• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1

dalvinder45

SPNer
Jul 22, 2023
893
37
79
ਸ੍ਰੀ ਅੰਮ੍ਰਿਤਸਰ ਥੜਾ ਸਾਹਿਬ, ਦੁਖ ਭੰਜਨੀ ਬੇਰੀ ਅਤੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਸਥਾਨ ਦੇ ਦਰਸ਼ਨਾਂ ਤੋਂ ਬਾਦ ਅਸੀਂ ਸੱਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਕੇ, ਵਾਹਿਗੁਰੂ ਦਾ ਸ਼ੁਕਰ ਅਦਾ ਕੀਤਾ ਕਿ ਸਾਨੂੰ ਇਤਨੇ ਲੰਬੇ ਅਤੇ ਔਖੇ ਸਫਰਾਂ ਵਿੱਚ ਹੱਥ ਦੇ ਕੇ ਰੱਖੀ ਰੱਖਿਆ ਤੇ ਆਉਂਦੀਆਂ ਮੁਸੀਬਤਾਂ ਤੋਂ ਬਚਾਈ ਰੱਖਿਆ।
1715083999218.png

ਦੁੱਖ ਭੰਜਨੀ ਬੇਰੀ
1715084034535.png

ਬਾਬਾ ਦੀਪ ਸਿੰਘ ਦਾ ਸ਼ਹੀਦੀ ਸਥਾਨ
1715084079174.png

1715084105279.png

ਸ੍ਰੀ ਹਰਿਮੰਦਰ ਸਾਹਿਬ
1715084136703.png

ਦਰਬਾਰ ਸਾਹਿਬ ਸਰੋਵਰ

ਫਿਰ ਅਸੀਂ ਅਕਾਲ ਤਖਤ ਸਾਹਿਬ ਅਤੇ ਬੇਰੀ ਬਾਬਾ ਬੁਢਾ ਸਾਹਿਬ ਦੇ ਦਰਸ਼ਨ ਕੀਤੇ
1715084166525.png

ਅਕਾਲ ਤਖਤ ਸਾਹਿਬ
1715084203114.png

ਇਤਿਹਾਸਿਕ ਬੇਰ ਬਾਬਾ ਬੁਢਾ ਜੀ
1715084268744.png

ਬਾਬਾ ਅਟੱਲ
ਫਿਰ ਅਸੀਂ ਬਾਬਾ ਅਟੱਲ ਦੇ ਦਰਸ਼ਨ ਕਰਕੇ ਤੇਜਾ ਸਿਘ ਸਮੁੰਦਰੀ ਹਾਲ ਵਿੱਚ ਧਰਮ ਪਰਚਾਰ ਕਮੇਟੀ ਦੇ ਦਫਤਰ ਪਹੁੰਚੇ ਜਿੱਥੇ ਸਰਦਾਰ ਬਲਵਿੰਦਰ ਸਿੰਘ ਜੌੜਾ ਸਿੰਘਾ ਨੇ ਬੜਾ ਨਿਘਾ ਸਵਾਗਤ ਕੀਤਾ ਅਤੇ ਸਾਨੂੰ ਸਮੁੰਦਰੀ ਹਾਲ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। ਅਸੀਂ ਧਰਮ ਪ੍ਰਚਾਰ ਕਮੇਟੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸਾਡੇ ਲਈ ਸਾਰਿਆਂ ਗੁਰਦੁਆਰਾ ਸਾਹਿਬਾਨਾਂ ਦੇ ਨਾਮ ਪਤ੍ਰ ਲਿਖ ਦਿਤਾ ਸੀ ਜਿਸ ਨਾਲ ਸਾਡਾ ਰਹਿਣਾ, ਖਾਣਾ ਪੀਣਾ ਆਸਾਨ ਹੋ ਗਿਆ ਸੀ।
1715084320700.png

ਫੋਟੋ ਵਿੱਚ ਸੱਭ ਤੋਂ ਖੱਬੇ ਲਿਖਾਰੀ ਡਾ: ਦਲਵਿੰਦਰ ਸਿੰਘ ਗ੍ਰੇਵਾਲ, ਨਾਲ ਬਲਵਿੰਦਰ ਸਿੰਘ ਜੌੜਾ ਸਿੰਘ ਸਕਤਰ ਐਸ ਜੀ ਪੀ ਸੀ ਤੀਜੇ ਨੰਬਰ ਤੇ ਟ੍ਰਬਨ ਟ੍ਰੈਵਲਰ ਸਰਦਾਰ ਅਮਰਜੀਤ ਸਿੰਘ ਚਾਵਲਾ ਤੇ ਫਿਰ ਸ਼੍ਰੋਮਣੀ ਕਮੇਟੀ ਦੇ ਹੋਰ ਮੈਂਬਰ ਅਤੇ ਸਾਡੇ ਕਾਫਲੇ ਦੇ ਮੈਂਬਰ

ਅੱਗੇ ਸ੍ਰੀ ਅੰਮ੍ਰਿਤਸਰ ਦੀ ਪ੍ਰੈਸ ਕਲੱਬ ਨੇ ਸਾਡੀਆਂ ਇੰਟਰਵਿਊਆਂ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ ਜਿੱਥੇ ਅਸੀ ਅਪਣੇ ਯਾਤਰਾ ਦੇ ਤਜਰਬੇ ਪ੍ਰੈਸ ਅੱਗੇ ਰੱਖੇ । ਸਾਡੀਆਂ ਇਹ ਇੰਟਰਵਿਊਆਂ ਤੇ ਖਬਰਾਂ ਅਗਲੇ ਦਿਨ ਮੁਖ ਅਖਬਾਰਾਂ ਵਿੱਚ ਛਪੀਆਂ।
1715084370898.png

ਟ੍ਰਬਨ ਟ੍ਰੈਵਲਰ ਸਰਦਾਰ ਅਮਰਜੀਤ ਸਿੰਘ ਚਾਵਲਾ ਅਤੇ ਲਿਖਾਰੀ ਡਾ: ਦਲਵਿੰਦਰ ਸਿੰਘ ਗ੍ਰੇਵਾਲ ਦੀ ਤਸਵੀਰ
1715084423212.png

ਟ੍ਰਬਨ ਟ੍ਰੈਵਲਰ ਸਰਦਾਰ ਅਮਰਜੀਤ ਸਿੰਘ ਚਾਵਲਾ ਅਤੇ ਲਿਖਾਰੀ ਡਾ: ਦਲਵਿੰਦਰ ਸਿੰਘ ਗ੍ਰੇਵਾਲ ਦੀ ਤਸਵੀਰ
1715084448397.png

ਟ੍ਰਬਨ ਟ੍ਰੈਵਲਰ ਸਰਦਾਰ ਅਮਰਜੀਤ ਸਿੰਘ ਚਾਵਲਾ, ਲਿਖਾਰੀ ਡਾ: ਦਲਵਿੰਦਰ ਸਿੰਘ ਗ੍ਰੇਵਾਲ ਅਤੇ ਬਾਕੀ ਕ੍ਰਿਊ ਮੈਂਬਰਾਂ ਦੀ ਤਸਵੀਰ
 
Last edited:
Top