਆ ਹੈ । ਇਥੇ ਦੋ ਸਰੋਵਰ ਹਨ ਜਿਨ੍ਹਾਂ ਵਿੱਚ ਛੋਟੀ ਛੋਟੀਆਂ ਮੱਛੀਆਂ ਬਹੁਤ ਹਨ ਜਿਸ ਕਰਕੇ ਨਾ ਇਸ ਦਾ ਨਾ ਮੱਛ ਭਵਨ ਰੱਖਿਆ ਗਿਆ ਸੀ । ਸ੍ਰੀਨਗਰ ਜਾਂ ਅਨੰਤ ਨਾਗ ਤੋਂ ਮੋਟਰਾਂ ਦੀ ਸੜਕ ਮਟਨ ਸਾਹਿਬ ਦੇ ਵਿੱਚ ਦੀ ਹੁੰਦੀ ਹੋਈ ਪਹਿਲਗਾਮ ਨੂੰ ਜਾਂਦੀ ਹੈ । ਮਟਨ ਸਾਹਿਬ ਦੇ ਮੋਟਰਾਂ ਦੀ ਸੜਕ ਤੋਂ ਚੜਦੇ ਪਾਸੇ ਦੋ ਪੱਕੇ ਸਰੋੋੋਵਰ ਹਨ ਜਿਨਾਂ ਦਾ ਜਲ ਬਹੁਤ ਠੰਡਾ, ਸਾਫ, ਸੁੰਦਰ ਤੇ ਨਿਰਮਲ ਹੈ । ਜਲ ਦੇ ਅੰਦਰ ਜਮੀਨ ਵਿੱਚ ਸੂਈ ਪਈ ਵੀ ਨਜ਼ਰ ਆਉਂਦੀ ਹੈ ਇਹ ਦੋ ਸਰੋਵਰ ਹਨ ਇੱਕ ਵੱਡਾ ਤੇ ਇੱਕ ਛੋਟਾ । ਵੱਡਾ ਸਰੋਵਰ ਹੇਠਲੇ ਪਾਸੇ ਹੈ ਤੇ ਛੋਟਾ ਸਰੋਵਰ ਉੱਪਰਲੇ ਪਾਸੇ ਪਹਾੜ ਦੀਆਂ ਜੜ੍ਹਾਂ ਵਿੱਚ ਹੈ। ਇਹ ਸਾਰਾ ਪਹਾੜ ਸੁਖਦੇਵੀ ਦੇ ਨਾਮ ਤੇ ਮਸ਼ਹੂਰ ਹੈ। ਕਿਉਂਕਿ ਇਸ ਪਹਾੜ ਦੇ ਉੱਤੇ ਮਟਨ ਤੋਂ ਡੇਢ ਮੀਲ ਦੇ ਫਾਸਲੇ ਚੜ੍ਹਦੇ ਦੀ ਤਰਫ ਦੱਖਣ ਦੀ ਗੁੱਟ ਵਿੱਚ ਸੁਖਦੇਵ ਦਾ ਮੰਦਿਰ ਬਣਿਆ ਹੋਇਆ ਹੈ। ਇਸ ਦੇਵੀ ਦੇ ਮੰਦਰ ਹੋਣ ਤੇ ਪਹਾੜ ਦਾ ਨਾਮ ਸੁਖਦੇਵ ਪਹਾੜ ਹੀ ਹੈ।

ਮਟਨ ਹਿੰਦੂਆਂ ਦਾ ਬੜਾ ਭਾਰੀ ਤੀਰਥ ਹੈ ਤੇ ਇੱਥੇ ਪੰਡਤਾਂ ਦਾ ਬਹੁਤ ਜ਼ੋਰ ਹੈ । 300 ਘਰ ਪੰਡਤਾਂ ਦੇ ਹਨ ਤੇ 250 ਕਾਰਨ ਮੁਸਲਮਾਨਾਂ ਦੇ ਹਨ ਤੇ 15 ਘਰ ਸਿੱਖਾਂ ਦੇ ਹਨ । ਜੋ ਉੱਪਰਲਾ ਛੋਟਾ ਸਰੋਵਰ ਹੈ ਇਹ ਪਹਿਲੇ ਜਮਾਨੇ ਵਿੱਚ ਇੱਕ ਛੋਟਾ ਜਿਹਾ ਕੱਚਾ ਚਸ਼ਮਾ ਹੁੰਦਾ ਸੀ ਤੇ ਸੁਖਦੇਵ ਪਹਾੜ ਵਿੱਚੋਂ ਜਲ ਨਿਕਲਦਾ ਹੁੰਦਾ ਸੀ ਤੇ ਅੱਜ ਕੱਲ ਵੀ ਇਸੇ ਪਹਾੜ ਵਿੱਚੋਂ ਨਿਕਲਦਾ ਹੈ । ਅੱਜ ਕੱਲ ਤਾਂ ਸੱਤ ਧਾਰਾਵਾਂ ਹੀ ਪਹਾੜ ਵਿੱਚੋਂ ਨਿਕਲਦੀਆਂ ਹਨ। ਇਹਨਾਂ ਵਿੱਚੋਂ ਚਾਰ ਧਾਰਾਵਾਂ ਤਾਂ ਬੰਦ ਰੱਖਦੇ ਹਨ ਤੇ ਤਿੰਨ ਧਾਰਾਵਾਂ ਖੁੱਲੀਆਂ ਰੱਖਦੇ ਹਨ ਤਾਂ ਕਿ ਜਲ ਜਿਆਦਾ ਨਾ ਆ ਜਾਵੇ । ਇਸੇ ਕੱਚੇ ਚਸ਼ਮੇ ਵਿੱਚ ਜਲ ਨਿਕਲ ਕੇ ਇੱਕ ਨਾਲੇ ਦੀ ਸ਼ਕਲ ਵਿੱਚ ਹੋ ਕੇ ਵਗਦਾ ਹੈ ਜਿਸ ਜਗ੍ਹਾ ਅੱਜ ਕੱਲ ਵੱਡਾ ਸਰੋਵਰ ਹੈ।

ਜੋ ਨਾਲਾ ਵੱਗਦਾ ਹੁੰਦਾ ਸੀ ਉਸ ਜਲ ਦੇ ਨਾਲੇ ਵਿੱਚ ਇੱਕ ਪੱਥਰ ਦੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸਨ [ ਜੋ ਪਾਂਡੇ ਲੋਕ ਰਹਿੰਦੇ ਸਨ ਗੁਰੂ ਜੀ ਨਾਲ ਗੋਸ਼ਟ ਕਰਨ ਲਈ ਆਏ [ ਪਾਸ ਹੀ ਇੱਕ ਗੁਫਾ ਸੀ ਜਿਸ ਵਿੱਚ ਇੱਕ ਸੰਤ ਤਪ ਕਰਦੇ ਸਨ, ਉਹ ਸੰਤ ਵੀ ਬਾਹਰ ਨਿਕਲ ਕੇ ਗੁਰੂ ਜੀ ਨਾਲ ਗੋਸ਼ਟ ਕਰਨ ਆ ਲੱਗੇ । ਗੁਰੂ ਜੀ ਨੇ ਸੱਚ ਦਾ ਉਪਦੇਸ਼ ਦੇ ਕੇ ਪਰਮਾਤਮਾ ਦੇ ਰਸਤੇ ਲਾਇਆ । ਗੁਰੂ ਜੀ ਨੇ ਚਸ਼ਮੇ ਵਿੱਚ ਇਸ਼ਨਾਨ ਕੀਤਾ ਜਿਸ ਦਾ ਨਾਮ ਭਵਨ ਕੁੰਡ ਹੈ ਜਿਸ ਜਗ੍ਹਾ ਅੱਜ ਕੱਲ ਛੋਟਾ ਜਿਹਾ ਪੱਕਾ ਸਰੋਵਰ ਬਣਿਆ ਹੋਇਆ ਹੈ ਤੇ ਅੱਜ ਕੱਲ ਵੀ ਭਵਨ ਕੁੰਡ ਦੇ ਨਾਮ ਨਾਲ ਮਸ਼ਹੂਰ ਹੈ। ਇਸ ਭਵਨ ਕੁੰਡ ਨਾਲ ਏਥੋਂ ਦੇ ਪੰਡਿਤ ਤੇ ਗ੍ਰੰਥੀ ਇੱਕ ਮਿੱਥਿਹਾਸਕ ਗਾਥਾ ਜੋੜਦੇ ਹਨ ਜੋ ਇਉਂ ਹੈ:

ਇਸ ਭਵਨ ਕੁੰਡ ਵਿੱਚ ਮੱਛੀਆਂ ਬਹੁਤ ਰਹਿੰਦੀਆਂ ਹਨ । ਜਿਸ ਵਕਤ ਗੁਰੂ ਜੀ ਨੇ ਇਸ਼ਨਾਨ ਕੀਤਾ ਤਾਂ ਇੱਕ ਮੱਛੀ ਬਾਬਾ ਜੀ ਦੇ ਚਰਨ ਛੂੰਹਦੇ ਸਾਰ ਸਰੀਰ ਛੱਡ ਗਈ ਤੇ ਇੱਕ ਆਦਮੀ ਦਾ ਰੂਪ ਹੋ ਕੇ ਬਾਬਾ ਜੀ ਨਾਲ ਗੋਸ਼ਟ ਕਰਨ ਲੱਗ ਗਈ ਸੀ। ਇਹ ਕੌਤਕ ਦੇਖ ਕੇ ਸਾਰੇ ਪਾਂਡੇ ਗੁਰੂ ਜੀ ਦੇ ਸੇਵਕ ਬਣ ਗਏ । ਬਾਬਾ ਜੀ ਤੋਂ ਸੀਹਾਂ ਅਤੇ ਹੱਸੂ ਨੇ ਇਸ ਦਾਕਾਰਨ ਪੁੱiਛਆਂ ਕਿ “ਬਾਬਾ ਜੀ ਇਹ ਕੀ ਕਾਰਨ ਹੈ ਜੋ ਮੱਛੀ ਤੋਂ ਆਦਮੀ ਬਣ ਗਿਆ ਹੈ”। ਤਾਂ ਬਾਬਾ ਜੀ ਨੇ ਕਿਹਾ ਕਿ “ਭਾਈ ਤੁਸੀਂ ਇਸ ਤੋਂ ਹੀ ਪੁੱਛ ਲਓ।“ ਸ਼ੀਹਾਂ ਅਤੇ ਹੱਸੂ ਨੇ ਮੱਛੀ ਤੋਂ ਆਦਮੀ ਬਣੇ ਹੋਏ ਨੂੰ ਪੁੱਛਿਆ ਤਾਂ ਉਸ ਨੇ ਇਹ ਕਹਾਣੀ ਦੱਸੀ :

“ਮੈਂ ਜਦੋਂ ਆਦਮੀ ਦੀ ਜੂਨ ਵਿੱਚ ਸੀ ਤਾਂ ਉਸ ਵਕਤ ਮੇਰਾ ਨਾਮ ਸ਼ਿਵਚਰਨ ਪੰਡਿਤ ਸੀਙ ਮੈਂ ਬੜਾ ਭਾਰੀ ਜੋਤਸ਼ੀ ਸੀ ਮੈਂ ਵੇਦਾਂ ਅਤੇ ਗ੍ਰੰਥਾਂ ਦਾ ਬੜਾ ਅਧਿਐਨ ਕੀਤਾ ਸੀ । ਮੈਂ ਇਸ ਬਾਰੇ ਵੀ ਮੈਂ ਜਾਣ ਲਿਆ ਸੀ ਕਿ ਕਲਯੁਗ ਵਿੱਚ ਨਾਨਕ ਨਿਰੰਕਾਰੀ ਅਵਤਾਰ ਹੋਣਗੇ ਜੋ ਇਸ ਤੀਰਥ ਤੇ ਆਉਣਗੇ ਤੇਮੇਰਾ ਨਿਸਤਾਰਾ ਕਰਨਗੇ।“ ਉਸ ਦਿਨ ਤੋਂ ਮੈਰੀ ਇਹ ਅਭਿਲਾਸ਼ਾ ਸੀ ਕਿ ਗੁਰੂ ਜੀ ਦੇ ਦਰਸ਼ਨ ਕਰਾਂ ਪਰ ਇਹ ਵੀ ਡਰ ਸੀ ਕਿਮੈਂ ਮੈਂ ਇਤਨਾ ਚਿਰ ਕਿਵੇਂ ਜੀਵਾਂਗਾ ਕਿਉਂਕਿ ਮੇਰੀ ਉਮਰ ਥੋੜੀ ਹੈ ਤੇ ਦਰਸ਼ਨ ਕਿਵੇਂ ਹੋਣਗੇ । ਇਸ ਕਰਕੇ ਮੈਨੂੰ ਦਿਨ ਰਾਤ ਫਿਰ ਲੱਗਿਆ ਰਿਹਾ ਕਰੇ।

ਇੱਕ ਵੇਰਾਂ ਦੀ ਗੱਲ ਹੈ ਕਿ ਮੈਂ ਮਾਘ ਦੀ ਕਥਾ ਪਿਆ ਕਰਦਾ ਸਾਂਙ ਮਾਘ ਦਾ ਮਹੀਨਾ ਖਤਮ ਹੋਇਆ ਤੇ ਸ਼ਿਵਰਾਤ ਦੇ ਦਿਨਾਂ ਵਿੱਚ ਵਰਤ ਆਏ ਤੇ ਮੇਰੇ ਪਰਿਵਾਰ ਵਾਲਿਆਂ ਨੇ ਵਰਤ ਰੱਖਿਆ ਤੇ ਮੈਂ ਵੀ ਵਰਤ ਰੱਖਿਆ ਅਤੇ ਕੁੰਭ ਰੱਖਿਆ ਸੀ । ਸਾਡੇ ਘਰ ਮਿੱਠੇ ਭੋਜਨ ਪਕਾਏ ਸਨ ਤੇ ਮੱਛੀ ਵੀ ਪਕਾਈ ਸੀ। ਮੇਰੇ ਸਾਰੇ ਪਰਿਵਾਰ ਨੇ ਮੱਛੀ ਖਾਧੀ ਤੇ ਮਿੱਠਾ ਭੋਜਨ ਵੀ ਖਾਧਾ। ਜਦ ਮੈਨੂੰ ਮੱਛੀ ਦੀ ਵਾਸ਼ਨਾ ਆਈ ਤਾਂ ਮੇਰਾ ਮਨ ਡੋਲ ਗਿਆ ਕਿ ਮੈਂ ਵੀ ਮੱਛੀ ਕਿਉਂ ਨਾ ਖਾਧੀ? ਇਸੇ ਚਿੰਤਾ ਵਿੱਚ ਹੀ ਕਾਲ ਨੇ ਮੈਨੂੰ ਆ ਘੇਰਿਆ। ਮਰਨ ਪਿੱਛੋਂ ਮੈਨੂੰ ਪਰਮਾਤਮਾ ਨੇ ਆਦਮੀ ਤੋਂ ਮੱਛੀ ਦੀ ਜੂਨ ਵਿੱਚ ਪਾਇਆ ਤੇ ਭਵਨ ਕੁੰਡ ਵਿਖੇ ਹੀ ਪਰਮਾਤਮਾ ਨੇ ਮੈਨੂੰ ਮੱਛੀ ਦਾ ਜਨਮ ਦਿੱਤਾ । ਜਦੋਂ ਮੈਨੂੰ ਆਦਮੀ ਤੋਂ ਮੱਛੀ ਦੀ ਜੂਨ ਮਿਲੀ ਸੀ ਤਾਂ ਮੈਂ ਚਿੱਤ ਵਿੱਚ ਪੱਕਾ ਨਿਸ਼ਚਾ ਕੀਤਾ ਸੀ ਕਿ ਹੁਣ ਮੱਛੀ ਜੂਨ ਵਿੱਚੋਂ ਨਾਨਕ ਨਿਰੰਕਾਰੀ ਅਵਤਾਰ ਹੀ ਛਡਵਾਉਣਗੇ ਹੋਰ ਕੋਈ ਨਹੀਂ ਛਡਵਾ ਸਕਦਾ।
ਫਿਰ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਆਏ ਤੇ ਮੈਨੂੰ ਗੁਰੂ ਨਾਨਕ ਦੇਵ ਜੀ ਨੇ ਮੁਕਤ ਕੀਤਾ ਤੇ ਆਖਿਆ ਕਿ ਹੁਣ ਤੂੰ ਪ੍ਰਾਣੀ ਰੂਪ ਵਿੱਚ ਜਨਮ ਲਵੇਂਗਾ ਤੇ ਤੇਰੇ ਵੰਸ਼ ਭਾਰੀ ਚੱਲੇਗਾ [ ਕਸ਼ਮੀਰ ਦੇਸ਼ ਵਿੱਚ ਤੇ ਮਟਨ ਸ਼ਹਿਰ ਦੇ ਪੰਡਤਾਂ ਦਾ ਜੋ ਵੱਡਾ ਮੁਖੀ ਪੰਡਿਤ ਮੁਕੰਦਾ ਨਾਮ ਸੀ ਮੁਕੰਦੇ ਪੰਡਿਤ ਨੂੰ ਗੁਰੂ ਜੀ ਨੇ ਕਿਹਾ ਸੀ ਕਿ ਇਸ ਜਗ੍ਹਾ ਧਰਮਸਾਲ ਬਣਾਓ ਤੇ ਨਾਮ ਜਪੋ ਤੇ ਲੰਗਰ ਚਲਾਓ ।

ਇਸ ਜਗਾ ਗੁਰੂ ਜੀ ਸ਼੍ਰੀਨਗਰ ਤੋਂ ਆਏ ਸਨ ਜੋ ਕਿ ਪੱਛਮੀ ਤਰਫ 57 ਕਿਲੋਮੀਟਰ ਤੇ ਹੈ ਤੇ ਗਏ ਅਮਰਨਾਥ ਨੂੰ ਸਨ ਜੋ ਕਿ ਉੱਤਰੀ ਤਰਫ 53 ਮੀਲ ਹੈ । ਗੁਰਦੁਆਰਾ ਨਾਨਕਸਰ ਮਟਨ ਸਾਹਿਬ ਜ਼ਿਲਾ ਅਨੰਤ ਨਾਗ ਵਿੱਚ ਹੈ। ਇੱਕ ਮੁਸਲਿਮ ਜੁੰਮਾ ਛਾਪਾ ਗੁਰੂ ਨਾਨਕ ਦੇਵ ਜੀ ਨੂੰ ਮਟਨ ਜੰਗਲ ਦੇ ਵਿੱਚ ਮਿਲਿਆ ਸੀ। ਜਨਮ ਸਾਖੀ ਉਸ ਦਾ ਨਾਮ ਕਮਾਲ ਫਕੀਰ ਲਿਖਦੀ ਹੈ ਗੁਰੂ ਸਾਹਿਬ ਇੱਥੇ ਦੋ ਚਸ਼iਮਆਂ ਦੇ ਨੇੜੇ ਮਾਰਤੰਡ ਮੰਦਰ ਦੇ ਨਾਲ ਰਹੇ ਸਨ ਇਹਨੂੰ ਮੱਛ ਭਵਨ ਵੀ ਕਿਹਾ ਜਾਂਦਾ ਹੈ ।

ਸੰਨ 1516 ਆਪਣੀ ਤੀਜੀ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਮਟਨ ਆਏ, ਬਚਨ ਬਿਲਾਸ ਕੀਤੇ ਤੇ ਫਿਰ 7 ਦਿਨ ਨਿਵਾਸ ਕੀਤਾ ਇਸ ਸਥਾਨ ਤੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇਹ ਗੁਰਦੁਆਰਾ ਜਿਥੇ ਹਰ ਸਮੇਂ ਗੁਰਬਾਣੀ ਦਾ ਪਾਠ ਹੁੰਦਾ ਹੈ, ਇੱਕ ਬਹੁਤ ਹੀ ਸਤਿਕਾਰਯੋਗ ਸਥਾਨ ਹੈ। ਗੁਰਦੁਆਰਾ ਮਟਨ ਸਾਹਿਬ ਨੂੰ ਗੁਰਦੁਆਰਾ ਗੁਰੂ ਨਾਨਕ ਦੇਵ ਜੀ (ਅਨੰਤਨਾਗ) ਵੀ ਕਿਹਾ ਜਾਂਦਾ ਹੈ, । ਗੁਰਦੁਆਰਾ ਖੰਡਰ ਮੰਦਰਾਂ ਦੀ ਜਗ੍ਹਾ 'ਤੇ ਬਣਾਇਆ ਗਿਆ ਹੈ ਅਤੇ ਕਸ਼ਮੀਰ ਦੇ ਸਭ ਤੋਂ ਪ੍ਰਸਿੱਧ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ, ਜਿੱਥੇ ਸਿੱਖ ਸ਼ਰਧਾਲੂਆਂ ਤੋਂ ਇਲਾਵਾ ਬ੍ਰਾਹਮਣ ਵੀ ਮੱਥਾ ਟੇਕਦੇ ਹਨ।

ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ, ਉਹਨਾਂ ਨੇ ਲੋਕਾਂ ਨੂੰ ਅਗਿਆਨਤਾ ਦੇ ਦੁਸ਼ਟ ਚੱਕਰ ਤੋਂ ਛੁਟਕਾਰਾ ਦਿਵਾਇਆ ਅਤੇ ਉਹਨਾਂ ਨੂੰ ਰੱਬੀ ਮਾਰਗ ਦਾ ਮਾਰਗਦਰਸ਼ਨ ਕੀਤਾ।ਇੱਕ ਵਾਰ ਪੰਡਿਤ ਬ੍ਰਹਮਦਾਸ ਨਾਮ ਦਾ ਇੱਕ ਬ੍ਰਾਹਮਣ ਗੁਰੂ ਜੀ ਕੋਲ ਆਇਆ ਅਤੇ ਉਨ੍ਹਾਂ ਦੇ ਗਿਆਨ ਦੀ ਸ਼ੇਖੀ ਮਾਰੀ। ਇਹ ਸੁਣ ਕੇ, ਗੁਰੂ ਜੀ ਨੇ ਪੰਡਿਤ ਬ੍ਰਹਮ ਦਾਸ ਨਾਲ ਪ੍ਰਵਚਨ ਕੀਤੇ ਅਤੇ ਗੁਰਬਾਣੀ ਦਾ ਉਚਾਰਨ ਕੀਤਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 467 ਦੇ ਸਲੋਕ ਮਹਲਾ 1 ਦੇ ਸਿਰਲੇਖ ਵਿੱਚ ਉਕਰਿਆ ਹੋਇਆ ਹੈ ਜਿਸ ਵਿੱਚ ਦੱਸਿਆ ਗਿਆ ਕਿ ਪਰਮਾਤਮਾ ਦੇ ਨਾਮ ਦੀ ਸੱਚਾਈ ਤੋਂ ਇਲਾਵਾ, ਹੋਰ ਸਾਰੇ ਗਿਆਨ ਸਥਾਈ ਨਹੀਂ ਹਨ। ਗੁਰੂ ਸਾਹਿਬ ਜੀ ਦਾ ਸੰਦੇਸ਼ ਸੁਣ ਕੇ ਬ੍ਰਹਮ ਦਾਸ ਨੇ ਗੁਰੂ ਦੇ ਮਾਰਗ 'ਤੇ ਚੱਲਣ ਦਾ ਫੈਸਲਾ ਕੀਤਾ। ਬ੍ਰਾਹਮਣ ਨੇ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਸਿੱਖ ਧਰਮ ਅਪਣਾ ਲਿਆ ਅਤੇ ਇਸ ਗੁਰਦੁਆਰੇ ਦੀ ਉਸਾਰੀ ਕਰਵਾਈ। ਚਸ਼ਮੇ ਦੇ ਵਿਚਾਲੇ ਇੱਕ ਪੱਥਰ ਦੀ ਪਲੇਟ ਲੱਗੀ ਹੋਈ ਹੈ ਜਿਸ ਉੱਤੇ ਗੁਰੂ ਜੀ ਨੇ ਬ੍ਰਹਮਦਾਸ ਦੇ ਨਾਲ ਵਿਚਾਰ ਚਰਚਾ ਕੀਤੀ ਸੀ ਅਤੇ ਇਸ ਤੋਂ ਬਾਅਦ ਬੀਜ ਬਿਹਾੜਾ ਵਾਲੇ ਬ੍ਰਹਮ ਦੱਤ ਨੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣਨਾ ਪ੍ਰਵਾਨ ਕੀਤਾ ਸੀ।

ਅਫਗਾਨਿਸਤਾਨ ਦੇ ਰਾਜ ਵੇਲੇ ਨੂਰ ਦੀਨ ਬਾਮਜੀ ਨੇ ਇਸ ਇਲਾਕੇ ਤੇ ਕਬਜ਼ਾ ਰੱਖਿਆ ਸੀ।ਬ੍ਰਹਮ ਦੱਤ ਤੋਂ ਬਾਦ ਗੁਰਮੁਖ ਸਿੰਘ ਜੀ ਨੇ ਇੱਥੇ ਗੁਰਦੁਆਰਾ 1766 ਵਿੱਚ ਬਣਾਇਆ ਸੀ।
1713838064156.png

ਗੁਰਦੁਆਰਾ ਗੁਰੂ ਨਾਨਕ ਦੇਵ ਜੀ - ਮਟਨ ਸਾਹਿਬ ਸਰੋਵਰ

1713838101346.png

ਗੁਰਦੁਆਰਾ ਮਟਨ ਸਾਹਿਬ

ਬਾਬਰ ਨੂੰ ਬਾਦਸ਼ਾਹੀ

ਇਕ ਹੋਰ ਮਿਥਿਹਿਾਸਿਕ ਗਾਥਾ ਬਾਬਰ ਦੇ ਪਰਿਵਾਰ ਨੂੰ ਸੱਤਾਂ ਪਾਤਸ਼ਾਹੀਆਂ ਦੇ ਵਰ ਦਿਤੇ ਜਾਣ ਬਾਰੇ ਇਸ ਇਲਾਕੇ ਨਾਲ ਸਬੰਧਤ ਦੱਸੀ ਜਾਂਦੀ ਹੈ ਜਿਸ ਬਾਰੇ ਧੰਨਾ ਸਿੰਘ ਚਹਿਲ ਨੇ ਅਪਣੀ ਡਾਇਰੀ ਵਿੱਚ ਲਿਖਿਆਂ ਹੈ। ਇੱਕ ਦਿਨ ਗੁਰੂ ਜੀ ਆਪਣੇ ਸੇਵਕਾਂ ਨੂੰ ਨਾਲ ਲੈ ਕੇ ਪਾਠ ਸੁਖਦੇਵ ਦੀ ਤਰਫ ਸੈਰ ਕਰਨ ਚੜ੍ਹੇ ਜਦੋਂ ਗੁਰੂ ਜੀ ਕੋਈ ਅੱਧ ਕੋ ਮੀਲ ਪਹੁੰਚੇ ਤਾਂ ਇੱਕ ਛੋਟੀ ਪਹਾੜੀ ਤੇ ਜਾ ਬੈਠੇ ਜੋ ਕਿ ਅੱਜ ਤੱਕ ਉਹੀ ਪਹਾੜੀ ਮੌਜੂਦ ਹੈਙ ਇੱਕ ਭੇਡਾਂ ਬੱਕਰੀਆਂ ਚਾਰਦਾ ਮੁਸਲਮਾਨ ਮੁਸਲਮਾਨਾਂ ਦਾ ਮੁੰਡਾ ਜਾਤ ਮਾਸ਼ਕੀ, ਨਾਮ ਤਿਮੂਰ ਸੀ ਇਹ ਤਿਮੂਰ ਬਕਰੀਆਂ ਵਾਲੇ ਨੇ ਗੁਰੂ ਨੂੰ ਦੇਖਿਆ ਤੇ ਉਹਨਾਂ ਪਾਸ ਆ ਕੇ ਬੈਠ ਗਿਆ ਤੇ ਕਹਿਣ ਲੱਗਾ ਕਿ ਮਹਾਤਮਾ ਜੀ ਹੁਕਮ ਦੇਵੋ ਤਾਂ ਬੱਕਰੀਆਂ ਦੁੱਧ ਚੋ ਕੇ ਲਿਆਵਾਂ ਤਾਂ ਆਪ ਛਕੋ । ਤਾਂ ਗੁਰੂ ਜੀ ਨੇ ਕਿਹਾ ਕਿ ਪ੍ਰੇਮੀਆਂ ਅਸੀਂ ਹੁਣੇ ਛੱਕ ਕੇ ਆਏ ਹਾਂ ਤੇ ਗੁਰੂ ਜੀ ਨੇ iਤਮੂਰ ਪਾਲੀ ਮੁੰਡੇ ਦਾ ਪ੍ਰੇਮ ਦੇਖ ਕੇ ਸਤ ਪਾਤਸ਼ਾਹੀਆਂ ਬਖਸ਼ੀਆਂ । ਇਸੇ ਪਹਾੜ ਦੇ ਉੱਤੇ ਬੈਠ ਕੇ iਤਮੂਰ ਨੇ ਕਿਹਾ ਕਿ ਮਹਾਰਾਜ ਜੀ ਮੈਂ ਤਾਂ ਗਰੀਬ ਹਾਂ ਤਾਂ ਪਾਤਸ਼ਾਹ ਕਿਸ ਤਰ੍ਹਾਂ ਬਣ ਸਕਦਾ ਹਾਂ ਤੇ ਕੌਣ ਬਣਾ ਸਕਦਾ ਹੈ । ਗੁਰੂ ਜੀ ਨੇ ਕਿਹਾ ਕਿ ਜਾ ਪ੍ਰੇਮੀਆਂ, ਕਰਤਾਰ ਬਣਾਵੇਗਾ ਤੈਨੂੰ ਬਾਦਸ਼ਾਹ; ਹੁਣ ਤੂੰ ਆਪਣੀਆਂ ਭੇਡਾਂ ਲੈ ਕੇ ਦਿੱਲੀ ਦੇ ਨੇੜੇ ਜਾ ਕੇ ਡੇਰਾ ਲਾ ਲੈ। ਤਾਂ ਤਿਮੂਰ ਨੇ ਗੁਰਾਂ ਦਾ ਬਚਨ ਸੱਤ ਮੰਨ ਕੇ ਆਪਣੀਆਂ ਭੇਡਾਂ ਤੇ ਬੱਕਰੀਆਂ ਹੱਕ ਲਈਆਂ ਤੇ ਹੌਲੀ ਹੌਲੀ ਦਿੱਲੀ ਸ਼ਹਿਰ ਦੇ ਨੇੜੇ ਜਾ ਪਹੁੰਚਿਆ । ਦਿੱਲੀ ਸ਼ਹਿਰ ਦੇ ਨੇੜੇ ਜਾ ਕੇ ਇੱਕ ਬਾੜਾ ਬਕਰੀਆਂ ਦਾ ਤੇ ਭੇਡਾਂ ਦਾ ਬਣਾ ਕੇ ਬਹਿ ਗਿਆ ਤਾਂ ਖਿਆਲ ਆਇਆ ਕਿ ਇਹ ਜੋ ਬੱਕਰੀਆਂ ਦੀਆਂ ਮੀਂਗਣਾਂ ਹੁੰਦੀਆਂ ਹਨ ਇਹਨਾਂ ਦੀ ਬਹੁਤ ਬਦਬੂ ਹੋ ਗਈ ਹੈ। ਇਹਨਾਂ ਨੂੰ ਟੋਆ ਪੁੱਟ ਕੇ ਜਮੀਨ ਵਿੱਚ ਦੱਬ ਦੇਵਾਂ । ਇੱਕ ਦਿਨ ਟੋਆ ਪੁੱਟਣ ਲੱਗਾ ਤਾਂ ਟੋਏ ਵਿੱਚੋਂ ਖਜ਼ਾਨਾ ਨਿਕਲ ਆਇਆ। ਇਸ ਖਜ਼ਾਨੇ ਦੇ ਮਿਲਣ ਦੇ ਬਾਅਦ ਤੇ ਤਿਮਰ ਹੌਲੀ ਹੌਲੀ ਵੱਧ ਗਏ ਤੇ ਆਪਣੇ ਤਿਮਰ ਨਾਮ ਤੋਂ ਨਾਮ ਬਦਲ ਕੇ ਬਾਬਰ ਨਾਮ ਪ੍ਰਗਟ ਕਰਨ ਲੱਗ ਪਏ ਤੇ ਆਪਣੀ ਮਾਸ਼ਕੀ ਜਾਤ ਨੂੰ ਛੁਪਾ ਕੇ ਆਪਣੇ ਆਪ ਨੂੰ ਮੁਗਲ ਜਾਤ ਦਾ ਪ੍ਰਗਟ ਕਰ ਦਿੱਤਾ। ਜੋ ਕਿ ਹੌਲੀ ਹੌਲੀ ਮੁਗਲ ਬਣਦੇ ਗਏ ਤੇ ਮਾਇਆ ਦਾ ਜ਼ੋਰ ਤੇ ਬਾਬਾ ਜੀ ਦੇ ਬਚਨ ਪੂਰੇ ਹੁੰਦੇ ਹੋਏ ਦਿੱਲੀ ਦੇ ਬਾਦਸ਼ਾਹ ਬਾਬਰ ਬਣੇ ।

ਬਾਬਰ ਬਾਦਸ਼ਾਹ ਨੂੰ ਸਤ ਪਾਤਸ਼ਾਹੀਆਂ ਮਟਨ ਵਿਖੇ ਪਾਤਸ਼ਾਹੀ ਪਹਿਲੇ ਨੇ ਦਿੱਤੀਆਂ ਸਨਙ ਇਹ ਸਾਖੀ ਸੰਤ ਨਿਰਮਲੇ ਬਾਬਾ ਊਧਮ ਸਿੰਘ ਜੀ ਜਿਨਾਂ ਦੀ ਉਮਰ 60 ਸਾਲ ਦੀ ਸੀ ਨੇ ਸਾਈਕਲ ਯਾਤਰੀ ਧੰਨਾ ਸਿੰਘ ਚਹਿਲ ਨੂੰ ਦੱਸੀ ਸੀ ਜਿਨ੍ਹਾਂ ਨੇ ਅਪਣੀ ਡਾਇਰੀ ਵਿੱਚ ਲਿਖ ਲਈ ।ਬਾਬਾ ਊਧਮ ਸਿੰਘ ਜੀ ਹਰੇਕ ਦੂਸਰੇ ਸਾਲ ਜਾਂ ਤੀਜੇ ਸਾਲ ਹਮੇਸ਼ਾ ਅਮਰਨਾਥ ਯਾਤਰਾ ਤੇ ਆਉਂਦੇ ਰਹੇ ਇਸ ਕਰਕੇ ਇਹਨਾਂ ਨੇ ਪੁਰਾਣੇ ਪੁਰਾਣੇ ਪੰਡਿਤਾਂ ਤੋਂ ਸਾਖੀ ਸੁਣੀ ਹੋਈ ਹੈ । ਮਟਨ ਸਾਹਿਬ ਜੀ ਦਾ ਗੁਰਦੁਆਰਾ ਬਾਬਾ ਗੁਰੂ ਨਾਨਕ ਦੇਵ ਜੀ ਵਿਖੇ ਇੱਕ ਮਹੰਤ ਜੈਮਲ ਸਿੰਘ ਜੀ ਹੁੰਦੇ ਸਨ ਜੋ ਕਿ 100 ਸਾਲ ਦੀ ਉਮਰ ਹੋ ਕੇ ਗੁਜਰੇ ਸਨ ਦੱਸਦੇ ਹੁੰਦੇ ਸੀ ਕਿ ਇਸ ਪਹਾੜੀ ਦੇ ਉੱਤੇ ਬਾਬਾ ਜੀ ਨੇ ਤਿਮਰ ਨੂੰ ਸੱਤ ਪਾਤਸ਼ਾਹੀਆਂ ਬਖਸ਼ੀਆਂ ਸਨ ਤੇ ਸਿੱਖਾਂ ਦੇ ਰਾਜ ਵਿੱਚ ਛੋਟਾ ਜਿਹਾ ਗੁਰਦੁਆਰਾ ਤੇ ਨਿਸ਼ਾਨ ਸਾਹਿਬ ਝੂਲ ਰਹੇ ਸਨ ਪਰ ਅੱਜ ਕੱਲ ਕੋਈ ਨਿਸ਼ਾਨ ਸਾਹਿਬ ਨਹੀਂ ਹੈ ਸਿਵਾਏ ਪਹਾੜੀ ਟਿੱਬੇ ਦੇ । ਪੁਲਿਸ ਸਾਰਜੰਟ ਭਾਈ ਅਤਰ ਸਿੰਘ ਜੀ ਦੱਸਦੇ ਸਨ ਕਿ ਸਾਨੂੰ ਮਹੰਤ ਜੈਮਲ ਸਿੰਘ ਜੀ ਦੱਸਦੇ ਹੁੰਦੇ ਸਨ ਕਿ ਇਸ ਜਗਾ ਗੁਰੂ ਜੀ ਨੇ ਸੱਤ ਪਾਤਸ਼ਾਹੀਆਂ ਤਿਮਰ ਨੂੰ ਬਖਸ਼ੀਆਂ ਸੀ ।ਮਹੰਤ ਜੈਮਲ ਸਿੰਘ ਦੇ ਪੁੱਤਰ ਮਸਤਾਨ ਸਿੰਘ ਜੀ ਇਸ ਗੁਰਦੁਆਰੇ ਵਿਖੇ ਪੁਜਾਰੀ ਸਨ । ਉਹ ਵੀ ਸਾਖੀ ਦੱਸਦੇ ਸਨ
ਫੋਟੋ ਧੰਨਾ ਸਿੰਘ ਚਹਿਲ ਗੁਰ ਸਾਈਕਲ ਤੀਰਥ ਯਾਤਰਾ ਪੰਨਾ 490

ਜੋ ਤਸਵੀਰ ਵਿੱਚ ਛੋਟਾ ਜਿਹਾ ਟਿੱਬਾ ਹੈ ਇਸੇ ਪਰ ਬੈਠ ਕੇ ਗੁਰਾਂ ਜੀ ਨੇ ਤਿਮਰ ਨੂੰ ਸਤ ਪਾਤਸ਼ਾਹੀਆਂ ਬਖਸ਼ੀਆਂ ਸਨ ਙ ਗੁਰੂ ਜੀ ਦਾ ਟਿੱਬਾ ਪਹਿਲੀ ਪਾਤਸ਼ਾਹੀ ਦੇ ਨਾਮ ਵਾਲਾ ਸੁਖਦੇਵੀ ਦੇ ਮੰਦਰ ਤੋਂ ਪੱਛਮ ਵੀ ਤਰਫ ਇੱਕ ਮੀਲ ਤੇ ਹੈ ਜੋ ਕਿ ਸੁਖਦੇਵ ਦੇ ਮੰਦਿਰ ਤੇ ਮਟਨ ਸ਼ਹਿਰ ਦੋਨਾਂ ਦੇ ਵਿੱਚ ਹੈ। ਅਤੇ ਪਹਿਲਗਾਮ ਤੋਂ ਪਾਣੀ ਦੀ ਨਹਿਰ ਆਉਂਦੀ ਹੈ। ਇਸ ਨiਹਰ ਤੋਂ ਗੁਰੂ ਜੀ ਦਾ ਟਿੱਬਾ ਪੱਛਮ ਦੀ ਤਰਫ ਇੱਕ ਫਰਲਾਂਗ ਤੇ ਹੈ ।ਗੁਰਾਂ ਦੇ ਟਿੱਬੇ ਦੇ ਚੜਦੇ ਦੀ ਤਰਫ ਪਾਸ ਹੀ ਇੱਕ ਛੋਟਾ ਜਿਹਾ ਮੈਦਾਨ ਹੈ ਜੋ ਕਿ ਹਰੇ ਘਾ ਵਾਲਾ ਮੈਦਾਨ ਹੈ।
ਗੁਰੂ ਜੀ ਨੇ ਤਿਮਰ ਬਕਰੀਆਂ ਵਾਲਿਆਂ ਨੂੰ ਪੁੱਛਿਆ ਕਿ ਤੇਰੇ ਪਾਸ ਕੀ ਕੁਝ ਹੈ ਤਾਂ iਤਮਰ ਨੇ ਕਿਹਾ ਸੀ ਕਿ ਬਾਬਾ ਜੀ ਮੇਰੇ ਪਾਸ ਭੇਡਾਂ ਤੇ ਬਕਰੀਆਂ ਦਾ ਦੁੱਧ ਤੇ ਭੰਗ ਹੈ । ਗੁਰੂ ਜੀ ਨੇ ਤਿਮਰ ਪਾਸੋਂ ਭੰਗ ਲੈ ਕੇ ਉਹਨੂੰ ਸੱਤ ਮੁੱਠੀਆਂ ਭੰਗ ਦੀਆਂ ਦਿੱਤੀਆਂ ਸਨ ਅਤੇ ਮਰਦਾਨੇ ਦੇ ਰੋਕਣ ਤੇ ਗੁਰੂ ਜੀ ਰੁਕ ਗਏ ਸਨ। ਗੁਰੂ ਜੀ ਨੇ ਕਿਹਾ ਤੇਰੀਆਂ ਸੱਤ ਪੀੜ੍ਹੀਆਂ ਰਾਜ ਕਰਨਗੀਆਂ । ਜਿਸ ਵਕਤ ਗੁਰੂ ਜੀ ਨੇ ਮੁਕੰਦੇ ਪੰਡਿਤ ਨੂੰ ਧਰਮਸ਼ਾਲਾ ਬਣਾਉਣ ਵਾਸਤੇ ਕਿਹਾ ਸੀ ਤਾਂ ਪੰਡਿਤ ਨੇ ਗੁਰੂ ਜੀ ਦੇ ਪੱਥਰ ਦੀ ਸਿਲਾ ਦੇ ਉੱਤੇ ਇੱਕ ਛੋਟੀ ਜਿਹੀ ਧਰਮਸ਼ਾਲਾ ਬਣਾ ਦਿੱਤੀ ਸੀ ਜੋ ਕਿ ਮੁਸਲਮਾਨਾਂ ਦੇ ਰਾਜ ਹੋਣ ਤੇ ਡਿੱਗ ਪਈ ਸੀ ਤੇ ਥੜਾ ਸਾਹਿਬ ਹੀ ਰਹਿ ਗਏ ਸਨਙ

ਇਸ ਮੌਕੇ ਦਿੱਲੀ ਵਾਲਾ ਜਹਾਂਗੀਰ ਬਾਦਸ਼ਾਹ ਸ੍ਰੀ ਨਗਰ ਤੋਂ ਫਿਰਦਾ ਫਿਰਦਾ ਇਸ ਜਗ੍ਹਾ ਤੇ ਆਇਆ ਸੀ । ਉਸ ਵੇਲੇ ਇਹ ਭਵਨ ਕੁੰਡ ਵਾਲੀ ਜਗ੍ਹਾ ਕੱਚਾ ਚਸ਼ਮਾ ਸੀ ਜਿਸ ਨੂੰ ਹਿੰਦੂ ਲੋਕ ਤੀਰਥ ਕਰਕੇ ਮੰਨਦੇ ਸਨ। ਅੱਛੇ ਜਲ ਵਾਲਾ ਚਸ਼ਮਾ ਦੇਖ ਕੇ ਜਹਾਂਗੀਰ ਪਾਸ ਹੀ ਜਾ ਪੱਛਮੀ ਤਰਫ ਸਰਾਂ ਬਣਾਉਣ ਲੱਗਾ ਸੀ ਜਿਸ ਵਕਤ ਨੀਹਾਂ ਪੁੱਟਣੀਆਂ ਸ਼ੁਰੂ ਕੀਤੀਆਂ ਤਾਂ ਜਲ ਨਿਕਲ ਆਇਆ ਤਾਂ ਜਹਾਂਗੀਰ ਨੇ ਨੀਹਾਂ ਭਰਾ ਕੇ ਇਹ ਪੱਕਾ ਤਲਾਬ ਬਣਾ ਦਿੱਤਾ ਸੀ ਤੇ ਗੁਰੂ ਨਾਨਕ ਦੇਵ ਜੀ ਵਾਲਾ ਥੜਾ ਵਿਚਾਲੇ ਹੀ ਰਹਿਣ ਦਿੱਤਾ ਸੀ ਜੋ ਕਿ ਅੱਜ ਤੱਕ ਵੀ ਹੈ । ਇਹ ਦੋਨੋਂ ਤਲਾਬ ਵਿੱਚ ਜਹਾਂਗੀਰ ਨੇ ਪੱਕੇ ਕਰਵਾਏ ਸਨ। ਜਿੱਥੇ ਅੱਜ ਕੱਲ ਬੜਾ ਭਾਰੀ ਤੀਰਥ ਬਣਿਆ ਹੋਇਆ ਹੈ ਤੇ ਪਾਂਡਿਆਂ ਦੇ ਕਬਜੇ ਵਿੱਚ ਹੈ ।

ਫਿਰ ਜਹਾਂਗੀਰ ਨੇ 50 ਕਰਮ ਪਿੱਛੇ ਹੱਟ ਕੇ ਪੱਛਮ ਦੀ ਤਰਫ ਸਰਾਏ ਬਣਾਈ ਸੀ ਅਤੇ ਸਰਾਏ ਵਿਚਕਾਰ ਜਹਾਂਗੀਰ ਨੇ ਆਪਣੇ ਹੱਥਾਂ ਨਾਲ 18 ਪੇੜ ਚਨਾਰ ਦੇ ਲਗਾਏ ਸਨ । ਉਹ ਸਰਾਏ ਤਾਂ ਗਿਰ ਚੁੱਕੀ ਹੈ ਪਰ ਨਿਸ਼ਾਨ ਅਜੇ ਤੱਕ ਮੌਜੂਦ ਹਨ। ਚਨਾਰ ਦੇ 18 ਪੇੜ ਵੀ ਮੌਜੂਦ ਹਨ। ਪਾਂਡਿਆਂ ਦਾ ਮੁਸਲਮਾਨਾਂ ਨਾਲ ਝਗੜਾ ਚੱਲਦਾ ਰਿਹਾ। ਪਾਂਡੇ ਕਹਿੰਦੇ ਸਨ ਕਿ ਇਹ ਸਾਡੀ ਜਗ੍ਹਾ ਹੈ ਤੇ ਮੁਸਲਮਾਨ ਕਹਿੰਦੇ ਹਨ ਕਿ ਸਾਡੀ ਜਗ੍ਹਾ ਹੈ । ਹੋਰ ਪੱਖ ਮੁਸਲਮਾਨਾਂ ਦਾ ਹੈ ਇਹਨਾਂ ਦੋਨਾਂ ਸਰਿਵਰਾਂ ਸਰੋਵਰਾਂ ਦਾ ਜਲ ਜਹਾਂਗੀਰ ਨੇ ਆਪਣੇ ਸਰਾਏ ਤੇ ਹੇਠੋਂ ਕੱਢਿਆ ਸੀ ਤੇ ਅਜੇ ਤੱਕ ਸਰਾਏ ਦੀਆਂ ਨਿਸ਼ਾਨੀਆਂ ਤੋਂ ਪਤਾ ਲੱਗਦਾ ਹੈ ਕਿ ਸਰਾਏ ਦੇ ਹੇਠਾਂ ਦੀ ਪਾਣੀ ਵੱਗਦਾ ਸੀ ਤੇ ਅੱਜ ਤੱਕ ਡਾਟਾਂ ਬਣੀਆਂ ਹੋਈਆਂ ਹਨ ਅਤੇ ਜਲ ਵੀ ਨਿਕਲਦਾ ਹੈ ਸਰਾਏ ਦੇ ਬਾਹਰਲੇ ਪਾਸੇ ਪੱਛਮ ਦੀ ਤਰਫ ਜਹਾਂਗੀਰ ਨੇ ਫੁਹਾਰੇ ਲਗਾਏ ਸਨ ਜੋ ਹੁਣ ਢਹਿ ਗਏ ਹਨ।

ਜਦ ਸਿੱਖਾਂ ਦਾ ਰਾਜ ਹੋਇਆ ਤਾਂ ਸਰਦਾਰ ਹਰੀ ਸਿੰਘ ਨਲੂਆ ਨੇ ਵੱਡੇ ਸਰੋਵਰ ਦੇ ਆਲੇ ਦੁਆਲੇ ਛੇ ਗੁਰਦੁਆਰੇ ਪਾਏ ਸਨ ਅਤੇ ਵਿੱਚ ਆ ਕੇ ਗੁਰੂ ਨਾਨਕ ਦੇਵ ਜੀ ਦੇ ਵਾਲੀ ਜਗ੍ਹਾ ਛੇ ਗੁਰਦੁਆਰਿਆਂ ਦੇ ਵਿਚਾਲੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਪਾਇਆ ਸੀ। ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਨੂੰ ਤਿੰਨ ਪਿੰਡ ਲਗਾਏ ਸਨ ਜਿਨਾਂ ਵਿੱਚ ਪਿੰਡ ਪੈਬੁਗ ਮਟਨ ਅਤੇ ਮਾਈਗਮ ਪਿੰਡ ਸਨ। ਮਟਨ ਤੇ ਪੈਬੁਗ ਦੱਖਣ ਦੀ ਤਰਫ ਇੱਕ ਮੀਲ ਤੇ ਹਨ ਅਤੇ ਮਾਈਗਾਮ ਉੱਤਰੀ ਤਰਫ ਚਾਰ ਮੀਲ ਤੇ ਹੈ। ਇਹ ਤਿੰਨੋਂ ਪਿੰਡ ਰਾਜਾ ਗੁਲਾਬ ਡੋਗਰੇ ਨੇ ਗ਼ਬਤ ਕੀਤੇ ਸਨ ਤੇ ਗੁਰਦੁਆਰੇ ਬਿਨਾਂ ਮੁਰਾਮਤ ਕੀਤੀ ਤੋਂ ਢਹਿਦੇ ਢਹਿੰਦੇ ਢਹਿ ਗਏ ਸਨ।ਜਿਹੜਾ ਵਿਚਲਾ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ ਸੀ ਉਸ ਗੁਰਦੁਆਰੇ ਦਾ ਗੁਲਾਬ ਸਿੰਘ ਰਾਜੇ ਦੇ ਵਕਤ ਵਿੱਚ ਦੇਵੀ ਦਾ ਮੰਦਿਰ ਬਣ ਗਿਆ ਸੀ ਜੋ ਕਿ ਅੱਜ ਵਿੱਚ ਢੱਠਾ ਪਿਆ ਹੈ। ਫਿਰ ਉਹੀ ਥੜੇ ਦਾ ਥੜਾ ਹੀ ਰਹਿ ਗਿਆ ਹੈ ਤੇ ਜਲ ਦੇ ਵਿੱਚ ਸਰੋਵਰ ਵਿੱਚ ਹੈ ।

ਸਵੇਰੇ ਦੇ ਵਕਤ ਸੂਰਜ ਦੀਆਂ ਕਿਰਨਾਂ ਦੇ ਨਾਲ ਉੱਚੀ ਜਗ੍ਹਾ ਖੜ ਕੇ ਗੁਰੂ ਜੀ ਦਾ ਥੜਾ ਸਾਹਿਬ ਹੀ ਦਿਸ ਰਿਹਾ ਹੈ ਤੇ ਥੜੇ ਉੱਤੇ ਜਾਣ ਵਾਸਤੇ ਜੋ ਪੱਥਰ ਲੱਗੇ ਹਨ ਉਹ ਵੀ ਵਿਖਾਈ ਦੇ ਰਹੇ ਹਨ। ਸਰੋਵਰ ਦੇ ਦੱਖਣ ਨੁੱਕਰ ਦੀ ਤਰਫ ਇੱਕ ਕਰਮ ਦੇ ਫਾਸਲੇ ਤੇ ਨਿਸ਼ਾਨ ਸਾਹਿਬ ਝੂਲ ਰਹੇ ਹਨ ਤੇ ਵੱਡੇ ਸਰੋਵਰ ਦੇ ਪਾਸ ਹੀ ਦੱਖਣ ਦੀ ਤਰਫ ਪਲਟਨਾ ਦੇ ਰਹਿਣ ਵਾਸਤੇ12 ਕੋਠੜੀ ਦੀ ਬੈਰਿਕ ਬਣੀ ਹੋਈ ਹੈ। ਮਹਾਰਾਜਾ ਪ੍ਰਤਾਪ ਸਿੰਘ ਨੇ ਦੋ ਕੋਠੜੀਆਂ ਨਿਸ਼ਾਨ ਸਾਹਿਬ ਦੇ ਪਾਸ ਦੀਆਂ ਗੁਰਦੁਆਰੇ ਨੂੰ ਦੇ ਛੱਡੀਆਂ ਹਨ ਤੇ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਸਾਲਾਨਾ ਜਗੀਰ ਮਹਾਰਾਜਾ ਪ੍ਰਤਾਪ ਸਿੰਘ ਨੇ ਇਸ ਗੁਰਦੁਆਰੇ ਨੂੰ ਤੇ ਝੰਡੇ ਸਾਹਿਬ ਨੂੰ ਤਿੰਨ ਪਿੰਡਾਂ ਦੇ ਬਦਲੇ 122 ਲਗਾਏ ਹੋਏ ਹਨ।

ਗੁਰਦੁਆਰੇ ਵਿੱਚ 10 ਕੋਠੜੀਆਂ ਪਾਂਡਿਆਂ ਕੋਲ ਤੇ ਦੋ ਕੋਠੜੀਆਂ ਗੁਰਦੁਆਰੇ ਪਾਸ ਹਨ। ਇੱਕ ਕੋਠੜੀ ਵਿੱਚ ਮੂਰਤੀ ਲਗਾ ਰੱਖੀ ਹੈ। ਸਿੱਖਾਂ ਨੇ ਗੁਰੂ ਨਾਨਕ ਦੇਵ ਜੀ ਦੀ ਪਹਾੜੀ ਵਾਲੀ ਜਗ੍ਹਾ ਗੁਰਦੁਆਰਾ ਪਾਇਆ ।ਅੱਜ ਕੱਲ ਵੱਡਾ ਤਲਾਬ ਜਾਂ ਛੋਟਾ ਤਲਾਬ ਦੋਨਾਂ ਦਾ ਨਕਸ਼ਾ ਹੈ ਦੋਨੋਂ ਤਲਾਬ ਪਾਸੋ ਪਾਸ ਹਨ ਤੇ ਛੋਟੇ ਤਲਾਅ ਦੇ ਉੱਤੇ ਚੜ੍ਹਦੇ ਦੀ ਤਰਫ ਸੂਰਜ ਤੇਰਵੇਂ ਦਾ ਮੰਦਰ ਹੈ । ਇਸੇ ਮੰਦਰ ਦੇ ਹੇਠਾਂ ਪਹਾੜ ਵਿੱਚੋਂ ਜਲ ਨਿਕਲਦਾ ਹੈ ਤੇ ਦੱਖਣ ਦੀ ਤਰਫ 12 ਕੋਠੜੀਆਂ ਵਾਲੀ ਬੈਰਕ ਪਈ ਹੋਈ ਹੈ। ਸ਼ਹਿਰ ਦੀ ਤਰਫ ਜਾਂ ਮੋਟਰਾਂ ਦੀ ਸੜਕ ਦੀ ਤਰਫ ਜੋ ਦੋ ਕੋਠੜੀਆਂ ਹਨ ਨਿਸ਼ਾਨ ਸਾਹਿਬ ਦੇ ਪਾਸ ਉਹ ਤਾਂ ਗੁਰਦੁਆਰੇ ਦੀਆਂ ਹਨ ਤੇ ਪਹਾੜ ਦੀ ਤਰਫ ਹਿੰਦੂਆਂ ਪਾਸ ਹਨ । ਤਲਾਅ ਦੇ ਉੱਤਰੀ ਤਰਫ ਸੰਤਾਂ ਦੇ ਠਹਿਰੇ ਦੇ ਵਾਸਤੇ ਸਰਕਾਰੀ ਧਰਮਸ਼ਾਲਾ ਹੈ ਤੇ ਪੱਛਮ ਦੀ ਤਰਫ ਜਹਾਂਗੀਰ ਦੀ ਸਰਾਏ ਵਾਲੀ ਜਗ੍ਹਾ ਤੇ ਚਨਾਰ ਤੇ ਪੇੜ ਤੇ ਮੋਟਰਾਂ ਦੀ ਸੜਕ ਹੈ ।

ਇਹ ਸਥਾਨ ਹੈ ਬੜੀ ਮਨਮੋਹਕ । ਪਾਠ ਦਾ ਲਗਾਤਾਰ ਪਰਵਾਹ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਗ੍ਰੰਥੀ ਸਿੰਘ ਵੀ ਬੜੇ ਸੁਲਝੇ ਹੋਏ ਹਨ ਅਤੇ ਸਾਰੇ ਤੱਥ ਵਿਸਥਾਰ ਨਾਲ ਸਮਝਾਉਂਦੇ ਹਨ। ਉਹ ਬਾਬਰ ਨੂੰ ਸਤ ਪਾਤਸ਼ਾਹੀਆਂ ਦਾ ਰਾਜ ਦੇਣ ਦੀ ਗੱਲ ਅਤੇ ਪੰਡਿਤ ਦਾ ਮਛਲੀ ਤੋਂ ਮਨੁੱਖ ਬਣ ਜਾਣਾ ਸਵੀਕਾਰ ਨਹੀ ਕਰਦੇ। ਏਥੇ ਲੰਗਰ ਛਕ ਕੇ ਅਸੀਂ ਅੱਗੇ ਪਹਿਲਗਾਮ ਦੀ ਯਾਤਰਾ ਵਲ ਵਧੇ।
 
Last edited:

dalvinder45

SPNer
Jul 22, 2023
602
36
79
ਪਹਿਲਗਾਮ

ਪਹਿਲਗਾਮ, ਭਾਵ 'ਕਸ਼ਮੀਰੀ ਵਿੱਚ ਚਰਵਾਹਿਆਂ ਦਾ ਪਿੰਡ') ਹੈ ਜੋ ਹੁਣ ਇੱਕ ਕਸਬਾ ਅਤੇ ਪਹਿਲਗਾਮ 34.01°N 75.19° E 'ਤੇ ਅਨੰਤਨਾਗ ਜ਼ਿਲ੍ਹੇ ਦੀਆਂ ਗਿਆਰਾਂ ਤਹਿਸੀਲਾਂ ਵਿੱਚੋਂ ਇੱਕ ਦਾ ਹੈੱਡਕੁਆਰਟਰ ਹੈ ।ਇਹ ਅਨੰਤਨਾਗ ਤੋਂ 45 ਕਿਲੋਮੀਟਰ (28 ਮੀਲ) ਲਿਦਰ ਨਦੀ ਦੇ ਕੰਢੇ 7,200 ਫੁੱਟ (2,200 ਮੀਟਰ) ਦੀ ਉਚਾਈ 'ਤੇ ਸਥਿਤ ਹੈ। ਇਹ ਇੱਕ ਪ੍ਰਸਿੱਧ ਸੈਲਾਨੀ ਸਥਾਨ ਅਤੇ ਪਹਾੜੀ ਸਟੇਸ਼ਨ ਹੈ। ਇਸ ਦੇ ਹਰੇ ਭਰੇ ਮੈਦਾਨ ਅਤੇ ਮੁਢਲੇ ਪਾਣੀ ਹਰ ਸਾਲ ਦੁਨੀਆ ਭਰ ਦੇ ਹਜ਼ਾਰਾਂ ਸੈਲਾਨੀਆਂ ਨੂੰ ਖਿੱਚ ਪਾਉਂਦੇ ਹਨ। ।

ਪਹਿਲਗਾਮ ਅਸਥਾਨ ਅਮਰਨਾਥ ਯਾਤਰਾ ਦੀ ਸਾਲਾਨਾ ਯਾਤਰਾ ਨਾਲ ਜੁੜਿਆ ਹੋਇਆ ਹੈ। ਹਿੰਦੂ ਪਰੰਪਰਾਵਾਂ ਦੇ ਅਨੁਸਾਰ, ਪਹਿਲਗਾਮ ਨੂੰ ਅਸਲ ਵਿੱਚ ਬੈਲ ਗਾਓਂ ਕਿਹਾ ਜਾਂਦਾ ਸੀ, ਭਾਵ (ਬਲਦ ਦਾ ਪਿੰਡ (ਨੰਦੀ)), ਦੂਜੇ ਸ਼ਬਦਾਂ ਵਿੱਚ, ਜਿੱਥੇ ਸ਼ਿਵ ਨੇ ਅਮਰਨਾਥ ਗੁਫਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਬਲਦ ਨੂੰ ਛੱਡ ਦਿੱਤਾ ਸੀ।ਇਹ ਸ਼ਹਿਰ ਯਾਤਰਾ ਦਾ ਸ਼ੁਰੂਆਤੀ ਬਿੰਦੂ ਹੈ ਜੋ ਹਰ ਸਾਲ ਜੁਲਾਈ-ਅਗਸਤ ਦੇ ਮਹੀਨਿਆਂ ਵਿੱਚ ਹੁੰਦੀ ਹੈ, ਜਿਸ ਵਿੱਚ ਲੱਖਾਂ ਸੈਲਾਨੀ ਆਉਂਦੇ ਹਨ। ਇਸਦੀ ਧਾਰਮਿਕ ਮਹੱਤਤਾ ਅਤੇ ਬੇਸ ਕੈਂਪ ਵਜੋਂ ਭੂਮਿਕਾ ਦੇ ਕਾਰਨ, ਇਹ ਸ਼ਹਿਰ 70% ਸੈਲਾਨੀਆਂ ਨੂੰ ਘਾਟੀ ਵੱਲ ਆਕਰਸ਼ਿਤ ਕਰਦਾ ਹੈ। ਚੰਦਨਵਾੜੀ, ਪਹਿਲਗਾਮ ਤੋਂ 16 ਕਿਲੋਮੀਟਰ (9.9 ਮੀਲ) ਦੂਰ ਸਥਿਤ ਹੈ।

ਪਹਿਲਗਾਮ ਨਾਂ ਦੋ ਕਸ਼ਮੀਰੀ ਸ਼ਬਦਾਂ ਤੋਂ ਲਿਆ ਗਿਆ ਹੈ; ਪੁਹੇਲ (ਆਜੜੀ} ਅਤੇ ਗੋਆਮ (ਪਿੰਡ) । ਸਮੇਂ ਦੇ ਨਾਲ ਪੂਹੇਲਗਾਮ ਜਾਂ ਪਹਿਲਗਾਮ ਬਣ ਗਿਆ। ਪਰੰਪਰਾਗਤ ਬੱਕਰਵਾਲ ਕਬੀਲਾ ਬਸੰਤ ਰੁੱਤ ਤੋਂ ਪਹਿਲਾਂ-ਸਰਦੀਆਂ ਤੱਕ ਇਥੇ ਵਸਦੇ ਹਨ ਤੇ ਆਪਣੇ ਪਸ਼ੂਆਂ ਨੂੰ ਚਾਰਦੇ ਹਨ ਕਿਉਂਕਿ ਇਹ ਸਥਾਨ ਬਹੁਤ ਸਾਰੇ ਮੈਦਾਨਾਂ ਅਤੇ ਚਰਾਗਾਹਾਂ ਲਈ ਇੱਕ ਮੁੱਖ ਦੁਆਰ ਹੈ ।

ਅਮਰਨਾਥ ਨੂੰ ਜਾਂਦੇ ਹੋਏ ਗੁਰੂ ਨਨਕ ਦੇਵ ਜੀ ਇਥੇ ਰੁਕੇ ਸਨ ਜਿਸ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਨਾਨਕ ਸਾਹਿਬ ਉਸਾਰਿਆ ਗਿਆ ਹੈ।

ਗੁਰਦੁਆਰਾ ਗੁਰੂ ਨਾਨਕ ਸਾਹਿਬ ਪਹਿਲਗਾਮ
1713922248612.png
1713922306034.png
1713922352596.png

ਗੁਰਦੁਆਰਾ ਗੁਰੂ ਨਾਨਕ ਸਾਹਿਬ ਪਹਿਲਗਾਮ

ਇਸ ਸਥਾਨ ਦੇ ਦਰਸ਼ਨ ਕਰਨ ਲਈ ਅਸੀਂ ਮਟਨ ਤਾਂ ਪਹੁੰਚੇ ਤਾਂ ਇਹ ਸਾਡੇ ਲਈ ਕਾਫੀ ਅਚੰਭੇ ਲਿਆਇਆ। ਉਹ ਦਿਨ 5 ਅਗਸਤ 2019 ਸੀ ਜਿਸ ਦਿਨ ਭਾਰਤੀ ਪਾਰਲੀਮੈਂਟ ਵਿੱਚੋਂ ਕਸ਼ਮੀਰ ਲਈ ਖਾਸ ਲਾਗੁ ਐਕਟ ਧਾਰਾ 370 ਨੂੰ ਹਟਾ ਦਿਤਾ ਗਿਆ ਸੀ।ਉਸ ਦਿਨ ਪੁਲਿਸ ਦਾ ਚਾਰੇ ਪਾਸੇ ਤਨਾ ਸੀ ਅਤੇ ਅਮਰਨਾਥ ਨੂੰ ਜਾਣ ਵਾਲ਼i ਯਾਤਰਾ ਵੀ ਰੁਕ ਗਈ ਸੀ। ਸਾਡੇ ਰਹਿਣ ਲਈ ਕੋਈ ਹੋਟਲ ਵੀ ਨਹੀਂ ਸੀ ਮਿਲ ਰਿਹਾ ਕਿਉਂ ਕਿ ਸਾਰੇ ਹੋਟਲ ਫਸੇ ਹੋਏ ਯਾਤਰੀਆਂ ਨੇ ਮੱਲ ਲਏ ਸਨ। ਸਾਡੇ ਕੋਲ ਵਾਪਿਸ ਮੁੜਣ ਤੋਂ ਬਿਨਾ ਕੋਈ ਚਾਰਾ ਨਹੀਂ ਰਹਿ ਗਿਆ ਸੀ ਜਿਸ ਲਈ ਸਾਨੂ ਦੋ ਵਾਰ ਬੜੇ ਵਿਸਥਾਰ ਨਾਲ ਚੈਕਿੰਗ ਕਰਵਾਉਣੀ ਪਈ। ਸਾਰੇ ਜੰਮੂ ਕਸ਼ਮੀਰ ਵਿੱਚ ਇੱਕ ਤਰ੍ਹਾਂ ਨਾਲ ਕਰਫਿਊ ਲੱਗ ਗਿਆ ਸੀ ਤੇ ਸਾਨੂੰ ਅਗਲੇ ਪ੍ਰੋਗ੍ਰਾਮ ਰੱਦ ਕਰਕੇ ਵਾਪਿਸ ਜੰਮੂ ਨੂੰ ਪਰਤਣਾ ਜ਼ਰੂਰੀ ਹੋ ਗਿਆ।
 

P J Singh

SPNer
Oct 7, 2022
29
2
Simply remarkable!!!!!

Thank you for sharing this profound history about Guru Sahib's journey for the present and future readers/ visitors to this site. May Guru Sahib bless you and all those who have worked with you in putting together this enlightening narrative.

Guru Fetah Ji

Paramjit Singh
 

P J Singh

SPNer
Oct 7, 2022
29
2
Just wondering, do you have a pdf version of this entire document for dissemination that can be shared (with your permission) with others by e-mail. If so, I would be interested. Thanks

Paramjit Singh
 

dalvinder45

SPNer
Jul 22, 2023
602
36
79
ਗੁਰੂ ਨਾਨਕ ਦੇਵ ਜੀ ਦੇ ਮਟਨ ਵਿਖੇ ਕਮਾਲ-ਉ-ਦੀਨ ਅਤੇ ਬ੍ਰਹਮ ਦਾਸ ਨਾਲ ਗੋਸ਼ਟ

ਮਟਨ ਵਿਖੇ ਗੁਰੂ ਨਾਨਕ ਦੇਵ ਜੀ ਕਮਾਲ-ਉ-ਦੀਨ ਇੱਕ ਮੁਸਲਮਾਨ ਫਕੀਰ ਅਤੇ ਬ੍ਰਹਮ ਦਾਸ ਇਲਾਕੇ ਦੇ ਇੱਕ ਪੰਡਤ ਨੂੰ ਮਿਲੇ। 'ਕਮਲ-ਉ-ਦੀਨ ਅਤੇ ਬ੍ਰਹਮ ਦਾਸ, ਭਾਵੇਂ ਗੁਰੂ ਨਾਨਕ ਦੇਵ ਜੀ ਦੇ ਮਟਨ ਵਿਖੇ ਆਗਮਨ ਦੇ ਸਮੇਂ ਬਜ਼ੁਰਗ ਹੋ ਗਏ ਸਨ, ਪਰ ਦੋਨੋਂ ਬਚਪਨ ਦੇ ਦਿਨਾਂ ਤੋਂ ਹੀ ਦੋਸਤ ਸਨ।' ਉਹ ਦੋਵੇਂ ਇੱਕੋ ਉਮਰ ਦੇ ਸਨ ਅਤੇ ਇੱਕ ਹੀ ਮਕਤਬ ਵਿੱਚ ਜਮਾਤੀ ਸਨ। ਉਹ ਮਟਨ ਦੇ ਦੋ ਪ੍ਰਮੁੱਖ ਪਰਿਵਾਰਾਂ ਨਾਲ ਸਬੰਧਤ ਸਨ ਜੋ ਡੂੰਘੇ ਧਾਰਮਿਕ ਸਨ ਅਤੇ ਆਪਣੇ ਪੁਰਖਿਆਂ ਵਿੱਚ ਪ੍ਰਸਿੱਧ ਉਲੇਮਾਨ ਅਤੇ ਪੰਡਿਤ ਹੋਣ ਦਾ ਦਾਅਵਾ ਕਰਦੇ ਸਨ। 'ਕਮਾਲ-ਉ-ਦੀਨ ਦੇ ਪਿਤਾ ਸ਼੍ਰੀਨਗਰ ਦੇ ਮੁੱਖ ਕਾਜ਼ੀ ਸਨ ਅਤੇ ਰਾਜ ਦੇ ਹੋਰ ਉੱਚ ਅਹੁਦਿਆਂ 'ਤੇ ਰਹੇ ਸਨ। ਬ੍ਰਹਮ ਦਾਸ ਦੇ ਪਿਤਾ ਇੱਕ ਪ੍ਰਸਿੱਧ ਵਿਦਵਾਨ ਅਤੇ ਸਥਾਨਕ ਮੰਦਰ ਦੇ ਮੁੱਖ ਪੁਜਾਰੀ ਸਨ। ਉਹ ਇੱਕ ਵੱਡੇ ਖੇਤ ਅਤੇ ਦੋ-ਦੋ ਬਾਗਾਂ ਦਾ ਮਾਲਕ ਸੀ।

ਮਕਤਬ ਤੋਂ ਬਾਅਦ, ਕਮਾਲ-ਉਲ-ਦੀਨ ਮਦਰੱਸੇ ਗਿਆ ਅਤੇ ਫ਼ਾਰਸੀ, ਅਰਬੀ, ਕੁਰਾਨ ਅਤੇ ਇਸਲਾਮੀ ਨਿਆਂ-ਸ਼ਾਸਤਰ ਦਾ ਅਧਿਐਨ ਕੀਤਾ। ਉਸ ਨੇ ਕਾਜ਼ੀ ਜਾਂ ਪਾਦਰੀ ਬਣਨ ਦੀ ਰੁਚੀ ਪੈਦਾ ਕੀਤੀ ਜਿਸ ਲਈ ਉਸ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਉਹ ਅੱਗੇ ਦੀ ਪੜ੍ਹਾਈ ਲਈ ਅਫਗਾਨਿਸਤਾਨ, ਪਰਸ਼ੀਆ ਅਤੇ ਲਕਰਕ, ਇਸਲਾਮੀ ਸਿੱਖਿਆ ਦੇ ਪ੍ਰਸਿੱਧ ਕੇਂਦਰਾਂ ਵਿਚ ਗਿਆ ਅਤੇ ਹੱਜ 'ਤੇ ਮੱਕਾ ਗਿਆ। ਵਾਪਸ ਆ ਕੇ ਉਸ ਨੂੰ ਮਹੱਤਵਪੂਰਨ ਇਤਿਹਾਸਕ ਮਸਜਿਦਾਂ ਦਾ ਮੁੱਖ ਇਮਾਮ ਨਿਯੁਕਤ ਕੀਤਾ ਗਿਆ। ਰਾਜ ਦੀ ਨੌਕਰੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਆਪਣੇ ਜੱਦੀ ਪਿੰਡ ਮਟਨ ਵਾਪਸ ਆ ਗਿਆ ।

ਕਮਾਲ-ਉ-ਦੀਨ ਇੱਕ ਉੱਚੀ ਸ਼ਖ਼ਸੀਅਤ ਦਾ ਮਾਲਕ ਸੀ। ਉਹ ਛੇ ਫੁੱਟ ਤੋਂ ਵੱਧ ਲੰਬਾ ਸੀ ਅਤੇ ਉਸ ਕੋਲ ਬੋਲਡ, ਪ੍ਰਮੁੱਖ ਵਿਸ਼ੇਸ਼ਤਾਵਾਂ, ਨਮਕ-ਮਿਰਚੀ ਦਾੜ੍ਹੀ ਅਤੇ ਉਸਦੀ ਗਰਦਨ ਦੇ ਅਧਾਰ 'ਤੇ ਪਿੱਛੇ ਮੋਟੇ, ਚਮਕਦਾਰ ਵਾਲ ਕੱਟੇ ਹੋਏ ਸਨ। ਉਹ ਇੱਕ ਹੰਕਾਰੀ ਸੁਭਾਅ ਵਾਲਾ ਆਦਮੀ ਸੀ ਜਿਸ ਦੀਆਂ ਅੱਖਾਂ ਵਿੱਚ ਵੱਡਾ ਗੁੱਸਾ ਸੀ। ਉਸ ਦੇ ਅੰਦਰ ਇੱਕ ਭਿਆਨਕ ਅੱਗ ਭੜਕਦੀ ਸੀ; ਮਾਮੂਲੀ ਭੜਕਾਹਟ 'ਤੇ ਆਪਣੇ ਆਪੇ ਦੇ ਕਾਬੂ ਤੋਂ ਬਾਹਰ ਹੋ ਜਾਂਦਾ ਸੀ। ਉਹ ਵਿਰੋਧਾਭਾਸ ਜਾਂ ਆਲੋਚਨਾ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਉਹ ਅਕਸਰ ਆਪਣੀ ਨੌਕਰੀ ਗੁਆ ਬੈਠਦਾ ਸੀ ਕਿਉਂਕਿ ਉਹ ਆਪਣੇ ਗੁੱਸੇ 'ਤੇ ਕਾਬੂ ਨਹੀਂ ਰੱਖ ਸਕਦਾ ਸੀ। ਉਸਨੇ ਤਿੰਨ ਵਾਰ ਵਿਆਹ ਕੀਤਾ ਅਤੇ ਉਸਦੇ ਕਈ ਬੱਚੇ ਅਤੇ ਪੋਤੇ-ਪੋਤੀਆਂ ਸਨ। ਆਪਣੀਆਂ ਗਲਤੀਆਂ ਦੇ ਬਾਵਜੂਦ, ਉਹ ਇੱਕ ਡੂੰਘਾ ਧਾਰਮਿਕ ਆਦਮੀ ਸੀ। ਉਹ ਦਿਨ ਵਿੱਚ ਪੰਜ ਵਾਰ ਨਮਾਜ਼ ਅਦਾ ਕਰਦਾ ਸੀ, ਰਮਜ਼ਾਨ ਦੇ ਰੋਜ਼ੇ ਬੜੀ ਸ਼ਰਧਾ ਨਾਲ ਰਖਦਾ ਸੀ ਅਤੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਦਾਨ ਵਜੋਂ ਦੇ ਦਿੰਦਾ ਸੀ। ਹਾਲਾਂਕਿ, ਉਹ ਉਸ ਸ਼ਾਂਤੀ ਅਤੇ ਸੰਤੁਸ਼ਟੀ ਨਾ ਪ੍ਰਾਪਤ ਕਰ ਸਕਿਆਂ ਜਿਸ ਲਈ ਉਹ ਸਾਲਾਂ ਤੋਂ ਤਰਸਦਾ ਸੀ।

ਬ੍ਰਹਮ ਦਾਸ ਨੇ ਮਕਤਬ ਵਿਚ ਪੜ੍ਹਣ ਤੋਂ ਬਾਅਦ, ਇਕ ਅਧਿਆਪਕ ਦੇ ਅਧੀਨ ਘਰ ਵਿਚ ਹੀ ਪ੍ਰਾਕ੍ਰਿਤ ਅਤੇ ਸੰਸਕ੍ਰਿਤ ਦਾ ਅਧਿਐਨ ਕੀਤਾ। ਬਾਅਦ ਵਿਚ ਉਚੇਰੀ ਪੜ੍ਹਾਈ ਲਈ ਉਹ ਬਨਾਰਸ ਚਲਾ ਗਿਆ। ਉਹ ਸੰਸਕ੍ਰਿਤ ਦੇ ਵਿਦਵਾਨ ਸੀ ਅਤੇ ਸਾਰੇ ਪ੍ਰਾਚੀਨ ਗ੍ਰੰਥਾਂ ਦਾ ਲਗਨ ਨਾਲ ਅਧਿਐਨ ਕਰਦਾ ਸੀ। ਉਸਨੂੰ ਯਾਦਦਾਸ਼ਤ ਬੜੀ ਤਕੜੀ ਸੀ ਅਤੇ ਉਹ ਪ੍ਰਾਚੀਨ ਸ਼ਾਸਤਰਾਂ ਤੋਂ ਆਇਤ ਅਤੇ ਅਧਿਆਇ ਦਾ ਹਵਾਲਾ ਦੇ ਸਕਦਾ ਸੀ ਜਿਸ ਕਰਕੇ ਉਸਦੇ ਸਰੋਤੇ ਹੈਰਾਨ ਰਹਿ ਜਾਂਦੇ ਸਨ।। ਉਹ ਇੱਕ ਜਾਣਿਆ-ਪਛਾਣਿਆ ਵਿਆਕਰਣਕਾਰ ਬਣ ਗਿਆ ਅਤੇ ਜ਼ਿਆਦਾਤਰ ਹਿੰਦੂ ਸਥਾਨਾਂ 'ਤੇ ਕਾਫ਼ੀ ਸਤਿਕਾਰ ਪ੍ਰਾਪਤ ਕੀਤਾ। ਉਸ ਕੋਲ ਕਿਤਾਬਾਂ ਦਾ ਢੇਰ ਸੀ ਅਤੇ ਸਮੇਂ ਦੇ ਬੀਤਣ ਨਾਲ ਉਸ ਕੋਲ ਆਪਣੀ ਇੱਕ ਵਧੀਆ ਲਾਇਬ੍ਰੇਰੀ ਸੀ। ਉਸਨੇ ਕਈ ਸਿਖਿ ਕੇਂਦਰਾਂ ਵਿੱਚ ਥੋੜ੍ਹੇ ਸਮੇਂ ਲਈ ਪੜ੍ਹਾਇਆ ਅਤੇ ਮਸ਼ਹੂਰ ਮੰਦਰਾਂ ਦੇ ਪੁਜਾਰੀ ਵਜੋਂ ਕੰਮ ਕੀਤਾ। ਪਰ ਉਹ ਲਾਜ਼ਮੀ ਤੌਰ 'ਤੇ ਇੱਕ ਵਿਦਵਾਨ ਸੀ ਅਤੇ, ਜੀਵਨ ਦੇ ਸ਼ੁਰੂ ਵਿੱਚ ਮਟਨ ਵਾਪਸ ਆ ਗਿਆ ਅਤੇ ਆਪਣੀ ਧਾਰਮਿਕ ਪੜ੍ਹਾਈ ਕੀਤੀ। ਉਹ ਪ੍ਰਾਚੀਨ ਗ੍ਰੰਥਾਂ ਉੱਤੇ ਲਿਖੀਆਂ ਕੁਝ ਟਿੱਪਣੀਆਂ ਲਈ ਜਾਣਿਆ ਜਾਂਦਾ ਸੀ।

ਬ੍ਰਹਮ ਦਾਸ ਦਰਮਿਆਨੇ ਕੱਦ ਦਾ ਇੱਕ ਸੁੰਦਰ ਕਸ਼ਮੀਰੀ ਬ੍ਰਾਹਮਣ ਸੀ ਜਿਸ ਵਿੱਚ ਸ਼ਾਨਦਾਰ ਵਿਸ਼ੇਸ਼ਤਾਵਾਂ ਸਨ। ਉਸ ਬਾਰੇ ਸਭ ਕੁਝ ਇੰਨਾ ਵਧੀਆ ਸੀ ਕਿ ਉਹ ਮੂਰਤੀਕਾਰਾਂ ਲਈ ਇੱਕ ਨਮੂਨੇ ਵਾਂਗ ਜਾਪਦਾ ਸੀ। ਉਸ ਕੋਲ ਇੱਕ ਕਲਾਕਾਰ ਦੇ ਲੰਬੇ ਹੱਥ, ਅਜੀਬ ਤੌਰ 'ਤੇ ਫਿੱਕੀਆਂ ਨੀਲੀਆਂ ਅੱਖਾਂ ਅਤੇ ਵਾਲਾਂ ਦਾ ਇੱਕ ਮੋਟਾ ਜੂੜਾ ਸੀ, ਜਿਸ ਨੂੰ ਉਹ ਅਕਸਰ ਆਪਣੇ ਖੱਬੇ ਹੱਥ ਨਾਲ ਥਪਥਪਾਉਂਦਾ ਸੀ। ਉਹ ਆਮ ਤੌਰ 'ਤੇ ਇੱਕ ਚਿੱਟੀ ਕਮੀਜ਼) ਅਤੇ ਇੱਕ ਚਿੱਟਾ ਚੂੜੀਦਾਰ ਪਜਾਮਾ ਪਹਿਨਿਆ ਹੋਇਆ ਸੀ; ਕੁੜਤੇ ਨੂੰ ਡਿਜ਼ਾਈਨਾਂ ਨਾਲ ਕਢਾਈ ਕੀਤੀ ਹੋਈ ਸੀ। ਉਹ ਵਿਆਹਿਆ ਹੋਇਆ ਸੀ ਪਰ ਕੋਈ ਔਲਾਦ ਨਹੀਂ ਸੀ। ਵਿਦਵਾਨਾਂ ਅਤੇ ਅਕਾਦਮਿਕਾਂ ਲਈ ਉਸਦਾ ਘਰ ਇੱਕ ਸੱਚਾ ਮੱਕਾ ਸੀ। ਜੇ, ਉਸ ਨੇ ਕਿਸੇ ਰਿਸ਼ੀ ਜਾਂ ਵਿਦਵਾਨ ਨੂੰ ਮਿਲਣਾ ਹੁੰਦਾ ਤਾਂ ਉਹ ਆਪਣੀਆਂ ਹਵਾਲੇ ਲਈ ਕਿਤਾਬਾਂ ਦਾ ਤਿਆਰ ਰੱਖਿਅ ਝਾ ਊਠਾਂ 'ਤੇ ਲੈ ਜਾਂਦਾ ਸੀ, । ਉਸ ਅਜੀਬ ਕਿਸਮ ਵਿਅਕਤੀਤਵ ਸੀ। ਉਸ ਕੋਲ ਇਕ ਸ਼ਾਨਦਾਰ ਉੱਕਰੀ ਹੋਈ ਮੂਰਤੀ ਸੀ ਜਿਸ ਨੂੰ ਉਸ ਨੇ ਚਾਂਦੀ ਦੀ ਚੇਨ ਨਾਲ ਆਪਣੇ ਗਲੇ ਵਿਚ ਲਟਕਾਇਆ ਸੀ। ਇਹ ਉਸਦੇ ਮਨਪਸੰਦ ਦੇਵਤੇ ਦੀ ਇੱਕ ਛੋਟੀ ਜਿਹੀ ਮੂਰਤੀ ਸੀ।

ਮਟਨ ਵਿੱਚ, ਗੁਰੂ ਨਾਨਕ ਨੇ ਸੇਬ ਅਤੇ ਬਦਾਮ ਦੇ ਰੁੱਖਾਂ ਦੇ ਇੱਕ ਛੋਟੇ ਬਾਗ ਨਾਲ ਘਿਰੇ ਇੱਕ ਝਰਨੇ ਦੇ ਨੇੜੇ ਇੱਕ ਆਰਾਮ ਸਥਾਨ ਲੱਭਿਆ। ਅੱਜ ਉਸ ਝਰਨੇ ਨੇ ਤਲਾਬ ਦਾ ਰੂਪ ਧਾਰਨ ਕਰ ਲਿਆ ਹੈ ਜਿਸ ਵਿੱਚ ਸੈਂਕੜੇ ਮੱਛੀਆਂ ਤੈਰ ਰਹੀਆਂ ਹਨ। ਇਸ ਸਰੋਵਰ ਦੇ ਪਿੱਛੇ ਕਮਰਿਆਂ ਦੀ ਕਤਾਰ ਹੈ ਅਤੇ ਇੱਕ ਕਮਰੇ ਨੂੰ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਬਣਾ ਦਿੱਤਾ ਗਿਆ ਹੈ।

ਮਟਨ ਪੰਡਤਾਂ ਦਾ ਨਗਰ ਹੈ। ਉਨ੍ਹਾਂ ਵਿੱਚੋਂ ਦਰਜਨਾਂ ਪੰਡਤਾਂ ਦੀ ਹਰ ਬੱਸ ਦੇ ਆਲੇ-ਦੁਆਲੇ ਭੀੜ ਹੁੰਦੀ ਹੈ ਜੋ ਸੈਲਾਨੀਆਂ ਨੂੰ ਉਨ੍ਹਾਂ ਦੇ ਸਥਾਨ 'ਤੇ ਲਿਆਉਂਦੀ ਹੈ। ਗੁਰੂ ਨਾਨਕ ਦੇਵ ਜੀ ਦੇ ਅਸਾਧਾਰਨ ਪਹਿਰਾਵੇ ਨੇ ਵੀ ਆਪਣੇ ਆਲੇ ਦੁਆਲੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਆਕਰਸ਼ਿਤ ਕੀਤਾ ਹੋਵੇਗਾ ਅਤੇ ਕੁਦਰਤੀ ਤੌਰ 'ਤੇ ਉਨ੍ਹਾਂ ਦੇ ਵਿਸ਼ਵਾਸਾਂ ਬਾਰੇ ਉਨ੍ਹਾਂ ਨੂੰ ਬਹੁਤ ਸਾਰੇ ਪ੍ਰਸ਼ਨ ਸੰਬੋਧਿਤ ਹੋਏ ਹੋਣਗੇ। ਇਹ ਅਮਰਨਾਥ ਯਾਤਰਾ ਦਾ ਮੌਕਾ ਹੋਣ ਕਰਕੇ ਸ਼ਰਧਾਲੂਆਂ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ੳਾਉਣਾ ਸ਼ੁਰੂ ਕਰ ਦਿੱਤਾ। ਬਹੁਤੇ ਲੋਕ ਉਤਸੁਕਤਾ ਵੱਸ ਗੁਰੂ ਜੀ ਦੀ ਚੁੰਬਕੀ ਸ਼ਖਸੀਅਤ ਦਕਾ ਉਹਨਾਂ ਦੇ ਮਨਮੋਹਕ ਉਪਦੇਸ਼ ਅਤੇ ਉਹਨਾਂ ਦੀ ਬਾਣੀ ਦੀ ਰਹੱਸਮਈ ਉੋਦੇਾ ਕਰਕੇ ਉਹਨਾਂ ਦੀ ਰੁਚੀ ਜਗਾਈ ਅਤੇ ਉਹਨਾਂ ਨੂੰ ਇੱਕ ਤੋਂ ਵੱਧ ਵਾਰ ਖਿੱਚ ਪਾਈ । ਜਦੋਂ ਕਮਾਲ-ਉ-ਦੀਨ ਨੇ ਗੁਰੂ ਜੀ ਦੇ ਉਪਦੇਸ਼ਾਂ ਅਤੇ ਲੋਕਾਂ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਬਾਰੇ ਸੁਣਿਆ, ਤਾਂ ਉਹ ਉਤਸੁਕ ਪਰ ਪਰੇਸ਼ਾਨ ਵੀ ਹੋਇਆ। ਕਮਾਲ-ਉ-ਦੀਨ ਮਨੁੱਖਾਂ ਅਤੇ ਰੱਬ ਦੇ ਵਿਚਕਾਰ ਇੱਕੋ ਇੱਕ ਪੈਗੰਬਰ ਜਾਂ ਰੱਬ ਦਾ ਦੂਤ ਪਰ ਪੈਗੰਬਰ ਮੁਹੰਮਦ ਨੂੰ ਮੰਨਦਾ ਸੀ ਤੇ ਆਪਣੇ ਆਪ ਨੂੰ ਮਟਨ ਦੇ ਮੁਸਲਮਾਨਾਂ ਦਾ ਰਖਵਾਲਾ ਅਤੇ ਮਾਰਗਦਰਸ਼ਕ ਸਮਝਦਾ ਸੀ । ਗੁਰੂ ਨਾਨਕ ਦੇ ਰੱਬ ਦੇ ਨਾਲ ਸਿੱਧੇ ਮਿਲਾਪ ਦੇ ਪ੍ਰਚਾਰ ਨੂੰ ਉਸ ਨੇ ਬਹੁਤ ਖ਼ਤਰਨਾਕ ਮੰਨਿਆ । ਉਸ ਨੇ ਜਾ ਕੇ ਆਪਣੇ ਆਪ ਨੂੰ ਦੇਖਣ ਦਾ ਫੈਸਲਾ ਕੀਤਾ ਕਿ ਨਵਾਂ ਸੰਤ ਕਿਹੋ ਜਿਹਾ ਆਦਮੀ ਸੀ।

ਕਮਾਲ-ਉ-ਦੀਨ, ਦੋ ਸੇਵਾਦਾਰਾਂ ਦੇ ਨਾਲ, ਇੱਕ ਝਰਨੇ ਵਾਲੇ ਬਾਗ ਵਿੱਚ ਗਿਆ, ਜਿੱਥੇ ਗੁਰੂ ਨਾਨਕ ਦੇਵ ਜੀ ਕੁਝ ਪੰਡਤਾਂ ਨਾਲ ਜੀਵੰਤ ਚਰਚਾ ਕਰ ਰਹੇ ਸਨ। ਜਦੋਂ ਪੰਡਤਾਂ ਨੇ ਕਮਾਲ-ਉ-ਦੀਨ ਦੇ ਆਗਮਨ ਨੂੰ ਦੇਖਿਆ ਤਾਂ ਉਹ ਖੜ੍ਹੇ ਹੋ ਗਏ ਅਤੇ ਉਸ ਨੂੰ ਮੱਥਾ ਟੇਕਿਆ। ਗੁਰੂ ਨਾਨਕ ਦੇਵ ਜੀ ਨੇ ਅਪਣੇ ਸੁਭਾ ਅਨੁਸਾਰ ਉਸ ਨੂੰ ਨਿਮਰਤਾ ਸਹਿਤ ਸੱਦਾ ਦਿੱਤਾ, ਅਤੇ ਉਸ ਨੂੰ ਆਪਣੇ ਕੋਲ ਬੈਠਣ ਲਈ ਕਿਹਾ।

ਕੀ ਤੁਸੀਂ ਅਮਰਨਾਥ ਯਾਤਰਾ ਲਈ ਆਏ ਹੋ?’ ਕਮਲ ਨੇ ਪੁੱਛਿਆ।

'ਨਹੀਂ'

"ਫੇਰ ਕਿੱਥੇ?"

"ਜਿਥੇ, ਉਹ ਮੈਨੂੰ ਲੈਜਾਣਾ ਚਾਹੁੰਦਾ ਹੈ"

"ਤੁਸੀਂ ਕਿਸ ਨੂੰ ਮਿਲਣਾ ਹੈ?"

"ਜਿਸ ਨੂੰ ਵੀ ਉਹ ਮੈਨੂੰ ਮਿਲਾਣਾ ਚਾਹੁੰਦਾ ਹੈ"

"ਤੁਸੀਂ ਇਹ ਕਿਵੇਂ ਜਾਣਦੇ ਹੋ?"

"ਉਹ ਆਪਣੇ ਆਪ ਹੀ ਅਗਵਾਈ ਕਰਦਾ ਹੈ"

ਕਮਾਲ-ਉ-ਦੀਨ ਨੇ ਗੁਰੂ ਨਾਨਕ ਨੂੰ ਗਹੁ ਨਾਲ ਦੇਖਿਆ। ਉਸ ਨੇ ਜਵਾਬ ਦੀ ਗਹਿਰਾਈ ਨੂੰ ਮਹਿਸੂਸ ਕੀਤਾ. ਕੁਝ ਝਿਜਕਦਿਆਂ ਉਸਨੇ ਕਿਹਾ, "ਤੁਸੀਂ ਮੂਰਤੀਆਂ ਦੀ ਪੂਜਾ ਨਹੀਂ ਕਰਦੇ, ਤੁਸੀਂ ਇਕੱਲੇ ਰੱਬ ਦੀ ਪੂਜਾ ਕਰਦੇ ਹੋ?"

"ਹਾਂ, ਇਕੋ ਇਕ ਪਰਮਾਤਮਾ, ਪਰਮ ਸੱਚ ਨੂੰ ਹੀ ਮੰਨਦਾ ਹਾਂ"।

ਕਮਾਲ-ਉ-ਦੀਨ ਨੇ ਕਿਹਾ, " ਸੱਚਮੁੱਚ ਇਵੇਂ ਹੀ ਹੋਣਾ ਚਾਹੀਦਾ ਹੈ, ਪਰ ਪੈਗੰਬਰ ਮੁਹੰਮਦ ਬਾਰੇ ਕੀ?

"ਮੈਂ ਪਰਮਾਤਮਾ ਨਾਲ ਸਿੱਧਾ ਸਬੰਧ ਸਥਾਪਤ ਕਰਨ ਦੀ ਕੋਸ਼ਿਸ਼ ਕਰਦਾ ਹਾਂ"। ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ।

ਕਮਾਲ-ਉ-ਦੀਨ ਨੇ ਸਿਰ ਚੁੱਕ ਕੇ ਕਿਹਾ, "ਹੋ ਸਕਦਾ ਹੈ ਤੁਹਾਡੇ ਲਈ ਇਹ ਸੰਭਵ ਹੈ ਪਰ ਸਾਨੂੰ ਪੈਗੰਬਰ ਦੀ ਮਦਦ ਦੀ ਲੋੜ ਹੈ"।

"ਪੈਗੰਬਰ ਦੀ ਮਦਦ ਜ਼ੂਰ ਲਵੋ, ਪਰ ਅੰਤ ਵਿੱਚ; ਤੁਹਾਨੂੰ ਖੁਦ ਯਾਤਰਾ ਕਰਨੀ ਪਵੇਗੀ."

"ਮੈਂ ਅੰਤਿਮ ਯਾਤਰਾ ਦੇ ਸਮਰਥਨ ਲਈ ਦਿਨ ਵਿੱਚ ਪੰਜ ਵਾਰ ਪ੍ਰਾਰਥਨਾ ਕਰਦਾ ਹਾਂ"।

"ਪਰ ਦੋ ਚੀਜ਼ਾਂ ਹਨ, ਸ਼ੇਖ ਕਮਾਲ-ਉ-ਦੀਨ, ਇੱਕ ਰੱਬ ਦੀ ਰੋਜ਼ਾਨਾ ਪ੍ਰਾਰਥਨਾ ਸਿਰਫ਼ ਪਾਠ ਨਹੀਂ ਹੋਣੀ ਚਾਹੀਦੀ, ਦੋ, ਇਹ ਭਾਵਨਾ ਹੈ । ਇੱਕ ਸੱਚਾ ਮੁਸਲਮਾਨ ਬਣਨਾ ਬਹੁਤ ਮੁਸ਼ਕਲ ਹੈ"।

"ਬਾਬਾ ਨਾਨਕ ਤੁਸੀਂ ਬੁਝਾਰਤਾਂ ਵਿੱਚ ਬੋਲਦੇ ਹੋ। ਪ੍ਰਾਰਥਨਾ ਹੈ ਕਿ ਹੋਰ ਸਪਸ਼ਟ ਬੋਲੋ," ਕਮਲ-ਉ-ਦੀਨ ਬੁੜਬੁੜਾਇਆ।

ਗੁਰੂ ਨਾਨਕ ਦੇਵ ਜੀ ਨੇ ਹੇਠ ਲਿਖੇ ਸ਼ਬਦ ਦਾ ਉਚਾਰਨ ਕੀਤਾ:

ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥ 3 ॥ ਪਉੜੀ ॥ ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ ॥ ਸਤਿਗੁਰਿ ਤੁਠੈ ਪਾਈਅਨਿ ਅੰਦਰਿ ਰਤਨ ਭੰਡਾਰਾ ॥ ਵਿਣੁ ਗੁਰ ਕਿਨੈ ਨ ਲਧਿਆ ਅੰਧੇ ਭਉਕਿ ਮੁਏ ਕੂੜਿਆਰਾ ॥ ਮਨਮੁਖ ਦੂਜੈ ਪਚਿ ਮੁਏ ਨਾ ਬੂਝਹਿ ਵੀਚਾਰਾ ॥ ਇਕਸੁ ਬਾਝਹੁ ਦੂਜਾ ਕੋ ਨਹੀ ਕਿਸੁ ਅਗੈ ਕਰਹਿ ਪੁਕਾਰਾ ॥ ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ ॥ ਵਿਣੁ ਨਾਵੈ ਹੋਰੁ ਧਨੁ ਨਾਹੀ ਹੋਰੁ ਬਿਖਿਆ ਸਭੁ ਛਾਰਾ ॥ ਨਾਨਕ ਆਪਿ ਕਰਾਏ ਕਰੇ ਆਪਿ ਹੁਕਮਿ ਸਵਾਰਣਹਾਰਾ ॥ 7 ॥ (ਮਃ 1, ਮਾਝ ਵਾਰ,. ਅੰਕ 141)

ਪੰਜ ਨਮਾਜ਼ ਅਤੇ ਪੰਜ ਵਾਰ ਹਨ; ਅਤੇ ਸਾਰੇ ਪੰਜਾਂ ਦੇ ਨਾਮ ਹਨ,ਪਹਿਲਾ ਸੱਚ, ਦੂਜਾ, ਸਹੀ ਕਿੱਤਾ; ਤੀਜਾ, ਪਰਮਾਤਮਾ ਦੇ ਨਾਮ ਤੇ ਦਾਨ; ਚੌਥਾ, ਸਹੀ ਸੰਕਲਪ ;ਅਤੇ ਪੰਜਵਾਂ, ਪਰਮਾਤਮਾ ਦੀ ਉਸਤਤਿ । ਨੇਕ ਕਰਮਾਂ ਦਾ ਕਲਮਾ ਜਪਿਆ ਕਰੋ ਅਤੇ ਫਿਰ ਆਪਣੇ ਆਪ ਨੂੰ ਮੁਸਲਮਾਨ ਕਹਾਓ।"

"ਸੁਬਹਾਨ ਅੱਲ੍ਹਾ, ਸੁਬਹਾਨ ਅਲਾ”, ਕਮਾਲ-ਉ-ਦੀਨ ਚੀਕਿਆ, "ਮੈਨੂੰ ਦੱਸੋ, ਕੋਈ ਸੱਚਾ ਮੁਸਲਮਾਨ ਕਿਵੇਂ ਬਣ ਸਕਦਾ ਹੈ?" ਗੁਰੂ ਜੀ ਨੇ ਫਿਰ ਉਚਾਰਨ ਕੀਤਾ:-

ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥ ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥ ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥ ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥ 1 ॥ (ਸਲੋਕੁ ਮਃ 1, ਮਾਝ ਵਾਰ ੧, 141)

“ਅਜਿਹਾ ਕਰਨ ਲਈ ਇੱਕ ਮੁਸਲਮਾਨ ਦੀ ਤਰ੍ਹਾਂ ਪਿਆਰ ਕਰਨਾ ਅਤੇ ਕੰਮ ਕਰਨਾ ਚਾਹੀਦਾ ਹੈ।ਪਹਿਲਾਂ ਉਸਨੂੰ ਰੱਬ ਅਤੇ ਪੈਗੰਬਰ ਵਿੱਚ ਵਿਸ਼ਵਾਸ ਕਰਨ ਲਈ ਸਮਰਪਿਤ ਹੋਣਾ ਚਾਹੀਦਾ ਹੈ, ਅਤੇ ਮੁਸਲਿ ਮ ਹੋ ਕੇ ਧਰਮ ਵਿੱਚ ਪੱਕਾ ਹੋਣਾ ਚਾਹੀਦਾ ਹੈ ਅਤੇ ਮਰਨ ਜੀਣ ਦਾ ਭਰਮ ਮੁਕਾ ਦੇਣਾ ਚਾਹੀਦਾ ਹੈ । ਰਿ ਤੇ ਹਮੇਾ ਰੱਬ ਦੀ ਰਾ ਮੰਨ ਕੇ ਰੱਬ ਦੇ ਹੁਕਮ ਵਿੱਚ ਅਪਣਾ ਆਪ ਗੁਆ ਕੇ ਚੱਲਣਾ ਚਾਹੀਦਾ ਹੈ।।ਸਾਰੇ ਜੀਅ ਦੀ ਮਿਹਰ ਪਵੇ ਤਾਂ ਮੁਸਲਮਾਨ ਬਣਨ ਤੋਂ ਬਾਅਦ, ਵਿਅਕਤੀ ਨੂੰ ਇਸਲਾਮ ਦਾ ਪਾਲਣ ਕਰਨਾ ਚਾਹੀਦਾ ਹੈ”।

"ਇਸ ਮਿਆਰ ਨੂੰ ਕਿਵੇਂ ਪ੍ਰਾਪਤ ਕਰਨਾ ਹੈ"? ਕਮਲ-ਉ-ਦੀਨ ਨੇ ਪੁੱਛਿਆ । ਗੁਰੂ ਨਾਨਕ ਦੇਵ ਜੀ ਨੇ ਇੱਕ ਹੋਰ ਬਾਣੀ ਉਚਾਰਨ ਕੀਤੀ:-

ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥ ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥ ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥ 1 ॥ ਮਃ 1 ॥ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥ ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥ ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥ 2 ॥ (ਸਲੋਕੁ ਮਃ 1, ਪੰਨਾ 140)

“ਜਦ ਰੱਬ ਦੀ ਮਿਹਰ ਰੀਰਕ ਮਨ ਮਸੀਤ ਤੇ ਸੱਚੇ ਸਿਦਕ ਰੂਪੀ ਘੋਟਣੇ ਤੇ ਰਗੜੀ ਹੋਵੇ ਕੁਰਨ ਹੱਕ ਹਲਾਲ ਦੀ ਕਮਾਈ ਦਾ ਬਣਾਇਆ ਹੋਵੇ ਜੇ ਦਇਆ ਮਸਜਿਦ ਹੋਵੇ ਅਤੇ ਨਮਾਜ਼ ਚਟਾਈ ਹੋਵੇ।ਅਤੇ ਇਮਾਨਦਾਰ ਰਹਿਣ ਵਾਲਾ ਕੁਰਾਨ; ਅਤੇ ਨਿਮਰਤਾ ਇੱਕ ਦੀ ਸੁੰਨਤ ਅਤੇ ਇੱਕ ਦੇ ਵਰਤ ਨੂੰ ਜਾਰੀ ਰੱਖਣ ਫਿਰ ਸੱਚਮੁੱਚ, ਇੱਕ ਮੁਸਲਮਾਨ ਕਿਹਾ ਜਾ ਸਕਦਾ ਹੈ. ਜੇਕਰ ਨੇਕ ਕਰਮ ਕਾਬਾ ਦੀ ਯਾਤਰਾ ਕਰ ਦੇਵੇ, ਅਤੇ ਸੱਚ ਕਿਸੇ ਦੀ ਆਤਮਾ ਦਾ ਮਾਰਗਦਰਸ਼ਕ ਬਣੋ। ਅਤੇ ਪ੍ਰਾਰਥਨਾ ਪ੍ਰਭੂ ਦੀ ਕਿਰਪਾ ਹੋਵੇ ਅਤੇ ਮਾਲਾ ਉਸਦੀ ਇੱਛਾ ਦੀ ਹੋਵੇ। ਫਿਰ ਰੱਬ ਨਿਸ਼ਚਿਤ ਤੌਰ 'ਤੇ ਕਿਸੇ ਦੀ ਇੱਜ਼ਤ ਰੱਖੇਗਾ।

ਕਮਾਲ-ਉ-ਦੀਨ ਇਹ ਸੋਚ ਕੇ ਬਹੁਤ ਰੋਮਾਂਚਿਤ ਸੀ ਕਿ ਇੱਕ ਮੁਸਲਮਾਨ ਬਣਨ ਲਈ, ਵਿਅਕਤੀ ਨੂੰ ਦਇਆ, ਵਿਸ਼ਵਾਸ, ਇਮਾਨਦਾਰ ਜੀਵਨ, ਨਿਮਰਤਾ, ਨਿਰੰਤਰਤਾ, ਨੇਕ ਕਰਮ, ਸੱਚਾਈ, ਰੱਬ ਦੀ ਰਜ਼ਾ ਦੀ ਮਾਲਾ ਅਤੇ ਉਸਦੀ ਕਿਰਪਾ ਲਈ ਪ੍ਰਾਰਥਨਾ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਉਸ ਨੂੰ ਧਰਮਾਂ ਦਾ ਪਿਆਰ, ਸਾਫ਼ ਦਿਲ, ਰੱਬ ਦੀ ਰਜ਼ਾ, ਹਉਮੈ ਦਾ ਖਾਤਮਾ ਅਤੇ ਸਾਰੇ ਜੀਵਾਂ ਲਈ ਦਇਆ ਦੀ ਲੋੜ ਹੈ।

ਭਜਨ ਤੋਂ ਬਾਅਦ ਕਮਾਲ-ਉਲ-ਦੀਨ ਸਿਰ ਝੁਕਾ ਕੇ ਬੈਠ ਗਿਆ। ਉਸਨੇ ਆਪਣੇ ਹਿਰਦੇ ਵਿੱਚ ਝਾਤੀ ਮਾਰੀ ਅਤੇ ਗੁਰੂ ਅੱਗੇ ਅਪੂਰਣਤਾ ਅਤੇ ਕਮੀ ਮਹਿਸੂਸ ਕੀਤੀ। ਇੱਕ ਧੁੰਦਲੀ ਜਿਹੀ ਆਸ ਉਸਦੇ ਅੰਦਰ ਜਾਗੀ। ਭਾਵਨਾਵਾਂ ਨਾਲ ਕੰਬਦੇ ਹੋਏ, ਉਸਨੇ ਕਿਹਾ, "ਮੇਰੇ ਲਈ ਬਾਬਾ ਨਾਨਕ, ਕੀ ਆਸ ਹੈ? ਮੇਰੇ ਹਿਰਦੇ ਵਿੱਚ ਇੱਕ ਅੱਗ ਬਲਦੀ ਹੈ ਜੋ ਮੈਨੁੰ ਉੱਪਰ ਵੱਲ ਜਾਣ ਤੋਂ ਰੋਕਦੀ ਹੈ। ਮੈਂ ਕ੍ਰੋਧ ਨਾਲ ਦੁਖੀ ਹਾਂ, ਮੈਂ ਇਸ ਨੂੰ ਕਿਵੇਂ ਦੂਰ ਕਰ ਸਕਦਾ ਹਾਂ?"

" ਕਮਾਲ-ਉ-ਦੀਨ! ਇਹ ਤੁਹਾਡੀ ਹਉਮੈ ਹੈ! ਆਪਣੀ ਬੁੱਧੀ, ਸ਼ਕਤੀ, ਸਥਿਤੀ, ਪ੍ਰਭਾਵ, ਇੱਥੋਂ ਤੱਕ ਕਿ ਆਪਣੀ ਸਰੀਰਕ ਤਾਕਤ ਨੂੰ ਵੀ ਆਪਣੇ ਦਿਲ ਵਿੱਚੋਂ ਕੱਢ ਦਿਓ। ਉਨ੍ਹਾਂ ਸਾਰੇ ਸ਼ਕਤੀਸ਼ਾਲੀ ਲੋਕਾਂ ਬਾਰੇ ਸੋਚੋ ਜਿਨ੍ਹਾਂ ਨੂੰ ਕਬਰ ਦੀ ਹਨੇਰੀ ਚੁੱਪ ਵਿੱਚ ਸੁੱਤੇ ਪਏ ਹਨ। ਉਸ ਪ੍ਰਭੂ ਦੇ ਅੱਗੇ ਗੋਡਿਆਂ ਭਾਰ ਬੈਠੋ ਅਤੇ ਆਪਣੇ ਹੰਝੂਆਂ ਨਾਲ ਆਪਣੇ ਪਾਪਾਂ ਨੂੰ ਧੋਵੋ।

ਕਮਾਲ-ਉ-ਦੀਨ ਨੇ ਗੁਰੂ ਨਾਨਕ ਦੇਵ ਜੀ ਦੇ ਪੈਰ ਛੂਹ ਲਏ ਅਤੇ ਸੁਪਨੇ ਵਿਚ ਇਸ ਤਰ੍ਹਾਂ ਤੁਰ ਪਿਆ ਕਿ ਅਚਾਨਕ, ਬਿਜਲੀ ਦੀ ਚਮਕ ਵਾਂਗ, ਉਸਨੂੰ ਅਸਲ ਕਾਰਨ ਦਾ ਅਹਿਸਾਸ ਹੋਇਆ ਅਤੇ ਨਾਲ ਹੀ ਉਸਦੀ ਬਿਮਾਰੀ ਦੇ ਇਲਾਜ ਨੇ ਉਸਦੇ ਜੀਵਨ ਦੇ ਨਜ਼ਰੀਏ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਲਿਆਂਦੀ । ਉਹ ਰੋਜ਼ਾਨਾ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਦਾ ਅਤੇ ਉਨ੍ਹਾਂ ਦੇ ਬਚਨਾਂ ਨੂੰ ਬੜੀ ਸ਼ਰਧਾ ਨਾਲ ਸੁਣਦਾ।

ਕੁਝ ਦਿਨਾਂ ਬਾਅਦ ਕਮਾਲ-ਉ-ਦੀਨ ਆਪਣੇ ਸਦੀਆਂ ਪੁਰਾਣੇ ਮਿੱਤਰ ਬ੍ਰਹਮ ਦਾਸ ਨਾਲ ਅਨੁਭਵ ਸਾਂਝਾ ਕਰਨ ਗਿਆ।

ਬ੍ਰਹਮ ਦਾਸ ਪੁਰਸ਼ਾਂ ਦਾ ਡੂੰਘਾ ਦਰਸ਼ਕ ਸੀ। ਜਿਵੇਂ ਹੀ ਕਮਲ ਉਸਦੇ ਕਮਰੇ ਵਿੱਚ ਦਾਖਲ ਹੋਇਆ, ਉਸਨੇ ਆਪਣੇ ਦੋਸਤ ਵਿੱਚ ਆਈ ਤਬਦੀਲੀ ਨੂੰ ਦੇਖਿਆ। ਹੰਕਾਰ, ਹੰਕਾਰੀ ਦਿੱਖ, ਠੋਡੀ ਉੱਪਰ ਅਤੇ ਛਾਤੀ ਆਕੜੀਦੀ ਸਥਿਤੀ ਅਤੇ ਸਭ ਤੋਂ ਵੱਧ, ਗਰਜਦੀ ਆਵਾਜ਼ ਸਭ ਗਾਇਬ ਸੀ। ਉਹ ਬੜਾ ਹਲੀਮੀ ਭਰਿਆ ਜਾਪਦਾ ਸੀ ਅਤੇ ਬਹੁਤ ਜ਼ਿਆਦਾ ਅਧੀਨ ਲਗਦਾ ਸੀ।

"ਮੇਰੇ ਦੋਸਤ ਦਾ ਸੁਆਗਤ ਹੈ", ਬ੍ਰਹਮ ਦਾਸ ਨੇ ਮਜ਼ਾਕ ਨਾਲ ਕਿਹਾ, "ਮੈਨੂੰ ਉਮੀਦ ਹੈ ਕਿ ਘਰ ਦੀਆਂ ਔਰਤਾਂ ਨੇ ਤੁਹਾਨੂੰ ਬਾਹਰ ਨਹੀਂ ਕੱਢ ਦਿਤਾ?"

"ਇਹ ਮਜ਼ਾਕ ਕਰਨ ਦਾ ਸਮਾਂ ਨਹੀਂ ਹੈ ਬ੍ਰਹਮ ਦਾਸ। ਮੈਂ ਇਹ ਪਤਾ ਕਰਨ ਆਇਆ ਹਾਂ ਕਿ ਕੀ ਤੁਸੀਂ ਸਾਡੇ ਨਗਰ ਵਿੱਚ ਆਏ ਨਵੇਂ ਸੰਨਿਆਸੀ ਨੂੰ ਵੇਖਣ ਗਏ ਹੋ? ਜੇ ਨਹੀਂ, ਤਾਂ ਤੁਸੀਂ ਇਹ ਚੰਗਾ ਨਹੀਂ ਕੀਤਾ"।

"ਜੇ ਇਹ ਤੁਹਾਡੀ ਦੋਸਤਾਨਾ ਸਲਾਹ ਹੈ, ਮੈਂ ਆਪਣੇ ਆਪ ਨੂੰ ਮੂਰਖ ਨਹੀਂ ਬਣਾਉਣਾ ਚਾਹੁੰਦਾ? ਮੈਂ ਅਜਿਹੇ ਭਟਕਦੇ ਯੋਗੀ ਤੋਂ ਕੀ ਸਿੱਖਣਾ ਹੈ ਜੋ ਆਪਣੇ ਬਣਾਏ ਹੋੲ ਭਜਨ ਹੀ ਗਾਉਂਦੇ ਹਨ?"

"ਉਹ ਇੱਕ ਦੁਰਲੱਭ ਕਿਸਮ ਦਾ ਸੰਤ ਹੈ। ਆਪਣਾ ਮੌਕਾ ਨਾ ਗੁਆਓ ਨਹੀਂ ਤਾਂ ਤੁਸੀਂ ਪਛਤਾਓਗੇ"।

"ਕੀ ਤੁਸੀਂ ਇਸ ਬਾਰੇ ਗੰਭੀਰ ਹੋ?" ਬ੍ਰਹਮ ਦਾਸ ਨੂੰ ਪੁੱਛਿਆ।

"ਹਾਂ ਪੂਰੀ ਗੰਭੀਰਤਾ ਵਿੱਚ ਕਹਿ ਰਿਹਾ ਹਾਂ। ਕੋਈ ਹੋਰ ਸਵਾਲ ਨਹੀਂ। ਜਿਵੇਂ ਕਿਹਾ ਹੈ, ਕਰੋ"।

ਬ੍ਰਹਮ ਦਾਸ ਨੂੰ ਬੇਚੈਨ ਛੱਡ ਕੇ ਕਮਾਲ-ਉ-ਦੀਨ ਵਾਪਸ ਚਲਾ ਗਿਆ। ਉਸ ਨੇ ਮਹਿਸੂਸ ਕੀਤਾ ਕਿ ਉਸ ਦੇ ਇੱਕ ਵਿਦਵਾਨ ਲਈ, ਇੱਕ ਭਟਕਦੇ ਸਾਧੂ ਨੂੰ ਸ਼ਰਧਾਂਜਲੀ ਭੇਟ ਕਰਨਾ ਅਣਜਾਣ ਸੀ। ਫਿਰ ਵੀ ਉਹ ਕਮਾਲ-ਉ-ਦੀਨ ਦੀ ਸਲਾਹ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਸੀ। ਬੜੀ ਬੇਚੈਨੀ ਨਾਲ ਉਸ ਨੇ ਗੁਰੂ ਨਾਨਕ ਦੇਵ ਜੀ ਕੋਲ ਜਾਣ ਦੀ ਯੋਜਨਾ ਬਣਾਈ।

"ਪੰਡਿਤ ਬ੍ਰਹਮ ਦਾਸ ਆਪਣੀਆਂ ਕਿਤਾਬਾਂ ਦੋ ਊਠਾਂ 'ਤੇ ਲੱਦ ਕੇ ਆਪਣੇ ਸੇਵਾਦਾਰਾਂ ਦੀ ਸਹਾਇਤਾ ਨਾਲ ਗੁਰੂ ਨਾਨਕ ਦੇਵ ਜੀ ਕੋਲ ਗਿਆ। ਸੇਵਾਦਾਰਾਂ ਨੇ ਅੱਗੇ ਹੋ ਕੇ ਐਲਾਨ ਕੀਤਾ, "ਮਟਨ ਦਾ ਮਹਾਂ ਪੰਡਤ ਤੁਹਾਡੇ ਦਰਸ਼ਨ ਕਰਨ ਆਇਆ ਹੈ।" ਗੁਰੂ ਨਾਨਕ ਦੇਵ ਜੀ ਨੇ ਕਿਹਾ, "ਇਹ ਬਹੁਤ ਮਾਣ ਵਾਲੀ ਗੱਲ ਹੈ। ਉਸਦਾ ਬਹੁਤ ਸੁਆਗਤ ਹੈ"। ਬ੍ਰਹਮ ਦਾਸ ਆਪਣੇ ਊਠਾਂ ਸਮੇਤ ਪ੍ਰਵੇਸ਼ ਕੀਤਾ, ਅਤੇ ਆਪਣੀ ਪੂਰੀ ਸ਼ਾਨ ਨਾਲ ਵਧਿਆ ਅਤੇ ਆਪਣੇ ਸਿਰ ਨੂੰ ਮਾਮੂਲੀ ਜਿਹਾ ਘੁਮਾ ਕੇ ਗੁਰੂ ਜੀ ਨੂੰ ਨਮਸਕਾਰ ਕੀਤਾ। ਗੁਰੂ ਨਾਨਕ ਦੇਵ ਜੀ ਨੇ ਹੱਥ ਜੋੜ ਕੇ ਉਸਦਾ ਸੁਆਗਤ ਕੀਤਾ ਅਤੇ ਕਿਹਾ, "ਪੰਡਿਤ ਬ੍ਰਹਮ ਦਾਸ ਜੀ! ਤੁਹਾਡਾ ਸੁਆਗਤ ਹੈ। ਤੁਹਾਡਾ ਸਵਾਗਤ ਕਰਨਾ ਸੱਚਮੁੱਚ ਮਾਣ ਵਾਲੀ ਗੱਲ ਹੈ। ਮੈਂ ਤੁਹਾਡੀ ਵਿਦਵਤਾ ਬਾਰੇ ਜਾਣਿਆ ਹੈ ਪਰ ਊਠਾਂ 'ਤੇ ਕਿਤਾਬਾਂ ਕਿਉਂ ਲਿਆਂਦੀਆਂ"?

ਬ੍ਰਹਮ ਦਾਸ ਨੇ ਗੁਰੂ ਨਾਨਕ ਦੇਵ ਜੀ ਦੇ ਸੁਭਾਅ ਨੂੰ ਵੇਖਦਿਆਂ ਕਈ ਸਵਾਲ ਕੀਤੇ, "ਤੁਸੀਂ ਕਿਸ ਤਰ੍ਹਾਂ ਦੇ ਸੰਤ ਹੋ? ਤੁਸੀਂ ਇਹ ਖੱਲ ਦੇ ਕਪੜੇ ਕਿਉਂ ਪਾਏ ਹੋਏ ਨੇ? ਤੁਸੀਂ ਆਪਣੇ ਆਲੇ ਦੁਆਲੇ ਰੱਸੀ ਕਿਉਂ ਬੰਨ੍ਹੀ ਹੋਈ ਹੈ? ਤੁਸੀਂ ਆਮ ਜੀਵਨ-ਜਾਚ ਕਿਉਂ ਛੱਡ ਦਿੱਤੀ ਹੈ"?

ਗੁਰੂ ਜੀ ਨੇ ਉਸ ਦੀ ਗੱਲ ਬੜੇ ਸਹਿਜ ਨਾਲ ਸੁਣੀ ਅਤੇ ਜਵਾਬ ਦਿੱਤਾ, "ਉਸ ਦੀ ਭਗਤੀ ਕਰਨ ਲਈ ਕਿਸੇ ਦੁਨਿਆਵੀ ਆਸਣ ਦੀ ਲੋੜ ਨਹੀਂ ਹੈ ਅਤੇ ਉਸ ਦੇ ਨਾਮ ਲਈ ਕਿਸੇ ਸੰਸਕਾਰ ਦੀ ਲੋੜ ਨਹੀਂ ਹੈ; ਕਿਉਂਕਿ, ਉਹ ਸਾਰੇ ਬ੍ਰਹਿਮੰਡ ਦਾ ਨਿਰਮਾਤਾ ਹੈ"। ਗੁਰੂ ਨਾਨਕ ਦੇਵ ਜੀ ਨੇ ਬਾਣੀ ਉਚਾਰਨ ਕੀਤੀ:-

ਆਪੀਨੑੈ ਆਪੁ ਸਾਜਿਓ ਆਪੀਨੑੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ ਕਰਿ ਆਸਣੁ ਡਿਠੋ ਚਾਉ ॥ 1 ॥ (ਸਲੋਕੁ ਮਃ 1, ਅੰਕ 463)

ਉਸ ਨੇ ਬ੍ਰਹਿਮੰਡ ਬਣਾਇਆ; ਕੇਵਲ ਉਹ ਹੀ ਇਸ ਦੇ ਸਾਰ ਨੂੰ ਜਾਣਦਾ ਹੈ; ਉਸ ਨੇ ਅਸਮਾਨ ਅਤੇ ਧਰਤੀ ਨੂੰ ਵੱਖ ਕੀਤਾ; ਅਤੇ ਇੱਕ ਛੱਤਰੀ ਬਣਾਈ ।ਬਿਨਾਂ ਥੰਮਾਂ ਦੇ ਅਸਮਾਨ ਨੂੰ ਖੜ੍ਹਾ ਕਰਨਾ ਉਸਦੀ ਸ਼ਕਤੀ ਦੀ ਮਿਸਾਲ ਹੈ।ਉਸਨੇ ਸੂਰਜ ਅਤੇ ਚੰਦ ਨੂੰ ਆਪਣਾ ਪ੍ਰਕਾਸ਼ ਦਿੱਤਾ।ਉਹ ਦਿਨ ਅਤੇ ਰਾਤ ਬਣਾਉਂਦਾ ਹੈ ਜੋ ਇੱਕ ਹੋਰ ਮਹਾਨ ਅਜੂਬਾ ਹੈ, ਬਜ਼ੁਰਗ ਰਸਮੀ ਇਸ਼ਨਾਨ ਅਤੇ ਧਰਮ ਦੀਆਂ ਚਰਚਾਵਾਂ ਵਿੱਚ ਵਿਸ਼ਵਾਸ ਰੱਖਦੇ ਹਨ। ਪਰ ਰੱਬ ਦੇ ਬਰਾਬਰ ਕੋਈ ਨਹੀਂ; ਇਹ ਹਰ ਕੋਈ ਕਹਿੰਦਾ ਹੈ. ਉਸ ਵਿੱਚ ਨਿਵਾਸ ਹੀ ਸੱਚਾ ਹੈ ਬਾਕੀ ਸਭ ਅਸਥਾਈ ਹੈ।

ਬ੍ਰਹਮ ਦਾਸ ਚੁੱਪ ਸੀ।

"ਕੋਈ ਹੋਰ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ, ਕਿਰਪਾ ਕਰਕੇ ਕਹੋ", ਗੁਰੂ ਨਾਨਕ ਦੇਵ ਜੀ ਨੇ ਕਿਹਾ।

ਬ੍ਰਹਮ ਦਾਸ ਜਿਵੇਂ ਜਾਦੂ ਨਾਲ ਕੀਲਿਆਂ ਗਿਆ ਹੋਵੇ। ਗੁਰੂ ਨਾਨਕ ਦੇਵ ਜੀ ਨੇ ਆਪਣਾ ਸਵਾਲ ਦੁਹਰਾਇਆ, "ਦੋ ਊਠ ਕਿਤਾਬਾਂ ਦੇ ਭਾਰ ਦੀ ਕੀ ਲੋੜ ਸੀ।" “ਮੈਂ ਸੋਚਿਆ ਕਿ ਤੁਸੀਂ ਕੁਝ ਸਵਾਲ ਪੁੱਛ ਸਕਦੇ ਹੋ?" ਬ੍ਰਹਮ ਦਾਸ ਨੇ ਜਵਾਬ ਦਿੱਤਾ. "ਪਰ ਮੇਰੇ ਕੋਲ ਪੁੱਛਣ ਲਈ ਕੁੱਝ ਨਹੀਂ ਹੈ।" ਬ੍ਰਹਮ ਦਾਸ ਗੁਰੂ ਜੀ ਦੇ ਜਵਾਬ ਤੋਂ ਹੈਰਾਨ ਹੋ ਗਿਆ। ਉਹ ਜਨਮ ਤੋਂ ਹੀ ਬਹਿਸ ਕਰਦਾ ਆਇਆ ਸੀ। ਉਹ ਬਹਿਸ ਕਰਨਾ, ਸਵਾਲ ਪੁੱਛਣਾ ਅਤੇ ਨੁਕਸ ਲੱਭਣਾ ਅਤੇ ਆਪਣੇ ਵਿਰੋਧੀਆਂ ਨੂੰ ਪ੍ਰਭਾਵਿਤ ਕਰਨ ਅਤੇ ਨਿੰਦਣ ਲਈ ਧਰਮ ਗ੍ਰੰਥਾਂ ਦਾ ਹਵਾਲਾ ਦੇਣਾ ਪਸੰਦ ਕਰਦਾ ਸੀ।

"ਮੈਂ ਹੈਰਾਨ ਹਾਂ ਕਿ ਤੁਹਾਡੇ ਕੋਲ ਕੋਈ ਉਤਸੁਕਤਾ, ਕੋਈ ਪੁੱਛ ਅਤੇ ਹੋਰ ਗਿਆਨ ਪ੍ਰਾਪਤ ਕਰਨ ਦੀ ਕੋਈ ਇੱਛਾ ਨਹੀਂ ਹੈ। ਖੈਰ ਇਹ ਤੁਹਾਡਾ ਮਾਮਲਾ ਹੈ। ਜੇਕਰ ਤੁਹਾਡੇ ਕੋਲ ਕੋਈ ਸਵਾਲ ਨਹੀਂ ਹੈ, ਤਾਂ ਕੀ ਮੈਂ ਤੁਹਾਨੂੰ ਕੁਝ ਹੋਰ ਪੁੱਛ ਸਕਦਾ ਹਾਂ?" ਬ੍ਰਹਮ ਦਾਸ ਨੇ ਪੁੱਛਿਆ।

"ਤੁਸੀਂ ਕੁਝ ਵੀ ਪੁੱਛ ਸਕਦੇ ਹੋ, ਪਰ ਯਾਦ ਰੱਖੋ ਕਿ ਮੇਰੇ ਜਵਾਬ ਸਧਾਰਨ ਹੋਣਗੇ ਕਿਉਂਕਿ ਮੇਰਾ ਵਿਸ਼ਵਾਸ ਸਾਦਾ ਹੈ ਅਤੇ ਗੁੰਝਲਾਂ ਤੋਂ ਮੁਕਤ ਹੈ."

"ਕਿੰਨਾ ਸਧਾਰਨ ਹੈ? ਕੀ ਇਹ ਫ਼ਲਸਫ਼ੇ ਦੇ ਛੇ ਸਕੂਲਾਂ ਵਿੱਚੋਂ ਕਿਸੇ 'ਤੇ ਆਧਾਰਿਤ ਨਹੀਂ ਹੈ?"

"ਨਹੀਂ", ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ, "ਇਹ ਸਧਾਰਨ ਹੈ ਕਿਉਂਕਿ ਇਹ ਕੇਵਲ ਪਰਮਾਤਮਾ ਅਤੇ ਉਸਦੇ ਲੋਕਾਂ ਦੇ ਪਿਆਰ 'ਤੇ ਅਧਾਰਤ ਹੈ"।

"ਖੈਰ ਇਹ ਦਿਲਚਸਪ ਹੈ: ਤੁਸੀਂ ਕਿਹੜੇ ਦੇਵਤਿਆਂ ਦੀ ਪੂਜਾ ਕਰਦੇ ਹੋ? ਰਾਮ, ਕ੍ਰਿਸ਼ਨ, ਸ਼ਿਵ ਜਾਂ ਵਿਸ਼ਨੂੰ।"

"ਇਹਨਾਂ ਵਿੱਚੋਂ ਕੋਈ ਨਹੀਂ। ਮੈਂ ਇੱਕ ਅਤੇ ਕੇਵਲ ਇੱਕ, ਪਰਮਾਤਮਾ ਦੀ ਪੂਜਾ ਕਰਦਾ ਹਾਂ"

"ਤੁਸੀਂ ਉਸਨੂੰ ਕਿਵੇਂ ਪਰਿਭਾਸ਼ਿਤ ਕਰਦੇ ਹੋ?" ਗੁਰੂ ਨਾਨਕ ਨੇ ਵਰਣਨ ਕਰਨ ਲਈ ਮੂਲ ਮੰਤ੍ਰ ਉਚਾਰਿਆ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ॥ ਜਪੁ ॥(ਮਹਲਾ 1 ਅੰਕ 1)

"ਪਰਮਾਤਮਾ, ਸਰਬਸ਼ਕਤੀਮਾਨ ਪ੍ਰਭੂ, ਇੱਕੋ ਇੱਕ ਹੈ, ਜੋ ਸਰਬ-ਵਿਆਪਕ, ਸਵੈ-ਹੋਂਦ ਵਾਲਾ, ਬਿਨਾ ਜਨਮ ਤੋਂ ਹੈ ਉਹ ਸਭ ਕੁਝ ਜਾਣਦਾ ਹੈ, ਨਾ ਡਰਦਾ ਹੈ, ਨਾ ਕ੍ਰੋਧ ਕਰਦਾ ਹੈ ਤੇ ਨਾ ਕਿਸੇ ਨਾਲ ਵੈਰ ਰਖਦਾ ਹੈ। ਉਹ ਜਨਮ ਮਰਨ ਦੇ ਦੁੱਖਾਂ ਤੋਂ ਪਰੇ, ਆਵਾਗਵਣ ਤੋਂ ਪਰੇ ਹੈ। ਉਸ ਰੱਬ ਦੀ ਮਿਹਰ ਪ੍ਰਾਪਤੀ ਲਈ ਉਸ ਦੀ ਸਦਾ ਬੰਦਗੀ ਕਰੋ।"

ਬ੍ਰਹਮ ਦਾਸ ਬਹੁਤ ਪ੍ਰਭਾਵਿਤ ਹੋਇਆ ਕਿਉਂਕਿ ਇਹ ਸ਼ਬਦ ਉਸਦੇ ਦਿਲ ਨੂੰ ਛੂਹ ਗਏ ਸਨ, ਪਰ ਫਿਰ ਵੀ ਉਹ ਹੋਰ ਜਾਣਨਾ ਚਾਹੁੰਦਾ ਸੀ ਸੋ ਉਸ ਨੇ ਕਿਹਾ

"ਹੋਰ ਕੁਝ"?

ਗੁਰੂ ਜੀ ਨੇ ਅੱਗੇ ਪਾਠ ਕੀਤਾ:

ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ 1 ॥ (ਮਹਲਾ 1 ਅੰਕ 1)

“ਉਹ ਆਦਿ ਕਾਲ ਤੋਂ ਸੱਚ ਸੀ, ਜੁਗਾਂ ਤੋਂ ਪਹਿਲਾਂ ਵi ਸੱਚ ਸੀ, ਹੁਣ ਵੀ ਸੱਚ ਹੈ ਅਤੇ ਅੱਗੇ ਵੀ ਸੱਚ ਹੀ ਗੋਵੇਗਾ।

ਬ੍ਰਹਮ ਦਾਸ ਨੇ ਪ੍ਰਮਾਤਮਾ ਦੇ ਸੰਕਲਪ ਨੂੰ ਸੱਚ ਵਜੋਂ ਸਮਝਣ ਦੀ ਕੋਸ਼ਿਸ਼ ਕੀਤੀ। ਸਭ ਇੱਕੋ ਜਿਹਾ, ਉਸ ਨੇ ਕਿਹਾ, "ਹਾਏ"

ਗੁਰੂ ਨਾਨਕ ਦੇਵ ਜੀ ਨੇ ਕਿਹਾ:

“ਏਕਮ ਏਕੰਕਾਰੁ ਨਿਰਾਲਾ ॥ ਅਮਰੁ ਅਜੋਨੀ ਜਾਤਿ ਨ ਜਾਲਾ ॥ ਅਗਮ ਅਗੋਚਰੁ ਰੂਪੁ ਨ ਰੇਖਿਆ ॥ ਖੋਜਤ ਖੋਜਤ ਘਟਿ ਘਟਿ ਦੇਖਿਆ ॥” (ਬਿਲਾਵਲੁ ਮਹਲਾ 1 ਥਿਤੀ ਘਰੁ 10 ਅੰਕ 838-839)

(ਇਕ ਪਰਮ ਪ੍ਰਭੂ ਅਦੁੱਤੀ ਹੈ, ਉਹ ਅਮਰ ਹੈ, ਜੂਨੀਆਂ ਵਿੱਚ ਨਹੀ ਤੇ ਨਾ ਜਾਤਾਂ ਦੇ ਜੰਜਾਲਾਂ ਵਿੱਚ ਹੈ । ਉਹ ਅਥਾਹ ਹੈ, ਜੀਵਨ ਦੇ ਸਰੂਪ ਤੋਂ ਬਿਨਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਉਸ ਨੂੰ ਖੋਜਦਿਆਂ, ਮੈਂ ਉਸ ਨੂੰ ਆਪਣੇ ਹਿਰਦੇ ਵਿੱਚ ਪਾਇਆ।“'

ਬ੍ਰਹਮ ਦਾਸ ਨੇ ਸਿਰ ਹਿਲਾਇਆ ਅਤੇ ਕਿਹਾ, "ਮੈਂ ਵੀ ਪਰਮ ਪ੍ਰਭੂ ਵਿੱਚ ਵਿਸ਼ਵਾਸ ਰੱਖਦਾ ਹਾਂ ਪਰ ਕਿਸੇ ਨੂੰ ਆਪਣੀ ਭਗਤੀ ਨੂੰ ਸੇਧ ਦੇਣ ਲਈ ਇੱਕ ਪ੍ਰਤੀਕ ਵਜੋਂ ਇੱਕ ਚਿੱਤਰ ਜਾਂ ਮੂਰਤੀ ਦੀ ਲੋੜ ਹੁੰਦੀ ਹੈ"।

ਜਵਾਬ ਵਿੱਚ ਗੁਰੂ ਨਾਨਕ ਦੇਵ ਜੀ ਨੇ ਇੱਕ ਸ਼ਬਦ ਸੁਣਾਇਆ:

ਜਹ ਦੇਖਾ ਤਹ ਦੀਨ ਦਇਆਲਾ ॥ ਆਇ ਨ ਜਾਈ ਪ੍ਰਭੁ ਕਿਰਪਾਲਾ ॥ ਜੀਆ ਅੰਦਰਿ ਜੁਗਤਿ ਸਮਾਈ ਰਹਿਓ ਨਿਰਾਲਮੁ ਰਾਇਆ ॥ 1 ॥ ਜਗੁ ਤਿਸ ਕੀ ਛਾਇਆ ਜਿਸੁ ਬਾਪੁ ਨ ਮਾਇਆ ॥ ਨਾ ਤਿਸੁ ਭੈਣ ਨ ਭਰਾਉ ਕਮਾਇਆ ॥ ਨਾ ਤਿਸੁ ਓਪਤਿ ਖਪਤਿ ਕੁਲ ਜਾਤੀ ਓਹੁ ਅਜਰਾਵਰੁ ਮਨਿ ਭਾਇਆ ॥ 2 ॥ ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥ ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥ ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ ॥ 3 ॥ ਤ੍ਰੈ ਵਰਤਾਇ ਚਉਥੈ ਘਰਿ ਵਾਸਾ ॥ ਕਾਲ ਬਿਕਾਲ ਕੀਏ ਇਕ ਗ੍ਰਾਸਾ ॥ ਨਿਰਮਲ ਜੋਤਿ ਸਰਬ ਜਗਜੀਵਨੁ ਗੁਰਿ ਅਨਹਦ ਸਬਦਿ ਦਿਖਾਇਆ ॥ 4 ॥ ਊਤਮ ਜਨ ਸੰਤ ਭਲੇ ਹਰਿ ਪਿਆਰੇ ॥ ਹਰਿ ਰਸ ਮਾਤੇ ਪਾਰਿ ਉਤਾਰੇ ॥ ਨਾਨਕ ਰੇਣ ਸੰਤ ਜਨ ਸੰਗਤਿ ਹਰਿ ਗੁਰ ਪਰਸਾਦੀ ਪਾਇਆ ॥ 5 ॥ ਤੂ ਅੰਤਰਜਾਮੀ ਜੀਅ ਸਭਿ ਤੇਰੇ ॥ ਤੂ ਦਾਤਾ ਹਮ ਸੇਵਕ ਤੇਰੇ ॥ ਅੰਮ੍ਰਿਤ ਨਾਮੁ ਕ੍ਰਿਪਾ ਕਰਿ ਦੀਜੈ ਗੁਰਿ ਗਿਆਨ ਰਤਨੁ ਦੀਪਾਇਆ ॥ 6 ॥ ਪੰਚ ਤਤੁ ਮਿਲਿ ਇਹੁ ਤਨੁ ਕੀਆ ॥ ਆਤਮ ਰਾਮ ਪਾਏ ਸੁਖੁ ਥੀਆ ॥ ਕਰਮ ਕਰਤੂਤਿ ਅੰਮ੍ਰਿਤ ਫਲੁ ਲਾਗਾ ਹਰਿ ਨਾਮ ਰਤਨੁ ਮਨਿ ਪਾਇਆ ॥ 7 ॥ ਨਾ ਤਿਸੁ ਭੂਖ ਪਿਆਸ ਮਨੁ ਮਾਨਿਆ ॥ ਸਰਬ ਨਿਰੰਜਨੁ ਘਟਿ ਘਟਿ ਜਾਨਿਆ ॥ ਅੰਮ੍ਰਿਤ ਰਸਿ ਰਾਤਾ ਕੇਵਲ ਬੈਰਾਗੀ ਗੁਰਮਤਿ ਭਾਇ ਸੁਭਾਇਆ ॥ 8 ॥ ਅਧਿਆਤਮ ਕਰਮ ਕਰੇ ਦਿਨੁ ਰਾਤੀ ॥ ਨਿਰਮਲ ਜੋਤਿ ਨਿਰੰਤਰਿ ਜਾਤੀ ॥ ਸਬਦੁ ਰਸਾਲੁ ਰਸਨ ਰਸਿ ਰਸਨਾ ਬੇਣੁ ਰਸਾਲੁ ਵਜਾਇਆ ॥ 9 ॥ ਬੇਣੁ ਰਸਾਲੁ ਵਜਾਵੈ ਸੋਈ ॥ ਜਾ ਕੀ ਤ੍ਰਿਭਵਣ ਸੋਝੀ ਹੋਈ ॥ ਨਾਨਕ ਬੂਝਹੁ ਇਹ ਬਿਧਿ ਗੁਰਮਤਿ ਹਰਿ ਰਾਮ ਨਾਮਿ ਲਿਵ ਲਾਇਆ ॥ 10 ॥ ਐਸੇ ਜਨ ਵਿਰਲੇ ਸੰਸਾਰੇ ॥ ਗੁਰ ਸਬਦੁ ਵੀਚਾਰਹਿ ਰਹਹਿ ਨਿਰਾਰੇ ॥ ਆਪਿ ਤਰਹਿ ਸੰਗਤਿ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ ॥ 11 ॥ ਘਰੁ ਦਰੁ ਮੰਦਰੁ ਜਾਣੈ ਸੋਈ ॥ ਜਿਸੁ ਪੂਰੇ ਗੁਰ ਤੇ ਸੋਝੀ ਹੋਈ ॥ ਕਾਇਆ ਗੜ ਮਹਲ ਮਹਲੀ ਪ੍ਰਭੁ ਸਾਚਾ ਸਚੁ ਸਾਚਾ ਤਖਤੁ ਰਚਾਇਆ ਮਾਰੂ ਮਹਲਾ 1 ਅੰਕ 1038-1039)"ਪ੍ਰੋਵੀਡੈਂਸ ਦਾ ਸੁਪਰੀਮ ਆਰਡਰ ਜੋ ਸਾਰੀ ਵਾਕਫ਼ੀਅਤ ਨੂੰ ਹੈਰਾਨ ਕਰਦਾ ਹੈ? ਸਾਰਾ ਬ੍ਰਹਿਮੰਡ ਰਚਿਆ, ਅਤੇ ਹੋਂਦ ਵਿੱਚ ਹਰ ਚੀਜ਼, ਉਸ ਦੇ ਹੁਕਮ ਨਾਲ ਸਾਰੀ ਇੱਜ਼ਤ ਮਿਲਦੀ ਹੈ, ਦਰਦ, ਖੁਸ਼ੀ, ਦੁੱਖ ਜਾਂ ਦੁੱਖ, ਕੋਈ ਭੀਖ ਮੰਗ ਸਕਦਾ ਹੈ ਜਾਂ ਤਾਜ ਪਹਿਨ ਸਕਦਾ ਹੈ ; ਜੀਵ ਉੱਚੇ ਜਾਂ ਨੀਵੇਂ ਪੈਦਾ ਹੁੰਦੇ ਹਨ। ਪਰਮ ਹੁਕਮ ਸਭ ਆਖਦਾ ਹੈ, ਅਤੇ ਇਸਦੇ ਫ਼ਿੱਕੇ ਤੋਂ ਪਰੇ ਕੋਈ ਨਹੀਂ ਰਹਿੰਦਾ, ਜੋ ਕੋਈ ਵੀ ਉਸਦੇ ਬਚਨ ਅੱਗੇ ਝੁਕਦਾ ਹੈ, ਵਿਅਰਥ, ਹੰਕਾਰ ਤੋਂ ਮੁਕਤ ਚਮਕੇਗਾ।

"ਉਹ ਕੌਣ ਹੈ ਅਤੇ ਕਿਸਨੇ ਉਸਨੂੰ ਬਣਾਇਆ ਹੈ?" ਬ੍ਰਹਮ ਦਾਸ ਨੇ ਪੁੱਛਿਆ।

ਗੁਰੂ ਜੀ ਨੇ ਉੱਤਰ ਦਿੱਤਾ "

ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥ ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਨਿਧਾਨੁ ॥ ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥ 5 ॥ (ਮਹਲਾ 1, ਪਉੜੀ 5)

"ਉਸ ਨੂੰ ਸਿਰਜਿਆ ਨਹੀਂ ਜਾ ਸਕਦਾ, ਕਿਉਂਕਿ ਉਹ ਅਣ-ਸਿਰਜਿਤ ਹੈ;ਉਹ ਪਦਾਰਥ ਰਹਿਤ, ਸਵੈ-ਹੋਂਦ ਵਾਲਾ ਹੈ।ਜਿਹੜੇ ਸੇਵਾ ਕਰਦੇ ਹਨ ਉਨ੍ਹਾਂ ਦਾ ਸਨਮਾਨ ਹੁੰਦਾ ਹੈ, 'ਹੇ ਨਾਨਕ! ਪ੍ਰਭੂ ਗੁਣਾਂ ਦਾ ਖਜ਼ਾਨਾ ਹੈ ਭਾਵ ਸਭ ਤੋਂ ਉੱਤਮ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਗਾਵੋ, ਉਨ ੍ਹਾਂ ਨੂੰ ਸੁਣੋ ਜੋ ਉਸ ਦੀ ਸਿਫ਼ਤ-ਸਾਲਾਹ ਕਰਦੇ ਹਨ, ਤੁਹਾਡੇ ਦਿਲਾਂ ਵਿੱਚ ਉਸਦਾ ਨਾਮ ਉਕਰਿਆ ਜਾਵੇ, ਤਾਂ ਰੂਹ ਤੋਂ ਦੁੱਖ ਮਿਟ ਜਾਂਦੇ ਹਨ ਅਤੇ ਆਪਣੇ ਦਿਲਾਂ ਨੂੰ ਇੱਕ ਸੁੱਖਾਂ ਦਾ ਸਥਾਨ ਬਣਾ ਜਾਂਦਾ ਹੈ। ਗੁਰੂ ਦੇ ਸ਼ਬਦ ਵਿੱਚ ਸਾਧੂਆਂ ਦੀ ‘ਬੁੱਧ’ ਹੈ। ਗੁਰੂ ਦਾ ਸ਼ਬਦ ਸਿੱਖੀ ਨਾਲ ਭਰਪੂਰ ਹੈ। ਵਿਚਾਰ ਲਈ ਇਹ ਗੁਰੂ ਦਾ ਸ਼ਬਦ ਹੈ ਵਾਹਿਗੁਰੂ ਆਪ ਉਸ ਵਿੱਚ ਬੋਲਦਾ ਹੈ। ਇਸ ਤਰ੍ਹਾਂ ਗੁਰੂ ਦੇ ਸ਼ਬਦ ਚਲਾਓ ਪਰਮਾਤਮਾ ਨਾਸ ਕਰਨ ਵਾਲਾ, ਰੱਖਿਅਕ ਅਤੇ ਸਿਰਜਣਹਾਰ ਹੈ। ਰੱਬ ਵੀ ਦੇਵੀ ਹੈ। ਵਰਣਨ ਕਰਨ ਲਈ ਸ਼ਬਦ ਲੱਭਣੇ ਔਖੇ ਹਨ। ਮੈਂ ਉੱਦਮ ਕਰਾਂਗਾ ਜੋ ਮੈਨੂੰ ਪਤਾ ਸੀ।ਇਹ ਇਕੱਲੇ ਮੇਰੇ ਅਧਿਆਪਕ ਨੇ ਸਿਖਾਇਆ ਸਾਰੀ ਸ੍ਰਿਸ਼ਟੀ ਦਾ ਕੇਵਲ ਇੱਕ ਪ੍ਰਭੂ ਹੈ ਉਸ ਨੂੰ ਨਾ ਭੁੱਲੋ”।

"ਇਸ ਬ੍ਰਹਿਮੰਡ ਤੋਂ ਪਹਿਲਾਂ ਕੀ ਮੌਜੂਦ ਸੀ" ਬ੍ਰਹਮ ਦਾਸ ਨੇ ਉਸ ਬਾਰੇ ਹੋਰ ਪੁੱਛਗਿੱਛ ਕੀਤੀ।

ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ

ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥ 1 ॥ ਖਾਣੀ ਨ ਬਾਣੀ ਪਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ ॥ ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥ 2 ॥ ਨਾ ਤਦਿ ਸੁਰਗੁ ਮਛੁ ਪਇਆਲਾ ॥ ਦੋਜਕੁ ਭਿਸਤੁ ਨਹੀ ਖੈ ਕਾਲਾ ॥ ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥ 3 ॥ ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥ ਅਵਰੁ ਨ ਦੀਸੈ ਏਕੋ ਸੋਈ ॥ ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥ 4 ॥ ਨਾ ਤਦਿ ਜਤੀ ਸਤੀ ਬਨਵਾਸੀ ॥ ਨਾ ਤਦਿ ਸਿਧ ਸਾਧਿਕ ਸੁਖਵਾਸੀ ॥ ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ ॥ 5 ॥ ਜਪ ਤਪ ਸੰਜਮ ਨਾ ਬ੍ਰਤ ਪੂਜਾ ॥ ਨਾ ਕੋ ਆਖਿ ਵਖਾਣੈ ਦੂਜਾ ॥ ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥ 6 ॥ ਨਾ ਸੁਚਿ ਸੰਜਮੁ ਤੁਲਸੀ ਮਾਲਾ ॥ ਗੋਪੀ ਕਾਨੁ ਨ ਗਊ ਗੋੁਆਲਾ ॥ ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥ 7 ॥ ਕਰਮ ਧਰਮ ਨਹੀ ਮਾਇਆ ਮਾਖੀ ॥ ਜਾਤਿ ਜਨਮੁ ਨਹੀ ਦੀਸੈ ਆਖੀ ॥ ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥ 8 ॥ ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥ ਨਾ ਤਦਿ ਗੋਰਖੁ ਨ ਮਾਛਿੰਦੋ ॥ ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ ॥ 9 ॥

'ਅਣਗਿਣਤ ਯੁੱਗਾਂ ਤੱਕ ਘੋਰ ਹਨੇਰਾ ਸੀ। ਕੋਈ ਧਰਤੀ ਅਤੇ ਕੋਈ ਆਕਾਸ਼ ਨਹੀਂ ਸੀ, ਪਰ ਬੇਅੰਤ ਪ੍ਰਭੂ ਦੀ ਰਜ਼ਾ ਹੀ ਵਿਆਪਕ ਸੀ। ਨਾ ਦਿਨ ਸੀ, ਨਾ ਰਾਤ, ਨਾ ਚੰਦਰਮਾ, ਨਾ ਸੂਰਜ, ਪਰ ਕੇਵਲ ਪ੍ਰਭੂ ਹੀ ਡੂੰਘੀ ਮਿਹਰ ਵਿੱਚ ਬੈਠਾ ਹੈ। ਨਾ ਸ੍ਰਿਸ਼ਟੀ ਦੀਆਂ ਖਾਣਾਂ ਸਨ, ਨਾ ਬੋਲੀ, ਨਾ ਹਵਾ, ਨਾ ਪਾਣੀ, ਨਾ ਸ੍ਰਿਸ਼ਟੀ, ਨਾ ਵਿਨਾਸ਼, ਨਾ ਆਉਣਾ। ਨਾ ਕੋਈ ਮਹਾਂਦੀਪ, ਨਾ ਧਰਤੀ ਹੇਠਲਾ, ਨਾ ਸੱਤ ਸਮੁੰਦਰ, ਨਾ ਦਰਿਆਵਾਂ ਅਤੇ ਨਾ ਹੀ ਪਾਣੀ ਦਾ ਵਹਾਅ। ਉਦੋਂ ਕੋਈ ਉੱਚਾ, ਮੱਧ ਅਤੇ ਹੇਠਲਾ ਤਲ ਨਹੀਂ ਸੀ। ਨਾ ਨਰਕ ਸੀ, ਨਾ ਸਵਰਗ, ਨਾ ਮੌਤ, ਨਾ ਸਮਾਂ। ਨਾ ਕੋਈ ਦੋਜ਼ਖ-ਨਰਕ ਸੀ ਨਾ ਸਵਰਗ ਸੀ, ਨਾ ਅਨੰਦ ਦਾ ਰਾਜ ਸੀ, ਨਾ ਕੋਈ ਜਨਮ ਸੀ, ਨਾ ਮੌਤ ਸੀ, ਨਾ ਕੋਈ ਆਉਂਦਾ ਸੀ ਅਤੇ ਨਾ ਹੀ ਜਾਂਦਾ ਸੀ। ਨਾ ਕੋਈ ਬ੍ਰਹਮਾ ਸੀ, ਨਾ ਵਿਸ਼ਨੂੰ ਨਾਂ ਸ਼ਿਵ। ਉਸ ਇਕ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ ਦਿੱਸਦਾ । ਨਾ ਇਸਤ੍ਰੀ ਸੀ, ਨਾ ਮਰਦ ਸੀ, ਨਾ ਜਾਤ ਸੀ, ਨਾ ਕਿਸੇ ਨੂੰ ਦੁੱਖ-ਸੁੱਖ ਸੀ। ਨਾ ਤਾਂ ਬ੍ਰਹਮਚਾਰੀ ਸੀ, ਨਾ ਦਾਨ ਕਰਨ ਵਾਲਾ ਅਤੇ ਨਾ ਹੀ ਜੰਗਲ-ਵਾਸੀ। ਉਦੋਂ ਨਾ ਕੋਈ ਨਿਪੁੰਨ ਸੀ, ਨਾ ਕੋਈ ਅਜਨਬੀ, ਨਾ ਕੋਈ ਆਰਾਮਦਾਇਕ ਰਹਿਣ ਵਾਲਾ। ਕੋਈ ਯੋਗੀ ਨਹੀਂ ਸੀ, ਧਾਰਮਿਕ ਪਹਿਰਾਵੇ ਵਿਚ ਭਟਕਦਾ ਰਿਸ਼ੀ ਕੋਈ ਵੀ ਆਪਣੇ ਆਪ ਨੂੰ ਪਰਮ ਯੋਗੀ ਨਹੀਂ ਅਖਵਾਉਂਦਾ ਸੀ। ਕੋਈ ਚਿੰਤਨ, ਤਪੱਸਿਆ, ਸੰਜਮ, ਵਰਤ ਅਤੇ ਪੂਜਾ ਨਹੀਂ ਸੀ। ਨਾ ਹੀ ਕਿਸੇ ਨੇ ਗੁਣਾਂ ਦੀ ਗੱਲ ਕੀਤੀ ਅਤੇ ਨਾ ਹੀ ਦੱਸਿਆ। ਆਪਣੇ ਆਪ ਨੂੰ ਰਚ ਕੇ ਪ੍ਰਭੂ ਪਰਮ ਅਨੰਦ ਵਿੱਚ ਸੀ ਅਤੇ ਆਪ ਹੀ ਆਪਣੇ ਆਪ ਦੀ ਕਦਰ ਕਰਦਾ ਸੀ। ਕੋਈ ਸ਼ੁੱਧੀਕਰਨ, ਸੰਜਮ ਜਾਂ ਤੁਲਸੀ ਦੀ ਮਾਲਾ ਨਹੀਂ ਸੀ। ਕੋਈ ਗੋਪੀਆਂ ਸਨ ਤੇ ਨਾ ਕੋਈ ਕਨ੍ਹ। ਨਾ ਕੋਈ ਜਾਦੂ-ਟੂਣੇ ਸਨ, ਨਾ ਕੋਈ ਪਾਖੰਡ ਸੀ, ਨਾ ਕੋਈ ਬੰਸਰੀ 'ਤੇ ਸੀ, ਨਾ ਕੋਈ ਕਰਮ ਸੀ ਜਾਂ ਧਰਮ ਅਤੇ ਮਾਇਆ ਦੇ ਗੱਡੇ ਸਨ। ਜਾਤ ਅਤੇ ਜਨਮ ਦਾ ਭੇਦ ਨਹੀਂ ਸੀ। ਇੱਥੇ ਕੋਈ ਦੁਨਿਆਵੀ ਮੋਹ ਦੀ ਫਾਹੀ ਨਹੀਂ ਸੀ, ਨਾ ਹੀ ਪ੍ਰਾਣੀ ਦੇ ਮੱਥੇ 'ਤੇ ਮੌਤ ਦਾ ਲੇਖ ਸੀ। ਇੱਥੇ ਕੋਈ ਨਿੰਦਿਆ ਨਹੀਂ ਸੀ, ਕੋਈ ਬੀਜ ਨਹੀਂ ਸੀ, ਕੋਈ ਆਤਮਾ ਅਤੇ ਕੋਈ ਜੀਵਨ ਨਹੀਂ ਸੀ।"

'ਬ੍ਰਹਮ ਦਾਸ ਪ੍ਰਤੱਖ ਤੌਰ 'ਤੇ ਪ੍ਰਭਾਵਿਤ ਹੋਏ। ਉਸਨੇ ਮੂਰਤੀ ਨੂੰ ਦੂਰ ਸੁੱਟ ਦਿੱਤਾ ਅਤੇ ਮਣਕਿਆਂ ਨੂੰ ਸਾੜਨ ਦਾ ਹੁਕਮ ਦਿੱਤਾ। ਉਹ ਤੁਰੰਤ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਗਿਆ। ਉਸ ਨੂੰ ਗੁਰੂ ਦੀ ਸੇਵਾ 'ਤੇ ਮਾਣ ਹੋ ਗਿਆ ਜੋ ਗੁਰੂ ਜੀ ਨੂੰ ਮਨਜ਼ੂਰ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਕਿਹਾ, "ਜਾਓ, ਕੋਈ ਹੋਰ ਗੁਰੂ ਲੱਭੋ।" ਬ੍ਰਹਮ ਦਾਸ ਜਾਣਨਾ ਚਾਹੁੰਦਾ ਸੀ ਕਿ ਉਹ ਕਿਸ ਨਾਲ ਸੰਪਰਕ ਕਰੇ। ਗੁਰੂ ਜੀ ਨੇ ਉੱਤਰ ਦਿੱਤਾ, "ਬਾਗ ਵਿੱਚ ਜਾਉ। ਬਾਗ ਦੇ ਕੋਲ ਇੱਕ ਘਰ ਹੈ। ਤੁਹਾਨੂੰ ਉੱਥੇ ਚਾਰ ਸੰਤ ਬੈਠੇ ਹੋਏ ਮਿਲਣਗੇ। ਉਹ ਤੁਹਾਡੀ ਅਗਵਾਈ ਕਰਨਗੇ।" ਬ੍ਰਹਮ ਦਾਸ ਨੇ ਨਿਰਦੇਸ਼ਾਂ ਦਾ ਪਾਲਣ ਕੀਤਾ। ਸੰਤਾਂ ਨੇ ਉਸਨੂੰ ਇੰਤਜ਼ਾਰ ਕਰਨ ਲਈ ਕਿਹਾ ਕਿਉਂਕਿ ਉਹ ਆਰਾਮ ਕਰ ਰਹੇ ਸਨ। ਕੁਝ ਸਮੇਂ ਬਾਅਦ ਉਨ੍ਹਾਂ ਨੇ ਉਸ ਨੂੰ ਕਿਹਾ, "ਤੂੰ ਉਸ ਮੰਦਰ ਵਿੱਚ ਜਾ।" ਬ੍ਰਹਮ ਦਾਸ ਮੰਦਰ ਪਹੁੰਚੇ। ਉੱਥੇ ਉਸਨੂੰ ਲਾਲ ਪਹਿਰਾਵੇ ਵਿੱਚ ਇੱਕ ਸੁੰਦਰ ਔਰਤ ਮਿਲੀ। ਬ੍ਰਹਮ ਦਾਸ ਨੇ ਉਸ ਕੋਲ ਪਹੁੰਚ ਕੀਤੀ ਪਰ ਉਸ ਨੇ ਗੁੱਸੇ ਵਿਚ ਆ ਕੇ ਉਸ ਨੂੰ ਜ਼ੰਜੀਰਾਂ ਨਾਲ ਬੁਰੀ ਤਰ੍ਹਾਂ ਕੁੱਟਿਆ। ਰੋਂਦਾ ਹੋਇਆ ਬ੍ਰਹਮ ਦਾਸ ਚਾਰੇ ਸੰਤਾਂ ਕੋਲ ਮੁੜ ਗਿਆ ਅਤੇ ਉਨ੍ਹਾਂ ਨੂੰ ਇਹ ਸਭ ਸਮਝਾਇਆ। ਸੰਤਾਂ ਨੇ ਜਵਾਬ ਦਿੱਤਾ, "ਇਹ ਮਾਇਆ ਸੀ। ਤੁਹਾਡੀ ਹਉਮੈ ਪਦਾਰਥਵਾਦੀ ਹੈ ਅਤੇ ਤੁਹਾਡਾ ਗੁਰੂ ਉਹੀ 'ਮਾਇਆ' ਹੈ। ਗੁਰੂ ਨਾਨਕ ਕੋਲ ਜਾਓ। ਉਹ ਹੀ ਪੂਰਨ ਮਾਰਗ ਦਰਸ਼ਕ ਹਨ"। ਬ੍ਰਹਮ ਦਾਸ ਰੋਂਦਾ ਹੋਇਆ ਗੁਰੂ ਨਾਨਕ ਦੇਵ ਜੀ ਕੋਲ ਆਇਆ। ਗੁਰੂ ਨਾਨਕ ਦੇਵ ਜੀ ਨੇ ਬ੍ਰਹਮ ਦਾਸ ਦੀ ਹਾਲਤ ਦੇਖ ਕੇ ਇੱਕ ਬਾਣੀ ਉਚਾਰਨ ਕੀਤੀ।

ਸਹੰਸਰ ਦਾਨ ਦੇ ਇੰਦ੍ਰü ਰੋਆਇਆ ॥ ਪਰਸ ਰਾਮੁ ਰੋਵੈ ਘਰਿ ਆਇਆ ॥ ਅਜੈ ਸੁ ਰੋਵੈ ਭੀਖਿਆ ਖਾਇ ॥ ਐਸੀ ਦਰਗਹ ਮਿਲੈ ਸਜਾਇ ॥ ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥ ਰੋਵੈ ਦਹਸਿਰੁ ਲੰਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥ ਰੋਵਹਿ ਪਾਂਡਹ ਭਏ ਮਜੂਰ ॥ ਜਿਨ ਕੈ ਸੁਆਮੀ ਰਹਤ ਹਦੂਰਿ ॥ ਰੋਵੈ ਜਨਮੇਜਾ ਖੁਇ ਗਇਆ ॥ਏਕੀ ਕਾਰਣਿ ਪਾਪੀ ਭਇਆ ॥ ਰੋਵਹਿ ਸੇਖ ਮਸਾਇਕ ਪੀਰ ॥ ਅੰਤਿ ਕਾਲਿ ਮਤੁ ਲਾਗੈ ਭੀੜ ॥ ਰੋਵਹਿ ਰਾਜੇ ਕੰਨ ਪੜਾਇ ॥ ਘਰਿ ਘਰਿ ਮਾਗਹਿ ਭੀਖਿਆ ਜਾਇ ॥ ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥ ਪੰਡਿਤ ਰੋਵਹਿ ਗਿਆਨੁ ਗਵਾਇ ॥ ਬਾਲੀ ਰੋਵੈ ਨਾਹਿ ਭਤਾਰੁ ॥ ਨਾਨਕ ਦੁਖੀਆ ਸਭੁ ਸੰਸਾਰੁ ॥ ਮੰਨੇ ਨਾਉ ਸੋਈ ਜਿਣਿ ਜਾਇ॥ ਅਉਰੀ ਕਰਮ ਨ ਲੇਖੈ ਲਾਇ ॥ 1 ॥ ਮਃ 2 ॥ ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ ॥ ਨਾਨਕਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ ॥ 2 ॥ (ਸਲੋਕੁ ਮਃ 1, ਅੰਕ 953-954)

ਲਖਾਂ ਦਾਨ ਕਰਕੇ ਵੀ ਇੰਦਰ ਰੋ ਪਿਆ। ਪਰਸ ਰਾਮ ਰੋਂਦਾ ਹੋਇਆ ਘਰ ਆਇਆ। ਅਜਾਮਲ ਭੀਖਿਆਂ ਦਾ ਖਾ ਕੇ ਰੋਇਆਾਂ ਕਿ ਦਰਗਾਹ ਵਿੱਚ ਕਰੜੀ ਸਜ਼ਾ ਮਿਲੇਗੀ ।ਰਾਮ ਜਲਾਵਤਨ ਹੋ ਕੇ ਰੋਇਆ ਅਤੇ ਸੀਤਾ ਅਤੇ ਲਕਸ਼ਮਣ ਤੋਂ ਵਿਛੜ ਗਿਆ। ਦਸ ਸਿਰਾਂ ਵਾਲਾ ਰਾਵਣ ਜਿਸ ਨੇ ਡੌਰੂ ਵਜਾ ਕੇ ਸੀਤਾ ਚੁਰਾਈ ਸੀ ਲੰਕਾ ਗੁਆ ਕੇ ਰੋਇਆ । ਪਾਂਡਵਾਂ, ਜਿਨ੍ਹਾਂ ਦੀ ਪਤਨੀ, ਦਰੋਪਦੀ ਕੌਰਵਾਂ ਨੇ ਜਿੱਤ ਲੲi ਸੀ, ਉਨ੍ਹਾਂ ਦੇ ਸੇਵਕ ਬਣ ਗਏ ਅਤੇ ਵਿਰਲਾਪ ਕਰਨ ਲੱਗੇ। ਜਨਮੇਜਾ ਵੀ ਭਟਕ ਗਿਆ ਤਾਂ ਰੋਇਆ। ਇੱਕ ਅਪਰਾਧ ਲਈ ਉਹ ਪਾਪੀ ਬਣ ਗਿਆ। ਬ੍ਰਹਮ ਗੁਰੂ, ਦਰਸ਼ਕ ਅਤੇ ਧਾਰਮਿਕ ਮਾਰਗ ਦਰਸ਼ਕ ਰੋਂਦੇ ਹਨ, ਅਜਿਹਾ ਨਾ ਹੋਵੇ ਕਿ ਉਹ ਅੰਤਮ ਸਮੇਂ ਦੁਖੀ ਹੋ ਜਾਣ। ਰਾਜੇ ਕੰਨ ਪੜਵਾ ਕੇ ਰੋਂਦੇ ਹਨ ਅਤੇ ਘਰ-ਘਰ ਭੀਖ ਮੰਗਦੇ ਹਨ। ਦੁਖੀ ਰੋਂਦਾ ਹੈ ਜਦੋਂ ਉਸ ਦੀ ਇਕੱਠੀ ਕੀਤੀ ਹੋਈ ਦੌਲਤ ਉਸ ਤੋਂ ਚਲੀ ਜਾਂਦੀ ਹੈ। ਪੜ੍ਹਿਆ-ਲਿਖਿਆ ਆਦਮੀ ਉਦੋਂ ਰੋਂਦਾ ਹੈ ਜਦੋਂ ਉਸ ਦੀ ਸਿੱਖਿਆ ਅਸਫਲ ਹੋ ਜਾਂਦੀ ਹੈ। ਮੁਟਿਆਰ ਰੋਂਦੀ ਹੈ ਕਿਉਂਕਿ ਉਸਦਾ ਕੋਈ ਪਤੀ ਨਹੀਂ ਹੈ। ਨਾਨਕ ਆਖਦਾ ਹੈ, ਸਾਰਾ ਸੰਸਾਰ ਦੁਖੀ ਹੈ। ਜੋ ਨਾਮ ਨੂੰ ਮੰਨਦਾ ਹੈ, ਉਹ ਜੇਤੂ ਹੋ ਜਾਂਦਾ ਹੈ। ਹੋਰ ਕੋਈ ਕੰਮ ਕਿਸੇ ਲੇਖੇ ਦਾ ਨਹੀਂ ਹੈ।"

ਬ੍ਰਹਮ ਦਾਸ ਨੂੰ ਹੁਣ ਸੱਚ ਦਾ ਅਹਿਸਾਸ ਹੋਇਆ। ਸਾਰੇ ਹੰਕਾਰ ਅਤੇ ਅਗੰਮ ਨੂੰ ਤਿਆਗ ਕੇ, ਉਹ ਗੁਰੂ ਦੇ ਚਰਨਾਂ ਵਿੱਚ ਡਿੱਗ ਪਿਆ।
1714355602188.png

ਗੁਰਦੁਆਰਾ ਗੁਰੂ ਨਾਨਕ ਦੇਵ ਜੀ ਮਟਨ

ਗੁਰੂ ਨਾਨਕ ਦੇਵ ਜੀ ਨੇ ਅੰਤ ਵਿੱਚ ਉਸਨੂੰ ਛੁਡਾਇਆ। ਪੰਡਿਤ ਬ੍ਰਹਮ ਦਾਸ ਗੁਰਬਾਣੀ ਦੇ ਵਿਆਖਿਆਕਾਰ ਬਣੇ। 'ਜਿਸ ਸਥਾਨ 'ਤੇ ਗੁਰੂ ਨਾਨਕ ਦੇਵ ਜੀ ਬੈਠੇ ਸਨ ਅਤੇ ਉਪਦੇਸ਼ ਦਿੰਦੇ ਸਨ, ਉਸ ਥਾਂ 'ਤੇ ਇਕ ਗੁਰਦੁਆਰਾ ਬਣਾਇਆ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਛੇ 'ਅਖੰਡ ਪਾਠਾਂ' ਦਾ ਨਿਰੰਤਰ ਪਾਠ ਚੱਲਦਾ ਰਿਹਾ, ਮੂਲ ਧਰਮਸ਼ਾਲਾ ਹੁਣ ਡਿੱਗ ਚੁੱਕੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਨਵੇਂ ਕਮਰੇ ਵਿਚ ਰੱਖਿਆ ਗਿਆ ਹੈ। ਬ੍ਰਹਮ ਦਾਸ ਨੇ ਵੀ ਝੀਲ ਦੇ ਆਲੇ-ਦੁਆਲੇ ਇੱਕ ਝੀਲ ਅਤੇ ਸੱਤ ਗੁਰਦੁਆਰੇ ਬਣਵਾਏ। ਆਪ ਜੀ ਨੇ ਗੁਰੂ ਉਪਦੇਸ਼ ਦਾ ਪ੍ਰਚਾਰ ਕਰਕੇ ਆਪਣਾ ਜੀਵਨ ਬਤੀਤ ਕੀਤਾ।

ਮਟਨ ਤੋਂ ਗੁਰੂ ਨਾਨਕ ਅਨੰਤਨਾਗ ਰਾਹੀਂ ਦੱਖਣ ਵੱਲ ਲਗਭਗ 64 ਕਿਲੋਮੀਟਰ ਦੂਰ ਸ਼੍ਰੀਨਗਰ ਚਲੇ ਗਏ। ਸ਼ਹਿਰ ਤੋਂ ਹੀ ਸ਼ੰਕਰਾਚਾਰੀਆ ਮੰਦਰ ਦਿਖਾਈ ਦਿੰਦਾ ਹੈ। ਉਥੇ ਰਹਿੰਦਿਆਂ ਗੁਰੂ ਨਾਨਕ ਦੇਵ ਜੀ ਨੇ ਕਈ ਜੋਗੀਆਂ ਨਾਲ ਮੁਲਾਕਾਤ ਕੀਤੀ। ਉਹ ਵੀ ਬ੍ਰਹਮ ਦਾਸ ਵਾਂਗ ਛੁਡਾਏ ਗਏ। ਗੁਰੂ ਨਾਨਕ ਦੇਵ ਜੀ ਦੇ ਇਸ ਸਥਾਨ 'ਤੇ ਆਉਣ ਦੇ ਸਨਮਾਨ ਵਿਚ ਹਰਿਪਰਬਤ ਵਿਖੇ ਇਕ ਗੁਰਦੁਆਰਾ ਬਣਾਇਆ ਗਿਆ ਸੀ।

ਸ੍ਰੀਨਗਰ ਤੋਂ ਗੁਰੂ ਨਾਨਕ ਦੇਵ ਜੀ ਬਾਰਾਮੂਲਾ ਵੱਲ ਚੱਲ ਪਏ। ਇਹ ਸ਼ਹਿਰ ਸ਼੍ਰੀਨਗਰ ਤੋਂ ਲਗਭਗ 56 ਕਿਲੋਮੀਟਰ ਦੂਰ ਹੈ। ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਜੇਹਲਮ ਦੇ ਕੰਢੇ ਇੱਕ ਗੁਰਦੁਆਰਾ ਹਰਮੁਖ ਗੰਗਾ ਹੈ।
 
Last edited:

dalvinder45

SPNer
Jul 22, 2023
602
36
79
ਪਹਿਲਗਾਮ ਤੋਂ ਜੰਮੂ ਨੂੰ ਵਾਪਸੀ
1714359501709.png



ਪਹਿਲਗਾਮ ਤੋਂ ਵਾਪਸੀ ਸਮੇਂ ਦੀ ਲੋੜ ਬਣ ਗਈ ਤਾਂ ਅਸੀਂ ਮਟਨ ਹੁੰਦੇ ਹੋਏ ਵਾਪਿਸ ਅਨੰਤਨਾਗ ਆ ਗਏ। ਏਥੇ ਸਾਨੂੰ ਕਾਫੀ ਚਿਰ ਰੁਕਣਾ ਪਿਆ ਕਿਉਂਕਿ ਅਨੰਤਨਾਗ ਦੇ ਨੇੜੇ ਆਤੰਕਵਾਦੀਆਂ ਵਿਰੁਧ ਓਪਰੇਸ਼ਨ ਚੱਲ ਰਿਹਾ ਸੀ ਤੇ ਸਾਨੂੰ ਗੋਲਾਬਾਰੀ ਦੀ ਆਵਾਜ਼ ਸਾਫ ਸੁਣਾਈ ਦੇ ਰਹੀ ਸੀ। ਅੱਗੇ ਅਸੀਂ ਜੰਮੂ ਹਾਈ ਵੇ ਉਤੇ ਜਾਣਾ ਸੀ ਪਰ ਪਤਾ ਲੱਗਿਆਂ ਕੁਝ ਢਿੱਗਾਂ ਡਿੱਗ ਜਾਣ ਕਰਕੇ ਰਸਤਾ ਬਲਾਕ ਹੋ ਗਿਆ ਸੀ ਸੋ ਸਾਨੂੰ ਵਾਪਿਸ ਆ ਕੇ ਰਜੌਰੀ ਦੇ ਰਸਤੇ ਜਾਣ ਦੀ ਯੋਜਨਾ ਬਣਾਉਣੀ ਪਈ ।ਇਹ ਰਸਤਾ ਕੁਲਗਾਮ, ਸ਼ੋਪੀਆਂ, ਸੁਰਨਕੋਟ, ਥਾਨਾ ਮੰਡੀ ਹੁੰਦੇ ਹੋਏ ਰਜੌਰੀ ਪਹੁੰਚਣ ਅਤੇ ਫਿਰ ਇਸ ਤੋਂ ਅੱਗੇ ਨੁਸ਼ਹਿਰਾ, ਸੁੰਦਰਬਨੀ, ਅਖਨੂਰ ਹੁੰਦੇ ਹੋਏ ਜੰਮੂ ਜਾਣਾ ਸੀ। ਰਸਤਾ ਬੜਾ ਲੰਬਾ ਸੀ। ਦੂਸਰੇ ਅਣਜਾਣ ਤੇ ਬੀਹੜ ਜੰਗਲ ਹੋਣ ਕਰਕੇ ਖਤਰਨਾਕ ਵੀ ਸੀ। ਪਤਾ ਨਹੀਂ ਅਤੰਕਵਾਦੀ ਕਿਥੇ ਘੇਰ ਲੈਣ। ਸੜਕ ਵੀ ਖਾਸ ਨਹੀਂ ਸੀ। ਸ੍ਰੀਨਗਰ ਤੋਂ ਰਜੌਰੀ ਇਕ ਨਵੀਂ ਸੜਕ ਬਣ ਰਹੀ ਸੀ ਜਿਸ ਉਤੇ ਅਸੀਂ ਸ਼ੋਪੀਆਂ ਹੁੰਦੇ ਹੋਏ ਚੜ੍ਹਣਾ ਸੀ। ਇਸ ਸਾਰੇ ਇਲਾਕੇ ਵਿੱਚ ਅਤੰਕਵਾਦੀਆਂ ਦੇ ਹੋਣ ਦਾ ਖਤਰਾ ਸੀ ਪਰ ਸਾਡੇ ਕੋਲ ਇਸ ਰਸਤੇ ਨੂੰ ਅਪਣਾਉਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸੀ। ਸ਼ੋਪੀਆਂ ਤੋਂ ਅੱਗੇ ਸ੍ਰੀਨਗਰ-ਰਜੌਰੀ ਸ਼ਾਹਰਾਹ ਆ ਗਿਆ ਸੀ ਜਿਸ ਉਤੇ ਜਾਣਾ ਸੌਖਾ ਸੀ। ਸਵੇਰ ਦਾ ਕੁਝ ਛਕਿਆ ਨਹੀਂ ਸੀ ਤੇ ਢਿੱਡ ਭੁੱਖ ਨਾਲ ਕੁਲਬੁਲਾ ਰਹੇ ਸਨ ਪਰ ਰਾਹ ਵਿੱਚ ਖਾਣ ਲਈ ਨਾ ਕੋਈ ਹੋਟਲ ਸੀ ਤੇ ਨਾ ਕੋਈ ਢਾਬਾ। ਇੱਕ ਥਾਂ ਇੱਕ ਛੋਟਾ ਜਿਹਾ ਢਾਬਾ ਮਿਲਿਆ ਜਿੱਥੇ ਪਹਿਲਾਂ ਪੱਕੀਆਂ ਵੱਡੀਆਂ ਵੱਡੀਆਂ ਮੋਟੀਆਂ ਸੁੱਕੀਆਂ ਰੋਟੀਆਂ ਖਾਣ ਨੂੰ ਮਿਲੀਆਂ ਜਿਨ੍ਹਾਂ ਨੂੰ ਚਬਾਉਣਾ ਵੀ ਮੁਸ਼ਕਲ ਹੋ ਰਿਹਾ ਸੀ ਪਰ ਭੁੱਖਿਆਂ ਨੂੰ ਇਹੋ ਛੱਤੀ ਪ੍ਰਕਾਰ ਦਾ ਭੋਜਨ ਸੀ ਸੋ ਚਾਹ ਨਾਲ ਭਿਉਂ ਭਿਉਂ ਕੇ ਕਿਵੇਂ ਨਾ ਕਿਵੇਂ ਰੋਟੀਆਂ ਅੰਦਰ ਲੰਘਾਈਆਂ।ਰਸਤਾ ਤਾਂ ਅਜੇ ਤੱਕ ਪੱਧਰ ਸੀ ਪਰ ਫਿਰ ਪਹਾੜੀ ਲੜੀ ਸ਼ੁਰੂ ਹੋ ਗਈ । ਦਰੇ ਵਿੱਚੋਂ ਟੁੱਟੀ ਸੜਕ ਤੋਂ ਦੀ ਲੰਘਦਿਆਂ ਬੜਾ ਡਰ ਵੀ ਲੱਗ ਰਿਹਾ ਸੀ ਕਿ ਕਿਤੇ ਸੜਕ ਤੇ ਵਿਛੇ ਰੋੜਿਆਂ ਨਾਲ ਟਾਇਰ ਹੀ ਪੰਕਚਰ ਨਾ ਹੋ ਜਾਣ। ਰਾਤ ਵੀ ਪੈ ਚੁੱਕੀ ਸੀ ।ਇਹ ਵੀ ਡਰ ਸੀ ਕਿ ਕਿਤੇ ਕੁਰਾਹੇ ਨਾ ਪੈ ਜਾਈਏ। ਕੋਈ ਦੱਸਣ ਵਾਲਾ ਵੀ ਤਾਂ ਨਹੀਂ ਸੀ ਰਾਹ ਵਿੱਚ।ਇਸ ਪਹਾੜੀ ਰਸਤੇ ਵਿੱਚੋਂ ਨਿਕਲਦੇ ਸਾਨੂੰ ਇਉਂ ਲੱਗਿਆ ਜਿਵੇਂ ਵਰਿ੍ਹਆਂ ਤੋਂ ਅਸੀਂ ਰੋੜਿਆਂ ਨਾਲ ਟੱਕਰਾਂ ਮਾਰ ਰਹੇ ਹੋਈਏ। ਰੱਬ ਰੱਬ ਕਰਕੇ ਅਸੀਂ ਦਰਰਾ ਪਾਰ ਕੀਤਾ ਤੇ ਫਿਰ ਕੁਝ ਚੰਗੀ ਸੜਕ ਆ ਗਈ।ਪਰ ਪਹਾੜੀ ਰਸਤਾ ਹੋਣ ਕਰਕੇ ਤੇ ਰਾਤ ਹੋਣ ਕਰਕੇ ਸਾਨੂੰ ਬੜੀ ਸਾਵਧਾਨੀ ਨਾਲ ਜਾਣਾ ਪੈ ਰਿਹਾ ਸੀ। ਰਜੌਰੀ ਪਹੁੰਚੇ ਤਾਂ ਸੁੱਖ ਦਾ ਸਾਹ ਲਿਆ ਕਿਉਂਕਿ ਇਸ ਤੋਂ ਅੱਗੇ ਜਾਣਿਆਂ ਪਛਾਣਿਆ ਰਾਹ ਸੀ ਜਿਸ ਇਲਾਕੇ ਵਿੱਚ ਮੈਂ ਦੋ ਵਾਰ ਕੁੱਲ ਛੇ ਸਾਲ ਫੌਜੀ ਸਰਵਿਸ ਵੇਲੇ ਰਿਹਾ ਸੀ।

ਗੁਰੂਦਵਾਰਾ 6ਵੀਂ ਪਾਤਸ਼ਾਹੀ ਸਾਹਿਬ ਰਾਜੌਰੀ (ਜੰਮੂ)

1714359537161.png

ਗੁਰੂਦਵਾਰਾ 6ਵੀਂ ਪਾਤਸ਼ਾਹੀ ਸਾਹਿਬ ਰਾਜੌਰੀ (ਜੰਮੂ)

ਰਜੌਰੀ ਵਿੱਚ ਗੁਰੁ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਤ ਗੁਰਦੁਆਰਾ ਹੈ । ਜੰਮੂ ਅਤੇ ਕਸ਼ਮੀਰ ਦੇ ਸੁੰਦਰ ਭਾਰਤੀ ਰਾਜ ਵਿੱਚ ਸਥਿਤ, ਰਾਜੌਰੀ ਸੰਯੁਕਤ ਸੱਭਿਆਚਾਰਕ ਵਿਰਾਸਤ ਦਾ ਇੱਕ ਜ਼ਿਲ੍ਹਾ ਹੈ, ਜਿਸ ਵਿੱਚ ਵੱਖ-ਵੱਖ ਜਾਤਾਂ ਅਤੇ ਧਰਮਾਂ ਦੇ ਲੋਕ ਇੱਕ ਸਦਭਾਵਨਾ ਵਾਲੇ ਮਾਹੌਲ ਵਿੱਚ ਰਹਿੰਦੇ ਹਨ। ਜ਼ਿਲ੍ਹੇ ਵਿੱਚ ਸਿੱਖਾਂ ਦੀ ਆਬਾਦੀ ਲਗਭਗ 15,000 ਹੈ। ਇਹ ਛੋਟੀ ਜਿਹੀ ਘੱਟ ਗਿਣਤੀ ਜ਼ਿਲ੍ਹੇ ਦੀ ਕੁੱਲ ਆਬਾਦੀ ਦਾ ਸਿਰਫ਼ 2.42% ਹੈ। ਹਾਲਾਂਕਿ ਰਾਜੌਰੀ ਦੇ ਸਿੱਖ ਭਾਈਚਾਰੇ ਨੇ ਆਪਣੀ ਵੱਖਰੀ ਪਛਾਣ ਅਤੇ ਸੱਭਿਆਚਾਰਕ ਵਿਰਸੇ ਨੂੰ ਕਾਇਮ ਰੱਖਿਆ ਹੋਇਆ ਹੈ।

ਜ਼ਿਲ੍ਹੇ ਵਿੱਚ ਬਹੁਤ ਸਾਰੇ ਗੁਰਦੁਆਰੇ ਮੌਜੂਦ ਹਨ, ਪਰ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਰਾਜੌਰੀ ਇੱਕ ਬਹੁਤ ਹੀ ਮਹੱਤਵਪੂਰਨ ਧਾਰਮਿਕ ਸਥਾਨ ਹੈ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਉਸਾਰਿਆ ਗਿਆ ਹੈ ਜੋ 1616-1620 ਈਸਵੀ ਦੇ ਵਿਚਕਾਰ ਇਸ ਸਥਾਨ 'ਤੇ ਠਹਿਰੇ ਸਨ।

ਨੌਸ਼ਹਿਰਾ ਵਿਖੇ ਆਰਾਮ ਕਰਨ ਤੋਂ ਬਾਅਦ ਮੁਗ਼ਲ ਕਾਫ਼ਲਾ ਚਿੰਗਸ ਸਰਾਏ ਰਾਹੀਂ ਰਾਜੌਰੀ ਲਈ ਰਵਾਨਾ ਹੋਇਆ। ਰਾਜੌਰੀ ਵਿਖੇ, ਬਾਦਸ਼ਾਹ ਜਹਾਂਗੀਰ ਨੇ ਸਲਾਨੀ ਨਾਲੇ ਦੇ ਕੰਢੇ 'ਤੇ ਰਾਜੌਰੀ ਕਸਬੇ ਦੇ ਸਾਹਮਣੇ ਬਾਰਾਂਦਰੀ ਵਿਖੇ ਡੇਰਾ ਲਾਇਆ ਜਿਸ ਦਾ ਨਿਰਮਾਣ ਮੁਗਲ ਬਾਦਸ਼ਾਹ ਦੇ ਹੁਕਮ 'ਤੇ ਮਹਾਨ ਇਰਾਨੀ ਇੰਜੀਨੀਅਰ ਅਲੀ ਮਰਦਾਨ ਖਾਨ ਨੇ ਕਰਵਾਇਆ ਸੀ।

ਹਾਲਾਂਕਿ, ਗੁਰੂ ਹਰਗੋਬਿੰਦ ਸਾਹਿਬ ਜੀ ਰਾਜੌਰੀ ਦੇ ਰਾਜਿਆਂ ਦੁਆਰਾ ਬਣਵਾਈ ਗਈ ਸਰਾਏ ਦੇ ਉਲਟ ਕਸਬੇ ਵਿੱਚ ਸਥਿਤ ਇੱਕ ਸਹਿਜਧਾਰੀ ਸਿੱਖ ਦੇ ਘਰ ਠਹਿਰੇ ਸਨ (ਵਰਤਮਾਨ ਵਿੱਚ, ਇਸ ਸਰਾਏ ਨੂੰ ਪੁਲਿਸ ਚੌਕੀ ਵਜੋਂ ਵਰਤਿਆ ਜਾ ਰਿਹਾ ਹੈ)। ਇੱਥੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਰਾਜੌਰੀ ਸਥਿਤ ਹੈ।

ਗੁਰਦੁਆਰਾ 6ਵੀਂ ਪਾਤਸ਼ਾਹੀ ਸਾਹਿਬ ਜੰਮੂ ਅਤੇ ਕਸ਼ਮੀਰ ਦੇ ਸਭ ਤੋਂ ਪ੍ਰਸਿੱਧ ਸਿੱਖ ਤੀਰਥ ਸਥਾਨਾਂ ਵਿੱਚੋਂ ਇੱਕ ਵਜੋਂ ਗਿਣਿਆ ਜਾਂਦਾ ਹੈ, ਖਾਸ ਕਰਕੇ ਰਾਜੌਰੀ ਜ਼ਿਲ੍ਹੇ ਵਿੱਚ ਜਿੱਥੇ ਇਹ ਸਥਿਤ ਹੈ। ਧਾਰਮਿਕ ਸਥਾਨ ਛੇਵੇਂ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਮਰਪਿਤ ਹੈ। 1960 ਵਿੱਚ, ਤਾਰਾ ਸਿੰਘ ਨਾਮ ਦੇ ਇੱਕ ਇੰਜੀਨੀਅਰ ਨੇ ਸ਼ਰਧਾਲੂਆਂ ਲਈ ਲੋੜੀਂਦੀ ਰਿਹਾਇਸ਼ ਦੀ ਸਹੂਲਤ ਲਈ ਇਸ ਸਥਾਨ ਨੂੰ ਦੁਬਾਰਾ ਬਣਵਾਇਆ ਸੀ। ਗੁਰਦੁਆਰੇ ਦੇ ਅੰਦਰ ਇੱਕ ਸਕੂਲ ਵੀ ਬਣਿਆ ਹੋਇਆ ਹੈ। ਉੱਤਰੀ ਭਾਰਤ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਹਰ ਐਤਵਾਰ ਅਤੇ ਉਸ ਦਿਨ ਜਦੋਂ ਅਸਥਾਨ ਗੁਰੂ ਜੀ ਦਾ ਜਨਮ ਦਿਨ ਮਨਾਉਂਦੇ ਹਨ, ਸਾਈਟ 'ਤੇ ਇਕੱਠੇ ਹੁੰਦੇ ਹਨ[

ਇਸ ਲਿਖਾਰੀ ਨੂੰ ਅਤੇ ਪਿੱਛੋਂ ਲਿਖਾਰੀ ਦੇ ਸਪੁਤਰ ਨੂੰ ਇਸ ਇਲਾਕੇ ਵਿੱਚ ਲੰਬਾ ਸਮਾਂ ਸੈਨਾ ਸੇਵਾ ਕਰਨ ਦਾ ਮਾਣ ਪ੍ਰਾਪਤ ਹੋਇਆ ਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਅਤੇ ਯਥਾ ਯੋਗ ਸੇਵਾ ਕਰਦੇ ਰਹੇ ਅਤੇ ਗੁਰਦੁਆਰਾ ਸਾਹਿਬ ਦੇ ਸ਼ਾਂਤ ਵਾਤਾਵਰਨ ਵਿੱਚ ਧਿਆਨ ਲਾਉਣ ਦਾ ਅਨੰਦ ਮਾਣਦੇ ਰਹੇ।

ਗੁਰਦੁਆਰਾ 6ਵੀਂ ਪਾਤਸ਼ਾਹੀ, ਨੌਸ਼ਹਿਰਾ
1714359590742.png

ਗੁਰਦੁਆਰਾ 6ਵੀਂ ਪਾਤਸ਼ਾਹੀ, ਨੌਸ਼ਹਿਰਾ

ਰਜੌਰੀ ਤੋਂ ਅੱਗੇ ਵਧਦੇ ਹੋਏ ਅਸੀਂ ਤਾਈਂ ਬਰਿਜ (ਪੁਲ) ਤੇ ਪਹੁੰਚੇ ਜਿਥੇ ਮੇਰੀ ਪਲਟਨ ਤੈਨਾਤ ਸੀ ਨੇੜੇ ਹੀ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਨੌਸ਼ਹਿਰਾ ਸੀ ਜਿੱਥੇ ਦੇ ਦਰਸ਼ਨ ਕਰਨ ਲਈ ਕਾਰਾਂ ਮੋੜ ਲਈਆਂ। ਗੁਰੂ ਹਰਗੋਬਿੰਦ ਸਾਹਿਬ 1620 ਈਸਵੀ ਵਿੱਚ ਨੌਸ਼ਹਿਰਾ ਗਏ ਅਤੇ ਬੀਰਮ ਸ਼ਾਹ ਨੂੰ ਮਿਲੇ ਜਿਨ੍ਹਾਂ ਨੇ ਪੂਰੀ ਸ਼ਰਧਾ ਨਾਲ ਗੁਰੂ ਸਾਹਿਬ ਦੀ ਸੇਵਾ ਕੀਤੀ। ਬੀਰਮ ਨੇ ਮੀਰਪੁਰ ਦੀਆਂ ਪਹਾੜੀਆਂ ਵਿੱਚ ਗੁਰੂ ਜੀ ਦੇ ਮਿਸ਼ਨ ਦਾ ਪ੍ਰਚਾਰ ਕੀਤਾ ਅਤੇ ਇੱਥੇ ਆ ਕੇ ਵੱਸ ਗਏ। ਇਹ ਜੰਮੂ-ਕਸ਼ਮੀਰ ਦੇ ਕੁਝ ਇਤਿਹਾਸਕ ਗੁਰਦੁਆਰੇ ਹਨ। ਰੂਹਾਨੀ ਮਾਹੌਲ ਵਿੱਚ ਸਥਿਤ ਗੁਰਦੁਆਰਾ ਬੜੀ ਸ਼ਾਂਤੀ ਭਰੇ ਵਾਤਾਵਰਨ ਵਿੱਚ ਹੋਣ ਕਰਕੇ ਨਾਮ ਜਪਣ ਤੇ ਧਿਆਨ ਲਾਉਣ ਲਈ ਬੜਾ ਉਤਮ ਸਥਾਨ ਹੈ!

ਏਥੋਂ ਅੱਗੇ ਵਧੇ ਤੇ ਸੁੰਦਰਬਨੀ ਰੁਕ ਕੇ ਢਾਬੇ ਤੇ ਚਾਹ ਪਕੌੜਿਆਂ ਨਾਲ ਸਰੀਰ ਗਰਮ ਕੀਤਾ।

ਪਹਾੜੀ ਇਲਾਕੇ ਨੂੰ ਪਾਰ ਕਰਕੇ ਅਸੀਂ ਚਨਾਬ ਦੇ ਕੰਢੇ ਤੇ ਵਸੇ ਅਖਨੂਰ ਵਲ ਵਧੇ ਤਾਂ ਸੜਕ ਤੋਂ ਹੀ ਸੁੰਦਰ ਗੁਰਦੁਅਰਾ ਸਾਹਿਬ ਨਜ਼ਰ ਆਇਆ ਤਾਂ ਕਾਰਾਂ ਉਧਰ ਮੋੜ ਲਈਆਂ । ਇਹ ਗੁਰਦੁਆਰਾ ਬਾਬਾ ਸੁੰਦਰ ਸਿੰਘ ਦੇ ਤਪ ਅਸਥਾਨ ਦੀ ਥਾਂ ਤੇ ਬਣਾਇਆ ਗਿਆ ਸੀ।

ਗੁਰਦੁਆਰਾ ਅਖਨੂਰ

1714359633915.png

ਗੁਰਦੁਆਰਾ ਅਖਨੂਰ

ਇਹ ਪਵਿੱਤਰ ਅਸਥਾਨ ਚਨਾਬ ਨਦੀ ਦੇ ਕੰਢੇ ਸਥਿਤ ਹੈ, ਜਿਸ ਨੂੰ ਸੰਤ ਬਾਬਾ ਸੁੰਦਰ ਸਿੰਘ ਜੀ, ਅਲੀਬੇਗ ਵਾਲੇ (ਜੋ ਹੁਣ ਪਾਕਿਸਤਾਨ ਵਿਚ ਹੈ) ਦੀ ਯਾਦ ਵਿਚ ਬਣਾਇਆ ਗਿਆ ਹੈ। ਉਹ ਇਸ ਇਲਾਕੇ ਵਿਚ ਆ ਕੇ ਘੰਟਿਆਂ ਬੱਧੀ ਇਕ ਚੱਟਾਨ 'ਤੇ ਸਿਮਰਨ ਕਰਦੇ ਸਨ।

ਜਦ ਅਸੀਂ ਜੰਮੂ ਪਹੁੰਚੇ ਤਾਂ ਰਾਤ ਪੈ ਚੁੱਕੀ ਸੀ।ਅਸੀਂ ਟਿਕਾਣਾ ਗੁਰਦੁਆਰਾ ਗੁਰੁ ਨਾਨਕ ਦੇਵ ਸਾਹਿਬ ਵਿੱਚ ਕਰਨਾ ਸੀ ਪਰ ਜਦ ਗੁਰਦੁਆਰਾ ਬੰਦ ਮਿਲਿਆ ਤਾਂ ਅਸੀ ਗੁਰਦੁਆਰਾ ਸਮਾਧੀ ਮਹਾਰਾਣੀ ਚੰਦ ਕੌਰ ਪਹੁੰਚੇ ਤੇ ਸੁੱਤੇ ਪਏ ਸੇਵਾਦਾਰਾਂ ਨੂੰ ਜਗਾਇਆ ।ਕਾਫੀ ਜਦੋ ਜਹਿਦ ਪਿੱਛੋਂ ਰਹਿਣ ਲਈ ਕਮਰੇ ਮਿਲੇ ਤਾਂ ਵਾਹਿਗੁਰੂ ਦਾ ਸ਼ੁਕਰ ਮਨਾਇਆ ਤੇ ਮੰਜਿਆਂ ਤੇ ਡਿਗਦੇ ਹੀ ਨੀੰਦ ਰਾਣੀ ਦੀ ਗੋਦ ਵਿੱਚ ਪਹੁੰਚ ਗਏ।
 

P J Singh

SPNer
Oct 7, 2022
29
2
It is good that you plan to put together all this in a form of book so that the entire information that you have put together is stored in a bounded form. Books often stay on shelves and only those who have some clue or those who by accident run into such non-referenced material are fortunate to learn.

In the internet world, the more effective dissemination of such material is through online methods - sharing of pdf versions; it will reach many who may never go looking for it in stores or library shelves.
 

dalvinder45

SPNer
Jul 22, 2023
602
36
79
ਜੰਮੂ

ਜਦ ਅਸੀਂ ਜੰਮੂ ਪਹੁੰਚੇ ਤਾਂ ਰਾਤ ਪੈ ਚੁੱਕੀ ਸੀ।ਅਸੀਂ ਟਿਕਾਣਾ ਗੁਰਦੁਆਰਾ ਗੁਰੁ ਨਾਨਕ ਦੇਵ ਸਾਹਿਬ ਵਿੱਚ ਕਰਨਾ ਸੀ ਪਰ ਜਦ ਗੁਰਦੁਆਰਾ ਬੰਦ ਮਿਲਿਆ ਤਾਂ ਅਸੀ ਗੁਰਦੁਆਰਾ ਸਮਾਧੀ ਮਹਾਰਾਣੀ ਚੰਦ ਕੌਰ ਪਹੁੰਚੇ ਤੇ ਸੁੱਤੇ ਪਏ ਸੇਵਾਦਾਰਾਂ ਨੂੰ ਜਗਾਇਆ ।ਕਾਫੀ ਜਦੋ ਜਹਿਦ ਪਿੱਛੋਂ ਰਹਿਣ ਲਈ ਕਮਰੇ ਮਿਲੇ ਤਾਂ ਵਾਹਿਗੁਰੂ ਦਾ ਸ਼ੁਕਰ ਮਨਾਇਆ ਤੇ ਮੰਜਿਆਂ ਤੇ ਡਿਗਦੇ ਹੀ ਨੀੰਦ ਰਾਣੀ ਦੀ ਗੋਦ ਵਿੱਚ ਪਹੁੰਚ ਗਏ।
1714536923208.png

ਗੁਰਦੁਆਰਾ ਸਾਹਿਬ ਮਹਾਰਾਣੀ ਚੰਦ ਕੌਰ

ਜੰਮੂ ਦੇ ਸਮਾਧ ਗੁਰਦੁਆਰਾ ਵਜੋਂ ਪ੍ਰਸਿੱਧ, ਇਹ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਮਹਾਰਾਜਾ ਖੜਕ ਸਿੰਘ ਦੀ ਪਤਨੀ ਮਹਾਰਾਣੀ ਚੰਦ ਕੌਰ ਦੀ ਯਾਦ ਵਿੱਚ ਬਣਾਇਆ ਗਿਆ । ਇੱਥੇ ਇੱਕ ਛੋਟੇ ਗੁਰਦੁਆਰਾ ਸਾਹਿਬ ਦੇ ਨਾਲ ਸਾਲ 2002 ਤੱਕ ਮਹਾਰਾਣੀ ਦੀ ਸਮਾਧ ਸੀ, ਪਰ ਹੁਣ ਸਿੱਖ ਸੰਗਤ ਦੀ ਸਹਿਮਤੀ ਨਾਲ ਸਮਾਧ ਨੂੰ ਢਾਹ ਦਿੱਤਾ ਗਿਆ ਹੈ ਅਤੇ ਇੱਕ ਯਾਤਰੀ ਨਿਵਾਸ ਦੇ ਨਾਲ ਇੱਕ ਵੱਡੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਈ ਗਈ ਹੈ। ਇਹ ਸਥਾਨ ਜੰਮੂ ਸ਼ਹਿਰ ਦੇ ਮੱਧ ਵਿਚ ਗੁਮਟ ਖੇਤਰ ਦੇ ਹੇਠਾਂ ਜਵੇਲ ਚੌਕ ਨੇੜੇ ਹੈ। ਇਸ ਗੁਰਦੁਆਰਾ ਸਾਹਿਬ ਦੇ ਨੇੜੇ ਚੰਦ ਨਗਰ ਨਾਮਕ ਸ਼ਹਿਰ ਦਾ ਇੱਕ ਹਿੱਸਾ ਹੈ । ਅਸੀਂ ਜਦ ਏਥੋਂ ਦੀਆਂ ਫੋਟੋਆਂ ਲੈ ਰਹੇ ਸਾਂ ਤਾਂ ਪਤਾ ਲੱਗਿਆ ਕਿ ਅੰਦਰ ਖੂਹ ਵਿੱਚ ਇੱਕ ਪੱਥਰ ਲੱਗਿਆ ਹੋਇਆ ਹੈ ਜਿਸ ਉਤੇ ਇਸ ਖੂਹ ਦੇ ਬਣਾਏ ਜਾਣ ਦੀ ਮਿਤੀ ਦਰਜ ਹੈ। ਖੂਹ ਬੜਾ ਡੂੰਘਾ ਸੀ ਤੇ ਪੱਥਰ ਵੀ ਉਤੋਂ ਕਾਫੀ ਥੱਲੇ ਲੱਗਿਆ ਹੋਇਆ ਸੀ। ਇਸ ਦੀ ਤਸਵੀਰ ਲੈਣ ਲਈ ਸਾਨੂੰ ਖੂਹ ਵਿੱਚ ਡਰੋਨ ਉਤਾਰ ਫੋਟ ਲੈ ਦੀ ਕੋਸ਼ਿਸ਼ ਕਰਨ ਲੱਗੇ ਤਾਂ ਡਰੋਨ ਖੂਹ ਵਿੱਚ ਹੀ ਡਿੱਗ ਪਿਆਂ। ਖੂਹ ਵਿੱਚੋਂ ਇਹ ਡਰੋਨ ਕੱਢਣਾ ਬੜਾ ਮੁਸ਼ਕਿਲ ਕੰਮ ਸੀ ਉਸੇ ਤਰ੍ਹਾਂ ਜਿਵੇਂ ਸਾਡੇ ਲਈ ਨਾਨਕਮਤੇ ਉੱਚੇ ਦਰਖਤ ਤੋਂ ਡਰੋਨ ਲਾਹੁਣਾ ਮੁਸ਼ਕਲ ਹੋਇਆ ਸੀ।ਕੋਈ ਏਨੀ ਲੰਬੀ ਪੌੜੀ ਨਹੀਂ ਸੀ ਮਿਲ ਰਹੀ ਸੀ ਜੋ ਥੱਲੇ ਤੱਕ ਪਹੁੰਚ ਸਕਦੀ। ਇਸ ਲਈ ਇੱਕ ਆਦਮੀ ਦੇ ਲੱਕ ਨੂੰ ਰੱਸਾ ਬੰਨ੍ਹ ਕੇ ਖੂਹ ਵਿੱਚ ਲਟਕਾਇਆ ਗਿਆ ਜਿਸ ਨੇ ਥਲਿਓਂ ਬੜੀ ਮੁਸ਼ਕਤ ਨਾਲ ਡਰੋਨ ਲਿਆਂਦਾ।

ਅਸੀਂ ਗੁਰਦੁਆਰਾ ਸਾਹਿਬ ਦੀਆਂ ਫੋਟੋਆਂ ਅਤੇ ਵਡਿੀਓ ਪੂਰੀਆ ਕਰਕੇ ਗੁਰੁ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਲਈ ਰਵਾਨਾ ਹੋਏ।

ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਜੰਮੂ
1714536963655.png

ਜੰਮੂ ਵਿਖੇ ਗੁਰੂ ਨਾਨਕ ਦੇਵ ਜੀ ਤਵੀ ਨਦੀ ਦੇ ਪਿਛਲੇ ਪਾਸੇ ਜਾਮ ਦੇਵ ਦੀ ਗੁਫਾ ਪਹੁੰਚੇ ਅਤੇ ਯੋਗੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਗੁਰੂ ਨਾਨਕ ਦੇਵ ਜੀ ਨੇ ਬਾਣੀ ਉਚਾਰੀ

ਜਗੁ ਪਰਬੋਧਹਿ ਮੜੀ ਬਧਾਵਹਿ ॥ ਆਸਣੁ ਤਿਆਗਿ ਕਾਹੇ ਸਚੁ ਪਾਵਹਿ ॥ ਮਮਤਾ ਮੋਹੁ ਕਾਮਣਿ ਹਿਤਕਾਰੀ ॥ ਨਾ ਅਉਧੂਤੀ ਨਾ ਸੰਸਾਰੀ ॥ 1 ॥ ਜੋਗੀ ਬੈਸਿ ਰਹਹੁ ਦੁਬਿਧਾ ਦੁਖੁ ਭਾਗੈ ॥ ਘਰਿ ਘਰਿ ਮਾਗਤ ਲਾਜ ਨ ਲਾਗੈ ॥ 1 ॥ ਰਹਾਉ ॥ ਗਾਵਹਿ ਗੀਤ ਨ ਚੀਨਹਿ ਆਪੁ ॥ ਕਿਉ ਲਾਗੀ ਨਿਵਰੈ ਪਰਤਾਪੁ ॥ ਗੁਰ ਕੈ ਸਬਦਿ ਰਚੈ ਮਨ ਭਾਇ ॥ ਭਿਖਿਆ ਸਹਜ ਵੀਚਾਰੀ ਖਾਇ ॥ 2 ॥ ਭਸਮ ਚੜਾਇ ਕਰਹਿ ਪਾਖੰਡੁ ॥ ਮਾਇਆ ਮੋਹਿ ਸਹਹਿ ਜਮ ਡੰਡੁ ॥ ਫੂਟੈ ਖਾਪਰੁ ਭੀਖ ਨ ਭਾਇ ॥ ਬੰਧਨਿ ਬਾਧਿਆ ਆਵੈ ਜਾਇ ॥ 3 ॥ ਬਿੰਦੁ ਨ ਰਾਖਹਿ ਜਤੀ ਕਹਾਵਹਿ ॥ ਮਾਈ ਮਾਗਤ ਤ੍ਰੈ ਲੋਭਾਵਹਿ ॥ ਨਿਰਦਇਆ ਨਹੀ ਜੋਤਿ ਉਜਾਲਾ ॥ ਬੂਡਤ ਬੂਡੇ ਸਰਬ ਜੰਜਾਲਾ ॥ 4 ॥ ਭੇਖ ਕਰਹਿ ਖਿੰਥਾ ਬਹੁ ਥਟੂਆ ॥ ਝੂਠੋ ਖੇਲੁ ਖੇਲੈ ਬਹੁ ਨਟੂਆ ॥ ਅੰਤਰਿ ਅਗਨਿ ਚਿੰਤਾ ਬਹੁ ਜਾਰੇ ॥ ਵਿਣੁ ਕਰਮਾ ਕੈਸੇ ਉਤਰਸਿ ਪਾਰੇ ॥ 5 ॥ ਮੁੰਦ੍ਰਾ ਫਟਕ ਬਨਾਈ ਕਾਨਿ ॥ ਮੁਕਤਿ ਨਹੀ ਬਿਦਿਆ ਬਿਗਿਆਨਿ ॥ ਜਿਹਵਾ ਇੰਦ੍ਰੀ ਸਾਦਿ ਲੁੋਭਾਨਾ ॥ ਪਸੂ ਭਏ ਨਹੀ ਮਿਟੈ ਨਿਸਾਨਾ ॥ 6 ॥ ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ ॥ ਸਬਦੁ ਵੀਚਾਰੈ ਚੂਕਸਿ ਸੋਗਾ ॥ ਊਜਲੁ ਸਾਚੁ ਸੁ ਸਬਦੁ ਹੋਇ ॥ ਜੋਗੀ ਜੁਗਤਿ ਵੀਚਾਰੇ ਸੋਇ ॥ 7 ॥ ਤੁਝ ਪਹਿ ਨਉ ਨਿਧਿ ਤੂ ਕਰਣੈ ਜੋਗੁ ॥ ਥਾਪਿ ਉਥਾਪੇ ਕਰੇ ਸੁ ਹੋਗੁ ॥ ਜਤੁ ਸਤੁ ਸੰਜਮੁ ਸਚੁ ਸੁਚੀਤੁ ॥ ਨਾਨਕ ਜੋਗੀ ਤ੍ਰਿਭਵਣ ਮੀਤੁ ॥ 8 ॥ 2 ॥ ਰਾਮਕਲੀ ਮਹਲਾ 1 , ਅੰਕ 903)

ਯੋਗੀਆਂ ਨੇ ਅੰਤਰੀਵ ਅਰਥਾਂ ਨੂੰ ਸਮਝ ਲਿਆ ਅਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ ਡਿੱਗ ਪਏ। ਉਨ੍ਹਾਂ ਨੂੰ ਭੈਰੋਂ ਆਦਿ ਦੀ ਪੂਜਾ ਤੋਂ ਰੋਕ ਕੇ ਸੱਚੇ ਪ੍ਰਭੂ ਦੀ ਭਗਤੀ ਕਰਨ ਲਈ ਕਿਹਾ। ਤਵੀ ਨਦੀ ਨੂੰ ਪਾਰ ਕਰਕੇ, ਬਾਹੀ ਤੋਂ ਲੰਘ ਕੇ, ਗੁਰੂ ਨਾਨਕ ਦੇਵ ਜੀ ਪਰਮੰਡਲ ਤੀਰਥ ਪਹੁੰਚੇ। ਪਰਮੰਡਲ ਤੀਰਥ ਦੇਵਿਕਾ ਨਦੀ ਦੇ ਸੱਜੇ ਪਾਸੇ ਅਤੇ ਜੰਮੂ ਤੋਂ ਪੂਰਬ ਵੱਲ ਲਗਭਗ 30 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਕਾਲੂਚਕ ਤੋਂ ਬੱਸ ਸੇਵਾ ਲਗਭਗ 1 ਘੰਟਾ ਲੈਂਦੀ ਹੈ. ਪੱਥਰ ਤੋਂ ਬਣੀਆਂ ਸ਼ਾਨਦਾਰ ਗੁਫਾਵਾਂ ਆਰਾਮ ਦੇ ਸਥਾਨਾਂ ਦਾ ਕੰਮ ਕਰਦੀਆਂ ਹਨ ਅਤੇ ਕਾਫ਼ੀ ਪ੍ਰਾਚੀਨ ਜਾਪਦੀਆਂ ਹਨ। ਪਰਮੰਡਲ ਤੀਰਥ ਤੋਂ ਸਰੋਦੀ ਸਰ 8 ਕਿਲੋਮੀਟਰ, ਮਾਰਸਰ 10-12 ਕਿਲੋਮੀਟਰ ਅਤੇ ਬੇਨੀ 6 ਕਿਲੋਮੀਟਰ ਹੈ।

ਬਾਬਾ ਫਕੀਰ ਚੰਦ ਪੁੱਤਰ ਬਾਬਾ ਗਲਾਬ ਗਿਰੀ ਆਪਣੇ ਬਜ਼ੁਰਗਾਂ ਦੇ ਮਗਰ ਤੀਰਥ ਦੀ ਦੇਖ-ਭਾਲ ਕਰ ਰਹੇ ਹਨ। ਇੱਥੇ ਜਾਮ ਦੇਵ ਦੀ ਗੁਫਾ ਵਿੱਚ ਭਗਵਾਨ ਸ਼ਿਵ ਦੀ ਮੂਰਤੀ ਹੈ ਕਿਉਂਕਿ ਭਗਵਾਨ ਸ਼ਿਵ ਨੇ ਇਸ ਸਥਾਨ 'ਤੇ ਸਿਮਰਨ ਕੀਤਾ ਸੀ। ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਦੁਆਰਾ ਦਰਜ ਇੱਕ ਕਥਾ ਅਨੁਸਾਰ " ਸੋਨੀਪੁਰ ਕਸ਼ਮੀਰ ਦੇ ਰਾਜੇ ਦੇਵੀ ਦਿੱਤਿਆ ਨੇ ਪਰਮੰਡਲ ਤੀਰਥ ਵਿਖੇ ਇੱਕ ਗੋਦੀ ਨੂੰ ਮਾਰ ਦਿੱਤਾ ਸੀ ਜਦੋਂ ਰਾਣੀ ਨੇ ਇੱਕ ਧੀ ਨੂੰ ਜਨਮ ਦਿੱਤਾ ਸੀ, ਉਸਦਾ ਚਿਹਰਾ ਇੱਕ ਘੁੱਗੀ ਦਾ ਰਾਜਾ ਸੀ। ਪੰਡਤਾਂ ਨਾਲ ਸਲਾਹ ਕੀਤੀ ਅਤੇ ਪਰਮੰਡਲ ਤੀਰਥ ਵਿਖੇ ਇੱਕ ਮੰਦਿਰ ਬਣਾਇਆ, ਜਿਸ 'ਤੇ ਇੱਕ ਗਿੱਦੜ ਦਾ ਚਿਹਰਾ ਵਿਰਲਾਪ ਕਰਦੇ ਹੋਏ ਦੇਖਿਆ ਗਿਆ ਸੀ, ਜਦੋਂ ਗੁਰੂ ਨਾਨਕ ਦੇਵ ਜੀ ਨੇ ਗਿੱਦੜ ਨੂੰ ਲੰਬੇ ਇੰਤਜ਼ਾਰ ਤੋਂ ਛੁਡਾਇਆ ਸੀ, ਇੱਕ ਗੋਦੀ ਦੀ ਮੂਰਤੀ ਅਜੇ ਵੀ ਵੇਖੀ ਜਾ ਸਕਦੀ ਹੈ ਪਰਮੰਡਲ ਤੀਰਥ ਦੇ ਰਿਕਾਰਡ ਦੇ ਅਨੁਸਾਰ, ਮਹਾਰਾਜਾ ਰਣਜੀਤ ਸਿੰਘ ਨੇ ਤੀਰਥ 'ਤੇ ਇਸ਼ਨਾਨ ਕਰਨ ਤੋਂ ਬਾਅਦ, ਪਰਮੰਡਲ ਤੀਰਥ ਵਿਖੇ ਸੋਨਾ ਚੜ੍ਹਾਇਆ ਸੀ , ਏਥੋਂ ਗੁਰੁ ਜੀ ਜਸਰੋਟ ਗਏ ਅਤੇ ਫਿਰ ਕਰਤਾਰਪੁਰ ਪਹੁੰਚੇ।

ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਜੰਮੂ ਦੇ ਇਤਿਹਾਸਕ ਗੁਰਦੁਆਰਿਆਂ ਵਿੱਚੋਂ ਇੱਕ ਹੈ। ਇਹ ਮੁਬਾਰਕ ਮੰਡੀ ਦੇ ਨੇੜੇ ਅੱਪਰ ਬਜ਼ਾਰ ਵਿੱਚ ਸਥਿਤ ਹੈ। ਗੁਰਦੁਆਰੇ ਦੇ ਪਾਵਨ ਅਸਥਾਨ ਵਿੱਚ ਗੁਰੂ ਨਾਨਕ ਦੇਵ ਜੀ ਦੀ ਤਿੰਨ ਫੁੱਟ ਲੰਬੀ ਚਿੱਟੇ ਰੰਗ ਦੀ ਸੰਗਮਰਮਰ

ਜੰਮੂ ਦੇ ਗੁਰਦੁਆਰਿਆਂ ਦੀ ਹਾਲਤ

ਧੰਨਾ ਸਿੰਘ ਜੰਮੂ ਦੇ ਗੁਰਦੁਆਰਿਆਂ ਦੀ ਸਥਿਤੀ ਦਾ ਗੰਭੀਰ ਅਧਿਐਨ ਕਰਦਾ ਹੈ ਅਤੇ ਲਿਖਦਾ ਹੈ, “ਜੰਮੂ ਵਿੱਚ, 14 ਸਿੰਘ ਸਭਾ ਗੁਰਦੁਆਰੇ ਹਨ। ਇਨ੍ਹਾਂ ਗੁਰਦੁਆਰਿਆਂ ਦੇ ਨਾਂ ਹਨ: ਪੰਚਾਇਤੀ, ਬ੍ਰਹਮ ਬੂਟਾ, ਲੱਖਦਾਤਾ, ਬਜ਼ਾਰ, ਸੁੰਦਰ ਸਿੰਘ, ਸੱਜਣ ਸਿੰਘ, ਨਿਰੰਜਨ ਦਾਸ ਆਦਿ। ਹੋਰ ਗੁਰਦੁਆਰੇ ਬੀਬੀਆਂ, ਸਿੰਘ ਸਭਾ ਅਤੇ ਨੌਜਵਾਨ ਕਮੇਟੀ ਦੇ ਹਨ। ਭੇਟਾ ਗੁਰਦੁਆਰਿਆਂ ਦੇ ਵਿਕਾਸ 'ਤੇ ਖਰਚ ਨਹੀਂ ਕੀਤੀ ਜਾਂਦੀ ਸਗੋਂ ਪ੍ਰਬੰਧਕਾਂ ਦੇ ਨਿੱਜੀ ਵਿਕਾਸ ਲਈ ਵਰਤੀ ਜਾਂਦੀ ਹੈ। ਯਾਤਰੀਆਂ ਦੀ ਦੇਖਭਾਲ ਨਹੀਂ ਕੀਤੀ ਜਾਂਦੀ। ਰਘੂਨਾਥ ਮੰਦਰ ਦੇ ਨੇੜੇ, ਗੁਰਦੁਆਰਾ ਸੁੰਦਰ ਸਿੰਘ ਦੀ ਆਮਦਨ ਰੁਪਏ 80 ਪ੍ਰਤੀ ਮਹੀਨਾ ਹੈ ਜੋ ਪ੍ਰਬੰਧਕਾਂ ਵੱਲੋਂ ਹੜੱਪ ਲਏ ਜਾਂਦੇ ਹਨ। ਇਹ ਗੁਰਦੁਆਰਾ ਸੁੰਦਰ ਸਿੰਘ ਦੀ ਭੈਣ ਸਰਸਵਤੀ ਨੇ ਬਣਾਇਆ ਸੀ। ਉਹ ਜੰਮੂ ਦੇ ਸਕੂਲਾਂ ਦੀ ਪ੍ਰਿੰਸੀਪਲ ਹੈ ਅਤੇ ਉਸ ਨੂੰ ਰੁ. 250/- ਤਨਖਾਹ ਵਜੋਂ ਮਿਲਦੇ ਸਨ । ਉਸ ਦੀ ਸਾਰੀ ਆਮਦਨ ਅਤੇ ਗੁਰਦੁਆਰੇ ਦੀਆਂ ਭੇਟਾਂ ਸੁੰਦਰ ਸਿੰਘ ਨੇ ਹੜੱਪ ਲਈਆਂ ਹਨ। ਗੁਰੂਦੁਆਰਾ ਦੀਨਾ ਨਾਥ ਕੋਲ ਰੁਪਏ ਦੀ ਜਾਗੀਰ ਹੈ। ਰਾਜ ਤੋਂ 30/-। ਇਸ ਨੂੰ ਦੀਨ ਨਾਥ ਨੇ ਹੜੱਪ ਲਿਆ ਹੈ। ਉਸਨੇ ਇੱਕ ਬਜੁਰਗ ਨੂੰ ੑ ੍ਰਸ. ਹਰ ਮਹੀਨੇ 5 ਰੁਪਏ ਉਸ ਦੀ ਜੇਬ ਵਿੱਚ ਜਾਂਦੇ ਹਨ। ਉਹ ਕਿਸੇ ਵੀ ਮਹਿਮਾਨ ਨੂੰ ਰੁਕਣ ਨਹੀਂ ਦਿੰਦਾ। ਗੁਰਦੁਆਰਾ ਸੱਜਣ ਸਿੰਘ ਦੀਆਂ ਦੁਕਾਨਾਂ ਤੋਂ ਆਮਦਨ ਹੋਈ ਸੀ. 70/- ਤੋਂ 80/-। ਉਹ ਗ੍ਰੰਥੀ ਨੂੰ ਸਿਰਫ਼ ਰੁਪਏ ਦਿੰਦਾ ਹੈ। 10 ਅਤੇ ਬਾਕੀ ਰੱਖਦਾ ਹੈ। ਅਸੀਂ ਜਦੋਂ ਇਨ੍ਹਾਂ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਤਾਂ ਹੁਣ ਇਹ ਗੁਰਦੁਆਰੇ ਚੁਣੇ ਹੋਏ ਪ੍ਰਬੰਧਕਾਂ ਕੋਲ ਸਨ ਅਤੇ ਉਨ੍ਹਾਂ ਦਾ ਪ੍ਰਬੰਧ ਠੀਕ ਸੀ

ਗੁਰੂ ਨਾਨਕ ਦੇਵ ਜੀ ਨੇ ਜੰਮੂ ਵਿੱਚ ਜਮਵੰਤ ਗੁਫਾ ਅਤੇ ਹੋਰ ਥਾਵਾਂ ਦਾ ਦੌਰਾ ਕੀਤਾ।ਜੰਮੂ ਵਿੱਚ ਇੱਕ ਕਿਲ੍ਹਾ ਸਿੱਖ ਰਾਜ ਦੌਰਾਨ ਬਣਾਇਆ ਗਿਆ ਸੀ। (ਧੰਨਾ ਸਿੰਘ, ਪੰਨਾ 543)

ਜੰਮੂ: ਜਾਮਵੰਤ ਗੁਫਾ

ਜੰਮੂ ਸ਼ਹਿਰ ਪਹਾੜੀ ਉੱਤੇ ਹੈ। ਜੰਮੂ ਦੇ ਦੱਖਣ-ਪੂਰਬ ਵਿੱਚ, ਰਾਜਾ ਹਰੀ ਸਿੰਘ ਡੋਗਰਾ ਦੇ ਸਥਾਨਾਂ ਵੱਲ ਇੱਕ ਫਰਲਾਂਗ ਦੂਰ ਪੱਕੀ ਅਤੇ ਕੱਚੀ ਢੱਕੀ ਦੇ ਵਿਚਕਾਰ, ਤਵੀ ਨਦੀ ਦੇ ਕੰਢੇ ਉੱਤੇ ਜਮਵੰਤ ਗੁਫਾ ਹੇਠਾਂ ਹੈ। ਇਸ ਦੇ ਖੱਬੇ ਪਾਸੇ ਸ਼ਿਵ ਮੰਦਰ, ਸੱਜੇ ਪਾਸੇ ਭਗਵਾਨ ਕ੍ਰਿਸ਼ਨ ਦਾ ਮੰਦਰ ਅਤੇ ਇਸ ਦੇ ਸਾਹਮਣੇ ਗੰਗਾ ਮਾਈ ਮੰਦਰ ਹੈ।

ਜਮਵੰਤ ਗੁਫਾ ਇੱਕ ਚੰਗੀ ਤਰ੍ਹਾਂ ਪ੍ਰਬੰਧਿਤ ਗੁਫਾ ਹੈ। ਇਹ ਅੰਦਰੋਂ ਸੰਗਮਰਮਰ ਦਾ ਬਣਿਆ ਹੋਇਆ ਹੈ ਅਤੇ ਹਰ ਸਮੇਂ ਪ੍ਰਕਾਸ਼ਮਾਨ ਰਹਿੰਦਾ ਹੈ। ਇਹ ਲਗਭਗ 50-60 ਫੁੱਟ ਲੰਬਾ ਅਤੇ 5-8 ਫੁੱਟ ਚੌੜਾ ਹੁੰਦਾ ਹੈ। ਇਸਨੂੰ ਪਰਖੋ ਵੀ ਕਿਹਾ ਜਾਂਦਾ ਹੈ। ਰੋਜ਼ਾਨਾ ਸਵੇਰੇ 7 ਤੋਂ 10 ਵਜੇ ਤੱਕ ਮੇਲਾ ਲੱਗਦਾ ਹੈ। ਇਸ ਨੂੰ 10 ਘੁਮਾ ਜ਼ਮੀਨ ਟੈਕਸ ਮੁਕਤ ਅਲਾਟ ਕੀਤੀ ਗਈ ਹੈ। ਭੇਟਾਂ ਤੋਂ ਆਮਦਨ ਵੀ ਕਾਫੀ ਹੁੰਦੀ ਹੈ। ਜਮਵੰਤ ਤੋਂ ਬਾਅਦ ਕਨਫਟਾ ਯੋਗੀਆਂ ਨੇ ਗੁਫਾ ਦਾ ਪ੍ਰਬੰਧ ਕੀਤਾ।

ਭਗਵਾਨ ਰਾਮ ਦੇ ਸਮੇਂ ਜਮਵੰਤ ਇੱਕ ਮਹਾਨ ਸੰਤ ਸਨ। ਉਹ ਭਗਵਾਨ ਰਾਮ ਦੇ ਨਾਲ ਇੱਥੇ ਆਏ ਅਤੇ ਇਸ ਗੁਫਾ ਵਿੱਚ ਸਿਮਰਨ ਕੀਤਾ। ਗੁਫਾ ਦੇ ਨਾਲ ਹੀ ਜਮਵੰਤ ਨਾਂ ਦਾ ਪਿੰਡ ਵੀ ਵਸਾਇਆ ਗਿਆ ਸੀ। ਸਮੇਂ ਦੇ ਨਾਲ ਹੌਲੀ-ਹੌਲੀ ਪਿੰਡ ਦਾ ਨਾਂ ਜੰਮੂ ਹੋ ਗਿਆ। ਇਹ ਡੋਗਰਾ ਰਾਜ ਦੀ ਰਾਜਧਾਨੀ ਸੀ। ਇਸ ਤਰ੍ਹਾਂ ਜੰਮੂ ਦੀ ਸਥਾਪਨਾ ਖੁਦ ਜਮਵੰਤ ਨੇ ਕੀਤੀ ਸੀ। ਜਮਵੰਤ ਨੇ ਆਪਣੀ ਧੀ ਦਾ ਵਿਆਹ ਭਗਵਾਨ ਕ੍ਰਿਸ਼ਨ ਨਾਲ ਕਰ ਦਿੱਤਾ।ਦੀ ਮੂਰਤੀ ਹੈ। ਸਥਾਨਕ ਮਾਨਤਾ ਦੇ ਅਨੁਸਾਰ, ਮਹਾਰਾਜਾ ਪ੍ਰਤਾਪ ਸਿੰਘ ਨੇ ਬੁੱਤ ਸਥਾਪਿਤ ਕੀਤਾ ਸੀ।

ਜੰਮੂ ਦੇ ਗੁਰਦੁਆਰਿਆਂ ਪਿਛੋਂ ਅਸੀਂ ਜਸਰੋਟਾ ਵਲ ਵਧੇ।​
 

dalvinder45

SPNer
Jul 22, 2023
602
36
79
ਬਖਤਾ: ਜਸਰੋਟਾ ਜੰਮੂ
1714549622090.png

ਗੁਰਦੁਆਰਾ ਪਹਿਲੀ ਪਾਤਸ਼ਾਹੀ, ਬਖਤਾ, ਜਸਰੋਟਾ

ਬਖਤਾ ਹਰਿਆਲੀ ਭਰਪੂਰ ਪਹਾੜੀ ਖੇਤਰ ਵਿੱਚ ਸਥਿਤ ਹੈ, ਜੋ ਜੰਮੂ ਹਾਈਵੇਅ ਨਾਲ ਜੁੜਿਆ ਹੋਇਆ ਹੈ, ਕਠੂਆ ਤੋਂ ਉਂਝ ਡੈਮ ਸਾਈਟ ਵੱਲ 9 ਕਿਲੋਮੀਟਰ ਦੂਰ ਹੈ। ਜੰਮੂ ਤੋਂ ਗੁਰੂ ਨਾਨਕ ਦੇਵ ਜੀ ਜਸਰੋਟਾ ਪਹੁੰਚੇ ਅਤੇ ਪਿੰਡ ਬਖਤਾ ਵਿਖੇ ਚਲੇ ਗਏ। ਗੁਰੂ ਨਾਨਕ ਦੇਵ ਜੀ ਨੇ ਪਿੱਪਲ ਦੇ ਦਰੱਖਤ ਹੇਠਾਂ ਬੈਠ ਕੇ ਸਥਾਨਕ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਮੇਹਨਤ ਦੁਆਰਾ ਕਿਰਤ ਕਰਨ ਦਾ ਸੰਦੇਸ਼ ਦਿੱਤਾ, ਦੂਜਿਆਂ ਨਾਲ ਸਾਂਝਾ ਕਰਕੇ ਅਨੰਦ ਮਾਣੋ ਅਤੇ ਪਰਮਾਤਮਾ ਦੇ ਨਾਮ ਦਾ ਨਿਰੰਤਰ ਜਾਪ ਕੀਤਾ। ਇਲਾਕੇ ਵਿੱਚ ਮੂਰਤੀ ਪੂਜਾ ਦਾ ਪਸਾਰਾ ਸੀ। ਗੁਰੂ ਨਾਨਕ ਦੇਵ ਜੀ ਨੇ ਮੂਰਤੀਆਂ ਦੀ ਪੂਜਾ ਦੀ ਵਿਅਰਥਤਾ ਨੂੰ ਸਮਝਾਇਆ ਕਿਉਂਕਿ ਇਹ ਬੇਜਾਨ ਹਨ ਅਤੇ ਪੂਜਾ ਕਰਨ ਵਾਲਿਆਂ ਨੂੰ ਕੁਝ ਨਹੀਂ ਦੇ ਸਕਦੀਆਂ। ਇਹ ਕੇਵਲ ਪਰਮਾਤਮਾ ਹੀ ਹੈ ਜੋ ਸਿਰਜਣਹਾਰ, ਵਿਕਾਸਕਾਰ, ਰੱਖਿਅਕ ਅਤੇ ਜੀਵਨ ਬਦਲਣ ਵਾਲਾ ਹੈ ਅਤੇ ਹੋਰ ਕੋਈ ਨਹੀਂ। ਦੇਣਾ ਅਤੇ ਲੈਣਾ ਸਭ ਉਸ ਦੇ ਵੱਸ ਵਿਚ ਹੈ। ਇਸ ਲਈ ਕਿਸੇ ਨੂੰ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਅਜਿਹੀ ਲੋੜ ਪੈਣ 'ਤੇ ਉਸ ਨੂੰ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਉਹ ਸਿਰਫ਼ ਪ੍ਰਾਰਥਨਾ ਕੀਤੀ ਕੋਈ ਵੀ ਚੀਜ਼ ਪ੍ਰਦਾਨ ਕਰ ਸਕਦਾ ਹੈ ਅਤੇ ਹੋਰ ਕੋਈ ਨਹੀਂ। ਉਸ ਦੇ ਘਰ ਵਿੱਚ ਸਭ ਕੁਝ ਹੈ ਅਤੇ ਜੋ ਕੁਝ ਮੰਗਿਆ ਜਾਂਦਾ ਹੈ ਉਹ ਪ੍ਰਦਾਨ ਕਰਦਾ ਹੈ।

ਇਸ ਪਿੰਡ ਦੇ ਵਸਨੀਕ ਰਾਜਪੂਤ ਹਨ, ਜਿਨ੍ਹਾਂ ਵਿੱਚੋਂ ਠਾਕੁਰ ਹੁਰਮਤ ਸਿੰਘ ਦਾ ਪਰਿਵਾਰ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਬਾਅਦ ਤੋਂ ਹੀ ਇਸ ਸਥਾਨ ਅਤੇ ਪਿੱਪਲ ਦੇ ਰੁੱਖ ਦੀ ਦੇਖ-ਭਾਲ ਕਰਦਾ ਆ ਰਿਹਾ ਹੈ। ਪਿੱਪਲ ਦੇ ਦਰੱਖਤ ਦੀ 15-16 ਫੁੱਟ ਉੱਚੀ ਟਾਹਣੀ 'ਚੋਂ ਇਕ 'ਤੇ ਗੁਰੂਮੁਖੀ ਲਿਪੀ ਵਿਚ '1E' ਲਿਖਿਆ ਹੋਇਆ ਹੈ ਜੋ ਸਥਾਨਕ ਲੋਕਾਂ ਅਨੁਸਾਰ ਸਦੀਆਂ ਤੋਂ ਚਲਿਆ ਆ ਰਿਹਾ ਹੈ। ਪਿੱਪਲ ਦੇ ਦਰਖਤ ਦੇ ਨੇੜੇ ਇੱਕ ਪੱਥਰ ਦੀ ਥਾਲ ਹੈ ਜਿਸ ਉੱਤੇ ਗੁਰੂ ਜੀ ਚਾਰ ਦਿਨ ਠਹਿਰੇ ਸਨ। ਠਾਕੁਰ ਹੁਰਮਤ ਸਿੰਘ ਨੇ ਇਕ ਕਨਾਲ ਜ਼ਮੀਨ ਆਪਣੇ ਪੁੱਤਰ ਕੁੰਵਰ ਨਰਿੰਦਰ ਸਿੰਘ ਦੇ ਨਾਂ 'ਤੇ ਗੁਰਦੁਆਰਾ ਨਿਰਮਾਣ ਲਈ ਦਾਨ ਕੀਤੀ ਸੀ। ਪਿੱਪਲ ਦੇ ਦਰੱਖਤ ਦੇ ਨੇੜੇ ਇਸ ਜ਼ਮੀਨ 'ਤੇ ਇਕ ਛੋਟਾ ਜਿਹਾ ਗੁਰਦੁਆਰਾ ਉਸਾਰਿਆ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਬਾਅਦ ਵਿੱਚ ਸਥਾਨਕ ਸਿੱਖਾਂ ਵੱਲੋਂ ਗੁਰਦੁਆਰਾ ਚਰਨ ਕੰਵਲ ਪਾਤਸ਼ਾਹੀ ਬਖਤਾ ਦੀ ਉਸਾਰੀ 1988 ਈ: ਵਿੱਚ ਕਰਵਾਈ ਗਈ। ਹੁਣ ਕਾਰ ਸੇਵਾ ਵਾਲੇ ਬਾਬਾ ਬੀਰਾ ਸਿੰਘ ਇਸ ਥਾਂ 'ਤੇ ਯਾਦਗਾਰੀ ਇਮਾਰਤ ਬਣਾਉਣ ਦੀ ਤਿਆਰੀ 'ਚ ਹਨ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਅਕਤੂਬਰ 1522 ਈਸਵੀ ਵਿੱਚ ਇਸ ਸਥਾਨ 'ਤੇ ਆਏ ਸਨ, ਜਦੋਂ ਸਿੱਖਾਂ ਦੀ ਇੱਕ ਵੱਡੀ ਸੰਗਤ ਵਿੱਚ ਗੁਰਮਤਿ ਪ੍ਰੋਗਰਾਮ ਹੁੰਦੇ ਸਨ। ਸਿੱਖ ਦੂਰੋਂ ਨੇੜਿਓਂ ਆਉਂਦੇ ਹਨ ਅਤੇ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਹਨ। ਸੰਗਤਾਂ ਦੇ ਇਨ੍ਹਾਂ ਸਾਰੇ ਦਿਨਾਂ ਲਈ ਮੁਫ਼ਤ ਲੰਗਰ ਵਰਤਾਇਆ ਜਾਂਦਾ ਹੈ।

ਹਵਾਲਾ
ਜਸਬੀਰ ਸਿੰਘ ਸਰਨਾ, ਫਰਵਰੀ, 2020, ਗੁਰੂਦੁਆਰਾ ਚਰਨ ਕਮਲ, ਪਾਤਸ਼ਾਹੀ ਪਹਿਲੀ, ਬਖਤਾ, ਜਸਰੋਟਾ, ਗੁਰਮਤਿ ਪ੍ਰਕਾਸ਼, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਪੰਨਾ 46, 73​
 

dalvinder45

SPNer
Jul 22, 2023
602
36
79
ਜਸਰੋਟਾ ਤੋਂ ਅੱਗੇ ਅਸੀਂ ਜੰਮੂ ਪਠਾਨਕੋਟ ਸ਼ਾਹਰਾਹ ਤੇ ਅੱਗੇ ਵਧੇ। ਸੜਕ ਬਹੁਤ ਸ਼ਾਨਦਾਰ ਸੀ ਤੇ ਪਹਾੜੀ ਰਸਤਿਆਂ ਦੇ ਕਸ਼ਟ ਹੁਣ ਭੁੱਲ ਗਏ ਸਨ: ਬਖਤਾ ਜਸਰੋਟਾ ਤੋਂ ਜੰਮੂ ਪਠਾਨਕੋਟ ਸ਼ਾਹਰਾਹ ਤੇ ਵਧਦੇ ਹੋਏ ਕਠੂਆ, ਮਾਧੋਪੁਰ, ਸੁਜਾਨਪੁਰ ਮਲਿਕਪੁਰ ਸਰਨਾ ਹੁੰਦੇ ਹੋਏ ਅਸੀਂ ਅਪਣੇ ਅਗਲੇ ਪੜਾ ਬਾਰਠ ਪਹੁੰਚੇ। ਬਾਰਠ ਪਿੰਡ ਪੰਜਾਬ ਰਾਜ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਠਾਨਕੋਟ ਤੋਂ ਲਗਭਗ 12 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਬਾਰਠ ਵਿੱਚ 2 ਇਤਿਹਾਸਕ ਸਿੱਖ ਗੁਰਦੁਆਰੇ ਹਨ। ਬਾਰਠ, ਜ਼ਿਲ੍ਹਾ ਗੁਰਦਾਸਪੁਰ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਜੀ ਅਤੇ ਬਾਬਾ ਸ੍ਰੀ ਚੰਦ ਜੀ ਦੀ ਯਾਦ ਵਿੱਚ ਗੁਰਦੁਆਰੇ ਹਨ।
1714554812756.png

ਗੁਰਦੁਆਰਾ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਜੀ ਅਤੇ ਬਾਬਾ ਸ੍ਰੀ ਚੰਦ ਜੀ ਬਾਰਠ, ਜ਼ਿਲ੍ਹਾ ਗੁਰਦਾਸਪੁਰ
1714554842239.png

ਗੁਰਦੁਆਰਾ ਬਾਰਠ ਸਾਹਿਬ

ਧੰਨਾ ਸਿੰਘ ਚਹਿਲ ਆਪਣੀ ਪੁਸਤਕ ਗੁਰ ਤੀਰਥ ਸਾਈਕਲ ਯਾਤਰਾ ਵਿੱਚ 27 ਨਵੰਬਰ 1931 ਨੂੰ ਬਾਰਠ ਦਾ ਦੌਰਾ ਕਰਦੇ ਹੋਏ ਪੰਨਾ 355 'ਤੇ ਲਿਖਦੇ ਹਨ: 1. ਪਹਾੜੀ ਖੇਤਰਾਂ ਦੀ ਯਾਤਰਾ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਗੁਰਦਾਸਪੁਰ ਤੋਂ ਬਾਰਠ ਵਿਖੇ ਗਏ ਅਤੇ ਸੁਲਤਾਨਪੁਰ ਲੋਧੀ ਗਏ। 2. ਗੁਰੂ ਅਰਜਨ ਦੇਵ ਜੀ ਸੰਮਤ 1599 ਬਿਕ੍ਰਮੀ ਵਿੱਚ ਆਏ ਅਤੇ ਬਾਰਠ ਵਿੱਚ 22 ਦਿਨ ਠਹਿਰੇ ਅਤੇ ਬਾਬਾ ਸ੍ਰੀ ਚੰਦ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਅਸਥਾਨ ਸੁਖਮਨੀ ਸਾਹਿਬ ਦੀ ਸੰਪੂਰਨਤਾ ਹੋਈ। ਇਸ ਤੋਂ ਪਹਿਲਾਂ ਉਨ੍ਹਾਂ ਨੇ 19 ਪਉੜੀਆਂ ਲਿਖੀਆਂ ਸਨ ਪਰ ਇਸ ਸਥਾਨ 'ਤੇ 8 ਹੋਰ ਜੋੜੀਆਂ ਹਨ। ਬਾਬਾ ਸ੍ਰੀ ਚੰਦ ਦੇ ਕਹਿਣ 'ਤੇ ਸਲੋਕ ‘ਆਦਿ ਸਚੁ, ਜੁਗਾਦਿ ਸਚੁ , ਹੈ ਭੀ ਸਚੁ, ਹੋਸੀ ਭੀ ਸਚੁ’ ਸੁਖਮਨੀ ਸਾਹਿਬ ਵਿਚ ਇਸ ਸਥਾਨ 'ਤੇ ਜੋੜਿਆ ਗਿਆ ਸੀ। (3) ਗੁਰੂ ਹਰਿਗੋਬਿੰਦ ਸਾਹਿਬ ਚੇਤਰ ਬਿਕ੍ਰਮੀ 20 ਸੰਮਤ 1618 1561 ਈ: ਨੂੰ ਇੱਥੇ ਆਏ ਅਤੇ ਤਿੰਨ ਦਿਨ ਠਹਿਰੇ। ਉਹ ਹਰਗੋਬਿੰਦਪੁਰ ਤੋਂ ਆਏ ਅਤੇ ਹਰਗੋਬਿੰਦਪੁਰ ਵਾਪਸ ਆ ਗਿਆਚਲੇਗਏ। ਬਾਬਾ ਸ੍ਰੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਇੱਕ ਪੁੱਤਰ ਦੀ ਮੰਗ ਕੀਤੀ, ਤਾਂ ਛੇਵੇਂ ਗੁਰੁ ਸਾਹਿਬ ਨੇ ਬਾਬਾ ਹਰਦਿਤਾ ਜੀ ਨੂੰ ਭੇਟ ਕੀਤਾ। ਬਾਬਾ ਹਰਦਿਤਾ ਜੀ ਨੂੰ ਉਦਾਸੀਆਂ ਦਾ ਪ੍ਰਤੀਕ ਸੇਹਲੀ ਟੋਪੀ ਦਿੱਤੀ ਗਈ ਅਤੇ ਕਿਹਾ, “ਬਾਬਾ ਗੁਰਦਿਤਾ ਤੇ ਦੀਨ ਦੁਨੀਆ ਦਾ ਟਿੱਕਾ” ਭਾਵ ਬਾਬਾ ਗੁਰਦਿਤਾ ਜੀ ਨੂੰ ਧਰਮ ਅਤੇ ਸੰਸਾਰ ਦੇ ਰਾਜ ਦੇ ਪ੍ਰਤੀਕ ਵਜੋਂ ਥਾiਪਆ ਗਿਆ । ਉਹ ਇਹ ਵੀ ਲਿਖਦੇ ਹਨ ਕਿ ਬਾਬਾ ਸ੍ਰੀ ਚੰਦ ਜੀ ਨੇ ਇੱਥੇ 12 ਸਾਲ 9 ਮਹੀਨੇ ਤਪੱਸਿਆ ਕੀਤੀ। ਇਸ ਪਿੰਡ ਨੂੰ ਪਹਿਲਾਂ ਰਹੀਮਪੁਰ ਪਾਮੂ ਕਿਹਾ ਜਾਂਦਾ ਸੀ ਕਿਉਂਕਿ ਇਸ ਨੂੰ ਪਾਮੂ ਨਾਮ ਦੇ ਪਠਾਨ ਨੇ ਵਸਾਇਆ ਸੀ। (1)

ਇਸ ਗੁਰਦੁਆਰੇ ਨੂੰ ਸ਼ੁਰੂ ਵਿੱਚ ਬਟਾਲਾ ਤਹਿਸੀਲ ਵਿੱਚ ਧਰਮਕੋਟ ਦੇ ਸਿੱਖਾਂ ਦੁਆਰਾ ਬਣਾਇਆ ਗਿਆ ਸੀ। ਇਸ ਦੇ ਨਾਲ ਇੱਕ ਸਰੋਵਰ ਵੀ ਜੁੜਿਆ ਹੋਇਆ ਸੀ। ਬਾਅਦ ਵਿਚ ਗੁਰੂ ਅਰਜਨ ਦੇਵ ਜੀ ਦੀ ਪੱਕੀ ਮੰਜੀ ਬਣਵਾਈ ਗਈ ਅਤੇ ਸ਼ਰਧਾਲੂਆਂ ਦੇ ਠਹਿਰਨ ਲਈ ਬਾਰਾਂਦਰੀ ਬਣਾਈ ਗਈ। ਉਨ੍ਹਾਂ ਨੇ ਫਿਰ ਗੁਰਦੁਆਰੇ ਨੂੰ ਨਿਰਮਲ ਸੰਤਾਂ ਨੂੰ ਸੌਂਪ ਦਿੱਤਾ।

ਬਾਬਾ ਸ੍ਰੀ ਚੰਦ ਜੀ ਦਾ ਜਨਮ 1494 ਵਿੱਚ ਮਾਤਾ ਸੁਲੱਖਣੀ ਜੀ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਸੁਲਤਾਨਪੁਰ ਲੋਧੀ ਵਿਖੇ ਹੋਇਆ। ਗੁਰੂ ਨਾਨਕ ਦੇਵ ਜੀ ਦੀ ਭੈਣ ਬੀਬੀ ਨਾਨਕੀ ਨੇ ਸ੍ਰੀ ਚੰਦ ਜੀ ਨੂੰ ਆਪਣੇ ਪੁੱਤਰ ਵਜੋਂ ਗੋਦ ਲਿਆ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਆਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਲਈ ਰਵਾਨਾ ਹੋਏ ਤਾਂ ਬਾਬਾ ਸ੍ਰੀ ਚੰਦ ਜੀ ਆਪਣੇ ਛੋਟੇ ਭਰਾ ਬਾਬਾ ਲਖਮੀ ਦਾਸ ਜੀ ਅਤੇ ਮਾਤਾ ਸੁਲੱਖਣੀ ਜੀ ਨਾਲ ਪੱਖੋ-ਕੇ-ਰੰਧਾਵੇ ਆਏ, ਜਿੱਥੇ ਮਾਤਾ ਸੁਲੱਖਣੀ ਜੀ ਦੇ ਮਾਤਾ-ਪਿਤਾ ਨਿਵਾਸ ਕਰਦੇ ਸਨ। . ਜਦੋਂ ਗੁਰੂ ਨਾਨਕ ਦੇਵ ਜੀ ਆਪਣੇ ਜੀਵਨ ਦੇ ਅਖੀਰਲੇ ਦਿਨੀ, ਕਰਤਾਰਪੁਰ (ਹੁਣ ਪਾਕਿਸਤਾਨ ਵਿੱਚ) ਵਸ ਗਏ ਤਾਂ ਸਾਰਾ ਪਰਿਵਾਰ ਉਥੇ ਚiਲਆ iਗਆ। ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ, ਬਾਬਾ ਸ੍ਰੀ ਚੰਦ ਜੀ ਉਸ ਸਥਾਨ 'ਤੇ ਚਲੇ ਗਏ ਜਿੱਥੇ ਗੁਰਦੁਆਰਾ ਡੇਰਾ ਬਾਬਾ ਨਾਨਕ ਸਥਿਤ ਹੈ। ਪਰ ਬਾਬਾ ਜੀ ਇਕਾਂਤ ਨੂੰ ਪਿਆਰ ਕਰਦੇ ਸਨ। ਗੁਰੂ ਨਾਨਕ ਦੇਵ ਜੀ ਦੇ ਮਾਤਾ ਤ੍ਰਿਪਤਾ ਪਿੰਡ ਬਾਰਠ ਨਾਲ ਸਬੰਧਤ ਸਨ। ਇਸ ਲਈ ਬਾਬਾ ਸ੍ਰੀ ਚੰਦ ਜੀ ਬਾਰਠ ਚਲੇ ਗਏ ਅਤੇ ਇੱਕ ਆਸ਼ਰਮ ਦੀ ਸਥਾਪਨਾ ਕੀਤੀ। ਉਸ ਸਮੇਂ ਇਸ ਸਥਾਨ 'ਤੇ ਸੰਘਣਾ ਜੰਗਲ ਹੁੰਦਾ ਸੀ। ਬਾਬਾ ਜੀ ਨੇ ਇਸ ਇਕਾਂਤ ਸਥਾਨ ਨੂੰ ਦੇਖ ਕੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਾਫ਼ੀ ਸਮਾਂ ਇਸ ਸਥਾਨ 'ਤੇ ਰਹੇ।

ਬਾਬਾ ਸ੍ਰੀ ਚੰਦ ਜੀ ਆਪਣੇ ਚੇਲੇ ਭਾਈ ਕਮਾਲੀਆ ਜੀ ਨਾਲ ਸ੍ਰੀ ਗੁਰੂ ਰਾਮਦਾਸ ਜੀ ਨੂੰ ਮਿਲਣ ਲਈ ਬਾਰਠ ਸਾਹਿਬ ਤੋਂ ਅੰਮ੍ਰਿਤਸਰ ਗਏ। ਗੁਰੂ ਜੀ ਬਾਬਾ ਜੀ ਨੂੰ ਸਤਿਕਾਰ ਸਹਿਤ ਲੈਣ ਲਈ ਅੱਗੇ ਆਏ। ਗੁਰੂ ਜੀ ਨੇ ਬਾਬਾ ਜੀ ਨੂੰ ਆਪਣੇ ਸਥਾਨ 'ਤੇ ਬੈਠਣ ਲਈ ਕਿਹਾ ਅਤੇ 500 ਰੁਪਏ ਅਤੇ ਇੱਕ ਘੋੜਾ ਭੇਟ ਕੀਤੇ। 2-3 ਦਿਨ ਰੁਕਣ ਤੋਂ ਬਾਅਦ ਬਾਬਾ ਸ੍ਰੀ ਚੰਦ ਜੀ ਵਾਪਸ ਬਾਰਠ ਸਾਹਿਬ ਆ ਗਏ।

ਕੁਝ ਸਮੇਂ ਬਾਅਦ ਬਾਬਾ ਸ੍ਰੀ ਚੰਦ ਜੀ ਨੇ ਭਾਈ ਕਮਾਲੀਆ ਜੀ ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਬਾਰਠ ਸਾਹਿਬ ਵਿਖੇ ਬੁਲਾਉਣ ਲਈ ਅੰਮ੍ਰਿਤਸਰ ਭੇਜਿਆ। ਜਦੋਂ ਗੁਰੂ ਅਰਜਨ ਸਾਹਿਬ ਜੀ ਬਾਰਠ ਸਾਹਿਬ ਪਹੁੰਚੇ ਤਾਂ ਬਾਬਾ ਜੀ ਸਿਮਰਨ ਕਰ ਰਹੇ ਸਨ। ਗੁਰੂ ਅਰਜਨ ਦੇਵ ਜੀ ਅਗਲੇ ਦਿਨ ਬਾਬਾ ਜੀ ਦਾ ਸਿਮਰਨ ਪੂਰਾ ਕਰਨ ਦੀ ਉਡੀਕ ਕਰਦੇ ਹੋਏ ਵਾਪਸ ਪਰਤ ਆਏ। ਇਹ 6 ਮਹੀਨੇ ਚੱਲਦਾ ਰਿਹਾ। ਜਿਸ ਥਾਂ 'ਤੇ ਗੁਰੂ ਜੀ ਨੇ ਉਡੀਕ ਕੀਤੀ ਸੀ, ਉਸ ਥਾਂ 'ਤੇ ਕੰਕਰੀਟ ਦਾ ਇਕ ਅਸ਼ਟਭੁਜ ਥੰਮ੍ਹ ਹੈ, ਜਿਸ ਨੂੰ ਥੰਮ ਸਾਹਿਬ ਕਿਹਾ ਜਾਂਦਾ ਹੈ।

ਜਦੋਂ ਬਾਬਾ ਜੀ ਨੇ ਅੱਖਾਂ ਖੋਲ੍ਹੀਆਂ ਤਾਂ ਉਨ੍ਹਾਂ ਨੇ ਗੁਰੂ ਜੀ ਦਾ ਸਤਿਕਾਰ ਨਾਲ ਸਵਾਗਤ ਕੀਤਾ। ਗੁਰੂ ਜੀ ਨੇ ਬਾਬਾ ਜੀ ਨਾਲ ਵਿਚਾਰ ਵਟਾਂਦਰਾ ਕੀਤਾ। ਗੁਰੂ ਜੀ ਨੇ ਆਪਣੀਆਂ 16 ਅਸ਼ਟਪਦੀਆਂ ਦਾ ਪਾਠ ਕੀਤਾ। ਬਾਬਾ ਜੀ ਨੇ ਗੁਰੂ ਜੀ ਨੂੰ 24 ਅਸ਼ਟਪਦੀਆਂ ਦਾ ਉਚਾਰਨ ਕਰਨ ਲਈ ਕਿਹਾ। ਗੁਰੂ ਜੀ ਨੇ ਬਾਬਾ ਜੀ ਨੂੰ ਬਾਕੀ 8 ਅਸ਼ਟਪਦੀਆਂ ‘ਸੁਖਮਨੀ ਸਾਹਿਬ’ ਵਿੱਚ ਜੋੜਨ ਲਈ ਕਿਹਾ। ਬਾਬਾ ਜੀ ਨੇ ਇਹ ਸਲੋਕ ਉਚਾਰਿਆ: "ਆਦਿ ਸਚ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।" ਗੁਰੂ ਜੀ ਨੇ 'ਸ੍ਰੀ ਆਦਿ ਗ੍ਰੰਥ' ਦੇ ਸੰਕਲਨ ਲਈ ਬਾਬਾ ਜੀ ਤੋਂ ਕੁਝ ਪੋਥੀਆਂ ਵੀ ਪਰਾਂਪਤ ਕੀਤੀਆਂ।
1714554893913.png

ਗੁਰਦੁਆਰਾ ਗੁਰੂ ਅਰਜਨ ਦੇਵ ਜੀ ਸ੍ਰੀ ਬਾਰਠ ਸਾਹਿਬ

ਗੁਰਦੁਆਰਾ ਸ੍ਰੀ ਬਾਰਠ ਸਾਹਿਬ ਨੂੰ ਗੁਰਦੁਆਰਾ ਤਪ ਅਸਥਾਨ ਬਾਬਾ ਸ੍ਰੀ ਚੰਦ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਬਾਬਾ ਸ੍ਰੀ ਦੀ ਯਾਦ ਵਿੱਚ ਹੈ। ਬਾਬਾ ਸ੍ਰੀ ਚੰਦ ਜੀ ਨੇ ਆਪਣੇ ਜੀਵਨ ਦੇ ਆਖ਼ਰੀ ਸਮੇਂ ਤੱਕ ਇੱਥੇ ਜੰਗਲ ਵਿੱਚ ਡੂੰਘੇ ਜੀਵਨ ਬਤੀਤ ਕੀਤਾ। ਬਾਬਾ ਸ੍ਰੀ ਚੰਦ ਦਾ ਗੁਰੂ ਅਰਜਨ ਸਾਹਿਬ ਜੀ ਨੇ ਇੱਥੇ ਦਰਸ਼ਨ ਕੀਤਾ ਸੀ ਜਿਨ੍ਹਾਂ ਨੇ ਬਾਬਾ ਸ੍ਰੀ ਚੰਦ ਨੂੰ ਗੁਰੂ ਸਾਹਿਬਾਨ ਦੇ ਵੱਡੇ ਭਰਾ ਦੀ ਦੁਸ਼ਮਣੀ ਬਾਰੇ ਦੱਸਿਆ ਸੀ। ਬਾਬਾ ਸ੍ਰੀ ਚੰਦ ਨੇ ਜਵਾਬ ਦਿੱਤਾ: "ਇਹ ਉਸ ਦਾ ਇਸ ਸੰਸਾਰ ਅਤੇ ਪਰਲੋਕ ਵਿਚ ਨਾਸ ਅਤੇ ਬਰਬਾਦੀ ਹੋਵੇਗਾ"।

ਗੁਰੂ ਹਰਗੋਬਿੰਦ ਜੀ ਵੀ ਇੱਥੇ ਬਾਬਾ ਸ੍ਰੀ ਚੰਦ ਦੇ ਦਰਸ਼ਨਾਂ ਲਈ ਗਏ ਸਨ ਅਤੇ ਜਦੋਂ ਬਾਬਾ ਸ੍ਰੀ ਚੰਦ ਨੇ ਗੁਰੂ ਜੀ ਦੀ ਉਨ੍ਹਾਂ ਦੀ ਬਹਾਦਰੀ ਅਤੇ ਧਾਰਮਿਕਤਾ ਦੀ ਪ੍ਰਸ਼ੰਸਾ ਕੀਤੀ ਤਾਂ ਗੁਰੂ ਹਰਗੋਬਿੰਦ ਨੇ ਬੜੀ ਨਿਮਰਤਾ ਨਾਲ ਉੱਤਰ ਦਿੱਤਾ, "ਇਹ ਸਭ ਤੁਹਾਡੀ ਬਖਸ਼ਿਸ਼ ਦਾ ਨਤੀਜਾ ਹੈ"। ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਰਿਵਾਰ ਸਮੇਤ ਬਾਬਾ ਜੀ ਨੂੰ ਸ਼ਰਧਾਂਜਲੀ ਦੇਣ ਲਈ ਬਾਰਠ ਸਾਹਿਬ ਗਏ ਸਨ। ਬਾਬਾ ਜੀ ਨੇ ਗੁਰੂ ਜੀ ਨੂੰ ਪੁੱਛਿਆ, "ਕੀ ਤੁਸੀਂ ਆਪਣੇ ਸਾਰੇ ਪੁੱਤਰਾਂ ਨੂੰ ਆਪਣੇ ਕੋਲ ਰੱਖੋਗੇ ਜਾਂ ਮੈਨੂੰ ਕੋਈ ਭੇਟ ਕਰੋਗੇ?" ਗੁਰੂ ਜੀ ਨੇ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਭੇਟ ਕੀਤਾ। ਬਾਬਾ ਸ੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਆਪਣਾ ਉੱਤਰਾਧਿਕਾਰੀ ਅਤੇ ਉਦਾਸੀਆਂ ਦਾ ਮੁਖੀ ਨਿਯੁਕਤ ਕੀਤਾ।ਗੁਰੂ ਹਰਗੋਬਿੰਦ ਨੇ ਵੀ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਉਦਾਸੀ ਹੁਕਮ ਦਾ ਅਗਲਾ ਆਗੂ ਬਾਬਾ ਸ੍ਰੀ ਚੰਦ ਨੂੰ ਸੌਂਪਿਆ। ਬਾਬਾ ਸ੍ਰੀ ਚੰਦ ਦਾ ਦੇਹਾਂਤ ਹੋ ਗਿਆ ਅਤੇ 1612 ਵਿੱਚ 118 ਸਾਲ ਦੀ ਪੱਕੀ ਉਮਰ ਵਿੱਚ ਬਾਰਠ ਸਾਹਿਬ ਵਿਖੇ ਸਸਕਾਰ ਕੀਤਾ ਗਿਆ। ਬਾਬਾ ਸ੍ਰੀ ਚੰਦ ਦੀ ਇੱਕ ਬਾਉਲੀ (ਖੂਹ) ਪੁੱਟੀ ਗਈ ਸੀ। ਬਾਉਲੀ ਦੇ ਦੋਵੇਂ ਪਾਸੇ ਸਰੋਵਰ ਬਣਾਇਆ ਗਿਆ ਹੈ। ਬਾਬਾ ਸ੍ਰੀ ਚੰਦ ਨੇ ਬੇਰੀ ਦਾ ਰੁੱਖ ਲਾਇਆ ਸੀ, ਜੋ ਅੱਜ ਵੀ ਮੌਜੂਦ ਹੈ। ਨੇੜੇ ਹੀ ਭਾਈ ਕਮਾਲੀਆ ਜੀ ਦੀ ਸਮਾਧ ਹੈ।

ਬਾਰਠ ਵਿਖੇ ਗੁਰਦੁਆਰਾ 1920 ਦੇ ਗੁਰਦੁਆਰਾ ਸੁਧਾਰ ਅੰਦੋਲਨ ਤੱਕ ਉਦਾਸੀਆਂ ਦੁਆਰਾ ਸੰਭਾਲਿਆ ਗਿਆ ਸੀ ਜਦੋਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯੰਤਰਣ ਵਿੱਚ ਚਲਾ ਗਿਆ ਸੀ। ਮੌਜੂਦਾ ਕੰਪਲੈਕਸ ਦਾ ਨਿਰਮਾਣ 1968 ਵਿੱਚ ਸ਼ੁਰੂ ਹੋਇਆ। ਇਸ ਵਿੱਚ ਇੱਕ ਟੀਲੇ ਦੇ ਸਿਖਰ 'ਤੇ, ਇੱਕ ਉੱਚੇ ਪਿੱਤਲ ਦੇ ਸਿਖਰ ਦੇ ਨਾਲ, ਪੁਰਾਣਾ ਗੁੰਬਦ ਵਾਲਾ ਕਮਰਾ ਸ਼ਾਮਲ ਹੈ, ਕਿਉਂਕਿ ਇੱਕ ਪਰਿਕਰਮਾ ਵਾਲੇ ਵਰਾਂਡੇ ਨਾਲ ਮੁਰੰਮਤ ਕਰਕੇ ਵਧਾਇਆ ਗਿਆ ਹੈ, ਇੱਕ ਉੱਚੀ ਸਤਹ 'ਤੇ ਇੱਕ ਵਿਸ਼ਾਲ ਅਤੇ ਇੱਕ ਕਤਾਰ iੱਚ ਵਾੜ ਵਾਲਾ ਅਹਾਤਾ, ਸ਼ਰਧਾਲੂਆਂ ਲਈ ਕਮਰੇ ਅਤੇ ਗੁਰੂ ਕਾ ਲੰਗਰ ਬਣਾਇਆ ਗਿਆ ਹੈ। ਇੱਕ ਵੱਖਰੇ ਅਹਾਤੇ ਵਿੱਚ ਪੁਰਾਣੀ ਬਾਉਲੀ ਸਾਹਿਬ, ਇੱਕ ਛੋਟੇ ਗੋਲਾਕਾਰ ਸਰੋਵਰ ਬਣਾਏ ਜਾਣ ਤੋਂ ਬਾਅਦ, ਮੁੱਖ ਗੁਰਦੁਆਰੇ ਤੋਂ ਲਗਭਗ 50 ਮੀਟਰ ਦੀ ਦੂਰੀ 'ਤੇ ਹੈ। ਗੁਰਦੁਆਰੇ ਦੇ ਦੱਖਣ-ਪੂਰਬ ਵੱਲ ਇੱਕ ਛੋਟਾ ਜਿਹਾ ਛੱਪੜ ਅਤੇ ਕੁਝ ਦਰੱਖਤ ਪੁਰਾਣੇ ਬਾਗ਼ ਨੂੰ ਦਰਸਾਉਂਦੇ ਹਨ ਜਿੱਥੇ ਮੰਨਿਆ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਨੇ ਬਾਰਠ ਦੀ ਯਾਤਰਾ ਦੇ ਸਮੇਂ ਡੇਰਾ ਲਾਇਆ ਸੀ।

ਗੁਰਦੁਆਰੇ ਕੋਲ 60 ਏਕੜ ਵਾਹੀਯੋਗ ਜ਼ਮੀਨ ਹੈ ਅਤੇ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਨਿਯੁਕਤ ਇੱਕ ਮੈਨੇਜਰ ਦੁਆਰਾ ਕੀਤਾ ਜਾਂਦਾ ਹੈ ਅਤੇ ਇੱਕ ਸਥਾਨਕ ਕਮੇਟੀ ਦੁਆਰਾ ਸਹਾਇਤਾ ਕੀਤੀ ਜਾਂਦੀ ਹੈ। ਤਪ ਅਸਥਾਨ, ਜਿੱਥੇ ਹੁਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਵੱਡੀ ਗਿਣਤੀ ਵਿੱਚ ਸਿੱਖ ਆਉਂਦੇ ਹਨ, ਖਾਸ ਤੌਰ 'ਤੇ ਮਸਿਆ ਦੇ ਆਖਰੀ ਦਿਨ, ਜਦੋਂ ਧਾਰਮਿਕ ਦੀਵਾਨ ਅਤੇ ਲੰਗਰ ਹੁੰਦਾ ਹੈ। ਸਾਲ ਦਾ ਸਭ ਤੋਂ ਮਹੱਤਵਪੂਰਨ ਪੁਰਬ ਵਿਸਾਖੀ ਮਨਾਉਣ ਲਈ ਅੱਧ ਅਪ੍ਰੈਲ ਵਿੱਚ ਆਯੋਜਿਤ ਇੱਕ ਦੋ ਦਿਨਾਂ ਮੇਲਾ ਲਗਦਾ ਹੈ। ਗੁਰਦੁਆਰਾ ਸ੍ਰੀ ਗੁਰੂ ਅਰਜਨ ਸਾਹਿਬ ਬਾਰਠ ਵਿੱਚ ਸਥਿਤ ਹੈ ਜਿੱਥੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਜਦੋਂ ਬਾਬਾ ਸ੍ਰੀ ਚੰਦ ਦੇ ਦਰਸ਼ਨ ਕਰਨ ਆਏ ਸਨ ਤਾਂ ਠਹਿਰੇ ਸਨ। ਗੁਰੂ ਅਰਜਨ ਦੇਵ ਜੀ ਇੱਥੇ 6 ਮਹੀਨੇ ਰਹੇ ਅਤੇ ਸੰਗਤਾਂ ਲਈ ਦੀਵਾਨ ਲਗਾਉਂਦੇ ਰਹੇ। ਗੁਰੂ ਅਰਜਨ ਦੇਵ ਜੀ ਨੇ ਇੱਕ ਸਰੋਵਰ ਬਣਵਾਇਆ ਸੀ ਅਤੇ ਇੱਕ ਬਾਗ ਵੀ ਲਗਾਇਆ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਬਾਅਦ ਵਿਚ ਇਥੇ ਆਏ ਸਨ।

ਹਵਾਲੇ

1. ਧੰਨਾ ਸਿੰਘ ਚਾਹਲ, ਗੁਰ ਤੀਰਥ ਸਾਈਕਲ ਯਾਤਰਾ, (ਸੰਪਾਦਕ ਚੇਤਨ ਸਿੰਘ), 27 ਨਵੰਬਰ 1931 ਨੂੰ ਬਾਰਠ ਦੀ ਯਾਤਰਾ ਕੀਤੀ ਪੰਨਾ 355

2. ਗੁਰਦੁਆਰਾ ਸ੍ਰੀ ਬਾਰਠ ਸਾਹਿਬ, ਸਿੱਖ ਧਰਮ ਦੀ ਖੋਜ
 

dalvinder45

SPNer
Jul 22, 2023
602
36
79
ਬਾਰਠ ਤੋਂ ਅਸੀਂ ਦੀਨਾਨਗਰ, ਗੁਰਦਾਸਪੁਰ ਹੁਂਦੇ ਹੋਏ ਸ਼ਾਹਰਾਹ ਉਤੇ ਬਟਾਲਾ ਪਹੁੰਚੇ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ। ਏਥੇ ਅਤੇ ਵਡਾਲੇ ਗ੍ਰੰਥੀਆਂ ਦੇ ਗੁਰਦੁਆਰੇ ਨੇੜੇ ਨੇੜੇ ਹਨ ਪਰ ਉਸ ਦਿਨ ਕਿਸੇ ਵੋਟਾਂ ਵਾਲਿਆਂ ਦਾ ਜਮਘਟਾ ਹੋਣ ਕਰਕੇ ਸਾਨੂੰ ਪਹੁੰਚਣ ਵਿੱਚ ਕੁੱਝ ਜ਼ਿਆਦਾ ਸਮਾਂ ਲੱਗਿਆ ।​

ਬਟਾਲਾ

ਬਟਾਲਾ, ਗੁਰਦਾਸਪੁਰ ਜ਼ਿਲ੍ਹੇ ਦਾ ਤਹਿਸੀਲ ਹੈੱਡਕੁਆਰਟਰ, ਅੰਮ੍ਰਿਤਸਰ-ਗੁਰਦਾਸਪੁਰ ਰੋਡ 'ਤੇ ਇੱਕ ਮਸ਼ਹੂਰ ਉਦਯੋਗਿਕ ਸ਼ਹਿਰ ਹੈ। ਇਸ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਸਿੱਖ ਸੰਗਤ ਲਈ ਵਿਸ਼ੇਸ਼ ਬਣਾ ਦਿੱਤਾ ਹੈ ਜਿੱਥੇ ਬਟਾਲਾ ਵਿਖੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਘਟਨਾਵਾਂ ਦੀ ਯਾਦ ਵਿਚ ਤਿੰਨ ਗੁਰਦੁਆਰੇ ਹਨ। ਗੁਰਦੁਆਰਾ ਡੇਹਰਾ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਵਿਆਹ ਅਸਥਾਨ ਹੈ। ਗੁਰਦੁਆਰਾ ਕੰਧ ਸਾਹਿਬ ਉਸ ਥਾਂ 'ਤੇ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਵਿਆਹ ਦੀ ਅੰਤਿਮ ਰਸਮ ਲਈ ਜਾਣ ਤੋਂ ਪਹਿਲਾਂ ਕੱਚੀ ਕੰਧ ਹੇਠਾਂ ਬਿਰਾਜਮਾਨ ਹੋਏ ਸਨ ਅਤੇ ਵਡਾਲਾ ਗ੍ਰੰਥੀਆਂ ਦੇ ਗੁਰਦੁਆਰੇ ਵਿੱਚ ਉਨ੍ਹਾਂ ਨੇ ਫਲਾਹੀ ਦੀ ਦਾਤਨ ਲਗਾeI ਸੀ ਜੋ ਇੱਕ ਵੱਡੇ ਦਰੱਖਤ ਫਲਾਹੀ ਸਾਹਿਬ ਵਜੋਂ ਜਾਣੀ ਜਾਂਦੀ ਹੈ। ਇਸ ਅਸਥਾਨ 'ਤੇ ਗੁਰਦੁਆਰਾ ਉਸਾਰਿਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨਾਲ ਸਬੰਧਤ ਗੁਰਦੁਆਰਾ ਡੇਹਰਾ ਸਾਹਿਬ, ਗੁਰਦੁਆਰਾ ਕੰਧ ਸਾਹਿਬ, ਗੁਰਦੁਆਰਾ ਫਲਾਹੀ ਸਾਹਿਬ ਸੰਗਤਾਂ ਦੀ ਆਸਥਾ ਦਾ ਕੇਂਦਰ ਹਨ।
1714626862974.png

ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਬਟਾਲਾ
1714626885959.png

ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਬਟਾਲਾ
1714626929094.png

ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਬਟਾਲਾ
1714626980378.png

ਗੁਰੂ ਨਾਨਕ ਦੇਵ ਜੀ ਅਤੇ ਸੁਲੱਖਣੀ ਜੀ ਦੇ ਵਿਆਹ ਨੂੰ ਦਰਸਾਉਂਦੀ ਪੇਂਟਿੰਗ
1714627035779.png

1714627058519.png

ਗੁਰਦੁਆਰਾ ਸ੍ਰੀ ਡੇਹਰਾ ਸਾਹਿਬ, ਬਟਾਲਾ, ਜਿਸ ਨੂੰ ਵਿਆਹ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਕਿਹਾ ਜਾਂਦਾ ਹੈ, ਉਸ ਘਰ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਮਾਤਾ ਸੁਲੱਖਣੀ ਜੀ ਦੇ ਪਿਤਾ ਮੂਲ ਚੰਦ ਜੀ ਰਹਿੰਦੇ ਸਨ ਅਤੇ ਜਿੱਥੇ ਸੁਲੱਖਣੀ ਜੀ ਨਾਲ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ। ਇਹ ਟਿੱਬਾ ਬਜ਼ਾਰ ਅਤੇ ਬੜਾ ਬਜ਼ਾਰ ਦੇ ਵਿਚਕਾਰ ਗਲੀ ਡੇਹਰਾ ਸਾਹਿਬ ਨਾਮਕ ਤੰਗ ਗਲੀ ਵਿੱਚ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ 1487 ਵਿੱਚ ਬੀਬੀ ਸੁਲੱਖਣੀ ਨਾਲ ਵਿਆਹ ਕਰਵਾਉਣ ਲਈ ਬਟਾਲੇ ਗਏ ਸਨ। ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਬਟਾਲਾ ਨੂੰ ਬੀਬੀ ਸੁਲੱਖਣੀ ਦੇ ਪਿਤਾ ਮੂਲ ਚੰਦ ਦਾ ਘਰ ਕਿਹਾ ਜਾਂਦਾ ਹੈ ਜਿੱਥੇ ਵਿਆਹ ਹੋਇਆ ਸੀ। ਗੁਰੂ ਨਾਨਕ ਦੇਵ ਜੀ ਅਤੇ ਸੁਲੱਖਣੀ ਜੀ ਨੇ ਪਵਿੱਤਰ ਅਗਨੀ ਦੇ ਦੁਆਲੇ ਨਿਰਧਾਰਤ ਸੱਤ ਦੀ ਬਜਾਏ ਚਾਰ ਚੱਕਰ ਲਏ। ਦੱਸਿਆ ਜਾਂਦਾ ਹੈ ਕਿ ਸਮਾਗਮ ਵਿੱਚ ਉਨ੍ਹਾਂ ਨੇ ਕੁਝ ਸ਼ਬਦ ਵੀ aucwry। ਬਦਕਿਸਮਤੀ ਨਾਲ, ਇਹ ਸ਼ਬਦ ਸਹੀ ਢੰਗ ਨਾਲ ਦਰਜ ਨਹੀਂ ਕੀਤੇ ਗਏ ਅਤੇ ਬੀਬੀ ਸੁਲੱਖਣੀ ਦੇ ਵਿਚਾਰਾਂ ਜਾਂ ਇਸ ਵਿਸ਼ੇ 'ਤੇ ਭਾਵਨਾਵਾਂ ਬਾਰੇ ਕੁਝ ਨਹੀਂ ਲਿਖਿਆ ਗਿਆ । ਇਸ ਸਥਾਨ ਨੂੰ ਹੁਣ ਗੁਰਦੁਆਰਾ ਡੇਹਰਾ ਸਾਹਿਬ ਕਿਹਾ ਜਾਂਦਾ ਹੈ। ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੀ ਮਾਨਤਾ ਗੁਰੂ ਸਾਹਿਬ ਦੇ ਵਿਆਹ ਤੋਂ ਬਾਅਦ ਹੀ ਸ਼ੁਰੂ ਹੋਈ ਸੀ। ਪਹਿਲਾਂ ਲੋਧੀ ਕਾਲ ਦੌਰਾਨ ਅਤੇ ਬਾਅਦ ਵਿਚ ਮੁਗਲ ਕਾਲ ਦੌਰਾਨ, ਮੂਲ ਚੰਦ ਖੱਤਰੀ ਦਾ ਘਰ ਜਿਸ ਨੂੰ 'ਮੂਲੇ ਦਾ ਡੇਰਾ' ਕਿਹਾ ਜਾਂਦਾ ਸੀ, ਨਾਨਕ ਨਾਮ ਲੇਵਾ ਸੰਗਤਾਂ ਲਈ ਹਮੇਸ਼ਾ ਪਵਿੱਤਰ ਸਥਾਨ ਬਣਿਆ ਰਿਹਾ। ਮਿਸਲਾਂ ਦੇ ਦੌਰ ਵਿਚ ਜਦੋਂ ਬਟਾਲੇ ਵਿਚ ਰਾਮਗੜ੍ਹੀਆ ਅਤੇ ਘਨ੍ਹਈਆ ਮਿਸਲਾਂ ਦਾ ਰਾਜ ਸੀ ਤਾਂ ਗੁਰੂ ਜੀ ਦਾ ਵਿਆਹ ਹਰ ਸਾਲ ਸ੍ਰੀ ਡੇਹਰਾ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਸੀ।

ਆਪਣੇ ਬਾਅਦ ਦੇ ਦਿਨਾਂ ਵਿੱਚ, ਮੂਲ ਚੰਦ ਆਪਣੇ ਜੱਦੀ ਪਿੰਡ ਪੱਖੋਕੇ ਰੰਧਾਵੇ ਵਿੱਚ ਵਾਪਸ ਆ ਗਿਆ ਅਤੇ ਬਟਾਲਾ ਵਿੱਚ ਉਸਦਾ ਘਰ ਸਿੱਖਾਂ ਲਈ ਇੱਕ ਪਵਿੱਤਰ ਅਸਥਾਨ ਬਣ ਗਿਆ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਵਿਆਹ ਸਮੇਂ ਇਸ ਘਰ ਆਏ ਸਨ। ਇਹ 1921-22 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਆਪਣੇ ਕਬਜ਼ੇ ਵਿਚ ਲੈਣ ਤੱਕ ਨਿੱਜੀ ਕਬਜ਼ੇ ਵਿਚ ਰਿਹਾ। ਅਸਲ ਕਾਬਜ਼ਕਾਰਾਂ ਦੁਆਰਾ ਦਾਇਰ ਇੱਕ ਦੀਵਾਨੀ ਮੁਕੱਦਮਾ ਅਦਾਲਤ ਦੇ ਬਾਹਰ ਇੱਕ ਸਮਝੌਤੇ ਦੁਆਰਾ, ਚਾਲੀਵਿਆਂ ਦੇ ਅਰੰਭ ਵਿੱਚ ਖਤਮ ਹੋਇਆ, ਜਿਸ ਦੇ ਤਹਿਤ ਮੁਦਈ ਮਹੰਤ ਹਰਬੰਸ ਸਿੰਘ ਨੇ ਗੁਰਦੁਆਰੇ ਨਾਲ ਜੁੜੀ ਜਾਇਦਾਦ ਲਈ ਉਚਿਤ ਮੁਆਵਜ਼ਾ ਮਿਲਣ 'ਤੇ ਮਾਲਕੀ ਦਾ ਆਪਣਾ ਅਧਿਕਾਰ ਸੌਂਪ ਦਿੱਤਾ। ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਪਿਛਲੇ ਪਾਸੇ ਬਟਾਲਾ ਸ਼ਹਿਰ ਦੇ ਵਿਚਕਾਰ ਸਥਿਤ ਹੈ। ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਰਸਮ ਅਦਾ ਕੀਤੀ ਗਈ। [1]

ਗੁਰਦੁਆਰਾ ਕੰਧ ਸਾਹਿਬ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ
1714627095212.png

1714627121063.png

1714627146012.png

ਗੁਰਦੁਆਰਾ ਕੰਧ ਸਾਹਿਬ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ

ਗੁਰੂ ਸਾਹਿਬ ਦੇ ਵਿਆਹ ਦੀ ਇੱਕ ਹੋਰ ਯਾਦਗਾਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਦੀ ਬਰਾਤ ਹੋਈ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਬਰਾਤ ਵੇਲੇ ਜਿਸ ਕੱਚੀ ਕੰਧ ਦੇ ਨੇੜੇ ਰੁਕੇ ਸਨ, ਉਹ ਸਦੀਆਂ ਤੱਕ ਖੜ੍ਹੀ ਰਹੀ। ਬਟਾਲਾ ਸ਼ਹਿਰ ਦੇ ਕੁਝ ਕੁ ਲੋਕ ਹੀ ਉਸ ਕੰਧ ਬਾਰੇ ਜਾਣਦੇ ਸਨ ਅਤੇ ਉਹ ਉਸ ਦੀਵਾਰ ਦੀ ਸ਼ਰਧਾ ਨਾਲ ਪੂਜਾ ਕਰਦੇ ਸਨ। 1948 ਤੱਕ ਵੀ ਇਹ ਮਿੱਟੀ ਦੀ ਕੰਧ ਅਡੋਲ ਖੜ੍ਹੀ ਰਹੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਪਵਿੱਤਰ ਦੀਵਾਰ ਬਟਾਲਾ ਸ਼ਹਿਰ ਦੀ ਸਭ ਤੋਂ ਪੁਰਾਣੀ ਕੰਧ ਹੈ ਅਤੇ ਜਦੋਂ ਰਾਜਾ ਰਾਮਦੇਵ ਭੱਟੀ ਨੇ 1465 ਵਿੱਚ ਬਟਾਲਾ ਸ਼ਹਿਰ ਦੀ ਨੀਂਹ ਰੱਖੀ ਸੀ ਤਾਂ ਇਹ ਉਸ ਸਮੇਂ ਬਣੀਆਂ ਪਹਿਲੀਆਂ ਘਰਾਂ ਦੀਆਂ ਕੰਧਾਂ ਵਿੱਚੋਂ ਇੱਕ ਸੀ। .ਗੁਰਦੁਆਰਾ ਸ਼੍ਰੀ ਕੰਧ ਸਾਹਿਬ ਗੁਰਦਾਸਪੁਰ ਜਿਲ੍ਹੇ ਦੇ ਬਟਾਲਾ ਟਾਊਨ ਦੇ ਮੱਧ ਵਿੱਚ ਸਥਿਤ ਹੈ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ 1544 ਵਿੱਚ ਬਰਾਤ ਦੇ ਨਾਲ ਵਿਆਹ ਕਰਨ ਲਈ ਇਸ ਨਗਰ ਵਿੱਚ ਆਏ ਤਾਂ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਇੱਕ ਕੰਧ ਦੇ ਨੇੜੇ ਬਿਠਾਇਆ। ਬਾਰਸ਼ ਹੋਈ ਹੋਣ ਕਰਕੇ ਕੰਧ ਖਰਾਬ ਹੋ ਗਈ ਸੀ ਅਤੇ ਮਾੜੀ ਹਾਲਤ ਵਿੱਚ ਸੀ। ਕੁਝ ਲੋਕਾਂ ਨੇ ਸੋਚਿਆ ਕਿ ਇਹ ਗੁਰੂ ਦੇ ਉੱਪਰ ਡਿੱਗ ਸਕਦੀ ਹੈ. ਲਾੜੀ ਦੇ ਪਰਿਵਾਰ ਵੱਲੋਂ ਇੱਕ ਬਜ਼ੁਰਗ ਔਰਤ ਨੂੰ ਗੁਰੂ ਨਾਨਕ ਦੇਵ ਜੀ ਨੂੰ ਖ਼ਤਰੇ ਬਾਰੇ ਚੇਤਾਵਨੀ ਦੇਣ ਲਈ ਕਿਹਾ ਗਿਆ। ਬੁੱਢੀ ਔਰਤ ਗੁਰੂ ਜੀ ਕੋਲ ਪਹੁੰਚੀ ਅਤੇ ਉਨ੍ਹਾਂ ਨੂੰ ਨੁਕਸਾਨੀ ਹੋਈ ਕੰਧ ਤੋਂ ਲਟਕਦੇ ਖ਼ਤਰੇ ਬਾਰੇ ਚੇਤਾਵਨੀ ਦਿੱਤੀ। ਗੁਰੂ ਨਾਨਕ ਦੇਵ ਜੀ ਮੁਸਕਰਾਏ ਅਤੇ ਕਿਹਾ, "ਮਾਤਾ ਜੀ, ਏਹ ਕੰਧ ਸਦੀਆਂ ਤੱਕ ਨਹੀਂ ਡਿਗਦੀ... ਰੱਬ ਦੀ ਰਜ਼ਾ ਨਾਲ ਕਾਇਮ ਰਹੇਗੀ।" ਇਹਕੰਧ ਸਿੱਖਾਂ ਲਈ ਸ਼ਰਧਾ ਦਾ ਵਿਸ਼ਾ ਬਣ ਗਈ ਜਿਨ੍ਹਾਂ ਨੇ ਇਸਦੇ ਨੇੜੇ ਇੱਕ ਯਾਦਗਾਰੀ ਥੜਾ ਵੀ ਬਣਾਇਆ। ਜ਼ਮੀਨੀ ਮੰਜ਼ਿਲ 'ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲਗਭਗ 3 ਣ 5 ਣ 1.5 ਫੁੱਟ, ਸਾਫ਼-ਸੁਥਰੀ ਲਿੱਪੀ ਹੋਈ ਕੱਚੀਆਂ ਇੱਟਾਂ ਵਾਲੀ ਅਸਲ ਕੰਧ ਨੂੰ ਦਰਸਾਉਂਦੀ ਹੈ। ਗੁਰਦੁਆਰਾ ਸ੍ਰੀ ਕੰਧ ਸਾਹਿਬ ਉਸ ਥਾਂ 'ਤੇ ਬਣਾਇਆ ਗਿਆ ਸੀ ਜਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਲਈ ਆਈ ਜੰਝ ਨੇ ਵਿਆਹ ਤੋਂ ਪਹਿਲਾਂ ਉਤਾਰਾ ਕੀਤਾ ਸੀ। ਗੁਰੂ ਨਾਨਕ ਦੇਵ ਜੀ ਦੇ ਸਹੁਰੇ ਮੂਲ ਚੰਦ ਨੇ ਪੁਜਾਰੀਆਂ ਨੂੰ ਗੁਰੂ ਜੀ ਨਾਲ ਵਿਆਹ ਦੀਆਂ ਸਹੀ ਰਸਮਾਂ ਬਾਰੇ ਵਿਚਾਰ ਕਰਨ ਦਾ ਪ੍ਰਬੰਧ ਕੀਤਾ। ਗੁਰੂ ਜੀ ਨੇ ਕੱਚੀ ਕੰਧ ਦੇ ਕੋਲ ਬੈਠ ਕੇ ਵਿਆਹ ਦੀਆਂ ਯੋਜਨਾਵਾਂ ਬਾਰੇ ਚਰਚਾ ਕੀਤੀ।

ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੀ ਮਾਨਤਾ ਗੁਰੂ ਸਾਹਿਬ ਦੇ ਵਿਆਹ ਤੋਂ ਬਾਅਦ ਹੀ ਸ਼ੁਰੂ ਹੋਈ ਸੀ। ਪਹਿਲਾਂ ਲੋਧੀ ਕਾਲ ਦੌਰਾਨ ਅਤੇ ਬਾਅਦ ਵਿਚ ਮੁਗਲ ਕਾਲ ਦੌਰਾਨ, ਮੂਲ ਚੰਦ ਖੱਤਰੀ ਦਾ ਘਰ ਜਿਸ ਨੂੰ 'ਮੂਲੇ ਦਾ ਡੇਰਾ' ਕਿਹਾ ਜਾਂਦਾ ਸੀ, ਨਾਨਕ ਨਾਮ ਲੇਵਾ ਸੰਗਤਾਂ ਲਈ ਹਮੇਸ਼ਾ pUjx Xog ਸਥਾਨ ਬਣਿਆ ਰਿਹਾ। ਮਿਸਲਾਂ ਦੇ ਦੌਰ ਵਿਚ ਜਦੋਂ ਬਟਾਲੇ ਵਿਚ ਰਾਮਗੜ੍ਹੀਆ ਅਤੇ ਘਨ੍ਹਈਆ ਮਿਸਲਾਂ ਦਾ ਰਾਜ ਸੀ ਤਾਂ ਗੁਰੂ ਜੀ ਦਾ ਵਿਆਹ ਹਰ ਸਾਲ ਸ੍ਰੀ ਡੇਹਰਾ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਬਰਾਤ ਵੇਲੇ ਜਿਸ ਕੱਚੀ ਕੰਧ ਦੇ ਨੇੜੇ ਰੁਕੇ ਸਨ, ਉਹ ਸਦੀਆਂ ਤੱਕ ਖੜ੍ਹੀ ਰਹੀ। ਬਟਾਲਾ ਸ਼ਹਿਰ ਦੇ ਕੁਝ ਕੁ ਲੋਕ ਹੀ ਉਸ ਕੰਧ ਬਾਰੇ ਜਾਣਦੇ ਸਨ ਅਤੇ ਉਹ ਉਸ ਕੰਧ ਦੀ ਸ਼ਰਧਾ ਨਾਲ ਪੂਜਾ ਕਰਦੇ ਸਨ। 1948 ਤੱਕ ਵੀ ਇਹ ਮਿੱਟੀ ਦੀ ਕੰਧ ਅਡੋਲ ਖੜ੍ਹੀ ਰਹੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਪਵਿੱਤਰ ਦੀਵਾਰ ਬਟਾਲਾ ਸ਼ਹਿਰ ਦੀ ਸਭ ਤੋਂ ਪੁਰਾਣੀ ਕੰਧ ਹੈ ਅਤੇ ਜਦੋਂ ਰਾਜਾ ਰਾਮਦੇਵ ਭੱਟੀ ਨੇ 1465 ਵਿੱਚ ਬਟਾਲਾ ਸ਼ਹਿਰ ਦੀ ਨੀਂਹ ਰੱਖੀ ਸੀ ਤਾਂ ਇਹ ਉਸ ਸਮੇਂ ਬਣੀਆਂ ਪਹਿਲੀਆਂ ਘਰਾਂ ਦੀਆਂ ਕੰਧਾਂ ਵਿੱਚੋਂ ਇੱਕ ਸੀ।

ਗੁਰਦੁਆਰਾ ਸ੍ਰੀ ਕੰਧ ਸਾਹਿਬ ਦੀ ਉਸਾਰੀ:

ਇਤਿਹਾਸ ਅਤੇ ਖੋਜੀ ਪੱਤਰਕਾਰ ਇੰਦਰਜੀਤ ਸਿੰਘ ਹਰਪੁਰਾ ਅਨੁਸਾਰ ਬਟਾਲਾ ਸ਼ਹਿਰ ਦੀ ਇੱਕ ਬਜ਼ੁਰਗ ਮਾਈ ਜਮਨਾ ਦੇਵੀ ਦਾ ਘਰ ਗੁਰੂ ਸਾਹਿਬ ਦੀ ਵਰੋਸਾਈ ਦੀਵਾਰ ਦੇ ਬਿਲਕੁਲ ਕੋਲ ਸੀ ਅਤੇ ਕੰਧ ਵਿੱਚ ਇਹ ਮੋਰੀ ਵੀ ਮਾਈ ਜਮਨਾ ਦੀ ਹੀ ਸੀ। ਦੇਵੀ ਮਾਈ ਜਮਨਾ ਦੇਵੀ ਨੇ ਵੀ ਇਸ ਦੀਵਾਰ ਦੀ ਮਹਿਮਾ ਸੁਣੀ ਸੀ। ਇਸ ਮਿੱਟੀ ਦੀ ਕੰਧ ਵਿੱਚ ਦੀਵਾ ਜਗਾਉਣ ਲਈ ਇੱਕ ਥਾਂ ਸੀ ਅਤੇ ਮਾਈ ਜਮਨਾ ਦੇਵੀ ਉਸ ਥਾਂ ਵਿੱਚ ਦੀਵਾ ਜਗਾਉਂਦੀ ਸੀ। ਜਮਨਾ ਦੇਵੀ ਕੰਧ ਕੋਲ ਬੈਠ ਕੇ ਚਰਖਾ ਕੱਤਦੀ ਅਤੇ ਜੇਕਰ ਕੋਈ ਮੱਥਾ ਟੇਕਣ ਆਉਂਦਾ ਤਾਂ ਉਸ ਨੂੰ ਫੁੱਲਾਂ ਦਾ ਪ੍ਰਸ਼ਾਦ ਦਿੰਦੀ। ਉਸ ਸਮੇਂ ਹਰ ਰੋਜ਼ ਦੋ-ਚਾਰ ਬੰਦੇ ਹੀ ਮੱਥਾ ਟੇਕਣ ਆਉਂਦੇ ਸਨ। ਜਮਨਾ ਦੇਵੀ ਕਈ ਵਾਰ ਕੰਧ 'ਤੇ ਫੁਲਕਾਰੀ ਲਗਾ ਕੇ ਸੰਗਤ ਨੂੰ ਇਸ ਦੀਵਾਰ ਦੀ ਮਹਿਮਾ ਦੱਸਦੀ ਸੀ। ਇਸ ਤਰ੍ਹਾਂ ਕਈ ਸਾਲਾਂ ਤੱਕ ਮਾਈ ਜਮਨਾ ਦੇਵੀ ਗੁਰੂ ਸਾਹਿਬ ਦੇ ਵਿਆਹ ਦੀ ਨਿਸ਼ਾਨੀ ‘ਕੱਚੀ ਕੰਧ’ ਦੀ ਸੇਵਾ ਕਰਦੀ ਰਹੀ। ਮਾਈ ਜਮਨਾ ਦੇਵੀ ਵੱਲੋਂ ਕੰਧ 'ਤੇ ਦੀਵਾ ਜਗਾਉਣ ਦਾ ਇਹ ਸਿਲਸਿਲਾ ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ 1948 ਤੱਕ ਜਾਰੀ ਰਿਹਾ। ਜਦੋਂ ਭਾਰਤ-ਪਾਕਿਸਤਾਨ ਦੀ ਵੰਡ ਹੋਈ ਤਾਂ ਬਟਾਲੇ ਦੇ ਸਾਰੇ ਮੁਸਲਮਾਨ ਪਾਕਿਸਤਾਨ ਚਲੇ ਗਏ। ਪਾਕਿਸਤਾਨ ਤੋਂ ਵਿਸਥਾਪਿਤ ਲੋਕਾਂ ਨੇ ਬਟਾਲਾ ਵਿੱਚ ਸ਼ਰਨ ਲਈ ਜਿੱਥੇ ਉਨ੍ਹਾਂ ਨੂੰ ਨਵੀਂ ਰਿਹਾਇਸ਼ ਅਤੇ ਨੌਕਰੀ ਮਿਲ ਸਕਦੀ ਸੀ।
ਪਾਕਿਸਤਾਨ ਦੇ ਨਾਰੋਵਾਲ ਤੋਂ ਨਿਹੰਗ ਸਿੰਘ ਥਾਹੜ ਨਾਮ ਦਾ ਇੱਕ ਸੂਰਤਾ ਸਿੰਘ ਵਸਣ ਲਈ ਬਟਾਲਾ ਸ਼ਹਿਰ ਆਇਆ। ਜਿਸ ਥਾਂ ਗੁਰੂ ਸਾਹਿਬ ਦੀ ਮਿੱਟੀ ਦੀ ਕੰਧ ਸੀ, ਉਸ ਦੇ ਬਿਲਕੁਲ ਸਾਹਮਣੇ ਇੱਕ ਮਸਜਿਦ ਸੀ। ਖਾਲੀ ਮਸਜਿਦ ਦੇਖ ਕੇ ਸੂਰਤਾ ਸਿੰਘ ਨੇ ਪਰਿਵਾਰ ਸਮੇਤ ਉਥੇ ਸ਼ਰਨ ਲੈ ਲਈ। ਜਦੋਂ ਸੁਰਤਾ ਸਿੰਘ ਮਸਜਿਦ ਵਿਚ ਰੁਕਣ ਲੱਗਾ ਤਾਂ ਉਸ ਨੇ ਦੇਖਿਆ ਕਿ ਇਕ ਬਜ਼ੁਰਗ ਬੀਬੀ ਮਾਈ ਜਮਨਾ ਕੰਧ ਕੋਲ ਬੈਠੀ ਚਰਖਾ ਕੱਤ ਰਹੀ ਸੀ ਅਤੇ ਨਾਲ ਹੀ ਕੰਧ ਦੁਆਲੇ ਦੀਵਾ ਜਗਾ ਕੇ ਸੇਵਾ ਕਰ ਰਹੀ ਸੀ। ਇੱਕ ਦਿਨ ਸੁਰਤਾ ਸਿੰਘ ਨੇ ਮਾਈ ਜਮਨਾ ਦੇਵੀ ਨੂੰ ਇਸ ਕੰਧ ਦਾ ਰਾਜ਼ ਪੁੱਛਿਆ। ਉਸਨੇ ਉਸਨੂੰ ਦੱਸਿਆ ਕਿ ਇਹ ਕੰਧ ਸ੍ਰੀ ਗੁਰੂ ਨਾਨਕ ਸਾਹਿਬ ਦੇ ਵਿਆਹ ਦੀ ਨਿਸ਼ਾਨੀ ਹੈ। ਸੂਰਤਾ ਸਿੰਘ ਨੇ ਸੋਚਿਆ ਕਿ ਕਿਉਂ ਨਾ ਗੁਰੂ ਸਾਹਿਬ ਦੀ ਇਸ ਨਿਸ਼ਾਨੀ ਨੂੰ ਸਾਂਭ ਲਿਆ ਜਾਵੇ। ਸੁਰਤਾ ਸਿੰਘ ਨੇ ਹਰ ਪੂਰਨਮਾਸ਼ੀ ਨੂੰ ਕੰਧ ਦੇ ਕੋਲ ਇੱਕ ਕੋਠੜੀ ਵਿੱਚ ਆਟੇ ਦੇ ਦਾਣੇ ਇਕੱਠੇ ਕਰਕੇ ਲੰਗਰ ਸ਼ੁਰੂ ਕੀਤਾ। ਕੁਝ ਰਾਗੀ ਢਾਡੀ ਵੀ ਵਿਚਕਾਰ ਆ ਜਾਂਦੇ ਅਤੇ ਗੁਰੂ ਮਹਿਮਾ ਦਾ ਗਾਇਨ ਕਰਨ ਲੱਗੇ। ਇਸ ਤਰ੍ਹਾਂ ਸੰਗਤ ਉਥੇ ਇਕੱਠੀ ਹੋਣ ਲੱਗੀ।
ਸੂਰਤਾ ਸਿੰਘ ਨੇ ਬਟਾਲਾ ਸ਼ਹਿਰ ਦੇ ਨੇੜਲੇ ਪਿੰਡਾਂ ਵਿੱਚ ਜਾ ਕੇ ਲੋਕਾਂ ਵਿੱਚ ਇਸ ਦੀਵਾਰ ਦੀ ਮਹੱਤਤਾ ਬਾਰੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਸੁਰਤਾ ਸਿੰਘ ਨੇ ਬਟਾਲਾ ਨਿਵਾਸੀ ਭਾਈ ਗੁਰਚਰਨ ਸਿੰਘ ਉੱਪਲ (ਸਾਰੰਗੀ ਵਾਲੇ) ਨਾਲ ਸੰਪਰਕ ਕਰਕੇ ਉਨ੍ਹਾਂ ਦਾ ਸਹਿਯੋਗ ਮੰਗਿਆ। ਸੁਰਤਾ ਸਿੰਘ ਨੇ ਢਾਡੀ ਭਾਈ ਗੁਰਚਰਨ ਸਿੰਘ ਅਤੇ ਸਾਥੀਆਂ ਧੰਨਾ ਸਿੰਘ, ਤਾਰਾ ਸਿੰਘ ਅਤੇ ਵਿਰਸਾ ਸਿੰਘ ਢਾਡੀ ਨਾਲ ਮਿਲ ਕੇ ਪਿੰਡ ਰਾਏਚੱਕ ਵਿਖੇ ਦੀਵਾਨ ਲਗਾ ਕੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੀ ਉਸਾਰੀ ਲਈ ਮਾਇਆ ਲਈ ਪਹਿਲੀ ਮੁਹਿੰਮ ਸ਼ੁਰੂ ਕੀਤੀ। ਉਥੋਂ 5-7 ਮਣ ਕਣਕ ਇਕੱਠੀ ਕੀਤੀ ਗਈ। ਨੇੜਲੇ ਪਿੰਡਾਂ ਵਿੱਚ ਵੀ ਦੀਵਾਨ ਸਜਾਏ ਗਏ। ਇਨ੍ਹਾਂ ਇਕੱਠਾਂ ਨਾਲ ਗੁਰਦੁਆਰਾ ਸਾਹਿਬ ਦੀ ਉਸਾਰੀ ਕੱਚੀ ਕੰਧ ਨਾਲ ਹੋਣ ਲੱਗੀ। ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਉਸਾਰੀ ਸ਼ੁਰੂ ਹੋਣ ਨਾਲ ਸੰਗਤਾਂ ਵਿਚ ਉਤਸ਼ਾਹ ਦਿਨੋ-ਦਿਨ ਵਧਣ ਲੱਗਾ। ਉਸਾਰੀ ਸ਼ੁਰੂ ਕਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਸੁਰਤਾ ਸਿੰਘ ਦੀ ਮੌਤ ਹੋ ਗਈ। ਉਸਦੀ ਮੌਤ ਤੋਂ ਬਾਅਦ, ਇੱਕ ਸਥਾਨਕ ਕਮੇਟੀ ਬਣਾਈ ਗਈ ਜਿਸ ਨੇ ਉਸਾਰੀ ਸੇਵਾ ਨੂੰ ਸੰਭਾਲਿਆ। ਜਥੇਦਾਰ ਗੁਰਮੇਜ ਸਿੰਘ, ਹਰਨਾਮ ਸਿੰਘ ਓਸਾਹਨ, ਕੁਲਵੰਤ ਸਿੰਘ (ਫੈਜ਼ ਦੇ ਮਾਲਕ), ਗੁਰਬਚਨ ਸਿੰਘ ਬਾਜਵਾ (ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਪਿਤਾ), ਬਾਬਾ ਭੋਲਾ ਸਿੰਘ (ਸੁੰਦਰ ਸਿਲਾਈ ਮਸ਼ੀਨ), ਲਾਲਾ ਗਿਰਧਾਰੀ ਲਾਲ (ਗੁਰਲਾਲ ਫਾਊਂਡਰੀ ਦੇ ਮਾਲਕ), ਸੁਰਜੀਤ ਸਿੰਘ। ਭੁੱਲਰ ਆਦਿ ਨੇ ਪਹਿਲੀ ਕਮੇਟੀ ਬਣਾਈ। ਇਨ੍ਹਾਂ ਕਮੇਟੀ ਮੈਂਬਰਾਂ ਵਿਚ ਬਹੁਤੇ ਮੈਂਬਰ ਪਾਕਿਸਤਾਨ ਤੋਂ ਆਏ ਸਨ ਅਤੇ ਇਨ੍ਹਾਂ ਸਾਰਿਆਂ ਨੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਪੂਰਾ ਧਿਆਨ ਦਿੱਤਾ। ਗੁਰਬਚਨ ਸਿੰਘ ਬਾਜਵਾ ਇਸ ਕਮੇਟੀ ਦੇ ਪ੍ਰਧਾਨ ਸਨ ਜੋ ਬਾਅਦ ਵਿੱਚ ਬਟਾਲਾ ਤੋਂ ਵਿਧਾਇਕ ਅਤੇ ਮੰਤਰੀ ਬਣੇ। 1952 ਵਿਚ, ਸਥਾਨਕ ਕਮੇਟੀ ਨੇ ਮਾਈ ਜਮਨਾ ਦੇਵੀ ਤੋਂ ਮਿੱਟੀ ਦੀ ਕੰਧ ਅਤੇ ਉਸ ਦਾ ਘਰ ਕੁਝ ਕੀਮਤ ਅਦਾ ਕਰਕੇ ਖਰੀਦਿਆ ਅਤੇ ਉਸ ਨੂੰ ਗੁਰਦੁਆਰਾ ਡੇਹਰਾ ਸਾਹਿਬ ਨੇੜੇ ਇਕ ਨਵੇਂ ਘਰ ਵਿਚ ਤਬਦੀਲ ਕਰ ਦਿੱਤਾ।

27 ਅਗਸਤ 1952 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਸੰਤ ਹਰਨਾਮ ਸਿੰਘ ਨੌਸ਼ਹਿਰਾ ਮੱਝਾ ਸਿੰਘ ਜੀ ਨੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਸੰਤ ਖੜਕ ਸਿੰਘ ਜੀ ਬੀੜ ਬਾਬਾ ਬੁੱਢਾ ਸਾਹਿਬ ਜੀ, ਸੰਤ ਹਰੀ ਸਿੰਘ ਕਹਾਰਪੁਰੀ ਅਤੇ ਹੋਰ ਸੰਤ ਵੀ ਹਾਜ਼ਰ ਸਨ। ਸੰਤ ਹਰਨਾਮ ਸਿੰਘ ਡਾ: ਰਤਨ ਸਿੰਘ ਭੱਲਾ ਨੇ ਇਮਾਰਤ ਦੀ ਉਸਾਰੀ ਲਈ ਦਸ ਹਜ਼ਾਰ ਰੁਪਏ ਦਿੱਤੇ। ਇਸ ਤੋਂ ਬਾਅਦ ਜੂਨ 1958 ਵਿਚ ਨਰਾਇਣ ਸਿੰਘ ਪ੍ਰਧਾਨ ਬਾਬਾ ਬਾਗ ਸਿੰਘ ਬੇਦੀ ਜਨਰਲ ਸਕੱਤਰ ਅਤੇ ਗਿਆਨੀ ਸੰਪੂਰਨ ਸਿੰਘ ਸਕੱਤਰ ਦੇ ਪ੍ਰਬੰਧ ਹੇਠ ਇਮਾਰਤ ਦੀ ਉਸਾਰੀ ਦਾ ਕੰਮ ਜਾਰੀ ਰਿਹਾ। ਸੰਗਤ ਨੇ ਹੌਲੀ-ਹੌਲੀ ਗੁਰਦੁਆਰਾ ਕੰਧ ਸਾਹਿਬ ਦੇ ਨਾਲ ਲੱਗਦੇ ਮਕਾਨਾਂ ਨੂੰ ਇਕੱਠਾ ਕਰਕੇ ਗੁਰਦੁਆਰਾ ਸਾਹਿਬ ਵਿੱਚ ਮਿਲਾ ਦਿੱਤਾ। ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਤਿਆਰ ਕੀਤੀ ਗਈ ਅਤੇ ਗੁਰੂ ਸਾਹਿਬ ਦੀ ਯਾਦਗਾਰ ‘ਕੱਚੀ ਕੰਧ’ ਨੂੰ ਲਿਪ ਕੇ ਸ਼ੀਸ਼ੇ ਵਿਚ ਉਸ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਅੱਜ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਨਿਸ਼ਾਨੀ ਵਜੋਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ।

ਸੇਵਾ ਕਮੇਟੀ ਗੁਰਦੁਆਰਾ ਕੰਧ ਸਾਹਿਬ ਦੁਆਰਾ 1950 ਦੇ ਦਹਾਕੇ ਦੌਰਾਨ ਅਪਣੇ ਅਧੀਨ ਕੀਤੇ ਜਾਣ ਤੱਕ ਗੁਰਦੁਆਰੇ ਨੂੰ ਇੱਕ ਨਿਜੀ ਘਰ ਵਿੱਚ ਰਿਹਾਇਸ਼ੀ ਗ੍ਰੰਥੀਆਂ ਦੁਆਰਾ ਸੰਭਾਲਿਆ ਜਾਂਦਾ ਸੀ। ਮੌਜੂਦਾ ਇਮਾਰਤ ਦੀ ਨੀਂਹ 17 ਦਸੰਬਰ 1956 ਨੂੰ ਰੱਖੀ ਗਈ ਸੀ। ਗਲੀ ਦੇ ਪੱਧਰ ਤੋਂ ਲਗਭਗ 2 ਮੀਟਰ ਉੱਪਰ ਇੱਕ ਸੰਗਮਰਮਰ ਦੇ ਪੱਕੇ ਅਹਾਤੇ ਵਿੱਚ ਖੜ੍ਹੀ, ਇਸ ਵਿੱਚ 10 ਮੀਟਰ ਵਰਗਾਕਾਰ ਹਾਲ ਹੈ, ਜਿਸ ਦੇ ਵਿਚਕਾਰ ਇੱਕ ਵਰਗਾਕਾਰ ਪਵਿੱਤਰ ਅਸਥਾਨ ਹੈ। ਦੂਸਰੀ ਮੰਜ਼ਿਲ ਦੇ ਕਮਰੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਿਰੰਤਰ ਪਾਠ ਲਈ ਵਰਤਿਆ ਜਾਂਦਾ ਹੈ। ਇਸ ਦੇ ਉੱਪਰ ਅਤੇ ਪਾਵਨ ਅਸਥਾਨ ਦੇ ਉੱਪਰ ਇੱਕ ਗੁੰਬਦ ਵਾਲਾ ਕਮਰਾ ਹੈ ਜਿਸ ਨੂੰ ਚਿੱਟੇ ਚਮਕਦਾਰ ਟਾਇਲਾਂ ਨਾਲ ਢੱਕਿਆ ਹੋਇਆ ਹੈ ਅਤੇ ਇੱਕ ਉੱਚੇ ਸੋਨੇ ਦੀ ਪਲੇਟ ਵਾਲੀ ਚੋਟੀ ਅਤੇ ਛੱਤਰੀ ਦੇ ਆਕਾਰ ਦੇ ਅੰਤਮ ਨਾਲ ਸਜਾਇਆ ਗਿਆ ਹੈ। ਤੀਰਦਾਰ ਕੋਪਿੰਗਜ਼ ਸਿਖਰਲੇ ਕਮਰੇ ਨੂੰ ਸਜਾਉਂਦੇ ਹਨ ਅਤੇ ਸਜਾਵਟੀ ਚੋਟੀ ਦੇ ਗੁੰਬਦ ਕੇਂਦਰੀ ਗੁੰਬਦ ਨੂੰ ਘੇਰਦੇ ਹਨ, ਜਦੋਂ ਕਿ ਕੋਨਿਆਂ 'ਤੇ ਚੌਰਸ ਗੁੰਬਦ ਵਾਲੇ ਕਿਓਸਕ ਸਿਖਰ ਨੂੰ ਸਜਾਉਂਦੇ ਹਨ।

ਜਿਵੇਂ ਹੀ ਕੋਈ ਅੰਦਰ ਜਾਂਦਾ ਹੈ, ਖੱਬੇ ਪਾਸੇ ਵਾਲਾ ਵਰਾਂਡਾ, ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਦ੍ਰਿਸ਼ਾਂ ਨੂੰ ਦਰਸਾਉਂਦੇ ਕੰਧ ਚਿੱਤਰ ਹਨ। ਗਲੀ ਦੇ ਪਾਰ, ਮੁੱਖ ਦੁਆਰ ਦੇ ਸਾਹਮਣੇ ਗੁਰੂ ਕਾ ਲੰਗਰ ਹੈ। ਇਸ ਗੁਰਦੁਆਰੇ ਦਾ ਪ੍ਰਬੰਧ ਸੇਵਾ ਕਮੇਟੀ ਗੁਰਦੁਆਰਾ ਕੰਧ ਸਾਹਿਬ ਵੱਲੋਂ ਕੀਤਾ ਜਾਂਦਾ ਹੈ। ਹਰ ਪੂਰਨਮਾਸ਼ੀ ਵਾਲੇ ਦਿਨ ਵੱਡੀ ਗਿਣਤੀ ਵਿਚ ਸਭਾਵਾਂ ਹੁੰਦੀਆਂ ਹਨ। ਸਿੱਖ ਕੈਲੰਡਰ ਦੀਆਂ ਸਾਰੀਆਂ ਮੁੱਖ ਵਰ੍ਹੇਗੰਢਾਂ ਮਨਾਈਆਂ ਜਾਂਦੀਆਂ ਹਨ, ਪਰ ਸਾਲ ਦਾ ਸਭ ਤੋਂ ਮਹੱਤਵਪੂਰਨ ਸਮਾਗਮ ਭਾਦੋਂ (ਅਗਸਤ-ਸਤੰਬਰ) ਦੇ ਚੰਦਰਮਾ ਮਹੀਨੇ ਦੇ ਪ੍ਰਕਾਸ਼ ਅੱਧ ਦੇ ਸੱਤਵੇਂ ਦਿਨ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਵਰ੍ਹੇਗੰਢ ਨੂੰ ਮਨਾਉਣ ਲਈ ਮੇਲਾ ਹੁੰਦਾ ਹੈ। [2][3][4]

ਗੁਰਦੁਆਰਾ ਡੇਰਾ ਫਲਾਹੀ ਸਾਹਿਬ, ਪਿੰਡ ਵਡਾਲਾ ਗ੍ਰੰਥੀਆਂ, ਜ਼ਿਲ੍ਹਾ ਗੁਰਦਾਸਪੁਰ
1714627199867.png

ਗੁਰਦੁਆਰਾ ਡੇਰਾ ਫਲਾਹੀ ਸਾਹਿਬ, ਪਿੰਡ ਵਡਾਲਾ ਗ੍ਰੰਥੀਆਂ, ਜ਼ਿਲ੍ਹਾ ਗੁਰਦਾਸਪੁਰ

ਵਿਆਹ ਤੋਂ ਇੱਕ ਦਿਨ ਬਾਅਦ ਬਾਅਦ ਵਾਪਸ ਪਰਤਦੇ ਸਮੇਂ, ਗੁਰੂ ਨਾਨਕ ਦੇਵ ਜੀ ਸਾਰੀ ਜੰਝ ਸਮੇਤ ਵਡਾਲਾ ਗ੍ਰੰਥੀਆਂ ਵਿਖੇ ਰੁਕੇ। ਇਤਿਹਾਸ ਦੇ ਅਨੁਸਾਰ, ਗੁਰੂ ਨਾਨਕ ਸਾਹਿਬ ਨੇ ਫਲਾਹੀ ਦੇ ਰੁੱਖ ਦੀ ਇੱਕ ਟਹਿਣੀ ਨਾਲ ਦਾਤਣ ਕੀਤੀ ਅਤੇ ਇਸਨੂੰ ਜ਼ਮੀਨ ਵਿੱਚ ਗੱਡ ਦਿਤਾ। ਇਹ ਟਹਿਣੀ ਬਾਅਦ ਵਿੱਚ ਇੱਕ ਲਾਲ ਰੁੱਖ ਬਣ ਗਈ ਜੋ ਸ਼ਰਧਾਲੂਆਂ ਲਈ ਪੂਜਾ ਸਥਾਨ ਬਣ ਗਈ। ਇਸ ਸਥਾਨ 'ਤੇ ਗੁਰਦੁਆਰਾ ਫਲਾਹੀ ਸਾਹਿਬ ਬਣਾਇਆ ਗਿਆ। ਵਡਾਲਾ ਅਤੇ ਆਸ-ਪਾਸ ਦੇ ਲੋਕਾਂ ਨੇ ਗੁਰੂ ਜੀ ਦੇ ਆਗਮਨ ਪੁਰਬ ਦਾ ਪਤਾ ਲਗਾ ਕੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ। ਗੁਰੂ ਸਾਹਿਬ ਦੁਆਰਾ ਲਾਈ ਦਾਤਨ ਇੱਕ ਵੱਡੇ ਫਲਾਹੀ ਦੇ ਦਰੱਖਤ ਬਣ ਗਈ ਜੋ ਗੁਰਦੁਆਰਾ ਸਾਹਿਬ ਕੰਪਲੈਕਸ ਨੂੰ ਸ਼ਿੰਗਾਰਦਾ ਹੈ। ਪਿੰਡ ਵਡਾਲਾ ਗ੍ਰੰਥੀਆਂ ਅਤੇ ਆਲੇ-ਦੁਆਲੇ ਦੇ ਲੋਕ ਇਸ ਅਸਥਾਨ ਦੀ ਸੇਵਾ ਸ਼ਰਧਾ ਤੇ ਸਤਿਕਾਰ ਨਾਲ ਕਰਦੇ ਹਨ। ਇਸ ਅਸਥਾਨ ਦੀ ਸੇਵਾ ਬਾਬਾ ਹਜ਼ੂਰਾ ਸਿੰਘ ਦੇ ਦੇਹਾਂਤ ਤੋਂ ਬਾਅਦ ਬਾਬਾ ਬਸਤਾ ਸਿੰਘ ਨੇ ਕਰਵਾਈ। ਹੁਣ ਬਾਬਾ ਦਲੇਰ ਸਿੰਘ ਸੇਵਾ ਕਰ ਰਹੇ ਹਨ। [4][5]​

ਹਵਾਲੇ
1. ਗੁਰਦੁਆਰਾ ਸ੍ਰੀ ਡੇਹਰਾ ਸਾਹਿਬ, ਬਟਾਲਾ - ਵਿਸ਼ਵ ਗੁਰਦੁਆਰੇ
2. ਗੁਰੂਦੁਆਰਾ ਕੰਧ ਸਾਹਿਬ ਬਟਾਲਾ : ਗੁਰਦੁਆਰਾ ਸ੍ਰੀ ਕੰਧ ਸਾਹਿਬ ਤੇ ਡੇਹਰਾ ਸਾਹਿਬ ਬਟਾਲਾ ਦਾ ਇਤਿਹਾਸ
3. ਪੁਨੀਤਇੰਦਰ ਕੌਰ ਸਿੱਧੂ, 87 ਗੁਰਦੁਆਰਾ ਕੰਧ ਸਾਹਿਬ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ, ਗੁਰੂ ਨਾਨਕ ਦਾ ਬਲੈਸਡ ਟ੍ਰੇਲ (ਪੰਜਾਬ), ਲੋਨਲੀ ਪਲੈਨੇਟ ਗਲੋਬਲ ਲਿਮਟਿਡ, ਪੰਜਾਬ ਅਕਤੂਬਰ 2019, ਪੰਨਾ 80
4. ਧੰਨਾ ਸਿੰਘ ਚਹਿਲ, ਗੁਰ ਤੀਰਥ ਸਾਈਕਲ ਯਾਤਰਾ, (20 ਨਵੰਬਰ 1931), ਪੰਨਾ. 339
5. ਪੁਨੀਤਇੰਦਰ ਕੌਰ ਸਿੱਧੂ, 87 ਗੁਰਦੁਆਰਾ ਫਲਾਹੀ ਸਾਹਿਬ ਵਡਾਲਾ ਜ਼ਿਲ੍ਹਾ ਗੁਰਦਾਸਪੁਰ, ਗੁਰੂ ਨਾਨਕ ਦਾ ਬਲੈਸਡ ਟ੍ਰੇਲ (ਪੰਜਾਬ), ਲੋਨਲੀ ਪਲੈਨੇਟ ਗਲੋਬਲ ਲਿਮਟਿਡ, ਪੰਜਾਬ ਅਕਤੂਬਰ 2019, ਪੰਨਾ 83
 

dalvinder45

SPNer
Jul 22, 2023
602
36
79
ਗੁਰਦੁਆਰਾ ਅੱਚਲ ਵਟਾਲਾ ਸਾਹਿਬ

ਇਹ ਗੁਰਦੁਆਰਾ ਬਟਾਲਾ-ਜਲੰਧਰ ਸੜਕ 'ਤੇ ਬਟਾਲਾ ਸ਼ਹਿਰ ਦੇ ਦੱਖਣ ਵੱਲ 8 ਕਿਲੋਮੀਟਰ ਦੂਰ ਚਹਿਲ ਅਤੇ ਸਾਲਹੋ ਪਿੰਡਾਂ ਦੀ ਹੱਦ 'ਤੇ ਸਥਿਤ ਹੈ। ਗੁਰੂ ਨਾਨਕ ਦੇਵ ਜੀ ਸ਼ਿਵਰਾਤਰੀ ਦੇ ਤਿਉਹਾਰ 'ਤੇ ਆਪਣੇ ਚੇਲਿਆਂ ਸਮੇਤ ਇਸ ਸਥਾਨ 'ਤੇ ਆਏ ਸਨ। ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਅਸਥਾਨ ਗੁਰਦੁਆਰਾ ਅੱਚਲ ਸਾਹਿਬ, ਬਟਾਲਾ ਸ਼ਹਿਰ ਤੋਂ 7 ਕਿਲੋਮੀਟਰ ਦੱਖਣ ਵੱਲ ਜਲੰਧਰ-ਬਟਾਲਾ ਰੋਡ 'ਤੇ ਚਹਿਲ ਅਤੇ ਸਾਲਹੋ ਪਿੰਡਾਂ ਦੀ ਹੱਦ ਦੇ ਨਾਲ ਦੱਖਣ ਵੱਲ ਸਥਿਤ ਹੈ। ਅਚਲ ਬਟਾਲਾ ਮੁਗਲ ਸ਼ਾਸਨ ਦੌਰਾਨ ਨਾਥ ਪੰਥੀ ਯੋਗੀਆਂ ਦਾ ਸਭ ਤੋਂ ਮਹੱਤਵਪੂਰਨ ਕੇਂਦਰ ਰਿਹਾ ਹੈ। ਇਸ ਸਥਾਨ 'ਤੇ ਸਿੱਧ-ਯੋਗੀਆਂ ਦਾ ਆਪਣੀ ਸਰੀਰਕ ਮੌਜੂਦਗੀ ਦੁਆਰਾ ਦਬਦਬਾ ਸੀ। ਗੁਰੂ ਨਾਨਕ ਦੇਵ ਜੀ ਆਪਣੇ ਚੇਲਿਆਂ ਸਮੇਤ ਸ਼ਿਵਰਾਤਰੀ ਦੇ ਤਿਉਹਾਰ 'ਤੇ ਇਸ ਸਥਾਨ 'ਤੇ ਆਏ ਸਨ। ਗੁਰਦੁਆਰਾ ਸਾਹਿਬ ਦੇ ਸਾਹਮਣੇ ਭਗਵਾਨ ਸ਼ਿਵ ਦੇ ਪੁੱਤਰ ਕਾਰਤੀਕੇਯ ਨੂੰ ਸਮਰਪਿਤ ਇੱਕ ਪ੍ਰਾਚੀਨ ਹਿੰਦੂ ਮੰਦਰ ਹੈ, ਜੋ ਕਿ ਅਚਲ ਵਟਾਲਾ ਦੇ ਨਾਂ ਨਾਲ ਮਸ਼ਹੂਰ ਹੈ। 17ਵੀਂ ਸਦੀ ਦੇ ਅੰਤ ਵਿੱਚ ਖਾਸ ਤੌਰ 'ਤੇ ਸ਼ਿਵਰਾਤਰੀ ਦੇ ਮੌਕੇ 'ਤੇ ਸਾਲਾਨਾ ਮੇਲੇ ਦੌਰਾਨ ਦੂਰ-ਦੁਰਾਡੇ ਤੋਂ ਬਹੁਤ ਸਾਰੇ ਸਾਧੂ ਆਏ । ਗੁਰੂ ਜੀ ਨੇ ਇੱਥੇ ਯੋਗੀਆਂ ਅਤੇ ਸਾਧੂਆਂ ਨਾਲ ਵਿਚਾਰ ਵਟਾਂਦਰਾ ਕੀਤਾ।
1714629818755.png

ਗੁਰਦੁਆਰਾ ਅੱਚਲ ਵਟਾਲਾ ਸਾਹਿਬ
1714629840309.png

ਅਚਲ ਵਟਾਲਾ ਵਿਖੇ ਸਿੱਧ ਯੋਗੀਆਂ ਨਾਲ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਚਰਚਾ ਦੀ ਪੇਂਟਿੰਗ

ਜਿਵੇਂ ਹੀ ਗੁਰੂ ਨਾਨਕ ਦੇਵ ਜੀ ਇਸ ਸਥਾਨ 'ਤੇ ਪਹੁੰਚੇ, ਲੋਕ ਉਨ੍ਹਾਂ ਦੇ ਚਰਨ ਛੂਹਣ ਲਈ ਉਨ੍ਹਾਂ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਇਸ ਨੇ ਯੋਗੀਆਂ ਦੇ ਦਿਲਾਂ ਵਿੱਚ ਈਰਖਾ ਅਤੇ ਕੁੜੱਤਣ ਪੈਦਾ ਕੀਤੀ, ਕਿਉਂਕਿ ਲੋਕਾਂ ਨੇ ਗੁਰੂ ਵੱਲ ਬਹੁਤ ਧਿਆਨ ਦਿੱਤਾ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ।ਇਹ ਯੋਗੀਆਂ ਲਈ ਬਰਦਾਸ਼ਤ ਕਰਨ ਲਈ ਬਹੁਤ ਜ਼ਿਆਦਾ ਸੀ। ਇਹ ਮਹਿਸੂਸ ਕਰਦੇ ਹੋਏ ਕਿ ਗੁਰੂ ਨਾਨਕ ਆਪਣੇ ਚੇਲਿਆਂ 'ਤੇ ਜਿੱਤ ਪ੍ਰਾਪਤ ਕਰਨ ਲਈ ਉਨ੍ਹਾਂ ਦੇ ਪਵਿੱਤਰ ਸਥਾਨ 'ਤੇ ਘੁਸਪੈਠ ਕਰਨ ਵਾਲੇ ਸਨ, ਉਨ੍ਹਾਂ ਦੇ ਨੇਤਾ ਭੰਗਰ ਨਾਥ ਦੀ ਗੁਰੂ ਨਾਨਕ ਨਾਲ ਬਹਿਸ ਹੋਈ। ਗੁਰੂ ਨਾਨਕ ਦੇਵ ਜੀ ਨੇ ਯੋਗੀ ਨੂੰ ਕਿਹਾ ਕਿ ਭੰਗਰ ਨਾਥ ਇੱਕ ਪਖੰਡੀ ਸੀ। ਭਾਵੇਂ ਬਾਹਰੋਂ ਸੰਸਾਰ ਨੂੰ ਤਿਆਗ ਦਿੱਤਾ ਸੀ, ਪਰ ਫਿਰ ਵੀ ਉਹ ਦੁਨਿਆਵੀ ਲੋਕਾਂ ਦੇ ਘਰ ਜਾ ਕੇ ਭੋਜਨ ਮੰਗਦਾ ਹੈ। ਗੁਰੂ ਜੀ ਨੇ ਭੰਗਰ ਨਾਥ ਨੂੰ ਪੁੱਛਿਆ, "ਤੁਸੀਂ ਕਿਸ ਤਰ੍ਹਾਂ ਉਨ੍ਹਾਂ ਨਾਲੋਂ ਉੱਤਮ ਹੋ ਜਿਨ੍ਹਾਂ ਦੇ ਦਰਵਾਜ਼ੇ 'ਤੇ ਤੁਸੀਂ ਰੋਜ਼ਾਨਾ ਭੋਜਨ ਦੀ ਭੀਖ ਮੰਗਦੇ ਹੋ? ਤੁਸੀਂ ਉਨ੍ਹਾਂ ਨੂੰ ਬਦਲੇ ਵਿੱਚ ਕੀ ਦਿੰਦੇ ਹੋ" ਜਵਾਬ ਦੇਣ ਦੀ ਬਜਾਏ, ਯੋਗੀ ਨੇ ਕਾਲਾ ਜਾਦੂ ਅਤੇ ਜਾਦੂ ਸ਼ਕਤੀਆਂ ਦਾ ਚਮਤਕਾਰ ਦਿਖਾਉਣਾ ਸ਼ੁਰੂ ਕਰ ਦਿੱਤਾ। ਪਰ ਗੁਰੂ ਨਾਨਕ ਦੇਵ ਜੀ ਉਸ ਦੀਆਂ ਜਾਦੂ ਦੀਆਂ ਚਾਲਾਂ ਤੋਂ ਪ੍ਰਭਾਵਿਤ ਨਹੀਂ ਹੋਏ। ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਪ੍ਰਭੂ ਨੂੰ ਮਿਲਣਾ ਹੀ ਅਸਲੀ ਯੋਗ ਹੈ ਜੋ ਸਿਰਫ਼ ਗੱਲਾਂ ਨਾਲ ਨਹੀਂ ਹੋ ਸਕਦਾ। ਜਦੋਂ ਤੁਸੀਂ ਸਾਰਿਆਂ ਨੂੰ ਬਰਾਬਰ ਦੇਖਦੇ ਹੋ ਤਾਂ ਹੀ ਤੁਹਾਡੇ ਸੱਚੇ ਯੋਗੀ ਹੁੰਦੇ ਹਨ।

ਜਵਾਬ ਦੇਣ ਦੀ ਬਜਾਏ ਭੰਗਰ ਨਾਥ ਨੇ ਫਿਰ ਚਮਤਕਾਰ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਨਾਨਕ ਦੇਵ ਜੀ ਦੇ ਕਰਿਸ਼ਮੇ ਦਾ ਸਾਮ੍ਹਣਾ ਨਾ ਕਰ ਸਕੇ ਅਤੇ ਉਨ੍ਹਾਂ ਦੇ ਸਾਹਮਣੇ ਆਪਣੀਆਂ ਸ਼ਕਤੀਆਂ ਗੁਆ ਬੈਠੇ ਤੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਗੁਰੂ ਜੀ ਕੋਲ ਮਹਾਨ ਸ਼ਕਤੀਆਂ ਹਨ। ਤੁਰੰਤ ਨਿਮਰ ਹੋ ਕੇ, ਉਹ ਹੋਰ ਯੋਗੀਆਂ ਦੇ ਨਾਲ ਗੁਰੂ ਜੀ ਦੇ ਚਰਨਾਂ 'ਤੇ ਡਿੱਗ ਪਿਆ ਅਤੇ ਮੁਆਫੀ ਦੀ ਭੀਖ ਮੰਗੀ। ਗੁਰੂ ਜੀ ਨੇ ਉਹਨਾਂ ਨੂੰ ਇਹ ਦੱਸਣ ਤੋਂ ਬਾਅਦ ਮਾਫ਼ ਕਰ ਦਿੱਤਾ ਕਿ ਸਭ ਤੋਂ ਉੱਤਮ ਪਰਮਾਤਮਾ ਲਈ ਪਿਆਰ ਅਤੇ ਦਇਆ ਹੈ ਅਤੇ ਕੋਈ ਵੀ ਚਮਤਕਾਰ ਜਾਂ ਜਾਦੂ ਇਸ ਦੇ ਨੇੜੇ ਨਹੀਂ ਆ ਸਕਦਾ। ਗੁਰੂ ਜੀ ਨੇ ਲੋਕਾਂ ਨੂੰ ਪ੍ਰਮਾਤਮਾ ਦਾ ਨਾਮ ਜਪਣ ਲਈ ਕਿਹਾ। ਗੁਰੂ ਜੀ ਨੇ ਇਸ ਅਸਥਾਨ 'ਤੇ ਦਾਤਨ (ਰੁੱਖ ਦੀ ਟਹਿਣੀ) ਲਗਾਈ। ਲੋਕਾਂ ਨੇ ਕਿਹਾ ਕਿ ਇਹ ਕੰਡਿਆਲਾ ਦਰੱਖਤ ਹੈ। ਗੁਰੂ ਜੀ ਨੇ ਪੁੱਛਿਆ, "ਤੁਹਾਨੂੰ ਕਿਹੜਾ ਰੁੱਖ ਚਾਹੀਦਾ ਹੈ?" ਲੋਕਾਂ ਨੇ ਕਿਹਾ, "ਸਾਨੂੰ ਕੋਈ ਫਲਦਾਰ ਰੁੱਖ ਚਾਹੀਦਾ ਹੈ।" ਗੁਰੂ ਜੀ ਨੇ ਕਿਹਾ, "ਇਹ ਬੇਰੀ ਦਾ ਰੁੱਖ ਬਣ ਜਾਵੇਗਾ ਅਤੇ ਸਾਲ ਵਿੱਚ 12 ਮਹੀਨੇ ਫਲ ਦੇਵੇਗਾ"। ਉਹ ਬੇਰੀ ਦਾ ਰੁੱਖ ਗੁਰਦੁਆਰਾ ਕੰਪਲੈਕਸ ਦੇ ਅੰਦਰ ਮੌਜੂਦ ਹੈ।
1714629874822.png

ਗੁਰਦੁਆਰਾ ਅੱਚਲ ਵਟਾਲਾ

ਗੁਰੂ ਨਾਨਕ ਦੇਵ ਜੀ ਅਤੇ ਨਾਥ ਯੋਗੀਆਂ ਵਿਚਕਾਰ ਪ੍ਰਸਿੱਧ ਚਰਚਾ ਤੋਂ ਬਾਅਦ, ਜਿਸ ਵਿਚ ਗੁਰੂ ਨੇ ਉਨ੍ਹਾਂ ਨੂੰ ਨਿਮਰਤਾ ਅਤੇ ਨਾਮ ਜਪਣ ਦਾ ਸਬਕ ਖਿਾਇਆ , ਉਨ੍ਹਾਂ ਦੇ ਸਨਮਾਨ ਲਈ ਇਕ ਛੋਟਾ ਥੜਾ ਬਣਾਇਆ ਗਿਆ । 18ਵੀਂ ਸਦੀ ਵਿੱਚ ਗੁਰੂ ਜੀ ਦੀ ਯਾਦ ਵਿੱਚ ਇੱਕ ਛੋਟਾ ਗੁਰਦੁਆਰਾ ਬਣਾਇਆ ਗਿਆ । ਇਸ ਨੂੰ 1935 ਵਿੱਚ ਹੋਰ ਵਿਕਸਤ ਕੀਤਾ ਗਿਆ । ਮੁੱਖ ਗੁਰਦੁਆਰੇ ਦੇ ਢਾਂਚੇ ਦੀ ਨੀਂਹ 17 ਅਕਤੂਬਰ 1935 ਨੂੰ ਰੱਖੀ ਗਈ । ਇਸਦਾ ਨਿਰਮਾਣ ਸਾਲ 1946 ਵਿੱਚ ਪੂਰਾ ਹੋਇਆ । ਇਸ ਗੁਰਦੁਆਰਾ ਕੰਪਲੈਕਸ ਵਿੱਚ ਹੁਣ ਇੱਕ ਇੱਕ 8 ਮੀਟਰ ਉੱਚੀ ਛੱਤ ਵਾਲਾ ਇੱਕ ਹਾਲ ਹੈ, ਅਤੇ ਇਸਦੀ ਮੱਧ ਉਚਾਈ 'ਤੇ ਚਾਰੇ ਪਾਸੇ ਇੱਕ ਗੈਲਰੀ ਹੈ। ਉਨ੍ਹਾਂ ਦੀ ਯਾਤਰਾ ਦੀ ਯਾਦ ਵਿਚ ਗੁਰਦੁਆਰਾ ਚੋਲਾ ਸਾਹਿਬ ਦੀ ਉਸਾਰੀ ਕੀਤੀ ਗਈ । ਗੁਰਦੁਆਰਾ ਇੱਕ ਨੀਵੀਂ ਪਹਾੜੀ 'ਤੇ ਸਥਿਤ ਹੈ ਅਤੇ ਹਿੰਦੂ ਮੰਦਰ ਦੇ ਬਿਲਕੁਲ ਨੇੜੇ ਹੈ ਜਿੱਥੇ ਭਗਵਾਨ ਸ਼ਿਵ ਦੇ ਵੱਡੇ ਪੁੱਤਰ, ਭਗਵਾਨ ਕਾਰਤੀਕੇ ਦੀ ਪੂਜਾ ਹੁੰਦੀ ਹੈ। ਮੰਦਰ ਨੂੰ ਅਚਲ ਵਟਾਲਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇੱਕ ਕਮਲ ਦੇ ਆਕਾਰ ਦਾ ਗੁੰਬਦ ਸਿਖਰ ਢਾਂਚੇ ਦੇ ਸਿਖਰ 'ਤੇ ਟਿਕਿਆ ਹੋਇਆ ਹੈ। ਕੰਧ ਦੇ ਸਿਖਰ 'ਤੇ ਠੋਸ ਕਮਲ ਦੇ ਫੁੱਲ ਹੁੰਦੇ ਹਨ। ਹਾਲ ਦੀ ਛੱਤ ਦੇ ਕੋਨਿਆਂ ਉੱਤੇ ਚੌਰਸ ਗੁੰਬਦ ਵਾਲੇ ਕੋਠੇ ਹਨ।

ਗੁਰਦੁਆਰੇ ਦੇ ਅਹਾਤੇ ਵਿੱਚ ਇੱਕ ਇੱਟਾਂ ਦੀ ਚਾਰਦੀਵਾਰੀ ਅੰਦਰ ਸ਼ਰਧਾਲੂਆਂ ਲਈ ਕਮਰੇ ਹਨ। ਇਸੇ ਚਾਰ ਦੀਵਾਰੀ ਅੰਦਰ ਗੁਰੂ ਕਾ ਲੰਗਰ ਵੀ ਹੈ ਜਿਥੇ ਸਾਰੇ ਸੈਲਾਨੀਆਂ ਨੂੰ ਮੁਫਤ ਭੋਜਨ ਵਰਤਾਇਆ ਜਾਂਦਾ ਹੈ। ਸ਼ਿਵਰਾਤਰੀ ਦੇ ਤਿਉਹਾਰ ਦੇ ਮੌਕੇ 'ਤੇ, ਹਿੰਦੂ ਅਤੇ ਸਿੱਖ ਸ਼ਰਧਾਲੂ ਇਕਸੁਰਤਾ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੁੰਦੇ ਹਨ।

ਇਸ ਸਥਾਨ 'ਤੇ ਪਹੁੰਚਣ ਲਈ ਅੰਮ੍ਰਿਤਸਰ ਸਭ ਤੋਂ ਨੇੜਲਾ ਸਥਾਨ ਹੈ ਜਿੱਥੋਂ ਇਸ ਸਥਾਨ 'ਤੇ ਟੈਕਸੀਆਂ ਮਿਲਦੀਆਂ ਹਨ। ਰੇਲ ਰਾਹੀਂ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਗੁਰਦਾਸਪੁਰ ਹੈ, ਜੋ ਜੰਮੂ-ਦਿੱਲੀ ਰੇਲਵੇ ਲਾਈਨ ਰਾਹੀਂ ਜੁੜਿਆ ਹੋਇਆ ਹੈ। ਜੰਮੂ ਮੇਲ ਅਤੇ ਚੇਨਈ ਮੇਲ ਮੁੱਖ ਰੇਲਗੱਡੀਆਂ ਵਿੱਚੋਂ ਹਨ ਜੋ ਗੁਰਦਾਸਪੁਰ ਵਿਖੇ ਰੁਕਦੀਆਂ ਹਨ। ਸੜਕ ਰਾਹੀਂ ਗੁਰਦਾਸਪੁਰ ਰਾਸ਼ਟਰੀ ਰਾਜਮਾਰਗ 15 ਰਾਹੀਂ ਦੇਸ਼ ਦੇ ਸਾਰੇ ਹਿੱਸਿਆਂ ਨਾਲ ਜੁੜਿਆ ਹੋਇਆ ਹੈ। ਗੁਰਦਾਸਪੁਰ ਅਤੇ ਹੋਰ ਸ਼ਹਿਰਾਂ ਵਿਚਕਾਰ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਚਲਦੀਆਂ ਹਨ।

ਜਦੋਂ ਛੇਵੇਂ ਗੁਰੂ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਵੱਡੇ ਸਪੁੱਤਰ, ਬਾਬਾ ਗੁਰਦਿੱਤਾ ਜੀ ਦੇ ਵਿਆਹ ਸਮਾਗਮ ਲਈ ਬਟਾਲੇ ਗਏ ਤਾਂ ਉਹ ਇਸ ਸਥਾਨ 'ਤੇ ਆਏ ਸਨ। ਗੁਰੂ ਜੀ ਨੇ ਇੱਕ ਅੱਠ ਕੋਨੇ ਵਾਲਾ ਖੂਹ ਖੁਦਵਾਇਆ ਜੋ ਗੁਰਦੁਆਰੇ ਦੇ ਮੁੱਖ ਗੇਟ ਦੇ ਸਾਹਮਣੇ ਸਥਿਤ ਹੈ। ਉਹ ਖੂਹ ਅੱਜ ਵੀ ਗੁਰਦੁਆਰੇ ਦੇ ਮੁੱਖ ਗੇਟ ਦੇ ਸਾਹਮਣੇ ਮੌਜੂਦ ਹੈ।ਗੁਰਦੁਆਰਾ ਅੱਚਲ ਸਾਹਿਬ ਬਟਾਲਾ-ਬਾਬਾ ਬਕਾਲਾ ਰੋਡ 'ਤੇ ਸਥਿਤ ਹੈ। (2)

ਹਵਾਲੇ
1. ਗੁਰਦੁਆਰਾ ਸ੍ਰੀ ਅੱਚਲ ਸਾਹਿਬ - ਬਟਾਲਾ - ਵਿਸ਼ਵ ਗੁਰਦੁਆਰੇ
2. https://utsav.gov.in/view-event/mela-achal-vatala-1

ਬਟਾਲਾ ਅਤੇ ਅਚਲ ਵਟਾਲਾ ਦੇ ਦਰਸ਼ਨ ਕਰਕੇ ਅਸੀਂ ਡੇਰਾ ਬਾਬਾ ਨਾਨਕ ਅਤੇ ਉੁਸ ਦੇ ਰਾਹ ਵਿੱਚ ਪੈਂਦੇ ਗੁਰਦੁਅਰਾ ਕਠਿਆਲਾ ਸਾਹਿਬ ਦੇ ਦਰਸ਼ਨਾ ਲਈ ਚੱਲ ਪਏ।​
 

❤️ CLICK HERE TO JOIN SPN MOBILE PLATFORM

Top