Japjisahib Ji
Thank you for your patience and understanding. Further to your post #148 and subsequent communication thereafter, I thought it only proper to post the above video link [#187] to illustrate what nam simran is.
In addition, and in particular for your perusal, I cite the following with a view that you will in your own time read n chew on the essential elements of gurmat sidhant re meditation/sehj dhyan/vichaar dhara/nam simran:
Page 790 SGGSJ
ਸਲੋਕ ਮਃ ੧ ॥ ਜਿਨੀ ਨ ਪਾਇਓ ਪ੍ਰੇਮ ਰਸੁ ਕੰਤ ਨ ਪਾਇਓ ਸਾਉ ॥ ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ ॥੧॥
Page 239
Look what Guru Arjun is saying to those who don't meditate -
ਗਉੜੀ ਮਹਲਾ ੫ ॥ ਬਿਨੁ ਸਿਮਰਨ ਜੈਸੇ ਸਰਪ ਆਰਜਾਰੀ ॥ ਤਿਉ ਜੀਵਹਿ ਸਾਕਤ ਨਾਮੁ ਬਿਸਾਰੀ ॥੧॥ ਏਕ ਨਿਮਖ ਜੋ ਸਿਮਰਨ ਮਹਿ ਜੀਆ ॥ ਕੋਟਿ ਦਿਨਸ ਲਾਖ ਸਦਾ ਥਿਰੁ ਥੀਆ ॥੧॥ ਰਹਾਉ ॥ ਬਿਨੁ ਸਿਮਰਨ ਧ੍ਰਿਗੁ ਕਰਮ ਕਰਾਸ ॥ ਕਾਗ ਬਤਨ ਬਿਸਟਾ ਮਹਿ ਵਾਸ ॥੨॥ ਬਿਨੁ ਸਿਮਰਨ ਭਏ ਕੂਕਰ ਕਾਮ ॥ ਸਾਕਤ ਬੇਸੁਆ ਪੂਤ ਨਿਨਾਮ ॥੩॥ ਬਿਨੁ ਸਿਮਰਨ ਜੈਸੇ ਸੀਙ ਛਤਾਰਾ ॥ ਬੋਲਹਿ ਕੂਰੁ ਸਾਕਤ ਮੁਖੁ ਕਾਰਾ ॥੪॥ ਬਿਨੁ ਸਿਮਰਨ ਗਰਧਭ ਕੀ ਨਿਆਈ ॥ ਸਾਕਤ ਥਾਨ ਭਰਿਸਟ ਫਿਰਾਹੀ ॥੫॥ ਬਿਨੁ ਸਿਮਰਨ ਕੂਕਰ ਹਰਕਾਇਆ ॥ ਸਾਕਤ ਲੋਭੀ ਬੰਧੁ ਨ ਪਾਇਆ ॥੬॥ ਬਿਨੁ ਸਿਮਰਨ ਹੈ ਆਤਮ ਘਾਤੀ ॥ ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ ॥੭॥ ਜਿਸੁ ਭਇਆ ਕ੍ਰਿਪਾਲੁ ਤਿਸੁ ਸਤਸੰਗਿ ਮਿਲਾਇਆ ॥ ਕਹੁ ਨਾਨਕ ਗੁਰਿ ਜਗਤੁ ਤਰਾਇਆ ॥੮॥
Page 1010
ਮਾਰੂ ਮਹਲਾ ੧ ॥ ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ ॥ ਜਿਸ ਕੈ ਡਰਿ ਭੈ ਭਾਗੀਐ ਅੰਮ੍ਰਿਤੁ ਤਾ ਕੋ ਨਾਉ ॥ ਮਾਰਹਿ ਰਾਖਹਿ ਏਕੁ ਤੂ ਬੀਜਉ ਨਾਹੀ ਥਾਉ ॥੧॥ ਬਾਬਾ ਮੈ ਕੁਚੀਲੁ ਕਾਚਉ ਮਤਿਹੀਨ ॥ ਨਾਮ ਬਿਨਾ ਕੋ ਕਛੁ ਨਹੀ ਗੁਰਿ ਪੂਰੈ ਪੂਰੀ ਮਤਿ ਕੀਨ ॥੧॥ ਰਹਾਉ ॥ ਅਵਗਣਿ ਸੁਭਰ ਗੁਣ ਨਹੀ ਬਿਨੁ ਗੁਣ ਕਿਉ ਘਰਿ ਜਾਉ ॥ ਸਹਜਿ ਸਬਦਿ ਸੁਖੁ ਊਪਜੈ ਬਿਨੁ ਭਾਗਾ ਧਨੁ ਨਾਹਿ ॥ ਜਿਨ ਕੈ ਨਾਮੁ ਨ ਮਨਿ ਵਸੈ ਸੇ ਬਾਧੇ ਦੂਖ ਸਹਾਹਿ ॥੨॥ ਜਿਨੀ ਨਾਮੁ ਵਿਸਾਰਿਆ ਸੇ ਕਿਤੁ ਆਏ ਸੰਸਾਰਿ ॥ ਆਗੈ ਪਾਛੈ ਸੁਖੁ ਨਹੀ ਗਾਡੇ ਲਾਦੇ ਛਾਰੁ ॥ ਵਿਛੁੜਿਆ ਮੇਲਾ ਨਹੀ ਦੂਖੁ ਘਣੋ ਜਮ ਦੁਆਰਿ ॥੩॥ ਅਗੈ ਕਿਆ ਜਾਣਾ ਨਾਹਿ ਮੈ ਭੂਲੇ ਤੂ ਸਮਝਾਇ ॥ ਭੂਲੇ ਮਾਰਗੁ ਜੋ ਦਸੇ ਤਿਸ ਕੈ ਲਾਗਉ ਪਾਇ ॥ ਗੁਰ ਬਿਨੁ ਦਾਤਾ ਕੋ ਨਹੀ ਕੀਮਤਿ ਕਹਣੁ ਨ ਜਾਇ ॥੪॥ ਸਾਜਨੁ ਦੇਖਾ ਤਾ ਗਲਿ ਮਿਲਾ ਸਾਚੁ ਪਠਾਇਓ ਲੇਖੁ ॥ ਮੁਖਿ ਧਿਮਾਣੈ ਧਨ ਖੜੀ ਗੁਰਮੁਖਿ ਆਖੀ ਦੇਖੁ ॥ ਤੁਧੁ ਭਾਵੈ ਤੂ ਮਨਿ ਵਸਹਿ ਨਦਰੀ ਕਰਮਿ ਵਿਸੇਖੁ ॥੫॥ ਭੂਖ ਪਿਆਸੋ ਜੇ ਭਵੈ ਕਿਆ ਤਿਸੁ ਮਾਗਉ ਦੇਇ ॥ ਬੀਜਉ ਸੂਝੈ ਕੋ ਨਹੀ ਮਨਿ ਤਨਿ ਪੂਰਨੁ ਦੇਇ ॥ ਜਿਨਿ ਕੀਆ ਤਿਨਿ ਦੇਖਿਆ ਆਪਿ ਵਡਾਈ ਦੇਇ ॥੬॥ ਨਗਰੀ ਨਾਇਕੁ ਨਵਤਨੋ ਬਾਲਕੁ ਲੀਲ ਅਨੂਪੁ ॥ ਨਾਰਿ ਨ ਪੁਰਖੁ ਨ ਪੰਖਣੂ ਸਾਚਉ ਚਤੁਰੁ ਸਰੂਪੁ ॥ ਜੋ ਤਿਸੁ ਭਾਵੈ ਸੋ ਥੀਐ ਤੂ ਦੀਪਕੁ ਤੂ ਧੂਪੁ ॥੭॥ ਗੀਤ ਸਾਦ ਚਾਖੇ ਸੁਣੇ ਬਾਦ ਸਾਦ ਤਨਿ ਰੋਗੁ ॥ ਸਚੁ ਭਾਵੈ ਸਾਚਉ ਚਵੈ ਛੂਟੈ ਸੋਗ ਵਿਜੋਗੁ ॥ ਨਾਨਕ ਨਾਮੁ ਨ ਵੀਸਰੈ ਜੋ ਤਿਸੁ ਭਾਵੈ ਸੁ ਹੋਗੁ ॥੮॥੩॥
Page 996, 473, 1428, 1247, - list is not exhaustive.
Japjisahib Ji, the point in reference is that, Gur Ghar has pointed to [above] and suggested the importance of meditation. It isn't by any measure the be all, end all factor - far from it. What is important, in my view is, the striking of the right balance between the spiritual, physical, mental and the emotional constitution of a person so that full human potential is utilised. That is to say, emphasis should be on, "what kind of a person am I to become to live well ?" And, Sikhism offers that very lifestyle where everything could be proportionalised and a life lived well, as a result..
ਕੀ ਵਾਹਿਗੁਰੂ ਵਾਹਿਗੁਰੂ ਕਰਨਾ ਸਿਮਰਨ ਹੈ? by
ਜਤਿੰਦਰ ਕੌਰ
ਸਾਨੂੰ ਬਾਬਾ ਨਾਨਕ ਨੇ ਗੁਰਬਾਣੀ ਵਿੱਚ ਮੰਤਰ ਰਟਨ ਤੋਂ ਵਰਜਿਤ ਕੀਤਾ ਹੈ। ਪਰ ਅਫਸੋਸ ਜਿਨ੍ਹਾਂ ਗਲਾਂ ਤੋਂ ਸਾਨੂੰ ਬਾਬਾ ਨਾਨਕ ਨੇ ਕੱਢਿਆ, ਅਸੀਂ ਫਿਰ ਉਨ੍ਹਾਂ ਵਿੱਚ ਹੀ ਗਲਤਾਨ ਹੋ ਰਹੇ ਹਾਂ। ਪਰ ਅੱਜ ਇਹ ਅਖੌਤੀ ਪ੍ਰਥਾ ਚਲ ਪਈ ਹੈ ਕਿ ਵਾਹਿਗੁਰੂ-ਵਾਹਿਗੁਰੂ ਵਾਰ-ਵਾਰ ਕਹਿਣਾ ਹੀ ਸਿਮਰਨ ਹੈ ਜਾਂ ਨਾਮ ਜੱਪਣਾ ਹੈ।
ਜਦਕਿ ‘ਵਾਹਿਗੁਰੂ’ ਅਖਰ ਗੁਰਮੰਤ੍ਰ ਨਹੀਂ ਹੈ। ਪ੍ਰਮਾਤਮਾ ਦਾ ਨਾਮ (ਸੱਚ ਦਾ ਗਿਆਨ) ਹੀ ਗੁਰਮੰਤ੍ਰ ਹੈ, ਜਿਸ ਨੂੰ ਸਮਝ ਵਿਚਾਰ ਕੇ, ਉਸ ਦੁਆਰਾ ਜੀਵਨ ਜਿਉਣਾ ਹੀ ਨਾਮ ਜੱਪਣਾ ਹੈ, ਨਾ ਕਿ ਇੱਕ ਅੱਖਰ ਨੂੰ ਵਾਰ ਵਾਰ ਰਟਨਾ ਨਾਮ ਜਪਣਾ ਹੈ। ਇਹ ਨਿਰੋਲ ਬ੍ਰਾਹਮਣਵਾਦੀ ਵਿਚਾਰਧਾਰਾ ਹੈ, ਨਾ ਕਿ ਗੁਰਮਤਿ।
ਪਰ ਸਿੱਖ ਕੌਮ ਵਿੱਚ ਇੱਕ ਤੁੱਕ ਦੇ ਅਖਰੀ ਅਰਥ ਕਰ ਕੇ ਬ੍ਰਾਹਮਣੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਵਾਹਿਗੁਰੂ ਹੀ ਗੁਰੂ ਦਾ ਮੰਤ੍ਰ ਹੈ ਜਿਸ ਨੂੰ ਵਾਰ ਵਾਰ ਰਸਨਾ ਨਾਲ ਜਪਿ ਕੇ ਹੀ ਹਉਮੈ ਦੂਰ ਹੂੰਦੀ ਹੈ।
ਇਹ ਤੁੱਕ ਹੈ:- “ਵਾਹਿਗੁਰੂ ਗੁਰਮੰਤ੍ਰ ਹੈ ਜਪੁ ਹਉਮੈ ਖੋਈ॥”
ਇਹ ‘ਤੁੱਕ’ ਭਾਈ ਗੁਰਦਾਸ ਜੀ ਦੀ 13ਵੀਂ ਵਾਰ ਦੀ ਦੁਸਰੀ ਪਉੜੀ ਵਿੱਚੋਂ ਹੈ। ਇਸ ‘ਤੁੱਕ’ ਦੇ “ਭਾਵ ਅਰਥ ਇਸ ਪ੍ਰਕਾਰ ਬਣਦੇ ਹਨ ਕਿ:-
ਪ੍ਰਮਾਤਮਾ (ਵਾਹਿਗੁਰੂ) ਦੇ ‘ਸੱਚ ਦੇ ਗਿਆਨ’ (ਗੁਰਮੰਤ੍ਰ) ਨਾਲ ਜੁੜ (ਜਪੁ) ਕੇ ਹਉਮੈ ਦੂਰ ਹੁੰਦੀ ਹੈ।”
ਰੱਬ ਨੂੰ ਹਰ ਥਾਂ ਹਾਜ਼ਰ ਨਾਜ਼ਰ ਜਾਣ ਕੇ ਉਸ ਦੇ ਪਵਿੱਤਰ ਅਤੇ ਨਿਰਮਲ ਭਉ (ਪਵਿੱਤਰ ਡਰ) ਵਿੱਚ ਹੀ ਭਾਓ (ਪਿਆਰ) ਪੈਦਾ ਹੁੰਦਾ ਹੈ, ਉਸ ਨਿਰਮਲ ਭਉ ਵਿੱਚ ਰਹਿ ਕੇ ਨਿਰਮਲ ਗੁਣ ਧਾਰਨ ਕਰਨੇ ਹੀ ‘ਅਸਲ ਭਗਤੀ’ ਕਹਿਲਾਉਂਦੀ ਹੈ। ਬਾਬਾ ਨਾਨਕ ਨੇ ਮਨੁੱਖ ਨੂੰ ਦੁਨੀਆਂ ਤੋਂ ਨਹੀਂ ਬਲਕਿ ਮਾਇਆ (ਕੂੜ) ਤੋਂ ਦਿਲਗੀਰ (ਨਿਰਲੇਪ) ਹੋਣ ਦੀ ਜਾਚ ਦੱਸੀ ਹੈ। ‘ਨਾਮ’ ਬਾਰੇ ਗੁਰਬਾਣੀ ਵਿੱਚ ਸਪੱਸ਼ਟ ਲਿਖਿਆ ਹੈ ਕਿ “ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰੁ ਦਿਆ ਬੁਝਾਇ ਜੀਉ” ਭਾਵ ਪ੍ਰਮਾਤਮਾ ਦਾ ਹੁਕਮ (ਨਿਯਮ, ਕਾੰਨੂਨ) ਹੀ ਉਸ ਦਾ ਨਾਮ ਹੈ, ਹੇ ਨਾਨਕ, ਮੈਨੂੰ ਇਹ ਸਮਝ ਸਤਿਗੁਰੂ (ਸੱਚ ਦੇ ਗਿਆਨ) ਨੇ ਬਖਸ਼ੀ ਹੈ। ਉਸ ਸੱਚ ਦੇ ਗਿਆਨ, ਭਾਵ ਗੁਰਬਾਣੀ ਨੂੰ ਸਮਝ ਵਿਚਾਰ ਕੇ ਪ੍ਰਮਾਤਮਾ ਦੇ ਬਣਾਏ ਨਿਯਮ, ਕਾੰਨੂਨ ਵਿੱਚ ਵਿੱਚਰਣ ਨੂੰ ਹੀ ਨਾਮ ਜੱਪਣਾ ਕਹਿੰਦੇ ਹਨ।
ਵੈਸੇ ਗੁਰਬਾਣੀ ਵਿੱਚ ਪ੍ਰਮਾਤਮਾ ਦੇ ਅਖਰੀ ਨਾਵਾਂ ਦੀ ਬਹੁਤ ਵਰਤੋਂ ਕੀਤੀ ਗਈ ਹੈ ਜਿਵੇਂ ਕਿ: ਰਾਮ, ਰਹੀਮ, ਅੱਲ੍ਹਾ, ਖ਼ੁਦਾ, ਹਰੀ, ਬੀਠਲ, ਭਗਵਾਨ, ਭਗਵੰਤ ਮਾਧੋ ਆਦਿ: ਹੋਰ ਬਹੁਤ ਨਾਮ ਹਨ, ਫਿਰ ਕਿਹੜਾ ਨਾਮ ਜੱਪਿਆ ਜਾਵੇ। ਇਸ ਬਾਬਤ ਗੁਰਬਾਣੀ ਵਿੱਚ ਬਹੁਤ ਪ੍ਰਮਾਣ ਹਨ।
ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ॥
ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ ਪਾਇਆ॥ (ਪੰਨਾ 565)
ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ॥ (ਪੰਨਾ 555)
ਇਸ ਲਈ ਕੋਈ ਖ਼ਾਸ ਲਫ਼ਜ਼ ਜਾਂ ਸ਼ਬਦ ਪ੍ਰਮਾਤਮਾ ਦਾ ਨਾਮ ਨਹੀਂ ਹੈ। ਸਗੋਂ ਉਸ ਦੀ ਭਗਤੀ ਨੂੰ ਗੁਣਾਂ ਨਾਲ ਜੋੜਿਆ ਗਿਆ ਹੈ।
ਊਠਤ ਬੈਠਤ ਸੋਵਤ ਨਾਮ॥ ਕਹੁ ਨਾਨਕ ਜਨ ਕੈ ਸਦ ਕਾਮ॥ (ਪੰਨਾ 286)
ਊਠਤ ਬੈਠਤ ਸਪਵਤ ਧਿਆਇਐ॥ ਮਾਰਗਿ ਚਲਤ ਹਰੇ ਹਰਿ ਗਾਇਐ॥ (ਪੰਨਾ 386)
ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮ ਭਾਗਾ॥ (ਪੰਨਾ 614)
ਆਦਿ ਕਿਨ੍ਹੇ ਹੀ ਗੁਰੂ ਪ੍ਰਮਾਣ ਹਨ, ਜਿਨ੍ਹਾਂ ਵਿੱਚ ਨਾਮ ਜੱਪਣ ਦਾ ਇਸ ਢੰਗ ਨਾਲ ਜ਼ਿਕਰ ਕੀਤਾ ਗਿਆ ਹੈ। ਇਹ ਨਾਮ ਜੋ ਕਦੇ ਵੀ ਨਾ ਵੀਸਰੇ, ਕਿਵੇਂ ਜਪਿਆ ਜਾ ਸਕਦਾ ਹੈ, ਸੱਪਸ਼ਟ ਹੈ ਕਿ “ਵਿਣ ਗੁਣ ਕੀਤੇ ਭਗਤਿ ਨ ਹੋਇ”। ਗੁਣਾਂ ਵਾਲਾ ਸਚਿਆਰ ਜੀਵਨ ਜੀਣਾ ਹੀ ਅਸਲ ਭਗਤੀ ਹੈ ਅਤੇ ਅਜਿਹਾ ਜੀਵਨ ਬਣਾਉਣ ਹਿੱਤ ਮੁਸ਼ੱਕਤ ਕਰਨੀ ਹੀ ਸਿਮਰਨ ਹੈ, ਤੱਪ ਹੈ। ਰੱਬ ਦਾ ਸਰੂਪ, ਭਗਤੀ, ਨਾਮ, ਸਿਮਰਨ, ਜਪ, ਤਪ ਆਦਿ ਵਿਸ਼ੇ ਇੱਕਠੇ ਹੀ ਹਨ, ਜਿਨ੍ਹਾਂ ਦਾ ਸੱਪਸ਼ਟ ਹੋਣਾ ਬਹੁਤ ਜ਼ਰੂਰੀ ਹੈ। ਗੁਰੁ ਸਾਹਿਬ ਜੀ ਨੇ ਭਗਤੀ ਅਤੇ ਨਾਮ ਨੂੰ ਮਨੁੱਖ ਦੇ ਸਚਿਆਰ ਵਾਲੇ ਵਿਵਹਾਰ ਪੱਖ ਨਾਲ ਜੋੜ ਕੇ ਬਿਆਨ ਕੀਤਾ ਹੈ।
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਜਪੁ ਜੀ)
ਇਸ ਤਰ੍ਹਾਂ ਗੁਣ ਸੰਗ੍ਰਹਿ ਕਰਨ ਵਾਲੀ ਭਗਤੀ ਹੀ ਸਚਿਆਰਾਪਨ ਪੈਦਾ ਕਰਦੀ ਹੈ। ਇਸ ਸਚਿਆਰੇਪਨ ਵਿੱਚ ਹੀ ਧਰਮੀ ਹੋਣ ਦਾ ਆਨੰਦ ਹੈ। ਜਿਸ ਨੂੰ ਗੁਰਬਾਣੀ ਵਿੱਚ ਵਾਰ-ਵਾਰ ਬਿਆਨ ਕੀਤਾ ਗਿਆ ਹੈ।
ਅਸਲ ਵਿੱਚ ਬਾਬਾ ਨਾਨਕ ਦੇ ਨਿਰਮਲ ਸਿਧਾਂਤਾਂ ਨਾਲ ਜੁੱੜ (ਸਮਝ) ਕੇ ਜੋ ਭਰਮ ਭੁਲੇਖੇ ਦੂਰ ਹੋਣ ਤੋਂ ਬਾਅਦ ਜੋ ਆਨੰਦ ਮਿਲਦਾ ਹੈ ਉਹ ਅਖੌਤੀ ਸਿਮਰਨ ਨਾਲ ਨਹੀਂ ਮਿਲ ਸਕਦਾ। ਅਸੀਂ ਤਾਂ ਆਪਣਾ ਮਨੂੱਖਾ ਜੀਵਨ ਭਰਮ ਭੁਲੇਖਿਆਂ ਵਿੱਚ ਅਜਾਈਂ ਗਵਾ ਰਹੇ ਹਾਂ।
ਗਿਆਨੁ ਅੰਜਨੁ ਗੁਰ ਦੀਆ, ਅਗਿਆਨ ਅੰਧੇਰ ਬਿਨਾਸ॥ (ਪੰਨਾ 293)
ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ॥
ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ॥ (ਪੰਨਾ 696)
ਵਾਕਿਆ ਹੀ ਗੁਰਬਾਣੀ ਸੱਚ ਹੈ। ਆਪਾਂ ਰੋਜ਼ ਸ਼ਾਮ ਨੂੰ ਰਹਿਰਾਸ ਪਾਠ ਕਰਦੇ ਹਾਂ। ਇਸ ਵਿੱਚ ਆਉਂਦਾ ਹੈ ਕਿ:
ਸੁਣਿ ਵਡਾ ਆਖੈ ਸਭੁ ਕੋਇ॥ ਕੇਵਡੁ ਵਡਾ ਡੀਠਾ ਹੋਇ॥ (ਪੰਨਾ 9)
ਸੱਚ ਹੈ ਕਿ ਇੱਕ ਦੂਜੇ ਤੋਂ ਸਿਰਫ ਸੁਣਨ ਮਾਤਰ ਨਾਲ ਹੀ ਪ੍ਰਮਾਤਮਾ ਦੇ ਵੱਡੇ ਹੋਣ ਦਾ ਪਤਾ ਨਹੀਂ ਲੱਗ ਸਕਦਾ। ਵੱਡਾ ਤਾਂ ਵੇਖਣ (ਮਹਿਸੂਸ ਕਰਨ) ਨਾਲ ਹੀ ਪਤਾ ਚਲਦਾ ਹੈ। ਖ਼ੈਰ ਮੈਂ ਜ਼ਿਆਦਾ ਕੁੱਝ ਨਾ ਕਹਾਂ।
ਕੁੱਝ ਅਜਿਹਾ ਵੱਧ ਘੱਟ ਕਿਹਾ ਗਿਆ ਹੋਵੇ ਤਾਂ ਮੈਂ ਖਿਮਾ ਦੀ ਜਾਚਕ ਹਾਂ। ਮੇਰਾ ਮਕਸੱਦ ਕੇਵਲ ਬਾਬਾ ਨਾਨਕ ਦੇ ਨਿਰਮਲ ਸਿਧਾਂਤਾਂ ਦੀਆਂ ਵਿਚਾਰਾਂ ਕਰਨ ਤੋਂ ਹੈ, ਜਿਨ੍ਹਾਂ ਤੋਂ ਅਸੀਂ ਭਟਕੇ ਹੋਏ ਹਾਂ। ਬਾਬਾ ਨਾਨਕ ਦਾ ਫੁਰਮਾਨ ਹੈ ਕਿ:
“ਆਪਿ ਜਪਹੁ ਅਵਰਹ ਨਾਮੁ ਜਪਾਵਹੁ॥ (ਪੰਨਾ 290)
ਭਾਵ: ਆਪ ਸੱਚ ਦੇ ਗਿਆਨ (ਨਾਮ) ਨਾਲ ਜੁੜੋ (ਜਪਹੁ) ਅਤੇ ਹੋਰਾਂ ਨੂੰ ਵੀ ਜੋੜੋ (ਜਪਾਵਹੁ)।
ਜਤਿੰਦਰ ਕੌਰ
More related shads in SSGS...
ੴ ਸਤਿਗੁਰ ਪ੍ਰਸਾਦਿ ||
ਗੁਰੂ ਗਰੰਥ ਸਾਹਿਬ-ਪੰਨਾ ੭੩੨ || ਸੂਹੀ ਮਹਲਾ ੪ || ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ
ਹਿਰਦਾ ਸੁਧੁ ਨ ਹੋਈ || ਅਨਦਿਨੁ ਕਰਮ ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ || ੧ ||
ਅਰਥ: ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਐ ਸਤ-ਸੰਗੀਓ, ਜੇਹੜੇ ਪ੍ਰਾਣੀ ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਨਹੀਂ ਕਰਦੇ, ਪਰ
ਮੂੰਹ-ਜ਼ਬਾਨੀ ਰਾਮ ਰਾਮ / ਵਾਹਿਗੁਰੂ ਵਾਹਿਗੁਰੂ ਉਚਾਰਦੇ ਰਹਿੰਦੇ ਹਨ ਅਤੇ ਸਦਾ ਧੋਖਾ-ਫਰੇਬ ਭੀ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ
ਸਚਿਆਰ / ਗੁਰਮੁ੍ਨਖ ਨਹੀਂ ਕਿਹਾ ਜਾ ਸਕਦਾ ਹੈ [ ਐਸੇ ਇਨਸਾਨ ਰਾਤ-ਦਿਨ ਕਈ ਤਰ੍ਹਾਂ ਦੇ ਧਾਰਮਿਕ ਕਰਮ ਕਰਦੇ ਰਹਿੰਦੇ
ਹਨ, ਪਰ ਉਨ੍ਹਾਂ ਨੂੰ ਸੁਪਨੇ ਵਿਚ ਭੀ ਕਦੇ ਆਤਮਿਕ ਆਨੰਦ ਨਹੀਂ ਮਿਲਦਾ [ (੧)
The persons, who are full of deceit, though outwardly they pose to be great worshippers of the Almighty God, cannot purify themselves because of their clever and deceptive actions. For the worldly acclaim, such swindlers daily perform various rituals but they can never have peace of mind even in their dreams. (1)
ਗਿਆਨੀ ਗੁਰਬਿਨੁ ਭਗਤਿਨਹੋਈ||ਕੋਰੈਰੰਗੁਕਦੇਨਚੜੈ ਜੇਲੋਚੈਸਭੁਕੋਈ||੧||ਰਹਾਉ||
ਅਰਥ: ਆਪਣੇ-ਆਪ ਨੂੰ ਗਿਆਨੀ ਕਹਾਉਂਣ ਵਾਲੇ ਪ੍ਰਾਣੀ, ਇਹ ਸਦਾ ਯਾਦ ਰ੍ਨਖਣ ਕਿ ਅਕਾਲ ਪੁਰਖ ਦੀ ਸ਼ਰਨ ਗ੍ਰਹਿਣ
ਕਰਨ ਤੋਂ ਬਿਨਾ, ਭਗਤੀ ਨਹੀਂ ਹੋ ਸਕਦੀ [ ਹਿਰਦੇ ਉ੍ਨਤੇ ਅਕਾਲ ਪੁਰਖ ਦੀ ਭਗਤੀ ਦਾ ਰੰਗ ਨਹੀਂ ਚੜ੍ਹ ਸਕਦਾ, ਭਾਵੇਂ ਕੋਈ
ਪ੍ਰਾਣੀ ਤਰਲੇ ਕਰਦਾ ਰਹੇ ਜਿਵੇਂ, ਕੋਰੇ ਕ੍ਨਪੜੇ ਉ੍ਨਤੇ ਰੰਗ ਨਹੀਂ ਚੜ੍ਹਦਾ [ (੧-ਰਹਾਉ)
O dear learned persons! Try to understand clearly that one cannot truly worship the Almighty God, without seeking Divine’s refuge and Enlightenment. Just as unbleached cloth cannot be dyed without proper preparations, similarly even though someone wants to worship God, one cannot develop the love of the Almighty God in one’s heart without following the Divine Command, and lack of devotion. (1 – Pause)
ਜਪੁ ਤਪੁ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ || ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ ||੨||
ਅਰਥ: ਆਪਣੇ ਮਨ ਦੇ ਪ੍ਨਿਛੇ ਤੁਰਨ ਵਾਲਾ ਪ੍ਰਾਣੀ, ਮੰਤ੍ਰਾਂ ਦਾ ਜਾਪ, ਧੂਣੀਆਂ ਦਾ ਤਪਾਣਾ, ਵਰਤ, ਆਦਿਕ ਕ੍ਨਸ਼ਟ
ਦੇਣ ਵਾਲੇ ਸਾਧਨ ਕਰਦਾ ਰਹੇ, ਪਰ ਉਸ ਦਾ ਆਪਣਾ ਆਤਮਿਕ ਰਗੋ ਦੂਰ ਨਹੀਂ ਹੋ ਸਕਦਾ ਕਿਉਂਕਿ ਉਸ ਦੇ ਹਿਰਦੇ
ਵਿਚ ਅਹੰਕਾਰ ਦਾ ਵ੍ਨਡਾ ਰੋਗ ਟਿਕਿਆ ਰਹਿੰਦਾ ਹੈ ਅਤੇ ਉਹ ਮਾਇਆ ਦੇ ਮੋਹ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ [ (੨)
The self-willed person cannot get rid of one’s malady of egoism even though that person may remain engaged in various penance, austerity, fasts and worship-offerings for outwardly show. In fact, such a faithless person is impure of heart with a very strong sense of egoism and dual-mindedness. (2)
ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹਦਿਸਿ ਧਾਵੈ || ਹਉਮੈ ਬਿਆਪਿਆ ਸਬਦੁ ਨ ਚੀਨੈ੍ਹ ਫਿਰਿ ਫਿਰਿ ਜੂਨੀ ਆਵੈ ||੩||
ਅਰਥ: ਕਈ ਪਾਖੰਡੀ ਪ੍ਰਾਣੀ, ਲੋਕਾਈ ਨੂੰ ਵਿਖਾਉਣ ਲਈ ਕਈ ਤਰ੍ਹਾਂ ਦੇ ਧਾਰਮਿਕ ਭੇਖ ਬਣਾਉਂਦੇ ਅਤੇ ਚਾਲਾਕੀ ਵਿਖਾਉਂਦੇ
ਹਨ, ਪਰ ਉਨ੍ਹਾਂ ਦਾ ਕਪਟੀ ਹਿਰਦਾ ਦਸੀਂ ਪਾਸੀਂ ਭਟਕਦਾ ਰਹਿੰਦਾ ਹੈ [ ਹੳਮੁ ੈ-ਅਹੰਕਾਰ ਵਿਚ ਫਸਿਆ ਹੋਇਆ ਐਸਾ
ਪ੍ਰਾਣੀ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿਚ ਗ੍ਰਹਿਣ ਨਹੀਂ ਕਰਦਾ, ਸਗੋਂ ਵਾਰ ਵਾਰ ਦੁਨਿਆਵੀਂ ਤ੍ਰਿਸ਼ਨਾ ਦੇ ਗੇੜ ਵਿਚ
ਪਿਆ ਰਹਿੰਦਾ ਹੈ |
Some impostors outwardly assume numerous guises and practice cleverness but their mind is never at rest and peaceful due to worldly desires and wandering in all the ten directions. Such persons remain engrossed in egoism without following the Guru’s teachings and accordingly, they remain entangled in worldly evils.
ਨਾਨਕ ਨਦਰਿ ਕਰੇ ਸੋ ਬੂਝੈ ਸੋ ਜਨੁ ਨਾਮੁ ਧਿਆਏ || ਗੁਰ ਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ ||੪||੪||
ਅਰਥ: ਗੁਰੂ ਨਾਨਕ ਸਾਹਿਬ ਦੀ ਰੂਹਾਨੀ ਗਿਆਨ-ਜੋਤਿ ਸਦਕਾ, ਗੁਰੂ ਰਾਮਦਾਸ ਸਾਹਿਬ ਬਿਆਨ ਕਰਦੇ ਹਨ ਕਿ ਐ
ਸਤ- ਸੰਗੀਓ, ਜਿਸ ਇਨਸਾਨ ਉ੍ਨਤੇ ਅਕਾਲ ਪੁਰਖ ਦੀ ਰਹਿਮਤ ਹੋ ਜਾੲ,ੇ ਉਹੀ ਆਤਮਿਕ ਜੀਵਨ ਦੇ ਰਸਤੇ ਨੂੰ
ਸਮਝ ਸਕਦਾ ਹੈ ਅਤੇ ਅਕਾਲ ਪੁਰਖ ਦਾ ਨਾਮ ਸਿਮਰਦਾ ਹੈ [ ਅਕਾਲ ਪੁਰਖ ਦੀ ਮਿਹਰ ਦੁਆਰਾ ਐਸਾ ਪ੍ਰਾਣੀ ਇ੍ਨਕ
ਪ੍ਰਮਾਤਮਾ ਨਾਲ ਹੀ ਸਾਂਝ ਬਣਾਈ ਰ੍ਨਖਦਾ ਹੈ ਅਤੇ ਹਰ ਸਮੇਂ ਉਸ ਦੀ ਰਜ਼ਾਅ ਅਨੁਸਾਰ ਹੀ ਜੀਵਨ ਬਤੀਤ ਕਰਦਾ ਹੈ [ (੪ / ੪)
By virtue of Guru Nanak Sahib’s Spiritual Enlightenment, Guru Ramdas Sahib says that the person, who is bestowed with God’s Divine Grace, realizes Divine Virtues and recites the True Naam with devotion. Such a Guru-centric person attains God’s refuge and then becomes one with God. (4 / 4)
ਹੋਰ ਦੇਖੋ ! ਜਪੁ ਜੀ ਸਾਹਿਬ ਦੀ ਪਉੜੀ ੩੨ ਅਤੇ ਸ਼ਬਦ ਪੰਨੇ : ੧੯੪, ੪੯੧, ੫੬੫, ੧੩੭੫-੧੩੭੬... || ਉਚਰਹੁ ਰਾਮ
ਨਾਮੁ ਲਖ ਬਾਰੀ // ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ || ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ || ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ || ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ੍ਹ ਪਾਇਆ || ਕਬਿਤ ਸਵਯੇ ਭਾਈ ਗੁਰਦਾਸ ਜੀ (੫੪੨): ਜੈਸੇ ਖਾਂਡੁ ਖਾਂਡੁ ਕਹੈ ਮੁਖਿ ਨਹੀ ਮੀਠਾ ਹੋਇ ਜਬ ਲਗੁ ਜੀਭ ਸਵਾਦ ਖਾਂਡੁ ਨਹੀਂ ਪਾਈਐ || ਜੈਸੇ ਗਿਆਨੁ ਗਿਆਨ ਕਹੈ ਗਿਆਨ ਹੂੰ ਨ ਹੋਤ ਕਛੁ ਜਬ ਲਗੁ ਗੁਰ ਗਿਆਨ ਅੰਤਰਿ ਨ ਪਾਈਐ ||